Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਸੰਗੀਤ ਦਾ ਇਤਿਹਾਸ ਵਿਵਿਧਤਾ ਦੀ ਇੱਕ ਸੰਗੀਤਮਈ ਰਚਨਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਲੈਅ ਨਾਲ ਗੂੰਜਦੀ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਤਾਰ ਪ੍ਰਤੀ ਅਤਿਅਧਿਕ ਲਗਾਵ ਲਈ ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਲੌਰੈਂਸ ਵੋਂਗ ਨੂੰ ਸਿਤਾਰ ਵਜਾਉਣ ਵਿੱਚ ਸੁਰੀਲੇ ਸੰਗੀਤਮਈ ਪ੍ਰਯਾਸ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸ਼੍ਰੀ ਮੋਦੀ ਨੇ ਐਕਸ (X) ਵਿੱਚ ਸ਼੍ਰੀ ਵੋਂਗ ਦੀ ਪੋਸਟ ਦੇ ਜਵਾਬ ਵਿੱਚ ਪੋਸਟ ਕੀਤਾ:

 “ਸਿਤਾਰ ਦੇ ਪ੍ਰਤੀ ਤੁਹਾਡਾ ਜਨੂੰਨ ਵਧਦਾ ਰਹੇ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਦਾ ਰਹੇ। ਇਸ ਸੁਰੀਲੇ ਸੰਗੀਤਮਈ ਪ੍ਰਯਾਸ ਦੇ ਲਈ ਸ਼ੁਭਕਾਮਨਾਵਾਂ। ਭਾਰਤ ਦਾ ਸੰਗੀਤ ਇਤਿਹਾਸ ਵਿਵਧਤਾ ਦੀ ਇੱਕ ਸੰਗੀਤਮਈ ਰਚਨਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਲੈਅ ਨਾਲ ਗੂੰਜਦੀ ਹੈ।”

 

****

ਡੀਐੱਸ