Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਬਦਲ ਰਿਹਾ ਹੈ ਕਿਉਂਕਿ ਭਾਰਤੀਆਂ ਨੇ ਬਦਲਾਅ (ਪਰਿਵਰਤਨ) ਦਾ ਫ਼ੈਸਲਾ ਕਰ ਲਿਆ ਹੈ

ਭਾਰਤ ਬਦਲ ਰਿਹਾ ਹੈ ਕਿਉਂਕਿ ਭਾਰਤੀਆਂ ਨੇ ਬਦਲਾਅ (ਪਰਿਵਰਤਨ) ਦਾ ਫ਼ੈਸਲਾ ਕਰ ਲਿਆ  ਹੈ

ਭਾਰਤ ਬਦਲ ਰਿਹਾ ਹੈ ਕਿਉਂਕਿ ਭਾਰਤੀਆਂ ਨੇ ਬਦਲਾਅ (ਪਰਿਵਰਤਨ) ਦਾ ਫ਼ੈਸਲਾ ਕਰ ਲਿਆ  ਹੈ

ਭਾਰਤ ਬਦਲ ਰਿਹਾ ਹੈ ਕਿਉਂਕਿ ਭਾਰਤੀਆਂ ਨੇ ਬਦਲਾਅ (ਪਰਿਵਰਤਨ) ਦਾ ਫ਼ੈਸਲਾ ਕਰ ਲਿਆ  ਹੈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਵਿੱਚ ਨਿਊ ਇੰਡੀਆ ਯੁਵਾ ਸੰਮੇਲਨ ਵਿੱਚ ਯੁਵਾ ਕਾਰੋਬਾਰੀਆਂ ਦੇ ਨਾਲ ਗੱਲਬਾਤ ਕੀਤੀ । ਟਾਊਨ ਹਾਲ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਮੌਜੂਦ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸੁਆਗਤ ਕੀਤਾ।
ਪ੍ਰਧਾਨਮੰਤਰੀ, ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਬਦਲ ਰਿਹਾ ਹੈ ਅਤੇ ਅਜਿਹਾ ਇਸਲਈ ਸੰਭਵ ਹੋਇਆ ਹੈ ਕਿਉਂਕਿ ਲੋਕਾਂ ਨੇ ਬਿਹਤਰ ਭਾਰਤ ਲਈ ਬਦਲਾਅਦਾ ਫੈਸਲਾ ਕੀਤਾ ਹੈ । ਸੂਰਤ ਵਿੱਚ ਅੱਜ ਰਾਸ਼ਟਤਰੀ ਯੁਵਾ ਸੰ‍ਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਪਹਿਲਾਂ ਲੋਕ ਇਹ ਮੰਨ ਲੈਂਦੇ ਸਨ ਕਿ ਕੁਝ ਨਹੀਂ ਹੋਵੇਗਾ ਅਤੇ ਕੁਝ ਨਹੀਂ ਬਦਲੇਗਾ ਲੇਕਿਨ ਲੋਕਾਂ ਦੀ ਸੋਚ ਵਿੱਚ ਬਦਲਾਅ ਆਇਆ ਹੈ ਅਤੇ ਇਹ ਦਿਖਾਈ ਦੇ ਰਿਹਾ ਹੈ । ਉਨ੍ਹਾਂ ਨੇ ਕਿਹਾ ‘ਕਿਸੇ ਸਮੇਂ ਲੋਕਾਂ ਦੀ ਅਜਿਹੀ ਸੋਚ ਸੀ ਕਿ ਕੁਝ ਵੀ ਨਹੀਂ ਬਦਲ ਸਕਦਾ, ਅਸੀਂ ਆਏ ਅਤੇ ਅਸੀਂ ਸਭਤੋਂ ਪਹਿਲਾਂ ਲੋਕਾਂ ਦੀ ਸੋਚ ਬਦਲੀ – ਹੁਣ ਸਭ ਕੁਝ ਬਦਲ ਸਕਦਾ ਹੈ । ਭਾਰਤ ਬਦਲ ਰਿਹਾ ਹੈ ਕਿਉਂਕਿ ਭਾਰਤੀਆਂ ਨੇ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ’।

ਭਾਰਤ ਦੀ ਤਾਕਤ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਪ੍ਰਧਾਨਮੰਤਰੀ ਨੇ ਕਿਹਾ, ‘’ਆਤੰਕਵਾਦੀਆਂ ਨੇ ਮੁੰ‍ਬਈ ’ਤੇ ਹਮਲਾ ਕੀਤਾ ਉਸਦੇ ਬਾਅਦ ਕੀਹੋਇਆ ? ਸਾਡੀ ਸਰਕਾਰ ਵਿੱਚ, ਉੜੀ ਹੋਇਆ, ਉਸਦੇ ਬਾਅਦ ਕੀਹੋਇਆ ? ਇਹ ਬਦਲਾਅ ਹੈ । ਜੋ ਅੱਗ ਸਾਡੇ ਜਵਾਨਾਂ ਦੇ ਦਿਲ ਵਿੱਚ ਸੀ , ਉਹ ਪ੍ਰਧਾਨਮੰਤਰੀ ਦੇ ਦਿਲ ਵਿੱਚ ਵੀ ਸੁਲਗ ਰਹੀ ਸੀ, ਸਰਜੀਕਲ ਸਟ ਰਾਈਕ ਇਸਦਾ ਨਤੀਜਾ ਸੀ । ਉੜੀ ਆਤੰਕੀ ਹਮਲੇ ਨੇ ਮੈਨੂੰ ਸੌਣ ਨਹੀਂ ਦਿੱਤਾ, ਅਤੇ ਉਸਦੇ ਬਾਅਦ ਕੀ ਹੋਇਆ ਸਾਰੇ ਲੋਕ ਜਾਣਦੇ ਹਨ । ਇਹ ਬਦਲਾਅ ਹੈ’’ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਲੇ ਧਨ ਦੇ ਖਿਲਾਫ਼ਸਰਕਾਰ ਦਾ ਅਭਿਆਨ ਇੱਕ ਦਲੇਰ ਅਤੇ ਨਿਰਣਾਇਕ ਕਦਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਦੇ ਬਾਅਦ ਤਿੰਨ ਲੱਖ ਕੰਪਨੀਆਂ ਬੰਦ ਹੋ ਗਈਆਂ ਅਤੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਕਾਲੇ ਧਨ ‘ਤੇ ਅੰਕੁਸ਼ ਲਗਾਇਆ ਦਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀਆਂ ਦੀ ਧਾਰਨਾ ਵਿੱਚ ਬਦਲਾਅ ਆਇਆ ਹੈ ਅਤੇ ਇਸ ਨਾਲ ਦੇਸ਼ ਵੀ ਬਦਲੇਗਾ, ਮੈਨੂੰ ਪੂਰਾ ਭਰੋਸਾ ਹੈ। ਪਹਿਲਾਂ ਲੋਕ ਸਮਝਦੇ ਸਨ ਕਿ ਸਾਰਾ ਕੁਝ ਲੋਕਾਂ ਵੱਲੋਂ ਕੀਤਾ ਜਾਵੇਗਾ ਲੇਕਿਨ ਅਸੀਂ ਇਸ ਨੂੰ ਬਦਲਿਆ। ਸਾਡੇ ਸਾਰਿਆਂ ਤੋਂ ਵੱਡਾ ਦੇਸ਼ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਇਹ ਉਨ੍ਹਾਂ ਦਾ ਚੌਥਾ ਜਨਤਕ ਪ੍ਰੋਗਰਾਮ ਹੈ। ਉਹ ਥੱਕੇ ਨਹੀਂ ਹਨ ਬਲਕਿ ਉਨ੍ਹਾਂ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਉਹ ਥੱਕ ਗਏ ਹਨ ਜਿਸਦਾ ਉਨ੍ਹਾਂ ਨੂੰ ਨਾ ਵਿੱਚ ਜਵਾਬ ਮਿਲਿਆ ।

ਗੁਜਰਾਤ ਦੀ ਇੱਕ ਦਿਨ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਸੂਰਤ ਹਵਾਈ ਅੱਡੇ ਦੀ ਟਰਮਿਨਲ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਅਤੇ ਸੂਰਤ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸੂਰਤ ਵਿੱਚ ਰਸੀਲਾਬੇਨ, ਸੇਵੰਤੀਲਾਲ, ਵੀਨਸ ਹਸਪਤਾਲ ਰਾਜ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਡਾਂਡੀ ਵਿੱਚ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ।

***

ਏਕੇਟੀ/ਵੀਜੇ