ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਾਣਯੋਗ ਡੋਨਾਲਡ ਜੇ. ਟ੍ਰੰਪ ਨੇ 13 ਫਰਵਰੀ, 2025 ਨੂੰ ਵਾਸ਼ਿੰਗਟਨ ਡੀਸੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰੀ ਕੰਮਕਾਜੀ ਯਾਤਰਾ ਦੀ ਮੇਜ਼ਬਾਨੀ ਕੀਤੀ।
ਸੁਤੰਤਰਤਾ, ਕਾਨੂੰਨ ਦੇ ਸ਼ਾਸਨ, ਮਾਨਵ ਅਧਿਕਾਰਾਂ ਅਤੇ ਬਹੁਲਵਾਦ ਨੂੰ ਮਹੱਤਵ ਦੇਣ ਵਾਲੇ ਅਖੰਡਤਾ ਅਤੇ ਜੀਵੰਤ ਲੋਕਤੰਤਰਾਂ ਦੇ ਪ੍ਰਮੁੱਖਾਂ ਦੇ ਰੂਪ ਵਿੱਚ, ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ (India-U.S. Comprehensive Global Strategic Partnership) ਦੀ ਸਮਰੱਥਾ ਦੀ ਪੁਸ਼ਟੀ ਕੀਤੀ, ਜੋ ਆਪਸੀ ਵਿਸ਼ਵਾਸ, ਸਾਂਝੇ ਹਿਤਾਂ, ਸਦਭਾਵਨਾ ਅਤੇ ਆਪਣੇ ਨਾਗਰਿਕਾਂ ਦੀ ਮਜ਼ਬੂਤ ਭਾਗੀਦਾਰੀ ‘ਤੇ ਅਧਾਰਿਤ ਹੈ।
ਅੱਜ, ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਹਿਯੋਗ ਦੇ ਪ੍ਰਮੁੱਖ ਥੰਮ੍ਹਾਂ ਵਿੱਚ ਪਰਿਵਰਤਨਕਾਰੀ ਬਦਲਾਅ ਲਿਆਉਣ ਹਿਤ ਇੱਕ ਨਵੀਂ ਪਹਿਲ “21ਵੀਂ ਸਦੀ ਦੇ ਲਈ ਯੂਐੱਸ-ਇੰਡੀਆ ਕੰਪੈਕਟ(“ਮਿਲਿਟਰੀ ਪਾਰਟਨਰਸ਼ਿਪ, ਤੇਜ਼ ਵਣਜ ਅਤੇ ਟੈਕਨੋਲੋਜੀ ਦੇ ਲਈ ਅਵਸਰਾਂ ਨੂੰ ਉਤਪ੍ਰੇਰਿਤ ਕਰਨਾ”) (“U.S.-India COMPACT (Catalyzing Opportunities for Military Partnership, Accelerated Commerce & Technology) for the 21st Century”) ਦੀ ਸ਼ੁਰੂਆਤ ਕੀਤੀ । ਇਸ ਪਹਿਲ ਦੇ ਤਹਿਤ, ਉਨ੍ਹਾਂ ਨੇ ਪਰਸਪਰ ਤੌਰ ‘ਤੇ ਲਾਭਕਾਰੀ ਸਾਂਝੇਦਾਰੀ ਦੇ ਲਈ ਵਿਸ਼ਵਾਸ ਦੇ ਪੱਧਰ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇਸ ਵਰ੍ਹੇ ਸ਼ੁਰੂਆਤੀ ਪਰਿਣਾਮਾਂ ਦੇ ਨਾਲ ਪਰਿਣਾਮ-ਸੰਚਾਲਿਤ ਏਜੰਡਾ ਦੇ ਲਈ ਪ੍ਰਤੀਬੱਧਤਾ ਜਤਾਈ। (Today, President Trump and Prime Minister Modi launched a new initiative – the “U.S.-India COMPACT (Catalyzing Opportunities for Military Partnership, Accelerated Commerce & Technology) for the 21st Century” – to drive transformative change across key pillars of cooperation. Under this initiative, they committed to a results-driven agenda with initial outcomes this year to demonstrate the level of trust for a mutually beneficial partnership.)
ਰੱਖਿਆ
ਅਮਰੀਕਾ-ਭਾਰਤ ਰਣਨੀਤਕ ਹਿਤਾਂ (U.S.-India strategic interests) ਦੇ ਗਹਿਨ ਅਭਿਸਰਣ (deepening convergence) ਦਾ ਉਲੇਖ ਕਰਦੇ ਹੋਏ, ਦੋਹਾਂ ਨੇਤਾਵਾਂ ਨੇ ਕਈ ਖੇਤਰਾਂ ਵਿੱਚ ਫੈਲੀ ਇੱਕ ਗਤੀਸ਼ੀਲ ਰੱਖਿਆ ਸਾਂਝੇਦਾਰੀ ਦੇ ਲਈ ਆਪਣੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਰੱਖਿਆ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਲਈ, ਦੋਹਾਂ ਧਿਰਾਂ ਨੇ ਇਸ ਵਰ੍ਹੇ 21ਵੀਂ ਸਦੀ ਵਿੱਚ ਯੂਐੱਸ-ਭਾਰਤ ਪ੍ਰਮੁੱਖ ਰੱਖਿਆ ਸਾਂਝੇਦਾਰੀ ਦੇ ਲਈ ਇੱਕ ਨਵੇਂ ਦਸ ਵਰ੍ਹਿਆਂ ਦੀ ਫ੍ਰੇਮਵਰਕ ‘ਤੇ ਹਸਤਾਖਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ।
ਦੋਹਾਂ ਨੇਤਾਵਾਂ ਨੇ ਅੱਜ ਤੱਕ ਭਾਰਤ ਦੀ ਵਸਤੂ ਸੂਚੀ (inventory) ਵਿੱਚ ਸੀ-130ਜੇ ਸੁਪਰ ਹਰਕਿਊਲਿਸ, ਸੀ-17 ਗਲੋਬਮਾਸਟਰ, ਪੀ-81 ਪੋਸੀਡੌਨ ਏਅਰਕ੍ਰਾਫਟ, (ਸੀਐੱਚ-47ਐੱਫ ਚਿਨੂਕਸ, ਐੱਮਐੱਚ-60ਆਰ ਸੀਹੌਕਸ, ਅਤੇ ਏਐੱਚ-64ਈ ਅਪਾਚੇ; ਹਾਰਪੂਨ ਐਂਟੀ-ਸ਼ਿਪ ਮਿਜ਼ਾਈਲਾਂ; ਐੱਮ777 ਹੌਵਿਤਜ਼ਰਸ; ਅਤੇ ਐੱਮਕਿਊ-9ਬੀਐੱਸ ਜਿਹੀਆਂ ਅਮਰੀਕੀ ਮੂਲ ਦੀਆਂ ਰੱਖਿਆ ਵਸਤਾਂ ਦੇ ਮਹੱਤਵਪੂਰਨ ਏਕੀਕਰਣ ਦਾ ਸੁਆਗਤ ਕੀਤਾ।(The leaders welcomed the significant integration of U.S.-origin defense items into India’s inventory to date, including C130J Super Hercules, C17 Globemaster III, P8I Poseidon aircraft; CH47F Chinooks, MH60R Seahawks, and AH64E Apaches; Harpoon anti-ship missiles; M777 howitzers; and MQ9Bs.) ਦੋਹਾਂ ਨੇਤਾਵਾਂ ਨੇ ਨਿਰਧਾਰਿਤ ਕੀਤਾ ਕਿ ਅਮਰੀਕਾ ਅੰਤਰ-ਸੰਚਾਲਨ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੇ ਨਾਲ ਰੱਖਿਆ ਵਿਕਰੀ ਅਤੇ ਸਹਿ-ਉਤਪਾਦਨ ਦਾ ਵਿਸਤਾਰ ਕੀਤਾ ਜਾਵੇਗਾ। ਉਨ੍ਹਾਂ ਨੇ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਲਈ ਭਾਰਤ ਵਿੱਚ “ਜੈਵਲਿਨ” ਐਂਟੀ-ਟੈਂਕ ਗਾਇਡਿਡ ਮਿਜ਼ਾਈਲਾਂ (“Javelin” Anti-Tank Guided Missiles) ਅਤੇ “ਸਟ੍ਰਾਇਕਰ” ਇਨਫੈਂਟ੍ਰੀ ਕੰਬੈਟ ਵ੍ਹੀਕਲਸ (“Stryker” Infantry Combat Vehicles) ਦੇ ਲਈ ਇਸ ਵਰ੍ਹੇ ਨਵੀਂ ਖਰੀਦ ਅਤੇ ਸਹਿ-ਉਤਪਾਦਨ ਵਿਵਸਥਾ ਨੂੰ ਅੱਗੇ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਵਿਕਰੀ ਸ਼ਰਤਾਂ ‘ਤੇ ਸਮਝੌਤੇ ਦੇ ਬਾਅਦ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੀ ਸਮੁੰਦਰੀ ਨਿਗਰਾਨੀ ਪਹੁੰਚ ਨੂੰ ਵਧਾਉਣ ਦੇ ਲਈ ਛੇ ਅਤਿਰਿਕਤ ਪੀ-8 ਆਈ ਸਮੁੰਦਰੀ ਗਸ਼ਤੀ ਜਹਾਜ਼ਾਂ ਦੀ ਖਰੀਦ ਪੂਰੀ ਹੋਣ ਦੀ ਭੀ ਆਸ਼ਾ ਵਿਅਕਤ ਕੀਤੀ।
ਇਹ ਸਵੀਕਾਰ ਕਰਦੇ ਹੋਏ ਕਿ ਭਾਰਤ ਰਣਨੀਤਕ ਵਪਾਰ ਅਧਿਕਾਰ -1 (Strategic Trade Authorization-1 (STA1) ਅਥਾਰਿਟੀ ਵਾਲਾ ਇੱਕ ਪ੍ਰਮੁੱਖ ਰੱਖਿਆ ਸਾਂਝੇਦਾਰ ਹੈ ਅਤੇ ਇੱਕ ਪ੍ਰਮੁੱਖ ਕਵਾਡ ਸਾਂਝੇਦਾਰ ਹੈ, ਅਮਰੀਕਾ ਅਤੇ ਭਾਰਤ ਆਪਣੇ ਸਬੰਧਿਤ ਹਥਿਆਰ ਟ੍ਰਾਂਸਫਰ ਰੈਗੂਲੇਸ਼ਨਸ (arms transfer regulations), ਦੀ ਸਮੀਖਿਆ ਕਰਨਗੇ, ਜਿਸ ਵਿੱਚ ਅੰਤਰਰਾਸ਼ਟਰੀ ਹਥਿਆਰ ਟ੍ਰੈਫਿਕ ਰੈਗੂਲੇਸ਼ਨਸ (International Traffic in Arms Regulations (ITAR) ਸ਼ਾਮਲ ਹਨ, ਤਾਕਿ ਰੱਖਿਆ ਵਪਾਰ, ਟੈਕਨੋਲੋਜੀ ਐਕਸਚੇਂਜ ਅਤੇ ਮੈਂਟੇਨੈਂਸ, ਅਤਿਰਿਕਤ ਸਪਲਾਈ ਅਤੇ ਅਮਰੀਕਾ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਰੱਖਿਆ ਪ੍ਰਣਾਲੀਆਂ ਦੀ ਦੇਸ਼ ਵਿੱਚ ਮੁਰੰਮਤ ਅਤੇ ਓਵਰਹਾਲ (repair and overhaul of U.S.-provided defense systems) ਨੂੰ ਸੁਵਿਵਸਥਿਤ ਕੀਤਾ ਜਾ ਸਕੇ। ਦੋਹਾਂ ਨੇਤਾਵਾਂ ਨੇ ਆਪਣੀਆਂ ਖਰੀਦ ਪ੍ਰਣਾਲੀਆਂ ਨੂੰ ਬਿਹਤਰ ਢੰਗ ਨਾਲ ਅਨੁਕੂਲ ਕਰਨ ਅਤੇ ਰੱਖਿਆ ਵਸਤਾਂ ਅਤੇ ਸੇਵਾਵਾਂ ਦੀ ਪਰਸਪਰ ਸਪਲਾਈ (reciprocal supply) ਨੂੰ ਸਮਰੱਥ ਕਰਨ ਦੇ ਲਈ ਇਸ ਵਰ੍ਹੇ ਪਰਸਪਰ ਰੱਖਿਆ ਖਰੀਦ (ਆਰਡੀਪੀ- RDP) ਸਮਝੌਤੇ ਦੇ ਲਈ ਵਾਰਤਾਲਾਪ ਦੀ ਸ਼ੁਰੂਆਤ ਕਰਨ ਦਾ ਭੀ ਸੱਦਾ ਦਿੱਤਾ। ਨੇਤਾਵਾਂ ਨੇ ਪੁਲਾੜ, ਹਵਾਈ ਰੱਖਿਆ, ਮਿਜ਼ਾਈਲ, ਸਮੁੰਦਰੀ ਅਤੇ ਪਾਣੀ ਦੇ ਹੇਠ ਦੀਆਂ ਟੈਕਨੋਲੋਜੀਆਂ ਵਿੱਚ ਰੱਖਿਆ ਟੈਕਨੋਲੋਜੀ ਸਹਿਯੋਗ ਵਿੱਚ ਤੇਜ਼ੀ ਲਿਆਉਣ ਦਾ ਸੰਕਲਪ ਲਿਆ, ਨਾਲ ਹੀ ਅਮਰੀਕਾ ਨੇ ਭਾਰਤ ਨੂੰ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਅਤੇ ਸਮੁੰਦਰ ਹੇਠਲੀਆਂ ਪ੍ਰਣਾਲੀਆਂ (undersea systems) ਨੂੰ ਜਾਰੀ ਕਰਨ ਦੀ ਆਪਣੀ ਨੀਤੀ ਦੀ ਸਮੀਖਿਆ ਦਾ ਐਲਾਨ ਕੀਤਾ।
ਰੱਖਿਆ ਉਦਯੋਗਿਕ ਸਹਿਯੋਗ ਦੇ ਲਈ ਅਮਰੀਕਾ-ਭਾਰਤ ਰੋਡਮੈਪ ‘ਤੇ ਨਿਰਮਾਣ ਅਤੇ ਆਟੋਨੋਮਸ ਸਿਸਟਮਸ ਦੇ ਵਧਦੇ ਮਹੱਤਵ ਨੂੰ ਪਹਿਚਾਣਦੇ ਹੋਏ, ਨੇਤਾਵਾਂ ਨੇ ਇੰਡੋ-ਪੈਸਿਫਿਕ ਵਿੱਚ ਉਦਯੋਗ ਸਾਂਝੇਦਾਰੀ ਅਤੇ ਉਤਪਾਦਨ ਨੂੰ ਵਧਾਉਣ ਦੇ ਲਈ ਇੱਕ ਨਵੀਂ ਪਹਿਲ-ਆਟੋਨੋਮਸ ਸਿਸਟਮਸ ਇੰਡਸਟ੍ਰੀ ਅਲਾਇੰਸ (Autonomous Systems Industry Alliance-ਏਐੱਸਆਈਏ /ASIA) ਦਾ ਐਲਾਨ ਕੀਤਾ। ਦੋਹਾਂ ਨੇਤਾਵਾਂ ਨੇ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਅਤਿਆਧੁਨਿਕ ਸਮੁੰਦਰੀ ਪ੍ਰਣਾਲੀਆਂ ਅਤੇ ਉੱਨਤ ਏਆਈ-ਸਮਰੱਥ ਕਾਊਂਟਰ ਮਾਨਵ ਰਹਿਤ ਹਵਾਈ ਪ੍ਰਣਾਲੀ- (ਯੂਏਐੱਸ /UAS) ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਲਈ ਅਡਵਾਂਸਡ ਆਟੋਨੋਮਸ ਟੈਕਨੋਲੋਜੀਜ਼ ਅਤੇ ਐਂਡੁਰਿਲ ਇੰਡਸਟ੍ਰੀਜ਼ ਐਂਡ ਮਹਿੰਦਰਾ ਗਰੁੱਪ (Anduril Industries and Mahindra Group) ਦੇ ਦਰਮਿਆਨ ਇੱਕ ਨਵੀਂ ਸਾਂਝੇਦਾਰੀ ਦਾ ਸੁਆਗਤ ਕੀਤਾ, ਅਤੇ ਸਰਗਰਮ ਟੋਡ ਐਰੇ ਸਿਸਟਮ (active towed array systems) ਦੇ ਸਹਿ-ਵਿਕਾਸ ਦੇ ਲਈ ਐੱਲ3 ਹੈਰਿਸ (L3 Harris) ਅਤੇ ਭਾਰਤ ਇਲੈਕਟ੍ਰੌਨਿਕਸ (Bharat Electronics) ਦੇ ਦਰਮਿਆਨ ਸਾਂਝੇਦਾਰੀ ਦਾ ਸੁਆਗਤ ਕੀਤਾ।
ਦੋਹਾਂ ਨੇਤਾਵਾਂ ਨੇ ਨਵੀਨਤਮ ਟੈਕਨੋਲੋਜੀਆਂ ਨੂੰ ਸ਼ਾਮਲ ਕਰਦੇ ਹੋਏ, ਉੱਨਤ ਟ੍ਰੇਨਿੰਗ, ਅਭਿਆਸ ਅਤੇ ਸੰਚਾਲਨ ਦੇ ਜ਼ਰੀਏ ਸਾਰੇ ਖੇਤਰਾਂ-ਵਾਯੂ, ਭੂਮੀ, ਸਮੁੰਦਰ, ਪੁਲਾੜ ਅਤੇ ਸਾਇਬਰਸਪੇਸ(air, land, sea, space, and cyberspace)-ਵਿੱਚ ਮਿਲਿਟਰੀ ਸਹਿਯੋਗ ਨੂੰ ਵਧਾਉਣ ਦਾ ਭੀ ਸੰਕਲਪ ਲਿਆ। ਉਨ੍ਹਾਂ ਨੇ ਭਾਰਤ ਵਿੱਚ ਵਪਾਰ ਪੱਧਰ ਅਤੇ ਮਹੱਤਵਪੂਰਨ ਤੌਰ ‘ਤੇ ਆਯੋਜਿਤ ਹੋਣ ਵਾਲੇ ਅਗਾਮੀ “ਟਾਇਗਰ ਟ੍ਰਾਇੰਫ” (“Tiger Triumph”) ਤ੍ਰਿ-ਸੇਵਾ ਅਭਿਆਸ (tri-service exercise) (ਜਿਸ ਦਾ ਉਦਘਾਟਨ 2019 ਵਿੱਚ ਕੀਤਾ ਗਿਆ ਸੀ) ਦਾ ਸੁਆਗਤ ਕੀਤਾ।
ਸੰਯੁਕਤ ਬਿਆਨ ਦੇ ਸਮਾਪਨ ਤੋਂ ਪਹਿਲੇ ਦੋਹਾਂ ਨੇਤਾਵਾਂ ਨੇ ਇੰਡੋ-ਪੈਸਿਫਿਕ ਖੇਤਰ ਵਿੱਚ ਅਮਰੀਕੀ ਅਤੇ ਭਾਰਤੀ ਸੈਨਾਵਾਂ ਦੀ ਤੈਨਾਤੀ ਦਾ ਸਮਰਥਨ ਕਰਨ ਅਤੇ ਉਸ ਨੂੰ ਬਣਾਈ ਰੱਖਣ ਦੀ ਪ੍ਰਤੀਬੱਧਤਾ ਜਤਾਈ, ਜਿਸ ਵਿੱਚ ਵਧੀ ਹੋਈ ਰਸਦ ਅਤੇ ਖੁਫੀਆ ਜਾਣਕਾਰੀ ਸਾਂਝਾ ਕਰਨਾ, ਨਾਲ ਹੀ ਸੰਯੁਕਤ ਮਾਨਵੀ ਅਤੇ ਆਪਦਾ ਰਾਹਤ ਕਾਰਜਾਂ ਦੇ ਲਈ ਬਲ ਦੀ ਗਤੀਸ਼ੀਲਤਾ ਵਿੱਚ ਸੁਧਾਰ ਕਰਨ ਦੀ ਵਿਵਸਥਾ ਅਤੇ ਹੋਰ ਅਦਾਨ-ਪ੍ਰਦਾਨ ਅਤੇ ਸੁਰੱਖਿਆ ਸਹਿਯੋਗ ਸ਼ਾਮਲ ਹਨ।
ਵਪਾਰ ਅਤੇ ਨਿਵੇਸ਼
ਦੋਹਾਂ ਨੇਤਾਵਾਂ ਨੇ ਆਪਣੇ ਨਾਗਰਿਕਾਂ ਨੂੰ ਅਧਿਕ ਸਮ੍ਰਿੱਧ, ਰਾਸ਼ਟਰਾਂ ਨੂੰ ਮਜ਼ਬੂਤ, ਅਰਥਵਿਵਸਥਾਵਾਂ ਨੂੰ ਅਧਿਕ ਨਵੀਨ ਅਤੇ ਸਪਲਾਈ ਚੇਨਸ ਨੂੰ ਅਧਿਕ ਸਰਲ ਬਣਾਉਣ ਦੇ ਲਈ ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਨਿਰਪੱਖਤਾ, ਰਾਸ਼ਟਰੀ ਸੁਰੱਖਿਆ ਅਤੇ ਰੋਜ਼ਗਾਰ ਸਿਰਜਣਾ ਸੁਨਿਸ਼ਚਿਤ ਕਰਨ ਵਾਲੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਅਮਰੀਕਾ-ਭਾਰਤ ਵਪਾਰ ਸਬੰਧਾਂ ਨੂੰ ਗਹਿਰਾ ਕਰਨ ਦਾ ਸੰਕਲਪ ਲਿਆ। ਇਸ ਉਦੇਸ਼ ਦੇ ਲਈ, ਨੇਤਾਵਾਂ ਨੇ ਦੁਵੱਲੇ ਵਪਾਰ ਦੇ ਲਈ ਇੱਕ ਸਾਹਸਿਕ ਨਵਾਂ ਲਕਸ਼ ਨਿਰਧਾਰਿਤ ਕੀਤਾ- “ਮਿਸ਼ਨ 500”- (“Mission 500”)- ਜਿਸ ਦਾ ਲਕਸ਼ 2030 ਤੱਕ ਕੁੱਲ ਦੁਵੱਲੇ ਵਪਾਰ ਨੂੰ ਦੁੱਗਣੇ ਤੋਂ ਅਧਿਕ ਕਰਕੇ 500 ਬਿਲੀਅਨ ਡਾਲਰ ਕਰਨਾ ਹੈ।
ਖ਼ਾਹਿਸ਼ ਦੇ ਇਸ ਪੱਧਰ ਦੇ ਲਈ ਨਵੀਆਂ, ਨਿਰਪੱਖ, ਵਪਾਰ ਸ਼ਰਤਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ, ਨੇਤਾਵਾਂ ਨੇ 2025 ਦੇ ਅੰਤ ਤੱਕ ਪਰਸਪਰ ਤੌਰ ‘ਤੇ ਲਾਭਕਾਰੀ, ਮਲਟੀ-ਸੈਕਟਰ ਦੁਵੱਲੇ ਵਪਾਰ ਸਮਝੌਤੇ (ਬੀਟੀਏ-BTA) ਦੇ ਪਹਿਲੇ ਪੜਾਅ ‘ਤੇ ਗੱਲਬਾਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਨੇਤਾਵਾਂ ਨੇ ਇਨ੍ਹਾਂ ਵਾਰਤਾਵਾਂ ਨੂੰ ਅੱਗੇ ਵਧਾਉਣ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਸੀਨੀਅਰ ਪ੍ਰਤੀਨਿਧੀਆਂ ਨੂੰ ਨਾਮਜ਼ਦ ਕਰਨ ਦੀ ਪ੍ਰਤੀਬੱਧਤਾ ਜਤਾਈ ਕਿ ਵਪਾਰ ਸਬੰਧ ਪੂਰੀ ਤਰ੍ਹਾਂ ਨਾਲ ਕੰਪੈਕਟ (COMPACT) ਦੀਆਂ ਅਕਾਂਖਿਆਵਾਂ ਨੂੰ ਦਰਸਾਉਂਦਾ ਹੈ। ਇਸ ਅਭਿਨਵ, ਵਿਆਪਕ ਬੀਟੀਏ (wide-ranging BTA) ਨੂੰ ਅੱਗੇ ਵਧਾਉਣ ਦੇ ਲਈ, ਅਮਰੀਕਾ ਅਤੇ ਭਾਰਤ ਮਾਲ ਅਤੇ ਸੇਵਾ ਖੇਤਰ ਵਿੱਚ ਦੁਵੱਲੇ ਵਪਾਰ ਨੂੰ ਮਜ਼ਬੂਤ ਅਤੇ ਗਹਿਰਾ ਕਰਨ ਦੇ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣਗੇ, ਅਤੇ ਬਜ਼ਾਰ ਪਹੁੰਚ ਵਧਾਉਣ, ਟੈਰਿਫ ਅਤੇ ਗ਼ੈਰ-ਟੈਰਿਫ ਰੁਕਾਵਟਾਂ ਨੂੰ ਘਟਾਉਣ ਅਤੇ ਸਪਲਾਈ ਚੇਨ ਏਕੀਕਰਣ ਨੂੰ ਗਹਿਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ।
ਦੋਹਾਂ ਨੇਤਾਵਾਂ ਨੇ ਦੁਵੱਲੇ ਵਪਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਆਪਸੀ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਨ ਦੇ ਲਈ ਸ਼ੁਰੂਆਤੀ ਕਦਮਾਂ ਦਾ ਸੁਆਗਤ ਕੀਤਾ। ਸੰਯੁਕਤ ਰਾਜ ਅਮਰੀਕਾ ਨੇ ਬੋਰਬੌਨ (bourbon), ਮੋਟਰਸਾਇਕਲਸ, ਆਈਸੀਟੀ ਉਤਪਾਦਾਂ (ICT products) ਅਤੇ ਧਾਤਾਂ ਦੇ ਖੇਤਰਾਂ ਵਿੱਚ ਅਮਰੀਕੀ ਉਤਪਾਦਾਂ ‘ਤੇ ਟੈਰਿਫ ਘੱਟ ਕਰਨ ਦੇ ਨਾਲ-ਨਾਲ ਅਲਫਾਲਫਾ ਘਾਹ (alfalfa hay) ਅਤੇ ਬੱਤਖ ਮੀਟ (duck meat) ਅਤੇ ਮੈਡੀਕਲ ਉਪਕਰਣਾਂ (medical devices) ਜਿਹੇ ਅਮਰੀਕੀ ਖੇਤੀਬਾੜੀ ਉਤਪਾਦਾਂ ਦੇ ਲਈ ਬਜ਼ਾਰ ਪਹੁੰਚ ਵਧਾਉਣ ਦੇ ਉਪਾਵਾਂ ਦੇ ਲਈ ਭਾਰਤ ਦੇ ਹਾਲ ਦੇ ਉਪਾਵਾਂ ਦਾ ਸੁਆਗਤ ਕੀਤਾ। ਭਾਰਤ ਨੇ ਅਮਰੀਕਾ ਨੂੰ ਭਾਰਤੀ ਅੰਬਾਂ ਅਤੇ ਅਨਾਰਾਂ ਦੇ ਨਿਰਯਾਤ ਨੂੰ ਵਧਾਉਣ ਦੇ ਲਈ ਅਮਰੀਕਾ ਦੁਆਰਾ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ। ਦੋਹਾਂ ਧਿਰਾਂ ਨੇ ਭਾਰਤ ਨੂੰ ਉਦਯੋਗਿਕ ਵਸਤਾਂ ਦੇ ਅਮਰੀਕੀ ਨਿਰਯਾਤ ਅਤੇ ਅਮਰੀਕਾ ਨੂੰ ਲੇਬਰ-ਇਨਟੈਂਸਿਵ ਨਿਰਮਿਤ ਉਤਪਾਦਾਂ ਦੇ ਭਾਰਤੀ ਨਿਰਯਾਤ ਨੂੰ ਵਧਾ ਕੇ ਦੁਵੱਲੇ ਵਪਾਰ ਨੂੰ ਵਧਾਉਣ ਦੇ ਲਈ ਸਹਿਯੋਗ ਕਰਨ ਦੀ ਭੀ ਪ੍ਰਤੀਬੱਧਤਾ ਜਤਾਈ। ਦੋਨੋਂ ਧਿਰਾਂ ਖੇਤੀਬਾੜੀ ਵਸਤਾਂ ਦੇ ਵਪਾਰ ਨੂੰ ਵਧਾਉਣ ਦੇ ਲਈ ਭੀ ਮਿਲ ਕੇ ਕੰਮ ਕਰਨਗੀਆਂ।
ਦੋਹਾਂ ਨੇਤਾਵਾਂ ਨੇ ਅਮਰੀਕੀ ਅਤੇ ਭਾਰਤੀ ਕੰਪਨੀਆਂ ਦੇ ਲਈ ਇੱਕ-ਦੂਸਰੇ ਦੇ ਦੇਸ਼ਾਂ ਵਿੱਚ ਉੱਚ ਮੁੱਲ ਵਾਲੇ ਉਦਯੋਗਾਂ ਵਿੱਚ ਗ੍ਰੀਨਫੀਲਡ ਨਿਵੇਸ਼ ਕਰਨ ਦੇ ਅਵਸਰਾਂ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧਤਾ ਜਤਾਈ। ਇਸ ਸਬੰਧ ਵਿੱਚ, ਨੇਤਾਵਾਂ ਨੇ ਭਾਰਤੀ ਕੰਪਨੀਆਂ ਦੁਆਰਾ ਲਗਭਗ 7.35 ਬਿਲੀਅਨ ਡਾਲਰ ਦੇ ਵਰਤਮਾਨ ਵਿੱਚ ਜਾਰੀ ਨਿਵੇਸ਼ ਜਿਵੇਂ ਹਿੰਡਾਲਕੋ ਦੇ ਨੋਵੇਲਿਸ ਦੁਆਰਾ ਅਲਬਾਮਾ ਅਤੇ ਕੈਂਟਕੀ ਵਿੱਚ ਆਪਣੀਆਂ ਅਤਿਆਧੁਨਿਕ ਸੁਵਿਧਾਵਾਂ ਵਿੱਚ ਤਿਆਰ ਐਲਮੀਨੀਅਮ ਵਸਤਾਂ ਵਿੱਚ; ਟੈਕਸਾਸ ਅਤੇ ਓਹੀਓ ਵਿੱਚ ਸਟੀਲ ਨਿਰਮਾਣ ਕਾਰਜਾਂ ਵਿੱਚ ਜੇਐੱਸਡਬਲਿਊ; ਉੱਤਰੀ ਕੈਰੋਲੀਨਾ ਵਿੱਚ ਮਹੱਤਵਪੂਰਨ ਬੈਟਰੀ ਸਮੱਗਰੀ ਦੇ ਨਿਰਮਾਣ ਵਿੱਚ ਐਪਸਿਲੌਨ ਅਡਵਾਂਸਡ ਮੈਟੀਰੀਅਲਸ; ਅਤੇ ਵਾਸ਼ਿੰਗਟਨ ਵਿੱਚ ਇੰਜੈਕਟੇਬਲਸ (injectables) ਦੇ ਨਿਰਮਾਣ ਵਿੱਚ ਜੁਬਿਲੈਂਟ ਫਾਰਮਾ ਦਾ ਸੁਆਗਤ ਕੀਤਾ। ਇਹ ਨਿਵੇਸ਼ ਸਥਾਨਕ ਪਰਿਵਾਰਾਂ ਦੇ ਲਈ 3,000 ਤੋਂ ਵੱਧ ਉੱਚ-ਗੁਣਵੱਤਾਯੁਕਤ ਰੋਜ਼ਗਾਰਾਂ ਦਾ ਸਮਰਥਨ ਕਰਦੇ ਹਨ। (Finally, the leaders committed to drive opportunities for U.S. and Indian companies to make greenfield investments in high-value industries in each other’s countries. In this regard, the leaders welcomed ongoing investments by Indian companies worth approximately $7.35 billion, such as those by Hindalco’s Novelis in finished aluminum goods at their state-of-the art facilities in Alabama and Kentucky; JSW in steel manufacturing operations at Texas and Ohio; Epsilon Advanced Materials in the manufacture of critical battery materials in North Carolina; and Jubilant Pharma in the manufacture of injectables in Washington. These investments support over 3,000 high-quality jobs for local families.)
ਊਰਜਾ ਸੁਰੱਖਿਆ (Energy Security)
ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਊਰਜਾ ਸੁਰੱਖਿਆ ਦੋਹਾਂ ਦੇਸ਼ਾਂ ਵਿੱਚ ਆਰਥਿਕ ਵਿਕਾਸ, ਸਮਾਜਿਕ ਕਲਿਆਣ ਅਤੇ ਤਕਨੀਕੀ ਇਨੋਵੇਸ਼ਨ ਦੇ ਲਈ ਮੌਲਿਕ ਹੈ। ਉਨ੍ਹਾਂ ਨੇ ਊਰਜਾ ਦੀ ਸਮਰੱਥਾ, ਭਰੋਸੇਯੋਗਤਾ ਅਤੇ ਉਪਲਬਧਤਾ (energy affordability, reliability, and availability) ਅਤੇ ਸਥਿਰ ਊਰਜਾ ਬਜ਼ਾਰ ਸੁਨਿਸ਼ਚਿਤ ਕਰਨ ਲਈ ਅਮਰੀਕਾ-ਭਾਰਤ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਗਲੋਬਲ ਐਨਰਜੀ ਲੈਂਡਸਕੇਪ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਰੂਪ ਵਿੱਚ ਅਮਰੀਕਾ ਅਤੇ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਸਮਝਦੇ ਹੋਏ, ਨੇਤਾਵਾਂ ਨੇ ਤੇਲ, ਗੈਸ, ਅਤੇ ਸਿਵਲ ਨਿਊਕਲੀਅਰ ਊਰਜਾ ਸਹਿਤ ਅਮਰੀਕਾ-ਭਾਰਤ ਊਰਜਾ ਸੁਰੱਖਿਆ ਸਾਂਝੇਦਾਰੀ (U.S.-India Energy Security Partnership) ਲਈ ਫਿਰ ਤੋਂ ਪ੍ਰਤੀਬੱਧਤਾ ਜਤਾਈ।
ਦੋਹਾਂ ਨੇਤਾਵਾਂ ਨੇ ਬਿਹਤਰ ਗਲੋਬਲ ਐਨਰਜੀ ਵੈਲਿਊ ਸੁਨਿਸ਼ਚਿਤ ਕਰਨ ਅਤੇ ਆਪਣੇ ਨਾਗਰਿਕਾਂ ਦੇ ਲਈ ਕਿਫਾਇਤੀ ਅਤੇ ਭਰੋਸੇਯੋਗ ਊਰਜਾ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਹਾਈਡ੍ਰੋਕਾਰਬਨ ਦੇ ਉਤਪਾਦਨ ਨੂੰ ਵਧਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਸੰਕਟ ਦੌਰਾਨ ਆਰਥਿਕ ਸਥਿਰਤਾ ਨੂੰ ਬਣਾਈ ਰੱਖਣ ਦੇ ਲਈ ਰਣਨੀਤਕ ਪੈਟਰੋਲੀਅਮ ਸਟੋਰੇਜ (ਭੰਡਾਰ) ਦੇ ਮਹੱਤਵ ਨੂੰ ਭੀ ਰੇਖਾਂਕਿਤ ਕੀਤਾ ਅਤੇ ਰਣਨੀਤਕ ਤੇਲ ਭੰਡਾਰ ਵਿਵਸਥਾ ਦਾ ਵਿਸਤਾਰ ਕਰਨ ਦੇ ਲਈ ਪ੍ਰਮੁੱਖ ਭਾਗੀਦਾਰਾਂ ਦੇ ਨਾਲ ਕੰਮ ਕਰਨ ਦਾ ਸੰਕਲਪ ਲਿਆ। ਇਸ ਸੰਦਰਭ ਵਿੱਚ, ਅਮਰੀਕੀ ਧਿਰ ਨੇ ਭਾਰਤ ਨੂੰ ਅੰਤਰਰਾਸ਼ਟਰੀ ਊਰਜਾ ਏਜੰਸੀ ਵਿੱਚ ਪੂਰਨ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਦ੍ਰਿੜ੍ਹ ਸਮਰਥਨ ਦੀ ਪੁਸ਼ਟੀ ਕੀਤੀ।
ਦੋਹਾਂ ਨੇਤਾਵਾਂ ਨੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਪ੍ਰਯਾਸਾਂ ਦੇ ਹਿੱਸੇ ਦੇ ਰੂਪ ਵਿੱਚ ਊਰਜਾ ਵਪਾਰ ਵਧਾਉਣ ਅਤੇ ਸਾਡੀਆਂ ਗਤੀਸ਼ੀਲ ਅਰਥਵਿਵਸਥਾਵਾਂ ਦੀਆਂ ਵਧਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਦੇ ਅਨੁਰੂਪ ਭਾਰਤ ਨੂੰ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਅਤੇ ਤਰਲੀਕ੍ਰਿਤ ਕੁਦਰਤੀ ਗੈਸ ਦੇ ਪ੍ਰਮੁੱਖ ਸਲਾਇਰਾਂ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਪਲਾਈ ਵਿਵਿਧੀਕਰਣ ਅਤੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਪ੍ਰਯਾਸਾਂ ਦੇ ਹਿੱਸੇ ਦੇ ਰੂਪ ਵਿੱਚ ਕੁਦਰਤੀ ਗੈਸ, ਈਥੇਨ ਅਤੇ ਪੈਟਰੋਲੀਅਮ ਉਤਪਾਦਾਂ ਸਹਿਤ ਹਾਈਡ੍ਰੋਕਾਰਬਨ ਖੇਤਰ ਵਿੱਚ ਵਪਾਰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਅਤੇ ਅਵਸਰਾਂ ਨੂੰ ਰੇਖਾਂਕਿਤ ਕੀਤਾ। ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਤੇਲ ਅਤੇ ਗੈਸ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਾਉਣ ਅਤੇ ਦੋਹਾਂ ਦੇਸ਼ਾਂ ਦੀਆਂ ਊਰਜਾ ਕੰਪਨੀਆਂ ਦੇ ਦਰਮਿਆਨ ਅਧਿਕ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਪ੍ਰਤੀਬੱਧਤਾ ਜਤਾਈ।
ਦੋਹਾਂ ਨੇਤਾਵਾਂ ਨੇ ਬੜੇ ਪੈਮਾਨੇ ‘ਤੇ ਸਥਾਨੀਕਕਰਣ ਅਤੇ ਸੰਭਾਵਿਤ ਟੈਕਨੋਲੋਜੀ ਟ੍ਰਾਂਸਫਰ ਦੇ ਜ਼ਰੀਏ ਭਾਰਤ ਵਿੱਚ ਅਮਰੀਕਾ ਦੁਆਰਾ ਡਿਜ਼ਾਈਨ ਕੀਤੇ ਗਏ ਨਿਊਕਲੀਅਰ ਰਿਐਕਟਰਾਂ ਦੇ ਨਿਰਮਾਣ ਦੇ ਲਈ ਮਿਲ ਕੇ ਕੰਮ ਕਰਨ ਦੀਆਂ ਯੋਜਨਾਵਾਂ ਦੇ ਨਾਲ ਅੱਗੇ ਵਧਦੇ ਹੋਏ ਅਮਰੀਕਾ-ਭਾਰਤ 123 ਸਿਵਲ ਨਿਊਕਲੀਅਰ ਸਮਝੌਤੇ ਨੂੰ ਪੂਰੀ ਤਰ੍ਹਾਂ ਸਾਕਾਰ ਕਰਨ ਦੀ ਆਪਣੀ ਪ੍ਰਤੀਬੱਧਤਾ ਦਾ ਐਲਾਨ ਕੀਤਾ। ਦੋਹਾਂ ਧਿਰਾਂ ਨੇ ਨਿਊਕਲੀਅਰ ਐਨਰਜੀ ਐਕਟ ਅਤੇ ਨਿਊਕਲੀਅਰ ਰਿਐਕਟਰਾਂ ਦੇ ਲਈ ਨਿਊਕਲੀਅਰ ਡੈਮੇਜ ਐਕਟ (ਸੀਐੱਲਐੱਨਡੀਏ-CLNDA) ਲਈ ਨਾਗਰਿਕ ਜ਼ਿੰਮੇਵਾਰੀ ਵਿੱਚ ਸੰਸ਼ੋਧਨ ਕਰਨ ਦੇ ਲਈ ਭਾਰਤ ਸਰਕਾਰ ਦੁਆਰਾ ਹਾਲ ਹੀ ਵਿੱਚ ਬਜਟ ਐਲਾਨ ਦਾ ਸੁਆਗਤ ਕੀਤਾ, ਅਤੇ ਅੱਗੇ ਸੀਐੱਲਐੱਨਡੀਏ ਦੇ ਅਨੁਸਾਰ ਦੁਵੱਲੀ ਵਿਵਸਥਾ ਸਥਾਪਿਤ ਕਰਨ ਦਾ ਨਿਰਣਾ ਲਿਆ, ਜੋ ਨਾਗਰਿਕ ਜ਼ਿੰਮੇਵਾਰੀ ਦੇ ਮੁੱਦੇ ਦਾ ਸਮਾਧਾਨ ਕਰੇਗਾ ਅਤੇ ਪਰਮਾਣੂ ਰਿਐਕਟਰਾਂ ਦੇ ਉਤਪਾਦਨ ਅਤੇ ਤੈਨਾਤੀ ਵਿੱਚ ਭਾਰਤੀ ਅਤੇ ਅਮਰੀਕੀ ਉਦਯੋਗ ਦੇ ਸਹਿਯੋਗ ਨੂੰ ਸੁਵਿਧਾਜਨਕ ਬਣਾਵੇਗਾ। ਇਹ ਭਵਿੱਖ ਦਾ ਮਾਰਗ ਬੜੇ ਅਮਰੀਕੀ ਡਿਜ਼ਾਈਨ ਵਾਲੇ ਰਿਐਕਟਰਾਂ ਦੇ ਨਿਰਮਾਣ ਦੀਆਂ ਯੋਜਨਾਵਾਂ ਨੂੰ ਅਨਲੌਕ ਕਰੇਗਾ ਅਤੇ ਉੱਨਤ ਛੋਟੇ ਮੌਡਿਊਲਰ ਰਿਐਕਟਰਾਂ ਦੇ ਨਾਲ ਪਰਮਾਣੂ ਊਰਜਾ ਉਤਪਾਦਨ ਨੂੰ ਵਿਕਸਿਤ ਕਰਨ, ਤੈਨਾਤ ਕਰਨ ਅਤੇ ਵਧਾਉਣ ਦੇ ਲਈ ਸਹਿਯੋਗ ਨੂੰ ਸਮਰੱਥ ਕਰੇਗਾ।
ਟੈਕਨੋਲੋਜੀ ਅਤੇ ਇਨੋਵੇਸ਼ਨ (Technology and Innovation)
ਦੋਹਾਂ ਨੇਤਾਵਾਂ ਨੇ ਯੂਐੱਸ-ਇੰਡੀਆ ਟਰੱਸਟ (“ਰਣਨੀਤਕ ਟੈਕਨੋਲੋਜੀ ਦਾ ਉਪਯੋਗ ਕਰਕੇ ਸਬੰਧਾਂ ਵਿੱਚ ਪਰਿਵਰਤਨ”) ਪਹਿਲ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਰੱਖਿਆ, ਆਰਟੀਫਿਸ਼ਲ ਇੰਟੈਲੀਜੈਂਸ, ਸੈਮੀਕੰਡਕਟਰ, ਕੁਆਂਟਮ, ਬਾਇਓ ਟੈਕਨੋਲੋਜੀ, ਊਰਜਾ ਅਤੇ ਪੁਲਾੜ ਜਿਹੇ ਖੇਤਰਾਂ ਵਿੱਚ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੀ ਐਪਲੀਕੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ-ਤੋਂ-ਸਰਕਾਰ, ਸਿੱਖਿਆ ਅਤੇ ਨਿਜੀ ਖੇਤਰ ਦੇ ਸਹਿਯੋਗ ਨੂੰ ਉਤਪ੍ਰੇਰਿਤ ਕਰੇਗੀ, ਜਦਕਿ ਪ੍ਰਮਾਣਿਤ ਟੈਕਨੋਲੋਜੀ ਵਿਕਰੇਤਾਵਾਂ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਸੁਨਿਸ਼ਚਿਤ ਕਰੇਗੀ ਕਿ ਸੰਵਦੇਨਸ਼ੀਲ ਟੈਕਨੋਲੋਜੀਆਂ ਦੀ ਸੁਰੱਖਿਆ ਕੀਤੀ ਜਾਵੇ। (The leaders announced the launch of the U.S.-India TRUST (“Transforming the Relationship Utilizing Strategic Technology”) initiative, which will catalyze government-to-government, academia and private sector collaboration to promote application of critical and emerging technologies in areas like defense, artificial intelligence, semiconductors, quantum, biotechnology, energy and space, while encouraging the use of verified technology vendors and ensuring sensitive technologies are protected.)
“ਟਰੱਸਟ” ਪਹਿਲ(“TRUST” initiative) ਦੇ ਇੱਕ ਕੇਂਦਰੀ ਥੰਮ੍ਹ (central pillar) ਦੇ ਰੂਪ ਵਿੱਚ, ਨੇਤਾਵਾਂ ਨੇ ਵਰ੍ਹੇ ਦੇ ਅੰਤ ਤੱਕ ਏਆਈ ਇਨਫ੍ਰਾਸਟ੍ਰਕਚਰ ਨੂੰ ਗਤੀ ਦੇਣ ਲਈ ਯੂਐੱਸ-ਇੰਡੀਆ ਰੋਡਮੈਪ (U.S.-India Roadmap on Accelerating AI Infrastructure) ਨੂੰ ਅੱਗੇ ਵਧਉਣ ਦੇ ਲਈ ਯੂਐੱਸ ਅਤੇ ਭਾਰਤੀ ਨਿਜੀ ਉਦਯੋਗ ਦੇ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ, ਜਿਸ ਵਿੱਚ ਭਾਰਤ ਵਿੱਚ ਬੜੇ ਪੈਮਾਨੇ ‘ਤੇ ਯੂਐੱਸ-ਮੂਲ ਏਆਈ ਇਨਫ੍ਰਾਸਟ੍ਰਕਚਰ(U.S.-origin AI infrastructure) ਨੂੰ ਵਿੱਤਪੋਸ਼ਣ, ਨਿਰਮਾਣ, ਸ਼ਕਤੀ ਪ੍ਰਦਾਨ ਕਰਨ ਅਤੇ ਮਹੱਤਵਪੂਰਨ ਅਤੇ ਭਵਿੱਖ ਦੀਆਂ ਕਾਰਵਾਈਆਂ ਦੇ ਨਾਲ ਇਸ ਨੂੰ ਜੋੜਨ ਵਿੱਚ ਰੁਕਾਵਟਾਂ ਦੀ ਪਹਿਚਾਣ ਕੀਤੀ ਗਈ। ਅਮਰੀਕਾ ਅਤੇ ਭਾਰਤ ਅਗਲੀ ਪੀੜ੍ਹੀ ਦੇ ਡੇਟਾ ਕੇਂਦਰਾਂ ਵਿੱਚ ਉਦਯੋਗ ਭਾਗੀਦਾਰੀ ਅਤੇ ਨਿਵੇਸ਼ ਨੂੰ ਸਮਰੱਥ ਕਰਨ, ਏਆਈ (AI) ਲਈ ਕੰਪਿਊਟ ਅਤੇ ਪ੍ਰੋਸੈੱਸਰ ਤੱਕ ਵਿਕਾਸ ਅਤੇ ਪਹੁੰਚ ‘ਤੇ ਸਹਿਯੋਗ, ਏਆਈ (AI) ਮਾਡਲ ਵਿੱਚ ਇਨੋਵੇਸ਼ਨਸ ਅਤੇ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ ਏਆਈ (AI) ਐਪਲੀਕੇਸ਼ਨਾਂ ਦੇ ਨਿਰਮਾਣ ਵਾਸਤੇ ਮਿਲ ਕੇ ਕੰਮ ਕਰਨਗੇ, ਜਦਕਿ ਇਨ੍ਹਾਂ ਟੈਕਨੋਲੋਜੀਆਂ ਦੀ ਸੁਰੱਖਿਆ ਅਤੇ ਰੈਗੂਲੇਟਰੀ ਰੁਕਾਵਟਾਂ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਸੁਰੱਖਿਆ ਅਤੇ ਨਿਯੰਤਰਣ ਦਾ ਸਮਾਧਾਨ ਕਰਨਗੇ।
ਦੋਹਾਂ ਨੇਤਾਵਾਂ ਨੇ ਇੰਡਸ ਇਨੋਵੇਸ਼ਨ (INDUS Innovation) ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਸਫ਼ਲ ਇੰਡਸ-ਐਕਸ ਪਲੈਟਫਾਰਮ (INDUS-X platform) ਦੇ ਬਾਅਦ ਤਿਆਰ ਕੀਤਾ ਗਿਆ ਇੱਕ ਨਵਾਂ ਇਨੋਵੇਸ਼ਨ ਪੁਲ਼ (new innovation bridge) ਹੈ, ਜੋ ਯੂਐੱਸ-ਇੰਡੀਆ ਉਦਯੋਗ ਅਤੇ ਅਕਾਦਮਿਕ ਸਾਂਝੇਦਾਰੀ ਨੂੰ ਅੱਗੇ ਵਧਾਏਗਾ ਅਤੇ ਪੁਲਾੜ, ਊਰਜਾ ਅਤੇ ਹੋਰ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਨਿਵੇਸ਼ ਨੂੰ ਹੁਲਾਰਾ ਦੇਵੇਗਾ ਤਾਕਿ ਇਨੋਵੇਸ਼ਨ ਵਿੱਚ ਯੂਐੱਸ ਅਤੇ ਭਾਰਤ ਦੀ ਲੀਡਰਸ਼ਿਪ ਬਣਾਈ ਰੱਖੀ ਜਾ ਸਕੇ ਅਤੇ 21ਵੀਂ ਸਦੀ ਦੀਆਂ ਜ਼ਰੂਰਤਂ ਨੂੰ ਪੂਰਾ ਕੀਤਾ ਜਾ ਸਕੇ। ਨੇਤਾਵਾਂ ਨੇ ਇੰਡਸ-ਐਕਸ ਪਹਿਲ (INDUS-X initiative) ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਭੀ ਮਜ਼ਬੂਤ ਕੀਤਾ, ਜੋ ਸਾਡੀਆਂ ਸੈਨਾਵਾਂ ਲਈ ਮਹੱਤਵਪੂਰਨ ਸਮਰੱਥਾ (critical capability for our militaries) ਦਾ ਉਤਪਾਦਨ ਕਰਨ ਦੇ ਲਈ ਅਮਰੀਕੀ ਅਤੇ ਭਾਰਤੀ ਰੱਖਿਆ ਕੰਪਨੀਆਂ, ਨਿਵੇਸ਼ਕਾਂ ਅਤੇ ਯੂਨੀਵਰਸਿਟੀਆਂ ਦੇ ਦਰਮਿਆਨ ਸਾਂਝੇਦਾਰੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਅਤੇ 2025 ਵਿੱਚ ਅਗਲੇ ਸਮਿਟ ਦਾ ਸੁਆਗਤ ਕੀਤਾ।
ਨੇਤਾਵਾਂ ਨੇ ਟ੍ਰੱਸਟ ਪਹਿਲ (TRUST initiative) ਦੇ ਹਿੱਸੇ ਦੇ ਰੂਪ ਵਿੱਚ, ਸੈਮੀਕੰਡਕਟਰਸ, ਮਹੱਤਵਪੂਰਨ ਖਣਿਜਾਂ, ਉੱਨਤ ਸਮੱਗਰੀਆਂ ਅਤੇ ਫਾਰਮਾਸਿਊਟੀਕਲਸ ਸਹਿਤ ਭਰੋਸੇਯੋਗ ਅਤੇ ਉਦਾਰਪੂਰਨ ਸਪਲਾਈ ਚੇਨਸ ਦਾ ਨਿਰਮਾਣ ਕਰਨ ਦੇ ਲਈ ਭੀ ਪ੍ਰਤੀਬੱਧਤਾ ਜਤਾਈ। ਇਸ ਪ੍ਰਯਾਸ ਦੇ ਹਿੱਸੇ ਦੇ ਰੂਪ ਵਿੱਚ, ਮਹੱਤਵਪੂਰਨ ਦਵਾਈਆਂ ਦੇ ਲਈ ਸਰਗਰਮ ਦਵਾਈ ਸਮੱਗਰੀ ਦੇ ਲਈ ਅਮਰੀਕਾ ਸਹਿਤ ਭਾਰਤੀ ਮੈਨੂਫੈਕਚਰਿੰਗ ਸਮਰੱਥਾ ਦਾ ਵਿਸਤਾਰ ਕਰਨ ਦੇ ਲਈ ਜਨਤਕ ਅਤੇ ਨਿਜੀ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੀ ਯੋਜਨਾ ਬਣਾਈ ਹੈ। ਇਹ ਨਿਵੇਸ਼ ਚੰਗੀਆਂ ਨੌਕਰੀਆਂ ਦੀ ਸਿਰਜਣਾ ਕਰਨਗੇ, ਮਹੱਤਵਪੂਰਨ ਸਪਲਾਈ ਚੇਨਸ ਵਿੱਚ ਵਿਵਿਧਤਾ ਲਿਆਉਣਗੇ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੋਹਾਂ ਵਿੱਚ ਜੀਵਨ-ਰੱਖਿਅਕ ਦਵਾਈਆਂ ਦੀ ਕਮੀ ਦੇ ਜੋਖਮ ਨੂੰ ਘੱਟ ਕਰਨਗੇ।
ਉੱਭਰਦੀਆਂ ਟੈਕਨੋਲੋਜੀਆਂ ਅਤੇ ਉੱਨਤ ਮੈਨੂਫੈਕਚਰਿੰਗ ਦੇ ਲਈ ਮਹੱਤਵਪੂਰਨ ਖਣਿਜਾਂ ਦੇ ਰਣਨੀਤਕ ਮਹੱਤਵ ਨੂੰ ਪਹਿਚਾਣਦੇ ਹੋਏ, ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਨੂੰ ਤੇਜ਼ ਕਰਨਗੇ ਅਤੇ ਸੰਪੂਰਨ ਮਹੱਤਵਪੂਰਨ ਖਣਿਜ ਵੈਲਿਊ ਚੇਨ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਗੇ, ਨਾਲ ਹੀ ਖਣਿਜ ਸੁਰੱਖਿਆ ਸਾਂਝੇਦਾਰੀ (Mineral Security Partnership) ਦੇ ਜ਼ਰੀਏ, ਜਿਸ ਦੇ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੋਨੋਂ ਮੈਂਬਰ ਹਨ। ਦੋਹਾਂ ਦੇਸ਼ਾਂ ਨੇ ਮਹੱਤਵਪੂਰਨ ਖਣਿਜਾਂ ਦੀ ਖੋਜ, ਲਾਭਕਾਰੀਕਰਣ ਅਤੇ ਪ੍ਰੈਸੋੱਸਿੰਗ (exploration, beneficiation, and processing) ਦੇ ਨਾਲ-ਨਾਲ ਰੀਸਾਇਕਲਿੰਗ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਗਹਿਰਾ ਕਰਨ ਦੇ ਪ੍ਰਯਾਸਾਂ ਨੂੰ ਤੇਜ਼ ਕਰਨ ਲਈ ਪ੍ਰਤੀਬੱਧਤਾ ਜਤਾਈ ਹੈ। ਇਸ ਉਦੇਸ਼ ਨਾਲ ਦੋਹਾਂ ਧਿਰਾਂ ਨੇ ਰਣਨੀਤਕ ਖਣਿਜ ਪੁਨਰ ਪ੍ਰਾਪਤੀ ਪਹਿਲ (Strategic Mineral Recovery initiative) ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਅਲਮੀਨੀਅਮ, ਕੋਲਾ ਮਾਇਨਿੰਗ ਅਤੇ ਤੇਲ ਅਤੇ ਗੈਸ ਜਿਹੇ ਭਾਰੀ ਉਦਯੋਗਾਂ ਨਾਲ ਮਹੱਤਵਪੂਰਨ ਖਣਿਜਾਂ (ਲਿਥੀਅਮ, ਕੋਬਾਲਟ ਅਤੇ ਦੁਰਲਭ ਪ੍ਰਿਥਵੀ ਸਹਿਤ) ਨੂੰ ਪੁਨਰ ਪ੍ਰਾਪਤ ਕਰਨ ਅਤੇ ਸੰਸਾਧਿਤ ਕਰਨ ਦੇ ਲਈ ਇੱਕ ਨਵਾਂ ਯੂਐੱਸ-ਭਾਰਤ ਪ੍ਰੋਗਰਾਮ (new U.S.-India program) ਹੈ ।
ਦੋਹਾਂ ਧਿਰਾਂ ਨੇ 2025 ਨੂੰ ਅਮਰੀਕਾ-ਭਾਰਤ ਨਾਗਰਿਕ ਸਪੇਸ ਸਹਿਯੋਗ ਦੇ ਲਈ ਇੱਕ ਮੋਹਰੀ ਸਾਲ ਦੱਸਿਆ, ਜਿਸ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐੱਸਐੱਸ-ISS) ‘ਤੇ ਪਹਿਲੇ ਭਾਰਤੀ ਸਪੇਸ ਯਾਤਰੀ ਨੂੰ ਲਿਆਉਣ ਦੇ ਲਈ ਏਐਕਸਓਐੱਮ ਦੇ ਜ਼ਰੀਏ ਨਾਸਾ- ਇਸਰੋ ਦੇ ਪ੍ਰਯਾਸ (NASA-ISRO effort) ਦੀ ਯੋਜਨਾ ਹੈ, ਅਤੇ ਸੰਯੁਕਤ “ਐੱਨਆਈਐੱਸਏਆਰ” ਮਿਸ਼ਨ (joint “NISAR” mission) ਦਾ ਜਲਦੀ ਲਾਂਚ, ਦੋਹਰੇ ਰਾਡਾਰ ਦਾ ਉਪਯੋਗ ਕਰਕੇ ਧਰਤੀ ਦੀ ਸਤ੍ਹਾ ‘ਤੇ ਪਰਿਵਰਤਨਾਂ ਨੂੰ ਵਿਵਸਥਿਤ ਤੌਰ ‘ਤੇ ਮੈਪ ਕਰਨ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਮਿਸ਼ਨ ਹੈ। ਨੇਤਾਵਾਂ ਨੇ ਸਪੇਸ ਖੋਜ ਵਿੱਚ ਅਧਿਕ ਸਹਿਯੋਗ ਦਾ ਸੱਦਾ ਦਿੱਤਾ, ਜਿਸ ਵਿੱਚ ਲੰਬੀ ਅਵਧੀ ਦੇ ਮਾਨਵ ਸਪੇਸ ਉਡਾਣ ਮਿਸ਼ਨ, ਸਪੇਸ ਉਡਾਣ ਸੁਰੱਖਿਆ ਅਤੇ ਗ੍ਰਹਿ ਸੰਭਾਲ਼ ਸਹਿਤ ਉੱਭਰਦੇ ਖੇਤਰਾਂ ਵਿੱਚ ਮੁਹਾਰਤ ਅਤੇ ਪੇਸ਼ੇਵਰ ਅਦਾਨ-ਪ੍ਰਦਾਨ ਸਾਂਝਾ ਕਰਨਾ ਸ਼ਾਮਲ ਹੈ। ਦੋਹਾਂ ਨੇਤਾਵਾਂ ਨੇ ਪਰੰਪਰਾਗਤ ਅਤੇ ਉੱਭਰਦੇ ਖੇਤਰਾਂ ਜਿਵੇਂ ਕਨੈਕਟਿਵਿਟੀ, ਉੱਨਤ ਸਪੇਸ ਉਡਾਣ, ਉਪਗ੍ਰਹਿ ਅਤੇ ਸਪੇਸ ਲਾਂਚ ਪ੍ਰਣਾਲੀ, ਸਪੇਸ ਸਥਿਰਤਾ, ਸਪੇਸ ਟੂਰਿਜ਼ਮ ਅਤੇ ਉੱਨਤ ਸਪੇਸ ਨਿਰਮਾਣ ਵਿੱਚ ਉਦਯੋਗ ਦੀ ਭਾਗੀਦਾਰੀ ਦੇ ਜ਼ਰੀਏ ਕਮਰਸ਼ੀਅਲ ਸਪੇਸ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਪ੍ਰਤੀਬੱਧਤਾ ਜਤਾਈ। ਉਨ੍ਹਾਂ ਨੇ ਅਮਰੀਕਾ ਅਤੇ ਭਾਰਤੀ ਵਿਗਿਆਨਿਕ ਖੋਜ ਭਾਈਚਾਰਿਆਂ ਦੇ ਦਰਮਿਆਨ ਸਬੰਧਾਂ ਨੂੰ ਗਹਿਰਾ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੀ ਖੋਜ ਵਿੱਚ ਯੂ.ਐੱਸ. ਨੈਸ਼ਨਲ ਸਾਇੰਸ ਫਾਊਂਡੇਸ਼ਨ ਅਤੇ ਇੰਡੀਅਨ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (U.S. National Science Foundation and the Indian Anusandhan National Research Foundation) ਦੇ ਦਰਮਿਆਨ ਇੱਕ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ। ਇਹ ਸਾਂਝੇਦਾਰੀ ਸੈਮੀਕੰਡਕਟਰ, ਕਨੈਕਟਿਡ ਵਾਹਨ, ਮਸ਼ੀਨ ਲਰਨਿੰਗ, ਅਗਲੀ ਪੀੜ੍ਹੀ ਦੇ ਦੂਰਸੰਚਾਰ, ਬੁੱਧੀਮਾਨ ਟ੍ਰਾਂਸਪੋਰਟ ਪ੍ਰਣਾਲੀ ਅਤੇ ਭਵਿੱਖ ਦੀ ਬਾਇਓ ਮੈਨੂਫੈਕਚਰਿੰਗ ਦੇ ਖੇਤਰਾਂ ਵਿੱਚ ਸੰਯੁਕਤ ਖੋਜ ਨੂੰ ਸਮਰੱਥ ਕਰਨ ਦੇ ਲਈ ਯੂਐੱਸ ਨੈਸ਼ਨਲ ਸਾਇੰਸ ਫਾਊਂਡੇਸ਼ਨ ਅਤੇ ਕਈ ਭਾਰਤੀ ਵਿਗਿਆਨ ਏਜੰਸੀਆਂ ਦੇ ਦਰਮਿਆਨ ਚਲ ਰਹੇ ਸਹਿਯੋਗ ‘ਤੇ ਅਧਾਰਿਤ ਹੈ।
ਦੋਹਾਂ ਧਿਰਾਂ ਨੇ ਨਿਰਧਾਰਿਤ ਕੀਤਾ ਕਿ ਉਨ੍ਹਾਂ ਦੀਆਂ ਸਰਕਾਰਾਂ ਨਿਰਯਾਤ ਕੰਟਰੋਲਸ ਦਾ ਸਮਾਧਾਨ ਕਰਨ, ਉੱਚ ਟੈਕਨੋਲੋਜੀ ਵਣਜ ਨੂੰ ਵਧਾਉਣ ਅਤੇ ਟੈਕਨੋਲੋਜੀ ਸੁਰੱਖਿਆ ਦਾ ਸਮਾਧਾਨ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਦਰਮਿਆਨ ਟੈਕਨੋਲੋਜੀ ਟ੍ਰਾਂਸਫਰ ਵਿੱਚ ਰੁਕਾਵਟਾਂ ਨੂੰ ਘੱਟ ਕਰਨ ਦੇ ਪ੍ਰਯਾਸਾਂ ਨੂੰ ਦੁੱਗਣਾ ਕਰ ਦੇਣਗੀਆਂ। ਉਨ੍ਹਾਂ ਨੇ ਤੀਸਰੀ ਧਿਰ ਦੁਆਰਾ ਮਹੱਤਵਪੂਰਨ ਸਪਲਾਈ ਚੇਨਸ ਦੇ ਅਤਿ ਸੰਕੇਂਦਰਣ (overconcentration) ਦਾ ਲਾਭ ਉਠਾਉਣ ਦੀ ਕੋਸ਼ਿਸ ਕਰਨ ਵਾਲੇ ਨਿਰਯਾਤ ਕੰਟਰੋਲਸ ਵਿੱਚ ਅਣ-ਉਚਿਤ ਪਿਰਤਾਂ ਦੀ ਆਮ ਚੁਣੌਤੀ ਦਾ ਮੁਕਾਬਲਾ ਕਰਨ ਲਈ ਮਿਲ ਕੇ ਕਾਰਜ ਕਰਨ ਦਾ ਭੀ ਸੰਕਲਪ ਲਿਆ।
ਬਹੁਪੱਖੀ ਸਹਿਯੋਗ (Multilateral Cooperation)
ਦੋਹਾਂ ਧਿਰਾਂ ਨੇ ਪੁਸ਼ਟੀ ਕੀਤੀ ਕਿ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਨਿਕਟ ਸਾਂਝੇਦਾਰੀ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਖੇਤਰ ਦੇ ਲਈ ਕੇਂਦਰੀ ਹੈ। ਕਵਾਡ ਭਾਗੀਦਾਰਾਂ (Quad partners) ਦੇ ਰੂਪ ਵਿੱਚ, ਨੇਤਾਵਾਂ ਨੇ ਦੁਹਰਾਇਆ ਕਿ ਇਹ ਸਾਂਝੇਦਾਰੀ ਆਸੀਆਨ ਕੇਂਦਰੀਤਾ(ASEAN centrality) ਦੀ ਮਾਨਤਾ; ਅੰਤਰਰਾਸ਼ਟਰੀ ਕਾਨੂੰਨ ਅਤੇ ਸੁਸ਼ਾਸਨ ਦਾ ਪਾਲਨ; ਸੁਰੱਖਿਆ ਅਤੇ ਨੇਵੀਗੇਸ਼ਨ ਦੀ ਸੁਤੰਤਰਤਾ, ਓਵਰਫਲਾਇਟ ਅਤੇ ਸਮੁੰਦਰ ਦੇ ਹੋਰ ਕਾਨੂੰਨੀ ਉਪਯੋਗਾਂ ਦੇ ਲਈ ਸਮਰਥਨ ; ਅਤੇ ਬੇਰੋਕ ਕਾਨੂੰਨੀ ਵਣਜ ; ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸਮੁੰਦਰੀ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੀ ਵਕਾਲਤ ਦੁਆਰਾ ਸਮਰਥਿਤ ਹੈ।
ਪ੍ਰਧਾਨ ਮੰਤਰੀ ਮੋਦੀ ਕਵਾਡ ਨੇਤਾਵਾਂ ਦੇ ਸਮਿਟ (Quad leaders’ Summit) ਦੇ ਲਈ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਟ੍ਰੰਪ ਦੀ ਮੇਜ਼ਬਾਨੀ ਕਰਨ ਦੇ ਪ੍ਰਤੀ ਉਤਸੁਕ ਹਨ, ਇਸ ਤੋਂ ਪੂਰਵ ਉਹ ਕੁਦਰਤੀ ਆਫ਼ਤਾਂ ਦੇ ਲਈ ਨਾਗਰਿਕ ਪ੍ਰਤੀਕਿਰਿਆ ਦਾ ਸਮਰਥਨ ਕਰਨ ਅਤੇ ਅੰਤਰ-ਸੰਚਾਲਨ (interoperability) ਵਿੱਚ ਸੁਧਾਰ ਦੇ ਲਈ ਸਮੁੰਦਰੀ ਗਸ਼ਤ ਦੇ ਲਈ ਸਾਂਝੀ ਏਅਰਲਿਫਟ ਸਮਰੱਥਾ ‘ਤੇ ਨਵੀਆਂ ਕਵਾਡ ਪਹਿਲਾਂ (new Quad initiatives) ਨੂੰ ਸਰਗਰਮ ਕਰਨਗੇ।
ਦੋਹਾਂ ਨੇਤਾਵਾਂ ਨੇ ਮੱਧ ਪੂਰਬ (Middle East) ਵਿੱਚ ਭਾਗੀਦਾਰਾਂ ਦੇ ਨਾਲ ਸਹਿਯੋਗ ਵਧਾਉਣ, ਕੂਟਨੀਤਕ ਮਸ਼ਵਰੇ ਵਧਾਉਣ ਅਤੇ ਠੋਸ ਸਹਿਯੋਗ ਵਧਾਉਣ ਦਾ ਸੰਕਲਪ ਲਿਆ। ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਅਤੇ ਆਰਥਿਕ ਗਲਿਆਰਿਆਂ ਵਿੱਚ ਨਿਵੇਸ਼ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਦੋਹਾਂ ਨੇਤਾਵਾਂ ਨੇ 2025 ਵਿੱਚ ਨਵੀਆਂ ਪਹਿਲਾਂ ਦਾ ਐਲਾਨ ਕਰਨ ਦੇ ਲਈ ਅਗਲੇ ਛੇ ਮਹੀਨਿਆਂ ਦੇ ਅੰਦਰ ਭਾਰਤ -ਮੱਧ ਪੂਰਬ – ਯੂਰਪ ਕੌਰੀਡੋਰ (India-Middle East-Europe Corridor) ਅਤੇ I2U2 ਸਮੂਹ (I2U2 Group) ਦੇ ਭਾਗੀਦਾਰਾਂ ਨੂੰ ਬੁਲਾਉਣ ਦੀ ਯੋਜਨਾ ਬਣਾਈ ਹੈ।
ਅਮਰੀਕਾ ਹਿੰਦ ਮਹਾਸਾਗਰ ਖੇਤਰ ਵਿੱਚ ਵਿਕਾਸਾਤਮਕ, ਮਾਨਵੀ ਸਹਾਇਤਾ ਅਤੇ ਸ਼ੁੱਧ ਸੁਰੱਖਿਆ ਪ੍ਰੋਵਾਈਡਰ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦਾ ਹੈ। ਇਸ ਸੰਦਰਭ ਵਿੱਚ, ਦੋਹਾਂ ਨੇਤਾਵਾਂ ਨੇ ਵਿਸ਼ਾਲ ਹਿੰਦ ਮਹਾਸਾਗਰ ਖੇਤਰ ਵਿੱਚ ਦੁਵੱਲੇ ਸੰਵਾਦ ਅਤੇ ਸਹਿਯੋਗ ਨੂੰ ਗਹਿਰਾ ਕਰਨ ਲਈ ਪ੍ਰਤੀਬੱਧਤਾ ਜਤਾਈ ਅਤੇ ਆਰਥਿਕ ਸੰਪਰਕ ਅਤੇ ਵਣਜ ਵਿੱਚ ਕ੍ਰਮਬੱਧ ਨਿਵੇਸ਼ ਨੂੰ ਅੱਗੇ ਵਧਾਉਣ ਲਈ ਇੱਕ ਨਵਾਂ ਦੁਵੱਲੇ, ਸੰਪੂਰਨ-ਸਰਕਾਰੀ ਮੰਚ, ਹਿੰਦ ਮਹਾਸਾਗਰ ਰਣਨੀਤਕ ਉੱਦਮ ਸ਼ੁਰੂ ਕੀਤਾ। ਹਿੰਦ ਮਹਾਸਾਗਰ ਵਿੱਚ ਅਧਿਕ ਸੰਪਰਕ ਦਾ ਸਮਰਥਨ ਕਰਦੇ ਹੋਏ, ਨੇਤਾਵਾਂ ਨੇ ਮੇਟਾ ਦੀ ਇੱਕ ਅੰਡਰਸੀ ਕੇਬਲ ਪ੍ਰੋਜੈਕਟ ਵਿੱਚ ਬਹੁ-ਅਰਬ, ਬਹੁ –ਵਰ੍ਹਿਆਂ ਦੇ ਨਿਵੇਸ਼ ਦੇ ਐਲਾਨ ਦਾ ਭੀ ਸੁਆਗਤ ਕੀਤਾ, ਜੋ ਇਸ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅੰਤ ਵਿੱਚ ਪੰਜ ਮਹਾਂਦੀਪਾਂ ਨੂੰ ਜੋੜਨ ਅਤੇ ਹਿੰਦ ਮਹਾਸਾਗਰ ਖੇਤਰ ਅਤੇ ਉਸ ਤੋਂ ਅੱਗੇ ਗਲੋਬਲ ਡਿਜੀਟਲ ਰਾਜਮਾਰਗਾਂ ਨੂੰ ਮਜ਼ਬੂਤ ਕਰਨ ਲਈ 50,000 ਕਿਲੋਮੀਟਰ ਤੋਂ ਜ਼ਿਆਦਾ ਤੱਕ ਫੈਲੇਗੀ। ਭਾਰਤ ਭਰੋਸੇਯੋਗ ਵਿਕ੍ਰੇਤਾਵਾਂ ਦਾ ਉਪਯੋਗ ਕਰਕੇ ਹਿੰਦ ਮਹਾਸਾਗਰ ਵਿੱਚ ਸਮੁੰਦਰ ਦੇ ਹੇਠਾਂ ਕੇਬਲਾਂ ਦੇ ਰਖਰਖਾਓ, ਮੁਰੰਮਤ ਅਤੇ ਵਿੱਤਪੋਸ਼ਣ ਵਿੱਚ ਨਿਵੇਸ਼ ਕਰਨ ਦਾ ਇਰਾਦਾ ਰੱਖਦਾ ਹੈ।
ਦੋਹਾਂ ਧਿਰਾਂ ਨੇ ਰੱਖਿਆ ,ਟੈਕਨੋਲੋਜੀ, ਊਰਜਾ ਅਤੇ ਮਹੱਤਵਪੂਰਨ ਖਣਿਜਾਂ ਵਿੱਚ ਸਬੰਧਾਂ, ਵਣਜ ਅਤੇ ਸਹਿਯੋਗ ਨੂੰ ਵਧਾਉਣ ਲਈ ਪੱਛਮੀ ਵਾਲਾ ਹਿੰਦ ਮਹਾਸਾਗਰ, ਮੱਧ ਪੂਰਵ ਅਤੇ ਇੰਡੋ -ਪੈਸੀਫਿਕ ਵਿੱਚ ਨਵੀਂ ਬਹੁ-ਪੱਖੀ ਐਂਕਰ ਭਾਗੀਦਾਰੀ ਬਣਾਉਣ ਦੀ ਜ਼ਰੂਰਤ ਨੂੰ ਪਹਿਚਾਣਿਆ। ਦੋਹਾਂ ਧਿਰਾਂ ਨੇ ਆਸ ਜਤਾਈ ਹੈ ਕਿ 2025 ਦੀ ਸਰਦੀ ਰੁੱਤ ਤੱਕ ਇਨ੍ਹਾਂ ਉਪ-ਖੇਤਰਾਂ ਵਿੱਚ ਨਵੀਂ ਸਾਂਝੇਦਾਰੀ ਪਹਿਲ ਦਾ ਐਲਾਨ ਕੀਤਾ ਜਾਵੇਗਾ ।
ਉਨ੍ਹਾਂ ਨੇ ਆਲਮੀ ਸ਼ਾਂਤੀ ਅਤੇ ਸੁਰੱਖਿਆ ਨੂੰ ਅੱਗੇ ਵਧਾਉਣ ਦੇ ਲਈ ਬਹੁਰਾਸ਼ਟਰੀ ਸੈਟਿੰਗਸ (multinational settings) ਵਿੱਚ ਮਿਲਿਟਰੀ ਸਹਿਯੋਗ ਨੂੰ ਅੱਗੇ ਵਧਾਉਣ ਦਾ ਭੀ ਸੰਕਲਪ ਲਿਆ । ਨੇਤਾਵਾਂ ਨੇ ਅਰਬ ਸਾਗਰ (Arabian Sea) ਵਿੱਚ ਸਮੁੰਦਰੀ ਮਾਰਗਾਂ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਦੇ ਲਈ ਸੰਯੁਕਤ ਸਮੁੰਦਰੀ ਸੈਨਾ ਨੇਵਲ ਟਾਸਕ ਫੋਰਸ (Combined Maritime Forces naval task force) ਵਿੱਚ ਭਵਿੱਖ ਵਿੱਚ ਲੀਡਰਸ਼ਿਪ ਭੂਮਿਕਾ ਨਿਭਾਉਣ ਦੇ ਭਾਰਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ।
ਬਿਆਨ ਵਿੱਚ ਇਸ ਬਾਤ ‘ਤੇ ਫਿਰ ਤੋਂ ਜ਼ੋਰ ਦਿੱਤਾ ਕਿ ਆਤੰਕਵਾਦ ਦੇ ਆਲਮੀ ਸੰਕਟ ਨਾਲ ਲੜਿਆ ਜਾਣਾ ਚਾਹੀਦਾ ਹੈ ਅਤੇ ਦੁਨੀਆ ਦੇ ਹਰ ਕੋਣੇ ਵਿੱਚ ਆਤੰਕਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ 26/11 ਨੂੰ ਮੁੰਬਈ ਵਿੱਚ ਹੋਏ ਹਮਲਿਆਂ ਅਤੇ 26 ਅਗਸਤ, 2021 ਨੂੰ ਅਫ਼ਗ਼ਾਨਿਸਤਾਨ ਵਿੱਚ ਏਬੀ ਗੇਟ ਬੰਬ ਵਿਸਫੋਟ (Abbey Gate bombing) ਜਿਹੇ ਘਿਨਾਉਣੇ ਕਾਰਨਾਮਿਆਂ ਨੂੰ ਰੋਕਣ ਦੇ ਲਈ ਅਲ-ਕਾਇਦਾ, ਆਈਐੱਸਆਈਐੱਸ, ਜੈਸ਼-ਏ-ਮੁਹੰਮਦ ਅਤੇ ਲਸ਼ਕਰ- ਏ- ਤੈਯਬਾ (Al-Qa’ida, ISIS, Jaish-e Mohammad, and Lashkar-e-Tayyiba) ਸਹਿਤ ਆਤੰਕਵਾਦੀ ਸਮੂਹਾਂ ਤੋਂ ਆਤੰਕਵਾਦੀ ਖ਼ਤਰਿਆਂ ਦੇ ਖ਼ਿਲਾਫ਼ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਜਤਾਈ। ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਸਾਂਝੀ ਇੱਛਾ ਨੂੰ ਸਵੀਕਾਰ ਕਰਦੇ ਹੋਏ, ਅਮਰੀਕਾ ਨੇ ਐਲਾਨ ਕੀਤਾ ਕਿ ਤਹੱਵੁਰ ਰਾਣਾ(Tahawwur Rana) ਦੀ ਭਾਰਤ ਹਵਾਲਗੀ (extradition) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨੇਤਾਵਾਂ ਨੇ ਪਾਕਿਸਤਾਨ ਤੋਂ 26/11 ਮੁੰਬਈ ਅਤੇ ਪਠਾਨਕੋਟ ਹਮਲਿਆਂ ਦੇ ਅਪਰਾਧੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਅਤੇ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਉਸ ਦੇ ਖੇਤਰ ਦਾ ਉਪਯੋਗ ਸੀਮਾ-ਪਾਰ ਆਤੰਕਵਾਦੀ ਹਮਲਿਆਂ (cross-border terrorist attacks) ਨੂੰ ਅੰਜਾਮ ਦੇਣ ਦੇ ਲਈ ਨਾ ਕੀਤਾ ਜਾਵੇ। ਦੋਹਾਂ ਧਿਰਾਂ ਨੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਅਤੇ ਉਨ੍ਹਾਂ ਦੀਆਂ ਡਿਲਿਵਰੀ ਪ੍ਰਣਾਲੀਆਂ (delivery systems) ਦੇ ਪ੍ਰਸਾਰ ਨੂੰ ਰੋਕਣ ਅਤੇ ਆਤੰਕਵਾਦੀਆਂ ਅਤੇ ਗ਼ੈਰ-ਰਾਜ ਅਭਿਨੇਤਾਵਾਂ (terrorists and non-state actors) ਦੁਆਰਾ ਐਸੇ ਹਥਿਆਰਾਂ ਤੱਕ ਪਹੁੰਚ ਨੂੰ ਰੋਕਣ ਦੇ ਲਈ ਮਿਲ ਕੇ ਕੰਮ ਕਰਨ ਦਾ ਭੀ ਸੰਕਲਪ ਲਿਆ।
ਲੋਕਾਂ ਦੇ ਦਰਮਿਆਨ ਸਹਿਯੋਗ (People to People Cooperation)
ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਅੱਗੇ ਵਧਾਉਣ ਦੇ ਮਹੱਤਵ ‘ਤੇ ਧਿਆਨ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਕਿਹਾ ਕਿ 300,000 ਤੋਂ ਅਧਿਕ ਭਾਰਤੀ ਵਿਦਿਆਰਥੀ ਸਮੁਦਾਇ ਅਮਰੀਕੀ ਅਰਥਵਿਵਸਥਾ ਵਿੱਚ ਵਾਰਸ਼ਿਕ 8 ਬਿਲੀਅਨ ਡਾਲਰ ਤੋਂ ਅਧਿਕ ਦਾ ਯੋਗਦਾਨ ਦਿੰਦਾ ਹੈ ਅਤੇ ਕਈ ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਦੀ ਸਿਰਜਣਾ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਮੰਨਿਆ ਕਿ ਵਿਦਿਆਰਥੀਆਂ, ਖੋਜਾਰਥੀਆਂ ਅਤੇ ਕਰਮਚਾਰੀਆਂ ਦੇ ਪ੍ਰਤਿਭਾ ਪ੍ਰਵਾਹ ਅਤੇ ਆਵਾਗਮਨ ਨੇ ਦੋਹਾਂ ਦੇਸ਼ਾਂ ਨੂੰ ਪਰਸਪਰ ਲਾਭ ਪਹੁੰਚਾਇਆ ਹੈ । ਇਨੋਵੇਸ਼ਨ ਨੂੰ ਹੁਲਾਰਾ ਦੇਣ, ਸਿੱਖਣ ਦੇ ਪਰਿਣਾਮਾਂ ਵਿੱਚ ਸੁਧਾਰ ਅਤੇ ਭਵਿੱਖ ਦੇ ਲਈ ਤਿਆਰ ਕਾਰਜਬਲ ਦੇ ਵਿਕਾਸ ਵਿੱਚ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਦੇ ਮਹੱਤਵ ਨੂੰ ਪਹਿਣਾਣਦੇ ਹੋਏ, ਦੋਹਾਂ ਨੇਤਾਵਾਂ ਨੇ ਸੰਯੁਕਤ/ ਦੋਹਰੀ ਡਿਗਰੀ ਅਤੇ ਜੁੜਵਾਂ ਪ੍ਰੋਗਰਾਮਾਂ (joint/dual degree and twinning programs), ਸੰਯੁਕਤ ਉਤਕ੍ਰਿਸ਼ਟਤਾ ਕੇਂਦਰਾਂ (joint Centers of Excellence) ਦੀ ਸਥਾਪਨਾ ਅਤੇ ਭਾਰਤ ਵਿੱਚ ਅਮਰੀਕਾ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਅਪਤਟੀ ਪਰਿਸਰਾਂ(ਆਫਸ਼ੋਰ ਕੈਂਪਸਾਂ -offshore campuses) ਦੀ ਸਥਾਪਨਾ ਜਿਹੇ ਪ੍ਰਯਾਸਾਂ ਦੇ ਜ਼ਰੀਏ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।
ਦੋਹਾਂ ਨੇਤਾਵਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੁਨੀਆ ਨੂੰ ਆਲਮੀ ਕਾਰਜਸਥਲ ਵਿੱਚ ਬਦਲਣ ਦੇ ਲਈ ਅਭਿਨਵ, ਪਰਸਪਰ ਤੌਰ ‘ਤੇ ਲਾਭਦਾਇਕ ਅਤੇ ਸੁਰੱਖਿਅਤ ਗਤੀਸ਼ੀਲਤਾ ਢਾਂਚੇ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ, ਨੇਤਾਵਾਂ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਕਾਨੂੰਨੀ ਗਤੀਸ਼ੀਲਤਾ ਦੇ ਲਈ ਰਸਤੇ ਨੂੰ ਸੁਵਿਵਸਥਿਤ ਕਰਨ ਅਤੇ ਅਲਪ-ਕਾਲੀ ਟੂਰਿਸਟ ਅਤੇ ਕਾਰੋਬਾਰੀ ਯਾਤਰਾ (short-term tourist and business travel) ਨੂੰ ਸੁਵਿਧਾਜਨਕ ਬਣਾਉਣ ਦੇ ਲਈ ਪ੍ਰਤੀਬੱਧਤਾ ਜਤਾਈ, ਨਾਲ ਹੀ ਦੋਹਾਂ ਦੇ ਦੇਸ਼ਾਂ ਦੇ ਲਈ ਆਪਸੀ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਬੁਰੇ ਲੋਕਾਂ, ਅਪਰਾਧਿਕ ਸੁਵਿਧਾਕਰਤਾਵਾਂ ਅਤੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੈੱਟਵਰਕਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਮਾਨਵ ਤਸਕਰੀ ਦਾ ਹਮਲਾਵਰ ਢੰਗ ਨਾਲ ਸਮਾਧਾਨ ਕੀਤਾ।
ਦੋਹਾਂ ਧਿਰਾਂ ਨੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੈੱਟਵਰਕਸ, ਸੰਗਠਿਤ ਅਪਰਾਧ ਸਿੰਡੀਕੇਟਸ, ਜਿਸ ਵਿੱਚ ਨਾਰਕੋ- ਆਤੰਕਵਾਦੀ ਮਾਨਵ ਅਤੇ ਹਥਿਆਰ ਤਸਕਰ (illegal immigration networks, organized crime syndicates, including narco-terrorists human and arms traffickers) ਸ਼ਾਮਲ ਹਨ, ਦੇ ਨਾਲ-ਨਾਲ ਹੋਰ ਤੱਤ ਜੋ ਜਨਤਕ ਅਤੇ ਡਿਪਲੋਮੈਟਿਕ ਸੇਫਟੀ ਤੇ ਸੁਰੱਖਿਆ ਅਤੇ ਦੋਹਾਂ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਖ਼ਤਰਾ ਪਹੁੰਚਾਉਦੇ ਹਨ, ਦੇ ਖ਼ਿਲਾਫ਼ ਨਿਰਣਾਇਕ ਕਾਰਵਾਈ ਕਰਨ ਦੇ ਲਈ ਕਾਨੂੰਨ ਲਾਗੂਕਰਨ ਸਹਿਯੋਗ (law enforcement cooperation) ਨੂੰ ਮਜ਼ਬੂਤ ਕਰਨ ਦੀ ਭੀ ਪ੍ਰਤੀਬੱਧਤਾ ਜਤਾਈ ।
ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ, ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਦਰਮਿਆਨ ਉੱਚ-ਪੱਧਰੀ ਜੁੜਾਅ (high-level engagement) ਬਣਾਈ ਰੱਖਣ ਅਤੇ ਇੱਕ ਸਥਾਈ ਭਾਰਤ-ਅਮਰੀਕਾ ਸਾਂਝੇਦਾਰੀ (India-U.S. partnership) ਦੇ ਲਈ ਆਪਣੇ ਖ਼ਾਹਿਸ਼ੀ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਪ੍ਰਤੀਬੱਧਤਾ ਜਤਾਈ ਜੋ ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਉੱਜਵਲ ਅਤੇ ਸਮ੍ਰਿੱਧ ਭਵਿੱਖ ਦੀਆਂ ਆਕਾਂਖਿਆਵਾਂ ਨੂੰ ਅੱਗੇ ਵਧਾਏਗੀ, ਆਲਮੀ ਕਲਿਆਣ (global good) ਕਰੇਗੀ ਅਤੇ ਇੱਕ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ (a free and open Indo-Pacific) ਵਿੱਚ ਯੋਗਦਾਨ ਦੇਵੇਗੀ।
*****
ਐੱਮਜੇਪੀਐੱਸ/ਐੱਸਆਰ
Addressing the press meet with @POTUS @realDonaldTrump. https://t.co/u9a3p0nTKf
— Narendra Modi (@narendramodi) February 13, 2025
सबसे पहले मैं, मेरे प्रिय मित्र राष्ट्रपति ट्रम्प को मेरे शानदार स्वागत और आतिथ्य सत्कार के लिए हार्दिक आभार व्यक्त करता हूँ।
— PMO India (@PMOIndia) February 13, 2025
राष्ट्रपति ट्रम्प ने भारत और अमेरिका संबंधों को अपने नेतृत्व से संजोया है, जीवंत बनाया है: PM @narendramodi
हम मानते हैं कि भारत और अमेरिका का साथ और सहयोग एक बेहतर विश्व को shape कर सकता है: PM @narendramodi
— PMO India (@PMOIndia) February 13, 2025
अमेरिका की भाषा में कहूं तो विकसित भारत का मतलब Make India Great Again, यानि “मीगा” है।
— PMO India (@PMOIndia) February 13, 2025
जब अमेरिका और भारत साथ मिलकर काम करते हैं, यानि “मागा” प्लस “मीगा”, तब बन जाता है –“मेगा” पार्ट्नर्शिप for prosperity.
और यही मेगा spirit हमारे लक्ष्यों को नया स्केल और scope देती है: PM
अमेरिका के लोग राष्ट्रपति ट्रम्प के मोटो, Make America Great Again, यानि “मागा” से परिचित हैं।
— PMO India (@PMOIndia) February 13, 2025
भारत के लोग भी विरासत और विकास की पटरी पर विकसित भारत 2047 के दृढ़ संकल्प को लेकर तेज गति शक्ति से विकास की ओर अग्रसर हैं: PM @narendramodi
भारत की defence preparedness में अमेरिका की महत्वपूर्ण भूमिका है।
— PMO India (@PMOIndia) February 13, 2025
Strategic और trusted partners के नाते हम joint development, joint production और Transfer of Technology की दिशा में सक्रिय रूप से आगे बढ़ रहे हैं: PM @narendramodi
आज हमने TRUST, यानि Transforming Relationship Utilizing Strategic Technology पर सहमती बनायीं है।
— PMO India (@PMOIndia) February 13, 2025
इसके अंतर्गत critical मिनरल, एडवांस्ड material और फार्मास्यूटिकल की मजबूत सप्लाई chains बनाने पर बल दिया जायेगा: PM @narendramodi
भारत और अमेरिका की साझेदारी लोकतंत्र और लोकतान्त्रिक मूल्यों तथा व्यवस्थाओं को सशक्त बनाती है।
— PMO India (@PMOIndia) February 13, 2025
Indo-Pacific में शांति, स्थिरता और समृद्धि को बढ़ाने के लिए हम मिलकर काम करेंगे।
इसमें Quad की विशेष भूमिका होगी: PM @narendramodi
आतंकवाद के खिलाफ लड़ाई में भारत और अमेरिका दृढ़ता से साथ खड़े रहे हैं।
— PMO India (@PMOIndia) February 13, 2025
हम सहमत हैं कि सीमापार आतंकवाद के उन्मूलन के लिए ठोस कार्रवाई आवश्यक है: PM @narendramodi