ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਲਿਓਨਛੇਨ ਡਾ. ਲੋਟੇਅ ਸ਼ੇਰਿੰਗ ਦੁਆਰਾ 20 ਨਵੰਬਰ, 2020 ਨੂੰ ਰੁਪੇ ਕਾਰਡ ਫੇਜ਼–II ਦੇ ਸੰਯੁਕਤ ਲਾਂਚ ਲਈ ਇੱਕ ਵਰਚੁਅਲ ਸਮਾਰੋਹ ਹੋਵੇਗਾ।
ਭਾਰਤ ਅਤੇ ਭੂਟਾਨ ਦੇ ਪ੍ਰਧਾਨ ਮੰਤਰੀਆਂ ਨੇ ਅਗਸਤ 2019 ’ਚ ਭੂਟਾਨ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਦੌਰੇ ਦੌਰਾਨ ਪ੍ਰੋਜੈਕਟ ਦੇ ਫੇਜ਼–I ਦੀ ਸਾਂਝੀ ਸ਼ੁਰੂਆਤ ਕੀਤੀ ਸੀ। ਭੂਟਾਨ ’ਚ ਰੁਪੇ ਕਾਰਡਾਂ ਦਾ ਫੇਜ਼–I ਲਾਗੂ ਹੋਣ ਨਾਲ ਭਾਰਤ ਤੋਂ ਜਾਣ ਵਾਲੇ ਮੁਲਾਕਾਤੀਆਂ ਲਈ ਸਮੁੱਚੇ ਭੂਟਾਨ ਵਿੱਚ ATMS ਅਤੇ ‘ਪੁਆਇੰਟ ਆਵ੍ ਸੇਲ’ (PoS) ਦੀ ਪਹੁੰਚ ਯੋਗ ਹੋ ਗਈ ਹੈ। ਫੇਜ਼-II ਨਾਲ ਹੁਣ ਭੂਟਾਨੀ ਕਾਰਡ–ਧਾਰਕਾਂ ਨੂੰ ਭਾਰਤ ਵਿੱਓ ਰੁਪੇ ਨੈੱਟਵਰਕ ਤੱਕ ਪਹੁੰਚ ਕਰਨ ਦੀ ਇਜਾਜ਼ਤ ਮਿਲੇਗੀ।
ਭਾਰਤ ਅਤੇ ਭੂਟਾਨ ਆਪਸੀ ਸਮਝ ਤੇ ਸਤਿਕਾਰ ਨਾਲ ਭਰਪੂਰ ਇੱਕ ਵਿਸ਼ੇਸ਼ ਭਾਈਵਾਲੀ ਸਾਂਝੀ ਕਰਦੇ ਹਨ, ਜੋ ਸਾਂਝੀ ਸੱਭਿਆਚਰਕ ਵਿਰਾਸਤ ਤੇ ਲੋਕਾਂ ਤੋਂ ਲੋਕਾਂ ਤੱਕ ਦੇ ਮਜ਼ਬੂਤ ਸਬੰਧਾਂ ਨਾਲ ਹੋਰ ਮਜ਼ਬੂਤ ਹੁੰਦੀ ਹੈ।
***
ਡੀਐੱਸ/ਐੱਸਐੱਚ