Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 49ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.10.2018)


 

ਮੇਰੇ ਪਿਆਰੇ ਦੇਸ਼ ਵਾਸੀਓ! ਤੁਹਾਨੂੰ ਸਾਰਿਆਂ ਨੂੰ ਨਮਸਕਾਰ। 31 ਅਕਤੂਬਰ ਸਾਡੇ ਸਭ ਦੇ ਪਿਆਰੇ ਵੱਲਭ ਭਾਈ ਪਟੇਲ ਦੀ ਜਯੰਤੀ ਅਤੇ ਹਰ ਸਾਲ ਦੀ ਤਰ੍ਹਾਂ  Run For Unity ਦੇਸ਼ ਦਾ ਜਵਾਨ ਏਕਤਾ ਦੇ ਲਈ ਦੌੜਨ ਨੂੰ ਤਿਆਰ ਹੋ ਗਿਆ ਹੈ। ਹੁਣ ਤਾਂ ਮੌਸਮ ਵੀ ਬਹੁਤ ਸੁਹਾਵਣਾ ਹੁੰਦਾ ਹੈ। ਇਹ  Run For Unity ਲਈ ਜੋਸ਼ ਨੂੰ ਹੋਰ ਵਧਾਉਣ ਵਾਲਾ ਹੈ। ਮੇਰੀ ਅਪੀਲ ਹੈ ਕਿ ਤੁਸੀਂ ਸਭ ਬਹੁਤ ਵੱਡੀ ਗਿਣਤੀ ਵਿੱਚ ਏਕਤਾ ਦੀ ਇਸ ਦੌੜ ਚ  Run For Unity ਵਿੱਚ ਜ਼ਰੂਰ ਭਾਗ ਲਵੋ। ਅਜ਼ਾਦੀ ਤੋਂ ਲਗਭਗ ਸਾਢੇ ਛੇ ਮਹੀਨੇ ਪਹਿਲਾਂ 27 ਜਨਵਰੀ 1947 ਨੂੰ ਵਿਸ਼ਵ ਦੀ ਪ੍ਰਸਿੱਧ International Magazine ‘Time Magazine’ ਨੇ ਜੋ ਅੰਕ ਪ੍ਰਕਾਸ਼ਿਤ ਕੀਤਾ ਸੀ, ਉਸ ਦੇ ਕਵਰ ਪੇਜ ਤੇ ਸ. ਪਟੇਲ ਦੀ ਫੋਟੋ ਲਗਾਈ ਸੀ। ਆਪਣੀ Lead Story  ਵਿੱਚ ਉਨ੍ਹਾਂ  ਨੇ ਭਾਰਤ ਦਾ ਇੱਕ  ਨਕਸ਼ਾ ਦਿੱਤਾ ਸੀ ਅਤੇ ਇਹ ਇਹੋ ਜਿਹਾ ਨਕਸ਼ਾ ਨਹੀਂ ਸੀ, ਜਿਹੋ ਜਿਹਾ ਅਸੀਂ ਅੱਜ ਵੇਖਦੇ ਹਾਂ। ਇਹ ਇੱਕ  ਅਜਿਹੇ ਭਾਰਤ ਦਾ ਨਕਸ਼ਾ ਸੀ ਜੋ ਕਈ ਭਾਗਾਂ ਵਿੱਚ ਵੰਡਿਆ ਹੋਇਆ ਸੀ, ਉਦੋਂ 550 ਨਾਲੋਂ ਜ਼ਿਆਦਾ ਦੇਸੀ ਰਿਆਸਤਾਂ ਸਨ। ਭਾਰਤ ਨੂੰ ਲੈਕੇ ਅੰਗਰੇਜ਼ਾਂ ਦੀ ਦਿਲਚਸਪੀ ਖ਼ਤਮ ਹੋ ਚੁੱਕੀ ਸੀ, ਪ੍ਰੰਤੂ ਉਹ ਇਸ ਦੇਸ਼ ਨੂੰ ਟੁਕੜੇ-ਟੁਕੜੇ ਕਰਕੇ ਛੱਡਣਾ ਚਾਹੁੰਦੇ ਸਨ। Time Magazine ਨੇ ਲਿਖਿਆ ਸੀ ਕਿ ਭਾਰਤ ਤੇ ਬਟਵਾਰੇ, ਹਿੰਸਾ, ਅਨਾਜ ਸੰਕਟ, ਮਹਿੰਗਾਈ ਅਤੇ ਸੱਤਾ ਦੀ ਰਾਜਨੀਤੀ ਵਰਗੇ ਖ਼ਤਰੇ ਮੰਡਰਾ ਰਹੇ ਸਨ। ਅੱਗੇ Time Magazine ਲਿਖਦਾ ਹੈ ਕਿ ਇਸ ਸਭ ਦੇ ਦਰਮਿਆਨ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਅਤੇ ਜ਼ਖ਼ਮਾਂ ਨੂੰ ਭਰਨ ਦੀ ਸਮਰੱਥਾ ਜੇਕਰ ਕਿਸੇ ਵਿੱਚ ਹੈ ਤਾਂ ਉਹ ਹੈ ਸ. ਵੱਲਭ ਭਾਈ ਪਟੇਲ। Time Magazine ਦੀ  Story ਲੋਹ-ਪੁਰਸ਼ ਦੇ ਜੀਵਨ ਦੇ ਦੂਜੇ ਪੱਖਾਂ ਨੂੰ ਵੀ ਦਰਸਾਉਦੀ ਹੈ। ਕਿਵੇਂ ਉਨ੍ਹਾਂ  ਨੇ 1920 ਦੇ ਦਹਾਕੇ ਵਿੱਚ ਅਹਿਮਦਾਬਾਦ ਚ ਆਏ ਹੜ੍ਹਾਂ ਨੂੰ ਲੈਕੇ ਰਾਹਤ ਕੰਮਾਂ ਦਾ ਬੰਦੋਬਸਤ ਕੀਤਾ। ਕਿਵੇਂ ਉਨ੍ਹਾਂ  ਨੇ ਬਾਰਡੋਲੀ ਦੇ ਸੱਤਿਆਗ੍ਰਹਿ ਨੂੰ ਦਿਸ਼ਾ ਦਿੱਤੀ। ਦੇਸ਼ ਲਈ ਉਨ੍ਹਾਂ  ਦੀ ਇਮਾਨਦਾਰੀ ਅਤੇ ਪ੍ਰਤੀਬੱਧਤਾ ਅਜਿਹੀ ਸੀ ਕਿ ਕਿਸਾਨ, ਮਜ਼ਦੂਰ ਤੋਂ ਲੈਕੇ ਉਦਯੋਗਪਤੀ ਤੱਕ ਸਭ ਉਨ੍ਹਾਂ  ਤੇ ਭਰੋਸਾ ਕਰਦੇ ਸਨ। ਗਾਂਧੀ ਜੀ ਨੇ ਸ. ਪਟੇਲ ਨੂੰ ਕਿਹਾ ਕਿ ਰਾਜਾਂ ਦੀਆਂ ਸਮੱਸਿਆਵਾਂ ਇੰਨੀਆਂ ਵਿਸ਼ਾਲ ਹਨ ਕਿ ਕੇਵਲ ਤੁਸੀਂ ਹੀ ਇਨਾਂ ਦਾ ਹੱਲ ਕੱਢ ਸਕਦੇ ਹੋ ਅਤੇ ਸ. ਪਟੇਲ ਨੇ ਇੱਕ-ਇੱਕ ਕਰਕੇ ਹੱਲ ਕੱਢਿਆ ਅਤੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੇ ਅਸੰਭਵ ਕਾਰਜ ਨੂੰ ਪੂਰਾ ਕਰ ਵਿਖਾਇਆ। ਉਨ੍ਹਾਂ  ਨੇ ਸਾਰੀਆਂ ਰਿਆਸਤਾਂ ਦਾ ਭਾਰਤ ਵਿੱਚ ਮੇਲ ਕਰਵਾਇਆ। ਚਾਹੇ ਜੂਨਾਗੜ੍ਹ ਹੋਵੇ ਜਾਂ ਹੈਦਰਾਬਾਦ, ਤਰਾਵਣਕੋਰ ਹੋਵੇ ਜਾਂ ਫਿਰ ਰਾਜਸਥਾਨ ਦੀਆਂ ਰਿਆਸਤਾਂ, ਉਹ ਸ. ਪਟੇਲ ਹੀ ਸਨ, ਜਿਨ੍ਹਾਂ   ਦੀ ਸੂਝ-ਬੂਝ ਅਤੇ ਰਣਨੀਤਿਕ ਹੁਨਰ ਨਾਲ ਅੱਜ ਅਸੀਂ ਇੱਕ ਹਿੰਦੁਸਤਾਨ ਦੇਖ ਪਾ ਰਹੇ ਹਾਂ। ਏਕਤਾ ਦੇ ਬੰਧਨ ਵਿੱਚ ਬੱਝੇ ਇਸ ਰਾਸ਼ਟਰ ਨੂੰ ਸਾਡੀ ਭਾਰਤ ਮਾਂ ਨੂੰ ਵੇਖ ਕੇ ਅਸੀਂ ਸੁਭਾਵਿਕ ਰੂਪ ਨਾਲ ਸ. ਵੱਲਭ ਭਾਈ ਪਟੇਲ ਨੂੰ ਮੁੜ ਯਾਦ ਕਰਦੇ ਹਾਂ। ਇਸ 31 ਅਕਤੂਬਰ ਨੂੰ ਸ. ਪਟੇਲ ਦੀ ਜਯੰਤੀ ਤਾਂ ਹੋਰ ਵੀ ਵਿਸ਼ੇਸ਼ ਹੋਵੇਗੀ। ਇਸ ਦਿਨ ਸ. ਪਟੇਲ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਅਸੀਂ Statue of Unity ਰਾਸ਼ਟਰ ਨੂੰ ਸਮਰਪਿਤ ਕਰਾਂਗੇ। ਗੁਜਰਾਤ ਵਿੱਚ ਨਰਮਦਾ ਨਦੀ ਦੇ ਤੱਟ ਤੇ ਸਥਾਪਿਤ ਇਸ ਪ੍ਰਤਿਮਾ ਦੀ ਉਚਾਈ ਅਮਰੀਕਾ ਦੇ  Statue of Liberty  ਤੋਂ ਦੋਗੁਣੀ ਹੈ। ਇਹ ਸੰਸਾਰ ਦੀ ਸਭ ਤੋਂ ਉੱਚੀ ਅਸਮਾਨ ਛੂਹੰਦੀ ਪ੍ਰਤਿਮਾ ਹੈ। ਹਰ ਭਾਰਤੀ ਇਸ ਗੱਲ ਤੇ ਹੁਣ ਮਾਣ ਕਰ ਸਕੇਗਾ ਕਿ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਭਾਰਤ ਦੀ ਧਰਤੀ ਤੇ ਹੈ। ਉਹ ਸ. ਪਟੇਲ ਜੋ ਜ਼ਮੀਨ ਨਾਲ ਜੁੜੇ ਸਨ, ਹੁਣ ਅਸਮਾਨ ਦੀ ਵੀ ਸ਼ੋਭਾ ਵਧਾਉਣਗੇ। ਮੈਨੂੰ ਆਸ ਹੈ ਕਿ ਦੇਸ਼ ਦਾ ਹਰ ਨਾਗਰਿਕ ਮਾਂ ਭਾਰਤੀ ਦੀ ਇਸ ਮਹਾਨ ਪ੍ਰਾਪਤੀ ਨੂੰ ਲੈ ਕੇ ਵਿਸ਼ਵ ਦੇ ਸਾਹਮਣੇ ਮਾਣ ਨਾਲ ਸੀਨਾ ਤਾਣ ਕੇ, ਸਿਰ ਉੱਚਾ ਕਰਕੇ ਇਸ ਦਾ ਗੁਣਗਾਣ ਕਰੇਗਾ ਅਤੇ ਸੁਭਾਵਿਕ ਹੈ ਕਿ ਹਰ ਹਿੰਦੁਸਤਾਨੀ ਨੂੰ Statue of Unity ਦੇਖਣ ਦਾ ਮਨ ਕਰੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਹਿੰਦੁਸਤਾਨ ਦੇ ਹਰ ਕੋਨੇ ਤੋਂ ਲੋਕ ਹੁਣ ਇਸ ਨੂੰ ਵੀ ਆਪਣੇ ਇੱਕ  ਬਹੁਤ ਹੀ ਪਿਆਰੇ Destination ਦੇ ਰੂਪ ਵਿੱਚ ਪਸੰਦ ਕਰਨਗੇ।

            ਪਿਆਰੇ ਭੈਣੋ-ਭਰਾਵੋ! ਕੱਲ ਹੀ ਅਸੀਂ ਦੇਸ਼ ਵਾਸੀਆਂ ਨੇ Infantry Day ਮਨਾਇਆ ਹੈ। ਮੈਂ ਉਨ੍ਹਾਂ  ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ ਜੋ ਭਾਰਤੀ ਫੌਜ ਦਾ ਹਿੱਸਾ ਹਨ। ਮੈਂ ਆਪਣੇ ਸੈਨਿਕਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ  ਦੇ ਹੌਸਲੇ ਲਈ Salute ਕਰਦਾ ਹਾਂ। ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਸਭ ਹਿੰਦੁਸਤਾਨ ਦੇ ਨਾਗਰਿਕ ਇਹ Infantry Daty ਕਿਉ ਮਨਾਉਂਦੇ ਹਾਂ? ਇਹ ਉਹੀ ਦਿਨ ਹੈ ਜਦੋਂ ਭਾਰਤੀ ਫੌਜ ਦੇ ਜਵਾਨ ਕਸ਼ਮੀਰ ਦੀ ਧਰਤੀ ਤੇ ਉਤਰੇ ਸਨ ਅਤੇ ਘੁਸਪੈਠੀਆਂ ਤੋਂ ਘਾਟੀ ਦੀ ਰੱਖਿਆ ਕੀਤੀ ਸੀ। ਇਸ ਇਤਿਹਾਸਕ ਘਟਨਾ ਦਾ ਵੀ ਸ. ਵੱਲਭ ਭਾਈ ਪਟੇਲ ਨਾਲ ਸਿੱਧਾ ਸਬੰਧ ਹੈ। ਮੈਂ ਭਾਰਤ ਦੇ ਮਹਾਨ ਫੌਜੀ ਅਧਿਕਾਰੀ ਰਹੇ  Sam Manekshaw ਦਾ ਇੱਕ  ਪੁਰਾਣਾ Interview ਪੜ੍ਹ ਰਿਹਾ ਸੀ। ਉਸ Interview ਵਿੱਚ Field Marshal Manekshaw  ਉਸ ਸਮੇਂ ਨੂੰ ਯਾਦ ਕਰ ਰਹੇ ਸਨ, ਜਦੋਂ ਉਹ ਕਰਨਲ ਸਨ। ਇਸ ਦੌਰਾਨ ਅਕਤੂਬਰ 1947 ਵਿੱਚ ਕਸ਼ਮੀਰ ਚ ਫੌਜੀ ਕਾਰਵਾਈ ਸ਼ੁਰੂ ਹੋਈ ਸੀ, Field Marshal Manekshaw ਨੇ ਦੱਸਿਆ ਕਿ ਕਿਸ ਤਰ੍ਹਾਂ  ਇੱਕ ਬੈਠਕ ਦੇ ਦੌਰਾਨ ਕਸ਼ਮੀਰ ਵਿੱਚ ਫੌਜ ਭੇਜਣ ਵਿੱਚ ਹੋ ਰਹੀ ਦੇਰੀ ਨੂੰ ਲੈਕੇ ਸਰਦਾਰ ਵੱਲਭ ਭਾਈ ਪਟੇਲ ਨਾਰਾਜ਼ ਹੋ ਗਏ ਸਨ। ਸ. ਪਟੇਲ ਨੇ ਬੈਠਕ ਦੇ ਦੌਰਾਨ ਆਪਣੇ ਖ਼ਾਸ ਅੰਦਾਜ਼ ਵਿੱਚ ਉਨ੍ਹਾਂ  ਵੱਲ ਵੇਖਿਆ ਅਤੇ ਕਿਹਾ ਕਿ ਕਸ਼ਮੀਰ ਵਿੱਚ ਫੌਜੀ ਕਾਰਵਾਈ ਚ ਜ਼ਰਾ ਵੀ ਦੇਰੀ ਨਹੀਂ ਹੋਣੀ ਚਾਹੀਦੀ ਅਤੇ ਛੇਤੀ ਤੋਂ ਛੇਤੀ ਇਸ ਦਾ ਹੱਲ ਕੱਢਿਆ ਜਾਵੇ। ਇਸ ਤੋਂ ਬਾਅਦ ਸੈਨਾ ਦੇ ਜਵਾਨਾਂ ਨੇ ਕਸ਼ਮੀਰ ਲਈ ਉਡਾਨ ਭਰੀ ਅਤੇ ਅਸੀਂ ਵੇਖਿਆ ਕਿ ਕਿਸ ਤਰ੍ਹਾਂ  ਨਾਲ ਸੈਨਾ ਨੂੰ ਸਫਲਤਾ ਮਿਲੀ। 31 ਅਕਤੂਬਰ ਨੂੰ ਸਾਡੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਵੀ ਬਰਸੀ ਹੈ। ਇੰਦਰਾ ਜੀ ਨੂੰ ਵੀ ਆਦਰ ਪੂਰਵਕ ਸ਼ਰਧਾਂਜਲੀ।

            ਮੇਰੇ ਪਿਆਰੇ ਦੇਸ਼ ਵਾਸੀਓ! ਖੇਡ ਕਿਸ ਨੂੰ ਪਸੰਦ ਨਹੀਂ ਹੈ। ਖੇਡ ਜਗਤ ਵਿੱਚ Spirit, Strength, Skill, Stamina –  ਇਹ ਸਾਰੀਆਂ ਗੱਲਾਂ ਬਹੁਤ ਹੀ ਮਹੱਤਵਪੂਰਨ ਹਨਇਹ ਕਿਸੇ ਖਿਡਾਰੀ ਦੀ ਸਫਲਤਾ ਦੀ ਕਸੌਟੀ ਹੁੰਦੇ ਹਨ ਅਤੇ ਇਹੀ ਚਾਰੇ ਗੁਣ ਕਿਸੇ ਰਾਸ਼ਟਰ ਦੀ ਉਸਾਰੀ ਦੇ ਲਈ ਵੀ ਮਹੱਤਵਪੂਰਨ ਹਨ। ਕਿਸੇ ਦੇਸ਼ ਦੇ ਨੌਜਵਾਨਾਂ ਦੇ ਅੰਦਰ ਜੇਕਰ ਇਹ ਗੁਣ ਮੌਜੂਦ ਹਨ ਤਾਂ ਉਹ ਦੇਸ਼ ਨਾ ਸਿਰਫ ਆਰਥਿਕ ਖੇਤਰ, ਵਿਗਿਆਨ ਅਤੇ Technology  ਦੇ ਖੇਤਰ ਵਿੱਚ ਤਰੱਕੀ ਕਰੇਗਾ, ਸਗੋਂ  Sports ਵਿੱਚ ਵੀ ਆਪਣਾ ਝੰਡਾ ਲਹਿਰਾਏਗਾ। ਹਾਲ ਵਿੱਚ ਹੀ ਮੇਰੀਆਂ ਦੋ ਯਾਦਗਾਰ ਮੁਲਾਕਾਤਾਂ ਹੋਈਆਂ। ਪਹਿਲੀ ਜਕਾਰਤਾ ਵਿੱਚ ਹੋਈ, Asian Para Games 2018 ਦੇ ਸਾਡੇ  Para Athletes ਨਾਲ ਮਿਲਣ ਦਾ ਮੌਕਾ ਮਿਲਿਆ। ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕੁਲ 72 ਮੈਡਲ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਅਤੇ ਭਾਰਤ ਦਾ ਮਾਣ ਵਧਾਇਆ। ਇਨ੍ਹਾਂ ਸਾਰੇ ਪ੍ਰਤਿਭਾਵਾਨ  Para Athletes ਨਾਲ ਮੈਨੂੰ ਨਿਜੀ ਤੌਰ ਤੇ ਮਿਲਣ ਦਾ ਸੁਭਾਗ ਮਿਲਿਆ ਅਤੇ ਮੈਂ ਇਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ  ਦੇ ਦ੍ਰਿੜ੍ਹ ਇਰਾਦੇ ਅਤੇ ਵਿਪਰੀਤ ਹਾਲਾਤ ਵਿੱਚ ਲੜ ਕੇ ਅੱਗੇ ਵਧਣ ਦਾ ਜਜ਼ਬਾ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਨ ਵਾਲਾ ਹੈ। ਇਸੇ ਤਰ੍ਹਾਂ Argentina ਵਿੱਚ ਹੋਈ Summer Youth Olympics 2018 ਦੇ ਜੇਤੂਆਂ ਨੂੰ ਮਿਲਣ ਦਾ ਮੌਕਾ ਮਿਲਿਆ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ Youth Olympic 2018 ਵਿੱਚ ਸਾਡੇ ਨੌਜਵਾਨਾਂ ਨੇ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਵਿੱਚ ਅਸੀਂ 13 ਮੈਡਲਾਂ ਤੋਂ ਇਲਾਵਾ  Mix Event ਵਿੱਚ 3 ਹੋਰ ਮੈਡਲ ਹਾਸਲ ਕੀਤੇ। ਤੁਹਾਨੂੰ ਯਾਦ ਹੋਵੇਗਾ ਕਿ ਇਸ ਵਾਰ Asian Games ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਵੇਖੋ ਪਿਛਲੇ ਕੁਝ ਮਿੰਟਾਂ ਵਿੱਚ ਹੀ ਮੈਂ ਕਿੰਨੀ ਵਾਰ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ, ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ। ਇਹ ਹੈ ਅਜੋਕੇ ਭਾਰਤੀ ਖੇਡਾਂ ਦੀ ਕਹਾਣੀ ਜੋ ਦਿਨੋ-ਦਿਨ ਨਵੀਆਂ ਉਚਾਈਆਂ ਛੂਹ ਰਹੀ ਹੈ। ਭਾਰਤ ਸਿਰਫ ਖੇਡਾਂ ਵਿੱਚ ਹੀ ਨਹੀਂ, ਸਗੋਂ ਉਨ੍ਹਾਂ ਖੇਤਰ੍ਹਾਂ  ਵਿੱਚ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ, ਜਿਨ੍ਹਾਂ ਬਾਰੇ ਕਦੇ ਸੋਚਿਆ ਤੱਕ ਵੀ ਨਹੀਂ ਗਿਆ ਸੀ। ਉਦਾਹਰਣ ਲਈ ਮੈਂ  Para Athlete ਨਰਾਇਣ ਠਾਕੁਰ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਜਿਨ੍ਹਾਂ ਨੇ 2018 ਦੇ Asian Para Games ਵਿੱਚ ਦੇਸ਼ ਲਈ Athletics ਵਿੱਚ Gold Medal  ਜਿੱਤਿਆ ਹੈ, ਉਹ ਜਨਮ ਤੋਂ ਹੀ ਦਿੱਵਿਯਾਂਗ ਹੈ, ਜਦੋਂ 8 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਫਿਰ ਅਗਲੇ 8 ਸਾਲ ਉਨ੍ਹਾਂ ਨੇ ਇੱਕ ਯਤੀਮਖ਼ਾਨੇ ਵਿੱਚ ਗੁਜ਼ਾਰੇ। ਯਤੀਮਖ਼ਾਨਾ ਛੱਡਣ ਤੋਂ ਬਾਅਦ ਜ਼ਿੰਦਗੀ ਦੀ ਗੱਡੀ ਤੋਰਨ ਲਈ DTC ਦੀਆਂ ਬੱਸਾਂ ਨੂੰ ਸਾਫ ਕਰਨ ਅਤੇ ਦਿੱਲੀ ਵਿੱਚ ਸੜਕ ਦੇ ਕੰਢੇ ਢਾਬਿਆਂ ਵਿੱਚ ਵੇਟਰ ਦੇ ਤੌਰ ਤੇ ਕੰਮ ਕੀਤਾ। ਅੱਜ ਉਹੀ ਨਰਾਇਣ International Events ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤ ਰਿਹਾ ਹੈ। ਇੰਨਾ ਹੀ ਨਹੀਂ ਭਾਰਤੀ ਖੇਡਾਂ ਵਿੱਚ ਜੇਕਰ ਪ੍ਰਦਰਸ਼ਨ ਦੇ ਪੱਧਰ ਨੂੰ ਵੇਖੀਏ ਤਾਂ ਭਾਰਤ ਨੇ ਜੂਡੋ ਵਿੱਚ ਕਦੇ ਵੀ, ਚਾਹੇ ਉਹ ਸੀਨੀਅਰ ਲੈਵਲ ਹੋਵੇ ਜਾਂ ਜੂਨੀਅਰ, ਕੋਈ ਓਲੰਪਿਕ ਮੈਡਲ ਨਹੀਂ ਜਿੱਤਿਆ ਪਰ ਤਬਾਬੀ ਦੇਵੀ ਨੇ Youth Olympics  ਵਿੱਚ ਜੂਡੋ ਵਿੱਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। 16 ਸਾਲ ਦੀ ਨੌਜਵਾਨ ਖਿਡਾਰਣ ਤਬਾਬੀ ਦੇਵੀ ਮਣੀਪੁਰ ਦੇ ਇੱਕ  ਪਿੰਡ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਇੱਕ ਮਜ਼ਦੂਰ ਹਨ, ਜਦੋਂ ਕਿ ਮਾਂ ਮੱਛੀ ਵੇਚਣ ਦਾ ਕੰਮ ਕਰਦੀ ਹੈ। ਕਈ ਵਾਰ ਉਨ੍ਹਾਂ  ਦੇ ਪਰਿਵਾਰ ਦੇ ਸਾਹਮਣੇ ਅਜਿਹਾ ਵੀ ਸਮਾਂ ਆਇਆ, ਜਦੋਂ ਉਨ੍ਹਾਂ  ਕੋਲ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਅਜਿਹੇ ਹਾਲਾਤ ਵਿੱਚ ਵੀ ਤਬਾਬੀ ਦੇਵੀ ਹੌਂਸਲਾ ਨਹੀਂ ਹਾਰੇ ਅਤੇ ਉਨ੍ਹਾਂ  ਨੇ ਦੇਸ਼ ਲਈ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਅਜਿਹੀਆਂ ਤਾਂ ਅਣਗਿਣਤ ਕਹਾਣੀਆਂ ਹਨ। ਹਰ ਇੱਕ ਜੀਵਨ ਪ੍ਰੇਰਣਾ ਦਾ ਸਰੋਤ ਹੈ। ਹਰ ਨੌਜਵਾਨ ਖਿਡਾਰੀ, ਉਸ ਦਾ ਜਜ਼ਬਾ  New India ਦੀ ਪਹਿਚਾਣ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਅਸੀਂ 2017 ਵਿੱਚ FIFA Under 17 World Cup ਦਾ ਸਫਲ ਆਯੋਜਨ ਕੀਤਾ ਸੀ। ਪੂਰੇ ਸੰਸਾਰ ਨੇ ਬੇਹੱਦ ਸਫਲ ਟੂਰਨਾਮੈਂਟ ਦੇ ਤੌਰ ਤੇ ਉਸ ਦੀ ਸ਼ਲਾਘਾ ਵੀ ਕੀਤੀ ਸੀ। FIFA Under 17 World Cup ਵਿੱਚ ਦਰਸ਼ਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ। ਦੇਸ਼ ਦੇ ਵੱਖ-ਵੱਖ ਸਟੇਡੀਅਮਾਂ ਵਿੱਚ 12 ਲੱਖ ਤੋਂ ਜ਼ਿਆਦਾ ਲੋਕਾਂ ਨੇ ਫੁੱਟਬਾਲ ਮੈਚਾਂ ਦਾ ਅਨੰਦ ਲਿਆ ਅਤੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਸਾਲ ਭਾਰਤ ਨੂੰ ਭੁਵਨੇਸ਼ਵਰ ਵਿੱਚ ਪੁਰਸ਼ ਹਾਕੀ ਵਰਲਡ ਕੱਪ 2018 ਦੇ ਪ੍ਰਬੰਧ ਦਾ ਸੁਭਾਗ ਮਿਲਿਆ ਹੈ। Hockey World Cup 28 ਨਵੰਬਰ ਤੋਂ ਸ਼ੁਰੂ ਹੋ ਕੇ 16 ਦਸੰਬਰ ਤੱਕ ਚੱਲੇਗਾ। ਹਰ ਭਾਰਤੀ ਚਾਹੇ ਉਹ ਕੋਈ ਵੀ ਖੇਡ ਖੇਡਦਾ ਹੋਵੇ ਜਾਂ ਕਿਸੇ ਵੀ ਖੇਡ ਵਿੱਚ ਉਸ ਦੀ ਰੁਚੀ ਹੋਵੇ, ਹਾਕੀ ਦੇ ਪ੍ਰਤੀ ਇੱਕ ਲਗਾਓ ਉਹਦੇ ਮਨ ਵਿੱਚ ਜ਼ਰੂਰ ਹੁੰਦਾ ਹੈ।

            ਭਾਰਤ ਦਾ ਹਾਕੀ ਵਿੱਚ ਸੁਨਹਿਰਾ ਇਤਿਹਾਸ ਰਿਹਾ ਹੈ। ਅਤੀਤ ਵਿੱਚ ਭਾਰਤ ਨੂੰ ਕਈ ਮੁਕਾਬਲਿਆਂ ਵਿੱਚ ਗੋਲਡ ਮੈਡਲ ਮਿਲੇ ਹਨ ਅਤੇ ਇੱਕ  ਵਾਰ ਉਹ ਵਿਸ਼ਵ ਕੱਪ ਜੇਤੂ ਵੀ ਰਿਹਾ ਹੈ। ਭਾਰਤ ਨੇ ਹਾਕੀ ਨੂੰ ਕਈ ਮਹਾਨ ਖਿਡਾਰੀ ਵੀ ਦਿੱਤੇ ਹਨ। ਸੰਸਾਰ ਵਿੱਚ ਜਦੋਂ ਵੀ ਹਾਕੀ ਦੀ ਚਰਚਾ ਹੋਵੇਗੀ ਤਾਂ ਭਾਰਤ ਦੇ ਮਹਾਨ ਖਿਡਾਰੀਆਂ ਦੇ ਬਿਨਾਂ ਹਾਕੀ ਦੀ ਕਹਾਣੀ ਅਧੂਰੀ ਰਹੇਗੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਤਾਂ ਸਾਰੀ ਦੁਨੀਆਂ ਜਾਣਦੀ ਹੈ, ਉਸ ਦੇ ਬਾਅਦ ਬਲਵਿੰਦਰ ਸਿੰਘ ਸੀਨੀਅਰ, ਲੇਸਲੀ ਕਲੌਡੀਅਸ (Leslie Claudius), ਮੁਹੰਮਦ ਸ਼ਾਹਿਦ, ਊਧਮ ਸਿੰਘ ਤੋਂ ਲੈ ਕੇ ਧਨਰਾਜ ਪਿਲੱਈ ਤੱਕ ਹਾਕੀ ਨੇ ਇੱਕ  ਬਹੁਤ ਲੰਬਾ ਸਫਰ ਤੈਅ ਕੀਤਾ ਹੈ। ਅੱਜ ਵੀ ਟੀਮ ਇੰਡੀਆ ਦੇ ਖਿਡਾਰੀ ਆਪਣੀ ਲਗਨ ਦੀ ਬਦੌਲਤ ਮਿਲ ਰਹੀ ਸਫਲਤਾ ਨਾਲ ਹਾਕੀ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੇ ਹਨ। ਖੇਡ ਪ੍ਰੇਮੀਆਂ ਲਈ ਰੋਮਾਂਚਕ ਮੈਚਾਂ ਨੂੰ ਵੇਖਣ ਦੇ ਚੰਗੇ ਮੌਕੇ ਹਨ। ਭੁਵਨੇਸ਼ਵਰ ਜਾਓ ਅਤੇ ਨਾ ਸਿਰਫ ਭਾਰਤੀ ਟੀਮ ਦਾ ਉਤਸ਼ਾਹ ਵਧਾਓ, ਸਗੋਂ ਸਾਰੀਆਂ ਟੀਮਾਂ ਨੂੰ ਉਤਸ਼ਾਹਿਤ ਕਰੋ। ਓਡੀਸ਼ਾ ਇੱਕ  ਅਜਿਹਾ ਸੂਬਾ ਹੈ, ਜਿਸ ਦਾ ਆਪਣਾ ਮਾਣਮੱਤਾ ਇਤਿਹਾਸ ਹੈ, ਅਮੀਰ ਸੱਭਿਆਚਾਰਕ ਵਿਰਾਸਤ ਹੈ ਅਤੇ ਉੱਥੋਂ ਦੇ ਲੋਕ ਵੀ ਗਰਮਜੋਸ਼ੀ ਨਾਲ ਭਰੇ ਹੁੰਦੇ ਹਨ। ਖੇਡ ਪ੍ਰੇਮੀਆਂ ਲਈ ਇਹ ਓਡੀਸ਼ਾ ਦਰਸ਼ਨ ਦਾ ਵੀ ਇੱਕ  ਵੱਡਾ ਮੌਕਾ ਹੈ। ਇਸ ਦੌਰਾਨ ਖੇਡਾਂ ਦਾ ਅਨੰਦ ਲੈਣ ਦੇ ਨਾਲ ਹੀ ਤੁਸੀਂ ਕੋਣਾਰਕ ਦੇ ਸੂਰਜ ਮੰਦਿਰ, ਪੁਰੀ ਨਗਰੀ ਵਿੱਚ ਭਗਵਾਨ ਜਗਨਨਾਥ ਮੰਦਿਰ ਅਤੇ ਚਿਲਕਾ ਲੇਕ ਸਮੇਤ ਕਈ ਸੰਸਾਰ ਪ੍ਰਸਿੱਧ ਦਰਸ਼ਨੀ ਅਤੇ ਪਵਿੱਤਰ ਥਾਵਾਂ ਵੀ ਦੇਖ ਸਕਦੇ ਹੋ। ਮੈਂ ਇਸ ਆਯੋਜਨ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ  ਨੂੰ ਵਿਸ਼ਵਾਸ ਦਿਵਾਉਦਾ ਹਾਂ ਕਿ ਸਵਾ ਸੌ ਕਰੋੜ ਭਾਰਤੀ ਉਨ੍ਹਾਂ  ਦੇ ਨਾਲ ਹਨ ਉਨ੍ਹਾਂ  ਦੇ ਸਮਰਥਨ ਵਿੱਚ ਖੜ੍ਹੇ ਹਨ। ਭਾਰਤ ਆਉਣ ਵਾਲੀਆਂ ਸੰਸਾਰ ਦੀਆਂ ਸਾਰੀਆਂ ਟੀਮਾਂ ਨੂੰ ਵੀ ਮੈਂ ਬਹੁਤ-ਬਹੁਤ ਸ਼ੁਭਕਾਨਾਵਾਂ ਦਿੰਦਾ ਹਾਂ।

            ਮੇਰੇ ਪਿਆਰੇ ਦੇਸ਼ ਵਾਸੀਓ! ਸਮਾਜਿਕ ਕੰਮਾਂ ਲਈ ਜਿਸ ਤਰ੍ਹਾਂ  ਲੋਕ ਅੱਗੇ ਆ ਰਹੇ ਹਨ, ਉਸ ਦੇ ਲਈ Volunteering ਕਰ ਰਹੇ ਹਨ, ਉਹ ਪੂਰੇ ਦੇਸ਼ ਵਾਸੀਆਂ ਲਈ ਪ੍ਰੇਰਣਾਦਾਇੱਕ  ਹੈ, ਜੋਸ਼ ਭਰਨ ਵਾਲਾ ਹੈ। ਉਝ ਸੇਵਾ ਪਰਮੋ ਧਰਮ, ਇਹ ਭਾਰਤ ਦੀ ਵਿਰਾਸਤ ਹੈ। ਸਦੀਆਂ ਪੁਰਾਣੀ ਸਾਡੀ ਪ੍ਰੰਪਰਾ ਹੈ ਅਤੇ ਸਮਾਜ ਦੇ ਹਰ ਖੇਤਰ ਵਿੱਚ ਇਸ ਦੀ ਖੁਸ਼ਬੋ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ ਪਰ ਨਵੇਂ ਯੁਗ ਵਿੱਚ, ਨਵੇਂ ਢੰਗ ਨਾਲ, ਨਵੀਂ ਪੀੜ੍ਹੀ, ਨਵੇਂ ਉਤਸ਼ਾਹ ਨਾਲ, ਨਵੇਂ ਸੁਪਨੇ ਲੈ ਕੇ ਇਨਾਂ ਕੰਮਾਂ ਨੂੰ ਕਰਨ ਲਈ ਅੱਗੇ ਆ ਰਹੀ ਹੈ। ਪਿਛਲੇ ਦਿਨੀਂ ਮੈਂ ਇੱਕ  ਪ੍ਰੋਗਰਾਮ ਵਿੱਚ ਗਿਆ ਸੀ, ਜਿੱਥੇ  Portal Launch ਕੀਤਾ ਗਿਆ ਹੈ, ਇਸ ਦਾ ਨਾਂ ਹੈ –  ‘Self for Society’  Mygov ਅਤੇ ਦੇਸ਼ ਦੀ IT ਅਤੇ Electronics Industry ਨੇ ਆਪਣੇ Employees ਨੂੰ  Social Activities ਲਈ Motivate ਕਰਨ ਅਤੇ ਉਨ੍ਹਾਂ  ਨੂੰ ਇਸ ਦੇ ਮੌਕੇ ਉਪਲੱਬਧ ਕਰਵਾਉਣ ਲਈ ਇਸ Portal ਨੂੰ Launch ਕੀਤਾ ਹੈ। ਇਸ ਕੰਮ ਲਈ ਉਨ੍ਹਾਂ  ਵਿੱਚ ਜੋ ਉਤਸ਼ਾਹ ਅਤੇ ਲਗਨ ਹੈ, ਉਸ ਨੂੰ ਵੇਖ ਕੇ ਹਰ ਭਾਰਤੀ ਨੂੰ ਫ਼ਖਰ ਮਹਿਸੂਸ ਹੋਵੇਗਾ। IT to Society, ਮੈਂ ਨਹੀਂ ਅਸੀਂ, ਅਹਮ ਨਹੀਂ ਵਯਮ, ਖੁਦ ਤੋਂ ਖੁਦਾਈ ਦੀ ਯਾਤਰਾ ਦੀ, ਇਸ ਵਿੱਚ ਮਹਿਕ ਹੈ।

            ਕੋਈ ਬੱਚੀਆਂ ਨੂੰ ਪੜ੍ਹਾ ਰਿਹਾ ਹੈ, ਕੋਈ ਬਜ਼ੁਰਗਾਂ ਨੂੰ ਪੜ੍ਹਾ ਰਿਹਾ ਹੈ, ਕੋਈ ਸਫਾਈ ਵਿੱਚ ਲੱਗਾ ਹੈ ਤਾਂ ਕੋਈ ਕਿਸਾਨਾਂ ਦੀ ਮਦਦ ਕਰ ਰਿਹਾ ਹੈ ਅਤੇ ਇਹ ਸਭ ਕੁਝ ਕਰਨ ਦੇ ਪਿੱਛੇ ਕੋਈ ਲਾਲਸਾ ਨਹੀਂ ਹੈ, ਸਗੋਂ ਇਸ ਵਿੱਚ ਸਮਰਪਣ ਅਤੇ ਸੰਕਲਪ ਦਾ ਨਿਰਸਵਾਰਥ ਭਾਵ ਹੈ। ਇੱਕ  ਨੌਜਵਾਨ ਤਾਂ ਦਿੱਵਿਯਾਂਗਾਂ ਦੀ  Wheel Chair Basket Ball Team ਦੀ ਮਦਦ ਲਈ  Wheel Chair Basket Ball ਸਿੱਖਿਆ। ਇਹ ਜੋ ਜਜ਼ਬਾ ਹੈ, ਇਹ ਜੋ ਸਮਰਪਣ ਹੈ – ਇਹ ਮਿਸ਼ਨ  Mode Activity ਹੈ। ਕੀ ਕਿਸੇ ਭਾਰਤੀ ਨੂੰ ਇਸ ਗੱਲ ਦਾ ਫ਼ਖਰ ਨਹੀਂ ਹੋਵੇਗਾ, ਜ਼ਰੂਰ ਹੋਵੇਗਾ। ਮੈਂ ਨਹੀਂ ਅਸੀਂ ਦੀ ਇਹ ਭਾਵਨਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰੇਗੀ।ਮੇਰੇ ਪਿਆਰੇ ਭੈਣ-ਭਰਾਵੋ, ਇਸ ਵਾਰ ਜਦੋਂ ਮੈਂ ਮਨ ਕੀ ਬਾਤਦੇ ਬਾਰੇ ਤੁਹਾਡੇ ਸੁਝਾਅ ਵੇਖ ਰਿਹਾ ਸੀ ਤਾਂ ਮੈਨੂੰ ਪੁਡੂਚੇਰੀ ਦੇ ਸ਼੍ਰੀ ਮਨੀਸ਼ ਮਹਾਪਾਤਰ ਦੀ ਇੱਕ  ਬਹੁਤ ਹੀ ਰੋਚਕ ਟਿੱਪਣੀ ਵੇਖਣ ਨੂੰ ਮਿਲੀ, ਉਨ੍ਹਾਂ  ਨੇ Mygov  ਤੇ ਲਿਖਿਆ ਹੈ, ‘ਕ੍ਰਿਪਾ ਕਰਕੇ ਤੁਸੀਂ ਮਨ ਕੀ ਬਾਤਵਿੱਚ ਇਸ ਬਾਰੇ ਗੱਲ ਕਰੋ ਕਿ ਕਿਵੇਂ ਭਾਰਤ ਦੀਆਂ ਜਨਜਾਤੀਆਂ, ਉਨ੍ਹਾਂ  ਦੇ ਰੀਤੀ-ਰਿਵਾਜ ਅਤੇ ਪ੍ਰੰਪਰਾਵਾਂ, ਕੁਦਰਤ ਦੇ ਨਾਲ ਉਨ੍ਹਾਂ  ਦੀ ਹੋਂਦ ਦੇ ਸਭ ਤੋਂ ਉੱਤਮ ਉਦਾਹਰਣ ਹਨ।’  Sustainable Development ਲਈ ਉਨ੍ਹਾਂ  ਦੀਆਂ Traditions ਨੂੰ ਸਾਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ, ਉਨ੍ਹਾਂ  ਤੋਂ ਕੁਝ ਸਿੱਖਣ ਦੀ ਲੋੜ ਹੈ। ਮਨੀਸ਼ ਜੀ – ਇਸ ਵਿਸ਼ੇ ਨੂੰ ਮਨ ਕੀ ਬਾਤਵਿੱਚ ਰੱਖਣ ਲਈ ਮੈਂ ਤੁਹਾਨੂੰ ਸ਼ਾਬਾਸ਼ੀ ਦਿੰਦਾ ਹਾਂ। ਇਹ ਇੱਕ  ਅਜਿਹਾ ਵਿਸ਼ਾ ਹੈ ਜੋ ਸਾਨੂੰ ਆਪਣੇ ਮਾਣਮੱਤੇ ਅਤੀਤ ਅਤੇ ਸੱਭਿਆਚਾਰ ਵੱਲ ਵੇਖਣ ਲਈ ਪ੍ਰੇਰਿਤ ਕਰਦਾ ਹੈ। ਅੱਜ ਸਾਰਾ ਸੰਸਾਰ, ਖਾਸ ਤੌਰ ਤੇ ਪੱਛਮ ਦੇ ਲੋਕ ਵਾਤਾਵਰਣ ਸੁਰੱਖਿਆ ਦੀ ਚਰਚਾ ਕਰ ਰਹੇ ਹਨ ਅਤੇ ਸੰਤੁਲਿਤ ਜੀਵਨ ਸ਼ੈਲੀ, Balance Life  ਲਈ ਨਵੇਂ ਰਸਤੇ ਖੋਜ ਰਹੇ ਹਨ। ਉਝ ਅੱਜ ਸਾਡਾ ਭਾਰਤ ਵੀ ਇਸ ਸਮੱਸਿਆ ਤੋਂ ਅਵੇਸਲਾ ਨਹੀਂ ਹੈ, ਪਰ ਇਸ ਦੇ ਹੱਲ ਲਈ ਅਸੀਂ ਬਸ ਆਪਣੇ ਅੰਦਰ ਝਾਕਣਾ ਹੈ, ਆਪਣੇ ਸ਼ਾਨਦਾਰ ਇਤਿਹਾਸ, ਪ੍ਰੰਪਰਾਵਾਂ ਨੂੰ ਵੇਖਣਾ ਹੈ ਅਤੇ ਖਾਸ ਤੌਰ ਤੇ ਆਪਣੇ ਕਬਾਇਲੀ ਸਮੁਦਾਇਆਂ ਦੀ ਜੀਵਨ ਸ਼ੈਲੀ ਨੂੰ ਸਮਝਣਾ ਹੈ। ਕੁਦਰਤ ਦੇ ਨਾਲ ਤਾਲਮੇਲ ਬਣਾਕੇ ਰਹਿਣਾ ਸਾਡੇ ਆਦਿਵਾਸੀ ਸਮੁਦਾਇਆਂ ਦੇ ਸੱਭਿਆਚਾਰ ਵਿੱਚ ਸ਼ਾਮਲ ਰਿਹਾ ਹੈ। ਸਾਡੇ ਆਦਿਵਾਸੀ ਭੈਣ-ਭਰਾ ਦਰੱਖਤ-ਬੂਟਿਆਂ ਅਤੇ ਫੁੱਲਾਂ ਦੀ ਪੂਜਾ ਦੇਵੀ-ਦੇਵਤਿਆਂ ਵਾਂਗ ਕਰਦੇ ਹਨ। ਮੱਧ ਭਾਰਤ ਦੀ ਭੀਲ ਜਨਜਾਤੀ ਖਾਸ ਤੌਰ ਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਲੋਕ ਪਿੱਪਲ ਅਤੇ ਅਰਜੁਨ ਦੇ ਦਰੱਖ਼ਤਾਂ ਦੀ ਸ਼ਰਧਾ ਨਾਲ ਪੂਜਾ ਕਰਦੇ ਹਨ।  ਰਾਜਸਥਾਨ ਵਰਗੀ ਮਰੂ ਭੂਮੀ ਵਿੱਚ ਬਿਸ਼ਨੋਈ ਸਮਾਜ ਨੇ ਵਾਤਾਵਰਣ ਸੁਰੱਖਿਆ ਦਾ ਰਾਹ ਸਾਨੂੰ ਵਿਖਾਇਆ ਹੈ। ਖਾਸ ਤੌਰ ਤੇ ਰੁੱਖਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਉਨ੍ਹਾਂ  ਨੂੰ ਆਪਣੇ ਜੀਵਨ ਦਾ ਤਿਆਗ ਕਰਨਾ ਮਨਜ਼ੂਰ ਹੈ ਪਰ ਇੱਕ  ਵੀ ਦਰੱਖ਼ਤ ਨੂੰ ਨੁਕਸਾਨ ਪਹੁੰਚੇ, ਇਹ ਉਨ੍ਹਾਂ  ਨੂੰ ਸਵੀਕਾਰ ਨਹੀਂ ਹੈ। ਅਰੁਣਾਚਲ ਦੇ ਮਿਸ਼ਮੀ, ਬਾਘਾਂ ਦੇ ਨਾਲ ਆਪਣਾ ਰਿਸ਼ਤਾ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ  ਨੂੰ ਉਹ ਆਪਣਾ ਭੈਣ-ਭਰਾ ਤੱਕ ਮੰਨਦੇ ਹਨ। ਨਾਗਾਲੈਂਡ ਵਿੱਚ ਵੀ ਬਾਘਾਂ ਨੂੰ ਵਣਾਂ ਦੇ ਰੱਖਿਅਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਮਹਾਰਾਸ਼ਟਰ ਦੇ ਵਾਰਲੀ ਸਮੁਦਾਇ ਦੇ ਲੋਕ ਬਾਘ ਨੂੰ ਮਹਿਮਾਨ ਮੰਨਦੇ ਹਨ ਅਤੇ ਉਨ੍ਹਾਂ  ਦੇ ਲਈ ਬਾਘਾਂ ਦੀ ਹਾਜ਼ਰੀ ਖੁਸ਼ਹਾਲੀ ਲਿਆਉਣ ਵਾਲੀ ਹੁੰਦੀ ਹੈ। ਮੱਧ ਭਾਰਤ ਦੇ ਕੋਲ ਸਮੁਦਾਇ ਵਿੱਚ ਇਹ ਮਾਨਤਾ ਹੈ ਕਿ ਉਨ੍ਹਾਂ  ਦੀ ਆਪਣੀ ਕਿਸਮਤ ਬਾਘਾਂ ਨਾਲ ਜੁੜੀ ਹੈ। ਜੇਕਰ ਬਾਘਾਂ ਨੂੰ ਖਾਣਾ ਨਹੀਂ ਮਿਲਿਆ ਤਾਂ ਪਿੰਡ ਵਾਸੀਆਂ ਨੂੰ ਵੀ ਭੁੱਖਾ ਰਹਿਣਾ ਪਵੇਗਾ – ਅਜਿਹੀ ਉਨ੍ਹਾਂ  ਦੀ ਸ਼ਰਧਾ ਹੈ। ਮੱਧ ਭਾਰਤ ਦੀ ਗੌਂਡ ਜਨਜਾਤੀ ਦੇ ਲੋਕ Breeding Season ਵਿੱਚ ਕੇਥਨ ਨਦੀ ਦੇ ਕੁਝ ਹਿੱਸਿਆਂ ਵਿੱਚ ਮੱਛੀ ਫੜਨਾ ਬੰਦ ਕਰ ਦਿੰਦੇ ਹਨ। ਇਸ ਖੇਤਰ ਨੂੰ ਉਹ ਮੱਛੀਆਂ ਦਾ ਸਹਾਰਾ ਸਥਾਨ ਮੰਨਦੇ ਹਨ। ਇਸ ਪ੍ਰਥਾ ਦੇ ਕਾਰਣ ਉਨ੍ਹਾਂ  ਨੂੰ ਤੰਦਰੁਸਤ ਅਤੇ ਭਰਪੂਰ ਮਾਤਰਾ ਵਿੱਚ ਮੱਛੀਆਂ ਮਿਲਦੀਆਂ ਹਨ। ਆਦਿਵਾਸੀ ਸਮੁਦਾਇ ਆਪਣੇ ਘਰਾਂ ਨੂੰ Natural Material  ਨਾਲ ਬਣਾਉਦੇ ਹਨ, ਇਹ ਮਜ਼ਬੂਤ ਹੋਣ ਦੇ ਨਾਲ-ਨਾਲ ਵਾਤਾਵਰਣ ਦੇ ਅਨੁਕੂਲ ਵੀ ਹੁੰਦੇ ਹਨ। ਦੱਖਣ ਭਾਰਤ ਦੇ ਨੀਲਗਿਰੀ ਪਠਾਰ ਦੇ ਏਕਾਂਤ ਖੇਤਰ੍ਹਾਂ  ਵਿੱਚ ਇੱਕ  ਛੋਟਾ ਘੁਮੰਤੂ ਸਮੁਦਾਇ, ਤੋੜਾ, ਰਵਾਇਤੀ ਤੌਰ ਤੇ ਉਨ੍ਹਾਂ  ਦੀਆਂ ਬਸਤੀਆਂ ਸਥਾਨਕ ਤੌਰ ਤੇ ਉਪਲੱਬਧ ਚੀਜ਼ਾਂ ਨਾਲ ਹੀ ਬਣੀਆਂ ਹੁੰਦੀਆਂ ਹਨ।

            ਮੇਰੇ ਪਿਆਰੇ ਭੈਣ-ਭਰਾਵੋ, ਇਹ ਸੱਚ ਹੈ ਕਿ ਆਦਿਵਾਸੀ ਸਮੁਦਾਇ ਬਹੁਤ ਸ਼ਾਂਤੀਪੂਰਣ ਅਤੇ ਆਪਸ ਵਿੱਚ ਮੇਲ-ਮਿਲਾਪ ਨਾਲ ਰਹਿਣ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਜਦੋਂ ਕੋਈ ਉਨ੍ਹਾਂ  ਦੇ ਕੁਦਰਤੀ ਸਰੋਤਾਂ ਦਾ ਨੁਕਸਾਨ ਕਰ ਰਿਹਾ ਹੋਵੇ ਤਾਂ ਉਹ ਆਪਣੇ ਅਧਿਕਾਰਾਂ ਲਈ ਲੜਨ ਤੋਂ ਵੀ ਪਿੱਛੇ ਨਹੀਂ ਹਟਦੇ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੇ ਸਭ ਤੋਂ ਪਹਿਲਾਂ ਆਜ਼ਾਦ ਸੈਨਾਨੀਆਂ ਵਿੱਚ ਆਦਿਵਾਸੀ ਸਮੁਦਾਇ ਦੇ ਲੋਕ ਹੀ ਸਨ। ਭਗਵਾਨ ਬਿਰਸਾ ਮੁੰਡਾ ਨੂੰ ਕੌਣ ਭੁੱਲ ਸਕਦਾ ਹੈ, ਜਿਨ੍ਹਾਂ   ਨੇ ਆਪਣੀ ਜੰਗਲੀ ਭੂਮੀ ਦੀ ਰੱਖਿਆ ਲਈ ਬਿ੍ਰਟਿਸ਼ ਸ਼ਾਸਨ ਦੇ ਵਿਰੁੱਧ ਸਖ਼ਤ ਸੰਘਰਸ਼ ਕੀਤਾ। ਮੈਂ ਜੋ ਵੀ ਇਹ ਗੱਲਾਂ ਕਹੀਆਂ ਹਨ, ਉਨ੍ਹਾਂ  ਦੀ ਸੂਚੀ ਕਾਫੀ ਲੰਬੀ ਹੈ। ਆਦਿਵਾਸੀ ਸਮੁਦਾਇ ਦੇ ਅਜਿਹੇ ਬਹੁਤ ਸਾਰੇ ਉਦਾਹਰਣ ਹਨ ਜੋ ਸਾਨੂੰ ਸਿਖਾਉਦੇ ਹਨ ਕਿ ਕੁਦਰਤ ਨਾਲ ਤਾਲਮੇਲ ਬਣਾਕੇ ਕਿਵੇਂ ਰਿਹਾ ਜਾ ਸਕਦਾ ਹੈ ਅਤੇ ਅੱਜ ਸਾਡੇ ਕੋਲ ਜੋ ਜੰਗਲਾਂ ਦੀ ਸੰਪਦਾ ਬਚੀ ਹੈ, ਇਸ ਦੇ ਲਈ ਦੇਸ਼ ਸਾਡੇ ਆਦਿਵਾਸੀਆਂ ਦਾ ਕਰਜ਼ਦਾਰ ਹੈ। ਆਓ! ਅਸੀਂ ਉਨ੍ਹਾਂ  ਪ੍ਰਤੀ ਆਦਰ ਭਾਵ ਪ੍ਰਗਟ ਕਰੀਏ।

            ਮੇਰੇ ਪਿਆਰੇ ਦੇਸ਼ ਵਾਸੀਓ, ‘ਮਨ ਕੀ ਬਾਤਵਿੱਚ ਅਸੀਂ ਉਨ੍ਹਾਂ  ਲੋਕਾਂ ਅਤੇ ਸੰਸਥਾਵਾਂ ਦੇ ਬਾਰੇ ਗੱਲ ਕਰਦੇ ਹਾਂ ਜੋ ਸਮਾਜ ਲਈ ਕੁਝ ਵਿਸ਼ੇਸ਼ ਕੰਮ ਕਰ ਰਹੇ ਹਨ। ਅਜਿਹੇ ਕੰਮ ਜੋ ਵੇਖਣ ਵਿੱਚ ਤਾਂ ਮਾਮੂਲੀ ਲੱਗਦੇ ਹਨ ਪਰ ਅਸਲ ਵਿੱਚ ਉਨ੍ਹਾਂ  ਦਾ ਗਹਿਰਾ ਪ੍ਰਭਾਵ ਪੈਂਦਾ ਹੈ, ਸਾਡੀ ਮਾਨਸਿਕਤਾ ਬਦਲਣ ਵਿੱਚ, ਸਮਾਜ ਦੀ ਦਿਸ਼ਾ ਬਦਲਣ ਵਿੱਚ। ਕੁਝ ਦਿਨ ਪਹਿਲਾਂ ਮੈਂ ਪੰਜਾਬ ਦੇ ਕਿਸਾਨ ਭਰਾ ਗੁਰਬਚਨ ਸਿੰਘ ਜੀ ਬਾਰੇ ਪੜ੍ਹ ਰਿਹਾ ਸੀ, ਇੱਕ  ਇਹੋ ਜਿਹੇ ਉੱਦਮੀ ਕਿਸਾਨ ਗੁਰਬਚਨ ਸਿੰਘ ਜੀ ਦੇ ਬੇਟੇ ਦਾ ਵਿਆਹ ਸੀ, ਇਸ ਵਿਆਹ ਤੋਂ ਪਹਿਲਾਂ ਗੁਰਬਚਨ ਸਿੰਘ ਜੀ ਨੇ ਦੁਲਹਨ ਦੇ ਮਾਤਾ-ਪਿਤਾ ਨੂੰ ਕਿਹਾ ਸੀ ਕਿ ਅਸੀਂ ਵਿਆਹ ਸਾਦਗੀ ਨਾਲ ਕਰਨਾ ਹੈ, ਬਰਾਤ ਹੋਵੇ ਜਾਂ ਚੀਜ਼ਾਂ ਹੋਣ ਖ਼ਰਚਾਂ ਕੋਈ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਅਸੀਂ ਇਹ ਇੱਕ  ਬਹੁਤ ਸਾਦਾ ਅਵਸਰ ਹੀ ਰੱਖਣਾ ਹੈ। ਫਿਰ ਅਚਾਨਕ ਉਨ੍ਹਾਂ  ਨੇ ਕਿਹਾ ਕਿ ਮੇਰੀ ਇੱਕ  ਸ਼ਰਤ ਹੈ ਅਤੇ ਅੱਜ-ਕੱਲ ਜਦੋਂ ਵਿਆਹ ਦੇ ਸਮੇਂ ਸ਼ਰਤ ਦੀ ਗੱਲ ਆਉਦੀ ਹੈ ਤਾਂ ਆਮ ਤੌਰ ਤੇ ਲੱਗਦਾ ਹੈ ਕਿ ਸਾਹਮਣੇ ਵਾਲਾ ਇੱਕ  ਵੱਡੀ ਮੰਗ ਕਰਨ ਵਾਲਾ ਹੈ, ਕੁਝ ਅਜਿਹੀਆਂ ਚੀਜ਼ਾਂ ਮੰਗੇਗਾ, ਜੋ ਸ਼ਾਇਦ ਧੀ ਦੇ ਪਰਿਵਾਰ ਵਾਲਿਆਂ ਲਈ ਮੁਸ਼ਕਿਲ ਹੋ ਜਾਣਗੀਆਂ ਲੇਕਿਨ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਇਹ ਤਾਂ ਭਰਾ ਗੁਰਬਚਨ ਸਿੰਘ ਸਨ, ਸਿੱਧੇ-ਸਾਦੇ ਕਿਸਾਨ। ਉਨ੍ਹਾਂ  ਨੇ ਦੁਲਹਨ ਦੇ ਪਿਤਾ ਨੂੰ ਜੋ ਕਿਹਾ, ਜੋ ਸ਼ਰਤ ਰੱਖੀ, ਉਹ ਸਾਡੇ ਸਮਾਜ ਦੀ ਸੱਚੀ ਤਾਕਤ ਹੈ। ਗੁਰਬਚਨ ਸਿੰਘ ਜੀ ਨੇ ਉਨ੍ਹਾਂ  ਨੂੰ ਕਿਹਾ ਕਿ ਤੁਸੀਂ ਮੈਨੂੰ ਵਚਨ ਦਿਓ ਕਿ ਤੁਸੀਂ ਹੁਣ ਖੇਤ ਵਿੱਚ ਪਰਾਲੀ ਨਹੀਂ ਜਲਾਓਗੇ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨੀ ਵੱਡੀ ਸਮਾਜਿਕ ਤਾਕਤ ਹੈ ਇਸ ਵਿੱਚ। ਗੁਰਬਚਨ ਸਿੰਘ ਜੀ ਦੀ ਇਹ ਗੱਲ ਲੱਗਦੀ ਤਾਂ ਬਹੁਤ ਮਾਮੂਲੀ ਹੈ, ਪ੍ਰੰਤੂ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ  ਦੀ ਸ਼ਖਸੀਅਤ ਕਿੰਨੀ ਵਿਸ਼ਾਲ ਹੈ ਅਤੇ ਅਸੀਂ ਵੇਖਿਆ ਕਿ ਸਮਾਜ ਵਿੱਚ ਬਹੁਤ ਸਾਰੇ ਪਰਿਵਾਰ ਹੁੰਦੇ ਹਨ ਜੋ ਵਿਅਕਤੀਗਤ ਮਾਮਲਿਆਂ ਨੂੰ ਸਮਾਜ ਹਿਤ ਵਿੱਚ ਪਰਿਵਰਤਿਤ ਕਰਦੇ ਹਨ। ਸ਼੍ਰੀਮਾਨ ਗੁਰਬਚਨ ਸਿੰਘ ਜੀ ਦੇ ਪਰਿਵਾਰ ਨੇ ਉਸੇ ਤਰ੍ਹਾਂ  ਇੱਕ  ਮਿਸਾਲ ਸਾਡੇ ਸਾਹਮਣੇ ਦਿੱਤੀ ਹੈ। ਮੈਂ ਪੰਜਾਬ ਦੇ ਇੱਕ  ਹੋਰ ਪਿੰਡ ਕੱਲਰ ਮਾਜਰਾ ਦੇ ਬਾਰੇ ਪੜ੍ਹਿਆ ਹੈ ਜੋ ਨਾਭੇ ਕੋਲ ਹੈ। ਕੱਲਰ ਮਾਜਰਾ ਇਸ ਲਈ ਚਰਚਿਤ ਹੋਇਆ ਹੈ, ਕਿਉਕਿ ਉੱਥੋਂ ਦੇ ਲੋਕ ਝੋਨੇ ਦੀ ਪਰਾਲੀ ਜਲਾਉਣ ਦੀ ਬਜਾਏ ਖੇਤ ਵਿੱਚ ਵਾਹ ਕੇ ਮਿੱਟੀ ਵਿੱਚ ਮਿਲਾ ਦਿੰਦੇ ਹਨ। ਉਸ ਦੇ ਲਈ ਜੋ ਟੈਕਨਾਲੋਜੀ ਇਸਤੇਮਾਲ ਕਰਨੀ ਹੁੰਦੀ ਹੈ, ਉਹ ਜ਼ਰੂਰ ਲਿਆਉਦੇ ਹਨ। ਭਰਾ ਗੁਰਬਚਨ ਸਿੰਘ ਜੀ ਨੂੰ ਵਧਾਈ। ਕੱਲਰ ਮਾਜਰਾ ਅਤੇ ਉਨ੍ਹਾਂ  ਸਾਰੀਆਂ ਥਾਵਾਂ ਦੇ ਲੋਕਾਂ ਨੂੰ ਵਧਾਈ ਜੋ ਵਾਤਾਵਰਣ ਨੂੰ ਸਵੱਛ ਰੱਖਣ ਦੀ ਆਪਣੀ ਉੱਤਮ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਸਭ ਤੰਦਰੁਸਤ ਜੀਵਨ ਸ਼ੈਲੀ ਦੀ ਭਾਰਤੀ ਵਿਰਾਸਤ ਨੂੰ ਇੱਕ  ਸੱਚੇ ਵਾਰਿਸ ਦੇ ਰੂਪ ਵਿੱਚ ਅੱਗੇ ਵਧਾ ਰਹੇ ਹੋ, ਜਿਸ ਤਰ੍ਹਾਂ  ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ, ਉਸੇ ਤਰ੍ਹਾਂ  ਛੋਟੀ-ਛੋਟੀ ਜਾਗਰੂਕਤਾ, ਸਰਗਰਮੀ ਅਤੇ ਸਕਾਰਾਤਮਕ ਕਾਰਜ ਹਮੇਸ਼ਾ ਸਕਾਰਾਤਮਕ ਮਾਹੌਲ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ :-

          ਓਮ ਦਯੌ: ਸ਼ਾਂਤੀ: ਅੰਤਰਿਕਸ਼ੰ ਸ਼ਾਂਤੀ:,

             (ॐ द्यौ: शान्तिः अन्तरिक्षं शान्तिः,)       

 

            ਪ੍ਰਿਥਵੀ ਸ਼ਾਂਤੀ: ਆਪ: ਸ਼ਾਂਤੀ: ਔਸ਼ਧਯ: ਸ਼ਾਂਤੀ:

(पृथिवी शान्तिः आपः शान्तिः ओषधयः शान्तिः |)

 

            ਵਨਸ੍ਪਤਯ: ਸ਼ਾਂਤੀ: ਵਿਸ਼ਵਦੇਵਾ: ਸ਼ਾਂਤੀ: ਬ੍ਰਹਮ ਸ਼ਾਂਤੀ:,

(वनस्पतयः शान्तिः विश्वेदेवाः शान्तिः ब्रह्म शान्तिः,)

 

            ਸਰਵ ਸ਼ਾਂਤੀ: ਸ਼ਾਂਤੀਰੇਵ ਸ਼ਾਂਤੀ: ਸਾਮਾ ਸ਼ਾਂਤੀਰੇਧਿ।।

(सर्वं शान्तिःशान्तिरेव शान्तिः सामा शान्तिरेधि||)

 

            ਓਮ ਸ਼ਾਂਤੀ: ਸ਼ਾਂਤੀ: ਸ਼ਾਂਤੀ:

(ॐ शान्ति: शान्ति:शान्ति:|| )

 

            ਇਸ ਦਾ ਮਤਲਬ ਹੈ ਹੇ ਪ੍ਰਮਾਤਮਾ ਤਿੰਨਾਂ ਲੋਕਾਂ ਵਿੱਚ ਹਰ ਪਾਸੇ ਸ਼ਾਂਤੀ ਦਾ ਵਾਸ ਹੋਵੇ। ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਅੰਤਰਿਕਸ਼ ਵਿੱਚ, ਅੱਗ ਵਿੱਚ, ਪੌਣ ਵਿੱਚ, ਔਸ਼ਧੀ ਵਿੱਚ, ਬਨਸਪਤੀ ਵਿੱਚ, ਬਗੀਚਿਆਂ ਵਿੱਚ ਅਵਚੇਤਨ ਵਿੱਚ, ਸੰਪੂਰਨ ਬ੍ਰਹਿਮੰਡ ਵਿੱਚ ਸ਼ਾਂਤੀ ਸਥਾਪਿਤ ਹੋਵੇ। ਜੀਵਾਂ ਵਿੱਚ, ਹਿਰਦੇ ਵਿੱਚ, ਮੇਰੇ ਵਿੱਚ, ਤੇਰੇ ਵਿੱਚ, ਜਗਤ ਦੇ ਕਣ-ਕਣ ਵਿੱਚ ਹਰ ਜਗਾ ਸ਼ਾਂਤੀ ਸਥਾਪਿਤ ਕਰੋ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ॥

            ਜਦੋਂ ਕਦੇ ਵੀ ਵਿਸ਼ਵ ਸ਼ਾਂਤੀ ਦੀ ਗੱਲ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਭਾਰਤ ਦਾ ਨਾਂ ਅਤੇ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਮਿਲਦਾ ਹੈ। ਭਾਰਤ ਲਈ ਇਸ ਸਾਲ 11 ਨਵੰਬਰ ਦਾ ਵਿਸ਼ੇਸ਼ ਮਹੱਤਵ ਹੈ, ਕਿਉਕਿ 11 ਨਵੰਬਰ ਨੂੰ ਅੱਜ ਤੋਂ 100 ਸਾਲ ਪਹਿਲੀ ਵਿਸ਼ਵ ਜੰਗ ਖ਼ਤਮ ਹੋਈ ਸੀ। ਉਸ ਦੀ ਸਮਾਪਤੀ ਨੂੰ 100 ਸਾਲ ਪੂਰੇ ਹੋ ਰਹੇ ਹਨ। ਯਾਨੀ ਉਸ ਦੌਰਾਨ ਹੋਏ ਭਾਰੀ ਵਿਨਾਸ਼ ਅਤੇ ਜਨਹਾਨੀ ਦੇ ਅੰਤ ਦੀ ਵੀ ਇੱਕ  ਸਦੀ ਪੂਰੀ ਹੋ ਜਾਵੇਗੀ। ਭਾਰਤ ਲਈ ਪਹਿਲਾ ਵਿਸ਼ਵ ਯੁੱਧ ਇੱਕ  ਮਹੱਤਵਪੂਰਨ ਘਟਨਾ ਸੀ। ਠੀਕ ਮਾਅਨਿਆਂ ਵਿੱਚ ਕਿਹਾ ਜਾਵੇ ਤਾਂ ਸਾਡਾ ਉਸ ਲੜਾਈ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਇਸ ਦੇ ਬਾਵਜੂਦ ਵੀ ਸਾਡੇ ਫੌਜੀ ਬਹਾਦਰੀ ਨਾਲ ਲੜੇ ਅਤੇ ਬਹੁਤ ਵੱਡੀ ਭੂਮਿਕਾ ਨਿਭਾਈ। ਸਰਵਉੱਚ ਬਲੀਦਾਨ ਦਿੱਤਾ। ਭਾਰਤੀ ਸੈਨਿਕਾਂ ਨੇ ਦੁਨੀਆ ਨੂੰ ਦਿਖਾਇਆ ਕਿ ਜਦੋਂ ਲੜਾਈ ਦੀ ਗੱਲ ਆਉਦੀ ਹੈ ਤਾਂ ਉਹ ਕਿਸੇ ਨਾਲੋਂ ਪਿੱਛੇ ਨਹੀਂ ਹਨ। ਸਾਡੇ ਸੈਨਿਕਾਂ ਨੇ ਦੁਰਗਮ ਖੇਤਰ੍ਹਾਂ  ਵਿੱਚ, ਔਖੇ ਹਾਲਾਤ ਵਿੱਚ ਵੀ ਆਪਣੀ ਬਹਾਦਰੀ ਵਿਖਾਈ ਹੈ। ਇਸ ਸਭ ਦੇ ਪਿੱਛੇ ਇੱਕ  ਹੀ ਉਦੇਸ਼ ਰਿਹਾ, ਸ਼ਾਂਤੀ ਦੀ ਮੁੜ ਸਥਾਪਨਾ। ਪਹਿਲੀ ਵਿਸ਼ਵ ਜੰਗ ਵਿੱਚ ਦੁਨੀਆਂ ਨੇ ਵਿਨਾਸ਼ ਦਾ ਤਾਂਡਵ ਵੇਖਿਆ। ਅਨੁਮਾਨਾਂ ਮੁਤਾਬਿਕ ਕਰੀਬ ਇੱਕ  ਕਰੋੜ ਫੌਜੀ ਅਤੇ ਲੱਗਭਗ ਇੰਨੇ ਹੀ ਨਾਗਰਿਕਾਂ ਨੇ ਆਪਣੀ ਜਾਨ ਗਵਾਈ। ਇਸ ਤੋਂ ਪੂਰੇ ਵਿਸ਼ਵ ਨੇ ਸ਼ਾਂਤੀ ਦਾ ਕੀ ਮਹੱਤਵ ਹੁੰਦਾ ਹੈ, ਇਸ ਨੂੰ ਸਮਝਿਆ। ਪਿਛਲੇ 100 ਸਾਲਾਂ ਵਿੱਚ ਸ਼ਾਂਤੀ ਦੀ ਪਰਿਭਾਸ਼ਾ ਬਦਲ ਗਈ ਹੈ, ਅੱਜ ਸ਼ਾਂਤੀ ਅਤੇ ਅਮਨ ਦਾ ਮਤਲਬ ਸਿਰਫ ਲੜਾਈ ਦਾ ਨਾ ਹੋਣਾ ਨਹੀਂ ਹੈ। ਅੱਤਵਾਦ ਤੋਂ ਲੈ ਕੇ ਜਲਵਾਯੂ ਤਬਦੀਲੀ, ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਨਿਆਂ, ਇਸ ਸਭ ਦੇ ਲਈ ਵਿਸ਼ਵ ਸਹਿਯੋਗ ਅਤੇ ਸੰਜੋਗ ਦੇ ਨਾਲ ਕੰਮ ਕਰਨ ਦੀ ਲੋੜ ਹੈ। ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ ਵਿਕਾਸ ਹੀ ਸ਼ਾਂਤੀ ਦਾ ਸੱਚਾ ਪ੍ਰਤੀਕ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ  North East ਦੀ ਗੱਲ ਕੁਝ ਹੋਰ ਹੈ। ਪੂਰਬ-ਉੱਤਰ ਦੀ ਕੁਦਰਤੀ ਸੁੰਦਰਤਾ ਅਨੋਖੀ ਹੈ ਅਤੇ ਇੱਥੋਂ ਦੇ ਲੋਕ ਬੇਹੱਦ ਭਾਗਭਰੇ ਹਨਸਾਡਾ  North East ਹੁਣ ਤਮਾਮ Best Deeds ਲਈ ਵੀ ਜਾਣਿਆ ਜਾਂਦਾ ਹੈ।  North East ਇੱਕ  ਅਜਿਹਾ ਖੇਤਰ ਹੈ, ਜਿਸ ਨੇ  Organic Farming ਵਿੱਚ ਵੀ ਬਹੁਤ ਉੱਨਤੀ ਕੀਤੀ ਹੈ। ਕੁਝ ਦਿਨ ਪਹਿਲਾਂ ਸਿੱਕਮ ਵਿੱਚ  Sustainable Food System  ਨੂੰ ਉਤਸ਼ਾਹਿਤ ਕਰਨ ਲਈ ਮਾਣਮੱਤਾ Future Policy Gold Award 2018 ਜਿੱਤਿਆ ਹੈ। ਇਹ ਐਵਾਰਡ ਸੰਯੁਕਤ ਰਾਸ਼ਟਰ ਨਾਲ ਜੁੜੀ ਸੰਸਥਾ FAO ਯਾਨੀ Food and Agriculture Organization ਵੱਲੋਂ ਦਿੱਤਾ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਸੈਕਟਰ ਵਿੱਚ Best Policy Making   ਲਈ ਦਿੱਤਾ ਜਾਣ ਵਾਲਾ ਇਹ ਇਨਾਮ ਉਸ ਖੇਤਰ ਵਿੱਚ ਆਸਕਰ ਦੇ ਬਰਾਬਰ ਹੈ। ਇਹੀ ਨਹੀਂ, ਸਾਡੇ ਸਿੱਕਮ ਨੇ 25 ਦੇਸ਼ਾਂ ਦੀਆਂ 51  Nominated Policies ਨੂੰ ਪਛਾੜ ਕੇ ਇਹ ਐਵਾਰਡ ਜਿੱਤਿਆ ਹੈ। ਇਸ ਦੇ ਲਈ ਮੈਂ ਸਿੱਕਮ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

            ਮੇਰੇ ਪਿਆਰੇ ਦੇਸ਼ ਵਾਸੀਓ, ਅਕਤੂਬਰ ਸਮਾਪਤੀ ਤੇ ਹੈ। ਮੌਸਮ ਵਿੱਚ ਵੀ ਬਹੁਤ ਤਬਦੀਲੀ ਅਨੁਭਵ ਹੋ ਰਹੀ ਹੈ। ਹੁਣ ਠੰਢ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਮੌਸਮ ਬਦਲਣ ਦੇ ਨਾਲ-ਨਾਲ ਤਿਓਹਾਰਾਂ ਦਾ ਮੌਸਮ ਵੀ ਆ ਗਿਆ ਹੈ। ਧਨਤੇਰਸ, ਦੀਵਾਲੀ, ਭਾਈ ਦੂਜ, ਛੇਵੀਂ ਤਿੱਥ ਅਤੇ ਇੱਕ  ਤਰ੍ਹਾਂ  ਨਾਲ ਕਿਹਾ ਜਾਵੇ ਕਿ ਨਵੰਬਰ ਦਾ ਮਹੀਨਾ ਤਿਓਹਾਰਾਂ ਦਾ ਹੀ ਮਹੀਨਾ ਹੈ। ਆਪ ਸਭ ਦੇਸ਼ ਵਾਸੀਆਂ ਨੂੰ ਇਨਾਂ ਸਾਰੇ ਤਿਓਹਾਰਾਂ ਦੀਆਂ ਅਨੇਕਾਂ ਸ਼ੁਭਕਾਮਨਾਵਾਂ।

            ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਨਾਂ ਤਿਓਹਾਰਾਂ ਵਿੱਚ ਆਪਣਾ ਧਿਆਨ ਰੱਖੋ, ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅਤੇ ਸਮਾਜ ਦੇ ਹਿਤਾਂ ਦਾ ਵੀ ਧਿਆਨ ਰੱਖੋ। ਮੈਨੂੰ ਵਿਸ਼ਵਾਸ ਹੈ ਕਿ ਇਹ ਤਿਓਹਾਰ ਨਵੇਂ ਸੰਕਲਪ ਦੇ ਮੌਕੇ ਹਨ। ਇਹ ਤਿਓਹਾਰ ਨਵੇਂ ਇਰਾਦਿਆਂ ਦੇ ਮੌਕੇ ਹਨ। ਇਹ ਤਿਓਹਾਰ ਇੱਕ Mission Modi ਵਿੱਚ ਅੱਗੇ ਜਾਣ ਦਾ ਦ੍ਰਿੜ੍ਹ   ਸੰਕਲਪ ਲੈਣ ਦਾ ਤੁਹਾਡੇ ਜੀਵਨ ਵਿੱਚ ਮੌਕਾ ਬਣ ਜਾਵੇ। ਤੁਹਾਡੀ ਤਰੱਕੀ ਦੇਸ਼ ਦੀ ਤਰੱਕੀ ਦਾ ਇੱਕ  ਅਹਿਮ ਹਿੱਸਾ ਹੈ। ਤੁਹਾਡੀ ਜਿੰਨੀ ਜ਼ਿਆਦਾ ਤਰੱਕੀ ਹੋਵੇਗੀ, ਓਨੀ ਹੀ ਦੇਸ਼ ਦੀ ਤਰੱਕੀ ਹੋਵੇਗੀ। ਮੇਰੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ

 

******

ਏਕੇਟੀ/ਕੇਪੀ/ਵੀਕੇ