Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਵਿਖੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਦੌਰੇ ਸਮੇਂ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਭਾਰਤ ਵਿਖੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਦੌਰੇ ਸਮੇਂ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ  ਬਿਆਨ

ਭਾਰਤ ਵਿਖੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਦੌਰੇ ਸਮੇਂ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ  ਬਿਆਨ

ਭਾਰਤ ਵਿਖੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਦੌਰੇ ਸਮੇਂ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ  ਬਿਆਨ


ਅਤਿ ਸਤਿਕਾਰ ਯੋਗ,

ਪ੍ਰਧਾਨ ਮੰਤਰੀ ਸ਼ੇਖ ਹਸੀਨਾ,

ਮੀਡੀਆ ਮੈਂਬਰਾਨ,

ਅਤਿ ਸਤਿਕਾਰ ਯੋਗ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਭਾਰਤ ਵਿਖੇ ਸਵਾਗਤ ਕਰਕੇ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ ।

ਸਤਿਕਾਰਯੋਗ, ਤੁਹਾਡੀ ਭਾਰਤ ਫੇਰੀ ਉਸ ਸ਼ੁਭ ਘੜੀ ਤੇ ਹੋਈ ਹੈ ਜਦ ਪੋਹਿਲਾ ਬੋਈਸ਼ਾਖ ਆਉਣ ਹੀ ਵਾਲਾ ਹੈ । ਮੈਂ ਇਸ ਸ਼ੁਭ ਮੌਕੇ ਤੇ ਤੁਹਾਨੂੰ ਅਤੇ ਸਾਰੇ ਬੰਗਲਾਦੇਸ਼ ਵਾਸੀਆਂ ਨੂੰ ਸ਼ੁਭ ਨਵ ਵਰਸ਼ੋਂ ਕਹਿੰਦਾ ਹਾਂ (ਨਵੇਂ ਸਾਲ ਦੀ ਵਧਾਈ ਦੇਂਦਾ ਹਾਂ) । ਤੁਹਾਡੀ ਭਾਰਤ ਫੇਰੀ ਦੋਹਾਂ ਮੁਲਕਾਂ ਅਤੇ ਦੋਹਾਂ ਮੁਲਕਾਂ ਦੇ ਲੋਕਾਂ ਵਿਚਕਾਰ ਮਿੱਤਰਤਾ ਦੇ ਇਕ ਹੋਰ ਸੁਨਹਿਰੇ ਯੁਗ ਦਾ ਸੰਕੇਤ ਹੈ । ਸਾਡੇ ਸੰਬੰਧਾਂ ਵਿਚਲਾ ਵਿਲੱਖਣ ਬਦਲਾਅ ਅਤੇ ਆਪਸੀ ਸਾਂਝ ਦੀਆਂ ਪ੍ਰਾਪਤੀਆਂ ਤੁਹਾਡੇ ਮਜ਼ਬੂਤ ਅਤੇ ਫੈਸਲਾਕੁਨ ਅਗਵਾਈ ਦੇ ਸਬੂਤ ਹਨ । 1971 ਦੀ ਬੰਗਲਾਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਜਿਹੜੇ ਭਾਰਤੀਆਂ ਨੇ ਆਪਣੀ ਜਾਨ ਕੁਰਬਾਨ ਕੀਤੀ, ਉਹਨਾਂ ਨੂੰ ਸਨਮਾਨਤ ਕਰਨ ਦੇ ਤੁਹਾਡੇ ਫੈਸਲੇ ਨੇ ਇੱਥੋਂ ਦੇ ਲੋਕਾਂ ਦੇ ਦਿਲਾਂ ਨੂੰ ਟੁੰਬ ਲਿਆ ਹੈ । ਹਰ ਭਾਰਤੀ ਨੂੰ ਇਹ ਜਾਣ ਕੇ ਮਾਣ ਹੁੰਦਾ ਹੈ ਕਿ ਭਾਰਤੀ ਸੈਨਿਕ ਅਤੇ ਬੀਰ ਮੁਕਤੀ ਯੋਧੇ ਬੰਗਲਾਦੇਸ਼ ਨੂੰ ਖੌਫ ਦੇ ਰਾਜ ਤੋਂ ਮੁਕਤ ਕਰਾਉਣ ਲਈ ਇਕੱਠੇ ਹੋ ਕੇ ਲੜੇ ਸਨ ।

ਦੋਸਤੋ, ਅੱਜ ਮੈਂ ਅਤੇ ਸਰਵ-ਸਨਮਾਨਤ ਸ਼ੇਖ ਹਸੀਨਾ ਨੇ ਆਪਸੀ ਭਾਈਵਾਲਤਾ ਦੀਆਂ ਸਮੁੱਚੀਆਂ ਹੱਦਾਂ ਉਪਰ ਉਸਾਰੂ ਅਤੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਹੈ । ਅਸੀਂ ਇਸ ਗੱਲ ਤੇ ਸਹਿਮਤ ਹਾਂ ਕਿ ਸਾਡਾ ਮਿਲਵਰਤਣ ਦਾ ਏਜੰਡਾ ਉਦੇਸ਼ਪੂਰਨ ਕਾਰਵਾਈ ਉੱਪਰ ਕੇਂਦਰਤ ਰਹਿਣਾ ਚਾਹੀਦਾ ਹੈ । ਅਸੀਂ ਆਪਸੀ ਸੰਬੰਧਾਂ ਵਿੱਚ ਵਾਧਾ ਕਰਨ ਲਈ ਨਵੇਂ ਮਾਰਗ ਤੇ ਚੱਲਣ ਅਤੇ ਨਵੇਂ ਮੌਕਿਆਂ ਦੀ ਤਲਾਸ਼ ਉਪਰ ਚਰਚਾ ਕੀਤੀ । ਅਸੀਂ ਨਵੇਂ ਨਵੇਂ ਖੇਤਰਾਂ ਵਿੱਚ ਆਪਸੀ ਸਹਿਯੋਗ ਉਸਾਰਨਾ ਚਾਹੁੰਦੇ ਹਾਂ ਵਿਸ਼ੇਸ਼ ਕਰਕੇ ਉੱਚ ਦਰਜੇ ਦੀ ਤਕਨਾਲੌਜੀ ਦੇ ਖੇਤਰ ਵਿੱਚ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਦੀ ਡੂੰਘੀ ਦਿਲਚਸਪੀ ਹੈ । ਅਜਿਹੇ ਆਪਸੀ ਸਹਿਯੋਗ ਵਿੱਚ ਇਲੈਕਟਰੌਨਿਕ, ਸੂਚਨਾ ਤਕਨਾਲੋਜੀ, ਸਾਈਬਰ ਸੁਰੱਖਿਆ, ਪੁਲਾੜ ਖੋਜ, ਸਿਵਲ, ਨਿਊਕਲੀਅਰ ਐਨਰਜੀ ਅਤੇ ਹੋਰ ਖੇਤਰ ਸ਼ਾਮਲ ਹੋਣਗੇ ।

ਦੋਸਤੋ, ਭਾਰਤ ਹਮੇਸ਼ਾਂ ਹੀ ਬੰਗਲਾਦੇਸ਼ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਲਈ ਇਹਨਾਂ ਦੇ ਨਾਲ ਖੜਾ ਰਿਹਾ ਹੈ । ਅਸੀਂ ਬੰਗਲਾਦੇਸ਼ ਦੇ, ਇਸ ਦੇ ਵਿਕਾਸ ਦੇ ਬਹੁਤ ਲੰਮੇ ਸਮੇਂ ਤੋਂ ਭਰੋਸੇਯੋਗ ਸਾਥੀ ਰਹੇ ਹਾਂ । ਭਾਰਤ ਅਤੇ ਬੰਗਲਾਦੇਸ਼ ਦਾ ਦ੍ਰਿੜ ਨਿਸਚਾ ਹੈ ਕਿ ਆਪਸੀ ਸਹਿਯੋਗ ਦਾ ਲਾਭ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ । ਇਸ ਸਬੰਧ ਵਿੱਚ ਮੈਨੂੰ ਬੰਗਲਾਦੇਸ਼ ਦੇ ਅਹਿਮ ਸੈਕਟਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਰਿਆਇਤੀ ਦਰ ਤੇ ਨਵੇਂ 4.5 ਬਿਲੀਅਨ ਡਾਲਰ ਦੀ ‘ਲਾਈਨ ਆਵ੍ ਕਰੈਡਿਟ’ ਦੀ ਘੋਸ਼ਣਾ ਕਰਨ ਵਿੱਚ ਖੁਸ਼ੀ ਪ੍ਰਾਪਤ ਹੋ ਰਹੀ ਹੈ । ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਲਈ ਪਿਛਲੇ 6 ਸਾਲਾਂ ਦੌਰਾਨ 8 ਬਿਲੀਅਨ ਡਾਲਰਾਂ ਤੋਂ ਵੱਧ ਸਾਧਨਾਂ ਦੀ ਵਿਵਸਥਾ ਕੀਤੀ ਹੈ । ਊਰਜਾ ਸੁਰੱਖਿਆ ਸਾਡੀ ਵਿਕਾਸ ਹਿੱਸੇਦਾਰੀ ਦਾ ਮੁੱਖ ਪਹਿਲੂ ਹੈ ਅਤੇ ਊਰਜਾ ਦੇ ਖੇਤਰ ਵਿੱਚ ਹਿੱਸੇਦਾਰੀ ਵਧਦੀ ਹੀ ਜਾ ਰਹੀ ਹੈ । ਅੱਜ ਭਾਰਤ ਨੇ ਬੰਗਲਾਦੇਸ਼ ਨੂੰ ਭੇਜੀ ਜਾ ਰਹੀ ਮੈਗਾਵਾਟ ਊਰਜਾ ਵਿੱਚ 60 ਮੈਗਾਵਾਟ ਦਾ ਹੋਰ ਵਾਧਾ ਕੀਤਾ ਹੈ । ਮੌਜੂਦਾ ਇੰਟਰਕੁਨੈਕਸ਼ਨਾਂ ਤੋਂ ਹੋਰ 500 ਮੈਗਾਵਾਟ ਊਰਜਾ ਦੀ ਪੂਰਤੀ ਬਾਰੇ ਪਹਿਲਾਂ ਤੋਂ ਹੀ ਵਚਨਬੱਧਤਾ ਹੋ ਚੁੱਕੀ ਹੈ । ਅਸੀਂ ਨੁਮਾਲੀਗੜ੍ਹ ਤੋਂ ਪਰਭਾਤੀਪੁਰ ਤੱਕ ਡੀਜ਼ਲ ਆਇਲ ਪਾਈਪਲਾਈਨ ਨੂੰ ਵੀ ਵਿੱਤੀ ਸਹਾਇਤਾ ਦੇਣਾ ਮੰਨਿਆ ਹੋਇਆ ਹੈ । ਸਾਡੀਆਂ ਕੰਪਨੀਆਂ ਬੰਗਲਾਦੇਸ਼ ਨੂੰ ਹਾਈ ਸਪੀਡ ਡੀਜ਼ਲ ਦੀ ਪੂਰਤੀ ਲਈ ਦੀਰਘ ਕਾਲੀਨ ਸਮਝੌਤੇ ਕਰਨ ਜਾ ਰਹੀਆਂ ਹਨ । ਜਦ ਤਕ ਪਾਈਪ ਲਾਈਨਾਂ ਉਸਾਰੀਆਂ ਨਹੀਂ ਜਾਂਦੀਆਂ ਤਦ ਤਕ ਡੀਜ਼ਲ ਦੀ ਨਿਰਵਿਘਨ ਆਪੂਰਤੀ ਲਈ ਅਸੀਂ ਤਿਆਰ ਸਮਾਂਸਾਰਣੀ ਉਪਰ ਸਹਿਮਤੀ ਦੇ ਦਿੱਤੀ ਹੈ । ਅਸੀਂ ਇਸ ਖੇਤਰ ਵਿੱਚ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰ ਰਹੇ ਹਾਂ । ਆਉਣ ਵਾਲੇ ਸਮੇਂ ਵਿੱਚ ਭਾਰਤੀ ਕੰਪਨੀਆਂ ਦੁਆਰਾ ਬੰਗਲਾਦੇਸ਼ ਵਿੱਚ ਊਰਜਾ ਦੇ ਖੇਤਰ ਵਿੱਚ ਨਿਵੇਸ਼ ਕਰਨ ਲਈ ਕਈ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ । ਬੰਗਲਾਦੇਸ਼ ਦੀਆਂ ਊਰਜਾ ਲਈ ਜ਼ਰੂਰਤਾਂ ਅਤੇ ਇਸ ਦੁਆਰਾ 2021 ਤਕ ਸਾਰਿਆਂ ਲਈ ਬਿਜਲੀ ਦੇ ਉਦੇਸ਼ ਦੀ ਪੂਰਤੀ ਲਈ ਭਾਰਤ ਰਜ਼ਾਮੰਦ ਸਹਿਯੋਗੀ ਬਣਿਆ ਰਹੇਗਾ ।

ਦੋਸਤੋ, ਦੋਪਾਸੀ ਵਿਕਾਸ ਭਾਈਵਾਲਤਾ, ਉਪ-ਖੇਤਰੀ ਆਰਥਕ ਪ੍ਰਾਜੈਕਟਾਂ ਅਤੇ ਵਡੇਰੀ ਖੇਤਰੀ ਆਰਥਕ ਖੁਸ਼ਹਾਲੀ ਦੀ ਸਫ.ਲਤਾ ਲਈ ਆਵਾਜਾਈ ਸੰਪਰਕ ਮਾਰਗ ਲਾਜ਼ਮੀ ਹੈ । ਅੱਜ ਅਸੀਂ ਪੱਛਮੀ ਬੰਗਾਲ ਦੇ ਮਾਨਯੋਗ ਮੁੱਖ ਮੰਤਰੀ ਨਾਲ ਇਕੱਠੇ ਬੈਠ ਕੇ ਇਸ ਵਧਦੀ ਹੋਈ ਸੰਪਰਕਤਾ ਵਿੱਚ ਕਈ ਹੋਰ ਕੜੀਆਂ ਜੋੜੀਆਂ ਹਨ । ਅੱਜ ਕੋਲਕਤਾ-ਖੁਲਨਾ ਅਤੇ ਰਾਧਿਕਾਪੁਰ-ਬੀਰੋਲ ਬੱਸ, ਰੇਲ- ਸੰਪਰਕ ਮਾਰਗ ਦੁਬਾਰਾ ਤੋ ਸ਼ੁਰੂ ਕਰ ਦਿੱਤੇ ਹਨ । ਜ਼ਮੀਨੀ ਜਲ ਮਾਰਗਾਂ ਨੂੰ ਸਰਵੋਤਮ ਬਣਾਇਆ ਜਾ ਰਿਹਾ ਹੈ । ਤਟਵਰਤੀ ਜਹਾਜਰਾਨੀ ਸਮਝੌਤੇ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ । ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਚੀਜ਼ਾਂ ਦੀ ਦੋ ਤਰਫਾ ਅਦਲਾ ਬਦਲੀ ਵਿੱਚ ਵੀ ਵਾਧਾ ਹੋ ਰਿਹਾ ਹੈ । ਬੀ.ਬੀ.ਆਈ.ਐਨ (BBIN) ਮੋਟਰ ਵਾਹਨ ਸਮਝੌਤਾ ਜਲਦੀ ਲਾਗੂ ਹੋਣ ਦੀ ਉਮੀਦ ਹੈ । ਇਸ ਨਾਲ ਉਪ-ਖੇਤਰੀ ਏਕਤਾ ਦਾ ਇਕ ਨਵੇਂ ਦੌਰ ਵਿੱਚ ਪ੍ਰਵੇਸ਼ ਹੋਵੇਗਾ ।

ਦੋਸਤੋ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਮੈਂ ਵਪਾਰਕ ਰੁਝੇਵਿਆਂ ਵਿੱਚ ਵੰਨ ਸਵੰਨਤਾ ਲਿਆਉਣ ਦੀ ਜ਼ਰੂਰਤ ਮਹਿਸੂਸ ਕਰਦੇ ਹਾਂ । ਇਹ ਨਾ ਕੇਵਲ ਦੋ ਦੇਸ਼ਾਂ ਦੀ ਆਰਥਕਤਾ ਵਿਚਕਾਰ ਵੱਡੇ ਪੱਧਰ ਦੀ ਵਪਾਰਕ ਭਾਈਵਾਲੀ ਹੈ ਬਲਕਿ ਇਸ ਵਿੱਚ ਵਧੇਰੇ ਖੇਤਰੀ ਫਾਇਦਾ ਵੀ ਸ਼ਾਮਲ ਹੈ ।

ਇਸ ਵਾਸਤੇ ਦੋਹਾਂ ਦੇਸ਼ਾਂ ਦੇ ਵਪਾਰ ਅਤੇ ਉਦਯੋਗ ਨੂੰ ਮੁੱਖ ਰੋਲ ਅਦਾ ਕਰਨਾ ਹੋਵੇਗਾ । ਪ੍ਰਧਾਨ ਮੰਤਰੀ ਦੇ ਨਾਲ ਆਏ ਉੱਚ ਪੱਧਰੀ ਵਫ਼ਦ ਨੂੰ ਮਿਲ ਕੇ ਅਸੀਂ ਬਹੁਤ ਖੁਸ਼ ਹਾਂ । ਸਰਹੱਦ ਤੇ ਹਾਟਾਂ ਖੋਲ੍ਹਣ ਸੰਬੰਧੀ ਸਾਡਾ ਸਮਝੌਤਾ ਸਰਹੱਦੀ ਸਮੁਦਾਇ ਨੂੰ ਵਪਾਰ ਰਾਹੀਂ ਸਸ਼ਕਤ ਅਤੇ ਉਹਨਾਂ ਦੀ ਰੋਜ਼ੀ ਰੋਟੀ ਕਮਾਉਣ ਲਈ ਯੋਗਦਾਨ ਪਾਵੇਗਾ ।
ਦੋਸਤੋ, ਮੈਂ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਾਡੀਆਂ ਸਮਰਥਾ ਵਧਾਊ ਅਤੇ ਸਿਖਲਾਈ ਸਬੰਧੀ ਪਹਿਲਕਦਮੀਆਂ ਦੀ ਸਫਲਤਾ ਦਾ ਵੀ ਜਾਇਜ਼ਾ ਲਿਆ । 1500 ਬੰਗਲਾ ਦੇਸ਼ੀ ਲੋਕ ਸੇਵਾ ਅਧਿਕਾਰੀਆਂ ਦੀ ਭਾਰਤ ਵਿੱਚ ਸਿਖਲਾਈ ਲਗਭਗ ਪੂਰੀ ਹੋ ਚੁੱਕੀ ਹੈ । ਏਸੇ ਹੀ ਤਰਜ ਤੇ ਬੰਗਲਾਦੇਸ਼ ਦੇ 1500 ਨਿਆਂਇਕ ਅਧਿਕਾਰੀਆਂ ਨੂੰ ਵੀ ਭਾਰਤ ਦੀਆਂ ਨਿਆਂਇਕ ਅਕਾਡਮੀਆਂ ਵਿੱਚ ਸਿਖਲਾਈ ਦਿੱਤੀ ਜਾਵੇਗੀ ।

ਦੋਸਤੋ, ਸਾਡੀ ਇਹ ਭਾਈਵਾਲੀ ਸਾਡੇ ਲੋਕਾਂ ਲਈ ਖੁਸ਼ਹਾਲੀ ਲਿਆਵੇਗੀ ਅਤੇ ਲੋਕਾਂ ਨੂੰ ਦਹਿਸ਼ਤਗਰਦੀ ਤੇ ਇੰਤਹਾਪਸੰਦ ਤਾਕਤਾਂ ਤੋਂ ਵੀ ਬਚਾਏਗੀ। ਅਜਿਹੀਆਂ ਤਾਕਤਾਂ ਦੇ ਵਧਣ ਨਾਲ ਨਾ ਕੇਵਲ ਭਾਰਤ ਅਤੇ ਬੰਗਲਾਦੇਸ਼ ਬਲਕਿ ਪੂਰੇ ਖੇਤਰ ਨੂੰ ਹੀ ਸੰਗੀਨ ਖਤਰਾ ਰਹੇਗਾ । ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦਹਿਸ਼ਤਗਰਦੀ ਨਾਲ ਸਖਤੀ ਨਾਲ ਨਿਪਟਣ ਦੀ ਇੱਛਾ ਦੀ ਅਸੀਂ ਪ੍ਰਸੰਸਾ ਕਰਦੇ ਹਾਂ । ਉਹਨਾਂ ਦੀ ਸਰਕਾਰ ਦੀ ਦਹਿਸ਼ਤਗਰਦੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਸਾਡੇ ਸਾਰਿਆਂ ਲਈ ਪ੍ਰੇਰਨਾ ਵਾਲੀ ਗੱਲ ਹੈ । ਅਸੀਂ ਇਸ ਗੱਲ ਤੇ ਸਹਿਮਤ ਹੋਏ ਹਾਂ ਕਿ ਸਾਡੇ ਲੋਕਾਂ ਲਈ ਅਤੇ ਇਸ ਖੇਤਰ ਲਈ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਸਾਡੀ ਗੱਲਬਾਤ ਦਾ ਕੇਂਦਰ ਬਿੰਦੂ ਰਹੇਗਾ । ਅੱਜ ਅਸੀਂ ਦੋਹਾਂ ਦੇਸ਼ਾਂ ਦੇ ਸੈਨਿਕ ਬਲਾਂ ਵਿੱਚ ਨਜ਼ਦੀਕੀ ਸਹਿਯੋਗ ਬਾਰੇ ਚਿਰਾਂ ਤੋਂ ਅਟਕੇ ਸਮਝੌਤੇ ਉਪਰ ਦਸਤਖਤ ਵੀ ਕੀਤੇ ਹਨ । ਬੰਗਲਾਦੇਸ਼ ਦੀ ਰੱਖਿਆ ਨਾਲ ਸਬੰਧਤ ਖਰੀਦ ਫਰੋਖਤ ਵਾਸਤੇ 500 ਮਿਲੀਅਨ ਯੂ.ਐਸ. ਡਾਲਰ ਦੀ ਲਾਈਨ ਆਵ੍ ਕਰੈਡਿਟ ਐਲਾਨ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ । ਇਸ ਲਾਈਨ-ਆਵ੍-ਕਰੈਡਿਟ ਨੂੰ ਲਾਗੂ ਕਰਦੇ ਸਮੇਂ ਬੰਗਲਾਦੇਸ਼ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ।

ਮਿਤਰੋ, ਦੋਹਾਂ ਦੇਸ਼ਾਂ ਦੀ ਇੱਕ ਦੂਜੇ ਨਾਲ ਜ਼ਮੀਨੀ ਸਰਹੱਦ ਲਗਦੀ ਹੈ । ਮੇਰੀ ਜੂਨ, 2015 ਦੀ ਢਾਕਾ ਫੇਰੀ ਦੌਰਾਨ ਅਸੀਂ ਜ਼ਮੀਨੀ ਸਰਹੱਦ ਬਾਰੇ ਸਮਝੌਤਾ ਕੀਤਾ ਸੀ । ਇਸ ਨੂੰ ਲਾਗੂ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਜ਼ਮੀਨੀ ਸਰਹੱਦ ਦੇ ਨਾਲ ਨਾਲ ਸਾਡੀ ਦਰਿਆਈ ਸਾਂਝ ਵੀ ਹੈ । ਇਹ ਦਰਿਆ ਸਾਡੇ ਲੋਕਾਂ ਲਈ ਜੀਵਨਦਾਈ ਹਨ ਅਤੇ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ । ਤੀਸਤਾ ਨਦੀ ਨੇ ਸਭ ਤੋਂ ਜ਼ਿਆਦਾ ਧਿਆਨ ਆਪਣੇ ਵੱਲ ਖਿਚਿਆ ਹੈ । ਇਹ ਭਾਰਤ ਲਈ, ਬੰਗਲਾਦੇਸ਼ ਲਈ ਅਤੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਲਈ ਮਹੱਤਵਪੁਰਣ ਹੈ ।

ਮੈਨੂੰ ਬਹੁਤ ਖੁਸ਼ੀ ਹੈ ਕਿ ਬੰਗਾਲਦੇਸ਼ ਦੀ ਪ੍ਰਧਾਨ ਮੰਤਰੀ ਮੇਰੀ ਮਹਿਮਾਨ ਹੈ । ਮੈਂ ਜਾਣਦਾ ਹਾਂ ਕਿ ਉਸ ਦੀਆਂ ਵੀ ਮੇਰੀ ਤਰ੍ਹਾਂ ਬੰਗਲਾਦੇਸ਼ ਲਈ ਨਿੱਘੀਆਂ ਭਾਵਨਾਵਾਂ ਹਨ । ਮੈਂ ਤੁਹਾਨੂੰ ਅਤੇ ਬੰਗਲਾਦੇਸ਼ ਦੇ ਲੋਕਾਂ ਨੁੰ ਤੁਹਾਡੇ ਪ੍ਰਤੀ ਆਪਣੀ ਬਚਨਵਧਤਾ ਅਤੇ ਨਿਰਵਿਘਨ ਕੋਸ਼ਿਸ਼ਾਂ ਬਾਰੇ ਯਕੀਨ ਦਿਵਾਉਂਦਾ ਹਾਂ । ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੇਰੀ ਸਰਕਾਰ ਅਤੇ ਸਤਿਕਾਰਯੋਗ ਸ਼ੇਖ ਹਸੀਨਾ ਜੀ ਤੁਹਾਡੀ ਸਰਕਾਰ ਦੋਵੇਂ ਮਿਲ ਕੇ ਤੀਸਤਾ ਨਦੀ ਦੇ ਪਾਣੀ ਦੀ ਵੰਡ ਸੰਬੰਧੀ ਸਮੱਸਿਆ ਦਾ ਜਲਦੀ ਹੱਲ ਕੱਢ ਸਕਦੇ ਹਾਂ ਅਤੇ ਅਜਿਹਾ ਹੋ ਕੇ ਰਹੇਗਾ ।

ਦੋਸਤੋ, ਬੰਗਾਬੰਧੂ ਸ਼ੇਖ ਮੁਜ਼ੀਬੁਰ ਰਹਿਮਾਨ ਭਾਰਤ ਦਾ ਪਿਆਰਾ ਮਿੱਤਰ ਸੀ ਤੇ ਇੱਕ ਸਿਰ ਕੱਢ ਨੇਤਾ ਸੀ । ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਦੀ ਇੱਜ਼ਤ ਅਤੇ ਸਨਮਾਨ ਵਜੋਂ ਭਾਰਤ ਦੀ ਰਾਜਧਾਨੀ ਦੀ ਇੱਕ ਸੜਕ ਦਾ ਨਾਮ ਉਸ ਦੇ ਨਾਮ ਤੇ ਰੱਖਿਆ ਗਿਆ ਹੈ । ਅਸੀਂ ਇਸ ਗੱਲ ਤੇ ਵੀ ਸਹਿਮਤ ਹੋਏ ਹਾਂ ਕਿ ਬੰਗਾਬੰਧੂ ਦੇ ਜੀਵਨ ਅਤੇ ਉਹਨਾਂ ਦੇ ਕੰਮਾਂ ਬਾਰੇ ਸਾਂਝੇ ਤੌਰ ’ਤੇ ਫਿਲਮ ਬਣਾਈ ਜਾਵੇ ਜੋ ਕਿ 2020 ਵਿੱਚ ਉਹਨਾਂ ਦੀ ਜਨਮ ਸ਼ਤਾਬਦੀ ਵਰ੍ਹੇ ‘ਚ ਰਿਲੀਜ਼ ਕੀਤੀ ਜਾਵੇਗੀ । ਮੈਨੁੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮਿਲ ਕੇ ਬੰਗਾਬੰਧੂ ਦੀ ਪੁਸਤਕ ਅਨਫਿਨੀਸ਼ਡ ਮੀਮਾਇਰਸ (unfinished memoirs) ਦੇ ਹਿੰਦੀ ਅਨੁਵਾਦ ਨੂੰ ਰਿਲੀਜ਼ ਕਰਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ । ਉਹਨਾਂ ਦਾ ਜੀਵਨ, ਘਾਲਣਾ ਅਤੇ ਬੰਗਲਾਦੇਸ਼ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਉਹਨਾਂ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਤ ਕਰਦਾ ਰਹੇਗਾ । ਅਸੀਂ ਫੈਸਲਾ ਕੀਤਾ ਹੈ ਕਿ ਬੰਗਲਾਦੇਸ਼ ਦੀ 2021 ਵਿੱਚ ਆ ਰਹੀ ਅਜਾਦੀ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਬੰਗਲਾਦੇਸ਼ ਦੀ ਆਜਾਦੀ ਉੱਪਰ ਸਾਂਝੇ ਤੌਰ ਤੇ ਇਕ ਡਾਕੂਮੈਂਟਰੀ ਫਿ.ਲਮ ਬਣਾਈ ਜਾਵੇ ।

ਸਰਵ-ਸਨਮਾਨਤ, ਤੁਸੀਂ ਬੰਗਾਬੰਧੂ ਦੀ ਕਲਪਨਾ ਅਤੇ ਵਿਰਸੇ ਨੂੰ ਸਫਲਤਾ ਪੂਰਵਕ ਅੱਗੇ ਲੈ ਕੇ ਗਏ ਹੋ । ਤੁਹਾਡੀ ਅਗਵਾਈ ਅਧੀਨ ਅੱਜ ਬੰਗਲਾਦੇਸ਼ ਉੱਚ ਵਿਕਾਸ ਅਤੇ ਤਰੱਕੀ ਦੇ ਰਸਤੇ ਵਲ ਵਧ ਰਿਹਾ ਹੈ । ਬੰਗਲਾਦੇਸ਼ ਨਾਲ ਸਾਡੇ ਸਬੰਧ ਸਾਨੂੰ ਆਨੰਦਤ ਕਰਦੇ ਹਨ । ਸਬੰਧ, ਜਿਹੜੇ ਕਿ ਖੂਨ ਅਤੇ ਪੀੜ੍ਹੀਆਂ ਦੀਆਂ ਰਿਸ਼ਤੇਦਾਰੀਆਂ ਦੁਆਰਾ ਬਣਾਏ ਗਏ ਹਨ । ਸਬੰਧ, ਜਿਹੜੇ ਕਿ ਸਾਡੇ ਲੋਕਾਂ ਲਈ ਚੰਗੇਰੇ ਅਤੇ ਸੁਰੱਖਿਅਤ ਭਵਿੱਖ ਦੀ ਭਾਲ ਕਰਦੇ ਹਨ । ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਅਤੇ ਤੁਹਾਡੇ ਵਫਦ ਦੇ ਭਾਰਤ ਵਿੱਚ ਆਉਣ ਤੇ ਜੀ ਆਇਆਂ ਆਖਦਾ ਹਾਂ ।

ਤੁਹਾਡਾ ਧੰਨਵਾਦ,

ਤੁਹਾਡਾ ਬਹੁਤ ਬਹੁਤ ਧੰਨਵਾਦ

AKT/HS