Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਪ੍ਰਧਾਨ ਮੰਤਰੀ ਦੇ ਨੇਪਾਲ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਨੇਪਾਲ ਸੰਯੁਕਤ ਬਿਆਨ (11-12 ਮਈ 2018)

ਭਾਰਤ ਦੇ ਪ੍ਰਧਾਨ ਮੰਤਰੀ ਦੇ ਨੇਪਾਲ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਨੇਪਾਲ ਸੰਯੁਕਤ ਬਿਆਨ (11-12 ਮਈ 2018)

ਭਾਰਤ ਦੇ ਪ੍ਰਧਾਨ ਮੰਤਰੀ ਦੇ ਨੇਪਾਲ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਨੇਪਾਲ ਸੰਯੁਕਤ ਬਿਆਨ (11-12 ਮਈ 2018)

ਭਾਰਤ ਦੇ ਪ੍ਰਧਾਨ ਮੰਤਰੀ ਦੇ ਨੇਪਾਲ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਨੇਪਾਲ ਸੰਯੁਕਤ ਬਿਆਨ (11-12 ਮਈ 2018)


1. ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਨਰੇਂਦਰ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਕੇ ਪੀ ਸ਼ਰਮਾ ਓਲੀ ਦੇ ਸੱਦੇ ਉੱਤੇ 11 ਤੋਂ 12 ਨਵੰਬਰ 2018 ਨੂੰ ਨੇਪਾਲ ਦੇ ਸਰਕਾਰੀ ਦੌਰੇ ਉੱਤੇ ਗਏ।

2. 2018 ਵਿੱਚ ਆਪਣੀ ਦੂਜੀ ਸਿਖਰ ਮੀਟਿੰਗ ਦੌਰਾਨ ਦੋਹਾਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦੀ ਡੂੰਘੀ ਮਿੱਤਰਤਾ ਅਤੇ ਸਮਝ-ਬੂਝ ਦੀ ਝਲਕ ਭਰੇ 11 ਮਈ 2018 ਨੂੰ ਬਹੁਤ ਨਿੱਘੇ ਅਤੇ ਸਦਭਾਵਨਾ ਭਰੇ ਮਾਹੌਲ ਵਿੱਚ, ਜਿਸ ਤੋਂ ਵਫਦ ਪੱਧਰ ਦੀ ਗੱਲਬਾਤ ਕੀਤੀ।

3. ਦੋਹਾਂ ਪ੍ਰਧਾਨ ਮੰਤਰੀਆਂ ਨੇ ਅਪ੍ਰੈਲ 2018 ਵਿੱਚ ਪ੍ਰਧਾਨ ਮੰਤਰੀ ਓਲੀ ਦੇ ਨਵੀਂ ਦਿੱਲੀ ਦੇ ਸਰਕਾਰੀ ਦੌਰੇ ਦੌਰਾਨ ਹੋਈ ਆਪਣੀ ਮੀਟਿੰਗ ਨੂੰ ਯਾਦ ਕੀਤਾ ਅਤੇ ਇਸ ਗੱਲ ਬਾਰੇ ਸਹਿਮਤੀ ਬਣੀ ਕਿ ਉਸ ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿਚ ਬੀਤੇ ਸਮੇਂ ਵਿਚ ਹੋਏ ਸਮਝੌਤਿਆਂ ਅਤੇ ਸਮਝ-ਬੂਝ ਨੂੰ ਲਾਗੂ ਕਰਨ ਲਈ ਮਾਹੌਲ ਵਿੱਚ ਜੋ ਤੇਜ਼ੀ ਆਈ ਸੀ, ਨੂੰ ਕਾਇਮ ਰੱਖਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਹ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਖੇਤੀਬਾੜੀ, ਰੇਲਵੇ ਸੰਪਰਕ ਅਤੇ ਇਨਲੈਂਡ ਵਾਟਰਵੇਜ਼ ਦੇ ਵਿਕਾਸ ਲਈ ਦੁਵੱਲੇ ਉਪਰਾਲਿਆਂ, ਜਿਨ੍ਹਾਂ ਬਾਰੇ ਕਿ ਪ੍ਰਧਾਨ ਮੰਤਰੀ ਓਲੀ ਦੇ ਭਾਰਤ ਦੌਰੇ ਦੌਰਾਨ ਦੋਹਾਂ ਧਿਰਾਂ ਵਿੱਚ ਸਹਿਮਤੀ ਬਣੀ ਸੀ, ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ , ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਕਾਇਆਕਲਪ ਵਰਗਾ ਪ੍ਰਭਾਵ ਪਵੇਗਾ।

4. ਦੋਹਾਂ ਦੇਸ਼ਾਂ ਵਿੱਚ ਵੱਖ-ਵੱਖ ਪੱਧਰਾਂ ਉੱਤੇ ਨਜ਼ਦੀਕੀ ਅਤੇ ਬਹੁਪੱਖੀ ਸਬੰਧ ਕਾਇਮ ਹੋਣ ਦਾ ਜਾਇਜ਼ਾ ਲੈਂਦੇ ਹੋਏ ਦੋਹਾਂ ਪ੍ਰਧਾਨ ਮੰਤਰੀਆਂ ਨੇ ਆਪਣਾ ਇਹ ਵਾਅਦਾ ਦੁਹਰਾਇਆ ਕਿ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਉਹ ਮਿਲ ਕੇ ਕੰਮ ਕਰਨਗੇ ਅਤੇ ਵੱਖ-ਵੱਖ ਖੇਤਰਾਂ ਵਿੱਚ ਚਲ ਰਹੇ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਬਰਾਬਰੀ, ਆਪਸੀ ਵਿਸ਼ਵਾਸ, ਸਨਮਾਨ ਅਤੇ ਸਾਂਝੇ ਲਾਭ ਦੇ ਸਿਧਾਂਤ ਉੱਤੇ ਸਮਾਜਿਕ -ਆਰਥਿਕ ਵਿਕਾਸ ਲਈ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

5. ਦੋਹਾਂ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੱਤਾ ਕਿ ਦੁਵੱਲੇ ਢਾਂਚੇ ਦੀਆਂ ਮੀਟਿੰਗਾਂ ਰੈਗੂਲਰ ਅਧਾਰ ਉੱਤੇ ਆਯੋਜਿਤ ਕੀਤੀਆਂ ਜਾਣ। ਇਨ੍ਹਾਂ ਮੀਟਿੰਗਾਂ ਵਿੱਚ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਮੀਟਿੰਗ ਮੰਤਰੀ ਪੱਧਰ ਉੱਤੇ ਵੀ ਆਯੋਜਿਤ ਕਰਨਾ ਅਤੇ ਨਾਲ ਹੀ ਆਰਥਿਕ ਅਤੇ ਵਿਕਾਸ ਸਬੰਧੀ ਸਹਿਯੋਗ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਜਾਇਜ਼ਾ ਲੈਣਾ ਵੀ ਸ਼ਾਮਲ ਹੈ।

6. ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨੇਪਾਲ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਨੇਪਾਲ ਦੇ ਭਾਰਤ ਨਾਲ ਵਧ ਰਹੇ ਵਪਾਰ ਘਾਟੇ ਉੱਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਇਸ ਘਾਟੇ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸੰਦਰਭ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਹਾਲ ਹੀ ਵਿੱਚ ਵਪਾਰ, ਟ੍ਰਾਂਜ਼ਿਟ ਅਤੇ ਸਹਿਯੋਗ ਬਾਰੇ ਹੋਈ ਅੰਤਰ -ਸਰਕਾਰੀ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕੀਤਾ। ਇਸ ਮੀਟਿੰਗ ਵਿੱਚ ਗੈਰ ਅਧਿਕਾਰਿਤ ਵਪਾਰ ਉੱਤੇ ਕਾਬੂ ਪਾਉਣ ਲਈ ਸਾਂਝੇ ਤੌਰ ‘ਤੇ ਦੁਵੱਲੀ ਵਪਾਰ ਸੰਧੀ ਅਤੇ ਸਬੰਧਤ ਸਮਝੌਤਿਆਂ ਦਾ ਵਿਸਤ੍ਰਿਤ ਜਾਇਜ਼ਾ ਲਿਆ ਤਾਂਕਿ ਭਾਰਤੀ ਮਾਰਕੀਟ ਤੱਕ ਨੇਪਾਲ ਦੀ ਪਹੁੰਚ ਆਸਾਨ ਹੋ ਸਕੇ ਅਤੇ ਸਮੁੱਚੇ ਦੋ ਪੱਖੀ ਵਪਾਰ ਵਿੱਚ ਤੇਜ਼ੀ ਆ ਸਕੇ ਅਤੇ ਨੇਪਾਲ ਦੇ ਟ੍ਰਾਂਜ਼ਿਟ ਵਪਾਰ ਲਈ ਸਹੂਲਤ ਮਿਲ ਸਕੇ।

7. ਦੋਹਾਂ ਪ੍ਰਧਾਨ ਮੰਤਰੀਆਂ ਨੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਲੋਕਾਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਕੁਨੈਕਟੀਵਿਟੀ ਦੀ ਉਤਪ੍ਰੇਰਕ ਭੂਮਿਕਾ ਦਾ ਜ਼ਿਕਰ ਕੀਤਾ। ਉਹ ਇਸ ਗੱਲ ਲਈ ਸਹਿਮਤ ਹੋਏ ਕਿ ਆਰਥਿਕ ਅਤੇ ਆਪਸੀ ਕੁਨੈਕਟੀਵਿਟੀ ਵਿੱਚ ਹਵਾਈ, ਜ਼ਮੀਨੀ ਅਤੇ ਸਮੁੰਦਰੀ ਰਸਤੇ ਵਾਧਾ ਕਰਨ ਲਈ ਕਦਮ ਚੁੱਕੇ ਜਾਣ। ਲੋਕਾਂ ਤੋਂ ਲੋਕਾਂ ਤੱਕ ਸੰਪਰਕਾਂ ਦੀ ਅਹਿਮੀਅਤ ਨੂੰ ਮਾਨਤਾ ਦਿੰਦੇ ਹੋਏ ਅਤੇ ਮਿੱਤਰਤਾ ਭਰੇ ਦੁਵੱਲੇ ਸਬੰਧਾਂ ਦੀ ਲੋੜ ਨੂੰ ਸਮਝਦਿਆਂ ਦੋਹਾਂ ਪ੍ਰਧਾਨ ਮੰਤਰੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸਹਿਯੋਗ ਵਿੱਚ ਵਾਧਾ ਕੀਤਾ ਜਾਵੇ। ਇਸ ਵਿੱਚ ਨੇਪਾਲ ਵਿੱਚ ਦਾਖਲੇ ਲਈ ਵਾਧੂ ਹਵਾਈ ਦਾਖਲਾ ਰੂਟਾਂ ਸਬੰਧੀ ਜੋ ਪਹਿਲਾਂ ਤਕਨੀਕੀ ਗੱਲਬਾਤ ਦੋਹਾਂ ਧਿਰਾਂ ਵਿੱਚ ਹੋਈ ਹੈ, ਉਸ ਨੂੰ ਵੀ ਸ਼ਾਮਲ ਕੀਤਾ ਜਾਵੇ।

8. ਦੋਹਾਂ ਪ੍ਰਧਾਨ ਮੰਤਰੀਆਂ ਨੇ ਜਲ ਸੰਸਾਧਨਾਂ ਦੇ ਮਾਮਲੇ ਵਿੱਚ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਸਾਂਝੇ ਲਾਭ ਲਈ ਸਹਿਯੋਗ ਨੂੰ ਵਧਾਉਣ ਦੀ ਅਹਿਮੀਅਤ ਨੂੰ ਦੁਹਰਾਇਆ। ਇਨ੍ਹਾਂ ਖੇਤਰਾਂ ਵਿੱਚ ਦਰਿਆਈ ਟ੍ਰੇਨਿੰਗ ਵਰਕਸ, ਹੜਾਂ ਦੇ ਪ੍ਰਬੰਧਨ, ਸਿੰਚਾਈ ਵਗੈਰਾ ਅਤੇ ਨਾਲ ਹੀ ਚਲ ਰਹੇ ਦੁਵੱਲੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਗਤੀ ਵਿੱਚ ਵਾਧਾ ਕਰਨਾ ਸ਼ਾਮਲ ਹੈ। ਦੋਹਾਂ ਨੇ ਸਾਂਝੀ ਟੀਮ ਕਾਇਮ ਕਰਨ ਉੱਤੇ ਤਸੱਲੀ ਪ੍ਰਗਟਾਈ। ਇਹ ਟੀਮ ਹੜਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ ਅਤੇ ਸਥਿਤੀ ਦੇ ਕਾਇਮ ਰਹਿਣਯੋਗ ਹੱਲ ਲਈ ਢੁਕਵੇਂ ਕਦਮਾਂ ਬਾਰੇ ਵਿਚਾਰ ਕਰੇਗੀ।

9. ਦੋਹਾਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਤੌਰ ‘ਤੇ ਨੇਪਾਲ ਵਿੱਚ 900 ਮੈਗਾਵਾਟ ਦੇ ਅਰੁਣ-3 ਪਣਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਬਿਜਲੀ ਪੈਦਾ ਹੋਣ ਅਤੇ ਇਸ ਦੇ ਵਪਾਰ ਵਿੱਚ ਦੋਹਾਂ ਦੇਸ਼ਾਂ ਵਿੱਚ ਸਹਿਯੋਗ ਵਧੇਗਾ। ਦੋਹਾਂ ਪ੍ਰਧਾਨ ਮੰਤਰੀਆਂ ਨੇ 17 ਅਪ੍ਰੈਲ, 2018 ਨੂੰ ਬਿਜਲੀ ਖੇਤਰ ਵਿੱਚ ਸਹਿਯੋਗ ਲਈ ਜੋ ਸਾਂਝੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਹੋਈ ਸੀ, ਉਸ ਦੇ ਸਿੱਟਿਆਂ ਦਾ ਸੁਆਗਤ ਕੀਤਾ। ਦੋਹਾਂ ਨੇ ਦੁਵੱਲੇ ਬਿਜਲੀ ਵਪਾਰ ਸਮਝੌਤੇ ਦੀਆਂ ਲੀਹਾਂ ਉੱਤੇ ਬਿਜਲੀ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ।

10. ਪ੍ਰਧਾਨ ਮੰਤਰੀ ਮੋਦੀ ਨੇ ਜਨਕਪੁਰ ਅਤੇ ਮੁਕਤੀਨਾਥ ਦਾ ਦੌਰਾ ਕੀਤਾ ਅਤੇ ਕਾਠਮੰਡੂ ਅਤੇ ਜਨਕਪੁਰ ਵਿੱਚ ਨਾਗਰਿਕ ਅਭਿਨੰਦਨ ਸਮਾਰੋਹਾਂ ਵਿੱਚ ਹਿੱਸਾ ਲਿਆ।

11. ਦੋਹਾਂ ਦੇਸ਼ਾਂ ਅਤੇ ਇਥੋਂ ਦੀ ਜਨਤਾ ਵਿੱਚ ਨਜ਼ਦੀਕੀ ਧਾਰਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਦੋਹਾਂ ਪ੍ਰਧਾਨ ਮੰਤਰੀਆਂ ਨੇ ਨੇਪਾਲ-ਭਾਰਤ ਰਾਮਾਇਣ ਸਰਕਟ ਦੀ ਸ਼ੁਰੂਆਤ ਕੀਤੀ ਜੋ ਕਿ ਸੀਤਾ ਦੇ ਜਨਮ ਸਥਾਨ ਜਨਕਪੁਰ ਨੂੰ ਆਯੋਧਿਆ ਅਤੇ ਰਾਮਾਇਣ ਨਾਲ ਸਬੰਧਤ ਹੋਰ ਟਿਕਾਣਿਆਂ ਨਾਲ ਜੋੜੇਗਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਜਨਕਪੁਰ ਅਤੇ ਅਯੁੱਧਿਆ ਦਰਮਿਆਨ ਸਿੱਧੀ ਬੱਸ ਸੇਵਾ ਨੂੰ ਹਰੀ ਝੰਡੀ ਵਿਖਾਈ।

12. ਦੋਹਾਂ ਪ੍ਰਧਾਨ ਮੰਤਰੀਆਂ ਨੇ ਆਪਣੇ ਸਬੰਧਤ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਲਟਕ ਰਹੇ ਸਾਰੇ ਮਸਲੇ ਸਤੰਬਰ, 2018 ਤੱਕ ਹੱਲ ਕੀਤੇ ਜਾਣ ਤਾਂਕਿ ਸਾਰੇ ਖੇਤਰਾਂ ਵਿੱਚ ਸਹਿਯੋਗ ਵਿੱਚ ਤੇਜ਼ੀ ਆ ਸਕੇ।

13. ਦੋਹਾਂ ਪ੍ਰਧਾਨ ਮੰਤਰੀਆਂ ਨੇ ਬਿਮਸਟੈੱਕ, ਸਾਰਕ ਅਤੇ ਬੀਬੀਆਈਐੱਨ ਢਾਂਚਿਆਂ ਅਧੀਨ ਖੇਤਰੀ ਅਤੇ ਉੱਪ-ਖੇਤਰੀ ਸਹਿਯੋਗ ਵਧਾਉਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਤਾਂ ਕਿ ਪਛਾਣੇ ਗਏ ਖੇਤਰਾਂ ਵਿੱਚ ਲਾਹੇਵੰਦ ਸਹਿਯੋਗ ਕਾਇਮ ਹੋ ਸਕੇ।

14. ਦੋਵੇਂ ਪ੍ਰਧਾਨ ਮੰਤਰੀ ਇਸ ਗੱਲ ਲਈ ਸਹਿਮਤ ਸਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਨੇਪਾਲ ਦੇ ਤੀਸਰੇ ਦੌਰੇ ਨੇ ਸਦੀਆਂ ਪੁਰਾਣੇ ਮਿੱਤਰਤਾ ਭਰੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਉਸ ਨੇ ਸਾਡੀ ਵਧ ਰਹੀ ਭਾਈਵਾਲੀ ਨੂੰ ਤਾਜ਼ਾ ਹਿਲੋਰਾ ਦਿੱਤਾ ਹੈ।

15. ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਓਲੀ ਦਾ ਇਸ ਸ਼ਾਨਦਾਰ ਸੱਦੇ ਅਤੇ ਨਿੱਘੀ ਮੇਜ਼ਬਾਨੀ ਲਈ ਧੰਨਵਾਦ ਕੀਤਾ।

16. ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਓਲੀ ਨੂੰ ਭਾਰਤ ਦੌਰੇ ‘ਤੇ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਓਲੀ ਨੇ ਇਸ ਸੱਦੇ ਨੂੰ ਪ੍ਰਵਾਨ ਕਰ ਲਿਆ ਅਤੇ ਇਸ ਬਾਰੇ ਤਰੀਕਾਂ ਦਾ ਅੰਤਿਮ ਫੈਸਲਾ ਡਿਪਲੋਮੈਟਿਕ ਚੈਨਲਾਂ ਰਾਹੀਂ ਕੀਤਾ ਜਾਵੇਗਾ।

ਏਕੇਟੀ/ਐੱਸਐੱਚ/ਵੀਕੇ