Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਸ੍ਰੀ ਲੰਕਾਵਰਚੁਅਲ ਦੁਵੱਲੇ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੁਆਰਾ ਉਦਘਾਟਨੀ ਟਿੱਪਣੀਆਂ

ਭਾਰਤ-ਸ੍ਰੀ ਲੰਕਾਵਰਚੁਅਲ ਦੁਵੱਲੇ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੁਆਰਾ ਉਦਘਾਟਨੀ ਟਿੱਪਣੀਆਂ


Excellency,

Prime Minister

MahindaRajapaksa

 

ਨਮਸਕਾਰ,

ਆਯੁਬੋਵਾਨ,

ਵਣੱਕਮ

 

Excellency,

 

ਮੈਂ ਇਸ ਵਰਚੁਅਲ ਸਮਿਟ ਵਿੱਚ ਤੁਹਾਡਾ ਹਾਰਦਿਕ ਸੁਆਗਤ ਕਰਦਾ ਹਾਂ ਹਮੇਸ਼ਾ ਦੀ ਤਰ੍ਹਾਂ, ਤੁਹਾਡੀ ਪਹਿਲੀ Official Visit ’ਤੇ ਭਾਰਤ ਵਿੱਚ ਤੁਹਾਡਾ ਸੁਆਗਤ ਕਰਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਉਹ ਸੱਦਾਹਮੇਸ਼ਾ ਤੁਹਾਡੇ ਲਈ ਰਹੇਗਾ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਮੈਨੂੰ ਖੁਸ਼ੀ ਹੈ ਕਿ ਅਸੀਂ ਇਹ ਵਰਚੁਅਲ ਸਮਿਟ ਕਰ ਰਹੇ ਹਾਂ ਇਸ ਸਮਿਟ ਲਈ ਤੁਸੀਂ ਮੇਰਾ ਸੱਦਾ ਸਵੀਕਾਰ ਕੀਤਾ, ਇਸ ਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ

 

ਮੈਂ ਤੁਹਾਨੂੰ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ਦੇ ਲਈ ਵਧਾਈ ਦਿੰਦਾ ਹਾਂ ਸੰਸਦੀ ਚੋਣਾਂ ਵਿੱਚ SLPP ਦੀ ਭਾਰੀ ਜਿੱਤ ਦੇ ਲਈ ਵੀ ਤੁਹਾਨੂੰ ਫਿਰ ਤੋਂ ਵਧਾਈ ਦਿੰਦਾ ਹਾਂ ਇਹ ਇਤਿਹਾਸਿਕ ਜਿੱਤ ਜਨਤਾ ਦਾ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਦਿਖਾਉਂਦੀ ਹੈ।

 

ਭਾਰਤ ਅਤੇ ਸ੍ਰੀ ਲੰਕਾ ਦੇ ਬਹੁਮੁਖੀ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ ਮੇਰੀ ਸਰਕਾਰ ਦੀ Neighbourhod First ਨੀਤੀ ਅਤੇ ਸਾਗਰ Doctrine ਦੇ ਤਹਿਤ ਸ੍ਰੀ ਲੰਕਾ ਨਾਲ ਸਬੰਧਾਂ ਨੂੰ ਅਸੀਂ ਵਿਸ਼ੇਸ਼ ਅਤੇ ਉੱਚ ਪ੍ਰਾਥਮਿਕਤਾ ਦਿੰਦੇ ਹਾਂ

 

ਭਾਰਤ ਅਤੇ ਸ੍ਰੀ ਲੰਕਾ ਬਿਮਸਟੈੱਕ, IORA, SAARC ਮੰਚਾਂ ਤੇ ਵੀ ਨੇੜਲਾ ਸਹਿਯੋਗ ਰੱਖਦੇ ਹਨ ਤੁਹਾਡੀ ਪਾਰਟੀ ਦੀ ਹਾਲ ਹੀ ਦੀ ਜਿੱਤ ਦੇ ਬਾਅਦ ਭਾਰਤ ਅਤੇ ਸ੍ਰੀ ਲੰਕਾ ਸਬੰਧਾਂ ਵਿੱਚ ਇੱਕ ਨਵੇਂ ਇਤਿਹਾਸਿਕ ਅਧਿਆਇ ਨੂੰ ਜੋੜਨ ਦਾ ਬਹੁਤ ਵਧੀਆ ਅਵਸਰ ਬਣਿਆ ਹੈ। ਦੋਹਾਂ ਦੇਸ਼ਾਂ ਦੇ ਲੋਕ ਨਵੀਂ ਆਸ਼ਾ ਅਤੇ ਉਤਸ਼ਾਹ ਦੇ ਨਾਲ ਸਾਡੇ ਵੱਲ ਦੇਖ ਰਹੇ ਹਨ

 

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਪ੍ਰਾਪਤ ਮਜ਼ਬੂਤ ਜਨ-ਆਦੇਸ਼ ਅਤੇ ਤੁਹਾਡੀਆਂ ਨੀਤੀਆਂ ਨੂੰ ਸੰਸਦ ਤੋਂ ਮਿਲ ਰਹੇ ਮਜ਼ਬੂਤ ਸਮਰਥਨ ਨਾਲ ਸਾਨੂੰ ਦੁਵੱਲੇ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਪ੍ਰਗਤੀ ਕਰਨ ਵਿੱਚ ਮਦਦ ਮਿਲੇਗੀ ਹੁਣ ਮੈਂ ਪ੍ਰਧਾਨ ਮੰਤਰੀ ਰਾਜਪਕਸ਼ ਨੂੰ ਆਪਣੇ ਓਪਨਿੰਗ ਰਿਮਾਰਕਸ ਦੇਣ ਦੀ ਬੇਨਤੀ ਕਰਦਾ ਹਾਂ

 

*****

ਏਪੀ/ਐੱਸਐੱਚ