Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ–ਨੀਦਰਲੈਂਡ ਵਰਚੁਅਲ ਸਮਿਟ

ਭਾਰਤ–ਨੀਦਰਲੈਂਡ ਵਰਚੁਅਲ ਸਮਿਟ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰਕ ਰੂਟੇ ਨੇ ਅੱਜ ਵਰਚੁਅਲ ਸਮਿਟ ਆਯੋਜਿਤ ਕੀਤਾ। ਮਾਰਚ 2021 ’ਚ ਹੋਈਆਂ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਰੂਟੇ ਦੁਆਰਾ ਕੀਤਾ ਗਿਆ ਇਹ ਪਹਿਲਾ ਉੱਚ–ਪੱਧਰੀ ਸਮਿਟ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਰੂਟੇ ਨੂੰ ਚੋਣਾਂ ਵਿੱਚ ਹੋਈ ਜਿੱਤ ਅਤੇ ਲਗਾਤਾਰ ਚੌਥੇ ਕਾਰਜ–ਕਾਲ ਲਈ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਬਣਨ ਦੀ ਮੁਬਾਰਕਬਾਦ ਦਿੱਤੀ।

 

ਭਾਰਤ ਤੇ ਨੀਦਰਲੈਂਡ ਦਾ ਇੱਕ ਮਜ਼ਬੂਤ ਤੇ ਸਥਿਰ ਸਬੰਧ ਹੈ, ਜੋ ਲੋਕਤੰਤਰ, ਕਾਨੂੰਨ ਦੇ ਸ਼ਾਸਨ ਤੇ ਮਨੁੱਖੀ ਅਧਿਕਾਰਾਂ ਲਈ ਕਦਰ ਅਤੇ ਦੋਵੇਂ ਦੇਸ਼ਾਂ ਵਿਚਾਲੇ ਦੋਸਤੀ ਦੇ ਇਤਿਹਾਸਿਕ ਸਬੰਧਾਂ ਸਦਕਾ ਕਾਇਮ ਹੋਇਆ ਹੈ।

 

ਇਸ ਸਮਿਟ ਦੌਰਾਨ, ਦੋਵੇਂ ਆਗੂਆਂ ਨੇ ਦੁਵੱਲੇ ਰੁਝੇਵਿਆਂ ਦੇ ਸਮੁੱਚੇ ਵਰਣਕ੍ਰਮ ਦਾ ਵਿਸਤ੍ਰਿਤ ਜਾਇਜ਼ਾ ਲਿਆ ਅਤੇ ਵਪਾਰ ਤੇ ਅਰਥਵਿਵਸਥਾ, ਜਲ ਪ੍ਰਬੰਧਨ, ਖੇਤੀਬਾੜੀ ਖੇਤਰ, ਸਮਾਰਟ ਸਿਟੀਜ਼, ਵਿਗਿਆਨ ਤੇ ਟੈਕਨੋਲੋਜੀ, ਸਿਹਤ–ਸੰਭਾਲ਼ ਤੇ ਪੁਲਾੜ ਜਿਹੇ ਖੇਤਰਾਂ ਦਾ ਹੋਰ ਪ੍ਰਸਾਰ ਕਰਨ ਤੇ ਸਬੰਧਾਂ ਵਿੱਚ ਹੋਰ ਵਿਭਿੰਨਤਾ ਲਿਆਉਣ ਬਾਰੇ ਵਿਚਾਰ ਸਾਂਝੇ ਕੀਤੇ।

 

ਦੋਵੇਂ ਪ੍ਰਧਾਨ ਮੰਤਰੀ ਪਾਣੀ ਨਾਲ ਸਬੰਧਿਤ ਖੇਤਰ ਵਿੱਚ ਭਾਰਤ–ਡੱਚ ਸਹਿਯੋਗ ਹੋਰ ਪੀਡੇ ਕਰਨ ਲਈ ਇੱਕ ‘ਪਾਣੀ ਬਾਰੇ ਰਣਨੀਤਕ ਭਾਈਵਾਲੀ’ ਅਰੰਭਣ ਅਤੇ ਮੰਤਰੀ ਪੱਧਰ ਉੱਤੇ ਪਾਣੀ ਬਾਰੇ ‘ਸਾਂਝਾ ਕਾਰਜ ਦਲ’ ਅੱਪਗ੍ਰੇਡ ਕਰਨ ਲਈ ਵੀ ਸਹਿਮਤ ਹੋਏ।

 

ਦੋਵੇਂ ਆਗੂਆਂ ਨੇ ਵਾਤਾਵਰਣਕ ਤਬਦੀਲੀ, ਦਹਿਸ਼ਤਗਰਦੀ ਦੇ ਟਾਕਰੇ ਤੇ ਕੋਵਿਡ–19 ਮਹਾਮਾਰੀ ਜਿਹੀਆਂ ਖੇਤਰੀ ਤੇ ਵਿਸ਼ਵ ਚੁਣੌਤੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਹਿੰਦ–ਪ੍ਰਸ਼ਾਂਤ, ਮਜ਼ਬੂਤ ਸਪਲਾਈ ਚੇਨਾਂ ਤੇ ਵਿਸ਼ਵ ਡਿਜੀਟਲ ਸ਼ਾਸਨ ਜਿਹੇ ਨਵੇਂ ਖੇਤਰਾਂ ਵਿੱਚ ਉੱਭਰ ਰਹੀਆਂ ਕੇਂਦਰਮੁਖਤਾਵਾਂ ਵਿੱਚ ਵਾਧਾ ਕਰਨ ਲਈ ਸਹਿਮਤ ਹੋਏ।

 

ਪ੍ਰਧਾਨ ਮੰਤਰੀ ਮੋਦੀ ਨੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ (ISA) ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ਼੍ਰਾਸਟ੍ਰਕਚਰ’ (CDRI) ਨੂੰ ਦਿੱਤੇ ਸਮਰਥਨ ਲਈ ਨੀਦਰਲੈਂਡ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਨੀਦਰਲੈਂਡ ਦੀ ਭਾਰਤ–ਪ੍ਰਸ਼ਾਂਤ ਨੀਤੀ ਤੇ 2023 ’ਚ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਤਾਲਮੇਲ ਬਿਠਾ ਕੇ ਚਲਣ ਦੀ ਉਸ ਦੀ ਇੱਛਾ ਲਈ ਵੀ ਧੰਨਵਾਦ ਕੀਤਾ।

 

ਦੋਵੇਂ ਆਗੂਆਂ ਨੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਨਿਯਮਾਂ ਉੱਤੇ ਅਧਾਰਿਤ ਬਹੁ–ਪੱਖੀ ਵਿਵਸਥਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਮਈ 2021 ’ਚ ਪੋਰਟੋ, ਪੁਰਤਗਾਲ ਵਿਖੇ ਭਾਰਤ–ਯੂਰਪੀਅਨ ਯੂਨੀਅਨ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਦੀ ਸਫ਼ਲਤਾ ਦੀ ਕਾਮਨਾ ਕੀਤੀ।

 

*****

 

ਡੀਐੱਸ/ਏਕੇਜੇ