ਭਾਰਤ ਦੀ ਜੀ-20 ਦੀ ਪ੍ਰੈਜ਼ੀਡੈਂਸੀ ਨਾਲ ਸਬੰਧ ਤਾਲਮੇਲ ਕਮੀਟੀ ਦੀ 6ਵੀਂ ਬੈਠਕ ਅੱਜ ਅੰਤਰਰਾਸ਼ਟਰੀ ਪ੍ਰਦਰਸ਼ਨੀ-ਸਹਿ-ਸੰਮੇਲਨ ਕੇਂਦਰ (ਆਈਈਸੀਸੀ), ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡੀ. ਪੀ.ਕੇ. ਮਿਸ਼ਰਾ ਦੀ ਪ੍ਰਧਾਨਗੀ ਵਿੱਚ ਸੰਪੰਨ ਇਹ ਬੈਠਕ 9 ਤੋਂ 10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ20 ਸਮਿਟ ਦੀਆਂ ਤਿਆਰੀਆਂ ਨਾਲ ਸਬੰਧਿਤ ਪਹਿਲੂਆਂ ਦੀ ਸਮੀਖਿਆ ’ਤੇ ਕੇਂਦ੍ਰਿਤ ਰਹੀ।
ਇਸ ਸੰਦਰਭ ਵਿੱਚ, ਕਮੇਟੀ ਨੇ ਸਮਿਟ ਦੇ ਆਯੋਜਨ ਸਥਾਨ ’ਤੇ ਪ੍ਰਬੰਧਾਂ ਦੇ ਨਾਲ-ਨਾਲ ਪ੍ਰੋਟੋਕਾਲ, ਸੁਰੱਖਿਆ, ਹਵਾਈ ਅੱਡੇ ਦੇ ਤਾਲਮੇਲ, ਮੀਡੀਆ, ਬੁਨਿਆਦੀ ਸੁਵਿਧਾਵਾਂ ਨਾਲ ਸਬੰਧਿਤ ਅੱਪਗ੍ਰੇਡਸ ਅਤੇ ਦਿੱਲੀ ਅਤੇ ਗੁਆਂਢੀ ਰਾਜਾਂ ਵਿੱਚ ਵਿਵਸਥਾ ਆਦਿ ਨਾਲ ਸਬੰਧਿਤ ਸਾਰੇ ਪਹਿਲੂਆਂ ਦਾ ਜਾਇਜ਼ਾ ਲਿਆ। ਡਾ. ਮਿਸ਼ਰਾ ਨੇ ਜੀ-20 ਸਮਿਟ ਨੂੰ ਸਫ਼ਲ ਬਣਾਉਣ ਦੇ ਲਈ ਸਾਰੀਆਂ ਏਜੰਸੀਆਂ ਨਾਲ “ਸੰਪੂਰਨ ਸਰਕਾਰ” ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਕਮੇਟੀ ਦੀ ਮੈਂਬਰਾਂ ਨੇ ਵਿਭਿੰਨ ਬੈਠਕਾਂ ਦੇ ਲਈ ਪ੍ਰਸਤਾਵਿਤ ਸਥਾਨਾਂ ਦਾ ਵੀ ਦੌਰਾ ਕੀਤਾ ਅਤੇ ਬਾਰੀਕ ਤੋਂ ਬਾਰੀਕ ਜਾਣਕਾਰੀ ਦਾ ਜਾਇਜ਼ਾ ਲਿਆ। ਵਿੰਭਿਨ ਏਜੰਸੀਆਂ ਕੇ ਕੰਮਕਾਜ ਨੂੰ ਨਿਰਵਿਘਨ ਰੂਪ ਨਾਲ ਅਸਾਨ ਬਣਾਉਣ ਲਈ ਡ੍ਰਾਈ ਰਨ/ਮੌਕ ਡਰਿੱਲ ਆਯੋਜਿਤ ਕਰਨ ਦਾ ਵੀ ਨਿਰਣਾ ਲਿਆ ਗਿਆ। ਕਮੇਟੀ ਨੇ ਆਗਾਮੀ ਜੀ20 ਸਮਿਟ ਦੀਆਂ ਤਿਆਰੀਆਂ ਨਾਲ ਸਬੰਧਿਤ ਵਿਭਿੰਨ ਪਹਿਲੂਆਂ ਦੇ ਲਈ ਮਾਰਗਦਰਸ਼ਨ ਅਤੇ ਨਿਰਦੇਸ਼ ਵੀ ਪ੍ਰਦਾਨ ਕੀਤੇ ਅਤੇ ਅੱਗੇ ਦੀ ਸਮੀਖਿਆ ਦੇ ਲਈ ਅਗਲੇ ਦੋ ਹਫਤਿਆਂ ਵਿੱਚ ਫਿਰ ਤੋਂ ਬੈਠਕ ਬੁਲਾਉਣ ਦਾ ਨਿਰਣਾ ਲਿਆ।
ਤਾਲਮੇਲ ਕਮੇਟੀ ਦੀ ਇਸ ਬੈਠਕ ਨੇ ਭਾਰਤ ਦੀ ਜੀ-20 ਦੀ ਪ੍ਰੈਜ਼ੀਸੈਂਡੀ ਦੇ ਤਹਿਤ ਹੁਣ ਤੱਕ ਆਯੋਜਿਤ ਕੀਤੀਆਂ ਜਾ ਚੁੱਕੀਆਂ ਜੀ-20 ਦੀਆਂ ਬੈਠਕਾਂ ਅਤੇ ਨਿਰਧਾਰਿਤ ਬਾਕੀ ਬੈਠਕਾਂ ਦੀ ਸਮੀਖਿਆ ਕਰਨ ਦਾ ਅਵਸਰ ਵੀ ਪ੍ਰਦਾਨ ਕੀਤਾ। ਕਮੇਟੀ ਨੇ ਕਿਹਾ ਕਿ ਜੀ-20 ਦੀ ਪ੍ਰੈਜ਼ੀਡੈਂਸੀ ਦੇ ਤਹਿਤ ਭਾਰਤ ਨੇ ਹੁਣ ਦੇਸ਼ ਦੇ 55 ਸਥਾਨਾਂ ’ਤੇ 170 ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਜੁਲਾਈ ਅਤੇ ਅਗਸਤ 2023 ਵਿੱਚ ਮੰਤਰੀ ਪੱਧਰੀ ਅਨੇਕ ਬੈਠਕਾਂ ਆਯੋਜਿਤ ਹੋਣ ਵਾਲੀਆਂ ਹਨ।
ਤਾਲਮੇਲ ਕਮੇਟੀ ਨੂੰ ਭਾਰਤ ਦੀ ਜੀ20 ਦੀ ਪ੍ਰਧਾਨਗੀ ਨਾਲ ਸਬੰਧਿਤ ਸਾਰੀਆਂ ਤਿਆਰੀਆਂ ਅਤੇ ਵਿਵਸਥਾਵਾਂ ਦੀ ਨਿਗਰਾਨੀ ਦੇ ਲਈ ਕੈਬਨਿਟ ਨੇ ਅਧਿਕਾਰਿਤ ਕੀਤਾ ਹੈ। ਤਾਲਮੇਲ ਕਮੇਟੀ ਦੀ ਹੁਣ ਤੱਕ ਪੰਜ ਬੈਠਕਾਂ ਹੋ ਚੁੱਕੀਆਂ ਹਨ। ਇਸ ਦੇ ਇਲਾਵਾ, ਕਈ ਬੈਠਕਾਂ ਭਾਰਤ ਦੀ ਜੀ-20 ਦੀ ਪ੍ਰੈਜ਼ੀਡੈਂਸੀ ਨਾਲ ਸਬੰਧਿਤ ਵਿਸ਼ੇਸ਼ ਮੂਲਭੂਤ ਅਤੇ ਵਿਵਸਥਾ ਨਾਲ ਸਬੰਧਿਤ ਮਾਮਲਿਆਂ ’ਤੇ ਚਰਚਾ ਦੇ ਲਈ ਆਯੋਜਿਤ ਕੀਤੀਆਂ ਗਈਆਂ ਹਨ।
ਇਸ ਬੈਠਕ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵੀ.ਕੇ. ਸਕਸੈਨਾ, ਕੈਬਨਿਟ ਸਕੱਤਰ ਸ਼੍ਰੀ ਰਾਜੀਬ ਗੌਬਾ ਸਮੇਤ ਹੋਰ ਮੰਨ-ਪ੍ਰਮੰਨੇ ਵਿਅਕਤੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
*****
ਆਰਐੱਮ/ਡੀਐੱਸ/ਵੀਐੱਮ