Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਥੁਰਾ ਵਿੱਚ ਸੰਤ ਮੀਰਾ ਬਾਈ ਦੀ 525ਵੀਂ ਜਨਮ ਵਰ੍ਹੇਗੰਢ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ

ਮਥੁਰਾ ਵਿੱਚ ਸੰਤ ਮੀਰਾ ਬਾਈ ਦੀ 525ਵੀਂ ਜਨਮ ਵਰ੍ਹੇਗੰਢ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ


ਰਾਧੇ-ਰਾਧੇ! ਜੈ ਸ਼੍ਰੀਕਿਸ਼ਨ !

ਕਾਰਜਕ੍ਰਮ ਵਿੱਚ ਉਪਸਥਿਤ ਬ੍ਰਜ ਦੇ ਪੂਜਯ ਸੰਤਗਣ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਸਾਡੇ ਦੋਨੋਂ ਉਪ-ਮੁੱਖ ਮੰਤਰੀਗਣ, ਮੰਤਰੀ ਮੰਡਲ ਦੇ ਹੋਰ ਸਹਿਯੋਗੀਗਣ, ਮਥੁਰਾ ਦੀ ਸਾਂਸਦ ਭੈਣ ਹੇਮਾ ਮਾਲਿਨੀ ਜੀ, ਅਤੇ ਮੇਰੇ ਪਿਆਰੇ ਬ੍ਰਜਵਾਸੀਓ!

ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਆਉਣ ਵਿੱਚ ਵਿਲੰਬ ਹੋਇਆ ਕਿਉਂਕਿ ਮੈਂ ਰਾਜਸਥਾਨ ਵਿੱਚ ਚੋਣ ਦੇ ਇੱਕ ਮੈਦਾਨ ਵਿੱਚ ਸਾਂ,ਅਤੇ ਉਸ ਮੈਦਾਨ ਤੋਂ ਹੁਣ ਇਸ ਭਗਤੀ ਵਾਤਾਵਰਣ ਵਿੱਚ ਆਇਆ ਹਾਂ। ਮੇਰਾ ਸੁਭਾਗ ਹੈ ਕਿ ਮੈਨੂੰ ਅੱਜ ਬ੍ਰਜ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ, ਬ੍ਰਜਵਾਸੀਆਂ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਕਿਉਂਕਿ, ਇੱਥੇ ਉਹੀ ਆਉਂਦਾ ਹੈ ਜਿੱਥੇ ਸ਼੍ਰੀਕ੍ਰਿਸ਼ਨ ਅਤੇ ਸ਼੍ਰੀਜੀ ਬੁਲਾਉਂਦੇ ਹਨ। ਇਹ ਕੋਈ ਸਾਧਾਰਣ ਧਰਤੀ ਨਹੀਂ ਹੈ। ਇਹ ਬ੍ਰਜ ਤਾਂ ਸਾਡੇ ‘ਸ਼ਿਆਮਾ-ਸ਼ਿਆਮ ਜੂ’(‘ਸ਼ਯਾਮਾ-ਸ਼ਯਾਮ ਜੂ’) ਦਾ ਆਪਣਾ ਧਾਮ ਹੈ।

ਬ੍ਰਜ ‘ਲਾਲ ਜੀ’ ਅਤੇ ‘ਲਾਡਲੀ ਜੀ’ ਦੇ ਪ੍ਰੇਮ ਦਾ ਸਾਖਿਆਤ ਅਵਤਾਰ ਹੈ। ਇਹ ਬ੍ਰਜ ਹੀ ਹੈ, ਜਿਸ ਦੀ ਰਜ ਭੀ ਪੂਰੇ ਸੰਸਾਰ ਵਿੱਚ ਪੂਜਨੀਕ ਹੈ। ਬ੍ਰਜ ਦੀ ਰਜ-ਰਜ ਵਿੱਚ ਰਾਧਾ-ਰਾਣੀ ਰਮੇ ਹੋਏ ਹਨ, ਇੱਥੋਂ ਦੇ ਕਣ-ਕਣ ਵਿੱਚ ਕ੍ਰਿਸ਼ਨ ਸਮਾਏ ਹੋਏ ਹਨ। ਅਤੇ ਇਸੇ ਲਈ, ਸਾਡੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ- सप्त द्वीपेषु यत् तीर्थ, भ्रमणात् च यत् फलम्। प्राप्यते च अधिकं तस्मात्, मथुरा भ्रमणीयते॥ ਅਰਥਾਤ, ਵਿਸ਼ਵ ਦੀਆਂ ਸਾਰੀਆਂ ਤੀਰਥ ਯਾਤਰਾਵਾਂ ਦਾ ਜੋ ਲਾਭ ਹੁੰਦਾ ਹੈ, ਉਸ ਤੋਂ ਭੀ ਜ਼ਿਆਦਾ ਲਾਭ ਇਕੱਲੇ ਮਥੁਰਾ ਅਤੇ ਬ੍ਰਜ ਦੀ ਯਾਤਰਾ ਤੋਂ ਹੀ ਮਿਲ ਜਾਂਦਾ ਹੈ। ਅੱਜ ਬ੍ਰਜ ਰਜ ਮਹੋਤਸਵ ਅਤੇ ਸੰਤ ਮੀਰਾਬਾਈ ਜੀ ਦੀ 525ਵੀਂ ਜਨਮਜਯੰਤੀ ਸਮਾਰੋਹ ਦੇ ਜ਼ਰੀਏ ਮੈਨੂੰ ਇੱਕ ਵਾਰ ਫਿਰ ਬ੍ਰਜ ਵਿੱਚ ਆਪ ਸਭ ਦੇ ਦਰਮਿਆਨ ਆਉਣ ਦਾ ਅਵਸਰ ਮਿਲਿਆ ਹੈ।

ਮੈਂ ਦਿੱਬ ਬ੍ਰਜ ਦੇ ਸੁਆਮੀ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਨੂੰ ਪੂਰਨ ਸਮਰਪਣ ਭਾਵ ਨਾਲ ਪ੍ਰਣਾਮ ਕਰਦਾ ਹਾਂ। ਮੈਂ ਮੀਰਾਬਾਈ ਜੀ ਦੇ ਚਰਨਾਂ ਵਿੱਚ ਭੀ ਨਮਨ ਕਰਦੇ ਹੋਏ ਬ੍ਰਜ ਦੇ ਸਾਰੇ ਸੰਤਾਂ ਨੂੰ ਪ੍ਰਣਾਮ ਕਰਦਾ ਹਾਂ। ਮੈਂ ਸਾਂਸਦ ਭੈਣ ਹੇਮਾ ਮਾਲਿਨੀ ਜੀ ਦਾ ਭੀ ਅਭਿਨੰਦਨ ਕਰਦਾ ਹਾਂ। ਉਹ ਸਾਂਸਦ ਤਾਂ ਹਨ ਲੇਕਿਨ ਬ੍ਰਜ ਵਿੱਚ ਉਹ ਰਮ ਗਏ ਹਨ। ਹੇਮਾ ਜੀ ਨਾ ਕੇਵਲ ਇੱਕ ਸਾਂਸਦ ਦੇ ਰੂਪ ਵਿੱਚ ਬ੍ਰਜ ਰਸ ਮਹੋਤਸਵ ਦੇ ਆਯੋਜਨ ਦੇ ਲਈ ਪੂਰੀ ਭਾਵਨਾ ਨਾਲ ਜੁਟੇ ਹਨ, ਬਲਕਿ , ਖ਼ੁਦ ਭੀ ਕ੍ਰਿਸ਼ਨ ਭਗਤੀ ਵਿੱਚ ਸਰਾਬੋਰ ਯਾਨੀ ਹੋਕੇ ਪ੍ਰਤਿਭਾ ਅਤੇ ਪ੍ਰਸਤੁਤੀ ਨਾਲ ਸਮਾਰੋਹ ਨੂੰ ਹੋਰ  ਭਵਯ (ਸ਼ਾਨਦਾਰ) ਬਣਾਉਣ ਦਾ ਕੰਮ ਕਰਦੇ ਹਨ।

ਮੇਰੇ ਪਰਿਵਾਰਜਨੋਂ,

ਮੇਰੇ ਲਈ ਇਸ ਸਮਾਰੋਹ ਵਿੱਚ ਆਉਣਾ ਇੱਕ ਹੋਰ ਵਜ੍ਹਾ ਤੋਂ ਭੀ ਵਿਸ਼ੇਸ਼ ਹੈ। ਭਗਵਾਨ ਕ੍ਰਿਸ਼ਨ ਤੋਂ ਲੈ ਕੇ ਮੀਰਾਬਾਈ ਤੱਕ, ਬ੍ਰਜ ਦਾ ਗੁਜਰਾਤ ਨਾਲ ਇੱਕ ਅਲੱਗ ਹੀ ਰਿਸ਼ਤਾ ਰਿਹਾ ਹੈ। ਇਹ ਮਥੁਰਾ ਦੇ ਕਾਨਹਾ, ਗੁਜਰਾਤ ਜਾ ਕੇ ਹੀ ਦਵਾਰਿਕਾਧੀਸ਼ ਬਣੇ ਸਨ। ਅਤੇ ਰਾਜਸਥਾਨ ਤੋਂ ਆ ਕੇ ਮਥੁਰਾ-ਵ੍ਰਿੰਦਾਵਨ ਵਿੱਚ ਪ੍ਰੇਮ ਦੀ ਧਾਰਾ ਵਹਾਉਣ ਵਾਲੇ ਸੰਤ ਮੀਰਾਬਾਈ ਜੀ ਨੇ ਭੀ ਆਪਣਾ ਅੰਤਿਮ ਜੀਵਨ ਦਵਾਰਿਕਾ ਵਿੱਚ ਹੀ ਬਿਤਾਇਆ ਸੀ। ਮੀਰਾ ਦੀ ਭਗਤੀ ਬਿਨਾ ਵ੍ਰਿੰਦਾਵਨ ਦੇ ਪੂਰੀ ਨਹੀਂ ਹੁੰਦੀ ਹੈ। ਸੰਤ ਮੀਰਾਬਾਈ ਨੇ ਵ੍ਰਿੰਦਾਵਨ ਭਗਤੀ ਤੋਂ ਅਭਿਭੂਤ ਹੋ ਕੇ ਕਿਹਾ ਸੀ-ਆਲੀ ਰੀ ਮੋਹੇ ਲਾਗੇ ਵ੍ਰਿੰਦਾਵਨ ਨੀਕੋ…ਘਰ-ਘਰ ਤੁਲਸੀ ਠਾਕੁਰ ਪੂਜਾ, ਦਰਸ਼ਨ ਗੋਵਿੰਦਜੀ ਕੌ…(- आली री मोहे लागे वृन्दावन नीको…घर-घर तुलसी ठाकुर पूजा, दर्शन गोविन्दजी कौ….)

ਇਸ ਲਈ, ਜਦੋਂ ਗੁਜਰਾਤ ਦੇ ਲੋਕਾਂ ਨੂੰ ਯੂਪੀ ਅਤੇ ਰਾਜਸਥਾਨ ਵਿੱਚ ਫੈਲੇ ਬ੍ਰਜ ਵਿੱਚ ਆਉਣ ਦਾ ਸੁਭਾਗ ਮਿਲਦਾ ਹੈ, ਤਾਂ ਅਸੀਂ ਇਸ ਨੂੰ ਦਵਾਰਿਕਾਧੀਸ਼ ਦੀ ਹੀ ਕਿਰਪਾ ਮੰਨਦੇ ਹਾਂ। ਅਤੇ ਮੈਨੂੰ ਤਾਂ ਮਾਂ ਗੰਗਾ ਨੇ ਬੁਲਾਇਆ ਅਤੇ  ਫਿਰ ਭਗਵਾਨ ਦਵਾਰਿਕਾਧੀਸ਼ ਦੀ ਕਿਰਪਾ ਨਾਲ 2014 ਤੋਂ ਹੀ ਤੁਹਾਡੇ ਦਰਮਿਆਨ ਆ ਕੇ ਵਸ ਗਿਆ, ਤੁਹਾਡੀ ਸੇਵਾ ਵਿੱਚ ਲੀਨ ਹੋ ਗਿਆ।

ਮੇਰੇ ਪਰਿਵਾਰਜਨੋਂ,

ਮੀਰਾਬਾਈ ਦਾ 525ਵਾਂ ਜਨਮੋਤਸਵ ਕੇਵਲ ਇੱਕ ਸੰਤ ਦਾ ਜਨਮੋਤਸਵ ਨਹੀਂ ਹੈ। ਇਹ ਭਾਰਤ ਦੀ ਇੱਕ ਸੰਪੂਰਨ ਸੰਸਕ੍ਰਿਤੀ ਦਾ ਉਤਸਵ ਹੈ। ਇਹ ਭਾਹਤ ਦੀ ਪ੍ਰੇਮ-ਪਰੰਪਰਾ ਦਾ ਉਤਸਵ ਹੈ। ਇਹ ਉਤਸਵ ਨਰ ਅਤੇ ਨਾਰਾਇਣ ਵਿੱਚ, ਜੀਵ ਅਤੇ ਸ਼ਿਵ ਵਿੱਚ, ਭਗਤ ਅਤੇ ਭਗਵਾਨ ਵਿੱਚ, ਅਭੇਦ ਮੰਨਣ ਵਾਲੇ ਵਿਚਾਰ ਦਾ ਭੀ ਉਤਸਵ ਹੈ। ਜਿਸ ਨੂੰ ਕੋਈ ਅਦਵੈਤ ਕਹਿੰਦਾ ਹੈ।

ਅੱਜ ਇਸ ਮਹੋਤਸਵ ਵਿੱਚ ਹੁਣੇ ਮੈਨੂੰ ਸੰਤ ਮੀਰਾਬਾਈ ਦੇ ਨਾਮ ‘ਤੇ ਸਮਾਰਕ ਸਿੱਕਾ ਅਤੇ ਟਿਕਟ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੀਰਾਬਾਈ ਰਾਜਸਥਾਨ ਦੀ ਉਸ ਵੀਰਭੂਮੀ ਵਿੱਚ ਜਨਮੇ ਸਨ, ਜਿਸ ਨੇ ਦੇਸ਼ ਦੇ ਸਨਮਾਨ ਅਤੇ ਸੰਸਕ੍ਰਿਤੀ ਲਈ ਅਸੀਮ ਬਲੀਦਾਨ ਦਿੱਤੇ ਹਨ। 84 ਕੋਹ ਦਾ ਇਹ ਬ੍ਰਜਮੰਡਲ ਖ਼ੁਦ ਭੀ ਯੂਪੀ ਅਤੇ ਰਾਜਸਥਾਨ ਨੂੰ ਜੋੜ ਕੇ ਬਣਦਾ ਹੈ। ਮੀਰਾਬਾਈ ਨੇ ਭਗਤੀ ਅਤੇ ਅਧਿਆਤਮ ਦੀ ਅੰਮ੍ਰਿਤਧਾਰਾ ਬਹਾ ਕੇ ਭਾਰਤ ਦੀ ਚੇਤਨਾ ਨੂੰ ਸਿੰਚਿਆ ਸੀ, ਮੀਰਾਬਾਈ ਨੇ ਭਗਤੀ, ਸਮਰਪਣ ਅਤੇ ਸ਼ਰਧਾ ਨੂੰ ਬਹੁਤ ਹੀ ਅਸਾਨ ਭਾਸ਼ਾ, ਸਹਿਜ ਰੂਪ ਨਾਲ ਸਮਝਾਇਆ ਸੀ-ਮੀਰਾ ਕੇ ਪ੍ਰਭੁ ਗਿਰਧਰ ਨਾਗਰ, ਸਹਜ ਮਿਲੇ ਅਬਿਨਾਸੀ, ਰੇ।। (मीराँ के प्रभु गिरधर नागर, सहज मिले अबिनासी, रे ।।)

ਉਨ੍ਹਾਂ ਦੀ ਸ਼ਰਧਾ ਵਿੱਚ ਆਯੋਜਿਤ ਇਹ ਕਾਰਜਕ੍ਰਮ ਸਾਨੂੰ ਭਾਰਤ ਦੀ ਭਗਤੀ ਦੇ ਨਾਲ-ਨਾਲ ਭਾਰਤ ਦੇ ਸ਼ੌਰਯ ਅਤੇ ਬਲੀਦਾਨ ਦੀ ਭੀ ਯਾਦ ਦਿਵਾਉਂਦਾ ਹੈ। ਮੀਰਾਬਾਈ ਦੇ ਪਰਿਵਾਰ ਨੇ, ਅਤੇ ਰਾਜਸਥਾਨ ਨੇ ਉਸ ਸਮੇਂ ਆਪਣਾ ਸਭ ਕੁਝ ਝੋਕ ਦਿੱਤਾ ਸੀ। ਸਾਡੀ ਆਸਥਾ ਦੇ ਕੇਂਦਰਾਂ ਦੀ ਰੱਖਿਆ ਦੇ ਲਈ ਰਾਜਸਥਾਨ ਅਤੇ ਦੇਸ਼ ਦੇ ਲੋਕ ਦੀਵਾਰ ਬਣ ਕੇ ਖੜ੍ਹੇ ਰਹੇ, ਤਾਕਿ ਭਾਰਤ ਦੀ  ਆਤਮਾ ਨੂੰ, ਭਾਰਤ ਦੀ ਚੇਤਨਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਲਈ, ਅੱਜ ਦਾ ਇਹ ਸਮਾਰੋਹ ਸਾਨੂੰ ਮੀਰਾਬਾਈ ਦੀ ਪ੍ਰੇਮ-ਪਰੰਪਰਾ ਦੇ ਨਾਲ-ਨਾਲ ਉਸ ਪਰਾਕ੍ਰਮ ਦੀ ਪਰੰਪਰਾ ਦੀ ਭੀ ਯਾਦ ਦਿਵਾਉਂਦਾ ਹੈ। ਅਤੇ ਇਹੀ ਤਾਂ ਭਾਰਤ ਦੀ ਪਹਿਚਾਣ ਹੈ। ਅਸੀਂ ਇੱਕ ਹੀ ਕ੍ਰਿਸ਼ਨ ਵਿੱਚ, ਬਾਂਸੁਰੀ ਵਜਾਉਂਦੇ ਕਾਨਹਾ ਨੂੰ ਭੀ ਦੇਖਦੇ ਹਾਂ, ਅਤੇ ਸੁਦਰਸ਼ਨ ਚੱਕਰਧਾਰੀ ਵਾਸੁਦੇਵ ਦੇ ਭੀ ਦਰਸ਼ਨ ਕਰਦੇ ਹਾਂ।

ਮੇਰੇ ਪਰਿਵਾਰਜਨੋਂ,

ਸਾਡਾ ਭਾਰਤ ਹਮੇਸ਼ਾ ਤੋਂ ਨਾਰੀਸ਼ਕਤੀ ਦਾ ਪੂਜਨ ਕਰਨ ਵਾਲਾ ਦੇਸ਼ ਰਿਹਾ ਹੈ। ਇਹ ਬਾਤ ਬ੍ਰਜਵਾਸੀਆਂ ਤੋਂ ਬਿਹਤਰ ਹੋਰ ਕੌਣ ਸਮਝ ਸਕਦਾ ਹੈ। ਇੱਥੇ ਕਨ੍ਹਈਆ (कन्हैया) ਦੇ ਨਗਰ ਵਿੱਚ ਭੀ ‘ਲਾਡਲੀ ਸਰਕਾਰ’ ਦੀ ਹੀ ਪਹਿਲਾਂ ਚਲਦੀ ਹੈ। ਇੱਥੇ ਸੰਬੋਧਨ, ਸੰਵਾਦ, ਸਨਮਾਨ, ਸਭ ਕੁਝ ਰਾਧੇ-ਰਾਧੇ ਕਹਿ ਕੇ ਹੀ ਹੁੰਦਾ ਹੈ। ਕ੍ਰਿਸ਼ਨ ਦੇ ਪਹਿਲੇ ਭੀ ਜਦੋਂ ਰਾਧਾ ਲਗਦਾ ਹੈ, ਤਦ ਉਨ੍ਹਾਂ ਦਾ ਨਾਮ ਪੂਰਾ ਹੁੰਦਾ ਹੈ। ਇਸੇ ਲਈ, ਸਾਡੇ ਦੇਸ਼ ਵਿੱਚ ਮਹਿਲਾਵਾਂ ਨੇ ਹਮੇਸ਼ਾ ਜ਼ਿੰਮੇਦਾਰੀਆਂ ਭੀ ਉਠਾਈਆਂ ਹਨ, ਅਤੇ ਸਮਾਜ ਦਾ ਲਗਾਤਾਰ ਮਾਰਗਦਰਸ਼ਨ ਭੀ ਕੀਤਾ ਹੈ।

ਮੀਰਾਬਾਈ ਜੀ ਇਸ ਦੀ ਭੀ ਇੱਕ ਪ੍ਰਖਰ ਉਦਾਹਰਣ ਰਹੇ ਹਨ। ਮੀਰਾਬਾਈ ਜੀ ਨੇ ਕਿਹਾ ਸੀ- ਜੇਤਾਈ ਦੀਸੈ ਧਰਨਿ ਗਗਨ ਵਿਚ, ਤੇਤਾ ਸਬ ਉਠ ਜਾਸੀ॥ ਇਸ ਦੇਹਿ ਕਾ ਗਰਬ ਨਾ ਕਰਣਾ, ਮਾਟੀ ਮੇਂ ਮਿਲ ਜਾਸੀ।। (जेताई दीसै धरनि गगन विच, तेता सब उठ जासी।। इस देहि का गरब ना करणा, माटी में मिल जासी।। ) ਯਾਨੀ ਤੈਨੂੰ ਇਸ ਧਰਤੀ ਅਤੇ ਅਸਮਾਨ ਦੇ ਦਰਮਿਆਨ ਜੋ ਕੁਝ ਦਿਖਾਈ ਦੇ ਰਿਹਾ ਹੈ। ਇਸ ਦਾ ਅੰਤ ਇੱਕ ਦਿਨ ਨਿਸ਼ਚਿਤ ਹੈ। ਇਸ ਬਾਤ ਵਿੱਚ ਕਿਤਨਾ ਬੜਾ ਗੰਭੀਰ ਦਰਸ਼ਨ ਛਿਪਿਆ ਹੈ, ਇਹ ਅਸੀਂ ਸਾਰੇ ਸਮਝ ਸਕਦੇ ਹਾਂ।

ਸਾਥੀਓ,

ਸੰਤ ਮੀਰਾਬਾਈ ਜੀ ਨੇ ਉਸ ਕਾਲਖੰਡ ਵਿੱਚ ਸਮਾਜ ਨੂੰ ਉਹ ਰਾਹ ਭੀ ਦਿਖਾਇਆ, ਜਿਸ ਦੀ ਉਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਭਾਰਤ ਦੇ ਐਸੇ ਮੁਸ਼ਕਿਲ ਸਮੇਂ ਵਿੱਚ ਮੀਰਾਬਾਈ ਜਿਹੀ ਸੰਤ ਨੇ ਦਿਖਾਇਆ ਕਿ ਨਾਰੀ ਦਾ ਆਤਮਬਲ, ਪੂਰੇ ਸੰਸਾਰ ਨੂੰ ਦਿਸ਼ਾ ਦੇਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੇ ਸੰਤ ਰਵਿਦਾਸ ਨੂੰ ਆਪਣਾ ਗੁਰੂ ਮੰਨਿਆ, ਅਤੇ ਖੁੱਲ੍ਹ ਕੇ ਕਿਹਾ ਭੀ-“ਗੁਰੂ ਮਿਲਿਆ ਸੰਤ ਗੁਰੂ ਰਵਿਦਾਸ ਜੀ, ਦੀਨਹੀ ਗਿਆਨ ਦੀ ਗੁਟਕੀ”।(“गुरु मिलिआ संत गुरु रविदास जी, दीन्ही ज्ञान की गुटकी”। )ਇਸੇ ਲਈ , ਮੀਰਾ ਬਾਈ ਮੱਧਕਾਲ ਦੀ ਕੇਵਲ ਇੱਕ ਮਹਾਨ ਮਹਿਲਾ ਹੀ ਨਹੀਂ ਸਨ ਬਲਕਿ ਉਹ ਮਹਾਨਤਮ ਸਮਾਜ ਸੁਧਾਰਕਾਂ ਅਤੇ ਪਥਪ੍ਰਦਰਸ਼ਕਾਂ ਵਿੱਚੋਂ ਭੀ ਇੱਕ ਰਹੇ।

ਸਾਥੀਓ,

ਮੀਰਾਬਾਈ ਅਤੇ ਉਨ੍ਹਾਂ ਦੇ ਪਦ ਉਹ ਪ੍ਰਕਾਸ਼ ਹਨ, ਜੋ ਹਰ ਯੁਗ ਵਿੱਚ, ਹਰ ਕਾਲ ਵਿੱਚ ਉਤਨੇ ਹੀ ਪ੍ਰਾਸੰਗਿਕ ਹਨ। ਅਗਰ ਅਸੀਂ ਅੱਜ ਵਰਤਮਾਨ ਕਾਲ ਦੀਆਂ ਚੁਣੌਤੀਆਂ ਦੇਖਾਂਗੇ, ਤਾਂ ਮੀਰਾਬਾਈ ਸਾਨੂੰ ਰੂੜ੍ਹੀਆਂ ਤੋਂ ਮੁਕਤ ਹੋ ਕੇ ਆਪਣੀਆਂ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੰਦੇ ਹਨ। ਮੀਰਾਬਾਈ ਕਹਿੰਦੇ ਹਨ- ਮੀਰਾਂ ਕੇ ਪ੍ਰਭੁ ਸਦਾ ਸਹਾਈ, ਰਾਖੇ ਵਿਘਨ ਹਟਾਯ। ਭਜਨ ਭਾਵ ਮੇਂ ਮਸਤ ਡੋਲਤੀ,ਗਿਰਧਰ ਪੈ ਬਲਿ ਜਾਯ?(मीराँ के प्रभु सदा सहाई, राखे विघन हटाय। भजन भाव में मस्त डोलती, गिरधर पै बलि जाय?) ਉਨ੍ਹਾਂ ਦੀ ਭਗਤੀ ਵਿੱਚ ਸਰਲਤਾ ਹੈ ਪਰ ਦ੍ਰਿੜ੍ਹਤਾ ਭੀ ਹੈ। ਉਹ ਕਿਸੇ ਭੀ ਵਿਘਨ ਤੋਂ ਨਹੀਂ ਡਰਦੇ ਹਨ। ਉਹ ਸਿਰਫ਼ ਆਪਣਾ ਕੰਮ ਲਗਾਤਾਰ ਕਰਨ ਦੀ ਪ੍ਰੇਰਣਾ ਦਿੰਦੇ ਹਨ।

ਮੇਰੇ ਪਰਿਵਾਰਜਨੋਂ,

ਅੱਜ ਦੇ ਇਸ ਅਵਸਰ ‘ਤੇ ਮੈਂ ਭਾਰਤ ਭੂਮੀ ਦੀ ਇੱਕ ਹੋਰ ਵਿਸ਼ੇਸ਼ਤਾ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ। ਇਹ ਭਾਰਤ ਭੂਮੀ ਦੀ ਅਦਭੁਤ ਸਮਰੱਥਾ ਹੈ ਕਿ ਜਦੋਂ-ਜਦੋਂ ਉਸ ਦੀ ਚੇਤਨਾ ‘ਤੇ ਪ੍ਰਹਾਰ ਹੋਇਆ, ਜਦੋਂ-ਜਦੋਂ ਉਸ ਦੀ ਚੇਤਨਾ ਕਮਜ਼ੋਰ ਪਈ, ਦੇਸ਼ ਦੇ ਕਿਸੇ ਨਾ ਕਿਸੇ ਕੋਣੇ ਵਿੱਚ ਇੱਕ ਜਾਗ੍ਰਿਤ ਊਰਜਾ ਪੁੰਜ ਨੇ ਭਾਰਤ ਨੂੰ ਦਿਸ਼ਾ ਦਿਖਾਉਣ ਦੇ ਲਈ ਸੰਕਲਪ ਭੀ ਲਿਆ, ਪੁਰਸ਼ਾਰਥ ਭੀ ਕੀਤਾ। ਅਤੇ ਇਸ ਨੇਕ ਕਾਰਜ ਦੇ ਲਈ ਕੋਈ ਜੋਧਾ ਬਣਿਆ ਤਾਂ ਕੋਈ ਸੰਤ ਬਣਿਆ।

ਭਗਤੀ ਕਾਲ ਦੇ ਸਾਡੇ ਸੰਤ, ਇਸ ਦੀ ਅਪ੍ਰਤਿਮ ਉਦਾਹਰਣ ਹਨ। ਉਨ੍ਹਾਂ ਨੇ ਵੈਰਾਗ ਅਤੇ ਵਿਰਕਤਤਾ ਦੇ ਪ੍ਰਤੀਮਾਨ ਘੜੇ, ਅਤੇ ਨਾਲ ਹੀ ਸਾਡੇ ਭਾਰਤ ਨੂੰ ਭੀ ਘੜਿਆ। ਆਪ(ਤੁਸੀਂ) ਪੂਰੇ ਭਾਰਤ ਨੂੰ ਦੇਖੋ, ਦੱਖਣ ਵਿੱਚ ਆਲਵਾਰ ਸੰਤ, ਅਤੇ ਨਾਯਨਾਰ ਸੰਤ ਸਨ, ਰਾਮਾਨੁਜਾਚਾਰੀਆ ਜਿਹੇ ਅਚਾਰੀਆ ਸਨ! ਉੱਤਰ ਭਾਰਤ ਵਿੱਚ ਤੁਲਸੀਦਾਸ, ਕਬੀਰਦਾਸ, ਰਵਿਦਾਸ ਅਤੇ ਸੂਰਦਾਸ ਜਿਹੇ ਸੰਤ ਹੋਏ! ਪੰਜਾਬ ਵਿੱਚ ਗੁਰੂ ਨਾਨਕ ਦੇਵ ਹੋਏ।

ਪੂਰਬ ਵਿੱਚ, ਬੰਗਾਲ ਦੇ ਚੈਤਨਯ ਮਹਾਪ੍ਰਭੂ ਜਿਹੇ ਸੰਤਾਂ ਦਾ ਪ੍ਰਕਾਸ਼ ਤਾਂ ਅੱਜ ਪੂਰੀ ਦੁਨੀਆ ਵਿੱਚ ਫੈਲਿਆ ਰਿਹਾ ਹੈ। ਪੱਛਮ ਵਿੱਚ ਭੀ, ਗੁਜਰਾਤ ਵਿੱਚ ਨਰਸੀ ਮਹਿਤਾ, ਮਹਾਰਾਸ਼ਟਰ ਵਿੱਚ ਤੁਕਾਰਾਮ ਅਤੇ ਨਾਮਦੇਵ ਜਿਹੇ ਸੰਤ ਹੋਏ! ਸਭ ਦੀ ਅਲੱਗ-ਅਲੱਗ ਭਾਸ਼ਾ, ਅਲੱਗ-ਅਲੱਗ ਬੋਲੀ, ਅਲੱਗ-ਅਲੱਗ ਰੀਤੀ-ਰਿਵਾਜ ਅਤੇ ਪਰੰਪਰਾਵਾਂ ਸਨ। ਲੇਕਿਨ, ਫਿਰ ਭੀ ਸਭ ਦਾ ਸੰਦੇਸ਼ ਇੱਕ ਹੀ ਸੀ, ਉਦੇਸ਼ ਇੱਕ ਹੀ ਸੀ। ਦੇਸ਼ ਦੇ ਅਲੱਗ-ਅਲੱਗ ਖੇਤਰਾਂ ਤੋਂ ਭਗਤੀ ਅਤੇ ਗਿਆਨ ਦੀਆਂ ਜੋ ਧਾਰਾਵਾਂ ਨਿਕਲੀਆਂ, ਉਨ੍ਹਾਂ ਨੇ ਇਕੱਠੇ ਮਿਲ ਕੇ ਪੂਰੇ ਭਾਰਤ ਨੂੰ ਜੋੜ ਦਿੱਤਾ।

ਅਤੇ ਸਾਥੀਓ,

ਮਥੁਰਾ ਜਿਹਾ ਇਹ ਪਵਿੱਤਰ ਸਥਾਨ ਤਾਂ, ਭਗਤੀ ਅੰਦੋਲਨ ਦੀ ਇਨ੍ਹਾਂ ਵਿਭਿੰਨ ਧਾਰਾਵਾਂ ਦਾ ਸੰਗਮ ਸਥਾਨ ਰਿਹਾ ਹੈ। ਮਲੂਕਦਾਸ, ਚੈਤਨਯ ਮਹਾਪ੍ਰਭੂ, ਮਹਾਪ੍ਰਭੂ ਵੱਲਭਾਚਾਰੀਆ, ਸੁਆਮੀ ਹਰੀਦਾਸ, ਸੁਆਮੀ ਹਿਤ ਹਰਿਵੰਸ਼ ਪ੍ਰਭੂ ਜਿਹੇ ਕਿਤਨੇ ਹੀ ਸੰਤ ਇੱਥੇ ਆਏ! ਉਨ੍ਹਾਂ ਨੇ ਭਾਰਤੀ ਸਮਾਜ ਵਿੱਚ ਨਵੀਂ ਚੇਤਨਾ ਫੂਕੀ, ਨਵੇਂ ਪ੍ਰਾਣ ਫੂਕੇ! ਇਹ ਭਗਤੀ ਯਗ ਅੱਜ ਭੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਸ਼ੀਰਵਾਦ ਨਾਲ ਨਿਰੰਤਰ ਜਾਰੀ ਹੈ।

ਮੇਰੇ ਪਰਿਵਾਰਜਨੋਂ,

ਬ੍ਰਜ ਬਾਰੇ ਸਾਡੇ ਸੰਤਾਂ ਨੇ ਕਿਹਾ ਹੈ-

ਵ੍ਰਿੰਦਾਵਨ ਸੌਂ ਵਨ ਨਹੀਂ, ਨੰਦਗਾਓਂ ਸੌਂ ਗਾਓਂ। ਬੰਸ਼ੀਵਟ ਸੌਂ ਵਟ ਨਹੀਂ, ਕ੍ਰਿਸ਼ਣ ਨਾਮ ਸੌਂ ਨਾਂਵ॥(वृन्दावन सौं वन नहीं, नन्दगाँव सौं गाँव। बंशीवट सौं वट नहीं, कृष्ण नाम सौं नाँव॥) ਅਰਥਾਤ, ਵ੍ਰਿੰਦਾਵਨ ਜਿਹਾ ਪਵਿੱਤਰ ਵਣ ਕਿਤੇ ਹੋਰ ਨਹੀਂ ਹੈ। ਨੰਦਗਾਂਓ ਜਿਹਾ ਪਵਿੱਤਰ ਗਾਂਓ ਨਹੀਂ ਹੈ।…. ਇੱਥੋਂ ਦੇ ਬੰਸ਼ੀਵਟ ਜਿਹਾ ਵਟ ਨਹੀਂ ਹੈ….ਅਤੇ ਕ੍ਰਿਸ਼ਨ ਦੇ ਨਾਮ ਜਿਹਾ ਕਲਿਆਣਕਾਰੀ ਨਾਮ ਨਹੀਂ ਹੈ। ਇਹ ਬ੍ਰਜ ਖੇਤਰ ਭਗਤੀ ਅਤੇ ਪ੍ਰੇਮ ਦੀ ਭੂਮੀ ਤਾਂ ਹੈ ਹੀ, ਇਹ ਸਾਡੇ ਸਾਹਿਤ, ਸੰਗੀਤ, ਸੰਸਕ੍ਰਿਤੀ ਅਤੇ ਸੱਭਿਅਤਾ ਦਾ ਭੀ ਕੇਂਦਰ ਰਿਹਾ ਹੈ।

ਇਸ ਖੇਤਰ ਨੇ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿੱਚ ਭੀ ਦੇਸ਼ ਨੂੰ ਸੰਭਾਲ਼ੀ ਰੱਖਿਆ। ਲੇਕਿਨ ਜਦੋਂ ਦੇਸ਼ ਆਜ਼ਾਦ ਹੋਇਆ, ਤਾਂ ਜੋ ਮਹੱਤਵ ਇਸ ਪਵਿੱਤਰ ਤੀਰਥ ਨੂੰ ਮਿਲਣਾ ਚਾਹੀਦਾ ਸੀ, ਦੁਰਭਾਗ ਨਾਲ ਉਹ ਨਹੀਂ ਹੋਇਆ। ਜੋ ਲੋਕ ਭਾਰਤ ਨੂੰ ਉਸ ਦੇ ਅਤੀਤ ਤੋਂ ਕਟਣਾ ਚਾਹੁੰਦੇ ਸਨ, ਜੋ ਲੋਕ ਭਾਰਤ ਦੀ ਸੰਸਕ੍ਰਿਤੀ ਤੋਂ, ਉਸ ਦੀ ਅਧਿਆਤਮਿਕ ਪਹਿਚਾਣ ਤੋਂ ਵਿਰਕਤ ਸਨ, ਉਹ ਆਜ਼ਾਦੀ ਦੇ ਬਾਅਦ ਭੀ ਗ਼ੁਲਾਮੀ ਦੀ ਮਾਨਸਿਕਤਾ ਨਹੀਂ ਤਿਆਗ ਪਾਏ, ਉਨ੍ਹਾਂ ਨੇ ਬ੍ਰਜ ਭੂਮੀ ਨੂੰ ਭੀ ਵਿਕਾਸ ਤੋਂ ਵੰਚਿਤ ਰੱਖਿਆ।

ਭਾਈਓ-ਭੈਣੋਂ,

ਅੱਜ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਪਹਿਲੀ ਵਾਰ ਦੇਸ਼ ਗ਼ੁਲਾਮੀ ਦੀ ਉਸ ਮਾਨਸਿਕਤਾ ਤੋਂ ਬਾਹਰ ਆਇਆ ਹੈ। ਅਸੀਂ ਲਾਲ ਕਿਲੇ ਤੋਂ ‘ਪੰਚ ਪ੍ਰਣਾਂ’ ਦਾ ਸੰਕਲਪ ਲਿਆ ਹੈ। ਅਸੀਂ ਆਪਣੀ ਵਿਰਾਸਤ ‘ਤੇ ਮਾਣ ਦੀ ਭਾਵਨਾ ਦੇ ਨਾਲ ਅੱਗੇ ਵਧ ਰਹੇ ਹਾਂ। ਅੱਜ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਸ਼ਾਨਦਾਰ ਰੂਪ ਵਿੱਚ ਸਾਡੇ ਸਾਹਮਣੇ ਹੈ। ਅੱਜ ਉਜੈਨ ਦੇ ਮਹਾਕਾਲ ਮਹਾਲੋਕ ਵਿੱਚ ਦਿੱਬਤਾ ਦੇ ਨਾਲ-ਨਾਲ ਸ਼ਾਨ (ਭਵਯਤਾ) ਦੇ ਦਰਸ਼ਨ ਹੋ ਰਹੇ ਹਨ।

ਅੱਜ ਕੇਦਾਰਘਾਟੀ ਵਿੱਚ ਕੇਦਾਰਨਾਥ ਜੀ ਦੇ ਦਰਸ਼ਨ ਕਰਕੇ ਲੱਖਾਂ ਲੋਕ ਧੰਨ ਹੋ ਰਹੇ ਹਨ। ਅਤੇ ਹੁਣ ਤਾਂ, ਅਯੁੱਧਿਆ ਵਿੱਚ ਭਗਵਾਨ ਸ਼੍ਰੀਰਾਮ ਦੇ ਮੰਦਿਰ ਦੇ ਲੋਕਅਰਪਣ ਦੀ ਤਿਥੀ ਭੀ ਆ ਗਈ ਹੈ। ਮਥੁਰਾ ਅਤੇ ਬ੍ਰਜ ਭੀ, ਵਿਕਾਸ ਦੀ ਇਸ ਦੌੜ ਵਿੱਚ ਹੁਣ ਪਿੱਛੇ ਨਹੀਂ ਰਹਿਣਗੇ। ਉਹ ਦਿਨ ਦੂਰ ਨਹੀਂ ਜਦੋਂ ਬ੍ਰਜ ਖੇਤਰ ਵਿੱਚ ਭੀ ਭਗਵਾਨ ਦੇ ਦਰਸ਼ਨ ਹੋਰ ਭੀ ਦਿੱਬਤਾ  ਨਾਲ ਹੋਣਗੇ।

ਮੈਨੂੰ ਖੁਸ਼ੀ ਹੈ ਕਿ ਬ੍ਰਜ ਦੇ ਵਿਕਾਸ ਦੇ ਲਈ ‘ਉੱਤਰ ਪ੍ਰਦੇਸ਼ ਬ੍ਰਜ ਤੀਰਥ ਵਿਕਾਸ ਪਰਿਸ਼ਦ’ ਦੀ ਸਥਾਪਨਾ ਕੀਤੀ ਗਈ ਹੈ। 

ਇਹ ਪਰਿਸ਼ਦ ਸ਼ਰਧਾਲੂਆਂ ਦੀ ਸੁਵਿਧਾ ਅਤੇ ਤੀਰਥ ਦੇ ਵਿਕਾਸ ਦੇ ਲਈ ਬਹੁਤ ਸਾਰੇ ਕੰਮ ਕਰ ਰਹੀ ਹੈ। ‘ਬ੍ਰਜ ਰਜ ਮਹੋਤਸਵ’ ਜਿਹੇ ਕਾਰਜਕ੍ਰਮ ਵਿਕਾਸ ਦੀ ਇਸ ਧਾਰਾ ਵਿੱਚ ਆਪਣਾ ਪ੍ਰਕਾਸ਼ ਭੀ ਬਿਖੇਰ ਰਹੇ ਹਨ।

ਸਾਥੀਓ,

ਇਹ ਪੂਰਾ ਖੇਤਰ ਕਾਨਹਾ ਦੀਆਂ ਲੀਲਾਵਾਂ ਨਾਲ ਜੁੜਿਆ ਹੈ। ਮਥੁਰਾ, ਵ੍ਰਿੰਦਾਵਨ, ਭਰਤਪੁਰ, ਕਰੌਲੀ, ਆਗਰਾ, ਫਿਰੋਜ਼ਾਬਾਦ, ਕਾਸਗੰਜ, ਪਲਵਲ, ਵੱਲਭਗੜ੍ਹ ਜਿਹੇ ਇਲਾਕੇ ਅਲੱਗ-ਅਲੱਗ ਰਾਜ ਵਿੱਚ ਆਉਂਦੇ ਹਨ। ਭਾਰਤ ਸਰਕਾਰ ਦਾ ਪ੍ਰਯਾਸ ਹੈ ਕਿ ਅਲੱਗ-ਅਲੱਗ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਅਸੀਂ ਇਸ ਪੂਰੇ ਇਲਾਕੇ ਦਾ ਵਿਕਾਸ ਕਰੀਏ।

ਸਾਥੀਓ,

ਬ੍ਰਜ ਖੇਤਰ ਵਿੱਚ, ਦੇਸ਼ ਵਿੱਚ ਹੋ ਰਹੇ ਇਹ ਬਦਲਾਅ, ਇਹ ਵਿਕਾਸ ਕੇਵਲ ਵਿਵਸਥਾ ਦਾ ਬਦਲਾਅ ਨਹੀਂ ਹੈ। ਇਹ ਸਾਡੇ ਰਾਸ਼ਟਰ ਦੇ ਬਦਲਦੇ ਸਵਰੂਪ ਦਾ, ਉਸ ਦੀ ਪੁਨਰਜਾਗ੍ਰਿਤ ਹੁੰਦੀ ਚੇਤਨਾ ਦਾ ਪ੍ਰਤੀਕ ਹੈ। ਅਤੇ ਮਹਾਭਾਰਤ ਪ੍ਰਮਾਣ ਹੈ ਕਿ ਜਿੱਥੇ ਭਾਰਤ ਦਾ ਪੁਨਰਉਥਾਨ ਹੁੰਦਾ ਹੈ, ਉੱਥੇ ਉਸ ਦੇ ਪਿੱਛੇ ਸ਼੍ਰੀਕ੍ਰਿਸ਼ਨ ਦਾ ਅਸ਼ੀਰਵਾਦ ਜ਼ਰੂਰ ਹੁੰਦਾ ਹੈ।

ਉਸੇ ਅਸ਼ੀਰਵਾਦ ਦੀ ਤਾਕਤ ਨਾਲ ਅਸੀਂ ਆਪਣੇ ਸੰਕਲਪਾਂ ਨੂੰ ਪੂਰਾ ਕਰਾਂਗੇ, ਅਤੇ ਵਿਕਸਿਤ ਭਾਰਤ ਦਾ ਨਿਰਮਾਣ ਭੀ ਕਰਾਂਗੇ। 

ਇੱਕ ਵਾਰ ਫਿਰ ਆਪ (ਤੁਹਾਨੂੰ) ਸਭ ਨੂੰ ਸੰਤ ਮੀਰਾਬਾਈ ਜੀ ਦੀ 525ਵੀਂ ਜਯੰਤੀ ‘ਤੇ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਰਾਧੇ-ਰਾਧੇ! ਜੈ ਸ਼੍ਰੀਕ੍ਰਿਸ਼ਨ!

**********

ਡੀ ਐੱਸ / ਆਰ ਕੇ