Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 78ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.06.2021)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਅਕਸਰ ‘ਮਨ ਕੀ ਬਾਤ’ ਵਿੱਚ ਤੁਹਾਡੇ ਪ੍ਰਸ਼ਨਾਂ ਦੀ ਭਰਮਾਰ ਰਹਿੰਦੀ ਹੈ, ਇਸ ਵਾਰ ਮੈਂ ਸੋਚਿਆ ਕਿ ਕੁਝ ਵੱਖ ਕੀਤਾ ਜਾਵੇ। ਮੈਂ ਤੁਹਾਨੂੰ ਪ੍ਰਸ਼ਨ ਕਰਾਂ। ਤਾਂ ਧਿਆਨ ਨਾਲ ਸੁਣੋ ਮੇਰੇ ਸਵਾਲ…….Olympic ਵਿੱਚ Individual Gold…. ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ?

…Olympic ਦੇ ਕਿਹੜੇ ਖੇਡ ਵਿੱਚ ਭਾਰਤ ਨੇ ਹੁਣ ਤੱਕ ਸਭ ਤੋਂ ਜ਼ਿਆਦਾ medal ਜਿੱਤੇ ਹਨ?

…Olympic ਵਿੱਚ ਕਿਹੜੇ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਮਗੇ ਜਿੱਤੇ ਹਨ?

ਸਾਥੀਓ, ਤੁਸੀਂ ਮੈਨੂੰ ਜਵਾਬ ਭੇਜੋ ਨਾ ਭੇਜੋ, ਪਰ MyGov ਵਿੱਚ Olympics ‘ਤੇ ਜੋ Quiz ਹੈ, ਉਸ ਵਿੱਚ ਪ੍ਰਸ਼ਨਾਂ ਦੇ ਉੱਤਰ ਦਿਓਗੇ ਤਾਂ ਕਈ ਸਾਰੇ ਇਨਾਮ ਜਿੱਤੋਗੇਅਜਿਹੇ ਬਹੁਤ ਸਾਰੇ ਪ੍ਰਸ਼ਨ MyGov ਦੇ ‘Road to Tokyo Quiz’ ਵਿੱਚ ਹਨ। ਤੁਸੀਂ ‘Road to Tokyo Quiz’ ਵਿੱਚ ਭਾਗ ਲਓ, ਭਾਰਤ ਨੇ ਪਹਿਲਾਂ ਕਿਹੋ ਜਿਹਾ Perform ਕੀਤਾ ਹੈ? ਸਾਡੀ Tokyo Olympics ਦੇ ਲਈ ਹੁਣ ਕੀ ਤਿਆਰੀ ਹੈ? ਇਹ ਸਭ ਖੁਦ ਜਾਣੋ ਅਤੇ ਦੂਜਿਆਂ ਨੂੰ ਵੀ ਦੱਸੋ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇਸ Quiz competition ਵਿੱਚ ਜ਼ਰੂਰ ਹਿੱਸਾ ਲਓ।

ਸਾਥੀਓ ਜਦੋਂ ਗੱਲ Tokyo Olympics ਦੀ ਹੋ ਰਹੀ ਹੋਵੇ ਤਾਂ ਭਲਾ ਮਿਲਖਾ ਸਿੰਘ ਜੀ ਵਰਗੇ Legendary athlete ਨੂੰ ਕੌਣ ਭੁੱਲ ਸਕਦਾ ਹੈ! ਕੁਝ ਦਿਨ ਪਹਿਲਾਂ ਹੀ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ। ਜਦੋਂ ਉਹ ਹਸਪਤਾਲ ਵਿੱਚ ਸਨ ਤਾਂ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ।

ਗੱਲ ਕਰਦੇ ਹੋਏ ਮੈਂ ਉਨ੍ਹਾਂ ਨੂੰ ਬੇਨਤੀ ਕੀਤਾ ਸੀ। ਮੈਂ ਕਿਹਾ ਸੀ ਕਿ ਤੁਸੀਂ ਤਾਂ 1964 ਵਿੱਚ Tokyo Olympics ਵਿੱਚ ਭਾਰਤ ਦੀ ਅਗਵਾਈ ਕੀਤੀ ਸੀ, ਇਸ ਲਈ ਇਸ ਵਾਰੀ ਜਿਵੇਂ ਸਾਡੇ ਖਿਡਾਰੀ Olympics ਦੇ ਲਈ Tokyo ਜਾ ਰਹੇ ਹਨ ਤਾਂ ਤੁਸੀਂ ਸਾਡੇ athletes ਦਾ ਮਨੋਬਲ ਵਧਾਉਣਾ ਹੈ, ਉਨ੍ਹਾਂ ਨੂੰ ਆਪਣੇ ਸੁਨੇਹੇ ਨਾਲ ਪ੍ਰੇਰਿਤ ਕਰਨਾ ਹੈ। ਉਹ ਖੇਡ ਨੂੰ ਲੈ ਕੇ ਇੰਨੇ ਸਮਰਪਿਤ ਅਤੇ ਭਾਵੁਕ ਸਨ ਕਿ ਬਿਮਾਰੀ ਵਿੱਚ ਵੀ ਉਨ੍ਹਾਂ ਨੇ ਤੁਰੰਤ ਹੀ ਇਸ ਦੇ ਲਈ ਹਾਮੀ ਭਰ ਦਿੱਤੀ, ਲੇਕਿਨ ਬਦਕਿਸਮਤੀ ਨਾਲ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਨੂੰ ਅੱਜ ਵੀ ਯਾਦ ਹੈ 2014 ਵਿੱਚ ਉਹ ਸੂਰਤ ਆਏ ਸਨ, ਅਸੀਂ ਇਕ Night Marathon ਦਾ ਉਦਘਾਟਨ ਕੀਤਾ ਸੀ, ਉਸ ਵੇਲੇ ਉਨ੍ਹਾਂ ਨਾਲ ਜੋ ਗੱਪ-ਸ਼ੱਪ ਹੋਈ, ਖੇਡਾਂ ਦੇ ਬਾਰੇ ਜੋ ਗੱਲਬਾਤ ਹੋਈ, ਉਸ ਨਾਲ ਮੈਨੂੰ ਵੀ ਕੁਝ ਪ੍ਰੇਰਣਾ ਮਿਲੀ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਮਿਲਖਾ ਸਿੰਘ ਜੀ ਦਾ ਪੂਰਾ ਪਰਿਵਾਰ sports ਨੂੰ ਸਮਰਪਿਤ ਰਿਹਾ ਹੈ। ਭਾਰਤ ਦਾ ਮਾਣ ਵਧਾਉਂਦਾ ਰਿਹਾ ਹੈ।

ਸਾਥੀਓ, ਜਦੋਂ Talent, Dedication, Determination ਅਤੇ Sportsman Spirit ਇਕੱਠੇ ਮਿਲਦੇ ਹਨ ਤਾਂ ਜਾ ਕੇ ਕੋਈ champion ਬਣਦਾ ਹੈ। ਸਾਡੇ ਦੇਸ਼ ਵਿੱਚ ਤਾਂ ਜ਼ਿਆਦਾਤਰ ਖਿਡਾਰੀ ਛੋਟੇ-ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਵਿੱਚੋਂ ਨਿਕਲ ਕੇ ਆਉਂਦੇ ਹਨ। Tokyo ਜਾ ਰਹੇ ਸਾਡੇ Olympic ਦਲ ਵਿੱਚ ਵੀ ਕਈ ਅਜਿਹੇ ਖਿਡਾਰੀ ਸ਼ਾਮਿਲ ਹਨ, ਜਿਨ੍ਹਾਂ ਦਾ ਜੀਵਨ ਬਹੁਤ ਪ੍ਰੇਰਿਤ ਕਰਦਾ ਹੈ। ਸਾਡੇ ਪ੍ਰਵੀਨ ਜਾਧਵ ਜੀ ਬਾਰੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਵੀ ਲੱਗੇਗਾ ਕਿ ਕਿੰਨੇ ਮੁਸ਼ਕਿਲ ਸੰਘਰਸ਼ਾਂ ਵਿੱਚੋਂ ਲੰਘਦੇ ਹੋਏ ਪ੍ਰਵੀਨ ਜੀ ਇੱਥੇ ਪਹੁੰਚੇ ਹਨ। ਪ੍ਰਵੀਨ ਜਾਧਵ ਜੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇਕ ਪਿੰਡ ਦੇ ਰਹਿਣ ਵਾਲੇ ਹਨ। ਉਹ Archery ਦੇ ਬਿਹਤਰੀਨ ਖਿਡਾਰੀ ਹਨ। ਉਨ੍ਹਾਂ ਦੇ ਮਾਤਾ-ਪਿਤਾ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦੇ ਹਨ ਅਤੇ ਹੁਣ ਉਨ੍ਹਾਂ ਦਾ ਬੇਟਾ, ਆਪਣਾ ਪਹਿਲਾ Olympics ਖੇਡਣ ਲਈ Tokyo ਜਾ ਰਿਹਾ ਹੈ। ਇਹ ਸਿਰਫ ਉਨ੍ਹਾਂ ਦੇ ਮਾਤਾ-ਪਿਤਾ ਹੀ ਨਹੀਂ, ਸਗੋਂ ਸਾਰਿਆਂ ਦੇ ਲਈ ਕਿੰਨੇ ਮਾਣ ਦੀ ਗੱਲ ਹੈ। ਅਜਿਹੇ ਹੀ ਇਕ ਹੋਰ ਖਿਡਾਰੀ ਹਨ, ਨੇਹਾ ਗੋਇਲ ਜੀ। ਨੇਹਾ Tokyo ਜਾ ਰਹੀ ਮਹਿਲਾ ਹਾਕੀ ਟੀਮ ਦੀ ਮੈਂਬਰ ਹੈ। ਉਨ੍ਹਾਂ ਦੀ ਮਾਂ ਅਤੇ ਭੈਣਾਂ ਸਾਈਕਲ ਦੀ factory ਵਿੱਚ ਕੰਮ ਕਰਕੇ ਪਰਿਵਾਰ ਦਾ ਖਰਚ ਜੁਟਾਉਂਦੀਆਂ ਹਨ। ਨੇਹਾ ਦੇ ਵਾਂਗ ਹੀ ਦੀਪਿਕਾ ਕੁਮਾਰੀ ਜੀ ਦੇ ਜੀਵਨ ਦਾ ਸਫਰ ਵੀ ਉਤਾਰ-ਚੜ੍ਹਾਅ ਭਰਿਆ ਰਿਹਾ ਹੈ। ਦੀਪਿਕਾ ਦੇ ਪਿਤਾ ਆਟੋ ਰਿਕਸ਼ਾ ਚਲਾਉਂਦੇ ਹਨ ਅਤੇ ਉਨ੍ਹਾਂ ਦੀ ਮਾਂ ਨਰਸ ਹੈ ਅਤੇ ਹੁਣ ਦੇਖੋ ਦੀਪਿਕਾ ਹੁਣ Tokyo Olympics ਵਿੱਚ ਭਾਰਤ ਵੱਲੋਂ ਇਕਲੌਤੀ ਔਰਤ ਤੀਰਅੰਦਾਜ਼ ਹੈ। ਕਦੇ ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਰਹੀ ਦੀਪਿਕਾ ਦੇ ਨਾਲ ਸਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਹਨ।

ਸਾਥੀਓ, ਜੀਵਨ ਵਿੱਚ ਅਸੀਂ ਜਿੱਥੇ ਵੀ ਪਹੁੰਚਦੇ ਹਾਂ, ਜਿੰਨੀ ਵੀ ਉਚਾਈ ਪ੍ਰਾਪਤ ਕਰਦੇ ਹਾਂ, ਜ਼ਮੀਨ ਨਾਲ ਇਹ ਲਗਾਓ ਹਮੇਸ਼ਾ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਬੰਨ੍ਹੀ ਰੱਖਦਾ ਹੈ। ਸੰਘਰਸ਼ ਦੇ ਦਿਨਾਂ ਦੇ ਬਾਅਦ ਮਿਲੀ ਸਫਲਤਾ ਦਾ ਅਨੰਦ ਵੀ ਕੁਝ ਹੋਰ ਹੀ ਹੁੰਦਾ ਹੈ। Tokyo ਜਾ ਰਹੇ ਸਾਡੇ ਖਿਡਾਰੀਆਂ ਨੇ ਬਚਪਨ ਵਿੱਚ ਸਾਧਨਾਂ-ਸਰੋਤਾਂ ਦੀ ਹਰ ਕਮੀ ਦਾ ਸਾਹਮਣਾ ਕੀਤਾ ਪਰ ਉਹ ਡਟੇ ਰਹੇ, ਜੁਟੇ ਰਹੇ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਪ੍ਰਿਯੰਕਾ ਗੋਸਵਾਮੀ ਜੀ ਦਾ ਜੀਵਨ ਵੀ ਬਹੁਤ ਸਿੱਖਿਆ ਦਿੰਦਾ ਹੈ। ਪ੍ਰਿਯੰਕਾ ਦੇ ਪਿਤਾ ਬੱਸ ਕੰਡਕਟਰ ਹਨ, ਬਚਪਨ ਵਿੱਚ ਪ੍ਰਿਯੰਕਾ ਨੂੰ ਉਹ ਬੈਗ ਬਹੁਤ ਪਸੰਦ ਸੀ ਜੋ medal ਪਾਉਣ ਵਾਲੇ ਖਿਡਾਰੀਆਂ ਨੂੰ ਮਿਲਦਾ ਹੈ। ਇਸੇ ਖਿੱਚ ਕਾਰਨ ਉਨ੍ਹਾਂ ਨੇ ਪਹਿਲੀ ਵਾਰੀ Race-Walking ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਹੁਣ, ਅੱਜ ਉਹ ਇਸ ਦੀ ਵੱਡੀ champion ਹਨ।

Javelin Throw ਵਿੱਚ ਭਾਗ ਲੈਣ ਵਾਲੇ ਸ਼ਿਵਪਾਲ ਸਿੰਘ ਜੀ, ਬਨਾਰਸ ਦੇ ਰਹਿਣ ਵਾਲੇ ਹਨ। ਸ਼ਿਵਪਾਲ ਜੀ ਦਾ ਤਾਂ ਪੂਰਾ ਪਰਿਵਾਰ ਹੀ ਇਸ ਖੇਡ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਦੇ ਪਿਤਾ, ਚਾਚਾ ਅਤੇ ਭਰਾ ਸਾਰੇ ਭਾਲਾ ਸੁੱਟਣ ਵਿੱਚ expert ਹਨ। ਪਰਿਵਾਰ ਦੀ ਇਹੀ ਰਵਾਇਤ ਉਨ੍ਹਾਂ ਦੇ ਲਈ Tokyo Olympics ਵਿੱਚ ਕੰਮ ਆਉਣ ਵਾਲੀ ਹੈ। Tokyo Olympic ਦੇ ਲਈ ਜਾ ਰਹੇ ਚਿਰਾਗ ਸ਼ੈੱਟੀ ਅਤੇ ਉਨ੍ਹਾਂ ਦੇ partner ਸਾਤਵਿਕ ਸਾਈਰਾਜ ਦਾ ਹੌਸਲਾ ਵੀ ਪ੍ਰੇਰਿਤ ਕਰਨ ਵਾਲਾ ਹੈ। ਹੁਣੇ ਜਿਹੇ ਹੀ ਚਿਰਾਗ ਦੇ ਨਾਨਾ ਜੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਸਾਤਵਿਕ ਵੀ ਖੁਦ ਪਿਛਲੇ ਸਾਲ ਕੋਰੋਨਾ ਪਾਜ਼ਿਟਿਵ ਹੋ ਗਏ ਸਨ, ਲੇਕਿਨ ਇਨ੍ਹਾਂ ਮੁਸ਼ਕਿਲਾਂ ਤੋਂ ਬਾਅਦ ਵੀ ਇਹ ਦੋਵੇਂ Men’s Double Shuttle Competition ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਦੀ ਤਿਆਰੀ ਵਿੱਚ ਜੁਟੇ ਹੋਏ ਹਨ।

ਇਕ ਹੋਰ ਖਿਡਾਰੀ ਨਾਲ ਮੈਂ ਤੁਹਾਡੀ ਜਾਣ-ਪਛਾਣ ਕਰਵਾਉਣਾ ਚਾਹਾਂਗਾ, ਇਹ ਹਨ ਹਰਿਆਣਾ ਦੇ ਭਿਵਾਨੀ ਦੇ ਮਨੀਸ਼ ਕੌਸ਼ਿਕ ਜੀ, ਮਨੀਸ਼ ਜੀ ਖੇਤੀ-ਕਿਸਾਨੀ ਵਾਲੇ ਪਰਿਵਾਰ ਤੋਂ ਹਨ। ਬਚਪਨ ਵਿੱਚ ਖੇਤਾਂ ਵਿੱਚ ਕੰਮ ਕਰਦਿਆਂ ਮਨੀਸ਼ ਨੂੰ boxing ਦਾ ਸ਼ੌਕ ਹੋ ਗਿਆ ਸੀ, ਅੱਜ ਇਹ ਸ਼ੌਕ ਉਨ੍ਹਾਂ ਨੂੰ ਟੋਕੀਓ ਲਿਜਾ ਰਿਹਾ ਹੈ। ਇਕ ਹੋਰ ਖਿਡਾਰਣ ਹਨ ਸੀ. ਏ. ਭਵਾਨੀ ਦੇਵੀ ਜੀ। ਨਾਂ ਭਵਾਨੀ ਹੈ ਅਤੇ ਇਹ ਤਲਵਾਰਬਾਜ਼ੀ ਵਿੱਚ expert ਹਨ। ਚੇਨਈ ਦੀ ਰਹਿਣ ਵਾਲੀ ਭਵਾਨੀ ਪਹਿਲੀ ਭਾਰਤੀ Fencer ਹੈ, ਜਿਨ੍ਹਾਂ ਨੇ Olympic ਵਿੱਚ qualify ਕੀਤਾ ਹੈ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਭਿਵਾਨੀ ਜੀ ਦੀ training ਜਾਰੀ ਰਹੇ, ਇਸ ਦੇ ਲਈ ਉਨ੍ਹਾਂ ਦੀ ਮਾਂ ਨੇ ਆਪਣੇ ਗਹਿਣੇ ਤੱਕ ਗਿਰਵੀ ਰੱਖ ਦਿੱਤੇ ਸਨ।

ਸਾਥੀਓ, ਅਜਿਹੇ ਤਾਂ ਅਨੇਕਾਂ ਨਾਂ ਹਨ, ਲੇਕਿਨ ‘ਮਨ ਕੀ ਬਾਤ’ ਵਿੱਚ ਮੈਂ ਅੱਜ ਕੁਝ ਹੀ ਨਾਵਾਂ ਦਾ ਜ਼ਿਕਰ ਕਰ ਸਕਿਆ ਹਾਂ। ਟੋਕੀਓ ਜਾ ਰਹੇ ਹਰ ਖਿਡਾਰੀ ਦਾ ਆਪਣਾ ਸੰਘਰਸ਼ ਰਿਹਾ ਹੈ, ਸਾਲਾਂ ਦੀ ਮਿਹਨਤ ਰਹੀ ਹੈ। ਉਹ ਸਿਰਫ ਆਪਣੇ ਲਈ ਹੀ ਨਹੀਂ ਜਾ ਰਹੇ, ਬਲਕਿ ਦੇਸ਼ ਦੇ ਲਈ ਜਾ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਭਾਰਤ ਦਾ ਮਾਣ ਵੀ ਵਧਾਉਣਾ ਹੈ ਅਤੇ ਲੋਕਾਂ ਦਾ ਦਿਲ ਵੀ ਜਿੱਤਣਾ ਹੈ ਅਤੇ ਇਸ ਲਈ ਮੇਰੇ ਦੇਸ਼ਵਾਸੀਓ ਮੈਂ ਤੁਹਾਨੂੰ ਵੀ ਸਲਾਹ ਦੇਣਾ ਚਾਹੁੰਦਾ ਹਾਂ, ਅਸੀਂ ਜਾਣੇ-ਅਣਜਾਣੇ ਵਿੱਚ ਵੀ ਆਪਣੇ ਇਨ੍ਹਾਂ ਖਿਡਾਰੀਆਂ ’ਤੇ ਦਬਾਅ ਨਹੀਂ ਪਾਉਣਾ, ਬਲਕਿ ਖੁੱਲ੍ਹੇ ਮਨ ਨਾਲ ਇਨ੍ਹਾਂ ਦਾ ਸਾਥ ਦੇਣਾ ਹੈ, ਹਰ ਖਿਡਾਰੀ ਦਾ ਉਤਸ਼ਾਹ ਵਧਾਉਣਾ ਹੈ।

Social Media ’ਤੇ ਤੁਸੀਂ #Cheer4India ਦੇ ਨਾਲ ਆਪਣੇ ਇਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇ ਸਕਦੇ ਹੋ। ਤੁਸੀਂ ਕੁਝ ਵੀ innovative ਕਰਨਾ ਚਾਹੋ ਤਾਂ ਉਹ ਵੀ ਜ਼ਰੂਰ ਕਰੋ। ਜੇਕਰ ਤੁਹਾਨੂੰ ਕੋਈ ਅਜਿਹਾ idea ਆਉਂਦਾ ਹੈ ਜੋ ਸਾਡੇ ਖਿਡਾਰੀਆਂ ਦੇ ਲਈ ਦੇਸ਼ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਤਾਂ ਉਹ ਤੁਸੀਂ ਮੈਨੂੰ ਜ਼ਰੂਰ ਭੇਜੋ। ਅਸੀਂ ਸਾਰੇ ਮਿਲ ਕੇ ਟੋਕੀਓ ਜਾਣ ਵਾਲੇ ਆਪਣੇ ਖਿਡਾਰੀਆਂ ਨੂੰ support ਕਰਾਂਗੇ – Cheer4India!!! Cheer4India!!! Cheer4India!!!

ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਖ਼ਿਲਾਫ਼ ਸਾਡੇ ਦੇਸ਼ਵਾਸੀਆਂ ਦੀ ਲੜਾਈ ਜਾਰੀ ਹੈ, ਲੇਕਿਨ ਇਸ ਲੜਾਈ ਵਿੱਚ ਅਸੀਂ ਸਾਰੇ ਇਕੱਠੇ ਮਿਲ ਕੇ ਕਈ ਅਸਾਧਾਰਣ ਮੁਕਾਮ ਵੀ ਹਾਸਿਲ ਕਰ ਰਹੇ ਹਾਂ, ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ਨੇ ਇਕ ਅਨੋਖਾ ਕੰਮ ਕੀਤਾ ਹੈ, 21 ਜੂਨ ਨੂੰ vaccine ਮੁਹਿੰਮ ਦੇ ਅਗਲੇ ਦੌਰ ਦੀ ਸ਼ੁਰੂਆਤ ਹੋਈ ਅਤੇ ਉਸੇ ਦਿਨ ਦੇਸ਼ ਨੇ 86 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ vaccine ਲਗਾਉਣ ਦਾ record ਵੀ ਬਣਾ ਦਿੱਤਾ ਅਤੇ ਉਹ ਵੀ ਇਕ ਦਿਨ ਵਿੱਚ। ਇੰਨੀ ਵੱਡੀ ਗਿਣਤੀ ਵਿੱਚ ਭਾਰਤ ਸਰਕਾਰ ਵੱਲੋਂ ਮੁਫ਼ਤ vaccination ਅਤੇ ਉਹ ਵੀ ਇਕ ਦਿਨ ਵਿੱਚ! ਸੁਭਾਵਿਕ ਹੈ ਇਸ ਦੀ ਚਰਚਾ ਵੀ ਖੂਬ ਹੋਈ ਹੈ।

ਸਾਥੀਓ, ਇਕ ਸਾਲ ਪਹਿਲਾਂ ਸਭ ਦੇ ਸਾਹਮਣੇ ਇਹ ਸਵਾਲ ਸੀ ਕਿ vaccine ਕਦੋਂ ਆਏਗੀ? ਅੱਜ ਅਸੀਂ ਇਕ ਦਿਨ ਵਿੱਚ ਲੱਖਾਂ ਲੋਕਾਂ ਨੂੰ Made in India vaccine ਮੁਫ਼ਤ ਲਗਾ ਰਹੇ ਹਾਂ ਅਤੇ ਇਹੀ ਤਾਂ ਨਵੇਂ ਭਾਰਤ ਦੀ ਤਾਕਤ ਹੈ।

ਸਾਥੀਓ, vaccine ਦੀ safety ਦੇਸ਼ ਦੇ ਹਰ ਨਾਗਰਿਕ ਨੂੰ ਮਿਲੇ। ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੈ। ਕਈ ਥਾਵਾਂ ’ਤੇ vaccine hesitancy ਨੂੰ ਖਤਮ ਕਰਨ ਦੇ ਲਈ ਕਈ ਸੰਸਥਾਵਾਂ, civil society ਦੇ ਲੋਕ ਅੱਗੇ ਆਏ ਹਨ ਅਤੇ ਸਾਰੇ ਮਿਲ ਕੇ ਬਹੁਤ ਚੰਗਾ ਕੰਮ ਕਰ ਰਹੇ ਹਨ। ਚਲੋ, ਅਸੀਂ ਵੀ ਅੱਜ ਇਕ ਪਿੰਡ ਵਿੱਚ ਚੱਲਦੇ ਹਾਂ ਅਤੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ vaccine ਦੇ ਬਾਰੇ, ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਡੁਲਾਰੀਆ ਪਿੰਡ ਚਲਦੇ ਹਾਂ।

ਪ੍ਰਧਾਨ ਮੰਤਰੀ – ਹੈਲੋ!

ਰਾਜੇਸ਼ – ਨਮਸਕਾਰ!

ਪ੍ਰਧਾਨ ਮੰਤਰੀ – ਨਮਸਤੇ ਜੀ।

ਰਾਜੇਸ਼ – ਮੇਰਾ ਨਾਮ ਰਾਜੇਸ਼ ਹਿਰਾਵੇ, ਗ੍ਰਾਮ ਪੰਚਾਇਤ ਡੁਲਾਰੀਆ, ਭੀਮਪੁਰ ਬਲਾਕ।

ਪ੍ਰਧਾਨ ਮੰਤਰੀ – ਰਾਜੇਸ਼ ਜੀ ਮੈਂ ਫ਼ੋਨ ਇਸ ਲਈ ਕੀਤਾ ਕਿ ਮੈਂ ਜਾਨਣਾ ਚਾਹੁੰਦਾ ਸੀ ਕਿ ਹੁਣ ਤੁਹਾਡੇ ਪਿੰਡ ਵਿੱਚ ਕੋਰੋਨਾ ਦੀ ਕੀ ਸਥਿਤੀ ਹੈ?

ਰਾਜੇਸ਼ – ਸਰ, ਇੱਥੇ ਤਾਂ ਕੋਰੋਨਾ ਦੀ ਸਥਿਤੀ ਤਾਂ ਅਜੇ ਅਜਿਹਾ ਕੁਝ ਨਹੀਂ ਹੈ ਇੱਥੇ।

ਪ੍ਰਧਾਨ ਮੰਤਰੀ – ਅਜੇ ਲੋਕ ਬਿਮਾਰ ਨਹੀਂ ਹਨ?

ਰਾਜੇਸ਼ – ਜੀ ਨਹੀਂ।

ਪ੍ਰਧਾਨ ਮੰਤਰੀ – ਪਿੰਡ ਦੀ ਆਬਾਦੀ ਕਿੰਨੀ ਹੈ? ਕਿੰਨੇ ਲੋਕ ਹਨ ਪਿੰਡ ਵਿੱਚ?

ਰਾਜੇਸ਼ – ਪਿੰਡ ਵਿੱਚ 462 ਮਰਦ ਹਨ ਅਤੇ 332 ਔਰਤਾਂ ਹਨ ਸਰ।

ਪ੍ਰਧਾਨ ਮੰਤਰੀ – ਅੱਛਾ ਰਾਜੇਸ਼ ਜੀ ਕੀ ਤੁਹਾਨੂੰ vaccine ਲੱਗ ਚੁੱਕੀ ਹੈ?

ਰਾਜੇਸ਼ – ਨਹੀਂ ਸਰ, ਅਜੇ ਨਹੀਂ ਲੱਗੀ।

ਪ੍ਰਧਾਨ ਮੰਤਰੀ – ਓਹੋ! ਅਜੇ ਕਿਉਂ ਨਹੀਂ ਲਗਵਾਇਆ?

ਰਾਜੇਸ਼ – ਸਰ ਜੀ ਇੱਥੇ ਕੁਝ ਲੋਕਾਂ ਵੱਲੋਂ ਕੁਝ WhatsApp ’ਤੇ ਅਜਿਹਾ ਭਰਮ ਪਾ ਦਿੱਤਾ ਗਿਆ ਕਿ ਉਸ ਨਾਲ ਲੋਕ ਭ੍ਰਮਿਤ ਹੋ ਗਏ ਸਰ ਜੀ।

ਪ੍ਰਧਾਨ ਮੰਤਰੀ – ਤਾਂ ਕੀ ਤੁਹਾਡੇ ਮਨ ਵਿੱਚ ਵੀ ਡਰ ਹੈ?

ਰਾਜੇਸ਼ – ਜੀ ਸਰ ਪੂਰੇ ਪਿੰਡ ਵਿੱਚ ਅਜਿਹਾ ਭਰਮ ਫੈਲਾਅ ਦਿੱਤਾ ਗਿਆ ਸੀ ਸਰ।

ਪ੍ਰਧਾਨ ਮੰਤਰੀ – ਓਹੋ! ਇਹ ਕੀ ਗੱਲ ਕੀਤੀ ਤੁਸੀਂ? ਵੇਖੋ ਰਾਜੇਸ਼ ਜੀ…

ਰਾਜੇਸ਼ – ਜੀ

ਪ੍ਰਧਾਨ ਮੰਤਰੀ – ਮੇਰਾ ਤੁਹਾਨੂੰ ਵੀ ਅਤੇ ਮੇਰੇ ਸਾਰੇ ਪਿੰਡ ਦੇ ਭੈਣ-ਭਰਾਵਾਂ ਨੂੰ ਇਹੀ ਕਹਿਣਾ ਹੈ ਕਿ ਡਰ ਹੈ ਤਾਂ ਕੱਢ ਦਿਓ।

ਰਾਜੇਸ਼ – ਜੀ

ਪ੍ਰਧਾਨ ਮੰਤਰੀ – ਸਾਡੇ ਪੂਰੇ ਦੇਸ਼ ਵਿੱਚ 31 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ।

ਰਾਜੇਸ਼ – ਜੀ

ਪ੍ਰਧਾਨ ਮੰਤਰੀ – ਤੁਹਾਨੂੰ ਪਤਾ ਹੈ ਨਾ ਮੈਂ ਖੁਦ ਵੀ ਦੋਵੇਂ dose ਲਗਵਾ ਲਏ ਹਨ।

ਰਾਜੇਸ਼ – ਜੀ ਸਰ

ਪ੍ਰਧਾਨ ਮੰਤਰੀ – ਮੇਰੀ ਮਾਂ ਤਾਂ ਲਗਭਗ 100 ਸਾਲਾਂ ਦੀ ਹੈ, ਉਨ੍ਹਾਂ ਨੇ ਵੀ ਦੋਵੇਂ dose ਲਗਵਾ ਲਏ ਹਨ, ਕਦੇ-ਕਦੇ ਕਿਸੇ ਨੂੰ ਇਸ ਨਾਲ ਬੁਖਾਰ ਵਗੈਰਾ ਹੋ ਜਾਂਦਾ ਹੈ ਪਰ ਉਹ ਬਹੁਤ ਮਾਮੂਲੀ ਹੁੰਦਾ ਹੈ, ਕੁਝ ਘੰਟਿਆਂ ਲਈ ਹੀ ਹੁੰਦਾ ਹੈ। ਵੇਖੋ vaccine ਨਹੀਂ ਲਗਵਾਉਣਾ ਬਹੁਤ ਖਤਰਨਾਕ ਹੋ ਸਕਦਾ ਹੈ।

ਰਾਜੇਸ਼ – ਜੀ

ਪ੍ਰਧਾਨ ਮੰਤਰੀ – ਇਸ ਨਾਲ ਤੁਸੀਂ ਖੁਦ ਨੂੰ ਤਾਂ ਖਤਰੇ ਵਿੱਚ ਪਾਉਂਦੇ ਹੀ ਹੋ, ਨਾਲ ਹੀ ਪਰਿਵਾਰ ਅਤੇ ਪਿੰਡ ਨੂੰ ਵੀ ਖਤਰੇ ਵਿੱਚ ਪਾ ਸਕਦੇ ਹੋ।

ਰਾਜੇਸ਼ – ਜੀ

ਪ੍ਰਧਾਨ ਮੰਤਰੀ – ਅਤੇ ਰਾਜੇਸ਼ ਜੀ ਇਸ ਲਈ ਜਿੰਨਾ ਜਲਦੀ ਹੋ ਸਕੇ, vaccine ਲਗਵਾ ਲਓ ਅਤੇ ਪਿੰਡ ਵਿੱਚ ਸਾਰਿਆਂ ਨੂੰ ਦੱਸੋ ਕਿ ਭਾਰਤ ਸਰਕਾਰ ਵੱਲੋਂ ਮੁਫ਼ਤ vaccine ਦਿੱਤੀ ਜਾ ਰਹੀ ਹੈ ਅਤੇ 18 ਸਾਲਾਂ ਤੋਂ ਉੱਪਰ ਦੇ ਸਾਰੇ ਲੋਕਾਂ ਦੇ ਲਈ ਇਹ ਮੁਫ਼ਤ vaccination ਹੈ।

ਰਾਜੇਸ਼ – ਜੀ… ਜੀ…

ਪ੍ਰਧਾਨ ਮੰਤਰੀ – ਤਾਂ ਇਹ ਤੁਸੀਂ ਵੀ ਲੋਕਾਂ ਨੂੰ ਪਿੰਡ ਵਿੱਚ ਦੱਸੋ ਅਤੇ ਪਿੰਡ ਵਿੱਚ ਇਹ ਡਰ ਦੇ ਮਾਹੌਲ ਦਾ ਤਾਂ ਕੋਈ ਕਾਰਨ ਹੀ ਨਹੀਂ ਹੈ।

ਰਾਜੇਸ਼ – ਕਾਰਨ ਇਹੀ ਸਰ, ਕੁਝ ਲੋਕਾਂ ਨੇ ਅਜਿਹੀ ਗਲਤ ਅਫ਼ਵਾਹ ਫੈਲਾਅ ਦਿੱਤੀ, ਜਿਸ ਨਾਲ ਲੋਕ ਬਹੁਤ ਹੀ ਭੈਭੀਤ ਹੋ ਗਏ, ਇਸ ਦਾ ਉਦਾਹਰਣ ਜਿਵੇਂ, ਜਿਵੇਂ ਉਸ vaccine ਨੂੰ ਲਗਵਾਉਣ ਨਾਲ ਬੁਖਾਰ ਹੋਣਾ, ਬੁਖਾਰ ਨਾਲ ਹੋਰ ਬਿਮਾਰੀ ਫੈਲ ਜਾਣਾ, ਮਤਲਬ ਆਦਮੀ ਦੀ ਮੌਤ ਹੋ ਜਾਣਾ, ਇੱਥੋਂ ਤੱਕ ਵੀ ਅਫ਼ਵਾਹ ਫੈਲਾਈ ਗਈ।

ਪ੍ਰਧਾਨ ਮੰਤਰੀ – ਓ ਹੋ ਹੋ… ਵੇਖੋ ਅੱਜ ਤਾਂ ਇੰਨੇ ਰੇਡੀਓ, ਇੰਨੇ ਟੀ. ਵੀ., ਇੰਨੀਆਂ ਸਾਰੀਆਂ ਖ਼ਬਰਾਂ ਮਿਲਦੀਆਂ ਹਨ ਅਤੇ ਇਸ ਲਈ ਲੋਕਾਂ ਨੂੰ ਸਮਝਾਉਣਾ ਬਹੁਤ ਸੌਖਾ ਹੋ ਜਾਂਦਾ ਹੈ ਅਤੇ ਵੇਖੋ ਮੈਂ ਤੁਹਾਨੂੰ ਦੱਸਾਂ ਭਾਰਤ ਦੇ ਅਨੇਕਾਂ ਪਿੰਡ ਅਜਿਹੇ ਹਨ, ਜਿੱਥੇ ਸਾਰੇ ਲੋਕ vaccine ਲਗਵਾ ਚੁੱਕੇ ਹਨ, ਯਾਨੀ ਪਿੰਡ ਦੇ 100 ਫੀਸਦੀ ਲੋਕ। ਜਿਵੇਂ ਮੈਂ ਤੁਹਾਨੂੰ ਇਕ ਉਦਾਹਰਣ ਦਿੰਦਾ ਹਾਂ…

ਰਾਜੇਸ਼ – ਜੀ

ਪ੍ਰਧਾਨ ਮੰਤਰੀ – ਕਸ਼ਮੀਰ ਵਿੱਚ ਬਾਂਦੀਪੁਰਾ ਜ਼ਿਲ੍ਹਾ ਹੈ, ਇਸ ਬਾਂਦੀਪੁਰਾ ਜ਼ਿਲ੍ਹੇ ਵਿੱਚ ਵਿਯਵਨ (Weyan) ਪਿੰਡ ਦੇ ਲੋਕਾਂ ਨੇ ਮਿਲ ਕੇ 100%, ਸੌ ਫੀਸਦੀ vaccine ਦਾ ਟੀਚਾ ਮਿਥਿਆ, ਉਸ ਨੂੰ ਪੂਰਾ ਵੀ ਕਰ ਦਿੱਤਾ। ਅੱਜ ਕਸ਼ਮੀਰ ਦੇ ਇਸ ਪਿੰਡ ਦੇ 18 ਸਾਲਾਂ ਤੋਂ ਉੱਪਰ ਦੇ ਸਾਰੇ ਲੋਕ ਟੀਕਾ ਲਗਵਾ ਚੁੱਕੇ ਹਨ। ਨਾਗਾਲੈਂਡ ਦੇ ਵੀ ਤਿੰਨ ਪਿੰਡਾਂ ਦੇ ਬਾਰੇ ਮੈਨੂੰ ਪਤਾ ਲੱਗਿਆ ਕਿ ਉੱਥੇ ਵੀ ਸਾਰੇ ਲੋਕਾਂ ਨੇ 100%, ਸੌ ਫੀਸਦੀ ਟੀਕਾ ਲਗਵਾ ਲਿਆ ਹੈ।

ਰਾਜੇਸ਼ – ਜੀ… ਜੀ…

ਪ੍ਰਧਾਨ ਮੰਤਰੀ – ਰਾਜੇਸ਼ ਜੀ ਤੁਹਾਨੂੰ ਵੀ ਆਪਣੇ ਪਿੰਡ, ਆਪਣੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ ਅਤੇ ਅੱਜ ਵੀ ਜਿਵੇਂ ਕਹਿੰਦੇ ਹਨ ਇਹ ਭਰਮ ਹੈ, ਬਸ ਇਹ ਭਰਮ ਹੀ ਹੈ।

ਰਾਜੇਸ਼ – ਜੀ… ਜੀ…

ਪ੍ਰਧਾਨ ਮੰਤਰੀ – ਤਾਂ ਭਰਮ ਦਾ ਜਵਾਬ ਇਹੀ ਹੈ ਕਿ ਤੁਹਾਨੂੰ ਖੁਦ ਟੀਕਾ ਲਗਵਾ ਕੇ ਸਮਝਾਉਣਾ ਪਵੇਗਾ ਸਾਰਿਆਂ ਨੂੰ, ਕਰੋਗੇ ਨਾ ਤੁਸੀਂ?

ਰਾਜੇਸ਼ – ਜੀ ਸਰ

ਪ੍ਰਧਾਨ ਮੰਤਰੀ – ਪੱਕਾ ਕਰੋਗੇ?

ਰਾਜੇਸ਼ – ਜੀ ਸਰ, ਜੀ ਸਰ, ਤੁਹਾਡੇ ਨਾਲ ਗੱਲ ਕਰਨ ’ਤੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਖੁਦ ਵੀ ਟੀਕਾ ਲਗਵਾਵਾਂਗਾ ਅਤੇ ਲੋਕਾਂ ਨੂੰ ਇਸ ਦੇ ਬਾਰੇ ਪ੍ਰੇਰਿਤ ਕਰਾਂਗਾ।

ਪ੍ਰਧਾਨ ਮੰਤਰੀ – ਅੱਛਾ ਪਿੰਡ ਵਿੱਚ ਹੋਰ ਵੀ ਕੋਈ ਹੈ, ਜਿਨ੍ਹਾਂ ਨਾਲ ਮੈਂ ਗੱਲ ਕਰ ਸਕਦਾ ਹਾਂ।

ਰਾਜੇਸ਼ – ਜੀ ਹੈ ਸਰ

ਪ੍ਰਧਾਨ ਮੰਤਰੀ – ਕੌਣ ਗੱਲ ਕਰੇਗਾ?

ਕਿਸ਼ੋਰੀ ਲਾਲ – ਹੈਲੋ ਸਰ… ਨਮਸਕਾਰ!

ਪ੍ਰਧਾਨ ਮੰਤਰੀ – ਨਮਸਤੇ ਜੀ ਕੌਣ ਬੋਲ ਰਹੇ ਹੋ?

ਕਿਸ਼ੋਰੀ ਲਾਲ – ਸਰ ਮੇਰਾ ਨਾਂ ਹੈ ਕਿਸ਼ੋਰੀ ਲਾਲ ਦੂਰਵੇ।

ਪ੍ਰਧਾਨ ਮੰਤਰੀ – ਤਾਂ ਕਿਸ਼ੋਰੀ ਲਾਲ ਜੀ ਹੁਣੇ ਰਾਜੇਸ਼ ਜੀ ਨਾਲ ਗੱਲ ਹੋ ਰਹੀ ਸੀ।

ਕਿਸ਼ੋਰੀ ਲਾਲ – ਜੀ ਸਰ

ਪ੍ਰਧਾਨ ਮੰਤਰੀ – ਅਤੇ ਉਹ ਤਾਂ ਬੜੇ ਦੁਖੀ ਹੋ ਕੇ ਦੱਸ ਰਹੇ ਸਨ ਕਿ vaccine ਦੇ ਬਾਰੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।

ਕਿਸ਼ੋਰੀ ਲਾਲ – ਜੀ

ਪ੍ਰਧਾਨ ਮੰਤਰੀ – ਤੁਸੀਂ ਵੀ ਅਜਿਹਾ ਸੁਣਿਆ ਹੈ?

ਕਿਸ਼ੋਰੀ ਲਾਲ – ਹਾਂ ਸੁਣਿਆ ਤਾਂ ਹੈ ਸਰ ਅਜਿਹਾ…

ਪ੍ਰਧਾਨ ਮੰਤਰੀ – ਕੀ ਸੁਣਿਆ ਹੈ?

ਕਿਸ਼ੋਰੀ ਲਾਲ – ਕਿਉਂਕਿ ਏਦਾਂ ਹੈ ਸਰ ਕਿ ਨੇੜੇ ਹੀ ਮਹਾਰਾਸ਼ਟਰ ਹੈ, ਉੱਧਰੋਂ ਕੁਝ ਰਿਸ਼ਤੇਦਾਰੀ ਨਾਲ ਜੁੜੇ ਲੋਕ, ਮਤਲਬ ਕੁਝ ਅਫਵਾਹ ਫੈਲਾਉਂਦੇ ਹਨ ਕਿ vaccine ਲਗਵਾਉਣ ਨਾਲ ਲੋਕ ਮਰ ਰਹੇ ਹਨ, ਕੋਈ ਬਿਮਾਰ ਹੋ ਰਿਹਾ ਹੈ। ਸਰ ਲੋਕਾਂ ਨੂੰ ਜ਼ਿਆਦਾ ਭਰਮ ਹੈ ਸਰ, ਇਸ ਲਈ ਨਹੀਂ ਲੈ ਰਹੇ ਹਨ ਸਰ।

ਪ੍ਰਧਾਨ ਮੰਤਰੀ – ਨਹੀਂ… ਕਹਿੰਦੇ ਕੀ ਹਨ? ਹੁਣ ਕੋਰੋਨਾ ਚਲਾ ਗਿਆ, ਅਜਿਹਾ ਕਹਿੰਦੇ ਹਨ?

ਕਿਸ਼ੋਰੀ ਲਾਲ – ਜੀ

ਪ੍ਰਧਾਨ ਮੰਤਰੀ – ਕੋਰੋਨਾ ਨਾਲ ਕੁਝ ਨਹੀਂ ਹੁੰਦਾ ਹੈ, ਅਜਿਹਾ ਕਹਿੰਦੇ ਹਨ?

ਕਿਸ਼ੋਰੀ ਲਾਲ – ਨਹੀਂ, ਕੋਰੋਨਾ ਚਲਾ ਗਿਆ ਨਹੀਂ ਬੋਲਦੇ ਸਰ, ਕੋਰੋਨਾ ਤਾਂ ਹੈ ਬੋਲਦੇ, ਲੇਕਿਨ vaccine ਜੋ ਲਗਵਾਉਂਦੇ ਹਨ, ਉਸ ਨਾਲ ਮਤਲਬ ਬਿਮਾਰੀ ਹੋ ਰਹੀ ਹੈ, ਸਾਰੇ ਮਰ ਰਹੇ ਹਨ। ਇਹ ਸਥਿਤੀ ਦੱਸਦੇ ਹਨ ਸਰ ਉਹ।

ਪ੍ਰਧਾਨ ਮੰਤਰੀ – ਅੱਛਾ vaccine ਦੇ ਕਾਰਨ ਮਰ ਰਹੇ ਹਨ?

ਕਿਸ਼ੋਰੀ ਲਾਲ – ਆਪਣਾ ਖੇਤਰ ਆਦਿਵਾਸੀ ਹੈ ਸਰ, ਇਸ ਲਈ ਵੀ ਲੋਕ ਇੱਥੇ ਜਲਦੀ ਡਰਦੇ ਹਨ… ਜੋ ਭਰਮ ਫੈਲਾਅ ਦੇਣ ਕਾਰਨ ਲੋਕ ਜਲਦੀ ਨਹੀਂ ਲੈ ਰਹੇ vaccine

ਪ੍ਰਧਾਨ ਮੰਤਰੀ – ਵੇਖੋ ਕਿਸ਼ੋਰੀ ਲਾਲ ਜੀ…

ਕਿਸ਼ੋਰੀ ਲਾਲ – ਜੀ ਹਾਂ ਸਰ,

ਪ੍ਰਧਾਨ ਮੰਤਰੀ – ਇਹ ਅਫਵਾਹਾਂ ਫੈਲਾਉਣ ਵਾਲੇ ਲੋਕ ਤਾਂ ਅਫਵਾਹਾਂ ਫੈਲਾਉਂਦੇ ਰਹਿਣਗੇ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਅਸੀਂ ਤਾਂ ਜ਼ਿੰਦਗੀ ਬਚਾਉਣੀ ਹੈ, ਆਪਣੇ ਪਿੰਡ ਵਾਲਿਆਂ ਨੂੰ ਬਚਾਉਣਾ ਹੈ, ਆਪਣੇ ਦੇਸ਼ ਵਾਸੀਆਂ ਨੂੰ ਬਚਾਉਣਾ ਹੈ ਅਤੇ ਇਹ ਜੇਕਰ ਕੋਈ ਕਹਿੰਦਾ ਹੈ ਕਿ ਕੋਰੋਨਾ ਚਲਾ ਗਿਆ ਤਾਂ ਇਸ ਭਰਮ ਵਿੱਚ ਨਾ ਰਹਿਣਾ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਇਹ ਬਿਮਾਰੀ ਅਜਿਹੀ ਹੈ, ਇਹ ਬਹੁਰੂਪੀ ਵਾਲੀ ਹੈ,

ਕਿਸ਼ੋਰੀ ਲਾਲ – ਜੀ ਸਰ,

ਪ੍ਰਧਾਨ ਮੰਤਰੀ – ਉਹ ਰੂਪ ਬਦਲਦੀ ਹੈ… ਨਵੇਂ-ਨਵੇਂ ਰੰਗ-ਰੂਪ ਲੈ ਕੇ ਪਹੁੰਚ ਜਾਂਦੀ ਹੈ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਅਤੇ ਉਸ ਤੋਂ ਬਚਣ ਦੇ ਲਈ ਸਾਡੇ ਕੋਲ ਦੋ ਰਸਤੇ ਹਨ, ਇਕ ਤਾਂ ਕੋਰੋਨਾ ਦੇ ਲਈ ਜੋ protocol ਬਣਾਇਆ ਹੈ, ਮਾਸਕ ਪਹਿਨਣਾ, ਸਾਬਣ ਨਾਲ ਵਾਰ-ਵਾਰ ਹੱਥ ਧੋਣਾ, ਦੂਰੀ ਬਣਾਈ ਰੱਖਣਾ ਅਤੇ ਦੂਸਰਾ ਰਸਤਾ ਹੈ ਇਸ ਦੇ ਨਾਲ-ਨਾਲ ਵੈਕਸੀਨ ਦਾ ਟੀਕਾ ਲਗਵਾਉਣਾ। ਉਹ ਵੀ ਇਕ ਚੰਗਾ ਸੁਰੱਖਿਆ ਕਵਚ ਹੈ ਤਾਂ ਉਸ ਦੀ ਚਿੰਤਾ ਕਰੋ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਅੱਛਾ, ਕਿਸ਼ੋਰੀ ਲਾਲ ਜੀ ਇਹ ਦੱਸੋ?

ਕਿਸ਼ੋਰੀ ਲਾਲ – ਜੀ ਸਰ,

ਪ੍ਰਧਾਨ ਮੰਤਰੀ – ਜਦੋਂ ਲੋਕ ਤੁਹਾਡੇ ਨਾਲ ਗੱਲਾਂ ਕਰਦੇ ਹਨ ਤਾਂ ਤੁਸੀਂ ਕਿਵੇਂ ਸਮਝਾਉਂਦੇ ਹੋ ਲੋਕਾਂ ਨੂੰ, ਤੁਸੀਂ ਸਮਝਾਉਣ ਦਾ ਕੰਮ ਕਰਦੇ ਹੋ ਕਿ ਤੁਸੀਂ ਵੀ ਅਫ਼ਵਾਹ ਵਿੱਚ ਆ ਜਾਂਦੇ ਹੋ?

ਕਿਸ਼ੋਰੀ ਲਾਲ – ਸਮਝਾਈਏ ਕੀ, ਉਹ ਲੋਕ ਜ਼ਿਆਦਾ ਹੋ ਜਾਂਦੇ ਨੇ, ਤਾਂ ਸਰ ਅਸੀਂ ਵੀ ਭੈਭੀਤ ਹੋ ਜਾਂਦੇ ਨਾ ਸਰ।

ਪ੍ਰਧਾਨ ਮੰਤਰੀ – ਵੇਖੋ ਕਿਸ਼ੋਰੀ ਲਾਲ ਜੀ, ਮੇਰੀ ਤੁਹਾਡੇ ਨਾਲ ਗੱਲ ਹੋਈ ਹੈ ਅੱਜ, ਤੁਸੀਂ ਮੇਰੇ ਸਾਥੀ ਹੋ,

ਕਿਸ਼ੋਰੀ ਲਾਲ – ਜੀ ਸਰ,

ਪ੍ਰਧਾਨ ਮੰਤਰੀ – ਤੁਸੀਂ ਡਰਨਾ ਨਹੀਂ ਹੈ ਅਤੇ ਲੋਕਾਂ ਦੇ ਡਰ ਨੂੰ ਵੀ ਦੂਰ ਕਰਨਾ ਹੈ, ਕਰੋਗੇ ਨਾ?

ਕਿਸ਼ੋਰੀ ਲਾਲ – ਜੀ ਸਰ, ਕਰਾਂਗੇ ਸਰ। ਲੋਕਾਂ ਦੇ ਡਰ ਨੂੰ ਵੀ ਦੂਰ ਕਰਾਂਗੇ ਸਰ। ਮੈਂ ਖੁਦ ਵੀ ਵੈਕਸੀਨ ਲਗਵਾਵਾਂਗਾ।

ਪ੍ਰਧਾਨ ਮੰਤਰੀ – ਵੇਖੋ ਅਫ਼ਵਾਹਾਂ ’ਤੇ ਬਿਲਕੁਲ ਧਿਆਨ ਨਾ ਦਿਓ,

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਤੁਸੀਂ ਜਾਣਦੇ ਹੋ, ਸਾਡੇ ਵਿਗਿਆਨੀਆਂ ਨੇ ਕਿੰਨੀ ਮਿਹਨਤ ਕਰਕੇ ਇਹ ਵੈਕਸੀਨ ਬਣਾਈ ਹੈ,

ਕਿਸ਼ੋਰੀ ਲਾਲ – ਜੀ ਸਰ,

ਪ੍ਰਧਾਨ ਮੰਤਰੀ – ਸਾਰਾ ਸਾਲ, ਦਿਨ-ਰਾਤ, ਇੰਨੇ ਵੱਡੇ-ਵੱਡੇ ਵਿਗਿਆਨੀਆਂ ਨੇ ਕੰਮ ਕੀਤਾ ਹੈ ਅਤੇ ਇਸ ਲਈ ਸਾਨੂੰ ਵਿਗਿਆਨ ’ਤੇ ਭਰੋਸਾ ਕਰਨਾ ਚਾਹੀਦਾ ਹੈ, ਵਿਗਿਆਨੀਆਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਇਹ ਝੂਠ ਫੈਲਾਉਣ ਵਾਲੇ ਲੋਕਾਂ ਨੂੰ ਵਾਰ-ਵਾਰ ਸਮਝਾਉਣਾ ਚਾਹੀਦਾ ਹੈ ਕਿ ਵੇਖੋ ਬਈ ਅਜਿਹਾ ਨਹੀਂ ਹੁੰਦਾ ਹੈ, ਇੰਨੇ ਲੋਕਾਂ ਨੇ ਵੈਕਸੀਨ ਲਗਵਾ ਲਿਆ ਹੈ, ਕੁਝ ਨਹੀਂ ਹੁੰਦਾ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਅਤੇ ਅਫ਼ਵਾਹਾਂ ਤੋਂ ਬਹੁਤ ਬਚ ਕੇ ਰਹਿਣਾ ਚਾਹੀਦਾ ਹੈ, ਪਿੰਡ ਨੂੰ ਵੀ ਬਚਾਉਣਾ ਚਾਹੀਦਾ ਹੈ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਅਤੇ ਰਾਜੇਸ਼ ਜੀ, ਕਿਸ਼ੋਰੀ ਲਾਲ ਜੀ, ਤੁਹਾਡੇ ਵਰਗੇ ਸਾਥੀਆਂ ਨੂੰ ਤਾਂ ਮੈਂ ਕਹਾਂਗਾ ਕਿ ਕੀ ਤੁਸੀਂ ਆਪਣੇ ਹੀ ਪਿੰਡ ਵਿੱਚ ਨਹੀਂ, ਹੋਰ ਪਿੰਡਾਂ ਵਿੱਚ ਵੀ ਇਨ੍ਹਾਂ ਅਫ਼ਵਾਹਾਂ ਨੂੰ ਰੋਕਣ ਦਾ ਕੰਮ ਕਰੋ ਤੇ ਲੋਕਾਂ ਨੂੰ ਦੱਸੋ ਕਿ ਮੇਰੇ ਨਾਲ ਗੱਲ ਹੋਈ ਹੈ।

ਕਿਸ਼ੋਰੀ ਲਾਲ – ਜੀ ਸਰ।

ਪ੍ਰਧਾਨ ਮੰਤਰੀ – ਦਸ ਦੇਣਾ, ਮੇਰਾ ਨਾਂ ਦੱਸ ਦੇਣਾ।

ਕਿਸ਼ੋਰੀ ਲਾਲ – ਦੱਸਾਂਗੇ ਸਰ ਅਤੇ ਸਮਝਾਵਾਂਗੇ ਲੋਕਾਂ ਨੂੰ ਅਤੇ ਖੁਦ ਵੀ ਵੈਕਸੀਨ ਲਗਵਾਵਾਂਗੇ।

ਪ੍ਰਧਾਨ ਮੰਤਰੀ – ਵੇਖੋ, ਆਪਣੇ ਪੂਰੇ ਪਿੰਡ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਦਿਓ।

ਕਿਸ਼ੋਰੀ ਲਾਲ – ਜੀ ਸਰ।

ਪ੍ਰਧਾਨ ਮੰਤਰੀ – ਅਤੇ ਸਾਰਿਆਂ ਨੂੰ ਕਹੋ ਕਿ ਜਦੋਂ ਵੀ ਆਪਣਾ ਨੰਬਰ ਆਏ…

ਕਿਸ਼ੋਰੀ ਲਾਲ – ਜੀ…

ਪ੍ਰਧਾਨ ਮੰਤਰੀ – ਵੈਕਸੀਨ ਜ਼ਰੂਰ ਲਗਵਾਓ

ਕਿਸ਼ੋਰੀ ਲਾਲ – ਠੀਕ ਹੈ ਸਰ।

ਪ੍ਰਧਾਨ ਮੰਤਰੀ – ਮੈਂ ਚਾਹਾਂਗਾ ਕਿ ਪਿੰਡ ਦੀਆਂ ਔਰਤਾਂ, ਸਾਡੀਆਂ ਮਾਤਾਵਾਂ-ਭੈਣਾਂ ਨੂੰ…

ਕਿਸ਼ੋਰੀ ਲਾਲ – ਜੀ ਸਰ,

ਪ੍ਰਧਾਨ ਮੰਤਰੀ – ਇਸ ਕੰਮ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜੋ ਅਤੇ ਸਰਗਰਮੀ ਦੇ ਨਾਲ ਉਨ੍ਹਾਂ ਨੂੰ ਨਾਲ ਰੱਖੋ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਕਦੀ-ਕਦੀ ਮਾਤਾਵਾਂ-ਭੈਣਾਂ ਗੱਲ ਕਰਦੀਆਂ ਹਨ ਨਾ ਲੋਕ ਜਲਦੀ ਮਨ ਜਾਂਦੇ ਹਨ।

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਤੁਹਾਡੇ ਪਿੰਡ ਵਿੱਚ ਜਦੋਂ ਟੀਕਾਕਰਣ ਪੂਰਾ ਹੋ ਜਾਵੇ ਤਾਂ ਮੈਨੂੰ ਦੱਸੋਗੇ ਤੁਸੀਂ?

ਕਿਸ਼ੋਰੀ ਲਾਲ – ਹਾਂ ਦੱਸਾਂਗੇ ਸਰ।

ਪ੍ਰਧਾਨ ਮੰਤਰੀ – ਪੱਕਾ ਦੱਸੋਗੇ?

ਕਿਸ਼ੋਰੀ ਲਾਲ – ਜੀ,

ਪ੍ਰਧਾਨ ਮੰਤਰੀ – ਵੇਖੋ ਮੈਂ ਉਡੀਕ ਕਰਾਂਗਾ ਤੁਹਾਡੀ ਚਿੱਠੀ ਦੀ?

ਕਿਸ਼ੋਰੀ ਲਾਲ – ਜੀ ਸਰ,

ਪ੍ਰਧਾਨ ਮੰਤਰੀ – ਚਲੋ ਰਾਜੇਸ਼ ਜੀ, ਕਿਸ਼ੋਰ ਜੀ ਬਹੁਤ-ਬਹੁਤ ਧੰਨਵਾਦ। ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ।

ਕਿਸ਼ੋਰੀ ਲਾਲ – ਧੰਨਵਾਦ ਸਰ, ਤੁਸੀਂ ਸਾਡੇ ਨਾਲ ਗੱਲ ਕੀਤੀ ਹੈ। ਬਹੁਤ-ਬਹੁਤ ਧੰਨਵਾਦ ਤੁਹਾਨੂੰ ਵੀ।

ਸਾਥੀਓ, ਕਦੀ ਨਾ ਕਦੀ, ਇਹ ਵਿਸ਼ਵ ਦੇ ਲਈ case study ਦਾ ਵਿਸ਼ਾ ਬਣੇਗਾ ਕਿ ਭਾਰਤ ਦੇ ਪਿੰਡ ਦੇ ਲੋਕਾਂ ਨੇ, ਸਾਡੇ ਵਣ-ਵਾਸੀ, ਆਦਿਵਾਸੀ ਭੈਣ-ਭਰਾਵਾਂ ਨੇ ਇਸ ਕੋਰੋਨਾ ਕਾਲ ਵਿੱਚ ਕਿਸ ਤਰ੍ਹਾਂ ਆਪਣੀ ਸਮਰੱਥਾ ਅਤੇ ਸਿਆਣਪ ਵਿਖਾਈ। ਪਿੰਡ ਦੇ ਲੋਕਾਂ ਨੇ quarantine centre ਬਣਾਏ। ਸਥਾਨਕ ਜ਼ਰੂਰਤਾਂ ਨੂੰ ਵੇਖਦੇ ਹੋਏ COVID protocol ਬਣਾਏ, ਪਿੰਡ ਦੇ ਲੋਕਾਂ ਨੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ, ਖੇਤੀ ਦਾ ਕੰਮ ਵੀ ਰੁਕਣ ਨਹੀਂ ਦਿੱਤਾ। ਨੇੜਲੇ ਸ਼ਹਿਰਾਂ ਵਿੱਚ ਦੁੱਧ-ਸਬਜ਼ੀਆਂ ਇਹ ਸਭ ਹਰ ਰੋਜ਼ ਪਹੁੰਚਦਾ ਰਹੇ, ਇਹ ਵੀ ਪਿੰਡਾਂ ਨੇ ਯਕੀਨੀ ਬਣਾਇਆ। ਯਾਨੀ ਖੁਦ ਨੂੰ ਸੰਭਾਲ਼ਿਆ, ਹੋਰਾਂ ਨੂੰ ਵੀ ਸੰਭਾਲ਼ਿਆ। ਇੰਝ ਹੀ ਅਸੀਂ vaccination ਮੁਹਿੰਮ ਵਿੱਚ ਵੀ ਕਰਨਾ ਹੈ। ਅਸੀਂ ਜਾਗਰੂਕ ਰਹਿਣਾ ਵੀ ਹੈ ਅਤੇ ਜਾਗਰੂਕ ਕਰਨਾ ਵੀ ਹੈ। ਪਿੰਡਾਂ ਵਿੱਚ ਹਰ ਵਿਅਕਤੀ ਨੂੰ vaccine ਲੱਗ ਜਾਏ, ਇਹ ਹਰ ਪਿੰਡ ਦਾ ਟੀਚਾ ਹੋਣਾ ਚਾਹੀਦਾ ਹੈ। ਯਾਦ ਰੱਖੋ, ਅਤੇ ਮੈਂ ਤਾਂ ਤੁਹਾਨੂੰ ਖਾਸ ਰੂਪ ਨਾਲ ਕਹਿਣਾ ਚਾਹੁੰਦਾ ਹਾਂ, ਤੁਸੀਂ ਇਕ ਸਵਾਲ ਆਪਣੇ ਮਨ ਵਿੱਚ ਪੁੱਛੋ – ਹਰ ਕੋਈ ਸਫਲ ਹੋਣਾ ਚਾਹੁੰਦਾ ਹੈ, ਲੇਕਿਨ ਫੈਸਲਾਕੁੰਨ ਸਫਲਤਾ ਦਾ ਮੰਤਰ ਕੀ ਹੈ?ਫੈਸਲਾਕੁੰਨ ਸਫਲਤਾ ਦਾ ਮੰਤਰ ਹੈ – ਨਿਰੰਤਰਤਾ ਇਸ ਲਈ ਅਸੀਂ ਸੁਸਤ ਨਹੀਂ ਹੋਣਾ ਹੈ, ਕਿਸੇ ਭਰਮ ਵਿੱਚ ਨਹੀਂ ਪੈਣਾ ਹੈ। ਸਾਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੈ, ਕੋਰੋਨਾ ’ਤੇ ਜਿੱਤ ਹਾਸਿਲ ਕਰਨੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਹੁਣ ਮੌਨਸੂਨ ਦਾ ਸੀਜ਼ਨ ਵੀ ਆ ਗਿਆ ਹੈ। ਬੱਦਲ ਜਦੋਂ ਵਰ੍ਹਦੇ ਹਨ ਤਾਂ ਸਿਰਫ ਸਾਡੇ ਲਈ ਹੀ ਨਹੀਂ ਵਰ੍ਹਦੇ, ਬਲਕਿ ਬੱਦਲ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਵਰ੍ਹਦੇ ਹਨ। ਬਾਰਿਸ਼ ਦਾ ਪਾਣੀ ਜ਼ਮੀਨ ਵਿੱਚ ਜਾ ਕੇ ਇਕੱਠਾ ਵੀ ਹੁੰਦਾ ਹੈ, ਜ਼ਮੀਨ ਦੇ ਜਲ ਪੱਧਰ ਨੂੰ ਵੀ ਸੁਧਾਰਦਾ ਹੈ ਅਤੇ ਇਸ ਲਈ ਮੈਂ ਜਲ ਸੰਭਾਲ਼ ਨੂੰ ਵੀ ਦੇਸ਼ ਦੀ ਸੇਵਾ ਦਾ ਹੀ ਇਕ ਰੂਪ ਮੰਨਦਾ ਹਾਂ। ਤੁਸੀਂ ਵੀ ਵੇਖਿਆ ਹੋਵੇਗਾ ਕਿ ਸਾਡੇ ਵਿੱਚੋਂ ਕਈ ਲੋਕ ਇਸ ਪੁੰਨ ਨੂੰ ਆਪਣੀ ਜ਼ਿੰਮੇਵਾਰੀ ਮੰਨ ਕੇ ਲੱਗੇ ਰਹੇ ਹਨ। ਅਜਿਹੇ ਹੀ ਇਕ ਸ਼ਖ਼ਸ ਹਨ, ਉਤਰਾਖੰਡ ਦੇ ਪੌੜੀ ਗੜਵਾਲ ਦੇ ਸਚੀਦਾਨੰਦ ਭਾਰਤੀ ਜੀ। ਭਾਰਤੀ ਜੀ ਇਕ ਅਧਿਆਪਕ ਹਨ ਅਤੇ ਉਨ੍ਹਾਂ ਨੇ ਆਪਣੇ ਕੰਮਾਂ ਨਾਲ ਵੀ ਲੋਕਾਂ ਨੂੰ ਬਹੁਤ ਚੰਗੀ ਸਿੱਖਿਆ ਦਿੱਤੀ ਹੈ। ਅੱਜ ਉਨ੍ਹਾਂ ਦੀ ਮਿਹਨਤ ਨਾਲ ਹੀ ਪੌੜੀ ਗੜਵਾਲ ਦੇ ਉਫਰੈਂਖਾਲ ਖੇਤਰ ਵਿੱਚ ਪਾਣੀ ਦਾ ਵੱਡਾ ਸੰਕਟ ਖਤਮ ਹੋ ਗਿਆ ਹੈ। ਜਿੱਥੇ ਲੋਕ ਪਾਣੀ ਦੇ ਲਈ ਤਰਸਦੇ ਸਨ, ਉੱਥੇ ਅੱਜ ਸਾਲ ਭਰ ਪਾਣੀ ਦੀ ਸਪਲਾਈ ਹੋ ਰਹੀ ਹੈ।

ਸਾਥੀਓ, ਪਹਾੜਾਂ ਵਿੱਚ ਜਲ ਸੰਭਾਲ਼ ਦਾ ਇਕ ਰਿਵਾਇਤੀ ਤਰੀਕਾ ਰਿਹਾ ਹੈ, ਜਿਸ ਨੂੰ ‘ਚਾਲਖਾਲ’ ਵੀ ਕਿਹਾ ਜਾਂਦਾ ਹੈ। ਯਾਨੀ ਪਾਣੀ ਜਮ੍ਹਾਂ ਕਰਨ ਦੇ ਲਈ ਵੱਡਾ ਸਾਰਾ ਟੋਇਆ ਪੁੱਟਣਾ, ਇਸ ਰਵਾਇਤ ਵਿੱਚ ਭਾਰਤੀ ਜੀ ਨੇ ਕੁਝ ਨਵੇਂ ਤੌਰ-ਤਰੀਕਿਆਂ ਨੂੰ ਵੀ ਜੋੜ ਦਿੱਤਾ। ਉਨ੍ਹਾਂ ਨੇ ਲਗਾਤਾਰ ਛੋਟੇ-ਵੱਡੇ ਤਲਾਬ ਬਣਵਾਏ। ਇਸ ਨਾਲ ਨਾ ਸਿਰਫ ਉਫਰੈਂਖਾਲ ਦੀ ਪਹਾੜੀ ਹਰੀ-ਭਰੀ ਹੋਈ, ਬਲਕਿ ਲੋਕਾਂ ਦੀ ਪੀਣ ਦੇ ਪਾਣੀ ਦੀ ਦਿੱਕਤ ਵੀ ਦੂਰ ਹੋ ਗਈ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਭਾਰਤੀ ਜੀ ਅਜਿਹੇ 30 ਹਜ਼ਾਰ ਤੋਂ ਜ਼ਿਆਦਾ ਤਲਾਬ ਬਣਵਾ ਚੁੱਕੇ ਹਨ। 30000! ਉਨ੍ਹਾਂ ਦੀ ਇਹ ਅਣਥੱਕ ਕੋਸ਼ਿਸ਼ ਅਜੇ ਵੀ ਜਾਰੀ ਹੈ ਅਤੇ ਅਨੇਕਾਂ ਲੋਕਾਂ ਨੂੰ ਪ੍ਰੇਰਣਾ ਦੇ ਰਹੀ ਹੈ।

ਸਾਥੀਓ, ਇਸੇ ਤਰ੍ਹਾਂ ਯੂ. ਪੀ. ਦੇ ਬਾਂਦਾ ਜ਼ਿਲ੍ਹੇ ਵਿੱਚ ਅੰਧਾਵ ਪਿੰਡ ਦੇ ਲੋਕਾਂ ਨੇ ਵੀ ਇਕ ਵੱਖਰੀ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੇ ਆਪਣੀ ਮੁਹਿੰਮ ਨੂੰ ਬਹੁਤ ਹੀ ਦਿਲਚਸਪ ਨਾਂ ਦਿੱਤਾ ਹੈ – ‘ਖੇਤ ਦਾ ਪਾਣੀ ਖੇਤ ਵਿੱਚ’, ‘ਪਿੰਡ ਦਾ ਪਾਣੀ ਪਿੰਡ ਵਿੱਚ’ਇਸ ਮੁਹਿੰਮ ਦੇ ਤਹਿਤ ਪਿੰਡ ਦੇ ਕਈ ਸੌ ਵਿਗੇ ਖੇਤਾਂ ਵਿੱਚ ਉੱਚਾ-ਉੱਚਾ ਬੰਨ੍ਹ ਬਣਾਇਆ ਗਿਆ ਹੈ। ਇਸ ਨਾਲ ਬਾਰਿਸ਼ ਦਾ ਪਾਣੀ ਖੇਤਾਂ ਵਿੱਚ ਇਕੱਠਾ ਹੋਣ ਲੱਗਾ ਅਤੇ ਜ਼ਮੀਨ ਵਿੱਚ ਜਾਣ ਲੱਗਾ। ਹੁਣ ਉਹ ਸਾਰੇ ਲੋਕ ਖੇਤਾਂ ਦੇ ਬੰਨ੍ਹ ’ਤੇ ਦਰਖਤ ਲਗਾਉਣ ਦੀ ਵੀ ਯੋਜਨਾ ਬਣਾ ਰਹੇ ਹਨ। ਯਾਨੀ ਹੁਣ ਕਿਸਾਨਾਂ ਨੂੰ ਪਾਣੀ, ਦਰਖਤ ਅਤੇ ਪੈਸਾ ਤਿੰਨੇ ਮਿਲਣਗੇ। ਆਪਣੇ ਚੰਗੇ ਕੰਮਾਂ ਨਾਲ ਪਛਾਣ ਤਾਂ ਉਨ੍ਹਾਂ ਦੇ ਪਿੰਡ ਦੀ ਦੂਰ-ਦੂਰ ਤੱਕ ਵੈਸੇ ਵੀ ਹੋ ਰਹੀ ਹੈ।

ਸਾਥੀਓ, ਇਨ੍ਹਾਂ ਸਾਰਿਆਂ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਆਪਣੇ ਆਲੇ-ਦੁਆਲੇ ਜਿਸ ਵੀ ਤਰ੍ਹਾਂ ਨਾਲ ਪਾਣੀ ਬਚਾਅ ਸਕਦੇ ਹਾਂ, ਸਾਨੂੰ ਬਚਾਉਣਾ ਚਾਹੀਦਾ ਹੈ। ਮੌਨਸੂਨ ਦੇ ਇਸ ਮਹੱਤਵਪੂਰਨ ਸਮੇਂ ਨੂੰ ਅਸੀਂ ਗਵਾਉਣਾ ਨਹੀਂ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ :-

‘‘ਨਾਸਤਿ ਮੂਲਮ੍ ਅਨੌਸ਼ਧਮ੍’’

(नास्ति मूलम् अनौषधम्|)

ਅਰਥਾਤ ਧਰਤੀ ’ਤੇ ਅਜਿਹੀ ਕੋਈ ਬਨਸਪਤੀ ਹੀ ਨਹੀਂ ਹੈ, ਜਿਸ ਵਿੱਚ ਕੋਈ ਨਾ ਕੋਈ ਔਸ਼ਧੀ ਗੁਣ ਨਾ ਹੋਵੇ। ਸਾਡੇ ਆਲੇ-ਦੁਆਲੇ ਅਜਿਹੇ ਕਿੰਨੇ ਹੀ ਪੇੜ-ਪੌਦੇ ਹਨ, ਜਿਨ੍ਹਾਂ ਵਿੱਚ ਅਨੋਖੇ ਗੁਣ ਹੁੰਦੇ ਹਨ। ਲੇਕਿਨ ਕਈ ਵਾਰ ਸਾਨੂੰ ਉਨ੍ਹਾਂ ਦੇ ਬਾਰੇ ਪਤਾ ਹੀ ਨਹੀਂ ਹੁੰਦਾ। ਮੈਨੂੰ ਨੈਨੀਤਾਲ ਤੋਂ ਇਕ ਸਾਥੀ ਭਾਈ ਪਰਿਤੋਸ਼ ਨੇ ਇਸ ਵਿਸ਼ੇ ’ਤੇ ਇਕ ਪੱਤਰ ਵੀ ਭੇਜਿਆ ਹੈ, ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਗਿਲੋਅ ਅਤੇ ਦੂਸਰੀਆਂ ਕਈ ਬਨਸਪਤੀਆਂ ਦੇ ਇੰਨੇ ਚਮਤਕਾਰੀ ਮੈਡੀਕਲ ਗੁਣਾਂ ਦੇ ਬਾਰੇ ਕੋਰੋਨਾ ਆਉਣ ਤੋਂ ਬਾਅਦ ਹੀ ਪਤਾ ਲੱਗਾ। ਪਰਿਤੋਸ਼ ਨੇ ਮੈਨੂੰ ਬੇਨਤੀ ਵੀ ਕੀਤੀ ਹੈ ਕਿ ਮੈਂ ‘ਮਨ ਕੀ ਬਾਤ’ ਦੇ ਸਾਰੇ ਸਰੋਤਿਆਂ ਨੂੰ ਕਹਾਂ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਬਨਸਪਤੀਆਂ ਦੇ ਬਾਰੇ ਜਾਣੋ ਅਤੇ ਦੂਸਰਿਆਂ ਨੂੰ ਵੀ ਦੱਸੋ। ਅਸਲ ਵਿੱਚ ਇਹ ਤਾਂ ਸਾਡੀ ਸਦੀਆਂ ਪੁਰਾਣੀ ਵਿਰਾਸਤ ਹੈ, ਜਿਸ ਨੂੰ ਅਸੀਂ ਹੀ ਸੰਭਾਲਣਾ ਹੈ। ਇਸੇ ਦਿਸ਼ਾ ਵਿੱਚ ਮੱਧ ਪ੍ਰਦੇਸ਼ ਦੇ ਸਤਨਾ ਦੇ ਇਕ ਸਾਥੀ ਹਨ, ਸ਼੍ਰੀਮਾਨ ਰਾਮਲੋਟਨ ਕੁਸ਼ਵਾਹਾ ਜੀ, ਉਨ੍ਹਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਰਾਮਲੋਟਨ ਜੀ ਨੇ ਆਪਣੇ ਖੇਤ ਵਿੱਚ ਇਕ ਦੇਸੀ ਮਿਊਜ਼ੀਅਮ ਬਣਾਇਆ ਹੈ, ਇਸ ਮਿਊਜ਼ੀਅਮ ਵਿੱਚ ਉਨ੍ਹਾਂ ਨੇ ਸੈਂਕੜੇ ਔਸ਼ਧੀ ਪੌਦਿਆਂ ਅਤੇ ਬੀਜਾਂ ਦਾ ਸੰਗ੍ਰਹਿ ਕੀਤਾ ਹੈ। ਇਨ੍ਹਾਂ ਨੂੰ ਉਹ ਦੂਰ-ਦੁਰਾਡੇ ਖੇਤਰਾਂ ਤੋਂ ਇੱਥੇ ਲੈ ਕੇ ਆਏ ਹਨ। ਇਸ ਤੋਂ ਇਲਾਵਾ ਉਹ ਹਰ ਸਾਲ ਕਈ ਤਰ੍ਹਾਂ ਦੀਆਂ ਭਾਰਤੀ ਸਬਜ਼ੀਆਂ ਵੀ ਉਗਾਉਂਦੇ ਹਨ। ਰਾਮਲੋਟਨ ਜੀ ਦੀ ਇਸ ਬਗੀਚੀ, ਇਸ ਦੇਸੀ ਮਿਊਜ਼ੀਅਮ ਨੂੰ ਲੋਕ ਦੇਖਣ ਵੀ ਆਉਂਦੇ ਹਨ ਅਤੇ ਉਸ ਤੋਂ ਬਹੁਤ ਕੁਝ ਸਿੱਖਦੇ ਵੀ ਹਨ। ਵਾਕਿਆ ਹੀ ਇਹ ਇਕ ਬਹੁਤ ਚੰਗਾ ਪ੍ਰਯੋਗ ਹੈ, ਜਿਸ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਦੁਹਰਾਇਆ ਜਾ ਸਕਦਾ ਹੈ। ਮੈਂ ਚਾਹਾਂਗਾ ਕਿ ਤੁਹਾਡੇ ਵਿੱਚੋਂ ਜੋ ਲੋਕ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਸਕਦੇ ਹਨ, ਉਹ ਜ਼ਰੂਰ ਕਰਨ। ਇਸ ਨਾਲ ਤੁਹਾਡੀ ਆਮਦਨੀ ਦੇ ਨਵੇਂ ਸਾਧਨ ਵੀ ਖੁੱਲ੍ਹ ਸਕਦੇ ਹਨ। ਇਕ ਲਾਭ ਇਹ ਵੀ ਹੋਵੇਗਾ ਕਿ ਸਥਾਨਕ ਬਨਸਪਤੀਆਂ ਦੇ ਮਾਧਿਅਮ ਨਾਲ ਤੁਹਾਡੇ ਖੇਤਰ ਦੀ ਪਛਾਣ ਵੀ ਵਧੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਤੋਂ ਕੁਝ ਦਿਨਾਂ ਬਾਅਦ 1 ਜੁਲਾਈ ਨੂੰ ਅਸੀਂ National Doctors Day ਮਨਾਵਾਂਗੇ, ਇਹ ਦਿਨ ਦੇਸ਼ ਦੇ ਮਹਾਨ ਡਾਕਟਰ ਅਤੇ Statesman ਡਾ. ਬੀ. ਸੀ. ਰਾਏ ਦੀ ਜਨਮ ਜਯੰਤੀ ਨੂੰ ਸਮਰਪਿਤ ਹੈ। ਕੋਰੋਨਾ ਕਾਲ ਵਿੱਚ ਡਾਕਟਰ ਦੇ ਯੋਗਦਾਨ ਦੇ ਅਸੀਂ ਸਾਰੇ ਆਭਾਰੀ ਹਾਂ। ਸਾਡੇ doctors ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੀ ਸੇਵਾ ਕੀਤੀ ਹੈ। ਇਸ ਲਈ ਇਸ ਵਾਰੀ National Doctors Day ਹੋਰ ਵੀ ਖਾਸ ਹੋ ਜਾਂਦਾ ਹੈ।

ਸਾਥੀਓ, ਮੈਡੀਸਨ ਦੀ ਦੁਨੀਆਂ ਦੇ ਸਭ ਤੋਂ ਸਨਮਾਨਿਤ ਲੋਕਾਂ ਵਿੱਚੋਂ ਇਕ Hippocrates ਨੇ ਕਿਹਾ ਸੀ :-

“Wherever the art of Medicine is loved, there is also a love of Humanity.”

ਯਾਨੀ, ‘ਜਿੱਥੇ Art of Medicine ਦੇ ਲਈ ਪਿਆਰ ਹੁੰਦਾ ਹੈ, ਉੱਥੇ ਮਨੁੱਖਤਾ ਦੇ ਲਈ ਵੀ ਪਿਆਰ ਹੁੰਦਾ ਹੈ।’’ ਡਾਕਟਰ, ਇਸੇ ਪਿਆਰ ਦੀ ਸ਼ਕਤੀ ਨਾਲ ਹੀ ਸਾਡੀ ਸੇਵਾ ਕਰ ਪਾਉਂਦੇ ਹਨ, ਇਸ ਲਈ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਓਨੇ ਹੀ ਪਿਆਰ ਨਾਲ ਉਨ੍ਹਾਂ ਦਾ ਧੰਨਵਾਦ ਕਰੀਏ, ਉਨ੍ਹਾਂ ਦਾ ਹੌਸਲਾ ਵਧਾਈਏ, ਵੈਸੇ ਸਾਡੇ ਦੇਸ਼ ਵਿੱਚ ਕਈ ਲੋਕ ਅਜਿਹੇ ਵੀ ਹਨ ਜੋ ਡਾਕਟਰਾਂ ਦੀ ਮਦਦ ਦੇ ਲਈ ਅੱਗੇ ਵਧ ਕੇ ਕੰਮ ਕਰਦੇ ਹਨ। ਸ਼੍ਰੀਨਗਰ ਤੋਂ ਇਕ ਅਜਿਹੀ ਹੀ ਕੋਸ਼ਿਸ਼ ਦੇ ਬਾਰੇ ਵਿੱਚ ਮੈਨੂੰ ਪਤਾ ਚਲਿਆ ਹੈ। ਇੱਥੇ ਡੱਲ ਝੀਲ ਵਿੱਚ ਇਕ Boat Ambulance Service ਦੀ ਸ਼ੁਰੂਆਤ ਕੀਤੀ ਗਈ। ਇਸ ਸੇਵਾ ਨੂੰ ਸ਼੍ਰੀਨਗਰ ਦੇ Tariq Ahmad Patloo ਜੀ ਨੇ ਸ਼ੁਰੂ ਕੀਤਾ ਜੋ ਇਕ Houseboat Owner ਹੈ। ਉਨ੍ਹਾਂ ਨੇ ਖੁਦ ਵੀ COVID-19 ਨਾਲ ਜੰਗ ਲੜੀ ਹੈ ਅਤੇ ਇਸੇ ਨੇ ਉਨ੍ਹਾਂ ਨੂੰ Ambulance Service ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਇਸ Ambulance ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਚਲ ਰਹੀ ਹੈ ਜੋ ਲਗਾਤਾਰ Ambulance ਨਾਲ Announcement ਵੀ ਕਰ ਰਹੇ ਹਨ। ਕੋਸ਼ਿਸ਼ ਇਹੀ ਹੈ ਕਿ ਲੋਕ ਮਾਸਕ ਪਹਿਨਣ ਤੋਂ ਲੈ ਕੇ ਦੂਸਰੀ ਹਰ ਜ਼ਰੂਰੀ ਸਾਵਧਾਨੀ ਵਰਤਣ।

ਸਾਥੀਓ, Doctors’ Day ਦੇ ਨਾਲ ਹੀ 1 ਜੁਲਾਈ ਨੂੰ Chartered Accountants Day ਵੀ ਮਨਾਇਆ ਜਾਂਦਾ ਹੈ। ਮੈਂ ਕੁਝ ਸਾਲ ਪਹਿਲਾਂ ਦੇਸ਼ ਦੇ Chartered Accountants ਤੋਂ ਗਲੋਬਲ ਲੈਵਲ ਦੀ ਭਾਰਤੀ ਆਡਿਟ ਫਰਮਾਂ ਦਾ ਤੋਹਫਾ ਮੰਗਿਆ ਸੀ। ਅੱਜ ਮੈਂ ਉਨ੍ਹਾਂ ਨੂੰ ਇਸ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। ਅਰਥਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ Chartered Accountants ਬਹੁਤ ਚੰਗੀ ਅਤੇ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ। ਮੈਂ ਸਾਰੇ Chartered Accountants, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਖ਼ਿਲਾਫ਼ ਭਾਰਤ ਦੀ ਲੜਾਈ ਦੀ ਇਕ ਵੱਡੀ ਵਿਸ਼ੇਸ਼ਤਾ ਹੈ। ਇਸ ਲੜਾਈ ਵਿੱਚ ਦੇਸ਼ ਦੇ ਹਰ ਵਿਅਕਤੀ ਨੇ ਆਪਣੀ ਭੂਮਿਕਾ ਨਿਭਾਈ ਹੈ। ਮੈਂ ‘ਮਨ ਕੀ ਬਾਤ’ ਵਿੱਚ ਅਕਸਰ ਇਸ ਦਾ ਜ਼ਿਕਰ ਕੀਤਾ ਹੈ ਪਰ ਕੁਝ ਲੋਕਾਂ ਨੂੰ ਸ਼ਿਕਾਇਤ ਵੀ ਰਹਿੰਦੀ ਹੈ ਕਿ ਉਨ੍ਹਾਂ ਦੇ ਬਾਰੇ ਓਨੀ ਗੱਲ ਨਹੀਂ ਹੋ ਪਾਉਂਦੀ, ਅਨੇਕਾਂ ਲੋਕ ਭਾਵੇਂ ਬੈਂਕ ਸਟਾਫ ਹੋਣ, ਟੀਚਰਜ਼ ਹੋਣ, ਛੋਟੇ ਵਪਾਰੀ ਜਾਂ ਦੁਕਾਨਦਾਰ ਹੋਣ, ਦੁਕਾਨਾਂ ਵਿੱਚ ਕੰਮ ਕਰਨ ਵਾਲੇ ਲੋਕ ਹੋਣ, ਰੇਹੜੀ-ਫੜ੍ਹੀ ਵਾਲੇ ਭਾਈ-ਭੈਣ ਹੋਣ, Security Watchmen ਜਾਂ ਫਿਰ Postmen ਅਤੇ Post Office ਦੇ ਕਰਮਚਾਰੀ-ਦਰਅਸਲ ਇਹ ਲਿਸਟ ਬਹੁਤ ਹੀ ਲੰਬੀ ਹੈ ਅਤੇ ਹਰ ਕਿਸੇ ਨੇ ਆਪਣੀ ਭੂਮਿਕਾ ਨਿਭਾਈ ਹੈ। ਸ਼ਾਸਨ-ਪ੍ਰਸ਼ਾਸਨ ਵਿੱਚ ਵੀ ਕਿੰਨੇ ਹੀ ਲੋਕ ਵੱਖ-ਵੱਖ ਪੱਧਰ ’ਤੇ ਜੁਟੇ ਰਹੇ ਹਨ।

ਸਾਥੀਓ, ਤੁਸੀਂ ਸ਼ਾਇਦ ਭਾਰਤ ਸਰਕਾਰ ਵਿੱਚ ਸੈਕਟਰੀ ਰਹੇ ਗੁਰੂ ਪ੍ਰਸਾਦ ਮਹਾਪਾਤਰਾ ਜੀ ਦਾ ਨਾਂ ਸੁਣਿਆ ਹੋਵੇਗਾ, ਮੈਂ ਅੱਜ ‘ਮਨ ਕੀ ਬਾਤ’ ਵਿੱਚ ਉਨ੍ਹਾਂ ਦਾ ਜ਼ਿਕਰ ਵੀ ਕਰਨਾ ਚਾਹੁੰਦਾ ਹਾਂ, ਗੁਰੂ ਪ੍ਰਸਾਦ ਜੀ ਨੂੰ ਕੋਰੋਨਾ ਹੋ ਗਿਆ ਸੀ, ਉਹ ਹਸਪਤਾਲ ਵਿੱਚ ਭਰਤੀ ਸਨ ਅਤੇ ਆਪਣਾ ਫ਼ਰਜ਼ ਵੀ ਨਿਭਾ ਰਹੇ ਸਨ, ਦੇਸ਼ ਵਿੱਚ ਆਕਸੀਜਨ ਦਾ ਉਤਪਾਦਨ ਵਧੇ, ਦੂਰ-ਦੁਰਾਡੇ ਇਲਾਕਿਆਂ ਤੱਕ ਆਕਸੀਜਨ ਪਹੁੰਚੇ, ਇਸ ਦੇ ਲਈ ਉਨ੍ਹਾਂ ਨੇ ਦਿਨ-ਰਾਤ ਕੰਮ ਕੀਤਾ। ਇਕ ਪਾਸੇ ਕੋਰਟ-ਕਚਹਿਰੀ ਦੇ ਚੱਕਰ, Media ਦਾ Pressure ਇੱਕੋ ਵੇਲੇ ਕਈ ਮੋਰਚਿਆਂ ’ਤੇ ਉਹ ਲੜਦੇ ਰਹੇ। ਬਿਮਾਰੀ ਦੇ ਦੌਰਾਨ ਉਨ੍ਹਾਂ ਨੇ ਕੰਮ ਕਰਨਾ ਬੰਦ ਨਹੀਂ ਕੀਤਾ। ਮਨ੍ਹਾ ਕਰਨ ਦੇ ਬਾਅਦ ਵੀ ਉਹ ਜ਼ਿਦ ਕਰਕੇ ਆਕਸੀਜਨ ਬਾਰੇ ਹੋਣ ਵਾਲੀ ਵੀਡੀਓ ਕਾਨਫਰੰਸ ਵਿੱਚ ਵੀ ਸ਼ਾਮਿਲ ਹੋ ਜਾਂਦੇ ਸਨ, ਦੇਸ਼ ਵਾਸੀਆਂ ਦੀ ਇੰਨੀ ਚਿੰਤਾ ਸੀ ਉਨ੍ਹਾਂ ਨੂੰ। ਉਹ ਹਸਪਤਾਲ ਦੇ ਬੈੱਡ ’ਤੇ ਖੁਦ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਦੇ ਲੋਕਾਂ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਇੰਤਜ਼ਾਮ ਵਿੱਚ ਜੁਟੇ ਰਹੇ। ਸਾਡੇ ਸਾਰਿਆਂ ਲਈ ਇਹ ਦੁੱਖਦਾਈ ਹੈ ਕਿ ਇਸ ਕਰਮਯੋਗੀ ਨੂੰ ਵੀ ਦੇਸ਼ ਨੇ ਗੁਆ ਦਿੱਤਾ ਹੈ। ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ ਹੈ। ਅਜਿਹੇ ਅਨੇਕਾਂ ਲੋਕ ਹਨ, ਜਿਨ੍ਹਾਂ ਦੀ ਚਰਚਾ ਕਦੇ ਨਹੀਂ ਹੋ ਪਾਈ। ਅਜਿਹੇ ਹਰ ਵਿਅਕਤੀ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਕੋਵਿਡ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕਰੀਏ, ਵੈਕਸੀਨ ਜ਼ਰੂਰ ਲਗਵਾਈਏ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿੱਚ ਮੇਰੇ ਤੋਂ ਜ਼ਿਆਦਾ ਤੁਹਾਡੇ ਸਾਰਿਆਂ ਦਾ ਯੋਗਦਾਨ ਰਹਿੰਦਾ ਹੈ। ਹੁਣੇ ਮੈਂ MyGov ਵਿੱਚ ਇਕ ਪੋਸਟ ਵੇਖੀ, ਜੋ ਚੇਨਈ ਦੇ ਥਿਰੂ ਆਰ. ਗੁਰੂਪ੍ਰਸਾਦ ਜੀ ਦੀ ਹੈ, ਉਨ੍ਹਾਂ ਨੇ ਜੋ ਲਿਖਿਆ ਹੈ, ਉਹ ਜਾਣ ਕੇ ਤੁਹਾਨੂੰ ਵੀ ਚੰਗਾ ਲੱਗੇਗਾ, ਉਨ੍ਹਾਂ ਨੇ ਲਿਖਿਆ ਹੈ ਕਿ ਉਹ ‘ਮਨ ਕੀ ਬਾਤ’ programme ਦੇ regular listener ਹਨ, ਗੁਰੂਪ੍ਰਸਾਦ ਜੀ ਦੀ ਪੋਸਟ ਨਾਲ ਹੁਣ ਮੈਂ ਕੁਝ ਸਤਰਾਂ Quote ਕਰ ਰਿਹਾ ਹਾਂ। ਉਨ੍ਹਾਂ ਨੇ ਲਿਖਿਆ ਹੈ :-

‘ਜਦੋਂ ਵੀ ਤੁਸੀਂ ਤਮਿਲ ਨਾਡੂ ਦੇ ਬਾਰੇ ਗੱਲ ਕਰਦੇ ਹੋ ਤਾਂ ਮੇਰਾ Interest ਹੋਰ ਵੀ ਵਧ ਜਾਂਦਾ ਹੈ।

ਤੁਸੀਂ ਤਮਿਲ ਭਾਸ਼ਾ ਅਤੇ ਤਮਿਲ ਸੰਸਕ੍ਰਿਤੀ ਦੀ ਮਹਾਨਤਾ, ਤਮਿਲ ਤਿਉਹਾਰਾਂ ਅਤੇ ਤਮਿਲ ਨਾਡੂ ਦੇ ਮੁੱਖ ਸਥਾਨਾਂ ਦੀ ਚਰਚਾ ਕੀਤੀ ਹੈ।’

ਗੁਰੂਪ੍ਰਸਾਦ ਜੀ ਅੱਗੇ ਲਿਖਦੇ ਹਨ ਕਿ – ‘ਮਨ ਕੀ ਬਾਤ’ ਵਿੱਚ ਮੈਂ ਤਮਿਲ ਨਾਡੂ ਦੇ ਲੋਕਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਕਈ ਵਾਰ ਦੱਸਿਆ ਹੈ। ਤਿਰੂਕੁੱਰਲ ਦੇ ਪ੍ਰਤੀ ਤੁਹਾਡੇ ਪਿਆਰ ਤੇ ਤਿਰੂਵਲੁੱਵਰ ਜੀ ਦੇ ਪ੍ਰਤੀ ਤੁਹਾਡੇ ਆਦਰ ਦਾ ਤਾਂ ਕਹਿਣਾ ਹੀ ਕੀ। ਇਸ ਲਈ ਮੈਂ ‘ਮਨ ਕੀ ਬਾਤ’ ਵਿੱਚ ਤੁਸੀਂ ਜੋ ਕੁਝ ਵੀ ਤਮਿਲ ਨਾਡੂ ਦੇ ਬਾਰੇ ਕਿਹਾ ਹੈ, ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਇਕ E-Book ਤਿਆਰ ਕੀਤੀ ਹੈ। ਕੀ ਤੁਸੀਂ ਇਸ E-book ਨੂੰ ਲੈ ਕੇ ਕੁਝ ਕਹੋਗੇ ਅਤੇ ਇਸ ਨੂੰ NamoApp ’ਤੇ ਵੀ release ਕਰੋਗੇ? ਧੰਨਵਾਦ।

‘ਇਹ ਮੈਂ ਗੁਰੂਪ੍ਰਸਾਦ ਜੀ ਦਾ ਪੱਤਰ ਤੁਹਾਡੇ ਸਾਹਮਣੇ ਪੜ੍ਹ ਰਿਹਾ ਸੀ।’

ਗੁਰੂਪ੍ਰਸਾਦ ਜੀ ਤੁਹਾਡੀ ਇਹ ਪੋਸਟ ਪੜ੍ਹ ਕੇ ਬਹੁਤ ਅਨੰਦ ਆਇਆ। ਹੁਣ ਤੁਸੀਂ ਆਪਣੀ E-Book ਵਿੱਚ ਇਕ ਹੋਰ ਪੇਜ਼ ਜੋੜ ਲਓ।

‘ਨਾਨ ਤਮਿਲਕਲਾ ਚਾਰਾਕਤਿਨ ਪੇਰਿਏ ਅਭਿਮਾਨੀ।’

ਨਾਨ ਉਲਗਤਲਯੇ ਪਲਮਾਯਾਂ ਤਮਿਲ ਮੋਲਿਯਨ ਪੇਰਿਯੇ ਅਭਿਮਾਨੀ।’

(..’नान तमिलकला चाराक्तिन पेरिये अभिमानी।

नान उलगतलये पलमायां तमिल मोलियन पेरिये अभिमानी।..)

 

 

ਉਚਾਰਣ ਦਾ ਦੋਸ਼ ਜ਼ਰੂਰ ਹੋਵੇਗਾ, ਲੇਕਿਨ ਮੇਰੀ ਕੋਸ਼ਿਸ਼ ਅਤੇ ਮੇਰਾ ਪਿਆਰ ਕਦੇ ਵੀ ਘੱਟ ਨਹੀਂ ਹੋਵੇਗਾ ਜੋ ਤਮਿਲ ਭਾਸ਼ੀ ਨਹੀਂ ਹਨ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਗੁਰੂਪ੍ਰਸਾਦ ਜੀ ਨੂੰ ਮੈਂ ਕਿਹਾ ਹੈ –

ਮੈਂ ਤਮਿਲ ਸੰਸਕ੍ਰਿਤੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ।

ਮੈਂ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਦਾ ਵੱਡਾ ਪ੍ਰਸ਼ੰਸਕ ਹਾਂ।

ਸਾਥੀਓ, ਹਰ ਹਿੰਦੁਸਤਾਨੀ ਨੂੰ, ਵਿਸ਼ਵ ਦੀ ਸਭ ਤੋਂ ਪੁਰਾਤਨ ਭਾਸ਼ਾ ਸਾਡੇ ਦੇਸ਼ ਦੀ ਹੈ, ਇਸ ਦਾ ਗੁਣਗਾਨ ਕਰਨਾ ਹੀ ਚਾਹੀਦਾ ਹੈ, ਉਸ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਮੈਂ ਵੀ ਤਮਿਲ ਨੂੰ ਲੈ ਕੇ ਬਹੁਤ ਮਾਣ ਕਰਦਾ ਹਾਂ। ਗੁਰੂਪ੍ਰਸਾਦ ਜੀ ਤੁਹਾਡੀ ਇਹ ਕੋਸ਼ਿਸ਼ ਮੇਰੇ ਲਈ ਇਕ ਨਵਾਂ ਨਜ਼ਰੀਆ ਦੇਣ ਵਾਲੀ ਹੈ, ਕਿਉਂਕਿ ਮੈਂ ‘ਮਨ ਕੀ ਬਾਤ’ ਕਰਦਾ ਹਾਂ ਤਾਂ ਸਹਿਜ-ਸਰਲ ਢੰਗ ਨਾਲ ਆਪਣੀ ਗੱਲ ਕਹਿੰਦਾ ਹਾਂ। ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਇਹ ਇਕ element ਸੀ, ਤੁਸੀਂ ਜਦੋਂ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਇਕੱਠਾ ਕੀਤਾ ਤਾਂ ਮੈਂ ਵੀ ਉਸ ਨੂੰ ਇਕ ਵਾਰ ਨਹੀਂ, ਬਲਕਿ ਦੋ ਵਾਰ ਪੜ੍ਹਿਆ। ਗੁਰੂਪ੍ਰਸਾਦ ਜੀ ਤੁਹਾਡੀ ਇਸ book ਨੂੰ ਮੈਂ NamoApp ’ਤੇ ਜ਼ਰੂਰ upload ਕਰਵਾਵਾਂਗਾ। ਭਵਿੱਖ ਦੀਆਂ ਕੋਸ਼ਿਸ਼ਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਅਸੀਂ ਕੋਰੋਨਾ ਦੀਆਂ ਮੁਸ਼ਕਿਲਾਂ ਅਤੇ ਸਾਵਧਾਨੀਆਂ ਬਾਰੇ ਗੱਲ ਕੀਤੀ, ਦੇਸ਼ ਅਤੇ ਦੇਸ਼ ਵਾਸੀਆਂ ਦੀਆਂ ਕਈ ਪ੍ਰਾਪਤੀਆਂ ਦੀ ਵੀ ਚਰਚਾ ਕੀਤੀ, ਹੁਣ ਇਕ ਹੋਰ ਵੱਡਾ ਮੌਕਾ ਵੀ ਸਾਡੇ ਸਾਹਮਣੇ ਹੈ। 15 ਅਗਸਤ ਵੀ ਆਉਣ ਵਾਲਾ ਹੈ। ਆਜ਼ਾਦੀ ਦੇ 75 ਸਾਲਾਂ ਦਾ ਅੰਮ੍ਰਿਤ ਮਹੋਤਸਵ ਸਾਡੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਅਸੀਂ ਦੇਸ਼ ਦੇ ਲਈ ਜੀਣਾ ਸਿੱਖੀਏ, ਆਜ਼ਾਦੀ ਦੀ ਜੰਗ – ਦੇਸ਼ ਦੇ ਲਈ ਮਰਨ ਵਾਲਿਆਂ ਦੀ ਕਥਾ ਹੈ। ਆਜ਼ਾਦੀ ਦੇ ਬਾਅਦ ਦੇ ਇਸ ਸਮੇਂ ਨੂੰ ਅਸੀਂ ਦੇਸ਼ ਦੇ ਲਈ ਜਿਊਣ ਵਾਲਿਆਂ ਦੀ ਕਥਾ ਬਣਾਉਣਾ ਹੈ। ਸਾਡਾ ਇਕ ਮੰਤਰ ਹੋਣਾ ਚਾਹੀਦਾ ਹੈ – India Firstਸਾਡੇ ਹਰ ਫੈਸਲੇ, ਹਰ ਨਿਰਣੈ ਦਾ ਅਧਾਰ ਹੋਣਾ ਚਾਹੀਦਾ ਹੈ – India First

ਸਾਥੀਓ, ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਕਈ ਸਮੂਹਿਕ ਟੀਚੇ ਵੀ ਤੈਅ ਕੀਤੇ ਹਨ, ਜਿਵੇਂ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਨਾਲ ਜੁੜੇ ਇਤਿਹਾਸ ਨੂੰ ਪੁਨਰ-ਜੀਵਿਤ ਕਰਨਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ‘ਮਨ ਕੀ ਬਾਤ’ ਵਿੱਚ ਮੈਂ ਨੌਜਵਾਨਾਂ ਨੂੰ ਸੁਤੰਤਰਤਾ ਸੰਗ੍ਰਾਮ ਤੇ ਇਤਿਹਾਸ ਲਿਖਣ ਤੇ ਖੋਜ ਕਰਨ, ਇਸ ਦੀ ਅਪੀਲ ਕੀਤੀ ਸੀ। ਮਕਸਦ ਇਹ ਸੀ ਕਿ ਨੌਜਵਾਨ ਸ਼ਖਸੀਅਤਾਂ ਅੱਗੇ ਆਉਣ, ਯੁਵਾ ਸੋਚ, ਯੁਵਾ ਵਿਚਾਰ ਸਾਹਮਣੇ ਆਉਣ, ਯੁਵਾ ਕਲਮਾਂ ਨਵੀਂ ਊਰਜਾ ਦੇ ਨਾਲ ਲੇਖਣ ਕਰਨ, ਮੈਨੂੰ ਇਹ ਵੇਖ ਕੇ ਬਹੁਤ ਚੰਗਾ ਲੱਗਾ ਕਿ ਬਹੁਤ ਹੀ ਘੱਟ ਸਮੇਂ ਵਿੱਚ ਢਾਈ ਹਜ਼ਾਰ ਤੋਂ ਜ਼ਿਆਦਾ ਨੌਜਵਾਨ ਇਸ ਕੰਮ ਨੂੰ ਕਰਨ ਦੇ ਲਈ ਅੱਗੇ ਆਏ ਹਨ। ਸਾਥੀਓ, ਦਿਲਚਸਪ ਗੱਲ ਇਹ ਹੈ ਕਿ 19ਵੀਂ-20ਵੀਂ ਸ਼ਤਾਬਦੀ ਦੀ ਜੰਗ ਦੀ ਗੱਲ ਤਾਂ ਆਮ ਤੌਰ ’ਤੇ ਹੁੰਦੀ ਰਹਿੰਦੀ ਹੈ, ਲੇਕਿਨ ਖੁਸ਼ੀ ਇਸ ਗੱਲ ਦੀ ਹੈ ਕਿ 21ਵੀਂ ਸਦੀ ਵਿੱਚ ਜੋ ਨੌਜਵਾਨ ਪੈਦਾ ਹੋਏ ਹਨ, 21ਵੀਂ ਸਦੀ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈ, ਅਜਿਹੇ ਮੇਰੇ ਨੌਜਵਾਨ ਸਾਥੀਆਂ ਨੇ 19ਵੀਂ ਅਤੇ 20ਵੀਂ ਸ਼ਤਾਬਦੀ ਦੀ ਆਜ਼ਾਦੀ ਦੀ ਜੰਗ ਨੂੰ ਲੋਕਾਂ ਦੇ ਸਾਹਮਣੇ ਰੱਖਣ ਦਾ ਮੋਰਚਾ ਸੰਭਾਲ਼ਿਆ। ਇਨ੍ਹਾਂ ਸਾਰੇ ਲੋਕਾਂ ਨੇ MyGov ’ਤੇ ਇਸ ਦਾ ਪੂਰਾ ਬਿਉਰਾ ਭੇਜਿਆ ਹੈ। ਇਹ ਲੋਕ ਹਿੰਦੀ-ਇੰਗਲਿਸ਼, ਤਮਿਲ, ਕਨ੍ਹੜ, ਬਾਂਗਲਾ, ਤੇਲੁਗੂ, ਮਰਾਠੀ-ਮਲਿਆਲਮ, ਗੁਜਰਾਤੀ ਅਜਿਹੀਆਂ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਸੁਤੰਤਰਤਾ ਸੰਗ੍ਰਾਮ ਬਾਰੇ ਲਿਖਣਗੇ। ਕੋਈ ਸੁਤੰਤਰਤਾ ਸੰਗ੍ਰਾਮ ਨਾਲ ਜੁੜੇ ਰਹੇ, ਆਪਣੇ ਆਲੇ-ਦੁਆਲੇ ਦੇ ਸਥਾਨਾਂ ਦੀ ਜਾਣਕਾਰੀ ਜੁਟਾ ਰਿਹਾ ਹੈ ਤਾਂ ਕੋਈ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਬਾਰੇ ਕਿਤਾਬ ਲਿਖ ਰਿਹਾ ਹੈ, ਇਕ ਚੰਗੀ ਸ਼ੁਰੂਆਤ ਹੈ। ਮੇਰਾ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਹੈ ਕਿ ਅੰਮ੍ਰਿਤ ਮਹੋਤਸਵ ਨਾਲ ਜਿਵੇਂ ਵੀ ਜੁੜ ਸਕਦੇ ਹੋ, ਜ਼ਰੂਰ ਜੁੜੋ। ਇਹ ਮੇਰਾ ਸੁਭਾਗ ਹੈ ਕਿ ਅਸੀਂ ਆਜ਼ਾਦੀ ਦੇ 75 ਸਾਲਾਂ ਦੇ ਪਰਵ ਦੇ ਗਵਾਹ ਬਣ ਰਹੇ ਹਾਂ। ਇਸ ਲਈ ਅਗਲੀ ਵਾਰੀ ਜਦੋਂ ਅਸੀਂ ‘ਮਨ ਕੀ ਬਾਤ’ ਵਿੱਚ ਮਿਲਾਂਗੇ ਤਾਂ ਅੰਮ੍ਰਿਤ ਮਹੋਤਸਵ ਦੀਆਂ ਹੋਰ ਤਿਆਰੀਆਂ ਬਾਰੇ ਵੀ ਗੱਲ ਕਰਾਂਗੇ। ਤੁਸੀਂ ਸਾਰੇ ਤੰਦਰੁਸਤ ਰਹੋ, ਕੋਰੋਨਾ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅੱਗੇ ਵਧੋ, ਆਪਣੀਆਂ ਨਵੀਆਂ-ਨਵੀਆਂ ਕੋਸ਼ਿਸ਼ਾਂ ਨਾਲ ਦੇਸ਼ ਨੂੰ ਇੰਝ ਹੀ ਗਤੀ ਦਿੰਦੇ ਰਹੋ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ।

 

***

ਡੀਐੱਸ/ਐੱਸਐੱਚ/ਆਰਐੱਸਬੀ/ਵੀਕੇ