ਜੋਹਾਰ ਮੱਧ ਪ੍ਰਦੇਸ਼ ! ਰਾਮ ਰਾਮ ਸੇਵਾ ਜੋਹਾਰ ! ਮੋਰ ਸਗਾ ਜਨਜਾਤੀ ਬਹਿਨ ਭਾਈ ਲਾ ਸਵਾਗਤ ਜੋਹਾਰ ਕਰਤਾ ਹੂੰ । ਹੁੰ ਤਮਾਰੋ ਸੁਵਾਗਤ ਕਰੂੰ । ਤਮੁਮ੍ ਸਮ ਕਿਕਮ ਛੋ ? ਮਾਲਥਨ ਆਪ ਸਬਾਨ ਸੀ ਮਿਲਿਨ, ਬੜੀ ਖੁਸ਼ੀ ਹੁਈ ਰਯਲੀ ਹ। ਆਪ ਸਬਾਨ ਥਨ, ਫਿਰ ਸੀ ਰਾਮ ਰਾਮ ।
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ ਜੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਆਦਿਵਾਸੀਆਂ ਦੇ ਕਲਿਆਣ ਦੇ ਲਈ ਖਪਾ ਦਿੱਤਾ । ਉਹ ਜੀਵਨ ਭਰ ਆਦਿਵਾਸੀਆਂ ਦੇ ਜੀਵਨ ਦੇ ਲਈ ਸਮਾਜਿਕ ਸੰਗਠਨ ਦੇ ਰੂਪ ਵਿੱਚ, ਸਰਕਾਰ ਵਿੱਚ ਮੰਤਰੀ ਦੇ ਰੂਪ ਵਿੱਚ ਇੱਕ ਸਮਰਪਿਤ ਆਦਿਵਾਸੀਆਂ ਦੇ ਸੇਵਕ ਦੇ ਰੂਪ ਵਿੱਚ ਰਹੇ । ਅਤੇ ਮੈਨੂੰ ਮਾਣ ਹੈ ਕਿ ਮੱਧ ਪ੍ਰਦੇਸ਼ ਦੇ ਪਹਿਲੇ ਆਦਿਵਾਸੀ ਗਰਵਨਰ, ਇਸ ਦਾ ਸਨਮਾਨ ਸ਼੍ਰੀ ਮੰਗੂਭਾਈ ਪਟੇਲ ਦੇ ਖਾਤੇ ਵਿੱਚ ਜਾਂਦਾ ਹੈ।
ਮੰਚ ’ਤੇ ਵਿਰਾਜਮਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਨਰੇਂਦਰ ਸਿੰਘ ਤੋਮਰ ਜੀ, ਜਯੋਤੀਰਾਦਿੱਤਯ ਸਿੰਧੀਆ ਜੀ, ਵੀਰੇਂਦਰ ਕੁਮਾਰ ਜੀ, ਪ੍ਰਹਲਾਦ ਪਟੇਲ ਜੀ, ਫੱਗਨ ਸਿੰਘ ਕੁਲਸਤੇ ਜੀ, ਐੱਲ ਮੁਰੂਗਨ ਜੀ, ਐੱਮਪੀ ਸਰਕਾਰ ਦੇ ਮੰਤਰੀਗਣ, ਸੰਸਦ ਦੇ ਮੇਰੇ ਸਹਿਯੋਗੀ ਸਾਂਸਦ, ਵਿਧਾਇਕਗਣ ਅਤੇ ਮੱਧ ਪ੍ਰਦੇਸ਼ ਦੇ ਕੋਨੇ-ਕੋਨੇ ਤੋਂ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਆਏ ਜਨਜਾਤੀਯ ਸਮਾਜ ਦੇ ਮੇਰੇ ਭਾਈਓ ਅਤੇ ਭੈਣੋਂ, ਆਪ ਸਭ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ’ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ !
ਅੱਜ ਦਾ ਦਿਨ ਪੂਰੇ ਦੇਸ਼ ਦੇ ਲਈ, ਪੂਰੇ ਜਨਜਾਤੀਯ ਸਮਾਜ ਦੇ ਲਈ ਬਹੁਤ ਬੜਾ ਦਿਨ ਹੈ। ਅੱਜ ਭਾਰਤ, ਆਪਣਾ ਪਹਿਲਾ ਜਨਜਾਤੀਯ ਗੌਰਵ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਪਹਿਲੀ ਵਾਰ ਇਤਨੇ ਵੱਡੇ ਪੈਮਾਨੇ ’ਤੇ, ਪੂਰੇ ਦੇਸ਼ ਦੇ ਜਨਜਾਤੀਯ ਸਮਾਜ ਦੇ ਕਲਾ-ਸੱਭਿਆਚਾਰ, ਸੁਤੰਤਰਤਾ ਅੰਦੋਲਨ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਗੌਰਵ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇਸ ਨਵੇਂ ਸੰਕਲਪ ਦੇ ਲਈ, ਮੈਂ ਪੂਰੇ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਅੱਜ ਇੱਥੇ ਮੱਧ ਪ੍ਰਦੇਸ਼ ਦੇ ਜਨਜਾਤੀਯ ਸਮਾਜ ਦਾ ਆਭਾਰ ਵੀ ਵਿਅਕਤ ਕਰਦਾ ਹਾਂ। ਬੀਤੇ ਅਨੇਕ ਵਰ੍ਹਿਆਂ ਵਿੱਚ ਨਿਰੰਤਰ ਸਾਨੂੰ ਤੁਹਾਡਾ ਸਨੇਹ, ਤੁਹਾਡਾ ਵਿਸ਼ਵਾਸ ਮਿਲਿਆ ਹੈ। ਇਹ ਸਨੇਹ ਹਰ ਪਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਤੁਹਾਡਾ ਇਹੀ ਪਿਆਰ ਸਾਨੂੰ ਤੁਹਾਡੀ ਸੇਵਾ ਦੇ ਲਈ ਦਿਨ-ਰਾਤ ਇੱਕ ਕਰਨ ਦੀ ਊਰਜਾ ਦਿੰਦਾ ਹੈ।
ਸਾਥੀਓ,
ਇਸੇ ਸੇਵਾਭਾਵ ਨਾਲ ਹੀ ਅੱਜ ਆਦਿਵਾਸੀ ਸਮਾਜ ਦੇ ਲਈ ਸ਼ਿਵਰਾਜ ਜੀ ਦੀ ਸਰਕਾਰ ਨੇ ਕਈ ਵੱਡੀਆਂ ਯੋਜਨਾਵਾਂ ਦਾ ਸ਼ੁਭਅਰੰਭ ਕੀਤਾ ਹੈ। ਅਤੇ ਅੱਜ ਜਦੋਂ ਪ੍ਰੋਗਰਾਮ ਦੇ ਪ੍ਰਾਰੰਭ ਵਿੱਚ ਮੇਰੇ ਆਦਿਵਾਸੀ ਜਨਜਾਤੀਯ ਸਮੂਹ ਦੇ ਸਾਰੇ ਲੋਕ ਅਲੱਗ-ਅਲੱਗ ਮੰਚ ’ਤੇ ਗੀਤ ਦੇ ਨਾਲ, ਧੁੰਮ ਦੇ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਸਨ । ਮੈਂ ਪ੍ਰਯਤਨ ਕੀਤਾ ਉਨ੍ਹਾਂ ਗੀਤਾਂ ਨੂੰ ਸਮਝਣ ਦੇ ਲਈ । ਕਿਉਂਕਿ ਮੇਰਾ ਇਹ ਅਨੁਭਵ ਰਿਹਾ ਹੈ ਕਿ ਜੀਵਨ ਦਾ ਇੱਕ ਮਹੱਤਵਪੂਰਨ ਕਾਲਖੰਡ ਮੈਂ ਆਦਿਵਾਸੀਆਂ ਦੇ ਦਰਮਿਆਨ ਬਿਤਾਇਆ ਹੈ ਅਤੇ ਮੈਂ ਦੇਖਿਆ ਹੈ ਕਿ ਉਨ੍ਹਾਂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਤੱਤਗਿਆਨ ਹੁੰਦਾ ਹੈ।
Purpose of life ਆਦਿਵਾਸੀ ਆਪਣੇ ਨਾਚ-ਗਾਨ ਵਿੱਚ, ਆਪਣੇ ਗੀਤਾਂ ਵਿੱਚ, ਆਪਣੀਆਂ ਪਰੰਪਰਾਵਾਂ ਵਿੱਚ ਬਖੂਬੀ ਪ੍ਰਸਤੁਤ ਕਰਦੇ ਹਨ । ਅਤੇ ਇਸ ਲਈ ਅੱਜ ਦੇ ਇਸ ਗੀਤ ਦੇ ਪ੍ਰਤੀ ਮੇਰਾ ਧਿਆਨ ਜਾਣਾ ਬਹੁਤ ਸੁਭਾਵਿਕ ਸੀ । ਅਤੇ ਮੈਂ ਜਦੋਂ ਗੀਤ ਦੇ ਸ਼ਬਦਾਂ ਨੂੰ ਬਰੀਕੀ ਨਾਲ ਦੇਖਿਆ ਤਾਂ ਮੈਂ ਗੀਤ ਨੂੰ ਤਾਂ ਨਹੀਂ ਦੁਹਰਾ ਰਿਹਾ ਹਾਂ, ਲੇਕਿਨ ਤੁਸੀਂ ਜੋ ਕਿਹਾ – ਸ਼ਾਇਦ ਦੇਸ਼ ਭਰ ਦੇ ਲੋਕਾਂ ਨੂੰ ਤੁਹਾਡਾ ਇੱਕ-ਇੱਕ ਸ਼ਬਦ ਜੀਵਨ ਜਿਊਣ ਦਾ ਕਾਰਨ, ਜੀਵਨ ਜਿਊਣ ਦਾ ਇਰਾਦਾ, ਜੀਵਨ ਜਿਉਣ ਦੇ ਲਈ ਬਖ਼ੂਬੀ ਪ੍ਰੇਸ਼ ਕਰਦਾ ਹੈ। ਤੁਸੀਂ ਆਪਣੇ ਨ੍ਰਿਤ ਦੇ ਦੁਆਰਾ, ਆਪਣੇ ਗੀਤ ਦੇ ਦੁਆਰਾ ਅੱਜ ਪ੍ਰਸਤੁਤ ਕੀਤਾ- ਸਰੀਰ ਚਾਰ ਦਿਨਾਂ ਦਾ ਹੈ, ਅੰਤ ਵਿੱਚ ਮਿੱਟੀ ਵਿੱਚ ਮਿਲ ਜਾਵੇਗਾ । ਖਾਣਾ-ਪੀਣਾ ਖੂਬ ਕੀਤਾ, ਭਗਵਾਨ ਦਾ ਨਾਮ ਭੁਲਾਇਆ । ਦੇਖੋ ਇਹ ਆਦਿਵਾਸੀ ਸਾਨੂੰ ਕੀ ਕਹਿ ਰਹੇ ਹਨ ਜੀ। ਸਚਮੁੱਚ ਵਿੱਚ ਉਹ ਸਿੱਖਿਅਤ ਹਨ ਕਿ ਸਾਨੂੰ ਹਾਲੇ ਸਿੱਖਣਾ ਬਾਕੀ ਹੈ!
ਅੱਗੇ ਕਹਿੰਦੇ ਹਨ – ਮੌਜ ਮਸਤੀ ਵਿੱਚ ਉਮਰ ਬਿਤਾ ਦਿੱਤੀ, ਜੀਵਨ ਸਫ਼ਲ ਨਹੀਂ ਕੀਤਾ। ਆਪਣੇ ਜੀਵਨ ਵਿੱਚ ਲੜਾਈ-ਝਗੜਾ ਖੂਬ ਕੀਤਾ, ਘਰ ਵਿੱਚ ਉਤਪਾਦ ਵੀ ਖੂਬ ਕੀਤਾ। ਜਦੋਂ ਅੰਤ ਸਮਾਂ ਆਇਆ ਤਾਂ ਮਨ ਵਿੱਚ ਪਛਤਾਉਣਾ ਵਿਅਰਥ ਹੈ। ਧਰਤੀ, ਖੇਤ-ਖਲਿਹਾਨ, ਕਿਸੇ ਦੇ ਨਹੀਂ ਹਨ-ਦੇਖੋ, ਆਦਿਵਾਸੀ ਮੈਨੂੰ ਕੀ ਸਮਝਾ ਰਿਹਾ ਹੈ! ਧਰਤੀ, ਖੇਤ-ਖਲਿਹਾਨ ਕਿਸੇ ਦੇ ਨਹੀਂ ਹਨ, ਆਪਣੇ ਮਨ ਵਿੱਚ ਗੁਮਾਨ ਕਰਨਾ ਵਿਅਰਥ ਹੈ। ਇਹ ਧਨ-ਦੌਲਤ ਕੋਈ ਕੰਮ ਦੇ ਨਹੀਂ ਹਨ, ਇਸ ਨੂੰ ਇੱਥੇ ਛੱਡ ਕੇ ਜਾਣਾ ਹੈ। ਤੁਸੀਂ ਦੇਖੋ-ਇਸ ਸੰਗੀਤ ਵਿੱਚ, ਇਸ ਨ੍ਰਿਤ ਵਿੱਚ ਜੋ ਸ਼ਬਦ ਕਹੇ ਗਏ ਹਨ ਉਹ ਜੀਵਨ ਦਾ ਉੱਤਮ ਤੱਤਗਿਆਨ ਜੰਗਲਾਂ ਵਿੱਚ ਜ਼ਿੰਦਗੀ ਗੁਜਾਰਨ ਵਾਲੇ ਮੇਰੇ ਆਦਿਵਾਸੀ ਭਾਈ-ਭੈਣਾਂ ਨੇ ਆਤਮਸਾਤ ਕੀਤਾ ਹੈ। ਇਸ ਤੋਂ ਬੜੀ ਕਿਸੇ ਦੇਸ਼ ਦੀ ਤਾਕਤ ਕੀ ਹੋ ਸਕਦੀ ਹੈ! ਇਸ ਤੋਂ ਬੜੀ ਕਿਸੇ ਦੇਸ਼ ਦੀ ਵਿਰਾਸਤ ਕੀ ਹੋ ਸਕਦੀ ਹੈ! ਇਸ ਤੋਂ ਬੜੀ ਦੇਸ਼ ਦੀ ਪੂੰਜੀ ਕੀ ਹੋ ਸਕਦੀ ਹੈ!
ਸਾਥੀਓ,
ਇਸੇ ਸੇਵਾਭਾਵ ਨਾਲ ਹੀ ਅੱਜ ਆਦਿਵਾਸੀ ਸਮਾਜ ਲਈ ਸ਼ਿਵਰਾਜ ਜੀ ਦੀ ਸਰਕਾਰ ਨੇ ਕਈ ਵੱਡੀਆਂ ਯੋਜਨਾਵਾਂ ਦਾ ਸ਼ੁਭਅਰੰਭ ਕੀਤਾ ਹੈ। ਰਾਸ਼ਨ ਤੁਹਾਡੀ ਗ੍ਰਾਮ ਯੋਜਨਾ ਹੋਵੇ ਜਾਂ ਫਿਰ ਮੱਧ ਪ੍ਰਦੇਸ਼ ਸਿਕਲ ਸੇਲ ਮਿਸ਼ਨ ਹੋਵੇ, ਇਹ ਦੋਵੇਂ ਪ੍ਰੋਗਰਾਮ ਆਦਿਵਾਸੀ ਸਮਾਜ ਵਿੱਚ ਸਿਹਤ ਅਤੇ ਪੋਸ਼ਣ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਮੈਨੂੰ ਇਸ ਦਾ ਵੀ ਸੰਤੋਸ਼ ਹੈ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਰਾਸ਼ਨ ਮਿਲਣ ਨਾਲ ਕੋਰੋਨਾ ਕਾਲ ਵਿੱਚ ਗ਼ਰੀਬ ਆਦਿਵਾਸੀ ਪਰਿਵਾਰਾਂ ਨੂੰ ਇਤਨੀ ਬੜੀ ਮਦਦ ਮਿਲੇਗੀ। ਹੁਣ ਜਦੋਂ ਪਿੰਡ ਵਿੱਚ ਤੁਹਾਡੇ ਘਰ ਦੇ ਪਾਸ ਸਸਤਾ ਰਾਸ਼ਨ ਪਹੁੰਚੇਗਾ ਤਾਂ, ਤੁਹਾਡਾ ਸਮਾਂ ਵੀ ਬਚੇਗਾ ਅਤੇ ਅਤਿਰਿਕਤ ਖਰਚ ਤੋਂ ਵੀ ਮੁਕਤੀ ਮਿਲੇਗੀ।
ਆਯੁਸ਼ਮਾਨ ਭਾਰਤ ਯੋਜਨਾ ਤੋਂ ਪਹਿਲਾਂ ਹੀ ਅਨੇਕ ਬਿਮਾਰੀਆਂ ਦਾ ਮੁਫ਼ਤ ਇਲਾਜ ਆਦਿਵਾਸੀ ਸਮਾਜ ਨੂੰ ਮਿਲ ਰਿਹਾ ਹੈ, ਦੇਸ਼ ਦੇ ਗ਼ਰੀਬਾਂ ਨੂੰ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮੱਧ ਪ੍ਰਦੇਸ਼ ਵਿੱਚ ਜਨਜਾਤੀਯ ਪਰਿਵਾਰਾਂ ਵਿੱਚ ਤੇਜ਼ੀ ਨਾਲ ਮੁਫ਼ਤ ਟੀਕਾਕਰਣ ਵੀ ਹੋ ਰਿਹਾ ਹੈ। ਦੁਨੀਆ ਦੇ ਪੜ੍ਹੇ-ਲਿਖੇ ਦੇਸ਼ਾਂ ਵਿੱਚ ਵੀ ਟੀਕਾਕਰਣ ਨੂੰ ਲੈ ਕੇ ਸਵਾਲੀਆ ਨਿਸ਼ਾਨ ਲਗਾਉਣ ਦੀਆਂ ਖ਼ਬਰਾਂ ਆਉਂਦੀਆਂ ਹਨ । ਲੇਕਿਨ ਮੇਰਾ ਆਦਿਵਾਸੀ ਭਾਈ-ਭੈਣ ਟੀਕਾਕਰਣ ਦੇ ਮਹੱਤਵ ਨੂੰ ਸਮਝਦਾ ਵੀ ਹੈ, ਸਵੀਕਾਰਦਾ ਵੀ ਹੈ ਅਤੇ ਦੇਸ਼ ਨੂੰ ਬਚਾਉਣ ਵਿੱਚ ਆਪਣੀ ਭੂਮਿਕਾ ਅਦਾ ਕਰ ਰਿਹਾ ਹੈ, ਇਸ ਤੋਂ ਵੱਡੀ ਸਮਝਦਾਰੀ ਕੀ ਹੁੰਦੀ ਹੈ। 100 ਸਾਲ ਦੀ ਇਸ ਸਭ ਤੋਂ ਬੜੀ ਮਹਾਮਾਰੀ ਨਾਲ ਸਾਰੀ ਦੁਨੀਆ ਲੜ ਰਹੀ ਹੈ, ਸਭ ਤੋਂ ਬੜੀ ਮਹਾਮਾਰੀ ਨਾਲ ਨਿਪਟਣ ਲਈ ਜਨਜਾਤੀਯ ਸਮਾਜ ਦੇ ਸਾਰੇ ਸਾਥੀਆਂ ਦਾ ਵੈਕਸੀਨੇਸ਼ਨ ਲਈ ਅੱਗੇ ਵਧ ਕੇ ਆਉਣਾ, ਸਚਮੁੱਚ ਵਿੱਚ ਇਹ ਆਪਣੇ-ਆਪ ਵਿੱਚ ਗੌਰਵਪੂਰਨ ਘਟਨਾ ਹੈ। ਪੜ੍ਹੇ-ਲਿਖੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਮੇਰੇ ਇਨ੍ਹਾਂ ਆਦਿਵਾਸੀ ਭਾਈਆਂ ਤੋਂ ਬਹੁਤ ਕੁਝ ਸਿੱਖਣ ਜਿਹਾ ਹੈ।
ਸਾਥੀਓ,
ਅੱਜ ਇੱਥੇ ਭੋਪਾਲ ਆਉਣ ਤੋਂ ਪਹਿਲਾਂ ਮੈਨੂੰ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦਾ ਲੋਕਅਰਪਣ ਕਰਨ ਦਾ ਸੁਭਾਗ ਮਿਲਿਆ ਹੈ। ਆਜ਼ਾਦੀ ਦੀ ਲੜਾਈ ਵਿੱਚ ਜਨਜਾਤੀਯ ਨਾਇਕ-ਨਾਇਕਾਵਾਂ ਦੀਆਂ ਵੀਰ ਗਾਥਾਵਾਂ ਨੂੰ ਦੇਸ਼ ਦੇ ਸਾਹਮਣੇ ਲਿਆਉਣਾ, ਉਸ ਨੂੰ ਨਵੀਂ ਪੀੜ੍ਹੀ ਨਾਲ ਪਰੀਚਿਤ ਕਰਵਾਉਣਾ, ਸਾਡਾ ਕਰਤੱਵ ਹੈ। ਗੁਲਾਮੀ ਦੇ ਕਾਲਖੰਡ ਵਿੱਚ ਵਿਦੇਸ਼ੀ ਸ਼ਾਸਨ ਦੇ ਖ਼ਿਲਾਫ਼ ਖਾਸੀ-ਗਾਰੋ ਅੰਦੋਲਨ, ਮਿਜ਼ੋ ਅੰਦੋਲਨ, ਕੋਲ ਅੰਦੋਲਨ ਸਮੇਤ ਕਈ ਸੰਗ੍ਰਾਮ ਹੋਏ ।
ਗੋਂਡ ਮਹਾਰਾਣੀ ਵੀਰ ਦੁਰਗਾਵਤੀ ਦਾ ਸ਼ੋਹਯ ਹੋਵੇ ਜਾਂ ਫਿਰ ਰਾਣੀ ਕਮਲਾਵਤੀ ਦਾ ਬਲੀਦਾਨ, ਦੇਸ਼ ਇਨ੍ਹਾਂ ਨੂੰ ਭੁੱਲ ਨਹੀਂ ਸਕਦਾ । ਵੀਰ ਮਹਾਰਾਣਾ ਪ੍ਰਤਾਪ ਦੇ ਸੰਘਰਸ਼ ਦੀ ਕਲਪਨਾ ਉਨ੍ਹਾਂ ਬਹਾਦੁਰ ਭੀਲਾਂ ਦੇ ਬਿਨਾ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਮਿਲਾ ਕੇ ਰਾਣਾ ਪ੍ਰਤਾਪ ਦੇ ਨਾਲ ਲੜਾਈ ਦੇ ਮੈਦਾਨ ਵਿੱਚ ਆਪਣੇ-ਆਪ ਨੂੰ ਬਲੀ ਚੜ੍ਹਾ ਦਿੱਤਾ ਸੀ। ਅਸੀਂ ਸਾਰੇ ਇਨ੍ਹਾਂ ਦੇ ਰਿਣੀ ਹਾਂ । ਅਸੀਂ ਇਸ ਰਿਣ ਨੂੰ ਕਦੇ ਚੁਕਿਆ ਨਹੀਂ ਸਕਦੇ, ਲੇਕਿਨ ਆਪਣੀ ਇਸ ਵਿਰਾਸਤ ਨੂੰ ਸੰਜੋ ਕੇ, ਉਸ ਨੂੰ ਉਚਿਤ ਸਥਾਨ ਦੇ ਕੇ, ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾ ਸਕਦੇ ਹਾਂ ।
ਭਾਈਓ ਅਤੇ ਭੈਣੋਂ,
ਅੱਜ ਜਦੋਂ ਮੈਂ ਤੁਹਾਡੇ ਨਾਲ, ਆਪਣੀ ਵਿਰਾਸਤ ਨੂੰ ਸੰਜੋਣ ਦੀ ਬਾਤ ਕਰ ਰਿਹਾ ਹਾਂ, ਤਾਂ ਦੇਸ਼ ਦੇ ਖਿਆਤ ਇਤਿਹਾਸਕਾਰ, ਸ਼ਿਵ ਸ਼ਾਹੀਰ ਬਾਬਾ ਸਾਹੇਬ ਪੁਰੰਦਰੇ ਜੀ ਨੂੰ ਵੀ ਯਾਦ ਕਰਾਂਗਾ । ਅੱਜ ਹੀ ਸਵੇਰੇ ਪਤਾ ਚਲਿਆ ਉਹ ਸਾਨੂੰ ਛੱਡ ਕੇ ਚਲੇ ਗਏ, ਉਨ੍ਹਾਂ ਦੇਹਾਵਸਾਨ ਹੋਇਆ ਹੈ। ‘ਪਦਮ ਵਿਭੂਸ਼ਣ’ ਬਾਬਾਸਾਹੇਬ ਪੁਰੰਦਰੇ ਜੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਨੂੰ, ਉਨ੍ਹਾਂ ਦੇ ਇਤਿਹਾਸ ਨੂੰ ਸਾਧਾਰਣ ਜਨ ਤੱਕ ਪਹੁੰਚਾਉਣ ਵਿੱਚ ਜੋ ਯੋਗਦਾਨ ਦਿੱਤਾ ਹੈ, ਉਹ ਅਮੁੱਲ ਹੈ। ਇੱਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਕਾਲੀਦਾਸ ਪੁਰਸਕਾਰ ਵੀ ਦਿੱਤਾ ਸੀ । ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜਿਨ੍ਹਾਂ ਆਦਰਸ਼ਾਂ ਨੂੰ ਬਾਬਾਸਾਹੇਬ ਪੁਰੰਦਰੇ ਜੀ ਨੇ ਦੇਸ਼ ਦੇ ਸਾਹਮਣੇ ਰੱਖਿਆ, ਉਹ ਆਦਰਸ਼ ਸਾਨੂੰ ਨਿਰੰਤਰ ਪ੍ਰੇਰਣਾ ਦਿੰਦੇ ਰਹਿਣਗੇ । ਮੈਂ ਬਾਬਾ ਸਾਹੇਬ ਪੁਰੰਦਰੇ ਜੀ ਨੂੰ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਦਿੰਦਾ ਹਾਂ।
ਸਾਥੀਓ,
ਅੱਜ ਜਦੋਂ ਅਸੀਂ ਰਾਸ਼ਟਰੀ ਮੰਚਾਂ ਤੋਂ, ਰਾਸ਼ਟਰ ਨਿਰਮਾਣ ਵਿੱਚ ਜਨਜਾਤੀਯ ਸਮਾਜ ਦੇ ਯੋਗਦਾਨ ਦੀ ਚਰਚਾ ਕਰਦੇ ਹਾਂ, ਤਾਂ ਕੁਝ ਲੋਕਾਂ ਨੂੰ ਜ਼ਰਾ ਹੈਰਾਨੀ ਹੁੰਦੀ ਹੈ। ਅਜਿਹੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਜਨਜਾਤੀਯ ਸਮਾਜ ਦਾ ਭਾਰਤ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਕਿਤਨਾ ਬੜਾ ਯੋਗਦਾਨ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਜਨਜਾਤੀਯ ਸਮਾਜ ਦੇ ਯੋਗਦਾਨ ਬਾਰੇ ਵਿੱਚ ਜਾਂ ਤਾਂ ਦੇਸ਼ ਨੂੰ ਦੱਸਿਆ ਹੀ ਨਹੀਂ ਗਿਆ, ਹਨੇਰੇ ਵਿੱਚ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ, ਅਤੇ ਅਗਰ ਦੱਸਿਆ ਵੀ ਗਿਆ ਤਾਂ ਬਹੁਤ ਹੀ ਸੀਮਿਤ ਦਾਇਰੇ ਵਿੱਚ ਜਾਣਕਾਰੀ ਦਿੱਤੀ ਗਈ । ਅਜਿਹਾ ਇਸ ਲਈ ਹੋਇਆ ਕਿਉਂਕਿ ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਜਿਨ੍ਹਾਂ ਨੇ ਦੇਸ਼ ਵਿੱਚ ਸਰਕਾਰ ਚਲਾਈ, ਉਨ੍ਹਾਂ ਨੇ ਆਪਣੀ ਸੁਆਰਥ ਭਰੀ ਰਾਜਨੀਤੀ ਨੂੰ ਹੀ ਪ੍ਰਾਥਮਿਕਤਾ ਦਿੱਤੀ । ਦੇਸ਼ ਦੀ ਆਬਾਦੀ ਦਾ ਕਰੀਬ-ਕਰੀਬ 10 ਪ੍ਰਤੀਸ਼ਤ ਹੋਣ ਦੇ ਬਾਵਜੂਦ, ਦਹਾਕਿਆਂ ਤੱਕ ਜਨਜਾਤੀਯ ਸਮਾਜ ਨੂੰ, ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕਰ ਦਿੱਤਾ ਗਿਆ । ਆਦਿਵਾਸੀਆਂ ਦਾ ਦੁਖ, ਉਨ੍ਹਾਂ ਦੀ ਤਕਲੀਫ਼, ਬੱਚਿਆਂ ਦੀ ਸਿੱਖਿਆ, ਆਦਿਵਾਸੀਆਂ ਦੀ ਸਿਹਤ, ਉਨ੍ਹਾਂ ਲੋਕਾਂ ਲਈ ਕੋਈ ਮਾਅਨੇ ਨਹੀਂ ਰੱਖਦਾ ਸੀ ।
ਸਾਥੀਓ,
ਭਾਰਤ ਦੀ ਸੱਭਿਆਚਾਰਕ ਯਾਤਰਾ ਵਿੱਚ ਜਨਜਾਤੀਯ ਸਮਾਜ ਦਾ ਯੋਗਦਾਨ ਅਟੁੱਟ ਰਿਹਾ ਹੈ। ਆਪ ਹੀ ਦੱਸੋ, ਜਨਜਾਤੀਯ ਸਮਾਜ ਦੇ ਯੋਗਦਾਨ ਦੇ ਬਿਨਾ ਕੀ ਪ੍ਰਭੂ ਰਾਮ ਦੇ ਜੀਵਨ ਵਿੱਚ ਸਫ਼ਲਤਾਵਾਂ ਦੀ ਕਲਪਨਾ ਕੀਤੀ ਜਾ ਸਕਦੀ ਹੈ? ਬਿਲਕੁਲ ਨਹੀਂ । ਵਣਵਾਸੀਆਂ ਦੇ ਨਾਲ ਬਿਤਾਏ ਸਮੇਂ ਨੇ ਇੱਕ ਰਾਜਕੁਮਾਰ ਨੂੰ ਮਰਯਾਦਾ ਪੁਰਸ਼ੋਤਮ ਬਣਾਉਣ ਵਿੱਚ ਅਹਿਮ ਯੋਗਦਾਨ ਦਿੱਤਾ । ਬਣਵਾਸ ਦੇ ਉਸੇ ਕਾਲਖੰਡ ਵਿੱਚ ਪ੍ਰਭੂ ਰਾਮ ਨੇ ਵਣਵਾਸੀ ਸਮਾਜ ਦੀ ਪਰੰਪਰਾ, ਰੀਤੀ-ਰਿਵਾਜ, ਰਹਿਣ-ਸਹਿਣ ਦੇ ਤੌਰ- ਤਰੀਕੇ, ਜੀਵਨ ਦੇ ਹਰ ਪਹਿਲੂ ਤੋਂ ਪ੍ਰੇਰਣਾ ਪਾਈ ਸੀ ।
ਸਾਥੀਓ,
ਆਦਿਵਾਸੀ ਸਮਾਜ ਨੂੰ ਉਚਿਤ ਮਹੱਤਵ ਨਾ ਦੇ ਕੇ, ਪ੍ਰਾਥਮਿਕਤਾ ਨਾ ਦੇ ਕੇ, ਪਹਿਲਾਂ ਦੀਆਂ ਸਰਕਾਰਾਂ ਨੇ, ਜੋ ਅਪਰਾਧ ਕੀਤਾ ਹੈ, ਉਸ ’ਤੇ ਲਗਾਤਾਰ ਬੋਲਿਆ ਜਾਣਾ ਜ਼ਰੂਰੀ ਹੈ। ਹਰ ਮੰਚ ’ਤੇ ਚਰਚੀ ਹੋਣਾ ਜ਼ਰੂਰੀ ਹੈ। ਜਦੋਂ ਦਹਾਕਿਆਂ ਪਹਿਲਾਂ ਮੈਂ ਗੁਜਰਾਤ ਵਿੱਚ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਕੀਤੀ ਸੀ, ਉਦੋਂ ਤੋਂ ਮੈਂ ਦੇਖਦਾ ਆਇਆ ਹਾਂ ਕਿ ਕਿਵੇਂ ਦੇਸ਼ ਵਿੱਚ ਕੁਝ ਰਾਜਨੀਤਕ ਦਲਾਂ ਨੇ ਸੁਖ-ਸੁਵਿਧਾ ਅਤੇ ਵਿਕਾਸ ਦੇ ਹਰ ਸੰਸਾਧਨ ਤੋਂ ਆਦਿਵਾਸੀ ਸਮਾਜ ਨੂੰ ਵੰਚਿਤ ਰੱਖਿਆ।
ਅਭਾਵ ਬਣਾਈ ਰੱਖਦੇ ਹੋਏ, ਚੋਣ ਦੇ ਦੌਰਾਨ ਉਨ੍ਹਾਂ ਅਭਾਵਾਂ ਦੀ ਪੂਰਤੀ ਦੇ ਨਾਮ ’ਤੇ ਵਾਰ-ਵਾਰ ਵੋਟ ਮੰਗੇ ਗਏ, ਸੱਤਾ ਪਾਈ ਗਈ ਲੇਕਿਨ ਜਨਜਾਤੀਯ ਸਮੁਦਾਇ ਲਈ ਜੋ ਕਰਨਾ ਚਾਹੀਦਾ ਸੀ, ਜਿਤਨਾ ਕਰਨਾ ਚਾਹੀਦਾ ਸੀ, ਅਤੇ ਜਦੋਂ ਕਰਨਾ ਚਾਹੀਦਾ ਸੀ, ਇਹ ਘੱਟ ਪੈ ਗਏ, ਨਹੀਂ ਕਰ ਪਾਏ। ਅਸਹਾਇ ਛੱਡ ਦਿੱਤਾ ਸਮਾਜ ਨੂੰ। ਗੁਜਰਾਤ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਮੈਂ ਉੱਥੇ ਜਨਜਾਤੀਯ ਸਮਾਜ ਵਿੱਚ ਸਥਿਤੀਆਂ ਨੂੰ ਬਦਲਣ ਲਈ ਬਹੁਤ ਸਾਰੇ ਅਭਿਯਾਨ ਸ਼ੁਰੂ ਕੀਤੇ ਸਨ । ਜਦੋਂ ਦੇਸ਼ ਨੇ ਮੈਨੂੰ 2014 ਵਿੱਚ ਆਪਣੀ ਸੇਵਾ ਦਾ ਮੌਕਾ ਦਿੱਤਾ, ਤਾਂ ਮੈਂ ਜਨਜਾਤੀਯ ਸਮੁਦਾਇ ਦੇ ਹਿਤਾਂ ਨੂੰ ਆਪਣੀ ਸਭ ਤੋਂ ਉੱਚ ਪ੍ਰਾਥਮਿਕਤਾ ਵਿੱਚ ਰੱਖਿਆ ।
ਭਾਈਓ ਅਤੇ ਭੈਣੋਂ,
ਅੱਜ ਸਹੀ ਮਾਅਨੇ ਵਿੱਚ ਆਦਿਵਾਸੀ ਸਮਾਜ ਦੇ ਹਰ ਸਾਥੀ ਨੂੰ, ਦੇਸ਼ ਦੇ ਵਿਕਾਸ ਵਿੱਚ ਉੱਚਿਤ ਹਿੱਸੇਦਾਰੀ ਅਤੇ ਭਾਗੀਦਾਰੀ ਦਿੱਤੀ ਜਾ ਰਹੀ ਹੈ। ਅੱਜ ਚਾਹੇ ਗ਼ਰੀਬਾਂ ਦੇ ਘਰ ਹੋਣ, ਸ਼ੌਚਾਲਯ ਹੋਣ, ਮੁਫ਼ਤ ਬਿਜਲੀ ਅਤੇ ਗੈਸ ਕਨੈਕਸ਼ਨ ਹੋਣ, ਸਕੂਲ ਹੋਵੇ, ਸੜਕ ਹੋਵੇ, ਮੁਫ਼ਤ ਇਲਾਜ ਹੋਵੇ, ਇਹ ਸਭ ਕੁਝ ਜਿਸ ਗਤੀ ਨਾਲ ਦੇਸ਼ ਦੇ ਬਾਕੀ ਹਿੱਸੇ ਵਿੱਚ ਹੋ ਰਿਹਾ ਹੈ, ਉਸੇ ਗਤੀ ਨਾਲ ਆਦਿਵਾਸੀ ਖੇਤਰਾਂ ਵਿੱਚ ਵੀ ਹੋ ਰਿਹਾ ਹੈ। ਬਾਕੀ ਦੇਸ਼ ਦੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਅਗਰ ਹਜ਼ਾਰਾਂ ਕਰੋੜ ਰੁਪਏ ਸਿੱਧੇ ਪਹੁੰਚ ਰਹੇ ਹਨ, ਤਾਂ ਆਦਿਵਾਸੀ ਖੇਤਰਾਂ ਦੇ ਕਿਸਾਨਾਂ ਨੂੰ ਵੀ ਉਸੇ ਸਮੇਂ ਮਿਲ ਰਹੇ ਹਨ ।
ਅੱਜ ਅਗਰ ਦੇਸ਼ ਦੇ ਕਰੋੜਾਂ-ਕਰੋੜ ਪਰਿਵਾਰਾਂ ਨੂੰ ਸ਼ੁੱਧ ਪੀਣ ਦਾ ਪਾਣੀ ਪਾਈਪ ਨਾਲ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਤਾਂ ਇਹ ਉਸੇ ਇੱਛਾ ਸ਼ਕਤੀ ਦੇ ਨਾਲ ਉਤਨੀ ਹੀ ਸਪੀਡ ਨਾਲ ਆਦਿਵਾਸੀ ਪਰਿਵਾਰਾਂ ਤੱਕ ਵੀ ਪਹੁੰਚਾਉਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਵਰਨਾ ਇਤਨੇ ਵਰ੍ਹਿਆਂ ਤੱਕ ਜਨਜਾਤੀਯ ਖੇਤਰਾਂ ਦੀਆਂ ਭੈਣਾਂ-ਬੇਟੀਆਂ ਨੂੰ ਪਾਣੀ ਲਈ ਕਿਤਨਾ ਪਰੇਸ਼ਾਨ ਹੋਣਾ ਪੈਂਦਾ ਸੀ, ਮੇਰੇ ਤੋਂ ਜ਼ਿਆਦਾ ਆਪ ਲੋਕ ਇਸ ਨੂੰ ਭਲੀ-ਭਾਂਤ ਜਾਣਦੇ ਹੋ। ਮੈਨੂੰ ਖੁਸ਼ੀ ਹੈ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਮੱਧ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ 30 ਲੱਖ ਪਰਿਵਾਰਾਂ ਨੂੰ ਹੁਣ ਨਲ ਸੇ ਜਲ ਮਿਲਣਾ ਸ਼ੁਰੂ ਹੋ ਗਿਆ ਹੈ। ਅਤੇ ਇਸ ਵਿੱਚ ਵੀ ਜ਼ਿਆਦਾਤਰ ਸਾਡੇ ਆਦਿਵਾਸੀ ਇਲਾਕਿਆਂ ਦੇ ਹੀ ਹਨ ।
ਸਾਥੀਓ,
ਜਨਜਾਤੀਯ ਵਿਕਾਸ ਬਾਰੇ ਬਾਤ ਕਰਦੇ ਹੋਏ ਇੱਕ ਬਾਤ ਹੋਰ ਕਹੀ ਜਾਂਦੀ ਸੀ । ਕਿਹਾ ਜਾਂਦਾ ਸੀ, ਜਨਜਾਤੀਯ ਖੇਤਰ ਭੂਗੌਲਿਕ ਰੂਪ ਨਾਲ ਬਹੁਤ ਕਠਿਨ ਹੁੰਦੇ ਹਨ । ਕਿਹਾ ਜਾਂਦਾ ਸੀ ਕਿ ਉੱਥੇ ਸੁਵਿਧਾਵਾਂ ਪੰਹੁਚਾਉਣਾ ਮੁਸ਼ਕਿਲ ਹੁੰਦਾ ਹੈ। ਇਹ ਬਹਾਨਾ ਕੰਮ ਨਾ ਕਰਨ ਦੇ ਬਹਾਨੇ ਸਨ । ਇਹੀ ਬਹਾਨਾ ਕਰਕੇ ਜਨਜਾਤੀਯ ਸਮਾਜ ਵਿੱਚ ਸੁਵਿਧਾਵਾਂ ਨੂੰ ਕਦੇ ਪ੍ਰਾਥਮਿਕਤਾ ਨਹੀਂ ਦਿੱਤੀ ਗਈ । ਉਨ੍ਹਾਂ ਨੂੰ ਆਪਣੇ ਭਾਗ ’ਤੇ ਹੀ ਛੱਡ ਦਿੱਤਾ ।
ਸਾਥੀਓ,
ਐਸੀ ਹੀ ਰਾਜਨੀਤੀ, ਐਸੀ ਹੀ ਸੋਚ ਦੇ ਕਾਰਨ ਆਦਿਵਾਸੀ ਬਾਹੁਤਾਤ ਵਾਲੇ ਜ਼ਿਲ੍ਹੇ ਵਿਕਾਸ ਦੀਆਂ ਬੁਨਿਆਦੀ ਸੁਵਿਧਾਵਾਂ ਤੋਂ ਵੀ ਵੰਚਿਤ ਰਹਿ ਗਏ । ਹੁਣ ਕਿੱਥੇ ਤਾਂ ਇਨ੍ਹਾਂ ਦੇ ਵਿਕਾਸ ਲਈ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਸਨ, ਲੇਕਿਨ ਇਨਾਂ ਜ਼ਿਲ੍ਹਿਆਂ ’ਤੇ ਪਿਛੜੇ ਹੋਣ ਦਾ ਇੱਕ ਟੈਗ ਲਗਾ ਦਿੱਤਾ ਗਿਆ।
ਭਾਈਓ ਅਤੇ ਭੈਣੋਂ,
ਕੋਈ ਰਾਜ, ਕੋਈ ਜ਼ਿਲ੍ਹਾ, ਕੋਈ ਵਿਅਕਤੀ, ਕੋਈ ਸਮਾਜ ਵਿਕਾਸ ਦੀ ਦੌੜ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦਾ। ਹਰ ਵਿਅਕਤੀ, ਹਰ ਸਮਾਜ ਅਭਿਲਾਸ਼ੀ ਹੁੰਦਾ ਹੈ, ਉਸ ਦੇ ਸੁਪਨੇ ਹੁੰਦੇ ਹਨ। ਸਾਲੋਂ-ਸਾਲ ਵੰਚਿਤ ਰੱਖੇ ਗਏ ਇਨ੍ਹਾਂ ਸੁਪਨਿਆਂ, ਇਨ੍ਹਾਂ ਆਕਾਂਖਿਆਵਾਂ ਨੂੰ ਉਡਾਣ ਦੇਣ ਦੀ ਕੋਸ਼ਿਸ਼ ਅੱਜ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਤੁਹਾਡੇ ਅਸ਼ੀਰਵਾਦ ਨਾਲ ਅੱਜ ਉਨ੍ਹਾਂ 100 ਤੋਂ ਅਧਿਕ ਜ਼ਿਲ੍ਹਿਆਂ ਵਿੱਚ ਵਿਕਾਸ ਦੀਆਂ ਆਕਾਂਖਿਆਵਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਅੱਜ ਜਿਤਨੀਆਂ ਵੀ ਕਲਿਆਣਕਾਰੀ ਯੋਜਨਾਵਾਂ ਕੇਂਦਰ ਸਰਕਾਰ ਬਣਾ ਰਹੀ ਹੈ, ਉਨ੍ਹਾਂ ਵਿੱਚ ਆਦਿਵਾਸੀ ਸਮਾਜ ਬਹੁਤਾਤ, ਖ਼ਾਹਿਸ਼ੀ ਜ਼ਿਲ੍ਹਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਖ਼ਾਹਿਸ਼ੀ ਜ਼ਿਲ੍ਹੇ ਜਾਂ ਫਿਰ ਅਜਿਹੇ ਜ਼ਿਲ੍ਹੇ ਜਿੱਥੇ ਹਸਪਤਾਲਾਂ ਦਾ ਅਭਾਵ ਹੈ, ਉੱਥੇ ਡੇਢ ਸੌ ਤੋਂ ਅਧਿਕ ਮੈਡੀਕਲ ਕਾਲਜ ਮਨਜ਼ੂਰ ਕੀਤੇ ਜਾ ਚੁੱਕੇ ਹਨ।
ਸਾਥੀਓ,
ਦੇਸ਼ ਦਾ ਜਨਜਾਤੀਯ ਖੇਤਰ, ਸੰਸਾਧਨਾਂ ਦੇ ਰੂਪ ਵਿੱਚ, ਸੰਪਦਾ ਦੇ ਮਾਮਲੇ ਵਿੱਚ ਹਮੇਸ਼ਾ ਸਮ੍ਰਿੱਧ ਰਿਹਾ ਹੈ। ਲੇਕਿਨ ਜੋ ਪਹਿਲਾਂ ਸਰਕਾਰ ਵਿੱਚ ਰਹੇ, ਉਹ ਇਨ੍ਹਾਂ ਖੇਤਰਾਂ ਦੇ ਦੋਹਨ ਦੀ ਨੀਤੀ ’ਤੇ ਚਲੇ। ਅਸੀਂ ਇਨਾਂ ਖੇਤਰਾਂ ਦੀ ਸਮਰੱਥਾ ਦੇ ਸਹੀ ਇਸਤੇਮਾਲ ਦੀ ਨੀਤੀ ’ਤੇ ਚਲ ਰਹੇ ਹਾਂ। ਅੱਜ ਜਿਸ ਜ਼ਿਲ੍ਹੇ ਤੋਂ ਜੋ ਵੀ ਕੁਦਰਤੀ ਸੰਪਦਾ ਰਾਸ਼ਟਰ ਦੇ ਵਿਕਾਸ ਲਈ ਨਿਕਲਦੀ ਹੈ, ਉਸ ਦਾ ਇੱਕ ਹਿੱਸਾ ਉਸੇ ਜ਼ਿਲ੍ਹੇ ਦੇ ਵਿਕਾਸ ਵਿੱਚ ਲਗਾਇਆ ਜਾ ਰਿਹਾ ਹੈ। ਡਿਸਟ੍ਰਿਕਟ ਮਿਨਰਲ ਫੰਡ ਦੇ ਤਹਿਤ ਰਾਜਾਂ ਨੂੰ ਕਰੀਬ- ਕਰੀਬ 50 ਹਜ਼ਾਰ ਕਰੋੜ ਰੁਪਏ ਮਿਲੇ ਹਨ । ਅੱਜ ਤੁਹਾਡੀ ਸੰਪਦਾ ਤੁਹਾਡੇ ਹੀ ਕੰਮ ਆ ਰਹੀ ਹੈ, ਤੁਹਾਡੇ ਬੱਚਿਆਂ ਦੇ ਕੰਮ ਆ ਰਹੀ ਹੈ। ਹੁਣ ਤਾਂ ਖਨਨ ਨਾਲ ਜੁੜੀਆਂ ਨੀਤੀਆਂ ਵਿੱਚ ਵੀ ਅਸੀਂ ਅਜਿਹੇ ਬਦਲਾਅ ਕੀਤੇ ਹਨ, ਜਿਸ ਦੇ ਨਾਲ ਜਨਜਾਤੀਯ ਖੇਤਰਾਂ ਵਿੱਚ ਹੀ ਰੋਜ਼ਗਾਰ ਦੀਆਂ ਵਿਆਪਕ ਸੰਭਾਵਨਾਵਾਂ ਬਣਨ ।
ਭਾਈਓ ਅਤੇ ਭੈਣੋਂ,
ਆਜ਼ਾਦੀ ਕਾ ਇਹ ਅੰਮ੍ਰਿਤਕਾਲ, ਆਤਮਨਿਰਭਰ ਭਾਰਤ ਦੇ ਨਿਰਮਾਣ ਦਾ ਕਾਲ ਹੈ। ਭਾਰਤ ਦੀ ਆਤਮਨਿਰਭਰਤਾ, ਜਨਜਾਤੀਯ ਭਾਗੀਦਾਰੀ ਦੇ ਬਿਨਾ ਸੰਭਵ ਹੀ ਨਹੀਂ ਹੈ। ਤੁਸੀਂ ਦੇਖਿਆ ਹੋਵੇਗਾ, ਹੁਣੇ ਹਾਲ ਵਿੱਚ ਪਦਮ ਪੁਰਸਕਾਰ ਦਿੱਤੇ ਗਏ ਹਨ। ਜਨਜਾਤੀਯ ਸਮਾਜ ਤੋਂ ਆਉਣ ਵਾਲੇ ਸਾਥੀ ਜਦੋਂ ਰਾਸ਼ਟਰਪਤੀ ਭਵਨ ਪੁੱਜੇ, ਪੈਰ ਵਿੱਚ ਜੁੱਤੇ ਵੀ ਨਹੀਂ ਸਨ, ਸਾਰੀ ਦੁਨੀਆ ਦੇਖ ਕੇ ਹੈਰਾਨ ਰਹਿ ਗਈ, ਦੰਗ ਰਹਿ ਗਈ। ਆਦਿਵਾਸੀ ਅਤੇ ਗ੍ਰਾਮੀਣ ਸਮਾਜ ਵਿੱਚ ਕੰਮ ਕਰਨ ਵਾਲੇ ਇਹ ਦੇਸ਼ ਦੇ ਅਸਲੀ ਹੀਰੋ ਹਨ। ਇਹੀ ਤਾਂ ਸਾਡੇ ਡਾਇਮੰਡ ਹਨ, ਇਹੀ ਤਾਂ ਸਾਡੇ ਹੀਰੇ ਹਨ।
ਭਾਈਓ ਅਤੇ ਭੈਣੋਂ,
ਜਨਜਾਤੀਯ ਸਮਾਜ ਵਿੱਚ ਪ੍ਰਤਿਭਾ ਦੀ ਕਦੇ ਕੋਈ ਕਮੀ ਨਹੀਂ ਰਹੀ ਹੈ। ਲੇਕਿਨ ਦੁਰਭਾਗ ਨਾਲ, ਪਹਿਲਾਂ ਦੀਆਂ ਸਰਕਾਰਾਂ ਵਿੱਚ ਆਦਿਵਾਸੀ ਸਮਾਜ ਨੂੰ ਅਵਸਰ ਦੇਣ ਲਈ ਜੋ ਜ਼ਰੂਰੀ ਰਾਜਨੀਤਕ ਇੱਛਾ ਸ਼ਕਤੀ ਚਾਹੀਦੀ ਹੈ, ਕੁਝ ਨਹੀਂ ਸੀ, ਬਹੁਤ ਘੱਟ ਸੀ। ਸਿਰਜਣਾ, ਆਦਿਵਾਸੀ ਪਰੰਪਰਾ ਦਾ ਹਿੱਸਾ ਹੈ, ਮੈਂ ਹੁਣੇ ਇੱਥੇ ਆਉਣ ਤੋਂ ਪਹਿਲਾਂ ਸਾਰੇ ਆਦਿਵਾਸੀ ਸਮਾਜ ਦੀਆਂ ਭੈਣਾਂ ਦੇ ਦੁਆਰਾ ਜੋ ਨਿਰਮਾਣ ਕਾਰਜ ਹੋਇਆ ਹੈ, ਉਹ ਦੇਖ ਕੇ ਸਚਮੁੱਚ ਵਿੱਚ ਮੇਰੇ ਮਨ ਨੂੰ ਆਨੰਦ ਹੁੰਦਾ ਹੈ।
ਇਨਾਂ ਉਂਗਲੀਆਂ ਵਿੱਚ, ਇਨ੍ਹਾਂ ਦੇ ਪਾਸ ਕੀ ਤਾਕਤ ਹੈ। ਸਿਰਜਣਾ ਆਦਿਵਾਸੀ ਪਰੰਪਰਾ ਦਾ ਹਿੱਸਾ ਹੈ, ਲੇਕਿਨ ਆਦਿਵਾਸੀ ਸਿਰਜਣਾ ਨੂੰ ਬਜ਼ਾਰ ਨਾਲ ਨਹੀਂ ਜੋੜਿਆ ਗਿਆ । ਆਪ ਕਲਪਨਾ ਕਰ ਸਕਦੇ ਹੋ, ਬਾਂਸ ਦੀ ਖੇਤੀ ਜਿਹੀ ਛੋਟੀ ਅਤੇ ਸਾਧਾਰਣ ਜਿਹੀ ਚੀਜ਼ ਨੂੰ ਕਾਨੂੰਨਾਂ ਦੇ ਮੱਕੜਜਾਲ ਵਿੱਚ ਫਸਾ ਕੇ ਰੱਖਿਆ ਗਿਆ ਸੀ । ਕੀ ਸਾਡੇ ਜਨਜਾਤੀਯ ਭਾਈਆਂ/ਭੈਣਾਂ ਦੇ ਇਹ ਹੱਕ ਨਹੀਂ ਸੀ ਕਿ ਉਹ ਬਾਂਸ ਦੀ ਖੇਤੀ ਕਰਕੇ ਉਸ ਨੂੰ ਵੇਚ ਕੇ ਕੁਝ ਪੈਸਾ ਕਮਾ ਸਕਣ? ਅਸੀਂ ਵੰਨ ਕਾਨੂੰਨਾਂ ਵਿੱਚ ਬਦਲਾਅ ਕਰਕੇ ਇਸ ਸੋਚ ਨੂੰ ਹੀ ਬਦਲ ਦਿੱਤਾ।
ਸਾਥੀਓ,
ਦਹਾਕਿਆਂ ਤੋਂ ਜਿਸ ਸਮਾਜ ਨੂੰ, ਉਸ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੀ ਪੂਰਤੀ ਲਈ ਲੰਬਾ ਇੰਤਜ਼ਾਰ ਕਰਵਾਇਆ ਗਿਆ, ਉਸ ਦੀ ਅਣਦੇਖੀ ਕੀਤੀ ਗਈ, ਹੁਣ ਉਸ ਨੂੰ ਆਤਮਨਿਰਭਰ ਬਣਾਉਣ ਲਈ ਨਿਰੰਤਰ ਪ੍ਰਯਾਸ ਕੀਤਾ ਜਾ ਰਿਹਾ ਹੈ। ਲੱਕੜੀ ਅਤੇ ਪੱਥਰ ਦੀ ਕਲਾਕਾਰੀ ਤਾਂ ਆਦਿਵਾਸੀ ਸਮਾਜ ਸਦੀਆਂ ਤੋਂ ਕਰ ਰਿਹਾ ਹੈ, ਲੇਕਿਨ ਹੁਣ ਉਨ੍ਹਾਂ ਦੇ ਬਣਾਏ ਉਤਪਾਦਾਂ ਨੂੰ ਨਵੀਂ ਮਾਰਕਿਟ ਉਪਲਬਧ ਕਰਵਾਈ ਜਾ ਰਹੀ ਹੈ। ਟ੍ਰਾਇਫੈੱਡ ਪੋਰਟਲ ਦੇ ਜ਼ਰੀਏ ਜਨਜਾਤੀਯ ਕਲਾਕਾਰਾਂ ਦੇ ਉਤਪਾਦ ਦੇਸ਼ ਅਤੇ ਦੁਨੀਆ ਦੇ ਬਜ਼ਾਰਾਂ ਵਿੱਚ ਔਨਲਾਈਨ ਵੀ ਵਿਕ ਰਹੇ ਹਨ। ਜਿਸ ਮੋਟੇ ਅਨਾਜ ਨੂੰ ਕਦੇ ਦੋਇਮ ਨਜ਼ਰ ਨਾਲ ਦੇਖਿਆ ਜਾਂਦਾ ਸੀ, ਉਹ ਵੀ ਅੱਜ ਭਾਰਤ ਦਾ ਬ੍ਰਾਂਡ ਬਣ ਰਿਹਾ ਹੈ।
ਸਾਥੀਓ,
ਵਨਧਨ ਯੋਜਨਾ ਹੋਵੇ, ਵਣ ਉਪਜ ਨੂੰ MSP ਦੇ ਦਾਇਰੇ ਵਿੱਚ ਲਿਆਉਣਾ ਹੋਵੇ, ਜਾਂ ਭੈਣਾਂ ਦੀ ਸੰਗਠਨ ਸ਼ਕਤੀ ਨੂੰ ਨਵੀਂ ਊਰਜਾ ਦੇਣਾ, ਇਹ ਜਨਜਾਤੀਯ ਖੇਤਰਾਂ ਵਿੱਚ ਅਭੂਤਪੂਰਵ ਅਵਸਰ ਪੈਦਾ ਕਰ ਰਹੇ ਹਾਂ। ਪਹਿਲਾਂ ਦੀਆਂ ਸਰਕਾਰਾਂ ਸਿਰਫ਼ 8-10 ਵਣ ਉਪਜਾਂ ’ਤੇ MSP ਦਿੰਦੀ ਸੀ। ਅੱਜ ਸਾਡੀ ਸਰਕਾਰ, ਕਰੀਬ-ਕਰੀਬ 90 ਣਨ ਉਪਜਾਂ ’ਤੇ MSP ਦੇ ਰਹੀ ਹੈ। ਕਿੱਥੇ 9-10 ਅਤੇ ਕਿੱਥੇ 90? ਅਸੀਂ 2500 ਤੋਂ ਅਧਿਕ ਵਣਧਨ ਵਿਕਾਸ ਕੇਂਦਰਾਂ ਨੂੰ 37 ਹਜ਼ਾਰ ਤੋਂ ਜਿਆਦਾ ਵਣਧਨ ਸੈਲਫ ਹੈਲਪ ਗਰੁੱਪਾਂ ਨਾਲ ਜੋੜਿਆ ਹੈ। ਇਨ੍ਹਾਂ ਨਾਲ ਅੱਜ ਲਗਭਗ ਸਾਢੇ 7 ਲੱਖ ਸਾਥੀ ਜੁੜੇ ਹਨ, ਉਨ੍ਹਾਂ ਨੂੰ ਰੋਜ਼ਗਾਰ ਅਤੇ ਸਵੈਰੋਜ਼ਗਾਰ ਮਿਲ ਰਿਹਾ ਹੈ। ਸਾਡੀ ਸਰਕਾਰ ਨੇ ਜੰਗਲ ਦੀ ਜ਼ਮੀਨ ਨੂੰ ਲੈ ਕੇ ਵੀ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਕਦਮ ਉਠਾਏ ਹਨ । ਰਾਜਾਂ ਵਿੱਚ ਲੱਗਭਗ 20 ਲੱਖ ਜ਼ਮੀਨ ਦੇ ਪੱਟੇ ਦੇ ਕੇ ਅਸੀਂ ਲੱਖਾਂ ਜਨਜਾਤੀਯ ਸਾਥੀਆਂ ਦੀ ਬਹੁਤ ਬੜੀ ਚਿੰਤਾ ਦੂਰ ਕੀਤੀ ਹੈ।
ਭਾਈਓ ਅਤੇ ਭੈਣੋਂ,
ਸਾਡੀ ਸਰਕਾਰ ਆਦਿਵਾਸੀ ਨੌਜਵਾਨਾਂ ਦੀ ਸਿੱਖਿਆ ਅਤੇ ਕੌਸ਼ਲ ’ਤੇ ਵੀ ਵਿਸ਼ੇਸ਼ ਬਲ ਦੇ ਰਹੀ ਹੈ। ਏਕਲਵਯ ਮਾਡਲ ਰੈਜੀਡੈਂਸ਼ੀਅਲ ਸਕੂਲ ਅੱਜ ਜਨਜਾਤੀਯ ਖੇਤਰਾਂ ਵਿੱਚ ਸਿੱਖਿਆ ਦੀ ਨਵੀਂ ਜਯੋਤੀ ਜਾਗ੍ਰਿਤ ਕਰ ਰਹੇ ਹਨ। ਅੱਜ ਮੈਨੂੰ ਇੱਥੇ 50 ਏਕਲਵਯ ਮਾਡਲ ਰੈਜੀਡੈਂਸ਼ੀਅਲ ਸਕੂਲਾਂ ਦੇ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਹੈ। ਸਾਡਾ ਲਕਸ਼, ਦੇਸ਼ ਭਰ ਵਿੱਚ ਅਜਿਹੇ ਲਗਭਗ ਸਾਢੇ 7 ਸੌ ਸਕੂਲ ਖੋਲ੍ਹਣ ਦਾ ਹੈ। ਇਨ੍ਹਾਂ ਵਿੱਚੋਂ ਅਨੇਕਾਂ ਏਕਲਵਯ ਸਕੂਲ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ।
7 ਸਾਲ ਪਹਿਲਾਂ ਹਰ ਵਿਦਿਆਰਥੀ ’ਤੇ ਸਰਕਾਰ ਲਗਭਗ 40 ਹਜ਼ਾਰ ਰੁਪਏ ਖਰਚ ਕਰਦੀ ਸੀ, ਉਹ ਅੱਜ ਵਧਕੇ 1 ਲੱਖ ਰੁਪਏ ਤੋਂ ਅਧਿਕ ਹੋ ਚੁੱਕਿਆ ਹੈ। ਇਸ ਨਾਲ ਜਨਜਾਤੀਯ ਵਿਦਿਆਰਥੀ-ਵਿਦਿਆਰਥਣਾਂ ਨੂੰ ਹੋਰ ਅਧਿਕ ਸੁਵਿਧਾ ਮਿਲ ਰਹੀ ਹੈ। ਕੇਂਦਰ ਸਰਕਾਰ, ਹਰ ਸਾਲ ਲਗਭਗ 30 ਲੱਖ ਜਨਜਾਤੀਯ ਯੁਵਕਾਂ/ਯੁਵਤੀਆਂ ਨੂੰ ਸਕਾਲਰਸ਼ਿਪ ਵੀ ਦੇ ਰਹੀ ਹੈ। ਜਨਜਾਤੀਯ ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਰਿਸਰਚ ਨਾਲ ਜੋੜਨ ਲਈ ਵੀ ਅਭੂਤਪੂਰਵ ਕੰਮ ਕੀਤਾ ਜਾ ਰਿਹਾ ਹੈ। ਆਜ਼ਾਦੀ ਦੇ ਬਾਅਦ ਜਿੱਥੇ ਸਿਰਫ਼ 18 ਟ੍ਰਾਇਬਲ ਰਿਸਰਚ ਇੰਸਟੀਟਿਊਟਸ ਬਣੇ, ਉੱਥੇ ਹੀ ਸਿਰਫ਼ 7 ਸਾਲ ਵਿੱਚ ਹੀ 9 ਨਵੇਂ ਸੰਸਥਾਨ ਸਥਾਪਿਤ ਕੀਤੇ ਜਾ ਚੁੱਕੇ ਹਨ।
ਸਾਥੀਓ,
ਜਨਜਾਤੀਯ ਸਮਾਜ ਦੇ ਬੱਚਿਆਂ ਨੂੰ ਇੱਕ ਬਹੁਤ ਬੜੀ ਦਿੱਕਤ, ਪੜ੍ਹਾਈ ਦੇ ਸਮੇਂ ਭਾਸ਼ਾ ਦੀ ਵੀ ਹੁੰਦੀ ਸੀ। ਹੁਣ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਥਾਨਕ ਭਾਸ਼ਾ ਵਿੱਚ ਪੜ੍ਹਾਈ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਸ ਦਾ ਵੀ ਲਾਭ ਸਾਡੇ ਜਨਜਾਤੀਯ ਸਮਾਜ ਦੇ ਬੱਚਿਆਂ ਨੂੰ ਮਿਲਣਾ ਤੈਅ ਹੈ।
ਭਾਈਓ ਅਤੇ ਭੈਣੋਂ,
ਜਨਜਾਤੀਯ ਸਮਾਜ ਕਾ ਪ੍ਰਯਾਸ, ਸਬਕਾ ਪ੍ਰਯਾਸ, ਹੀ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਬੁਲੰਦ ਭਾਰਤ ਦੇ ਨਿਰਮਾਣ ਦੀ ਊਰਜਾ ਹੈ। ਜਨਜਾਤੀਯ ਸਮਾਜ ਦੇ ਆਤਮਸਨਮਾਨ ਦੇ ਲਈ, ਆਤਮਵਿਸ਼ਵਾਸ ਦੇ ਲਈ, ਅਧਿਕਾਰ ਦੇ ਲਈ, ਅਸੀਂ ਦਿਨ ਰਾਤ ਮਿਹਨਤ ਕਰਾਂਗੇ, ਅੱਜ ਜਨਜਾਤੀਯ ਗੌਰਵ ਦਿਵਸ ’ਤੇ ਅਸੀਂ ਇਸ ਸੰਕਲਪ ਨੂੰ ਫਿਰ ਦੁਹਰਾ ਰਹੇ ਹਾਂ। ਅਤੇ ਇਹ ਜਨਜਾਤੀਯ ਗੌਰਵ ਦਿਵਸ, ਜਿਵੇਂ ਅਸੀਂ ਗਾਂਧੀ ਜਯੰਤੀ ਮਨਾਉਂਦੇ ਹਾਂ, ਜਿਵੇਂ ਅਸੀਂ ਸਰਦਾਰ ਪਟੇਲ ਦੀ ਜਯੰਤੀ ਮਨਾਉਂਦੇ ਹਾਂ, ਉਸੇ ਤਰ੍ਹਾਂ ਅਸੀਂ ਬਾਬਾ ਸਾਹੇਬ ਅੰਬੇਡਕਰ ਦੀ ਜਯੰਤੀ ਮਨਾਉਂਦੇ ਹਾਂ, ਉਂਜ ਹੀ ਭਗਵਾਨ ਬਿਰਸਾ ਮੁੰਡਾ ਦੀ 15 ਨਵੰਬਰ ਦੀ ਜਯੰਤੀ ਹਰ ਸਾਲ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਮਨਾਈ ਜਾਵੇਗੀ ।
ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਬਹੁਤ-ਬਹੁਤ ਧੰਨਵਾਦ।
*****
ਡੀਐੱਸ/ਵੀਜੇ/ਐੱਨਐੱਸ/ਏਕੇ
Addressing the Janjatiya Gaurav Divas Mahasammelan in Bhopal. https://t.co/WrVPZrqni0
— Narendra Modi (@narendramodi) November 15, 2021
आज भारत, अपना पहला जनजातीय गौरव दिवस मना रहा है।
— PMO India (@PMOIndia) November 15, 2021
आज़ादी के बाद देश में पहली बार इतने बड़े पैमाने पर, पूरे देश के जनजातीय समाज की कला-संस्कृति, स्वतंत्रता आंदोलन और राष्ट्रनिर्माण में उनके योगदान को गौरव के साथ याद किया जा रहा है, उन्हें सम्मान दिया जा रहा है: PM @narendramodi
आजादी की लड़ाई में जनजातीय नायक-नायिकाओं की वीर गाथाओं को देश के सामने लाना, उसे नई पीढ़ी से परिचित कराना, हमारा कर्तव्य है।
— PMO India (@PMOIndia) November 15, 2021
गुलामी के कालखंड में विदेशी शासन के खिलाफ खासी-गारो आंदोलन, मिजो आंदोलन, कोल आंदोलन समेत कई संग्राम हुए: PM @narendramodi
गोंड महारानी वीर दुर्गावती का शौर्य हो या फिर रानी कमलापति का बलिदान, देश इन्हें भूल नहीं सकता।
— PMO India (@PMOIndia) November 15, 2021
वीर महाराणा प्रताप के संघर्ष की कल्पना उन बहादुर भीलों के बिना नहीं की जा सकती जिन्होंने कंधे से कंधा मिलाकर लड़ाई लड़ी और बलिदान दिया: PM @narendramodi
‘पद्म विभूषण’ बाबासाहेब पुरंदरे जी ने छत्रपति शिवाजी महाराज के जीवन को, उनके इतिहास को सामान्य जन तक पहुंचाने में जो योगदान दिया है, वो अमूल्य है।
— PMO India (@PMOIndia) November 15, 2021
यहां की सरकार ने उन्हें कालिदास पुरस्कार भी दिया था: PM @narendramodi
छत्रपति शिवाजी महाराज के जिन आदर्शों को बाबासाहेब पुरंदरे जी ने देश के सामने रखा, वो आदर्श हमें निरंतर प्रेरणा देते रहेंगे।
— PMO India (@PMOIndia) November 15, 2021
मैं बाबासाहेब पुरंदरे जी को अपनी भावभीनी श्रद्धांजलि देता हूं: PM @narendramodi
आज जब हम राष्ट्रीय मंचों से, राष्ट्र निर्माण में जनजातीय समाज के योगदान की चर्चा करते हैं, तो कुछ लोगों को हैरानी होती है।
— PMO India (@PMOIndia) November 15, 2021
ऐसे लोगों को विश्वास ही नहीं होता कि जनजातीय समाज का भारत की संस्कृति को मजबूत करने में कितना बड़ा योगदान रहा है: PM @narendramodi
इसकी वजह ये है कि जनजातीय समाज के योगदान के बारे में या तो देश को बताया ही नहीं गया और अगर बताया भी गया तो बहुत ही सीमित दायरे में जानकारी दी गई।
— PMO India (@PMOIndia) November 15, 2021
ऐसा इसलिए हुआ क्योंकि आज़ादी के बाद दशकों तक जिन्होंने देश में सरकार चलाई, उन्होंने अपनी स्वार्थ भरी राजनीति को ही प्राथमिकता दी: PM
आज चाहे गरीबों के घर हों, शौचालय हों,
— PMO India (@PMOIndia) November 15, 2021
मुफ्त बिजली और गैस कनेक्शन हों,
स्कूल हो, सड़क हो, मुफ्त इलाज हो,
ये सबकुछ जिस गति से देश के बाकी हिस्से में हो रहा है, उसी गति से आदिवासी क्षेत्रों में भी हो रहा है: PM @narendramodi
देश का जनजातीय क्षेत्र, संसाधनों के रूप में, संपदा के मामले में हमेशा समृद्ध रहा है।
— PMO India (@PMOIndia) November 15, 2021
लेकिन जो पहले सरकार में रहे, वो इन क्षेत्रों के दोहन की नीति पर चले।
हम इन क्षेत्रों के सामर्थ्य के सही इस्तेमाल की नीति पर चल रहे हैं: PM @narendramodi
अभी हाल में पद्म पुरस्कार दिए गए हैं।
— PMO India (@PMOIndia) November 15, 2021
जनजातीय समाज से आने वाले साथी जब राष्ट्रपति भवन पहुंचे तो दुनिया हैरान रह गई।
आदिवासी और ग्रामीण समाज में काम करने वाले ये देश के असली हीरे हैं: PM @narendramodi
आज पहले जनजातीय गौरव दिवस पर आजादी के बाद देश में पहली बार इतने बड़े पैमाने पर जनजातीय समाज की कला-संस्कृति, स्वतंत्रता आंदोलन और राष्ट्रनिर्माण में उनके योगदान को गौरव के साथ याद किया जा रहा है, उन्हें सम्मान दिया जा रहा है। pic.twitter.com/9tIli3QrrV
— Narendra Modi (@narendramodi) November 15, 2021
भारत की सांस्कृतिक यात्रा में जनजातीय समाज का योगदान अटूट रहा है। pic.twitter.com/X7sz2dimHb
— Narendra Modi (@narendramodi) November 15, 2021
जब देश ने 2014 में सेवा का मौका दिया, तो जनजातीय समुदाय का हित केंद्र सरकार की सर्वोच्च प्राथमिकता बनी।
— Narendra Modi (@narendramodi) November 15, 2021
वहीं पहले की सरकारों ने कभी आदिवासी समाज को उचित महत्व नहीं दिया, लेकिन अभावों की पूर्ति के नाम पर उनके वोट से बार-बार सत्ता पाई। pic.twitter.com/oMAxcXzVZs
आज केंद्र सरकार जितनी भी कल्याणकारी योजनाएं बना रही है, उनमें आदिवासी समाज बाहुल्य जिलों को प्राथमिकता दी जा रही है। pic.twitter.com/hPKVDR2Yuz
— Narendra Modi (@narendramodi) November 15, 2021
जनजातीय समुदायों को छोटी-छोटी आवश्यकताओं के लिए लंबा इंतजार करवाया गया। लेकिन अब उन्हें आत्मनिर्भर बनाने के लिए निरंतर प्रयास किए जा रहे हैं। pic.twitter.com/qzaBTrCpL8
— Narendra Modi (@narendramodi) November 15, 2021