Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਣੀਪੁਰ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮਣੀਪੁਰ ਦੀ ਰਾਜਪਾਲ ਸ਼੍ਰੀਮਤੀ ਨਜਮਾ ਹੈਪਤੁੱਲਾ ਜੀ, ਮਣੀਪੁਰ ਦੇ ਲੋਕਪ੍ਰਿਯ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਜੀ, ਕੇਂਦਰੀ ਮੰਤਰੀ ਪਰਿਸ਼ਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਸ਼੍ਰੀ ਜਿਤੇਂਦਰ ਸਿੰਘ ਜੀ, ਰਤਨ ਲਾਲ ਕਟਾਰੀਆ ਜੀ ਮਣੀਪੁਰ ਤੋਂ ਸਾਂਸਦ ਅਤੇ ਵਿਧਾਨ ਸਭਾ ਦੇ ਸਾਰੇ ਜਨ- ਪ੍ਰਤੀਨਿਧੀਗਣ ਅਤੇ ਮਣੀਪੁਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !!

ਅੱਜ ਦਾ ਇਹ ਪ੍ਰੋਗਰਾਮ, ਇਸ ਗੱਲ ਦਾ ਉਦਾਹਰਣ ਹੈ ਕਿ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਵੀ ਦੇਸ਼ ਰੁਕਿਆ ਨਹੀਂ ਹੈ, ਦੇਸ਼ ਥਮਿਆ ਨਹੀਂ ਹੈ ਅਤੇ ਦੇਸ਼ ਥੱਕਿਆ ਨਹੀਂ ਹੈ। ਜਦੋਂ ਤੱਕ ਵੈਕਸੀਨ ਨਹੀਂ ਆਉਂਦੀ, ਜਿੱਥੇ ਕੋਰੋਨਾ ਦੇ ਖ਼ਿਲਾਫ਼ ਸਾਨੂੰ ਮਜ਼ਬੂਤੀ ਨਾਲ ਲੜਦੇ ਰਹਿਣਾ ਹੈ ਵਿਜੈ ਹੋਣਾ ਹੈ। ਉੱਥੇ ਵਿਕਾਸ  ਦੇ ਕਾਰਜਾਂ ਨੂੰ ਵੀ ਪੂਰੀ ਤਾਕਤ ਨਾਲ ਅੱਗੇ ਵਧਾਉਣਾ ਹੈ। ਇਸ ਵਾਰ ਤਾਂ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਨੂੰ ਇੱਕ ਤਰ੍ਹਾਂ ਨਾਲ ਦੂਹਰੀਆਂ ਚੁਣੌਤੀਆਂ ਨਾਲ ਨਿਪਟਣਾ ਪੈ ਰਿਹਾ ਹੈ।

ਨੌਰਥ ਈਸਟ ਵਿੱਚ ਫਿਰ ਇਸ ਸਾਲ ਭਾਰੀ ਬਾਰਿਸ਼ ਨਾਲ ਕਾਫ਼ੀ ਨੁਕਸਾਨ ਹੋ ਰਿਹਾ ਹੈ। ਅਨੇਕ ਲੋਕਾਂ ਦੀ ਮੌਤ ਹੋਈ ਹੈ, ਅਨੇਕ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਮੈਂ ਸਾਰੇ ਪ੍ਰਭਾਵਿਤ ਪਰਿਵਾਰਾਂ  ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦਾ ਹਾਂ। ਇਸ ਮੁਸ਼ਕਿਲ ਘੜੀ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਭਾਰਤ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਸਾਰੀਆਂ ਰਾਜ ਸਰਕਾਰਾਂ ਦੇ ਨਾਲ, ਜੋ ਵੀ ਜ਼ਰੂਰਤ ਹੈ, ਹਰ ਤਰ੍ਹਾਂ ਦੇ ਕੰਮ ਕਰਨ ਲਈ ਲਗਾਤਾਰ ਪ੍ਰਯਤਨ ਕਰ ਰਹੀ ਹੈ।

ਸਾਥੀਓ,

ਮਣੀਪੁਰ ਵਿੱਚ ਕੋਰੋਨਾ ਸੰਕ੍ਰਮਣ ਦੀ ਗਤੀ ਅਤੇ ਦਾਇਰੇ ਨੂੰ ਨਿਯੰਤ੍ਰਿਤ ਕਰਨ ਲਈ ਰਾਜ ਸਰਕਾਰ ਦਿਨ ਰਾਤ ਜੁਟੀ ਹੋਈ ਹੈ। ਲੌਕਡਾਊਨ ਦੇ ਦੌਰਾਨ ਮਣੀਪੁਰ ਦੇ ਲੋਕਾਂ ਲਈ ਜ਼ਰੂਰੀ ਇੰਤਜ਼ਾਮ ਹੋਣ, ਜਾਂ ਫਿਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਪ੍ਰਬੰਧ, ਰਾਜ ਸਰਕਾਰ ਨੇ ਹਰ ਜ਼ਰੂਰੀ ਕਦਮ ਉਠਾਏ ਹਨ।  ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮਣੀਪੁਰ ਦੇ ਕਰੀਬ 25 ਲੱਖ ਗ਼ਰੀਬ ਭਾਈ- ਭੈਣਾਂ ਨੂੰ ਯਾਨੀ ਕਰੀਬ-ਕਰੀਬ 5 ਲੱਖ ਪਰਿਵਾਰ ਸਮਝ ਜਾਂ 6 ਲੱਖ ਪਰਿਵਾਰ ਇਨ੍ਹਾਂ ਗ਼ਰੀਬ ਭਾਈਆਂ-ਭੈਣਾਂ ਨੂੰ ਮੁਫ਼ਤ ਅਨਾਜ ਮਿਲਿਆ ਹੈ। ਇਸੇ ਤਰ੍ਹਾਂ ਡੇਢ ਲੱਖ ਤੋਂ ਅਧਿਕ ਭੈਣਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸੁਵਿਧਾ ਦਿੱਤੀ ਗਈ ਹੈ। ਮੈਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਦੀਆਂ ਇਹ ਯੋਜਨਾਵਾਂ, ਸੰਕਟ ਦੇ ਇਸ ਸਮੇਂ ਵਿੱਚ ਗ਼ਰੀਬਾਂ ਦੀ ਇਸੇ ਤਰ੍ਹਾਂ ਮਦਦ ਕਰਦੀਆਂ ਰਹਿਣਗੀਆਂ।

ਸਾਥੀਓ,

ਅੱਜ ਇੰਫਾਲ ਸਹਿਤ ਮਣੀਪੁਰ ਦੇ ਲੱਖਾਂ ਸਾਥੀਆਂ ਲਈ, ਖ਼ਾਸ ਤੌਰ ’ਤੇ ਸਾਡੀਆਂ ਭੈਣਾਂ ਲਈ ਬਹੁਤ ਵੱਡਾ ਦਿਨ ਹੈ। ਅਤੇ ਉਹ ਵੀ ਹੁਣ ਕੁਝ ਦਿਨ ਦੇ ਬਾਅਦ ਜਦੋਂ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ, ਉਸ ਤੋਂ ਪਹਿਲਾਂ ਮਣੀਪੁਰ ਦੀਆਂ ਭੈਣਾਂ ਨੂੰ, ਇੱਕ ਬਹੁਤ ਵੱਡੀ ਸੌਗਾਤ ਦੀ ਸ਼ੁਰੂਆਤ ਹੋ ਰਹੀ ਹੈ। ਲਗਭਗ 3 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਮਣੀਪੁਰ ਵਾਟਰ ਸਪਲਾਈ ਪ੍ਰੋਜੈਕਟ ਨਾਲ ਇੱਥੋਂ ਦੇ ਲੋਕਾਂ ਨੂੰ ਪਾਣੀ ਦੀਆਂ ਦਿੱਕਤਾਂ ਘੱਟ ਹੋਣ ਵਾਲੀਆਂ ਹੈ। ਗ੍ਰੇਟਰ ਇੰਫਾਲ ਸਹਿਤ,  ਛੋਟੇ-ਵੱਡੇ 25 ਸ਼ਹਿਰ ਅਤੇ ਕਸਬੇ, 1700 ਤੋਂ ਜ਼ਿਆਦਾ ਪਿੰਡਾਂ ਲਈ ਇਸ ਪ੍ਰੋਜੈਕਟ ਨਾਲ ਜੋ ਜਲਧਾਰਾ ਨਿਕਲੇਗੀ, ਇਹ ਜਲਧਾਰਾ ਜੀਵਨ ਧਾਰਾ ਦਾ ਕੰਮ ਕਰੇਗੀ। ਵੱਡੀ ਗੱਲ ਇਹ ਵੀ ਹੈ ਕਿ ਇਹ ਪ੍ਰੋਜੈਕਟ ਅੱਜ ਦੀਆਂ ਹੀ ਨਹੀਂ ਬਲਕਿ ਅਗਲੇ 20-22 ਸਾਲ ਤੱਕ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।

ਇਸ ਪ੍ਰੋਜੈਕਟ ਨਾਲ ਲੱਖਾਂ ਲੋਕਾਂ ਨੂੰ ਘਰ ਵਿੱਚ ਪੀਣ ਦਾ ਸਾਫ਼ ਪਾਣੀ ਤਾਂ ਉਪਲੱਬਧ ਹੋਵੇਗਾ ਹੀ,   ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਤੇ ਤੁਸੀਂ ਜਾਣਦੇ ਹੋ ਜਦੋਂ ਸ਼ੁੱਧ ਪਾਣੀ ਪੀਣ ਨੂੰ ਮਿਲਦਾ ਹੈ ਤਾਂ immunity ਨੂੰ ਬਹੁਤ ਮਦਦ ਮਿਲਦੀ ਹੈ। ਰੋਗ-ਪ੍ਰਤੀਰੋਧ ਲਈ ਬਹੁਤ ਵੱਡੀ ਤਾਕਤ ਮਿਲਦੀ ਹੈ।  ਬਿਮਾਰੀਆਂ ਦੂਰ ਰਹਿੰਦੀਆਂ ਹੈ। ਇਸ ਲਈ ਪਾਣੀ, ਸਿਰਫ਼ ਨਲ ਤੋਂ ਪਾਣੀ ਆਵੇਗਾ ਇਤਨਾ ਵਿਸ਼ਾ ਨਹੀਂ ਹੈ। ਨਿਸ਼ਚਿਤ ਰੂਪ ਨਾਲ ਇਹ ਪ੍ਰੋਜੈਕਟ, ਹਰ ਘਰ ਨਲ ਤੋਂ ਜਲ ਪਹੁੰਚਾਉਣ ਦੇ ਸਾਡੇ ਵਿਆਪਕ ਟੀਚੇ ਨੂੰ ਵੀ ਬਹੁਤ ਅਧਿਕ ਗਤੀ ਦੇਵੇਗਾ। ਮੈਂ ਇਸ ਵਾਟਰ ਪ੍ਰੋਜੈਕਟ ਲਈ ਮਣੀਪੁਰ ਦੇ ਲੋਕਾਂ ਨੂੰ ਅਤੇ ਵਿਸ਼ੇਸ਼ ਕਰਕੇ ਮਣੀਪੁਰ ਦੀਆਂ ਮੇਰੀਆਂ ਮਾਤਾਵਾਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਪਿਛਲੇ ਸਾਲ ਜਦੋਂ ਦੇਸ਼ ਵਿੱਚ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਹੋ ਰਹੀ ਸੀ, ਉਦੋਂ ਮੈਂ ਕਿਹਾ ਸੀ ਕਿ ਸਾਨੂੰ ਪਹਿਲਾਂ ਦੀਆਂ ਸਰਕਾਰਾਂ ਦੇ ਮੁਕਾਬਲੇ ਕਈ ਗੁਣਾ ਤੇਜ਼ੀ ਨਾਲ ਕੰਮ ਕਰਨਾ ਹੈ। ਜਦੋਂ 15 ਕਰੋੜ ਤੋਂ ਜ਼ਿਆਦਾ ਘਰਾਂ ਵਿੱਚ ਪਾਈਪ ਤੋਂ ਪਾਣੀ ਪੰਹੁਚਾਉਣਾ ਹੋਵੇ, ਤਾਂ ਇੱਕ ਪਲ ਲਈ ਵੀ ਰੁਕਣ ਬਾਰੇ  ਸੋਚਿਆ ਨਹੀਂ ਜਾ ਸਕਦਾ। ਇਹੀ ਵਜ੍ਹਾ ਸੀ ਕਿ ਲੌਕਡਾਊਨ ਦੇ ਸਮੇਂ ਵਿੱਚ ਵੀ ਪਿੰਡ-ਪਿੰਡ ਵਿੱਚ ਪਾਈਪਲਾਈਨ ਵਿਛਾਉਣ ਅਤੇ ਜਾਗਰੂਕਤਾ ਵਧਾਉਣ, ਪੰਚਾਇਤਾਂ ਨੂੰ ਨਾਲ ਲਿਆਉਣ ਦਾ ਕੰਮ ਲਗਾਤਾਰ ਜਾਰੀ ਰਿਹਾ।

ਅੱਜ ਸਥਿਤੀ ਇਹ ਹੈ ਕਿ ਦੇਸ਼ ਵਿੱਚ ਕਰੀਬ-ਕਰੀਬ ਇੱਕ ਲੱਖ ਵਾਟਰ ਕਨੈਕਸ਼ਨ ਯਾਨੀ ਘਰਾਂ ਵਿੱਚ ਪਾਣੀ ਦਾ ਕਨੈਕਸ਼ਨ, ਪ੍ਰਤੀਦਿਨ, ਰੋਜ਼ ਦਿੱਤੇ ਜਾ ਰਹੇ ਹਨ। ਯਾਨੀ ਹਰ ਰੋਜ਼ ਇੱਕ ਲੱਖ ਮਾਤਾਵਾਂ-ਭੈਣਾਂ  ਦੇ ਜੀਵਨ ਤੋਂ ਪਾਣੀ ਦੀ ਇੰਨੀ ਵੱਡੀ ਚਿੰਤਾ ਨੂੰ ਅਸੀਂ ਦੂਰ ਕਰ ਰਹੇ ਹਾਂ। ਇੱਕ ਲੱਖ ਪਰਿਵਾਰ ਦੀਆਂ ਮਾਤਾਵਾਂ-ਭੈਣਾਂ ਨੂੰ, ਉਨ੍ਹਾਂ ਦਾ ਜੀਵਨ ਆਸਾਨ ਬਣਾ ਰਹੇ ਹਾਂ। ਇਹ ਤੇਜ਼ੀ ਇਸ ਲਈ ਵੀ ਸੰਭਵ ਹੋ ਪਾ ਰਹੀ ਹੈ, ਕਿਉਂਕਿ ਜਲ ਜੀਵਨ ਮਿਸ਼ਨ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਅੱਗੇ ਵਧ ਰਿਹਾ ਹੈ।  ਇਸ ਵਿੱਚ ਪਿੰਡ ਦੇ ਲੋਕ, ਵਿਸ਼ੇਸ਼ ਕਰਕੇ ਪਿੰਡ ਦੀਆਂ ਭੈਣਾਂ, ਪਿੰਡ ਦੇ ਜਨ-ਪ੍ਰਤਿਨਿਧੀ ਹੀ ਮਿਲ ਕੇ ਤੈਅ ਕਰ ਰਹੇ ਹਨ ਕਿ ਕਿੱਥੇ ਪਾਈਪ ਵਿਛੇਗੀ, ਕਿੱਥੇ ਪਾਣੀ ਦਾ ਸੋਰਸ ਬਣੇਗਾ, ਕਿੱਥੇ ਟੈਂਕ ਬਣੇਗਾ, ਕਿੱਥੇ ਕਿਤਨਾ ਬਜਟ ਲਗੇਗਾ।

ਸਾਥੀਓ,

ਸਰਕਾਰ ਦੀ ਵਿਵਸਥਾ ਵਿੱਚ ਇਤਨਾ ਵੱਡਾ decentralization, ਇਤਨੀ ਵੱਡੀ ਮਾਤਰਾ ਵਿੱਚ ‘grassroot level’ ’ਤੇ empowerment ਆਪ ਕਲਪਨਾ ਕਰ ਸਕਦੇ ਹੋ ਕਿ ਪਾਣੀ ਕਿਤਨੀ ਵੱਡੀ ਤਾਕਤ ਬਣ ਕੇ ਆ ਰਿਹਾ ਹੈ।  ਸਾਥੀਓ,  Ease of Living, ਜੀਵਨ ਜਿਊਣ ਵਿੱਚ ਆਸਾਨੀ, ਇਹ ਬਿਹਤਰ ਜੀਵਨ ਦੀ ਇੱਕ ਜ਼ਰੂਰੀ ਪੂਰਵ ਸ਼ਰਤ ਹੈ। ਪੈਸਾ ਘੱਟ ਹੋ ਸਕਦਾ ਹੈ, ਜ਼ਿਆਦਾ ਹੋ ਸਕਦਾ ਹੈ ਲੇਕਿਨ Ease of Living ਇਸ ’ਤੇ ਸਭ ਦਾ ਹੱਕ ਹੈ, ਅਤੇ ਵਿਸ਼ੇਸ਼ ਕਰਕੇ ਸਾਡੇ ਹਰ ਗ਼ਰੀਬ ਭਾਈ-ਭੈਣ, ਮਾਤਾ, ਭੈਣਾਂ, ਦਲਿਤ, ਪਿਛੜੇ, ਆਦਿਵਾਸੀ, ਉਨ੍ਹਾਂ ਦਾ ਹੱਕ ਹੈ।

ਇਸ ਲਈ ਬੀਤੇ 6 ਵਰ੍ਹਿਆਂ ਵਿੱਚ ਭਾਰਤ ਵਿੱਚ Ease of Living ਦਾ ਵੀ ਇੱਕ ਬਹੁਤ ਵੱਡਾ ਅੰਦੋਲਨ ਚਲ ਰਿਹਾ ਹੈ। ਭਾਰਤ ਆਪਣੇ ਨਾਗਰਿਕਾਂ ਨੂੰ ਜੀਵਨ ਦੀ ਹਰ ਜ਼ਰੂਰੀ ਸੁਵਿਧਾ ਦੇਣ ਦਾ ਪ੍ਰਯਤਨ ਕਰ ਰਿਹਾ ਹੈ। ਬੀਤੇ 6 ਸਾਲ ਵਿੱਚ ਹਰ ਪੱਧਰ ’ਤੇ, ਹਰ ਖੇਤਰ ਵਿੱਚ ਉਹ ਕਦਮ ਉਠਾਏ ਗਏ ਹਨ, ਜੋ ਗ਼ਰੀਬ ਨੂੰ, ਆਮ ਜਨ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕਰ ਸਕਣ। ਅੱਜ ਮਣੀਪੁਰ ਸਹਿਤ ਪੂਰਾ ਭਾਰਤ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋਣ ਦਾ ਐਲਾਨ ਕਰ ਚੁੱਕਿਆ ਹੈ।

ਅੱਜ ਭਾਰਤ ਦੇ ਹਰ ਪਿੰਡ ਤੱਕ ਬਿਜਲੀ ਦਾ ਕਨੈਕਸ਼ਨ ਪਹੁੰਚ ਚੁੱਕਿਆ ਹੈ, ਕਰੀਬ-ਕਰੀਬ ਹਰ ਪਰਿਵਾਰ ਬਿਜਲੀ ਨਾਲ ਕਨੈਕਟੀਡ ਹੈ। ਅੱਜ LPG ਗੈਸ ਗ਼ਰੀਬ ਤੋਂ ਗ਼ਰੀਬ ਦੇ ਕਿਚਨ ਤੱਕ ਪਹੁੰਚ ਚੁੱਕੀ ਹੈ। ਹਰ ਪਿੰਡ ਨੂੰ ਚੰਗੀ ਸੜਕ ਨਾਲ ਜੋੜਿਆ ਜਾ ਰਿਹਾ ਹੈ। ਹਰ ਗ਼ਰੀਬ ਬੇਘਰ ਨੂੰ ਰਹਿਣ ਲਈ ਚੰਗੇ ਘਰ ਉਪਲੱਬਧ ਕਰਵਾਏ ਜਾ ਰਹੇ ਹਨ। ਇੱਕ ਵੱਡੀ ਕਮੀ ਰਹਿੰਦੀ ਸੀ ਸਾਫ਼ ਪਾਣੀ ਦੀ, ਤਾਂ ਉਸ ਨੂੰ ਪੂਰਾ ਕਰਨ ਲਈ ਵੀ ਮਿਸ਼ਨ ਮੋਡ ’ਤੇ ਜਲ ਪਹੁੰਚਾਉਣ ਦਾ ਕੰਮ ਚਲ ਰਿਹਾ ਹੈ।

ਸਾਥੀਓ,

ਬਿਹਤਰ ਜੀਵਨ ਦਾ,  Progress ਅਤੇ Prosperity ਦਾ ਸਿੱਧਾ ਸਬੰਧ ਕਨੈਕਟੀਵਿਟੀ ਨਾਲ ਹੈ।  ਨੌਰਥ ਈਸਟ ਦੀ ਕਨੈਕਟੀਵਿਟੀ ਇੱਥੇ  ਦੇ ਲੋਕਾਂ ਦੀ ease of Living ਲਈ ਤਾਂ ਜ਼ਰੂਰੀ ਹੈ ਹੀ,  ਇੱਕ ਸੁਰੱਖਿਅਤ ਅਤੇ ਆਤਮਨਿਰਭਰ ਭਾਰਤ  ਦੇ ਟੀਚੇ ਨੂੰ ਪੂਰਾ ਕਰਨ ਲਈ ਵੀ ਬਹੁਤ ਜ਼ਰੂਰੀ ਹੈ।  ਇਹ ਇੱਕ ਤਰ੍ਹਾ ਮਿਆਂਮਾਰ,  ਭੂਟਾਨ,  ਨੇਪਾਲ ਅਤੇ ਬੰਗਲਾਦੇਸ਼  ਦੇ ਨਾਲ ਸਾਡੇ ਸਮਾਜਿਕ ਅਤੇ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤੀ ਦਿੰਦੀ ਹੈ,  ਉੱਥੇ ਹੀ ਭਾਰਤ ਦੀ Act East Policy ਨੂੰ ਵੀ ਸਸ਼ਕਤ ਕਰਦੀ ਹੈ।

ਸਾਡਾ ਇਹ ਨੌਰਥ ਈਸਟ,  ਇੱਕ ਤਰ੍ਹਾਂ ਨਾਲ ਪੂਰਬੀ ਏਸ਼ੀਆ  ਦੇ ਨਾਲ ਸਾਡੇ ਪ੍ਰਾਚੀਨ ਸੱਭਿਆਚਾਰਕ ਰਿਸ਼ਤਿਆਂ ਨੂੰ ਅਤੇ ਭਵਿੱਖ  ਦੇ Trade,  Travel ਅਤੇ Tourism ਉਨ੍ਹਾਂ ਰਿਸ਼ਤਿਆਂ ਦਾ ਗੇਟਵੇ ਹੈ।  ਇਸੇ ਸੋਚ ਦੇ ਨਾਲ ਮਣੀਪੁਰ ਸਹਿਤ ਪੂਰੇ ਨੌਰਥ ਈਸਟ ਵਿੱਚ ਕਨੈਕਟੀਵਿਟੀ ਨਾਲ ਜੁੜੇ ਇੰਫ੍ਰਾਸਟ੍ਰਕਚਰ ‘ਤੇ ਨਿਰੰਤਰ ਬਲ ਦਿੱਤਾ ਜਾ ਰਿਹਾ ਹੈ।  Roadways,  Highways,  Airways,  Waterways ਅਤੇ I-ways ਇਸ  ਦੇ ਨਾਲ-ਨਾਲ ਗੈਸ ਪਾਈਪਲਾਈਨ ਦਾ ਵੀ ਆਧੁਨਿਕ ਇੰਫ੍ਰਾਸਟ੍ਰਕਚਰ,  optical fibre ਦਾ ਇੰਫ੍ਰਾਸਟ੍ਰਕਚਰ,  power grid ਦੀ ਵਿਵਸਥਾ,  ਅਜਿਹੇ ਅਨੇਕ ਕੰਮ,  ਨੌਰਥ ਈਸਟ ਵਿੱਚ ਇੱਕ ਤਰ੍ਹਾਂ ਨਾਲ ਇੰਫ੍ਰਾਸਟ੍ਰਕਚਰ ਦਾ ਜਾਲ ਵਿਛਾਇਆ ਜਾ ਰਿਹਾ ਹੈ।

ਬੀਤੇ 6 ਸਾਲ ਵਿੱਚ ਪੂਰੇ ਨੌਰਥ ਈਸਟ  ਦੇ ਇੰਫ੍ਰਾਸਟ੍ਰਕਚਰ ‘ਤੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।  ਕੋਸ਼ਿਸ਼ ਇਹ ਹੈ ਕਿ ਨੌਰਥ ਈਸਟ  ਦੇ ਰਾਜਾਂ ਦੀਆਂ ਰਾਜਧਾਨੀਆਂ ਨੂੰ 4 ਲੇਨ,  ਡਿਸਟ੍ਰਿਕਟ ਹੈਡਕੁਆਰਟਰਸ ਨੂੰ 2 ਲੇਨ ਅਤੇ ਪਿੰਡਾਂ ਨੂੰ all weather road ਨਾਲ ਜੋੜਿਆ ਜਾਵੇ।  ਇਸ ਦੇ ਤਹਿਤ ਕਰੀਬ 3 ਹਜ਼ਾਰ ਕਿਲੋਮੀਟਰ ਸੜਕਾਂ ਤਿਆਰ ਵੀ ਹੋ ਚੁੱਕੀਆਂ ਹਨ ਅਤੇ ਕਰੀਬ 6 ਹਜ਼ਾਰ ਕਿਲੋਮੀਟਰ  ਦੇ ਪ੍ਰੋਜੈਕਟਸ ‘ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

ਸਾਥੀਓ,

ਰੇਲ ਕਨੈਕਟੀਵਿਟੀ  ਦੇ ਖੇਤਰ ਵਿੱਚ ਤਾਂ  ਨੌਰਥ ਈਸਟ ਵਿੱਚ ਬਹੁਤ ਵੱਡਾ ਪਰਿਵਰਤਨ ਦੇਖਣ ਨੂੰ ਮਿਲ ਰਿਹਾ ਹੈ।  ਇੱਕ ਤਰਫ ਨਵੇਂ-ਨਵੇਂ ਸਟੇਸ਼ਨਾਂ ‘ਤੇ ਰੇਲ ਪਹੁੰਚ ਰਹੀ ਹੈ,  ਉੱਥੇ ਹੀ ਦੂਜੇ ਪਾਸੇ ਨੌਰਥ ਈਸਟ ਦੇ ਰੇਲ ਨੈੱਟਵਰਕ ਨੂੰ ਬ੍ਰੌਡਗੇਜ ਵਿੱਚ ਬਦਲਿਆ ਜਾ ਰਿਹਾ ਹੈ। ਆਪ ਸਾਰੇ ਤਾਂ ਇਹ ਬਦਲਾਅ ਅਨੁਭਵ ਵੀ ਕਰ ਰਹੇ ਹੋ।  ਲਗਭਗ 14 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ, ਜੀਰੀਬਾਮ-ਇੰਫਾਲ ਰੇਲ ਲਾਈਨ  ਦੇ ਤਿਆਰ ਹੋਣ ‘ਤੇ ਮਣੀਪੁਰ ਵਿੱਚ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ। ਇਸੇ ਤਰ੍ਹਾਂ ਨੌਰਥ ਈਸਟ  ਦੇ ਹਰ ਰਾਜ ਦੀਆਂ ਰਾਜਧਾਨੀਆਂ ਨੂੰ ਆਉਣ ਵਾਲੇ 2 ਵਰ੍ਹਿਆਂ ਵਿੱਚ ਇੱਕ ਬਿਹਤਰੀਨ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

ਸਾਥੀਓ,

ਰੋਡ ਅਤੇ ਰੇਲਵੇ  ਦੇ ਇਲਾਵਾ ਨੌਰਥ ਈਸਟ ਦੀ ਏਅਰ ਕਨੈਕਟੀਵਿਟੀ ਵੀ ਉਤਨੀ ਹੀ ਮਹੱਤਵਪੂਰਨ ਹੈ।  ਅੱਜ ਨੌਰਥ ਈਸਟ ਵਿੱਚ ਛੋਟੇ-ਵੱਡੇ ਕਰੀਬ 13 ਅਪਰੇਸ਼ਨਲ ਏਅਰਪੋਰਟਸ ਹਨ।  ਇੰਫਾਲ ਏਅਰਪੋਰਟ ਸਹਿਤ ਨੌਰਥ ਈਸਟ  ਦੇ ਜੋ ਮੌਜੂਦਾ ਏਅਰਪੋਰਟਸ ਹਨ,  ਉਨ੍ਹਾਂ ਦਾ ਵਿਸਤਾਰ ਕਰਨ  ਦੇ ਲਈ,  ਉੱਥੇ ਆਧੁਨਿਕ ਸੁਵਿਧਾਵਾਂ ਤਿਆਰ ਕਰਨ ਲਈ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਰਹੇ ਹਨ।

ਸਾਥੀਓ,

ਨੌਰਥ ਈਸਟ ਲਈ ਇੱਕ ਹੋਰ ਵੱਡਾ ਕੰਮ ਹੋ ਰਿਹਾ ਹੈ,  Inland Water- ways  ਦੇ ਖੇਤਰ ਵਿੱਚ।  ਇੱਕ ਬਹੁਤ ਵੱਡਾ Revolution ਮੈਂ ਦੇਖ ਰਿਹਾ ਹਾਂ।  ਇੱਥੇ ਹੁਣ 20 ਤੋਂ ਜ਼ਿਆਦਾ ਨੈਸ਼ਨਲ ਵਾਟਰਵੇਜ਼ ਉਸ ‘ਤੇ ਕੰਮ ਚਲ ਰਿਹਾ ਹੈ।  ਭਵਿੱਖ ਵਿੱਚ ਇੱਥੇ ਦੀ ਕਨੈਕਟੀਵਿਟੀ ਸਿਰਫ ਸਿਲੀਗੁੜੀ ਕੌਰੀਡੋਰ ਤੱਕ ਸੀਮਿਤ ਨਹੀਂ ਰਹੇਗੀ।  ਹੁਣ ਸਮੁੰਦਰ ਅਤੇ ਨਦੀਆਂ  ਦੇ ਨੈੱਟਵਰਕ  ਦੇ ਜ਼ਰੀਏ ਇੱਕ ਸੀਮਲੈੱਸ Connectivity ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।  ਕਨੈਕਟੀਵਿਟੀ ਵਧਣ ਦਾ ਬਹੁਤ ਵੱਡਾ ਲਾਭ ਸਾਡੇ ਉੱਦਮੀਆਂ, ਸਾਡੇ ਕਿਸਾਨਾਂ ਨੂੰ ਮਿਲ ਰਿਹਾ ਹੈ।  ਇਸ ਨਾਲ ਨੌਰਥ ਈਸਟ ਲਈ ਹੋਣ ਵਾਲੇ ਟ੍ਰਾਂਸਪੋਰਟੇਸ਼ਨ ਵਿੱਚ ਸਮੇਂ ਦੀ ਬੱਚਤ ਹੋ ਰਹੀ ਹੈ।  ਦੂਜਾ ਲਾਭ ਇਹ ਵੀ ਹੋਇਆ ਹੈ ਕਿ ਨੌਰਥ ਈਸਟ  ਦੇ ਪਿੰਡਾਂ ਨੂੰ,  ਕਿਸਾਨਾਂ ਨੂੰ,  ਦੁੱਧ-ਸਬਜ਼ੀ ਅਤੇ ਖਣਿਜ ਜਿਹੇ ਦੂਜੇ ਪ੍ਰੋਡਕਟਸ ਨੂੰ ਦੇਸ਼ ਅਤੇ ਵਿਦੇਸ਼  ਦੇ ਵੱਡੇ ਬਜ਼ਾਰਾਂ ਤੱਕ ਸਿੱਧੀ ਪਹੁੰਚ ਮਿਲੀ ਹੈ।

ਸਾਥੀਓ,

ਨੌਰਥ ਈਸਟ ਭਾਰਤ ਦੀ Natural ਅਤੇ Cultural Diversity ਦਾ,  Cultural Strength ਦਾ ਇੱਕ ਬਹੁਤ ਵੱਡਾ ਪ੍ਰਤੀਕ ਹੈ।  ਭਾਰਤ ਦੀ ਆਨ ਬਾਨ ਸ਼ਾਨ ਹੈ। ਅਜਿਹੇ ਵਿੱਚ ਜਦੋਂ ਆਧੁਨਿਕ ਇੰਫ੍ਰਾਸਟ੍ਰਕਚਰ ਦਾ ਨਿਰਮਾਣ ਹੁੰਦਾ ਹੈ ਤਾਂ ਟੂਰਿਜ਼ਮ ਨੂੰ ਵੀ ਬਹੁਤ ਬਲ ਮਿਲਦਾ ਹੈ।  ਮਣੀਪੁਰ ਸਹਿਤ ਨੌਰਥ ਈਸਟ ਦਾ Tourism Potential ਹਾਲੇ ਵੀ Unexplored ਹੈ।  ਹੁਣ ਤਾਂ ਮੈਂ ਦੇਖਦਾ ਹਾਂ ਕਿ ਸੋਸ਼ਲ ਮੀਡੀਆ ਅਤੇ ਵੀਡੀਓ ਸਟ੍ਰੀਮਿੰਗ ਜ਼ਰੀਏ ਦੇਸ਼ ਅਤੇ ਵਿਦੇਸ਼ ਤੱਕ ਨੌਰਥ ਈਸਟ ਦੀ ਇਹ ਤਸਵੀਰ,  ਇਹ Potential ਘਰ-ਘਰ ਪੁੱਜਣ  ਦੀ ਸੰਭਾਵਨਾ ਬਣ ਗਈ ਹੈ।  ਅਤੇ ਨੌਰਥ-ਈਸਟ  ਦੇ ਅਣਛੂਹੇ ਸਥਾਨਾਂ  ਦੇ ਵੀਡੀਓ ਲੋਕਾਂ ਨੂੰ ਅਚਰਜ ਕਰ ਰਹੇ ਹਨ,  ਲੋਕਾਂ  ਦੇ ਮਨ ਵਿੱਚ ਹੁੰਦਾ ਹੈ,  ਇਹ ਸਾਡੇ ਦੇਸ਼ ਵਿੱਚ ਹੈ।  ਅਜਿਹਾ ਲੋਕਾਂ  ਦੇ ਮਨ ਵਿੱਚ ਲਗਦਾ ਹੈ।  ਨੌਰਥ ਈਸਟ ਆਪਣੀ ਇਸ ਤਾਕਤ ਦਾ ਪੂਰਾ ਲਾਭ ਉਠਾਏ,  ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ  ਦੇ ਅਵਸਰ ਮਿਲਣ,  ਇਸ ਦਿਸ਼ਾ ਵਿੱਚ ਸਰਕਾਰ ਦੇ ਅਨੇਕ ਕੰਮ ਅੱਗੇ ਵਧ ਰਹੇ ਹਨ।

ਸਾਥੀਓ,

ਨੌਰਥ ਈਸਟ ਵਿੱਚ ਦੇਸ਼  ਦੇ ਵਿਕਾਸ ਦਾ ਗ੍ਰੋਥ ਇੰਜਣ ਬਣਨ ਦੀ ਸਮਰੱਥਾ ਹੈ।  ਦਿਨੋ-ਦਿਨ ਮੇਰਾ ਇਹ ਵਿਸ਼ਵਾਸ ਇਸ ਲਈ ਗਹਿਰਾ ਹੋ ਰਿਹਾ ਹੈ ਕਿਉਂਕਿ ਹੁਣ ਪੂਰੇ ਨੌਰਥ ਈਸਟ ਵਿੱਚ ਸ਼ਾਂਤੀ ਦੀ ਸਥਾਪਨਾ ਹੋ ਰਹੀ ਹੈ।  ਜਿੱਥੋਂ ਪਹਿਲਾਂ ਸਿਰਫ negative ਖ਼ਬਰਾਂ ਹੀ ਆਉਂਦੀਆਂ ਸਨ,  ਉੱਥੇ ਹੁਣ Peace,  Progress ਅਤੇ Prosperity ਦਾ ਮੰਤਰ ਗੂੰਜ ਰਿਹਾ ਹੈ।

ਇੱਕ ਤਰਫ ਜਿੱਥੇ ਮਣੀਪੁਰ ਵਿੱਚ ਬਲੌਕੇਡ ਇਤਿਹਾਸ ਦਾ ਹਿੱਸਾ ਬਣ ਚੁੱਕੇ ਹਨ ਅਤੇ ਹੁਣੇ ਸਾਡੇ ਮੁੱਖ ਮੰਤਰੀ ਜੀ  ਕਹਿ ਰਹੇ ਸਨ,  ਮੈਂ ਵੀ ਮੇਰੀ ਤਰਫੋਂ ਨੌਰਥ-ਈਸਟ  ਦੇ ਨਾਗਰਿਕਾਂ ਨੂੰ ਵਿਸ਼ੇਸ਼ ਕਰਕੇ ਮਣੀਪੁਰ  ਦੇ ਨਾਗਰਿਕਾਂ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਕਿ ਤੁਸੀਂ ਸਾਡਾ ਸਾਥ ਦਿੱਤਾ,  ਮੇਰੇ ਸ਼ਬਦਾਂ  ਨੂੰ ਤਾਕਤ ਦਿੱਤੀ ਅਤੇ ਅੱਜ ਬਲੌਕੇਡ ਬੀਤੇ ਹੋਏ ਕੱਲ੍ਹ ਦੀ ਗੱਲ ਬਣ ਗਈ ਉੱਥੇ ਹੀ ਅਸਾਮ ਵਿੱਚ ਦਹਾਕਿਆਂ ਤੋਂ ਚਲਿਆ ਆ ਰਿਹਾ ਹਿੰਸਾ ਦਾ ਦੌਰ ਥਮ ਗਿਆ ਹੈ।  ਤ੍ਰਿਪੁਰਾ ਅਤੇ ਮਿਜ਼ੋਰਮ ਵਿੱਚ ਵੀ ਨੌਜਵਾਨਾਂ ਨੇ ਹਿੰਸੇ ਦੇ ਰਸਤੇ ਦਾ ਤਿਆਗ ਕੀਤਾ ਹੈ।  ਹੁਣ ਬਰੂ-ਰਿਆਂਗ ਸ਼ਰਨਾਰਥੀ ਇੱਕ ਬਿਹਤਰ ਜੀਵਨ  ਦੇ ਵੱਲ ਵਧ ਰਹੇ ਹਨ।

ਸਾਥੀਓ,

ਬਿਹਤਰ ਇਨਫਰਾਸਟ੍ਰਕਚਰ,  ਕਨੈਕਟੀਵਿਟੀ ਅਤੇ ਸ਼ਾਂਤੀ,  ਜਦੋਂ ਇਹ ਤਿੰਨੋਂ ਚੀਜ਼ਾਂ ਵਧਦੀਆਂ ਹਨ ਤਾਂ industry  ਲਈ,  investment ਲਈ ਸੰਭਾਵਨਾਵਾਂ ਅਨੇਕ ਗੁਣਾ ਵਧ ਜਾਂਦੀਆਂ ਹਨ।  ਨੌਰਥ ਈਸਟ  ਪਾਸ ਤਾਂ ਔਰਗੈਨਿਕ ਪ੍ਰੋਡਕਟਸ ਅਤੇ ਬੈਂਬੂ,  ਦੋ ਅਜਿਹੇ ਮਾਧਿਅਮ ਹਨ,  ਜੋ ਆਤਮਨਿਰਭਰ ਭਾਰਤ ਅਭਿਯਾਨ ਨੂੰ ਤਾਕਤ ਦੇਣ ਦੀ ਸਮਰੱਥਾ ਰੱਖਦੇ ਹਨ।  ਅਤੇ ਮੈਂ ਅੱਜ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੈਂ ਨੌਰਥ-ਈਸ‍ਟ ਦੇ ਕਿਸਾਨ ਭਾਈ-ਭੈਣਾਂ ਨਾਲ  ਵਿਸ਼ੇਸ਼ ਗੱਲ ਕਰਨਾ ਚਾਹੁੰਦਾ ਹਾਂ,  ਮੈਂ ਲਗਾਤਾਰ ਕਹਿੰਦਾ ਆਇਆ ਹਾਂ ਕਿ ਨੌਰਥ-ਈਸ‍ਟ organic capital ਦੇਸ਼ ਦਾ ਬਣ ਸਕਦਾ ਹੈ।  ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ,  ਪਿਛਲੇ ਦਿਨੀਂ ਮੇਰਾ ਕੁਝ ਵਿਗਿਆਨੀਆਂ ਨਾਲ ਮਿਲਣਾ ਹੋਇਆ ਸੀ। ਖੇਤੀਬਾੜੀ ਵਿਗਿਆਨੀਆਂ ਨਾਲ ਮਿਲਣਾ ਹੋਇਆ। ਖੇਤੀਬਾੜੀ ਅਰਥਸ਼ਾਸਤਰੀਆਂ ਨਾਲ ਮਿਲਣਾ ਹੋਇਆ।  ਉਨ੍ਹਾਂ ਨੇ ਇੱਕ ਮਜ਼ੇਦਾਰ ਗੱਲ ਦੱਸੀ।  ਉਨ੍ਹਾਂ ਨੇ ਕਿਹਾ ਕਿ ਸਾਡੇ ਨੌਰਥ-ਈਸ‍ਟ ਵਿੱਚ ਕਿਸਾਨ ਜੇਕਰ pamolein ਦੀ ਖੇਤੀ ‘ਤੇ ਚਲੇ ਜਾਣ ਤਾਂ ਦੇਸ਼ ਨੂੰ ਅਤੇ ਨੌਰਥ-ਈਸ‍ਟ ਨੂੰ ਅਤੇ ਉੱਥੋਂ  ਦੇ ਕਿਸਾਨਾਂ ਨੂੰ ਬਹੁਤ ਵੱਡੀ ਮਦਦ ਮਿਲ ਸਕਦੀ ਹੈ। ਅੱਜ pamolein ਤੇਲ,  pamolien oil ਉਸ ਦਾ ਹਿੰਦੁਸ‍ਤਾਨ ਵਿੱਚ assured ਮਾਰਕਿਟ ਹੈ।  ਜੇਕਰ ਨੌਰਥ-ਈਸ‍ਟ ਦਾ ਕਿਸਾਨ ਔਰਗੈਨਿਕ ਖੇਤੀ ਕਰਦਾ ਹੈ ਅਤੇ ਉਸ ਵਿੱਚ ਵੀ pamolein ਦੀ ਖੇਤੀ ਕਰੇ,  ਤੁਸੀਂ ਕਲ‍ਪਨਾ ਕਰ ਸਕਦੇ ਹੋ,  ਤੁਸੀਂ ਹਿੰਦੁਸਤਾਨ ਦੀ ਕਿੰਨੀ ਵੱਡੀ ਸੇਵਾ ਕਰੋਗੇ।  ਸਾਡੇ ਅਰਥਤੰਤਰ ਨੂੰ ਕਿਵੇਂ ਨਵੀਂ ਗਤੀ ਦੇਵੋਗੇ।  ਮੈਂ ਇੱਥੋਂ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਆਪਣੇ-ਆਪਣੇ ਰਾਜ ਵਿੱਚ pamolein ਮਿਸ਼ਨ ਦੀ ਰਚਨਾ ਕਰਨ।  ਕਿਸਾਨਾਂ ਨੂੰ ਸਿੱਖਿਅਤ ਕਰਨ,  ਪ੍ਰੇਰਿਤ ਕਰਨ ਅਤੇ ਭਵਿੱਖ ਵਿੱਚ ਇਸ ਵਿੱਚ ਕਿਸਾਨਾਂ ਨੂੰ ਸਾਨੂੰ ਕੋਈ ਮਦਦ ਕਰਨ ਦੀ ਜ਼ਰੂਰਤ ਹੋਵੇਗੀ,  ਉਸ ‘ਤੇ ਵੀ ਬੈਠਕ  ਦੀ ਕੋਈ ਯੋਜਨਾ ਬਣਾ ਸਕਦੇ ਹਾਂ,  ਕੁਝ ਸੋਚ ਸਕਦੇ ਹਾਂ ਅਸੀਂ।  ਹੁਣ ਇਸ ਲਈ ਮੈਂ ਅੱਜ ਮਣੀਪੁਰ  ਦੇ ਭਾਈਆਂ-ਭੈਣਾਂ ਨੂੰ ਅਤੇ ਖਾਸ ਕਰਕੇ ਮਣੀਪੁਰ  ਦੇ ਭਾਈਆਂ-ਭੈਣਾਂ ਨੂੰ ਕਹਿੰਦਾ ਹਾਂ।

ਨੌਰਥ-ਈਸ‍ਟ  ਦੇ ਮੇਰੇ ਭਾਈ-ਭੈਣ ਤਾਂ ਹਮੇਸ਼ਾ ਤੋਂ ਹੀ ਲੋਕਲ ਲਈ ਵੋਕਲ ਰਹੇ ਹਨ। ਅਤੇ ਸਿਰਫ ਵੋਕਲ ਹੈ ਅਜਿਹਾ ਨਹੀਂ।  ਨੌਰਥ-ਈਸ‍ਟ ਦੀ ਇੱਕ ਵਿਸ਼ੇਸ਼ਤਾ ਹੈ,  ਇਨ੍ਹਾਂ ਨੂੰ ਲੋਕਲ ਲਈ ਗਰਵ ਹੁੰਦਾ ਹੈ।  ਮੈਨੂੰ ਯਾਦ ਹੈ,  ਜਦੋਂ ਮੈਂ ਇਸ ਪ੍ਰਕਾਰ ਦਾ ਸ‍ਕਾਰਫ ਲਗਾਉਂਦਾ ਹਾਂ,  ਤਾਂ ਉਸ ਪ੍ਰਦੇਸ਼  ਦੇ ਲੋਕ,  ਗੌਰਵ ਨਾਲ ਇਸ ਨੂੰ Recognise ਕਰਦੇ ਹਨ।  ਆਪਣੀਆਂ ਚੀਜ਼ਾਂ ਦਾ ਇਤਨਾ ਗਰਵ ਹੋਣਾ,  ਇਹ ਬਹੁਤ ਵੱਡੀ ਗੱਲ ਹੈ। ਅਤੇ ਇਸ ਲਈ ਨੌਰਥ-ਈਸ‍ਟ ਨੂੰ ਇਹ ਸਮਝਾਉਣਾ ਕਿ ਲੋਕਲ ਲਈ ਵੋਕਲ ਬਣੋ,  ਸ਼ਾਇਦ ਮੈਨੂੰ ਲਗਦਾ ਹੈ,  ਮੈਨੂੰ ਨਹੀਂ ਕਰਨਾ ਚਾਹੀਦਾ ਹੈ।  ਕਿਉਂਕਿ ਤੁਸੀਂ ਤਾਂ ਉਸ ਤੋਂ ਚਾਰ ਕਦਮ ਅੱਗੇ ਹੋ।  ਤੁਸੀਂ ਤਾਂ ਲੋਕਲ ਪ੍ਰਤੀ ਬਹੁਤ ਹੀ ਗੌਰਵ ਕਰਨ ਵਾਲੇ ਹੋ। ਤੁਸੀਂ ਅਭਿਮਾਨ ਫੀਲ ਕਰਨਾ ਹੈ,  ਹਾਂ ਇਹ ਸਾਡਾ ਹੈ।  ਅਤੇ ਇਹੀ ਤਾਂ ਤਾਕਤ ਹੁੰਦੀ ਹੈ।

ਅਤੇ ਜੋ products ਨੌਰਥ-ਈਸ‍ਟ ਵਿੱਚ ਹੁੰਦੇ ਸਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਵੈਲਿਊ ਐਡੀਸ਼ਨ,  ਪ੍ਰਮੋਸ਼ਨ ਅਤੇ ਮਾਰਕਿਟ ਐਕਸੈਸ ਤੋਂ ਕਦੇ-ਕਦੇ ਵੰਚਿਤ ਰਹਿ ਜਾਂਦੇ ਸਨ।  ਲੋਕਾਂ ਨੂੰ ਪਤਾ ਵੀ ਨਹੀਂ ਸੀ ਹੁਣ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਲੋਕਲ ਪ੍ਰੋਡਕਟਸ ਵਿੱਚ ਵੈਲਿਊ ਐਡੀਸ਼ਨ ਅਤੇ ਉਸ ਦੀ ਮਾਰਕਿਟਿੰਗ ਲਈ ਕਲਸਟਰਸ ਵਿਕਸਿਤ ਕੀਤੇ ਜਾ ਰਹੇ ਹਨ।  ਇਨ੍ਹਾਂ ਕਲਸਟਰਸ ਵਿੱਚ ਐਗਰੋ ਸਟਾਰਟਅੱਪਸ ਅਤੇ ਦੂਜੀਆਂ ਇੰਡਸਟਰੀਆਂ ਨੂੰ ਹਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ।  ਅਜਿਹੇ ਵਿੱਚ ਨੌਰਥ ਈਸਟ ਦੇ ਔਰਗੈਨਿਕ ਪ੍ਰੋਡਕਟਸ ਨੂੰ ਦੇਸ਼ ਅਤੇ ਵਿਦੇਸ਼ ਦੀਆਂ ਮਾਰਕਿਟਸ ਤੱਕ ਪਹੁੰਚਾਉਣ ਲਈ ਹਰ ਜ਼ਰੂਰੀ ਸੁਵਿਧਾ ਨਜ਼ਦੀਕ ਹੀ ਮਿਲਣ ਵਾਲੀ ਹੈ।

ਸਾਥੀਓ,

ਨੌਰਥ ਈਸਟ ਦੀ ਸਮਰੱਥਾ,  ਭਾਰਤ ਦੇ Bamboo Import ਨੂੰ local production ਨਾਲ ਰਿਪਲੇਸ ਕਰਨ ਦੀ ਸਮਰੱਥਾ ਰੱਖਦਾ ਹੈ।  ਦੇਸ਼ ਵਿੱਚ ਅਗਰਬੱਤੀ ਦੀ ਇਤਨੀ ਬੜੀ ਡਿਮਾਂਡ ਹੈ।  ਲੇਕਿਨ ਇਸ ਦੇ ਲਈ ਵੀ ਅਸੀਂ ਕਰੋੜਾਂ ਰੁਪਇਆਂ ਦਾ ਬੈਂਬੂ import ਕਰਦੇ ਹਾਂ।  ਇਸ ਸਥਿਤੀ ਨੂੰ ਬਦਲਣ ਲਈ ਦੇਸ਼ ਵਿੱਚ ਕਾਫ਼ੀ ਕੰਮ ਹੋ ਰਿਹਾ ਹੈ ਅਤੇ ਇਸ ਦਾ ਵੀ ਬਹੁਤ ਲਾਭ ਉੱਤਰ ਪੂਰਬ  ਦੇ ਰਾਜਾਂ ਨੂੰ ਹੀ ਮਿਲੇਗਾ।

ਸਾਥੀਓ,

ਨੌਰਥ ਈਸਟ ਵਿੱਚ ਬੈਂਬੂ ਇੰਡਸਟ੍ਰੀ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਇੱਕ ਬੈਂਬੂ ਇੰਡਸਟ੍ਰੀਅਲ ਪਾਰਕ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।  ਇਤਨਾ ਹੀ ਨਹੀਂ ਨੁਮਾਲੀਗੜ੍ਹ ਵਿੱਚ ਬੈਂਬੂ ਤੋਂ ਬਾਇਓਫਿਊਲ ਬਣਾਉਣ ਦੀ ਫੈਕਟਰੀ ਵੀ ਬਣਾਈ ਜਾ ਰਹੀ ਹੈ।  ਨੈਸ਼ਨਲ ਬੈਂਬੂ ਮਿਸ਼ਨ ਤਹਿਤ ਬੈਂਬੂ ਕਿਸਾਨਾਂ,  ਹੈਂਡੀਕਰਾਫਟ ਨਾਲ ਜੁੜੇ ਆਰਟਿਸਟਸ ਅਤੇ ਦੂਜੀਆਂ ਸੁਵਿਧਾਵਾਂ ਲਈ ਸੈਂਕੜੇ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।  ਇਸ ਨਾਲ ਨੌਰਥ ਈਸਟ ਦੇ ਨੌਜਵਾਨਾਂ ਨੂੰ,  ਇੱਥੇ ਦੇ ਸਟਾਰਟ ਅੱਪਸ ਨੂੰ ਬਹੁਤ ਲਾਭ ਹੋਵੇਗਾ।

ਸਾਥੀਓ,

ਨੌਰਥ ਈਸਟ ਵਿੱਚ ਹੋ ਰਹੇ ਇਸ ਤੇਜ਼ ਪਰਿਵਰਤਨ ਦਾ,  ਲਾਭ ਜੋ ਰਾਜ ਜ਼ਿਆਦਾ ਸਰਗਰਮ ਹੋਵੇਗਾ,  ਉਹ ਉਠਾਏਗਾ,  ਮਣੀਪੁਰ  ਦੇ ਸਾਹਮਣੇ ਅਸੀਮਿਤ ਅਵਸਰ ਹਨ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ,  ਮਣੀਪੁਰ ਮੌਕਾ ਜਾਣ ਨਹੀਂ ਦੇਵੇਗਾ।  ਇੱਥੋਂ  ਦੇ ਕਿਸਾਨਾਂ,  ਇੱਥੋਂ  ਦੇ ਨੌਜਵਾਨ ਉੱਦਮੀਆਂ ਨੂੰ ਇਸ ਦਾ ਬਹੁਤ ਵੱਡਾ ਲਾਭ ਹੋਣ ਵਾਲਾ ਹੈ।  ਸਾਡਾ ਯਤਨ ਇਹੀ ਹੈ ਕਿ ਮਣੀਪੁਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਸਥਾਨਕ ਪੱਧਰ ‘ਤੇ ਹੀ ਉਪਲੱਬਧ ਹੋਣ।  Health,  Education,  Skill Development,  ਸਟਾਰਟ ਅੱਪਸ ਅਤੇ ਦੂਜੀ ਹੋਰ ਟ੍ਰੇਨਿੰਗ ਲਈ ਹੁਣ ਇੱਥੇ ਅਨੇਕ ਸੰਸਥਾਨ ਬਣ ਰਹੇ ਹਨ।

ਸਪੋਰਟਸ ਯੂਨੀਵਰਸਿਟੀ ਅਤੇ ਵਰਲਡ ਕਲਾਸ ਸਟੇਡੀਅਮਸ ਬਣਨ ਨਾਲ ਮਣੀਪੁਰ ਦੇਸ਼ ਦੇ ਸਪੋਰਟਸ ਟੈਲੇਂਟ ਨੂੰ ਨਿਖਾਰਨ ਲਈ ਇੱਕ ਵੱਡਾ ਹੱਬ ਬਣਦਾ ਜਾ ਰਿਹਾ ਹੈ।  ਇਹੀ ਨਹੀਂ,  ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਮਣੀਪੁਰ ਸਹਿਤ ਨੌਰਥ ਈਸਟ ਦੇ ਸਾਰੇ ਨੌਜਵਾਨਾਂ ਨੂੰ ਅੱਜ ਹੋਸਟਲ ਸਮੇਤ ਬਿਹਤਰ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।  ਵਿਕਾਸ ਅਤੇ ਵਿਸ਼ਵਾਸ ਦੇ ਇਸ ਰਸਤੇ ਨੂੰ ਸਾਨੂੰ ਹੋਰ ਮਜ਼ਬੂਤ ਕਰਦੇ ਰਹਿਣਾ ਹੈ।  ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਵਾਟਰ ਪ੍ਰੋਜੈਕਟ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ।

ਵਿਸ਼ੇਸ਼ ਕਰਕੇ ਸਾਡੀਆਂ ਮਾਤਾਵਾਂ ਅਤੇ ਭੈਣਾਂ  ਦੇ ਅਸ਼ੀਰਵਾਦ,  ਸਾਨੂੰ ਉਹ ਸ਼ਕਤੀ ਦੇਣ ਤਾਕਿ ਘਰ-ਘਰ ਜਲ ਪਹੁੰਚਾਉਣ ਦੇ ਸਾਡੇ ਸੁਪਨੇ ਵਿੱਚ ਕਿਤੇ ਕੋਈ ਰੁਕਾਵਟ ਨਾ ਆਏ।  ਸਮਾਂ-ਸੀਮਾ ਤੋਂ ਪਹਿਲਾਂ ਅਸੀਂ ਕੰਮ ਕਰ ਸਕੀਏ।  ਅਜਿਹੀਆਂ ਮਾਤਾਵਾਂ ਅਤੇ ਭੈਣਾਂ ਸਾਨੂੰ ਅਸ਼ੀਰਵਾਦ ਦੇਣ। ਅਸੀਂ ਕੰਮ ਕਰਨਾ ਹੈ। ਕੰਮ ਕਰਨ ਲਈ ਅਸ਼ੀਰਵਾਦ  ਦਿਓ।  ਤੁਹਾਡਾ ਅਸ਼ੀਰਵਾਦ  ਬਹੁਤ ਵੱਡੀ ਤਾਕਤ ਹੁੰਦੀ ਹੈ ਅਤੇ ਰਕਸ਼ਾ ਬੰਧਨ (ਰੱਖੜੀ) ਦਾ ਪੁਰਬ ਸਾਹਮਣੇ ਹੈ,  ਤਾਂ ਮੈਂ ਆਗ੍ਰਹ ਨਾਲ ਤੁਹਾਡੇ ਅਸ਼ੀਰਵਾਦ  ਦੀ ਅਭਿਕਾਮਨਾ ਕਰਦਾ ਰਹਿੰਦਾ ਹਾਂ।  ਤੁਸੀਂ ਸਾਰੇ ਆਪਣਾ ਧਿਆਨ ਰੱਖੋ।  ਸਫਾਈ ਨੂੰ ਲੈ ਕੇ ਤਾਂ ਵੈਸੇ ਵੀ ਨੌਰਥ ਈਸਟ ਹਮੇਸ਼ਾ ਤੋਂ ਬਹੁਤ ਗੰਭੀਰ  ਰਿਹਾ ਹੈ, ਸਤਰਕ ਰਿਹਾ ਹੈ।  ਦੇਸ਼  ਦੇ ਇੱਕ Model  ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।  ਲੇਕਿਨ ਅੱਜ ਜਦੋਂ ਅਸੀਂ ਕੋਰੋਨਾ ਨਾਲ ਲੜਾਈ ਲੜ ਰਹੇ ਹਾਂ ਤਦ ਦੋ ਗਜ਼ ਦੂਰੀ,  ਫੇਸ ਮਾਸਕ ਅਤੇ Hand Sanitization ਉਸੇ ਪ੍ਰਕਾਰ ਤੋਂ ਕਿਤੇ ਬਾਹਰ ਥੁੱਕਣਾ ਨਹੀਂ,  ਗੰਦਗੀ ਕਰਨਾ ਨਹੀਂ,  ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ।  ਅੱਜ ਕੋਰੋਨਾ ਨਾਲ ਲੜਾਈ ਲੜਨ ਲਈ,  ਸਭ ਤੋਂ ਤਾਕਤਵਰ ਹਥਿਆਰ ਇਹੀ ਹਨ।  ਇਹੀ ਸਾਨੂੰ ਕੋਰੋਨਾ ਨਾਲ ਲੜਾਈ ਵਿੱਚ ਮਦਦ ਕਰਦੇ ਰਹਿਣਗੇ।

ਬਹੁਤ-ਬਹੁਤ ਧੰਨਵਾਦ !!!

*****

ਵੀਆਰਆਰਕੇ/ਵੀਜੇ/ਬੀਐੱਮ