ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ। ਇਸ ਸਮੇਂ ਪੂਰੀ ਦੁਨੀਆ ਵਿੱਚ ਪੈਰਿਸ ਓਲੰਪਿਕਸ ਛਾਇਆ ਹੋਇਆ ਹੈ। ਓਲੰਪਿਕ, ਸਾਡੇ ਖਿਡਾਰੀਆਂ ਨੂੰ ਵਿਸ਼ਵ ਵਿੱਚ ਤਿਰੰਗਾ ਲਹਿਰਾਉਣ ਦਾ ਮੌਕਾ ਦਿੰਦਾ ਹੈ, ਦੇਸ਼ ਦੇ ਲਈ ਕੁਝ ਕਰ ਗੁਜਰਨ ਦਾ ਮੌਕਾ ਦਿੰਦਾ ਹੈ। ਤੁਸੀਂ ਵੀ ਆਪਣੇ ਖਿਡਾਰੀਆਂ ਦਾ ਉਤਸ਼ਾਹ ਵਧਾਓ, ‘ਚੀਅਰ ਫੌਰ ਭਾਰਤ’!
ਸਾਥੀਓ, ਖੇਡਾਂ ਦੀ ਦੁਨੀਆ ਦੇ ਇਸ ਓਲੰਪਿਕਸ ਤੋਂ ਵੱਖ ਕੁਝ ਦਿਨ ਪਹਿਲਾਂ ਮੈਥ ਦੀ ਦੁਨੀਆ ਵਿੱਚ ਵੀ ਇੱਕ ਓਲੰਪਿਕ ਹੋਇਆ ਹੈ। ਇੰਟਰਨੈਸ਼ਨਲ ਮੈਥੇਮੈਟਿਕਸ ਓਲਿੰਪਿਐਡ, ਇਸ ਓਲਿੰਪਿਐਡ ਵਿੱਚ ਭਾਰਤ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਸਾਡੀ ਟੀਮ ਨੇ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 4 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਇੰਟਰਨੈਸ਼ਨਲ ਮੈਥੇਮੈਟਿਸ ਓਲਿੰਪਿਐਡ, ਇਸ ਵਿੱਚ 100 ਤੋਂ ਜ਼ਿਆਦਾ ਦੇਸ਼ਾਂ ਦੇ ਨੌਜਵਾਨ ਹਿੱਸਾ ਲੈਂਦੇ ਹਨ ਅਤੇ ਓਵਰਆਲ ਟੈਲੀ ਵਿੱਚ ਸਾਡੀ ਟੀਮ ਟੌਪ ਫਾਈਵ ਵਿੱਚ ਆਉਣ ’ਚ ਸਫ਼ਲ ਰਹੀ ਹੈ। ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਨਾਮ –
ਪੁਣੇ ਦੇ ਰਹਿਣ ਵਾਲੇ ਆਦਿੱਤਿਆ ਵੈਂਕਟ ਗਣੇਸ਼, ਪੁਣੇ ਦੇ ਹੀ ਸਿਧਾਰਥ ਚੋਪੜਾ, ਦਿੱਲੀ ਦੇ ਅਰਜੁਨ ਗੁਪਤਾ, ਗ੍ਰੇਟਰ ਨੌਇਡਾ ਦੇ ਕਨਵ ਤਲਵਾਰ, ਮੁੰਬਈ ਦੇ ਰੁਸ਼ੀਲ ਮਾਥੁਰ ਅਤੇ ਗੁਵਾਹਾਟੀ ਦੇ ਆਨੰਦੋਂ ਭਾਦੁੜੀ।
ਸਾਥੀਓ, ਅੱਜ ‘ਮਨ ਕੀ ਬਾਤ’ ਵਿੱਚ ਇਨ੍ਹਾਂ ਨੌਜਵਾਨ ਜੇਤੂਆਂ ਨੂੰ ਖਾਸ ਤੌਰ ’ਤੇ ਸੱਦਾ ਦਿੱਤਾ ਹੈ। ਇਹ ਸਾਰੇ ਇਸ ਸਮੇਂ ਫੋਨ ’ਤੇ ਸਾਡੇ ਨਾਲ ਜੁੜੇ ਹੋਏ ਹਨ।
ਪ੍ਰਧਾਨ ਮੰਤਰੀ ਜੀ : ਨਮਸਤੇ ਸਾਥੀਓ, ‘ਮਨ ਕੀ ਬਾਤ’ ਵਿੱਚ ਤੁਹਾਡੇ ਸਾਰਿਆਂ ਸਾਥੀਆਂ ਦਾ ਬਹੁਤ-ਬਹੁਤ ਸੁਆਗਤ ਹੈ। ਤੁਹਾਡੇ ਸਾਰਿਆਂ ਦਾ ਕੀ ਹਾਲ ਹੈ।
ਵਿਦਿਆਰਥੀ : ਅਸੀਂ ਠੀਕ ਹਾਂ ਸਰ।
ਪ੍ਰਧਾਨ ਮੰਤਰੀ ਜੀ : ਅੱਛਾ ਸਾਥੀਓ, ‘ਮਨ ਕੀ ਬਾਤ’ ਦੇ ਜ਼ਰੀਏ ਦੇਸ਼ਵਾਸੀ ਤੁਹਾਡੇ ਸਾਰਿਆਂ ਦੇ ਤਜ਼ਰਬੇ ਜਾਨਣ ਨੂੰ ਬਹੁਤ ਉਤਸੁਕ ਹਨ। ਮੈਂ ਸ਼ੁਰੂਆਤ ਕਰਦਾ ਹਾਂ ਆਦਿੱਤਿਆ ਅਤੇ ਸਿਧਾਰਥ ਤੋਂ। ਤੁਸੀਂ ਲੋਕ ਪੁਣੇ ਵਿੱਚ ਹੋ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੀ ਸ਼ੁਰੂ ਕਰਦਾ ਹਾਂ। ਓਲਿੰਪਿਐਡ ਦੇ ਦੌਰਾਨ ਤੁਸੀਂ ਜੋ ਅਨੁਭਵ ਕੀਤਾ, ਉਸ ਨੂੰ ਸਾਡੇ ਸਾਰਿਆਂ ਨਾਲ ਸਾਂਝਾ ਕਰੋ।
ਆਦਿੱਤਿਆ : ਮੈਨੂੰ ਮੈਥਸ ਵਿੱਚ ਛੋਟੇ ਹੁੰਦਿਆਂ ਤੋਂ ਹੀ ਦਿਲਚਸਪੀ ਸੀ। ਮੈਨੂੰ 6ਵੀਂ ਜਮਾਤ ਵਿੱਚ ਮੈਥ ਓਮ ਪ੍ਰਕਾਸ਼ ਜੀ, ਮੇਰੇ ਅਧਿਆਪਕ ਨੇ ਸਿਖਾਇਆ ਸੀ ਅਤੇ ਉਨ੍ਹਾਂ ਨੇ ਮੈਥ ਵਿੱਚ ਮੇਰੀ ਰੁਚੀ ਵਧਾਈ ਸੀ। ਮੈਨੂੰ ਸਿੱਖਣ ਨੂੰ ਮਿਲਿਆ ਅਤੇ ਮੈਨੂੰ ਮੌਕਾ ਵੀ ਮਿਲਿਆ ਸੀ।
ਪ੍ਰਧਾਨ ਮੰਤਰੀ ਜੀ : ਤੁਹਾਡੇ ਸਾਥੀ ਦਾ ਕੀ ਕਹਿਣਾ ਹੈ।
ਸਿਧਾਰਥ : ਸਰ, ਮੈਂ ਸਿਧਾਰਥ ਹਾਂ, ਮੈਂ ਪੁਣੇ ਤੋਂ ਹਾਂ। ਮੈਂ ਹੁਣੇ 12ਵੀਂ ਕਲਾਸ ਪਾਸ ਕੀਤੀ ਹੈ। ਇਹ ਮੇਰਾ ਦੂਸਰਾ ਮੌਕਾ ਸੀ IMO ਵਿੱਚ। ਮੈਨੂੰ ਵੀ ਬਹੁਤ ਛੋਟੇ ਹੁੰਦਿਆਂ ਤੋਂ ਮੈਥ ਵਿੱਚ ਦਿਲਚਸਪੀ ਸੀ। ਮੈਂ ਆਦਿੱਤਿਆ ਦੇ ਨਾਲ ਜਦੋਂ 6ਵੀਂ ਕਲਾਸ ਵਿੱਚ ਸੀ, ਓਮ ਪ੍ਰਕਾਸ਼ ਸਰ ਨੇ ਸਾਨੂੰ ਦੋਵਾਂ ਨੂੰ ਟ੍ਰੇਂਡ ਕੀਤਾ ਸੀ ਅਤੇ ਸਾਨੂੰ ਇਸ ਨਾਲ ਬਹੁਤ ਮਦਦ ਹੋਈ ਸੀ। ਹੁਣ ਮੈਂ ਕਾਲਜ ਦੇ CMI ਜਾ ਰਿਹਾ ਹਾਂ ਅਤੇ Maths & CS pursue ਕਰ ਰਿਹਾ ਹਾਂ।
ਪ੍ਰਧਾਨ ਮੰਤਰੀ ਜੀ : ਅੱਛਾ ਮੈਨੂੰ ਦੱਸਿਆ ਗਿਆ ਹੈ ਕਿ ਅਰਜੁਨ ਇਸ ਸਮੇਂ ਗਾਂਧੀ ਨਗਰ ਵਿੱਚ ਹੈ ਅਤੇ ਕਨਵ ਤਾਂ ਗ੍ਰੇਟਰ ਨੌਇਡਾ ਦੇ ਹੀ ਹਨ। ਅਰਜੁਨ ਅਤੇ ਕਨਵ, ਅਸੀਂ, ਓਲਿੰਪਿਐਡ ਦੇ ਬਾਰੇ ਜੋ ਚਰਚਾ ਕੀਤੀ, ਲੇਕਿਨ ਤੁਸੀਂ ਦੋਵੇਂ ਸਾਨੂੰ ਆਪਣੀ ਤਿਆਰੀ ਨਾਲ ਜੁੜੇ ਕੋਈ ਵਿਸ਼ੇ ਅਤੇ ਕੋਈ ਵਿਸ਼ੇਸ਼ ਅਨੁਭਵ, ਜੇਕਰ ਦੱਸੋਗੇ ਤਾਂ ਸਾਡੇ ਸਰੋਤਿਆਂ ਨੂੰ ਚੰਗਾ ਲੱਗੇਗਾ।
ਅਰਜੁਨ : ਨਮਸਤੇ ਸਰ, ਜੈ ਹਿੰਦ, ਮੈਂ ਅਰਜੁਨ ਬੋਲ ਰਿਹਾ ਹਾਂ।
ਪ੍ਰਧਾਨ ਮੰਤਰੀ ਜੀ : ਜੈ ਹਿੰਦ ਅਰਜੁਨ,
ਅਰਜੁਨ : ਮੈਂ ਦਿੱਲੀ ਵਿੱਚ ਰਹਿੰਦਾ ਹਾਂ ਅਤੇ ਮੇਰੇ ਮਾਤਾ ਜੀ ਸ਼੍ਰੀਮਤੀ ਆਸ਼ਾ ਗੁਪਤਾ ਫਿਜ਼ਿਕਸ ਦੇ ਪ੍ਰੋਫੈਸਰ ਹਨ, ਦਿੱਲੀ ਯੂਨੀਵਰਸਿਟੀ ਵਿੱਚ ਅਤੇ ਮੇਰੇ ਪਿਤਾ ਜੀ ਸ਼੍ਰੀ ਅਮਿਤ ਗੁਪਤਾ ਚਾਰਟਿਡ ਅਕਾਊਂਟੈਂਟ ਹਨ। ਮੈਂ ਵੀ ਬਹੁਤ ਮਾਣਮੱਤਾ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਿਹਾ ਹਾਂ ਅਤੇ ਸਭ ਤੋਂ ਪਹਿਲਾਂ ਮੈਂ ਆਪਣੀ ਸਫ਼ਲਤਾ ਦਾ ਸਿਹਰਾ (ਕ੍ਰੈਡਿਟ) ਆਪਣੇ ਮਾਤਾ-ਪਿਤਾ ਨੂੰ ਦੇਣਾ ਚਾਹਾਂਗਾ। ਮੈਨੂੰ ਲਗਦਾ ਹੈ ਕਿ ਜਦ ਇੱਕ ਪਰਿਵਾਰ ਵਿੱਚ ਕੋਈ ਮੈਂਬਰ ਇੱਕ ਅਜਿਹੇ ਮੁਕਾਬਲੇ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤਾਂ ਕੇਵਲ ਦੋ ਮੈਂਬਰਾਂ ਦਾ ਸੰਘਰਸ਼ ਨਹੀਂ ਹੁੰਦਾ, ਪੂਰੇ ਪਰਿਵਾਰ ਦਾ ਸੰਘਰਸ਼ ਹੁੰਦਾ ਹੈ। ਜ਼ਰੂਰੀ ਤੌਰ ’ਤੇ ਸਾਡੇ ਕੋਲ ਜੋ ਪੇਪਰ ਹੁੰਦੇ ਹਨ, ਉਸ ਵਿੱਚ ਸਾਡੇ ਕੋਲ ਤਿੰਨ ਪ੍ਰੌਬਲਮਸ ਦੇ ਲਈ ਸਾਢੇ ਚਾਰ ਘੰਟੇ ਹੁੰਦੇ ਹਨ ਤਾਂ ਇੱਕ ਪ੍ਰੌਬਲਮ ਦੇ ਲਈ ਡੇਢ ਘੰਟਾ – ਤਾਂ ਅਸੀਂ ਸਮਝ ਸਕਦੇ ਹਾਂ ਕਿ ਕਿਵੇਂ ਸਾਡੇ ਕੋਲ ਇੱਕ ਪ੍ਰੌਬਲਮ ਨੂੰ ਹੱਲ ਕਰਨ ਦੇ ਲਈ ਕਿੰਨਾ ਸਮਾਂ ਹੁੰਦਾ ਹੈ ਤਾਂ ਸਾਨੂੰ ਘਰ ਵਿੱਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸਾਨੂੰ ਪ੍ਰੌਬਲਮ ਦੇ ਨਾਲ ਕਈ ਘੰਟੇ ਲਗਾਉਣੇ ਪੈਂਦੇ ਹਨ। ਕਦੀ-ਕਦਾਈਂ ਤਾਂ ਇੱਕ-ਇੱਕ ਪ੍ਰੌਬਲਮ ਦੇ ਨਾਲ, ਇੱਕ ਦਿਨ ਜਾਂ ਇੱਥੋਂ ਤੱਕ ਕਿ ਤਿੰਨ ਦਿਨ ਵੀ ਲੱਗ ਜਾਂਦੇ ਹਨ ਤਾਂ ਇਸ ਦੇ ਲਈ ਸਾਨੂੰ ਆਨਲਾਇਨ ਪ੍ਰੌਬਲਮ ਲੱਭਣੀਆਂ ਪੈਂਦੀਆਂ ਹਨ। ਅਸੀਂ ਪਿਛਲੇ ਸਾਲ ਦੀ ਪ੍ਰੌਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੰਝ ਹੀ ਜਿਵੇਂ ਅਸੀਂ ਹੌਲ਼ੀ-ਹੌਲ਼ੀ ਮਿਹਨਤ ਕਰਦੇ ਜਾਂਦੇ ਹਾਂ। ਉਸ ਨਾਲ ਸਾਡਾ ਤਜ਼ਰਬਾ ਵੱਧਦਾ ਹੈ, ਸਾਡੀ ਸਭ ਤੋਂ ਜ਼ਰੂਰੀ ਚੀਜ਼ ਪ੍ਰੌਬਲਮ ਨੂੰ ਹੱਲ ਕਰਨ ਦੀ ਸਾਡੀ ਯੋਗਤਾ ਵਧਦੀ ਹੈ। ਇਸ ਨਾਲ ਨਾ ਸਾਨੂੰ ਮੈਥੇਮੈਟਿਕਸ ਵਿੱਚ, ਸਗੋਂ ਜੀਵਨ ਦੇ ਹਰ ਖੇਤਰ ਵਿੱਚ ਮਦਦ ਮਿਲਦੀ ਹੈ।
ਪ੍ਰਧਾਨ ਮੰਤਰੀ : ਅੱਛਾ, ਮੈਨੂੰ ਕਨਵ ਦੱਸ ਸਕਦੇ ਹਨ ਕਿ ਕੋਈ ਵਿਸ਼ੇਸ਼ ਅਨੁਭਵ ਹੋਵੇ, ਇਸ ਸਾਰੀ ਤਿਆਰੀ ਵਿੱਚ ਕੋਈ ਖਾਸ, ਜੋ ਸਾਡੇ ਨੌਜਵਾਨ ਸਾਥੀਆਂ ਨੂੰ ਬੜਾ ਚੰਗਾ ਲੱਗੇ ਜਾਣਕੇ।
ਕਨਵ ਤਲਵਾਰ : ਮੇਰਾ ਨਾਂ ਕਨਵ ਤਲਵਾਰ ਹੈ, ਮੈਂ ਗ੍ਰੇਟਰ ਨੌਇਡਾ, ਉੱਤਰ ਪ੍ਰਦੇਸ਼ ਵਿੱਚ ਰਹਿੰਦਾ ਹਾਂ ਅਤੇ 11ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਥ ਮੇਰਾ ਪਸੰਦੀਦਾ ਵਿਸ਼ਾ ਹੈ। ਮੈਨੂੰ ਬਚਪਨ ਤੋਂ ਮੈਥ ਬਹੁਤ ਪਸੰਦ ਹੈ। ਬਚਪਨ ਵਿੱਚ ਮੇਰੇ ਪਿਤਾ ਜੀ ਮੈਨੂੰ ਪਜ਼ਲ ਕਰਵਾਉਂਦੇ ਸਨ, ਜਿਸ ਨਾਲ ਮੇਰੀ ਰੁਚੀ ਵਧਦੀ ਗਈ। ਮੈਂ ਓਲਿੰਪਿਐਡ ਦੀ ਤਿਆਰੀ 7ਵੀਂ ਕਲਾਸ ਤੋਂ ਸ਼ੁਰੂ ਕੀਤੀ ਸੀ, ਇਸ ਵਿੱਚ ਮੇਰੀ ਭੈਣ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਮੇਰੇ ਮਾਤਾ-ਪਿਤਾ ਨੇ ਵੀ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ। ਇਹ ਓਲਿੰਪਿਐਡ HBCSE ਕੰਡਕਟ ਕਰਵਾਉਂਦਾ ਹੈ। ਇਹ ਇੱਕ 5 ਸਟੇਜਾਂ ਦਾ ਪ੍ਰੋਸੈੱਸ ਹੁੰਦਾ ਹੈ। ਪਿਛਲਾ ਸਾਲ ਮੇਰਾ ਟਰਮ ਵਿੱਚ ਨਹੀਂ ਹੋਇਆ ਸੀ ਅਤੇ ਮੈਂ ਕਾਫੀ ਨੇੜੇ ਸੀ ਅਤੇ ਨਾ ਹੋਣ ’ਤੇ ਬਹੁਤ ਦੁਖੀ ਸੀ ਤਾਂ ਮੇਰੇ ਮਾਤਾ-ਪਿਤਾ ਨੇ ਮੈਨੂੰ ਸਿਖਾਇਆ ਕਿ ਜਾਂ ਅਸੀਂ ਜਿੱਤਦੇ ਹਾਂ ਜਾਂ ਅਸੀਂ ਸਿੱਖਦੇ ਹਾਂ ਅਤੇ ਸਫ਼ਰ ਮਾਅਨੇ ਰੱਖਦਾ ਹੈ, ਸਫ਼ਲਤਾ ਨਹੀਂ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜੋ ਕਰਦੇ ਹੋ, ਉਸ ਨਾਲ ਪਿਆਰ ਕਰੋ ਅਤੇ ਉਹ ਕਰੋ, ਜਿਸ ਨਾਲ ਤੁਸੀਂ ਪਿਆਰ ਕਰਦੇ ਹੋ। ਸਫ਼ਰ ਮਾਅਨੇ ਰੱਖਦਾ ਹੈ, ਸਫ਼ਲਤਾ ਨਹੀਂ, ਸਾਨੂੰ ਸਫ਼ਲਤਾ ਮਿਲਦੀ ਰਹੇਗੀ। ਜੇਕਰ ਅਸੀਂ ਆਪਣੇ ਵਿਸ਼ੇ ਨਾਲ ਪਿਆਰ ਕਰੀਏ ਅਤੇ ਆਪਣੀ ਯਾਤਰਾ ਦਾ ਆਨੰਦ ਉਠਾਈਏ।
ਪ੍ਰਧਾਨ ਮੰਤਰੀ : ਤਾਂ ਕਨਵ ਤੁਸੀਂ ਤਾਂ ਮੈਥੇਮੈਟਿਸ ਵਿੱਚ ਵੀ ਰੁਚੀ ਰੱਖਦੇ ਹੋ ਅਤੇ ਬੋਲਦੇ ਇੰਝ ਹੋ ਜਿਵੇਂ ਤੁਹਾਨੂੰ ਸਾਹਿਤ ਵਿੱਚ ਵੀ ਰੁਚੀ ਹੈ।
ਕਨਵ : ਜੀ ਸਰ, ਮੈਂ ਬਚਪਨ ਤੋਂ ਹੀ ਡੀਬੇਟਸ ਅਤੇ ਭਾਸ਼ਣ ਵਿੱਚ ਵੀ ਰੁਚੀ ਰੱਖਦਾ ਹਾਂ।
ਪ੍ਰਧਾਨ ਮੰਤਰੀ : ਚੰਗਾ, ਹੁਣ ਆਓ ਅਸੀਂ ਆਨੰਦੋਂ ਨਾਲ ਗੱਲ ਕਰੀਏ। ਆਨੰਦੋਂ, ਤੁਸੀਂ ਅਜੇ ਗੁਵਾਹਾਟੀ ਵਿੱਚ ਹੋ ਅਤੇ ਤੁਹਾਡਾ ਸਾਥੀ ਰੁਸ਼ੀਲ ਆਪ ਮੁੰਬਈ ਵਿੱਚ ਹੈ। ਮੇਰਾ ਤੁਹਾਡੇ ਦੋਵਾਂ ਨੂੰ ਇੱਕ ਸਵਾਲ ਹੈ। ਵੇਖੋ ਮੈਂ ਪਰੀਖਿਆ ਬਾਰੇ ਚਰਚਾ ਤਾਂ ਕਰਦਾ ਹੀ ਰਹਿੰਦਾ ਹਾਂ। ਪਰੀਖਿਆ ’ਤੇ ਚਰਚਾ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਵਿੱਚ ਵੀ ਮੈਂ ਵਿਦਿਆਰਥੀਆਂ ਨਾਲ ਸੰਵਾਦ ਕਰਦਾ ਰਹਿੰਦਾ ਹਾਂ। ਬਹੁਤ ਸਾਰੇ ਵਿਦਿਆਰਥੀਆਂ ਨੂੰ ਮੈਥ ਤੋਂ ਇੰਨਾ ਡਰ ਲਗਦਾ ਹੈ ਕਿ ਨਾਂ ਸੁਣਦੇ ਹੀ ਘਬਰਾ ਜਾਂਦੇ ਹਨ। ਤੁਸੀਂ ਦੱਸੋ ਕੀ ਮੈਥ ਨਾਲ ਦੋਸਤੀ ਕਿਵੇਂ ਕੀਤੀ ਜਾਵੇ।
ਰੁਸ਼ੀਲ ਮਾਥੁਰ : ਸਰ, ਮੈਂ ਰੁਸ਼ੀਲ ਮਾਥੁਰ ਹਾਂ, ਜਦੋਂ ਅਸੀਂ ਛੋਟੇ ਹੁੰਦੇ ਹਾਂ ਅਤੇ ਅਸੀਂ ਪਹਿਲੀ ਵਾਰੀ ਜਮ੍ਹਾਂ ਦੇ ਸਵਾਲ ਸਿੱਖਦੇ ਹਾਂ – ਸਾਨੂੰ ਕੈਰੀ ਫਾਰਵਰਡ ਸਮਝਾਇਆ ਜਾਂਦਾ ਹੈ ਪਰ ਸਾਨੂੰ ਇਹ ਕਦੇ ਨਹੀਂ ਸਮਝਾਇਆ ਜਾਂਦਾ ਕਿ ਕੈਰੀ ਫਾਰਵਰਡ ਕਿਉਂ ਹੁੰਦਾ ਹੈ। ਜਦੋਂ ਅਸੀਂ ਕੰਪਾਊਂਡ ਇੰਟਰੈਸਟ ਪੜ੍ਹਦੇ ਹਾਂ, ਅਸੀਂ ਇਹ ਸਵਾਲ ਕਦੇ ਨਹੀਂ ਪੁੱਛਦੇ ਕਿ ਕੰਪਾਊਂਡ ਇੰਟਰੈਸਟ ਦਾ ਫਾਰਮੂਲਾ ਆਉਂਦਾ ਕਿੱਥੋਂ ਹੈ। ਮੇਰਾ ਮੰਨਣਾ ਇਹ ਹੈ ਕਿ ਮੈਥ ਅਸਲ ਵਿੱਚ ਇੱਕ ਸੋਚਣ ਅਤੇ ਸਵਾਲ ਹੱਲ ਕਰਨ ਦੀ ਇੱਕ ਕਲਾ ਹੈ। ਮੈਨੂੰ ਇਹ ਲਗਦਾ ਹੈ ਕਿ ਜੇਕਰ ਅਸੀਂ ਸਾਰੇ ਮੈਥੇਮੇਟਿਸ ਵਿੱਚ ਇੱਕ ਨਵਾਂ ਸਵਾਲ ਜੋੜ ਦਈਏ ਤਾਂ ਇਹ ਪ੍ਰਸ਼ਨ ਹੈ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ। ਇਹ ਇੰਝ ਕਿਉਂ ਹੁੰਦਾ ਹੈ ਤਾਂ ਮੈਂ ਸੋਚਦਾ ਹਾਂ, ਇਸ ਨਾਲ ਮੈਥ ਵਿੱਚ ਬਹੁਤ ਦਿਲਚਸਪੀ ਵਧ ਕਦੀ ਹੈ ਲੋਕਾਂ ਦੀ, ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਅਸੀਂ ਸਮਝ ਨਹੀਂ ਪਾਉਂਦੇ, ਉਸ ਤੋਂ ਸਾਨੂੰ ਡਰ ਲਗਣ ਲਗਦਾ ਹੈ। ਇਸ ਤੋਂ ਇਲਾਵਾ ਮੈਨੂੰ ਇਹ ਵੀ ਲਗਦਾ ਹੈ ਕਿ ਕੀ ਮੈਥ ਸਾਰੇ ਸੋਚਦੇ ਹਨ ਕਿ ਬਹੁਤ ਲੌਜੀਕਲ ਜਿਹਾ ਵਿਸ਼ਾ ਹੈ। ਇਸ ਤੋਂ ਇਲਾਵਾ ਮੈਥ ਵਿੱਚ ਬਹੁਤ ਰਚਨਾਤਮਕਤਾ ਵੀ ਜ਼ਰੂਰੀ ਹੁੰਦੀ ਹੈ, ਕਿਉਂਕਿ ਰਚਨਾਤਮਕਤਾ ਨਾਲ ਹੀਂ ਅਸੀਂ ਕੋਈ ਹਟਵਾਂ ਹੱਲ ਸੋਚ ਪਾਉਂਦੇ ਹਾਂ ਜੋ ਓਲਿੰਪਿਐਡ ਵਿੱਚ ਬਹੁਤ ਲਾਭਕਾਰੀ ਹੁੰਦੇ ਹਨ ਅਤੇ ਇਸ ਲਈ ਮੈਥ ਓਲਿੰਪਿਐਡ ਦੇ ਨਾਲ ਵੀ ਮੈਥ ਵਿੱਚ ਬਹੁਤ ਰੁਚੀ ਵਧਦੀ ਹੈ।
ਪ੍ਰਧਾਨ ਮੰਤਰੀ : ਆਨੰਦੋਂ ਕੁਝ ਕਹਿਣਾ ਚਾਹੋਗੇ।
ਆਨੰਦੋਂ : ਨਮਸਤੇ ਪੀ. ਐੱਮ. ਜੀ, ਮੈਂ ਆਨੰਦੋਂ ਭਾਦੁੜੀ ਗੁਵਾਹਾਟੀ ਤੋਂ। ਮੈਂ ਹੁਣੇ-ਹੁਣੇ 12ਵੀਂ ਜਮਾਤ ਪਾਸ ਕੀਤੀ ਹੈ। ਇੱਥੋਂ ਦੇ ਲੋਕਲ ਓਲਿੰਪਿਐਡ ਵਿੱਚ ਮੈਂ 6ਵੀਂ ਅਤੇ 7ਵੀਂ ’ਚ ਭਾਗ ਲੈਂਦਾ ਸੀ, ਉੱਥੋਂ ਮੇਰੀ ਦਿਲਚਸਪੀ ਪੈਦਾ ਹੋਈ। ਇਹ ਮੇਰੀ ਦੂਸਰੀ IMO ਹੈ। ਦੋਵੇਂ IMO ਬਹੁਤ ਚੰਗੇ ਲੱਗੇ। ਮੈਂ ਰੁਸ਼ੀਲ ਜੀ ਨਾਲ ਸਹਿਮਤ ਹਾਂ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਮੈਥ ਤੋਂ ਡਰ ਹੈ, ਉਨ੍ਹਾਂ ਨੂੰ ਧੀਰਜ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਾਨੂੰ ਮੈਥ ਜਿਵੇਂ ਪੜ੍ਹਾਇਆ ਜਾਂਦਾ ਹੈ, ਹੁੰਦਾ ਕੀ ਹੈ ਇੱਕ ਫਾਰਮੂਲਾ ਦਿੱਤਾ ਜਾਂਦਾ ਹੈ ਅਤੇ ਓਹ ਰਟਿਆ ਜਾਂਦਾ ਹੈ। ਫਿਰ ਉਸ ਫਾਰਮੂਲੇ ਨਾਲ ਹੀ ਸੌ ਸਵਾਲ ਅਜਿਹੇ ਪੜ੍ਹਨ ਨੂੰ ਮਿਲਦੇ ਹਨ, ਲੇਕਿਨ ਸਮਝੇ ਕਿ ਨਹੀਂ ਸਮਝੇ ਉਹ ਨਹੀਂ ਵੇਖਿਆ ਜਾਂਦਾ, ਸਿਰਫ਼ ਸਵਾਲ ਕਰਦੇ ਜਾਓ, ਕਰਦੇ ਜਾਓ। ਫਾਰਮੂਲਾ ਵੀ ਰਟਿਆ ਜਾਏਗਾ ਅਤੇ ਫਿਰ ਇਮਤਿਹਾਨ ਵਿੱਚ ਜੇਕਰ ਫਾਰਮੂਲਾ ਭੁੱਲ ਗਿਆ ਤਾਂ ਕੀ ਕਰੇਗਾ। ਇਸ ਲਈ ਮੈਂ ਕਹਿੰਦਾ ਹਾਂ ਕਿ ਫਾਰਮੂਲੇ ਨੂੰ ਸਮਝੋ ਜੋ ਰੁਸ਼ੀਲ ਨੇ ਕਿਹਾ ਸੀ, ਫਿਰ ਧੀਰਜ ਨਾਲ ਵੇਖੋ। ਜੇਕਰ ਫਾਰਮੂਲਾ ਠੀਕ ਤਰ੍ਹਾਂ ਨਾਲ ਸਮਝਿਆ ਜਾਵੇ ਤਾਂ ਸੌ ਸਵਾਲ ਨਹੀਂ ਕਰਨੇ ਪੈਣਗੇ। ਇੱਕ-ਦੋ ਸਵਾਲ ਨਾਲ ਹੀ ਹੋ ਜਾਣਗੇ ਅਤੇ ਮੈਥ ਤੋਂ ਡਰ ਵੀ ਨਹੀਂ ਲੱਗੇਗਾ।
ਪ੍ਰਧਾਨ ਮੰਤਰੀ : ਆਦਿੱਤਿਆ ਅਤੇ ਸਿਧਾਰਥ, ਜਦੋਂ ਤੁਸੀਂ ਸ਼ੁਰੂ ਵਿੱਚ ਗੱਲ ਕਰ ਰਹੇ ਸੀ ਤਾਂ ਠੀਕ ਤਰ੍ਹਾਂ ਨਾਲ ਗੱਲ ਹੋ ਨਹੀਂ ਪਾਈ ਸੀ। ਹੁਣ ਇਨ੍ਹਾਂ ਸਾਰੇ ਸਾਥੀਆਂ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਵੀ ਜ਼ਰੂਰ ਲਗਦਾ ਹੈ ਕਿ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋਵੋਗੇ। ਕੀ ਤੁਸੀਂ ਆਪਣੇ ਅਨੁਭਵ ਚੰਗੇ ਢੰਗ ਨਾਲ ਸਾਂਝੇ ਕਰ ਸਕਦੇ ਹੋ।
ਸਿਧਾਰਥ : ਬਹੁਤ ਸਾਰੇ ਦੂਸਰੇ ਦੇਸ਼ਾਂ ਨਾਲ ਸੰਵਾਦ ਕੀਤਾ ਸੀ, ਬਹੁਤ ਸਾਰੀਆਂ ਸੰਸਕ੍ਰਿਤੀਆਂ ਸਨ ਅਤੇ ਬਹੁਤ ਚੰਗਾ ਸੀ ਦੂਸਰੇ ਵਿਦਿਆਰਥੀਆਂ ਨਾਲ ਆਪਸੀ ਸੰਵਾਦ ਅਤੇ ਬਹੁਤ ਸਾਰੇ ਪ੍ਰਸਿੱਧ ਮੈਥੇਮੈਟੀਸ਼ੀਅਨ ਸਨ।
ਪ੍ਰਧਾਨ ਮੰਤਰੀ : ਹਾਂ ਆਦਿੱਤਿਆ।
ਆਦਿੱਤਿਆ : ਬਹੁਤ ਚੰਗਾ ਤਜ਼ਰਬਾ ਸੀ ਅਤੇ ਸਾਨੂੰ ਉਨ੍ਹਾਂ ਨੇ ਬਾਥ ਸਿਟੀ ਨੂੰ ਘੁਮਾ ਕੇ ਦਿਖਾਇਆ ਸੀ ਅਤੇ ਬਹੁਤ ਚੰਗੇ-ਚੰਗੇ ਵਿਊ ਦਿਖੇ ਸਨ। ਪਾਰਕਾਂ ਵਿੱਚ ਲੈ ਕੇ ਗਏ ਸਨ ਅਤੇ ਸਾਨੂੰ ਓਕਸਫੋਰਡ ਯੂਨੀਵਰਸਿਟੀ ਵਿੱਚ ਵੀ ਲੈ ਕੇ ਗਏ ਸਨ, ਉਹ ਤਾਂ ਇੱਕ ਬਹੁਤ ਚੰਗਾ ਅਨੁਭਵ ਸੀ।
ਪ੍ਰਧਾਨ ਮੰਤਰੀ ਜੀ : ਚਲੋ ਸਾਥੀਓ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਲੋਕਾਂ ਨਾਲ ਗੱਲ ਕਰਕੇ, ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਇਸ ਤਰ੍ਹਾਂ ਦੀ ਖੇਡ ਦੇ ਲਈ ਕਾਫੀ ਫੋਕਸ ਐਕਟੀਵਿਟੀ ਕਰਨੀ ਪੈਂਦੀ ਹੈ। ਦਿਮਾਗ਼ ਖਪਾਣਾ ਪੈਂਦਾ ਹੈ ਅਤੇ ਪਰਿਵਾਰ ਦੇ ਲੋਕ ਵੀ ਕਦੇ-ਕਦੇ ਤੰਗ ਆ ਜਾਂਦੇ ਹਨ। ਇਹ ਕੀ ਗੁਣਾ ਭਾਗ, ਗੁਣਾ ਭਾਗ ਕਰਦਾ ਰਹਿੰਦਾ ਹੈ। ਲੇਕਿਨ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਤੁਸੀਂ ਦੇਸ਼ ਦਾ ਮਾਣ ਵਧਾਇਆ ਹੈ, ਨਾਮ ਵਧਾਇਆ ਹੈ।
ਧੰਨਵਾਦ ਦੋਸਤੋ।
ਵਿਦਿਆਰਥੀ : Thank You, ਧੰਨਵਾਦ।
ਪ੍ਰਧਾਨ ਮੰਤਰੀ ਜੀ : Thank You.
ਵਿਦਿਆਰਥੀ : Thank You Sir, ਜੈ ਹਿੰਦ।
ਪ੍ਰਧਾਨ ਮੰਤਰੀ ਜੀ : ਜੈ ਹਿੰਦ ਜੈ ਹਿੰਦ।
ਤੁਹਾਡੇ ਸਾਰੇ ਵਿਦਿਆਰਥੀਆਂ ਨਾਲ ਗੱਲ ਕਰਕੇ ਆਨੰਦ ਆ ਗਿਆ। ‘ਮਨ ਕੀ ਬਾਤ’ ਨਾਲ ਜੁੜਨ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਨੂੰ ਵਿਸ਼ਵਾਸ ਹੈ ਕਿ ਮੈਥ ਦੇ ਇਨ੍ਹਾਂ ਨੌਜਵਾਨ ਮਹਾਰਥੀਆਂ ਨੂੰ ਸੁਣਨ ਤੋਂ ਬਾਅਦ ਦੂਸਰੇ ਨੌਜਵਾਨਾਂ ਨੂੰ ਮੈਥ ਨੂੰ ਇਨਜੁਆਏ ਕਰਨ ਦੀ ਪ੍ਰੇਰਣਾ ਮਿਲੇਗੀ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਹੁਣ ਮੈਂ ਉਸ ਵਿਸ਼ੇ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ, ਜਿਸ ਨੂੰ ਸੁਣ ਕੇ ਹਰ ਭਾਰਤ ਵਾਸੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ, ਲੇਕਿਨ ਇਸ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਚਰਾਈਦੇਉ ਮੈਦਾਮ (Charaideo Maidam) ਦਾ ਨਾਮ ਸੁਣਿਆ ਹੈ। ਜੇਕਰ ਨਹੀਂ ਸੁਣਿਆ ਤਾਂ ਹੁਣ ਤੁਸੀਂ ਇਹ ਨਾਮ ਵਾਰ-ਵਾਰ ਸੁਣੋਗੇ ਅਤੇ ਬੜੇ ਉਤਸ਼ਾਹ ਨਾਲ ਦੂਜਿਆਂ ਨੂੰ ਦੱਸੋਗੇ। ਅਸਮ ਦੇ ਚਰਾਈਦੇਉ ਮੈਦਾਮ (Charaideo Maidam) ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਸੂਚੀ ਵਿੱਚ ਇਹ ਭਾਰਤ ਦੇ 43ਵੀਂ ਲੇਕਿਨ ਨੌਰਥ-ਈਸਟ ਦੀ ਪਹਿਲੀ ਸਾਈਟ ਹੋਵੇਗੀ।
ਸਾਥੀਓ, ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਚਰਾਈਦੇਉ ਮੈਦਾਮ (Charaideo Maidam) ਆਖਿਰ ਹੈ ਕੀ ਅਤੇ ਇਹ ਇੰਨਾ ਖਾਸ ਕਿਉਂ ਹੈ। ਚਰਾਈਦੇਉ ਦਾ ਮਤਲਬ ਹੈ ‘ਸ਼ਾਈਨਿੰਗ ਸਿਟੀ ਓਨ ਦਾ ਹਿਲਸ’ ਯਾਨੀ ਪਹਾੜੀਆਂ ’ਤੇ ਇੱਕ ਚਮਕਦਾ ਸ਼ਹਿਰ। ਇਹ ਅਹੋਮ ਰਾਜਵੰਸ਼ ਦੀ ਪਹਿਲੀ ਰਾਜਧਾਨੀ ਸੀ। ਅਹੋਮ ਰਾਜਵੰਸ਼ ਦੇ ਲੋਕ ਆਪਣੇ ਪੁਰਖਿਆਂ ਦੀਆਂ ਮ੍ਰਿਤਕ ਦੇਹਾਂ ਅਤੇ ਉਨ੍ਹਾਂ ਦੀਆਂ ਕੀਮਤੀ ਚੀਜ਼ਾਂ ਨੂੰ ਰਵਾਇਤੀ ਰੂਪ ਵਿੱਚ ਮੈਦਾਨ ’ਚ ਰੱਖਦੇ ਸਨ। ਮੈਦਾਨ ਟਿੱਲੇ ਵਰਗਾ ਇੱਕ ਢਾਂਚਾ ਹੁੰਦਾ ਹੈ ਜੋ ਉੱਪਰ ਤੋਂ ਮਿੱਟੀ ਨਾਲ ਢਕਿਆ ਹੁੰਦਾ ਹੈ ਅਤੇ ਹੇਠਾਂ ਇੱਕ ਜਾਂ ਉਸ ਤੋਂ ਜ਼ਿਆਦਾ ਕਮਰੇ ਹੁੰਦੇ ਹਨ। ਇਹ ਮੈਦਾਨ, ਅਹੋਮ ਸਾਮਰਾਜ ਦੇ ਦਿਵੰਗਤ ਰਾਜਿਆਂ ਅਤੇ ਕੁਲੀਨ ਲੋਕਾਂ ਦੇ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਆਪਣੇ ਪੁਰਖਿਆਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਇਹ ਤਰੀਕਾ ਬਹੁਤ ਖਾਸ ਹੈ। ਇਸ ਜਗ੍ਹਾ ’ਤੇ ਸਮੂਹਿਕ ਪੂਜਾ ਵੀ ਹੁੰਦੀ ਸੀ।
ਸਾਥੀਓ, ਅਹੋਮ ਸਾਮਰਾਜ ਦੇ ਬਾਰੇ ਦੂਸਰੀਆਂ ਜਾਣਕਾਰੀਆਂ ਤੁਹਾਨੂੰ ਹੋਰ ਹੈਰਾਨ ਕਰਨਗੀਆਂ। 13ਵੀਂ ਸਦੀ ਤੋਂ ਸ਼ੁਰੂ ਹੋ ਕੇ ਇਹ ਸਾਮਰਾਜ 19ਵੀਂ ਸਦੀ ਦੀ ਸ਼ੁਰੂਆਤ ਤੱਕ ਚਲਿਆ। ਇੰਨੇ ਲੰਬੇ ਸਮੇਂ ਤੱਕ ਇੱਕ ਸਾਮਰਾਜ ਦਾ ਬਣੇ ਰਹਿਣਾ ਬਹੁਤ ਵੱਡੀ ਗੱਲ ਹੈ। ਸ਼ਾਇਦ ਅਹੋਮ ਸਾਮਰਾਜ ਦੇ ਸਿਧਾਂਤ ਅਤੇ ਵਿਸ਼ਵਾਸ ਇੰਨੇ ਮਜਬੂਤ ਸਨ ਕਿ ਉਸ ਨੇ ਇਸ ਰਾਜਵੰਸ਼ ਨੂੰ ਇੰਨੇ ਸਮੇਂ ਤੱਕ ਕਾਇਮ ਰੱਖਿਆ। ਮੈਨੂੰ ਯਾਦ ਹੈ ਕਿ ਇਸੇ ਸਾਲ 9 ਮਾਰਚ ਨੂੰ ਮੈਨੂੰ ਅਨੋਖੇ ਸਾਹਸ ਅਤੇ ਵੀਰਤਾ ਦੇ ਪ੍ਰਤੀਕ, ਮਹਾਨ ਅਹੋਮ ਯੋਧਾ ਲਸਿਤ ਬੋਰਫੁਕਨ ਦੀ ਸਭ ਤੋਂ ਉੱਚੀ ਪ੍ਰਤਿਮਾ ਦੇ ਉਦਘਾਟਨ ਦਾ ਸੁਭਾਗ ਮਿਲਿਆ ਸੀ। ਇਸ ਪ੍ਰੋਗਰਾਮ ਦੇ ਦੌਰਾਨ ਅਹੋਮ ਸਮੁਦਾਇ ਅਧਿਆਤਮਿਕ ਪ੍ਰੰਪਰਾ ਦੀ ਪਾਲਣਾ ਕਰਦੇ ਹੋਏ ਮੈਨੂੰ ਵੱਖ ਹੀ ਅਨੁਭਵ ਹੋਇਆ ਸੀ। ਲਸਿਤ ਮੈਦਾਨ ਵਿੱਚ ਅੋਹਮ ਸਮੁਦਾਇ ਦੇ ਪੁਰਖਿਆਂ ਨੂੰ ਸਨਮਾਨ ਦੇਣ ਦਾ ਸੁਭਾਗ ਮਿਲਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਹੁਣ ਚਰਾਈਦੇਉ ਮੈਦਾਨ (Charaideo Maidam) ਦੇ ਵਰਲਡ ਹੈਰੀਟੇਜ ਸਾਈਟ ਬਣਨ ਦਾ ਮਤਲਬ ਹੋਵੇਗਾ ਕਿ ਇੱਥੇ ਹੋਰ ਜ਼ਿਆਦਾ ਸੈਲਾਨੀ ਆਉਣਗੇ। ਤੁਸੀਂ ਵੀ ਟਰੈਵਲ ਪਲੈਨ ਵਿੱਚ ਇਸ ਸਾਈਟ ਨੂੰ ਜ਼ਰੂਰ ਸ਼ਾਮਿਲ ਕਰੋ।
ਸਾਥੀਓ, ਆਪਣੀ ਸੰਸਕ੍ਰਿਤੀ ’ਤੇ ਮਾਣ ਕਰਦੇ ਹੋਏ ਕੋਈ ਦੇਸ਼ ਅੱਗੇ ਵਧ ਸਕਦਾ ਹੈ। ਭਾਰਤ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਯਤਨ ਹੋ ਰਹੇ ਹਨ। ਅਜਿਹਾ ਹੀ ਇੱਕ ਯਤਨ ਹੈ Project PARI, ਹੁਣ ਤੁਸੀਂ PARI ਸੁਣ ਕੇ ਉਲਝਣ ਵਿੱਚ ਨਾ ਪੈ ਜਾਇਓ। ਇਹ PARI… ਸਵਰਗੀ ਕਲਪਨਾ ਨਾਲ ਨਹੀਂ ਜੁੜੀ, ਬਲਕਿ ਧਰਤੀ ਨੂੰ ਸਵਰਗ ਬਣਾ ਰਹੀ ਹੈ। PARI ਯਾਨੀ ਪਬਲਿਕ ਆਰਟ ਆਵ੍ ਇੰਡੀਆ (Public Art of India)। PARI ਪਬਲਿਕ ਆਰਟ ਨੂੰ ਹਰਮਨਪਿਆਰਾ ਬਣਾਉਣ ਦੇ ਲਈ ਉੱਭਰਦੇ ਕਲਾਕਾਰਾਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਵੱਡਾ ਮਾਧਿਅਮ ਬਣ ਰਿਹਾ ਹੈ। ਤੁਸੀਂ ਵੇਖਦੇ ਹੋਵੋਗੇ ਕਿ ਸੜਕਾਂ ਦੇ ਕਿਨਾਰੇ ਦੀਵਾਰਾਂ ’ਤੇ ਅੰਡਰਪਾਸ ਵਿੱਚ ਬਹੁਤ ਹੀ ਸੁੰਦਰ ਪੇਂਟਿੰਗ ਬਣੀਆਂ ਹੋਈਆਂ ਦਿਖਾਈ ਦਿੰਦੀਆਂ ਹਨ, ਇਹ ਪੇਂਟਿੰਗ ਅਤੇ ਇਹ ਕਲਾਕ੍ਰਿਤੀਆਂ ਇਹੀ ਕਲਾਕਾਰ ਬਣਾਉਂਦੇ ਹਨ ਜੋ PARI ਨਾਲ ਜੁੜੇ ਹਨ। ਇਸ ਨਾਲ ਜਿੱਥੇ ਸਾਡੇ ਜਨਤਕ ਸਥਾਨਾਂ ਦੀ ਸੁੰਦਰਤਾ ਵਧਦੀ ਹੈ, ਉੱਥੇ ਹੀ ਸਾਡੇ ਸੱਭਿਆਚਾਰ ਨੂੰ ਹੋਰ ਜ਼ਿਆਦਾ ਹਰਮਨਪਿਆਰਾ ਬਣਾਉਣ ਵਿੱਚ ਮਦਦ ਮਿਲਦੀ ਹੈ। ਉਦਾਹਰਣ ਦੇ ਲਈ ਦਿੱਲੀ ਦੇ ਭਾਰਤ ਮੰਡਪਮ ਨੂੰ ਹੀ ਵੇਖੋ, ਇੱਥੇ ਦੇਸ਼ ਭਰ ਦੇ ਅਨੋਖੇ ਆਰਟ ਵਰਕ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ। ਦਿੱਲੀ ਵਿੱਚ ਕੁਝ ਅੰਡਰਪਾਸ ਅਤੇ ਫਲਾਈਓਵਰ ’ਤੇ ਵੀ ਤੁਸੀਂ ਅਜਿਹੇ ਖੂਬਸਰਤ ਪਬਲਿਕ ਆਰਟ ਵੇਖ ਸਕਦੇ ਹੋ। ਮੈਂ ਕਲਾ ਅਤੇ ਸੰਸਕ੍ਰਿਤੀ ਪ੍ਰੇਮੀਆਂ ਨੂੰ ਬੇਨਤੀ ਕਰਾਂਗਾ, ਉਹ ਵੀ ਪਬਲਿਕ ਆਰਟ ’ਤੇ ਹੋਰ ਕੰਮ ਕਰਨ। ਇਹ ਸਾਨੂੰ ਆਪਣੀਆਂ ਜੜ੍ਹਾਂ ’ਤੇ ਮਾਣ ਕਰਨ ਦਾ ਸੁਖਦ ਅਹਿਸਾਸ ਦੇਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਹੁਣ ਗੱਲ ‘ਰੰਗਾਂ’ ਦੀ – ਅਜਿਹੇ ਰੰਗਾਂ ਦੀ ਜਿਨ੍ਹਾਂ ਨੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀਆਂ ਢਾਈ ਸੌ ਤੋਂ ਜ਼ਿਆਦਾ ਮਹਿਲਾਵਾਂ ਦੇ ਜੀਵਨ ਵਿੱਚ ਸਮ੍ਰਿੱਧੀ ਦੇ ਰੰਗ ਭਰ ਦਿੱਤੇ। ਹੈਂਡਲੂਮ ਉਦਯੋਗ ਨਾਲ ਜੁੜੀਆਂ ਇਹ ਮਹਿਲਾਵਾਂ ਪਹਿਲਾਂ ਛੋਟੀਆਂ-ਛੋਟੀਆਂ ਦੁਕਾਨਾਂ ਅਤੇ ਛੋਟੇ-ਛੋਟੇ ਕੰਮ ਕਰਕੇ ਗੁਜ਼ਾਰਾ ਕਰਦੀਆਂ ਸਨ, ਲੇਕਿਨ ਹਰ ਕਿਸੇ ਵਿੱਚ ਅੱਗੇ ਵਧਣ ਦੀ ਇੱਛਾ ਤਾਂ ਹੁੰਦੀ ਹੀ ਹੈ। ਇਸ ਲਈ ਉਨ੍ਹਾਂ ‘UNNATI Self Help Group’ ਨਾਲ ਜੁੜਨ ਦਾ ਫੈਸਲਾ ਕੀਤਾ ਅਤੇ ਇਸ ਗਰੁੱਪ ਨਾਲ ਜੁੜ ਕੇ ਉਨ੍ਹਾਂ ਨੇ ਬਲੌਕ ਪ੍ਰਿੰਟਿੰਗ ਅਤੇ ਰੰਗਾਈ ਵਿੱਚ ਸਿਖਲਾਈ ਹਾਸਿਲ ਕੀਤੀ। ਕੱਪੜਿਆਂ ’ਤੇ ਰੰਗਾਂ ਦਾ ਜਾਦੂ ਬਿਖੇਰਨ ਵਾਲੀਆਂ ਇਹ ਮਹਿਲਾਵਾਂ ਅੱਜ ਲੱਖਾਂ ਰੁਪਏ ਕਮਾ ਰਹੀਆਂ ਹਨ। ਇਨ੍ਹਾਂ ਦੇ ਬਣਾਏ ਬੈੱਡ ਕਵਰ, ਸਾੜ੍ਹੀਆਂ ਅਤੇ ਦੁਪੱਟਿਆਂ ਦੀ ਬਜ਼ਾਰ ਵਿੱਚ ਭਾਰੀ ਮੰਗ ਹੈ।
ਸਾਥੀਓ, ਰੋਹਤਕ ਦੀਆਂ ਇਨ੍ਹਾਂ ਮਹਿਲਾਵਾਂ ਦੇ ਵਾਂਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਰੀਗਰ ਹੈਂਡਲੂਮ ਨੂੰ ਹਰਮਨਪਿਆਰਾ ਬਣਾਉਣ ਵਿੱਚ ਜੁਟੇ ਹਨ। ਭਾਵੇਂ ਓਡੀਸ਼ਾ ਦਾ ‘ਸੰਬਲਪੁਰੀ ਸਾੜ੍ਹੀ’, ਭਾਵੇਂ ਐੱਮ. ਪੀ. ‘ਮਾਹੇਸ਼ਵਰੀ ਸਾੜ੍ਹੀ’, ਮਹਾਰਾਸ਼ਟਰ ਦੀ ‘ਪੈਠਾਣੀ’ ਜਾਂ ਵਿਦਰਭ ਦੇ ਹੈਂਡਬਲੌਕ ਪ੍ਰਿੰਟਸ ਹੋਣ। ਭਾਵੇਂ ਹਿਮਾਚਲ ਦੇ ਭੂਟਿਕੋਂ ਦੇ ਸ਼ਾਲ ਅਤੇ ਗਰਮ ਕੱਪੜੇ ਹੋਣ ਜਾਂ ਫਿਰ ਜੰਮੂ-ਕਸ਼ਮੀਰ ਦੇ ‘ਕਨੀ ਸ਼ਾਲ’ ਹੋਣ। ਦੇਸ਼ ਦੇ ਕੋਣੇ-ਕੋਣੇ ਵਿੱਚ ਹੈਂਡਲੂਮ ਕਾਰੀਗਰਾਂ ਦਾ ਕੰਮ ਛਾਇਆ ਹੋਇਆ ਹੈ ਅਤੇ ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਕੁਝ ਦਿਨਾਂ ਬਾਅਦ 7 ਅਗਸਤ ਨੂੰ ਅਸੀਂ ‘ਨੈਸ਼ਨਲ ਹੈਂਡਲੂਮ ਡੇ’ ਮਨਾਵਾਂਗੇ। ਅੱਜ-ਕੱਲ੍ਹ ਜਿਸ ਤਰ੍ਹਾਂ ਹੈਂਡਲੂਮ ਉਤਪਾਦਾਂ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ, ਅਸਲ ਵਿੱਚ ਬਹੁਤ ਸਫ਼ਲ ਅਤੇ ਜ਼ਬਰਦਸਤ ਹੈ। ਹੁਣ ਤਾਂ ਕਈ ਨਿੱਜੀ ਕੰਪਨੀਆਂ ਵੀ 19 ਦੇ ਮਾਧਿਅਮ ਨਾਲ ਹੈਂਡਲੂਮ ਉਤਪਾਦ ਅਤੇ ਸਸਟੇਨੇਬਲ ਫੈਸ਼ਨ ਨੂੰ ਉਤਸ਼ਾਹ ਦੇ ਰਹੀਆਂ ਹਨ। ਕੋਸ਼ਾ 19, ਹੈਂਡਲੂਮ ਇੰਡੀਆ, ਡੀ ਜੰਕ, ਨੋਵਾ ਟੈਕਸ, ਬ੍ਰਹਮਪੁਤਰਾ ਫੇਬਲਸ ਅਜਿਹੇ ਕਿੰਨੇ ਹੀ ਸਟਾਰਟਅੱਪ ਵੀ ਹੈਂਡਲੂਮ ਉਤਪਾਦਾਂ ਨੂੰ ਹਰਮਨਪਿਆਰਾ ਬਣਾਉਣ ਵਿੱਚ ਜੁਟੇ ਹਨ। ਮੈਨੂੰ ਇਹ ਵੇਖ ਕੇ ਵੀ ਚੰਗਾ ਲਗਿਆ ਕਿ ਬਹੁਤ ਸਾਰੇ ਲੋਕ ਵੀ ਆਪਣੇ ਇੱਥੋਂ ਦੇ ਅਜਿਹੇ ਸਥਾਨਕ ਉਤਪਾਦਾਂ ਨੂੰ ਹਰਮਨਪਿਆਰਾ ਬਣਾਉਣ ਵਿੱਚ ਜੁਟੇ ਹਨ। ਤੁਸੀਂ ਵੀ ਆਪਣੇ ਸਥਾਨਕ ਉਤਪਾਦਾਂ ਨੂੰ ਹੈਸ਼ ਟੈਗ ਮਾਈ ਪ੍ਰੋਡੱਕਟ ਮਾਈ ਪ੍ਰਾਈਡ ਦੇ ਨਾਮ ਨਾਲ ਸੋਸ਼ਲ ਮੀਡੀਆ ’ਤੇ ਅੱਪਲੋਡ ਕਰੋ। ਤੁਹਾਡਾ ਇਹ ਛੋਟਾ ਜਿਹਾ ਯਤਨ ਅਨੇਕਾਂ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ।
ਸਾਥੀਓ, ਹੈਂਡਲੂਮ ਦੇ ਨਾਲ-ਨਾਲ ਮੈਂ ਖਾਦੀ ਦੀ ਗੱਲ ਵੀ ਕਰਨੀ ਚਾਹਾਂਗਾ, ਤੁਹਾਡੇ ਵਿੱਚੋਂ ਕਈ ਅਜਿਹੇ ਲੋਕ ਹੋਣਗੇ ਜੋ ਪਹਿਲਾਂ ਕਦੇ ਖਾਦੀ ਦੇ ਉਤਪਾਦਾਂ ਦੀ ਵਰਤੋਂ ਨਹੀਂ ਕਰਦੇ ਸਨ, ਲੇਕਿਨ ਅੱਜ ਬੜੇ ਮਾਣ ਨਾਲ ਖਾਦੀ ਪਹਿਨਦੇ ਹਨ। ਮੈਨੂੰ ਇਹ ਦੱਸਦੇ ਹੋਏ ਆਨੰਦ ਆ ਰਿਹਾ ਹੈ ਕਿ ਖਾਦੀ ਗ੍ਰਾਮੋ ਉਦਯੋਗ ਦਾ ਕਾਰੋਬਾਰ ਪਹਿਲੀ ਵਾਰ ਡੇਢ ਲੱਖ ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਸੋਚੋ ਡੇਢ ਲੱਖ ਕਰੋੜ!! ਅਤੇ ਜਾਣਦੇ ਹੋ ਖਾਦੀ ਦੀ ਵਿੱਕਰੀ ਕਿੰਨੀ ਵਧੀ ਹੈ, 400 ਪ੍ਰਤੀਸ਼ਤ। ਖਾਦੀ ਦੀ, ਹੈਂਡਲੂਮ ਦੀ ਇਹ ਵਧਦੀ ਹੋਈ ਵਿੱਕਰੀ ਵੱਡੀ ਗਿਣਤੀ ’ਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਾ ਰਹੀ ਹੈ। ਇਸ ਇੰਡਸਟ੍ਰੀ ਨਾਲ ਸਭ ਤੋਂ ਜ਼ਿਆਦਾ ਮਹਿਲਾਵਾਂ ਜੁੜੀਆਂ ਹਨ ਅਤੇ ਸਭ ਤੋਂ ਜ਼ਿਆਦਾ ਫਾਇਦਾ ਵੀ ਉਨ੍ਹਾਂ ਨੂੰ ਹੀ ਹੈ। ਮੇਰਾ ਤਾਂ ਤੁਹਾਨੂੰ ਇੱਕ ਵਾਰ ਫਿਰ ਅਨੁਰੋਧ ਹੈ ਕਿ ਤੁਹਾਡੇ ਕੋਲ ਤਰ੍ਹਾਂ-ਤਰ੍ਹਾਂ ਦੇ ਕੱਪੜੇ ਹੋਣਗੇ ਅਤੇ ਤੁਸੀਂ ਹੁਣ ਤੱਕ ਖਾਦੀ ਦੇ ਕੱਪੜੇ ਨਹੀਂ ਖਰੀਦੇ ਤਾਂ ਇਸ ਸਾਲ ਤੋਂ ਸ਼ੁਰੂ ਕਰ ਲਓ। ਅਗਸਤ ਦਾ ਮਹੀਨਾ ਆ ਹੀ ਗਿਆ ਹੈ। ਇਹ ਆਜ਼ਾਦੀ ਮਿਲਣ ਦਾ ਮਹੀਨਾ ਹੈ। ਕ੍ਰਾਂਤੀ ਦਾ ਮਹੀਨਾ ਹੈ। ਇਸ ਨਾਲੋਂ ਵਧੀਆ ਮੌਕਾ ਹੋਰ ਕੀ ਹੋਵੇਗਾ ਖਾਦੀ ਪਹਿਨਣ ਦੇ ਲਈ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਮੈਂ ਅਕਸਰ ਤੁਹਾਡੇ ਨਾਲ ਡ੍ਰੱਗਸ ਦੀ ਚੁਣੌਤੀ ਦੀ ਚਰਚਾ ਕੀਤੀ ਹੈ। ਹਰ ਪਰਿਵਾਰ ਦੀ ਇਹ ਚਿੰਤਾ ਹੁੰਦੀ ਹੈ ਕਿ ਕਿਤੇ ਉਨ੍ਹਾਂ ਦੇ ਬੱਚਾ ਡ੍ਰੱਗਸ ਦੀ ਲਪੇਟ ਵਿੱਚ ਨਾ ਆ ਜਾਏ। ਹੁਣ ਅਜਿਹੇ ਲੋਕਾਂ ਦੀ ਮਦਦ ਦੇ ਲਈ ਸਰਕਾਰ ਨੇ ਇੱਕ ਵਿਸ਼ੇਸ਼ ਕੇਂਦਰ ਖੋਲ੍ਹਿਆ ਹੈ, ਜਿਸ ਦਾ ਨਾਮ ਹੈ ‘ਮਾਨਸ’। ਡ੍ਰੱਗਸ ਦੇ ਖ਼ਿਲਾਫ਼ ਲੜਾਈ ਵਿੱਚ ਇਹ ਬਹੁਤ ਵੱਡਾ ਕਦਮ ਹੈ। ਕੁਝ ਦਿਨ ਪਹਿਲਾਂ ਹੀ ‘ਮਾਨਸ’ ਦੀ ਹੈਲਪਲਾਇਨ ਅਤੇ ਪੋਰਟਲ ਨੂੰ ਲਾਂਚ ਕੀਤਾ ਗਿਆ ਹੈ। ਸਰਕਾਰ ਨੇ ਇੱਕ ਟੋਲ ਫਰੀ ਨੰਬਰ ‘1933’ ਜਾਰੀ ਕੀਤਾ ਹੈ। ਇਸ ’ਤੇ ਕਾਲ ਕਰਕੇ ਕੋਈ ਵੀ ਜ਼ਰੂਰੀ ਸਲਾਹ ਲੈ ਸਕਦਾ ਹੈ ਜਾਂ ਫਿਰ ਮੁੜ੍ਹ ਵਸੇਬੇ ਨਾਲ ਜੁੜੀ ਜਾਣਕਾਰੀ ਲੈ ਸਕਦਾ ਹੈ। ਜੇਕਰ ਕਿਸੇ ਦੇ ਕੋਲ ਡ੍ਰੱਗਸ ਨਾਲ ਜੁੜੀ ਕੋਈ ਦੂਸਰੀ ਜਾਣਕਾਰੀ ਵੀ ਹੈ ਤਾਂ ਉਹ ਵੀ ਇਸ ਨੰਬਰ ’ਤੇ ਕਾਲ ਕਰਕੇ ‘ਨਾਰਕੋਟਿਕਸ ਕੰਟਰੋਲ ਬਿਊਰੋ’ ਦੇ ਨਾਲ ਸਾਂਝੀ ਵੀ ਕਰ ਸਕਦੇ ਹੋ। ‘ਮਾਨਸ’ ਨਾਲ ਸਾਂਝੀ ਕੀਤੀ ਗਈ ਹਰ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਭਾਰਤ ਨੂੰ ‘ਡ੍ਰੱਗਸ ਫਰੀ’ ਬਣਾਉਣ ਵਿੱਚ ਜੁਟੇ ਸਾਰੇ ਲੋਕਾਂ ਨੂੰ, ਸਾਰੇ ਪਰਿਵਾਰਾਂ ਨੂੰ, ਸਾਰੀਆਂ ਸੰਸਥਾਵਾਂ ਨੂੰ ਮੇਰੀ ਬੇਨਤੀ ਹੈ ਕਿ ‘ਮਾਨਸ’ ਹੈਲਪਲਾਇਨ ਦੀ ਭਰਪੂਰ ਵਰਤੋਂ ਕਰਨ।
ਮੇਰੇ ਪਿਆਰੇ ਦੇਸ਼ਵਾਸੀਓ, ਕੱਲ੍ਹ ਦੁਨੀਆ ਭਰ ਵਿੱਚ ‘Tiger Day ’ ਮਨਾਇਆ ਜਾਵੇਗਾ। ਭਾਰਤ ਵਿੱਚ ਤਾਂ Tigers ‘ਬਾਘ’ ਸਾਡੀ ਸੰਸਕ੍ਰਿਤੀ ਦਾ ਅਭਿੰਨ ਹਿੱਸਾ ਰਿਹਾ ਹੈ। ਅਸੀਂ ਸਾਰੇ ਬਾਘਾਂ ਨਾਲ ਜੁੜੀਆਂ ਕਿੱਸੇ-ਕਹਾਣੀਆਂ ਸੁਣਦੇ ਹੋਏ ਹੀ ਵੱਡੇ ਹੋਏ ਹਾਂ। ਜੰਗਲ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਤਾਂ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਬਾਘ ਦੇ ਨਾਲ ਤਾਲਮੇਲ ਕਿਵੇਂ ਰੱਖਣਾ ਹੈ। ਸਾਡੇ ਦੇਸ਼ ਦੇ ਅਜਿਹੇ ਕਈ ਪਿੰਡ ਹਨ, ਜਿੱਥੇ ਇਨਸਾਨ ਤੇ ਬਾਘ ਵਿੱਚ ਕਦੇ ਟਕਰਾਅ ਦੀ ਸਥਿਤੀ ਨਹੀਂ ਆਉਂਦੀ, ਲੇਕਿਨ ਜਿੱਥੇ ਅਜਿਹੀ ਸਥਿਤੀ ਆਉਂਦੀ ਹੈ, ਉੱਥੇ ਵੀ ਬਾਘਾਂ ਦੀ ਸੰਭਾਲ਼ ਦੇ ਲਈ ਅਨੋਖੇ ਯਤਨ ਹੋ ਰਹੇ ਹਨ। ਜਨ-ਭਾਗੀਦਾਰੀ ਦਾ ਅਜਿਹਾ ਇੱਕ ਯਤਨ ਹੈ ‘ਕੁਲਹਾੜੀ ਬੰਦ ਪੰਚਾਇਤ’ (“Kulhadi Band Panchayat”)। ਰਾਜਸਥਾਨ ਦੇ ਰਣਥੰਭੋਰ ਵਿੱਚ ਸ਼ੁਰੂ ਹੋਈ ‘ਕੁਲਹਾੜੀ ਬੰਦ ਪੰਚਾਇਤ’ ਮੁਹਿੰਮ ਬਹੁਤ ਦਿਲਚਸਪ ਹੈ। ਸਥਾਨਕ ਸਮੁਦਾਇਆਂ ਨੇ ਆਪ ਇਸ ਗੱਲ ਦੀ ਸਹੁੰ ਲਈ ਹੈ ਕਿ ਜੰਗਲ ਵਿੱਚ ਕੁਹਾੜੀ ਦੇ ਨਾਲ ਨਹੀਂ ਜਾਣਗੇ ਅਤੇ ਦਰੱਖਤ ਨਹੀਂ ਕੱਟਣਗੇ। ਇਸ ਇੱਕ ਫ਼ੈਸਲੇ ਦੇ ਨਾਲ ਉੱਥੋਂ ਦੇ ਜੰਗਲ ਇੱਕ ਵਾਰ ਫਿਰ ਹਰੇ-ਭਰੇ ਹੋ ਰਹੇ ਹਨ ਅਤੇ ਬਾਘਾਂ ਦੇ ਲਈ ਬਿਹਤਰ ਵਾਤਾਵਰਣ ਤਿਆਰ ਹੋ ਰਿਹਾ ਹੈ।
ਸਾਥੀਓ, ਮਹਾਰਾਸ਼ਟਰ ਦਾ Tadoba-Andhari Tiger Reserve ਬਾਘਾਂ ਦੇ ਮੁੱਖ ਬਸੇਰਿਆਂ ਵਿੱਚੋਂ ਇੱਕ ਹੈ। ਇੱਥੋਂ ਦੇ ਸਥਾਨਕ ਸਮੁਦਾਇਆਂ, ਵਿਸ਼ੇਸ਼ ਤੌਰ ’ਤੇ ਗੋਂਡ ਅਤੇ ਮਾਨਾ ਜਨਜਾਤੀ ਦੇ ਸਾਡੇ ਭੈਣ-ਭਰਾਵਾਂ ਨੇ ਈਕੋ-ਟੂਰਿਜ਼ਮ ਵੱਲ ਤੇਜ਼ੀ ਨਾਲ ਕਦਮ ਵਧਾਏ ਹਨ। ਉਨ੍ਹਾਂ ਨੇ ਜੰਗਲ ’ਤੇ ਆਪਣੀ ਨਿਰਭਰਤਾ ਨੂੰ ਘੱਟ ਕੀਤਾ ਹੈ ਤਾਂ ਕਿ ਇੱਥੇ ਬਾਘਾਂ ਦੀਆਂ ਗਤੀਵਿਧੀਆਂ ਵਧ ਸਕਣ। ਤੁਹਾਨੂੰ ਆਂਧਰ ਪ੍ਰਦੇਸ਼ ਵਿੱਚ ਨੱਲਾਮਲਾਈ ਦੀਆਂ ਪਹਾੜੀਆਂ ’ਤੇ ਰਹਿਣ ਵਾਲੇ ‘ਚੇਂਚੂ’ ਜਨਜਾਤੀ ਦੇ ਯਤਨ ਵੀ ਹੈਰਾਨ ਕਰ ਦੇਣਗੇ। ਉਨ੍ਹਾਂ ਨੇ ਟਾਈਗਰ ਟ੍ਰੈਕਰਸ ਦੇ ਤੌਰ ’ਤੇ ਜੰਗਲ ਵਿੱਚ ਜੰਗਲੀ ਜੀਵਾਂ ਦੀਆਂ ਗਤੀਵਿਧੀਆਂ ਦੀ ਹਰ ਜਾਣਕਾਰੀ ਜਮ੍ਹਾਂ ਕੀਤੀ ਹੈ। ਇਸ ਦੇ ਨਾਲ ਹੀ ਉਹ ਖੇਤਰ ਵਿੱਚ ਗ਼ੈਰ ਕਾਨੂੰਨੀ ਗਤੀਵਿਧੀਆਂ ਦੀ ਨਿਗਰਾਨੀ ਵੀ ਕਰਦੇ ਰਹੇ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਚਲ ਰਿਹਾ ‘ਬਾਘ ਮਿੱਤਰ ਕਾਰਜਕ੍ਰਮ’ ਵੀ ਬਹੁਤ ਚਰਚਾ ਵਿੱਚ ਹੈ। ਇਸ ਦੇ ਤਹਿਤ ਸਥਾਨਕ ਲੋਕਾਂ ਨੂੰ ‘ਬਾਘ ਮਿੱਤਰ’ ਦੇ ਰੂਪ ਵਿੱਚ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ‘ਬਾਘ ਮਿੱਤਰ’ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਹਨ ਕਿ ਬਾਘਾਂ ਅਤੇ ਇਨਸਾਨਾਂ ਵਿੱਚ ਟਕਰਾਅ ਦੀ ਸਥਿਤੀ ਨਾ ਬਣੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਕਈ ਯਤਨ ਜਾਰੀ ਹਨ। ਮੈਂ ਇੱਥੇ ਬਹੁਤ ਸਾਰੇ ਯਤਨਾਂ ਦੀ ਚਰਚਾ ਕੀਤੀ ਹੈ, ਲੇਕਿਨ ਮੈਨੂੰ ਖੁਸ਼ੀ ਹੈ ਕਿ ਜਨ-ਭਾਗੀਦਾਰੀ ਬਾਘਾਂ ਦੀ ਸੰਭਾਲ਼ ਵਿੱਚ ਬਹੁਤ ਕੰਮ ਆ ਰਹੀ ਹੈ। ਅਜਿਹੇ ਯਤਨਾਂ ਦੀ ਵਜ੍ਹਾ ਨਾਲ ਹੀ ਭਾਰਤ ਵਿੱਚ ਬਾਘਾਂ ਦੀ ਅਬਾਦੀ ਹਰ ਸਾਲ ਵਧ ਰਹੀ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਅਤੇ ਮਾਣ ਅਨੁਭਵ ਹੋਵੇਗਾ ਕਿ ਦੁਨੀਆ ਭਰ ਵਿੱਚ ਜਿੰਨੇ ਬਾਘ ਹਨ, ਉਨ੍ਹਾਂ ’ਚੋਂ 70 ਪ੍ਰਤੀਸ਼ਤ ਬਾਘ ਸਾਡੇ ਦੇਸ਼ ਵਿੱਚ ਹਨ। ਸੋਚੋ!! 70 ਪ੍ਰਤੀਸ਼ਤ ਬਾਘ!! ਤਾਂ ਹੀ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਟਾਈਗਰ ਸੈਂਚਰੀ ਹਨ।
ਸਾਥੀਓ, ਬਾਘ ਵਧਣ ਦੇ ਨਾਲ-ਨਾਲ ਸਾਡੇ ਦੇਸ਼ ਵਿੱਚ ਵਣ ਖੇਤਰ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਵਿੱਚ ਵੀ ਸਮੁਦਾਇਕ ਯਤਨਾਂ ਨਾਲ ਬੜੀ ਸਫ਼ਲਤਾ ਮਿਲ ਰਹੀ ਹੈ। ਪਿਛਲੀ ‘ਮਨ ਕੀ ਬਾਤ’ ਵਿੱਚ ਮੈਂ ਤੁਹਾਡੇ ਨਾਲ ‘ਏਕ ਪੇੜ ਮਾਂ ਦੇ ਨਾਮ’ ਪ੍ਰੋਗਰਾਮ ਦੀ ਚਰਚਾ ਕੀਤੀ ਸੀ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ’ਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ, ਅਜੇ ਕੁਝ ਦਿਨ ਪਹਿਲਾਂ ਸਵੱਛਤਾ ਦੇ ਲਈ ਪ੍ਰਸਿੱਧ ਇੰਦੌਰ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਹੋਇਆ। ਇੱਥੇ ‘ਏਕ ਪੇੜ ਮਾਂ ਦੇ ਨਾਮ’ ਪ੍ਰੋਗਰਾਮ ਦੇ ਦੌਰਾਨ ਇੱਕ ਹੀ ਦਿਨ ਵਿੱਚ 2 ਲੱਖ ਤੋਂ ਜ਼ਿਆਦਾ ਪੌਦੇ ਲਗਾਏ ਗਏ। ਆਪਣੀ ਮਾਂ ਦੇ ਨਾਮ ’ਤੇ ਦਰੱਖਤ ਲਗਾਉਣ ਦੀ ਇਸ ਮੁਹਿੰਮ ਨਾਲ ਤੁਸੀਂ ਵੀ ਜ਼ਰੂਰ ਜੁੜੋ ਅਤੇ ਸੈਲਫੀ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਪੋਸਟ ਕਰੋ। ਇਸ ਮੁਹਿੰਮ ਨਾਲ ਜੁੜ ਕੇ ਤੁਹਾਨੂੰ ਆਪਣੀ ਮਾਂ ਅਤੇ ਧਰਤੀ ਮਾਂ ਦੋਵਾਂ ਦੇ ਲਈ ਕੁਝ ਖਾਸ ਕਰ ਵਿਖਾਉਣ ਦਾ ਅਹਿਸਾਸ ਹੋਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ, 15 ਅਗਸਤ ਦਾ ਦਿਨ ਹੁਣ ਦੂਰ ਨਹੀਂ ਹੈ ਅਤੇ ਹੁਣ ਤਾਂ 15 ਅਗਸਤ ਦੇ ਨਾਲ ਇੱਕ ਹੋਰ ਮੁਹਿੰਮ ਜੁੜ ਗਈ ਹੈ, ‘ਹਰ ਘਰ ਤਿਰੰਗਾ ਅਭਿਆਨ’। ਪਿਛਲੇ ਕੁਝ ਸਾਲਾਂ ਤੋਂ ਤਾਂ ਪੂਰੇ ਦੇਸ਼ ਵਿੱਚ ‘ਹਰ ਘਰ ਤਿਰੰਗਾ ਅਭਿਆਨ’ ਦੇ ਲਈ ਸਾਰਿਆਂ ਦਾ ਜੋਸ਼ ਸ਼ਿਖਰ ’ਤੇ ਰਹਿੰਦਾ ਹੈ। ਗ਼ਰੀਬ ਹੋਵੇ, ਅਮੀਰ ਹੋਵੇ, ਛੋਟਾ ਘਰ ਹੋਵੇ, ਵੱਡਾ ਘਰ ਹੋਵੇ ਹਰ ਕੋਈ ਤਿਰੰਗਾ ਲਹਿਰਾ ਕੇ ਮਾਣ ਦਾ ਅਨੁਭਵ ਕਰਦਾ ਹੈ। ਤਿਰੰਗੇ ਦੇ ਨਾਲ ਸੈਲਫੀ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦਾ ਕ੍ਰੇਜ਼ ਵੀ ਦਿਖਾਈ ਦਿੰਦਾ ਹੈ। ਤੁਸੀਂ ਗੌਰ ਕੀਤਾ ਹੋਵੇਗਾ ਜਦੋਂ ਕਲੋਨੀ ਜਾਂ ਸੁਸਾਇਟੀ ਦੇ ਇੱਕ-ਇੱਕ ਘਰ ’ਤੇ ਤਿਰੰਗਾ ਲਹਿਰਾਉਂਦਾ ਹੈ ਤਾਂ ਵੇਖਦਿਆਂ ਹੀ ਦੇਖਦਿਆਂ ਦੂਸਰੇ ਘਰਾਂ ’ਤੇ ਵੀ ਤਿਰੰਗਾ ਦਿਖਾਈ ਦੇਣ ਲਗਦਾ ਹੈ, ਯਾਨੀ ‘ਹਰ ਘਰ ਤਿਰੰਗਾ ਅਭਿਯਾਨ’ – ‘ਤਿਰੰਗੇ ਦੀ ਸ਼ਾਨ ਵਿੱਚ ਇੱਕ ਯੂਨੀਕ ਫੈਸਟੀਵਲ ਬਣ ਚੁੱਕਾ ਹੈ।’ ਇਸ ਨੂੰ ਲੈ ਕੇ ਹੁਣ ਤਾਂ ਤਰ੍ਹਾਂ-ਤਰ੍ਹਾਂ ਦੇ ਇਨੋਵੇਸ਼ਨ ਵੀ ਹੋਣ ਲਗੇ ਹਨ। 15 ਅਗਸਤ ਆਉਂਦਿਆਂ-ਆਉਂਦਿਆਂ ਘਰ ਵਿੱਚ, ਦਫਤਰ ਵਿੱਚ, ਕਾਰ ਵਿੱਚ ਤਿਰੰਗਾ ਲਗਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਉਤਪਾਦ ਦਿਸਣ ਲੱਗਦੇ ਹਨ। ਕੁਝ ਲੋਕ ਤਾਂ ‘ਤਿਰੰਗਾ’ ਆਪਣੇ ਦੋਸਤਾਂ, ਗੁਆਂਢੀਆਂ ਨੂੰ ਵੰਡਦੇ ਵੀ ਹਨ। ਤਿਰੰਗੇ ਨੂੰ ਲੈ ਕੇ ਇਹ ਉਤਸ਼ਾਹ, ਇਹ ਉਮੰਗ ਸਾਨੂੰ ਇੱਕ-ਦੂਸਰੇ ਨਾਲ ਜੋੜਦੀ ਹੈ।
ਸਾਥੀਓ, ਪਹਿਲਾਂ ਦੇ ਵਾਂਗ ਹੀ ਇਸ ਸਾਲ ਵੀ ‘harghartiranga.com’ ’ਤੇ ਤਿਰੰਗੇ ਦੇ ਨਾਲ ਆਪਣੀ ਸੈਲਫੀ ਜ਼ਰੂਰ ਅੱਪਲੋਡ ਕਰੋਗੇ ਅਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਯਾਦ ਦਿਵਾਉਣਾ ਚਾਹੁੰਦਾ ਹਾਂ। ਹਰ ਸਾਲ 15 ਅਗਸਤ ਤੋਂ ਪਹਿਲਾਂ ਤੁਸੀਂ ਮੈਨੂੰ ਢੇਰ ਸਾਰੇ ਸੁਝਾਅ ਭੇਜਦੇ ਹੋ। ਤੁਸੀਂ ਇਸ ਸਾਲ ਵੀ ਮੈਨੂੰ ਆਪਣੇ ਸੁਝਾਅ ਜ਼ਰੂਰ ਭੇਜੋ। ਤੁਸੀਂ ਮਾਈ ਗੋਵ ਜਾਂ ਨਮੋ ਐਪ ’ਤੇ ਵੀ ਮੈਨੂੰ ਆਪਣੇ ਸੁਝਾਅ ਭੇਜ ਸਕਦੇ ਹੋ। ਮੈਂ ਜ਼ਿਆਦਾ ਤੋਂ ਜ਼ਿਆਦਾ ਸੁਝਾਵਾਂ ਨੂੰ 15 ਅਗਸਤ ਦੇ ਸੰਬੋਧਨ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗਾ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਇਸ ਐਪੀਸੋਡ ਵਿੱਚ ਤੁਹਾਡੇ ਨਾਲ ਜੁੜ ਕੇ ਬਹੁਤ ਚੰਗਾ ਲਗਿਆ। ਅਗਲੀ ਵਾਰ ਫਿਰ ਮਿਲਾਂਗੇ। ਦੇਸ਼ ਦੀਆਂ ਨਵੀਆਂ ਪ੍ਰਾਪਤੀਆਂ ਦੇ ਨਾਲ, ਜਨ-ਭਾਗੀਦਾਰੀ ਦੇ ਨਵੇਂ ਯਤਨਾਂ ਦੇ ਨਾਲ, ਤੁਸੀਂ ‘ਮਨ ਕੀ ਬਾਤ’ ਦੇ ਲਈ ਆਪਣੇ ਸੁਝਾਅ ਜ਼ਰੂਰ ਭੇਜਦੇ ਰਹੋ। ਆਉਣ ਵਾਲੇ ਸਮੇਂ ਵਿੱਚ ਅਨੇਕਾਂ ਤਿਉਹਾਰ ਵੀ ਆ ਰਹੇ ਹਨ। ਤੁਹਾਨੂੰ ਸਾਰੇ ਤਿਉਹਾਰਾਂ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਤੁਸੀਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਤਿਉਹਾਰਾਂ ਦਾ ਆਨੰਦ ਉਠਾਓ। ਦੇਸ਼ ਦੇ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਊਰਜਾ ਲਗਾਤਾਰ ਬਣਾਈ ਰੱਖੋ। ਬਹੁਤ-ਬਹੁਤ ਧੰਨਵਾਦ। ਨਮਸਕਾਰ।
**********
ਡੀਐੱਸ/ਵੀਕੇ
Sharing this month's #MannKiBaat. Do tune in! https://t.co/uvaII2ANWt
— Narendra Modi (@narendramodi) July 28, 2024
Let us #Cheer4Bharat! #MannKiBaat #Olympics pic.twitter.com/LILTkTXh9h
— PMO India (@PMOIndia) July 28, 2024
In the International Mathematics Olympiad, our students have performed exceptionally well. #MannKiBaat pic.twitter.com/6UClVrhIIO
— PMO India (@PMOIndia) July 28, 2024
Inclusion of the Moidams in the @UNESCO #WorldHeritage list is a matter of immense joy for every Indian. #MannKiBaat pic.twitter.com/n3xSc8HB67
— PMO India (@PMOIndia) July 28, 2024
During #MannKiBaat, PM @narendramodi recalls unveiling the tallest statue of the great Ahom warrior Lachit Borphukan, a symbol of indomitable courage and bravery. pic.twitter.com/VsQxhgajsS
— PMO India (@PMOIndia) July 28, 2024
Project PARI is a great medium to bring emerging artists on one platform to popularise public art. #MannKiBaat pic.twitter.com/A3t97slXUi
— PMO India (@PMOIndia) July 28, 2024
Self Help Group in Haryana's Rohtak is transforming the lives of women. #MannKiBaat pic.twitter.com/Uo5EhdlJKo
— PMO India (@PMOIndia) July 28, 2024
The way handloom products have made a significant place in people's hearts is truly remarkable. #MannKiBaat pic.twitter.com/Y6Ny9YIk5V
— PMO India (@PMOIndia) July 28, 2024
Rising sale of Khadi products is creating new opportunities for people associated with the handloom industry. #MannKiBaat pic.twitter.com/gfD7zUfen9
— PMO India (@PMOIndia) July 28, 2024
A special initiative to fight against drug abuse. #MannKiBaat pic.twitter.com/i04c4RnJux
— PMO India (@PMOIndia) July 28, 2024
In India, tigers have been an integral part of our culture. #MannKiBaat pic.twitter.com/4aVSuTfX74
— PMO India (@PMOIndia) July 28, 2024
Praiseworthy tiger conservation efforts from across the country. #MannKiBaat pic.twitter.com/BEJfv0UNMJ
— PMO India (@PMOIndia) July 28, 2024
It is heartening to see a large number of people across the country joining the #EkPedMaaKeNaam campaign. #MannKiBaat pic.twitter.com/pGcupvxyEJ
— PMO India (@PMOIndia) July 28, 2024
The #HarGharTiranga campaign has become a unique festival in upholding the glory of the Tricolour. #MannKiBaat pic.twitter.com/V1bIdDnIHH
— PMO India (@PMOIndia) July 28, 2024
मेरा सभी देशवासियों से आग्रह है कि Paris Olympics में हिस्सा ले रही भारतीय टीम का उत्साह जरूर बढ़ाएं। इसके साथ ही International Mathematics Olympiad में देश का मान बढ़ाने वाले हमारे युवा महारथियों को भी बहुत-बहुत बधाई। pic.twitter.com/tdSok7piSJ
— Narendra Modi (@narendramodi) July 28, 2024
असम के चराईदेउ मैदाम को UNESCO World Heritage Site में शामिल किया जा रहा है, जिससे यहां और अधिक पर्यटक आएंगे। इसे लेकर मेरा आप सभी से एक आग्रह… pic.twitter.com/Lzl24uvyif
— Narendra Modi (@narendramodi) July 28, 2024
Project PARI, Public Art को लोकप्रिय बनाने का एक बड़ा माध्यम बन रहा है। इससे जहां सार्वजनिक स्थानों की सुंदरता बढ़ रही है, वहीं हमारी संस्कृति को और Popular बनाने में मदद मिल रही है। pic.twitter.com/Crr6RfrBRq
— Narendra Modi (@narendramodi) July 28, 2024
हरियाणा में रोहतक के ‘UNNATI Self Help Group’ से जुड़ी हमारी माताएं और बहनें अपनी मेहनत से कपड़ों पर रंगों का जादू बिखेर रही हैं। इस प्रयास ने उनकी तरक्की के नए-नए द्वार खोले हैं। #MannKiBaat pic.twitter.com/mNNwJTtWkW
— Narendra Modi (@narendramodi) July 28, 2024
मेरा आग्रह है कि Social Media पर Handloom के Local Products को #MyProducyMyPride के नाम से जरूर Upload करें। इससे कई लोगों की जिंदगी बदल सकती है। #MannKiBaat pic.twitter.com/lEwQBKyAGF
— Narendra Modi (@narendramodi) July 28, 2024
खादी की लोकप्रियता और मांग देशभर में तेजी से बढ़ रही है। इसे लेकर मेरा आप सभी से एक विशेष अनुरोध है… #MannKiBaat pic.twitter.com/fQoB9JVhvw
— Narendra Modi (@narendramodi) July 28, 2024
During #MannKiBaat today, interacted with the Indian contingent, which made us proud in the International Mathematics Olympiad. pic.twitter.com/Ij16ZqyCyp
— Narendra Modi (@narendramodi) July 28, 2024
Spoke about the Moidams of Assam and their cultural significance. #MannKiBaat pic.twitter.com/nmQ5iVabtu
— Narendra Modi (@narendramodi) July 28, 2024
Let’s make public art popular and make our public places even more vibrant! #MannKiBaat pic.twitter.com/F2lC5hRn2s
— Narendra Modi (@narendramodi) July 28, 2024
অসমৰ মৈদাম আৰু ইয়াৰ সাংস্কৃতিক তাৎপৰ্যৰ বিষয়ে ক'লো #MannKiBaat pic.twitter.com/2Uc2wC5FvO
— Narendra Modi (@narendramodi) July 28, 2024
भारत को ‘Drugs free’ बनाने में जुटे सभी लोगों और संस्थाओं से मेरा आग्रह कि आप हाल ही में शुरू की गई MANAS Helpline का भरपूर उपयोग करें। pic.twitter.com/Xv5wRmkQmo
— Narendra Modi (@narendramodi) July 28, 2024
मुझे संतोष है कि बाघों के संरक्षण में हमारे जनजातीय भाई-बहन और जंगलों के करीब रहने वाले स्थानीय लोगों की जन-भागीदारी के प्रयास हम सभी के लिए मिसाल बन रहे हैं। pic.twitter.com/OtSj0tqrc4
— Narendra Modi (@narendramodi) July 28, 2024
15 अगस्त पर ‘हर घर तिरंगा अभियान’ तिरंगे की शान में एक Unique Festival बन चुका है। इसके साथ ही हमारे राष्ट्रीय पर्व को लेकर आप सभी से मेरा एक निवेदन है… pic.twitter.com/WnTkBSwVP7
— Narendra Modi (@narendramodi) July 28, 2024
मुझे खुशी है कि #एक_पेड़_माँ_के_नाम अभियान तेजी से आगे बढ़ रहा है। इंदौर के लोगों ने एक बड़ी पहल करते हुए एक दिन में 12 लाख से ज्यादा पौधे लगाकर देशभर के लोगों के लिए मिसाल कायम की है। pic.twitter.com/19eTUvkBER
— Narendra Modi (@narendramodi) July 28, 2024