Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦਾ ਪੋਰਟ ਸੈਕਟਰ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਦੇਸ਼ ਦੀ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਦੇ ਰਿਹਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੂਤੀਕੋਰਿਨ ਵੀਓਸੀ ਪੋਰਟ ਦੀ ਸਾਲ-ਦਰ-ਸਾਲ ਹੋ ਰਹੀ 11.35% ਪ੍ਰਗਤੀ ਸਬੰਧੀ ਉਪਲਬਧੀਆਂ ਦੀ ਪ੍ਰਸ਼ੰਸਾ ਕੀਤੀ ਹੈ। ਇਸ ਪੋਰਟ ਨੇ 14 ਮਾਰਚ, 2023 ਤੱਕ 36.03 ਮਿਲੀਅਨ ਟਨ ਕਾਰਗੋ ਦਾ ਰੱਖ-ਰੱਖਾਅ ਕੀਤਾ ਹੈ ਅਤੇ ਵਿੱਤ ਵਰ੍ਹੇ 2022-23 ਵਿੱਚ ਪੋਰਟ ਮੰਤਰਾਲੇ ਦੁਆਰਾ ਨਿਰਧਾਰਿਤ 36 ਮਿਲੀਅਨ ਟਨ ਕਾਰਗੋ ਦੇ ਲਕਸ਼ ਨੂੰ 17 ਦਿਨ ਪਹਿਲਾਂ ਹੀ ਪਾਰ ਕਰ ਲਿਆ ਹੈ।

ਵੀ.ਓ. ਚਿਦੰਬਰਨਾਰ ਪੋਰਟ ਅਥਾਰਿਟੀ, ਤੂਤੀਕੋਰਿਨ ਦੁਆਰਾ ਕੀਤੇ ਗਏ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-

“ਬਹੁਤ ਅੱਛਾ! ਭਾਰਤ ਦਾ ਪੋਰਟ ਸੈਕਟਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਦੇਸ਼ ਦੀ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਦੇ ਰਿਹਾ ਹੈ।”

***

ਡੀਐੱਸ/ਐੱਸਟੀ