Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਣੀਪੁਰ ਵਿਖੇ 105ਵੀਂ ਭਾਰਤੀ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਣੀਪੁਰ ਵਿਖੇ 105ਵੀਂ ਭਾਰਤੀ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਣੀਪੁਰ ਵਿਖੇ 105ਵੀਂ ਭਾਰਤੀ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਣੀਪੁਰ ਵਿਖੇ 105ਵੀਂ ਭਾਰਤੀ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਮਣੀਪੁਰ ਦੀ ਰਾਜਪਾਲ, ਡਾ. ਨਜਮਾ ਹੈਪਤੁੱਲਾ,

ਮਣੀਪੁਰ ਦੇ ਮੁੱਖ ਮੰਤਰੀ, ਸ਼੍ਰੀ ਐੱਨ ਬੀਰੇਨ ਸਿੰਘ,

ਮੰਤਰੀ ਮੰਡਲ ਦੇ ਮੇਰੇ ਸਾਥੀ, ਡਾ. ਹਰਸ਼ ਵਰਧਨ,

ਮੰਚ ’ਤੇ ਮੌਜੂਦ ਹੋਰ ਵਿਸ਼ੇਸ਼ ਹਸਤੀਆਂ,

ਪ੍ਰਤੀਨਿਧੀ ਸਾਹਿਬਾਨ ,

ਭੈਣੋਂ ਤੇ ਭਰਾਵੋ,

ਮੈਂ ਤਿੰਨ ਵਿਸ਼ੇਸ਼ ਭਾਰਤੀ ਵਿਗਿਆਨੀਆਂ ਪਦਮ ਵਿਭੂਸ਼ਣ ਪ੍ਰੋ. ਯਸ਼ਪਾਲ, ਪਦਮ ਵਿਭੂਸ਼ਣ ਪ੍ਰੋ. ਯੂਆਰ ਰਾਓ ਅਤੇ ਪਦਮ ਸ਼੍ਰੀ ਡਾ ਬਲਦੇਵ ਰਾਜ, ਜੋ ਹਾਲ ਹੀ ਵਿੱਚ ਸਾਡੇ ਤੋਂ ਵਿੱਛੜੇ ਹਨ, ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦੇਣ ਨਾਲ ਸ਼ੁਰੂਆਤ ਕਰਦਾ ਹਾਂ। ਇਨ੍ਹਾਂ ਸਾਰਿਆਂ ਨੇ ਭਾਰਤੀ ਵਿਗਿਆਨ ਅਤੇ ਸਿੱਖਿਆ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ ਹੈ।

ਆਓ ਆਪਾਂ ਆਪਣੇ ਸਮੇਂ ਦੇ ਸਭ ਤੋਂ ਮਹਾਨ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦੀ ਮੌਤ ਦਾ ਸੋਗ ਮਨਾਉਣ ਲਈ ਦੁਨੀਆ ਨਾਲ ਸ਼ਾਮਲ ਹੋਈਏ- ਉਹ ਆਧੁਨਿਕ ਬ੍ਰਹਿਮੰਡ ਵਿਗਿਆਨ ਦੇ ਪ੍ਰਤਿਭਾਸ਼ਾਲੀ ਸਿਤਾਰਿਆਂ ਵਿੱਚੋਂ ਇੱਕ ਸਨ। ਉਹ ਭਾਰਤ ਦੇ ਦੋਸਤ ਸਨ ਅਤੇ ਉਨ੍ਹਾਂ ਨੇ ਦੋ ਵਾਰੀ ਸਾਡੇ ਦੇਸ਼ ਦਾ ਦੌਰਾ ਕੀਤਾ ਸੀ। ਆਮ ਆਦਮੀ ਹਾਕਿੰਗ ਦਾ ਨਾਂ ਜਾਣਦਾ ਹੈ, ਬਲੈਕ ਹੋਲਜ਼ ’ਤੇ ਉਨ੍ਹਾਂ ਦੇ ਕੰਮ ਦੀ ਵਜ੍ਹਾ ਨਾਲ ਨਹੀਂ, ਬਲਕਿ ਉਨ੍ਹਾਂ ਦੀ ਸਾਰੀਆਂ ਰੁਕਾਵਟਾਂ ਦੇ ਖ਼ਿਲਾਫ਼ ਅਸਾਧਾਰਣ  ਉੱਚ ਵਚਨਬੱਧਤਾ ਦੀ ਵਜ੍ਹਾ ਨਾਲ। ਉਨ੍ਹਾਂ ਨੂੰ ਪੂਰਾ ਸਮਾਂ ਵਿਸ਼ਵ ਦੇ ਸਭ ਤੋਂ ਮਹਾਨ ਪ੍ਰੇਰਕ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।

ਦੋਸਤੋ,

ਅੱਜ ਮੈਂ ਇੰਫਾਲ ਵਿੱਚ ਭਾਰਤੀ ਸਾਇੰਸ ਕਾਂਗਰਸ ਦੇ 150ਵੇਂ ਸੈਸ਼ਨ ਦੇ ਅਵਸਰ ’ਤੇ ਮੌਜੂਦ ਹੋ ਕੇ ਖੁਸ਼ੀ ਮਹਿਸੂਸ ਕਰਦਾ ਹਾਂ। ਮੈਨੂੰ ਵਿਗਿਆਨਕਾਂ ਦਰਮਿਆਨ ਆ ਕੇ ਖੁਸ਼ੀ ਹੋ ਰਹੀ ਹੈ ਜਿਨ੍ਹਾਂ ਦੇ ਕੰਮ, ਸਾਡਾ ਕੱਲ੍ਹ ਬਿਹਤਰ ਹੋਣ ਦਾ ਮਾਰਗਦਰਸ਼ਨ ਕਰਦੇ ਹਨ। ਮੈਂ ਇਹ ਦੇਖ ਕੇ ਵੀ ਖੁਸ਼ ਹਾਂ ਕਿ ਮਣੀਪੁਰ ਯੂਨੀਵਰਸਿਟੀ ਇਸ ਮਹੱਤਵਪੂਰਨ ਆਯੋਜਨ ਦੀ ਮੇਜ਼ਬਾਨੀ ਕਰ ਰਹੀ ਹੈ। ਯੂਨੀਵਰਸਿਟੀ ਉੱਤਰ-ਪੂਰਬ ਵਿੱਚ ਉੱਚ ਸਿੱਖਿਆ ਦੇ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਉੱਭਰ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਹ ਕੇਵਲ ਇੱਕ ਸਦੀ ਵਿੱਚ ਦੂਜੀ ਵਾਰ ਹੈ ਕਿ ਉੱਤਰ-ਪੂਰਬ ਵਿੱਚ ਭਾਰਤੀ ਸਾਇੰਸ ਕਾਂਗਰਸ ਆਯੋਜਿਤ ਕੀਤੀ ਜਾ ਰਹੀ ਹੈ। ਇਹ ਉੱਤਰ-ਪੂਰਬ ਦੀ ਤਰੱਕੀ ਦੀ  ਭਾਵਨਾ ਦਾ ਇੱਕ ਪ੍ਰਮਾਣ ਹੈ।

ਇਹ ਭਵਿੱਖ ਲਈ ਵਧੀਆ ਹੈ। ਪ੍ਰਾਚੀਨ ਸਮੇਂ ਤੋਂ ਵਿਗਿਆਨ ,ਵਿਕਾਸ ਅਤੇ ਖੁਸ਼ਹਾਲੀ ਦਾ ਸਮਾਨ ਅਰਥੀ ਰਿਹਾ ਹੈ, ਸਾਡੇ ਰਾਸ਼ਟਰ ਦੇ ਗਿਆਨ, ਨਵੀਨਤਾ, ਅਤੇ ਉੁੱਦਮਸ਼ੀਲਤਾ ਦੇ ਸੋਮਿਆਂ ਵਜੋਂ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਅਤੇ ਤਬਦੀਲੀ ਲਿਆਉਣ ਲਈ ਇਹ ਸਰਵੋਤਮ ਹੈ।

ਰਾਸ਼ਟਰ ਦੇ ‘ਵਿਕਾਸ’ ਲਈ ‘ਖੋਜ’ ਦੇ ਰੂਪ ਵਿੱਚ ‘ਆਰ ਐਂਡ ਡੀ’ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਦਾ ਸਮਾਂ ਹੈ-ਜੋ ਕਿ ਅਸਲੀ ਅਰਥਾਂ ਵਿੱਚ ‘ਆਰ ਐਂਡ ਡੀ’ ਹੈ। ਵਿਗਿਆਨ ਸਭ ਤੋਂ ਬਾਅਦ ਹੈ, ਪਰ ਇੱਕ ਹੋਰ ਵੱਡੇ ਅੰਤ ਦਾ ਇੱਕ ਸਾਧਨ ਹੈ- ਮਨੁੱਖੀ ਵਿਕਾਸ ਅਤੇ ਕਲਿਆਣ ਨੂੰ ਅੱਗੇ ਵਧਾਉਣ ਲਈ ਦੂਜਿਆਂ ਦੀ ਜ਼ਿੰਦਗੀ ਵਿੱਚ ਫਰਕ ਲਿਆਉਣਾ ਹੈ। 125 ਕਰੋੜ ਭਾਰਤੀਆਂ ਲਈ ਊਰਜਾ ਦੇ ਨਾਲ ਨਾਲ ਵਿਗਿਆਨ ਅਤੇ ਤਕਨਾਲੋਜੀ ਦੀ ਸਮਰੱਥਾ ਰਾਹੀਂ ‘ਜੀਵਨ ਦਾ ਸੁੱਖ’ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਵਚਨਬੱਧ ਕਰਨ ਲਈ ਸਹੀ ਸਮਾਂ ਹੈ।

ਮੈਂ ਅੱਜ ਮਣੀਪੁਰ ਦੀ ਉਸ ਬਹਾਦਰ ਭੂਮੀ ’ਤੇ ਖੜਾ ਹਾਂ ਜਿੱਥੇ ਅਪ੍ਰੈਲ, 1944 ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਆਈਐੱਨਏ ਨੇ ਅਜ਼ਾਦੀ ਦਾ ਸੱਦਾ ਦਿੱਤਾ ਸੀ। ਜਦੋਂ ਤੁਸੀਂ ਮਣੀਪੁਰ ਤੋਂ ਜਾਓਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਡੇ ਦੇਸ਼ ਲਈ ਕੁਝ ਵੀ ਕਰਨ ਦੀ ਭਾਵਨਾ ਲੈ ਕੇ ਜਾਓਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇੱਥੇ ਮਿਲੇ ਵਿਗਿਆਨਕਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੋਗੇ।

ਆਖ਼ਰਕਾਰ ਵਿਗਿਆਨ ਅਤੇ ਟੈਕਨੋਲੋਜੀ ਦੀਆਂ ਵੱਡੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਲਈ ਵੱਖ ਵੱਖ ਧਾਰਾਵਾਂ ਵਿੱਚ ਵਿਗਿਆਨਕਾਂ ਵਿਚਕਾਰ ਨਜ਼ਦੀਕੀ ਸਹਿਯੋਗ ਅਤੇ ਤਾਲਮੇਲ ਦੀ ਜ਼ਰੂਰਤ ਹੁੰਦੀ ਹੈ। ਕੇਂਦਰ ਸਰਕਾਰ ਨੇ ਵਿਗਿਆਨ ਦੇ ਖੇਤਰ ਵਿੱਚ  ਪੂਰਬੀ ਰਾਜਾਂ ਲਈ ‘ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ’ (ग्रामीण कृषि मौसम सेवा) ਅਧੀਨ ਕਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਨਾਲ ਪੰਜ ਲੱਖ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ। ਹੁਣ ਅਸੀਂ ਇਸ ਨੈੱਟਵਰਕ ਨੂੰ ਉੱਤਰ ਪੂਰਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸਤਾਰ ਦੇਣ ਲਈ ਕੰਮ ਕਰ ਰਹੇ ਹਾਂ। ਕਈ ਨਵੇਂ ਕੇਂਦਰ ਉੱਤਰ ਪੂਰਬ ਵਿੱਚ ਸਬੰਧਿਤ ਵਿਗਿਆਨ ਅਤੇ ਤਕਨਾਲੋਜੀ ਲਿਆ ਰਹੇ ਹਨ। ਇੱਕ ‘ਐਥਨੋ ਮੈਡੀਸਨਲ ਰਿਸਰਚ ਸੈਂਟਰ’ ਮਣੀਪੁਰ ਵਿੱਚ ਸਥਾਪਤ ਕੀਤਾ ਗਿਆ ਹੈ। ਇਹ ਉੱਤਰ ਪੂਰਬੀ ਖੇਤਰ ਵਿੱਚ ਉਪਲੱਬਧ ਜੰਗਲੀ ਜੜ੍ਹੀ ਬੂਟੀਆਂ ’ਤੇ ਖੋਜ ਕਰੇਗਾ, ਜਿਸ ਵਿੱਚ ਵਿਲੱਖਣ ਔਸ਼ਧੀਆਂ ਅਤੇ ਸੁਗੰਧਿਤ ਗੁਣ ਹਨ।

ਸੱਤ ਉੱਤਰ-ਪੂਰਬੀ ਰਾਜਾਂ ਵਿੱਚ ‘ਸਟੇਟ ਕਲਾਈਮੇਟ ਚੇਂਜ ਸੈਂਟਰ’ ਸਥਾਪਤ ਕੀਤੇ ਗਏ ਹਨ। ਉਹ ਜ਼ੋਖਿਮਾਂ ਦਾ ਵਿਸ਼ਲੇਸ਼ਣ ਕਰਨਗੇ ਅਤੇ ਜਲਵਾਯੂ ਤਬਦੀਲੀ ਬਾਰੇ ਜਨ ਜਾਗਰੂਕਤਾ ਵਧਾਉਣਗੇ। ਇਸ ਵਿੱਚ ‘ਬਾਂਸ’ ਨੂੰ ‘ਦਰੱਖਤ’ ਜਾਤੀ ਤੋਂ ਮੁਕਤ ਕਰਕੇ ਵਰਗੀਕ੍ਰਿਤ ਕੀਤਾ ਹੈ ਜੋ ਕਿ ਵਿਗਿਆਨਕ ਰੂਪ ਹੈ। ਇਸ ਲਈ ਅਸੀਂ ਇੱਕ ਦਹਾਕੇ ਪੁਰਾਣਾ ਕਾਨੂੰਨ ਬਦਲ ਦਿੱਤਾ। ਇਹ ਸੋਧ, ਬਾਂਸ ਦੇ ਮੁਕਤ ਅੰਦੋਲਨ ਦੀ ਪ੍ਰਵਾਨਗੀ ਦੇਵੇਗੀ। ਇਹ ਸੁਨਿਸ਼ਚਤ ਕਰੇਗੀ ਕਿ ਉਤਪਾਦਨ ਅਤੇ ਖਪਤ ਕੇਂਦਰਾਂ ਨੂੰ ਸੁਚਾਰੂ ਰੂਪ ਵਿੱਚ ਸੰਗਠਿਤ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਬਾਂਸ ਈਕੋ ਸਿਸਟਮ ਵਿੱਚ ਪੂਰੀ ਮੁੱਲ ਲੜੀ ਵਿੱਚ ਸਹੀ ਸਮਰੱਥਾ ਦਾ ਪਤਾ ਲੱਗ ਜਾਏਗਾ। ਸਰਕਾਰ ਨੈਸ਼ਨਲ ਬਾਂਸ ਮਿਸ਼ਨ ਨੂੰ ਵੀ 1200 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ਕਰ ਰਹੀ ਹੈ। ਇਸ ਫੈਸਲੇ ਨਾਲ ਮਣੀਪੁਰ ਵਰਗੇ ਰਾਜਾਂ ਨੂੰ ਫਾਇਦਾ ਹੋਏਗਾ।

ਦੋਸਤੋ,

ਭਾਰਤੀ ਸਾਇੰਸ ਕਾਂਗਰਸ ਦੀ ਇੱਕ ਅਮੀਰ ਵਿਰਾਸਤ ਹੈ। ਭਾਰਤ ਦੇ ਕਈ ਮਹਾਨ ਵਿਗਿਆਨੀਆਂ ਜਿਵੇਂ ਆਚਾਰਿਆ ਜੇ. ਸੀ. ਬੋਸ, ਸੀ. ਵੀ. ਰਮਨ, ਮੇਘਨਾਦ ਸਾਹਾ ਅਤੇ ਐੱਸ. ਐੱਨ. ਬੋਸ ਨੇ ਇਸ ਦੀ ਅਗਵਾਈ ਕੀਤੀ ਹੈ। ‘ਨਿਊ ਇੰਡੀਆ’ ਨੂੰ ਇਨ੍ਹਾਂ ਮਹਾਨ ਵਿਗਿਆਨਕਾਂ ਵੱਲੋਂ ਨਿਰਧਾਰਤ ਉੱਚ ਪੱਧਰੀ ਉੱਤਮਤਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਵਿਭਿੰਨ ਅਵਸਰਾਂ ’ਤੇ ਆਪਣੀ ਗੱਲਬਾਤ ਦੌਰਾਨ ਮੈਂ ਆਪਣੇ ਵਿਗਿਆਨਕਾਂ ਨੂੰ ਆਪਣੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ। ਮੈਂ ਉਨ੍ਹਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਸਮਾਜ ਦੇ ਗਰੀਬ ਅਤੇ ਵੰਚਿਤ ਵਰਗਾਂ ਦੇ ਲਾਭ ਲਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ।

ਇਸ ਸੰਦਰਭ ਵਿੱਚ ਭਾਰਤੀ ਸਾਇੰਸ ਕਾਂਗਰਸ ਲਈ ਇਸ ਸਾਲ ਚੁਣਿਆ ਗਿਆ ਵਿਸ਼ਾ ‘ਵਿਗਿਆਨ ਅਤੇ ਤਕਨਾਲੋਜੀ ਰਾਹੀਂ ਅਪਹੁੰਚ ਤੱਕ ਪਹੁੰਚਣਾ’ ਮੇਰੇ ਦਿਲ ਦੇ ਕਰੀਬ ਹੈ।

ਸਾਲ 2018 ਵਿੱਚ ਪਦਮ ਸ਼੍ਰੀ ਵਜੋਂ ਜਾਣੇ ਜਾਂਦੇ ਰਾਜਾ ਗੋਪਾਲਨ ਵਾਸੁਦੇਵਨ ਦਾ ਮਾਮਲਾ ਲੈ ਲਓ। ਉਹ ਮਦੁਰਾਈ ਤੋਂ ਪ੍ਰੋਫੈਸਰ ਹਨ ਜਿਨ੍ਹਾਂ ਨੇ ਸੜਕਾਂ ਦੇ ਨਿਰਮਾਣ ਵਿੱਚ ਪਲਾਸਟਿਕ ਕਚਰੇ ਦੀ ਮੁੜ ਵਰਤੋਂ ਕਰਨ ਲਈ ਇੱਕ ਨਵੀਂ ਵਿਧੀ ਤਿਆਰ ਅਤੇ ਪੇਟੈਂਟ ਕੀਤੀ ਹੈ। ਇਸ ਵਿਧੀ ਦੀ ਵਰਤੋਂ ਕਰਦੇ ਹੋਏ ਸੜਕਾਂ ਨੂੰ ਜ਼ਿਆਦਾ ਟਿਕਾਊ, ਪਾਣੀ ਪ੍ਰਤੀਰੋਧੀ ਅਤੇ ਲੋਡ ਬਰਦਾਸ਼ਤ ਕਰਨ ਵਾਲੀਆਂ ਬਣਾਇਆ ਜਾਂਦਾ ਹੈ। ਇਸੇ ਸਮੇਂ ਉਨ੍ਹਾਂ ਨੇ ਪਲਾਸਟਿਕ ਕਚਰੇ ਦੀ ਵਧ ਰਹੀ ਸਮੱਸਿਆ ਲਈ ਇੱਕ ਰਚਨਾਤਮਕ ਉਪਯੋਗ ਲੱਭਿਆ। ਪ੍ਰੋ. ਵਾਸੁਦੇਵਨ ਨੇ ਇਸ ਤਕਨੀਕ ਨੂੰ ਸਰਕਾਰ ਨੂੰ ਮੁਫ਼ਤ ਵਿੱਚ ਦਿੱਤਾ ਹੈ। ਇਹ ਤਕਨੀਕ ਪਹਿਲਾਂ ਹੀ 11 ਰਾਜਾਂ ਵਿੱਚ 5000 ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਲਈ ਉਪਯੋਗ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਅਰਵਿੰਦ ਗੁਪਤਾ ਜਿਨ੍ਹਾਂ ਨੂੰ 2018 ਪਦਮ ਸ਼੍ਰੀ ਦਿੱਤਾ ਗਿਆ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਪ੍ਰਯੋਗਾਂ ਲਈ ਖਿਡੌਣੇ ਬਣਾਉਣ ਲਈ ਘਰੇਲੂ ਸਮੱਗਰੀ ਅਤੇ ਕਚਰਾ ਵਰਤ ਕੇ ਰੱਦੀ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ। ਲਕਸ਼ਮੀ ਏਐੱਸਯੂ ਮਸ਼ੀਨ ਦੀ ਖੋਜ ਲਈ ਚਿੰਤਕੰਡੀ ਮੱਲੇਸ਼ਮ ਨੂੰ 2017 ਵਿੱਚ ਪਦਮ ਸ਼੍ਰੀ ਦਿੱਤਾ ਗਿਆ ਸੀ ਜਿਨ੍ਹਾਂ ਨੇ ਸਾੜ੍ਹੀ ਦੀ ਬੁਣਾਈ ਲਈ ਲੋੜੀਂਦੇ ਸਮੇਂ ਅਤੇ ਮਿਹਨਤ ਨੂੰ ਘੱਟ ਕੀਤਾ ਸੀ। ਇਸ ਲਈ ਮੈਂ ਤੁਹਾਨੂੰ ਆਪਣੇ ਸਮੇਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਾਡੇ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਆਪਣੀ ਖੋਜ ਅਤੇ ਨਵੀਨਤਾ ਨੂੰ ਨਿਰਦੇਸ਼ਤ ਕਰਨ ਦੀ ਤਾਕੀਦ ਕਰਦਾ ਹਾਂ। ਵਿਗਿਆਨਕ ਸਮਾਜਿਕ ਜ਼ਿੰਮੇਵਾਰੀ ਇਸ ਸਮੇਂ ਦੀ ਲੋੜ ਹੈ।

ਦੋਸਤੋ,

ਸੈਸ਼ਨ ਦਾ ਵਿਸ਼ਾ ਵੀ ਕਈ ਸਵਾਲ ਉਠਾਉਂਦਾ ਹੈ। ਕੀ ਅਸੀਂ ਇਹ ਸੁਨਿਸ਼ਚਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਵਿੱਚ ਬੱਚਿਆਂ ਨੂੰ ਵਿਗਿਆਨ ਨਾਲ ਚੰਗੀ ਤਰ੍ਹਾਂ ਜੋੜਿਆ ਜਾਵੇ? ਕੀ ਅਸੀਂ ਉਨ੍ਹਾਂ ਨੂੰ ਆਪਣੀ ਅੰਦਰੂਨੀ ਪ੍ਰਤਿਭਾ ਨੂੰ ਵਿਕਸਤ ਕਰਨ ਲਈ ਇੱਕ ਅਨੁਕੂਲ ਮਾਹੌਲ ਦੇ ਰਹੇ ਹਾਂ? ਸਾਡੀਆਂ ਵਿਗਿਆਨਕ  ਉਪਲੱਬਧੀਆਂ ਨੂੰ ਸਰਗਰਮ ਰੂਪ ਨਾਲ ਸਮਾਜ ਨਾਲ ਸੰਵਾਦ ਕਰਨ ਦੀ ਲੋੜ ਹੈ। ਇਹ ਨੌਜਵਾਨਾਂ ਦਰਮਿਆਨ ਵਿਗਿਆਨਕ ਸੁਭਾਅ ਨੂੰ ਪ੍ਰੋਤਸਾਹਿਤ ਕਰਨ ਵਿੱਚ ਮਦਦ ਕਰੇਗਾ। ਇਹ ਵਿਗਿਆਨ ਵਿੱਚ ਕਰੀਅਰ ਲਈ ਸਾਡੇ ਯੁਵਾ ਦਿਮਾਗਾਂ ਨੂੰ ਵੀ ਉਤਸ਼ਾਹਿਤ ਅਤੇ ਆਕਰਸ਼ਿਤ ਕਰੇਗਾ। ਸਾਨੂੰ ਆਪਣੇ ਰਾਸ਼ਟਰੀ ਸੰਸਥਾਨਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਆਪਣੇ ਬੱਚਿਆਂ ਲਈ ਖੋਲ੍ਹਣਾ ਹੋਏਗਾ। ਮੈਂ ਵਿਗਿਆਨਕਾਂ ਨੂੰ ਸਕੂਲ ਆਉਣ ਜਾਣ ਵਾਲੇ ਬੱਚਿਆਂ ਨਾਲ ਗੱਲਬਾਤ ਕਰਨ ਲਈ ਢੁਕਵਾਂ ਤੰਤਰ ਵਿਕਸਤ ਕਰਨ ਦਾ ਸੱਦਾ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਹਰ ਸਾਲ ਵਿਗਿਆਨ ਅਤੇ ਤਕਨਾਲੋਜੀ ਦੇ ਵਿਭਿੰਨ ਪਹਿਲੂਆਂ ’ਤੇ ਚਰਚਾ ਕਰਦੇ ਹੋਏ 10ਵੀਂ, 11ਵੀਂ ਅਤੇ 12ਵੀਂ ਕਲਾਸ ਦੇ 100 ਵਿਦਿਆਰਥੀਆਂ ਨਾਲ 100 ਘੰਟੇ ਬਿਤਾਉਣ। 100 ਘੰਟੇ ਅਤੇ ਵਿਦਿਆਰਥੀਆਂ ਦੀ ਕਲਪਨਾ ਕਰੋ ਕਿ ਅਸੀਂ ਇਸ ਤਰ੍ਹਾਂ ਦੇ ਵਿਗਿਆਨਕ ਕਿਵੇਂ ਵਿਕਸਤ ਕਰ ਸਕਦੇ ਹਾਂ।

ਅਸੀਂ 2030 ਤੱਕ 40%  ਤੋਂ ਉੱਪਰ ਬਿਜਲੀ ਦੇ ਮਿਸ਼ਰਣ ਵਿੱਚ ਗੈਰ, ਜੈਵਿਕ ਬਾਲਣ ਅਧਾਰਿਤ ਸਮਰੱਥਾ ਦਾ ਹਿੱਸਾ ਵਧਾਉਣ ਲਈ ਵਚਨਬੱਧ ਹਾਂ। ਭਾਰਤ ਬਹੁਰਾਸ਼ਟਰੀ ਅੰਤਰਰਾਸ਼ਟਰੀ ਸੌਰ ਗੱਠਜੋੜ ਅਤੇ ਮਿਸ਼ਨ ਇਨੋਵੇਸ਼ਨ ਵਿੱਚ ਮੋਹਰੀ ਹੈ। ਇਹ ਸਮੂਹ ਸਵੱਛ ਊਰਜਾ ਲਈ ਆਰ ਐਂਡ ਡੀ ’ਤੇ ਜ਼ੋਰ ਦੇ ਰਿਹਾ ਹੈ। ਪ੍ਰਮਾਣੂ ਊਰਜਾ ਵਿਭਾਗ ਦੇਸ਼ ਵਿੱਚ 700 ਮੈਗਾਵਾਟ ਦੀ ਸਮਰੱਥਾ ਵਾਲੇ 10 ਨਵੇਂ ਦਬਾਅ ਰਿਸਾਅ ਤਹਿਤ ਕੰਮ ਕਰਨ ਵਾਲੇ ਪ੍ਰਮਾਣੂ ਰਿਐਕਟਰ ਲਗਾ ਰਿਹਾ ਹੈ। ਇਹ ਘਰੇਲੂ ਪ੍ਰਮਾਣੂ ਉਦਯੋਗ ਲਈ ਇੱਕ ਅਹਿਮ ਪ੍ਰੋਤਸਾਹਨ ਹੈ। ਇਹ ਇੱਕ ਪ੍ਰਮੁੱਖ ਪ੍ਰਮਾਣੂ ਨਿਰਮਾਤਾ ਦੇਸ਼ ਦੇ ਰੂਪ ਵਿੱਚ ਭਾਰਤ ਦੀ ਪਛਾਣ ਨੂੰ ਮਜ਼ਬੂਤ ਕਰਦਾ ਹੈ। ਹਾਲ ਹੀ ਦੇ ਦਿਨਾਂ ਵਿੱਚ ਸੀਐੱਸਆਈਆਰ ਨੇ ਹੱਥ ਨਾਲ ਦੁੱਧ ਟੈਸਟ ਕਰਨ ਵਾਲਾ ਪ੍ਰੀਖਕ ਵਿਕਸਤ ਕੀਤਾ ਹੈ ਜੋ ਹਰੇਕ ਪਰਿਵਾਰ ਨੂੰ ਸਕਿੰਟਾਂ ਵਿੱਚ ਦੁੱਧ ਦੀ ਗੁਣਵੱਤਾ ਦਾ ਪ੍ਰੀਖਣ ਕਰਨ ਵਿੱਚ ਮਦਦ ਕਰਦਾ ਹੈ। ਸੀਐੱਸਆਈਆਰ ਨੇ ਦੁਰਲੱਭ ਜੈਨੇਟਿਕ ਬਿਮਾਰੀਆਂ ਅਤੇ ਉੱਚ ਕੀਮਤ ਵਾਲੇ ਸੁਗੰਧਿਤ ਅਤੇ ਔਸ਼ਧੀ ਵਾਲੇ ਪੌਦਿਆਂ ਨਹੀ ਨਿਦਾਨਕ ਕਿੱਟਾਂ ਨੂੰ ਵਿਕਸਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਦੀ ਕਿਸਾਨਾਂ ਵੱਲੋਂ ਆਪਣੀ ਆਮਦਨ ਵਧਾਉਣ ਲਈ ਵਰਤੋਂ ਕੀਤੀ ਜਾ ਰਹੀ ਹੈ।

ਅਸੀਂ ਭਾਰਤ ਵਿੱਚ ਟੀਬੀ ਦੇ ਪੂਰਨ ਖਾਤਮੇ ਲਈ ਠੋਸ ਉਪਰਾਲੇ ਕਰ ਰਹੇ ਹਾਂ। ਕੁਝ ਦਿਨ ਪਹਿਲਾਂ ਨਵੀਂ ਦਿੱਲੀ ਵਿੱਚ ‘ਟੀਬੀ ਖਾਤਮਾ ਸਿਖਰ ਸੰਮੇਲਨ’ (End TB Summit) ਵਿੱਚ ਅਸੀਂ 2025 ਤੱਕ ਭਾਰਤ ਵਿੱਚ ਟੀਬੀ ਨੂੰ ਖਤਮ ਕਰਨ ਦੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਜੋ ਕਿ ਡਬਲਯੂਐੱਚਓ ਦੇ 2030 ਦੇ ਟੀਚੇ ਤੋਂ ਪੰਜ ਸਾਲ ਅੱਗੇ ਹੈ। ਸਾਡੇ ਪੁਲਾੜ ਖੋਜ ਪ੍ਰੋਗਰਾਮ ਵਿੱਚ ਪੁਲਾੜ ਵਿੱਚ 100 ਤੋਂ ਜ਼ਿਆਦਾ ਉਪਗ੍ਰਹਿਾਂ ਨੂੰ ਇੱਕ ਇੱਕ ਕਰਕੇ ਸਥਾਪਤ ਕਰਨ ਦੀ ਸਮਰੱਥਾ ਹੈ। ਇਹ ਭਾਰਤੀ ਵਿਗਿਆਨਕਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਰਾਹੀਂ ਹੀ ਸੰਭਵ ਹੋਇਆ ਹੈ।

ਚੰਦਰਯਾਨ-1 ਦੀ ਸਫਲਤਾ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਵਿੱਚ ਅਸੀਂ ਚੰਦਰਯਾਨ-2 ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਹ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਯਤਨਾਂ ਵਿੱਚ ਇੱਕ ਰੋਵਰ ਰਾਹੀਂ ਚੰਦਰਮਾ ਦੀ ਸਤ੍ਹਾ ’ਤੇ ਲੈਂਡਿੰਗ ਅਤੇ ਯਾਤਰਾ ਸ਼ਾਮਲ ਹੋਏਗੀ। ਪਿਛਲੀ ਸਦੀ ਦੇ ਮਹਾਨ ਵਿਗਿਆਨਕ ਅਲਬਰਟ ਆਇਨਸਟੀਨ ਨੇ ‘ਗਰੁਤਾ ਆਕਰਸ਼ਣ ਤਰੰਗਾਂ’ ਬਾਰੇ ਸਿਧਾਂਤ ਦਿੱਤਾ ਸੀ। ਇਹ ਸਾਡੇ ਸਾਰਿਆਂ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਨੌ ਭਾਰਤੀ ਸੰਸਥਾਨਾਂ ਦੇ 37 ਭਾਰਤੀ ਵਿਗਿਆਨਕ ਇੰਟਰਨੈਸ਼ਨਲ ਲੇਜਰ ਇੰਟਰਫੈਰੋਮੀਟਰ  ਗ੍ਰੈਵੀਟੇਸ਼ਨਲ ਵੇਵ ਔਬਜਰਵੇਟਰੀ (ਐੱਲਆਈਜੀਓ) (international Laser Interferometer Gravitational Wave Observatory (LIGO)) ਦੇ ਸਹਿਯੋਗ ਨਾਲ ਭਾਗ ਲੈਂਦੇ ਹਨ ਅਤੇ ਇਸ ਸਿਧਾਂਤ ਨੂੰ ਤਿੰਨ ਸਾਲ ਪਹਿਲਾਂ ਸਾਬਤ ਕਰਦੇ ਹਨ।

ਸਾਡੀ ਸਰਕਾਰ ਨੇ ਦੇਸ਼ ਵਿੱਚ ਤੀਜੇ ਐੱਲਆਈਜੀਓ ਡਿਟੈਕਟਰ ਦੀ ਸਥਾਪਨਾ ਲਈ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਲੇਜਰ, ਹਲਕੀਆਂ ਤਰੰਗਾਂ ਅਤੇ ਕੰਪਿਊਟਿੰਗ ਦੇ ਖੇਤਰਾਂ ਵਿੱਚ ਬੁਨਿਆਦੀ ਵਿਗਿਆਨਾਂ ਵਿੱਚ ਸਾਡੇ ਗਿਆਨ ਦਾ ਵਿਸਤਾਰ ਕਰੇਗਾ। ਮੈਨੂੰ ਦੱਸਿਆ ਗਿਆ ਹੈ ਕਿ ਸਾਡੇ ਵਿਗਿਆਨਕ ਇਸਨੂੰ ਇੱਕ ਅਸਲੀਅਤ ਬਣਾਉਣ ਲਈ ਅਣਥੱਕ ਕੰਮ ਕਰ ਰਹੇ ਹਨ। ਮੈਂ ਮਹੱਤਵਪੂਰਨ ਵਿਗਿਆਨਕ ਸੰਸਥਾਨਾਂ ਦੇ ਆਸਪਾਸ ਸ਼ਹਿਰਾਂ ਵਿੱਚ ਵਿਗਿਆਨ ਵਿੱਚ ਉੱਤਮਤਾ ਦੇ ਸਮੂਹਾਂ ਨੂੰ ਵਿਕਸਤ ਕਰਨ ਬਾਰੇ ਗੱਲ ਕੀਤੀ ਹੈ। ਇਸ ਦਾ ਉਦੇਸ਼ ਸਾਰੇ ਵਿਗਿਆਨ ਅਤੇ ਤਕਨਾਲੋਜੀ ਭਾਈਵਾਲਾਂ ਨੂੰ ਅਕਾਦਮਿਕ ਤੋਂ ਸੰਸਥਾਵਾਂ ਤੱਕ ਸ਼ਹਿਰ ਅਧਾਰਿਤ ਖੋਜ ਅਤੇ ਵਿਕਾਸ ਸਮੂਹਾਂ ਨੂੰ ਬਣਾਉਣਾ ਹੈ। ਇਹ ਨਵੀਆਂ ਖੋਜਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਕਰੇਗਾ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ੀ ਜੀਵੰਤ ਖੋਜ ਕੇਂਦਰਾਂ ਦੀ ਸਿਰਜਣਾ ਕਰੇਗਾ।

ਅਸੀਂ ਹਾਲ ਹੀ ਵਿੱਚ ਇੱਕ ਨਵੀਂ ‘ਪ੍ਰਧਾਨ ਮੰਤਰੀ ਖੋਜ ਫੈਲੋ’ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਯੋਜਨਾ ਤਹਿਤ ਦੇਸ਼ ਵਿੱਚ ਸਰਵਸ਼੍ਰੇਸ਼ਠ ਸੰਸਥਾਨਾਂ, ਆਈਆਈਐੱਸਸੀ, ਆਈਆਈਟੀ, ਐੱਨਆਈਟੀ, ਆਈਆਈਐੱਸਈਆਰ ਅਤੇ ਆਈਆਈਆਈਟੀ ਤੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਸਿੱਧੀ ਪੀਐੱਚ.ਡੀ ਵਿੱਚ ਪ੍ਰਵੇਸ਼ ਦੀ ਪੇਸ਼ਕਸ਼ ਕੀਤੀ ਜਾਏਗੀ। ਇਹ ਯੋਜਨਾ ਸਾਡੇ ਦੇਸ਼ ਤੋਂ ਹੋਣਹਾਰਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਸੰਬੋਧਨ ਕਰਨ ਵਿੱਚ ਸਹਾਇਤਾ ਕਰੇਗੀ। ਇਹ ਅਤਿ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਖੇਤਰ ਵਿੱਚ ਸਵਦੇਸ਼ੀ ਖੋਜ ਨੂੰ ਪ੍ਰੋਤਸਾਨ ਦੇਣ ਵਿੱਚ ਲੰਬਾ ਮਾਰਗ ਤੈਅ ਕਰੇਗੀ।

ਦੋਸਤੋ,

ਭਾਰਤ ਵਿੱਚ ਪ੍ਰਮੁੱਖ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਡੀ ਅਬਾਦੀ ਦੇ ਵੱਡੇ ਵਰਗ ਨੂੰ ਪ੍ਰਭਾਵਿਤ ਕਰਦੀਆਂ ਹਨ। ਸਾਨੂੰ ਭਾਰਤ ਨੂੰ ਸਾਫ਼, ਹਰਾ ਅਤੇ ਖੁਸ਼ਹਾਲ ਬਣਾਉਣ ਵਿੱਚ ਮਦਦ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਦੀ ਲੋੜ ਹੈ। ਵਿਗਿਆਨਕਾਂ ਨੇ ਮੇਰੀਆਂ ਕੁਝ ਉਮੀਦਾਂ ਦੁਬਾਰਾ ਦੁਹਾਰਾਈਆਂ। ਸਾਡੀ ਆਦਿਵਾਸੀ ਅਬਾਦੀ ਦਾ ਇੱਕ ਵੱਡਾ ਹਿੱਸਾ ਪ੍ਰਭਾਵਿਤ ਹੁੰਦਾ ਹੈ। ਕੀ ਨੇੜਲੇ ਭਵਿੱਖ ਵਿੱਚ ਸਾਡੇ ਵਿਗਿਆਨਕ ਇਸ ਸਮੱਸਿਆ ਦਾ ਸਰਲ, ਲਾਗਤ ਪ੍ਰਭਾਵੀ ਹੱਲ ਕਰ ਸਕਦੇ ਹਨ? ਸਾਡੇ ਬੱਚਿਆਂ ਦਾ ਇੱਕ ਵੱਡਾ ਹਿੱਸਾ ਕੁਪੋਸ਼ਣ ਤੋਂ ਪ੍ਰਭਾਵਿਤ ਹੈ। ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਭਾਰਤ ਸਰਕਾਰ ਨੇ ਰਾਸ਼ਟਰੀ ਪੋਸ਼ਣ ਮਿਸ਼ਨ ਸ਼ੁਰੂ ਕੀਤਾ ਹੈ। ਤੁਹਾਡੇ ਸੁਝਾਅ ਅਤੇ ਹੱਲ ਮਿਸ਼ਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹਨ।

ਭਾਰਤ ਲਈ ਨਵੇਂ ਘਰਾਂ ਦੀ ਜ਼ਰੂਰਤ ਹੈ। ਕੀ ਸਾਡੇ ਵਿਗਿਆਨਕਾਂ ਵੱਲੋਂ ਇਸ ਮੰਗ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰਨ ਲਈ 3ਡੀ ਪ੍ਰਿੰਟਿੰਗ ਤਕਨੀਕ ਅਪਣਾਈ ਜਾ ਸਕਦੀ ਹੈ? ਸਾਡੀਆਂ ਨਦੀਆਂ ਪ੍ਰਦੂਸ਼ਿਤ ਹਨ, ਉਨ੍ਹਾਂ ਨੂੰ ਸਾਫ ਕਰਨ ਲਈ ਨਵੇਂ ਵਿਚਾਰਾਂ ਅਤੇ ਨਵੀਆਂ ਟੈਕਨੋਲੋਜੀਆਂ ਦੀ ਲੋੜ ਹੁੰਦੀ ਹੈ। ਸਾਨੂੰ ਕੁਸ਼ਲ ਸੌਰ ਅਤੇ ਪੌਣ ਊਰਜਾ, ਊਰਜਾ ਭੰਡਾਰਣ ਅਤੇ ਬਿਜਲਈ ਊਰਜਾ ਸੰਚਾਲਤ ਵਾਹਨਾਂ, ਸਵੱਛ ਕੁਕਿੰਗ, ਕੋਇਲੇ ਦੀ ਥਾਂ ਮੀਥੇਨੌਲ ਜਿਹੇ ਸਵੱਛ ਬਾਲਣ ਵਰਤਣ, ਕੋਇਲੇ ਦੀ ਥਾਂ ਸਮਾਰਟ ਗਰਿੱਡਾਂ, ਮਾਇਕਰੋ ਗਰਿੱਡਾਂ ਅਤੇ ਜੈਵਿਕ ਬਾਲਣਾਂ ਦੀ ਵਰਤੋਂ ਨਾਲ ਸਵੱਛ ਊਰਜਾ ਪੈਦਾ ਕਰਨ ਜਿਹੀ ਬਹੁਨੁਕਾਤੀ ਪਹੁੰਚ ਦੀ ਲੋੜ ਹੈ।

ਅਸੀਂ 2022 ਤੱਕ ਸਥਾਪਤ ਸੌਰ ਊਰਜਾ ਦੇ 100 ਗੀਗਾ ਵਾਟ ਦਾ ਟੀਚਾ ਨਿਰਧਾਰਤ ਕੀਤਾ ਹੈ। ਮੌਜਦੂਾ ਸਮੇਂ ਵਿੱਚ ਬਜ਼ਾਰ ਵਿੱਚ ਉਪਲੱਬਧ ਸੌਰ ਮੌਡਿਊਲ ਦੀ ਸਮਰੱਥਾ 17 %ਅਤੇ 18 % ਹੈ। ਕੀ ਸਾਡੇ ਵਿਗਿਆਨਕ ਇੱਕ ਜ਼ਿਆਦਾ ਕੁਸ਼ਲ ਸੌਰ ਮੌਡਿਊਲ ਨਾਲ ਆਉਣ ਦੀ ਚੁਣੌਤੀ ਲੈਣਗੇ ਜੋ ਭਾਰਤ ਵਿੱਚ ਉਸੇ ਕੀਮਤ ’ਤੇ ਤਿਆਰ ਕੀਤੀ ਜਾ ਸਕਦੀ ਹੈ? ਉਨ੍ਹਾਂ ਸਰੋਤਾਂ ਦੀ ਕਲਪਨਾ ਕਰੋ ਜਿਨ੍ਹਾਂ ਦੀ ਇਸ ਸਬੰਧ ਵਿੱਚ ਬੱਚਤ ਕਰੋਗੇ। ਪੁਲਾੜ ਵਿੱਚ ਉਪਗ੍ਰਹਿਾਂ ਨੂੰ ਚਲਾਉਣ ਲਈ ਇਸਰੋ ਸਰਵਸ਼੍ਰੇਸ਼ਠ ਬੈਟਰੀ ਪ੍ਰਣਾਲੀਆਂ ਵਿੱਚੋਂ ਇੱਕ ਦਾ ਉਪਯੋਗ ਕਰਦਾ ਹੈ। ਮੋਬਾਈਲ ਫੋਨ ਅਤੇ ਇਲੈੱਕਟ੍ਰਾਨਿਕ ਕਾਰਾਂ ਲਈ ਲਾਗਤ ਪ੍ਰਭਾਵੀ ਅਤੇ ਕੁਸ਼ਲ ਬੈਟਰੀ ਸਿਸਟਮ ਵਿਕਸਤ ਕਰਨ ਲਈ ਹੋਰ ਸੰਸਥਾਨ ਇਸਰੋ ਨਾਲ ਭਾਈਵਾਲੀ ਕਰ ਸਕਦੇ ਹਨ। ਮਲੇਰੀਆ ਅਤੇ ਜਪਾਨੀ ਬੁਖਾਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਨਵੀਆਂ ਪ੍ਰਕਿਰਿਆਵਾਂ, ਦਵਾਈਆਂ ਅਤੇ ਟੀਕੇ ਵਿਕਸਤ ਕਰਨ ਦੀ ਲੋੜ ਹੈ। ਖੋਜ ਯੋਗ, ਖੇਡ ਅਤੇ ਪਰੰਪਰਿਕ ਗਿਆਨ ਵਿਸ਼ਿਆਂ ਵਿੱਚ ਕੀਤੀ ਜਾਣੀ ਚਾਹੀਦੀ ਹੈ। ਰੋਜ਼ਗਾਰ ਸਿਰਜਣ ਲਈ ਲਘੂ ਅਤੇ ਦਰਮਿਆਨੀਆਂ ਉਦਯੋਗ ਇਕਾਈਆਂ ਮੁੱਖ ਹਨ। ਅਸੀਂ ਆਲਮੀ ਮੁਕਾਬਲੇ ਨਾਲ ਇਨ੍ਹਾਂ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਕੀ ਸਾਡੇ ਵਿਗਿਆਨਕ ਅਤੇ ਤਕਨੀਕੀ ਸੰਸਥਾਨ ਐੱਮਐੱਸਐੱਮਈ ਖੇਤਰ ਨੂੰ ਉੱਪਰ ਚੁੱਕ ਸਕਦੇ ਹਨ ਅਤੇ ਪ੍ਰਕਿਰਿਆਵਾਂ ਅਤੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਇਕਾਈਆਂ ਦੀ ਸਹਾਇਤਾ ਕਰ ਸਕਦੇ ਹਨ?

ਦੋਸਤੋ,

ਰਾਸ਼ਟਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਤਕਨਾਲੋਜੀਆਂ ਨੂੰ ਲਾਗੂ ਕਰਨ ਲਈ ਸਾਨੂੰ ਭਵਿੱਖ ਲਈ ਤਿਆਰ ਹੋਣਾ ਚਾਹੀਦਾ ਹੈ। ਤਕਨਾਲੋਜੀ ਸਾਡੇ ਨਾਗਰਿਕਾਂ ਨੂੰ ਸਿੱਖਿਆ, ਸਿਹਤ ਸੇਵਾਵਾਂ ਅਤੇ ਬੈਂਕਿੰਗ ਵਰਗੀਆਂ ਸੇਵਾਵਾਂ ਦੇ ਜ਼ਿਆਦਾ ਤੋਂ ਜ਼ਿਆਦਾ ਪ੍ਰਵੇਸ਼ ਦੀ ਪ੍ਰਵਾਨਗੀ ਦੇਵੇਗੀ। ਭਾਰਤ ਨੂੰ 2020 ਤੱਕ 5-ਜੀ ਬਰਾਡਬੈਂਡ ਦੂਰਸੰਚਾਰ ਨੈੱਟਵਰਕ ਲਈ ਤਕਨਾਲੋਜੀ, ਉਪਕਰਣਾਂ, ਮਿਆਰਾਂ ਅਤੇ ਨਿਰਮਾਣ ਲਈ ਇੱਕ ਪ੍ਰਮੁੱਖ ਖਿਡਾਰੀ ਬਣਨਾ ਚਾਹੀਦਾ ਹੈ। ਮਸਨੂਈ ਸਿਆਣਪ, ਬਿੱਗ ਡੇਟਾ ਵਿਸ਼ਲੇਸ਼ਣ, ਮਸ਼ੀਨਾਂ ਰਾਹੀਂ ਸਿੱਖਣ ਅਤੇ ਸਾਈਬਰ ਭੌਤਿਕੀ ਪ੍ਰਣਾਲੀਆਂ ਨਾਲ ਮਿਲਕੇ ਪ੍ਰਭਾਵੀ ਨਿਰਮਾਣ, ਸਮਾਰਟ ਸ਼ਹਿਰਾਂ ਅਤੇ ਉਦਯੋਗ 4.0 ਵਿੱਚ ਸਾਡੀ ਸਫਲਤਾ ਦਾ ਪ੍ਰਮੁੱਖ ਹਿੱਸਾ ਹੋਏਗਾ। ਆਓ ਅਸੀਂ 2030 ਤੱਕ ਆਲਮੀ ਖੋਜ ਦਰਜਾਬੰਦੀ ਵਿੱਚ ਭਾਰਤ ਦੇ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖੀਏ।

ਦੋਸਤੋ,

ਹੁਣ ਤੋਂ ਚਾਰ ਸਾਲ ਬਾਅਦ ਅਸੀਂ ਆਪਣੀ ਅਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾ ਰਹੇ ਹਾਂ। ਅਸੀਂ 2022 ਤੱਕ ‘ਨਿਊ ਇੰਡੀਆ’ ਬਣਾਉਣ ਦਾ ਸਮੂਹਿਕ ਤੌਰ ’ਤੇ ਸਮਾਧਾਨ ਕੀਤਾ ਹੈ। ਸਾਨੂੰ ‘ਸਬ ਕਾ ਸਾਥ, ਸਬ ਕਾ ਵਿਕਾਸ’ ਦੀ ਭਾਵਨਾ ਵਿੱਚ ਸਾਂਝੀ ਖੁਸ਼ਹਾਲੀ ਲਈ ਕਾਰਜ ਕਰਨ ਦੀ ਲੋੜ ਹੈ। ਇਸ ਟੀਚੇ ਲਈ ਤੁਹਾਡੇ ਹਰ ਇੱਕ ਦੇ ਪੂਰੇ ਦਿਲ ਤੋਂ ਯੋਗਦਾਨ ਦੀ ਲੋੜ ਹੈ। ਭਾਰਤੀ ਅਰਥਵਿਵਸਥਾ ਉੱਚ ਗਤੀ ਵਾਲੀ ਹੈ, ਪਰ ਅਸੀਂ ਮਨੁੱਖੀ ਵਿਕਾਸ ਸੂਚਕ ਵਿੱਚ ਘੱਟ ਰੈਂਕ ’ਤੇ ਹਾਂ। ਇਸ ਵਿੱਚ ਇਕਸਾਰਤਾ ਲਈ ਮਹੱਤਵਪੂਰਨ ਕਾਰਨਾਂ ਵਿੱਚੋਂ ਇੱਕ ਪ੍ਰਮੁੱਖ ਅੰਤਰ ਰਾਜ ਅਤੇ ਅੰਤਰ ਰਾਜ ਅਸਮਾਨਤਾ ਹੈ। ਇਸਦਾ ਸਮਾਧਾਨ ਕਰਨ ਲਈ ਅਸੀਂ 100 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਠੋਸ ਯਤਨ ਸ਼ੁਰੂ ਕੀਤਾ ਹੈ। ਅਸੀਂ ਸਿਹਤ ਅਤੇ ਪੋਸ਼ਣ ਵਰਗੇ ਮਹੱਤਵਪੂਰਨ ਖੇਤਰਾਂ ਸਿੱਖਿਆ,ਖੇਤੀਬਾੜੀ ਅਤੇ ਜਲ ਸਰੋਤ, ਵਿੱਤੀ ਸਮਾਵੇਸ਼, ਹੁਨਰ ਵਿਕਾਸ ਅਤੇ ਬੁਨਿਆਦੀ ਢਾਂਚੇ ’ਤੇ ਧਿਆਨ ਕੇਂਦਰਤ ਕਰਾਂਗੇ। ਇਨ੍ਹਾਂ ਸਾਰੇ ਖੇਤਰਾਂ ਨੂੰ ਨਵੇਂ ਸਮਾਧਾਨ ਲੋੜੀਂਦੇ ਹਨ ਜੋ ਸਥਾਨਕ ਚੁਣੌਤੀਆਂ ਅਤੇ ਲੋੜਾਂ ਨੂੰ ਪੂਰਾ ਕਰਦੇ ਹਨ। ‘ਇੱਕ ਅਕਾਰ ਸਭ ਨੂੰ ਫਿੱਟ ਬੈਠਦਾ ਹੈ’ ਦ੍ਰਿਸ਼ਟੀਕੋਣ ਇਸ ਮਾਮਲੇ ਵਿੱਚ ਕੰਮ ਨਹੀਂ ਕਰ ਸਕਦਾ। ਕੀ ਸਾਡੇ ਵਿਗਿਆਨਕ ਸੰਸਥਾਨ ਇਨ੍ਹਾਂ ਅਕਾਂਖਿਆਵਾਂ ਨਾਲ ਜ਼ਿਲ੍ਹਿਆਂ ਦੀ ਸੇਵਾ ਕਰ ਸਕਦੇ ਹਨ? ਕੀ ਉਹ ਹੁਨਰ ਅਤੇ ਉੱਦਮਸ਼ੀਲਤਾ ਉਤਪੰਨ ਕਰਨ ਵਾਲੀਆਂ ਉਚਿੱਤ ਤਕਨੀਕਾਂ ਦਾ ਨਿਰਮਾਣ ਅਤੇ ਪ੍ਰਸਾਰ ਕਰ ਸਕਦੇ ਹਨ?

ਇਹ ਭਾਰਤ ਮਾਤਾ ਲਈ ਇੱਕ ਮਹਾਨ ਸੇਵਾ ਹੋਏਗੀ। ਭਾਰਤ ਵਿੱਚ ਇੱਕ ਸਮਰਿੱਧ ਪਰੰਪਰਾ ਅਤੇ ਖੋਜ ਵਿਗਿਆਨ ਅਤੇ ਤਕਨਾਲੋਜੀ ਦੋਹਾਂ ਦਾ ਇੱਕ ਲੰਬਾ ਇਤਿਹਾਸ ਹੈ। ਹੁਣ ਇਸ ਖੇਤਰ ਵਿੱਚ ਸਾਹਮਣੇ ਵਾਲੇ ਦੇਸ਼ਾਂ ਦਰਮਿਆਨ ਸਾਡੇ ਸਹੀ ਸਥਾਨ ਨੂੰ ਮੁੜ ਪ੍ਰਾਪਤ ਕਰਨ ਦਾ ਸਮਾਂ ਹੈ। ਮੈਂ ਵਿਗਿਆਨਕ ਸਮੁਦਾਏ ਨੂੰ ਆਪਣੀਆਂ ਖੋਜ ਪ੍ਰਯੋਗਸ਼ਾਲਾਵਾਂ ਦਾ ਜ਼ਮੀਨੀ ਪੱਧਰ ’ਤੇ ਵਿਸਤਾਰ ਕਰਨ ਦਾ ਸੱਦਾ ਦਿੰਦਾ ਹਾਂ।

ਮੈਨੂੰ ਯਕੀਨ ਹੈ ਕਿ ਆਪਣੇ ਵਿਗਿਆਨਕਾਂ ਦੇ ਸਮਰਪਿਤ ਉਪਰਾਲਿਆਂ ਰਾਹੀਂ ਅਸੀਂ ਇੱਕ ਬਿਹਤਰ ਭਵਿੱਖ ਦੇ ਮਾਰਗ ’ਤੇ ਚਲ ਰਹੇ ਹਾਂ। ਭਵਿੱਖ ਜਿਹੜਾ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਲਈ ਚਾਹੁੰਦੇ ਹਾਂ।

ਬਹੁਤ-ਬਹੁਤ ਧੰਨਵਾਦ।

*******

ਏਕੇਟੀ/ਐੱਸਐੱਚ/ਵੀਕੇ