Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ–ਡੈਨਮਾਰਕ ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ ਲਈ ਸੰਯੁਕਤ ਬਿਆਨ

ਭਾਰਤ–ਡੈਨਮਾਰਕ ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ ਲਈ ਸੰਯੁਕਤ ਬਿਆਨ


ਡੈਨਮਾਰਕ ਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੈਟੇ ਫ਼੍ਰੈਡਰਿਕਸਨ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 28 ਸਤੰਬਰ, 2020 ਨੂੰ ਭਾਰਤ ਅਤੇ ਡੈਨਮਾਰਕ ਦਰਮਿਆਨ ਵਰਚੁਅਲ ਸਿਖ਼ਰ ਸੰਮੇਲਨ ਦੀ ਸੰਯੁਕਤ ਤੌਰ ਉੱਤੇ ਪ੍ਰਧਾਨਗੀ ਕੀਤੀ।

 

2. ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਫ਼੍ਰੈਡਰਿਕਸਨ ਨੇ ਦੁਵੱਲੇ ਸਬੰਧਾਂ ਬਾਰੇ ਇੱਕ ਨਿੱਘੇ ਅਤੇ ਦੋਸਤਾਨਾ ਮਾਹੌਲ ਬਾਰੇ ਵਿਚਾਰਾਂ ਦਾ ਡੂੰਘਾਈ ਨਾਲ ਅਦਾਨਪ੍ਰਦਾਨ ਕੀਤਾ, ਜਲਵਾਯੂ ਪਰਿਵਰਤਨ ਤੇ ਵਾਤਾਵਰਣਪੱਖੀ ਸਮੇਤ ਕੋਵਿਡ–19 ਮਹਾਮਾਰੀ ਤੇ ਦੋਵੇਂ ਦੇਸ਼ਾਂ ਦੇ ਹਿਤਾਂ ਨਾਲ ਜੁੜੇ ਵਿਸ਼ਵਪੱਧਰੀ ਮਸਲਿਆਂ ਬਾਰੇ ਵਿਚਾਰਵਟਾਂਦਰਾ ਕੀਤਾ ਅਤੇ ਚਿਰਸਥਾਈ ਅਰਥਚਾਰਿਆਂ ਤੇ ਸਮਾਜਾਂ ਦੀ ਰਫ਼ਤਾਰ ਤੇਜ਼ ਕਰਨ ਦੇ ਮੱਦੇਨਜ਼ਰ ਸਾਂਝੀ ਆਮਸਮਝ ਤੱਕ ਪੁੱਜਣ ਬਾਰੇ ਵਿਚਾਰਵਟਾਂਦਰਾ ਕੀਤਾ।

 

3. ਉਨ੍ਹਾਂ ਇਤਿਹਾਸਿਕ ਸਬੰਧਾਂ, ਸਾਂਝੀਆਂ ਲੋਕਤੰਤਰੀ ਪਰੰਪਰਾਵਾਂ ਤੇ ਖੇਤਰੀ ਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਦੀ ਸਾਂਝੀ ਇੱਛਾ ਉੱਤੇ ਅਧਾਰਿਤ ਦੁਵੱਲੇ ਸਬੰਧਾਂ ਦੇ ਨਿਰੰਤਰ ਵਿਕਾਸ ਉੱਤੇ ਤਸੰਲੀ ਪ੍ਰਗਟਾਈ।

 

4. ਭਰੋਸੇਯੋਗ ਭਾਈਵਾਲ ਬਣੇ ਰਹਿਣ ਦੀ ਸਾਂਝੀ ਇੱਛਾ ਨੂੰ ਧਿਆਨ ਚ ਰੱਖਦਿਆਂ ਦੋਵੇਂ ਪ੍ਰਧਾਨ ਮੰਤਰੀ ਭਾਰਤ ਅਤੇ ਡੈਨਮਾਰਕ ਦੇ ਆਪਸੀ ਸਬੰਧ ਉਤਾਂਹ ਚੁੱਕ ਕੇ ਇੱਕ ਵਾਤਾਵਰਣਪੱਖੀ ਰਣਨੀਤਕ ਭਾਈਵਾਲੀ ਤੱਕ ਲਿਜਾਣ ਲਈ ਸਹਿਮਤ ਹੋਏ। ਇਹ ਭਾਈਵਾਲੀ ਭਾਰਤ ਅਤੇ ਡੈਨਮਾਰਕ ਵਿਚਾਲੇ ਸਹਿਯੋਗ ਲਈ ਸਾਂਝਾ ਕਮਿਸ਼ਨ ਸਥਾਪਿਤ ਕਰਨ ਬਾਰੇ ਮੌਜੂਦਾ ਸਮਝੌਤੇ (ਜਿਸ ਉੱਤੇ 6 ਫ਼ਰਵਰੀ, 2009 ਨੂੰ ਹਸਤਾਖਰ ਹੋਏ ਸਨ) ਉੱਤੇ ਉੱਸਰੇਗੀ ਅਤੇ ਇਸ ਨੂੰ ਹੋਰ ਵੀ ਮਜ਼ਬੂਤ ਕਰੇਗੀ; ਇਸ ਵਿੱਚ ਸਿਆਸੀ ਖੇਤਰ; ਆਰਥਿਕ ਤੇ ਵਪਾਰਕ ਖੇਤਰ; ਵਿਗਿਆਨ ਤੇ ਟੈਕਨੋਲੋਜੀ; ਵਾਤਾਵਰਦ; ਊਰਜਾ; ਸਿੱਖਿਆ ਤੇ ਸੱਭਿਆਚਾਰ ਵਿੱਚ ਸਹਿਯੋਗ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾਇਹ ਅਖੁੱਟ ਊਰਜਾ, ਸ਼ਹਿਰੀ ਵਿਕਾਸ, ਵਾਤਾਵਰਣ, ਖੇਤੀਬਾੜੀ ਤੇ ਪਸ਼ੂਪਾਲਣ, ਫ਼ੂਡ ਪ੍ਰੋਸੈੱਸਿੰਗ, ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ, ਜਹਾਜ਼ਰਾਨੀ, ਕਿਰਤ ਗਤੀਸ਼ੀਲਤਾ ਤੇ ਡਿਜੀਟਲਾਈਜ਼ੇਸ਼ਨ ਲਈ ਕਾਇਮ ਕੀਤੇ ਗਏ ਮੌਜੂਦਾ ਕਾਰਜਦਲਾਂ ਜ਼ਰੀਏ ਉੱਸਰੇਗਾ ਤੇ ਅੱਗੇ ਵਧੇਗਾ।

 

5. ਇਹ ਵਾਤਾਵਰਣਪੱਖੀ ਰਣਨੀਤਕ ਭਾਈਵਾਲੀ; ਪੈਰਿਸ ਸਮਝੌਤੇ ਅਤੇ ਸੰਯੁਕਤ ਰਾਸ਼ਟਰ ਦੇ ਚਿਰਸਥਾਈ ਵਿਕਾਸ ਦੇ ਉਦੇਸ਼ਮੁਖੀ ਟੀਚੇ ਲਾਗੂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਸਿਆਸੀ ਸਹਿਯੋਗ ਨੂੰ ਅੱਗੇ ਵਧਾਉਣ, ਆਰਥਿਕ ਸਬੰਧਾਂ ਤੇ ਵਾਤਾਵਰਣਪੱਖੀ ਵਿਕਾਸ ਦਾ ਪਸਾਰ ਕਰਨ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵਿਸ਼ਵਪੱਧਰੀ ਚੁਣੌਤੀਆਂ ਤੇ ਮੌਕਿਆਂ ਨਾਲ ਨਿਪਟਣ ਲਈ ਇੱਕ ਪਰਸਪਰ ਲਾਹੇਵੰਦ ਸਮਝੌਤਾ ਹੈ।

 

6. ਦੋਵੇਂ ਪ੍ਰਧਾਨ ਮੰਤਰੀਆਂ ਨੇ ਵਾਤਾਵਰਣਪੱਖੀ ਰਣਨੀਤਕ ਭਾਈਵਾਲੀ ਸਥਾਪਿਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ, ਜਿਸ ਅਧੀਨ ਭਾਰਤ ਅਤੇ ਡੈਨਮਾਰਕ ਵਾਜਬ ਮੰਤਰਾਲਿਆਂ, ਸੰਸਥਾਨਾਂ ਤੇ ਸਬੰਧਿਤ ਧਿਰਾਂ ਜ਼ਰੀਏ ਸਹਿਯੋਗ ਕਰਨਗੇ।

 

ਊਰਜਾ ਅਤੇ ਜਲਵਾਯੂ ਪਰਿਵਰਤਨ

 

7. ਦੋਵੇਂ ਪ੍ਰਧਾਨ ਮੰਤਰੀਆਂ ਨੇ ਵਾਤਾਵਰਣਪੱਖੀ ਊਰਜਾ ਤਬਾਦਲੇ ਤੇ ਜਲਵਾਯੂ ਪਰਿਵਰਤਨ ਦੀਆਂ ਵਿਸ਼ਵਪੱਧਰੀ ਚੁਣੌਤੀਆਂ ਨਾਲ ਨਿਪਟਦਿਆਂ ਤੇ ਸਮਾਧਾਨਾਂ ਤੱਕ ਪੁੱਜਣ ਵਿੱਚ ਨੇੜਲੀ ਭਾਈਵਾਲੀ ਦੀ ਪੁਸ਼ਟੀ ਕੀਤੀ। ਸਮੁੰਦਰੀ ਕੰਢੇ ਤੋਂ ਦੂਰ ਪੌਣ ਤੇ ਅਖੁੱਟ ਊਰਜਾ ਵਿੱਚ ਰਣਨੀਤਕ ਖੇਤਰ ਦੇ ਸਹਿਯੋਗ ਦੇ ਨਾਲਨਾਲ ਸਮਰੱਥਾਨਿਰਮਾਣ, ਪੌਣਊਰਜਾ ਬਾਰੇ ਗਿਆਨਸਾਂਝਾ ਕਰਨ ਤੇ ਟੈਕਨੋਲੋਜੀ ਤਬਾਦਲੇ; ਊਰਜਾ ਮੌਡਲਿੰਗ ਤੇ ਅਖੁੱਟ ਊਰਜਾ ਦੇ ਸੰਗਠਨ ਬਾਰੇ ਭਾਰਤਡੈਨਮਾਰਕ ਊਰਜਾ ਭਾਈਵਾਲੀ (INDEP) ਪ੍ਰਤੀ ਉਸ ਸਾਂਝੀ ਪ੍ਰਤੀਬੱਧਤਾ ਦੀ ਵਿਆਖਿਆ ਕਰਦਾ ਹੈ ਜੋ ਵਿਸ਼ਵ ਊਰਜਾ ਤਬਾਦਲੇ, ਵਾਤਾਵਰਣਪੱਖੀ ਵਿਕਾਸ ਤੇ ਚਿਰਸਥਾਈ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਂਝੀਆਂ ਵਿਸ਼ਵ ਚੁਣੌਤੀਆਂ ਨਾਲ ਨਿਪਟਣ ਬਾਰੇ ਹੈ। ਦੋਵੇਂ ਧਿਰਾਂ ਊਸ ਊਰਜਾ ਭਾਈਵਾਲੀ ਬਾਰੇ ਵਿਚਾਰ ਕਰਦੀਆਂ ਹਨ ਜਿਸ ਨੂੰ ਆਉਂਦੇ ਸਾਲਾਂ ਦੌਰਾਨ ਹੋਰ ਮਜ਼ਬੂਤ ਕਰਨਾ ਹੈ।

 

8. ਭਾਰਤ ਅਤੇ ਡੈਨਮਾਰਕ ਜਲਵਾਯੂ ਪਰਿਵਰਤਨ ਨਾਲ ਵਿਸ਼ਵਜੰਗ ਵਿੱਚ ਮੋਹਰੀ ਰਹਿਣ ਲਈ ਸਹਿਮਤ ਹੁੰਦੇ ਹਨ। ਦੋਵੇਂ ਦੇਸ਼ਾਂ ਨੇ ਜਲਵਾਯੂ ਅਤੇ ਊਰਜਾ ਬਾਰੇ ਬਹੁਤ ਉਦੇਸ਼ਮੁਖੀ ਰਾਸ਼ਟਰੀ ਟੇ ਸਥਾਪਿਤ ਕੀਤੇ ਹਨ ਜੋ ਪੈਰਿਸ ਸਮਝੌਤੇ ਨੂੰ ਉਦੇਸ਼ਮੁਖੀ ਤਰੀਕੇ ਲਾਗੂ ਕਰਨ ਵਿੱਚ ਯੋਗਦਾਨ ਪਾਉਣਗੇ। ਦੋਵੇਂ ਦੇਸ਼ ਇਕੱਠੇ ਮਿਲ ਕੇ ਦੁਨੀਆ ਨੂੰ ਵਿਖਾਉਣਗੇ ਕਿ ਜਲਵਾਯੂ ਅਤੇ ਚਿਰਸਥਾਈ ਊਰਜਾ ਦੇ ਟੀਚਿਆਂ ਦੀ ਪ੍ਰਾਪਤੀ ਸੰਭਵ ਹੈ।

 

9. ਦੋਵੇਂ ਦੇਸ਼ ਵਿਭਿੰਨ ਪੱਧਰਾਂ ਉੱਤੇ ਜਲਵਾਯੂ ਪਰਿਵਰਤਨ ਤੇ ਅਖੁੱਟ ਊਰਜਾ ਬਾਰੇ ਨਿਯਮਿਤ ਸਲਾਹਮਸ਼ਵਰੇ ਤੇ ਸੰਵਾਦ ਰਚਾਉਣ ਲਈ ਸਹਿਮਤ ਹੋਏ।

 

ਵਾਤਾਵਰਣ/ਜਲ ਤੇ ਸਰਕੂਲਰ ਅਰਥਵਿਵਸਥਾ

10. ਦੋਵੇਂ ਪ੍ਰਧਾਨ ਮੰਤਰੀ ਵਾਤਾਵਰਦ/ਜਲ ਤੇ ਸਰਕੂਲਰ ਅਰਥਵਿਵਸਥਾ ਬਾਰੇ ਮੌਜੂਦਾ ਸਰਕਾਰਤੋਂਸਰਕਾਰ ਤੱਕ ਸਹਿਯੋਗ ਦਾ ਹੋਰ ਪਸਾਰ ਤੇ ਮਜ਼ਬੂਤ ਕਰਨ ਹਿਤ ਕੰਮ ਕਰਨ ਵਾਸਤੇ ਸਹਿਮਤ ਹੋਏ। ਉਹ ਜਲਕਾਰਜਕੁਸ਼ਲਤਾ, ਗ਼ੈਰਆਮਦਨ ਜਲ (ਪਾਣੀ ਦੇ ਨੁਕਸਾਨ) ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋਏ ਅਤੇ ਇਸ ਸੰਦਰਭ ਵਿੱਚ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਅਤੇ ਡੈਨਿਸ਼ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀਅਤੇ ਵਾਤਾਵਰਣ ਤੇ ਭੋਜਨ ਬਾਰੇ ਡੈਨਿਸ਼ ਮੰਤਰਾਲੇ ਨੂੰ ਤਿੰਨ ਸਾਲਾਂ (2021–23) ਦੇ ਮੁਢਲੇ ਸਮੇਂ ਲਈ ਇੱਕ ਕਾਰਜਯੋਜਨਾ ਵਿਕਸਿਤ ਕਰਨ ਦਾ ਕੰਮ ਸੌਂਪਿਆ ਗਿਆ।

 

11. ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤੀਡੈਨਿਸ਼ ਜਲ ਟੈਕਨੋਲੋਜੀ ਗੱਠਜੋੜ ਜ਼ਰੀਏ ਜਲਸਪਪਲਾਈ, ਜਲ ਦੀ ਵੰਡ, ਗੰਦੇ ਪਾਣੀ ਦੇ ਸ਼ੁੱਧੀਕਰਣ, ਸੀਵਰੇਜ ਸਿਸਟਮਜ਼, ਸ਼ੁੱਧ ਕੀਤੇ ਗੰਦੇ ਪਾਣੀ ਦੀ ਮੁੜਵਰਤੋਂ, ਜਲ ਪ੍ਰਬੰਧਨ ਤੇ ਜਲ ਖੇਤਰ ਵਿੱਚ ਜਲ ਦੇ ਵਧੀਆ ਉਪਯੋਗ ਕਰਨ ਦੀ ਆਪਣੀ ਸਾਂਝੀ ਇੱਛਾ ਪ੍ਰਗਟਾਈ।

 

ਸਮਾਰਟ ਸਿਟੀਜ਼ ਸਮੇਤ ਚਿਰਸਥਾਈ ਸ਼ਹਿਰੀ ਵਿਕਾਸ

 

12. ਦੋਵੇਂ ਧਿਰਾਂ ਨੇ ਨੋਟ ਕੀਤਾ ਕਿ 26 ਜੂਨ, 2020 ਨੂੰ ਚਿਰਸਥਾਈ ਸ਼ਹਿਰੀ ਵਿਕਾਸ ਬਾਰੇ ਚਿਰਸਥਾਈ ਸ਼ਹਿਰੀ ਵਿਕਾਸ ਬਾਰੇ ਭਾਰਤਡੈਨਮਾਰਕ ਦੇ ਸਾਂਝੇ ਕਾਰਜਦਲਾਂ ਦੀ ਦੂਜੀ ਮੀਟਿੰਗ ਵਰਚੁਅਲੀ ਹੋਈ ਸੀ, ਜਿਸ ਦੌਰਾਨ ਗੋਆ ਵਿੱਚ ਸ਼ਹਿਰੀ ਲਿਵਿੰਗ ਲੈਬ ਜ਼ਰੀਏ ਸਮਾਰ ਸ਼ਹਿਰਾਂ ਸਮੇਤ ਚਿਰਸਥਾਈ ਸ਼ਹਿਰੀ ਵਿਕਾਸ ਵਿੱਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਬਾਰੇ ਸਹਿਮਤੀ ਹੋਈ ਸੀ।

 

13. ਦੋਵੇਂ ਧਿਰਾਂ ਉਦੈਪੁਰ ਅਤੇ ਆਰਹਸ ਤੇ ਤੁਮਾਕੁਰੂ ਅਤੇ ਆਲਬੌਰਗ ਦਰਮਿਆਨ ਮੌਜੂਦਾ ਸ਼ਹਿਰ ਤੋਂ ਸ਼ਹਿਰ ਤੱਕ ਦਾ ਸਹਿਯੋਗ ਮਜ਼ਬੂਤ ਕਰਨ ਉੱਤੇ ਵੀ ਸਹਿਮਤੀ ਹੋਈ।

 

14. ਉਨ੍ਹਾਂ ਨੋਟ ਕੀਤਾ ਕਿ ਡੈਨਿਸ਼ ਕੰਪਨੀਆਂ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਡਿਜ਼ਾਇਨਿੰਗ ਵਿੱਚ ਯੋਗਦਾਨ ਪਾ ਰਹੀਆਂ ਹਨ ਅਤੇ ਚਿਰਸਥਾਈ ਸ਼ਹਿਰੀ ਵਿਕਾਸ ਦੇ ਸਾਰੇ ਖੇਤਰਾਂ ਵਿੱਚ ਡੈਨਿਸ਼ ਪੱਖ ਦੀ ਵਧੇਰੇ ਸ਼ਮੂਲੀਅਤ ਦਾ ਸੁਆਗਤ ਕੀਤਾ ਗਿਆ।

 

ਵਪਾਰ, ਕਾਰੋਬਾਰ ਅਤੇ ਜਹਾਜ਼ਰਾਨੀ

 

15. ਦੋਵੇਂ ਪ੍ਰਧਾਨ ਮੰਤਰੀਆਂ ਨੇ ਵਾਤਾਵਰਣਪੱਖੀ ਅਤੇ ਜਲਵਾਯੂਪੱਖੀ ਟੈਕਨੋਲੋਜੀਆਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰਦਿਆਂ ਸਰਕਾਰਾਂ, ਸੰਸਥਾਨਾਂ ਅਤੇ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਵਿਚਾਲੇ ਭਾਈਵਾਲੀਆਂ ਵਿਕਸਿਤ ਕਰਨ ਦੇ ਵਿਚਾਰ ਦਾ ਸੁਆਗਤ ਕੀਤਾ। ਉਨ੍ਹਾਂ ਵਾਤਾਵਰਣਪੱਖੀ ਊਰਜਾ ਵਿੱਚ ਜਨਤਕ ਤੇ ਨਿਜੀ ਨਿਵੇਸ਼ਾਂ ਵਿੱਚ ਸਹਿਯੋਗ ਲਈ ਨਿਯੰਤ੍ਰਿਤ ਢਾਂਚੇ ਦੀਆਂ ਸਥਿਤੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ।

 

16. ਦੋਵੇਂ ਆਗੂਆਂ ਨੇ ਸਮੁੰਦਰੀ ਯਾਤਰਾਵਾਂ ਦੇ ਮਾਮਲਿਆਂ ਵਿੱਚ ਡੂੰਘੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਤੇ ਡਿਜ਼ਾਇਨ, ਸਮੁੰਦਰੀ ਯਾਤਰਾ ਨਾਲ ਸਬੰਧਿਤ ਸੇਵਾਵਾਂ ਤੇ ਪ੍ਰਦੂਸ਼ਣਮੁਕਤ ਜਹਾਜ਼ਰਾਨੀ ਦੇ ਨਾਲਨਾਲ ਬੰਦਰਗਾਹ ਵਿਕਾਸ ਵਿੱਚ ਸਹਿਯੋਗ ਵਧਾਉਣ ਦੀ ਸੰਭਾਵਨਾ ਉੱਤੇ ਗ਼ੌਰ ਕੀਤਾ।

 

17. ਦੋਵੇਂ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੱਤਾ ਕਿ ਉਹ ਲਘੂ ਤੇ ਦਰਮਿਆਨੇ ਉੱਦਮਾਂ ਲਈ ਵਪਾਰਕ ਵਫ਼ਦਾਂ, ਬਜ਼ਾਰੀ ਪਹੁੰਚ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਗੇ ਅਤੇ ਵਪਾਰ ਕਰਨਾ ਹੋਰ ਵੀ ਸੁਖਾਲਾ ਬਣਾਉਣਗੇ।

 

18. ਭਾਰਤ ਤੇ ਡੈਨਮਾਰਕ ਨੇ ਬੌਧਿਕ ਸੰਪਤੀ ਅਧਿਕਾਰਾਂ ਵਿੱਚ ਵਧਦੇ ਸਹਿਯੋਗ ਦੀ ਪੁਸ਼ਟੀ ਕੀਤੀ, ਜਿਸ ਨਾਲ ਇਨੋਵੇਸ਼ਨ, ਸਿਰਜਣਾਤਮਕਤਾ ਤੇ ਟੈਕਨੋਲੋਜੀਕਲ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਰਾਸ਼ਟਰੀ ਬੌਧਿਕ ਸੰਪਤੀ ਪ੍ਰਣਾਲੀਆਂ ਆਧੁਨਿਕ ਬਣਾਉਣ ਤੇ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

 

ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਡਿਜੀਟਾਈਜ਼ੇਸ਼ਨ

 

19. ਭਾਰਤ ਤੇ ਡੈਨਮਾਰਕ ਨੇ ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ (STI) ਵਿੱਚ ਨਿਵੇਸ਼ਾਂ ਨੂੰ ਮਜ਼ਬੂਤ ਜਨਤਕਨਿਜੀ ਭਾਈਵਾਲੀਆਂ ਰਾਹੀਂ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਸੁਵਿਧਾ ਦੇ ਮਹੱਤਵ ਨੂੰ ਪ੍ਰਵਾਨ ਕਰਦਿਆਂ ਇਸ ਨੂੰ ਟੈਕਨੋਲੋਜੀ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਤੇ ਨਵੇਂ ਸਮਾਧਾਨ ਲਾਗੂ ਕਰਨ ਦਾ ਇੱਕ ਅਹਿਮ ਤਰੀਕਾ ਦੱਸਿਆ। ਐੱਸਟੀਆਈ (STI) ਵਿੱਚ ਤਾਲਮੇਲ ਭਾਰਤ ਤੇ ਡੈਨਮਾਰਕ ਵਿੱਚ ਤਾਲਮੇਲ ਅਥਾਰਿਟੀਆਂ, ਛੋਟੀਆਂ ਤੇ ਵੱਡੀਆਂਕੰਪਨੀਆਂ ਅਤੇ ਖੋਜ ਤੇ ਉੱਚਸਿੱਖਿਆ ਸੰਸਥਾਨਾਂ ਵਿਚਲੇ ਸਬੰਧਾਂ ਨੂੰ ਪ੍ਰੋਤਸਾਹਿਤ ਤੇ ਮਜ਼ਬੂਤ ਕਰਦਿਆਂ ਵਾਤਾਵਰਣਪੱਖੀ ਰਣਨੀਤਕ ਭਾਈਵਾਲੀ ਦਾ ਸਮਰਥਨ ਕਰਦਾ ਹੈ। ਦੋਵੇਂ ਧਿਰਾਂ ਊਰਜਾ, ਜਲ, ਜੈਵਿਕ-ਸਰੋਤਾਂ ਤੇ ਆਈਸੀਟੀ (ICT) ਜਿਹੇ ਖੇਤਰਾਂ ਵਿੱਚ ਪ੍ਰੋਜੈਕਟਾਂ ਲਈ ਸਾਂਝੇ ਸੱਦਿਆਂ ਲਾਲ ਮੌਜੂਦਾ ਮਜ਼ਬੂਤ ਦੁਵੱਲੀਆਂ ਭਾਈਵਾਲੀਆਂ ਦੀ ਉਸਾਰੀ ਕਰਨ ਵਿੱਚ ਸਹਿਮਤ ਹੋਈਆਂ।

 

20. ਦੋਵੇਂ ਆਗੂਆਂ ਨੇ ਵਾਤਾਵਰਣਪੱਖੀ ਤਬਾਦਲੇ ਵਿੱਚ ਡਿਜੀਟਾਈਜ਼ੇਸ਼ਨ ਅਤੇ ਡਿਜੀਟਲ ਸਮਾਧਾਨਾਂ ਅਤੇ ਵਪਾਰਕ ਮਾਡਲਾਂ ਵਿੱਚ ਦੇ ਸਾਂਝੇ ਹਿਤ ਉੱਤੇ ਜ਼ੋਰ ਦਿੰਦਿਆਂ ਪ੍ਰਦੂਸ਼ਣਮੁਕਤ ਟਿਕਾਊ ਵਿਕਾਸ ਵਿੱਚ ਮਦਦ ਲਈ ਡਿਜੀਟਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਵਿਕਾਸ, ਇਨੋਵੇਸ਼ਨ ਤੇ ਪ੍ਰਦਰਸ਼ਨ ਵਧਾਉਣ ਲਈ ਤਾਲਮੇਲ ਕਾਇਮ ਕਰਨ ਦਾ ਫ਼ੈਸਲਾ ਕੀਤਾ।

 

ਅਨਾਜ ਅਤੇ ਖੇਤੀਬਾੜੀ

 

21. ਖੇਤੀਬਾੜੀ ਖੇਤਰ ਵਿੱਚ ਤਾਲਮੇਲ ਕਾਇਮ ਕਰਨ ਦੀ ਅਥਾਹ ਸੰਭਾਵਨਾ ਦੇ ਮੱਦੇਨਜ਼ਰ ਦੋਵੇਂ ਪ੍ਰਧਾਨ ਮੰਤਰੀਆਂ ਨੇ ਅਨਾਜ ਸੁਰੱਖਿਆ ਦੇ ਨਾਲਨਾਲ ਪਸ਼ੂਪਾਲਣ ਤੇ ਡੇਅਰੀਂਗ ਦੇ ਖੇਤਰਾਂ ਵਿੱਚ ਅਥਾਰਿਟੀਆਂ, ਕਾਰੋਬਾਰਾਂ ਅਤੇ ਖੋਜ ਸੰਸਥਾਨਾਂ ਵਿਚਾਲੇ ਡੂੰਘੇ ਤੇ ਨੇੜਲੇ ਸਹਿਯੋਗ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ।

 

ਸਿਹਤ ਤੇ ਜੀਵਨ ਵਿਗਿਆਨ

 

22. ਦੋਵੇਂ ਧਿਰਾਂ ਨੇ ਸਿਹਤ ਖੇਤਰ ਵਿੱਚ ਗੱਲਬਾਤ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ਤੇ ਇਸ ਸਬੰਧੀ ਆਪਣੀ ਸਾਂਝੀ ਇੱਛਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਖ਼ਾਸ ਤੌਰ ਉੱਤੇ ਕੋਵਿਡ–19 ਤੇ ਭਵਿੱਖ ਦੀਆਂ ਅਜਿਹੀਆਂ ਹੋਰ ਮਹਾਮਾਰੀਆਂ ਨਾਲ ਜੂਝਣ ਲਈ ਵੈਕਸੀਨਾਂ ਸਮੇਤ ਸਿਹਤ ਨੀਤੀ ਦੇ ਮੁੱਦਿਆਂ ਦੇ ਬਿਹਤਰੀਨ ਅਭਿਆਸਾਂ ਬਾਰੇ ਸੰਵਾਦ ਦਾ ਪਸਾਰ ਕਰਨ ਤੇ ਉਨ੍ਹਾਂ ਨੂੰ ਸਾਂਝਾ ਕਰਨ ਵਿੱਚ ਆਪਣੀ ਦਿਲਚਸਪੀ ਦੀ ਪੁਸ਼ਟੀ ਕੀਤੀ। ਉਹ ਖੋਜ ਤਾਲਮੇਲ ਸਮੇਤ ਜੀਵਨਵਿਗਿਆਨ ਖੇਤਰ ਲਈ ਹੋਰ ਸਹਾਇਕ ਵਾਤਾਵਰਣ ਸਿਰਜ ਕੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਦਾ ਪਸਾਰ ਕਰਨ ਹਿਤ ਕੰਮ ਕਰਨ ਲਈ ਸਹਿਮਤ ਹੋਏ।

 

ਸੱਭਿਆਚਾਰਕ ਸਹਿਯੋਗ, ਲੋਕਾਂ ਤੋਂ ਲੋਕਾਂ ਤੱਕ ਦੇ ਸੰਪਰਕ ਤੇ ਕਿਰਤ ਗਤੀਸ਼ੀਲਤਾ

 

23. ਦੋਵੇਂ ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਭਾਰਤ ਤੇ ਡੈਨਮਾਰਕ ਦਰਮਿਆਨ ਸਬੰਧਾਂ ਦੀ ਅਮੀਰੀ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਪੁਰਾਣੇ ਸਬੰਧਾਂ ਦਾ ਨਤੀਜਾ ਹੈ ਅਤੇ ਉਹ ਸੱਭਿਆਚਾਰਕ ਸਹਿਯੋਗ ਜ਼ਰੀਏ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਜਾਗਰੂਕਤਾ ਤੇ ਪਰਸਪਰ ਸਮਝ ਵਿੱਚ ਵਾਧਾ ਕਰਨ ਕਰਨ ਲਈ ਸਹਿਮਤ ਹੋਏ।

 

24. ਦੋਵੇਂ ਧਿਰਾਂ ਕਿਰਤ ਗਤੀਸ਼ੀਲਤਾ ਦੀਆਂ ਸੰਭਾਵਨਾਵਾਂ ਦਾ ਨਿਰੀਖਣ ਕਰਨ ਅਤੇਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਆਪਸੀ ਗੱਲਬਾਤ ਵਧਾਉਣ ਦੀ ਸੁਵਿਧਾ ਮੁਹੱਈਆ ਕਰਵਾਉਣ ਤੇ ਸੈਰਸਪਾਟਾ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ ਹੋਏ

 

ਬਹੁਪੱਖੀ ਸਹਿਯੋਗ

 

25. ਦੋਵੇਂ ਪ੍ਰਧਾਨ ਮੰਤਰੀ ਇੱਕ ਨਿਯਮਅਧਾਰਿਤ ਬਹੁਪੱਖੀ ਪ੍ਰਣਾਲੀ ਦੀ ਹਮਾਇਤ ਕਰਨ ਤੇ ਉਸ ਨੂੰ ਪ੍ਰੋਤਸਾਹਿਤ ਕਰਨ ਹਿਤ ਕੋਸ਼ਿਸ਼ਾਂ ਤੇ ਪਹਿਲਾਂ ਕਰਨ ਲਈ ਸਹਿਮਤ ਹੋਏ। ਇਸ ਵਿੱਚ ਊਰਜਾ ਤੇ ਜਲਵਾਯੂ ਪਰਿਵਰਤਨ ਬਾਰੇ ਵਿਸ਼ਵਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਸ਼ਵ ਜਤਨਾਂ ਵਿੱਚ ਵਾਧਾ ਕਰਨ ਦੀ ਤੁਰੰਤ ਲੋੜ ਹਿਤ ਮਜ਼ਬੂਤ ਬਹੁਪੱਖੀ ਸਹਿਯੋਗ ਕਰਨਾ ਅਤੇ ਅੰਤਰਰਾਸ਼ਟਰੀ ਊਰਜਾ ੲਜੰਸੀਆ ਅੰਤਰਰਾਸ਼ਟਰੀ ਅਖੁੱਟ ਊਰਜਾ ਏਜੰਸੀ ਅਤੇ ਅੰਤਰਰਾਸ਼ਟਰੀ ਸੋਲਰ ਗੱਠਜੋੜ ਪ੍ਰਤੀ ਸਾਂਝੀ ਪ੍ਰਤੀਬੱਧਤਾ ਸ਼ਾਮਲ ਹਨ।

 

26. ਦੋਵੇਂ ਧਿਰਾਂ ਨੇ ਵਿਸ਼ਵ ਵਿਕਾਸ ਤੇ ਚਿਰਸਥਾਈ ਵਿਕਾਸ ਨੁੰ ਉਤਸ਼ਾਹਿਤ ਕਰਨ ਲਈ ਵਿਸ਼ਵ ਵਪਾਰ ਸੰਗਠਨ (WTO) ਅਧੀਨ ਇੱਕ ਖੁੱਲ੍ਹੀ, ਸਮਾਵੇਸ਼ੀ ਤੇ ਨਿਯਮਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਹਿਤ ਸਹਿਯੋਗ ਦੀ ਲੋੜ ਦਾ ਸਮਰਥਨ ਕੀਤਾ।

 

27. ਦੋਵੇਂ ਧਿਰਾਂ ਨੇ ਵਿਸ਼ਵ ਵਪਾਰ ਸੰਗਠਨ (WTO) ਵਿੱਚ ਸੁਧਾਰ ਲਈ ਚੱਲ ਰਹੇ ਵਿਚਾਰਵਟਾਂਦਰਿਆਂ ਪ੍ਰਤੀ ਆਪਣਾ ਸਹਿਯੋਗ ਪ੍ਰਗਟਾਇਆ। ਦੋਵੇਂ ਧਿਰਾਂ ਨੇ ਵਿਸ਼ਵ ਵਪਾਰ ਸੰਗਠਨ (WTO) ਦੇ ਵਿਆਪਕ ਸੁਧਾਂ ਲਈ ਸਹਿਯੋਗ ਤੇ ਯੋਗਦਾਨ ਨੁੰ ਮਜ਼ਬੂਤ ਕਰਨ ਦੀ ਆਪਣੀ ਦ੍ਰਿੜ੍ਹਤਾ ਨੂੰ ਦੁਹਰਾਇਆ। ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਸੁਧਾਰਾਂ ਨੂੰ ਸਮਾਵੇਸ਼ੀ ਬਣਾਉਣ ਤੇ ਇੱਕ ਪਾਰਦਰਸ਼ੀ ਤਰੀਕੇ ਨਾਲ ਅੱਗੇ ਵਧਣ, ਵਿਸ਼ਵ ਵਪਾਰ ਸੰਗਠਨ (WTO) ਦੇ ਦੋਪੜਾਵੀ ਵਿਵਾਦ ਨਿਵਾਰਣ ਪ੍ਰਣਾਲੀ ਦੇ ਹਿੱਸੇ ਵਜੋਂ ਪੂਰਨ ਤੌਰ ਉੱਤੇ ਸ਼ਕਤੀਸ਼ਾਲੀ ਅਪੀਲਕਰਤਾ ਇਕਾਈ ਨੂੰ ਬਹਾਲ ਕਰਨ ਨੂੰ ਵਧੇਰੇ ਤਰਜੀਹ ਦੇਣ ਦੀ ਲੋਡ ਹੈ।

 

28. ਦੋਵੇਂ ਧਿਰਾਂ ਨੇ ਯੂਰੋਪੀਅਨ ਯੂਨੀਅਨਭਾਰਤ ਸਬੰਧ ਹੋਰ ਮਜ਼ਬੂਤ ਤੇ ਡੂੰਘੇ ਕਰਨ ਲਈ ਯੂਰੋਪੀਅਨ ਯੂਨੀਅਨ ਤੇ ਭਾਰਤ ਵਿਚਾਲੇ ਇੱਕ ਉਦੇਸ਼ਮੁਖੀ, ਨਿਆਂਪੂਰਨ ਅਤੇ ਪਰਸਪਰ ਲਾਹੇਵੰਦ ਵਪਾਰ ਤੇ ਨਿਵੇਸ਼ ਸਮਝੌਤੇ ਹਿਤ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਪ੍ਰਗਟਾਈ।

 

29. ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਆਰਕਟਿਕ ਕੌਸਲ (ਉੱਤਰੀ ਧਰੁਵ ਪ੍ਰੀਸ਼ਦ) ਦੇ ਢਾਂਚੇ ਦੇ ਅੰਦਰ ਰਹਿੰਦਿਆਂ ਉੱਤਰੀ ਧਰੁਵ ਉੱਤੇ ਮੌਜੂਦ ਦੇਸ਼ਾਂ ਦੇ ਸਹਿਯੋਗ ਦਾ ਇੱਕ ਵਿਸ਼ਵ ਪਸਾਰ ਹੈ ਅਤੇ ਵਾਤਾਵਰਣਕ ਸੁਰੱਖਿਆ ਤੇ ਜਲਵਾਯੂ ਪਰਿਵਰਤਨ ਨਾਲ ਜੂਝਣ ਦੀ ਲੋੜ ਨਾਲ ਨਿਪਟਣ ਲਈ ਜ਼ਰੂਰੀ ਹੈ। ਇਸ ਭਾਵਨਾ ਵਿੱਚ ਦੋਵੇਂ ਧਿਰਾਂ ਨੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਆਰਕਟਿਕ ਕੌਂਸਲ ਦੇ ਤਾਣੇਬਾਣੇ ਅੰਦਰ ਤਾਲਮੇਲ ਲਈ ਆਪਣੀ ਇੱਛਾ ਪ੍ਰਗਟਾਈ।

 

30. ਦੋਵੇਂ ਆਗੂਆਂ ਨੇ ਮਨੁੱਖੀ ਅਧਿਕਾਰਾਂ, ਜਮਹੂਰੀਅਤ ਤੇ ਕਾਨੂੰਨੀ ਸ਼ਾਸਨ ਦੀਆਂ ਸਾਂਝੀਆਂ ਕਦਰਾਂਕੀਮਤਾਂ ਉੱਤੇ ਜ਼ੋਰ ਦਿੱਤਾ ਅਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਅੱਗੇ ਵਧਦਿਆਂ ਬਹੁਪੱਖੀ ਸਥਾਨਾਂ ਵਿੱਚ ਸਹਿਯੋਗ ਲਈ ਸਹਿਮਤੀ ਪ੍ਰਗਟਾਈ।

 

ਸਿੱਟਾ

 

31. ਦੋਵੇਂ ਆਗੂਆਂ ਨੇ ਆਪਣਾ ਭਰੋਸਾ ਪ੍ਰਗਟਾਇਆ ਕਿ ਡੈਨਮਾਰਕ ਰਾਜ ਅਤੇ ਭਾਰਤ ਗਣਰਾਜ ਦਰਮਿਆਨ ਵਾਤਾਵਰਣਪੱਖੀ ਰਣਨੀਤਕ ਭਾਈਵਾਲੀ ਸਥਾਪਿਤ ਕਰਨ ਲਈ ਦੋਵੇਂ ਦੇਸ਼ਾਂ ਦੇ ਫ਼ੈਸਲੇ ਨੇ ਉਨ੍ਹਾਂ ਵਿਚਾਲੇ ਦੋਸਤਾਨਾ ਤੇ ਸਹਿਯੋਗਪੂਰਨ ਸਬੰਧਾਂ ਦਾ ਇੱਕ ਨਵਾਂ ਅਧਿਆਇ ਖੋਲ੍ਹ ਦਿੱਤਾ ਹੈ।

 

32. ਇਨ੍ਹਾਂ ਖੇਤਰਾਂ ਦੇ ਅੰਦਰ ਰਹਿੰਦਿਆਂ ਉਦੇਸ਼ਮੁਖੀ ਟੀਚਿਆਂ ਤੇ ਕਾਰਵਾਈਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਇੱਕ ਕਾਰਜਯੋਜਨਾ ਵਿੱਚ ਇਸ ਦੀ ਰੂਪਰੇਖਾ ਦਿੱਤੀ ਜਾਵੇਗੀ ਅਤੇ ਇਸ ਉੱਤੇ ਛੇਤੀ ਤੋਂ ਛੇਤੀ ਕੰਮ ਹੋਵੇਗਾ ਅਤੇ ਇਸ ਦੀ ਪ੍ਰਮਾਣਿਕਤਾ ਕੀਤੀ ਜਾਵੇਗੀ।

 

 

*******

 

ਵੀਆਰਆਰਕੇ/ਐੱਸਐੱਚ