Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ’ ਦੀ 91ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (31.07.2022)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਮਨ ਕੀ ਬਾਤ’ ਦੀ ਇਹ 91ਵੀਂ ਕੜੀ ਹੈ। ਅਸੀਂ ਲੋਕਾਂ ਨੇ ਪਹਿਲਾਂ ਇੰਨੀਆਂ ਸਾਰੀਆਂ ਗੱਲਾਂ ਕੀਤੀਆਂ ਹਨਵੱਖ-ਵੱਖ ਵਿਸ਼ਿਆਂ ਤੇ ਆਪਣੀ ਗੱਲ ਸਾਂਝੀ ਕੀਤੀ ਹੈ। ਲੇਕਿਨ ਇਸ ਵਾਰੀ ਮਨ ਕੀ ਬਾਤ’ ਬਹੁਤ ਖਾਸ ਹੈ। ਇਸ ਦਾ ਕਾਰਨ ਹੈਇਸ ਵਾਰ ਦਾ ਸੁਤੰਤਰਤਾ ਦਿਵਸ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਵਰੇ ਪੂਰੇ ਕਰੇਗਾ। ਅਸੀਂ ਸਾਰੇ ਬਹੁਤ ਅਨੋਖੇ ਅਤੇ ਇਤਿਹਾਸਿਕ ਪਲ ਦੇ ਗਵਾਹ ਬਣਨ ਵਾਲੇ ਹਾਂ। ਪ੍ਰਮਾਤਮਾ ਨੇ ਇਹ ਸਾਨੂੰ ਬਹੁਤ ਵੱਡਾ ਸੁਭਾਗ ਦਿੱਤਾ ਹੈ। ਤੁਸੀਂ ਵੀ ਸੋਚੋਜੇਕਰ ਅਸੀਂ ਗ਼ੁਲਾਮੀ ਦੇ ਦੌਰ ਵਿੱਚ ਪੈਦਾ ਹੋਏ ਹੁੰਦੇ ਤਾਂ ਇਸ ਦਿਨ ਦੀ ਕਲਪਨਾ ਸਾਡੇ ਲਈ ਕਿਵੇਂ ਹੁੰਦੀਗ਼ੁਲਾਮੀ ਤੋਂ ਮੁਕਤੀ ਦੀ ਉਹ ਤੜਫਗ਼ੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦੀ ਦੀ ਉਹ ਬੇਚੈਨੀ- ਕਿੰਨੀ ਵੱਡੀ ਰਹੀ ਹੋਵੇਗੀ। ਉਹ ਦਿਨ ਜਦੋਂ ਅਸੀਂ ਹਰ ਦਿਨ ਲੱਖਾਂ ਦੇਸ਼ਵਾਸੀਆਂ ਨੂੰ ਆਜ਼ਾਦੀ ਦੇ ਲਈ ਲੜਦਿਆਂਜੂਝਦਿਆਂਬਲੀਦਾਨ ਦਿੰਦਿਆਂ ਦੇਖ ਰਹੇ ਹੁੰਦੇ। ਜਦੋਂ ਅਸੀਂ ਹਰ ਸਵੇਰ ਇਸ ਸੁਪਨੇ ਨਾਲ ਜਾਗ ਰਹੇ ਹੁੰਦੇ ਕਿ ਮੇਰਾ ਹਿੰਦੁਸਤਾਨ ਕਦੋਂ ਆਜ਼ਾਦ ਹੋਵੇਗਾ ਤੇ ਹੋ ਸਕਦਾ ਹੈ ਸਾਡੇ ਜੀਵਨ ਵਿਚ ਉਹ ਵੀ ਦਿਨ ਆਉਦਾਜਦੋਂ ਵੰਦੇ ਮਾਤਰਮ ਅਤੇ ਭਾਰਤ ਮਾਂ ਦੀ ਜੈ ਬੋਲਦਿਆਂ ਹੋਇਆਂ ਅਸੀਂ ਆਉਣ ਵਾਲੀਆਂ ਪੀੜੀਆਂ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦੇਜਵਾਨੀ ਖ਼ਪਾ ਦਿੰਦੇ।

ਸਾਥੀਓ, 31 ਜੁਲਾਈ ਯਾਨੀ ਅੱਜ ਹੀ ਦੇ ਦਿਨ ਅਸੀਂ ਸਾਰੇ ਦੇਸ਼ਵਾਸੀ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ। ਮੈਂ ਅਜਿਹੇ ਹੋਰ ਸਾਰੇ ਮਹਾਨ ਕ੍ਰਾਂਤੀਕਾਰੀਆਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਅਰਪਿਤ ਕਰਦਾ ਹਾਂਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ।

ਸਾਥੀਓਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਜਨ-ਅੰਦੋਲਨ ਦਾ ਰੂਪ ਲੈ ਰਿਹਾ ਹੈ। ਸਾਰੇ ਖੇਤਰਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਇਸ ਨਾਲ ਜੁੜੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ। ਅਜਿਹਾ ਹੀ ਇੱਕ ਪ੍ਰੋਗਰਾਮ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੇਘਾਲਿਆ ਚ ਹੋਇਆ। ਮੇਘਾਲਿਆ ਦੇ ਬਹਾਦੁਰ ਯੋਧਾ ਯੂ. ਟਿਰੋਤ ਸਿੰਘ ਜੀ ਦੀ ਬਰਸੀ ਤੇ ਅਸੀਂ ਲੋਕਾਂ ਨੇ ਉਨ੍ਹਾਂ ਨੂੰ ਯਾਦ ਕੀਤਾ। ਟਿਰੋਤ ਸਿੰਘ ਜੀ ਨੇ ਖਾਸੀ ਹਿੱਲਸ (8) ’ਤੇ ਕਬਜ਼ਾ ਕਰਨ ਅਤੇ ਉੱਥੋਂ ਦੀ ਸੰਸਕ੍ਰਿਤੀ ਤੇ ਹਮਲਾ ਕਰਨ ਦੀ ਅੰਗ੍ਰੇਜ਼ਾਂ ਦੀ ਸਾਜ਼ਿਸ਼ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਸੁੰਦਰ ਪੇਸ਼ਕਾਰੀਆਂ ਦਿੱਤੀਆਂਇਤਿਹਾਸ ਨੂੰ ਜ਼ਿੰਦਾ ਕਰ ਦਿੱਤਾ। ਇਸ ਵਿੱਚ ਇੱਕ ਕਾਰਨੀਵਾਲ ਦਾ ਆਯੋਜਨ ਵੀ ਕੀਤਾ ਗਿਆਜਿਸ ਵਿੱਚ ਮੇਘਾਲਿਆ ਦੀ ਮਹਾਨ ਸੰਸਕ੍ਰਿਤੀ ਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਦਰਸਾਇਆ ਗਿਆ। ਹੁਣ ਤੋਂ ਕੁਝ ਹਫਤੇ ਪਹਿਲਾਂ ਕਰਨਾਟਕਾ ਵਿੱਚ ਅੰਮ੍ਰਿਤਾ ਭਾਰਤੀ ਕਨਡਾਰਥੀ ਨਾਮ ਦੀ ਇੱਕ ਅਨੋਖੀ ਮੁਹਿੰਮ ਵੀ ਚਲਾਈ ਗਈ। ਇਸ ਵਿੱਚ ਰਾਜ ਦੀਆਂ 75 ਥਾਵਾਂ ਤੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਜੁੜੇ ਬੜੇ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਕਰਨਾਟਕਾ ਦੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਦੇ ਨਾਲ ਹੀ ਸਥਾਨਕ ਸਾਹਿਤਕ ਪ੍ਰਾਪਤੀਆਂ ਨੂੰ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਸਾਥੀਓਇਸੇ ਜੁਲਾਈ ਵਿੱਚ ਇੱਕ ਬਹੁਤ ਹੀ ਦਿਲਚਸਪ ਕੋਸ਼ਿਸ਼ ਹੋਈ ਹੈਜਿਸ ਦਾ ਨਾਮ ਹੈ – ਆਜ਼ਾਦੀ ਕੀ ਰੇਲ ਗਾੜੀ ਔਰ ਰੇਲਵੇ ਸਟੇਸ਼ਨ। ਇਸ ਕੋਸ਼ਿਸ਼ ਦਾ ਟੀਚਾ ਹੈ ਕਿ ਲੋਕ ਆਜ਼ਾਦੀ ਦੀ ਲੜਾਈ ਵਿੱਚ ਭਾਰਤੀ ਰੇਲ ਦੀ ਭੂਮਿਕਾ ਨੂੰ ਜਾਣਨ। ਦੇਸ਼ ਵਿੱਚ ਅਨੇਕਾਂ ਅਜਿਹੇ ਰੇਲਵੇ ਸਟੇਸ਼ਨ ਹਨ ਜੋ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਨਾਲ ਜੁੜੇ ਹਨ। ਤੁਸੀਂ ਵੀ ਇਨ੍ਹਾਂ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਣ ਕੇ ਹੈਰਾਨ ਹੋਵੋਗੇ। ਝਾਰਖੰਡ ਦੇ ਗੋਮੋ ਜੰਕਸ਼ਨਹੁਣ ਅਧਿਕਾਰਤ ਰੂਪ ਨਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਜੰਕਸ਼ਨ ਗੋਮੋ ਦੇ ਨਾਮ ਨਾਲ ਜਾਣਿਆ ਜਾਂਦਾ ਹੈਜਾਣਦੋ ਹੋ ਕਿਉ! ਦਰਅਸਲ ਇਸੇ ਸਟੇਸ਼ਨ ਤੇ ਕਾਲਕਾ ਮੇਲ ਵਿੱਚ ਸਵਾਰ ਹੋ ਕੇ ਨੇਤਾ ਜੀ ਸੁਭਾਸ਼ ਬ੍ਰਿਟਿਸ਼ ਅਫ਼ਸਰਾਂ ਨੂੰ ਚਕਮਾ ਦੇਣ ਵਿੱਚ ਸਫ਼ਲ ਰਹੇ ਸਨ। ਤੁਸੀਂ ਸਾਰਿਆਂ ਨੇ ਲਖਨਊ ਦੇ ਨੇੜੇ ਕਾਕੋਰੀ ਰੇਲਵੇ ਸਟੇਸ਼ਨ ਦਾ ਨਾਮ ਵੀ ਜ਼ਰੂਰ ਸੁਣਿਆ ਹੋਵੇਗਾ। ਇਸ ਸਟੇਸ਼ਨ ਦੇ ਨਾਲ ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕ ਉੱਲ੍ਹਾ ਖਾਂ ਵਰਗੇ ਜਾਂਬਾਜ਼ਾਂ ਦਾ ਨਾਮ ਜੁੜਿਆ ਹੈ। ਇੱਥੋਂ ਟ੍ਰੇਨ ਤੇ ਜਾ ਰਹੇ ਅੰਗ੍ਰੇਜ਼ਾਂ ਦੇ ਖਜ਼ਾਨੇ ਨੂੰ ਲੁੱਟ ਕੇ ਵੀਰ ਕ੍ਰਾਂਤੀਕਾਰੀਆਂ ਨੇ ਅੰਗ੍ਰੇਜ਼ਾਂ ਨੂੰ ਆਪਣੀ ਤਾਕਤ ਤੋਂ ਜਾਣੂ ਕਰਵਾ ਦਿੱਤਾ ਸੀ। ਤੁਸੀਂ ਜਦੋਂ ਕਦੇ ਤਮਿਲ ਨਾਡੂ ਦੇ ਲੋਕਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਥੁਥੁਕੁਡੀ ਜ਼ਿਲੇ ਦੇ ਵਾਂਚੀ ਮਣੀਯਾਚੀ ਜੰਕਸ਼ਨ ਬਾਰੇ ਜਾਣਨ ਨੂੰ ਮਿਲੇਗਾ। ਇਹ ਸਟੇਸ਼ਨ ਤਮਿਲ ਸੁਤੰਤਰਤਾ ਸੈਨਾਨੀ ਵਾਂਚੀ ਨਾਥਨ ਜੀ ਦੇ ਨਾਮ ਤੇ ਹੈ। ਇਹ ਉਹੀ ਸਥਾਨ ਹੈਜਿੱਥੇ 25 ਸਾਲ ਦੇ ਨੌਜਵਾਨ ਵਾਂਚੀ ਨੇ ਬ੍ਰਿਟਿਸ਼ ਕਲੈਕਟਰ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਸੀ।

ਸਾਥੀਓਇਹ ਲਿਸਟ ਕਾਫੀ ਲੰਬੀ ਹੈ। ਦੇਸ਼ ਭਰ ਦੇ 24 ਰਾਜਾਂ ਵਿੱਚ ਫੈਲੇ ਅਜਿਹੇ 75 ਰੇਲਵੇ ਸਟੇਸ਼ਨ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ 75 ਸਟੇਸ਼ਨਾਂ ਨੂੰ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਕਈ ਤਰ੍ਹਾੰ ਦੇ ਪ੍ਰੋਗਰਾਮਾਂ ਦਾ ਵੀ ਆਯੋਜਨ ਹੋ ਰਿਹਾ ਹੈ। ਤੁਹਾਨੂੰ ਵੀ ਸਮਾਂ ਕੱਢ ਕੇ ਆਪਣੇ ਨੇੜੇ ਦੇ ਅਜਿਹੇ ਇਤਿਹਾਸਿਕ ਸਟੇਸ਼ਨ ਤੇ ਜ਼ਰੂਰ  ਜਾਣਾ ਚਾਹੀਦਾ ਹੈ। ਤੁਹਾਨੂੰ ਸੁਤੰਤਰਤਾ ਅੰਦੋਲਨ ਦੇ ਅਜਿਹੇ ਇਤਿਹਾਸ ਬਾਰੇ ਵਿਸਤਾਰ ਨਾਲ ਪਤਾ ਲਗੇਗਾਜਿਸ ਤੋਂ ਤੁਸੀਂ ਅਣਜਾਣ ਰਹੇ ਹੋ। ਮੈਂ ਆਲ਼ੇ-ਦੁਆਲ਼ੇ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਬੇਨਤੀ ਕਰਾਂਗਾਅਧਿਆਪਕਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜ਼ਰੂਰ ਸਟੇਸ਼ਨ ਤੇ ਜਾਣ ਅਤੇ ਪੂਰਾ ਘਟਨਾਕ੍ਰਮ ਉਨ੍ਹਾਂ ਬੱਚਿਆਂ ਨੂੰ ਸੁਣਾਉਣਸਮਝਾਉਣ।

ਮੇਰੇ ਪਿਆਰੇ ਦੇਸ਼ਵਾਸੀਓਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ 13 ਤੋਂ 15 ਅਗਸਤ ਤੱਕ ਇੱਕ ਖ਼ਾਸ ਮੁਹਿੰਮ – ਹਰ ਘਰ ਤਿਰੰਗਾ’ – ‘ਹਰ ਘਰ ਤਿਰੰਗਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਹਿੱਸਾ ਬਣ ਕੇ 13 ਤੋਂ 15 ਅਗਸਤ ਤੱਕ ਤੁਸੀਂ ਆਪਣੇ ਘਰ ਤੇ ਤਿਰੰਗਾ ਜ਼ਰੂਰ ਲਹਿਰਾਓ ਜਾਂ ਉਸ ਨੂੰ ਆਪਣੇ ਘਰ ਲਗਾਓ। ਤਿਰੰਗਾ ਸਾਨੂੰ ਜੋੜਦਾ ਹੈਸਾਨੂੰ ਦੇਸ਼ ਦੇ ਲਈ ਕੁਝ ਕਰਨ ਲਈ ਪ੍ਰੇਰਿਤ ਕਰਦਾ ਹੈ। ਮੇਰਾ ਸੁਝਾਅ ਇਹ ਵੀ ਹੈ ਕਿ 2 ਅਗਸਤ ਤੋਂ 15 ਅਗਸਤ ਤੱਕ ਅਸੀਂ ਸਾਰੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਪਿੱਚਰ ਵਿੱਚ ਤਿਰੰਗਾ ਲਗਾ ਸਕਦੇ ਹਾਂ। ਵੈਸੇ ਕੀ ਤੁਸੀਂ ਜਾਣਦੇ ਹੋ, 2 ਅਗਸਤ ਦਾ ਸਾਡੇ ਤਿਰੰਗੇ ਨਾਲ ਇੱਕ ਵਿਸ਼ੇਸ਼ ਸਬੰਧ ਵੀ ਹੈ। ਇਸੇ ਦਿਨ ਪਿੰਗਲੀ ਵੈਂਕਈਆ ਜੀ ਦੀ ਜਨਮ ਜਯੰਤੀ ਹੁੰਦੀ ਹੈਜਿਨ੍ਹਾਂ ਨੇ ਸਾਡੇ ਰਾਸ਼ਟਰੀ ਝੰਡੇ ਨੂੰ ਡਿਜ਼ਾਈਨ ਕੀਤਾ ਸੀ। ਮੈਂ ਉਨ੍ਹਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਆਪਣੇ ਰਾਸ਼ਟਰੀ ਝੰਡੇ ਦੇ ਬਾਰੇ ਗੱਲ ਕਰਦੇ ਹੋਏ ਮੈਂ ਮਹਾਨ ਕ੍ਰਾਂਤੀਕਾਰੀ ਮੈਡਮ 3 ਨੂੰ ਵੀ ਯਾਦ ਕਰਾਂਗਾ। ਤਿਰੰਗੇ ਨੂੰ ਅਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ।

ਸਾਥੀਓਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਹੋ ਰਹੇ ਇਨ੍ਹਾਂ ਸਾਰੇ ਆਯੋਜਨਾਂ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੀ ਹੈ ਕਿ ਅਸੀਂ ਸਾਰੇ ਦੇਸ਼ਵਾਸੀ ਆਪਣੇ ਫ਼ਰਜ਼ਾਂ ਦਾ ਪੂਰੀ ਨਿਸ਼ਠਾ ਨਾਲ ਪਾਲਣ ਕਰੀਏ ਤਾਂ ਹੀ ਅਸੀਂ ਉਨ੍ਹਾਂ ਅਨੇਕਾਂ ਸੁਤੰਤਰਤਾ ਸੈਨਾਨੀਆਂ ਦਾ ਸੁਪਨਾ ਪੂਰਾ ਕਰ ਸਕਾਂਗੇ। ਉਨ੍ਹਾਂ ਦੇ ਸੁਪਨੇ ਦਾ ਭਾਰਤ ਬਣਾ ਸਕਾਂਗੇ। ਇਸ ਲਈ ਸਾਡੇ ਅਗਲੇ 25 ਸਾਲਾਂ ਦਾ ਇਹ ਅੰਮ੍ਰਿਤ ਕਾਲ ਹਰ ਦੇਸ਼ਵਾਸੀ ਦੇ ਲਈ ਫ਼ਰਜ਼ ਪੂਰਾ ਕਰਨ ਦੇ ਵਾਂਗ ਹੈ। ਦੇਸ਼ ਨੂੰ ਆਜ਼ਾਦ ਕਰਵਾਉਣਸਾਡੇ ਵੀਰ ਸੈਨਾਨੀ ਸਾਨੂੰ ਇਹ ਜ਼ਿੰਮੇਵਾਰੀ ਦੇ ਕੇ ਗਏ ਹਨ ਅਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਿਭਾਉਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓਕੋਰੋਨਾ ਦੇ ਖ਼ਿਲਾਫ਼ ਸਾਡੀ ਦੇਸ਼ਵਾਸੀਆਂ ਦੀ ਲੜਾਈ ਹੁਣ ਵੀ ਜਾਰੀ ਹੈ। ਪੂਰੀ ਦੁਨੀਆ ਹੁਣ ਵੀ ਜੂਝ ਰਹੀ ਹੈ। ਹੋਲਿਸਟਿਕ ਹੈਲਥ ਕੇਅਰ ਵਿੱਚ ਲੋਕਾਂ ਦੀ ਵਧਦੀ ਦਿਲਚਸਪੀ ਨੇ ਇਸ ਵਿੱਚ ਸਾਰਿਆਂ ਦੀ ਬਹੁਤ ਸਹਾਇਤਾ ਕੀਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਿੱਚ ਭਾਰਤੀ ਰਵਾਇਤੀ ਪੱਧਤੀਆਂ ਕਿੰਨੀਆਂ ਲਾਭਕਾਰੀ ਹਨ। ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਆਯੁਸ਼ ਨੇ ਤਾਂ ਵੈਸ਼ਵਿਕ ਪੱਧਰ ਤੇ ਅਹਿਮ ਭੂਮਿਕਾ ਨਿਭਾਈ ਹੈ। ਦੁਨੀਆ ਭਰ ਵਿੱਚ ਆਯੁਰਵੇਦ ਅਤੇ ਭਾਰਤੀ ਦਵਾਈਆਂ ਦੇ ਪ੍ਰਤੀ ਆਕਰਸ਼ਣ ਵਧ ਰਿਹਾ ਹੈ। ਇਹ ਇੱਕ ਵੱਡੀ ਵਜਾ ਹੈ ਕਿ ਆਯੁਸ਼ ਐਕਸਪੋਰਟ ਵਿੱਚ ਰਿਕਾਰਡ ਤੇਜ਼ੀ ਆਈ ਹੈ ਅਤੇ ਇਹ ਵੀ ਬਹੁਤ ਸੁਖਦ ਹੈ ਕਿ ਇਸ ਖੇਤਰ ਵਿੱਚ ਕਈ ਨਵੇਂ ਸਟਾਰਟ ਅੱਪ ਵੀ ਸਾਹਮਣੇ ਆ ਰਹੇ ਹਨ। ਹੁਣੇ ਜਿਹੇ ਹੀ ਇੱਕ ਗਲੋਬਲ ਆਯੁਸ਼ ਇਨਵੈਸਟਮੈਂਟ ਅਤੇ ਇਨੋਵੇਸ਼ਨ ਸਮਿਟ ਹੋਈ ਸੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਵਿੱਚ ਲਗਭਗ 10 ਹਜ਼ਾਰ ਕਰੋੜ ਰੁਪਏ ਦੇ ਇਨਵੈਸਟਮੈਂਟ ਪ੍ਰਪੋਜ਼ਲ ਮਿਲੇ ਹਨ। ਇੱਕ ਹੋਰ ਵੱਡੀ ਅਹਿਮ ਗੱਲ ਇਹ ਹੋਈ ਹੈ ਕਿ ਕੋਰੋਨਾ ਕਾਲ ਵਿੱਚ ਔਸ਼ਧੀ ਪੌਦਿਆਂ ਤੇ ਖੋਜ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਇਸ ਬਾਰੇ ਬਹੁਤ ਸਾਰੇ ਖੋਜ ਅਧਿਐਨ ਪ੍ਰਕਾਸ਼ਿਤ ਹੋ ਰਹੇ ਹਨ। ਨਿਸ਼ਚਿਤ ਰੂਪ ਚ ਇਹ ਇੱਕ ਚੰਗੀ ਸ਼ੁਰੂਆਤ ਹੈ।

ਸਾਥੀਓਦੇਸ਼ ਵਿੱਚ ਵਿਭਿੰਨ ਤਰ੍ਹਾਂ ਦੇ ਔਸ਼ਧੀ ਪੌਦਿਆਂ ਅਤੇ ਜੜੀ-ਬੂਟੀਆਂ ਨੂੰ ਲੈ ਕੇ ਇੱਕ ਹੋਰ ਬਿਹਤਰੀਨ ਯਤਨ ਹੋਇਆ ਹੈ। ਹੁਣੇ-ਹੁਣੇ ਜੁਲਾਈ ਮਹੀਨੇ ਵਿੱਚ ਇੰਡੀਅਨ ਵਰਚੁਅਲ ਹਰਬੇਰੀਅਮ (Indian Virtual Herbarium) ਨੂੰ ਲਾਂਚ ਕੀਤਾ ਗਿਆ। ਇਹ ਇਸ ਗੱਲ ਦਾ ਵੀ ਉਦਾਹਰਣ ਹੈ ਕਿ ਕਿਵੇਂ ਅਸੀਂ ਡਿਜੀਟਲ ਵਰਲਡ ਦਾ ਇਸਤੇਮਾਲ ਆਪਣੀਆਂ ਜੜਾਂ ਨਾਲ ਜੁੜਨ ਵਿੱਚ ਕਰ ਸਕਦੇ ਹਾਂ। ਇੰਡੀਅਨ ਵਰਚੁਅਲ ਹਰਬੇਰੀਅਮਸੁਰੱਖਿਅਤ ਪੌਦਿਆਂ ਜਾਂ ਪੌਦਿਆਂ ਦੇ ਭਾਗ ਦੀ ਡਿਜੀਟਲ ਈਮੇਜ ਦਾ ਇੱਕ ਰੋਚਕ ਸੰਗ੍ਰਹਿ ਹੈ ਜੋ ਕਿ ਵੈੱਬ ਤੇ ਅਸਾਨੀ ਨਾਲ ਉਪਲਬਧ ਹੈ। ਇਸ ਵਰਚੁਅਲ ਹਰਬੇਰੀਅਮ ਤੇ ਅਜੇ ਲੱਖ ਤੋਂ ਜ਼ਿਆਦਾ ਨਮੂਨੇ ਅਤੇ ਉਨ੍ਹਾਂ ਨਾਲ ਜੁੜੀ ਵਿਗਿਆਨਕ ਸੂਚਨਾ ਉਪਲਬਧ ਹੈ। ਵਰਚੁਅਲ ਹਰਬੇਰੀਅਮ ਵਿੱਚ ਭਾਰਤ ਦੀ ਬੋਟੈਨੀਕਲ ਵਿਭਿੰਨਤਾ ਦੀ ਸਮ੍ਰਿੱਧ ਤਸਵੀਰ ਵੀ ਦਿਖਾਈ ਦਿੰਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇੰਡੀਅਨ ਵਰਚੁਅਲ ਹਰਬੇਰੀਅਮਭਾਰਤੀ ਬਨਸਪਤੀਆਂ ਤੇ ਖੋਜ ਦੇ ਲਈ ਇੱਕ ਮਹੱਤਵਪੂਰਨ ਸਾਧਨ ਬਣੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਅਸੀਂ ਹਰ ਵਾਰੀ ਦੇਸ਼ਵਾਸੀਆਂ ਦੀਆਂ ਅਜਿਹੀਆਂ ਸਫ਼ਲਤਾਵਾਂ ਦੀ ਚਰਚਾ ਕਰਦੇ ਹਾਂ ਜੋ ਸਾਡੇ ਚਿਹਰੇ ਤੇ ਮਿੱਠੀ ਮੁਸਕਾਨ ਲੈ ਆਉਦੀਆਂ ਹਨ। ਜੇਕਰ ਸਫ਼ਲਤਾ ਦੀ ਕੋਈ ਕਹਾਣੀ ਮਿੱਠੀ ਮੁਸਕਾਨ ਵੀ ਲਿਆਏ ਅਤੇ ਸਵਾਦ ਵਿੱਚ ਵੀ ਮਿਠਾਸ ਭਰੇ ਤਾਂਤਾਂ ਤੁਸੀਂ ਉਸ ਨੂੰ ਜ਼ਰੂਰ ਸੋਨੇ ਤੇ ਸੁਹਾਗਾ ਕਹੋਗੇ। ਸਾਡੇ ਕਿਸਾਨ ਇਨੀਂ ਦਿਨੀਂ ਸ਼ਹਿਰ ਦੇ ਉਤਪਾਦਨ ਵਿੱਚ ਅਜਿਹਾ ਹੀ ਕਮਾਲ ਕਰ ਰਹੇ ਹਨ। ਸ਼ਹਿਰ ਦੀ ਮਿਠਾਸ ਸਾਡੇ ਕਿਸਾਨਾਂ ਦਾ ਜੀਵਨ ਵੀ ਬਦਲ ਰਹੀ ਹੈਉਨ੍ਹਾਂ ਦੀ ਆਮਦਨੀ ਵੀ ਵਧਾ ਰਹੀ ਹੈ। ਹਰਿਆਣਾ ਯਮੁਨਾਨਗਰ ਵਿੱਚ ਇੱਕ ਮਧੂਮੱਖੀ ਪਾਲਕ ਸਾਥੀ ਰਹਿੰਦੇ ਹਨ – ਸੁਭਾਸ਼ ਕੰਬੋਜ ਜੀ। ਸੁਭਾਸ਼ ਜੀ ਨੇ ਵਿਗਿਆਨਕ ਤਰੀਕੇ ਨਾਲ ਮਧੂਮੱਖੀ ਪਾਲਣ ਦੀ ਸਿਖਲਾਈ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰਫ਼ 6 ਬਕਸਿਆਂ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ। ਅੱਜ ਉਹ ਲਗਭਗ 2000 ਬਕਸਿਆਂ ਵਿੱਚ ਮਧੂਮੱਖੀ ਪਾਲਣ ਕਰ ਰਹੇ ਹਨ। ਉਨ੍ਹਾਂ ਦਾ ਸ਼ਹਿਦ ਕਈ ਰਾਜਾਂ ਵਿੱਚ ਸਪਲਾਈ ਹੁੰਦਾ ਹੈ। ਜੰਮੂ ਦੇ ਪੱਲੀ ਪਿੰਡ ਵਿੱਚ ਵਿਨੋਦ ਕੁਮਾਰ ਜੀ ਵੀ ਡੇਢ ਹਜ਼ਾਰ ਤੋਂ ਜ਼ਿਆਦਾ ਕਲੋਨੀਆਂ ਵਿੱਚ ਮਧੂਮੱਖੀ ਪਾਲਣ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਰਾਣੀ ਮੱਖੀ ਪਾਲਣ ਦੀ ਸਿਖਲਾਈ ਲਈ ਹੈ। ਇਸ ਕੰਮ ਤੋਂ ਉਹ ਸਾਲਾਨਾ 15 ਤੋਂ 20 ਲੱਖ ਰੁਪਏ ਕਮਾ ਰਹੇ ਹਨ। ਕਰਨਾਟਕ ਦੇ ਇੱਕ ਹੋਰ ਕਿਸਾਨ ਹਨਮਧੂਕੇਸ਼ਵਰ ਹੇਗੜੇ ਜੀ। ਮਧੂਕੇਸ਼ਵਰ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਤੋਂ 50 ਮਧੂਮੱਖੀ ਕਲੋਨੀਆਂ ਦੇ ਲਈ ਸਬਸਿਡੀ ਲਈ ਸੀ। ਅੱਜ ਉਨ੍ਹਾਂ ਦੇ ਕੋਲ 800 ਤੋਂ ਜ਼ਿਆਦਾ ਕਲੋਨੀਆਂ ਹਨ ਅਤੇ ਉਹ ਕਈ ਟਨ ਸ਼ਹਿਦ ਵੇਚਦੇ ਹਨ। ਉਨ੍ਹਾਂ ਨੇ ਆਪਣੇ ਕੰਮ ਵਿੱਚ ਨਵੀਨਤਾ ਲਿਆਂਦੀ ਅਤੇ ਉਹ ਜਾਮਣ ਸ਼ਹਿਦਤੁਲਸੀ ਸ਼ਹਿਦਆਂਵਲਾ ਸ਼ਹਿਦ ਵਰਗੇ ਬਨਸਪਤੀ ਸ਼ਹਿਦ ਵੀ ਬਣਾ ਰਹੇ ਹਨ। ਮਧੂਕੇਸ਼ਵਰ ਜੀ ਮਧੂ ਉਤਪਾਦਨ ਵਿੱਚ ਤੁਹਾਡੀ ਇਨੋਵੇਸ਼ਨ ਸਫ਼ਲਤਾ ਤੁਹਾਡੇ ਨਾਮ ਨੂੰ ਵੀ ਸਾਰਥਕ ਕਰਦੀ ਹੈ।

ਸਾਥੀਓਤੁਸੀਂ ਸਾਰੇ ਜਾਣਦੇ ਹੋ ਕਿ ਸ਼ਹਿਦ ਨੂੰ ਸਾਡੇ ਰਵਾਇਤੀ ਸਿਹਤ ਵਿਗਿਆਨ ਵਿੱਚ ਕਿੰਨਾ ਮਹੱਤਵ ਦਿੱਤਾ ਗਿਆ ਹੈ। ਆਯੁਰਵੇਦ ਗ੍ਰੰਥਾਂ ਵਿੱਚ ਤਾਂ ਸ਼ਹਿਦ ਨੂੰ ਅੰਮ੍ਰਿਤ ਦੱਸਿਆ ਗਿਆ ਹੈ। ਸ਼ਹਿਦਨਾ ਸਿਰਫ਼ ਸਾਨੂੰ ਸਵਾਦ ਦਿੰਦਾ ਹੈਬਲਕਿ ਅਰੋਗਤਾ ਵੀ ਦਿੰਦਾ ਹੈ। ਸ਼ਹਿਦ ਉਤਪਾਦਨ ਵਿੱਚ ਅੱਜ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਹਨ ਕਿ ਪ੍ਰੋਫੈਸ਼ਨਲ ਪੜਾਈ ਕਰਨ ਵਾਲੇ ਨੌਜਵਾਨ ਵੀ ਇਸ ਨੂੰ ਆਪਣਾ ਸਵੈ-ਰੋਜ਼ਗਾਰ ਬਣਾ ਰਹੇ ਹਨ। ਅਜਿਹੇ ਹੀ ਇੱਕ ਨੌਜਵਾਨ ਨੇ ਯੂ. ਪੀ. ਵਿੱਚ ਗੋਰਖਪੁਰ ਦੇ ਨਿਮਿਤ ਸਿੰਘ ਜੀਨਿਮਿਤ ਜੀ ਨੇ ਬੀ-ਟੈੱਕ ਕੀਤਾ ਹੈਉਨ੍ਹਾਂ ਦੇ ਪਿਤਾ ਵੀ ਡਾਕਟਰ ਹਨਲੇਕਿਨ ਪੜਾਈ ਤੋਂ ਬਾਅਦ ਨੌਕਰੀ ਦੀ ਜਗਾ ਨਿਮਿਤ ਜੀ ਨੇ ਸਵੈ-ਰੋਜ਼ਗਾਰ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸ਼ਹਿਦ ਉਤਪਾਦਨ ਦਾ ਕੰਮ ਸ਼ੁਰੂ ਕੀਤਾ। ਗੁਣਵੱਤਾ ਪਰਖਣ ਦੇ ਲਈ ਲਖਨਊ ਵਿੱਚ ਆਪਣੀ ਇੱਕ ਲੈਬ ਵੀ ਬਣਵਾਈ। ਨਿਮਿਤ ਜੀ ਹੁਣ ਸ਼ਹਿਦ ਅਤੇ ਬੀ-ਵੈਕਸ ਨਾਲ ਚੰਗੀ ਕਮਾਈ ਕਰ ਰਹੇ ਹਨ ਅਤੇ ਵੱਖ-ਵੱਖ ਰਾਜਾਂ ਚ ਜਾ ਕੇ ਕਿਸਾਨਾਂ ਨੂੰ ਸਿਖਲਾਈ ਵੀ ਦੇ ਰਹੇ ਹਨ। ਅਜਿਹੇ ਨੌਜਵਾਨਾਂ ਦੀ ਮਿਹਨਤ ਨਾਲ ਹੀ ਅੱਜ ਦੇਸ਼ ਇੰਨਾ ਵੱਡਾ ਸ਼ਹਿਦ ਉਤਪਾਦਕ ਬਣ ਰਿਹਾ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਦੇਸ਼ ਤੋਂ ਸ਼ਹਿਦ ਦਾ ਨਿਰਯਾਤ ਵੀ ਵਧ ਗਿਆ ਹੈ। ਦੇਸ਼ ਨੇ ਨੈਸ਼ਨਲ ਬੀ-ਕੀਪਿੰਗ ਅਤੇ ਹਨੀ ਮਿਸ਼ਨ ਵਰਗੀਆਂ ਮੁਹਿੰਮਾਂ ਵੀ ਚਲਾਈਆਂਕਿਸਾਨਾਂ ਨੇ ਪੂਰੀ ਮਿਹਨਤ ਕੀਤੀ ਅਤੇ ਸਾਡੇ ਸ਼ਹਿਦ ਦੀ ਮਿਠਾਸ ਦੁਨੀਆ ਤੱਕ ਪਹੁੰਚਾਈ। ਅਜੇ ਇਸ ਖੇਤਰ ਵਿੱਚ ਹੋਰ ਵੀ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਮੈਂ ਚਾਹਾਂਗਾ ਕਿ ਸਾਡੇ ਨੌਜਵਾਨ ਇਨ੍ਹਾਂ ਮੌਕਿਆਂ ਨਾਲ ਜੁੜ ਕੇ ਉਨ੍ਹਾਂ ਦਾ ਲਾਭ ਲੈਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ।

ਮੇਰੇ ਪਿਆਰੇ ਦੇਸ਼ਵਾਸੀਓਮੈਨੂੰ ਹਿਮਾਚਲ ਪ੍ਰਦੇਸ਼ ਤੋਂ ਮਨ ਕੀ ਬਾਤ’ ਦੇ ਇੱਕ ਸਰੋਤਾ ਸ਼੍ਰੀਮਾਨ ਅਸ਼ੀਸ਼ ਬਹਿਲ ਜੀ ਦਾ ਇੱਕ ਪੱਤਰ ਮਿਲਿਆ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਚੰਬਾ ਦੇ ਮਿੰਜਰ ਮੇਲੇ’ ਦਾ ਜ਼ਿਕਰ ਕੀਤਾ ਹੈ। ਦਰਅਸਲ ਮਿੰਜਰ’ ਮੱਕੀ ਦੇ ਫੁੱਲਾਂ ਨੂੰ ਕਹਿੰਦੇ ਹਨ। ਜਦੋਂ ਮੱਕੀ ਵਿੱਚ ਫੁੱਲ ਆਉਦੇ ਹਨ ਤਾਂ ਮਿੰਜਰ ਮੇਲਾ ਵੀ ਮਨਾਇਆ ਜਾਂਦਾ ਹੈ ਅਤੇ ਇਸ ਮੇਲੇ ਵਿੱਚ ਦੇਸ਼ ਭਰ ਦੇ ਸੈਲਾਨੀ ਦੂਰ-ਦੂਰ ਤੋਂ ਹਿੱਸਾ ਲੈਣ ਲਈ ਆਉਦੇ ਹਨ। ਸੰਜੋਗ ਨਾਲ ਮਿੰਜਰ ਮੇਲਾ ਇਸ ਸਮੇਂ ਵੀ ਚਲ ਰਿਹਾ ਹੈ। ਜੇਕਰ ਤੁਸੀਂ ਹਿਮਾਚਲ ਘੁੰਮਣ ਗਏ ਹੋਏ ਹੋ ਤਾਂ ਇਸ ਮੇਲੇ ਨੂੰ ਵੇਖਣ ਚੰਬਾ ਜਾ ਸਕਦੇ ਹੋ। ਚੰਬਾ ਤਾਂ ਇੰਨਾ ਖੂਬਸੂਰਤ ਹੈ ਕਿ ਇੱਥੋਂ ਦੇ ਲੋਕ ਗੀਤਾਂ ਵਿੱਚ ਵਾਰ-ਵਾਰ ਕਿਹਾ ਜਾਂਦਾ ਹੈ –

‘‘ਚੰਬੇ ਇਕ ਦਿਨ ਓਣਾ ਕਨੇ ਮਹੀਨਾ ਰੈਣਾ’’

 (चंबे इक दिन ओणा कने महीना रैणा)

ਯਾਨੀ ਜੋ ਲੋਕ ਇੱਕ ਦਿਨ ਲਈ ਚੰਬਾ ਆਉਦੇ ਹਨਉਹ ਇਸ ਦੀ ਖੂਬਸੂਰਤੀ ਵੇਖ ਕੇ ਮਹੀਨਾ ਭਰ ਇੱਥੇ ਰਹਿ ਜਾਂਦੇ ਹਨ।

ਸਾਥੀਓਸਾਡੇ ਦੇਸ਼ ਵਿੱਚ ਮੇਲਿਆਂ ਦਾ ਵੀ ਬੜਾ ਸਾਂਸਕ੍ਰਿਤਕ ਮਹੱਤਵ ਰਿਹਾ ਹੈ। ਮੇਲੇ ਜਨ-ਮਨ ਦੋਹਾਂ ਨੂੰ ਜੋੜਦੇ ਹਨ। ਹਿਮਾਚਲ ਵਿੱਚ ਮੀਂਹ ਤੋਂ ਬਾਅਦ ਜਦੋਂ ਸਾਉਣੀ ਦੀ ਫਸਲ ਪੱਕਦੀ ਹੈ ਤਾਂ ਸਤੰਬਰ ਚ ਸ਼ਿਮਲਾਮੰਡੀਕੁੱਲੂ ਅਤੇ ਸੋਲਨ ਵਿੱਚ ਸੈਰੀ ਜਾਂ ਸੈਰ ਵੀ ਮਨਾਇਆ ਜਾਂਦਾ ਹੈ। ਸਤੰਬਰ ਵਿੱਚ ਹੀ ਜਾਗਰਾ ਵੀ ਆਉਣ ਵਾਲਾ ਹੈਜਾਗਰਾ ਦੇ ਮੇਲਿਆਂ ਵਿੱਚ ਮਹਾਸੂ ਦੇਵਤਾ ਦਾ ਧਿਆ ਕੇ ਬਿਸੂ ਗੀਤ ਗਾਏ ਜਾਂਦੇ ਹਨ। ਮਹਾਸੂ ਦੇਵਤਾ ਇਹ ਜਾਗਰ ਹਿਮਾਚਲ ਵਿੱਚ ਸ਼ਿਮਲਾਕਿੰਨੌਰ ਅਤੇ ਸਿਰਮੌਰ ਦੇ ਨਾਲ-ਨਾਲ ਉੱਤਰਾਖੰਡ ਵਿੱਚ ਵੀ ਹੁੰਦਾ ਹੈ।

ਸਾਥੀਓਸਾਡੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਆਦਿਵਾਸੀ ਸਮਾਜ ਦੇ ਵੀ ਕਈ ਰਵਾਇਤੀ ਮੇਲੇ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਮੇਲੇ ਆਦਿਵਾਸੀ ਸੰਸਕ੍ਰਿਤੀ ਨਾਲ ਜੁੜੇ ਹਨ ਤੇ ਕੁਝ ਦਾ ਆਯੋਜਨ ਆਦਿਵਾਸੀ ਇਤਿਹਾਸ ਅਤੇ ਵਿਰਾਸਤ ਨਾਲ ਜੁੜਿਆ ਹੈਜਿਵੇਂ ਕਿ ਤੁਹਾਨੂੰ ਜੇਕਰ ਮੌਕਾ ਮਿਲੇ ਤਾਂ ਤੇਲੰਗਾਨਾ ਦੇ ਮੇਡਾਰਮ ਦਾ ਚਾਰ ਦਿਨਾਂ ਸਮੱਕਾ ਸਰਲੱਮਾ ਯਾਤਰਾ ਮੇਲਾ ਵੇਖਣ ਜ਼ਰੂਰ ਜਾਓ। ਇਸ ਮੇਲੇ ਨੂੰ ਤੇਲੰਗਾਨਾ ਦਾ ਮਹਾਕੁੰਭ ਕਿਹਾ ਜਾਂਦਾ ਹੈ। ਸਰਲੱਮਾ ਯਾਤਰਾ ਮੇਲਾਦੋ ਆਦਿਵਾਸੀ ਮਹਿਲਾ ਨਾਇਕਾਵਾਂ – ਸਮੱਕਾ ਅਤੇ ਸਰਲੱਮਾ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਹ ਤੇਲੰਗਾਨਾ ਹੀ ਨਹੀਂਬਲਕਿ ਛੱਤੀਸਗੜ੍ਹਮਹਾਰਾਸ਼ਟਰ ਅਤੇ ਆਂਧਰ ਪ੍ਰਦੇਸ਼ ਦੇ ਕੋਇਆ ਆਦਿਵਾਸੀ ਸਮਾਜ ਦੇ ਲਈ ਆਸਥਾ ਦਾ ਵੱਡਾ ਕੇਂਦਰ ਹੈ। ਆਂਧਰ ਪ੍ਰਦੇਸ਼ ਵਿੱਚ ਮਾਰੀਦੱਮਾ ਦਾ ਮੇਲਾ ਵੀ ਆਦਿਵਾਸੀ ਸਮਾਜ ਦੀਆਂ ਮਾਨਤਾਵਾਂ ਨਾਲ ਜੁੜਿਆ ਵੱਡਾ ਮੇਲਾ ਹੈ। ਮਾਰੀਦੱਮਾ ਮੇਲਾ ਜੇਠ ਦੀ ਮੱਸਿਆ ਤੋਂ ਹਾੜ ਦੀ ਮੱਸਿਆ ਤੱਕ ਚਲਦਾ ਹੈ ਅਤੇ ਇੱਥੋਂ ਦਾ ਆਦਿਵਾਸੀ ਸਮਾਜ ਇਸ ਨੂੰ ਸ਼ਕਤੀ ਪੂਜਾ ਦੇ ਨਾਲ ਜੋੜਦਾ ਹੈ। ਇਸੇ ਤਰ੍ਹਾਂ ਪੂਰਵੀ ਗੋਦਾਵਰੀ ਦੇ ਪੇਧਾਪੁਰਮ ਵਿੱਚ ਮਰੀਦੱਮਾ ਮੰਦਿਰ ਵੀ ਹੈ। ਇਸੇ ਤਰ੍ਹਾਂ ਰਾਜਸਥਾਨ ਵਿੱਚ ਗ੍ਰਾਸੀਆ ਜਨਜਾਤੀ ਦੇ ਲੋਕ ਵੈਸਾਖ ਸ਼ੁਕਲ ਚਤੁਰਦਸ਼ੀ ਨੂੰ ਸਯਾਵਾ ਦਾ ਮੇਲਾ’ ਜਾਂ ਮਨਖਾ ਰੋ’ ਮੇਲੇ ਦਾ ਆਯੋਜਨ ਕਰਦੇ ਹਨ।

ਛੱਤੀਸਗੜ੍ਹ ਵਿੱਚ ਬਸਤਰ ਦੇ ਨਰਾਇਣਪੁਰ ਦਾ ਮਾਵਲੀ ਮੇਲਾ’ ਵੀ ਬਹੁਤ ਖਾਸ ਹੁੰਦਾ ਹੈ। ਨੇੜੇ ਹੀ ਮੱਧ ਪ੍ਰਦੇਸ਼ ਦਾ ਭਗੋਲੀਆ ਮੇਲਾ ਵੀ ਬਹੁਤ ਮਸ਼ਹੂਰ ਹੈ। ਕਹਿੰਦੇ ਹਨ ਕਿ ਭਗੋਲੀਆ ਮੇਲੇ ਦੀ ਸ਼ੁਰੂਆਤ ਰਾਜਾ ਭੋਜ ਦੇ ਸਮੇਂ ਵਿੱਚ ਹੋਈ ਸੀਉਦੋਂ ਭੀਲ ਰਾਜਾਕਾਸਮਰਾ ਅਤੇ ਬਾਲੂਨ ਨੇ ਆਪਣੀ ਰਾਜਧਾਨੀ ਵਿੱਚ ਪਹਿਲੀ ਵਾਰੀ ਇਹ ਆਯੋਜਨ ਕੀਤੇ ਸਨ। ਉਦੋਂ ਤੋਂ ਅੱਜ ਤੱਕ ਇਹ ਮੇਲੇ ਓਨੇ ਹੀ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸੇ ਤਰ੍ਹਾਂ ਗੁਜਰਾਤ ਵਿੱਚ ਤਰਣੇਤਰ ਅਤੇ ਮਾਧੋਪੁਰ ਵਰਗੇ ਕਈ ਮੇਲੇ ਬਹੁਤ ਮਸ਼ਹੂਰ ਹਨ। ਮੇਲੇ ਆਪਣੇ ਆਪ ਵਿੱਚਸਾਡੇ ਸਮਾਜਜੀਵਨ ਦੀ ਊਰਜਾ ਦਾ ਬਹੁਤ ਵੱਡਾ ਸਰੋਤ ਹੁੰਦੇ ਹਨ। ਤੁਹਾਡੇ ਆਲ਼ੇ-ਦੁਆਲ਼ੇ ਵੀ ਅਜਿਹੇ ਹੀ ਕਈ ਮੇਲੇ ਹੁੰਦੇ ਹੋਣਗੇ। ਆਧੁਨਿਕ ਸਮੇਂ ਵਿੱਚ ਸਮਾਜ ਦੀਆਂ ਪੁਰਾਣੀਆਂ ਕੜੀਆਂ ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਜ਼ਰੂਰੀ ਹਨ। ਸਾਡੇ ਨੌਜਵਾਨਾਂ ਨੂੰ ਇਨ੍ਹਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਅਤੇ ਤੁਸੀਂ ਜਦੋਂ ਵੀ ਇਨ੍ਹਾਂ ਮੇਲਿਆਂ ਵਿੱਚ ਜਾਓਉੱਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰੋ। ਜੇਕਰ ਤੁਸੀਂ ਚਾਹੋ ਤਾਂ ਕਿਸੇ ਖਾਸ ਹੈਸ਼-ਟੈਗ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਮੇਲਿਆਂ ਦੇ ਬਾਰੇ ਦੂਸਰੇ ਲੋਕ ਵੀ ਜਾਣਨਗੇ। ਤੁਸੀਂ ਕਲਚਰ ਮਨਿਸਟਰੀ ਦੀ ਵੈੱਬਸਾਈਟ ਤੇ ਵੀ ਤਸਵੀਰਾਂ ਅੱਪਲੋਡ ਕਰ ਸਕਦੇ ਹੋ। ਅਗਲੇ ਕੁਝ ਦਿਨਾਂ ਵਿੱਚ ਕਲਚਰ ਮਨਿਸਟਰੀ ਇੱਕ ਮੁਕਾਬਲਾ ਵੀ ਸ਼ੁਰੂ ਕਰਨ ਵਾਲੀ ਹੈਜਿੱਥੇ ਮੇਲਿਆਂ ਦੀਆਂ ਸਭ ਤੋਂ ਚੰਗੀਆਂ ਤਸਵੀਰਾਂ ਭੇਜਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ ਤਾਂ ਫਿਰ ਦੇਰ ਨਾ ਕਰੋ। ਮੇਲਿਆਂ ਵਿੱਚ ਘੁੰਮੋਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰੋ ਅਤੇ ਹੋ ਸਕਦਾ ਹੈ ਤੁਹਾਨੂੰ ਇਸ ਦਾ ਇਨਾਮ ਵੀ ਮਿਲ ਜਾਵੇ।

ਮੇਰੇ ਪਿਆਰੇ ਦੇਸ਼ਵਾਸੀਓਤੁਹਾਨੂੰ ਯਾਦ ਹੋਵੇਗਾ ਕਿ ਮਨ ਕੀ ਬਾਤ’ ਦੇ ਇੱਕ ਐਪੀਸੋਡ ਵਿੱਚ ਮੈਂ ਕਿਹਾ ਸੀ ਕਿ ਭਾਰਤ ਦੇ ਕੋਲ ਖਿਡੌਣਿਆਂ ਦੇ ਨਿਰਯਾਤ ਵਿੱਚ ਪਾਵਰ ਹਾਊਸ ਬਣਨ ਦੀ ਪੂਰੀ ਸਮਰੱਥਾ ਹੈ। ਮੈਂ ਖੇਡਾਂ ਵਿੱਚ ਭਾਰਤ ਦੀ ਸਮ੍ਰਿੱਧ ਵਿਰਾਸਤ ਦੀ ਖਾਸ ਤੌਰ ਤੇ ਚਰਚਾ ਕੀਤੀ ਸੀ। ਭਾਰਤ ਦੇ ਸਥਾਨਕ ਖਿਡੌਣੇ – ਪਰੰਪਰਾ ਅਤੇ ਕੁਦਰਤ ਦੋਹਾਂ ਦੇ ਅਨੁਰੂਪ ਹੁੰਦੇ ਹਨਈਕੋ-ਫ੍ਰੈਂਡਲੀ ਹੁੰਦੇ ਹਨ। ਮੈਂ ਅੱਜ ਤੁਹਾਡੇ ਨਾਲ ਭਾਰਤੀ ਖਿਡੌਣਿਆਂ ਦੀ ਸਫ਼ਲਤਾ ਨੂੰ ਸਾਂਝੀ ਕਰਨਾ ਚਾਹੁੰਦਾ ਹਾਂ। ਸਾਡੇ ਨੌਜਵਾਨਾਂਸਟਾਰਟ-ਅੱਪ ਦੇ ਬਲਬੂਤੇ ਸਾਡੇ ਖਿਡੌਣਾ ਉਦਯੋਗ ਨੇ ਜੋ ਕਰ ਦਿਖਾਇਆ ਹੈਜੋ ਸਫ਼ਲਤਾਵਾਂ ਹਾਸਲ ਕੀਤੀਆਂ ਹਨਉਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਹੋਵੇਗੀ। ਅੱਜ ਜਦੋਂ ਭਾਰਤੀ ਖਿਡੌਣਿਆਂ ਦੀ ਗੱਲ ਹੁੰਦੀ ਹੈ ਤਾਂ ਹਰ ਪਾਸੇ ਵੋਕਲ ਫਾਰ ਲੋਕਲ ਦੀ ਹੀ ਗੂੰਜ ਸੁਣਾਈ ਦੇ ਰਹੀ ਹੈ। ਤੁਹਾਨੂੰ ਇਹ ਜਾਣ ਕੇ ਵੀ ਚੰਗਾ ਲੱਗੇਗਾ ਕਿ ਭਾਰਤ ਵਿੱਚ ਹੁਣ ਵਿਦੇਸ਼ ਤੋਂ ਆਉਣ ਵਾਲੇ ਖਿਡੌਣਿਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਪਹਿਲਾਂ ਜਿੱਥੇ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਖਿਡੌਣੇ ਬਾਹਰੋਂ ਆਉਦੇ ਸਨਉੱਥੋਂ ਹੁਣ ਇਨ੍ਹਾਂ ਦਾ ਆਯਾਤ 70 ਫੀਸਦੀ ਤੱਕ ਘਟ ਗਿਆ ਹੈ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸੇ ਦੌਰਾਨ ਭਾਰਤ ਨੇ ਦੋ ਹਜ਼ਾਰ 600 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਖਿਡੌਣਿਆਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਹੈਜਦੋਂ ਕਿ ਪਹਿਲਾਂ 300-400 ਕਰੋੜ ਰੁਪਏ ਦੇ ਖਿਡੌਣੇ ਹੀ ਭਾਰਤ ਤੋਂ ਬਾਹਰ ਜਾਂਦੇ ਸਨ। ਤੁਸੀਂ ਤਾਂ ਜਾਣਦੇ ਹੀ ਹੋ ਕਿ ਇਹ ਸਭ ਕੋਰੋਨਾ ਕਾਲ ਦੌਰਾਨ ਹੋਇਆ ਹੈ। ਭਾਰਤ ਦੇ ਟੁਆਇਸ ਸੈਕਟਰ ਨੇ ਖੁਦ ਨੂੰ ਸਿੱਧ ਕਰਕੇ ਵਿਖਾ ਦਿੱਤਾ ਹੈ। ਭਾਰਤੀ ਉੱਦਮੀ ਹੁਣ ਭਾਰਤੀ ਮਿਥਿਹਾਸਇਤਿਹਾਸ ਅਤੇ ਕਲਚਰ ਤੇ ਅਧਾਰਿਤ ਖਿਡੌਣੇ ਬਣਾ ਰਹੇ ਹਨ। ਦੇਸ਼ ਵਿੱਚ ਜਗਾ-ਜਗਾ ਖਿਡੌਣਿਆਂ ਦੇ ਜੋ ਕਲਸਟਰ ਹਨਖਿਡੌਣੇ ਬਣਾਉਣ ਵਾਲੇ ਜੋ ਛੋਟੇ-ਛੋਟੇ ਉੱਦਮੀ ਹਨਉਨ੍ਹਾਂ ਨੂੰ ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ। ਇਨ੍ਹਾਂ ਛੋਟੇ ਉੱਦਮੀਆਂ ਵੱਲੋਂ ਬਣਾਏ ਖਿਡੌਣੇ ਹੁਣ ਦੁਨੀਆ ਭਰ ਚ ਜਾ ਰਹੇ ਹਨ। ਭਾਰਤ ਦੇ ਖਿਡੌਣਾ ਨਿਰਮਾਤਾ ਵਿਸ਼ਵ ਦੇ ਮੁੱਖ ਗਲੋਬਲ ਟੁਆਏ ਬ੍ਰਾਂਡਸ ਦੇ ਨਾਲ ਮਿਲ ਕੇ ਵੀ ਕੰਮ ਕਰ ਰਹੇ ਹਨ। ਮੈਨੂੰ ਇਹ ਵੀ ਬੜਾ ਚੰਗਾ ਲਗਿਆ ਕਿ ਸਾਡਾ ਸਟਾਰਟ-ਅੱਪ ਸੈਕਟਰ ਵੀ ਖਿਡੌਣਿਆਂ ਦੀ ਦੁਨੀਆ ਵੱਲ ਪੂਰਾ ਧਿਆਨ ਦੇ ਰਿਹਾ ਹੈ। ਉਹ ਇਸ ਖੇਤਰ ਵਿੱਚ ਕਈ ਮਜ਼ੇਦਾਰ ਚੀਜ਼ਾਂ ਵੀ ਕਰ ਰਿਹਾ ਹੈ। ਬੰਗਲੂਰੂ ਵਿੱਚ ਸ਼ੂਮੀ ਟੁਆਇਸ ਨਾਮ ਦਾ ਸਟਾਰਟ-ਅੱਪ ਈਕੋ-ਫ੍ਰੈਂਡਲੀ ਖਿਡੌਣਿਆਂ ਤੇ ਫੋਕਸ ਕਰ ਰਿਹਾ ਹੈ। ਗੁਜਰਾਤ ਵਿੱਚ ਆਰਕਿਡਜ਼ੂ ਕੰਪਨੀ ਏ. ਆਰ-ਬੇਸਡ ਫਲੈਸ਼ ਕਾਰਡਸ ਅਤੇ ਏ. ਆਰ.-ਸਟੋਰੀ ਬੁਕਸ ਬਣਾ ਰਹੀਆਂ ਹਨ। ਪੁਣੇ ਦੀ ਕੰਪਨੀ ਫਨਵੇਨਸ਼ਨ ਲਰਨਿੰਗਖਿਡੌਣੇ ਅਤੇ ਐਕਟੀਵਿਟੀ ਪਜ਼ਲ ਦੇ ਜ਼ਰੀਏ ਸਾਇੰਸ ਟੈਕਨੋਲੋਜੀ ਅਤੇ ਗਣਿਤ ਵਿੱਚ ਬੱਚਿਆਂ ਦੀ ਦਿਲਚਸਪੀ ਵਧਾਉਣ ਚ ਜੁਟੇ ਹੋਏ ਹਨ। ਮੈਂ ਖਿਡੌਣਿਆਂ ਦੀ ਦੁਨੀਆ ਵਿੱਚ ਸ਼ਾਨਦਾਰ ਕੰਮ ਕਰ ਰਹੇ ਅਜਿਹੇ ਸਾਰੇ ਉੱਦਮੀਆਂ ਨੂੰਸਟਾਰਟ-ਅੱਪ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਓਅਸੀਂ ਸਾਰੇ ਮਿਲ ਕੇ ਭਾਰਤੀ ਖਿਡੌਣਿਆਂ ਨੂੰ ਦੁਨੀਆ ਭਰ ਵਿੱਚ ਹੋਰ ਜ਼ਿਆਦਾ ਹਰਮਨਪਿਆਰਾ ਬਣਾਈਏ। ਇਸ ਦੇ ਨਾਲ ਹੀ ਮੈਂ ਮਾਪਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਖਿਡੌਣੇ ਪਜ਼ਲ ਅਤੇ ਗੇਮਸ ਖਰੀਦਣ।

ਸਾਥੀਓਜਮਾਤ ਦਾ ਕਮਰਾ ਹੋਵੇ ਜਾਂ ਖੇਡ ਦਾ ਮੈਦਾਨ। ਅੱਜ ਸਾਡੇ ਨੌਜਵਾਨ ਹਰ ਖੇਤਰ ਵਿੱਚ ਦੇਸ਼ ਨੂੰ ਮਾਣਮੱਤਾ ਕਰ ਰਹੇ ਹਨ। ਇਸੇ ਮਹੀਨੇ ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ ਹੈ। ਨੀਰਜ ਚੋਪੜਾ ਨੇ ਵੀ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਲਈ ਸਿਲਵਰ ਮੈਡਲ ਜਿੱਤਿਆ ਹੈ। ਆਇਰਲੈਂਡ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਵਿੱਚ ਵੀ ਸਾਡੇ ਖਿਡਾਰੀਆਂ ਨੇ 11 ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਰੋਮ ਵਿੱਚ ਹੋਏ ਵਰਲਡ ਕੈਡਿਟ ਰੈਂਸਲਿੰਗ ਚੈਂਪੀਅਨਸ਼ਿਪ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਸਾਡੇ ਐਥਲੀਟ ਸੂਰਜ ਨੇ ਤਾਂ ਗਰੀਕੋ-ਰੋਮਨ ਈਵੈਂਟ ਵਿੱਚ ਕਮਾਲ ਹੀ ਕਰ ਦਿੱਤਾ। ਉਨ੍ਹਾਂ ਨੇ 32 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਇਸ ਈਵੈਂਟ ਵਿੱਚ ਕੁਸ਼ਤੀ ਦਾ ਗੋਲਡ ਮੈਡਲ ਜਿੱਤਿਆ ਹੈ। ਖਿਡਾਰੀਆਂ ਦੇ ਲਈ ਤਾਂ ਇਹ ਪੂਰਾ ਮਹੀਨਾ ਹੀ ਐਕਸ਼ਨ ਨਾਲ ਭਰਪੂਰ ਰਿਹਾ ਹੈ। ਚੇਨਈ ਵਿੱਚ 44ਵੇਂ ਚੈੱਸ ਓਲੰਪੀਆਡ ਦੀ ਮੇਜ਼ਬਾਨੀ ਕਰਨਾ ਵੀ ਭਾਰਤ ਦੇ ਲਈ ਬੜੇ ਹੀ ਸਨਮਾਨ ਦੀ ਗੱਲ ਹੈ। 28 ਜੁਲਾਈ ਨੂੰ ਹੀ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ ਅਤੇ ਮੈਨੂੰ ਇਸ ਦੀ ਓਪਨਿੰਗ ਸੈਰਾਮਨੀ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਮਿਲਿਆ। ਉਸੇ ਦਿਨ ਯੂ. ਕੇ. ਵਿੱਚ ਕਾਮਨਵੈਲਥ ਖੇਡਾਂ ਦੀ ਵੀ ਸ਼ੁਰੂਆਤ ਹੋਈ। ਜਵਾਨੀ ਦੇ ਜੋਸ਼ ਨਾਲ ਭਰਿਆ ਭਾਰਤੀ ਦਲ ਉੱਥੇ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਮੈਂ ਸਾਰੇ ਖਿਡਾਰੀਆਂ ਅਤੇ ਐਥਲੀਟਾਂ ਨੂੰ ਦੇਸ਼ਵਾਸੀਆਂ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਫੀਫਾ ਅੰਡਰ-17 ਵੂਮੈਨ ਵਰਲਡ ਕੱਪਭਾਰਤ ਉਸ ਦੀ ਵੀ ਮੇਜ਼ਬਾਨੀ ਕਰਨ ਵਾਲਾ ਹੈ। ਇਹ ਟੂਰਨਾਮੈਂਟ ਅਕਤੂਬਰ ਦੇ ਆਸ-ਪਾਸ ਹੋਵੇਗਾ ਜੋ ਖੇਡਾਂ ਦੇ ਪ੍ਰਤੀ ਦੇਸ਼ ਦੀਆਂ ਬੇਟੀਆਂ ਦਾ ਉਤਸ਼ਾਹ ਵਧਾਏਗਾ।

ਸਾਥੀਓਕੁਝ ਦਿਨ ਪਹਿਲਾਂ ਹੀ ਦੇਸ਼ ਭਰ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਵੀ ਐਲਾਨ ਹੋਇਆ ਹੈ। ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ। ਮਹਾਮਾਰੀ ਦੇ ਕਾਰਨ ਪਿਛਲੇ ਦੋ ਸਾਲ ਬੇਹੱਦ ਚੁਣੌਤੀਪੂਰਨ ਰਹੇ ਹਨ। ਇਨ੍ਹਾਂ ਹਾਲਾਤਾਂ ਵਿੱਚ ਵੀ ਸਾਡੇ ਨੌਜਵਾਨਾਂ ਨੇ ਜੋ ਹੌਸਲਾ ਅਤੇ ਸੰਜਮ ਦਿਖਾਇਆ ਹੈਉਹ ਬੇਹੱਦ ਸ਼ਲਾਘਾਯੋਗ ਹੈ। ਮੈਂ ਸਾਰਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓਅੱਜ ਅਸੀਂ ਆਜ਼ਾਦੀ ਦੇ 75 ਸਾਲ ਦੇ ਦੇਸ਼ ਦੀ ਯਾਤਰਾ ਦੇ ਨਾਲ ਆਪਣੀ ਚਰਚਾ ਸ਼ੁਰੂ ਕੀਤੀ ਸੀ। ਅਗਲੀ ਵਾਰ ਜਦੋਂ ਅਸੀਂ ਮਿਲਾਂਗੇਸਾਡੇ ਅਗਲੇ 25 ਸਾਲਾਂ ਦੀ ਯਾਤਰਾ ਵੀ ਸ਼ੁਰੂ ਹੋ ਚੁੱਕੀ ਹੋਵੇਗੀ। ਆਪਣੇ ਘਰ ਅਤੇ ਆਪਣਿਆਂ ਦੇ ਘਰ ਸਾਡਾ ਪਿਆਰਾ ਤਿਰੰਗਾ ਲਹਿਰਾਏਇਸ ਦੇ ਲਈ ਅਸੀਂ ਸਾਰਿਆਂ ਨੇ ਜੁਟਣਾ ਹੈ। ਤੁਸੀਂ ਇਸ ਵਾਰੀ ਸੁਤੰਤਰਤਾ ਦਿਵਸ ਨੂੰ ਕਿਵੇਂ ਮਨਾਇਆਕੀ ਕੁਝ ਖਾਸ ਕੀਤਾਇਹ ਵੀ ਮੇਰੇ ਨਾਲ ਜ਼ਰੂਰ ਸਾਂਝਾ ਕਰਨਾ। ਅਗਲੀ ਵਾਰੀ ਅਸੀਂ ਆਪਣੇ ਇਸ ਅੰਮ੍ਰਿਤ ਮਹੋਤਸਵ ਦੇ ਵੱਖ-ਵੱਖ ਰੰਗਾਂ ਤੇ ਫਿਰ ਤੋਂ ਚਰਚਾ ਕਰਾਂਗੇ। ਉਦੋਂ ਤੱਕ ਦੇ ਲਈ ਮੈਨੂੰ ਆਗਿਆ ਦਿਓਬਹੁਤ-ਬਹੁਤ ਧੰਨਵਾਦ।

 

***

ਡੀਐੱਸ/ਐੱਸਐੱਚ/ਵੀਕੇ/ਏਕੇ