Excellency, ਨਮਸਕਾਰ!
ਸਭ ਤੋਂ ਪਹਿਲਾਂ ਮੈਂ COVID-19 ਮਹਾਮਾਰੀ ਕਾਰਨ ਲਕਸਮਬਰਗ ਵਿੱਚ ਹੋਈ ਜਾਨ ਹਾਨੀ ਦੇ ਲਈ ਮੇਰੀ ਤਰਫੋਂ 130 ਕਰੋੜ ਭਾਰਤ ਵਾਸੀਆਂ ਦੀ ਤਰਫੋਂ ਸੰਵੇਦਨਾ ਪ੍ਰਗਟ ਕਰਦਾ ਹਾਂ। ਅਤੇ ਇਸ ਕਠਿਨ ਸਮੇਂ ਵਿੱਚ ਤੁਹਾਡੀ ਕੁਸ਼ਲ ਅਗਵਾਈ ਦਾ ਅਭਿਨੰਦਨ ਵੀ ਕਰਦਾ ਹਾਂ।
Excellency,
ਅੱਜ ਦੀ ਸਾਡੀ Virtual Summit ਮੇਰੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਤੁਸੀਂ ਅਤੇ ਮੈਂ ਵਿਭਿੰਨ ਅੰਤਰਰਾਸ਼ਟਰੀ ਮੰਚਾਂ ‘ਤੇ ਮਿਲਦੇ ਰਹੇ ਹਾਂ, ਲੇਕਿਨ ਪਿਛਲੇ ਦੋ ਦਹਕਿਆਂ ਵਿੱਚ ਭਾਰਤ ਅਤੇ ਲਕਸਮਬਰਗ ਦੇ ਦਰਮਿਆਨ ਇਹ ਪਹਿਲੀ ਰਸਮੀ Summit ਹੈ।
ਅੱਜ ਜਦੋਂ ਵਿਸ਼ਵ COVID-19 pandemic ਦੀ ਆਰਥਿਕ ਅਤੇ ਸਿਹਤ ਚੁਣੌਤੀਆਂ ਨਾਲ ਜੂਝ ਰਿਹਾ ਹੈ, ਭਾਰਤ-ਲਕਸਮਬਰਗ partnership ਦੋਨਾਂ ਦੇਸ਼ਾਂ ਦੇ ਨਾਲ-ਨਾਲ ਦੋਨਾਂ ਖੇਤਰਾਂ ਦੀ recovery ਦੇ ਲਈ ਉਪਯੋਗੀ ਹੋ ਸਕਦੀ ਹੈ। Democracy, rule of law ਅਤੇ freedom ਜਿਹੇ ਸਾਂਝੇ ਆਦਰਸ਼ ਸਾਡੇ ਸਬੰਧਾਂ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤੀ ਦਿੰਦੇ ਹਨ। ਭਾਰਤ ਅਤੇ ਲਕਸਮਬਰਗ ਦੇ ਦਰਮਿਆਨ ਆਰਥਿਕ ਅਦਾਨ-ਪ੍ਰਦਾਨ ਵਧਾਉਣ ਦਾ ਬਹੁਤ potential ਹੈ।
ਸਟੀਲ, financial technology, digital domain ਜਿਹੇ ਖੇਤਰਾਂ ਵਿੱਚ ਸਾਡੇ ਦਰਮਿਆਨ ਹੁਣ ਵੀ ਚੰਗਾ ਸਹਿਯੋਗ ਹੈ- ਕਿੰਤੁ ਇਸ ਨੂੰ ਹੋਰ ਅੱਗੇ ਲੈ ਜਾਣ ਦੀ ਅਪਾਰ ਸੰਭਾਵਨਾਵਾਂ ਹਨ। ਮੈਨੂੰ ਪ੍ਰਸੰਨਤਾ ਹੈ ਕਿ ਕੁਝ ਦਿਨ ਪਹਿਲਾਂ ਸਾਡੀ space agency ਨੇ ਲਕਸਮਬਰਗ ਦੇ ਚਾਰ satellites ਲਾਂਚ ਕੀਤੇ। Space ਦੇ ਖੇਤਰ ਵਿੱਚ ਵੀ ਅਸੀਂ ਆਪਸ ਅਦਾਨ-ਪ੍ਰਦਾਨ ਵਧਾ ਸਕਦੇ ਹਾਂ।
International Solar Alliance – ISA ਵਿੱਚ ਲਕਸਮਬਰਗ ਦੇ ਸ਼ਾਮਲ ਹੋਣ ਦੇ ਐਲਾਨ ਦਾ ਅਸੀਂ ਸੁਆਗਤ ਕਰਦੇ ਹਾਂ। ਅਤੇ ਤੁਹਾਨੂੰ Coalition for Disaster Resilient Infrastructure join ਕਰਨ ਦੇ ਲਈ ਸੱਦਾ ਦਿੰਦੇ ਹਾਂ।
ਇਸ ਵਰ੍ਹੇ ਅਪ੍ਰੈਲ ਵਿੱਚ His Royal Highness the Grand Duke ਦੀ ਭਾਰਤ ਯਾਤਰਾ COVID – 19 ਦੇ ਕਾਰਨ ਮੁਲਤਵੀ ਕਰਨੀ ਪਈ। ਅਸੀਂ ਜਲਦੀ ਉਨ੍ਹਾਂ ਦਾ ਭਾਰਤ ਵਿੱਚ ਸੁਆਗਤ ਕਰਨ ਦੀ ਕਾਮਨਾ ਕਰਦੇ ਹਾਂ। ਮੈਂ ਚਾਹਾਂਗਾ ਕਿ ਤੁਸੀਂ ਵੀ ਜਲਦੀ ਹੀ ਭਾਰਤ ਯਾਤਰਾ ‘ਤੇ ਆਓ।
Excellency,
ਹੁਣ ਮੈਂ ਤੁਹਾਨੂੰ ਸ਼ੁਰੂਆਤੀ ਟਿੱਪਣੀਆਂ ਲਈ ਸੱਦਾ ਦੇਣਾ ਚਾਹੁੰਦਾ ਹਾਂ।
******
ਡੀਐੱਸ/ਐੱਸਐੱਚ
Speaking at the first ever India-Luxembourg bilateral summit with PM @Xavier_Bettel. https://t.co/xL3M2UJGCv
— Narendra Modi (@narendramodi) November 19, 2020