Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 48ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.09.2018)


ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਸ਼ਾਇਦ ਹੀ ਕੋਈ ਭਾਰਤੀ ਹੋਵੇ ਜਿਸ ਨੂੰ ਸਾਡੀ ਹਥਿਆਰਬੰਦ ਸੈਨਾ, ਸਾਡੀ ਫੌਜ ਦੇ ਜਵਾਨਾਂ ਤੇ ਫ਼ਖ਼ਰ ਨਾ ਹੋਵੇ। ਹਰੇਕ ਭਾਰਤੀ, ਭਾਵੇਂ ਉਹ ਕਿਸੇ ਵੀ ਖੇਤਰ, ਜਾਤੀ, ਧਰਮ, ਪੰਥ ਜਾਂ ਭਾਸ਼ਾ ਦਾ ਕਿਉਂ ਨਾ ਹੋਵੇ- ਸਾਡੇ ਸੈਨਿਕਾਂ ਦੇ ਪ੍ਰਤੀ ਆਪਣੀ ਖੁਸ਼ੀ ਜ਼ਾਹਿਰ ਕਰਨ ਅਤੇ ਸਮਰਥਨ ਦਿਖਾਉਣ ਦੇ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਕੱਲ੍ਹ ਭਾਰਤ ਦੇ ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਪਰਾਕ੍ਰਮ ਪਰਵਮਨਾਇਆ ਸੀ। ਅਸੀਂ 2016 ਵਿੱਚ   ਹੋਈ ਉਸ Surgical Strike  ਨੂੰ ਯਾਦ ਕੀਤਾ ਜਦੋਂ ਸਾਡੇ ਸੈਨਿਕਾਂ ਨੇ ਸਾਡੇ ਦੇਸ਼ ਤੇ ਆਤੰਕਵਾਦ ਦੀ ਆੜ ਵਿੱਚ  Proxywar  ਦੀ ਹਿਮਾਕਤ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਦੇਸ਼ ਵਿੱਚ  ਵੱਖ-ਵੱਖ ਸਥਾਨਾਂ ’ਤੇ ਸਾਡੀ ਹਥਿਆਰਬੰਦ ਸੈਨਾ ਨੇ Exhibitions ਲਗਾਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਦੇਸ਼ ਦੇ ਨਾਗਰਿਕ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਇਹ ਜਾਣ ਸਕੇ ਕਿ ਸਾਡੀ ਤਾਕਤ ਕੀ ਹੈ। ਅਸੀਂ ਕਿੰਨੇ ਸਮਰੱਥ ਹਾਂ ਅਤੇ ਕਿਵੇਂ ਸਾਡੇ ਸੈਨਿਕ ਆਪਣੀ ਜਾਨ ਖ਼ਤਰੇ ਵਿੱਚ  ਪਾ ਕੇ ਦੇਸ਼ ਵਾਸੀਆਂ ਦੀ ਰੱਖਿਆ ਕਰਦੇ ਹਨ। ਪਰਾਕ੍ਰਮ ਪਰਵਜਿਹਾ ਦਿਵਸ ਨੌਜਵਾਨਾਂ ਨੂੰ ਸਾਡੀ ਹਥਿਆਰਬੰਦ ਸੈਨਾ ਦੀ ਗੌਰਵਪੂਰਨ ਵਿਰਾਸਤ ਦੀ ਯਾਦ ਦਿਵਾਉਂਦਾ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨਿਸ਼ਚਿਤ ਕਰਨ ਦੇ ਲਈ ਸਾਨੂੰ ਪ੍ਰੇਰਿਤ ਵੀ ਕਰਦਾ ਹੈ। ਮੈਂ ਵੀ ਵੀਰਾਂ ਦੀ ਧਰਤੀ ਰਾਜਸਥਾਨ ਦੇ ਜੋਧਪੁਰ ਵਿੱਚ  ਇੱਕ ਪ੍ਰੋਗਰਾਮ ਵਿੱਚ   ਹਿੱਸਾ ਲਿਆ, ਹੁਣ ਇਹ ਤੈਅ ਹੋ ਚੁੱਕਾ ਹੈ ਕਿ ਸਾਡੇ ਸੈਨਿਕ ਉਨ੍ਹਾਂ  ਸਾਰਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਜੋ ਸਾਡੇ ਰਾਸ਼ਟਰ ਵਿੱਚ ਸ਼ਾਂਤੀ ਅਤੇ ਤਰੱਕੀ ਦੇ ਮਾਹੌਲ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ। ਅਸੀਂ ਸ਼ਾਂਤੀ ਵਿੱਚ ਵਿਸ਼ਵਾਸ ਕਰਦੇ ਹਾਂ। ਅਤੇ ਇਸ ਨੂੰ ਹੁਲਾਰਾ ਦੇਣ ਦੇ ਲਈ ਵਚਨਬੱਧ ਹਾਂ, ਲੇਕਿਨ ਸਨਮਾਨ ਨਾਲ ਸਮਝੌਤਾ ਕਰਕੇ ਅਤੇ ਰਾਸ਼ਟਰ ਦੀ ਪ੍ਰਭੂਸੱਤਾ ਦੀ ਕੀਮਤ ’ਤੇ ਬਿਲਕੁਲ ਨਹੀਂ। ਭਾਰਤ ਸਦਾ ਹੀ ਸ਼ਾਂਤੀ ਦੇ ਪ੍ਰਤੀ ਵਚਨਬੱਧ ਅਤੇ ਸਮਰਪਿਤ ਰਿਹਾ ਹੈ। 20ਵੀਂ ਸਦੀ ਵਿੱਚ ਦੋ ਵਿਸ਼ਵ ਜੰਗਾਂ ਵਿੱਚ ਸਾਡੇ ਇੱਕ ਲੱਖ ਤੋਂ ਜ਼ਿਆਦਾ ਸੈਨਿਕਾਂ ਨੇ ਸ਼ਾਂਤੀ ਦੇ ਪ੍ਰਤੀ ਆਪਣਾ ਸਰਬੋਤਮ ਬਲੀਦਾਨ ਦਿੱਤਾ ਅਤੇ ਇਹ ਉਦੋਂ, ਜਦੋਂ ਸਾਡਾ ਉਸ ਜੰਗ ਨਾਲ ਕੋਈ ਵਾਸਤਾ ਨਹੀਂ ਸੀਸਾਡੀ ਨਜ਼ਰ ਕਿਸੇ ਹੋਰ ਦੀ ਧਰਤੀ ’ਤੇ ਕਦੇ ਵੀ ਨਹੀਂ ਸੀਇਹ ਤਾਂ ਸ਼ਾਂਤੀ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਸੀ। ਕੁਝ ਦਿਨ ਪਹਿਲਾਂ 23 ਸਤੰਬਰ ਨੂੰ ਅਸੀਂ ਇਸਰਾਈਲ ਵਿੱਚ Haifa ਦੀ ਲੜਾਈ ਦੇ 100 ਸਾਲ ਪੂਰੇ ਹੋਣ ’ਤੇ ਮੈਸੂਰ, ਹੈਦਰਾਬਾਦ ਅਤੇ ਜੋਧਪੁਰ lancers  ਦੇ ਸਾਡੇ ਵੀਰ ਸੈਨਿਕਾਂ ਨੂੰ ਯਾਦ ਕੀਤਾ ਜਿਨ੍ਹਾਂ  ਨੇ ਹਮਲਾਵਰਾਂ ਤੋਂ Haifa ਨੂੰ ਮੁਕਤੀ ਦਿਵਾਈ ਸੀ। ਇਹ ਵੀ ਸ਼ਾਂਤੀ ਦੀ ਦਿਸ਼ਾ ਵਿੱਚ ਸਾਡੇ ਸੈਨਿਕਾਂ ਵਲੋਂ ਕੀਤਾ ਗਿਆ ਇੱਕ ਪਰਾਕ੍ਰਮ ਸੀ। ਅੱਜ ਵੀ United Nations  ਦੀਆਂ ਵੱਖ-ਵੱਖ  Peace Keeping Forces ਵਿੱਚ ਭਾਰਤ ਸਭ ਤੋਂ ਜ਼ਿਆਦਾ ਸੈਨਿਕ ਭੇਜਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਦਹਾਕਿਆਂ ਤੋਂ ਸਾਡੇ ਬਹਾਦਰ ਸੈਨਿਕਾਂ ਨੇ Blue Helmet ਪਹਿਨ ਕੇ ਵਿਸ਼ਵ ਵਿੱਚ ਸ਼ਾਂਤੀ ਰੱਖਣ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਈ ਹੈ। 

            ਮੇਰੇ ਪਿਆਰੇ ਦੇਸ਼ ਵਾਸੀਓ! ਅਸਮਾਨ ਦੀਆਂ ਗੱਲਾਂ ਤਾਂ ਨਿਰਾਲੀਆਂ ਹੁੰਦੀਆਂ ਹੀ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਅਸਮਾਨ ਵਿੱਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਭਾਰਤੀ ਵਾਯੂ ਸੈਨਾ ਨੇ ਹਰ ਦੇਸ਼ ਵਾਸੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਾਨੂੰ ਸੁਰੱਖਿਆ ਦਾ ਅਹਿਸਾਸ ਦਿਵਾਇਆ ਹੈ। ਗਣਤੰਤਰ ਦਿਵਸ ਸਮਾਰੋਹ ਦੇ ਦੌਰਾਨ ਲੋਕਾਂ ਨੂੰ ਪਰੇਡ ਦੇ ਜਿਨ੍ਹਾਂ  ਹਿੱਸਿਆਂ ਦੀ ਸਭ ਤੋਂ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਉਨ੍ਹਾਂ  ਵਿੱਚੋਂ ਇੱਕ ਹੈ Fly Past  ਜਿਸ ਵਿੱਚ Airforce ਹੈਰਤਅੰਗੇਜ਼ ਕਾਰਨਾਮਿਆਂ ਦੇ ਨਾਲ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੀ ਹੈ। 8 ਅਕਤੂਬਰ ਨੂੰ ਅਸੀਂ ਵਾਯੂ ਸੈਨਾ ਦਿਵਸ ਮਨਾਉਂਦੇ ਹਾਂ। 1932 ਵਿੱਚ 6 ਪਾਇਲਟਾਂ ਅਤੇ 19 ਵਾਯੂ ਸੈਨਿਕਾਂ ਦੇ ਨਾਲ ਇੱਕ ਛੋਟੀ ਜਿਹੀ ਸ਼ੁਰੂਆਤ  ਤੋਂ ਵਧਦਿਆਂ ਸਾਡੀ ਵਾਯੂ ਸੈਨਾ ਅੱਜ 21ਵੀਂ ਸਦੀ ਦੀ ਸਭ ਤੋਂ ਸਾਹਸੀ ਅਤੇ ਸ਼ਕਤੀਸ਼ਾਲੀ  Airforce ਵਿੱਚ ਸ਼ਾਮਲ ਹੋ ਚੁਕੀ ਹੈ। ਇਹ ਆਪਣੇ ਆਪ ਵਿੱਚ ਇੱਕ ਯਾਦਗਾਰ ਯਾਤਰਾ ਹੈ। ਦੇਸ਼ ਦੇ ਲਈ ਆਪਣੀ ਸੇਵਾ ਦੇਣ ਵਾਲੇ ਸਾਰੇ Air warriors  ਅਤੇ ਉਨ੍ਹਾਂ  ਦੇ ਪਰਿਵਾਰਾਂ ਨੂੰ ਮੈਂ ਆਪਣੇ ਦਿਲ ਦੀ ਗਹਿਰਾਈ ਤੋਂ ਵਧਾਈ ਦਿੰਦਾ ਹਾਂ। 1947 ਵਿੱਚ ਜਦੋਂ ਪਾਕਿਸਤਾਨ ਦੇ ਹਮਲਾਵਰਾਂ ਨੇ ਇੱਕ ਅਚਨਚੇਤੀ ਹਮਲਾ ਸ਼ੁਰੂ ਕੀਤਾ ਤਾਂ ਇਹ ਵਾਯੂ ਸੈਨਾ ਹੀ ਸੀ ਜਿਸ ਨੇ ਸ਼੍ਰੀਨਗਰ ਨੂੰ ਹਮਲਾਵਰਾਂ ਤੋਂ ਬਚਾਉਣ ਦੇ ਲਈ ਇਹ ਨਿਸ਼ਚਿਤ ਕੀਤਾ ਕਿ ਭਾਰਤੀ ਸੈਨਿਕ ਅਤੇ ਸਾਜ਼ੋ-ਸਮਾਨ ਯੁੱਧ ਦੇ ਮੈਦਾਨ ਤੱਕ ਸਮੇਂ ਤੇ ਪਹੁੰਚ ਜਾਣ। ਵਾਯੂ ਸੈਨਾ ਨੇ 1965 ਵਿੱਚ ਵੀ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ। 1971 ਵਿੱਚ ਬੰਗਲਾ ਦੇਸ਼ ਦੀ ਅਜ਼ਾਦੀ  ਦੀ ਲੜਾਈ ਕੌਣ ਨਹੀਂ ਜਾਣਦਾ। 1999 ਕਰਗਿਲ ਨੂੰ ਘੁਸਪੈਠੀਆਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਵਿੱਚ ਵੀ ਵਾਯੂ ਸੈਨਾ ਦੀ ਭੂਮਿਕਾ ਮੁੱਖ ਰਹੀ ਹੈ। Tiger Hill ਵਿੱਚ ਦੁਸ਼ਮਣਾਂ ਦੇ ਠਿਕਾਣਿਆਂ ਵਿੱਚ ਰਾਤ-ਦਿਨ ਬੰਬਾਰੀ ਕਰਕੇ ਵਾਯੂ ਸੈਨਾ ਨੇ ਉਨ੍ਹਾਂ  ਨੂੰ ਧੂਲ ਚਟਾ ਦਿੱਤੀ। ਰਾਹਤ ਅਤੇ ਬਚਾਓ ਕਾਰਜ ਹੋਣ ਜਾਂ ਫਿਰ ਆਪਦਾ ਨਾਲ ਨਜਿੱਠਣਾ, ਸਾਡੇ Air warriors , ਉਨ੍ਹਾਂ  ਦੇ ਸ਼ਲਾਘਾ ਯੋਗ ਕੰਮ ਨੂੰ ਲੈ ਕੇ ਦੇਸ਼, ਵਾਯੂ ਸੈਨਾ ਦਾ ਰਿਣੀ ਹੈ। ਤੂਫ਼ਾਨ-ਝੱਖੜ, ਹੜ੍ਹਾਂ ਤੋਂ ਲੈ ਕੇ ਜੰਗਲ ਦੀ ਅੱਗ ਤੱਕ ਦੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਅਤੇ ਦੇਸ਼ ਵਾਸੀਆਂ ਦੀ ਮਦਦ ਕਰਨ ਦਾ ਉਨ੍ਹਾਂ  ਦਾ ਜਜ਼ਬਾ ਅਨੋਖਾ ਰਿਹਾ ਹੈ। ਦੇਸ਼ ਵਿੱਚ Gender Equality ਯਾਨੀ ਔਰਤ ਅਤੇ ਮਰਦ ਦੀ ਬਰਾਬਰੀ ਨਿਸ਼ਚਿਤ ਕਰਨ ਵਿੱਚ Air Force ਨੇ ਮਿਸਾਲ ਕਾਇਮ ਕੀਤੀ ਹੈ ਅਤੇ ਆਪਣੇ ਹਰ ਵਿਭਾਗ ਦੇ ਦਵਾਰ ਦੇਸ਼ ਦੀਆਂ ਬੇਟੀਆਂ ਦੇ ਲਈ ਖੋਲ੍ਹ ਦਿੱਤੇ ਹਨ। ਹੁਣ ਤਾਂ ਵਾਯੂ ਸੈਨਾ  ਔਰਤਾਂ ਨੂੰ Short Service Commission ਦੇ ਨਾਲ  Permanent Commission ਦਾ ਵਿਕਲਪ ਵੀ ਦੇ ਰਹੀ ਹੈ। ਅਤੇ ਜਿਸ ਦਾ ਐਲਾਨ ਇਸੇ ਸਾਲ 15 ਅਗਸਤ ਨੂੰ ਮੈਂ ਲਾਲ ਕਿਲ੍ਹੇ ਤੋਂ ਕੀਤਾ ਸੀ। ਭਾਰਤ ਫ਼ਖ਼ਰ ਨਾਲ ਕਹਿ ਸਕਦਾ ਹੈ ਕਿ ਭਾਰਤ ਦੀ ਸੈਨਾ ਵਿੱਚ ਹਥਿਆਰਬੰਦ ਬਲਾਂ ਵਿੱਚ ਪੁਰਸ਼ ਸ਼ਕਤੀ ਹੀ ਨਹੀਂ, ਇਸਤਰੀ-ਸ਼ਕਤੀ ਦਾ ਵੀ ਉੱਨਾ ਹੀ ਯੋਗਦਾਨ ਬਣਦਾ ਜਾ ਰਿਹਾ ਹੈ। ਨਾਰੀ ਸਸ਼ਕਤ ਤਾਂ ਹੈ, ਹੁਣ ਹਥਿਆਰਬੰਦ ਵੀ ਬਣ ਰਹੀ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ ਪਿਛਲੇ ਦਿਨੀਂ Navy ਦੇ ਸਾਡੇ ਇੱਕ ਅਧਿਕਾਰੀ ਅਭਿਲਾਸ਼ ਟੋਮੀ (Abhilaash Tomy) ਉਹ ਆਪਣੇ ਜੀਵਨ ਅਤੇ ਮੌਤ ਦੀ ਲੜਾਈ ਲੜ ਰਹੇ ਸਨ। ਪੂਰਾ ਦੇਸ਼ ਫਿਕਰਮੰਦ ਸੀ ਕਿ ਟੋਮੀ ਨੂੰ ਕਿਵੇਂ ਬਚਾਇਆ ਜਾਵੇ। ਤੁਹਾਨੂੰ ਪਤਾ ਹੈ ਅਭਿਲਾਸ਼ ਟੋਮੀ ਇੱਕ ਬਹੁਤ ਸਾਹਸੀ-ਵੀਰ ਅਧਿਕਾਰੀ ਹਨ। ਉਹ ਇਕੱਲੇ ਕਿਸੇ ਵੀ ਆਧੁਨਿਕ Technology ਤੋਂ ਬਿਨਾ ਵੀ ਇੱਕ ਛੋਟੀ ਜਿਹੀ ਕਿਸ਼ਤੀ ਲੈ ਕੇ, ਵਿਸ਼ਵ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਸਨ। ਪਿਛਲੇ 80 ਦਿਨਾਂ ਤੋਂ ਉਹ ਦੱਖਣੀ ਹਿੰਦ ਮਹਾਸਾਗਰ ਵਿੱਚ Golden Globe Race ਵਿੱਚ ਹਿੱਸਾ ਲੈਣ ਸਮੁੰਦਰ ਵਿੱਚ ਆਪਣੀ ਗਤੀ ਨੂੰ ਬਣਾਈ ਰੱਖਦਿਆਂ ਅੱਗੇ ਵਧ ਰਹੇ ਸਨ। ਲੇਕਿਨ ਭਿਆਨਕ ਸਮੁੰਦਰੀ ਤੂਫ਼ਾਨ ਨੇ ਉਨ੍ਹਾਂ  ਲਈ ਮੁਸੀਬਤ ਪੈਦਾ ਕੀਤੀ ਪਰ ਭਾਰਤ ਦੀ ਨੌਸੈਨਾ ਦਾ ਇਹ ਵੀਰ ਸਮੁੰਦਰ ਦੇ ਵਿੱਚ ਅਨੇਕ ਦਿਨਾਂ ਤੱਕ ਜੂਝਦਾ ਰਿਹਾ, ਜੰਗ ਕਰਦਾ ਰਿਹਾ। ਉਹ ਪਾਣੀ ਵਿੱਚ ਬਿਨਾ ਖਾਧੇ-ਪੀਤੇ ਲੜਦਾ ਰਿਹਾ। ਜ਼ਿੰਦਗੀ ਤੋਂ ਹਾਰ ਨਹੀਂ ਮੰਨੀ। ਸਾਹਸ, ਦ੍ਰਿੜ੍ਹ ਇਰਾਦੇ, ਵੀਰਤਾ ਇਹ ਅਨੋਖੀ ਮਿਸਾਲ- ਕੁਝ ਦਿਨ ਪਹਿਲਾਂ ਮੈਂ, ਜਦੋਂ ਅਭਿਲਾਸ਼ ਨੂੰ ਬਚਾ ਕੇ ਸਮੁੰਦਰ ਤੋਂ ਬਾਹਰ ਲੈ ਆਏ ਤਾਂ ਟੈਲੀਫ਼ੋਨ ’ਤੇ ਗੱਲ ਕੀਤੀ। ਪਹਿਲਾਂ ਵੀ ਟੋਮੀ ਨੂੰ ਮੈਂ ਮਿਲ ਚੁੱਕਿਆ ਸਾਂ। ਇੰਨੇ ਸੰਕਟ ਤੋਂ ਬਾਹਰ ਆਉਣ ਦੇ ਬਾਅਦ ਵੀ ਉਨ੍ਹਾਂ  ਦਾ ਜੋ ਜਜ਼ਬਾ ਸੀ, ਉਨ੍ਹਾਂ  ਦਾ ਜੋ ਹੌਸਲਾ ਸੀ ਅਤੇ ਫਿਰ ਇੱਕ ਵਾਰੀ ਅਜਿਹਾ ਹੀ ਕੁਝ ਪਰਾਕ੍ਰਮ ਕਰਨ ਦਾ ਸੰਕਲਪ ਉਨ੍ਹਾਂ  ਨੇ ਮੈਨੂੰ ਦੱਸਿਆ, ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਲਈ ਉਹ ਪ੍ਰੇਰਨਾ ਹਨਮੈਂ ਅਭਿਲਾਸ਼ ਟੋਮੀ ਦੀ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕਰਦਾ ਹਾਂ, ਅਤੇ ਉਨ੍ਹਾਂ  ਦਾ ਇਹ ਹੌਸਲਾ, ਉਨ੍ਹਾਂ  ਦੀ ਵੀਰਤਾ, ਉਨ੍ਹਾਂ  ਦੀ ਸੰਕਲਪ ਸ਼ਕਤੀ- ਜੂਝਣ ਅਤੇ ਜਿੱਤਣ ਦੀ ਤਾਕਤ, ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪ੍ਰੇਰਣਾ ਦੇਵੇਗੀ।

            ਮੇਰੇ ਪਿਆਰੇ ਦੇਸ਼ ਵਾਸੀਓ! 2 ਅਕਤੂਬਰ ਸਾਡੇ ਦੇਸ਼ ਦੇ ਲਈ ਇਸ ਦਿਨ ਦਾ ਕੀ ਮਹੱਤਵ ਹੈ, ਇਸ ਨੂੰ ਬੱਚਾ-ਬੱਚਾ ਜਾਣਦਾ ਹੈ। ਇਸ ਸਾਲ ਦੇ 2 ਅਕਤੂਬਰ ਦਾ ਇੱਕ ਹੋਰ ਵਿਸ਼ੇਸ਼ ਮਹੱਤਵ ਹੈ। ਅੱਜ ਤੋਂ 2 ਸਾਲ ਦੇ ਲਈ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ  ਦੇ ਲਈ ਸੰਸਾਰ ਭਰ ਵਿੱਚ ਅਨੇਕ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨ ਵਾਲੇ ਹਾਂ। ਮਹਾਤਮਾ ਗਾਂਧੀ ਦੇ ਵਿਚਾਰ ਨੇ ਪੂਰੀ ਦੁਨੀਆ  ਨੂੰ ਪ੍ਰੇਰਿਤ ਕੀਤਾ ਹੈ। ਡਾ. Martin Luther King Junior ਜਾਂ  Nelson Mandela ਵਰਗੀਆਂ ਮਹਾਨ ਹਸਤੀਆਂ, ਹਰ ਕਿਸੇ ਨੇ ਗਾਂਧੀ ਜੀ ਦੇ ਵਿਚਾਰਾਂ ਤੋਂ ਸ਼ਕਤੀ ਪ੍ਰਾਪਤ ਕੀਤੀ ਅਤੇ ਆਪਣੇ ਲੋਕਾਂ ਨੂੰ ਬਰਾਬਰੀ ਅਤੇ ਸਨਮਾਨ ਦਾ ਹੱਕ ਦਿਵਾਉਣ ਦੇ ਲਈ ਲੰਮੀ ਲੜਾਈ ਲੜ ਸਕੇ। ਅੱਜ ਦੀ ਮਨ ਕੀ ਬਾਤਵਿੱਚ, ਮੈਂ ਤੁਹਾਡੇ ਨਾਲ ਪੂਜਨੀਕ ਬਾਪੂ ਜੀ ਦੇ ਇੱਕ ਹੋਰ ਮਹਤੱਵਪੂਰਨ ਕਾਰਜ ਦੀ ਚਰਚਾ ਕਰਨਾ ਚਾਹੁੰਦਾ ਹਾਂਜਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਸ਼ ਵਾਸੀਆਂ ਨੂੰ ਜਾਣਨਾ ਚਾਹੀਦਾ ਹੈ।  Nineteen Forty One  ਵਿੱਚ, 1941 ਵਿੱਚ ਮਹਾਤਮਾ ਗਾਂਧੀ ਨੇ Constructive Programme  ਯਾਨੀ ਰਚਨਾਤਮਕ ਕਾਰਜਕ੍ਰਮ ਦੇ ਯੁੱਗ ਵਿੱਚ ਕੁਝ ਵਿਚਾਰਾਂ ਨੂੰ ਲਿਖਣਾ ਸ਼ੁਰੂ ਕੀਤਾ। ਬਾਅਦ ਵਿੱਚ 1945 ਵਿੱਚ ਜਦੋਂ ਅਜ਼ਾਦੀ  ਦੀ ਲੜਾਈ ਨੇ ਜ਼ੋਰ ਫੜਿਆ ਤਾਂ ਉਨ੍ਹਾਂ  ਨੇ, ਉਸ ਵਿਚਾਰ ਦੀ ਸੰਸ਼ੋਧਿਤ ਪ੍ਰਤੀ ਤਿਆਰ ਕੀਤੀ। ਪੂਜਨੀਕ ਬਾਪੂ ਨੇ ਕਿਸਾਨਾਂ, ਪਿੰਡਾਂ, ਮਜਦੂਰਾਂ ਦੇ ਅਧਿਕਾਰਾਂ ਦੀ ਰੱਖਿਆ, ਸਵੱਛਤਾ, ਸਿੱਖਿਆ ਦੇ ਪ੍ਰਸਾਰ ਜਿਹੇ ਅਨੇਕ ਵਿਸ਼ਿਆਂ ’ਤੇ ਆਪਣੇ ਵਿਚਾਰਾਂ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਰੱਖਿਆ ਹੈ। ਇਸ ਨੂੰ ਗਾਂਧੀ ਚਾਰਟਰ (Gandhi Charter) ਵੀ ਕਹਿੰਦੇ ਹਨ। ਪੂਜਨੀਕ ਬਾਪੂ ਲੋਕ ਸੰਗ੍ਰਾਹਕ ਸਨ। ਲੋਕਾਂ ਨਾਲ ਜੁੜ ਜਾਣਾ ਅਤੇ ਉਨ੍ਹਾਂ  ਨੂੰ ਜੋੜ ਲੈਣਾ ਬਾਪੂ, ਦੀ ਵਿਸ਼ੇਸ਼ਤਾ ਸੀ, ਇਹ ਉਨ੍ਹਾਂ  ਦੇ ਸੁਭਾਅ ਵਿੱਚ ਸੀ। ਇਹ ਉਨ੍ਹਾਂ  ਦੀ ਸਖ਼ਸ਼ੀਅਤ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਦੇ ਰੂਪ ਵਿੱਚ ਹਰ ਕਿਸੇ ਨੇ ਅਨੁਭਵ ਕੀਤਾ ਹੈ। ਉਨ੍ਹਾਂ  ਨੇ ਹਰ ਇੱਕ ਵਿਅਕਤੀ ਨੂੰ ਇਹ ਅਨੁਭਵ ਕਰਵਾਇਆ ਕਿ ਉਹ ਦੇਸ਼ ਦੇ ਲਈ ਸਭ ਤੋਂ ਮਹੱਤਵਪੂਰਨ ਅਤੇ ਬੇਹੱਦ ਜ਼ਰੂਰੀ ਹੈ। ਸੁਤੰਤਰਤਾ ਸੰਗ੍ਰਾਮ ਵਿੱਚ ਉਨ੍ਹਾਂ  ਦਾ ਸਭ ਤੋਂ ਵੱਡਾ ਯੋਗਦਾਨ ਇਹ ਰਿਹਾ ਕਿ ਉਨ੍ਹਾਂ  ਨੇ ਇਸ ਨੂੰ ਇੱਕ ਵਿਆਪਕ ਜਨ-ਅੰਦੋਲਨ ਬਣਾ ਦਿੱਤਾ। ਸੁਤੰਤਰਤਾ ਸੰਗ੍ਰਾਮ ਦੇ ਅੰਦੋਲਨ ਵਿੱਚ ਮਹਾਤਮਾ ਗਾਂਧੀ ਦੇ ਸੱਦੇ ’ਤੇ ਸਮਾਜ ਦੇ ਹਰ ਖੇਤਰ, ਹਰ ਵਰਗ ਦੇ ਲੋਕਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਬਾਪੂ ਨੇ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਰਣਾਮਈ ਮੰਤਰ ਦਿੱਤਾ ਸੀ। ਜਿਸ ਨੂੰ ਅਕਸਰ ਗਾਂਧੀ ਜੀ ਦਾ ਤਲਿਸਮਾਨਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਵਿੱਚ ਗਾਂਧੀ ਜੀ ਨੇ ਕਿਹਾ ਸੀ ਮੈਂ ਤੁਹਾਨੂੰ ਇਕ ਜੰਤਰ ਦਿੰਦਾ ਹਾਂ, ਜਦੋਂ ਵੀ ਤੁਹਾਨੂੰ ਸ਼ੱਕ ਹੋਵੇ ਜਾਂ ਤੁਹਾਡਾ ਅਹਮ ਤੁਹਾਡੇ ਤੇ ਹਾਵੀ ਹੋਣ ਲੱਗੇ ਤਾਂ ਇਹ ਕਸੌਟੀ ਅਜਮਾਓ, ਜੋ ਸਾਰਿਆਂ ਤੋਂ ਗ਼ਰੀਬ ਅਤੇ ਕਮਜ਼ੋਰ ਆਦਮੀ ਤੁਸੀਂ ਦੇਖਿਆ ਹੋਵੇ, ਉਸ ਦੀ ਸ਼ਕਲ ਯਾਦ ਕਰੋ ਅਤੇ ਆਪਣੇ ਦਿਲ ਤੋਂ ਪੁੱਛੋ ਕਿ ਜੋ ਕਦਮ ਉਠਾਉਣ ਦਾ ਤੁਸੀਂ ਵਿਚਾਰ ਕਰ ਰਹੇ ਹੋ, ਉਹ ਉਸ ਆਦਮੀ ਦੇ ਲਈ ਕਿੰਨਾ ਲਾਭਦਾਇਕ ਹੋਵੇਗਾ। ਕਿ ਉਸ ਨਾਲ, ਉਸ ਨੂੰ ਕੁਝ ਲਾਭ ਪਹੁੰਚੇਗਾ! ਕਿ ਉਸ ਨਾਲ ਉਹ ਆਪਣੇ ਹੀ ਜੀਵਨ ਅਤੇ ਭਾਗ ’ਤੇ ਕੁਝ ਕਾਬੂ ਰੱਖ ਸਕੇਗਾ! ਯਾਨੀ ਕਿ ਉਸ ਨਾਲ ਉਨ੍ਹਾਂ  ਕਰੋੜਾਂ ਲੋਕਾਂ ਨੂੰ ਸਵਰਾਜ ਮਿਲ ਸਕੇਗਾ ਜਿਨ੍ਹਾਂ  ਦੇ ਪੇਟ ਭੁੱਖੇ ਹਨ ਅਤੇ ਆਤਮਾ ਅਤ੍ਰਿਪਤ ਹੈ। ਫ਼ਿਰ ਤੁਸੀਂ ਦੇਖੋਗੇ ਕਿ ਉਨ੍ਹਾਂ  ਦਾ ਸ਼ੱਕ ਮਿਟ ਰਿਹਾ ਹੈ ਅਤੇ ਅਹਮ ਖ਼ਤਮ ਹੋ ਰਿਹਾ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ! ਗਾਂਧੀ ਜੀ ਦਾ ਇਕ ਜੰਤਰ ਅੱਜ ਵੀ ਓਨਾ ਹੀ ਮਹਤੱਵਪੂਰਨ ਹੈ। ਅੱਜ ਦੇਸ਼ ਵਿੱਚ ਵਧਦਾ ਹੋਇਆ ਮੱਧ ਵਰਗ, ਵਧਦੀ ਹੋਈ ਉਸ ਦੀ ਆਰਥਿਕ ਸ਼ਕਤੀ, ਵਧਦੀ ਹੋਈ Purchasing Power, ਕੀ ਅਸੀਂ ਕੁਝ ਵੀ ਖਰੀਦਾਰੀ ਦੇ ਲਈ ਜਾਈਏ ਤਾਂ ਪਲ ਭਰ ਦੇ ਲਈ ਪੂਜਨੀਕ ਬਾਪੂ ਨੂੰ ਯਾਦ ਕਰ ਸਕਦੇ ਹਾਂ! ਪੂਜਨੀਕ ਬਾਪੂ ਦੇ ਉਸ ਜੰਤਰ ਨੂੰ ਯਾਦ ਕਰ ਸਕਦੇ ਹਾਂ! ਕੀ ਅਸੀਂ ਖਰੀਦਾਰੀ ਕਰਦੇ ਸਮੇਂ ਸੋਚ ਸਕਦੇ ਹਾਂ ਕਿ ਮੈਂ ਜੋ ਚੀਜ਼ ਖਰੀਦ ਰਿਹਾ ਹਾਂ ਉਸ ਨਾਲ ਦੇਸ਼ ਦੇ ਕਿਸ ਨਾਗਰਿਕ ਦਾ ਲਾਭ ਹੋਵੇਗਾ। ਕਿਸ ਦੇ  ਚਿਹਰੇ ’ਤੇ ਖੁਸ਼ੀ ਆਵੇਗੀ। ਕੌਣ ਸੁਭਾਗਾ ਹੋਵੇਗਾ, ਜਿਸ ਦਾ Direct ਜਾਂ Indirect ਤੁਹਾਡੀ ਖਰੀਦੀ ਨਾਲ ਲਾਭ ਹੋਵੇਗਾ, ਅਤੇ ਗ਼ਰੀਬ  ਤੋਂ ਗ਼ਰੀਬ  ਨੂੰ ਲਾਭ ਹੋਵੇਗਾ, ਤਾਂ ਮੇਰੀ ਖੁਸ਼ੀ ਜ਼ਿਆਦਾ  ਤੋਂ ਜ਼ਿਆਦਾ  ਹੋਵੇਗੀ। ਗਾਂਧੀ ਜੀ ਦੇ ਇਸ ਜੰਤਰ ਨੂੰ ਯਾਦ ਕਰਦਿਆਂ ਹੋਇਆਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਦੋਂ ਵੀ ਕੁਝ ਖਰੀਦੀਏ ਤਾਂ ਗਾਂਧੀ ਜੀ ਦੀ 150ਵੀਂ ਜਯੰਤੀ  ਮਨਾਉਂਦੇ ਹਾਂ ਤਾਂ ਸਾਡੀ ਹਰ ਖਰੀਦੀ ਨਾਲ ਕਿਸੇ ਨਾ ਕਿਸੇ ਦੇਸ਼ਵਾਸੀ ਦਾ ਭਲਾ ਹੋਣਾ ਚਾਹੀਦਾ ਹੈ। ਅਤੇ ਉਸ ਵਿੱਚ ਵੀ ਜਿਸ ਨੇ ਆਪਣਾ ਪਸੀਨਾ ਵਹਾਇਆ ਹੈ, ਜਿਸ ਨੇ ਆਪਣੇ ਪੈਸੇ ਲਗਾਏ ਹਨ, ਜਿਸ ਨੇ ਆਪਣਾ ਹੁਨਰ ਲਗਾਇਆ ਹੈ, ਉਨ੍ਹਾਂ  ਸਾਰਿਆਂ ਨੂੰ ਕੁਝ ਨਾ ਕੁਝ ਲਾਭ ਹੋਣਾ ਚਾਹੀਦਾ ਹੈ। ਇਹੀ ਤਾਂ ਗਾਂਧੀ ਦਾ ਜੰਤਰ ਹੈ, ਇਹੀ ਤਾਂ ਗਾਂਧੀ ਦਾ ਸੰਦੇਸ਼ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਸਭ ਤੋਂ ਗ਼ਰੀਬ  ਅਤੇ ਕਮਜ਼ੋਰ ਆਦਮੀ ਹੈ, ਉਸ ਦੇ ਜੀਵਨ ਵਿੱਚ ਤੁਹਾਡਾ ਇੱਕ ਛੋਟਾ ਜਿਹਾ ਕਦਮ ਬਹੁਤ ਵੱਡਾ ਸਿੱਟਾ ਲਿਆ ਸਕਦਾ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ! ਜਦੋਂ ਗਾਂਧੀ ਜੀ ਨੇ ਕਿਹਾ ਸੀ ਕਿ ਸਫ਼ਾਈ ਕਰੋਗੇ ਤਾਂ ਸੁਤੰਤਰਤਾ ਮਿਲੇਗੀ। ਸ਼ਾਇਦ ਉਨ੍ਹਾਂ  ਨੂੰ ਪਤਾ ਵੀ ਨਹੀਂ ਹੋਵੇਗਾ ਇਹ ਕਿਵੇਂ ਹੋਵੇਗਾ, ਪਰ ਇਹ ਹੋਇਆ, ਭਾਰਤ ਨੂੰ ਸੁਤੰਤਰਤਾ ਮਿਲੀ। ਇਸੇ ਤਰ੍ਹਾਂ ਅੱਜ ਸਾਨੂੰ ਲਗ ਸਕਦਾ ਹੈ ਕਿ ਮੇਰੇ ਛੋਟੇ ਜਿਹੇ ਕੰਮ ਨਾਲ ਵੀ ਮੇਰੇ ਦੇਸ਼ ਦੀ ਆਰਥਿਕ ਤਰੱਕੀ ਵਿੱਚ, ਆਰਥਿਕ ਸਸ਼ਕਤੀਕਰਨ ਵਿੱਚ, ਗ਼ਰੀਬ  ਨੂੰ ਗ਼ਰੀਬੀ ਦੇ ਖ਼ਿਲਾਫ਼ ਲੜਾਈ ਲੜਣ ਦੀ ਤਾਕਤ ਦੇਣ ਵਿੱਚ ਮੇਰਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਅਤੇ ਮੈਂ ਸਮਝਦਾ ਹਾਂ ਕਿ ਅੱਜ ਦੇ ਯੁੱਗ ਦੀ ਇਹੀ ਸੱਚੀ ਦੇਸ਼ ਭਗਤੀ ਹੈ, ਇਹੀ ਪੂਜਨੀਕ ਬਾਪੂ ਨੂੰ ਸੱਚੀ ਸ਼ਰਧਾਂਜਲੀ ਹੈ। ਜਿਵੇਂ ਖ਼ਾਸ ਮੌਕਿਆਂ ’ਤੇ ਖਾਦੀ ਅਤੇ ਹੈਂਡਲੂਮ ਦੇ ਉਤਪਾਦ ਖਰੀਦਣ ਬਾਰੇ ਸੋਚੀਏ, ਇਸ ਨਾਲ ਅਨੇਕ ਬੁਣਕਰਾਂ ਨੂੰ ਮਦਦ ਮਿਲੇਗੀ। ਕਹਿੰਦੇ ਹਨ ਕਿ ਲਾਲ ਬਹਾਦੁਰ ਸ਼ਾਸਤਰੀ ਜੀ ਖਾਦੀ ਦੇ ਪੁਰਾਣੇ ਜਾਂ ਪਾਟੇ ਹੋਏ ਕੱਪੜਿਆਂ ਨੂੰ ਵੀ ਇਸ ਲਈ ਸਾਂਭ ਕੇ ਰੱਖਦੇ ਸਨ ਕਿ ਉਸ ਵਿੱਚ ਕਿਸੇ ਦੀ ਮਿਹਨਤ ਛੁਪੀ ਹੁੰਦੀ ਹੈ। ਉਹ ਕਹਿੰਦੇ ਸਨ ਕਿ ਇਹ ਸਭ ਖਾਦੀ ਦੇ ਕੱਪੜੇ ਬੜੀ ਮਿਹਨਤ ਨਾਲ ਬਣਾਏ ਹੋਏ ਹਨ। ਇਸ ਦਾ ਇੱਕ-ਇੱਕ ਸੂਤ ਕੰਮ ਆਉਣਾ ਚਾਹੀਦਾ ਹੈ। ਦੇਸ਼ ਵਾਸੀਆਂ ਨਾਲ ਮੋਹ ਅਤੇ ਦੇਸ਼ ਵਾਸੀਆਂ ਨਾਲ ਪਿਆਰ ਦੀ ਇਹ ਭਾਵਨਾ ਛੋਟੀ ਜਿਹੀ ਕੱਦ-ਕਾਠੀ ਵਾਲੇ ਉਸ ਮਹਾਮਾਨਵ ਦੇ ਰਗ਼-ਰਗ਼ ਵਿੱਚ ਵਸੀ ਹੋਈ ਸੀ। ਦੋ ਦਿਨ ਬਾਦ ਪੂਜਨੀਕ ਬਾਪੂ ਦੇ ਨਾਲ ਹੀ ਅਸੀਂ ਸ਼ਾਸਤਰੀ ਜੀ ਦੀ ਵੀ ਜਯੰਤੀ  ਮਨਾਵਾਂਗੇ। ਸ਼ਾਸਤਰੀ ਜੀ ਦਾ ਨਾਮ ਆਉਂਦਿਆਂ ਹੀ ਸਾਡੇ ਭਾਰਤ ਵਾਸੀਆਂ ਦੇ ਮਨ ਵਿੱਚ ਇੱਕ ਅਥਾਹ ਸ਼ਰਧਾ ਦਾ ਭਾਵ ਉਮੜ ਪੈਂਦਾ ਹੈ। ਉਨ੍ਹਾਂ  ਦੀ ਨਿਮਰ ਸਖ਼ਸ਼ੀਅਤ ਹਰ ਦੇਸ਼ਵਾਸੀ ਸਦਾ ਹੀ ਨੂੰ ਫ਼ਖ਼ਰ ਨਾਲ ਭਰ ਦਿੰਦੀ ਹੈ।

            ਲਾਲ ਬਹਾਦੁਰ ਸ਼ਾਸਤਰੀ ਜੀ ਦੀ ਇਹ ਵਿਸ਼ੇਸ਼ਤਾ ਸੀ ਕਿ ਬਾਹਰ ਤੋਂ ਬੇਹੱਦ ਨਿਮਰ ਦਿਖਾਈ ਦਿੰਦੇ ਸਨ ਪਰ ਅੰਦਰ ਤੋਂ ਚੱਟਾਨ ਦੇ ਵਾਂਗ ਦ੍ਰਿੜ੍ਹ ਇਰਾਦੇ ਵਾਲੇ ਸਨ। ਜੈ ਜਵਾਨ-ਜੈ ਕਿਸਾਨਦਾ ਉਨ੍ਹਾਂ  ਦਾ ਨਾਅਰਾ ਉਨ੍ਹਾਂ  ਦੀ ਇਸੇ ਮਹਾਨ ਸਖ਼ਸ਼ੀਅਤ ਦੀ ਪਹਿਚਾਣ ਹੈ। ਰਾਸ਼ਟਰ ਦੇ ਪ੍ਰਤੀ ਉਨ੍ਹਾਂ  ਦੀ ਨਿਰਸਵਾਰਥ ਤਪੱਸਿਆ ਦਾ ਹੀ ਫ਼ਲ ਸੀ ਕਿ ਲਗਭਗ ਡੇਢ ਸਾਲ ਦੇ ਸੰਖੇਪ ਕਾਰਜਕਾਲ ਵਿੱਚ, ਉਹ ਦੇਸ਼ ਦੇ ਜਵਾਨਾਂ ਅਤੇ ਕਿਸਾਨਾਂ ਨੂੰ ਸਫ਼ਲਤਾ ਦੇ ਸ਼ਿਖਰ ’ਤੇ ਪਹੁੰਚਣ ਦਾ ਮੰਤਰ ਦੇ ਗਏ।

            ਮੇਰੇ ਪਿਆਰੇ ਦੇਸ਼ ਵਾਸੀਓ! ਅੱਜ ਜਦੋਂ ਅਸੀਂ ਪੂਜਨੀਕ ਬਾਪੂ ਨੂੰ ਯਾਦ ਕਰ ਰਹੇ ਹਾਂ ਤਾਂ ਬਹੁਤ ਸੁਭਾਵਿਕ ਹੈ ਕਿ ਸਵੱਛਤਾ ਦੀ ਗੱਲ ਦੇ ਬਿਨਾ ਰਹਿ ਨਹੀਂ ਸਕਦੇ। 15 ਸਤੰਬਰ ਤੋਂ ਸਵੱਛਤਾ ਹੀ ਸੇਵਾਇੱਕ ਮੁਹਿੰਮ ਸ਼ੁਰੂ ਹੋਈ। ਕਰੋੜਾਂ ਲੋਕ ਇਸ ਮੁਹਿੰਮ ਵਿੱਚ ਜੁੜੇ ਅਤੇ ਮੈਨੂੰ ਵੀ ਸੁਭਾਗ ਮਿਲਿਆ ਕਿ ਮੈਂ ਦਿੱਲੀ ਦੇ ਅੰਬੇਡਕਰ ਸਕੂਲ ਵਿੱਚ ਬੱਚਿਆਂ ਦੇ ਨਾਲ ਸਵੱਛਤਾ ਕਾਰਸੇਵਾ ਕਰਾਂ। ਮੈਂ ਉਸ ਸਕੂਲ ਵਿੱਚ ਗਿਆ ਜਿਸ ਦੀ ਨੀਂਹ ਖ਼ੁਦ ਬਾਬਾ ਸਾਹਿਬ ਨੇ ਰੱਖੀ ਸੀ। ਦੇਸ਼ਭਰ ਵਿੱਚ ਹਰ ਤਬਕੇ ਦੇ ਲੋਕ ਇਸ 15 ਤਰੀਕ ਨੂੰ ਇਸ ਕਾਰਸੇਵਾ ਨਾਲ ਜੁੜੇ। ਸੰਸਥਾਵਾਂ ਨੇ ਵੀ ਇਸ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਦਿੱਤਾ। ਸਕੂਲੀ ਬੱਚਿਆਂ, ਕਾਲਜ ਦੇ ਵਿਦਿਆਰਥੀਆਂ, NCC, NSS, ਯੁਵਾ ਸੰਗਠਨ,  Media Groups, Corporate ਜਗਤ ਸਾਰਿਆਂ ਨੇ, ਸਾਰਿਆਂ ਨੇ ਵੱਡੇ ਪੈਮਾਨੇ ’ਤੇ ਸਵੱਛਤਾ ਕਾਰਸੇਵਾ ਕੀਤੀ। ਮੈਂ ਇਸ ਲਈ ਸਾਰੇ ਸਵੱਛਤਾ ਪ੍ਰੇਮੀ ਦੇਸ਼ ਵਾਸੀਆਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਓ ਸੁਣਦੇ ਹਾਂ ਇੱਕ ਫ਼ੋਨ ਕਾਲ-

            ‘ਨਮਸਕਾਰ! ਮੇਰਾ ਨਾਂ ਸ਼ੈਤਾਨ ਸਿੰਘ ਜ਼ਿਲ੍ਹਾਬੀਕਾਨੇਰ, ਤਹਿਸੀਲ-ਪੂਗਲ, ਰਾਜਸਥਾਨ ਤੋਂ ਬੋਲ ਰਿਹਾ ਹਾਂ। ਮੈਂ Blind ਵਿਅਕਤੀ ਹਾਂ, ਦੋਹਾਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਮੈਂ Totally Blind ਹਾਂ। ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਮਨ ਕੀ ਬਾਤਵਿੱਚ ਸਵੱਛ ਭਾਰਤ ਦਾ ਜੋ ਮੋਦੀ ਜੀ ਨੇ ਕਦਮ ਚੁੱਕਿਆ ਸੀ, ਬਹੁਤ ਹੀ ਵਧੀਆ ਹੈ। ਅਸੀਂ Blind ਲੋਕ ਪਖਾਨੇ ਜਾਣ ਲਈ ਬਹੁਤ ਪਰੇਸ਼ਾਨ ਹੁੰਦੇ ਸਾਂ। ਹੁਣ ਕੀ ਹੈ ਹਰ ਘਰ ਵਿੱਚ ਪਖਾਨਾ ਬਣ ਚੁੱਕਾ ਹੈ ਤਾਂ ਸਾਡਾ ਬਹੁਤ ਵਧੀਆ ਫਾਇਦਾ ਹੋਇਆ ਹੈ ਉਸ ਵਿੱਚ। ਇਹ ਕਦਮ ਬਹੁਤ ਵਧੀਆ ਚੁੱਕਿਆ ਸੀ ਅਤੇ ਅੱਗੇ ਚਲਦਾ ਰਹੇ ਇਹ ਕੰਮ

            ਬਹੁਤ-ਬਹੁਤ ਧੰਨਵਾਦ! ਤੁਸੀਂ ਬਹੁਤ ਵੱਡੀ ਗੱਲ ਕਹੀ। ਹਰ ਕਿਸੇ ਦੇ ਜੀਵਨ ਵਿੱਚ ਸਵੱਛਤਾ ਦਾ ਆਪਣਾ ਮਹੱਤਵ ਹੈ ਅਤੇ ਸਵੱਛ ਭਾਰਤ ਅਭਿਆਨਤਹਿਤ ਤੁਹਾਡੇ ਘਰ ਵਿੱਚ ਪਖਾਨਾ ਬਣਿਆ ਅਤੇ ਉਸ ਨਾਲ ਹੁਣ ਤੁਹਾਨੂੰ ਸੁਵਿਧਾ ਹੋ ਰਹੀ ਹੈ। ਸਾਡੇ ਸਾਰਿਆਂ ਦੇ ਲਈ ਇਸ ਤੋਂ ਜ਼ਿਆਦਾ  ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ। ਅਤੇ ਸ਼ਾਇਦ ਇਸ ਮੁਹਿੰਮ ਦੇ ਨਾਲ ਜੁੜੇ ਲੋਕਾਂ ਨੂੰ ਵੀ ਅੰਦਾਜਾ ਨਹੀਂ ਹੋਵੇਗਾ ਕਿ ਇੱਕ ਦ੍ਰਿਸ਼ਟੀਹੀਨ ਹੋਣ ਦੇ ਨਾਤੇ ਤੁਸੀਂ ਦੇਖ ਨਹੀਂ ਸਕਦੇ ਹੋ, ਲੇਕਿਨ ਪਖਾਨਾ ਨਾ ਹੋਣ ਤੋਂ ਪਹਿਲਾਂ ਤੁਸੀਂ ਕਿੰਨੀਆਂ ਦਿੱਕਤਾਂ ਨਾਲ ਜੀਵਨ ਗੁਜਾਰਦੇ ਸੀ। ਅਤੇ ਪਖਾਨਾ ਹੋਣ ਦੇ ਬਾਅਦ ਤੁਹਾਡੇ ਲਈ ਕਿੰਨਾ ਵੱਡਾ ਵਰਦਾਨ ਬਣ ਗਿਆ। ਸ਼ਾਇਦ ਤੁਸੀਂ ਵੀ ਇਸ ਪੱਖ ਨੂੰ ਜੋੜਦੇ ਹੋਏ ਫ਼ੋਨ ਨਾ ਕੀਤਾ ਹੁੰਦਾ ਤਾਂ ਸ਼ਾਇਦ ਸਵੱਛਤਾ ਦੀ ਇਸ ਮੁਹਿੰਮ ਨਾਲ ਜੁੜੇ ਲੋਕਾਂ ਦੇ ਧਿਆਨ ਵਿੱਚ ਵੀ ਅਜਿਹਾ ਸੰਵੇਦਨਸ਼ੀਲ ਪੱਖ ਨਾ ਆਉਂਦਾ। ਮੈਂ ਤੁਹਾਡੇ ਫੋਨ ਦੇ ਲਈ ਖ਼ਾਸ ਤੌਰ ’ਤੇ ਤੁਹਾਡਾ ਧੰਨਵਾਦ ਕਰਦਾ ਹਾਂ।

            ਮੇਰੇ ਪਿਆਰੇ ਦੇਸ਼ ਵਾਸੀਓ! ਸਵੱਛ ਭਾਰਤ ਮਿਸ਼ਨਸਿਰਫ਼ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ  ਵਿੱਚ ਇੱਕ ਸਫ਼ਲ ਕਹਾਣੀ ਬਣ ਚੁੱਕਾ ਹੈ ਜਿਸ ਬਾਰੇ ਹਰ ਕੋਈ ਗੱਲ ਕਰ ਰਿਹਾ ਹੈ। ਇਸ ਵਾਰ ਭਾਰਤ ਇਤਿਹਾਸ ਵਿੱਚ ਦੁਨੀਆ  ਦਾ ਸਭ ਤੋਂ ਵੱਡਾ ਸਵੱਛਤਾ ਸੰਮੇਲਨ ਆਯੋਜਿਤ ਕਰ ਰਿਹਾ ਹੈ। ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨਯਾਨੀ ‘ Mahatma Gandhi International Sanitation Convention’ ਦੁਨੀਆ  ਭਰ ਦੇ  Sanitation Minister ਅਤੇ ਖੇਤਰ ਦੇ ਮਾਹਰ ਇਕੱਠੇ ਆ ਕੇ ਸਵੱਛਤਾ ਨਾਲ ਜੁੜੇ ਆਪਣੇ ਪ੍ਰਯੋਗ ਅਤੇ ਅਨੁਭਵ ਸਾਂਝਾ ਕਰ ਰਹੇ ਹਨ। ‘ Mahatma Gandhi International Sanitation Convention’ ਦੀ ਸਮਾਪਤੀ 2 ਅਕਤੂਬਰ 2018 ਨੂੰ ਬਾਪੂ ਦੇ 150ਵੇਂ ਜਯੰਤੀ  ਸਮਾਰੋਹ ਦੀ ਸ਼ੁਰੂਆਤ  ਨਾਲ ਹੋਵੇਗੀ।

            ਮੇਰੇ ਪਿਆਰੇ ਦੇਸ਼ ਵਾਸੀਓ! ਸੰਸਕ੍ਰਿਤ ਦੀ ਇਕ ਪੰਕਤੀ ਹੈ ਨਿਆਏਮੂਲੰ ਸਵਰਾਜ੍ਯੰ ਸ੍ਯਾਤ੍ਯਾਨਿਕੇ ਸਵਰਾਜ ਦੇ ਮੂਲ ਵਿੱਚ ਨਿਆਂ ਹੁੰਦਾ ਹੈ। ਜਦੋਂ ਨਿਆਂ ਦੀ ਚਰਚਾ ਹੁੰਦੀ ਹੈ, ਤਾਂ ਮਨੁੱਖੀ ਅਧਿਕਾਰ ਦਾ ਭਾਵ ਉਸ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਲ ਹੋ ਜਾਂਦਾ ਹੈ। ਸ਼ੋਸ਼ਿਤ, ਪੀੜਿਤ ਅਤੇ ਵੰਚਿਤ ਲੋਕਾਂ ਦੀ ਸੁਤੰਤਰਤਾ, ਸ਼ਾਂਤੀ ਅਤੇ ਉਨ੍ਹਾਂ  ਲਈ ਨਿਆਂ ਸੁਨਿਸ਼ਚਿਤ ਕਰਨ ਦੇ ਲਈ- ਇਹ ਖ਼ਾਸ ਤੌਰ ’ਤੇ ਜ਼ਰੂਰੀ ਹੈ। ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਦਿੱਤੇ ਗਏ ਸੰਵਿਧਾਨ ਵਿੱਚ ਗ਼ਰੀਬਾਂ ਦੇ ਮੂਲ ਅਧਿਕਾਰਾਂ ਦੀ ਰੱਖਿਆ ਲਈ ਕਈ ਪ੍ਰਾਵਧਾਨ ਕੀਤੇ ਗਏ ਹਨ। ਉਨ੍ਹਾਂ  ਦੇ ਵਿਜ਼ਨ [Vision] ਤੋਂ ਪ੍ਰੇਰਿਤ ਹੋ ਕੇ 12 ਅਕਤੂਬਰ 1993 ਨੂੰ ਰਾਸ਼ਟਰੀ ਮਾਨਵ ਅਧਿਕਾਰ ਆਯੋਗਯਾਨਿ  National Human Rights Commission (NHRC) ਦਾ ਗਠਨ ਕੀਤਾ ਗਿਆ ਸੀ। ਕੁਝ ਹੀ ਦਿਨਾਂ ਬਾਅਦ  NHRC ਦੇ 25 ਸਾਲ ਪੂਰੇ ਹੋਣ ਵਾਲੇ ਹਨ। NHRC ਨੇ ਨਾ ਸਿਰਫ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਬਲਕਿ ਮਨੁੱਖੀ ਪ੍ਰਤਿਸ਼ਠਾ ਨੂੰ ਵੀ ਵਧਾਉਣ ਦਾ ਕੰਮ ਕੀਤਾ ਹੈ। ਸਾਡੇ ਪ੍ਰਾਣ-ਪਿਆਰੇ ਨੇਤਾ, ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਨੇ ਸਪਸ਼ਟ ਰੂਪ ਨਾਲ ਕਿਹਾ ਸੀ ਕਿ ਮਨੁੱਖੀ ਅਧਿਕਾਰ ਸਾਡੇ ਲਈ ਕੋਈ ਪਰਾਈ ਧਾਰਨਾ ਨਹੀਂ ਹੈ। ਸਾਡੇ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਦੇ ਪ੍ਰਤੀਕ ਚਿੰਨ੍ਹ ਵਿੱਚ ਵੈਦਿਕ ਕਾਲ ਦਾ ਆਦਰਸ਼ ਸੂਤਰ ਸਰਵੇ ਭਵੰਤੁ ਸੁਖਿਨ : ਅੰਕਿਤ ਹੈ। NHRC ਨੇ ਮਨੁੱਖੀ ਅਧਿਕਾਰਾਂ ਸਬੰਧੀ ਵਿਆਪਕ ਜਾਗਰੂਕਤਾ ਪੈਦਾ ਕੀਤੀ ਹੈ, ਨਾਲ ਹੀ ਇਸ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। 25 ਸਾਲ ਦੀ ਯਾਤਰਾ ਵਿੱਚ ਉਸ ਨੇ ਦੇਸ਼ ਵਾਸੀਆਂ ਵਿੱਚ ਇੱਕ ਆਸ਼ਾ, ਇੱਕ ਵਿਸ਼ਵਾਸ ਦਾ ਵਾਤਾਵਰਣ ਪੈਦਾ ਕੀਤਾ ਹੈ। ਇੱਕ ਸਵਸਥ ਸਮਾਜ ਦੇ ਲਈ, ਉੱਤਮ ਲੋਕਤੰਤਰੀ ਕਦਰਾਂ-ਕੀਮਤਾਂ ਦੇ ਲਈ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਆਸਪੂਰਨ ਘਟਨਾ ਹੈ। ਅੱਜ ਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰ ਦੇ ਕੰਮ ਦੇ ਨਾਲ-ਨਾਲ 26 ਰਾਜ ਮਾਨਵ ਅਧਿਕਾਰ ਆਯੋਗਾਂ ਦਾ ਵੀ ਗਠਨ ਕੀਤਾ ਹੈ। ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਮਨੁੱਖੀ ਅਧਿਕਾਰਾਂ ਦੇ ਮਹੱਤਵ ਨੂੰ ਸਮਝਣ ਅਤੇ ਵਿਵਹਾਰ ਵਿੱਚ ਲਿਆਉਣ ਦੀ ਜ਼ਰੂਰਤ ਹੈ- ਇਹ ਹੀ ਸਬਕਾ ਸਾਥ-ਸਬਕਾ ਵਿਕਾਸਦਾ ਅਧਾਰ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ! ਅਕਤੂਬਰ ਮਹੀਨਾ ਹੋਵੇ, ਜੈ ਪ੍ਰਕਾਸ਼ ਨਰਾਇਣ ਜੀ ਦੀ ਜਨਮ ਜਯੰਤੀ  ਹੋਵੇ, ਰਾਜ ਮਾਤਾ ਵਿਜਿਆਰਾਜੇ ਸਿੰਧੀਆ ਜੀ ਦੇ ਜਨਮ ਸ਼ਤਾਬਦੀ ਦੀ ਸ਼ੁਰੂਆਤ  ਹੁੰਦੀ ਹੋਵੇ- ਇਹ ਸਾਰੇ ਮਹਾਪੁਰਖ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦੇ ਰਹੇ ਹਨ। ਉਨ੍ਹਾਂ  ਨੂੰ ਅਸੀਂ ਨਮਨ ਕਰਦੇ ਹਾਂ ਅਤੇ 31 ਅਕਤੂਬਰ ਸਰਦਾਰ ਸਾਹਿਬ ਦੀ ਜਯੰਤੀ  ਨੂੰ, ਮੈਂ ਅਗਲੀ ਮਨ ਕੀ ਬਾਤਵਿੱਚ ਵਿਸਤਾਰ ਨਾਲ ਗੱਲ ਕਰਾਂਗਾ। ਲੇਕਿਨ ਅੱਜ ਮੈਂ ਜ਼ਰੂਰ ਇਸ ਲਈ ਉਲੇਖ ਕਰਨਾ ਚਾਹੁੰਦਾ ਹਾਂ ਕਿ ਕੁਝ ਸਾਲਾਂ ਤੋਂ ਸਰਦਾਰ ਸਾਹਿਬ ਦੀ ਜਨਮ ਜਯੰਤੀ ’ਤੇ 31 ਅਕਤੂਬਰ ਨੂੰ ‘Run For Unity’ ਹਿੰਦੁਸਤਾਨ ਦੇ ਹਰ ਛੋਟੇ-ਮੋਟੇ ਸ਼ਹਿਰ ਵਿੱਚ, ਕਸਬਿਆਂ ਵਿੱਚ, ਪਿੰਡਾਂ ਵਿੱਚ ਏਕਤਾ ਕੇ ਲੀਏ ਦੌੜਇਸ ਦਾ ਆਯੋਜਨ ਹੁੰਦਾ ਹੈ। ਇਸ ਸਾਲ ਵੀ ਅਸੀਂ ਯਤਨਪੂਰਵਕ ਆਪਣੇ ਪਿੰਡ ਵਿੱਚ, ਕਸਬੇ ਵਿੱਚ, ਸ਼ਹਿਰ ਵਿੱਚ, ਮਹਾਨਗਰ ਵਿੱਚ ‘Run For Unity’ ਨੂੰ Organise ਕਰੀਏ। ਏਕਤਾ ਕੇ ਲੀਏ ਦੌੜਇਹੀ ਤਾਂ ਸਰਦਾਰ ਸਾਹਿਬ ਦਾ, ਉਨ੍ਹਾਂ  ਨੂੰ ਯਾਦ ਕਰਨ ਦਾ ਉੱਤਮ ਰਾਹ ਹੈ। ਕਿਉਂਕਿ ਉਨ੍ਹਾਂ  ਨੇ ਜੀਵਨਭਰ ਦੇਸ਼ ਦੀ ਏਕਤਾ ਦੇ ਲਈ ਕੰਮ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ 31 ਅਕਤੂਬਰ ਨੂੰ ‘Run For Unity’ ਦੇ ਜ਼ਰੀਏ ਸਮਾਜ ਦੇ ਹਰ ਵਰਗ ਨੂੰ, ਦੇਸ਼ ਦੀ ਹਰ ਇਕਾਈ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਅਸੀਂ ਬਲ ਦੇਈਏ ਅਤੇ ਇਹੀ ਉਨ੍ਹਾਂ  ਦੇ ਲਈ ਚੰਗੀ ਸ਼ਰਧਾਂਜਲੀ ਹੋਵੇਗੀ।

 ਮੇਰੇ ਪਿਆਰੇ ਦੇਸ਼ ਵਾਸੀਓ! ਨਵਰਾਤਰੀ ਹੋਵੇ, ਦੁਰਗਾ ਪੂਜਾ ਹੋਵੇ, ਵਿਜੈਦਸ਼ਮੀ (ਦੁਸਹਿਰਾ) ਹੋਵੇ, ਇਨ੍ਹਾਂ ਪਵਿੱਤਰ ਤਿਉਹਾਰਾਂ ਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

                                                            ਧੰਨਵਾਦ।

*****

ਏਕੇਟੀ/ਐੱਸਐੱਚ/ਵੀਕੇ