Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਦੁਰੈ ਵਿੱਚ ਏਮਸ ਦੇ ਨਾਲ, ਬ੍ਰਾਂਡ ਏਮਸ ਹੁਣ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਫੈਲਿਆ : ਪ੍ਰਧਾਨ ਮੰਤਰੀ

ਮਦੁਰੈ ਵਿੱਚ ਏਮਸ ਦੇ ਨਾਲ, ਬ੍ਰਾਂਡ ਏਮਸ ਹੁਣ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਫੈਲਿਆ : ਪ੍ਰਧਾਨ ਮੰਤਰੀ

ਮਦੁਰੈ ਵਿੱਚ ਏਮਸ ਦੇ ਨਾਲ, ਬ੍ਰਾਂਡ ਏਮਸ ਹੁਣ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਫੈਲਿਆ : ਪ੍ਰਧਾਨ ਮੰਤਰੀ

ਮਦੁਰੈ ਵਿੱਚ ਏਮਸ ਦੇ ਨਾਲ, ਬ੍ਰਾਂਡ ਏਮਸ ਹੁਣ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਫੈਲਿਆ : ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਮਦੁਰੈ ਵਿੱਚ ਏਮਸ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ
 

ਪ੍ਰਧਾਨ ਮੰਤਰੀ ਨੇ ਮਦੁਰੈ,ਤੰਜਾਵੁਰ ਤੇ ਤਿਰੁਨੈਲਵੇਲੀ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੇ ਅੱਪਗ੍ਰੇਡੇਸ਼ਨ ਦਾ ਉਦਘਾਟਨ ਕੀਤਾ

12 ਡਾਕ ਘਰ ਪਾਸਪੋਰਟ ਸੇਵਾ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ

ਤਮਿਲਨਾਡੂ ਦੇ ਮਦੁਰੈ ਅਤੇ ਇਸ ਦੇ ਨੇੜਲੇ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਤੇ ਸੇਵਾਵਾਂ ਨੂੰ ਹੁਲਾਰਾ ਦੇਣ ਦੇ ਇੱਕ ਵੱਡੇ ਕਦਮ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਮਸ ਮਦੁਰੈ ਦਾ ਨੀਂਹ ਪੱਥਰ ਰੱਖਿਆ ਅਤੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਨਵਾਂ ਏਮਸ ਮਦੁਰੈ ਵਿੱਚ ਤੋਅੱਪੁਰ (Thoppur) ਦੇ ਨੇੜੇ ਬਣਾਇਆ ਜਾਵੇਗਾ। ਇਹ ਖੇਤਰ ਵਿੱਚ ਅਡਵਾਂਸ ਸਿਹਤ ਸੰਭਾਲ, ਮੈਡੀਕਲ ਸਿੱਖਿਆ ਤੇ ਰਿਸਰਚ ਵਿੱਚ ਅਗਵਾਈ ਪ੍ਰਦਾਨ ਕਰੇਗਾ। ਇਹ ਸਥਾਨ ਮੁੱਖ ਰੂਪ ਵਿੱਚ ਤਮਿਲਨਾਡੂ ਦੇ ਦੱਖਣੀ ਪਿਛੜੇ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਲਾਭਕਾਰੀ ਹੋਵੇਗਾ।

http://164.100.117.97/WriteReadData/userfiles/image/IMG_20190127_132635-2315x1650ZHOU.jpg

ਪ੍ਰਧਾਨ ਮੰਤਰੀ ਨੇ ਇੱਕ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ ਇੱਕ ਤਰ੍ਹਾਂ ਨਾਲ ਅੱਜ ਮਦੁਰੈ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਸਾਡੇ ਵਿਜ਼ਨ ਨੂੰ ਦਰਸਾਉਂਦਾ ਹੈ। ਦਿੱਲੀ ਵਿੱਚ ਏਮਸ ਨੇ ਸਿਹਤ ਸੰਭਾਲ ਵਿੱਚ ਆਪਣੇ ਲਈ ਇੱਕ ਬ੍ਰਾਂਡ ਨਾਮ ਸਥਾਪਤ ਕਰ ਲਿਆ ਹੈ। ਮਦੁਰੈ ਵਿੱਚ ਏਮਸ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਸਿਹਤ ਸੰਭਾਲ ਦੇ ਇਸ ਬ੍ਰਾਂਡ ਨੂੰ ਹੁਣ ਦੇਸ਼ ਦੇ ਸਾਰੇ ਕੋਨਿਆਂ ਵਿੱਚ – ਕੰਨਿਆਕੁਮਾਰੀ ਤੋਂ  ਕਸ਼ਮੀਰ ਤੋਂ ਮਦੂਰੈ ਅਤੇ ਗੁਵਾਹਾਟੀ ਤੋਂ ਗੁਜਰਾਤ ਤੱਕ ਫੈਲਾਅ ਕਰ ਦਿੱਤਾ ਗਿਆ ਹੈ। ਇਸ ਨਾਲ ਤਮਿਲਨਾਡੂ ਦੇ ਸਾਰੇ ਲੋਕਾਂ ਨੂੰ ਲਾਭ ਪਹੁੰਚੇਗਾ।”

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸੁਰਕਸ਼ਾ ਯੋਜਨਾ, ਜਿਸ ਦਾ ਟੀਚਾ ਦੇਸ਼ ਭਰ ਵਿੱਚ 73 ਮੈਡੀਕਲ ਕਾਲਜਾਂ ਨੂੰ ਅੱਪਗ੍ਰੇਡ ਕਰਨਾ ਹੈ, ਦੇ ਇੱਕ ਹਿੱਸੇ ਵਜੋਂ ਮਦੁਰੈ ਦੇ ਰਾਜਾਜੀ ਮੈਡੀਕਲ ਕਾਲਜ ਦੇ ਸੁਪਰ ਸਪੈਸ਼ਲਿਟੀ ਬਲਾਕਸ, ਤੰਜਾਵੁਰ ਮੈਡੀਕਲ ਕਾਲਜ ਤੇ ਤਿਰੁਨੈਲਵੇਲੀ ਮੈਡੀਕਲ ਕਾਲਜ ਦਾ ਵੀ ਉਦਘਾਟਨ ਕੀਤਾ।  ਪ੍ਰਧਾਨ ਮੰਤਰੀ ਨੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸੁਪਰ ਸਪੈਸ਼ਲਿਟੀ ਬਲਾਕਾਂ ਦਾ ਉਦਘਾਟਨ ਕਰਨ ’ਤੇ ਪ੍ਰਸੰਨਤਾ ਜਤਾਈ।

ਸਿਹਤ ਖੇਤਰ ’ਤੇ ਸਰਕਾਰ ਦੇ ਜੋਰ ਨੂੰ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਰੇ ਤੰਦਰੁਸਤ ਹੋਣ ਅਤੇ ਸਿਹਤ ਸੰਭਾਲ ਕਿਫਾਇਤੀ ਹੋਵੇ। ਉਨ੍ਹਾਂ ਨੇ ਕਿਹਾ, “ ਜਿਸ ਗਤੀ ਤੇ ਪੈਮਾਨੇ ਨਾਲ ਮਿਸ਼ਨ ਇੰਦਰਧਨੁਸ਼ ਕਾਰਜ ਕਰ ਰਿਹਾ ਹੈ, ਉਹ ਬਚਾਅ (ਰੋਕਥਾਮ)ਸਬੰਧੀ ਸਿਹਤ ਸੰਭਾਲ ਵਿੱਚ ਇੱਕ ਨਵਾਂ ਉਦਹਾਰਣ ਪੇਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ ਸੁਰੱਖਿਅਤ ਗਰਭ ਅਵਸਥਾ ਨੂੰ ਇੱਕ ਜਨ ਅੰਦੋਲਨ ਬਣਾ ਰਹੇ ਹਨ। ਪਿਛਲ਼ੇ ਸਾਢੇ ਚਾਰ ਵਰ੍ਹਿਆਂ ਵਿੱਚ ਅੰਡਰ ਗ੍ਰੈਜੂਏਟ ਮੈਡੀਕਲ ਸੀਟਾਂ ਦੀ ਸੰਖਿਆ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ।”

ਆਯੁਸ਼ਮਾਨ ਭਾਰਤ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਸਾਰੇ ਲੋਕਾਂ ਨੂੰ ਯੂਨੀਵਰਸਲ ਸਿਹਤ ਕਵਰੇਜ ਦੀ ਪ੍ਰਾਪਤੀ ਹੋ ਸਕੇ, ਇਹ ਇੱਕ ਵੱਡਾ ਕਦਮ ਹੈ। ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਤਮਿਲਨਾਡੂ ਦੇ 1 ਕਰੋੜ 57 ਲੱਖ ਵਿਅਕਤੀ ਇਸ ਯੋਜਨਾ ਤਹਿਤ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਿਰਫ਼ ਤਿੰਨ ਮਹੀਨਿਆਂ ਅੰਦਰ ਹੀ ਲਗਭਗ 89 ਹਜ਼ਾਰ ਲਾਭਾਰਥੀਆਂ ਨੂੰ ਭਰਤੀ ਕੀਤਾ ਗਿਆ ਅਤੇ ਤਮਿਲਨਾਡੂ ਵਿੱਚ ਭਰਤੀ ਮਰੀਜ਼ਾਂ ਲਈ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਕਿਹਾ, “ ਮੈਨੂੰ ਇਹ ਜਾਣਕੇ ਵੀ ਪ੍ਰਸੰਨਤਾ ਹੋਈ ਹੈ ਕਿ ਤਮਿਲਨਾਡੂ ਵਿੱਚ ਪਹਿਲਾਂ ਹੀ 1320 ਸਿਹਤ ਤੇ ਕਲਿਆਣ (ਤੰਦਰੁਸਤੀ) ਕੇਂਦਰ ਸ਼ੁਰੂ ਕਰ ਦਿੱਤੇ ਗਏ ਹਨ।”

ਰੋਗ ਨਿਯੰਤਰਣ ਮੋਰਚੇ ’ਤੇ ਉਨ੍ਹਾਂ ਕਿਹਾ ਕਿ ਸਰਕਾਰ 2025 ਤੱਕ ਤਪੇਦਿਕ ਖਤਮ ਕਰਨ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ ਅਸੀਂ ਰਾਜਾਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਮੈਨੂੰ ਇਹ ਜਾਣਕੇ ਪ੍ਰਸੰਨਤਾ ਹੋਈ ਹੈ ਕਿ ਰਾਜ ਸਰਕਾਰ ਤਪੇਦਿਕ ਮੁਕਤ ਚੇਨਈ ਪਹਿਲ ਨੂੰ ਹੁਲਾਰਾ ਦੇ ਰਹੀ ਹੈ ਅਤੇ 2023 ਤੱਕ ਰਾਜ ਤੋਂ ਤਪੇਦਿਕ ਦੇ ਖਾਤਮੇ ਦੀ ਕੋਸ਼ਿਸ਼ ਕਰ ਰਹੀ ਹੈ।” ਉਨ੍ਹਾਂ ਨੇ ਰਾਸ਼ਟਰੀ ਤਪੇਦਿਕ ਨਿਯੰਤਰਣ ਪ੍ਰੋਗਰਾਮ ਦੇ ਲਾਗੂਕਰਨ ਵਿੱਚ ਤਮਿਲਨਾਡੂ ਸਰਕਾਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਰਾਜ ਵਿੱਚ 12 ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ, “ ਇਹ ਸਾਡੇ ਨਾਗਰਿਕਾਂ ਦੇ ਜੀਵਨ ਦੀ ਅਸਾਨੀ(ਈਜ਼ ਆਵ੍ ਲਿਵਿੰਗ) ਨੂੰ ਬਿਹਤਰ ਬਣਾਉਣ ਦਾ ਇੱਕ ਹੋਰ ਉਦਹਾਰਣ ਹੈ।”

ਮਦੁਰੈ ਤੋਂ, ਪ੍ਰਧਾਨ ਮੰਤਰੀ ਕੋਚੀ ਲਈ ਰਵਾਨਾ ਹੋ ਗਏ ਜਿੱਥੇ ਉਹ ਤੇਲ ਤੇ ਗੈਸ ਖੇਤਰ ਦੇ ਵਿਸਤਾਰ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾਉਦਘਾਟਨ ਕਰਨਗੇ ਅਤੇਨੀਂਹ ਪੱਥਰ ਰੱਖਣਗੇ

*****

 

ਏਕੇਟੀ/ਏਕੇ