Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ’ ਦੀ 92ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.08.2022)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅਗਸਤ ਦੇ ਇਸ ਮਹੀਨੇ ਵਿੱਚ ਤੁਹਾਡੇ ਸਾਰਿਆਂ ਦੇ ਪੱਤਰਾਂਸੁਨੇਹਿਆਂ ਅਤੇ ਕਾਰਡਾਂ ਨੇ ਮੇਰੇ ਦਫ਼ਤਰ ਨੂੰ ਤਿਰੰਗਾਮਈ ਕਰ ਦਿੱਤਾ ਹੈ। ਮੈਨੂੰ ਅਜਿਹਾ ਸ਼ਾਇਦ ਹੀ ਕੋਈ ਪੱਤਰ ਮਿਲਿਆ ਹੋਵੇਜਿਸ ’ਤੇ ਤਿਰੰਗਾ ਨਾ ਹੋਵੇ ਜਾਂ ਤਿਰੰਗੇ ਅਤੇ ਆਜ਼ਾਦੀ ਨਾਲ ਜੁੜੀ ਗੱਲ ਨਾ ਹੋਵੇ। ਬੱਚਿਆਂ ਨੇ ਨੌਜਵਾਨ ਸਾਥੀਆਂ ਨੇ ਤਾਂ ਅੰਮ੍ਰਿਤ ਮਹੋਤਸਵ ਬਾਰੇ ਖੂਬ ਸੋਹਣੇ-ਸੋਹਣੇ ਚਿੱਤਰ ਅਤੇ ਕਲਾਕਾਰੀ ਵੀ ਬਣਾ ਕੇ ਭੇਜੀ ਹੈ। ਆਜ਼ਾਦੀ ਦੇ ਇਸ ਮਹੀਨੇ ਵਿੱਚ ਸਾਡੇ ਪੂਰੇ ਦੇਸ਼ ’ਚ ਹਰ ਸ਼ਹਿਰਹਰ ਪਿੰਡ ਵਿੱਚ ਅੰਮ੍ਰਿਤ ਮਹੋਤਸਵ ਦੀ ਅੰਮ੍ਰਿਤ ਧਾਰਾ ਵਹਿ ਰਹੀ ਹੈ। ਅੰਮ੍ਰਿਤ ਮਹੋਤਸਵ ਅਤੇ ਸੁਤੰਤਰਤਾ ਦਿਵਸ ਦੇ ਇਸ ਖਾਸ ਮੌਕੇ ’ਤੇ ਅਸੀਂ ਦੇਸ਼ ਦੀ ਸਮੂਹਿਕ ਸ਼ਕਤੀ ਦੇ ਦਰਸ਼ਨ ਕੀਤੇ ਹਨ। ਇੱਕ ਚੇਤਨਾ ਦੀ ਅਨੁਭੂਤੀ ਹੋਈ ਹੈ। ਏਨਾ ਵੱਡਾ ਦੇਸ਼ਇੰਨੀਆਂ ਵਿਵਿਧਤਾਵਾਂਲੇਕਿਨ ਜਦੋਂ ਗੱਲ ਤਿਰੰਗਾ ਲਹਿਰਾਉਣ ਦੀ ਆਈ ਤਾਂ ਹਰ ਕੋਈ ਇੱਕ ਹੀ ਭਾਵਨਾ ਵਿੱਚ ਵਹਿੰਦਾ ਦਿਖਾਈ ਦਿੱਤਾ। ਤਿਰੰਗੇ ਦੇ ਗੌਰਵ ਦੇ ਪਹਿਲੇ ਪਹਿਰੇਦਾਰ ਬਣ ਕੇ ਲੋਕ ਖੁਦ ਅੱਗੇ ਆਏ। ਅਸੀਂ ਸਵੱਛਤਾ ਮੁਹਿੰਮ ਅਤੇ ਵੈਕਸੀਨੇਸ਼ਨ ਮੁਹਿੰਮ ਵਿੱਚ ਵੀ ਦੇਸ਼ ਦੀ ਭਾਵਨਾ ਨੂੰ ਦੇਖਿਆ ਸੀ। ਅੰਮ੍ਰਿਤ ਮਹੋਤਸਵ ਵਿੱਚ ਸਾਨੂੰ ਫਿਰ ਦੇਸ਼ ਭਗਤੀ ਦਾ ਉਹੋ ਜਿਹਾ ਹੀ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਸੈਨਿਕਾਂ ਨੇ ਉੱਚੀਆਂ-ਉੱਚੀਆਂ ਪਹਾੜਾਂ ਦੀਆਂ ਚੋਟੀਆਂ ’ਤੇਦੇਸ਼ ਦੀਆਂ ਸਰਹੱਦਾਂ ’ਤੇ ਅਤੇ ਸਮੁੰਦਰ ਵਿਚਕਾਰ ਤਿਰੰਗਾ ਲਹਿਰਾਇਆ। ਲੋਕਾਂ ਨੇ ਤਿਰੰਗਾ ਮੁਹਿੰਮ ਦੇ ਲਈ ਵੱਖ-ਵੱਖ ਇਨੋਵੇਟਿਵ ਆਇਡੀਆਜ਼ ਵੀ ਪੇਸ਼ ਕੀਤੇ। ਜਿਵੇਂ ਨੌਜਵਾਨ ਸਾਥੀ ਕ੍ਰਿਸ਼ਨੀਲ ਅਨਿਲ ਜੀ ਨੇਅਨਿਲ ਜੀ ਇੱਕ ਪਜ਼ਲ ਆਰਟਿਸਟ ਹਨ ਅਤੇ ਉਨ੍ਹਾਂ ਨੇ ਰਿਕਾਰਡ ਸਮੇਂ ਵਿੱਚ ਖੂਬਸੂਰਤ ਤਿਰੰਗੇ ਦੀ Mosaic Art ਤਿਆਰ ਕੀਤੀ ਹੈ। ਕਰਨਾਟਕਾ ਦੇ ਕੋਲਾਰ ਵਿੱਚ ਲੋਕਾਂ ਨੇ 630 ਫੁੱਟ ਲੰਬਾ ਅਤੇ 205 ਫੁੱਟ ਚੌੜਾ ਤਿਰੰਗਾ ਪਕੜ ਕੇ ਅਨੋਖਾ ਦ੍ਰਿਸ਼ ਪੇਸ਼ ਕੀਤਾ। ਅਸਮ ਵਿੱਚ ਸਰਕਾਰੀ ਕਰਮਚਾਰੀਆਂ ਨੇ ਦਿਘਾਲੀਪੁਖੁਰੀ ਦੇ ਵਾਰ ਮੈਮੋਰੀਅਲ ਵਿੱਚ ਤਿਰੰਗਾ ਲਹਿਰਾਉਣ ਦੇ ਲਈ ਆਪਣੇ ਹੱਥਾਂ ਨਾਲ 20 ਫੁੱਟ ਦਾ ਤਿਰੰਗਾ ਬਣਾਇਆ। ਇਸੇ ਤਰ੍ਹਾਂ ਇੰਦੌਰ ਵਿੱਚ ਲੋਕਾਂ ਨੇ ਹਿਊਮਨ ਚੇਨ ਦੇ ਜ਼ਰੀਏ ਭਾਰਤ ਦਾ ਨਕਸ਼ਾ ਬਣਾਇਆ। ਚੰਡੀਗੜ੍ਹ ਵਿੱਚ ਨੌਜਵਾਨਾਂ ਨੇ ਵਿਸ਼ਾਲ ਹਿਊਮਨ ਤਿਰੰਗਾ ਬਣਾਇਆ। ਇਹ ਦੋਵੇਂ ਹੀ ਯਤਨ ਗਿੰਨੀਜ਼ ਰਿਕਾਰਡ ਵਿੱਚ ਵੀ ਦਰਜ ਕੀਤੇ ਗਏ ਹਨ। ਇਸ ਸਾਰੇ ਵਿਚਕਾਰ ਹਿਮਾਚਲ ਪ੍ਰਦੇਸ਼ ਦੀ ਗੰਗੋਟ ਪੰਚਾਇਤ ਤੋਂ ਇੱਕ ਬੜਾ ਪ੍ਰੇਰਣਾਦਾਇਕ ਉਦਾਹਰਣ ਵੀ ਦੇਖਣ ਨੂੰ ਮਿਲਿਆਉੱਥੇ ਪੰਚਾਇਤ ਵਿੱਚ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਕੀਤਾ ਗਿਆ।

ਸਾਥੀਓਅੰਮ੍ਰਿਤ ਮਹੋਤਸਵ ਦੇ ਇਹ ਰੰਗ ਸਿਰਫ਼ ਭਾਰਤ ਵਿੱਚ ਹੀ ਨਹੀਂਬਲਕਿ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲੇ। ਬੋਤਸਵਾਨਾ ਵਿੱਚ ਉੱਥੋਂ ਦੇ ਰਹਿਣ ਵਾਲੇ ਸਥਾਨਕ ਗਾਇਕਾਂ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਦੇ ਲਈ ਦੇਸ਼ ਭਗਤੀ ਦੇ 75 ਗੀਤ ਗਾਏ। ਇਸ ਵਿੱਚ ਹੋਰ ਵੀ ਖ਼ਾਸ ਗੱਲ ਇਹ ਹੈ ਕਿ ਇਹ 75 ਗੀਤ ਹਿੰਦੀਪੰਜਾਬੀਗੁਜਰਾਤੀਬਾਂਗਲਾਅਸਮੀਆਤਮਿਲਤੇਲਗੂਕਨ੍ਹੜਾ ਅਤੇ ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਵਿੱਚ ਗਾਏ ਗਏ। ਇਸੇ ਤਰ੍ਹਾਂ ਨਾਮੀਬੀਆ ਵਿੱਚ ਭਾਰਤ ਨਾਮੀਬੀਆ ਦੇ ਸੱਭਿਆਚਾਰਕ ਰਵਾਇਤੀ ਸਬੰਧਾਂ ’ਤੇ ਵਿਸ਼ੇਸ਼ ਟਿਕਟ ਜਾਰੀ ਕੀਤਾ ਗਿਆ ਹੈ।

ਸਾਥੀਓਮੈਂ ਇੱਕ ਹੋਰ ਖੁਸ਼ੀ ਦੀ ਗੱਲ ਦੱਸਣਾ ਚਾਹੁੰਦਾ ਹਾਂਅਜੇ ਕੁਝ ਦਿਨ ਪਹਿਲਾਂ ਮੈਨੂੰ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪ੍ਰੋਗਰਾਮ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਉਨ੍ਹਾਂ ਨੇ ‘ਸਵਰਾਜ’ ਦੂਰਦਰਸ਼ਨ ਦੇ ਸੀਰੀਅਲ ਦੀ ਸਕਰੀਨਿੰਗ ਰੱਖੀ ਸੀ। ਮੈਨੂੰ ਉਸ ਦੇ ਪ੍ਰੀਮੀਅਰ ’ਤੇ ਜਾਣ ਦਾ ਮੌਕਾ ਮਿਲਿਆ। ਇਹ ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਅਣਗੌਲੇ ਨਾਇਕ-ਨਾਇਕਾਵਾਂ ਦੇ ਯਤਨਾਂ ਬਾਰੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਇੱਕ ਬਿਹਤਰੀਨ ਪਹਿਲ ਹੈ। ਦੂਰਦਰਸ਼ਨ ’ਤੇ ਹਰ ਐਤਵਾਰ ਰਾਤ 9 ਵਜੇ ਇਸ ਦਾ ਪ੍ਰਸਾਰਣ ਹੁੰਦਾ ਹੈ ਅਤੇ ਮੈਨੂੰ ਦੱਸਿਆ ਗਿਆ ਕਿ 75 ਹਫ਼ਤਿਆਂ ਤੱਕ ਚਲਣ ਵਾਲਾ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਸਮਾਂ ਕੱਢ ਕੇ ਇਸ ਨੂੰ ਖੁਦ ਵੀ ਦੇਖੋ ਅਤੇ ਆਪਣੇ ਘਰ ਦੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ। ਸਕੂਲ-ਕਾਲਜ ਦੇ ਲੋਕ ਤਾਂ ਇਸ ਦੀ ਰਿਕਾਰਡਿੰਗ ਕਰਕੇ ਜਦੋਂ ਸੋਮਵਾਰ ਨੂੰ ਸਕੂਲ-ਕਾਲਜ ਖੁੱਲ੍ਹਦੇ ਹਨ ਤਾਂ ਵਿਸ਼ੇਸ਼ ਪ੍ਰੋਗਰਾਮ ਦੀ ਰਚਨਾ ਵੀ ਕਰ ਸਕਦੇ ਹਨ ਤਾਂ ਕਿ ਆਜ਼ਾਦੀ ਦੇ ਜਨਮ ਦੇ ਇਨ੍ਹਾਂ ਮਹਾਨਾਇਕਾਂ ਦੇ ਪ੍ਰਤੀ ਸਾਡੇ ਦੇਸ਼ ਵਿੱਚ ਇੱਕ ਨਵੀਂ ਜਾਗਰੂਕਤਾ ਪੈਦਾ ਹੋਵੇ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਗਲੇ ਸਾਲ ਯਾਨੀ ਅਗਸਤ 2023 ਤੱਕ ਚਲੇਗਾ। ਦੇਸ਼ ਦੇ ਲਈਸੁਤੰਤਰਤਾ ਸੈਨਾਨੀਆਂ ਦੇ ਲਈ ਜੋ ਲੇਖਨ ਆਯੋਜਨ ਆਦਿ ਅਸੀਂ ਕਰ ਰਹੇ ਹਾਂਅਸੀਂ ਉਨ੍ਹਾਂ ਨੂੰ ਹੋਰ ਅੱਗੇ ਵਧਾਉਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓਸਾਡੇ ਪੁਰਖਿਆਂ ਦਾ ਗਿਆਨਸਾਡੇ ਪੁਰਖਿਆਂ ਦੀ ਦੂਰਦ੍ਰਿਸ਼ਟੀ ਅਤੇ ਸਾਡੇ ਪੁਰਖਿਆਂ ਦਾ ਇਕਾਤਮ-ਚਿੰਤਨ ਅੱਜ ਵੀ ਕਿੰਨਾ ਮਹੱਤਵਪੂਰਨ ਹੈ। ਜਦੋਂ ਅਸੀਂ ਗਹਿਰਾਈ ’ਚ ਜਾਂਦੇ ਹਾਂ ਤਾਂ ਅਸੀਂ ਹੈਰਾਨੀ ਨਾਲ ਭਰ ਜਾਂਦੇ ਹਾਂ। ਹਜ਼ਾਰਾਂ ਸਾਲ ਪੁਰਾਣਾ ਸਾਡਾ ਰਿਗਵੇਦ! ਰਿਗਵੇਦ ਵਿੱਚ ਕਿਹਾ ਗਿਆ ਹੈ :-

ਓਮਾਨ-ਮਾਪੋ ਮਾਨੁਸ਼ੀ : ਅਮ੍ਰਿਤਕਮ੍ ਧਾਤ ਤੋਕਾਯ ਤਨਯਾਯ ਸ਼ੰ ਯੋ:।

ਯੂਯੰ ਹਿਸ਼ਠਾ ਭਿਸ਼ਜੋ ਮਾਤ੍ਰਤਮਾ ਵਿਸ਼ਵਸਯ ਸਥਾਤੁ: ਜਗਤੋ ਜਨਿਤ੍ਰੀ:॥

(ओमान-मापो मानुषी: अमृक्तम् धात तोकाय तनयाय शं यो:।

यूयं हिष्ठा भिषजो मातृतमा विश्वस्य स्थातु: जगतो जनित्री:।| )

(Oman-mapo manushi: amritkam dhaat tokay tanayaaya shyamyo: |

Yooyam Hisatha Bhishjo Matritama Vishwasya Sthatu: Jagato Janitri: ||)

ਅਰਥਾਤ ਹੇ ਜਲ ਤੁਸੀਂ ਮਨੁੱਖਤਾ ਦੇ ਪਰਮ ਮਿੱਤਰ ਹੋ। ਤੁਸੀਂ ਜੀਵਨ ਦਾਤਾ ਹੋ। ਤੁਹਾਡੇ ਤੋਂ ਹੀ ਅੰਨ ਪੈਦਾ ਹੁੰਦਾ ਹੈ ਅਤੇ ਤੁਹਾਡੇ ਤੋਂ ਹੀ ਸਾਡੀ ਔਲਾਦ ਦੀ ਭਲਾਈ ਹੁੰਦੀ ਹੈ। ਤੁਸੀਂ ਸਾਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਹੋ ਅਤੇ ਸਾਰੀਆਂ ਬੁਰਾਈਆਂ ਤੋਂ ਦੂਰ ਰੱਖਦੇ ਹੋ। ਤੁਸੀਂ ਸਭ ਤੋਂ ਉੱਤਮ ਔਸ਼ਧੀ ਹੋ ਅਤੇ ਤੁਸੀਂ ਇਸ ਬ੍ਰਹਿਮੰਡ ਦੇ ਪਾਲਣਹਾਰ ਹੋ।

ਸੋਚੋਸਾਡੀ ਸੰਸਕ੍ਰਿਤੀ ਵਿੱਚ ਹਜ਼ਾਰਾਂ ਸਾਲ ਪਹਿਲਾਂ ਜਲ ਅਤੇ ਜਲ ਸੰਭਾਲ਼ ਦਾ ਮਹੱਤਵ ਸਮਝਾਇਆ ਗਿਆ ਹੈ। ਜਦੋਂ ਇਹ ਗਿਆਨ ਅਸੀਂ ਅੱਜ ਦੇ ਸੰਦਰਭ ਵਿੱਚ ਦੇਖਦੇ ਹਾਂ ਤਾਂ ਰੋਮਾਂਚਿਤ ਹੋ ਉੱਠਦੇ ਹਾਂਲੇਕਿਨ ਜਦੋਂ ਇਸੇ ਗਿਆਨ ਨੂੰ ਦੇਸ਼ਆਪਣੀ ਸਮਰੱਥਾ ਦੇ ਰੂਪ ਵਿੱਚ ਸਵੀਕਾਰਦਾ ਹੈ ਤਾਂ ਉਨ੍ਹਾਂ ਦੀ ਤਾਕਤ ਅਨੇਕਾਂ ਗੁਣਾ ਵਧ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ ‘ਮਨ ਕੀ ਬਾਤ’ ਵਿੱਚ ਹੀ ਚਾਰ ਮਹੀਨੇ ਪਹਿਲਾਂ ਮੈਂ ਅੰਮ੍ਰਿਤ ਸਰੋਵਰ ਦੀ ਗੱਲ ਕੀਤੀ ਸੀਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਨਕ ਪ੍ਰਸ਼ਾਸਨ ਜੁਟਿਆਸਵੈ-ਸੇਵੀ ਸੰਸਥਾਵਾਂ ਜੁਟੀਆਂ ਅਤੇ ਸਥਾਨਕ ਲੋਕ ਜੁਟੇ। ਦੇਖਦੇ ਹੀ ਦੇਖਦੇ ਅੰਮ੍ਰਿਤ ਮਹੋਤਸਵ ਦਾ ਨਿਰਮਾਣ ਇੱਕ ਜਨ-ਅੰਦੋਲਨ ਬਣ ਗਿਆ ਹੈ। ਜਦੋਂ ਦੇਸ਼ ਦੇ ਲਈ ਕੁਝ ਕਰਨ ਦੀ ਭਾਵਨਾ ਹੋਵੇਆਪਣੇ ਫ਼ਰਜ਼ਾਂ ਦਾ ਅਹਿਸਾਸ ਹੋਵੇਆਉਣ ਵਾਲੀਆਂ ਪੀੜ੍ਹੀਆਂ ਦੀ ਚਿੰਤਾ ਹੋਵੇ ਤਾਂ ਸਮਰੱਥਾ ਵੀ ਜੁੜਦੀ ਹੈ ਅਤੇ ਸੰਕਲਪ ਨੇਕ ਬਣ ਜਾਂਦਾ ਹੈ। ਮੈਨੂੰ ਤੇਲੰਗਾਨਾ ਦੇ ਵਾਰੰਗਲ ਦੇ ਇੱਕ ਸ਼ਾਨਦਾਰ ਯਤਨ ਦੀ ਜਾਣਕਾਰੀ ਮਿਲੀ ਹੈ। ਇੱਥੇ ਪਿੰਡ ਦੀ ਇੱਕ ਨਵੀਂ ਪੰਚਾਇਤ ਦਾ ਗਠਨ ਹੋਇਆ ਹੈਜਿਸ ਦਾ ਨਾਮ ਹੈ ‘ਮੰਗਤਿਆ-ਵਾਲਿਯਾ ਥਾਂਡਾ’। ਇਹ ਪਿੰਡ ਜੰਗਲ ਖੇਤਰ ਦੇ ਨਜ਼ਦੀਕ ਹੈ। ਇੱਥੋਂ ਦੇ ਪਿੰਡ ਦੇ ਕੋਲ ਹੀ ਇੱਕ ਅਜਿਹਾ ਸਥਾਨ ਸੀਜਿੱਥੇ ਮੌਨਸੂਨ ਦੇ ਦੌਰਾਨ ਕਾਫੀ ਪਾਣੀ ਇਕੱਠਾ ਹੋ ਜਾਂਦਾ ਸੀਪਿੰਡ ਵਾਲਿਆਂ ਦੀ ਪਹਿਲ ’ਤੇ ਹੁਣ ਇਸ ਸਥਾਨ ਨੂੰ ਅੰਮ੍ਰਿਤ ਸਰੋਵਰ ਮੁਹਿੰਮ ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਵਾਰੀ ਮੌਨਸੂਨ ਦੇ ਦੌਰਾਨ ਹੋਈ ਬਾਰਿਸ਼ ਵਿੱਚ ਇਹ ਸਰੋਵਰ ਪਾਣੀ ਨਾਲ ਨੱਕੋ-ਨੱਕ ਭਰ ਗਿਆ ਹੈ।

ਮੈਂ ਮੱਧ ਪ੍ਰਦੇਸ਼ ਦੇ ਮੰਡਲਾ ਵਿੱਚ ਮੋਚਾ ਗ੍ਰਾਮ ਪੰਚਾਇਤ ਵਿੱਚ ਬਣੇ ਅੰਮ੍ਰਿਤ ਸਰੋਵਰ ਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇਹ ਅੰਮ੍ਰਿਤ ਸਰੋਵਰ ਕਾਹਨਾ ਰਾਸ਼ਟਰੀ ਉਦਿਯਾਨ ਦੇ ਕੋਲ ਬਣਿਆ ਹੈ ਅਤੇ ਇਸ ਨਾਲ ਇਸ ਇਲਾਕੇ ਦੀ ਸੁੰਦਰਤਾ ਹੋਰ ਵੀ ਵਧ ਗਈ ਹੈ। ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿੱਚ ਨਵਾਂ ਬਣਿਆ ਸ਼ਹੀਦ ਭਗਤ ਸਿੰਘ ਅੰਮ੍ਰਿਤ ਸਰੋਵਰ ਵੀ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ। ਇੱਥੋਂ ਦੀ ਨਿਵਾਰੀ ਗ੍ਰਾਮ ਪੰਚਾਇਤ ਵਿੱਚ ਬਣਿਆ ਇਹ ਸਰੋਵਰ ਚਾਰ ਏਕੜ ਵਿੱਚ ਫੈਲਿਆ ਹੋਇਆ ਹੈਸਰੋਵਰ ਦੇ ਕਿਨਾਰੇ ਲਗੇ ਦਰੱਖਤ ਇਸ ਦੀ ਸ਼ੋਭਾ ਨੂੰ ਵਧਾ ਰਹੇ ਹਨ। ਸਰੋਵਰ ਦੇ ਕੋਲ ਲਗੇ 35 ਫੁੱਟ ਉੱਚੇ ਤਿਰੰਗੇ ਨੂੰ ਦੇਖਣ ਲਈ ਵੀ ਦੂਰ-ਦੂਰ ਤੋਂ ਲੋਕ ਆ ਰਹੇ ਹਨ। ਅੰਮ੍ਰਿਤ ਸਰੋਵਰ ਦੀ ਇਹ ਮੁਹਿੰਮ ਕਰਨਾਟਕਾ ਵਿੱਚ ਵੀ ਜ਼ੋਰ-ਸ਼ੋਰ ਨਾਲ ਚਲ ਰਹੀ ਹੈ। ਇੱਥੋਂ ਦੇ ਬਾਗਲਕੋਟ ਜ਼ਿਲ੍ਹੇ ਦੇ ‘ਬਿਲਕੇਰੂਰ’ ਪਿੰਡ ਵਿੱਚ ਲੋਕਾਂ ਨੇ ਬਹੁਤ ਸੁੰਦਰ ਅੰਮ੍ਰਿਤ ਸਰੋਵਰ ਬਣਾਇਆ ਹੈ। ਦਰਅਸਲ ਇਸ ਖੇਤਰ ਵਿੱਚ ਪਹਾੜ ਤੋਂ ਨਿਕਲੇ ਪਾਣੀ ਦੀ ਵਜ੍ਹਾ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਸੀ। ਕਿਸਾਨਾਂ ਅਤੇ ਉਨ੍ਹਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ। ਅੰਮ੍ਰਿਤ ਸਰੋਵਰ ਬਣਾਉਣ ਦੇ ਲਈ ਪਿੰਡ ਦੇ ਲੋਕ ਸਾਰਾ ਪਾਣੀ ਚੈਨਲਾਈਜ਼ ਕਰਕੇ ਇੱਕ ਪਾਸੇ ਲੈ ਆਏ। ਇਸ ਨਾਲ ਇਲਾਕੇ ਵਿੱਚ ਹੜ੍ਹ ਦੀ ਸਮੱਸਿਆ ਵੀ ਦੂਰ ਹੋ ਗਈ। ਅੰਮ੍ਰਿਤ ਸਰੋਵਰ ਮੁਹਿੰਮ ਸਾਡੀਆਂ ਅੱਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਹੱਲ ਤਾਂ ਕਰਦੀ ਹੀ ਹੈਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਓਨਾ ਹੀ ਜ਼ਰੂਰੀ ਹੈ। ਇਸ ਮੁਹਿੰਮ ਦੇ ਤਹਿਤ ਕਈ ਸਥਾਨਾਂ ’ਤੇ ਪੁਰਾਣੇ ਤਲਾਬਾਂ ਦਾ ਵੀ ਕਾਇਆਕਲਪ ਕੀਤਾ ਜਾ ਰਿਹਾ ਹੈ। ਅੰਮ੍ਰਿਤ ਸਰੋਵਰ ਦੀ ਵਰਤੋਂ ਪਸ਼ੂਆਂ ਦੀ ਪਿਆਸ ਬੁਝਾਉਣ ਦੇ ਨਾਲ-ਨਾਲ ਖੇਤੀ ਤੇ ਕਿਸਾਨੀ ਦੇ ਲਈ ਵੀ ਹੋ ਰਹੀ ਹੈ। ਇਨ੍ਹਾਂ ਤਲਾਬਾਂ ਦੀ ਵਜ੍ਹਾ ਨਾਲ ਆਲ਼ੇ-ਦੁਆਲ਼ੇ ਦੇ ਖੇਤਰਾਂ ਦਾ ਗ੍ਰਾਊਂਡ ਵਾਟਰ ਟੇਬਲ ਵਧਿਆ ਹੈ। ਉੱਥੇ ਹੀ ਇਨ੍ਹਾਂ ਦੇ ਚਾਰ-ਚੁਫੇਰੇ ਹਰਿਆਲੀ ਵੀ ਵਧ ਰਹੀ ਹੈ। ਏਨਾ ਹੀ ਨਹੀਂ ਕਈ ਜਗ੍ਹਾ ਲੋਕ ਅੰਮ੍ਰਿਤ ਸਰੋਵਰ ਵਿੱਚ ਮੱਛੀ ਪਾਲਣ ਦੀਆਂ ਤਿਆਰੀਆਂ ਵਿੱਚ ਵੀ ਜੁਟੇ ਹਨ। ਮੇਰੀ ਤੁਹਾਡੇ ਸਾਰਿਆਂ ਨੂੰ ਅਤੇ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਕਿ ਤੁਸੀਂ ਅੰਮ੍ਰਿਤ ਸਰੋਵਰ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲਓ ਅਤੇ ਜਲ ਭੰਡਾਰਨ ਤੇ ਜਲ ਸੰਭਾਲ਼ ਦੇ ਇਨ੍ਹਾਂ ਯਤਨਾਂ ਨੂੰ ਪੂਰੀ ਦੀ ਪੂਰੀ ਤਾਕਤ ਦਿਓਉਸ ਨੂੰ ਅੱਗੇ ਵਧਾਓ।

ਮੇਰੇ ਪਿਆਰੇ ਦੇਸ਼ਵਾਸੀਓਅਸਮ ਦੇ ਬੋਂਗਾਈ ਪਿੰਡ ਵਿੱਚ ਇੱਕ ਦਿਲਚਸਪ ਪਰਿਯੋਜਨਾ ਚਲਾਈ ਜਾ ਰਹੀ ਹੈ – ਪ੍ਰੋਜੈਕਟ ਸੰਪੂਰਨਾ। ਇਸ ਪ੍ਰੋਜੈਕਟ ਦਾ ਮਕਸਦ ਹੈ ਕੁਪੋਸ਼ਣ ਦੇ ਖ਼ਿਲਾਫ਼ ਲੜਾਈ ਅਤੇ ਇਸ ਲੜਾਈ ਦਾ ਤਰੀਕਾ ਵੀ ਬਹੁਤ ਅਨੋਖਾ ਹੈ। ਇਸੇ ਤਹਿਤ ਕਿਸੇ ਆਂਗਣਵਾੜੀ ਕੇਂਦਰ ਦੇ ਇੱਕ ਤੰਦਰੁਸਤ ਬੱਚੇ ਦੀ ਮਾਂਇੱਕ ਕੁਪੋਸ਼ਿਤ ਬੱਚੇ ਦੀ ਮਾਂ ਨੂੰ ਹਰ ਹਫ਼ਤੇ ਮਿਲਦੀ ਹੈ ਅਤੇ ਪੋਸ਼ਣ ਨਾਲ ਸਬੰਧਿਤ ਸਾਰੀਆਂ ਜਾਣਕਾਰੀਆਂ ’ਤੇ ਚਰਚਾ ਕਰਦੀ ਹੈ। ਯਾਨੀ ਇੱਕ ਮਾਂ ਦੂਸਰੀ ਮਾਂ ਦੀ ਦੋਸਤ ਬਣ ਕੇ ਉਸ ਦੀ ਮਦਦ ਕਰਦੀ ਹੈਉਸ ਨੂੰ ਸਿੱਖਿਆ ਦਿੰਦੀ ਹੈ। ਇਸ ਪ੍ਰੋਜੈਕਟ ਦੀ ਸਹਾਇਤਾ ਨਾਲ ਇਸ ਖੇਤਰ ਵਿੱਚਇੱਕ ਸਾਲ ਵਿੱਚ 90 ਫੀਸਦੀ ਤੋਂ ਜ਼ਿਆਦਾ ਬੱਚਿਆਂ ਵਿੱਚ ਕੁਪੋਸ਼ਣ ਦੂਰ ਹੋਇਆ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੁਪੋਸ਼ਣ ਦੂਰ ਕਰਨ ਵਿੱਚ ਗੀਤ-ਸੰਗੀਤ ਅਤੇ ਭਜਨ ਦਾ ਵੀ ਇਸਤੇਮਾਲ ਹੋ ਸਕਦਾ ਹੈ। ਮੱਧ ਪ੍ਰਦੇਸ਼ ਦੇ ਦਤਿਆ ਜ਼ਿਲ੍ਹੇ ਵਿੱਚ ‘ਮੇਰਾ ਬੱਚਾ ਅਭਿਯਾਨ’ – ਇਸ ‘ਮੇਰਾ ਬੱਚਾ ਅਭਿਯਾਨ’ ਵਿੱਚ ਇਸ ਦੀ ਸਫ਼ਲਤਾਪੂਰਵਕ ਵਰਤੋਂ ਕੀਤੀ ਗਈ। ਇਸੇ ਤਹਿਤ ਜ਼ਿਲ੍ਹੇ ਵਿੱਚ ਭਜਨ-ਕੀਰਤਨ ਆਯੋਜਿਤ ਹੋਏਜਿਸ ਵਿੱਚ ਪੋਸ਼ਣ ਗੁਰੂ ਅਖਵਾਉਣ ਵਾਲੇ ਅਧਿਆਪਕਾਂ ਨੂੰ ਬੁਲਾਇਆ ਗਿਆ। ਇੱਕ ਮਟਕਾ ਪ੍ਰੋਗਰਾਮ ਵੀ ਹੋਇਆਜਿਸ ਵਿੱਚ ਮਹਿਲਾਵਾਂ ਆਂਗਣਵਾੜੀ ਕੇਂਦਰ ਦੇ ਲਈ ਮੁੱਠੀ ਭਰ ਅਨਾਜ ਲੈ ਕੇ ਆਉਂਦੀਆਂ ਹਨ ਅਤੇ ਇਸੇ ਅਨਾਜ ਨਾਲ ਸ਼ਨੀਵਾਰ ਨੂੰ ‘ਬਾਲ ਭੋਜ’ ਦਾ ਆਯੋਜਨ ਹੁੰਦਾ ਹੈ। ਇਸ ਨਾਲ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਹਾਜ਼ਰੀ ਵਧਣ ਦੇ ਨਾਲ ਹੀ ਕੁਪੋਸ਼ਣ ਵੀ ਘੱਟ ਹੋਇਆ ਹੈ। ਕੁਪੋਸ਼ਣ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਇੱਕ ਅਨੋਖੀ ਮੁਹਿੰਮ ਝਾਰਖੰਡ ਵਿੱਚ ਵੀ ਚਲ ਰਹੀ ਹੈਝਾਰਖੰਡ ਦੇ ਗਿਰਿਡੀਹ ਵਿੱਚ ਸੱਪ ਸੀੜੀ ਦੀ ਇੱਕ ਖੇਡ ਤਿਆਰ ਕੀਤੀ ਗਈ ਹੈ। ਖੇਡ-ਖੇਡ ਵਿੱਚ ਬੱਚੇ ਚੰਗੀਆਂ ਅਤੇ ਖਰਾਬ ਆਦਤਾਂ ਦੇ ਬਾਰੇ ਸਿੱਖ ਰਹੇ ਹਨ।  

ਸਾਥੀਓਕੁਪੋਸ਼ਣ ਨਾਲ ਜੁੜੇ ਇੰਨੇ ਸਾਰੇ ਨਵੇਂ ਪ੍ਰਯੋਗਾਂ ਦੇ ਬਾਰੇ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂਕਿਉਂਕਿ ਅਸੀਂ ਸਾਰਿਆਂ ਨੇ ਹੀ ਆਉਣ ਵਾਲੇ ਮਹੀਨੇ ਵਿੱਚ ਇਸ ਮੁਹਿੰਮ ਨਾਲ ਜੁੜਨਾ ਹੈ। ਸਤੰਬਰ ਦਾ ਮਹੀਨਾ ਤਿਉਹਾਰਾਂ ਦੇ ਨਾਲ-ਨਾਲ ਪੋਸ਼ਣ ਨਾਲ ਜੁੜੀਆਂ ਵੱਡੀਆਂ ਮੁਹਿੰਮਾਂ ਨੂੰ ਵੀ ਸਮਰਪਿਤ ਹੈ। ਅਸੀਂ ਹਰ ਸਾਲ 1 ਤੋਂ 30 ਸਤੰਬਰ ਦੇ ਵਿਚਕਾਰ ਪੋਸ਼ਣ ਮਹੀਨਾ ਮਨਾਉਂਦੇ ਹਾਂ। ਕੁਪੋਸ਼ਣ ਦੇ ਖ਼ਿਲਾਫ਼ ਪੂਰੇ ਦੇਸ਼ ਵਿੱਚ ਅਨੇਕਾਂ ਰਚਨਾਤਮਕ ਅਤੇ ਵਿਭਿੰਨ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਟੈਕਨੋਲੋਜੀ ਦਾ ਬਿਹਤਰ ਇਸਤੇਮਾਲ ਅਤੇ ਜਨ-ਭਾਗੀਦਾਰੀ ਵੀ ਪੋਸ਼ਣ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਬਣਿਆ ਹੈ। ਦੇਸ਼ ਵਿੱਚ ਲੱਖਾਂ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਡਿਵਾਈਸ ਦੇਣ ਤੋਂ ਲੈ ਕੇ ਆਂਗਣਵਾੜੀ ਸੇਵਾਵਾਂ ਦੀ ਪਹੁੰਚ ਨੂੰ ਮੋਨੀਟਰ ਕਰਨ ਦੇ ਲਈ ਪੋਸ਼ਣ ਟ੍ਰੈਕਰ ਵੀ ਲਾਂਚ ਕੀਤਾ ਗਿਆ ਹੈ। ਅਸੀਂ ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਉੱਤਰ-ਪੂਰਬ ਦੇ ਰਾਜਾਂ ਵਿੱਚ 14 ਤੋਂ 18 ਸਾਲ ਦੀਆਂ ਬੇਟੀਆਂ ਨੂੰ ਵੀ ਪੋਸ਼ਣ ਮੁਹਿੰਮ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਕੁਪੋਸ਼ਣ ਦੀ ਸਮੱਸਿਆ ਦਾ ਨਿਵਾਰਣ ਇਨ੍ਹਾਂ ਕਦਮਾਂ ਤੱਕ ਹੀ ਸੀਮਿਤ ਨਹੀਂ ਹੈ – ਇਸ ਲੜਾਈ ਵਿੱਚ ਦੂਸਰੀਆਂ ਕਈ ਹੋਰ ਪਹਿਲਾਂ ਦੀ ਵੀ ਅਹਿਮ ਭੂਮਿਕਾ ਹੈ। ਉਦਾਹਰਣ ਦੇ ਤੌਰ ’ਤੇ ਜਲ-ਜੀਵਨ ਮਿਸ਼ਨ ਨੂੰ ਹੀ ਲੈ ਲਓ ਤਾਂ ਭਾਰਤ ਨੂੰ ਕੁਪੋਸ਼ਣ ਮੁਕਤ ਕਰਵਾਉਣ ਵਿੱਚ ਇਸ ਮਿਸ਼ਨ ਦਾ ਵੀ ਬਹੁਤ ਵੱਡਾ ਅਸਰ ਹੋਣ ਵਾਲਾ ਹੈ। ਕੁਪੋਸ਼ਣ ਦੀਆਂ ਚੁਣੌਤੀਆਂ ਨਾਲ ਨਿੱਬੜਣ ਵਿੱਚ ਸਮਾਜਿਕ ਜਾਗਰੂਕਤਾ ਨਾਲ ਜੁੜੇ ਯਤਨ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਉਣ ਵਾਲੇ ਪੋਸ਼ਣ ਮਹੀਨੇ ਵਿੱਚ ਕੁਪੋਸ਼ਣ ਜਾਂ Malnutrition ਨੂੰ ਦੂਰ ਕਰਨ ਦੇ ਯਤਨਾਂ ਵਿੱਚ ਹਿੱਸਾ ਜ਼ਰੂਰ ਲਓ।

ਮੇਰੇ ਪਿਆਰੇ ਦੇਸ਼ਵਾਸੀਓਚੇਨਈ ਤੋਂ ਸ਼੍ਰੀ ਦੇਵੀ ਵਰਧਰਾਜਨ ਜੀ ਨੇ ਮੈਨੂੰ ਇੱਕ ਰਿਮਾਈਂਡਰ ਭੇਜਿਆ ਹੈਉਨ੍ਹਾਂ ਨੇ ਮਾਈ ਗੋਵ ’ਤੇ ਆਪਣੀ ਗੱਲ ਕੁਝ ਇਸ ਤਰ੍ਹਾਂ ਨਾਲ ਲਿਖੀ ਹੈ – ਨਵੇਂ ਸਾਲ ਦੇ ਆਉਣ ਵਿੱਚ ਹੁਣ ਪੰਜ ਮਹੀਨਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਆਉਣ ਵਾਲਾ ਨਵਾਂ ਸਾਲ International Year of Millets ਦੇ ਤੌਰ ’ਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਮੈਨੂੰ ਦੇਸ਼ ਦਾ ਇੱਕ Millet ਮੈਪ ਵੀ ਭੇਜਿਆ ਹੈ। ਨਾਲ ਹੀ ਪੁੱਛਿਆ ਹੈ ਕਿ ਕੀ ਤੁਸੀਂ ‘ਮਨ ਕੀ ਬਾਤ’ ਵਿੱਚਆਉਣ ਵਾਲੇ ਐਪੀਸੋਡ ਵਿੱਚ ਇਸ ’ਤੇ ਚਰਚਾ ਕਰ ਸਕਦੇ ਹੋ। ਮੈਨੂੰ ਆਪਣੇ ਦੇਸ਼ਵਾਸੀਆਂ ਵਿੱਚ ਇਸ ਤਰ੍ਹਾਂ ਦੇ ਜਜ਼ਬੇ ਨੂੰ ਦੇਖ ਕੇ ਬਹੁਤ ਹੀ ਅਨੰਦ ਮਹਿਸੂਸ ਹੁੰਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਯੂਨਾਈਟਿਡ ਨੇਸ਼ਨਸ ਨੇ ਪ੍ਰਸਤਾਵ ਪਾਸ ਕਰਕੇ ਸਾਲ 2023 ਨੂੰ International Year of Millets ਐਲਾਨ ਕੀਤਾ ਹੈ। ਤੁਹਾਨੂੰ ਇਹ ਜਾਣ ਕੇ ਵੀ ਬਹੁਤ ਖੁਸ਼ੀ ਹੋਵੇਗੀ ਕਿ ਭਾਰਤ ਦੇ ਇਸ ਪ੍ਰਸਤਾਵ ਨੂੰ 70 ਤੋਂ ਜ਼ਿਆਦਾ ਦੇਸ਼ਾਂ ਦਾ ਸਮਰਥਨ ਮਿਲਿਆ ਸੀ। ਅੱਜ ਦੁਨੀਆ ਭਰ ਵਿੱਚ ਇਸੇ ਮੋਟੇ ਅਨਾਜ ਦਾਮਿਲੇਟਸ ਦਾ ਸ਼ੌਂਕ ਵਧਦਾ ਜਾ ਰਿਹਾ ਹੈ। ਸਾਥੀਓਜਦੋਂ ਮੈਂ ਮੋਟੇ ਅਨਾਜ ਦੀ ਗੱਲ ਕਰਦਾ ਹਾਂ ਤਾਂ ਆਪਣੇ ਇੱਕ ਯਤਨ ਨੂੰ ਵੀ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਪਿਛਲੇ ਕੁਝ ਸਮੇਂ ਤੋਂ ਭਾਰਤ ਵਿੱਚ ਜਦੋਂ ਕੋਈ ਵੀ ਵਿਦੇਸ਼ੀ ਮਹਿਮਾਨ ਆਉਂਦੇ ਹਨਦੇਸ਼ਾਂ ਦੇ ਮੁਖੀ ਭਾਰਤ ਆਉਂਦੇ ਹਨ ਤਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਭੋਜਨ ਵਿੱਚ ਭਾਰਤ ਦੇ ਮਿਲੇਟਸ ਯਾਨੀ ਸਾਡੇ ਮੋਟੇ ਅਨਾਜ ਨਾਲ ਬਣੇ ਹੋਏ ਪਕਵਾਨ ਬਣਵਾਵਾਂ ਅਤੇ ਤਜ਼ਰਬਾ ਇਹ ਹੋਇਆ ਹੈਇਨ੍ਹਾਂ ਮਹਾਪੁਰਖਾਂ ਨੂੰ ਇਹ ਪਕਵਾਨ ਬਹੁਤ ਪਸੰਦ ਆਉਂਦੇ ਹਨ ਅਤੇ ਸਾਡੇ ਮੋਟੇ ਅਨਾਜ ਦੇ ਸਬੰਧ ਵਿੱਚਮਿਲੇਟਸ ਦੇ ਸਬੰਧ ਵਿੱਚ ਕਾਫੀ ਜਾਣਕਾਰੀਆਂ ਇਕੱਠੀਆਂ ਕਰਨ ਦੀ ਵੀ ਉਹ ਕੋਸ਼ਿਸ਼ ਕਰਦੇ ਹਨ। ਮਿਲੇਟਸਮੋਟੇ ਅਨਾਜਪੁਰਾਤਨ ਕਾਲ ਤੋਂ ਹੀ ਸਾਡੀ ਖੇਤੀਬਾੜੀਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਹਿੱਸਾ ਰਹੇ ਹਨ। ਸਾਡੇ ਵੇਦਾਂ ਵਿੱਚ ਮਿਲੇਟਸ ਦਾ ਉਲੇਖ ਮਿਲਦਾ ਹੈ ਅਤੇ ਇਸੇ ਤਰ੍ਹਾਂ ਪੁਰਾਣਨੁਰੂ ਅਤੇ ਤੋਲਕਾਪਿਪਯਮ ਵਿੱਚ ਵੀ ਇਸ ਦੇ ਬਾਰੇ ਦੱਸਿਆ ਗਿਆ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਓਤੁਹਾਨੂੰ ਉੱਥੇ ਲੋਕਾਂ ਦੇ ਖਾਣ-ਪਾਣ ਵਿੱਚ ਵੱਖ-ਵੱਖ ਤਰ੍ਹਾਂ ਦੇ ਮੋਟੇ ਅਨਾਜ ਜ਼ਰੂਰ ਦੇਖਣ ਨੂੰ ਮਿਲਣਗੇ। ਸਾਡੀ ਸੰਸਕ੍ਰਿਤੀ ਦੇ ਵਾਂਗ ਹੀ ਮੋਟੇ ਅਨਾਜਾਂ ਵਿੱਚ ਵੀ ਬਹੁਤ ਵਿਵਿਧਤਾਵਾਂ ਪਾਈਆਂ ਜਾਂਦੀਆਂ ਹਨ। ਜਵਾਰਬਾਜਰਾਰਾਗੀਸਾਵਾਂਕੰਗਨੀਚੀਨਾਕੋਦੋਕੁਟਕੀਕੁੱਟੂ ਇਹ ਸਾਰੇ ਮੋਟੇ ਅਨਾਜ ਹੀ ਤਾਂ ਹਨ। ਭਾਰਤ ਦੁਨੀਆ ਵਿੱਚ ਮੋਟੇ ਅਨਾਜਾਂ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਇਸ ਲਈ ਇਸ ਪਹਿਲ ਨੂੰ ਸਫ਼ਲ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਅਸੀਂ ਸਾਰੇ ਭਾਰਤ ਵਾਸੀਆਂ ਦੇ ਜ਼ਿੰਮੇ ਹੀ ਹੈ। ਅਸੀਂ ਸਾਰਿਆਂ ਨੇ ਮਿਲ ਕੇ ਇਸ ਨੂੰ ਜਨ-ਅੰਦੋਲਨ ਬਣਾਉਣਾ ਹੈ ਅਤੇ ਦੇਸ਼ ਦੇ ਲੋਕਾਂ ਵਿੱਚ ਮੋਟੇ ਅਨਾਜ ਦੇ ਪ੍ਰਤੀ ਜਾਗਰੂਕਤਾ ਵੀ ਵਧਾਉਣੀ ਹੈ। ਸਾਥੀਓਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੋਟੇ ਅਨਾਜ ਕਿਸਾਨਾਂ ਦੇ ਲਈ ਵੀ ਫਾਇਦੇਮੰਦ ਹਨ ਅਤੇ ਉਹ ਵੀ ਖਾਸ ਕਰਕੇ ਛੋਟੇ ਕਿਸਾਨਾਂ ਲਈ। ਦਰਅਸਲ ਬਹੁਤ ਹੀ ਘੱਟ ਸਮੇਂ ਵਿੱਚ ਫਸਲ ਤਿਆਰ ਹੋ ਜਾਂਦੀ ਹੈ ਅਤੇ ਇਸ ਵਿੱਚ ਜ਼ਿਆਦਾ ਪਾਣੀ ਦੀ ਲੋੜ ਵੀ ਨਹੀਂ ਹੁੰਦੀ। ਸਾਡੇ ਛੋਟੇ ਕਿਸਾਨਾਂ ਦੇ ਲਈ ਤਾਂ ਮੋਟਾ ਅਨਾਜ ਵਿਸ਼ੇਸ਼ ਰੂਪ ਵਿੱਚ ਲਾਭਕਾਰੀ ਹਨ। ਮੋਟੇ ਅਨਾਜ ਦੀ ਤੂੜੀ ਨੂੰ ਬਿਹਤਰੀਨ ਚਾਰਾ ਵੀ ਮੰਨਿਆ ਜਾਂਦਾ ਹੈ। ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਸਵਸਥ ਜੀਵਨ ਸ਼ੈਲੀ ਅਤੇ ਖਾਨ-ਪਾਨ ਨੂੰ ਲੈ ਕੇ ਬਹੁਤ ਜਾਗਰੂਕ ਹੈ। ਇਸ ਹਿਸਾਬ ਨਾਲ ਵੀ ਦੇਖੋ ਤਾਂ ਮੋਟੇ ਅਨਾਜਾਂ ਵਿੱਚ ਭਰਪੂਰ ਪ੍ਰੋਟੀਨਫਾਈਬਰ ਅਤੇ ਖਣਿਜ ਮੌਜੂਦ ਹੁੰਦੇ ਹਨ। ਕਈ ਲੋਕ ਤਾਂ ਇਸ ਨੂੰ ਸੁਪਰ ਫੂਡ ਵੀ ਆਖਦੇ ਹਨ। ਮੋਟੇ ਅਨਾਜ ਦੇ ਇੱਕ ਨਹੀਂ ਅਨੇਕਾਂ ਲਾਭ ਹਨ। ਮੋਟਾਪੇ ਨੂੰ ਘੱਟ ਕਰਨ ਦੇ ਨਾਲ ਹੀਡਾਇਬਟੀਸਹਾਈਪਰਟੈਂਸ਼ਨ ਅਤੇ ਦਿਲ ਸਬੰਧੀ ਰੋਗਾਂ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ। ਇਸ ਦੇ ਨਾਲ ਹੀ ਇਹ ਪੇਟ ਅਤੇ ਲੀਵਰ ਦੀਆਂ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਮਦਦਗਾਰ ਹਨ। ਥੋੜ੍ਹੀ ਦੇਰ ਪਹਿਲਾਂ ਹੀ ਅਸੀਂ ਕੁਪੋਸ਼ਣ ਦੇ ਬਾਰੇ ਗੱਲ ਕੀਤੀ ਹੈ। ਕੁਪੋਸ਼ਣ ਨਾਲ ਲੜਨ ਵਿੱਚ ਵੀ ਇਹ ਅਨਾਜ ਕਾਫੀ ਲਾਭਕਾਰੀ ਹਨਕਿਉਂਕਿ ਇਹ ਪ੍ਰੋਟੀਨ ਦੇ ਨਾਲ-ਨਾਲ ਊਰਜਾ ਨਾਲ ਵੀ ਭਰੇ ਹੁੰਦੇ ਹਨ। ਦੇਸ਼ ਵਿੱਚ ਅੱਜ ਇਨ੍ਹਾਂ ਅਨਾਜਾਂ ਨੂੰ ਵਧਾਵਾ ਦੇਣ ਲਈ ਕਾਫੀ ਕੁਝ ਕੀਤਾ ਜਾ ਰਿਹਾ ਹੈ। ਇਸ ਨਾਲ ਜੁੜੀ ਰਿਸਰਚ ਅਤੇ ਇਨੋਵੇਸ਼ਨ ’ਤੇ ਫੋਕਸ ਕਰਨ ਦੇ ਨਾਲ ਹੀ FPOs ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਉਤਪਾਦਨ ਵਧਾਇਆ ਜਾ ਸਕੇ। ਮੇਰਾ ਆਪਣੇ ਕਿਸਾਨ ਭੈਣ-ਭਰਾਵਾਂ ਨੂੰ ਇਹੀ ਅਨੁਰੋਧ ਹੈ ਕਿ ਮਿਲੇਟਸ ਯਾਨੀ ਮੋਟੇ ਅਨਾਜ ਨੂੰ ਜ਼ਿਆਦਾ ਤੋਂ ਜ਼ਿਆਦਾ ਅਪਣਾਉਣ ਅਤੇ ਉਸ ਦਾ ਫਾਇਦਾ ਉਠਾਉਣ। ਮੈਨੂੰ ਇਹ ਦੇਖ ਕੇ ਕਾਫੀ ਚੰਗਾ ਲਗਿਆ ਹੈ ਕਿ ਅੱਜ ਕਈ ਅਜਿਹੇ ਸਟਾਰਟਅੱਪ ਉੱਭਰ ਰਹੇ ਹਨ ਜੋ ਮਿਲੇਟਸ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਮਿਲੇਟ ਕੁਕੀਸ ਬਣਾ ਰਹੇ ਹਨ ਤਾਂ ਕੁਝ ਮਿਲੇਟ ਪੈਨ ਕੇਕ ਤੇ ਡੋਸਾ ਵੀ ਬਣਾ ਰਹੇ ਹਨਉੱਥੇ ਹੀ ਕੁਝ ਅਜਿਹੇ ਹਨ ਜੋ ਮਿਲੇਟ ਐਨਰਜੀ ਬਾਰ ਅਤੇ ਮਿਲੇਟ ਬ੍ਰੇਕਫਾਸਟ ਤਿਆਰ ਕਰ ਰਹੇ ਹਨ। ਮੈਂ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤਿਉਹਾਰਾਂ ਦੇ ਇਸ ਮੌਸਮ ਵਿੱਚ ਅਸੀਂ ਲੋਕ ਜ਼ਿਆਦਾਤਰ ਪਕਵਾਨਾਂ ਵਿੱਚ ਵੀ ਇਨ੍ਹਾਂ ਅਨਾਜਾਂ ਦੀ ਵਰਤੋਂ ਕਰਦੇ ਹਾਂ। ਤੁਸੀਂ ਆਪਣੇ ਘਰਾਂ ਵਿੱਚ ਬਣੇ ਅਜਿਹੇ ਪਕਵਾਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜ਼ਰੂਰ ਸਾਂਝੀਆਂ ਕਰੋ ਤਾਂ ਕਿ ਲੋਕਾਂ ਵਿੱਚ ਇਨ੍ਹਾਂ ਅਨਾਜਾਂ ਦੇ ਪ੍ਰਤੀ ਜਾਗਰੂਕਤਾ ਵਧਣ ਵਿੱਚ ਸਹਾਇਤਾ ਮਿਲੇ।

ਮੇਰੇ ਪਿਆਰੇ ਦੇਸ਼ਵਾਸੀਓਅਜੇ ਕੁਝ ਦਿਨ ਪਹਿਲਾਂ ਮੈਂ ਅਰੁਣਾਚਲ ਪ੍ਰਦੇਸ਼ ਦੇ ਸਿਆਨ ਜ਼ਿਲ੍ਹੇ ਵਿੱਚ ਜੋਰ ਸਿੰਘ ਪਿੰਡ ਦੀ ਇੱਕ ਖ਼ਬਰ ਦੇਖੀਇਹ ਖ਼ਬਰ ਇੱਕ ਅਜਿਹੇ ਬਦਲਾਅ ਦੇ ਬਾਰੇ ਸੀਜਿਸ ਦਾ ਇੰਤਜ਼ਾਰ ਇਸ ਪਿੰਡ ਦੇ ਲੋਕਾਂ ਨੂੰ ਕਈ ਸਾਲਾਂ ਤੋਂ ਸੀ। ਦਰਅਸਲ ਜੋਰ ਸਿੰਘ ਪਿੰਡ ਵਿੱਚ ਇਸੇ ਮਹੀਨੇ ਸੁਤੰਤਰਤਾ ਦਿਵਸ ਦੇ ਦਿਨ ਤੋਂ 4-ਜੀ ਇੰਟਰਨੈੱਟ ਦੀਆਂ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਜਿਵੇਂ ਪਹਿਲਾਂ ਕਿਸੇ ਪਿੰਡ ਵਿੱਚ ਬਿਜਲੀ ਪਹੁੰਚਣ ’ਤੇ ਲੋਕ ਖੁਸ਼ ਹੁੰਦੇ ਸਨਹੁਣ ਨਵੇਂ ਭਾਰਤ ਉਹੀ ਖੁਸ਼ੀ 4-ਜੀ ਪਹੁੰਚਣ ’ਤੇ ਹੁੰਦੀ ਹੈ। ਅਰੁਣਾਚਲ ਅਤੇ ਉੱਤਰ-ਪੂਰਬ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ 4-ਜੀ ਦੇ ਤੌਰ ’ਤੇ ਇੱਕ ਨਵਾਂ ਸੂਰਜ ਨਿਕਲਿਆ ਹੈ। ਇੰਟਰਨੈੱਟ ਕਨੈਕਟੀਵਿਟੀ ਇੱਕ ਨਵਾਂ ਸਵੇਰਾ ਲੈ ਕੇ ਆਈ ਹੈ ਜੋ ਸਹੂਲਤਾਂ ਕਦੇ ਸਿਰਫ਼ ਵੱਡੇ ਸ਼ਹਿਰਾਂ ਵਿੱਚ ਹੁੰਦੀਆਂ ਸਨਉਹ ਡਿਜੀਟਲ ਇੰਡੀਆ ਨੇ ਪਿੰਡ-ਪਿੰਡ ਵਿੱਚ ਪਹੁੰਚਾ ਦਿੱਤੀਆਂ ਹਨ। ਇਸ ਵਜ੍ਹਾ ਨਾਲ ਦੇਸ਼ ਵਿੱਚ ਨਵੇਂ ਡਿਜੀਟਲ Entrepreneur ਪੈਦਾ ਹੋ ਰਹੇ ਹਨ। ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਸੇਠਾ ਸਿੰਘ ਰਾਵਤ ਜੀ ‘ਦਰਜੀ ਔਨਲਾਈਨ’ ‘ਈ-ਸਟੋਰ’ ਚਲਾਉਂਦੇ ਹਨ। ਤੁਸੀਂ ਸੋਚੋਗੇ ਕਿ ਇਹ ਕੀ ਕੰਮ ਹੋਇਆ, ‘ਦਰਜੀ ਔਨਲਾਈਨ’ ਦਰਅਸਲ ਸੇਠਾ ਸਿੰਘ ਰਾਵਤ ਕੋਵਿਡ ਤੋਂ ਪਹਿਲਾਂ ਸਿਲਾਈ ਦਾ ਕੰਮ ਕਰਦੇ ਸਨਕੋਵਿਡ ਆਇਆ ਤਾਂ ਰਾਵਤ ਜੀ ਨੇ ਇਸ ਚੁਣੌਤੀ ਨੂੰ ਮੁਸ਼ਕਿਲ ਨਹੀਂਬਲਕਿ ਮੌਕੇ ਦੇ ਰੂਪ ਵਿੱਚ ਲਿਆ। ਉਨ੍ਹਾਂ ਨੇ ‘ਕੌਮਨ ਸਰਵਿਸ ਸੈਂਟਰ’ ਯਾਨੀ CSC E-Store Join ਕੀਤਾ ਤੇ ਔਨਲਾਈਨ ਕੰਮਕਾਜ ਸ਼ੁਰੂ ਕੀਤਾ। ਉਨ੍ਹਾਂ ਨੇ ਦੇਖਿਆ ਕਿ ਗ੍ਰਾਹਕ ਵੱਡੀ ਗਿਣਤੀ ਵਿੱਚ ਮਾਸਕ ਦਾ ਆਰਡਰ ਦੇ ਰਹੇ ਹਨਉਨ੍ਹਾਂ ਨੇ ਕੁਝ ਮਹਿਲਾਵਾਂ ਨੂੰ ਕੰਮ ’ਤੇ ਰੱਖਿਆ ਅਤੇ ਮਾਸਕ ਬਣਾਉਣ ਲਗੇ। ਇਸ ਤੋਂ ਬਾਅਦ ਉਨ੍ਹਾਂ ਨੇ ‘ਦਰਜੀ ਔਨਲਾਈਨ’ ਨਾਮ ਨਾਲ ਆਪਣਾ ਔਨਲਾਈਨ ਸਟੋਰ ਸ਼ੁਰੂ ਕਰ ਦਿੱਤਾਜਿਸ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਕੱਪੜੇ ਉਹ ਬਣਾ ਕੇ ਵੇਚਣ ਲਗੇ। ਅੱਜ ਡਿਜੀਟਲ ਇੰਡੀਆ ਦੀ ਤਾਕਤ ਨਾਲ ਸੇਠਾ ਸਿੰਘ ਜੀ ਦਾ ਕੰਮ ਏਨਾ ਵਧ ਚੁੱਕਿਆ ਹੈ ਕਿ ਹੁਣ ਉਨ੍ਹਾਂ ਨੂੰ ਪੂਰੇ ਦੇਸ਼ ਤੋਂ ਆਰਡਰ ਮਿਲਦੇ ਹਨ। ਸੈਂਕੜੇ ਮਹਿਲਾਵਾਂ ਨੂੰ ਉਨ੍ਹਾਂ ਨੇ ਰੋਜ਼ਗਾਰ ਦੇ ਰੱਖਿਆ ਹੈ। ਡਿਜੀਟਲ ਇੰਡੀਆ ਨੇ ਯੂ.ਪੀ. ਦੇ ਉੱਨਾਵ ਵਿੱਚ ਰਹਿਣ ਵਾਲੇ ਓਮ ਪ੍ਰਕਾਸ਼ ਸਿੰਘ ਜੀ ਨੂੰ ਵੀ ਡਿਜੀਟਲ Entrepreneur ਬਣਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਿੰਡ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਬਰਾਡਬੈਂਡ ਕਨੈਕਸ਼ਨ ਸਥਾਪਿਤ ਕੀਤੇ ਹਨ। ਓਮ ਪ੍ਰਕਾਸ਼ ਜੀ ਨੇ ਆਪਣੀ ਕੋਮਨ ਸਰਵਿਸ ਸੈਂਟਰ ਦੇ ਆਲ਼ੇ-ਦੁਆਲ਼ੇ ਮੁਫਤ ਵਾਈਫਾਈ ਜ਼ੋਨ ਦਾ ਵੀ ਨਿਰਮਾਣ ਕੀਤਾ ਹੈਜਿਸ ਨਾਲ ਜ਼ਰੂਰਤਮੰਦ ਲੋਕਾਂ ਦੀ ਬਹੁਤ ਸਹਾਇਤਾ ਹੋ ਰਹੀ ਹੈ। ਓਮ ਪ੍ਰਕਾਸ਼ ਜੀ ਦਾ ਕੰਮ ਹੁਣ ਏਨਾ ਵਧ ਗਿਆ ਹੈ ਕਿ ਉਨ੍ਹਾਂ ਨੇ 20 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ’ਤੇ ਰੱਖ ਲਿਆ ਹੈ। ਇਹ ਲੋਕ ਪਿੰਡਾਂ ਦੇ ਸਕੂਲਹਸਪਤਾਲਤਹਿਸੀਲ ਆਫਿਸ ਅਤੇ ਆਂਗਣਵਾੜੀ ਕੇਂਦਰਾਂ ਤੱਕ ਬਰਾਡਬੈਂਡ ਕਨੈਕਸ਼ਨ ਪਹੁੰਚਾ ਰਹੇ ਹਨ ਅਤੇ ਇਸ ਨਾਲ ਰੋਜ਼ਗਾਰ ਵੀ ਪ੍ਰਾਪਤ ਕਰ ਰਹੇ ਹਨ। ਕੋਮਨ ਸਰਵਿਸ ਸੈਂਟਰ ਦੇ ਵਾਂਗ ਹੀ ਗਵਰਨਮੈਂਟ ਈ-ਮਾਰਕਿਟ ਪਲੇਸ ਯਾਨੀ ਜੈੱਮ (GeM) ਪੋਰਟਲ ’ਤੇ ਵੀ ਅਜਿਹੀਆਂ ਕਿੰਨੀਆਂ ਸਫ਼ਲਤਾ ਦੀਆਂ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ।

ਸਾਥੀਓਮੈਨੂੰ ਪਿੰਡਾਂ ਤੋਂ ਅਜਿਹੇ ਕਿੰਨੇ ਹੀ ਸੁਨੇਹੇ ਮਿਲਦੇ ਹਨ ਜੋ ਇੰਟਰਨੈੱਟ ਦੀ ਵਜ੍ਹਾ ਨਾਲ ਆਏ ਬਦਲਾਵਾਂ ਨੂੰ ਮੇਰੇ ਨਾਲ ਸਾਂਝਾ ਕਰਦੇ ਹਨ। ਇੰਟਰਨੈੱਟ ਨੇ ਸਾਡੇ ਨੌਜਵਾਨ ਸਾਥੀਆਂ ਦੀ ਪੜ੍ਹਾਈ ਅਤੇ ਸਿੱਖਣ ਦੇ ਤਰੀਕਿਆਂ ਨੂੰ ਹੀ ਬਦਲ ਦਿੱਤਾ ਹੈ। ਜਿਵੇਂ ਕਿ ਯੂ.ਪੀ. ਦੀ ਗੁੜੀਆ ਸਿੰਘ ਜਦੋਂ ਉੱਨਾਵ ਦੇ ਅਮੋਈਆ ਪਿੰਡ ਵਿੱਚ ਆਪਣੇ ਸਹੁਰੇ ਆਈ ਤਾਂ ਉਸ ਨੂੰ ਆਪਣੀ ਪੜ੍ਹਾਈ ਦੀ ਚਿੰਤਾ ਹੋਈਲੇਕਿਨ ਭਾਰਤ ਨੈੱਟ ਨੇ ਉਸ ਦੀ ਚਿੰਤਾ ਨੂੰ ਹੱਲ ਕਰ ਦਿੱਤਾ। ਗੁੜੀਆ ਨੇ ਇੰਟਰਨੈੱਟ ਦੇ ਜ਼ਰੀਏ ਆਪਣੀ ਪੜ੍ਹਾਈ ਨੂੰ ਅੱਗੇ ਵਧਾਇਆ ਅਤੇ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਕੀਤੀ। ਪਿੰਡ-ਪਿੰਡ ਵਿੱਚ ਅਜਿਹੇ ਕਿੰਨੇ ਹੀ ਜੀਵਨ ਡਿਜੀਟਲ ਇੰਡੀਆ ਮੁਹਿੰਮ ਨਾਲ ਨਵੀਂ ਸ਼ਕਤੀ ਪਾ ਰਹੇ ਹਨ। ਤੁਸੀਂ ਮੈਨੂੰ ਪਿੰਡਾਂ ਦੇ ਡਿਜੀਟਲ Entrepreneur ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਲਿਖ ਕੇ ਭੇਜੋ ਅਤੇ ਉਨ੍ਹਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਨੂੰ ਸੋਸ਼ਲ ਮੀਡੀਆ ’ਤੇ ਜ਼ਰੂਰ ਸਾਂਝਾ ਕਰੋ।

ਮੇਰੇ ਪਿਆਰੇ ਦੇਸ਼ਵਾਸੀਓਕੁਝ ਸਮਾਂ ਪਹਿਲਾਂ ਮੈਨੂੰ ਹਿਮਾਚਲ ਪ੍ਰਦੇਸ਼ ਤੋਂ ‘ਮਨ ਕੀ ਬਾਤ’ ਦੇ ਇੱਕ ਸਰੋਤੇ ਰਮੇਸ਼ ਜੀ ਦਾ ਇੱਕ ਪੱਤਰ ਮਿਲਿਆ। ਰਮੇਸ਼ ਜੀ ਨੇ ਆਪਣੇ ਪੱਤਰ ਵਿੱਚ ਪਹਾੜਾਂ ਦੀਆਂ ਕਈ ਖੂਬੀਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪਹਾੜਾਂ ਤੇ ਬਸਤੀਆਂ ਭਾਵੇਂ ਦੂਰ-ਦੂਰ ਵਸਦੀਆਂ ਹੋਣਲੇਕਿਨ ਲੋਕਾਂ ਦੇ ਦਿਲ ਇੱਕ-ਦੂਸਰੇ ਦੇ ਬਹੁਤ ਨਜ਼ਦੀਕ ਹੁੰਦੇ ਹਨ। ਵਾਕਿਆ ਹੀ ਪਹਾੜਾਂ ’ਤੇ ਰਹਿਣ ਵਾਲੇ ਲੋਕਾਂ ਦੇ ਜੀਵਨ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਹਾੜਾਂ ਦੀ ਜੀਵਨਸ਼ੈਲੀ ਅਤੇ ਸੰਸਕ੍ਰਿਤੀ ਤੋਂ ਸਾਨੂੰ ਪਹਿਲਾ ਪਾਠ ਤਾਂ ਇਹੀ ਮਿਲਦਾ ਹੈ ਕਿ ਅਸੀਂ ਪਰਿਸਥਿਤੀਆਂ ਦੇ ਦਬਾਅ ਵਿੱਚ ਨਾ ਆਈਏ ਤਾਂ ਅਸਾਨੀ ਨਾਲ ਉਨ੍ਹਾਂ ’ਤੇ ਜਿੱਤ ਵੀ ਪ੍ਰਾਪਤ ਕਰ ਸਕਦੇ ਹਾਂ ਅਤੇ ਦੂਸਰੇਅਸੀਂ ਕਿਵੇਂ ਸਥਾਨਕ ਸਾਧਨਾਂ ਨਾਲ ਆਤਮਨਿਰਭਰ ਬਣ ਸਕਦੇ ਹਾਂ। ਜਿਸ ਪਹਿਲੀ ਸਿੱਖਿਆ ਦਾ ਜ਼ਿਕਰ ਮੈਂ ਕੀਤਾਉਸ ਦਾ ਇੱਕ ਸੁੰਦਰ ਚਿੱਤਰ ਇਨ੍ਹੀਂ ਦਿਨੀਂ ਸਪੀਤੀ ਖੇਤਰ ਵਿੱਚ ਦੇਖਣ ਨੂੰ ਮਿਲਿਆ ਹੈ। ਸਪੀਤੀ ਇੱਕ ਜਨਜਾਤੀ ਖੇਤਰ ਹੈ। ਇੱਥੇ ਇਨ੍ਹੀਂ ਦਿਨੀਂ ਮਟਰ ਤੋੜਨ ਦਾ ਕੰਮ ਚਲਦਾ ਹੈ। ਪਹਾੜੀ ਖੇਤਾਂ ਵਿੱਚ ਇਹ ਇੱਕ ਮਿਹਨਤ ਭਰਿਆ ਅਤੇ ਮੁਸ਼ਕਿਲ ਕੰਮ ਹੁੰਦਾ ਹੈਲੇਕਿਨ ਇੱਥੇ ਪਿੰਡ ਦੀਆਂ ਮਹਿਲਾਵਾਂ ਇਕੱਠੀਆਂ ਹੋ ਕੇਇਕੱਠੀਆਂ ਮਿਲ ਕੇਇੱਕ-ਦੂਸਰੇ ਦੇ ਖੇਤਾਂ ਤੋਂ ਮਟਰ ਤੋੜਦੀਆਂ ਹਨ। ਇਸ ਕੰਮ ਦੇ ਨਾਲ-ਨਾਲ ਮਹਿਲਾਵਾਂ ਸਥਾਨਕ ਗੀਤ ‘ਛੱਪਰਾ ਮਾਝੀ ਛੱਪਰਾ’ ਇਹ ਵੀ ਗਾਉਂਦੀਆਂ ਹਨ। ਯਾਨੀ ਇੱਥੇ ਆਪਸੀ ਸਹਿਯੋਗ ਵੀ ਲੋਕ ਪਰੰਪਰਾ ਦਾ ਇੱਕ ਹਿੱਸਾ ਹੈ। ਸਪੀਤੀ ਵਿੱਚ ਸਥਾਨਕ ਸਾਧਨਾਂ ਦੀ ਚੰਗੀ ਵਰਤੋਂ ਦਾ ਵੀ ਬਿਹਤਰੀਨ ਉਦਾਹਰਣ ਮਿਲਦਾ ਹੈ। ਸਪੀਤੀ ਵਿੱਚ ਕਿਸਾਨ ਜੋ ਗਾਵਾਂ ਪਾਲਦੇ ਹਨਉਸ ਦੇ ਗੋਹੇ ਨੂੰ ਸੁਕਾ ਕੇ ਬੋਰੀਆਂ ਵਿੱਚ ਭਰ ਲੈਂਦੇ ਹਨਜਦੋਂ ਸਰਦੀਆਂ ਆਉਂਦੀਆਂ ਹਨ ਤਾਂ ਇਨ੍ਹਾਂ ਬੋਰੀਆਂ ਨੂੰ ਗਾਵਾਂ ਦੇ ਰਹਿਣ ਦੀ ਜਗ੍ਹਾ ਵਿੱਚਜਿਸ ਨੂੰ ਫੂਡ ਕਹਿੰਦੇ ਹਨਉਸ ਵਿੱਚ ਵਿਛਾਅ ਦਿੱਤਾ ਜਾਂਦਾ ਹੈ। ਬਰਫਬਾਰੀ ਦੇ ਦੌਰਾਨ ਇਹ ਬੋਰੀਆਂ ਗਾਵਾਂ ਨੂੰ ਠੰਡ ਤੋਂ ਸੁਰੱਖਿਆ ਦਿੰਦੀਆਂ ਹਨ। ਸਰਦੀਆਂ ਖ਼ਤਮ ਹੋਣ ਤੋਂ ਬਾਅਦ ਇਹੀ ਗੋਹਾ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਯਾਨੀ ਪਸ਼ੂਆਂ ਦੇ ਵੇਸਟ ਤੋਂ ਹੀ ਉਨ੍ਹਾਂ ਦੀ ਸੁਰੱਖਿਆ ਵੀ ਅਤੇ ਖੇਤਾਂ ਦੇ ਲਈ ਖਾਦ ਵੀ। ਖੇਤੀ ਦੀ ਲਾਗਤ ਵੀ ਘੱਟ ਅਤੇ ਖੇਤ ਵਿੱਚ ਪੈਦਾਵਾਰ ਵੀ ਜ਼ਿਆਦਾ। ਇਸ ਲਈ ਤਾਂ ਇਹ ਖੇਤਰ ਇਨ੍ਹੀਂ ਦਿਨੀਂ ਕੁਦਰਤੀ ਖੇਤੀ ਦੇ ਲਈ ਵੀ ਇੱਕ ਪ੍ਰੇਰਣਾ ਬਣ ਰਿਹਾ ਹੈ।

ਸਾਥੀਓਇਸੇ ਤਰ੍ਹਾਂ ਦੇ ਕਈ ਸ਼ਲਾਘਾਯੋਗ ਯਤਨ ਸਾਡੇ ਇੱਕ ਹੋਰ ਪਹਾੜੀ ਰਾਜ ਉੱਤਰਾਖੰਡ ਵਿੱਚ ਵੀ ਦੇਖਣ ਨੂੰ ਮਿਲਦੇ ਹਨ। ਉੱਤਰਾਖੰਡ ਵਿੱਚ ਕਈ ਪ੍ਰਕਾਰ ਦੀਆਂ ਔਸ਼ਧੀਆਂ ਅਤੇ ਬਨਸਪਤੀਆਂ ਪਾਈਆਂ ਜਾਂਦੀਆਂ ਹਨ ਜੋ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਫਲ ਹੈ – ਬੇਡੂ। ਇਸ ਨੂੰ ਹਿਮਾਲਿਅਨ ਫਿੱਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਫਲ ਵਿੱਚ ਖਣਿਜ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਲੋਕ ਫਲ ਦੇ ਰੂਪ ਵਿੱਚ ਤਾਂ ਇਸ ਦਾ ਸੇਵਨ ਕਰਦੇ ਹਨਨਾਲ ਹੀ ਕਈ ਬਿਮਾਰੀਆਂ ਦੇ ਇਲਾਜ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ। ਇਸ ਫਲ ਦੀਆਂ ਇਨ੍ਹਾਂ ਹੀ ਖੂਬੀਆਂ ਨੂੰ ਦੇਖਦੇ ਹੋਏ ਹੁਣ ਬੇਡੂ ਦੇ ਜੂਸਇਸ ਨਾਲ ਬਣੇ ਜੈਮਚਟਨੀਅਚਾਰ ਅਤੇ ਇਨ੍ਹਾਂ ਨੂੰ ਸੁਕਾ ਕੇ ਤਿਆਰ ਕੀਤੇ ਗਏ ਡਰਾਈ ਫਰੂਟ ਨੂੰ ਵੀ ਬਜ਼ਾਰ ਵਿੱਚ ਲਿਆਂਦਾ ਗਿਆ ਹੈ। ਪਿਥੌਰਾਗੜ੍ਹ ਪ੍ਰਸ਼ਾਸਨ ਦੀ ਪਹਿਲ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬੇਡੂ ਨੂੰ ਬਜ਼ਾਰ ਤੱਕ ਵੱਖ-ਵੱਖ ਰੂਪਾਂ ਵਿੱਚ ਪਹੁੰਚਾਉਣ ’ਚ ਸਫ਼ਲਤਾ ਮਿਲੀ ਹੈ। ਬੇਡੂ ਨੂੰ ਪਹਾੜੀ ਅੰਜੀਰ ਦੇ ਨਾਮ ਨਾਲ ਬਰੈਂਡਿੰਗ ਕਰਕੇ ਔਨਲਾਈਨ ਮਾਰਕਿਟ ਵਿੱਚ ਵੀ ਉਤਾਰਿਆ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਆਮਦਨੀ ਦਾ ਨਵਾਂ ਸਾਧਨ ਤਾਂ ਮਿਲਿਆ ਹੀ ਹੈਨਾਲ ਹੀ ਬੇਡੂ ਦੇ ਔਸ਼ਧੀ ਗੁਣਾਂ ਦਾ ਫਾਇਦਾ ਦੂਰ-ਦੂਰ ਤੱਕ ਪਹੁੰਚਣ ਲੱਗਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਅੱਜ ਸ਼ੁਰੂਆਤ ’ਚ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਬਾਰੇ ਗੱਲ ਕੀਤੀ ਹੈ। ਸੁਤੰਤਰਤਾ ਦਿਵਸ ਦੇ ਮਹਾਨ ਪੁਰਬ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਪੁਰਬ ਆਉਣ ਵਾਲੇ ਹਨਹੁਣੇ ਕੁਝ ਦਿਨਾਂ ਬਾਅਦ ਹੀ ਭਗਵਾਨ ਗਣੇਸ਼ ਦੀ ਪੂਜਾ ਦਾ ਪੁਰਬ ਗਣੇਸ਼ ਚਤੁਰਥੀ ਹੈ। ਗਣੇਸ਼ ਚਤੁਰਥੀ ਯਾਨੀ ਗਣਪਤੀ ਬੱਪਾ ਦੇ ਅਸ਼ੀਰਵਾਦ ਦਾ ਪੁਰਬ। ਗਣੇਸ਼ ਚਤੁਰਥੀ ਤੋਂ ਪਹਿਲਾਂ ਓਣਮ ਦਾ ਪੁਰਬ ਵੀ ਸ਼ੁਰੂ ਹੋ ਰਿਹਾ ਹੈ। ਵਿਸ਼ੇਸ਼ ਰੂਪ ਵਿੱਚ ਕੇਰਲਾ ’ਚ ਓਣਮ ਸ਼ਾਂਤੀ ਅਤੇ ਸਮ੍ਰਿੱਧੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। 30 ਅਗਸਤ ਨੂੰ ਹਰਤਾਲਿਕਾ ਤੀਜ ਵੀ ਹੈ। ਓਡੀਸ਼ਾ ਵਿੱਚ 1 ਸਤੰਬਰ ਨੂੰ ਨੁਆਖਾਈ ਦਾ ਪੁਰਬ ਵੀ ਮਨਾਇਆ ਜਾਏਗਾ। ਨੁਆਖਾਈ ਦਾ ਮਤਲਬ ਹੀ ਹੁੰਦਾ ਹੈ ਨਵਾਂ ਖਾਣਾ। ਯਾਨੀ ਇਹ ਵੀ ਦੂਸਰੇ ਕਈ ਪੁਰਬਾਂ ਦੇ ਵਾਂਗ ਹੀ ਸਾਡੀ ਖੇਤੀ ਪਰੰਪਰਾ ਨਾਲ ਜੁੜਿਆ ਤਿਉਹਾਰ ਹੈ। ਇਸੇ ਦੌਰਾਨ ਜੈਨ ਸਮਾਜ ਦਾ ਸੰਵਤਸਰੀ ਪੁਰਬ ਵੀ ਹੋਵੇਗਾ। ਸਾਡੇ ਇਹ ਸਾਰੇ ਪੁਰਬ ਸਾਡੀ ਸਾਂਸਕ੍ਰਿਤਿਕ ਸਮ੍ਰਿੱਧੀ ਅਤੇ ਜ਼ਿੰਦਾਦਿਲੀ ਦੇ ਰੂਪ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਇਨ੍ਹਾਂ ਪੁਰਬਾਂ ਦੇ ਨਾਲ-ਨਾਲ ਕੱਲ੍ਹ 29 ਅਗਸਤ ਨੂੰ ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ’ਤੇ ਰਾਸ਼ਟਰੀ ਖੇਡ ਦਿਵਸ ਵੀ ਮਨਾਇਆ ਜਾਵੇਗਾ। ਸਾਡੇ ਨੌਜਵਾਨ ਖਿਡਾਰੀ ਵੈਸ਼ਵਿਕ ਮੰਚਾਂ ’ਤੇ ਸਾਡੇ ਤਿਰੰਗੇ ਦੀ ਸ਼ਾਨ ਵਧਾਉਂਦੇ ਰਹਿਣਇਹੀ ਸਾਡੀ ਧਿਆਨ ਚੰਦ ਜੀ ਦੇ ਪ੍ਰਤੀ ਸ਼ਰਧਾਂਜਲੀ ਹੋਵੇਗੀ। ਦੇਸ਼ ਦੇ ਲਈ ਸਾਰੇ ਮਿਲ ਕੇ ਇੰਝ ਹੀ ਕੰਮ ਕਰਦੇ ਰਹੀਏਦੇਸ਼ ਦਾ ਮਾਣ ਵਧਾਉਂਦੇ ਰਹੀਏ। ਇਸੇ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ। ਅਗਲੇ ਮਹੀਨੇ ਇੱਕ ਵਾਰ ਫਿਰ ਤੁਹਾਡੇ ਨਾਲ ‘ਮਨ ਕੀ ਬਾਤ’ ਹੋਵੇਗੀ। ਬਹੁਤ-ਬਹੁਤ ਧੰਨਵਾਦ।

 

 

 

 **********

ਡੀਐੱਸ/ਐੱਸਐੱਚ/ਵੀਕੇ