22 ਅਗਸਤ, 2024 ਨੂੰ ਵਾਰਸੌ (Warsaw) ਵਿੱਚ ਆਯੋਜਿਤ ਵਾਰਤਾ ਦੌਰਾਨ ਭਾਰਤ ਅਤੇ ਪੋਲੈਂਡ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਬਣੀ ਆਮ ਸਹਿਮਤੀ ਦੇ ਅਧਾਰ ‘ਤੇ ਅਤੇ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਨਾਲ ਦੁਵੱਲੇ ਸਹਿਯੋਗ ਵਿੱਚ ਆਈ ਤੇਜ਼ੀ ਨੂੰ ਮਾਨਤਾ ਦਿੰਦੇ ਹੋਏ, ਦੋਵੇਂ ਧਿਰਾਂ ਨੇ ਇੱਕ ਪੰਜ ਵਰ੍ਹੇ ਐਕਸ਼ਨ ਪਲਾਨ ਤਿਆਰ ਕਰਨ ਅਤੇ ਉਸ ਨੂੰ ਲਾਗੂਕਰਨ ‘ਤੇ ਸਹਿਮਤੀ ਵਿਅਕਤੀ ਕੀਤੀ। ਇਹ ਐਕਸ਼ਨ ਪਲਾਨ ਸਾਲ 2024-2028 ਦੌਰਾਨ ਹੇਠ ਲਿਖੇ ਖੇਤਰਾਂ ਵਿੱਚ ਪ੍ਰਾਥਮਿਕਤਾ ਦੇ ਅਧਾਰ ‘ਤੇ ਦੁਵੱਲੇ ਸਹਿਯੋਗ ਦਾ ਮਾਰਗਦਰਸ਼ਨ ਕਰਨਗੀਆਂ:
ਰਾਜਨੀਤਕ ਸੰਵਾਦ ਅਤੇ ਸੁਰੱਖਿਆ ਸਹਿਯੋਗ
ਦੋਵੇਂ ਧਿਰਾਂ ਵਿਦੇਸ਼ ਮੰਤਰੀਆਂ ਦਰਮਿਆਨ ਨਿਯਮਿਤ ਸੰਪਰਕ ਬਣਾਏ ਰੱਖਣਗੀਆਂ ਅਤੇ ਉਹ ਇਸ ਗੱਲਬਾਤ ਲਈ ਦੁਵੱਲੇ ਅਤੇ ਬਹੁਪੱਖੀ ਦੋਵੇਂ ਮੰਚਾਂ ਦਾ ਉਪਯੋਗ ਕਰਨਗੀਆਂ।
ਦੋਵੇਂ ਧਿਰਾਂ ਸੰਯੁਕਤ ਰਾਸ਼ਟਰ ਚਾਰਟਰ ਦੀ ਭਾਵਨਾ ਦੇ ਨਾਲ ਬਹੁਪੱਖੀ ਸਹਿਯੋਗ ਵਿੱਚ ਯੋਗਦਾਨ ਦੇਣ ਲਈ ਮਾਮਲੇ-ਦਰ-ਮਾਮਲੇ ਦੇ ਅਧਾਰ ‘ਤੇ ਇੱਕ ਦੂਸਰੇ ਦੀਆਂ ਅਕਾਂਖਿਆਵਾਂ ਦਾ ਸਮਰਥਨ ਕਰਨ ‘ਤੇ ਵਿਚਾਰ ਕਰਨਗੀਆਂ।
ਦੋਵੇਂ ਧਿਰਾਂ ਵਿਦੇਸ਼ ਸਬੰਧਾਂ ਦੇ ਪ੍ਰਭਾਰੀ ਉਪ ਮੰਤਰੀ ਦੇ ਪੱਧਰ ‘ਤੇ ਸਲਾਨਾ ਰਾਜਨੀਤਕ ਗੱਲਬਾਤ ਆਯੋਜਿਤ ਕਰਨਾ ਸੁਨਿਸ਼ਚਿਤ ਕਰਨਗੀਆਂ ।
ਦੋਵੇਂ ਧਿਰਾਂ ਪ੍ਰਾਸੰਗਿਕ ਸੰਸਥਾਨਾਂ ਨੂੰ ਰੱਖਿਆ ਉਦਯੋਗਾਂ ਦਰਮਿਆਨ ਸੰਪਰਕ ਨੂੰ ਹੁਲਾਰਾ ਦੇਣ, ਫੌਜੀ ਉਪਕਰਣਾਂ ਦੇ ਆਧੁਨਿਕੀਕਰਣ ਅਤੇ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਸੁਰੱਖਿਆ ਅਤੇ ਰੱਖਿਆ ਸਹਿਯੋਗ ‘ਤੇ ਨਿਯਮਿਤ ਸਲਾਹ-ਮਸ਼ਵਰੇ ਕਰਨ ਲਈ ਉਤਸ਼ਾਹਿਤ ਕਰਨਗੀਆਂ।
ਦੋਵੇਂ ਧਿਰਾਂ ਨੇ ਫੈਸਲਾ ਲਿਆ ਕਿ ਰੱਖਿਆ ਸਹਿਯੋਗ ਲਈ ਸੰਯੁਕਤ ਕਾਰਜ ਸਮੂਹ ਦਾ ਅਗਲਾ ਦੌਰ 2024 ਵਿੱਚ ਹੋਵੇਗਾ।
ਵਪਾਰ ਅਤੇ ਨਿਵੇਸ਼
ਦੋਵੇਂ ਧਿਰਾਂ ਉੱਚ ਤਕਨੀਕ, ਖੇਤੀਬਾੜੀ, ਖੇਤੀ ਤਕਨੀਕ, ਟੈਕਨੋਲੋਜੀ, ਫੂਡ ਟੈਕਨੋਲੋਜੀ, ਊਰਜਾ, ਜਲਵਾਯੂ, ਗ੍ਰੀਨ ਟੈਕਨੋਲੋਜੀ, ਇਨਫ੍ਰਾਸਟ੍ਰਕਚਰ, ਸਮਾਰਟ ਸ਼ਹਿਰਾਂ, ਰੱਖਿਆ, ਹੈਲਥ ਸਰਵਿਸ, ਫਾਰਮਾਸਿਊਟੀਕਲਸ ਅਤੇ ਮਾਈਨਿੰਗ ਆਦਿ ਖੇਤਰਾਂ ਵਿੱਚ ਅਵਸਰਾਂ ਨੂੰ ਪਹਿਚਾਣਦੇ ਹੋਏ 2024 ਦੇ ਅੰਤ ਵਿੱਚ ਨਿਰਧਾਰਿਤ ਸੰਯੁਕਤ ਆਰਥਿਕ ਸਹਿਯੋਗ ਕਮਿਸ਼ਨ (JCEC) ਦੀ ਅਗਲੀ ਬੈਠਕ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਅੱਗੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਗੀਆਂ।
ਦੋਵੇਂ ਧਿਰਾਂ ਹਰ ਪੰਜ ਸਾਲ ਵਿੱਚ ਘੱਟ ਤੋਂ ਘੱਟ ਦੋ ਵਾਰ ਜੇਸੀਈਸੀ ਦੀਆਂ ਮੀਟਿੰਗਾਂ ਆਯੋਜਿਤ ਕਰਨ ਦਾ ਪ੍ਰਯਾਸ ਕਰਨਗੀਆਂ ਅਤੇ ਜੇਕਰ ਜ਼ਰੂਰੀ ਹੋਇਆ ਤਾਂ ਜ਼ਿਆਦਾ ਵਾਰ ਮੀਟਿੰਗਾਂ ਆਯੋਜਿਤ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨਗੀਆਂ ।
ਦੋਵੇਂ ਧਿਰਾਂ ਸੰਤੁਲਿਤ ਦੁਵੱਲੇ ਵਪਾਰ ਕਰਨ ਅਤੇ ਵਪਾਰ ਨੂੰ ਸੁਚਾਰੂ ਅਤੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਲਈ ਸਾਰੇ ਮੁੱਦਿਆਂ ਨੂੰ ਸੰਬੋਧਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੀਆਂ । ਦੋਵੇਂ ਧਿਰਾਂ ਸਪਲਾਈ ਚੇਨ ਵਿੱਚ ਲਚਕੀਲਾਪਣ ਵਧਾਉਣ ਅਤੇ ਵਪਾਰ ਨਿਰਭਰਤਾ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਕਰਕੇ ਆਰਥਿਕ ਸੁਰੱਖਿਆ ਵਿੱਚ ਸਹਿਯੋਗ ਵਧਾਉਣਗੀਆਂ।
ਜਲਵਾਯੂ, ਐਨਰਜੀ, ਮਾਈਨਿੰਗ, ਸਾਇੰਸ ਅਤੇ ਟੈਕਨੋਲੋਜੀ
ਦੋਵੇਂ ਦਿਰਾਂ ਸਰਕੂਲਰ ਅਰਥਵਿਵਸਥਾ ਅਤੇ ਵੇਸਟ-ਵਾਟਰ ਮੈਨੇਜਮੈਂਟ ਲਈ ਟਿਕਾਊ ਅਤੇ ਵਾਤਾਵਰਣ ਅਨੁਕੂਲ ਤਕਨੀਕੀ ਸਮਾਧਾਨਾਂ ਦੇ ਖੇਤਰ ਵਿੱਚ ਸਹਿਯੋਗ ਦਾ ਵਿਸਤਾਰ ਕਰਨਗੀਆਂ ।
ਊਰਜਾ ਸੁਰੱਖਿਆ ਲਈ ਘਰੇਲੂ ਸਪਲਾਈ ‘ਤੇ ਆਪਣੀ ਇਤਿਹਾਸਿਕ ਨਿਰਭਰਤਾ ਨੂੰ ਸਵੀਕਾਰ ਕਰਦੇ ਹੋਏ, ਦੋਵੇਂ ਧਿਰਾਂ ਸਵੱਛ ਊਰਜਾ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਵਾਤਾਵਰਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਵੱਛ ਕੋਲਾ ਟੈਕਨੋਲੋਜੀਆਂ ਵਿੱਚ ਸਹਿਯੋਗ ਦੀ ਖੋਜ ‘ਤੇ ਮਿਲ ਕੇ ਕੰਮ ਕਰਨਗੀਆਂ।
ਇਨੋਵੇਸ਼ਨ ਦੀ ਅਹਿਮ ਭੂਮਿਕਾ ਅਤੇ ਮਹੱਤਵਪੂਰਨ ਖਣਿਜਾਂ ਦੇ ਵਧਦੇ ਮਹੱਤਵ ਨੂੰ ਪਹਿਚਾਣਦੇ ਹੋਏ, ਦੋਵੇਂ ਧਿਰਾਂ ਐਡਵਾਂਸਡ ਮਾਈਨਿੰਗ ਸਿਸਟਮਸ, ਹਾਈ-ਟੈੱਕ ਮਸ਼ੀਨਰੀ, ਮੋਹਰੀ ਸੁਰੱਖਿਆ ਮਾਪਦੰਡਾਂ ‘ਤੇ ਭਾਗੀਦਾਰੀ ਕਾਇਮ ਕਰਨਗੀਆਂ ਅਤੇ ਮਾਈਨਿੰਗ ਨਾਲ ਸਬੰਧਿਤ ਉਦਯੋਗਾਂ ਵਿੱਚ ਅਦਾਨ-ਪ੍ਰਦਾਨ ਅਤੇ ਸਹਿਯੋਗ ਵਧਾਉਣਗੀਆਂ।
ਦੋਵੇਂ ਧਿਰਾਂ ਸਪੇਸ ਅਤੇ ਕਮਰਸ਼ੀਅਲ ਸਪੇਸ ਈਕੋਸਿਸਟਮਸ ਦੀ ਸੁਰੱਖਿਅਤ, ਟਿਕਾਊ ਅਤੇ ਸੁਰੱਖਿਅਤ ਵਰਤੋਂ ਨੂੰ ਹੁਲਾਰਾ ਦੇਣ ਲਈ ਇੱਕ ਸਹਿਯੋਗ ਸਮਝੌਤੇ ਨੂੰ ਪੂਰਾ ਕਰਨ ‘ਤੇ ਕੰਮ ਕਰਨ ਲਈ ਸਹਿਮਤ ਹੋਈਆਂ ਹਨ। ਉਹ ਮਨੁੱਖ ਅਤੇ ਰੋਬੋਟ ਖੋਜ ਨੂੰ ਹੁਲਾਰਾ ਦੇਣ ਲਈ ਵੀ ਸਹਿਮਤ ਹੋ ਗਈਆਂ ਹਨ।
ਪੋਲੈਂਡ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ (ਇੰਟਰਨੈਸ਼ਨਲ ਐਨਰਜੀ ਏਜੰਸੀ) ਵਿੱਚ ਸ਼ਾਮਲ ਹੋਣ ਦੀ ਭਾਰਤ ਦੀ ਮਹੱਤਵਅਕਾਂਖਿਆ ਨੂੰ ਸਵੀਕਾਰ ਕੀਤਾ ਹੈ।
ਟ੍ਰਾਂਸਪੋਰਟ ਅਤੇ ਕਨੈਕਟੀਵਿਟੀ
ਦੋਵੇਂ ਧਿਰਾਂ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਦੀ ਸੰਭਾਵਨਾ ਦੀ ਤਲਾਸ਼ ਕਰਨਗੀਆਂ ।
ਦੋਵੇਂ ਧਿਰਾਂ ਉਡਾਨ ਸੰਪਰਕਾਂ ਦੇ ਹੋਰ ਵਿਸਤਾਰ ‘ਤੇ ਚਰਚਾ ਕਰਕੇ ਅਤੇ ਉਸ ਨੂੰ ਅੱਗੇ ਵਧਾ ਕੇ ਆਪਣੇ ਦੇਸ਼ਾਂ ਅਤੇ ਸਬੰਧਿਤ ਖੇਤਰਾਂ ਦਰਮਿਆਨ ਸੰਪਰਕ ਵਧਾਉਣ ਲਈ ਕੰਮ ਕਰਨਗੀਆਂ।
ਆਤੰਕਵਾਦ
ਦੋਵੇਂ ਧਿਰਾਂ ਨੇ ਇੱਕ ਵਾਰ ਫਿਰ ਤੋਂ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਦੀ ਸਪਸ਼ਟ ਨਿੰਦਾ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਪਨਾਹਗਾਹ ਨਹੀਂ ਦੇਣੀ ਚਾਹੀਦੀ ਹੈ ਜੋ ਆਤੰਕਵਾਦੀ ਕਾਰਵਾਈਆਂ ਨੂੰ ਵਿੱਤਪੋਸ਼ਿਤ, ਯੋਜਨਾ, ਸਮਰਥਨ ਜਾਂ ਅੰਜ਼ਾਮ ਦਿੰਦੇ ਹਨ। ਦੋਵੇਂ ਧਿਰਾਂ ਸਾਰੇ ਆਤੰਕਵਾਦੀਆਂ ਦੇ ਖਿਲਾਫ ਠੋਸ ਪ੍ਰਯਾਸ ਕਰਨਗੀਆਂ, ਜਿਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ 1267 ਪ੍ਰਤੀਬੰਧ ਕਮੇਟੀ ਦੁਆਰਾ ਸੂਚੀਬੱਧ ਸਮੂਹਾਂ ਨਾਲ ਜੁੜੇ ਵਿਅਕਤੀਆਂ ਨੂੰ ਨਾਮਜ਼ਦ ਕਰਨਾ ਵੀ ਸ਼ਾਮਲ ਹੈ।
ਸਾਈਬਰ ਸੁਰੱਖਿਆ
ਆਰਥਿਕ ਅਤੇ ਸਮਾਜਿਕ ਵਿਕਾਸ ਲਈ ਸਾਈਬਰ ਸੁਰੱਖਿਆ ਦੇ ਵਿਆਪਕ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਦੋਵੇਂ ਧਿਰਾਂ ਆਈਸੀਟੀ ਨਾਲ ਸਬੰਧਿਤ ਖੇਤਰਾਂ ਵਿੱਚ ਨਜ਼ਦੀਕੀ ਸੰਪਰਕ ਅਤੇ ਅਦਾਨ-ਪ੍ਰਦਾਨ ਨੂੰ ਵਧਾਉਣਗੀਆਂ। ਇਸ ਵਿੱਚ ਅੰਤਰਰਾਸ਼ਟਰੀ ਸਹਿਯੋਗ, ਵਿਧਾਨਿਕ ਅਤੇ ਰੈਗੂਲੇਟਰੀ ਹੱਲ, ਨਿਆਂਇਕ ਅਤੇ ਪੁਲਿਸ ਗਤੀਵਿਧੀਆਂ, ਸਾਈਬਰ ਹਮਲਿਆਂ ਦੀ ਰੋਕਥਾਮ, ਰੋਕਥਾਮ ਅਤੇ ਜਵਾਬ, ਜਾਗਰੂਕਤਾ ਨਿਰਮਾਣ ਅਤੇ ਵਿਦਿਅਕ ਪ੍ਰੋਗਰਾਮਾਂ, ਵਿਗਿਆਨਿਕ ਅਤੇ ਤਕਨੀਕੀ ਖੋਜ ਅਤੇ ਵਿਕਾਸ, ਵਪਾਰ ਅਤੇ ਆਰਥਿਕ ਅਦਾਨ-ਪ੍ਰਦਾਨ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਸਿਹਤ
ਦੋਵਾਂ ਧਿਰਾਂ ਨੇ ਆਪਸੀ ਹਿੱਤਾਂ ਦੇ ਖੇਤਰਾਂ ਨਾਲ ਜੁੜੀਆਂ ਸੂਚਨਾਵਾਂ ਦਾ ਅਦਾਨ-ਪ੍ਰਦਾਨ ਅਤੇ ਸਾਂਝਾ ਕਰਕੇ, ਸਿਹਤ ਮਾਹਿਰਾਂ ਵਿਚਕਾਰ ਸੰਪਰਕ ਵਧਾ ਕੇ ਅਤੇ ਦੋਵਾਂ ਦੇਸ਼ਾਂ ਵਿੱਚ ਸਿਹਤ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਵਧਾਉਣ ਲਈ ਸਿਹਤ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਹੈ।
ਜਨਤਾ ਦਰਮਿਆਨ ਸਬੰਧ ਅਤੇ ਸੱਭਿਆਚਾਰਕ ਸਹਿਯੋਗ
ਦੋਵੇਂ ਧਿਰਾਂ ਸਮਾਜਿਕ ਸੁਰੱਖਿਆ ‘ਤੇ ਸਮਝੌਤੇ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਗੀਆਂ ਅਤੇ ਉਹ ਇਸ ਸਬੰਧ ਵਿੱਚ ਆਪਣੀਆਂ –ਆਪਣੀਆਂ ਅੰਦਰੂਨੀ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕਰਨ ਦਾ ਪ੍ਰਯਾਸ ਕਰਨਗੀਆਂ।
ਦੋਵੇਂ ਧਿਰਾਂ ਦੋਵੇਂ ਦੇਸ਼ਾਂ ਦੀਆਂ ਸੱਭਿਆਚਾਰਕ ਸੰਸਥਾਵਾਂ ਅਤੇ ਸੰਗਠਨਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ। ਦੋਵੇਂ ਧਿਰਾਂ ਦੋਵੇਂ ਦੇਸ਼ਾਂ ਦੇ ਕਲਾਕਾਰਾਂ, ਭਾਸ਼ਾ ਮਾਹਿਰਾਂ, ਵਿਦਵਾਨਾਂ ਅਤੇ ਸੱਭਿਆਚਾਰਕ ਸੰਸਥਾਵਾਂ ਦਰਮਿਆਨ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਗੀਆਂ। ਉਹ ਆਪਣੇ ਥਿੰਕ ਟੈਂਕਾਂ ਅਤੇ ਮਾਹਿਰਾਂ ਦਰਮਿਆਨ ਸਹਿਯੋਗ ਅਤੇ ਸੰਵਾਦ ਸਥਾਪਿਤ ਕਰਨ ਦੀ ਸੰਭਾਵਨਾ ਵੀ ਤਲਾਸ਼ਣਗੀਆਂ।
ਦੋਵੇਂ ਧਿਰਾਂ ਉੱਚ ਸਿੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੋਵੇਂ ਧਿਰਾਂ ਦੀਆਂ ਯੂਨੀਵਰਸਿਟੀਆਂ ਨੂੰ ਪ੍ਰਾਸੰਗਿਕ ਗਤੀਵਿਧੀਆਂ ਦੇ ਆਯੋਜਨ ਦੇ ਉਦੇਸ਼ ਨਾਲ ਪ੍ਰੋਤਸਾਹਿਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ। ਇਹ ਦੋਵੇਂ ਦੇਸ਼ਾਂ ਵਿੱਚ ਅਕਾਦਮਿਕ ਇੰਸਟੀਟਿਊਸ਼ਨਜ਼ ਦਰਮਿਆਨ ਸਾਂਝੇਦਾਰੀ ਸਥਾਪਿਤ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਵੀ ਪ੍ਰੋਤਸਾਹਿਤ ਕਰਨਗੀਆਂ।
ਦੋਹਾਂ ਧਿਰਾਂ ਨੇ ਆਪਸੀ ਸਮਝ ਕਾਇਮ ਕਰਨ ਅਤੇ ਦੁਵੱਲੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਅਤੇ ਭਾਸ਼ਾਈ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੋਲੈਂਡ ਵਿੱਚ ਹਿੰਦੀ ਅਤੇ ਭਾਰਤੀ ਅਧਿਐਨ ਅਤੇ ਭਾਰਤ ਵਿੱਚ ਪੋਲਿਸ਼ ਭਾਸ਼ਾ ਅਤੇ ਸੱਭਿਆਚਾਰ ਅਧਿਐਨ ਦੀ ਭੂਮਿਕਾ ਨੂੰ ਵੀ ਮਾਨਤਾ ਦਿੱਤੀ ਅਤੇ ਭਾਰਤ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੋਲਿਸ਼ ਭਾਸ਼ਾ ਪੜ੍ਹਾਉਣ ਲਈ ਪੋਲਿਸ਼ ਨੈਸ਼ਨਲ ਐਜੂਕੇਸ਼ਨਲ ਐਕਸਚੇਂਜ ਏਜੰਸੀ ਅਤੇ ਸਬੰਧਿਤ ਭਾਰਤੀ ਏਜੰਸੀਆਂ ਦਰਮਿਆਨ ਇੱਕ ਸਮਝੌਤੇ ‘ਤੇ ਕੰਮ ਕਰਨ ਦੀ ਸਹਿਮਤੀ ਵਿਅਕਤ ਕੀਤੀ।
ਦੋਵੇਂ ਧਿਰਾਂ ਟੂਰਿਜ਼ਮ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਕੇ ਦੋਵੇਂ ਦਿਸ਼ਾਵਾਂ ਵਿੱਚ ਟੂਰਿਸਟਾਂ ਦੇ ਪ੍ਰਵਾਹ (tourist flows) ਦਾ ਵਿਸਤਾਰ ਕਰਨਾ ਜਾਰੀ ਰੱਖਣਗੀਆਂ। ਇਸ ਵਿੱਚ ਟੂਰਿਜ਼ਮ ਮਿਸ਼ਨਾਂ ਦਾ ਆਯੋਜਨ, ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਟ੍ਰੈਵਲ ਏਜੰਸੀਆਂ ਲਈ ਪਰਿਵਾਰਿਕ ਯਾਤਰਾਵਾਂ ਦੀ ਵਿਵਸਥਾ ਕਰਨਾ ਅਤੇ ਦੋਵੇਂ ਦੇਸ਼ਾਂ ਵਿੱਚ ਟੂਰਿਜ਼ਮ ਮੇਲਿਆਂ ਅਤੇ ਰੋਡ ਸ਼ੋਅ ਵਿੱਚ ਹਿੱਸਾ ਲੈਣਾ ਸ਼ਾਮਲ ਹੈ।
ਡਿਪਲੋਮੈਟਿਕ ਸੰਬਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਦੋਵੇਂ ਧਿਰਾਂ ਡਿਪਲੋਮੈਟਿਕ ਮਿਸ਼ਨਾਂ ਦੁਆਰਾ ਆਯੋਜਿਤ ਇੱਕ ਦੂਸਰੇ ਦੇ ਦੇਸ਼ਾਂ ਵਿੱਚ ਸੱਭਿਆਚਾਰਕ ਉਤਸਵ ਆਯੋਜਿਤ ਕਰਨਗੀਆਂ। ਅਜਿਹੇ ਵਿਸ਼ੇਸ਼ ਆਯੋਜਨਾਂ ਦੀਆਂ ਮਿਤੀਆਂ ਆਪਸੀ ਮਸ਼ਵਰੇ ਨਾਲ ਤੈਅ ਕੀਤੀਆਂ ਜਾਣਗੀਆਂ।
ਦੋਵੇਂ ਧਿਰਾਂ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਨੂੰ ਵੀ ਉਤਸ਼ਾਹਿਤ ਕਰਨਗੀਆਂ ਅਤੇ ਨੌਜਵਾਨ ਪੀੜ੍ਹੀ ਦੇ ਨਾਲ ਆਪਸੀ ਸਮਝ ਵਿਕਸਿਤ ਕਰਨਗੀਆਂ ।
ਭਾਰਤ-ਯੂਰੋਪੀਅਨ ਯੂਨੀਅਨ (India-EU)
ਯੂਰੋਪੀਅਨ ਯੂਨੀਅਨ ਅਤੇ ਭਾਰਤ ਦੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਸਾਂਝੇਦਾਰ ਦੇ ਤੌਰ ‘ਤੇ ਭੂਮਿਕਾ ਨੂੰ ਸਵੀਕਾਰਦੇ ਹੋਏ , ਦੋਵੇਂ ਧਿਰਾਂ ਪਹਿਲਾਂ ਤੋਂ ਜਾਰੀ ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਅਤੇ ਨਿਵੇਸ਼ ਵਾਰਤਾ ਦੇ ਜਲਦੀ ਸਮਾਪਤ ਹੋਣ, ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਅਤੇ ਟੈਕਨੋਲੋਜੀ ਕੌਂਸਲ (ਟੀਟੀਸੀ) ਦੇ ਸੰਚਾਲਨ ਅਤੇ ਭਾਰਤ-ਯੂਰੋਪੀਅਨ ਯੂਨੀਅਨ ਸੰਪਰਕ ਸਾਂਝੇਦਾਰੀ ਦੇ ਲਾਗੂ ਕਰਨ ਦਾ ਸਮਰਥਨ ਕਰਨਗੀਆਂ। ਇਸ ਦਾ ਉਦੇਸ਼ ਵਪਾਰ, ਨਵੀਆਂ ਟੈਕਨੋਲੋਜੀਆਂ ਅਤੇ ਸੁਰੱਖਿਆ ਵਿੱਚ ਭਾਰਤੀ-ਯੂਰੋਪੀਅਨ ਯੂਨੀਅਨ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਹੈ।
ਅੱਗੇ ਦੀ ਰਾਹ
ਦੋਵੇਂ ਧਿਰਾਂ ਐਕਸ਼ਨ ਪਲਾਨ ਦੇ ਲਾਗੂਕਰਨ ਦੀ ਨਿਯਮਿਤ ਨਿਗਰਾਨੀ ਸੁਨਿਸ਼ਚਿਤ ਕਰਨਗੀਆਂ, ਜਿਸ ਵਿੱਚ ਗਤੀਵਿਧੀਆਂ ਦੀ ਸਮੀਖਿਆ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ ਪ੍ਰਾਥਮਿਕ ਤੰਤਰ ਦੇ ਰੂਪ ਵਿੱਚ ਸਲਾਨਾ ਅਧਾਰ ‘ਤੇ ਰਾਜਨੀਤਕ ਸਲਾਹ ਮਸ਼ਵਰਾ ਹੋਵੇਗਾ। ਐਕਸ਼ਨ ਪਲਾਨ ਦੇ ਹੋਰ ਪੰਜ ਸਾਲਾਂ ਲਈ ਵਿਸਤਾਰ ਨੂੰ ਵਿਦੇਸ਼ ਮਾਮਲਿਆਂ ਦੇ ਇੰਚਾਰਜ ਸਬੰਧਿਤ ਮੰਤਰੀਆਂ ਦੁਆਰਾ ਅਪਣਾਇਆ ਜਾਵੇਗਾ।
**********
ਐੱਮਜੇਪੀਐੱਸ/ਐੱਸਟੀ
Prime Ministers @narendramodi and @donaldtusk held a productive meeting in Warsaw, Poland. They explored avenues to enhance India-Poland cooperation in key sectors like food processing, AI, energy, and infrastructure. Both nations have also agreed on a social security agreement,… pic.twitter.com/ytoIIDY1rZ
— PMO India (@PMOIndia) August 22, 2024
I am glad to have met my friend, Prime Minister @donaldtusk. In our talks, we took stock of the full range of India-Poland relations. We are particularly keen to deepen linkages in areas such as food processing, urban infrastructure, renewable energy and AI. pic.twitter.com/a7VqCfj9Qa
— Narendra Modi (@narendramodi) August 22, 2024
PM @donaldtusk and I also discussed ways to expand cooperation in defence and security. It is equally gladdening that we have agreed on a social security agreement, which will benefit our people. pic.twitter.com/aQmb4zvPWR
— Narendra Modi (@narendramodi) August 22, 2024
Cieszę się, że dane mi było spotkać się z drogim Panem Premierem @donaldtusk. Podczas rozmowy podsumowaliśmy całość stosunków indyjsko-polskich. Szczególnie zależy nam na pogłębieniu relacji w dziedzinie przetwórstwa spożywczego, infrastruktury miejskiej, energii odnawialnej oraz… pic.twitter.com/ALDZVuokZK
— Narendra Modi (@narendramodi) August 22, 2024
Wraz z Premierem @donaldtusk dyskutowaliśmy również na temat poszerzenia współpracy w zakresie bezpieczeństwa i obronności. Równie zadowalające jest to, że przyjęliśmy wspólne założenia do porozumienia w sprawie zabezpieczenia społecznego, na którym skorzystają nowe narody. pic.twitter.com/p2s8RlNVEc
— Narendra Modi (@narendramodi) August 22, 2024