Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ 2025 ਦੇ ਪ੍ਰਧਾਨਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ 2025 ਦੇ ਪ੍ਰਧਾਨਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਮਨਸੁਖ ਮਾਂਡਵਿਯਾ ਜੀ, ਧਰਮੇਂਦ੍ਰ ਪ੍ਰਧਾਨ ਜੀ, ਜਯੰਤ ਚੌਧਰੀ ਜੀ, ਰਕਸ਼ਾ ਖਡਸੇ ਜੀ, ਸੰਸਦ ਦੇ ਮੈਂਬਰ ਗਣ, ਹੋਰ ਮਹਾਨੁਭਾਵ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਉਪਸਥਿਤ ਮੇਰੇ ਨੌਜਵਾਨ ਸਾਥੀਓ !

ਭਾਰਤ ਦੀ ਯੁਵਾ ਸ਼ਕਤੀ ਦੀ ਊਰਜਾ ਤੋਂ ਅੱਜ ਇਹ ਭਾਰਤ ਮੰਡਪਮ ਵੀ ਊਰਜਾ ਨਾਲ ਭਰ ਗਿਆ ਹੈ, ਊਰਜਾਵਾਨ ਹੋ ਗਿਆ ਹੈ। ਅੱਜ ਪੂਰਾ ਦੇਸ਼, ਸਵਾਮੀ ਵਿਵੇਕਾਨੰਦ ਜੀ ਨੂੰ ਯਾਦ ਕਰ ਰਿਹਾ ਹੈ, ਸਵਾਮੀ ਜੀ ਨੂੰ ਪ੍ਰਣਾਮ ਕਰ ਰਿਹਾ ਹੈ। ਸਵਾਮੀ ਵਿਵੇਕਾਨੰਦ ਨੂੰ ਦੇਸ਼ ਦੇ ਨੌਜਵਾਨਾਂ ’ਤੇ ਬਹੁਤ ਭਰੋਸਾ ਸੀ। ਸਵਾਮੀ ਜੀ ਕਹਿੰਦੇ ਸਨ- ਮੇਰਾ ਵਿਸ਼ਵਾਸ ਯੁਵਾ ਪੀੜ੍ਹੀ ਵਿੱਚ ਹੈ, ਨਵੀਂ ਪੀੜ੍ਹੀ ਵਿੱਚ ਹੈ। ਸਵਾਮੀ ਜੀ ਕਹਿੰਦੇ ਸਨ ਮੇਰੇ ਕਾਰਜ ਕਰਤਾ ਨੌਜਵਾਨ ਪੀੜ੍ਹੀ ਤੋਂ ਆਉਣਗੇ, ਸ਼ੇਰਾਂ ਦੇ ਵਾਂਗੂੰ ਉਹ ਹਰ ਸਮੱਸਿਆ ਦਾ ਸਮਾਧਾਨ ਨਿਕਲਣਗੇ। ਅਤੇ ਜਿਵੇਂ ਵਿਵੇਕਾਨੰਦ ਜੀ ਦਾ ਤੁਹਾਡੇ ’ਤੇ ਭਰੋਸਾ ਸੀ, ਮੇਰਾ ਵਿਵੇਕਾਨੰਦ ਜੀ ’ਤੇ ਭਰੋਸਾ ਹੈ, ਮੈਨੂੰ ਉਨ੍ਹਾਂ ਦੀ ਕਹੀ ਹਰ ਗੱਲ ’ਤੇ ਭਰੋਸਾ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੇ ਲਈ ਜੋ ਸੋਚਿਆ ਹੈ, ਜੋ ਕਿਹਾ ਹੈ, ਮੇਰਾ ਉਸ ਵਿੱਚ ਅੰਧਵਿਸ਼ਵਾਸ ਹੈ। ਅਸਲ ਵਿੱਚ, ਜੇਕਰ ਸਵਾਮੀ ਵਿਵੇਕਾਨੰਦ ਜੀ, ਸਸ਼ਰੀਰ ਸਾਡੇ ਵਿੱਚ ਹੁੰਦੇ, ਤਾਂ 21ਵੀਂ ਸਦੀ ਦੇ ਯੁਵਾ ਦੀ ਉਸ ਜਾਗ੍ਰਿਤ ਸ਼ਕਤੀ ਨੂੰ ਦੇਖ ਕੇ, ਤੁਹਾਡੇ ਸਰਗਰਮ ਯਤਨਾਂ ਨੂੰ ਦੇਖ ਕੇ, ਉਹ ਭਾਰਤ ਵਿੱਚ ਇੱਕ ਨਵਾਂ ਵਿਸ਼ਵਾਸ ਭਰ ਦਿੰਦੇ, ਨਵੀਂ ਊਰਜਾ ਭਰ ਦਿੰਦੇ ਅਤੇ ਨਵੇਂ ਸੁਪਨਿਆਂ ਦੇ ਬੀਜ ਬੀਜ ਦਿੰਦੇ।

ਸਾਥੀਓ,

ਤੁਸੀਂ ਲੋਕ ਇਹ ਭਾਰਤ ਮੰਡਪਮ ਵਿੱਚ ਹੈ, ਸਮੇਂ ਦਾ ਚੱਕ੍ਰ ਦੇਖੋ, ਇਹੀ ਭਾਰਤ ਮੰਡਪਮ ਵਿੱਚ ਦੁਨੀਆਂ ਦੇ ਦਿੱਗਜ ਇਕੱਠੇ ਹੋਏ ਸਨ, ਅਤੇ ਉਹ ਦੁਨੀਆਂ ਦਾ ਭਵਿੱਖ ਕੀ ਹੋਵੇ, ਉਸ ’ਤੇ ਚਰਚਾ ਕਰ ਰਹੇ ਸਨ। ਇਹ ਮੇਰਾ ਸੁਭਾਗ ਹੈ, ਉਸੇ ਭਾਰਤ ਮੰਡਪਮ ਵਿੱਚ ਮੇਰੇ ਦੇਸ਼ ਦੇ ਨੌਜਵਾਨ ਭਾਰਤ ਦੇ ਅਗਲੇ 25 ਸਾਲ ਕਿਵੇਂ ਦੇ ਹੋਣਗੇ, ਇਸ ਦਾ ਰੋਡਮੈਪ ਬਣਾ ਰਹੇ ਹਨ।

ਸਾਥੀਓ,

ਕੁਝ ਮਹੀਨੇ ਪਹਿਲੇ ਮੈਂ ਆਪਣੇ ਨਿਵਾਸ ’ਤੇ ਕੁਝ ਯੁਵਾ ਖਿਡਾਰੀਆਂ ਨਾਲ ਮਿਲਿਆ ਸੀ, ਅਤੇ ਮੈਂ ਉਨ੍ਹਾਂ ਨਾਲ ਗੱਪਾਂ-ਸੱਪਾਂ ਕਰ ਰਿਹਾ ਸੀ, ਗੱਲਾਂ ਕਰ ਰਿਹਾ ਸੀ, ਤਾਂ ਇੱਕ ਖਿਡਾਰੀ ਨੇ ਖੜ੍ਹੇ ਹੋ ਕੇ ਕਿਹਾ- ਕਿ ਮੋਦੀ ਜੀ ਦੁਨੀਆਂ ਦੇ ਲਈ ਤੁਸੀਂ ਭਲੇ ਪ੍ਰਧਾਨ ਮੰਤਰੀ ਹੋਵੋਗੇ, ਪੀਐੱਮ ਹੋਵੋਗੇ, ਲੇਕਿਨ ਸਾਡੇ ਲਈ ਤਾਂ ਪੀਐੱਮ ਦਾ ਮਤਲਬ ਹੈ- ਪਰਮ ਮਿੱਤਰ।

ਸਾਥੀਓ,

ਮੇਰੇ ਲਈ ਮੇਰੇ ਦੇਸ਼ ਦੇ ਨੌਜਵਾਨਾਂ ਦੇ ਨਾਲ ਮਿੱਤਰਤਾ ਦਾ ਉਹ ਹੀ ਨਾਤਾ ਹੈ, ਉਹ ਹੀ ਰਿਸ਼ਤਾ ਹੈ। ਅਤੇ ਮਿੱਤਰਤਾ ਦੀ ਸਭ ਤੋਂ ਮਜਬੂਤ ਕੜੀ ਹੁੰਦੀ ਹੈ- ਵਿਸ਼ਵਾਸ। ਮੈਨੂੰ ਵੀ ਤੁਹਾਡੇ ’ਤੇ ਬਹੁਤ ਵਿਸ਼ਵਾਸ ਹੈ। ਇਸ ਵਿਸ਼ਵਾਸ ਨੇ ਮੈਨੂੰ, ਮੇਰਾ ਯੁਵਾ ਭਾਰਤ ਯਾਨੀ MYBharat ਦੇ ਗਠਨ ਦੀ ਪ੍ਰੇਰਣਾ ਦਿੱਤੀ। ਇਹੀ ਵਿਸ਼ਵਾਸ ਨੇ ਵਿਕਸਿਤ ਭਾਰਤ ਯੰਗ ਲੀਡਰ ਡਾਇਲੌਗ ਦਾ ਆਧਾਰ ਬਣਾਇਆ। ਮੇਰਾ ਇਹ ਵਿਸ਼ਵਾਸ ਕਹਿੰਦਾ ਹੈ- ਭਾਰਤ ਦੀ ਯੁਵਾ ਸ਼ਕਤੀ ਦਾ ਸਮਰੱਥ, ਭਾਰਤ ਨੂੰ ਜਲਦ ਤੋਂ ਜਲਦ ਵਿਕਸਿਤ ਰਾਸ਼ਟਰ ਬਣਾਏਗਾ।

ਸਾਥੀਓ,

ਅੰਕੜਿਆਂ ਦਾ ਜੋ ਜੋੜ-ਭਾਗ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਲੱਗਦਾ ਹੋਵੇਗਾ, ਇਹ ਸਭ ਬਹੁਤ ਮੁਸ਼ਕਿਲ ਹੈ, ਲੇਕਿਨ ਮੇਰੀ ਆਤਮਾ ਕਹਿੰਦੀ ਹੈ, ਤੁਹਾਡੇ ਸਭ ਦੇ ਭਰੋਸੇ ਤੋਂ ਕਹਿੰਦੀ ਹੈ ਕਿ ਨਿਸ਼ਾਨਾ ਵੱਡਾ ਜ਼ਰੂਰ ਹੈ, ਲੇਕਿਨ ਅਸੰਭਵ ਨਹੀਂ ਹੈ। ਜਦ ਕਰੋੜਾਂ ਯੁਵਾਵਾਂ ਦੀ ਬਾਹਵਾਂ, ਵਿਕਾਸ ਰੱਥ ਦੇ ਪਹੀਏ ਨੂੰ ਅੱਗੇ ਵਧਾ ਰਹੀ ਹੈ, ਤਾਂ ਅਸੀਂ ਜ਼ਰੂਰ ਨਿਸ਼ਾਨਾ ’ਤੇ ਪਹੁੰਚ ਕੇ ਰਹਾਂਗੇ।

ਸਾਥੀਓ,

ਕਹਿੰਦੇ ਹਨ ਇਤਿਹਾਸ ਸਾਨੂੰ ਵੀ ਸਿੱਖਿਆ ਦਿੰਦਾ ਹੈ, ਸਾਨੂੰ ਪ੍ਰੇਰਣਾ ਵੀ ਦਿੰਦਾ ਹੈ। ਦੁਨੀਆਂ ਵਿੱਚ ਅਜਿਹੇ ਅਨੇਕ ਉਦਾਹਰਣ ਹਨ, ਜਦ ਕਿਸੇ ਦੇਸ਼ ਨੇ, ਕਿਸੇ ਸਮੁਦਾਏ ਨੇ, ਸਮੂਹ ਨੇ ਵੱਡੇ ਸੁਪਨੇ, ਵੱਡੇ ਸੰਕਲਪਾਂ ਦੇ ਨਾਲ ਇੱਕ ਦਿਸ਼ਾ ਵਿੱਚ ਚਲਣਾ ਸ਼ੁਰੂ ਕੀਤਾ, ਮਿਲ-ਜੁਲ ਕੇ ਚਲਣਾ ਸ਼ੁਰੂ ਕੀਤਾ ਅਤੇ ਕਦੇ ਵੀ ਨਿਸ਼ਾਨੇ ਨੂੰ ਭੁੱਲੇ ਬਿਨਾਂ ਚਲਦੇ ਰਹਿਣਾ ਤੈਅ ਕੀਤਾ ਅਤੇ ਇਤਿਹਾਸ ਗਵਾਹ ਹੈ ਕਿ ਉਹ ਸੁਪਨਿਆਂ ਨੂੰ ਸਿੱਧ ਕਰਕੇ ਹੀ ਰਹੇ, ਉਨ੍ਹਾਂ ਨੂੰ ਹਾਸਿਲ ਕਰਕੇ ਦਿਖਾਇਆ। ਤੁਹਾਡੇ ਵਿੱਚੋਂ ਬਹੁਤ ਲੋਕ ਜਾਣਦੇ ਹੋਣਗੇ, 1930 ਦੇ ਦਹਾਕੇ ਵਿੱਚ, ਯਾਨੀ ਕਰੀਬ 100 ਸਾਲ ਪਹਿਲਾ ਅਮਰੀਕਾ, ਭਿਆਨਕ ਆਰਥਿਕ ਸੰਕਟ ਵਿੱਚ ਫਸ ਗਿਆ ਸੀ। ਤਦ ਅਮਰੀਕਾ ਦੀ ਜਨਤਾ ਨੇ ਠਾਣਿਆ ਕਿ ਸਾਨੂੰ ਇਸ ਤੋਂ ਬਾਹਰ ਨਿਕਲਣਾ ਹੈ, ਅਤੇ ਤੇਜ਼ ਗਤੀ ਨਾਲ ਅੱਗੇ ਵੱਧਣਾ ਹੈ। ਉਨ੍ਹਾਂ ਨੇ ਨਿਊ ਡੀਲ ਉਸਦਾ ਰਾਹ ਚੁਣਿਆ, ਅਤੇ ਅਮਰੀਕਾ ਨਾ ਸਿਰਫ ਉਸ ਸੰਕਟ ਤੋਂ ਨਿਕਲਿਆ, ਬਲਕਿ ਉਸ ਨੇ ਵਿਕਾਸ ਦੀ ਰਫਤਾਰ ਨੂੰ ਕਈ ਗੁਣਾ ਤੇਜ਼ ਕਰਕੇ ਦਿਖਾਇਆ, ਜ਼ਿਆਦਾ ਸਮੇਂ ਨਹੀਂ 100 ਸਾਲ। ਇੱਕ ਸਮਾਂ ਸੀ, ਜਦ ਸਿੰਗਾਪੁਰ ਬੇਹਾਲ ਸੀ, ਇੱਕ ਮਛੇਰਿਆਂ ਨੂੰ ਛੋਟਾ ਜਿਹਾ ਪਿੰਡ ਹੋਇਆ ਕਰਦਾ ਸੀ। ਉੱਥੇ ਜੀਵਨ ਦੀ ਮੂਲ ਸੁਵਿਧਾਵਾਂ ਤੱਕ ਦਾ ਸੰਕਟ ਸੀ। ਸਿੰਗਾਪੁਰ ਨੂੰ ਸਹੀ ਅਗਵਾਈ ਮਿਲੀ, ਅਤੇ ਜਨਤਾ ਦੇ ਨਾਲ ਮਿਲ ਕੇ ਸਭ ਨੇ ਤੈਅ ਕੀਤਾ ਕਿ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਵਾਂਗੇ। ਉਹ ਨਿਯਮਾਂ ਨਾਲ ਚਲੇ, ਅਨੁਸ਼ਾਸਨ ਨਾਲ ਚਲੇ, ਸਮੂਹਿਕਤਾ ਦੇ ਭਾਵ ਨਾਲ ਚਲੇ, ਅਤੇ ਕੁਝ ਹੀ ਸਾਲਾਂ ਵਿੱਚ ਸਿੰਗਾਪੁਰ, ਗਲੋਬਲ ਫਾਇਨੇਂਸ਼ਿਅਲ ਅਤੇ ਟਰੇਡ ਹੱਬ ਬਣ ਕੇ ਛਾ ਗਿਆ। ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਦੇਸ਼ ਹਨ, ਘਟਨਾਵਾਂ ਹਨ, ਸਮਾਜ ਹਨ, ਸਮੂਹ ਹਨ। ਸਾਡੇ ਦੇਸ਼ ਵਿੱਚ ਵੀ ਅਨੇਕ ਉਦਾਹਰਣ ਰਹੇ ਹਨ, ਭਾਰਤ ਦੇ ਲੋਕਾਂ ਨੇ ਆਜ਼ਾਦੀ ਦਾ ਸੰਕਲਪ ਲਿਆ। ਅੰਗਰੇਜ਼ ਸਲਤਨਤ ਦੀ ਤਾਕਤ ਕੀ ਨਹੀਂ ਸੀ, ਉਨ੍ਹਾਂ ਦੇ ਕੋਲ ਕੀ ਨਹੀਂ ਸੀ, ਲੇਕਿਨ ਦੇਸ਼ ਉੱਠ ਖੜ੍ਹਿਆ ਹੋਇਆ, ਆਜ਼ਾਦੀ ਦੇ ਸੁਪਨੇ ਨੂੰ ਜੀਣ ਲੱਗਿਆ, ਆਜ਼ਾਦੀ ਪ੍ਰਾਪਤ ਕਰਨ ਦੇ ਲਈ ਜੂਝਣ ਲੱਗਿਆ, ਜੀਵਨ ਕੁਰਬਾਨ ਦੇ ਲਈ ਨਿਕਲ ਪਿਆ ਅਤੇ ਭਾਰਤ ਦੇ ਲੋਕਾਂ ਨੇ ਆਜ਼ਾਦੀ ਹਾਸਿਲ ਕਰਕੇ ਦਿਖਾਈ।

ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਾਜ ਦੇ ਸੰਕਟ ਦਾ ਸਮਾਂ ਸੀ। ਦੇਸ਼ ਦੇ ਕਿਸਾਨਾਂ ਨੇ ਸੰਕਲਪ ਲਿਆ ਅਤੇ ਭਾਰਤ ਨੂੰ ਅਨਾਜ ਦੇ ਸੰਕਟ ਤੋਂ ਮੁਕਤ ਕਰਕੇ ਦਿਖਾਇਆ। ਜਦ ਤੁਹਾਡਾ ਜਨਮ ਵੀ ਨਹੀਂ ਹੋਇਆ ਹੋਵੇਗਾ, ਤਾਂ ਪੀਐੱਲ 480 ਉਸ ਨਾਮ ਦੀ ਕਣਕ ਆਇਆ ਕਰਦੀ ਸੀ, ਅਤੇ ਕਣਕ ਪਹੁੰਚਾਉਣਾ ਇਹੀ ਵੱਡਾ ਕੰਮ ਹੋਇਆ ਕਰਦਾ ਸੀ। ਅਸੀਂ ਉਸ ਸੰਕਟ ਤੋਂ ਨਿਕਲ ਗਏ। ਵੱਡੇ ਸੁਪਨੇ ਦੇਖਣਾ, ਵੱਡੇ ਸੰਕਲਪ ਲੈਣਾ ਅਤੇ ਉਨ੍ਹਾਂ ਨੇ ਤੈਅ ਸਮੇਂ ਵਿੱਚ ਪੂਰਾ ਕਰਨਾ ਅਸੰਭਵ ਨਹੀਂ ਹੈ। ਕਿਸੇ ਵੀ ਦੇਸ਼ ਨੂੰ ਅੱਗੇ ਵੱਧਣ ਦੇ ਲਈ ਵੱਡੇ ਨਿਸ਼ਾਨੇ ਤੈਅ ਕਰਨੇ ਹੀ ਹੁੰਦੇ ਹਨ। ਜੋ ਇਹ ਸੋਚ ਕੇ ਬੈਠੇ ਰਹਿੰਦੇ ਹਨ, ਉਏ ਛੱਡ ਯਾਰ, ਹੁੰਦਾ ਰਹਿੰਦਾ ਹੈ, ਉਏ ਚੱਲ ਭਾਈ ਅਜਿਹਾ ਹੀ ਚੱਲਦਾ ਰਹੇਗਾ, ਅਰੇ ਕੀ ਜ਼ਰੂਰਤ ਹੈ ਯਾਰ, ਲੋਕ ਕੋਈ ਭੁੱਖੇ ਥੋੜ੍ਹੋ ਮਰਦੇ ਹਨ, ਚੱਲਦਾ ਹੈ ਨਾ, ਚੱਲਣ ਦੇਵੋ। ਅਰੇ ਕੁਝ ਬਦਲਣ ਦੀ ਕੀ ਜ਼ਰੂਰਤ ਹੈ, ਕਿਉਂ ਸਿਰ ਖਪਾਉਂਦੇ ਹੋ ਯਾਰ। ਜੋ ਲੋਕ ਇਸ ਭਾਵਨਾ ਵਿੱਚ ਦਿਖਦੇ ਹਨ ਨਾ, ਉਹ ਚਲਦੇ-ਫਿਰਦੇ ਹਨ, ਲੇਕਿਨ ਮਰੀ ਹੋਈ ਲਾਸ਼ ਤੋਂ ਜ਼ਿਆਦਾ ਕੁਝ ਨਹੀਂ ਹੁੰਦੇ ਹਨ ਉਹ। ਬਿਨਾਂ ਨਿਸ਼ਾਨੇ ਦੇ ਜੀਵਨ ਨਹੀਂ ਹੋ ਸਕਦਾ ਹੈ ਦੋਸਤੋਂ। ਕਦੇ-ਕਦੇ ਤਾਂ ਮੈਨੂੰ ਲੱਗਦਾ ਹੈ ਜੇਕਰ ਜੀਵਨ ਦੀ ਕੋਈ ਜੜੀ-ਬੂਟੀ ਹੁੰਦੀ ਹੈ, ਤਾਂ ਉਹ ਨਿਸ਼ਾਨਾ ਹੁੰਦਾ ਹੈ, ਜੋ ਜੀਵਨ ਜੀਉਣ ਦੀ ਤਾਕਤ ਵੀ ਦਿੰਦਾ ਹੈ। ਜਦ ਸਾਹਮਣੇ ਇੱਕ ਵੱਡਾ ਨਿਸ਼ਾਨਾ ਹੁੰਦਾ ਹੈ, ਤਾਂ ਅਸੀਂ ਪੂਰੀ ਤਾਕਤ ਉਸ ਨੂੰ ਪਾਉਣ ਦੇ ਲਈ ਲਗਾ ਦਿੰਦੇ ਹਾਂ। ਅਤੇ ਅੱਜ ਦਾ ਭਾਰਤ, ਇਹੀ ਕਰ ਰਿਹਾ ਹੈ।

ਸਾਥੀਓ,

ਬੀਤੇ 10 ਸਾਲਾਂ ਵਿੱਚ ਵੀ ਅਸੀਂ ਨੇ ਸੰਕਲਪ ਤੋਂ ਸਿੱਧੀ ਦੇ ਕਿੰਨੇ ਹੀ ਉਦਾਹਰਣ ਦੇਖੇ ਹਨ। ਅਸੀਂ ਭਾਰਤੀਆਂ ਨੇ ਤੈਅ ਕੀਤਾ ਕਿ ਅਸੀਂ ਖੁੱਲ੍ਹੇ ਵਿੱਚ ਸ਼ੋਚ ਤੋਂ ਮੁਕਤ ਹੋਣਾ ਹੈ। ਸਿਰਫ 60 ਮਹੀਨਿਆਂ ਵਿੱਚ ਹੀ 60 ਕਰੋੜ ਦੇਸ਼ਵਾਸੀਆਂ ਨੇ ਖੁਦ ਨੂੰ ਖੁੱਲ੍ਹੇ ਵਿੱਚ ਸ਼ੋਚ ਤੋਂ ਮੁਕਤ ਕਰ ਦਿੱਤਾ। ਭਾਰਤ ਨੇ ਹਰ ਪਰਿਵਾਰ ਨੂੰ ਬੈਂਕ ਅਕਾਉਂਟ ਨਾਲ ਜੋੜਣ ਦਾ ਨਿਸ਼ਾਨਾ ਰੱਖਿਆ। ਅੱਜ ਭਾਰਤ ਦਾ ਕਰੀਬ-ਕਰੀਬ ਹਰ ਪਰਿਵਾਰ ਬੈਂਕਿੰਗ ਸੇਵਾ ਨਾਲ ਜੁੜ ਚੁੱਕਿਆ ਹੈ। ਭਾਰਤ ਨੇ ਗਰੀਬ ਮਹਿਲਾਵਾਂ ਦੀ ਰਸੋਈ ਨੂੰ ਧੂੰਏਂ ਤੋਂ ਮੁਕਤ ਕਰਨ ਦਾ ਸੰਕਲਪ ਲਿਆ। ਅਸੀਂ ਨੇ 10 ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਦੇ ਕੇ ਇਸ ਸੰਕਲਪ ਨੂੰ ਵੀ ਸਿੱਧ ਕੀਤਾ। ਅੱਜ ਕਿੰਨੇ ਹੀ ਸੈਕਟਰਾਂ ਵਿੱਚ ਭਾਰਤ ਆਪਣੇ ਨਿਸ਼ਾਨਿਆਂ ਨੂੰ ਤੈਅ ਸਮੇਂ ਤੋਂ ਵੀ ਪਹਿਲਾਂ ਹਾਸਿਲ ਕਰਕੇ ਦਿਖਾ ਰਿਹਾ ਹੈ। ਤੁਹਾਨੂੰ ਕੋਰੋਨਾ ਦਾ ਸਮਾਂ ਯਾਦ ਹੋਵੇਗਾ, ਦੁਨੀਆਂ ਵੈਕਸੀਨ ਦੇ ਲਈ ਪਰੇਸ਼ਾਨ ਸੀ, ਕਿਹਾ ਜਾ ਰਿਹਾ ਸੀ ਕਿ ਕੋਰੋਨਾ ਦੀ ਵੈਕਸੀਨ ਬਣਾਉਣ ਵਿੱਚ ਸਾਲ ਲੱਗ ਜਾਣਗੇ, ਲੇਕਿਨ ਭਾਰਤ ਦੇ ਵਿਗਿਆਨਕਾਂ ਨੇ ਸਮੇਂ ਤੋਂ ਪਹਿਲਾਂ ਵੈਕਸੀਨ ਬਣਾ ਕੇ ਦਿਖਾ ਦਿੱਤੀ। ਕੁਝ ਲੋਕ ਕਹਿੰਦੇ ਸਨ, ਭਾਰਤ ਵਿੱਚ ਸਭ ਨੂੰ ਕੋਰੋਨਾ ਵੈਕਸੀਨ ਲੱਗਣ ਵਿੱਚ ਪਤਾ ਨਹੀਂ, 3 ਸਾਲ, 4 ਸਾਲ, 5 ਸਾਲ ਲੱਗ ਜਾਣਗੇ, ਲੇਕਿਨ ਅਸੀਂ ਨੇ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਅਭਿਆਨ ਚਲਾਇਆ ਅਤੇ ਰਿਕਾਰਡ ਸਮੇਂ ਵਿੱਚ ਸਭ ਨੂੰ ਵੈਕਸੀਨ ਲਗਾ ਕੇ ਦਿਖਾ ਦਿੱਤਾ। ਅੱਜ ਦੁਨੀਆਂ ਵੀ ਭਾਰਤ ਦੀ ਇਹ ਗਤੀ ਦੇਖ ਰਹੀ ਹੈ। ਅਸੀਂ ਨੇ ਗ੍ਰੀਨ ਐਨਰਜੀ ਨੂੰ ਲੈ ਕੇ ਜੀ-20 ਵਿੱਚ ਇੱਕ ਵੱਡਾ ਵਚਨਬੱਧਤਾ ਕੀਤੀ ਸੀ। ਭਾਰਤ ਦੁਨੀਆਂ ਦਾ ਪਹਿਲਾ ਅਜਿਹਾ ਦੇਸ਼ ਬਣਾ ਜਿਸ ਨੇ ਪੇਰਿਸ ਕਮਿਟਮੈਂਟ ਨੂੰ ਪੂਰਾ ਕੀਤਾ, ਅਤੇ ਉਹ ਵੀ ਤੈਅ ਸਮੇਂ ਤੋਂ ਕਿੰਨੇ ਸਾਲ ਪਹਿਲੇ? 9 ਸਾਲ ਪਹਿਲੇ। ਹੁਣ ਭਾਰਤ ਨੇ 2030 ਤੋਂ ਪਹਿਲੇ, ਸ਼ਾਇਦ ਆਉਣ ਵਾਲੇ ਬਹੁਤ ਘੱਟ ਸਮੇਂ ਵਿੱਚ ਉਸ ਨੂੰ ਹਾਸਿਲ ਕਰਨ ਵਾਲੇ ਹਨ। ਹੁਣ ਭਾਰਤ ਨੇ 2030 ਤੱਕ ਪੈਟਰੋਲ ਵਿੱਚ 20 ਫੀਸਦੀ ਇਥੇਨੌਲ ਬਲੇਂਡਿੰਗ ਦਾ ਟਾਰਗੇਟ ਰੱਖਿਆ ਹੈ। ਇਸ ਟਾਰਗੇਟ ਨੂੰ ਵੀ ਅਸੀਂ 2030 ਦੇ ਪਹਿਲੇ, ਸ਼ਾਇਦ ਆਉਣ ਵਾਲੇ ਬਹੁਤ ਘੱਟ ਸਮੇਂ ਵਿੱਚ ਉਸ ਨੂੰ ਹਾਸਿਲ ਕਰਨ ਵਾਲੇ ਹਨ। ਭਾਰਤ ਦੀ ਅਜਿਹੀ ਹਰ ਸਫਲਤਾ, ਸੰਕਲਪ ਨਾਲ ਸਿੱਧੀ ਦਾ ਅਜਿਹਾ ਹਰ ਉਦਾਹਰਣ, ਸਾਡੇ ਸਭ ਦੇ ਲਈ ਪ੍ਰੇਰਣਾ ਹੈ, ਇਹ ਸਫਲਤਾ ਸਾਨੂੰ ਵਿਕਸਿਤ ਭਾਰਤ ਦੇ ਨਿਸ਼ਾਨੇ ਦੇ ਪ੍ਰਤੀ ਸਾਡੀ ਕਮਿਟਮੇਂਟ ਅਤੇ ਨਿਸ਼ਾਨੇ ਦੇ ਪ੍ਰਤੀ ਸਾਡੇ ਕਰੀਬ ਜਾਣ ਦੀ ਗਤੀ ਤੇਜ਼ ਕਰ ਦਿੰਦੀ ਹੈ।

ਸਾਥੀਓ,

 ਇਸ ਵਿਕਾਸ ਯਾਤਰਾ ਵਿੱਚ ਅਸੀਂ ਇੱਕ ਗੱਲ ਕਦੇ ਨਹੀਂ ਭੁੱਲਣੀ ਹੈ, ਯਾਦ ਰੱਖਣਾ ਹੈ, ਵੱਡੇ ਨਿਸ਼ਾਨੇ ਰੱਖਣਾ ਅਤੇ ਉਨ੍ਹਾਂ ਨੂੰ ਹਾਸਿਲ ਕਰਨਾ, ਇਹ ਸਿਰਫ ਕਿਸੇ ਇੱਕ ਸਰਕਾਰੀ ਮਸ਼ੀਨਰੀ ਦਾ ਕੰਮ ਨਹੀਂ ਹੈ। ਵੱਡੇ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਰਾਸ਼ਟਰ ਦੇ ਹਰ ਇੱਕ ਨਾਗਰਿਕ ਦਾ ਜੁੜਨਾ ਬਹੁਤ ਜ਼ਰੂਰੀ ਹੈ। ਅਤੇ ਇਸ ਦੇ ਲਈ ਸਾਨੂੰ ਮੰਥਨ ਕਰਨਾ ਹੁੰਦਾ ਹੈ, ਦਿਸ਼ਾ ਤੈਅ ਕਰਨੀ ਹੰਦੀ ਹੈ, ਅਤੇ ਜਿਵੇਂ ਅੱਜ ਸਵੇਰੇ ਜਦ ਮੈਂ ਤੁਹਾਡੀ ਪ੍ਰੇਜੇਂਟੇਸ਼ਨ ਦੇਖ ਰਿਹਾ ਸੀ, ਤਾਂ ਵਿੱਚ-ਵਿੱਚ ਜਦ ਗੱਲਾਂ ਕਰਦੇ ਹੋਏ ਮੈਂ ਨੇ ਇੱਕ ਵਾਰ ਦੱਸਿਆ ਸੀ, ਕਿ ਜਿੰਨੇ ਲੱਖਾਂ ਲੋਕ ਇਸ ਪੂਰੀ ਪ੍ਰਕਿਰਿਆ ਵਿੱਚ ਜੁੜੇ ਹਨ, ਮਤਲਬ ਵਿਕਸਿਤ ਭਾਰਤ ਦੀ ਓਨਰਸ਼ਿਪ ਇਹ ਮੋਦੀ ਦੀ ਨਹੀਂ, ਤੁਹਾਡੀ ਵੀ ਬਣ ਗਈ ਹੈ। ਵਿਕਸਿਤ ਭਾਰਤ: ਯੰਗ ਲੀਡਰਸ ਡਾਇਲੌਗ, ਮੰਥਨ ਦੀ ਇਸ ਪ੍ਰਕਿਰਿਆ ਦਾ ਹੀ ਇੱਕ ਉੱਤਮ ਉਦਾਹਰਣ ਹੈ। ਇਹ ਅਜਿਹਾ ਯਤਨ ਹੈ, ਜਿਸ ਨੂੰ ਤੁਸੀਂ ਨੌਜਵਾਨਾਂ ਨੇ ਅਗਵਾਈ ਦਿੱਤੀ ਹੈ। ਜਿਹੜੇ ਯੁਵਾਵਾਂ ਨੇ ਕੁਇਜ਼ ਕੰਪੀਟਿਸ਼ਨ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਨਿਬੰਧ ਕੰਪੀਟਿਸ਼ਨ ਵਿੱਚ ਹਿੱਸਾ ਲਿਆ, ਜੋ ਹੁਣ ਇਸ ਪ੍ਰੋਗਰਾਮ ਨਾਲ ਜੁੜੇ ਹਨ, ਤੁਸੀਂ ਸਾਰਿਆਂ ਨੇ ਇੱਕ ਓਨਰਸ਼ਿਪ ਲਈ, ਵਿਕਸਿਤ ਭਾਰਤ ਦੇ ਨਿਸ਼ਾਨੇ ਦੀ ਓਨਰਸ਼ਿਪ। ਇਸ ਦੀ ਝਲਕ ਉਸ essay ਬੁੱਕ ਵਿੱਚ ਵੀ ਦਿਖਦੀ ਹੈ, ਜਿਸ ਨੂੰ ਹੁਣ ਇੱਥੇ ਲਾਂਚ ਕੀਤਾ ਗਿਆ ਹੈ। ਇਸ ਦੀ ਝਲਕ ਹੁਣੀਂ ਮੈਂ ਨੇ ਜੋ 10 ਪ੍ਰਜੇਂਟੇਸ਼ਨ ਦੇਖੀਆਂ, ਉਨ੍ਹਾਂ ਵਿੱਚ ਵੀ ਨਜ਼ਰ ਆਉਂਦੀ ਹੈ। ਇਹ ਪ੍ਰਜੇਂਟੇਸ਼ਨ ਅਸਲ ਵਿੱਚ ਅਦਭੁਤ ਹਨ। ਮਨ ਮਾਣ ਨਾਲ ਭਰ ਜਾਂਦਾ ਹੈ ਕਿ ਮੇਰਾ ਦੇਸ਼ ਦਾ ਨੌਜਵਾਨ ਸੋਚਣ ਵਿੱਚ ਕਿੰਨਾ ਤੇਜ਼ ਗਤੀ ਨਾਲ ਅੱਗੇ ਜਾ ਰਿਹਾ ਹੈ। ਇਸ ਨਾਲ ਪਤਾ ਚੱਲਦਾ ਹੈ ਕਿ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਸਮਝਣ ਦਾ ਤੁਹਾਡਾ ਦਾਇਰਾ ਕਿੰਨਾ ਵਿਆਪਕ ਹੈ। ਤੁਹਾਡੇ ਸੌਲਊਸ਼ੰਸ ਵਿੱਚ ਗ੍ਰਾਉਂਡ ਰਿਐਲਿਟੀ ਹੈ, ਗ੍ਰਾਉਂਡ ਐਕਸਪੀਰਿਅੰਸ ਹੈ, ਤੁਹਾਡੀ ਹਰ ਗੱਲ ਵਿੱਚ ਮਿੱਟੀ ਦੀ ਮਹਿਕ ਹੈ। ਭਾਰਤ ਦੇ ਯੁਵਾ ਏਸੀ ਦੇ ਬੰਦ ਕਮਰਿਆਂ ਵਿੱਚ ਬੈਠ ਕੇ ਨਹੀਂ ਸੋਚ ਰਹੇ, ਭਾਰਤ ਦੇ ਯੁਵਾ ਦੀ ਸੋਚ ਦਾ ਵਿਸਤਾਰ ਆਸਮਾਨ ਤੋਂ ਵੀ ਉੱਚਾ ਹੈ। ਮੈਂ ਕੱਲ੍ਹ ਰਾਤ ਨੂੰ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਜੋ ਮੈਨੂੰ ਵੀਡਿਓਜ਼ ਭੇਜੇ ਹੋਣਗੇ, ਅਜਿਹਾ ਹੀ ਮੈਂ ਦੇਖ ਰਿਹਾ ਸੀ। ਜਿਨ੍ਹਾਂ ਦੇ ਨਾਲ ਤੁਸੀਂ ਸਿੱਧੀ ਚਰਚਾ ਵਿੱਚ ਸ਼ਾਮਿਲ ਹੋਏ, ਉਨ੍ਹਾਂ ਅਲੱਗ-ਅਲੱਗ ਮਾਹਿਰਾਂ ਦੀ ਤੁਹਾਡੇ ਬਾਰੇ ਵਿੱਚ ਰਾਇ ਸੁਣ ਰਿਹਾ ਹਾਂ, ਮੰਤਰੀਆਂ ਨਾਲ ਗੱਲ-ਬਾਤ ਵਿੱਚ, ਪੌਲਿਸੀ ਨਾਲ ਜੁੜੇ ਲੋਕਾਂ ਨਾਲ ਗੱਲ-ਬਾਤ ਵਿੱਚ, ਵਿਕਸਿਤ ਭਾਰਤ ਦੇ ਪ੍ਰਤੀ ਤੁਹਾਡੀ ਇੱਛਾ ਸ਼ਕਤੀ ਵਿੱਚ ਮੈਂ ਉਨ੍ਹਾਂ ਚੀਜ਼ਾਂ ਵਿੱਚ ਮਹਿਸੂਸ ਕਰਦਾ ਸੀ। ਯੰਗ ਲੀਡਰ ਡਾਇਲੌਗ ਦੀ ਇਸ ਪੂਰੀ ਪ੍ਰਕਿਰਿਆ ਨਾਲ ਮੰਥਨ ਦੇ ਬਾਅਦ ਜੋ ਸੁਝਾਅ ਨਿਕਲੇ, ਭਾਰਤ ਦੇ ਯੁਵਾਵਾਂ ਦੇ ਜੋ ਆਇਡਿਯਾਜ, ਹੁਣ ਦੇਸ਼ ਦੀ ਨੀਤੀਆਂ ਦਾ ਹਿੱਸਾ ਬਣਨਗੇ, ਵਿਕਸਿਤ ਭਾਰਤ ਨੂੰ ਦਿਸ਼ਾ ਦੇਣਗੇ ਮੈਂ ਦੇਸ਼ ਦੇ ਯੁਵਾਵਾਂ ਨੂੰ ਇਸਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਮੈਂ ਲਾਲ ਕਿਲ੍ਹੇ ਤੋਂ ਇੱਕ ਲੱਖ ਨਵੇਂ ਯੁਵਾਵਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਗੱਲ ਕਹੀ ਹੈ। ਆਪਣੇ ਸੁਝਾਵਾਂ ਨੂੰ ਲਾਗੂ ਕਰਨ ਦੇ ਲਈ ਰਾਜਨੀਤੀ ਵੀ ਬਹੁਤ ਸ਼ਾਨਦਾਰ ਮਾਧਿਅਮ ਹੋ ਸਕਦੀ ਹੈ। ਮੈਨੂੰ ਵਿਸ਼ਵਾਸ ਹੈ, ਤੁਹਾਡੇ ਵਿੱਚੋਂ ਹੀ ਅਨੇਕਾਂ ਨੌਜਵਾਨ ਰਾਜਨੀਤੀ ਵਿੱਚ ਭਾਗੀਦਾਰੀ ਦੇ ਲਈ ਵੀ ਅੱਗੇ ਆਉਣਗੇ।

ਸਾਥੀਓ,

ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ, ਮੈਂ ਵਿਕਸਿਤ ਭਾਰਤ ਦੀ ਇੱਕ ਵਿਸ਼ਾਲ ਤਸਵੀਰ ਵੀ ਦੇਖ ਰਿਹਾ ਹਾਂ। ਵਿਕਸਿਤ ਭਾਰਤ ਵਿੱਚ ਅਸੀਂ ਕੀ ਦੇਖਣਾ ਚਾਹੁੰਦੇ ਹਾਂ, ਕਿਵੇਂ ਦਾ ਭਾਰਤ ਦੇਖਣਾ ਚਾਹੁੰਦੇ ਹਾਂ। ਵਿਕਸਿਤ ਭਾਰਤ ਯਾਨੀ ਜੋ ਆਰਥਿਕ, ਸਾਮਰਿਕ, ਸਮਾਜਿਕ ਅਤੇ ਸੱਭਿਆਚਾਰਕ ਰੂਪ ਨਾਲ ਸਸ਼ਕਤ ਹੋਵੇਗਾ। ਜਿੱਥੇ ਇਕੋਨੌਮੀ ਵੀ ਬੁਲੰਦ ਹੋਵੇਗੀ ਅਤੇ ਇਕੋਲੌਜੀ ਵੀ ਸਮਰਿੱਧ ਹੋਵੇਗੀ। ਜਿੱਥੇ ਚੰਗੀ ਪੜ੍ਹਾਈ, ਚੰਗੀ ਕਮਾਈ ਦੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਹੋਣਗੇ, ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਯੁਵਾ ਸਕਿਲਡ ਮੈਨਪਾਵਰ ਹੋਵੇਗੀ। ਜਿੱਥੇ ਯੁਵਾਵਾਂ ਦੇ ਕੋਲ ਆਪਣੇ ਸੁਪਨੇ ਪੂਰਾ ਕਰਨ ਦੇ ਲਈ ਖੁਲ੍ਹਾ ਆਸਮਾਨ ਹੋਵੇਗਾ।

ਲੇਕਿਨ ਸਾਥੀਓ,

ਕੀ ਅਸੀਂ ਸਿਰਫ ਬੋਲਣ ਨਾਲ ਹੀ ਵਿਕਸਿਤ ਹੋ ਜਾਵਾਂਗੇ ? ਕੀ ਲੱਗਦਾ ਹੈ ? ਵਰਨਾ ਸ਼ੁਰੂ ਕਰ ਦੇਵਾਂਗੇ ਘਰ ਜਾ ਕੇ ਮਾਲਾ ਵਿਕਸਿਤ ਭਾਰਤ, ਵਿਕਸਿਤ ਭਾਰਤ, ਵਿਕਸਿਤ ਭਾਰਤ । ਜਦ ਸਾਡੇ ਹਰ ਫੈਸਲੇ ਦੀ ਕਸੌਟੀ ਇੱਕ ਹੀ ਹੋਵੇਗੀ, ਹਰ ਫੈਸਲੇ ਦੀ ਕਸੌਟੀ, ਕੀ- ਵਿਕਸਿਤ ਭਾਰਤ। ਜਦ ਸਾਡੇ ਹਰ ਕਦਮ ਦੀ ਦਿਸ਼ਾ ਇੱਕ ਹੀ ਹੋਵੇਗੀ, ਕੀ- ਵਿਕਸਿਤ ਭਾਰਤ, ਕੀ- ਵਿਕਸਿਤ ਭਾਰਤ। ਜਦ ਸਾਡੀ ਨੀਤੀ ਦੀ ਭਾਵਨਾ ਇੱਕ ਹੀ ਹੋਵੇਗੀ। ਕੀ- ਵਿਕਸਿਤ ਭਾਰਤ। ਤਾਂ ਦੁਨੀਆਂ ਦੀ ਕੋਈ ਵੀ ਸ਼ਕਤੀ ਸਾਨੂੰ ਵਿਕਸਿਤ ਹੋਣ ਤੋਂ ਨਹੀਂ ਰੋਕ ਪਾਵੇਗੀ। ਹਰ ਦੇਸ਼ ਦੇ ਇਤਿਹਾਸ ਵਿੱਚ ਇੱਕ ਸਮਾਂ ਆਉਂਦਾ ਹੈ, ਜਦ ਉਹ quantum jump ਲੈ ਸਕਦਾ ਹੈ। ਭਾਰਤ ਦੇ ਲਈ ਇਹ ਮੌਕਾ ਹੁਣ ਹੈ। ਅਤੇ ਮੈਂ ਬਹੁਤ ਪਹਿਲਾ, ਲਾਲ ਕਿਲ੍ਹੇ ਤੋਂ ਮੇਰੇ ਦਿਲ ਦੀ ਇੱਕ ਆਵਾਜ਼ ਨਿਕਲੀ ਸੀ, ਅਤੇ ਮੈਂ ਕਿਹਾ ਸੀ- ਇਹੀ ਸਮਾਂ ਹੈ, ਇਹੀ ਸਮਾਂ ਹੈ। ਅੱਜ ਦੁਨੀਆਂ ਦੇ ਅਨੇਕ ਵੱਡੇ ਦੇਸ਼ਾਂ ਵਿੱਚ ਸੀਨੀਅਰ ਸਿਟੀਜ਼ਨ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਤੇ ਆਉਣ ਵਾਲੇ ਅਨੇਕ ਦਹਾਕਿਆਂ ਤੱਕ ਭਾਰਤ, ਦੁਨੀਆਂ ਦਾ ਸਭ ਤੋਂ ਯੁਵਾ ਦੇਸ਼ ਰਹਿਣ ਵਾਲਾ ਹੈ।

ਵੱਡੀਆਂ-ਵੱਡੀਆਂ ਏਜੰਸੀਆਂ ਕਹਿ ਰਹੀਆਂ ਹਨ ਕਿ ਭਾਰਤ ਦੀ ਜੀਡੀਪੀ ਵਿੱਚ ਵੱਡਾ ਵਾਧਾ ਯੁਵਾ ਸ਼ਕਤੀ ਹੀ ਸੁਨਿਸਚਿਤ ਕਰੇਗਾ। ਇਸੀ ਯੁਵਾ ਸ਼ਕਤੀ ‘ਤੇ ਦੇਸ਼ ਦੇ ਮਹਾਨ ਮਨੀਸ਼ੀਆਂ ਨੇ ਇਨ੍ਹਾਂ ਅਗਾਧ ਵਿਸ਼ਵਾਸ ਕੀਤਾ ਹੈ। ਮਹਾਰਿਸ਼ੀ ਅਰਬਿੰਦੋ ਨੇ ਕਿਹਾ ਸੀ- ਭਵਿੱਖ ਦਾ ਸਮੱਰਥ, ਅੱਜ ਨੌਜਵਾਨਾਂ ਦੇ ਹੱਥਾਂ ਵਿੱਚ ਹੈ, ਗੁਰੂਦੇਵ ਟੈਗੋਰ ਨੇ ਕਿਹਾ ਸੀ- ਯੁਵਾ ਸ਼ਕਤੀ ਜ਼ਰੂਰ ਸੁਪਨੇ ਦੇਖੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀਵਨ ਖਪਾ ਦੇਵੇ। ਹੋਮੀ ਜਹਾਂਗੀਰ ਭਾਭਾ ਕਹਿੰਦੇ ਸਨ- ਨੌਜਵਾਨਾਂ ਨੂੰ ਨਵੇਂ-ਨਵੇਂ ਪ੍ਰਯੋਗ ਕਰਨੇ ਚਾਹੀਦੇ ਕਿਉਂਕਿ ਯੁਵਾ ਹੱਥਾਂ ਤੋਂ ਹੀ ਇਨੋਵੇਸ਼ਨ ਹੁੰਦਾ ਹੈ।

ਅੱਜ ਤੁਸੀਂ ਦੇਖੇ ਦੁਨੀਆ ਦੀਆਂ ਕਿੰਨੀਆਂ ਹੀ ਵੱਡੀਆਂ ਕੰਪਨੀਆਂ, ਉਨ੍ਹਾਂ ਨੂੰ ਭਾਰਤ ਦੇ ਯੁਵਾ ਹੀ ਚਲਾ ਰਹੇ ਹਨ। ਭਾਰਤੀ ਨੌਜਵਾਨਾਂ ਦੇ ਸਮੱਰਥ ਦੀ ਪੂਰੀ ਦੁਨੀਆ ਮੁਰੀਦ ਹੈ। ਸਾਡੇ ਸਾਹਮਣੇ 25 ਸਾਲ ਦਾ Golden Period ਹੈ, ਅੰਮ੍ਰਿਤਕਾਲ ਹੈ, ਅਤੇ ਮੈਂ ਪੂਰੀ ਤਰ੍ਹਾਂ ਨਾਲ ‍ਆਤਮਵਿਸ਼ਵਾਸ ਨਾਲ ਭਰਿਆ ਹੈ, ਭਾਰਤ ਦੀ ਯੁਵਾ ਸ਼ਕਤੀ ਵਿਕਸਿਤ ਭਾਰਤ ਦਾ ਸੁਪਨਾ ਜ਼ਰੂਰ ਸਾਕਾਰ ਕਰੇਗੀ। ਸਿਰਫ਼ 10 ਸਾਲ ਵਿੱਚ ਤੁਸੀਂ ਨੌਜਵਾਨਾਂ ਨੇ ਭਾਰਤ ਨੂੰ ਸਟਾਰਟ ਅਪ ਦੀ ਦੁਨੀਆ ਵਿੱਚ ਟੌਪ ਤਿੰਨ ਦੇਸ਼ਾਂ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ।

ਬੀਤੇ 10 ਸਾਲ ਵਿੱਚ ਤੁਸੀਂ ਨੌਜਵਾਨਾਂ ਨੇ ਭਾਰਤ ਨੂੰ ਮੈਨੂਫੈਕਚਰਿੰਗ ਵਿੱਚ ਇੰਨਾ ਅੱਗੇ ਪਹੁੰਚਾ ਦਿੱਤਾ। ਸਿਰਫ਼ 10 ਸਾਲ ਵਿੱਚ ਤੁਸੀਂ ਨੌਜਵਾਨਾਂ ਨੇ ਡਿਜੀਟਲ ਇੰਡੀਆ ਦਾ ਪਰਚਮ ਪੂਰੀ ਦੁਨੀਆ ਵਿੱਚ ਲਹਿਰਾ ਦਿੱਤਾ। ਸਿਰਫ਼ 10 ਸਾਲ ਵਿੱਚ ਤੁਸੀਂ ਨੌਜਵਾਨਾਂ ਨੇ ਭਾਰਤ ਨੂੰ ਸਪੋਰਟਸ ਦੀ ਦੁਨੀਆ ਵਿੱਚ ਕਿੱਥੋ ਤੋਂ ਕਿੱਥੇ ਪਹੁੰਚਾ ਦਿੱਤਾ। ਮੇਰੇ ਭਾਰਤ ਦਾ ਯੁਵਾ ਜਦੋਂ ਹਰ ਅਸੰਭਵ ਨੂੰ ਸੰਭਵ ਕਰ ਰਿਹਾ ਹੈ ਤਾਂ ਵਿਕਸਿਤ ਭਾਰਤ ਵੀ ਜ਼ਰੂਰ ਸੰਭਵ ਕਰ ਦਿਖਾਏਗਾ।

ਸਾਥੀਓ,

ਸਾਡੀ ਸਰਕਾਰ ਵੀ ਅੱਜ ਦੇ ਨੌਜਵਾਨਾਂ ਦਾ ਸਮੱਰਥ ਵਧਾਉਣ ਲਈ ਪੂਰੀ ਸ਼ਕਤੀ ਨਾਲ ਜੁਟੀ ਹੈ। ਅੱਜ ਭਾਰਤ ਵਿੱਚ ਹਰ ਹਫ਼ਤੇ ਇੱਕ ਨਵੀਂ ਯੂਨੀਵਰਸਿਟੀ ਬਣ ਰਹੀ ਹੈ ਅੱਜ ਭਾਰਤ ਵਿੱਚ ਹਰ ਦਿਨ ਇੱਕ ਨਵੀਂ ITI ਦੀ ਸਥਾਪਨਾ ਹੋ ਰਹੀ ਹੈ। ਅੱਜ ਭਾਰਤ ਵਿੱਚ ਹਰ ਤੀਜੇ ਦਿਨ ਇੱਕ ਅਟਲ ਟਿੰਕਰਿੰਗ ਲੈਬ ਖੋਲ੍ਹੀ ਜਾ ਰਹੀ ਹੈ। ਅੱਜ ਭਾਰਤ ਵਿੱਚ ਹਰ ਦਿਨ ਦੋ ਨਵੇਂ ਕਾਲਜ ਬਣ ਰਹੇ ਹਨ। ਅੱਜ ਦੇਸ਼ ਵਿੱਚ 23 IITs ਹਨ, ਸਿਰਫ਼ ਇੱਕ ਦਹਾਕੇ ਵਿੱਚ ਟ੍ਰਿਪਲ ਆਈਟੀ ਦੀ ਗਿਣਤੀ 9 ਤੋਂ ਵਧ ਕੇ 25 ਹੋ ਚੁੱਕੀ ਹੈ, IIMs ਦੀ ਗਿਣਤੀ 13 ਤੋਂ ਵਧ ਕੇ 21 ਹੋ ਚੁੱਕੀ ਹੈ।

10 ਸਾਲ ਵਿੱਚ ਏਮਸ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਈ ਹੈ, 10 ਸਾਲ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵੀ ਕਰੀਬ-ਕਰੀਬ ਦੁੱਗਣੀ ਹੋ ਗਈ ਹੈ। ਅੱਜ ਸਾਡੇ ਸਕੂਲ ਹੋਣ, ਕਾਲਜ ਹੋਣ, ਯੂਨੀਵਰਸਿਟੀ ਹੋਣ, ਕਵਾਟਿਟੀ ਹੋ ਜਾਂ ਫਿਰ ਕੁਆਲਿਟੀ, ਹਰ ਪੱਧਰ ‘ਤੇ ਸ਼ਾਨਦਾਰ ਨਤੀਜਾ ਦਿਖ ਰਿਹਾ ਹੈ। ਸਾਲ 2014 ਤੱਕ ਭਾਰਤ ਦੇ ਕੇਵਲ Nine, ਕੇਵਲ Nine ਹਾਇਰ ਐਜੂਕੇਸ਼ਨ ਇੰਸਟੀਟਿਊਟਸ QS ਰੈਂਕਿੰਗ ਵਿੱਚ ਆਉਂਦੇ ਸਨ। ਅੱਜ ਇਹ ਗਿਣਤੀ 46 ਹੈ। ਭਾਰਤ ਦੀ ਸਿੱਖਿਆ ਸੰਸਥਾਨਾਂ ਦਾ ਵਧਦਾ ਹੋਇਆ ਇਹ ਸਮੱਰਥ, ਵਿਕਸਿਤ ਭਾਰਤ ਦਾ ਬਹੁਤ ਵੱਡਾ ਆਧਾਰ ਹੈ।

ਸਾਥੀਓ,

ਕੁਝ ਲੋਕਾਂ ਨੂੰ ਲੱਗ ਸਕਦਾ ਹੈ ਕਿ 2047 ਤਾਂ ਹੁਣ ਬਹੁਤ ਦੂਰ ਹੈ, ਇਸ ਦੇ ਲਈ ਹੁਣ ਕੀ ਕੰਮ ਕਰਨਾ, ਲੇਕਿਨ ਉਸ ਸੋਚ ਤੋਂ ਵੀ ਸਾਨੂੰ ਬਾਹਰ ਨਿਕਲਣਾ ਹੈ। ਵਿਕਸਿਤ ਭਾਰਤ ਦੀ ਇਸ ਯਾਤਰਾ ਵਿੱਚ ਸਾਨੂੰ ਹਰ ਰੋਜ਼ ਨਵੇਂ ਟੀਚੇ ਬਣਾਉਣੇ ਹਨ, ਉਸ ਨੂੰ ਪ੍ਰਾਪਤ ਕਰਨਾ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕੋਨੌਮੀ ਦਾ ਟੀਚਾ ਹਾਸਲ ਕਰੇਗਾ।

ਬੀਤੇ 10 ਸਾਲਾਂ ਵਿੱਚ ਦੇਸ਼ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ। ਜਿਸ ਰਫਤਾਰ ਨਾਲ ਅਸੀਂ ਚੱਲ ਰਹੇ ਹਨ ਤਾਂ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਪੂਰਾ ਭਾਰਤ ਗ਼ਰੀਬੀ ਤੋਂ ਮੁਕਤ ਹੋਵੇਗਾ। ਇਸ ਦਹਾਕੇ ਦੇ ਅੰਤ ਤੱਕ ਭਾਰਤ ਨੇ 500 ਗੀਗਾਵਾਟ ਨਵਿਆਉਣਯੋਗ ਐਨਰਜੀ ਕੈਪੇਸਿਟੀ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਸਾਡੀ ਰੇਲਵੇ, ਨੈਟ ਜੀਰੋ ਕਾਰਬਨ ਐਮੀਟਰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ 2030 ਤੱਕ ਅਚੀਵ ਕਰਨਾ ਹੈ।

ਸਾਥੀਓ,

ਸਾਡੇ ਸਾਹਮਣੇ ਇੱਕ ਬਹੁਤ ਵੱਡਾ ਟੀਚਾ ਅਗਲੇ ਦਹਾਕੇ ਵਿੱਚ ਓਲੰਪਿਕਸ ਦੇ ਆਯੋਜਨ ਦਾ ਵੀ ਹੈ। ਇਸ ਦੇ ਲਈ ਦੇਸ਼, ਜੀ ਜਾਨ ਜੁਟਿਆ ਹੋਇਆ ਹੈ। ਸਪੇਸ ਪਾਵਰ ਦੇ ਰੂਪ ਵਿੱਚ ਵੀ ਭਾਰਤ ਆਪਣੇ ਕਦਮ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਸਾਨੂੰ 2035 ਤੱਕ ਸਪੇਸ ਵਿੱਚ ਆਪਣਾ ਸਟੇਸ਼ਨ ਸਥਾਪਿਤ ਕਰਨਾ ਹੈ। ਦੁਨੀਆ ਨੇ ਚੰਦਰਯਾਨ ਦੀ ਸਫਲਤਾ ਦੇਖੀ। ਹੁਣ ਗਗਨਯਾਨ ਦੀ ਤਿਆਰੀ ਜ਼ੋਰਾ ‘ਤੇ ਹੈ। ਲੇਕਿਨ ਸਾਨੂੰ ਉਸ ਤੋਂ ਵੀ ਅੱਗੇ ਦਾ ਸੋਚਣਾ ਹੈ, ਸਾਨੂੰ ਆਪਣੇ ਚੰਦਰਯਾਨ ‘ਤੇ ਸਵਾਰ ਕਰਕੇ ਕਿਸੇ ਭਾਰਤੀ ਨੂੰ ਚੰਨ ‘ਤੇ ਲੈਂਡ ਕਰਵਾਉਣਾ ਹੈ। ਅਜਿਹੇ ਅਨੇਕ ਟੀਚਿਆਂ ਨੂੰ ਪਾਂਉਦੇ ਹੋਏ ਹੀ ਅਸੀਂ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਹਾਸਲ ਕਰ ਸਕਾਂਗੇ।

ਸਾਥੀਓ,

ਜਦੋਂ ਅਸੀਂ ਵਧਦੀ ਹੋਈ ਇਕੋਨੌਮੀ ਦੇ ਅੰਕੜੇ ਦੀ ਗੱਲ ਕਰਦੇ ਹਾਂ, ਤਾਂ ਕੁਝ ਲੋਕ ਸੋਚਦੇ ਹਨ ਇਸ ਨਾਲ ਸਾਡੇ ਜੀਵਨ ‘ਤੇ ਕੀ ਪ੍ਰਭਾਵ ਪਵੇਗਾ। ਸੱਚਾਈ ਇਹ ਹੈ ਕਿ ਜਦੋਂ ਇਕੋਨੌਮੀ ਵਧਦੀ ਹੈ ਤਾਂ ਜੀਵਨ ਦੇ ਹਰ ਪੱਧਰ ‘ਤੇ ਉਸ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਸਦੀ ਦੇ ਪਹਿਲੇ ਦਹਾਕੇ ਵਿੱਚ ਭਾਰਤ ਇੱਕ ਟ੍ਰਿਲੀਅਨ ਡਾਲਰ ਦੀ ਇਕੋਨੌਮੀ ਬਣਿਆ, ਮੈਂ 21st ਸੇਂਚੂਰੀ ਦੇ ਫਸਟ ਕਾਰਜਕਾਲ ਦੀ ਗੱਲ ਕਰ ਰਿਹਾ ਹਾਂ। ਤੱਦ ਇਕੋਨੌਮੀ ਦਾ ਸਾਇਜ ਛੋਟਾ ਸੀ, ਇਸ ਲਈ ਤੱਦ ਭਾਰਤ ਦਾ ਖੇਤੀ ਦਾ ਬਜਟ ਕੁਝ ਹਜ਼ਾਰ ਕਰੋੜ ਰੁਪਏ ਸੀ।

ਭਾਰਤ ਦਾ ਬੁਨਿਆਦੀ ਢਾਂਚਾ ਬਜਟ ਇੱਕ ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ। ਅਤੇ ਉਸ ਸਮੇਂ ਦੇਸ਼ ਦੀ ਕੀ ਹਾਲਤ ਸੀ ? ਉਸ ਸਮੇਂ ਜ਼ਿਆਦਾਤਰ ਪਿੰਡ ਸੜਕਾਂ ਤੋਂ ਵੰਚਿਤ ਸਨ, ਬਿਜਲੀ ਤੋਂ ਵੰਚਿਤ ਸਨ, ਨੈਸ਼ਨਲ ਹਾਈਵੇ ਅਤੇ ਰੇਲਵੇ ਦੀ ਹਾਲਤ ਬਹੁਤ ਖ਼ਰਾਬ ਸੀ। ਬਿਜਲੀ-ਪਾਣੀ ਜਿਹੀਆਂ ਬੁਨਿਆਦੀ ਸੁਵਿਧਾਵਾਂ ਨਾਲ ਭਾਰਤ ਦਾ ਬਹੁਤ ਵੱਡਾ ਹਿੱਸਾ ਵੰਚਿਤ ਸੀ।

ਸਾਥੀਓ,

ਇਸ ਦੇ ਕੁਝ ਸਮੇਂ ਬਾਅਦ ਭਾਰਤ ਦੋ ਟ੍ਰਿਲੀਅਨ ਡਾਲਰ ਦੀ ਇਕੋਨੌਮੀ ਬਣਿਆ। ਤਦ ਭਾਰਤ ਦਾ ਬੁਨਿਆਦੀ ਢਾਂਚਾ ਬਜਟ 2 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ। ਲੇਕਿਨ ਰੋਡ, ਰੇਲ, ਏਅਰਪੋਰਟ, ਨਹਿਰਾਂ, ਗ਼ਰੀਬਾਂ ਦੇ ਘਰ , ਸਕੂਲ, ਹਸਪਤਾਲ, ਇਹ ਸਭ ਪਹਿਲਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੋਣ ਲੱਗੇ। ਫਿਰ ਇਸ ਦੇ ਬਾਅਦ ਭਾਰਤ ਤੇਜ਼ੀ ਨਾਲ ਤਿੰਨ ਟ੍ਰਿਲੀਅਨ ਡਾਲਰ ਦੀ ਇਕੋਨੌਮੀ ਬਣਿਆ, ਨਤੀਜਾ ਇਹ ਹੋਇਆ ਕਿ ਏਅਰਪੋਰਟਸ ਦੀ ਗਿਣਤੀ ਦੁੱਗਣੀ ਹੋ ਗਈ, ਦੇਸ਼ ਵਿੱਚ ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਚਲਣ ਲੱਗੀਆ, ਬੁਲੇਟ ਟ੍ਰੇਨ ਦਾ ਸੁਪਨਾ ਜ਼ਮੀਨ ‘ਤੇ ਉੱਤਰਨ ਲਗਿਆ।

ਭਾਰਤ ਨੇ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ 5G ਦਾ ਰੋਲ-ਆਊਟ ਕੀਤਾ। ਦੇਸ਼ ਦੀਆਂ ਹਜ਼ਾਰਾਂ ਗ੍ਰਾਮ ਪੰਚਾਇਤਾਂ ਤੱਕ ਬ੍ਰਾਂਡਬੈਂਡ ਇੰਟਰਨੈਟ ਪੁੱਜਣ ਲਗਿਆ। 3 ਲੱਖ ਤੋਂ ਅਧਿਕ ਪਿੰਡਾਂ ਤੱਕ ਸੜਕਾਂ ਪਹੁੰਚ ਗਿਆ, ਨੌਜਵਾਨਾਂ ਨੂੰ 23 ਲੱਖ ਕਰੋੜ ਰੁਪਏ ਦਾ ਬਿਨਾਂ ਗਰੰਟੀ ਵਾਲਾ ਮੁਦਰਾ ਲੋਨ ਦਿੱਤਾ। ਮੁਫ਼ਤ ਇਲਾਜ ਦੇਣ ਦੀ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਆਯੁਸ਼ਮਾਨ ਭਾਰਤ ਸ਼ੁਰੂ ਕੀਤੀ ਗਈ।

ਕਿਸਾਨਾਂ ਦੇ ਬੈਂਕ ਖਾਤੇ ਵਿੱਚ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਸਿੱਧੇ ਜਮ੍ਹਾਂ ਕਰਨ ਦੀ ਯੋਜਨਾ ਸ਼ੁਰੂ ਹੋਈ। ਗ਼ਰੀਬਾਂ ਲਈ 4 ਕਰੋੜ ਪੱਕੇ ਘਰ ਬਣਾਏ ਗਏ। ਯਾਨੀ ਅਰਥਵਿਵਸਥਾ ਜਿੰਨੀ ਵੱਡੀ ਹੁੰਦੀ ਗਈ, ਓਨਾ ਹੀ ਜ਼ਿਆਦਾ ਵਿਕਾਸ ਦੇ ਕਾਰਜਾਂ ਨੇ ਰਫ਼ਤਾਰ ਫੜੀ ਓਨੇ ਹੀ ਜ਼ਿਆਦਾ ਮੌਕੇ ਬਣਨ ਲੱਗੇ। ਹਰ ਸੈਕਟਰ ਵਿੱਚ ਸਮਾਜ ਦੇ ਹਰ ਵਰਗ ਉਸ ਦੇ ਲਈ ਖਰਚ ਕਰਨ ਦੀ ਦੇਸ਼ ਦੀ ਸਮਰੱਥਾ ਓਨੀ ਹੀ ਵਧੀ।

ਸਾਥੀਓ,

ਅੱਜ ਭਾਰਤ ਕਰੀਬ-ਕਰੀਬ 4 ਟ੍ਰਿਲੀਅਨ ਡਾਲਰ ਇਕੋਨੌਮੀ ਹੈ। ਇਸ ਨਾਲ ਭਾਰਤ ਦਾ ਸਮਰੱਥ ਵੀ ਕਈ ਗੁਣਾ ਵਧ ਗਿਆ ਹੈ। 2014 ਵਿੱਚ ਜਿਨ੍ਹਾਂ ਬੁਨਿਆਦੀ ਢਾਂਚੇ ਦਾ ਪੂਰਾ ਬਜਟ ਸੀ, ਜਿੰਨੇ ਪੈਸੇ ਵਿੱਚ ਰੇਲ-ਰੋਡ-ਏਅਰਪੋਰਟ ਸਭ ਬਣਾਏ ਜਾਂਦੇ ਸਨ, ਉਸ ਤੋਂ ਕੀਤੇ ਜ਼ਿਆਦਾ ਪੈਸੇ ਅੱਜ ਭਾਰਤ ਸਿਰਫ ਰੇਲਵੇ ‘ਤੇ ਖਰਚ ਕਰ ਰਿਹਾ ਹੈ। ਅੱਜ ਭਾਰਤ ਦਾ ਬੁਨਿਆਦੀ ਢਾਂਚੇ ਬਜਟ, 10 ਸਾਲ ਪਹਿਲਾਂ ਦੀ ਤੁਲਣਾ ਵਿੱਚ ਕਰੀਬ 6 ਗੁਣਾ ਜ਼ਿਆਦਾ ਹੈ, 11 ਲੱਖ ਕਰੋੜ ਤੋਂ ਜ਼ਿਆਦਾ ਹੈ ।

ਅਤੇ ਇਸ ਦਾ ਨਤੀਜਾ ਅੱਜ ਤੁਸੀਂ ਭਾਰਤ ਦੇ ਬਦਲਦੇ ਹੋਏ ਲੈਂਡਸਕੇਪ ਵਿੱਚ ਦੇਖ ਰਹੇ ਹਨ। ਇਹ ਭਾਰਤ ਮੰਡਪਮ ਵੀ ਇਸ ਦਾ ਇੱਕ ਖੂਬਸੂਰਤ ਉਦਾਹਰਣ ਹੈ। ਤੁਹਾਡੇ ਵਿੱਚੋਂ ਕੁਝ ਲੋਕ ਪਹਿਲਾਂ ਜੇਕਰ ਇੱਥੇ ਪ੍ਰਗਤੀ ਮੈਦਾਨ ਵਿੱਚ ਆਏ ਹੋ ਤਾਂ ਮੇਲੇ ਲੱਗਦੇ ਸਨ ਵਿਚਕਾਰ ਵਿੱਚ ਅਤੇ ਦੇਸ਼ ਭਰ ਦੇ ਲੋਕ ਇੱਥੇ ਆਉਂਦੇ ਸਨ, ਟੈਂਟ ਬਣਾਕੇ ਕੰਮ ਚੱਲਦਾ ਸੀ, ਅੱਜ ਇਹ ਸਭ ਸੰਭਵ ਹੋਇਆ।

ਸਾਥੀਓ,

ਹੁਣ ਅਸੀਂ ਇੱਥੋਂ ਬਹੁਤ ਤੇਜ਼ ਗਤੀ ਨਾਲ 5 ਟ੍ਰਿਲੀਅਨ ਡਾਲਰ ਇਕੋਨੌਮੀ ਦੇ ਪੜਾਅ ਦੀ ਤਰਫ਼ ਵਧ ਰਹੇ ਹਨ। ਤੁਸੀਂ ਸੋਚੋ, ਜਦੋਂ ਅਸੀਂ 5 ਟ੍ਰਿਲੀਅਨ ਤੱਕ ਪਹੁੰਚਾਂਗੇ, ਤਾਂ ਵਿਕਾਸ ਦੀ ਸਕੇਲ ਕਿੰਨੀ ਵੱਡੀ ਹੋਵੋਗੀ, ਸੁਵਿਧਾਵਾਂ ਦਾ ਵਿਸਤਾਰ ਕਿੰਨਾ ਜ਼ਿਆਦਾ ਹੋਵੇਗਾ। ਭਾਰਤ ਹੁਣ ਇੰਨੇ ‘ਤੇ ਹੀ ਨਹੀਂ ਰੁਕਣ ਵਾਲਾ। ਅਗਲੇ ਦਹਾਕੇ ਦੀ ਸਮਾਪਤੀ ਹੁੰਦੇ-ਹੁੰਦੇ ਭਾਰਤ 10 ਟ੍ਰਿਲੀਅਨ ਡਾਲਰ ਦੇ ਪੜਾਅ ਨੂੰ ਵੀ ਪਾਰ ਕਰ ਜਾਵੇਗਾ। ਤੁਸੀਂ ਕਲਪਨਾ ਕਰੋ, ਇਸ ਤੋਂ ਵਧਦੀ ਹੋਈ ਇਕੋਨੌਮੀ ਵਿੱਚ, ਜਦੋਂ ਤੁਹਾਡਾ ਕਰੀਅਰ ਅੱਗੇ ਵਧੇਗਾ, ਤਾਂ ਕਿੰਨੇ ਸਾਰੇ ਮੌਕੇ ਤੁਹਾਡੇ ਲਈ ਹੋਣਗੇ।

ਤੁਸੀਂ ਜ਼ਰਾ ਕਲਪਨਾ ਕਰੋ 2047 ਵਿੱਚ ਤੁਸੀਂ ਕਿਸ ਉਮਰ ਦੇ ਹੋਵੋਗੇ, ਤੁਸੀਂ ਆਪਣੇ ਪਰਿਵਾਰ ਦੀ ਕਿਨ੍ਹਾਂ ਵਿਵਸਥਾਵਾਂ ਦੀ ਚਿੰਤਾ ਵਿੱਚ ਹੋਵੋਗੇ। ਤੁਸੀਂ ਕਲਪਨਾ ਕਰੋ, 2047 ਵਿੱਚ ਜਦੋਂ ਤੁਸੀਂ 40 – 50 ਦੇ ਆਸਪਾਸ ਹੋਵੋਗੇ, ਜੀਵਨ ਦੇ ਇੱਕ ਮਹੱਤਵਪੂਰਣ ਪੜਾਅ ‘ਤੇ ਹੋਣਗੇ, ਅਤੇ ਦੇਸ਼ ਵਿਕਸਿਤ ਹੋਇਆ ਹੋਵੇਗਾ, ਤਾਂ ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਉਹ ਕਿਸ ਨੂੰ ਮਿਲੇਗਾ? ਕਿਸ ਨੂੰ ਮਿਲੇਗਾ? ਅੱਜ ਜੋ ਨੌਜਵਾਨ ਹੈ ਸਭ ਤੋਂ ਜਿਆਦਾ ਫਾਇਦਾ ਉਨ੍ਹਾਂ ਨੂੰ ਹੀ ਮਿਲਣ ਵਾਲਾ ਹੈ।

ਅਤੇ ਇਸ ਲਈ ਮੈਂ ਅੱਜ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਹਾਂ, ਤੁਹਾਡੀ ਪੀੜ੍ਹੀ ਨਾ ਸਿਰਫ਼ ਦੇਸ਼ ਦੇ ਇਤਹਾਸ ਦਾ ਸਭ ਤੋਂ ਵੱਡਾ ਪਰਿਵਰਤਨ ਕਰੇਗੀ, ਬਲਕਿ ਉਸ ਪਰਿਵਰਤਨ ਦੀ ਸਭ ਤੋਂ ਵੱਡੀ ਲਾਭਾਰਥੀ ਵੀ ਹੋਵੇਗੀ। ਬਸ ਇਸ ਯਾਤਰਾ ਵਿੱਚ ਸਾਨੂੰ ਇੱਕ ਜ਼ਰੂਰੀ ਗੱਲ ਯਾਦ ਰੱਖਣੀ ਹੈ। ਸਾਨੂੰ ਕੰਫਰਟ ਜ਼ੌਨ ਦੀ ਆਦਤ ਤੋਂ ਬਚਣਾ ਹੈ। ਇਹ ਸਥਿਤੀ ਬੜੀ ਖਤਰਨਾਕ ਹੁੰਦੀ ਹੈ। ਅੱਗੇ ਵਧਣ ਲਈ ਕੰਫਰਟ ਜੋਨ ਤੋਂ ਬਾਹਰ ਆ ਕੇ ਰਿਸਕ ਚੁੱਕਣਾ ਜ਼ਰੂਰੀ ਹੈ। ਇਸ ਯੰਗ ਲੀਡਰਸ ਡਾਇਲੌਗ ਵਿੱਚ ਵੀ ਯੁਵਾ ਆਪਣੇ ਕੰਫਰਟ ਜੋਨ ਤੋਂ ਬਾਹਰ ਨਿਕਲੇ, ਉਦੋਂ ਇੱਥੇ ਵੀ ਪੁੱਜੇ। ਇਹੀ ਜੀਵਨ ਮੰਤਰ ਤੁਹਾਨੂੰ ਸਫਲਤਾ ਦੀ ਨਵੀਂ ਉਚਾਈ ‘ਤੇ ਲੈ ਜਾਵੇਗਾ।

ਸਾਥੀਓ,

ਭਾਰਤ ਦੇ ਭਵਿੱਖ ਦਾ ਰੋਡਮੈਪ ਤੈਅ ਕਰਨ ਵਿੱਚ, ਅੱਜ ਇਹ ਆਯੋਜਨ, ਵਿਕਸਿਤ ਭਾਰਤ , ਯੰਗ ਲੀਡਰਸ ਡਾਇਲੌਗ ਬਹੁਤ ਵੱਡੀ ਭੂਮਿਕਾ ਨਿਭਾਏਗਾ। ਜਿਸ ਊਰਜਾ, ਜਿਸ ਉਤਸ਼ਾਹ, ਜਿਸ ਲਗਨ ਦੇ ਨਾਲ ਤੁਸੀਂ ਇਸ ਸੰਕਲਪ ਨੂੰ ਅਪਣਾਇਆ ਹੈ, ਉਹ ਵਾਕਈ ਹੀ ਅਦਭੁੱਤ ਹੈ। ਵਿਕਸਿਤ ਭਾਰਤ ਲਈ ਤੁਹਾਡੇ ਵਿਚਾਰ, ਨਿਸ਼ਚਿਤ ਰੂਪ ਤੋਂ ਬਹੁਮੁੱਲੇ ਹਨ, ਉੱਤਮ ਹਨ, ਸਰਬਸ਼੍ਰੇਸ਼ਠ ਹਨ। ਹੁਣ ਤੁਹਾਨੂੰ ਇਸ ਵਿਚਾਰਾਂ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣਾ ਹੈ। ਦੇਸ਼ ਦੇ ਹਰ ਜ਼ਿਲ੍ਹੇ ਵਿੱਚ , ਹਰ ਪਿੰਡ-ਗਲੀ-ਮਹੱਲੇ ਵਿੱਚ, ਵਿਕਸਿਤ ਭਾਰਤ ਦੇ ਇਸ ਵਿਚਾਰਾਂ ਨੂੰ ਦੂਜੇ ਨੌਜਵਾਨਾਂ ਨੂੰ ਵੀ ਜੋੜਣਾ ਹੈ, ਇਸ ਸਿਪਰਿਟ ਨੂੰ ਲੈ ਕੇ ਜਾਣਾ ਹੈ। ਅਸੀਂ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾ ਕੇ ਰਹਾਂਗੇ। ਇਸ ਸੰਕਲਪ ਦੇ ਨਾਲ ਸਾਨੂੰ ਜੀਣਾ ਹੈ, ਸਾਨੂੰ ਆਪਣੇ ਆਪ ਨੂੰ ਖਪਾ ਦੇਣਾ ਹੈ।

ਸਾਥੀਓ,

ਇੱਕ ਵਾਰ ਫਿਰ, ਭਾਰਤ ਦੇ ਸਾਰੇ ਨੌਜਵਾਨਾਂ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਮੈਂ ਬਹੁਤ- ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇਸ ਸੰਕਲਪ ਨੂੰ ਸਿੱਧੀ ਵਿੱਚ ਬਦਲਣ ਦੇ ਲਈ, ਤੁਹਾਡੇ ਸਾਰੇ ਨਿਰੰਤਰ ਯਤਨਾਂ ਲਈ, ਸਿੱਧੀ ਪ੍ਰਾਪਤ ਕਰਨ ਤੱਕ ਚੈਨ ਨਾਲ ਨਹੀਂ ਬੈਠਾਂਗੇ, ਇਸ ਮਹੱਤਵਪੂਰਣ ਸਹੁੰ ਨੂੰ ਲੈ ਕੇ ਤੁਸੀਂ ਅੱਗੇ ਵਧੇ, ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ ।

ਭਾਰਤ ਮਾਤਾ ਕੀ ਜੈ ।

ਭਾਰਤ ਮਾਤਾ ਕੀ ਜੈ ।

ਵੰਦੇ ਮਾਤਰਮ। ਵੰਦੇ ਮਾਤਰਮ ।

ਵੰਦੇ ਮਾਤਰਮ । ਵੰਦੇ ਮਾਤਰਮ ।

ਵੰਦੇ ਮਾਤਰਮ । ਵੰਦੇ ਮਾਤਰਮ ।

ਵੰਦੇ ਮਾਤਰਮ । ਵੰਦੇ ਮਾਤਰਮ ।

ਵੰਦੇ ਮਾਤਰਮ । ਵੰਦੇ ਮਾਤਰਮ ।

ਵੰਦੇ ਮਾਤਰਮ । ਵੰਦੇ ਮਾਤਰਮ ।

ਬਹੁਤ-ਬਹੁਤ ਧੰਨਵਾਦ ।

****

ਐੱਮਜੇਪੀਐੱਸ/ਐੱਸਟੀ/ਆਰਕੇ