Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਪ੍ਰਧਾਨ ਮੰਤਰੀ ਦੇ ਬੰਗਲਾਦੇਸ਼ ਦੌਰੇ ਦੇ ਅਵਸਰ ‘ਤੇ ਜਾਰੀ ਸੰਯੁਕਤ ਬਿਆਨ


 

  1. ਬੰਗਲਾਦੇਸ਼ ਲੋਕ ਗਣਰਾਜ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ਼ ਹਸੀਨਾ ਦੇ ਸੱਦੇ ਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 26 ਤੋਂ 27 ਮਾਰਚ, 2021 ਤੱਕ ਬੰਗਲਾਦੇਸ਼ ਦੀ ਆਜ਼ਾਦੀ ਦੀ ਗੋਲਡਨ ਜੁਬਲੀ, ਰਾਸ਼ਟਰਪਿਤਾ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੀ ਜਨਮਸ਼ਤਾਬਦੀ ਅਤੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 50 ਸਾਲਾਂ ਨਾਲ ਸਬੰਧਿਤ ਜਸ਼ਨਾਂ ਵਿੱਚ ਭਾਗ ਲੈਣ ਲਈ ਬੰਗਲਾਦੇਸ਼ ਦੀ ਸਰਕਾਰੀ ਯਾਤਰਾ ਕੀਤੀ। ਇਹ ਦੌਰਾ ਭਾਰਤ ਤੇ ਬੰਗਲਾਦੇਸ਼ ਵਿਚਾਲੇ ਅੱਧੀ ਸਦੀ ਦੀ ਉਸ ਭਾਈਵਾਲੀ ਦਾ ਪ੍ਰਤੀਕ ਹੈ, ਜੋ ਮਜ਼ਬੂਤ ਤੇ ਪਰਪੱਕ ਹੋਈ ਹੈ ਅਤੇ ਸਮੁੱਚੇ ਖੇਤਰ ਲਈ ਦੁਵੱਲੇ ਸਬੰਧਾਂ ਦੇ ਇੱਕ ਆਦਰਸ਼ ਵਜੋਂ ਵਿਕਸਿਤ ਹੋਈ ਹੈ।
  2. ਇਸ ਦੌਰੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੇ 27 ਮਾਰਚ, 2021 ਨੂੰ ਬੰਗਲਾਦੇਸ਼ ਦੇ ਮਾਣਯੋਗ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮੁਹੰਮਦ ਅਬਦੁਲ ਹਮੀਦ ਨਾਲ ਮੁਲਾਕਾਤ ਕੀਤੀ। ਭਾਤੀ ਪ੍ਰਧਾਨ ਮੰਤਰੀ ਨੇ 26 ਮਾਰਚ, 2021 ਨੂੰ ਵਿਸ਼ੇਸ਼ ਆਦਰਯੋਗ ਮਹਿਮਾਨ ਵਜੋਂ ਰਾਸ਼ਟਰੀ ਦਿਵਸ ਪ੍ਰੋਗਰਾਮ, ਗੋਲਡਨ ਜੁਬਲੀ ਜਸ਼ਨਾਂ ਅਤੇ ਮੁਜੀਬ ਬੋਰਸ਼ੋ ਚ ਭਾਗ ਲਿਆ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏ.ਕੇ. ਅਬਦੁਲ ਮੋਮੇਨ ਨੇ 26 ਮਾਰਚ, 2021 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
  3. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਦੀ ਯਾਦ ਤੇ ਉਨ੍ਹਾਂ ਦੇ ਯੋਗਦਾਨ ਪ੍ਰਤੀ ਸਤਿਕਾਰ ਵਜੋਂ ਸਵਾਰ ਵਿਖੇ ਸ਼ਹੀਦਾਂ ਦੀ ਰਾਸ਼ਟਰੀ ਯਾਦਗਾਰਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਤੁੰਗੀਪਾੜਾ, ਗੋਪਾਲਗੰਜ ਵਿਖੇ ਬੰਗਬੰਧੂ ਮੌਸੋਲੀਅਮ ਤੇ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਵੀ ਸਤਿਕਾਰ ਨਾਲ ਭਰਪੂਰ ਸ਼ਰਧਾਂਜਲੀ ਭੇਟ ਕੀਤੀ।

ਭਾਰਤਬੰਗਲਾਦੇਸ਼ ਭਾਈਵਾਲੀ

  1. ਦੋਵੇਂ ਪ੍ਰਧਾਨ ਮੰਤਰੀ 27 ਮਾਰਚ, 2021 ਨੂੰ ਆਪਸ ਚ ਗੱਲਬਾਤ ਕੀਤੀ। ਦੋਵੇਂ ਪਾਸੇ ਦੀ ਗੱਲਬਾਤ ਸੁਖਾਵੇਂ ਮਾਹੌਲ ਚ ਨਿੱਘ ਨਾਲ ਭਰਪੂਰ ਰਹੀ। ਦੋਵੇਂ ਆਗੂਆਂ ਨੇ ਇਤਿਹਾਸਿਕ ਤੇ ਭਾਈਚਾਰਕ ਸਬੰਧਾਂ ਉੱਤੇ ਅਧਾਰਤ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਸਥਿਤੀ ਉੱਤੇ ਤਸੱਲੀ ਪ੍ਰਗਟਾਈ; ਜਿਨ੍ਹਾਂ ਤੋਂ ਸਮਾਨਤਾ, ਵਿਸ਼ਵਾਸ ਤੇ ਸਮਝ ਦੇ ਅਧਾਰ ਉੱਤੇ ਦੁਵੱਲੀ ਭਾਈਵਾਲੀ ਪ੍ਰਤੀਬਿੰਬਤ ਹੁੰਦੀ ਹੈ ਅਤੇ ਉੱਥੋਂ ਰਣਨੀਤਕ ਭਾਈਵਾਲੀ ਮਜ਼ਬੂਤ ਹੁੰਦੀ ਹੈ।
  2. ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਚਲ ਰਹੀ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਪਣਾ ਪਹਿਲੇ ਵਿਦੇਸ਼ ਦੌਰੇ ਲਈ ਬੰਗਲਾਦੇਸ਼ ਨੂੰ ਚੁਣਨ ਦਾ ਸ਼ੁਕਰੀਆ ਅਦਾ ਕੀਤਾ, ਤਾਂ ਜੋ ਉਹ ਜਸ਼ਨਾਂ ਵਿੱਚ ਸ਼ਾਮਲ ਹੋ ਸਕਣ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਭਾਰਤ ਸਰਕਾਰ ਤੇ ਉੱਥੋਂ ਦੀ ਜਨਤਾ ਵੱਲੋਂ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੇ ਔਖੇ ਦਿਨਾਂ ਦੌਰਾਨ ਤਹਿਦਿਲੋਂ ਦਿੱਤੇ ਸਮਰਥਨ ਲਈ ਸ਼ਲਾਘਾ ਕੀਤੀ ਤੇ ਸ਼ੁਕਰੀਆ ਅਦਾ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਆਜ਼ਾਦੀ ਦੀ ਮਹਾਨ ਜੰਗ ਦੀ ਯਾਦ ਤੇ ਵਿਰਾਸਤ ਨੂੰ ਸੰਭਾਲ਼ ਕੇ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। 1971ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਦੇ ਜੋਸ਼ੀਲੇ ਮੈਂਬਰਾਂ ਵੱਲੋਂ ਕੀਤੇ ਮਹਾਨ ਬਲੀਦਾਨਾਂ ਦੀ ਯਾਦ ਵਿੱਚ ਆਸ਼ੂਗੰਜ ਵਿਖੇ ਇੱਕ ਯਾਦਗਾਰ ਸਥਾਪਿਤ ਕਰਨ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
  3. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਜੀਬ ਬੋਰਸ਼ੋ, ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਤੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਮੌਕੇ ਬੰਗਲਾਦੇਸ਼ ਦੀ ਜਨਤਾ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ ਹਨ ਅਤੇ ਨਾਲ ਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਗਤੀਸ਼ੀਲ ਲੀਡਰਸ਼ਿਪ ਅਧੀਨ ਮਨੁੱਖੀ ਵਿਕਾਸ, ਗ਼ਰੀਬੀ ਦੇ ਖ਼ਾਤਮੇ, ਦਹਿਸ਼ਤਗਰਦੀ ਵਿਰੁੱਧ ਸਖ਼ਤੀ ਤੇ ਵਰਨਣਯੋਗ ਆਰਥਿਕ ਗ੍ਰਤੀ ਵਿੱਚ ਕੀਤੀਆਂ ਗਈਆਂ ਵਿਲੱਖਣ ਪ੍ਰਾਪਤੀਆਂ ਕਰਨ ਲਈ ਬੰਗਲਾਦੇਸ਼ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਵਿਭਿੰਨ ਖੇਤਰਾਂ ਵਿੱਚ ਭਾਰਤ ਦੇ ਨਿਰੰਤਰ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ।
  4. ਦੋਵੇਂ ਆਗੂਆਂ ਨੇ ਅਕਤੂਬਰ 2019ਚ ਦਿੱਲੀ ਵਿਖੇ ਅਤੇ 17 ਦਸੰਬਰ, 2020 ਦੀ ਵਰਚੁਅਲ ਸਿਖ਼ਰਵਾਰਤਾ ਮੌਕੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਦੌਰੇ ਦੌਰਾਨ ਲਏ ਵਿਭਿੰਨ ਫ਼ੈਸਲਿਆਂ ਦੀ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ। ਦੋਵੇਂ ਧਿਰਾਂ ਨੇ ਸਤੰਬਰ 2020ਚ ਸਾਂਝੇ ਸਲਾਹਕਾਰ ਕਮਿਸ਼ਨ ਦੀ ਛੇਵੀਂ ਸਫ਼ਲ ਬੈਠਕ ਅਤੇ 4 ਮਾਰਚ, 2021 ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੇ ਢਾਕਾ ਦੌਰੇ ਨੂੰ ਵੀ ਯਾਦ ਕੀਤਾ।
  5. ਦੋਵੇਂ ਪ੍ਰਧਾਨ ਮੰਤਰੀਆਂ ਨੇ ਉੱਚਪੱਧਰੀ ਦੌਰਿਆਂ ਦੇ ਨਿਰੰਤਰ ਅਦਾਨਪ੍ਰਦਾਨ ਉੱਤੇ ਤਸੱਲੀ ਪ੍ਰਗਟਾਈ, ਜਿਨ੍ਹਾਂ ਨੇ ਸਹਿਯੋਗ ਦੇ ਵਿਭਿੰਨ ਖੇਤਰਾਂ ਚ ਦੋਵੇਂ ਧਿਰਾਂ ਦੀ ਬਿਹਤਰ ਸਮਝ ਬਣਾਉਣ ਚ ਮਦਦ ਕੀਤੀ। ਉਨ੍ਹਾਂ ਨੇ ਖ਼ਾਸ ਕਰਕੇ ਕੋਵਿਡ ਦੇ ਸਮੇਂ ਦੌਰਾਨ ਦੁਵੱਲੇ ਸਬੰਧਾਂ ਦੀ ਰਫ਼ਤਾਰ ਨੂੰ ਕਾਇਮ ਰੱਖਣ ਲਈ ਖੇਤਰੀ ਸੰਸਥਾਗਤ ਪ੍ਰਬੰਧਾਂ ਦੀਆਂ ਨਿਯਮਿਤ ਬੈਠਕਾਂ ਦੀ ਵੀ ਸ਼ਲਾਘਾ ਕੀਤੀ।

ਇਤਿਹਾਸਿਕ ਸਬੰਧਾਂ ਦੇ ਸਾਂਝੇ ਜਸ਼ਨ

  1. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਤੱਥ ਉਜਾਗਰ ਕੀਤਾ ਕਿ ਆਧੁਨਿਕ ਸਮਿਆਂ ਦੇ ਮਹਾਨ ਆਗੂਆਂ ਵਿੱਚੋਂ ਇੱਕ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਉਨ੍ਹਾਂ ਦੇ ਹੌਸਲੇ ਤੇ ਬੰਗਲਾਦੇਸ਼ ਦੇ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਉੱਭਰਨ ਵਿੱਚ ਪਾਏ ਅਮਿੱਟ ਯੋਗਦਾਨ ਨੂੰ ਸਦਾ ਚੇਤੇ ਰੱਖਿਆ ਜਾਵੇਗਾ। ਉਨ੍ਹਾਂ ਇਸ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਤੇ ਵਿਕਾਸ ਨੂੰ ਕਾਇਮ ਰੱਖਣ ਵਿੱਚ ਬੰਗਬੰਧੂ ਦੇ ਯੋਗਦਾਨ ਨੂੰ ਵੀ ਚੇਤੇ ਕੀਤਾ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਸਾਲ 2020 ਦਾ ਗਾਂਧੀ ਸ਼ਾਂਤੀ ਪੁਰਸਕਾਰ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਉਨ੍ਹਾਂ ਦੇ ਅਹਿੰਸਕ ਤੇ ਹੋਰ ਗਾਂਧੀਵਾਦੀ ਸਿਧਾਂਤਾਂ ਦੇ ਅਧਾਰ ਉੱਤੇ ਬੰਗਲਾਦੇਸ਼ ਦੇ ਸਮਾਜਕ, ਆਰਥਿਕ ਤੇ ਸਿਆਸੀ ਪਰਿਵਰਤਨ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨਾਂ ਨੂੰ ਮਾਨਤਾ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ।
  2. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ਤੇ ਢਾਕਾ ਬੰਗਬੰਧੂ ਬਾਪੂ ਡਿਜੀਟਲ ਪ੍ਰਦਰਸ਼ਨੀਦਾ ਉਦਘਾਟਨ ਕੀਤਾ, ਜੋ ਪ੍ਰਤਿਸ਼ਿਠਤ ਆਗੂਆਂ ਦੇ ਜੀਵਨ ਤੇ ਵਿਰਾਸਤ ਦੇ ਜਸ਼ਨ ਮਨਾਉਂਦੀ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਦੋਵੇਂ ਮਹਾਨ ਗੂਆਂ ਦੀ ਵਿਰਾਸਤ ਤੇ ਆਦਰਸ਼ ਪੂਰੀ ਦੁਨੀਆ ਦੇ ਲੋਕਾਂ ਨੂੰ, ਖ਼ਾਸ ਕਰਕੇ ਦਮਨ ਵਿਰੁੱਧ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।
  3. ਭਾਰਤਬੰਗਲਾਦੇਸ਼ ਦੋਸਤੀ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ, ਦੋਵੇਂ ਧਿਰਾਂ ਨੇ ਸਬੰਧਿਤ ਯਾਦਗਾਰੀ ਡਾਕਟਿਕਟਾਂ ਜਾਰੀ ਕੀਤੀਆਂ। ਹਰ ਸਾਲ 6 ਦਸੰਬਰ ਨੂੰ ਯਾਦ ਰੱਖਣ ਲਈ ਮੈਤਰੀ ਦਿਵਸਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਭਾਰਤ ਵੱਲੋਂ ਦਿੱਲੀ ਯੂਨੀਵਰਸਿਟੀ ਚ ਬੰਗਬੰਧੂ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਬੰਗਲਾਦੇਸ਼ ਦੀ ਆਜ਼ਾਦੀਪ੍ਰਾਪਤੀ ਤੇ ਦੁਵੱਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਦੋਵੇਂ ਧਿਰਾਂ ਨੇ 19 ਚੋਣਵੇਂ ਦੇਸ਼ਾਂ ਵਿੱਚ ਇਨ੍ਹਾਂ ਅਹਿਮ ਈਵੈਂਟਸ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਸਹਿਮਤੀ ਪ੍ਰਗਟਾਈ।
  4. ਦੋਵੇਂ ਧਿਰਾਂ ਨੇ ਭਾਰਤੀ ਫ਼ਿਲਮ ਨਿਰਦੇਸ਼ਕ ਦੀ ਹਦਾਇਤਕਾਰੀ ਅਧੀਨ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੀ ਸਵੈਜੀਵਨੀ ਫ਼ਿਲਮਾਉਣਾ ਸ਼ੁਰੂ ਕਰਨ ਉੱਤੇ ਤਸੱਲੀ ਪ੍ਰਗਟਾਈ ਤੇ ਇਸ ਦੇ ਮਿੱਥੇ ਸਮੇਂ ਤੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਦੋਵੇਂ ਧਿਰਾਂ ਨੇ ਛੇਤੀ ਤੋਂ ਛੇਤੀ ਆਜ਼ਾਦੀ ਦੀ ਜੰਗਬਾਰੇ ਦਸਤਾਵੇਜ਼ੀ ਫ਼ਿਲਮ ਉੱਤੇ ਕੰਮ ਸ਼ੁਰੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
  5. ਦੋਵੇਂ ਧਿਰਾਂ ਨੇ ਸਾਲ 2020ਚ ਭਾਰਤ ਦੇ ਗਣਤੰਤਰ ਦਿਵਸ ਸਮਾਰੋਹਾਂ ਚ ਬੰਗਲਾਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਦੀ ਤਿੰਨੇਸੇਵਾਵਾਂ ਦੀ 122ਮੈਂਬਰੀ ਟੁਕੜੀ ਦੇ ਭਾਗ ਲੈਣ ਦੀ ਸ਼ਲਾਘਾ ਕੀਤੀ।
  6. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ 2022ਚ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ ਗੋਲਡਨ ਜੁਬਲੀ ਮਨਾਉਣ ਲਈ ਭਾਰਤ ਆਉਣ ਦਾ ਸੱਦਾ ਦਿੱਤਾ।
  7. ਦੋਵੇਂ ਧਿਰਾਂ ਨੇ ਅਹਿਮ ਮੌਕਿਆਂ ਦੇ ਮੋਂਗਲਾ ਚ ਯਾਦਗਾਰੀ ਸਮਾਰੋਹਾਂ ਦੇ ਹਿੱਸੇ ਵਜੋਂ ਬੰਗਲਾਦੇਸ਼ ਦੇ ਸੱਦੇ ਤੇ 810 ਮਾਰਚ, 2021 ਨੂੰ ਭਾਰਤੀ ਸਮੁੰਦਰੀ ਫ਼ੌਜੀ ਬੇੜਿਆਂ ਸੁਮੇਧਾ ਤੇ ਕੁਲਿਸ਼ ਵੱਲੋਂ ਦਿੱਤੇ ਬੰਦਰਗਾਹ ਸੱਦੇ ਦਾ ਸੁਆਗਤ ਕੀਤਾ। ਕਿਸੇ ਭਾਰਤੀ ਸਮੁੰਦਰੀ ਫ਼ੌਜੀ ਬੇੜੇ ਵੱਲੋਂ ਮੋਂਗਲਾ ਬੰਦਰਗਾਹ ਦੀ ਇਹ ਪਹਿਲੀ ਫੇਰੀ ਸੀ। ਬੰਗਲਾਦੇਸ਼ ਸਮੁੰਦਰੀ ਫ਼ੌਜ ਦੇ ਬੇੜੇ ਦਾ ਵੀ ਸਾਂਝੇ ਜਸ਼ਨਾਂ ਦੇ ਹਿੱਸੇ ਵਜੋਂ ਬੰਦਰਗਾਹ ਸੱਦੇ ਤੇ ਵਿਸ਼ਾਖਾਪਟਨਮ ਪੁੱਜਣ ਦਾ ਪ੍ਰੋਗਰਾਮ ਤੈਅ ਹੈ।
  8. ਬੰਗਲਾਦੇਸ਼ ਨੇ ਭਾਰਤ ਸਰਕਾਰ ਵੱਲੋਂ ਭਾਰਤ ਚ ਪੜ੍ਹਾਈ/ਕੋਰਸ ਕਰਨ ਵਾਲੇ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ 1,000 ਸ਼ੁਬੋਰਨੋ ਜਯੰਤੀ ਵਜ਼ੀਫ਼ੇ ਦੇਣ ਦੇ ਐਲਾਨ ਦਾ ਸੁਆਗਤ ਕੀਤਾ।
  9. ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਇਤਿਹਾਸਿਕ ਮਹੱਤਵ ਵਾਲੀ ਸੜਕ ਨੂੰ ਯਾਦ ਕਰਦਿਆਂ ਬੰਗਲਾਦੇਸ਼ਭਾਰਤ ਸਰਹੱਦ ਉੱਤੇ ਮੁਜੀਬ ਨਗਰ ਤੋਂ ਨਾਦੀਆ ਤੱਕ ਦੀ ਇਤਿਹਾਸਿਕ ਸੜਕ ਦਾ ਨਾਂਅ ਸ਼ਾਧੀਨੋਤਾ ਸ਼ੋਰੋਕਰੱਖਣ ਦੇ ਬੰਗਲਾਦੇਸ਼ ਦੇ ਪ੍ਰਸਤਾਵ ਉੱਤੇ ਭਾਰਤ ਵੱਲੋਂ ਵਿਚਾਰ ਕੀਤੇ ਜਾਣ ਲਈ ਧੰਨਵਾਦ ਕੀਤਾ।

ਜਲ ਸਰੋਤ ਸਹਿਯੋਗ

  1. ਪਹਿਲੇ ਵਿਚਾਰਵਟਾਂਦਰਿਆਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਤੀਸਤਾ ਨਦੀ ਦਾ ਪਾਣੀ ਸਾਂਝਾ ਕਰਨ ਦੇ ਅੰਤ੍ਰਿਮ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਬੰਗਲਾਦੇਸ਼ ਦੀ ਚਿਰੋਕਣੀ ਬੇਨਤੀ ਦੁਹਰਾਈ। ਉਨ੍ਹਾਂ ਤੀਸਤਾ ਨਦੀ ਬੇਸਿਨ ਉੱਤੇ ਨਿਰਭਰ ਰਹਿਣ ਵਾਲੇ ਕਰੋੜਾਂ ਲੋਕਾਂ ਦੇ ਦੁੱਖ ਦੂਰ ਕਰਨ ਤੇ ਉਨ੍ਹਾਂ ਦੀਆਂ ਆਜੀਵਿਕਾਵਾਂ ਬਚਾਉਣ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਬੰਗਲਾਦੇਸ਼ ਨੂੰ ਤੀਸਤਾ ਨਦੀ ਦੇ ਪਾਣੀਆਂ ਦਾ ਨਿਆਂਪੂਰਨ ਹਿੱਸਾ ਮਿਲਣਾ ਚਾਹੀਦਾ ਹੈ, ਇਸ ਸਬੰਧੀ ਸਮਝੌਤੇ ਦੇ ਖਰੜੇ ਤੇ ਜਨਵਰੀ 2011ਚ ਦੋਵੇਂ ਸਰਕਾਰਾਂ ਵੱਲੋਂ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਮਝੌਤੇ ਨੂੰ ਉਚਿਤ ਸਬੰਧਿਤ ਧਿਰਾਂ ਦੀ ਸਲਾਹ ਨਾਲ ਸੰਪੰਨ ਕਰਨ ਲਈ ਭਾਰਤ ਦੀ ਸੁਹਿਰਦ ਪ੍ਰਤੀਬੱਧਤਾ ਅਤੇ ਨਿਰੰਤਰ ਕੋਸ਼ਿਸ਼ਾਂ ਦੀ ਗੱਲ ਦੁਹਰਾਈ। ਭਾਰਤ ਨੇ ਬੰਗਲਾਦੇਸ਼ ਵੱਲ ਮੁਲਤਵੀ ਪਏ ਫੇਨੀ ਨਦੀ ਦੇ ਪਾਣੀ ਨੂੰ ਸਾਂਝਾ ਕਰਨ ਦੇ ਉਸ ਅੰਤ੍ਰਿਮ ਸਮਝੌਤੇ ਦੇ ਖਰੜੇ ਨੂੰ ਛੇਤੀ ਅੰਤਿਮ ਰੂਪ ਦੇਣ ਦੀ ਵੀ ਬੇਨਤੀ ਕੀਤੀ, ਜਿਸ ਉੱਤੇ ਦੋਵੇਂ ਧਿਰਾਂ ਨੇ 2011ਚ ਸਹਿਮਤੀ ਪ੍ਰਗਟਾਈ ਸੀ।
  2. ਦੋਵੇਂ ਆਗੂਆਂ ਨੇ ਮਨੂ, ਮੁਹੂਰੀ, ਖੋਵਈ, ਗੁਮਤੀ, ਧਾਰਲਾ ਤੇ ਦੂਧਕੁਮਾਰ ਨਾਂਅ ਦੇ ਛੇ ਸਾਂਝੇ ਦਰਿਆਵਾਂ ਦੇ ਪਾਣੀ ਸਾਂਝੇ ਕਰਨ ਬਾਰੇ ਅੰਤ੍ਰਿਮ ਸਮਝੌਤੇ ਦੇ ਢਾਂਚੇ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਲਈ ਆਪੋਆਪਣੇ ਜਲਸਰੋਤ ਮੰਤਰਾਲਿਆਂ ਨੂੰ ਕੰਮ ਕਰਨ ਦੀ ਹਦਾਇਤ ਜਾਰੀ ਕੀਤੀ।
  3. ਬੰਗਲਾਦੇਸ਼ ਨੇ ਅਪਰ ਸੂਰਮਾ ਕੁਸ਼ਿਆਰਾਪ੍ਰੋਜੈਕਟ ਦੀ ਸਿੰਜਾਈ ਲਈ ਕੁਸ਼ਿਆਰਾ ਨਦੀ ਦੇ ਪਾਣੀਆਂ ਦੀ ਉਪਯੋਗਤਾ ਲਈ ਭਾਰਤ ਨੂੰ ਰਹੀਮਪੁਰ ਖਾਲ ਦੇ ਬਾਕੀ ਰਹਿੰਦੇ ਹਿੱਸੇ ਦੀ ਪੁਟਾਈ ਦੀ ਆਗਿਆ ਦੇਣ ਦੀ ਜ਼ਰੂਰਤ ਦੁਹਰਾਈ ਕਿਉਂਕਿ ਇਹ ਮਾਮਲਾ ਸਿੱਧੇ ਤੌਰ ਉੱਤੇ ਬੰਗਲਾਦੇਸ਼ ਦੀ ਅਨਾਜ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਇਸ ਸਬੰਧੀ ਦੋਵੇਂ ਧਿਰਾਂ ਵੱਲੋਂ ਕੁਸ਼ਿਯਾਰਾ ਨਦੀ ਦੇ ਪਾਣੀ ਨੂੰ ਕੱਢਣ ਲਈ ਦੋਵੇਂ ਦੇਸ਼ਾਂ ਵਿਚਾਲੇ ਹਸਤਾਖਰ ਕੀਤੇ ਜਾਣ ਹਿਤ ਪ੍ਰਸਤਾਵਿਤ ਸਹਿਮਤਪੱਤਰ ਦੀ ਛੇਤੀ ਕੇਂਦਰਮੁਖਤਾ ਦੀ ਭਾਰਤ ਤੋਂ ਬੇਨਤੀ ਕੀਤੀ ਗਈ; ਇਸ ਸਬੰਧੀ ਹਾਲੇ ਸਮਝੌਤੇ ਉੱਤੇ ਹਸਤਾਖਰ ਕਰਨੇ ਮੁਲਤਵੀ ਪਏ ਹਨ। ਭਾਰਤ ਨੇ ਕਿਹਾ ਕਿ ਇਹ ਸਹਿਮਤੀਪੱਤਰ ਵਿਚਾਰ ਅਧੀਨ ਹੈ ਤੇ ਸਬੰਧਿਤ ਰਾਜ ਸਰਕਾਰ ਨਾਲ ਸਲਾਹ ਕੀਤੀ ਜਾ ਰਹੀ ਹੈ।
  4. ਅਕਤੂਬਰ 2019ਚ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਦੌਰੇ ਦੌਰਾਨ ਫ਼ੇਨੀ ਦਰਿਆ ਚੋਂ 1.82 ਕਿਊਸਿਕ ਪਾਣੀ ਕੱਢਣ ਬਾਰੇ ਸਹਿਮਤੀਪੱਤਰ ਨੂੰ ਯਾਦ ਕਰਦਿਆਂ ਭਾਰਤ ਨੇ ਬੰਗਲਾਦੇਸ਼ ਨੂੰ ਬੇਨਤੀ ਕੀਤੀ ਕਿ ਇਸ ਸਹਿਮਤੀਪੱਤਰ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ।
  5. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਾਂਝੀ ਤਕਨੀਕੀ ਕਮੇਟੀ ਨੂੰ ਹਦਾਇਤ ਕੀਤੀ ਕਿ ਗੰਗਾ ਦੇ ਪਾਣੀ ਨੂੰ ਸਾਂਝਾ ਕਰਨ ਦੀ ਸੰਧੀ, 1996 ਅਨੁਸਾਰ ਬੰਗਲਾਦੇਸ਼ ਵੱਲੋਂ ਲਏ ਜਾਣ ਵਾਲੇ ਗੰਗਾ ਨਦੀ ਦੇ ਪਾਣੀ ਦੇ ਵਧੀਆ ਉਪਯੋਗ ਲਈ ਬੰਗਲਾਦੇਸ਼ ਵਿੱਚ ਗੰਗਾਪਦਮਾ ਬੈਰੇਜ ਤੇ ਹੋਰ ਵਿਕਲਪਾਂ ਦੀ ਵਿਵਹਾਰਕਤਾ ਦਾ ਅਧਿਐਨ ਛੇਤੀ ਸ਼ੁਰੂ ਕੀਤਾ ਜਾਵੇ।
  6. ਦੋਵੇਂ ਆਗੂਆਂ ਨੇ ਸਾਂਝੀ ਨਦੀ ਕਮਿਸ਼ਨ ਦੇ ਸਕਾਰਾਤਮਕ ਯੋਗਦਾਨ ਨੂੰ ਚੇਤੇ ਕਰਦਿਆਂ ਦੋਵੇਂ ਦੇਸ਼ਾਂ ਦੇ ਜਲਸਰੋਤ ਮੰਤਰਾਲਿਆਂ ਦੀ ਸਕੱਤਰ ਪੱਧਰ ਦੀ ਹਾਲੀਆ ਬੈਠਕ ਉੱਤੇ ਤਸੱਲੀ ਪ੍ਰਗਟਾਈ।

ਵਿਕਾਸ ਲਈ ਵਪਾਰ

  1. ਦੋਵੇਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ ਲਈ ਦੋਵੇਂ ਪ੍ਰਧਾਨ ਮੰਤਰੀਆਂ ਨੇ ਨੌਨਟੈਰਿਫ਼ ਅੜਿੱਕੇ ਹਟਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਬੰਗਲਾਦੇਸ਼ ਨੇ ਬੰਗਲਾਦੇਸ਼ ਵੱਲੋਂ ਜਾਰੀ ਮੂਲ ਦੇ ਸਰਟੀਫ਼ਿਕੇਟਾਂ ਦੀ ਪੁਸ਼ਟੀ ਬਾਰੇ ਵਿਚਾਰ ਕਰਦਿਆਂ ਭਾਰਤੀ ਕਸਟਮਜ਼ ਦੀ ਨਵੀਂ ਨੀਤੀ ਹਟਾਉਣ ਦੀ ਬੇਨਤੀ ਕੀਤੀ। ਭਾਰਤ ਨੇ ਇਸ ਮਾਮਲੇ ਚ ਦੱਸਿਆ ਕਿ ਇਨ੍ਹਾਂ ਨਿਯਮਾਂ ਦੀ ਵਿਵਸਥਾ ਤੇ ਇੱਕ ਵਪਾਰ ਸਮਝੌਤੇ ਦੇ ਮੂਲ ਦੇ ਨਿਯਮਾਂ ਵਿਚਾਲੇ ਵਿਰੋਧ ਹੋਣ ਕਾਰਣ ਨਵੇਂ ਕਸਟਮਜ਼ ਨਿਯਮਾਂ ਦੀਆਂ ਵਿਵਸਥਾਵਾਂ ਅਧੀਨ; ਵਪਾਰ ਸਮਝੌਤੇ ਦੇ ਮੂਲ ਦੇ ਨਿਯਮਾਂ ਦੀਆਂ ਵਿਵਸਥਾਵਾਂ ਲਾਗੂ ਰਹਿਣਗੀਆਂ। ਇਸ ਦੇ ਨਾਲ ਹੀ ਦੁਵੱਲੇ ਵਪਾਰ ਨੂੰ ਪ੍ਰਫ਼ੁੱਲਤ ਕਰਨ ਲਈ ਦੋਵੇਂ ਆਗੂਆਂ ਨੇ ਵਪਾਰਕ ਨੀਤੀਆਂ, ਵਿਨਿਯਮਾਂ ਤੇ ਕਾਰਜਵਿਧੀਆਂ ਦੀ ਅਨੁਮਾਨਯੋਗਤਾ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।
  2. ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਦੀ ਸੁਵਿਧਾ ਲਈ ਤਾਲਮੇਲ ਬਿਠਾ ਕੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਅਤੇ ਲੈਂਡ ਕਸਟਮਜ਼ ਸਟੇਸ਼ਨਜ਼’ (LCSs)/ਲੈਂਡ ਪੋਰਟਸ ਦੀਆਂ ਸੁਵਿਧਾਵਾਂ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ।
  3. ਭਾਰਤ ਨੇ ਭਾਰਤ ਦੇ ਉੱਤਰਪੂਰਬੀ ਖੇਤਰ ਨਾਲ ਲੱਗਦੀ ਸਰਹੱਦ ਉੱਤੇ (ਜਿੱਥੇ ਕਿਤੇ ਵੀ ਵਿਵਹਾਰਕ ਹੋਵੇ) ICP ਅਗਰਤਲਾਅਖੌੜਾ ਤੋਂ ਸ਼ੁਰੂਆਤ ਕਰਦਿਆਂ ਬਿਨਾ ਪੋਰਟ ਪਾਬੰਦੀਆਂ ਦੇ ਜਾਂ ਪਾਬੰਦੀਆਂ ਦੀ ਨਾਂਹਪੱਖੀ ਸੂਚੀ ਨਾਲ ਘੱਟੋਘੱਟ ਇੱਕ ਵੱਡੀ ਲੈਂਡ ਪੋਰਟ ਲਈ ਆਪਣੀ ਬੇਨਤੀ ਦੁਹਰਾਈ, ਤਾਂ ਜੋ ਬਾਜ਼ਾਰ ਤੱਕ ਆਸਾਨ ਪਹੁੰਚ ਬਣ ਸਕੇ।
  4. ਦੋਵੇਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਵਪਾਰ ਵਿੱਚ ਵਾਧਾ ਕਰਨ ਲਈ ਮਾਪਦੰਡਾਂ ਵਿੱਚ ਇੱਕਸੁਰਤਾ ਲਿਆਉਣ ਤੇ ਸਮਝੌਤਿਆਂ ਤੇ ਸਰਟੀਫ਼ਿਕੇਟਾਂ ਦੀ ਪਰਸਪਰ ਮਾਨਤਾ ਦੇ ਮਹੱਤਵ ਨੂੰ ਦੁਹਰਾਇਆ। ਇਸ ਗੱਲ ਉੱਤੇ ਸਹਿਮਤੀ ਹੋਈ ਕਿ ਦੋਵੇਂ ਦੇਸ਼ਾਂ ਵਿਚਾਲੇ ਉਦਾਰ ਨੀਤੀ ਨਾਲ ਵਪਾਰ ਦੀ ਭਾਵਨਾ ਨਾਲ ਸਮਰੱਥਾ ਨਿਰਮਾਣ ਤੇ ਟੈਸਟਿੰਗ ਤੇ ਲੈਬ ਸੁਵਿਧਾਵਾਂ ਦੇ ਵਿਕਾਸ ਲਈ ਬੰਗਲਾਦੇਸ਼ ਸਟੈਂਡਰਡਜ਼ ਐਂਡ ਟੈਸਟਿੰਗ ਇੰਸਟੀਚਿਊਟ’ (BSTI) ਅਤੇ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼’ (BIS) ਵਿਚਾਲੇ ਆਪਸੀ ਤਾਲਮੇਲ ਕਾਇਮ ਕਰਨਗੇ।
  5. ਭਾਰਤ ਨੇ ਬੰਗਲਾਦੇਸ਼ ਨੂੰ LDC ਰੁਤਬੇ ਤੋਂ ਹੋਣ ਵਾਲੇ ਗ੍ਰੈਜੂੲਸ਼ਨ ਲਈ ਵਧਾਈ ਦਿੱਤੀ। ਦੁਵੱਲੇ ਆਰਥਿਕ ਤੇ ਵਪਾਰਕ ਸਬੰਧਾਂ ਦੀ ਅਥਾਹ ਸੰਭਾਵਨਾ ਨੂੰ ਕਬੂਲ ਕਰਦਿਆਂ ਦੋਵੇਂ ਧਿਰਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ’ (CEPA) ਦੀ ਸੰਭਾਵਨਾ ਬਾਰੇ ਚਲ ਰਿਹਾ ਸਾਂਝਾ ਅਧਿਐਨ ਛੇਤੀ ਮੁਕੰਮਲ ਕਰਨ ਉੱਤੇ ਜ਼ੋਰ ਦਿੱਤਾ।
  6. ਬੰਗਲਾਦੇਸ਼ ਦੀ ਅਰਥਵਿਵਸਥਾ ਵਿੱਚ ਪਟਸਨ ਖੇਤਰ ਵੱਲੋਂ ਨਿਭਾਈ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ ਬੰਗਲਾਦੇਸ਼ ਨੇ ਸਰਕਾਰ ਦੇ ਪਟਸਨ ਖੇਤਰ ਵਿੱਚ ਮੁੜ ਨਵੀਂ ਰੂਹ ਫੂਕਣ ਤੇ ਉਸ ਨੂੰ ਆਧੁਨਿਕ ਬਣਾਉਣ ਦੇ ਫ਼ੈਸਲੇ ਦੇ ਹਿੱਸੇ ਵਜੋਂ ਵੈਲਿਯੂਐਡਡ ਤੇ ਵਿਭਿੰਨ ਪਟਸਨ ਉਤਪਾਦਨ ਦੇ ਨਿਰਮਾਣ ਰਾਹੀਂ ਬੰਗਲਾਦੇਸ਼ ਦੀਆਂ ਪਟਸਨ ਮਿੱਲਾਂ ਵਿੱਚ ਪਬਲਿਕਪ੍ਰਾਈਵੇਟ ਭਾਈਵਾਲੀਅਧੀਨ ਭਾਰਤੀ ਨਿਵੇਸ਼ ਦਾ ਸੱਦਾ ਦਿੱਤਾ। ਇਸ ਸਬੰਧੀ ਬੰਗਲਾਦੇਸ਼ ਨੇ ਦੋਵੇਂ ਦੇਸ਼ਾਂ ਵਿਚਾਲੇ ਇਸ ਖੇਤਰ ਵਿੱਚ ਹੋਰ ਵਧੇਰੇ ਅਰਥਪੂਰਨ ਸਹਿਯੋਗ ਦੀ ਬੇਨਤੀ ਕੀਤੀ ਤੇ ਭਾਰਤ ਨੂੰ ਸਾਲ 2017 ਤੋਂ ਬੰਗਲਾਦੇਸ਼ ਦੇ ਪਟਸਨ ਉਤਪਾਦਾਂ ਉੱਤੇ ਲਾਈਆਂ ਡਿਊਟੀਆਂ ਹਟਾਉਣ ਲਈ ਬੇਨਤੀ ਕੀਤੀ। ਭਾਰਤ ਨੇ ਪਟਸਨ ਖੇਤਰ ਚ ਸਹਿਯੋਗ ਦਾ ਸੁਆਗਤ ਕੀਤਾ। ਪਟਸਨ ਬਾਰੇ ਐਂਟੀਡੰਪਿੰਗ ਡਿਊਟੀ ਬਾਰੇ ਭਾਰਤ ਇਸ ਮਾਮਲੇ ਤੇ ਵਿਚਾਰ ਕਰਨ ਲਈ ਸਹਿਮਤ ਹੋਇਆ।
  7. ਭਾਰਤ ਨੇ ਬੰਗਲਾਦੇਸ਼ ਨੂੰ ਬੰਗਲਾਦੇਸ਼ ਦੇ ਵਿਭਿੰਨ ਮੰਤਰਾਲਿਆਂ ਤੇ ਬੰਗਲਾਦੇਸ਼ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੱਢੇ ਜਾਣ ਵਾਲੇ ਟੈਂਡਰਾਂ ਵਿੱਚ ਭਾਰਤੀ ਕੰਪਨੀਆਂ ਦੇ ਭਾਗ ਲੈਣ ਵਿਰੁੱਧ ਮੌਜੂਦਾ ਅਭਿਆਸ ਹਟਾਉਣ ਦੀ ਬੇਨਤੀ ਕੀਤੀ। ਬੰਗਲਾਦੇਸ਼ ਨੇ ਸੂਚਿਤ ਕੀਤਾ ਕਿ ਇਸ ਪ੍ਰਕਿਰਿਆ ਵਿੱਚ ਕਿਸੇ ਦੇਸ਼ ਵਿਸ਼ੇਸ਼ ਉੱਤੇ ਕੋਈ ਪਾਬੰਦੀਆਂ ਨਹੀਂ ਹਨ।
  8. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਹਿਮਤੀ ਵਾਲੇ ਸਥਾਨਾਂ ਉੱਤੇ ਨਵੀਂਆਂ ਬਾਰਡਰ ਹਾਟ ਖੋਲ੍ਹੇ ਜਾਣ ਦਾ ਸੁਆਗਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਦੋਵੇਂ ਦੇਸ਼ਾਂ ਦੇ ਸਰਹੱਦ ਦੇ ਦੂਰਦੁਰਾਡੇ ਦੇ ਅਪਹੁੰਚਯੋਗ ਨੁਕਤਿਆਂ ਦੇ ਨਾਲ ਰਹਿੰਦੇ ਲੋਕਾਂ ਦੇ ਆਰਥਿਕ ਵਿਕਾਸ ਲਈ ਪਰਸਪਰ ਲਾਹੇਵੰਦ ਹੋਣਗੀਆਂ।

ਬਿਜਲੀ ਤੇ ਊਰਜਾ ਵਿੱਚ ਵਿਕਾਸ ਭਾਈਵਾਲੀ ਤੇ ਸਹਿਯੋਗ

  1. ਦੋਵੇਂ ਧਿਰਾਂ ਨੇ ਉੱਚਪੱਧਰੀ ਨਿਗਰਾਨ ਕਮੇਟੀ ਦੀ ਪਹਿਲੀ ਬੈਠਕ ਦਾ ਨੋਟਿਸ ਲੈਂਦਿਆਂ ਇਸ ਕਮੇਟੀ ਨੂੰ ਹਦਾਇਤ ਕੀਤੀ ਕਿ ਲਾਈਨਜ਼ ਆਵ੍ ਕ੍ਰੈਡਿਟਅਧੀਨ ਤੇਜ਼ੀ ਨਾਲ ਪ੍ਰੋਜੈਕਟ ਲਾਗੂ ਕਰਨ ਲਈ ਸਿਫ਼ਾਰਸ਼ਾਂ ਮੁਹੱਈਆ ਕਰਵਾਏ।
  2. ਦੋਵੇਂ ਧਿਰਾਂ ਨੇ ਬਿਜਲੀ ਤੇ ਊਰਜਾ ਖੇਤਰ ਵਿੱਚ ਨਿਜੀ ਖੇਤਰਾਂ ਵਿਚਾਲੇ ਸਮੇਤ ਮਜ਼ਬੂਤ ਸਹਿਯੋਗ ਉੱਤੇ ਤਸੱਲੀ ਪ੍ਰਗਟਾਈ। ਨੇਪਾਲ ਤੇ ਭੂਟਾਨ ਸਮੇਤ ਉੱਪਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਉੱਤੇ ਸਹਿਮਤੀ ਪ੍ਰਗਟਾਈ ਗਈ ਅਤੇ ਇਸ ਸਬੰਧੀ ਊਰਜਾ ਚ ਸਹਿਯੋਗ ਉੱਤੇ ਜ਼ੋਰ ਦਿੱਤਾ ਗਿਆ। ਭਾਰਤ ਨੇ ਬਿਜਲੀ ਵਿੱਚ ਸਰਹੱਦ ਪਾਰਲੇ ਵਾਪਰ ਵਿੱਚ ਵਿਨਿਯਮਾਂ ਤੇ ਦਿਸ਼ਾਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਉੱਤੇ ਜ਼ੋਰ ਦਿੱਤਾ ਕਿਉਂਕਿ ਇਸ ਨਾਲ ਉੱਪਖੇਤਰੀ ਸਹਿਯੋਗ ਵਿੱਚ ਵਾਧਾ ਹੋਵੇਗਾ। ਭਾਰਤ ਨੇ ਕਟਿਹਾਰਪਾਰਬੋਤੀਪੁਰਬੋਰਨਗਰ ਸਰਹੱਦ ਪਾਰਲੇ ਬਿਜਲੀ ਇੰਟਰਕਨੈਕਸ਼ਨ ਨੂੰ ਅਮਲੀ ਰੂਪ ਦੇਣ ਦੀਆਂ ਵਾਧਾਂਘਾਟਾਂ ਨੂੰ ਛੇਤੀ ਅੰਤਿਮ ਰੂਪ ਦੇਣ ਦੀ ਬੇਨਤੀ ਕੀਤੀ। ਦੋਵੇਂ ਘਿਰਾਂ ਨੇ ਇਸ ਸਬੰਧੀ ਇੱਕ ਅਧਿਐਨ ਟੀਮ ਦੀ ਸਥਾਪਨਾ ਦਾ ਸੁਆਗਤ ਕੀਤਾ। ਦੋਵੇਂ ਧਿਰਾਂ ਨੇ ਭਾਰਤਬੰਗਲਾਦੇਸ਼ ਦੋਸਤੀ ਪਾਈਪਲਾਈਨ ਅਤੇ ਮੈਤ੍ਰੀ ਸੁਪਰ ਥਰਮਲ ਬਿਜਲੀ ਪ੍ਰੋਜੈਕਟ ਦੀ ਪਹਿਲੀ ਇਕਾਈ ਲਾਗੂ ਕੀਤੇ ਜਾਣ ਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਛੇਤੀ ਹੀ ਸ਼ੁਰੂ ਹੋ ਜਾਣਗੇ।
  3. ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਬਾਰੇ ਸਮਝ ਦੇ ਢਾਂਚੇ ਉੱਤੇ ਦਸੰਬਰ 2020 ਵਿੱਚ ਹਸਤਾਖਰ ਕੀਤੇ ਜਾਣ ਨੂੰ ਚੇਤੇ ਕਰਦਿਆਂ ਦੋਵੇਂ ਆਗੂਆਂ ਨੇ ਸਬੰਧਿਤ ਅਥਾਰਟੀਜ਼ ਨੂੰ ਸੰਸਥਾਗਤ ਸਮਝੌਤਾ ਛੇਤੀ ਤੋਂ ਛੇਤੀ ਲਾਗੂ ਕਰਨ ਦੀ ਬੇਨਤੀ ਕੀਤੀ, ਜਿਸ ਨਾਲ ਇਸ ਅਹਿਮ ਖੇਤਰ ਵਿੱਚ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਹੋਵੇਗਾ।

ਖ਼ੁਸ਼ਹਾਲੀ ਲਈ ਕਨੈਕਟੀਵਿਟੀ

  1. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਾਰੀਆਂ ਸਬੰਧਿਤ ਧਿਰਾਂ ਦੇ ਲਾਹੇ ਲਈ ਖੇਤਰੀ ਆਰਥਿਕ ਸੰਗਠਨ ਦੀ ਸੁਵਿਧਾ ਹਿਤ ਕਨੈਕਟੀਵਿਟੀ ਵਧਾਉਣ ਦਾ ਮਹੱਤਵ ਦੁਹਰਾਇਆ। ਭਾਰਤ ਨੇ 1965 ਤੋਂ ਪਹਿਲਾਂ ਦੀ ਰੇਲ ਕਨੈਕਟੀਵਿਟੀ ਨੂੰ ਮੁੜ ਸ਼ੁਰੂ ਕਰਨ ਦੀ ਪਹਿਲਕਦਮੀ ਦੇ ਨਾਲਨਾਲ ਰੇਲ, ਸੜਕ ਤੇ ਜਲਮਾਰਗਾਂ ਰਾਹੀਂ ਕਨੈਕਟੀਵਿਟੀ ਦੀਆਂ ਅਨੇਕ ਪਹਿਲਕਦਮੀਆਂ ਲਈ ਪ੍ਰਧਾਨ ਮੰਤਰੀ ਹਸੀਨਾ ਦਾ ਸ਼ੁਕਰੀਆ ਅਦਾ ਕੀਤਾ। ਬਿਲਕੁਲ ਇਸੇ ਭਾਵਨਾ ਚ ਬੰਗਲਾਦੇਸ਼ ਨੇ ਭਾਰਤਮਿਆਂਮਾਰਥਾਈਲੈਂਡ ਤਿਪੱਖੀ ਹਾਈਵੇਅ ਪ੍ਰੋਜੈਕਟ ਦੀ ਚਲ ਰਹੀ ਪਹਿਲਕਦਮੀ ਵਿੱਚ ਭਾਈਵਾਲ ਬਣਨ ਦੀ ਇੱਛਾ ਦੁਹਰਾਈ। ਦੋਵੇਂ ਦੇਸ਼ਾਂ ਵਿਚਾਲੇ ਯਾਤਰੀਆਂ ਤੇ ਵਸਤਾਂ ਦੀ ਬਿਹਤਰੀ ਕਨੈਕਟੀਵਿਟੀ ਦੀ ਸੁਵਿਧਾ ਤੇ ਆਵਾਜਾਈ ਨੂੰ ਸਰਲ ਬਣਾਉਣ ਲਈ ਦੋਵੇਂ ਆਗੂ ਵਸਤਾਂ ਤੇ ਯਾਤਰੀਆਂ ਦੀ ਆਵਾਜਾਈ ਸ਼ੁਰੂ ਕਰਨ ਲਈ ਬੰਗਲਾਦੇਸ਼, ਭਾਰਤ ਤੇ ਨੇਪਾਲ ਲਈ ਸਹਿਮਤੀਪੱਤਰ ਨੂੰ ਯੋਗ ਬਣਾਉਣ; ਜਿਸ ਵਿੱਚ ਭੂਟਾਨ ਬਾਅਦ ਦੀ ਕਿਸੇ ਮਿਤੀ ਨੂੰ ਸ਼ਾਮਲ ਹੋਵੇਗਾ, ਲਈ ਛੇਤੀ ਤੋਂ ਛੇਤੀ ਹਸਤਖਰ ਕਰ ਕੇ BBIN ਮੋਟਰ ਵਾਹਨ ਸਮਝੌਤਾ ਛੇਤੀ ਲਾਗੂ ਕਰਨ ਉੱਤੇ ਸਹਿਮਤੀ ਪ੍ਰਗਟਾਈ।
  2. ਬੰਗਲਾਦੇਸ਼ ਨੇ ਭਾਰਤ ਨੂੰ ਬੰਗਲਾਦੇਸ਼ ਵੱਲੋਂ ਪ੍ਰਸਤਾਵਿਤ ਨਵੇਂ ਕਨੈਕਟੀਵਿਟੀ ਰੂਟਾਂ ਭਦਰਪੁਰਬੈਰਾਗੀ ਗਲਗਲੀਆ, ਬਿਰਾਟਨਗਰਜੋਗਮਨੀ ਤੇ ਬੀਰਗੰਜਰੈਕਸੌਲ ਨੂੰ ਅੱਗੇ ਬੰਗਲਾਬੰਧਫੁਲਬਾੜੀ ਤੇ ਬਿਰੋਲਰਾਧਿਕਾਪੁਰ ਨਾਲ ਸੜਕ ਦੇ ਵੈਕਲਪਿਕ ਰੂਟਾਂ ਰਾਹੀਂ ਜੋੜਦਿਆਂ ਵਧੀਕ ਲੈਂਡ ਪੋਰਟਸ ਦੀ ਇਜਾਜ਼ਤ ਦੇਣ ਉੱਤੇ ਹਾਂਪੱਖੀ ਤਰੀਕੇ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ। ਭਾਰਤ ਨੂੰ ਬਿਰੋਲਰਾਧਿਕਾਪੁਰ ਤੇ ਰੋਹਨਪੁਰਸਿੰਘਾਬਾਦ ਦੇ ਬਿਰਾਟਨਗਰਜੋਗਮਨੀ ਨਾਲ ਰੇਲਇੰਟਰਚੇਂਜਸ ਨਾਲ ਜੋੜਨ ਬਾਰੇ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ ਕਿਉਂਕਿ ਇਸ ਨਾਲ ਬੰਗਲਾਦੇਸ਼ ਤੋਂ ਨੇਪਾਲ ਤੱਕ ਰੇਲ ਰਾਹੀਂ ਵਸਤਾਂ ਦੀ ਆਵਾਜਾਈ ਲਾਗਤ ਤੇ ਦੂਰੀ ਘਟਾਉਣ ਵਿੱਚ ਮਦਦ ਮਿਲੇਗੀ। ਬੰਗਲਾਦੇਸ਼ ਨੇ ਨਵੇਂ ਉਦਘਾਟਨ ਕੀਤੇ ਚਿਲਾਹਾਤੀਹਲਦੀਬਾੜੀ ਰੂਟ ਰਾਹੀਂ ਭੂਟਾਨ ਨਾਲ ਰੇਲ ਕਨੈਕਟੀਵਿਟੀ ਵੀ ਮੰਗੀ, ਤਾਂ ਜੋ ਭੂਟਾਨ ਨਾਲ ਰੇਲ ਕਨੈਕਟੀਵਿਟੀ ਦੀ ਸੁਵਿਧਾ ਮਿਲ ਸਕੇ। ਭਾਰਤ ਨੇ ਬੰਗਲਾਦੇਸ਼ ਨੂੰ ਗੁਹਾਟੀ ਤੇ ਛੋਟਾਗ੍ਰਾਮ ਵਿਚਾਲੇ ਅਤੇ ਮੇਘਾਲਿਆ ਦੇ ਮਹੇਂਦਰਗੰਜ ਤੋਂ ਪੱਛਮੀ ਬੰਗਾਲ ਵਿੱਚ ਹਿਲੀ ਤੱਕ ਕਨੈਕਟੀਵਿਟੀ ਸਥਾਪਿਤ ਕਰਨ ਵਿੱਚ ਸਹਿਯੋਗ ਦੀ ਬੇਨਤੀ ਕੀਤੀ। ਬੰਗਲਾਦੇਸ਼ ਨੇ ਭਾਰਤ ਤੋਂ ਇਸ ਸਬੰਧੀ ਵਿਸਤ੍ਰਿਤ ਤਜਵੀਜ਼ ਪੇਸ਼ ਕਰਨ ਦੀ ਬੇਨਤੀ ਕੀਤੀ।
  3. ਕਨੈਕਟੀਵਿਟੀ ਤੇ ਛੋਟਾਗ੍ਰਾਮ ਰਸਤੇ ਕੋਲਕਾਤਾ ਤੋਂ ਅਗਰਤਲਾ ਤੱਕ ਭਾਰਤੀ ਵਸਤਾਂ ਦੀ ਟ੍ਰਾਂਸਸ਼ਿਪਮੈਂਟ ਦੇ ਪ੍ਰੀਖਣ ਦੇ ਫ਼ਾਇਦੇ ਉਜਾਗਰ ਕਰਦਿਆਂ ਭਾਰਤ ਨੇ ਭਾਰਤ ਤੋਂ ਵਸਤਾਂ ਦੀ ਆਵਾਜਾਈ ਲਈ ਛੋਟਾਗ੍ਰਾਮ ਤੇ ਮੋਂਗਲਾ ਬੰਦਰਗਾਹਾਂ ਦੀ ਵਰਤੋਂ ਬਾਰੇ ਸਮਝੌਤੇ ਨੂੰ ਛੇਤੀ ਲਾਗੂ ਕਰਨ ਅਤੇ ਕਿਫ਼ਾਇਤੀ ਕੀਮਤ ਤੇ ਰੈਗੂਲੇਟਰੀ ਆਰਡਰਜ਼ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਬੇਨਤੀ ਕੀਤੀ।
  4. ਭਾਰਤ ਨੇ ਆਸ਼ੂਗੰਜ ਕੰਟੇਨਰ ਟਰਮੀਨਲ ਵਿਕਸਿਤ ਕਰਨ ਲਈ ਦੁਵੱਲਾ ਪ੍ਰੋਜੈਕਟ ਮੁਕੰਮਲ ਹੋਣ ਤੱਕ ਇਨਲੈਂਡ ਜਲ ਲਾਂਘੇ ਤੇ ਵਪਾਰ ਬਾਰੇ ਪ੍ਰੋਟੋਕੋਲ ਦੇ ਹਿੱਸੇ ਵਜੋਂ ਮੁੰਸ਼ੀਗੰਜ ਤੇ ਪੈਂਗਾਓਂ ਵਿਚ ਟ੍ਰਾਂਸਸ਼ਿਪਮੈਂਟ ਵਿਵਸਥਾ ਦੀ ਬੇਨਤੀ ਕੀਤੀ। ਬੰਗਲਾਦੇਸ਼ ਨੇ ਇਸ ਸਬੰਧ ਵਿੱਚ ਬੁਨਿਆਦੀ ਢਾਂਚੇ ਦੀਆਂ ਸੀਮਾਵਾਂ ਬਾਰੇ ਸੂਚਿਤ ਕੀਤਾ ਤੇ ਕਿਹਾ ਕਿ ਸੁਵਿਧਾਵਾਂ ਦੇ ਅੱਪਗ੍ਰੇਡੇਸ਼ਨ ਲਈ ਕੰਮ ਯੋਜਨਾਬੱਧ ਕੀਤਾ ਜਾ ਰਿਹਾ ਹੈ।
  5. ਪ੍ਰਧਾਨ ਮੰਤਰੀ ਨੇ ਫ਼ੇਨੀ ਦਰਿਆ ਉੱਤੇ ਮੈਤ੍ਰੀ ਸ਼ੇਤੂ ਦੇ ਹਾਲੀਆ ਉਦਘਾਟਨ ਨੂੰ ਯਾਦ ਕਰਦਿਆਂ ਇਸ ਅਹਿਮ ਕਨੈਕਟੀਵਿਟੀ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਵਿੱਚ ਬੰਗਲਾਦੇਸ਼ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੇਨੀ ਪੁਲ ਦਾ ਉਦਘਾਟਨ ਇਸ ਖੇਤਰ, ਖ਼ਾਸ ਕਰ ਕੇ ਭਾਰਤ ਦੇ ਉੱਤਰਪੂਰਬ ਦੀ ਕਨੈਕਟੀਵਿਟੀ ਤੇ ਆਰਥਿਕ ਸੰਗਠਨ ਮਜ਼ਬੂਤ ਕਰਨ ਲਈ ਬੰਗਲਾਦੇਸ਼ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਦਾ ਸਬੂਤ ਹੈ। ਦੋਵੇਂ ਧਿਰਾਂ ਇਸ ਨਵੇਂ ਪੁਲ ਦੀ ਵਧੀਆ ਉਪਯੋਗ ਦੀ ਸੁਵਿਧਾ ਲਈ ਬਾਕੀ ਰਹਿੰਦੇ ਵਪਾਰ ਤੇ ਯਾਤਰਾ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਸਹਿਮਤ ਹੋਈਆਂ।
  6. ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਉੱਤਰਪੂਰਬੀ ਭਾਰਤ, ਖ਼ਾਸ ਕਰਕੇ ਤ੍ਰਿਪੁਰਾ ਦੇ ਲੋਕਾਂ ਵੱਲੋਂ ਛੋਟਾਗ੍ਰਾਮ ਤੇ ਸਿਲਹੇਤ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵਰਤੋਂ ਪੇਸ਼ ਕੀਤੀ। ਬੰਗਲਾਦੇਸ਼ ਨੇ ਇਹ ਵੀ ਸੂਚਿਤ ਕੀਤਾ ਕਿ ਸੈਦਪੁਰ ਹਵਾਈ ਅੱਡੇ ਨੂੰ ਇਸ ਖੇਤਰ ਦੇ ਲੋਕਾਂ ਦੀ ਵਰਤੋਂ ਲਈ ਇੱਕ ਖੇਤਰੀ ਹਵਾਈ ਅੱਡੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
  7. ਦੋਵੇਂ ਦੇਸ਼ਾਂ ਵਿੱਚ ਦਜੋਂ ਇਸ ਵੇਲੇ ਟੀਕਾਕਰਣ ਮੁਹਿੰਮ ਪੂਰੇ ਜ਼ੋਰਾਂ ਤੇ ਚਲ ਰਹੀ ਹੈ, ਦੋਵੇਂ ਧਿਰਾਂ ਨਿਯਮਿਤ ਹਵਾਈ ਯਾਤਰਾ ਮੁੜ ਸ਼ੁਰੂ ਕਰਨ ਦੇ ਸਾਰੇ ਪੱਖਾਂ ਤੇ ਛੇਤੀ ਤੋਂ ਛੇਤੀ ਜ਼ਮੀਨੀ ਬੰਦਰਗਾਹਾਂ ਰਾਹੀਂ ਆਵਾਜਾਈ ਤੋਂ ਪਾਬੰਦੀਆਂ ਹਟਾਉਣ ਉੱਤੇ ਗ਼ੌਰ ਕਰਨ ਬਾਰੇ ਸਹਿਮਤੀ ਪ੍ਰਗਟਾਈ। ਇਹ ਤੱਥ ਨੋਟ ਕਰਦਿਆਂ ਕਿ ਯਾਤਰਾ ਦੋਬਾਰਾ ਸਿਰਫ਼ ਕੋਵਿਡ ਸਥਿਤੀ ਉੱਤੇ ਨਿਰਭਰ ਕਰਦਿਆਂ ਹੀ ਸ਼ੁਰੂ ਹੋ ਸਕੇਗੀ, ਭਾਰਤ ਨੇ ਆਸ ਪ੍ਰਗਟਾਈ ਕਿ ਪੂਰੀ ਤਰ੍ਹਾਂ ਯਾਤਰਾ ਛੇਤੀ ਸ਼ੁਰੂ ਹੋ ਜਾਵੇਗੀ।
  8. ਸਿੱਖਿਆ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਚਲ ਰਹੇ ਸਹਿਯੋਗ ਨੂੰ ਕਬੂਲ ਕਰਦਿਆਂ ਦੋਵੇਂ ਪ੍ਰਧਾਨ ਮੰਤਰੀਆਂ ਨੇ ਪਰਸਪਰ ਲਾਭ ਲਈ ਇਹ ਸਹਿਯੋਗ ਹੋਰ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਮੁੜ ਦ੍ਰਿੜ੍ਹਾਈ। ਇਸ ਸਬੰਧੀ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੀਆਂ ਯੂਨੀਵਰਸਿਟੀਜ਼ ਤੇ ਵਿਦਿਅਕ ਸੰਸਥਾਨਾਂ ਵਿਚਾਲੇ ਤਾਲਮੇਲ ਦੀਆਂ ਵਿਭਿੰਨ ਵਿਵਸਥਾਵਾਂ ਦੀ ਸ਼ਲਾਘਾ ਕੀਤੀ। ਦੋਵੇਂ ਆਗੂਆਂ ਨੇ ਅਕਾਦਮਿਕ ਯੋਗਤਾਵਾਂ ਦੀ ਪਰਸਪਰ ਮਾਨਤਾ ਬਾਰੇ ਸਹਿਮਤੀਪੱਤਰ ਨੂੰ ਛੇਤੀ ਅੰਤਿਮ ਰੂਪ ਦੇਣ ਲਈ ਆਪੋਆਪਣੀਆਂ ਸਬੰਧਿਤ ਅਥਾਰਟੀਜ਼ ਨੂੰ ਹਦਾਇਤ ਕੀਤੀ। ਬੰਗਲਾਦੇਸ਼ ਨੇ ਮੱਛੀਪਾਲਣ, ਖੇਤੀਬਾੜੀ, ਆਪਦਾ ਪ੍ਰਬੰਧਨ, SMEs ਅਤੇ ਮਹਿਲਾ ਸਸ਼ਕਤੀਕਰਣ ਜਿਹੇ ਖੇਤਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਭਾਰਤੀ ਨੌਜਵਾਨਾਂ ਵਾਸਤੇ ਥੋੜ੍ਹਚਿਰੇ ਵਟਾਂਦਰਾ ਪ੍ਰੋਗਰਾਮ ਆਯੋਜਿਤ ਕਰਨਦੀ ਪੇਸ਼ਕਸ਼ ਕੀਤੀ। ਦੋਵੇਂ ਧਿਰਾਂ ਨੇ ਸੰਸਕ੍ਰਿਤੀ, ਸਿੱਖਿਆ, ਵਿਗਿਆਨ ਤੇ ਟੈਕਨੋਲੋਜੀ, ਯੁਵਾ ਤੇ ਖੇਡਾਂ ਤੇ ਮਾਸ ਮੀਡੀਆ (ਜਨਸੰਚਾਰ) ਲਈ ਨਿਯਮਿਤ ਅਦਾਨਪ੍ਰਦਾਨ ਜਾਰੀ ਰੱਖਣ ਦੀ ਇੱਛਾ ਦੁਹਰਾਈ।

ਜਨਸਿਹਤ ਵਿੱਚ ਸਹਿਯੋਗ

  1. ਦੋਵੇਂ ਧਿਰਾਂ ਨੇ ਆਪੋਆਪਣੇ ਦੇਸ਼ਾਂ ਵਿੱਚ ਕੋਵਿਡ19 ਦੀ ਚਲ ਰਹੀ ਮਹਾਮਾਰੀ ਦੀ ਸਥਿਤੀ ਉੱਤੇ ਵਿਚਾਰਾਂ ਦਾ ਅਦਾਨਪ੍ਰਦਾਨ ਕੀਤਾ ਤੇ ਦੋਵੇਂ ਦੇਸ਼ਾਂ ਜਿਸ ਤਰ੍ਹਾਂ ਟਿਕਾਊ ਢੰਗ ਨਾਲ ਗਤੀਵਿਧੀਆਂ ਚਲ ਰਹੀਆਂ ਹਨ ਤੇ ਚਲ ਰਹੇ ਸੰਕਟ ਦੌਰਾਨ ਮਹਾਮਾਰੀ ਰੋਕਣ ਦੀ ਰਫ਼ਤਾਰ ਕਾਇਮ ਰੱਖੀ ਗਈ ਹੈ, ਉਨ੍ਹਾਂ ਉੱਤੇ ਤਸੱਲੀ ਪ੍ਰਗਟਾਈ ਗਈ। ਬੰਗਲਾਦੇਸ਼ ਨੇ ਭਾਰਤ ਚ ਤਿਆਰ ਹੋਈ ਆੱਕਸਫ਼ੋਰਡ ਐਸਟ੍ਰਾ ਜ਼ੈਨੇਕਾ ਕੋਵੀਸ਼ੀਲਡ ਵੈਕਸੀਨਦੀਆਂ 32 ਲੱਖ ਖ਼ੁਰਾਕਾਂ ਤੋਹਫ਼ੇ ਵਜੋਂ ਦਿੱਤੇ ਜਾਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਬੰਗਲਾਦੇਸ਼ ਨੇ ਭਾਰਤ ਨੂੰ ਬੇਨਤੀ ਕੀਤੀ ਕਿ ਭਾਰਤ ਦੇ ਸੀਰਮ ਇੰਸਟੀਚਿਊਟ ਤੋਂ ਬੰਗਲਾਦੇਸ਼ ਵੱਲੋਂ ਖ਼ਰੀਦੀਆਂ ਵੈਕਸੀਨ ਦੀ ਬਾਕੀ ਰਹਿੰਦੀ ਖੇਪ ਦੀ ਨਿਯਮਿਤ ਡਿਲੀਵਰੀ ਦੀ ਸੁਵਿਧਾ ਕੀਤੀ ਜਾਵੇ। ਭਾਰਤ ਨੇ ਆਪਣੇ ਦੇਸ਼ ਦੀਆਂ ਐਮਰਜੈਂਸੀਆਂ ਤੇ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਅਨੁਸਾਰ ਆਪਣਾ ਹਰ ਸੰਭਵ ਵਧੀਆ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ।
  2. ਦੋਵੇਂ ਪ੍ਰਧਾਨ ਮੰਤਰੀਆਂ ਨੇ ਜਨਸਿਹਤ ਖੇਤਰ, ਖ਼ਾਸ ਕਰਕੇ ਸਿਹਤ ਸੰਭਾਲ਼ ਸੇਵਾਵਾਂ ਤੇ ਖੋਜ ਬਾਰੇ ਕੋਵਿਡ19 ਮਹਾਮਾਰੀ ਦੇ ਪਿਤੋਕੜ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਹੋਰ ਵਧੇਰੇ ਤਾਲਮੇਲ ਦੇ ਮਹੱਤਵ ਨੂੰ ਸਮਝਿਆ। ਬੰਗਲਾਦੇਸ਼ ਨੇ ਸਿਖਲਾਈ, ਸਮਰੱਥਾ ਨਿਰਮਾਣ ਤੇ ਤਕਨਾਲੋਜੀ ਤਬਾਦਲੇ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਵਧੇਰੇ ਪਰਸਪਰ ਸਹਿਯੋਗ ਦੀ ਬੇਨਤੀ ਕੀਤੀ। ਬੰਗਲਾਦੇਸ਼ ਨੇ ਇਹ ਤੱਥ ਉਜਾਗਰ ਕੀਤਾ ਕਿ ਜੈਵਿਕਸੁਰੱਖਿਆ ਸਹਿਯੋਗ ਇੱਕ ਅਜਿਹਾ ਖੇਤਰ ਹੈ, ਜਿਸ ਬਾਰੇ ਦੋਵੇਂ ਧਿਰਾਂ ਵੱਲੋਂ ਹੋਰ ਖੋਜ ਕੀਤੀ ਜਾ ਸਕਦੀ ਹੈ ਕਿਉਂਕਿ ਕੋਵਿਡ19 ਮਹਾਮਾਰੀ ਨੇ ਇਹ ਦਰਸਾ ਦਿੱਤਾ ਹੈ ਕਿ ਸਰਹੱਦਪਾਰਲੇ ਵਪਾਰ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਾਲੇ ਆਪਸੀ ਸੰਪਰਕਾਂ ਦੀ ਆਪਸ ਵਿੱਚ ਜੁੜੀ ਹੋਈ ਪ੍ਰਕਿਰਤੀ ਨੂੰ ਵੇਖਦਿਆਂ ਬਿਨਾ ਅਰਥਪੂਰਨ ਜੈਵਿਕਸੁਰੱਖਿਆ ਉਪਾਵਾਂ ਦੇ ਆਰਥਿਕ ਖ਼ੁਸ਼ਹਾਲੀ ਨੂੰ ਖ਼ਤਰਾ ਹੀ ਬਣਿਆ ਰਹਿੰਦਾ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤ ਦੀ ਭਾਰਤੀ ਮੈਡੀਕਲ ਖੋਜ ਪ੍ਰੀਸ਼ਦਅਤੇ ਬੰਗਲਾਦੇਸ਼ ਦੀ ਬੰਗਲਾਦੇਸ਼ ਮੈਡੀਕਲ ਖੋਜ ਪ੍ਰੀਸ਼ਦਵਿਚਾਲੇ ਵਿਭਿੰਨ ਪ੍ਰਬੰਧਾਂ ਅਧੀਨ ਤਾਲਮੇਲ ਅਤੇ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ।

ਸਰਹੱਦੀ ਪ੍ਰਬੰਧ ਅਤੇ ਸੁਰੱਖਿਆ ਸਹਿਯੋਗ

  1. ਦੋਵੇਂ ਆਗੂਆਂ ਨੇ ਸ਼ਾਂਤੀਪੂਰਨ, ਸਥਿਰ ਤੇ ਅਪਰਾਧਮੁਕਤ ਸਰਹੱਦ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਸਰਹੱਦੀ ਪ੍ਰਬੰਧ ਉੱਤੇ ਜ਼ੋਰ ਦਿੱਤਾ। ਦੋਵੇਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਸਰਹੱਦ ਉੱਤੇ ਕੋਈ ਵੀ ਮੌਤ ਚਿੰਤਾ ਦਾ ਵਿਸ਼ਾ ਹੈ ਤੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਲਾਂ ਨੂੰ ਸਰਹੱਦ ਦੀ ਰਾਖੀ ਯਕੀਨੀ ਬਣਾਉਣ ਲਈ ਲੋਕਪੱਖੀ ਉਪਾਅ ਵਧਾਉਣ ਦੀ ਹਦਾਇਤ ਜਾਰੀ ਕੀਤੀ, ਤਾਂ ਜੋ ਆਮ ਨਾਗਰਿਕਾਂ ਦੀ ਕੋਈ ਮੌਤ ਨਾ ਹੋਵੇ। ਬੰਗਲਾਦੇਸ਼ ਨੇ ਇਨਸਾਨੀਅਤ ਦੇ ਅਧਾਰ ਤੇ ਰਾਜਸ਼ਾਹੀ ਜ਼ਿਲ੍ਹੇ ਨੇੜੇ ਪਦਮਾ ਨਦੀ ਦੇ ਨਾਲ ਦਰਿਆਈ ਰੂਟ ਜ਼ਰੀਏ 1.3 ਕਿਲੋਮੀਟਰ ਦੇ ਸਾਫ਼ ਰਸਤੇ ਦੀ ਬੇਨਤੀ ਦੁਹਰਾਈ। ਭਾਰਤ ਨੇ ਇਸ ਬੇਨਤੀ ਉੱਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਭਾਰਤ ਨੇ ਛੇਤੀ ਤੋਂ ਛੇਤੀ ਅੰਤਰਰਾਸ਼ਟਰੀ ਸਰਹੱਦ ਉੱਤੇ ਬਾਕੀ ਰਹਿੰਦੇ ਖੇਤਰਾਂ ਉੱਤੇ ਸਰਹੱਦੀ ਵਾੜ ਮੁਕੰਮਲ ਕਰਨ ਦੀ ਬੇਨਤੀ ਕੀਤੀ, ਜਿਸ ਦੀ ਸ਼ੁਰੂਆਤ ਤ੍ਰਿਪੁਰਾ (ਭਾਰਤ) ਬੰਗਲਾਦੇਸ਼ ਖੇਤਰ ਤੋਂ ਕੀਤੀ ਜਾਵੇ। ਬੰਗਲਾਦੇਸ਼ ਨੇ ਇਸ ਮਾਮਲੇ ਤੇ ਗ਼ੌਰ ਕਰਨ ਦਾ ਭਰੋਸਾ ਦਿਵਾਇਆ।
  2. ਦੋਵੇਂ ਧਿਰਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਮੌਜੂਦਾ ਰੱਖਿਆ ਸਹਿਯੋਗ ਉੱਤੇ ਡੂੰਘੀ ਤਸੱਲੀ ਪ੍ਰਗਟਾਈ। ਇਸ ਸਬੰਧੀ ਦੋਵੇਂ ਪ੍ਰਧਾਨ ਮੰਤਰੀਆਂ ਨੇ ਸਿਖਲਾਈ ਤੇ ਸਮਰੱਥਾ ਨਿਰਮਾਣ ਵਿੱਚ ਪ੍ਰੋਗਰਾਮਾਂ ਦੇ ਨਿਰੰਤਰ ਅਦਾਨਪ੍ਰਦਾਨ ਤੇ ਸਹਿਯੋਗ ਵਧਾਉਣ ਉੱਤੇ ਜ਼ੋਰ ਦਿੱਤਾ। ਭਾਰਤ ਨੇ ਡਿਫ਼ੈਂਸ ਲਾਈਨ ਆਵ੍ ਕ੍ਰੈਡਿਟਨੂੰ ਛੇਤੀ ਅਮਲੀ ਰੂਪ ਦੇਣ ਦੀ ਬੇਨਤੀ ਕੀਤੀ।
  3. ਦੋਵੇਂ ਧਿਰਾਂ ਨੇ ਆਪਦਾ ਪ੍ਰਬੰਧਨ, ਸਹਿਣਸ਼ਕਤੀ ਤੇ ਘਟਾਉਣ ਬਾਰੇ ਸਹਿਮਤੀਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਨਾਲ ਕੁਦਰਤੀ ਆਫ਼ਤਾਂ ਘਟਾਉਣ ਵਿੱਚ ਸੰਸਥਾਗਤ ਸਹਿਯੋਗ ਵਿੱਚ ਵਾਧਾ ਹੋਵੇਗਾ।
  4. ਇਸ ਤੱਥ ਨੂੰ ਕਬੂਲ ਕਰਦਿਆਂ ਕਿ ਦਹਿਸ਼ਤਗਰਦੀ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਲਗਾਤਾਰ ਖ਼ਤਰਾ ਬਦੀ ਹੋਈ ਹੈ, ਦੋਵੇਂ ਧਿਰਾਂ ਨੇ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਤੇ ਉਸ ਦੇ ਕਾਰਿਆਂ ਨੂੰ ਘਟਾਉਣ ਲਈ ਆਪਣੀ ਮਜ਼ਬੂਤ ਪ੍ਰਤੀਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ ਵਿੱਚ ਬੰਗਲਾਦੇਸ਼ ਵੱਲੋਂ ਦਿੱਤੇ ਸਹਿਯੋਗ ਲਈ ਭਾਰਤ ਵੱਲੋਂ ਸ਼ਲਾਘਾ ਕੀਤੀ।

ਸਹਿਯੋਗ ਦੇ ਨਵੇਂ ਖੇਤਰ

  1. ਸਾਲ 2017ਚ ਬੰਗਲਾਦੇਸ਼ ਵੱਲੋਂ ਪੁਲਾੜ ਚ ਦਾਗ਼ੇ ਗਏ ਪਹਿਲੇ ਉਪਗ੍ਰਹਿ ਬੰਗਬੰਧੂ ਸੈਟੇਲਾਇਟ (BS-1) ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਸੂਚਿਤ ਕੀਤਾ ਕਿ ਬੰਗਲਾਦੇਸ਼ ਦੂਜਾ ਉਪਗ੍ਰਹਿ ਛੇਤੀ ਹੀ ਪੁਲਾੜ ਚ ਦਾਗ਼ੇਗਾ। ਇਸ ਸਬੰਧ ਵਿੱਚ ਦੋਵੇਂ ਪ੍ਰਧਾਨ ਮੰਤਰੀ ਪੁਲਾੜ ਅਤੇ ਉਪਗ੍ਰਹਿ ਖੋਜ ਵਿੱਚ ਤਾਲਮੇਲ ਤੇ ਤਕਨਾਲੋਜੀ ਟ੍ਰਾਂਸਫ਼ਰ ਹੋਰ ਵਧਾਉਣ ਲਈ ਸਹਿਮਤ ਹੋਏ।
  2. ਦੋਵੇਂ ਧਿਰਾਂ ਨੇ ਦੁਵੱਲੇ ਸਹਿਯੋਗ ਵਿੱਚ ਸਹਿਯੋਗ ਦੇ ਨਵੇਂ ਤੇ ਉੱਭਰ ਰਹੇ ਖੇਤਰਾਂ ਦੀ ਸੰਭਾਵਨਾ ਨੂੰ ਪ੍ਰਵਾਨ ਕਰਦਿਆਂ ਦੋਵੇਂ ਧਿਰਾਂ ਦੇ ਅਧਿਕਾਰੀਆਂ ਨੂੰ ਵਿਗਿਆਨ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਪ੍ਰਮਾਣੂ ਤਕਨਾਲੋਜੀ ਦੇ ਸ਼ਾਂਤੀਪੂਰਨ ਉਪਯੋਗਾਂ, ਬਿੱਗਡਾਟਾ ਤੇ ਸਿਹਤ ਤੇ ਸਿੱਖਿਆ ਦੇ ਖੇਤਰਾਂ ਵਿੱਚ ਤਕਨਾਲੋਜੀ ਰਾਹੀਂ ਯੋਗ ਸੇਵਾਵਾਂ ਦੇ ਅਤਿਆਧੁਨਿਕ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਹਦਾਇਤ ਜਾਰੀ ਕੀਤੀ। ਦੋਵੇਂ ਦੇਸ਼ਾਂ ਵਿਚਾਲੇ ਨੌਜਵਾਨਾਂ ਦੇ ਹੋਰ ਅਦਾਨਪ੍ਰਦਾਨਾਂ ਦੀ ਸੁਵਿਧਾ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੇ 50 ਨੌਜਵਾਨ ਉੱਦਮੀਆਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਤਾਂ ਜੋ ਉਹ ਉੱਦਮ ਪੂੰਜੀਪਤੀਆਂ ਸਾਹਮਣੇ ਆਪਣੇ ਵਿਚਾਰ ਪ੍ਰਗਟਾ ਸਕਣ।
  3. ਯਾਤਰਾ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 27 ਮਾਰਚ, 2021 ਨੂੰ ਜੈਸ਼ੋਰ ਦੇ ਜੈਸ਼ੋਰੇਸ਼ਵਰੀ ਦੇਵੀ ਮੰਦਿਰ ਅਤੇ ਗੋਪਾਲਗੰਜ ਦੇ ਓਰਾਕਾਂਡੀ ਮੰਦਿਰ ਦੇ ਦਰਸ਼ਨ ਕਰਨ ਲਈ ਗਏ। ਪ੍ਰਧਾਨ ਮੰਤਰੀ ਨੇ ਧਾਰਮਿਕ ਇੱਕਸੁਰਤਾ ਦੀ ਪ੍ਰਚੱਲਿਤ ਰਵਾਇਤ ਦੀ ਸ਼ਲਾਘਾ ਕੀਤੀ।

ਮਿਆਂਮਾਰ ਦੇ ਰਾਖਿਨੇ ਰਾਜ ਤੋਂ ਜ਼ਬਰਦਸਤੀ ਘਰੋਂਬੇਘਰ ਕੀਤੇ ਗਏ ਵਿਅਕਤੀ

  1. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਆਂਮਾਰ ਦੇ ਰਾਖਿਨੇ ਰਾਜ ਤੋਂ ਜ਼ਬਰਦਸਤੀ ਘਰੋਂ ਬੇਘਰ ਕੀਤੇ ਗਏ 11 ਲੱਖ ਵਿਅਕਤੀਆਂ ਨੂੰ ਪਨਾਹ ਦੇਣ ਤੇ ਇਨਸਾਨੀਅਤ ਦੇ ਅਧਾਰ ਉੱਤੇ ਸਹਾਇਤਾ ਮੁਹੱਈਆ ਕਰਵਾਉਣ ਲਈ ਬੰਗਲਾਦੇਸ਼ ਦੀ ਦਿਆਲਤਾ ਦੀ ਸ਼ਲਾਘਾ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਖੇਤਰ ਦੀ ਵਧੇਰੇ ਸੁਰੱਖਿਆ ਲਈ ਉਨ੍ਹਾਂ ਦੀ ਮਾਤਭੂਮੀ ਵਿੱਚ ਸੁਰੱਖਿਅਤ, ਤੇਜ਼ਰਫ਼ਤਾਰ ਤੇ ਟਿਕਾਊ ਵਾਪਸੀ ਦੇ ਮਹੱਤਵ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਭਾਰਤ ਦੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰ ਹੋਣ ਦੇ ਨਾਤੇ ਬੇਨਤੀ ਕੀਤੀ ਕਿ ਉਹ ਹਿਜਰਤਕਾਰੀ ਰੋਹਿੰਗਿਆ ਲੋਕਾਂ ਦੀ ਛੇਤੀ ਮਿਆਂਮਾਰ ਵਾਪਸੀ ਲਈ ਇੱਕ ਮਜ਼ਬੂਤ ਭੂਮਿਕਾ ਨਿਭਾਵੇ। ਭਾਰਤ ਨੇ ਇਸ ਸਬੰਧੀ ਆਪਣੇ ਨਿਰੰਤਰ ਸਹਿਯੋਗ ਦਾ ਭਰੋਸਾ ਦਿਵਾਇਆ।

ਇਸ ਖੇਤਰ ਤੇ ਵਿਸ਼ਵ ਵਿੱਚ ਭਾਈਵਾਲ

  1. ਦੋਵੇਂ ਦੇਸ਼ ਸੰਯੁਕਤ ਰਾਸ਼ਟਰ ਤੇ ਹੋਰ ਬਹੁਪੱਖੀ ਫ਼ੋਰਮਾਂ ਵਿੱਚ ਸਾਂਝੇ ਉਦੇਸ਼ਾਂ ਲਈ ਮਿਲ ਕੇ ਕੰਮ ਕਰਦੇ ਰਹਿਣ ਉੱਤੇ ਸਹਿਮਤੀ ਪ੍ਰਗਟਾਈ।
  2. ਦੋਵੇਂ ਆਗੂਆਂ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਸਾਰਕ (SAARC) ਤੇ ਬਿਮਸਟੈਕ (BIMSTEC) ਜਿਹੇ ਖੇਤਰੀ ਸੰਗਠਨਾਂ ਦੇ ਨਿਭਾਉਣ ਲਈ ਅਹਿਮ ਭੂਮਿਕਾ ਹੈ, ਖ਼ਾਸ ਕਰ ਕੇ ਕੋਵਿਡ19 ਸਥਿਤੀ ਵਿੱਚ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮਾਰਚ 2020ਚ ਸਾਰਕ ਆਗੂਆਂ ਦੀ ਵੀਡੀਓ ਕਾਨਫ਼ਰੰਸ ਸੱਦਣ ਅਤੇ ਦੱਖਣੀ ਏਸ਼ੀਆ ਦੇ ਖੇਤਰ ਵਿੱਚ ਵਿਸ਼ਵ ਮਹਾਮਾਰੀ ਦੇ ਅਸਰਾਂ ਦਾ ਟਾਕਰਾ ਕਰਨ ਲਈ ਸਾਰਕ ਐਮਰਜੈਂਸੀ ਰੈਸਪੌਂਸ ਫ਼ੰਡਕਾਇਮ ਕਰਨ ਦਾ ਪ੍ਰਸਤਾਵ ਰੱਖਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
  3. ਦੋਵੇਂ ਆਗੂਆਂ ਨੇ ਤਰਜੀਹ ਦੇ ਅਧਾਰ ਉੱਤੇ ਖੇਤਰੀ ਅਤੇ ਉੱਪਖੇਤਰੀ ਮੰਚ ਉੱਤੇ ਸਹਿਯੋਗ ਹੋਰ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ। ਇਸ ਟੀਚੇ ਦੀ ਪੂਰਤੀ ਲਈ, ਉਨ੍ਹਾਂ ਸਾਰੇ ਮੈਂਬਰ ਦੇਸ਼ਾਂ ਦੀ ਸਮੂਹ ਖ਼ੁਸ਼ਹਾਲੀ ਦੇ ਉਦੇਸ਼ ਦੀ ਪੂਰਤੀ ਹਿਤ ਅੰਤਰਖੇਤਰੀ ਸਹਿਯੋਗ ਲਈ BIMSTEC ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਵਾਹਨ ਬਣਾਉਣ ਲਈ ਸਹਿਮਤੀ ਪ੍ਰਗਟਾਈ।
  4. ਬੰਗਲਾਦੇਸ਼ ਨੇ ਇਹ ਤੱਥ ਉਜਾਗਰ ਕੀਤਾ ਕਿ ਦੇਸ਼ ਅਕਤੂਬਰ 2021 ਵਿੱਚ ਪਹਿਲੀ ਵਾਰ IORA ਦੀ ਚੇਅਰਮੈਨਸ਼ਿਪ ਸੰਭਾਲੇਗਾ ਤੇ ਹਿੰਦ ਮਹਾਂਸਾਗਰ ਖੇਤਰ ਵਿੱਚ ਸਮੁੰਦਰੀ ਯਾਤਰਾ ਦੀ ਵਧਰੇ ਸੁਰੱਖਿਆ ਤੇ ਸਲਾਮਤੀ ਲਈ ਕੰਮ ਕਰਨ ਵਾਸਤੇ ਭਾਰਤ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਸਬੰਧੀ ਭਾਰਤ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
  5. ਬੰਗਲਾਦੇਸ਼ ਨੇ ਸਾਲ 2023 ਵਿੱਚ ਵਿਸ਼ਵ ਸਿਹਤ ਸੰਗਠਨ’ (WHO) ਦੇ ਦੱਖਣੀ ਪੂਰਬੀ ਏਸ਼ੀਆਈ ਖੇਤਰੀ ਦਫ਼ਤਰ ਦੇ ਡਾਇਰੈਕਟਰ ਦੇ ਅਹੁਦੇ ਲਈ ਬੰਗਲਾਦੇਸ਼ ਦੀ ਉਮੀਦਵਾਰੀ ਦੇ ਹੱਕ ਵਿੱਚ ਸਮਰਥਨ ਦੀ ਪੁਸ਼ਟੀ ਕਰਨ ਵਾਸਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
  6. ਭਾਰਤ ਨੇ ਆਸ ਪ੍ਰਗਟਾਈ ਕਿ ਬੰਗਲਾਦੇਸ਼ ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ਼੍ਰਾਸਟਰੱਕਚਰ’ (CDRI) ਵਿੱਚ ਸ਼ਾਮਲ ਹੋਵੇਗਾ, ਜਿਸ ਨਾਲ ਬੰਗਲਾਦੇਸ਼ ਬੁਨਿਆਦੀ ਢਾਂਚਾ ਜੋਖਮ ਪਬ੍ਰੰਧ, ਮਾਪਦੰਡ, ਫ਼ਾਈਨਾਂਸਿੰਗ ਅਤੇ ਹੋਰ ਮੈਂਬਰ ਦੇਸ਼ਾਂ ਨਾਲ ਰੀਕਵਰੀ ਪ੍ਰਬੰਧ ਬਾਰੇ ਖ਼ੁਦ ਦੇ ਤਜਰਬਿਆਂ ਦਾ ਅਦਾਨਪ੍ਰਦਾਨ ਕਰਨ ਦੇ ਯੋਗ ਹੋਵੇਗਾ।
  7. ਭਾਰਤ ਨੇ ਨਵੇਂ ਵਿਕਾਸ ਬੈਂਕ ਵਿੱਚ ਸ਼ਾਮਲ ਹੋਣ ਦੇ ਬੰਗਲਾਦੇਸ਼ ਦੇ ਫ਼ੈਸਲਾ ਦਾ ਵੀ ਸੁਆਗਤ ਕੀਤਾ।

ਦੁਵੱਲੇ ਦਸਤਾਵੇਜ਼ਾਂ ਉੱਤੇ ਹਸਤਾਖਰ ਅਤੇ ਪ੍ਰੋਜੈਕਟਾਂ ਦਾ ਉਦਘਾਟਨ

  1. ਇਸ ਦੌਰੇ ਦੌਰਾਨ ਨਿਮਨਲਿਖਤ ਦੁਵੱਲੇ ਦਸਤਾਵੇਜ਼ਾਂ ਉੱਤੇ ਹਸਤਾਖਰ ਕਰ ਕੇ ਉਨ੍ਹਾਂ ਦਾ ਅਦਾਨਪ੍ਰਦਾਨ ਕੀਤਾ ਗਿਆ:
  1. ਆਪਦਾ ਪ੍ਰਬੰਧਨ, ਲਚਕਤਾ ਤੇ ਨੁਕਸਾਨ ਘਟਾਉਣ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀਪੱਤਰ;
  2. ਬੰਗਲਾਦੇਸ਼ ਨੈਸ਼ਨਲ ਕੈਡੇਟ ਕੋਰ’ (BNCC) ਅਤੇ ਨੈਸ਼ਨਲ ਕੈਡੇਟ ਕੋਰ ਆਵ੍ ਇੰਡੀਆ (INCC) ਵਿਚਾਲੇ ਸਹਿਮਤੀਪੱਤਰ;
  3. ਬੰਗਲਾਦੇਸ਼ ਤੇ ਭਾਰਤ ਵਿਚਾਲੇ ਵਪਾਰਕ ਖੇਤਰ ਦੇ ਉਪਚਾਰਾਤਮਕ ਉਪਾਵਾਂ ਵਿੱਚ ਸਹਿਯੋਗ ਦੇ ਤਾਣੇਬਾਣੇ ਦੀ ਸਥਾਪਨਾ ਬਾਰੇ ਸਹਿਮਤੀਪੱਤਰ;
  4. ICT ਉਪਕਰਣਾਂ, ਕੋਰਸਵੇਅਰ ਤੇ ਹਵਾਲਾ ਪੁਸਤਕਾਂ ਦੀ ਸਪਲਾਈ ਅਤੇ ਬੰਗਲਾਦੇਸ਼ਭਾਰਤ ਡਿਜੀਟਲ ਸਰਵਿਸ ਐਂਡ ਇੰਪਲਾਇਮੈਂਟ ਟ੍ਰੇਨਿੰਗ (BDSET) ਸੈਂਟਰ ਬਾਰੇ ਤਿਪੱਖੀ ਸਹਿਮਤੀਪੱਤਰ;
  5. ਰਾਜਾਸ਼ਾਹੀ ਕਾਲਜ ਫ਼ੀਲਡ ਅਤੇ ਆਲੇਦੁਆਲੇ ਦੇ ਇਲਾਕਿਆਂ ਚ ਖੇਡ ਸੁਵਿਧਾਵਾਂ ਦੀ ਸਥਾਪਨਾ ਲਈ ਤਿਪੱਖੀ ਸਹਿਮਤੀਪੱਤਰ;
  1. ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਇੱਕ ਰਸਮੀ ਸਮਾਰੋਹ ਦੌਰਾਨ ਦੋਵੇਂ ਪ੍ਰਧਾਨ ਮੰਤਰੀਆਂ ਨੇ ਨਿਮਨਲਿਖਤ ਦਾ ਐਲਾਨ / ਜ਼ਾਹਿਰ / ਉਦਘਾਟਨ ਕੀਤਾ:
  1. ਦੁਵੱਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਭਾਰਤਬੰਗਲਾਦੇਸ਼ ਮਿੱਤਰਤਾ ਟਿਕਟਾਂ ਜਾਰੀ ਕੀਤੀਆਂ।
  2. ਭਾਰਤੀ ਹਥਿਆਰਬੰਦ ਬਲਾਂ ਦੇ ਜਿਹੜੇ ਸ਼ਹੀਦਾਂ ਨੇ 1971ਚ ਆਸ਼ੂਗੰਜ, ਬ੍ਰਾਹਮਣਬਾੜੀਆ ਵਿਖੇ ਆਜ਼ਾਦੀ ਦੀ ਜੰਗ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਨ੍ਹਾਂ ਦੇ ਸਤਿਕਾਰ ਵਿੱਚ ਇੱਕ ਯਾਦਗਾਰ ਦਾ ਨੀਂਹਪੱਥਰ ਰੱਖਣ ਦੀ ਰਸਮ।
  3. ਪੰਜ ਪੈਕੇਜਾਂ (ਅਮੀਨ ਬਾਜ਼ਾਰ ਕਾਲੀਆਕੁਆਇਰ, ਰੂੱਪੁਰ ਢਾਕਾ, ਰੂੱਪੁਰ ਗੋਪਾਲਗੰਜ, ਰੂੱਪੁਰ ਧਮਰਾਜ, ਰੂੱਪੁਰ ਬੋਗਰਾ) ਦੇ ਰੂੱਪੁਰ ਪਾਵਰ ਇਵੈਕੁਏਸ਼ਨ ਪ੍ਰੋਜੈਕਟ ਲਈ ਨੀਂਹਪੱਥਰ ਰੱਖਣ ਦੀ ਰਸਮ।
  4. 3 ਸਰਹੱਦੀ ਹਾਟਾਂ ਨਲੀਕਾਟਾ (ਭਾਰਤ) ਸਈਦਾਬਾਦ (ਬੰਗਲਾਦੇਸ਼); ਰਾਇੰਕੂ (ਭਾਰਤ) ਬਾਗਾਨ ਬਾੜੀ (ਬੰਗਲਾਦੇਸ਼) ਅਤੇ ਭੋਲਾਗੰਜ (ਭਾਰਤ) ਭੋਲਾਗੰਜ (ਬੰਗਲਾਦੇਸ਼) ਦਾ ਉਦਘਾਟਨ।
  5. ਕੁਠੀਬਾੜੀ ਚ ਰਾਬਿੰਦਰਾ ਭਵਨ ਸੁਵਿਧਾਵਾਂ ਦਾ ਉਦਘਾਟਨ
  6. ਮਿਤਾਲੀ ਐਕਸਪ੍ਰੈੱਸਦਾ ਉਦਘਾਟਨ ਚਿਲਾਹਾਤੀਹਲਦੀਬਾੜੀ ਰੇਲ ਸੰਪਰਕ ਰਾਹੀਂ ਢਾਕਾਨਵਾਂ ਜਲਪਾਈਗੁੜੀਢਾਕਾਰੂਟ ਉੱਤੇ ਯਾਤਰੀ ਰੇਲ ਸੇਵਾ;
  7. ਮੁਜੀਬਨਗਰ ਤੇ ਨਾਦੀਆ ਵਿਚਾਲੇ ਇਤਿਹਾਸਿਕ ਸੜਕ ਨੂੰ ਸ਼ਾਦੀਨੋਤਾ ਸ਼ੋਰੋਕਦੇ ਨਾਂਅ ਨਾਲ ਜੋੜਨ ਦਾ ਐਲਾਨ
  1. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਵਿੱਚ ਆਪਣੇ ਠਹਿਰਨ ਦੌਰਾਨ ਖ਼ੁਦ ਉਨ੍ਹਾਂ ਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਪ੍ਰਤੀ ਦਰਸਾਏ ਗਏ ਨਿੱਘ, ਮਿੱਤਰਤਾ ਤੇ ਸੁਹਿਰਦਤਾ ਅਤੇ ਕ੍ਰਿਪਾਲੂ ਪ੍ਰਾਹੁਣਚਾਰੀ ਲਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਸ਼ੁਕਰੀਆ ਅਦਾ ਕੀਤਾ।

 

***

 

ਡੀਐੱਸ/ਐੱਸਐੱਚ