ਮੇਰੇ ਪਿਆਰੇ ਪਰਿਵਾਰਜਨ, ਨਮਸਕਾਰ! ‘ਮਨ ਕੀ ਬਾਤ’ ਦੇ ਅਗਸਤ ਐਪੀਸੋਡ ’ਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸੁਆਗਤ ਹੈ। ਮੈਨੂੰ ਯਾਦ ਨਹੀਂ ਕਿ ਕਦੇ ਏਦਾਂ ਹੋਇਆ ਹੋਵੇ ਕਿ ਸਾਵਣ ਦੇ ਮਹੀਨੇ ’ਚ ਦੋ-ਦੋ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਹੋਇਆ ਪਰ ਇਸ ਵਾਰ ਅਜਿਹਾ ਹੋ ਰਿਹਾ ਹੈ। ਸਾਵਣ ਯਾਨੀ ਮਹਾਸ਼ਿਵ ਦਾ ਮਹੀਨਾ, ਉਤਸਵ ਅਤੇ ਖੁਸ਼ੀ ਦਾ ਮਹੀਨਾ। ਚੰਦਰਯਾਨ ਦੀ ਸਫ਼ਲਤਾ ਨੇ ਉਤਸਵ ਦੇ ਇਸ ਮਾਹੌਲ ਨੂੰ ਕਈ ਗੁਣਾਂ ਵਧਾ ਦਿੱਤਾ ਹੈ। ਚੰਦਰਯਾਨ ਨੂੰ ਚੰਦਰਮਾ ਉੱਪਰ ਪਹੁੰਚਿਆਂ 3 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਹ ਸਫ਼ਲਤਾ ਏਨੀ ਵੱਡੀ ਹੈ ਕਿ ਇਸ ਦੀ ਜਿੰਨੀ ਚਰਚਾ ਕੀਤੀ ਜਾਵੇ ਘੱਟ ਹੈ। ਅੱਜ ਜਦ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੈਨੂੰ ਮੇਰੀ ਇੱਕ ਪੁਰਾਣੀ ਕਵਿਤਾ ਦੀਆਂ ਕੁਝ ਪੰਗਤੀਆਂ ਯਾਦ ਆ ਰਹੀਆਂ ਹਨ :
ਆਸਮਾਨ ਮੇਂ ਸਿਰ ਉਠਾ ਕਰ
ਘਨੇ ਬਾਦਲੋਂ ਕੋ ਚੀਰ ਕਰ
ਰੋਸ਼ਨੀ ਕਾ ਸੰਕਲਪ ਲੇ
ਅਭੀ ਤੋ ਸੂਰਜ ਉਗਾ ਹੈ।
ਦ੍ਰਿੜ ਨਿਸ਼ਚੇ ਕੇ ਸਾਥ ਚਲ ਕਰ
ਹਰ ਮੁਸ਼ਕਿਲ ਕੋ ਪਾਰ ਕਰ
ਘੋਰ ਅੰਧੇਰੇ ਕੋ ਮਿਟਾਨੇ
ਅਭੀ ਤੋ ਸੂਰਜ ਉਗਾ ਹੈ।
ਆਸਮਾਨ ਮੇਂ ਸਿਰ ਉਠਾ ਕਰ
ਘਨੇ ਬਾਦਲੋਂ ਕੋ ਚੀਰ ਕਰ
ਅਭੀ ਤੋ ਸੂਰਜ ਉਗਾ ਹੈ।
(आसमान में सिर उठाकर
घने बादलों को चीरकर
रोशनी का संकल्प ले
अभी तो सूरज उगा है।
दृढ़ निश्चय के साथ चलकर
हर मुश्किल को पार कर
घोर अंधेरे को मिटाने
अभी तो सूरज उगा है।
आसमान में सिर उठाकर
घने बादलों को चीरकर
अभी तो सूरज उगा है।)
ਮੇਰੇ ਪਰਿਵਾਰਜਨ, 23 ਅਗਸਤ ਨੂੰ ਭਾਰਤ ਨੇ ਅਤੇ ਭਾਰਤ ਦੇ ਚੰਦਰਯਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਕਲਪ ਦੇ ਕੁਝ ਸੂਰਜ, ਚੰਦਰਮਾ ਉੱਪਰ ਵੀ ਉੱਗਦੇ ਹਨ। ਮਿਸ਼ਨ ਚੰਦਰਯਾਨ ਨਵੇਂ ਭਾਰਤ ਦੀ ਉਸ ਸਪਿਰਿਟ ਦਾ ਪ੍ਰਤੀਕ ਬਣ ਗਿਆ ਹੈ ਜੋ ਹਰ ਹਾਲ ’ਚ ਜਿੱਤਣਾ ਚਾਹੁੰਦਾ ਹੈ ਅਤੇ ਹਰ ਹਾਲ ’ਚ ਜਿੱਤਣਾ ਜਾਣਦਾ ਵੀ ਹੈ।
ਸਾਥੀਓ, ਇਸ ਮਿਸ਼ਨ ਦਾ ਇੱਕ ਤੱਥ ਅਜਿਹਾ ਵੀ ਰਿਹਾ, ਜਿਸ ਦੀ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਵਿਸ਼ੇਸ਼ ਤੌਰ ’ਤੇ ਚਰਚਾ ਕਰਨੀ ਚਾਹੁੰਦਾ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਇਸ ਵਾਰ ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ ਸਾਨੂੰ Women Led Development ਨੂੰ ਰਾਸ਼ਟਰੀ ਚਰਿੱਤਰ ਦੇ ਰੂਪ ’ਚ ਸਸ਼ਕਤ ਕਰਨਾ ਹੈ। ਜਿੱਥੇ ਮਹਿਲਾ ਸ਼ਕਤੀ ਦੀ ਸਮਰੱਥਾ ਜੁੜ ਜਾਂਦੀ ਹੈ, ਉੱਥੇ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਭਾਰਤ ਦਾ ਮਿਸ਼ਨ ਚੰਦਰਯਾਨ ਨਾਰੀ ਸ਼ਕਤੀ ਦਾ ਵੀ ਜਿਊਂਦਾ ਜਾਗਦਾ ਉਦਾਹਰਣ ਹੈ। ਇਸ ਪੂਰੇ ਮਿਸ਼ਨ ਵਿੱਚ ਅਨੇਕਾਂ ਵਿਮੈਨ ਸਾਇੰਟਿਸਟ ਅਤੇ ਇੰਜੀਨੀਅਰ ਸਿੱਧੇ ਤੌਰ ’ਤੇ ਜੁੜੀਆਂ ਰਹੀਆਂ ਹਨ। ਇਨ੍ਹਾਂ ਨੇ ਅਲੱਗ-ਅਲੱਗ ਸਿਸਟਮਸ ਦੇ ਪ੍ਰੋਜੈਕਟ ਡਾਇਰੈਕਟਰ, ਪ੍ਰੋਜੈਕਟ ਮੈਨੇਜਰ, ਅਜਿਹੀਆਂ ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲ਼ੀਆਂ ਹਨ। ਭਾਰਤ ਦੀਆਂ ਬੇਟੀਆਂ ਹੁਣ ਅਨੰਤ ਸਮਝੇ ਜਾਣ ਵਾਲੇ ਪੁਲਾੜ ਨੂੰ ਵੀ ਚੁਣੌਤੀ ਦੇ ਰਹੀਆਂ ਹਨ। ਕਿਸੇ ਦੇਸ਼ ਦੀਆਂ ਬੇਟੀਆਂ ਜਦ ਇੰਨੀਆਂ ਸਸ਼ਕਤ ਹੋ ਜਾਣ ਤਾਂ ਉਸ ਨੂੰ, ਉਸ ਦੇਸ਼ ਨੂੰ ਵਿਕਸਿਤ ਬਣਨ ਤੋਂ ਭਲਾ ਕੌਣ ਰੋਕ ਸਕਦਾ ਹੈ।
ਸਾਥੀਓ, ਅਸੀਂ ਇੰਨੀ ਉੱਚੀ ਉਡਾਣ ਇਸ ਲਈ ਪੂਰੀ ਕੀਤੀ ਹੈ, ਕਿਉਂਕਿ ਅੱਜ ਸਾਡੇ ਸੁਪਨੇ ਵੀ ਵੱਡੇ ਹਨ ਅਤੇ ਸਾਡੀਆਂ ਕੋਸ਼ਿਸ਼ਾਂ ਵੀ ਵੱਡੀਆਂ ਹਨ। ਚੰਦਰਯਾਨ-3 ਦੀ ਸਫ਼ਲਤਾ ਨੇ ਸਾਡੇ ਵਿਗਿਆਨਕਾਂ ਦੇ ਨਾਲ ਹੀ ਦੂਸਰੇ ਸੈਕਟਰਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ। ਸਾਡੇ ਪਾਰਟਸ ਅਤੇ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਕਿੰਨੀ ਹੀ ਦੇਸ਼ਵਾਸੀਆਂ ਨੇ ਯੋਗਦਾਨ ਦਿੱਤਾ ਹੈ। ਜਦ ਸਾਰਿਆਂ ਨੇ ਕੋਸ਼ਿਸ਼ ਕੀਤੀ ਤਾਂ ਸਫ਼ਲਤਾ ਵੀ ਮਿਲੀ। ਇਹੀ ਚੰਦਰਯਾਨ-3 ਦੀ ਸਭ ਤੋਂ ਵੱਡੀ ਸਫ਼ਲਤਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ਅੱਗੇ ਵੀ ਸਾਡਾ ਸਪੇਸ ਸੈਕਟਰ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਏਦਾਂ ਹੀ ਅਣਗਿਣਤ ਸਫ਼ਲਤਾਵਾਂ ਹਾਸਲ ਕਰੇਗਾ।
ਮੇਰੇ ਪਰਿਵਾਰਜਨੋ, ਸਤੰਬਰ ਦਾ ਮਹੀਨਾ ਭਾਰਤ ਦੀ ਸਮਰੱਥਾ ਦਾ ਗਵਾਹ ਬਣਨ ਜਾ ਰਿਹਾ ਹੈ। ਅਗਲੇ ਮਹੀਨੇ ਹੋਣ ਜਾ ਰਹੀ ਜੀ-20 ਲੀਡਰ ਸਮਿਟ ਦੇ ਲਈ ਭਾਰਤ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਆਯੋਜਨ ਵਿੱਚ ਭਾਗ ਲੈਣ ਲਈ 40 ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨ ਅਤੇ ਅਨੇਕਾਂ ਗਲੋਬਲ ਆਰਗੇਨਾਈਜੇਸ਼ਨਜ਼ ਰਾਜਧਾਨੀ ਦਿੱਲੀ ਆ ਰਹੇ ਹਨ। ਜੀ-20 ਸਮਿਟ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੋਵੇਗੀ। ਆਪਣੀ ਪ੍ਰੈਜ਼ੀਡੈਂਸੀ ਦੇ ਦੌਰਾਨ ਭਾਰਤ ਨੇ ਜੀ-20 ਨੂੰ ਹੋਰ ਜ਼ਿਆਦਾ ਇਨਕਲੂਸਿਵ ਫੋਰਮ ਬਣਾਇਆ ਹੈ। ਭਾਰਤ ਦੇ ਸੱਦੇ ਉੱਪਰ ਹੀ ਅਫਰੀਕੀ ਯੂਨੀਅਨ ਵੀ ਜੀ-20 ਨਾਲ ਜੁੜੀ ਅਤੇ ਅਫਰੀਕਾ ਦੇ ਲੋਕਾਂ ਦੀ ਆਵਾਜ਼ ਦੁਨੀਆ ਦੇ ਇਸ ਅਹਿਮ ਪਲੈਟਫਾਰਮ ਤੱਕ ਪਹੁੰਚੀ। ਸਾਥੀਓ, ਪਿਛਲੇ ਸਾਲ ਬਾਲੀ ਵਿੱਚ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਹੁਣ ਤੱਕ ਇੰਨਾ ਕੁਝ ਹੋਇਆ ਹੈ ਜੋ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਦਿੱਲੀ ਵਿੱਚ ਵੱਡੇ-ਵੱਡੇ ਪ੍ਰੋਗਰਾਮਾਂ ਦੀ ਪ੍ਰੰਪਰਾ ਤੋਂ ਹਟ ਕੇ ਅਸੀਂ ਇਸ ਨੂੰ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਲੈ ਗਏ। ਦੇਸ਼ ਦੇ 60 ਸ਼ਹਿਰਾਂ ਵਿੱਚ ਇਸ ਨਾਲ ਜੁੜੀਆਂ ਤਕਰੀਬਨ 200 ਬੈਠਕਾਂ ਦਾ ਆਯੋਜਨ ਕੀਤਾ ਗਿਆ। ਜੀ-20 ਦੇ ਡੈਲੀਗੇਟਸ ਜਿੱਥੇ ਵੀ ਗਏ, ਉੱਥੇ ਲੋਕਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਇਹ ਡੈਲੀਗੇਟਸ ਸਾਡੇ ਦੇਸ਼ ਦੀ ਡਾਇਵਰਸਿਟੀ ਵੇਖ ਕੇ, ਸਾਡੀ ਵਾਇਬ੍ਰੈਂਟ ਡੈਮੋਕ੍ਰੇਸੀ ਵੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਭਾਰਤ ਵਿੱਚ ਕਿੰਨੀਆਂ ਸਾਰੀਆਂ ਸੰਭਾਵਨਾਵਾਂ ਹਨ।
ਸਾਥੀਓ, ਜੀ-20 ਦੀ ਸਾਡੀ ਪ੍ਰੈਜ਼ੀਡੈਂਸੀ ਪੀਪਲਜ਼ ਪ੍ਰੈਜ਼ੀਡੈਂਸੀ ਹੈ, ਜਿਸ ਵਿੱਚ ਜਨ-ਭਾਗੀਦਾਰੀ ਦੀ ਭਾਵਨਾ ਸਭ ਤੋਂ ਅੱਗੇ ਹੈ। ਜੀ-20 ਦੇ ਜੋ 11 ਅੰਗੇਜ਼ਮੈਂਟ ਗਰੁੱਪਸ ਹਨ, ਉਨ੍ਹਾਂ ਵਿੱਚ ਅਕੈਡਮੀਆਂ, ਸਿਵਲ ਸੁਸਾਇਟੀ, ਨੌਜਵਾਨ, ਮਹਿਲਾਵਾਂ, ਸਾਡੇ ਸਾਂਸਦ, Entrepreneurs ਅਤੇ ਅਰਬਨ ਐਡਮਿਸਟ੍ਰੇਸ਼ਨ ਨਾਲ ਜੁੜੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਨੂੰ ਲੈ ਕੇ ਦੇਸ਼ ਭਰ ਵਿੱਚ ਜੋ ਆਯੋਜਨ ਹੋ ਰਹੇ ਹਨ, ਉਨ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਲੋਕ ਜੁੜੇ ਹਨ। ਜਨ-ਭਾਗੀਦਾਰੀ ਦੀ ਸਾਡੀ ਇਸ ਕੋਸ਼ਿਸ਼ ਵਿੱਚ ਇੱਕ ਹੀ ਨਹੀਂ, ਸਗੋਂ ਦੋ-ਦੋ ਵਿਸ਼ਵ ਰਿਕਾਰਡ ਵੀ ਬਣ ਗਏ ਹਨ। ਵਾਰਾਣਸੀ ਵਿੱਚ ਹੋਈ ਜੀ-20 ਕੁਇਜ਼ ਵਿੱਚ 800 ਸਕੂਲਾਂ ਦੇ ਸਵਾ ਲੱਖ ਸਟੂਡੈਂਟਸ ਦੀ ਭਾਗੀਦਾਰੀ ਇੱਕ ਨਵਾਂ ਵਿਸ਼ਵ ਰਿਕਾਰਡ ਬਣ ਗਿਆ ਹੈ, ਉੱਥੇ ਹੀ ਲੰਬਾਨੀ ਕਾਰੀਗਰਾਂ ਨੇ ਵੀ ਕਮਾਲ ਕਰ ਦਿੱਤਾ। 450 ਕਾਰੀਗਰਾਂ ਨੇ ਕਰੀਬ 1800 ਯੂਨੀਕ ਪੈਚਿਸ ਦਾ ਹੈਰਾਨੀਜਨਕ ਕਲੈਕਸ਼ਨ ਬਣਾ ਕੇ ਆਪਣੇ ਹੁਨਰ ਅਤੇ ਕਰਾਫਟਸ ਮੈਨਸ਼ਿਪ ਦਾ ਸਬੂਤ ਦਿੱਤਾ ਹੈ। ਜੀ-20 ਵਿੱਚ ਆਏ ਹਰ ਪ੍ਰਤੀਨਿਧੀ ਸਾਡੇ ਦੇਸ਼ ਦੀ ਆਰਟਿਸਟਿਕ ਡਾਇਵਰਸਿਟੀ ਨੂੰ ਵੇਖ ਕੇ ਵੀ ਬਹੁਤ ਹੈਰਾਨ ਹੋਏ। ਅਜਿਹਾ ਹੀ ਸ਼ਾਨਦਾਰ ਪ੍ਰੋਗਰਾਮ ਸੂਰਤ ਵਿੱਚ ਆਯੋਜਿਤ ਕੀਤਾ ਗਿਆ, ਉੱਥੇ ਹੋਏ ਸਾੜ੍ਹੀ Walkathon ਵਿੱਚ 15 ਰਾਜਾਂ ਦੀਆਂ 15000 ਮਹਿਲਾਵਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨਾਲ ਸੂਰਤ ਦੀ ਟੈਕਸਟਾਈਲ ਇੰਡਸਟਰੀ ਨੂੰ ਤਾਂ ਉਤਸ਼ਾਹ ਮਿਲਿਆ ਹੀ, ਵੋਕਲ ਫਾਰ ਲੋਕਲ ਨੂੰ ਵੀ ਬਲ ਮਿਲਿਆ ਅਤੇ ਲੋਕਲ ਲਈ ਗਲੋਬਲ ਹੋਣ ਦਾ ਰਾਹ ਵੀ ਬਣਿਆ। ਸ੍ਰੀਨਗਰ ਵਿੱਚ ਜੀ-20 ਦੀ ਬੈਠਕ ਤੋਂ ਬਾਅਦ ਕਸ਼ਮੀਰ ਦੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਵੇਖਿਆ ਜਾ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਕਹਾਂਗਾ ਕਿ ਆਓ, ਮਿਲ ਕੇ ਜੀ-20 ਸੰਮੇਲਨ ਨੂੰ ਸਫ਼ਲ ਬਣਾਈਏ, ਦੇਸ਼ ਦਾ ਮਾਣ ਵਧਾਈਏ।
ਮੇਰੇ ਪਰਿਵਾਰਜਨੋ, ‘ਮਨ ਕੀ ਬਾਤ’ ਦੇ ਐਪੀਸੋਡ ’ਚ ਅਸੀਂ ਆਪਣੀ ਨੌਜਵਾਨ ਪੀੜ੍ਹੀ ਦੀ ਸਮਰੱਥਾ ਦੀ ਚਰਚਾ ਅਕਸਰ ਕਰਦੇ ਰਹਿੰਦੇ ਹਾਂ। ਅੱਜ ਖੇਡਾਂ ਇੱਕ ਅਜਿਹਾ ਖੇਤਰ ਹੈ, ਜਿੱਥੇ ਸਾਡੇ ਨੌਜਵਾਨ ਨਿਰੰਤਰ ਨਵੀਆਂ ਸਫ਼ਲਤਾਵਾਂ ਹਾਸਲ ਕਰ ਰਹੇ ਹਨ। ਮੈਂ ਅੱਜ ‘ਮਨ ਕੀ ਬਾਤ’ ਵਿੱਚ ਇੱਕ ਅਜਿਹੇ ਟੂਰਨਾਮੈਂਟ ਦੀ ਗੱਲ ਕਰਾਂਗਾ, ਜਿੱਥੇ ਹਾਲ ਹੀ ’ਚ ਸਾਡੇ ਦੇਸ਼ ਦੇ ਖਿਡਾਰੀਆਂ ਨੇ ਦੇਸ਼ ਦਾ ਪਰਚਮ ਲਹਿਰਾਇਆ ਹੈ। ਕੁਝ ਹੀ ਦਿਨ ਪਹਿਲਾਂ ਚੀਨ ਵਿੱਚ ਵਰਲਡ ਯੂਨੀਵਰਸਿਟੀ ਗੇਮਸ ਹੋਈਆਂ ਸਨ, ਇਨ੍ਹਾਂ ਖੇਡਾਂ ਵਿੱਚ ਇਸ ਵਾਰ ਭਾਰਤ ਦੀ ਬੈਸਟ ਐਵਰ ਪਰਫਾਰਮੈਂਸ ਰਹੀ ਹੈ। ਸਾਡੇ ਖਿਡਾਰੀਆਂ ਨੇ ਕੁਲ 26 ਪਦਕ ਜਿੱਤੇ, ਜਿਨ੍ਹਾਂ ਵਿੱਚੋਂ 11 ਗੋਲਡ ਮੈਡਲ ਸਨ। ਤੁਹਾਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ 1959 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵਰਲਡ ਯੂਨੀਵਰਸਿਟੀ ਗੇਮਸ ਹੋਈਆਂ ਹਨ, ਉਨ੍ਹਾਂ ਵਿੱਚ ਜਿੱਤੇ ਗਏ ਸਾਰੇ ਮੈਡਲਾਂ ਨੂੰ ਜੋੜ ਦਈਏ ਤਾਂ ਵੀ ਇਹ ਗਿਣਤੀ 18 ਤੱਕ ਹੀ ਪਹੁੰਚਦੀ ਹੈ। ਇੰਨੇ ਦਹਾਕਿਆਂ ਵਿੱਚ ਸਿਰਫ 18, ਜਦ ਕਿ ਇਸ ਵਾਰ ਸਾਡੇ ਖਿਡਾਰੀਆਂ ਨੇ 26 ਮੈਡਲ ਜਿੱਤ ਲਏ। ਇਸ ਲਈ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਮੈਡਲ ਜਿੱਤਣ ਵਾਲੇ ਕੁਝ ਨੌਜਵਾਨ ਖਿਡਾਰੀ, ਵਿਦਿਆਰਥੀ ਇਸ ਵੇਲੇ ਫੋਨ ਲਾਈਨ ’ਤੇ ਮੇਰੇ ਨਾਲ ਜੁੜੇ ਹੋਏ ਹਨ। ਮੈਂ ਸਭ ਤੋਂ ਪਹਿਲਾਂ ਇਨ੍ਹਾਂ ਬਾਰੇ ਤੁਹਾਨੂੰ ਦੱਸ ਦੇਵਾਂ। ਯੂ. ਪੀ. ਦੀ ਰਹਿਣ ਵਾਲੀ ਪ੍ਰਗਤੀ ਨੇ ਆਰਚਰੀ ਵਿੱਚ ਮੈਡਲ ਜਿੱਤਿਆ ਹੈ, ਅਸਾਮ ਦੇ ਰਹਿਣ ਵਾਲੇ ਅਮਲਾਨ ਨੇ ਐਥਲੈਟਿਕਸ ’ਚ ਮੈਡਲ ਜਿੱਤਿਆ ਹੈ, ਯੂ. ਪੀ. ਦੀ ਰਹਿਣ ਵਾਲੀ ਪ੍ਰਿਯੰਕਾ ਨੇ ਰੇਸਵਾਕ ਵਿੱਚ ਮੈਡਲ ਜਿੱਤਿਆ ਹੈ, ਮਹਾਰਾਸ਼ਟਰ ਦੀ ਰਹਿਣ ਵਾਲੀ ਅਭਿਦੰਨਿਯਾ ਨੇ ਸ਼ੂਟਿੰਗ ਵਿੱਚ ਮੈਡਲ ਜਿੱਤਿਆ ਹੈ।
ਮੋਦੀ ਜੀ : ਮੇਰੇ ਪਿਆਰੇ ਨੌਜਵਾਨ ਖਿਡਾਰੀਓ, ਨਮਸਕਾਰ।
ਨੌਜਵਾਨ ਖਿਡਾਰੀ : ਨਮਸਤੇ ਸਰ।
ਮੋਦੀ ਜੀ : ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲਗ ਰਿਹਾ ਹੈ, ਮੈਂ ਸਭ ਤੋਂ ਪਹਿਲਾਂ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚੋਂ ਸਿਲੈਕਟ ਕੀਤੀ ਗਈ ਟੀਮ, ਤੁਸੀਂ ਲੋਕਾਂ ਨੇ ਜੋ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਇਸ ਲਈ ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਹਾਂ। ਤੁਸੀਂ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਆਪਣੇ ਪ੍ਰਦਰਸ਼ਨ ਨਾਲ ਹਰ ਦੇਸ਼ਵਾਸੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਪ੍ਰਗਤੀ, ਮੈਂ ਇਸ ਗੱਲਬਾਤ ਦੀ ਸ਼ੁਰੂਆਤ ਤੁਹਾਡੇ ਤੋਂ ਕਰ ਰਿਹਾ ਹਾਂ। ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ 2 ਮੈਡਲ ਜਿੱਤਣ ਤੋਂ ਬਾਅਦ ਤੁਸੀਂ ਜਦ ਇੱਥੋਂ ਗਏ, ਉਦੋਂ ਇਹ ਸੋਚਿਆ ਸੀ ਕੀ? ਅਤੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਤਾਂ ਕੀ ਮਹਿਸੂਸ ਹੋ ਰਿਹਾ ਹੈ?
ਪ੍ਰਗਤੀ : ਸਰ ਬਹੁਤ ਪ੍ਰਾਊਡ ਫੀਲ ਕਰ ਰਹੀ ਸੀ ਮੈਂ। ਮੈਨੂੰ ਇੰਨਾ ਚੰਗਾ ਲੱਗ ਰਿਹਾ ਸੀ ਕਿ ਮੈਂ ਆਪਣੇ ਦੇਸ਼ ਦਾ ਝੰਡਾ ਇੰਨਾ ਕੁ ਉੱਚਾ ਲਹਿਰਾ ਕੇ ਆਈ ਹਾਂ ਕਿ ਇੱਕ ਵਾਰ ਤਾਂ ਠੀਕ ਹੈ ਕਿ ਗੋਲਡ ਫਾਈਟ ’ਚ ਪਹੁੰਚੇ ਸਾਂ, ਉਸ ਨੂੰ ਲੂਜ਼ ਕੀਤਾ ਸੀ ਤਾਂ ਰਿਗਰੈੱਟ ਹੋ ਰਿਹਾ ਸੀ ਪਰ ਦੂਜੀ ਵਾਰ ਇਹੀ ਸੀ ਦਿਮਾਗ ਵਿੱਚ ਕਿ ਹੁਣ ਕੁਝ ਵੀ ਹੋ ਜਾਵੇ, ਇਸ ਨੂੰ ਹੇਠਾਂ ਨਹੀਂ ਜਾਣ ਦੇਣਾ। ਇਸ ਨੂੰ ਹਰ ਹਾਲ ’ਚ ਸਭ ਤੋਂ ਉੱਚਾ ਲਹਿਰਾ ਕੇ ਹੀ ਆਉਣਾ ਹੈ, ਜਦੋਂ ਅਸੀਂ ਫਾਈਟ ਨੂੰ ਲਾਸਟ ਵਿੱਚ ਜਿੱਤੇ ਸੀ ਤਾਂ ਉਹੀ ਪੋਡੀਅਮ ਉੱਪਰ ਅਸੀਂ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਸੀ। ਉਹ ਮੋਮੈਂਟ ਬਹੁਤ ਚੰਗਾ ਸੀ, ਇੰਨਾ ਪ੍ਰਾਊਡ ਫੀਲ ਹੋ ਰਿਹਾ ਸੀ ਕਿ ਮਤਲਬ ਹਿਸਾਬ ਨਹੀਂ ਸੀ ਉਸ ਦਾ।
ਮੋਦੀ ਜੀ : ਪ੍ਰਗਤੀ ਤੁਹਾਨੂੰ ਤਾਂ ਫਿਜ਼ੀਕਲੀ ਬਹੁਤ ਵੱਡੀਆਂ ਪ੍ਰਾਬਲਮ ਆਈਆਂ ਸਨ, ਉਨ੍ਹਾਂ ਤੋਂ ਤੁਸੀਂ ਉੱਭਰ ਕੇ ਆਏ, ਇਹ ਆਪਣੇ ਆਪ ਵਿੱਚ ਦੇਸ਼ ਦੇ ਨੌਜਵਾਨਾਂ ਲਈ ਬੜਾ ਇੰਸਪਾਇਰਿੰਗ ਹੈ। ਕੀ ਹੋਇਆ ਸੀ ਤੁਹਾਨੂੰ?
ਪ੍ਰਗਤੀ : ਸਰ! 5 ਮਈ, 2020 ਵਿੱਚ ਮੈਨੂੰ ਸਰ ਬ੍ਰੇਨ ਹੈਮਰੇਜ ਹੋਇਆ ਸੀ, ਮੈਂ ਵੈਂਟੀਲੇਟਰ ਉੱਪਰ ਸੀ, ਕੁਝ ਕੰਫਰਮੇਸ਼ਨ ਨਹੀਂ ਸੀ ਕਿ ਮੈਂ ਬਚਾਂਗੀ ਜਾਂ ਨਹੀਂ ਅਤੇ ਬਚਾਂਗੀ ਤਾਂ ਕਿਵੇਂ ਬਚਾਂਗੀ। ਬਟ! ਏਨਾ ਸੀ ਕਿ ਹਾਂ ਮੈਨੂੰ ਅੰਦਰ ਤੋਂ ਹਿੰਮਤ ਸੀ ਕਿ ਮੈਂ ਵਾਪਸ ਜਾਣਾ ਹੈ, ਗ੍ਰਾਊਂਡ ਉੱਪਰ ਖੜ੍ਹੇ ਹੋਣਾ ਹੈ, ਐਰੋ ਚਲਾਉਣੇ ਹਨ। ਮੇਰੀ ਜ਼ਿੰਦਗੀ ਬਚਾਈ ਹੈ ਤਾਂ ਸਭ ਤੋਂ ਵੱਡਾ ਹੱਥ ਭਗਵਾਨ ਦਾ, ਉਸ ਤੋਂ ਬਾਅਦ ਡਾਕਟਰ ਦਾ, ਫਿਰ ਆਰਚਰੀ ਦਾ।
ਮੋਦੀ ਜੀ : ਸਾਡੇ ਨਾਲ ਅਮਲਾਨ ਵੀ ਹੈ, ਅਮਲਾਨ ਜ਼ਰਾ ਦੱਸੋ, ਤੁਹਾਡੀ ਐਥਲੈਟਿਸ ਦੇ ਪ੍ਰਤੀ ਇੰਨੀ ਜ਼ਿਆਦਾ ਰੁਚੀ ਕਿਵੇਂ ਡਿਵੈਲਪ ਹੋਈ?
ਅਮਲਾਨ : ਜੀ ਨਮਸਕਾਰ ਸਰ
ਮੋਦੀ ਜੀ : ਨਮਸਕਾਰ, ਨਮਸਕਾਰ
ਅਮਲਾਨ : ਸਰ ਐਥਲੈਟਿਕਸ ਦੇ ਪ੍ਰਤੀ ਤਾਂ ਪਹਿਲਾਂ ਇੰਨੀ ਰੁਚੀ ਨਹੀਂ ਸੀ, ਪਹਿਲਾਂ ਅਸੀਂ ਫੁੱਟਬਾਲ ਵਿੱਚ ਜ਼ਿਆਦਾ ਸੀ। ਬਟ! ਜਿਵੇਂ-ਜਿਵੇਂ ਮੇਰੇ ਭਰਾ ਦਾ ਇੱਕ ਦੋਸਤ ਹੈ, ਉਨ੍ਹਾਂ ਨੇ ਮੈਨੂੰ ਕਿਹਾ ਕਿ ਅਮਲਾਨ ਤੈਨੂੰ ਐਥਲੈਟਿਕਸ ਵਿੱਚ ਕੰਪੈਟੀਸ਼ਨ ’ਚ ਜਾਣਾ ਚਾਹੀਦਾ ਹੈ ਤਾਂ ਮੈਂ ਸੋਚਿਆ ਕਿ ਚਲੋ ਠੀਕ ਹੈ ਤਾਂ ਪਹਿਲਾਂ ਜਦ ਮੈਂ ਸਟੇਟ ਮੀਟ ਖੇਡੀ ਤਾਂ ਉਸ ਵਿੱਚ ਮੈਂ ਹਾਰ ਗਿਆ, ਹਾਰ ਮੈਨੂੰ ਚੰਗੀ ਨਹੀਂ ਲਗੀ ਤਾਂ ਅਜਿਹਾ ਕਰਦੇ-ਕਰਦੇ ਮੈਂ ਐਥਲੈਟਿਕਸ ਵਿੱਚ ਆ ਗਿਆ, ਫਿਰ ਏਦਾਂ ਹੀ ਹੌਲ਼ੀ-ਹੌਲ਼ੀ ਹੁਣ ਮਜ਼ਾ ਆਉਣ ਲੱਗ ਪਿਆ ਹੈ ਤਾਂ ਤਿਵੇਂ ਹੀ ਮੇਰੀ ਰੁਚੀ ਵਧ ਗਈ।
ਮੋਦੀ ਜੀ : ਅਮਲਾਨ ਜ਼ਰਾ ਦੱਸੋ, ਜ਼ਿਆਦਾਤਰ ਪ੍ਰੈਕਟਿਸ ਕਿੱਥੇ ਕੀਤੀ?
ਅਮਲਾਨ : ਜ਼ਿਆਦਾਤਰ ਮੈਂ ਹੈਦਰਾਬਾਦ ਵਿੱਚ ਪ੍ਰੈਕਟਿਸ ਕੀਤੀ ਹੈ। ਸਾਈਂ ਰੈੱਡੀ ਸਰ ਦੇ ਅੰਡਰ। ਫਿਰ ਉਸ ਤੋਂ ਬਾਅਦ ਵਿੱਚ ਭੁਵਨੇਸ਼ਵਰ ਵਿਖੇ ਸ਼ਿਫਟ ਹੋ ਗਿਆ ਤਾਂ ਉੱਥੋਂ ਮੇਰੀ ਪ੍ਰੋਫੈਸ਼ਨਲੀ ਸ਼ੁਰੂਆਤ ਹੋਈ ਸਰ।
ਮੋਦੀ ਜੀ : ਅੱਛਾ ਸਾਡੇ ਨਾਲ ਪ੍ਰਿਯੰਕਾ ਵੀ ਹੈ, ਪ੍ਰਿਯੰਕਾ ਤੁਸੀਂ 20 ਕਿਲੋਮੀਟਰ ਰੇਸਵਾਕ ਟੀਮ ਦਾ ਹਿੱਸਾ ਸੀ, ਸਾਰਾ ਦੇਸ਼ ਅੱਜ ਤੁਹਾਨੂੰ ਸੁਣ ਰਿਹਾ ਹੈ ਅਤੇ ਉਹ ਸਪੋਰਟ ਦੇ ਬਾਰੇ ਜਾਨਣਾ ਚਾਹੁੰਦੇ ਹਨ। ਤੁਸੀਂ ਇਹ ਦੱਸੋ ਕਿ ਇਸ ਦੇ ਲਈ ਕਿਸ ਤਰ੍ਹਾਂ ਦੇ ਸਕਿੱਲਸ ਦੀ ਜ਼ਰੂਰਤ ਹੁੰਦੀ ਹੈ ਅਤੇ ਤੁਹਾਡਾ ਕੈਰੀਅਰ ਕਿੱਥੋਂ-ਕਿੱਥੋਂ ਤੋਂ ਕਿੱਥੇ ਪਹੁੰਚਿਆ।
ਪ੍ਰਿਯੰਕਾ : ਮੇਰਾ ਜਿਵੇਂ ਈਵੈਂਟ ਵਿੱਚ ਮਤਲਬ ਕਾਫੀ ਮੁਸ਼ਕਿਲ ਹੈ, ਕਿਉਂਕਿ ਸਾਡੇ 5 ਜੱਜ ਖੜ੍ਹੇ ਹੁੰਦੇ ਹਨ, ਜੇਕਰ ਅਸੀਂ ਭਾਗ ਵੀ ਲਈਏ ਤਾਂ ਵੀ ਉਹ ਸਾਨੂੰ ਕੱਢ ਦੇਣਗੇ ਜਾਂ ਫਿਰ ਰੋਡ ਤੋਂ ਥੋੜ੍ਹਾ ਜਿਹਾ ਅਸੀਂ ਉੱਪਰ ਉੱਠ ਜਾਂਦੇ ਹਾਂ। ਜੰਪ ਆ ਜਾਂਦੀ ਹੈ ਤਾਂ ਵੀ ਸਾਨੂੰ ਕੱਢ ਦਿੰਦੇ ਹਨ ਜਾਂ ਫਿਰ ਅਸੀਂ ਗੋਡਾ ਮੋੜਿਆ ਤਾਂ ਵੀ ਸਾਨੂੰ ਕੱਢ ਦਿੰਦੇ ਹਨ ਅਤੇ ਮੈਨੂੰ ਤਾਂ ਦੋ ਵਾਰਨਿੰਗ ਵੀ ਆ ਗਈਆਂ ਸਨ। ਉਸ ਤੋਂ ਬਾਅਦ ਮੈਂ ਆਪਣੀ ਸਪੀਡ ਉੱਪਰ ਏਨਾ ਕੰਟਰੋਲ ਕੀਤਾ ਕਿ ਕਿਤੇ ਨਾ ਕਿਤੇ ਮੈਨੂੰ ਟੀਮ ਮੈਡਲ ਤਾਂ ਘੱਟੋ-ਘੱਟ ਇੱਥੋਂ ਜਿੱਤਣਾ ਹੀ ਹੈ, ਕਿਉਂਕਿ ਅਸੀਂ ਦੇਸ਼ ਲਈ ਇੱਥੇ ਆਏ ਹਾਂ, ਅਸੀਂ ਖਾਲੀ ਹੱਥ ਇੱਥੋਂ ਨਹੀਂ ਜਾਣਾ।
ਮੋਦੀ ਜੀ : ਜੀ, ਅਤੇ ਪਿਤਾ ਜੀ, ਭਰਾ ਵਗੈਰਾ ਸਭ ਠੀਕ ਹਨ?
ਪ੍ਰਿਯੰਕਾ : ਹਾਂ ਜੀ ਸਰ, ਸਭ ਵਧੀਆ। ਮੈਂ ਤਾਂ ਸਭ ਨੂੰ ਦੱਸਦੀ ਹਾਂ ਕਿ ਤੁਸੀਂ ਮਤਲਬ ਸਾਨੂੰ ਲੋਕਾਂ ਨੂੰ ਇੰਨਾ ਮੋਟੀਵੇਟ ਕਰਦੇ ਹੋ, ਸੱਚੀ ਸਰ, ਬਹੁਤ ਵਧੀਆ ਲੱਗ ਰਿਹਾ ਹੈ, ਕਿਉਂਕਿ ਵਰਲਡ ਯੂਨੀਵਰਸਿਟੀ ਵਰਗੀ ਖੇਡ ਨੂੰ ਭਾਰਤ ਵਿੱਚ ਇੰਨਾ ਪੁੱਛਿਆ ਵੀ ਨਹੀਂ ਜਾਂਦਾ ਪਰ ਇੰਨੀ ਸਪੋਰਟ ਮਿਲ ਰਹੀ ਹੈ ਇਸ ਗੇਮ ’ਚ ਵੀ ਮਤਲਬ ਅਸੀਂ ਟਵੀਟ ਵੀ ਦੇਖ ਰਹੇ ਹਾਂ ਕਿ ਹਰ ਕੋਈ ਟਵੀਟ ਕਰ ਰਿਹਾ ਹੈ ਕਿ ਅਸੀਂ ਇੰਨੇ ਮੈਡਲ ਜਿੱਤੇ ਹਨ, ਕਾਫੀ ਚੰਗਾ ਲੱਗ ਰਿਹਾ ਹੈ। ਓਲੰਪਿਕਸ ਦੀ ਤਰ੍ਹਾਂ ਇਸ ਨੂੰ ਵੀ ਇੰਨਾ ਉਤਸ਼ਾਹ ਮਿਲ ਰਿਹਾ ਹੈ।
ਮੋਦੀ ਜੀ : ਚਲੋ ਪ੍ਰਿਯੰਕਾ ਮੇਰੇ ਵੱਲੋਂ ਵਧਾਈ ਹੈ। ਤੁਸੀਂ ਬੜਾ ਨਾਮ ਰੋਸ਼ਨ ਕੀਤਾ ਹੈ। ਆਓ ਅਸੀਂ ਅਭਿਦੰਨਯਾ ਨਾਲ ਗੱਲ ਕਰਦੇ ਹਾਂ।
ਅਭਿਦੰਨਯਾ : ਨਮਸਤੇ ਸਰ।
ਮੋਦੀ ਜੀ : ਦੱਸੋ ਆਪਣੇ ਬਾਰੇ ਵਿੱਚ।
ਅਭਿਦਨਯਾ : ਸਰ ਮੈਂ ਕੋਹਲਾਪੁਰ, ਮਹਾਰਾਸ਼ਟਰ ਤੋਂ ਹਾਂ। ਮੈਂ ਸ਼ੂਟਿੰਗ ਵਿੱਚ 25 ਐੱਮ. ਸਪੋਰਟਸ ਪਿਸਟਲ ਅਤੇ 10 ਐੱਮ. ਏਅਰ ਪਿਸਟਲ ਦੋਵੇਂ ਈਵੈਂਟ ਕਰਦੀ ਹਾਂ। ਮੇਰੇ ਮਾਤਾ-ਪਿਤਾ ਦੋਵੇਂ ਇੱਕ ਹਾਈ ਸਕੂਲ ਟੀਚਰ ਹਨ ਤਾਂ ਮੈਂ 2015 ਵਿੱਚ ਸ਼ੂਟਿੰਗ ਸਟਾਰਟ ਕੀਤੀ। ਜਦੋਂ ਮੈਂ ਸ਼ੂਟਿੰਗ ਸਟਾਰਟ ਕੀਤੀ, ਉਦੋਂ ਕੋਹਲਾਪੁਰ ਵਿੱਚ ਇੰਨੀਆਂ ਸੁਵਿਧਾਵਾਂ ਨਹੀਂ ਸਨ ਮਿਲਦੀਆਂ। ਬੱਸ ਤੋਂ ਟਰੈਵਲ ਕਰਕੇ ਵਡਗਾਂਵ ਤੋਂ ਕੋਹਲਾਪੁਰ ਜਾਣ ਲਈ ਡੇਢ ਘੰਟਾ ਲਗਦਾ ਹੈ ਤਾਂ ਵਾਪਸ ਆਉਣ ਲਈ ਵੀ ਡੇਢ ਘੰਟਾ ਅਤੇ 4 ਘੰਟੇ ਦੀ ਟ੍ਰੇਨਿੰਗ ਤਾਂ ਇਸ ਤਰ੍ਹਾਂ 6-7 ਘੰਟੇ ਤਾਂ ਆਉਣ-ਜਾਣ ਵਿੱਚ ਅਤੇ ਟ੍ਰੇਨਿੰਗ ਵਿੱਚ ਲੰਘ ਜਾਂਦੇ ਸਨ ਤਾਂ ਮੇਰਾ ਸਕੂਲ ਵੀ ਮਿਸ ਹੁੰਦਾ ਸੀ। ਮੰਮੀ-ਪਾਪਾ ਨੇ ਕਿਹਾ ਬੇਟਾ ਇੱਕ ਕੰਮ ਕਰੋ, ਅਸੀਂ ਤੁਹਾਨੂੰ ਸ਼ਨੀਵਾਰ-ਐਤਵਾਰ ਨੂੰ ਲੈ ਕੇ ਜਾਵਾਂਗੇ ਸ਼ੂਟਿੰਗ ਰੇਂਜ ਲਈ ਅਤੇ ਬਾਕੀ ਸਮਾਂ ਤੁਸੀਂ ਦੂਸਰੀਆਂ ਗੇਮਸ ਕਰੋ। ਮੈਂ ਬਹੁਤ ਸਾਰੀਆਂ ਗੇਮਸ ਕਰਦੀ ਸੀ ਬਚਪਨ ਵਿੱਚ। ਕਿਉਂਕਿ ਮੇਰੇ ਮੰਮੀ-ਪਾਪਾ ਦੋਵਾਂ ਨੂੰ ਖੇਡਾਂ ਵਿੱਚ ਕਾਫੀ ਰੁਚੀ ਸੀ ਪਰ ਉਹ ਕੁਝ ਕਰ ਨਹੀਂ ਸਕੇ। ਫਾਇਨੈਂਸ਼ਲ ਸਪੋਰਟ ਇੰਨਾ ਨਹੀਂ ਸੀ ਅਤੇ ਇੰਨੀ ਜਾਣਕਾਰੀ ਵੀ ਨਹੀਂ ਸੀ। ਇਸ ਲਈ ਮੇਰੇ ਮਾਤਾ ਜੀ ਦਾ ਵੱਡਾ ਸੁਪਨਾ ਸੀ ਕਿ ਦੇਸ਼ ਨੂੰ ਰੀ-ਪ੍ਰੈਜ਼ੈਂਟ ਕਰਨਾ ਚਾਹੀਦਾ ਹੈ ਅਤੇ ਫਿਰ ਦੇਸ਼ ਲਈ ਮੈਡਲ ਵੀ ਜਿੱਤਣਾ ਚਾਹੀਦਾ ਹੈ ਤਾਂ ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਬਚਪਨ ਤੋਂ ਹੀ ਖੇਡਾਂ ਵਿੱਚ ਰੁਚੀ ਲੈਂਦੀ ਸੀ ਅਤੇ ਫਿਰ ਮੈਂ ਤਾਈਕਵਾਂਡੋ ਵੀ ਕੀਤਾ ਹੈ, ਉਸ ਵਿੱਚ ਵੀ ਬਲੈਕ ਬੈਲਟ ਹਾਂ ਅਤੇ ਬਾਕਸਿੰਗ, ਜੂਡੋ ਅਤੇ ਫੈਂਸਿੰਗ, ਡਿਸਕਸ ਥਰੋ ਵਰਗੇ ਬਹੁਤ ਸਾਰੇ ਗੇਮਸ ਕਰਕੇ ਫਿਰ ਮੈਂ 2015 ’ਚ ਸ਼ੂਟਿੰਗ ਵਿੱਚ ਆ ਗਈ। ਫਿਰ 2-3 ਸਾਲ ਮੈਂ ਬਹੁਤ ਸਟਰਗਲ ਕੀਤਾ ਅਤੇ ਫਸਟ ਟਾਈਮ ਮੇਰੀ ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਮਲੇਸ਼ੀਆ ’ਚ ਸਿਲੈਕਸ਼ਨ ਹੋ ਗਈ ਅਤੇ ਉਸ ਵਿੱਚ ਮੇਰਾ ਕਾਂਸੀ ਮੈਡਲ ਆਇਆ ਤਾਂ ਉੱਧਰੋਂ ਦਰਅਸਲ ਮੈਨੂੰ ਉਤਸ਼ਾਹ ਮਿਲਿਆ। ਫਿਰ ਮੇਰੇ ਸਕੂਲ ਨੇ ਮੇਰੇ ਲਈ ਇੱਕ ਸ਼ੂਟਿੰਗ ਰੇਂਜ ਬਣਵਾਈ, ਫਿਰ ਮੈਂ ਉੱਧਰ ਟ੍ਰੇਨਿੰਗ ਕਰਦੀ ਸੀ ਤੇ ਫਿਰ ਉਨ੍ਹਾਂ ਨੇ ਮੈਨੂੰ ਪੂਣੇ ਭੇਜ ਦਿੱਤਾ ਟ੍ਰੇਨਿੰਗ ਕਰਨ ਲਈ। ਉੱਥੇ ਗਗਨ ਨਾਰੰਗ ਸਪੋਰਟਸ ਫਾਊਂਡੇਸ਼ਨ ਹੈ, ਗਨ ਫਾਰ ਗਲੋਰੀ ਤਾਂ ਮੈਂ ਉਸੇ ਦੇ ਅੰਡਰ ਟ੍ਰੇਨਿੰਗ ਕਰ ਰਹੀ ਹਾਂ। ਗਗਨ ਸਰ ਨੇ ਮੈਨੂੰ ਕਾਫੀ ਸਪੋਰਟ ਕੀਤਾ ਅਤੇ ਮੇਰੀ ਗੇਮ ਲਈ ਮੈਨੂੰ ਉਤਸ਼ਾਹ ਦਿੱਤਾ।
ਮੋਦੀ ਜੀ : ਅੱਛਾ ਤੁਸੀਂ ਚਾਰੋ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਮੈਂ ਸੁਣਨਾ ਚਾਹਾਂਗਾ। ਪ੍ਰਗਤੀ ਹੋਵੇ, ਅਮਲਾਨ ਹੋਵੇ, ਪ੍ਰਿਯੰਕਾ ਹੋਵੇ, ਅਭਿਦੰਨਯਾ ਹੋਵੇ। ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋ ਤਾਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਸੁਣਾਂਗਾ।
ਅਮਲਾਨ : ਸਰ ਮੇਰਾ ਇੱਕ ਸਵਾਲ ਹੈ, ਸਰ!
ਮੋਦੀ ਜੀ : ਜੀ,
ਅਮਲਾਨ : ਤੁਹਾਨੂੰ ਸਭ ਤੋਂ ਵਧੀਆ ਸਪੋਰਟਸ ਕਿਹੜਾ ਲਗਦਾ ਹੈ ਸਰ?
ਮੋਦੀ ਜੀ : ਖੇਡ ਦੀ ਦੁਨੀਆ ਵਿੱਚ ਭਾਰਤ ਨੂੰ ਬਹੁਤ ਖਿੜਨਾ ਚਾਹੀਦਾ ਹੈ, ਇਸ ਲਈ ਮੈਂ ਇਨ੍ਹਾਂ ਚੀਜ਼ਾਂ ਨੂੰ ਬਹੁਤ ਉਤਸ਼ਾਹ ਦੇ ਰਿਹਾ ਹਾਂ ਪਰ ਹਾਕੀ, ਫੁੱਟਬਾਲ, ਕਬੱਡੀ, ਖੋ-ਖੋ ਇਹ ਸਾਡੀ ਧਰਤੀ ਨਾਲ ਜੁੜੀਆਂ ਹੋਈਆਂ ਖੇਡਾਂ ਹਨ, ਇਨ੍ਹਾਂ ਵਿੱਚ ਤਾਂ ਸਾਨੂੰ ਕਦੇ ਪਿੱਛੇ ਨਹੀਂ ਰਹਿਣਾ ਚਾਹੀਦਾ ਅਤੇ ਮੈਂ ਵੇਖ ਰਿਹਾ ਹਾਂ ਕਿ ਆਰਚਰੀ ਵਿੱਚ ਅਸੀਂ ਲੋਕ ਵਧੀਆ ਕਰ ਰਹੇ ਹਾਂ। ਸ਼ੂਟਿੰਗ ਵਿੱਚ ਵਧੀਆ ਕਰ ਰਹੇ ਹਾਂ ਅਤੇ ਦੂਜਾ ਮੈਂ ਵੇਖ ਰਿਹਾ ਹਾਂ ਕਿ ਸਾਡੇ ਯੂਥ ਵਿੱਚ ਅਤੇ ਪਰਿਵਾਰਾਂ ਵਿੱਚ ਵੀ ਖੇਡਾਂ ਦੇ ਪ੍ਰਤੀ ਪਹਿਲਾਂ ਜੋ ਭਾਵ ਸੀ, ਉਹ ਨਹੀਂ ਹੈ। ਪਹਿਲਾਂ ਤਾਂ ਬੱਚਾ ਖੇਡਣ ਜਾਂਦਾ ਸੀ ਤਾਂ ਰੋਕਦੇ ਸਨ ਅਤੇ ਹੁਣ ਬਹੁਤ ਜ਼ਿਆਦਾ ਸਮਾਂ ਬਦਲਿਆ ਹੈ ਅਤੇ ਤੁਸੀਂ ਲੋਕ ਜੋ ਸਫ਼ਲਤਾ ਲਿਆ ਰਹੇ ਹੋ, ਉਹ ਸਾਰੇ ਪਰਿਵਾਰਾਂ ਨੂੰ ਮੋਟੀਵੇਟ ਕਰਦੀ ਹੈ। ਹਰ ਖੇਡ ਵਿੱਚ ਜਿੱਥੇ ਵੀ ਸਾਡੇ ਬੱਚੇ ਜਾ ਰਹੇ ਹਨ, ਦੇਸ਼ ਲਈ ਕੁਝ ਨਾ ਕੁਝ ਕਰਕੇ ਆਉਂਦੇ ਹਨ ਅਤੇ ਇਹ ਖ਼ਬਰਾਂ ਅੱਜ ਦੇਸ਼ ਵਿੱਚ ਪ੍ਰਮੁੱਖਤਾ ਨਾਲ ਵਿਖਾਈਆਂ ਜਾ ਰਹੀਆਂ ਹਨ, ਦੱਸੀਆਂ ਜਾ ਰਹੀਆਂ ਹਨ ਅਤੇ ਸਕੂਲਾਂ/ਕਾਲਜਾਂ ਵਿੱਚ ਵੀ ਚਰਚਾ ’ਚ ਰਹਿੰਦੀਆਂ ਹਨ। ਚਲੋ ਮੈਨੂੰ ਬਹੁਤ ਚੰਗਾ ਲੱਗਾ, ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ, ਬਹੁਤ-ਬਹੁਤ ਸ਼ੁਭਕਾਮਨਾਵਾਂ।
ਨੌਜਵਾਨ ਖਿਡਾਰੀ : ਬਹੁਤ-ਬਹੁਤ ਧੰਨਵਾਦ, ਥੈਂਕ ਯੂ ਸਰ। ਧੰਨਵਾਦ।
ਮੋਦੀ ਜੀ : ਧੰਨਵਾਦ ਜੀ, ਨਮਸਕਾਰ।
ਮੇਰੇ ਪਰਿਵਾਰਜਨੋ, ਇਸ ਵਾਰ 15 ਅਗਸਤ ਦੇ ਦੌਰਾਨ ਦੇਸ਼ ਨੇ ‘ਸਬਕਾ ਪ੍ਰਯਾਸ’ ਦੀ ਸਮਰੱਥਾ ਵੇਖੀ, ਸਾਰੇ ਦੇਸ਼ਵਾਸੀਆਂ ਦੀ ਕੋਸ਼ਿਸ਼ ਨੇ ‘ਹਰ ਘਰ ਤਿਰੰਗਾ’ ਅਭਿਯਾਨ ਨੂੰ ਅਸਲ ਵਿੱਚ ‘ਹਰ ਮਨ ਤਿਰੰਗਾ’ ਅਭਿਯਾਨ ਬਣਾ ਦਿੱਤਾ। ਇਸ ਅਭਿਯਾਨ ਦੇ ਦੌਰਾਨ ਕਈ ਰਿਕਾਰਡ ਵੀ ਬਣੇ, ਦੇਸ਼ਵਾਸੀਆਂ ਨੇ ਕਰੋੜਾਂ ਦੀ ਗਿਣਤੀ ਵਿੱਚ ਤਿਰੰਗੇ ਖਰੀਦੇ। ਡੇਢ ਲੱਖ ਡਾਕਘਰਾਂ ਦੇ ਜ਼ਰੀਏ ਕਰੀਬ ਡੇਢ ਕਰੋੜ ਤਿਰੰਗੇ ਵੇਚੇ ਗਏ। ਇਸ ਨਾਲ ਸਾਡੇ ਕਾਰੀਗਰਾਂ ਦੀ, ਬੁਨਕਰਾਂ ਦੀ ਅਤੇ ਖਾਸ ਕਰਕੇ ਮਹਿਲਾਵਾਂ ਦੀ ਸੈਂਕੜੇ ਕਰੋੜ ਰੁਪਏ ਦੀ ਆਮਦਨ ਵੀ ਹੋਈ ਹੈ। ਤਿਰੰਗੇ ਦੇ ਨਾਲ ਸੈਲਫੀ ਪੋਸਟ ਕਰਨ ਵਿੱਚ ਵੀ ਇਸ ਵਾਰ ਦੇਸ਼ਵਾਸੀਆਂ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪਿਛਲੇ ਸਾਲ 15 ਅਗਸਤ ਤੱਕ ਤਕਰੀਬਨ 5 ਕਰੋੜ ਦੇਸ਼ਵਾਸੀਆਂ ਨੇ ਤਿਰੰਗੇ ਦੇ ਨਾਲ ਸੈਲਫੀ ਪੋਸਟ ਕੀਤੀ ਸੀ, ਇਸ ਸਾਲ ਇਹ ਗਿਣਤੀ 10 ਕਰੋੜ ਨੂੰ ਵੀ ਪਾਰ ਕਰ ਗਈ ਹੈ।
ਸਾਥੀਓ, ਇਸ ਵੇਲੇ ਦੇਸ਼ ਵਿੱਚ ‘ਮੇਰੀ ਮਾਟੀ ਮੇਰਾ ਦੇਸ਼’ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲਾ ਅਭਿਯਾਨ ਜ਼ੋਰਾਂ ਉੱਪਰ ਹੈ। ਸਤੰਬਰ ਦੇ ਮਹੀਨੇ ਵਿੱਚ ਦੇਸ਼ ਦੇ ਪਿੰਡ-ਪਿੰਡ ਤੋਂ ਹਰ ਘਰ ਤੋਂ ਮਿੱਟੀ ਜਮ੍ਹਾਂ ਕਰਨ ਦਾ ਅਭਿਯਾਨ ਚਲੇਗਾ। ਦੇਸ਼ ਦੀ ਪਵਿੱਤਰ ਮਿੱਟੀ ਹਜ਼ਾਰਾਂ ਅੰਮ੍ਰਿਤ ਕਲਸ਼ਾਂ ਵਿੱਚ ਜਮ੍ਹਾਂ ਕੀਤੀ ਜਾਵੇਗੀ। ਅਕਤੂਬਰ ਦੇ ਅੰਤ ਵਿੱਚ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰਾ ਦੇ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚਣਗੇ। ਇਸ ਮਿੱਟੀ ਤੋਂ ਹੀ ਦਿੱਲੀ ਵਿੱਚ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਹਰ ਦੇਸ਼ਵਾਸੀ ਦੀ ਕੋਸ਼ਿਸ਼ ਇਸ ਅਭਿਯਾਨ ਨੂੰ ਸਫ਼ਲ ਬਣਾਵੇਗੀ।
ਮੇਰੇ ਪਰਿਵਾਰਜਨੋ, ਇਸ ਵਾਰੀ ਮੈਨੂੰ ਕਈ ਪੱਤਰ ਸੰਸਕ੍ਰਿਤ ਭਾਸ਼ਾ ’ਚ ਮਿਲੇ ਹਨ, ਇਸ ਦੀ ਵਜ੍ਹਾ ਇਹ ਹੈ ਕਿ ਸਾਵਣ ਮਹੀਨੇ ਦੀ ਪੂਰਨਿਮਾ ਇਸ ਤਾਰੀਖ ਨੂੰ ਵਿਸ਼ਵ ਸੰਸਕ੍ਰਿਤ ਦਿਵਸ ਮਨਾਇਆ ਜਾਂਦਾ ਹੈ।
ਸਰਵੇਭਯ : ਵਿਸ਼ਵ-ਸੰਸਕ੍ਰਿਤ-ਦਿਵਸਸਯ ਹਾਰਦਯ : ਸ਼ੁਭਕਾਮਨਾ:
(सर्वेभ्य: विश्व-संस्कृत-दिवसस्य हार्द्य: शुभकामना:)
ਤੁਹਾਡੀ ਸਾਰਿਆਂ ਨੂੰ ਵਿਸ਼ਵ ਸੰਸਕ੍ਰਿਤ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਅਸੀਂ ਸਾਰੇ ਜਾਣਦੇ ਹਾਂ ਕਿ ਸੰਸਕ੍ਰਿਤ ਦੁਨੀਆ ਦੀ ਸਭ ਤੋਂ ਪ੍ਰਾਚੀਨ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਨੂੰ ਕਈ ਆਧੁਨਿਕ ਭਾਸ਼ਾਵਾਂ ਦੀ ਜਨਮਦਾਤੀ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਆਪਣੀ ਪ੍ਰਾਚੀਨਤਾ ਦੇ ਨਾਲ-ਨਾਲ ਆਪਣੀ ਵਿਗਿਆਨਕਤਾ ਅਤੇ ਵਿਆਕਰਣ ਲਈ ਵੀ ਜਾਣੀ ਜਾਂਦੀ ਹੈ। ਭਾਰਤ ਦਾ ਕਿੰਨਾ ਹੀ ਪ੍ਰਾਚੀਨ ਗਿਆਨ ਹਜ਼ਾਰਾਂ ਵਰ੍ਹਿਆਂ ਤੱਕ ਸੰਸਕ੍ਰਿਤ ਭਾਸ਼ਾ ਵਿੱਚ ਹੀ ਸਾਂਭਿਆ ਗਿਆ ਹੈ। ਯੋਗ, ਆਯੁਰਵੇਦ ਅਤੇ ਫਿਲਾਸਫੀ ਵਰਗੇ ਵਿਸ਼ਿਆਂ ਉੱਪਰ ਖੋਜ ਕਰਨ ਵਾਲੇ ਲੋਕ ਹੁਣ ਜ਼ਿਆਦਾ ਤੋਂ ਜ਼ਿਆਦਾ ਸੰਸਕ੍ਰਿਤ ਸਿੱਖ ਰਹੇ ਹਨ। ਕਈ ਸੰਸਥਾਵਾਂ ਵੀ ਇਸ ਦਿਸ਼ਾ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ, ਜਿਵੇਂ ਕਿ ਸੰਸਕ੍ਰਿਤ ਪ੍ਰਮੋਸ਼ਨ ਫਾਊਂਡੇਸ਼ਨ, ਸੰਸਕ੍ਰਿਤ ਫੌਰ ਯੋਗ, ਸੰਸਕ੍ਰਿਤ ਫੌਰ ਆਯੁਰਵੇਦ ਅਤੇ ਸੰਸਕ੍ਰਿਤ ਫੌਰ ਬੁਧਿਜ਼ਮ ਵਰਗੇ ਕਈ ਕੋਰਸ ਕਰਵਾਉਂਦਾ ਹੈ। ‘ਸੰਸਕ੍ਰਿਤ ਭਾਰਤੀ’ ਲੋਕਾਂ ਨੂੰ ਸੰਸਕ੍ਰਿਤ ਸਿਖਾਉਣ ਦਾ ਅਭਿਯਾਨ ਚਲਾਉਂਦੀ ਹੈ। ਇਸ ਵਿੱਚ ਤੁਸੀਂ 10 ਦਿਨ ਦੇ ‘ਸੰਸਕ੍ਰਿਤ ਸੰਭਾਸ਼ਣ ਸ਼ਿਵਰ’ ਵਿੱਚ ਭਾਗ ਲੈ ਸਕਦੇ ਹੋ। ਮੈਨੂੰ ਖੁਸ਼ੀ ਹੈ ਕਿ ਅੱਜ ਲੋਕਾਂ ਵਿੱਚ ਸੰਸਕ੍ਰਿਤ ਨੂੰ ਲੈ ਕੇ ਜਾਗਰੂਕਤਾ ਅਤੇ ਗੌਰਵ ਦਾ ਭਾਵ ਵਧਿਆ ਹੈ। ਇਸੇ ਦੇ ਪਿੱਛੇ ਬੀਤੇ ਸਾਲਾਂ ਵਿੱਚ ਦੇਸ਼ ਦਾ ਵਿਸ਼ੇਸ਼ ਯੋਗਦਾਨ ਵੀ ਹੈ। ਜਿਵੇਂ ਤਿੰਨ ਸੰਸਕ੍ਰਿਤ ਡੀਮਡ ਯੂਨੀਵਰਸਿਟੀਆਂ ਨੂੰ 2020 ਵਿੱਚ ਸੈਂਟਰਲ ਯੂਨੀਵਰਸਿਟੀਆਂ ਬਣਾਇਆ ਗਿਆ। ਵੱਖ-ਵੱਖ ਸ਼ਹਿਰਾਂ ਵਿੱਚ ਸੰਸਕ੍ਰਿਤ ਵਿਸ਼ਵ ਵਿਦਿਆਲਿਆਂ ਦੇ ਕਈ ਕਾਲਜ ਅਤੇ ਸੰਸਥਾਵਾਂ ਵੀ ਚੱਲ ਰਹੀਆਂ ਹਨ। ਆਈ. ਆਈ. ਟੀਐੱਸ ਅਤੇ ਆਈਆਈਐੱਮਐੱਸ ਵਰਗੀਆਂ ਸੰਸਥਾਵਾਂ ਵਿੱਚ ਸੰਸਕ੍ਰਿਤ ਕੇਂਦਰ ਕਾਫੀ ਪਾਪੂਲਰ ਹੋ ਰਹੇ ਹਨ।
ਸਾਥੀਓ, ਅਕਸਰ ਤੁਸੀਂ ਇੱਕ ਗੱਲ ਜ਼ਰੂਰ ਅਨੁਭਵ ਕੀਤੀ ਹੋਵੇਗੀ ਜੜ੍ਹਾਂ ਨਾਲ ਜੁੜਨ ਦੀ, ਆਪਣੀ ਸੰਸਕ੍ਰਿਤੀ ਨਾਲ ਜੁੜਨ ਦੀ। ਸਾਡੀ ਪ੍ਰੰਪਰਾ ਦਾ ਬਹੁਤ ਵੱਡਾ ਸਸ਼ਕਤ ਮਾਧਿਅਮ ਹੁੰਦੀ ਹੈ ਸਾਡੀ ਮਾਤ ਭਾਸ਼ਾ। ਜਦ ਅਸੀਂ ਆਪਣੀ ਮਾਤ ਭਾਸ਼ਾ ਨਾਲ ਜੁੜਦੇ ਹਾਂ ਤਾਂ ਅਸੀਂ ਸਹਿਜ ਰੂਪ ਵਿੱਚ ਆਪਣੀ ਸੰਸਕ੍ਰਿਤੀ ਨਾਲ ਜੁੜ ਜਾਂਦੇ ਹਾਂ, ਆਪਣੇ ਸੰਸਕਾਰਾਂ ਨਾਲ ਜੁੜ ਜਾਂਦੇ ਹਾਂ, ਆਪਣੀ ਪ੍ਰੰਪਰਾ ਨਾਲ ਜੁੜ ਜਾਂਦੇ ਹਾਂ। ਆਪਣੇ ਚਿਰ ਪੁਰਾਤਨ ਭਵਯ ਵੈਭਵ ਨਾਲ ਜੁੜ ਜਾਂਦੇ ਹਾਂ। ਏਦਾਂ ਹੀ ਭਾਰਤ ਦੀ ਇੱਕ ਹੋਰ ਮਾਤ ਭਾਸ਼ਾ ਹੈ, ਗੌਰਵਸ਼ਾਲੀ ਤੇਲੁਗੂ ਭਾਸ਼ਾ। 29 ਅਗਸਤ ਨੂੰ ਤੇਲੁਗੂ ਦਿਵਸ ਮਨਾਇਆ ਜਾਵੇਗਾ।
ਅੰਦਰਿਕੀ ਤੇਲੁਗੂ ਭਾਸ਼ਾ ਦਿਨੋਤਸਵ ਸ਼ੁਭਾਕਾਂਕਸ਼ਲੁ।
(अन्दरिकी तेलुगू भाषा दिनोत्सव शुभाकांक्षलु।)
ਤੁਹਾਨੂੰ ਸਾਰਿਆਂ ਨੂੰ ਤੇਲੁਗੂ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਤੇਲੁਗੂ ਭਾਸ਼ਾ ਸਾਹਿਤ ਅਤੇ ਵਿਰਾਸਤ ਵਿੱਚ ਸੰਸਕ੍ਰਿਤ ਭਾਸ਼ਾ ਦੇ ਕਈ ਅਨਮੋਲ ਰਤਨ ਲੁਕੇ ਹੋਏ ਹਨ। ਤੇਲੁਗੂ ਦੀ ਇਸ ਵਿਰਾਸਤ ਦਾ ਲਾਭ ਪੂਰੇ ਦੇਸ਼ ਨੂੰ ਮਿਲੇ। ਇਸ ਲਈ ਕਈ ਯਤਨ ਕੀਤੇ ਜਾ ਰਹੇ ਹਨ।
ਮੇਰੇ ਪਰਿਵਾਰਜਨੋ, ‘ਮਨ ਕੀ ਬਾਤ’ ਦੇ ਕਈ ਐਪੀਸੋਡਸ ਵਿੱਚ ਅਸੀਂ ਟੂਰਿਜ਼ਮ ਉੱਪਰ ਗੱਲ ਕੀਤੀ ਹੈ। ਚੀਜ਼ਾਂ ਜਾਂ ਸਥਾਨਾਂ ਨੂੰ ਖ਼ੁਦ ਦੇਖਣਾ, ਸਮਝਣਾ ਅਤੇ ਕੁਝ ਪਲ ਉਨ੍ਹਾਂ ਨੂੰ ਜੀਣਾ ਇੱਕ ਵੱਖਰਾ ਅਨੁਭਵ ਦਿੰਦਾ ਹੈ। ਕੋਈ ਸਮੁੰਦਰ ਦਾ ਕਿੰਨਾ ਹੀ ਵਰਨਣ ਕਰ ਦੇਵੇ ਪਰ ਅਸੀਂ ਸਮੁੰਦਰ ਨੂੰ ਦੇਖੇ ਬਿਨਾ ਉਸ ਦੀ ਵਿਸ਼ਾਲਤਾ ਨੂੰ ਮਹਿਸੂਸ ਨਹੀਂ ਕਰ ਸਕਦੇ। ਕੋਈ ਹਿਮਾਲਿਆ ਦਾ ਕਿੰਨਾ ਹੀ ਵਿਖਿਆਨ ਕਰ ਕਰ ਦੇਵੇ, ਲੇਕਿਨ ਅਸੀਂ ਹਿਮਾਲਿਆ ਨੂੰ ਦੇਖੇ ਬਿਨਾ ਉਸ ਦੀ ਸੁੰਦਰਤਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਇਸੇ ਲਈ ਮੈਂ ਅਕਸਰ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਮੌਕਾ ਮਿਲੇ, ਸਾਨੂੰ ਆਪਣੇ ਦੇਸ਼ ਦੀ ਬਿਊਟੀ, ਆਪਣੇ ਦੇਸ਼ ਦੀ ਡਾਇਵਰਸਿਟੀ ਉਸ ਨੂੰ ਦੇਖਣ ਜ਼ਰੂਰ ਜਾਣਾ ਚਾਹੀਦਾ ਹੈ। ਅਕਸਰ ਅਸੀਂ ਇੱਕ ਹੋਰ ਗੱਲ ਵੀ ਵੇਖਦੇ ਹਾਂ ਕਿ ਭਾਵੇਂ ਅਸੀਂ ਦੁਨੀਆ ਦਾ ਕੋਨਾ-ਕੋਨਾ ਛਾਣ ਲਈਏ ਪਰ ਆਪਣੇ ਹੀ ਸ਼ਹਿਰ ਜਾਂ ਰਾਜ ਦੀਆਂ ਕਈ ਬਿਹਤਰੀਨ ਥਾਵਾਂ ਅਤੇ ਚੀਜ਼ਾਂ ਤੋਂ ਅਣਜਾਣ ਹੁੰਦੇ ਹਾਂ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਆਪਣੇ ਹੀ ਸ਼ਹਿਰ ਦੇ ਇਤਿਹਾਸਿਕ ਸਥਾਨਾਂ ਬਾਰੇ ਨਹੀਂ ਜਾਣਦੇ, ਅਜਿਹਾ ਹੀ ਕੁਝ ਧਨਪਾਲ ਜੀ ਦੇ ਨਾਲ ਹੋਇਆ। ਧਨਪਾਲ ਜੀ ਬੰਗਲੁਰੂ ਦੇ ਟ੍ਰਾਂਸਪੋਰਟ ਆਫਿਸ ਵਿੱਚ ਡਰਾਈਵਰ ਦਾ ਕੰਮ ਕਰਦੇ ਸਨ, ਤਕਰੀਬਨ 17 ਸਾਲ ਪਹਿਲਾਂ ਉਨ੍ਹਾਂ ਨੂੰ Sightseeing Wing ਵਿੱਚ ਜ਼ਿੰਮੇਵਾਰੀ ਮਿਲੀ ਸੀ। ਇਸ ਨੂੰ ਹੁਣ ਲੋਕ ਬੰਗਲੁਰੂ ਦਰਸ਼ਨੀ ਦੇ ਨਾਮ ਨਾਲ ਜਾਣਦੇ ਹਨ। ਧਨਪਾਲ ਜੀ ਸੈਲਾਨੀਆਂ ਨੂੰ ਸ਼ਹਿਰ ਦੇ ਵੱਖ-ਵੱਖ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਲੈ ਕੇ ਜਾਇਆ ਕਰਦੇ ਸਨ। ਅਜਿਹੀ ਹੀ ਇੱਕ ਟਰਿੱਪ ਉੱਪਰ ਕਿਸੇ ਸੈਲਾਨੀ ਨੇ ਉਨ੍ਹਾਂ ਨੂੰ ਪੁੱਛ ਲਿਆ ਬੰਗਲੁਰੂ ਵਿੱਚ ਟੈਂਕ ਨੂੰ ਸੇਕੀ ਟੈਂਕ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਬਹੁਤ ਹੀ ਖਰਾਬ ਲੱਗਿਆ ਕਿ ਉਨ੍ਹਾਂ ਨੂੰ ਇਸ ਦਾ ਜਵਾਬ ਪਤਾ ਨਹੀਂ ਸੀ। ਅਜਿਹੇ ਵਿੱਚ ਉਨ੍ਹਾਂ ਨੇ ਖ਼ੁਦ ਦੀ ਜਾਣਕਾਰੀ ਵਧਾਉਣ ਉੱਪਰ ਫੋਕਸ ਕੀਤਾ, ਆਪਣੀ ਵਿਰਾਸਤ ਨੂੰ ਜਾਨਣ ਦੇ ਇਸ ਜਨੂੰਨ ਵਿੱਚ ਉਨ੍ਹਾਂ ਨੂੰ ਅਨੇਕਾਂ ਪੱਥਰ ਅਤੇ ਸ਼ਿਲਾਲੇਖ ਮਿਲੇ। ਇਸ ਕੰਮ ਵਿੱਚ ਧਨਪਾਲ ਜੀ ਦਾ ਮਨ ਅਜਿਹਾ ਰਮਿਆ, ਅਜਿਹਾ ਰਮਿਆ ਕਿ ਉਨ੍ਹਾਂ ਨੇ ਐਪੀਗ੍ਰਾਫੀ ਭਾਵ ਸ਼ਿਲਾਲੇਖਾਂ ਨਾਲ ਜੁੜੇ ਵਿਸ਼ੇ ਵਿੱਚ ਡਿਪਲੋਮਾ ਵੀ ਕਰ ਲਿਆ। ਹਾਲਾਂਕਿ ਹੁਣ ਉਹ ਰਿਟਾਇਰ ਹੋ ਚੁੱਕੇ ਹਨ ਪਰ ਬੰਗਲੁਰੂ ਦੇ ਇਤਿਹਾਸ ਨੂੰ ਛਾਨਣ ਦਾ ਉਨ੍ਹਾਂ ਦਾ ਸ਼ੌਕ ਹੁਣ ਵੀ ਬਰਕਰਾਰ ਹੈ।
ਸਾਥੀਓ, ਮੈਨੂੰ ਬ੍ਰਾਇਨ ਡੀ, ਖਾਰਪ੍ਰਨ ਦੇ ਬਾਰੇ ਦੱਸਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ, ਇਹ ਮੇਘਾਲਿਆ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ Speleology ਵਿੱਚ ਗਜ਼ਬ ਦੀ ਦਿਲਚਸਪੀ ਹੈ, ਸਰਲ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਸ ਦਾ ਮਤਲਬ ਹੈ ਗੁਫਾਵਾਂ ਦਾ ਅਧਿਐਨ। ਵਰ੍ਹਿਆਂ ਪਹਿਲਾਂ ਉਨ੍ਹਾਂ ਵਿੱਚ ਇਹ ਇੰਟਰਸਟ ਉਦੋਂ ਜਾਗਿਆ, ਜਦ ਉਨ੍ਹਾਂ ਨੇ ਕਈ ਸਟੋਰੀ ਬੁਕਸ ਪੜ੍ਹੀਆਂ। 1964 ਵਿੱਚ ਉਨ੍ਹਾਂ ਨੇ ਇੱਕ ਸਕੂਲੀ ਵਿਦਿਆਰਥੀ ਦੇ ਰੂਪ ਵਿੱਚ ਆਪਣਾ ਪਹਿਲਾ ਐਕਸਪਲੋਰੇਸ਼ਨ ਕੀਤਾ। 1990 ਵਿੱਚ ਉਨ੍ਹਾਂ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਅਤੇ ਇਸ ਦੇ ਜ਼ਰੀਏ ਮੇਘਾਲਿਆ ਦੀਆਂ ਅਣਜਾਣ ਗੁਫਾਵਾਂ ਦੇ ਬਾਰੇ ਪਤਾ ਲਾਉਣਾ ਸ਼ੁਰੂ ਕੀਤਾ। ਦੇਖਦੇ ਹੀ ਦੇਖਦੇ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਮੇਘਾਲਿਆ ਦੀ 1700 ਤੋਂ ਜ਼ਿਆਦਾ ਗੁਫਾਵਾਂ ਦੀ ਖੋਜ ਕਰ ਲਈ ਅਤੇ ਰਾਜ ਨੂੰ World Cave Map ’ਤੇ ਲਿਆ ਦਿੱਤਾ। ਭਾਰਤ ਦੀ ਸਭ ਤੋਂ ਲੰਬੀ ਅਤੇ ਗਹਿਰੀ ਗੁਫਾਵਾਂ ਵਿੱਚੋਂ ਕੁਝ ਮੇਘਾਲਿਆ ’ਚ ਮੌਜੂਦ ਹਨ। ਬ੍ਰਾਇਨ ਜੀ ਅਤੇ ਉਨ੍ਹਾਂ ਦੀ ਟੀਮ ਨੇ Cave Fauna ਯਾਨੀ ਗੁਫਾ ਦੇ ਉਨ੍ਹਾਂ ਜੀਵ-ਜੰਤੂਆਂ ਨੂੰ ਵੀ ਡੌਕਿਊਮੈਂਟ ਕੀਤਾ ਹੈ ਜੋ ਦੁਨੀਆ ’ਚ ਹੋਰ ਕਿਤੇ ਨਹੀਂ ਪਾਏ ਜਾਂਦੇ। ਮੈਂ ਇਸ ਪੂਰੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ, ਨਾਲ ਹੀ ਮੇਰੀ ਸਲਾਹ ਵੀ ਹੈ ਕਿ ਤੁਸੀਂ ਮੇਘਾਲਿਆ ਦੀਆਂ ਗੁਫਾਵਾਂ ’ਚ ਘੁੰਮਣ ਦਾ ਪਲੈਨ ਜ਼ਰੂਰ ਬਣਾਓ।
ਮੇਰੇ ਪਰਿਵਾਰਜਨੋ, ਤੁਸੀਂ ਸਾਰੇ ਜਾਣਦੇ ਹੋ ਕਿ Dairy Sector ਸਾਡੇ ਦੇਸ਼ ਦੇ ਸਭ ਤੋਂ ਇੰਪੋਰਟੈਂਟ ਸੈਕਟਰ ’ਚੋਂ ਇੱਕ
ਹੈ। ਸਾਡੀਆਂ ਮਾਤਾਵਾਂ ਅਤੇ ਭੈਣਾਂ ਦੇ ਜੀਵਨ ’ਚ ਵੱਡਾ ਪਰਿਵਰਤਨ ਲਿਆਉਣ ’ਚ ਤਾਂ ਇਸ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ। ਕੁਝ ਹੀ ਦਿਨ ਪਹਿਲਾਂ ਮੈਨੂੰ ਗੁਜਰਾਤ ਦੀ ਬਨਾਸ ਡੇਅਰੀ ਦੇ ਨਾਲ Interesting Intiative ਸਬੰਧੀ ਜਾਣਕਾਰੀ ਮਿਲੀ। ਬਨਾਸ ਡੇਅਰੀ, ਏਸ਼ੀਆ ਦੀ ਸਭ ਤੋਂ ਵੱਡੀ ਡੇਅਰੀ ਮੰਨੀ ਜਾਂਦੀ ਹੈ। ਇੱਥੇ ਹਰ ਰੋਜ਼ ਔਸਤਨ 75 ਲੱਖ ਲੀਟਰ ਦੁੱਧ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਦੂਸਰੇ ਰਾਜਾਂ ’ਚ ਵੀ ਭੇਜਿਆ ਜਾਂਦਾ ਹੈ। ਦੂਸਰੇ ਰਾਜਾਂ ’ਚ ਇੱਥੋਂ ਦੇ ਦੁੱਧ ਦੀ ਸਮੇਂ ’ਤੇ ਡਿਲਿਵਰੀ ਹੋਵੇ, ਇਸ ਲਈ ਹੁਣ ਤੱਕ ਟੈਂਕਰ ਜਾਂ ਫਿਰ ਮਿਲਕ ਟ੍ਰੇਨਸ (ਟ੍ਰੇਨਾਂ) ਦਾ ਸਹਾਰਾ ਲਿਆ ਜਾਂਦਾ ਸੀ, ਲੇਕਿਨ ਇਸ ਵਿੱਚ ਵੀ ਚੁਣੌਤੀਆਂ ਘੱਟ ਨਹੀਂ ਸੀ। ਇੱਕ ਤਾਂ ਇਹ ਕਿ ਲੋਡਿੰਗ ਅਤੇ ਅਨਲੋਡਿੰਗ ’ਚ ਸਮਾਂ ਬਹੁਤ ਲਗਦਾ ਸੀ ਅਤੇ ਕਈ ਵਾਰ ਇਸ ਵਿੱਚ ਦੁੱਧ ਵੀ ਖਰਾਬ ਹੋ ਜਾਂਦਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਭਾਰਤੀ ਰੇਲਵੇ ਨੇ ਇੱਕ ਨਵਾਂ ਪ੍ਰਯੋਗ ਕੀਤਾ। ਰੇਲਵੇ ਨੇ ਪਾਲਨਪੁਰ ਤੋਂ ਨਿਊ ਰੇਵਾੜੀ ਤੱਕ ਟਰੱਕ-ਓਨ-ਟ੍ਰੈਕ ਦੀ ਸੁਵਿਧਾ ਸ਼ੁਰੂ ਕੀਤੀ। ਇਸ ਵਿੱਚ ਦੁੱਧ ਦੇ ਟਰੱਕਾਂ ਨੂੰ ਸਿੱਧਾ ਟ੍ਰੇਨ ’ਤੇ ਚੜ੍ਹਾ ਦਿੱਤਾ ਜਾਂਦਾ ਹੈ। ਯਾਨੀ ਟ੍ਰਾਂਸਪੋਰਟੇਸ਼ਨ ਦੀ ਬਹੁਤ ਵੱਡੀ ਦਿੱਕਤ ਇਸ ਨਾਲ ਦੂਰ ਹੋਈ ਹੈ। ਟਰੱਕ-ਓਨ-ਟ੍ਰੈਕ ਸੁਵਿਧਾ ਦੇ ਨਤੀਜੇ ਬਹੁਤ ਹੀ ਸੰਤੋਸ਼ ਦੇਣ ਵਾਲੇ ਰਹੇ ਹਨ। ਪਹਿਲਾਂ ਜਿਸ ਦੁੱਧ ਨੂੰ ਪਹੁੰਚਣ ’ਚ 30 ਘੰਟੇ ਲੱਗ ਜਾਂਦੇ ਸਨ, ਉਹ ਹੁਣ ਅੰਧੇ ਤੋਂ ਵੀ ਘੱਟ ਸਮੇਂ ’ਚ ਪਹੁੰਚ ਰਿਹਾ ਹੈ। ਇਸ ਨਾਲ ਜਿੱਥੇ ਈਂਧਣ ਨਾਲ ਹੋਣ ਵਾਲਾ ਪ੍ਰਦੂਸ਼ਣ ਰੁਕਿਆ ਹੈ, ਉੱਥੇ ਈਂਧਣ ਦਾ ਖਰਚ ਵੀ ਬਚ ਰਿਹਾ ਹੈ। ਇਸ ਨਾਲ ਬਹੁਤ ਵੱਡਾ ਲਾਭ ਟਰੱਕਾਂ ਦੇ ਡਰਾਈਵਰਾਂ ਨੂੰ ਵੀ ਹੋਇਆ ਹੈ, ਉਨ੍ਹਾਂ ਦਾ ਜੀਵਨ ਅਸਾਨ ਬਣਿਆ ਹੈ।
ਸਾਥੀਓ, Collective Efforts ਨਾਲ ਅੱਜ ਸਾਡੀ Dairies ਵੀ ਆਧੁਨਿਕ ਸੋਚ ਦੇ ਨਾਲ ਅੱਗੇ ਵਧ ਰਹੀ ਹੈ। ਬਨਾਸ ਡੇਅਰੀ ਨੇ ਵਾਤਾਵਰਣ ਸੰਰਖਣ ਦੀ ਦਿਸ਼ਾ ’ਚ ਵੀ ਕਿਸ ਤਰ੍ਹਾਂ ਕਦਮ ਅੱਗੇ ਵਧਾਇਆ ਹੈ, ਇਸ ਦਾ ਪਤਾ ਸੀਡਬਾਲ ਦਰੱਖਤ ਲਗਾਉਣ ਦੇ ਅਭਿਯਾਨ ਤੋਂ ਲਗਦਾ ਹੈ। ਵਾਰਾਣਸੀ ਮਿਲਕ ਯੂਨੀਅਨ ਸਾਡੇ ਡੇਅਰੀ ਫਾਰਮਰਾਂ ਦੀ ਆਮਦਨ ਵਧਾਉਣ ਲਈ Manure Management ’ਤੇ ਕੰਮ ਕਰ ਰਹੀ ਹੈ। ਕੇਰਲਾ ਦੀ ਮਾਲਾਬਾਰ ਮਿਲਕ ਯੂਨੀਅਨ ਡੇਅਰੀ ਦਾ ਯਤਨ ਵੀ ਬੇਹੱਦ ਮਹੱਤਵਪੂਰਨ ਹੈ। ਇਹ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਆਯੁਰਵੇਦਿਕ ਦਵਾਈਆਂ ਵਿਕਸਿਤ ਕਰਨ ਵਿੱਚ ਜੁਟੀ ਹੋਈ ਹੈ।
ਸਾਥੀਓ, ਅੱਜ ਅਜਿਹੇ ਬਹੁਤ ਸਾਰੇ ਲੋਗ ਹਨ ਜੋ ਡੇਅਰੀ ਨੂੰ ਅਪਣਾ ਕੇ ਇਸ ਨੂੰ Diversify ਕਰ ਰਹੇ ਹਨ। ਰਾਜਸਥਾਨ ਦੇ ਕੋਟਾ ’ਚ ਡੇਅਰੀ ਫਾਰਮ ਚਲਾ ਰਹੇ ਅਮਨਪ੍ਰੀਤ ਸਿੰਘ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਜਾਨਣਾ ਚਾਹੀਦਾ ਹੈ। ਉਨ੍ਹਾਂ ਡੇਅਰੀ ਦੇ ਨਾਲ ਬਾਇਓਗੈਸ ’ਤੇ ਵੀ ਫੋਕਸ ਕੀਤਾ ਅਤੇ ਦੋ ਬਾਇਓਗੈਸ ਪਲਾਂਟ ਲਗਾਏ। ਇਸ ਨਾਲ ਬਿਜਲੀ ’ਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਵੀ ਕਰੀਬ 70 ਪ੍ਰਤੀਸ਼ਤ ਘੱਟ ਹੋਇਆ ਹੈ। ਇਨ੍ਹਾਂ ਦਾ ਇਹ ਯਤਨ ਦੇਸ਼ ਭਰ ਦੇ ਡੇਅਰੀ ਫਾਰਮਰਾਂ ਨੂੰ ਪ੍ਰੇਰਿਤ ਕਰਨ ਵਾਲਾ ਹੈ। ਅੱਜ ਕਈ ਵੱਡੀਆਂ ਡੇਅਰੀਆਂ, ਬਾਇਓਗੈਸ ’ਤੇ ਫੋਕਸ ਕਰ ਰਹੀਆਂ ਹਨ। ਇਸ ਤਰ੍ਹਾਂ ਦੇ Community Driven Value Addition ਬਹੁਤ ਉਤਸ਼ਾਹਿਤ ਕਰਨ ਵਾਲੇ ਹਨ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਭਰ ’ਚ ਇਸ ਤਰ੍ਹਾਂ ਦੇ ਟਰੈਂਡਸ ਨਿਰੰਤਰ ਜਾਰੀ ਰਹਿਣਗੇ।
ਮੇਰੇ ਪਰਿਵਾਰਜਨੋ, ‘ਮਨ ਕੀ ਬਾਤ’ ’ਚ ਅੱਜ ਬਸ ਇੰਨਾ ਹੀ। ਹੁਣ ਤਿਉਹਾਰਾਂ ਦਾ ਮੌਸਮ ਵੀ ਆ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਵੀ ਸ਼ੁਭਕਾਮਨਾਵਾਂ। ਪਰਵ-ਉੱਲਾਸ ਦੇ ਸਮੇਂ ਅਸੀਂ ਵੋਕਲ ਫੌਰ ਲੋਕਲ ਦੇ ਮੰਤਰ ਨੂੰ ਵੀ ਯਾਦ ਰੱਖਣਾ ਹੈ। ‘ਆਤਮਨਿਰਭਰ ਭਾਰਤ’ ਇਹ ਅਭਿਯਾਨ ਹਰ ਦੇਸ਼ਵਾਸੀ ਦਾ ਆਪਣਾ ਅਭਿਯਾਨ ਹੈ, ਜਦੋਂ ਤਿਉਹਾਰਾਂ ਦਾ ਮਾਹੌਲ ਹੈ ਤਾਂ ਅਸੀਂ ਆਪਣੀ ਆਸਥਾ ਦੇ ਸਥਾਨਾਂ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਨੂੰ ਸਵੱਛ ਤਾਂ ਰੱਖਣਾ ਹੀ ਹੈ ਪਰ ਹਮੇਸ਼ਾ ਦੇ ਲਈ। ਅਗਲੀ ਵਾਰ ਤੁਹਾਡੇ ਨਾਲ ਫਿਰ ‘ਮਨ ਕੀ ਬਾਤ’ ਹੋਵੇਗੀ। ਕੁਝ ਨਵੇਂ ਵਿਸ਼ਿਆਂ ਦੇ ਨਾਲ ਮਿਲਾਂਗੇ। ਅਸੀਂ ਦੇਸ਼ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ, ਉਨ੍ਹਾਂ ਦੀ ਸਫ਼ਲਤਾ ਦੀ ਜੀ-ਭਰ ਕੇ ਚਰਚਾ ਕਰਾਂਗੇ। ਉਦੋਂ ਤੱਕ ਲਈ ਮੈਨੂੰ ਵਿਦਾ ਦਿਓ। ਬਹੁਤ-ਬਹੁਤ ਧੰਨਵਾਦ। ਨਮਸਕਾਰ।
*****
ਡੀਐੱਸ/ਵੀਕੇ
Sharing this month's #MannKiBaat. Do listen! https://t.co/aG27fahOrq
— Narendra Modi (@narendramodi) August 27, 2023
Mission Chandrayaan has become a symbol of the spirit of New India, which wants to ensure victory, and also knows how to win in any situation. #MannKiBaat pic.twitter.com/hw9uj8JHvW
— PMO India (@PMOIndia) August 27, 2023
India is all set for the G-20 Leaders' Summit to be held next month. #MannKiBaat pic.twitter.com/Ki6sw3VTrm
— PMO India (@PMOIndia) August 27, 2023
Our Presidency of the G-20 is a People's Presidency, in which the spirit of public participation is at the forefront. #MannKiBaat pic.twitter.com/GGwyfko0JV
— PMO India (@PMOIndia) August 27, 2023
A few days ago the World University Games were held. Indian players displayed their best ever performance in these games. #MannKiBaat pic.twitter.com/1qo48k3p1a
— PMO India (@PMOIndia) August 27, 2023
With 'Sabka Prayas', the 'Har Ghar Tiranga' campaign became a resounding success. #MannKiBaat pic.twitter.com/NKD1lNBPh7
— PMO India (@PMOIndia) August 27, 2023
Sanskrit is one of the oldest languages in the world. Gladdening to see that people doing research on subjects like Yoga, Ayurveda and philosophy are now learning Sanskrit more and more. #MannKiBaat pic.twitter.com/fKBNe7efP1
— PMO India (@PMOIndia) August 27, 2023
When we connect with our mother tongue, we naturally connect with our culture. #MannKiBaat pic.twitter.com/L9JDyi73zv
— PMO India (@PMOIndia) August 27, 2023
Meet Bengaluru's Dhanapal Ji, whose passion for learning about heritage is commendable. #MannKiBaat pic.twitter.com/JdQruF1B6W
— PMO India (@PMOIndia) August 27, 2023
Meghalaya's Brian D. Kharpran has a great interest in speleology. He along with his team discovered more than 1700 caves and put the state on the World Cave Map. #MannKiBaat pic.twitter.com/HrolSQksOc
— PMO India (@PMOIndia) August 27, 2023
An interesting initiative of Banas Dairy of Gujarat... #MannKiBaat pic.twitter.com/kHMw9u4jrb
— PMO India (@PMOIndia) August 27, 2023
Know about Amanpreet Singh Ji, who is running a dairy farm in Rajasthan's Kota... #MannKiBaat pic.twitter.com/BIPlHvelKR
— PMO India (@PMOIndia) August 27, 2023
Began today's #MannKiBaat with a topic that is on the mind of every Indian...Chandrayaan-3. pic.twitter.com/VHp09eN69w
— Narendra Modi (@narendramodi) August 27, 2023
Next month India will host the G-20 Summit. The world will converge here and experience our hospitality.
— Narendra Modi (@narendramodi) August 27, 2023
India's G-20 Presidency is a 'People's Presidency', showcasing the spirit of 1.4 billion Indians. #MannKiBaat pic.twitter.com/tsyPxx5dff
You will enjoy hearing this conversation with 4 bright athletes who excelled in the World University Games. #MannKiBaat pic.twitter.com/Up07qeNTjo
— Narendra Modi (@narendramodi) August 27, 2023
Lauded the efforts by @banasdairy1969 and efforts by other dairies towards empowering those associated with the sector and furthering value addition. #MannKiBaat pic.twitter.com/GxPq8cMJlc
— Narendra Modi (@narendramodi) August 27, 2023
During #MannKiBaat, talked about Mr. Brian D. Kharpran Daly, who has done decades of work on discovering and popularising caves in Meghalaya. I also urge you all to travel to Meghalaya and explore the beautiful caves yourself. pic.twitter.com/pZDX1SOFuu
— Narendra Modi (@narendramodi) August 27, 2023
ಬೆಂಗಳೂರಿನ ಪರಂಪರೆಯ ಅಂಶಗಳನ್ನು ಮರುಶೋಧಿಸುವಲ್ಲಿ ಉತ್ಸಾಹ ಹೊಂದಿರುವ ಬೆಂಗಳೂರಿನ ಶ್ರೀ ಧನಪಾಲ್ ಅವರ ಬಗ್ಗೆ ನನಗೆ ಹೆಮ್ಮೆಯೆನಿಸುತ್ತದೆ. ಅವರಿಂದ ಸ್ಫೂರ್ತಿ ಪಡೆದು ಬೇರೆಯವರು ಸಹ ಅವರ ನಗರ ಮತ್ತು ಪಟ್ಟಣಗಳಲ್ಲಿ ಇದೇ ರೀತಿ ಮಾಡುವಂತೆ ನಾನು ಒತ್ತಾಯಿಸುತ್ತೇನೆ. pic.twitter.com/H4QnfctpXB
— Narendra Modi (@narendramodi) August 27, 2023
I am proud of Shri Dhanpal Ji from Bengaluru, who is pursuing his passion of rediscovering aspects of Bengaluru's heritage. Taking a cue from him, I would urge others to do the same in their cities and towns. pic.twitter.com/cEeEZ4cWVN
— Narendra Modi (@narendramodi) August 27, 2023