ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਗਿਰੀਰਾਜ ਸਿੰਘ ਜੀ, ਪਬਿਤਰਾ ਮਾਰਗੇਰਿਟਾ ਜੀ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਸੀਨੀਅਰ ਡਿਪਲੋਮੈਟ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ, ਫ਼ੈਸ਼ਨ ਅਤੇ ਟੈਕਸਟਾਈਲਸ ਵਰਲਡ ਦੇ ਸਾਰੇ ਦਿੱਗਜ, entrepreneurs, ਵਿਦਿਆਰਥੀਆਂ, ਮੇਰੇ ਬੁਣਕਰ ਅਤੇ ਕਾਰੀਗਰ ਸਾਥੀ, ਦੇਵੀਓ ਅਤੇ ਸੱਜਣੋਂ।
ਅੱਜ ਭਾਰਤ ਮੰਡਪਮ, Bharat Tex ਦੇ ਦੂਜੇ ਆਯੋਜਨ ਦਾ ਸਾਕਸ਼ੀ ਬਣ ਰਿਹਾ ਹੈ। ਇਸ ਵਿੱਚ ਸਾਡੀਆਂ ਪਰੰਪਰਾਵਾਂ ਦੇ ਨਾਲ ਹੀ ਵਿਕਸਿਤ ਭਾਰਤ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਵੀ ਹੋ ਰਹੇ ਹਨ। ਇਹ ਦੇਸ਼ ਲਈ ਸੰਤੋਸ਼ ਦੀ ਗੱਲ ਹੈ ਕਿ ਅਸੀਂ ਜੋ ਬੀਜ ਬੀਜਿਆ ਹੈ, ਅੱਜ ਉਹ ਵਟ ਬ੍ਰਿਕਸ਼ ਬਣਨ ਦੀ ਰਾਹ ‘ਤੇ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। Bharat Tex ਹੁਣ ਇੱਕ ਮੈਗਾ ਗਲੋਬਲ ਟੈਕਸਟਾਈਲਸ ਈਵੈਂਟ ਬਣ ਰਿਹਾ ਹੈ। ਇਸ ਵਾਰ ਵੈਲਿਊ ਚੇਨ ਦਾ ਪੂਰਾ spectrum, ਇਸ ਨਾਲ ਜੁੜੇ 12 ਗਰੁੱਪ ਇਕੱਠੇ ਇੱਥੇ ਹਿੱਸਾ ਲੈ ਰਹੇ ਹਨ। Accessories, garment , machinery, chemicals ਅਤੇ dyes ਦਾ ਵੀ ਪ੍ਰਦਰਸ਼ਨ ਕੀਤਾ ਗਿਆ ਹੈ।
Bharat Tex, ਦੁਨੀਆ ਭਰ ਦੇ ਪਾਲਿਸੀ ਮੈਕਰਸ, ਸੀਈਓ, ਅਤੇ ਇੰਡਸਟਰੀ ਲੀਡਰਸ ਲਈ engagement, collaboration ਅਤੇ partnership ਦਾ ਇੱਕ ਬਹੁਤ ਹੀ ਮਜ਼ਬੂਤ ਮੰਚ ਬਣ ਰਿਹਾ ਹੈ। ਇਸ ਆਯੋਜਨ ਲਈ ਸਾਰੇ stakeholders ਦੀ ਕੋਸ਼ਿਸ਼ ਬਹੁਤ ਪ੍ਰਸ਼ੰਸਾਯੋਗ ਹੈ, ਮੈਂ ਇਸ ਦੇ ਕੰਮ ਵਿੱਚ ਜੁਟੇ ਹੋਏ ਸਾਰੇ ਲੋਕਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ Bharat Tex ਵਿੱਚ 120 ਤੋਂ ਜ਼ਿਆਦਾ ਦੇਸ਼ ਹਿੱਸਾ ਲੈ ਰਹੇ ਹਨ ਜਿਵੇਂ ਗਿਰੀਰਾਜ ਜੀ ਨੇ ਦੱਸਿਆ 126 countries, ਯਾਨੀ ਇੱਥੇ ਆਉਣ ਵਾਲੇ ਹਰ entrepreneurs ਨੂੰ 120 ਦੇਸ਼ਾਂ ਦਾ exposure ਮਿਲ ਰਿਹਾ ਹੈ। ਉਨ੍ਹਾਂ ਨੂੰ ਆਪਣੇ ਬਿਜ਼ਨਿਸ ਨੂੰ ਲੋਕਲ ਤੋਂ ਗਲੋਬਲ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਜੋ entrepreneurs ਨਵੇਂ ਬਜ਼ਾਰਾਂ ਦੀ ਤਲਾਸ਼ ਵਿੱਚ ਹਨ ਉਨ੍ਹਾਂ ਨੂੰ ਇੱਥੇ ਵੱਖ-ਵੱਖ ਦੇਸ਼ਾਂ ਦੀ cultural needs ਦੀ ਜਾਣਕਾਰੀ ਮਿਲ ਰਹੀ ਹੈ। ਥੋੜ੍ਹੀ ਦੇਰ ਪਹਿਲਾਂ ਮੈਂ ਪ੍ਰਦਰਸ਼ਨੀ ਵਿੱਚ ਲੱਗੇ ਸਟਾਲਸ ਨੂੰ ਦੇਖ ਰਿਹਾ ਸੀ ਜ਼ਿਆਦਾ ਤਾਂ ਨਹੀਂ ਦੇਖ ਪਾਇਆ, ਜੇਕਰ ਪੂਰਾ ਦੇਖਦਾ ਤਾਂ ਸ਼ਾਇਦ ਮੈਨੂੰ ਦੋ ਦਿਨ ਲਗਦੇ ਅਤੇ ਇੰਨਾ ਸਮਾਂ ਤਾਂ ਤੁਸੀਂ ਮੈਨੂੰ ਪਰਮਿਟ ਵੀ ਨਹੀਂ ਕਰੋਗੇ। ਲੇਕਿਨ ਜਿੰਨਾ ਸਮਾਂ ਮੈਂ ਕੱਢ ਸਕਿਆ, ਇਸ ਦੌਰਾਨ ਮੈਂ ਇਸ ਸਟਾਲਸ ਦੇ ਕਈ representatives ਨਾਲ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਚੀਜਾਂ ਨੂੰ ਸਮਝਣ ਦਾ ਮੈਂ ਯਤਨ ਕੀਤਾ। ਕਈ ਸਾਥੀ ਦੱਸ ਰਹੇ ਸਨ ਕਿ ਪਿਛਲੇ ਸਾਲ Bharat Tex ਨਾਲ ਜੁੜਣ ਦੇ ਬਾਅਦ ਉਨ੍ਹਾਂ ਨੂੰ ਵੱਡੇ ਸਕੇਲ ‘ਤੇ ਨਵੇਂ buyers ਮਿਲੇ, ਉਨ੍ਹਾਂ ਦੇ ਬਿਜ਼ਨਿਸ ਦਾ ਵਿਸਤਾਰ ਹੋਇਆ। ਅਤੇ ਮੈਂ ਤਾਂ ਦੇਖ ਰਿਹਾ ਸੀ ਇੱਕ ਵੱਡੀ, ਯਾਨੀ ਮਧੁਰ ਕੰਪਲੇਂਟ ਮੇਰੇ ਸਾਹਮਣੇ ਆਈ, ਉਨ੍ਹਾਂ ਨੇ ਕਿਹਾ ਕਿ ਸਾਹਿਬ ਡਿਮਾਂਡ ਇੰਨੀ ਹੈ ਕਿ ਅਸੀਂ ਪਹੁੰਚ ਨਹੀਂ ਪਾਉਂਦੇ ਹਾਂ। ਅਤੇ ਕੁਝ ਸਾਥੀਆਂ ਨੇ ਮੈਨੂੰ ਕਿਹਾ ਕਿ ਸਾਹਿਬ ਇੱਕ ਫੈਕਟਰੀ ਲਗਾਉਣੀ ਹੈ ਤਾਂ ਐਵਰੇਜ ਸਾਨੂੰ 70-75 ਕਰੋੜ ਰੁਪਇਆ ਖਰਚ ਲਗਦਾ ਹੈ ਅਤੇ 2000 ਲੋਕਾਂ ਨੂੰ ਕੰਮ ਦਿੰਦੇ ਹਨ। ਮੈਂ ਬੈਂਕਿੰਗ ਖੇਤਰ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਕਹਾਂਗਾ ਕਿ ਇਨ੍ਹਾਂ ਸਭ ਦੀ ਕੀ ਮੰਗ ਹੈ, ਪ੍ਰਾਯੌਰਿਟੀ ਸਮਝੋ ਅਤੇ ਦਿਓ।
ਸਾਥੀਓ,
ਇਸ ਆਯੋਜਨ ਨਾਲ ਟੈਕਸਟਾਈਲ ਸੈਕਟਰ ਵਿੱਚ investments, exports ਅਤੇ overall growth ਨੂੰ ਜ਼ਬਰਦਸਤ ਹੁਲਾਰਾ ਮਿਲ ਰਿਹਾ ਹੈ।
ਸਾਥੀਓ,
ਭਾਰਤ ਟੈਕਸ ਦੇ ਇਸ ਆਯੋਜਨ ਵਿੱਚ ਸਾਡੇ ਅਪੈਰਲਸ (ਲਿਬਾਸਾਂ) ਦੇ ਜ਼ਰੀਏ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੇ ਵੀ ਦਰਸ਼ਨ ਹੁੰਦੇ ਹਨ। ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਸਾਡੇ ਇੱਥੇ ਕਿੰਨੇ ਤਰ੍ਹਾਂ ਦੇ ਪਰੰਪਰਾਗਤ ਅਪੈਰਲ (ਲਿਬਾਸ) ਹਨ, ਇੱਕ-ਇੱਕ ਲਿਬਾਸ ਦੇ ਕਿੰਨੇ-ਕਿੰਨੇ ਪ੍ਰਕਾਰ ਹਨ। ਲਖਨਵੀ ਚਿਕਨ, ਰਾਜਸਥਾਨ ਅਤੇ ਗੁਜਰਾਤ ਦੀ ਬਾਂਧਨੀ, ਗੁਜਰਾਤ ਦਾ ਪਟੌਲਾ ਅਤੇ ਮੇਰੀ ਕਾਸ਼ੀ ਦਾ ਬਨਾਰਸੀ ਸਿਲਕ, ਦੱਖਣ ਵਿੱਚ ਕਾਂਜੀਵਰਮ ਸਿਲਕ, ਜੰਮੂ ਕਸ਼ਮੀਰ ਦਾ ਪਸ਼ਮੀਨਾ, ਇਹ ਸਹੀ ਸਮਾਂ ਹੈ, ਅਜਿਹੇ ਆਯੋਜਨਾਂ ਦੇ ਜ਼ਰੀਏ ਸਾਡੀ ਇਹ ਵਿਭਿੰਨਤਾ ਅਤੇ ਵਿਸ਼ੇਸ਼ਤਾ ਟੈਕਸਟਾਈਲ ਉਦਯੋਗ ਦੇ ਵਿਸਤਾਰ ਦਾ ਵੀ ਮਾਧਿਅਮ ਬਣੇ।
ਸਾਥੀਓ,
ਪਿਛਲੇ ਸਾਲ ਮੈਂ ਟੈਕਸਟਾਈਲ ਇੰਡਸਟਰੀ ਵਿੱਚ farm, fiber, fabric, fashion ਅਤੇ foreign, ਇਨ੍ਹਾਂ five ‘F’ factors ਦੀ ਗੱਲ ਕੀਤੀ ਸੀ। Farm, Fiber, Fabric, Fashion ਅਤੇ Foreign ਦਾ ਇਹ ਵਿਜ਼ਨ ਹੁਣ ਭਾਰਤ ਲਈ ਇੱਕ ਮਿਸ਼ਨ ਬਣਦਾ ਜਾ ਰਿਹਾ ਹੈ। ਇਹ ਮਿਸ਼ਨ ਕਿਸਾਨ, ਬੁਣਕਰ, ਡਿਜ਼ਾਈਨਰ ਅਤੇ ਵਪਾਰੀ, ਹਰ ਕਿਸੇ ਲਈ ਗ੍ਰੌਥ ਦੇ ਨਵੇਂ ਰਸਤੇ ਖੋਲ੍ਹ ਰਿਹਾ ਹੈ। ਪਿਛਲੇ ਸਾਲ ਭਾਰਤ ਦੇ textile ਅਤੇ apparel exports ਵਿੱਚ 7 ਪਰਸੈਂਟ ਦਾ ਵਾਧਾ ਹੋਇਆ ਹੈ। ਹੁਣ ਤੁਸੀਂ 7 ਪਰਸੈਂਟ ਵਿੱਚ ਤਾਲੀ ਵਜਾਓਗੇ ਤਾਂ ਮੇਰਾ ਹੋਵੇਗਾ ਕੀ, ਅਗਲੀ ਵਾਰ 17 ਪਰਸੈਂਟ ਹੋਵੇ ਤਾਂ ਫਿਰ ਤਾਲੀ ਹੋ ਜਾਵੇ। ਅੱਜ ਅਸੀਂ ਦੁਨੀਆ ਦੇ ਛੇਵੇਂ ਸਭ ਤੋਂ ਵੱਡੇ textiles ਅਤੇ apparels exporter ਹਾਂ। ਸਾਡਾ ਟੈਕਸਟਾਈਲ ਨਿਰਯਾਤ 3 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ। ਹੁਣ ਸਾਡਾ ਟੀਚਾ ਹੈ- 2030 ਤੱਕ ਅਸੀਂ ਇਸ ਨੂੰ 9 lakh crore ਰੁਪਏ ਤੱਕ ਲੈ ਕੇ ਜਾਵਾਂਗੇ। ਮੈਂ ਭਾਵੇਂ ਬੋਲਦਾ ਇੱਥੇ ਹਾਂ ਇਹ 2030 ਦੀ ਗੱਲ, ਲੇਕਿਨ ਅੱਜ ਜੋ ਮੈਂ ਉੱਥੇ ਜੋ ਮਿਜਾਜ ਦੇਖਿਆ ਹੈ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਇਹ ਮੇਰਾ ਆਂਕੜਾ ਗਲਤ ਸਿੱਧ ਕਰ ਦੇਵੋਗੇ, ਅਤੇ 2030 ਤੋਂ ਪਹਿਲਾਂ ਹੀ ਕੰਮ ਪੂਰਾ ਕਰ ਦੇਵੋਗੇ।
ਸਾਥੀਓ,
ਇਸ ਸਫ਼ਲਤਾ ਦੇ ਪਿੱਛੇ ਪੂਰੇ ਇੱਕ ਦਹਾਕੇ ਦੀ ਮਿਹਨਤ ਹੈ, ਇੱਕ ਦਹਾਕੇ ਦੀ consistent ਪਾਲਿਸੀ ਹੈ। ਇਸ ਲਈ, ਪਿਛਲੇ ਇੱਕ ਦਹਾਕੇ ਵਿੱਚ ਸਾਡੇ ਟੈਕਸਟਾਈਲ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ ਦੁੱਗਣਾ ਹੋਇਆ ਹੈ। ਅਤੇ ਅੱਜ ਮੈਨੂੰ ਕੁਝ ਸਾਥੀ ਦੱਸ ਰਹੇ ਸਨ ਕਿ ਸਾਹਿਬ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਭਾਰਤ ਵਿੱਚ ਇੰਵੈਸਟਮੈਂਟ ਕਰਨ ਲਈ ਆਉਣਾ ਚਾਹੁੰਦੀਆਂ ਹਨ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਦੇਖੋ ਤੁਸੀਂ ਸਾਡੇ ਸਭ ਤੋਂ ਵੱਡੇ ਅੰਬੈਸਡਰ ਹੋ, ਜਦੋਂ ਤੁਸੀਂ ਕਹੋਗੇ ਤਾਂ ਕੋਈ ਵੀ ਗੱਲ ਮੰਨ ਲਵੇਗਾ, ਸਰਕਾਰ ਕਹੇਗੀ ਤਾਂ ਜਾਂਚ ਕਰਨ ਜਾਵੇਗਾ, ਇਹ ਠੀਕ ਹੈ, ਗਲਤ ਹੈ, ਠੀਕ ਹੈ, ਨਹੀਂ ਹੈ, ਲੇਕਿਨ ਜੇਕਰ ਉਸੇ ਫੀਲਡ ਦਾ ਵਪਾਰੀ ਜਦੋਂ ਕਹਿੰਦਾ ਹੈ ਤਾਂ ਮੰਨ ਲੈਂਦਾ ਹੈ ਕਿ ਹਾਂ ਯਾਰ ਮੌਕਾ ਹੈ, ਚਲੋ।
ਸਾਥੀਓ,
ਤੁਸੀਂ ਸਾਰੇ ਜਾਣਦੇ ਹੋ, ਟੈਕਸਟਾਈਲ ਦੇਸ਼ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਦੇਣ ਵਾਲੀ ਇੰਡਸਟਰੀਜ਼ ਵਿੱਚੋਂ ਇੱਕ ਮਹੱਤਵਪੂਰਣ ਇੰਡਸਟਰੀ ਹੈ। ਭਾਰਤ ਦੀ ਮੈਨੂਫੈਕਚਰਿੰਗ ਵਿੱਚ ਇਹ ਸੈਕਟਰ 11 ਪਰਸੈਂਟ ਦਾ ਯੋਗਦਾਨ ਦੇ ਰਿਹਾ ਹੈ। ਅਤੇ ਇਸ ਵਾਰ ਤੁਸੀਂ ਬਜਟ ਵਿੱਚ ਦੇਖਿਆ ਹੋਵੇਗਾ, ਅਸੀਂ ਮਿਸ਼ਨ ਮੈਨੂਫੈਕਚਰਿੰਗ ‘ਤੇ ਜ਼ੋਰ ਦਿੱਤਾ ਹੈ, ਉਸ ਵਿੱਚ ਤੁਸੀਂ ਸਾਰੇ ਵੀ ਆ ਜਾਂਦੇ ਹੋ। ਇਸ ਲਈ, ਜਦੋਂ ਇਸ ਸੈਕਟਰ ਵਿੱਚ ਨਿਵੇਸ਼ ਆ ਰਿਹਾ ਹੈ, ਗ੍ਰੌਥ ਹੋ ਰਹੀ ਹੈ, ਤਾਂ ਉਸ ਦਾ ਫਾਇਦਾ ਕਰੋੜਾਂ textile workers ਨੂੰ ਮਿਲ ਰਿਹਾ ਹੈ।
ਸਾਥੀਓ,
ਭਾਰਤ ਦੇ ਟੈਕਸਟਾਈਲ ਸੈਕਟਰ ਦੀਆਂ ਸਮੱਸਿਆਵਾਂ ਦਾ ਸਮਾਧਾਨ, ਅਤੇ ਸੰਭਾਵਨਾਵਾਂ ਦਾ ਸਿਰਜਣ, ਇਹ ਸਾਡਾ ਸੰਕਲਪ ਹੈ। ਇਸ ਦੇ ਲਈ ਅਸੀਂ ਦੂਰਦਰਸ਼ੀ ਅਤੇ long term ideas ‘ਤੇ ਕੰਮ ਕਰ ਰਹੇ ਹਾਂ। ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਝਲਕ ਇਸ ਵਾਰ ਦੇ ਬਜਟ ਵਿੱਚ ਵੀ ਦਿਖਦੀ ਹੈ। ਸਾਡੇ ਦੇਸ਼ ਵਿੱਚ ਕੌਟਨ ਸਪਲਾਈ reliable ਬਣੇ, ਭਾਰਤੀ ਕਾਟਨ globally competitive ਬਣੇ, ਇਸ ਦੇ ਲਈ ਸਾਡੀ ਵੈਲਿਊ ਚੇਨ ਮਜ਼ਬੂਤ ਹੋਵੇ , ਇੰਡਸਟਰੀ ਦੀਆਂ ਅਜਿਹੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ Mission for Cotton Productivity ਦਾ ਇੱਕ ਐਲਾਨ ਕੀਤਾ ਹੈ। ਸਾਡਾ ਫੋਕਸ technical textile ਜਿਵੇਂ ਸਨ-ਰਾਈਜ਼ ਸੈਕਟਰਸ ‘ਤੇ ਵੀ ਹੈ। ਅਤੇ ਮੈਨੂੰ ਯਾਦ ਹੈ, ਮੈਂ ਜਦੋਂ ਗੁਜਰਾਤ ਵਿੱਚ ਸੀ, ਮੁੱਖ ਮੰਤਰੀ ਦੇ ਨਾਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਤਾਂ ਤੁਹਾਡੇ ਟੈਕਸਟਾਈਲ ਵਾਲਿਆਂ ਨਾਲ ਮੇਰਾ ਮਿਲਣਾ-ਜੁਲਣਾ ਹੁੰਦਾ ਸੀ, ਅਤੇ ਉਸ ਸਮੇਂ ਜਦੋਂ ਮੈਂ ਉਨ੍ਹਾਂ ਨੂੰ ਟੈਕਨੀਕਲ ਟੈਕਸਟਾਈਲ ਦੀਆਂ ਗੱਲਾਂ ਕਰਦਾ ਸੀ, ਤਾਂ ਉਹ ਮੈਨੂੰ ਪੁੱਛਦੇ ਸਨ, ਤੁਸੀਂ ਕੀ ਚਾਹੁੰਦੇ ਹੋ, ਅੱਜ ਮੈਨੂੰ ਖੁਸ਼ੀ ਹੈ ਕਿ ਭਾਰਤ ਇਸ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ। ਅਸੀਂ ਸਵਦੇਸ਼ੀ ਕਾਰਬਨ ਫਾਈਬਰ ਅਤੇ ਉਸ ਨਾਲ ਬਣੇ ਉਤਪਾਦਾਂ ਨੂੰ ਹੁਲਾਰਾ ਦੇ ਰਹੇ ਹਾਂ। ਭਾਰਤ high-grade carbon fibre ਬਣਾਉਣ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਿਹਾ ਹੈ। ਇਨ੍ਹਾਂ ਯਤਨਾਂ ਦੇ ਨਾਲ ਹੀ, ਟੈਕਸਟਾਈਲ ਸੈਕਟਰ ਦੇ ਲਈ ਜੋ ਨੀਤੀਗਤ ਫੈਸਲੇ ਚਾਹੀਦੇ ਹਨ, ਅਸੀਂ ਉਹ ਵੀ ਲੈ ਰਹੇ ਹਾਂ। ਜਿਵੇਂ ਕਿ, ਇਨਸ ਸਾਲ ਦੇ ਬਜਟ ਵਿੱਚ MSMEs ਦੇ classification criteria ਵਿੱਚ ਬਦਲਾਅ ਕਰਕੇ ਇਸ ਦਾ ਵਿਸਤਾਰ ਕੀਤਾ ਗਿਆ ਹੈ। ਨਾਲ ਹੀ credit availability ਵਧਾਈ ਗਈ ਹੈ। ਸਾਡਾ ਟੈਕਸਟਾਈਲ ਸੈਕਟਰ, ਜਿਸ ਵਿੱਚ 80 ਪਰਸੈਂਟ ਯੋਗਦਾਨ ਸਾਡੇ MSMEs ਦਾ ਹੀ ਹੈ, ਉਸ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ।
ਸਾਥੀਓ,
ਕੋਈ ਵੀ ਸੈਕਟਰ ਐਕਸੈੱਲ ਉਦੋਂ ਕਰਦਾ ਹੈ, ਜਦੋਂ ਉਸ ਦੇ ਲਈ skilled workforce ਉਪਲਬਧ ਹੋਣ। ਟੈਕਸਟਾਈਲ ਉਦਯੋਗ ਵਿੱਚ ਤਾਂ ਸਭ ਤੋਂ ਵੱਡਾ ਰੋਲ ਹੀ ਸਕਿੱਲ ਯਾਨੀ ਹੁਨਰ ਦਾ ਹੁੰਦਾ ਹੈ। ਇਸ ਲਈ, ਅਸੀਂ ਟੈਕਸਟਾਈਲ ਇੰਡਸਟਰੀ ਦੇ ਲਈ skilled talent pool ਬਣਾਉਣ ਦੇ ਲਈ ਵੀ ਕੰਮ ਕਰ ਰਹੇ ਹਾਂ। ਸਾਡੇ National Centres of Excellence for Skilling ਇਸ ਦਿਸ਼ਾ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਵੈਲਿਊ ਚੇਨ ਦੇ ਲਈ ਜੋ ਸਕਿੱਲਸ ਚਾਹੀਦੇ ਹਨ, ਉਸ ਵਿੱਚ ਸਾਨੂੰ ਸਮਰੱਥ ਯੋਜਨਾ ਤੋਂ ਮਦਦ ਮਿਲ ਰਹੀ ਹੈ। ਅਤੇ ਮੈਂ ਅੱਜ ਸਮਰੱਥ ਨਾਲ trained ਹੋਈ ਹਾਂ ਕਈ ਭੈਣਾਂ ਦੇ ਨਾਲ ਗੱਲ ਕਰ ਰਿਹਾ ਸੀ, ਅਤੇ ਉਨ੍ਹਾਂ ਨੇ ਜੋ 5 ਸਾਲ, 7 ਸਾਲ , 10 ਸਾਲ ਵਿੱਚ ਜੋ ਤਰੱਕੀ ਕੀਤੀ ਹੈ, ਯਾਨੀ ਮਾਣ ਨਾਲ ਮਨ ਭਰ ਗਿਆ ਮੇਰਾ ਸੁਣ ਕੇ। ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਟੈਕਨੋਲੋਜੀ ਦੇ ਇਸ ਦੌਰ ਵਿੱਚ hand-loom ਦੀ authenticity ਨੂੰ, ਹੱਥ ਦੇ ਕੌਸ਼ਲ ਨੂੰ ਵੀ ਉੰਨਾ ਹੀ ਮਹੱਤਵ ਮਿਲੇ। ਹੈਂਡੀਕ੍ਰਾਫਟ ਕਾਰੀਗਰਾਂ ਦਾ ਹੁਨਰ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚੇ, ਉਨ੍ਹਾਂ ਦੀ ਸਮਰੱਥਾ ਵਧੇ, ਉਨ੍ਹਾਂ ਨੂੰ ਨਵੇਂ ਮੌਕੇ ਮਿਲਣ। ਅਸੀਂ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਪਿਛਲੇ 10 ਵਰ੍ਹਿਆਂ ਵਿੱਚ ਹੈਂਡਲੂਮਸ ਨੂੰ ਹੁਲਾਰਾ ਦੇਣ ਦੇ ਲਈ 2400 ਤੋਂ ਵੱਧ ਵੱਡੇ ਮਾਰਕੀਟਿੰਗ ਈਵੈਂਟਸ ਦਾ ਆਯੋਜਨ ਕੀਤਾ ਗਿਆ, 2400 ਤੋਂ ਜ਼ਿਆਦਾ। ਹੈਂਡਲੂਮ ਪ੍ਰੋਡਕਟਸ ਦੀ ਔਨਲਾਈਨ ਮਾਰਕੀਟਿੰਗ ਨੂੰ ਹੁਲਾਰਾ ਦੇਣ ਦੇ ਲਈ India-hand-made ਨਾਮ ਨਾਲ ਈ-ਕੌਮਰਸ ਪਲੈਟਫਾਰਮ ਵੀ ਬਣਾਇਆ ਗਿਆ ਹੈ। ਇਸ ‘ਤੇ ਹਜ਼ਾਰਾਂ ਹੈਂਡਲੂਮ ਬ੍ਰਾਂਡ ਰਜਿਸਟਰ ਵੀ ਕਰ ਚੁੱਕੇ ਹਨ। ਹੈਂਡਲੂਮ ਪ੍ਰੋਡਕਟਸ ਦੀ GI tagging ਇਸ ਦਾ ਵੀ ਬਹੁਤ ਵੱਡਾ ਲਾਭ ਇਨ੍ਹਾਂ ਬ੍ਰਾਂਡਸ ਨੂੰ ਹੋ ਰਿਹਾ ਹੈ।
ਸਾਥੀਓ,
ਪਿਛਲੇ ਵਰ੍ਹੇ Bharat Tex ਦੇ ਆਯੋਜਨ ਦੌਰਾਨ Textiles Startup Grand Challenge ਨੂੰ ਲਾਂਚ ਕੀਤਾ ਗਿਆ ਸੀ। ਉਸ ਵਿੱਚ ਨੌਜਵਾਨਾਂ ਨੂੰ ਟੈਕਸਟਾਈਲ ਸੈਕਟਰ ਦੇ ਲਈ innovative sustainable solutions ਮੰਗੇ ਗਏ ਸਨ। ਇਸ ਚੈਲੇਂਜ ਵਿੱਚ ਦੇਸ਼ ਭਰ ਦੇ ਨੌਜਵਾਨਾਂ ਨੇ ਵਧ –ਚੜ੍ਹ ਕੇ ਹਿੱਸਾ ਲਿਆ। ਇਸ ਚੈਲੇਂਜ ਦੇ ਜੇਤੂ ਨੌਜਵਾਨਾਂ ਨੂੰ ਇੱਥੇ invite ਵੀ ਕੀਤਾ ਗਿਆ ਹੈ। ਉਹ ਇੱਥੇ ਸਾਡੇ ਦਰਮਿਆਨ ਬੈਠੇ ਵੀ ਹਨ। ਅੱਜ ਇੱਥੇ ਅਜਿਹੇ ਸਟਾਰਟਅੱਪਸ ਨੂੰ ਵੀ ਬੁਲਾਇਆ ਗਿਆ ਹੈ, ਜੋ ਇਨ੍ਹਾਂ ਨੌਜਵਾਨਾਂ ਨੂੰ ਅੱਗੇ ਵਧਾਉਣਾ ਚਾਹੁਣਗੇ। ਅਜਿਹੇ pitch fest ਨੂੰ IIT Madras, ਅਟਲ ਇਨੋਵੇਸ਼ਨ ਮਿਸ਼ਨ ਅਤੇ ਕਈ ਵੱਡੇ private textile organizations ਦਾ ਸਪੋਰਟ ਮਿਲ ਰਿਹਾ ਹੈ। ਇਸ ਨਾਲ ਦੇਸ਼ ਵਿੱਚ ਸਟਾਰਟਅੱਪ ਕਲਚਰ ਨੂੰ ਹੁਲਾਰਾ ਮਿਲੇਗਾ।
ਮੈਂ ਚਾਹਾਂਗਾ, ਸਾਡੇ ਯੁਵਾ ਨਵੇਂ techno-textile ਸਟਾਰਟ-ਅੱਪਸ ਨੂੰ ਲੈ ਕੇ ਆਉਣ, ਨਵੇਂ ideas ‘ਤੇ ਕੰਮ ਕਰਨ। ਇੱਕ ਸੁਝਾਅ ਸਾਡੀ ਇੰਡਸਟਰੀ ਨੂੰ ਵੀ ਹੈ। ਸਾਡੀ ਟੈਕਸਟਾਈਲ ਇੰਡਸਟਰੀ ਵੀ IIT ਜਿਹੇ ਇੰਸਟੀਟਿਊਟ ਦੇ ਨਾਲ ਨਵੇਂ ਟੂਲਸ develop ਕਰਨ ਦੇ ਲਈ collaborate ਕਰ ਸਕਦੀ ਹੈ। ਅੱਜਕੱਲ੍ਹ ਅਸੀਂ ਸੋਸ਼ਲ ਮੀਡੀਆ ਅਤੇ ਟ੍ਰੇਂਡਸ ਨੂੰ ਦੇਖ ਰਹੇ ਹਾਂ, ਨਵੀਂ ਪੀੜ੍ਹੀ ਹੁਣ ਆਧੁਨਿਕਤਾ ਦੇ ਨਾਲ-ਨਾਲ ਪਰੰਪਰਾਗਤ ਅਪੈਰਲਸ (ਲਿਬਾਸਾਂ) ਨੂੰ ਵੀ ਪਸੰਦ ਕਰ ਰਹੀ ਹੈ। ਇਸ ਲਈ ਅੱਜ tradition ਅਤੇ innovation ਦੇ fusion ਦਾ ਮਹੱਤਵ ਵੀ ਕਾਫੀ ਵਧ ਗਿਆ ਹੈ। ਸਾਨੂੰ ਅਜਿਹੇ ਪਰੰਪਰਾਗਤ ਅਪੈਰਲਸ (ਲਿਬਾਸਾਂ) ਤੋਂ inspired ਅਜਿਹੇ products ਲਾਂਚ ਕਰਨੇ ਚਾਹੀਦੇ ਹਨ, ਜੋ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਨਵੀਂ ਪੀੜ੍ਹੀ ਨੂੰ ਆਕਰਸ਼ਿਤ ਕਰਨ। ਇੱਕ ਹੋਰ ਅਹਿਮ ਵਿਸ਼ਾ ਟੈਕਨੋਲੋਜੀ ਦੀ ਵਧਦੀ ਭੂਮਿਕਾ ਦਾ ਵੀ ਹੈ। ਨਵੇਂ ਟ੍ਰੈਂਡਸ discover ਕਰਨ ਵਿੱਚ, ਨਵੇਂ styles create ਕਰਨ ਵਿੱਚ ਹੁਣ AI ਜਿਹੀ technology ਦੀ ਭੂਮਿਕਾ ਲਗਾਤਾਰ ਵਧਦੀ ਜਾ ਰਹੀ ਹੈ। ਹੁਣੇ ਜਦੋਂ ਮੈਂ ਨਿਫਟ ਦੇ ਸਟਾਲ ‘ਤੇ ਗਿਆ ਤਾਂ ਉਹ ਮੈਨੂੰ ਦੱਸ ਰਹੇ ਸਨ ਕਿ ਅਸੀਂ AI ਦੇ ਮਾਧਿਅਮ ਨਾਲ 2026 ਦਾ ਟ੍ਰੈਂਡ ਕੀ ਹੋਵੇਗਾ, ਅਸੀਂ ਉਸ ਨੂੰ ਹੁਣ ਪ੍ਰਮੋਟ ਕਰ ਰਹੇ ਹਾਂ। ਵਰਨਾ ਪਹਿਲਾਂ ਦੁਨੀਆ ਦੇ ਹੋਰ ਦੇਸ਼ ਹੀ ਸਾਨੂੰ ਕਹਿੰਦੇ ਸਨ ਕਾਲਾ ਪਹਿਣੋ, ਅਸੀਂ ਪਹਿਣ ਲੈਂਦੇ ਸੀ, ਹੁਣ ਅਸੀਂ ਦੁਨੀਆ ਨੂੰ ਕਹਾਂਗੇ, ਕੀ ਪਹਿਣਨਾ ਹੈ। ਇਸ ਲਈ, ਅੱਜ ਇੱਕ ਪਾਸੇ ਪਰੰਪਰਾਗਤ ਖਾਦੀ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ, ਨਾਲ ਹੀ AI ਦੇ ਜ਼ਰੀਏ ਫੈਸ਼ਨ ਦੇ ਟ੍ਰੈਂਡਸ ਨੂੰ ਵੀ analyze ਕੀਤਾ ਜਾ ਰਿਹਾ ਹੈ।
ਮੈਨੂੰ ਯਾਦ ਹੈ, ਮੈਂ ਜਦੋਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ, ਤਾਂ ਗਾਂਧੀ ਜਯੰਤੀ ‘ਤੇ ਸ਼ਾਇਦ 2003 ਹੋਵੇਗਾ, ਮੈਂ ਪੋਰਬੰਦਰ ਵਿੱਚ ਗਾਂਧੀ ਜੀ ਦਾ ਇੱਥੇ ਜਨਮ ਸਥਾਨ ਹੈ, ਉੱਥੇ ਫੈਸ਼ਨ ਸ਼ੋਅ ਆਰਗੇਨਾਈਜ਼ ਕੀਤਾ ਸੀ ਅਤੇ ਖਾਦੀ ਦਾ ਫੈਸ਼ਨ ਸ਼ੋਅ। ਅਤੇ ਨਿਫਟ ਦੇ ਸਟੂਡੈਂਟਸ ਅਤੇ ਸਾਡੇ ਐੱਨਆਈਡੀ ਦੇ ਸਟੂਡੈਂਟਸ ਨੇ ਮਿਲ ਕੇ ਉਸ ਕੰਮ ਨੂੰ ਅੱਗੇ ਵਧਾਇਆ ਸੀ। ਅਤੇ ਵੈਸ਼ਣਵ ਭਜਨ ਤਾਂ ਤੇਰੇ ਰੇ ਕਹੀਏ (तेरे रे कहिए), ਉਹ ਬੈਕਗਰਾਉਂਡ ਮਿਊਜ਼ਿਕ ਦੇ ਨਾਲ ਉਹ ਫੈਸ਼ਨ ਸ਼ੋਅ ਹੋਇਆ ਸੀ। ਅਤੇ ਉਸ ਸਮੇਂ ਵਿਨੋਬਾ ਜੀ ਦੇ ਕੁਝ ਹੋਰ ਸਾਥੀ ਜੋ ਸਨ, ਉਨ੍ਹਾਂ ਨੂੰ ਮੈਂ ਇਨਵਾਈਟ ਕੀਤਾ ਸੀ, ਤਾਂ ਉਹ ਮੇਰੇ ਨਾਲ ਬੈਠੇ ਸਨ ਕਿਉਂਕਿ ਫੈਸ਼ਨ ਸ਼ੋਅ ਮਾਤਰ ਸ਼ਬਦ ਅਜਿਹੇ ਹਨ ਕਿ ਪੁਰਾਣੀ ਪੀੜ੍ਹੀ ਦੇ ਲੋਕਾਂ ਦੇ ਜਰਾ ਕੰਨ ਖੜ੍ਹੇ ਹੋ ਜਾਂਦੇ ਹਨ ਕਿ ਕੀ ਸਭ ਤੂਫਾਨ ਚੱਲ ਰਿਹਾ ਹੈ। ਲੇਕਿਨ ਮੈਂ ਉਨ੍ਹਾਂ ਨੂੰ ਬਹੁਤ ਆਗ੍ਰਹ ok ਕੀਤਾ, ਉਸ ਨੂੰ ਮੈਂ ਬੁਲਾਇਆ, ਉਹ ਆਏ ਅਤੇ ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਕਿਹਾ ਕਿ ਖਾਦੀ ਨੂੰ ਜੇਕਰ ਅਸੀਂ ਪਾਪੁਲਰ ਕਰਨਾ ਹੈ, ਤਾਂ ਇਹੀ ਰਸਤਾ ਹੈ। ਅਤੇ ਮੈਂ ਦੱਸਦਾ ਹਾਂ ਅੱਜ ਖਾਦੀ ਜਿਸ ਪ੍ਰਕਾਰ ਨਾਲ ਤਰੱਕੀ ਕਰ ਰਹੀ ਹੈ ਅਤੇ ਦੁਨੀਆ ਦੇ ਲੋਕਾਂ ਦੇ ਆਕਰਸ਼ਣ ਦਾ ਕਾਰਨ ਬਣ ਰਹੀ ਹੈ, ਸਾਨੂੰ ਇਸ ਨੂੰ ਹੋਰ ਹੁਲਾਰਾ ਦੇਣਾ ਚਾਹੀਦਾ ਹੈ। ਅਤੇ ਪਹਿਲਾਂ ਜਦੋਂ ਆਜ਼ਾਦੀ ਦਾ ਅੰਦੋਲਨ ਚਲਿਆ, ਤਾਂ ਖਾਦੀ ਫੌਰ ਨੇਸ਼ਨ ਸੀ, ਹੁਣ ਖਾਦੀ ਫੌਰ ਫੈਸ਼ਨ ਹੋਣਾ ਚਾਹੀਦਾ ਹੈ।
ਸਾਥੀਓ,
ਕੁਝ ਦਿਨ ਪਹਿਲਾਂ, ਜਿਵੇਂ ਹੁਣੇ ਅਨਾਉਂਸਰ ਦੱਸ ਰਹੇ ਸਨ, ਮੈਂ ਵਿਦੇਸ਼ ਦੌਰੇ ਤੋਂ ਹੀ ਆਇਆ ਹਾਂ, ਮੈਂ ਪੈਰਿਸ ਵਿੱਚ ਸੀ,ਅਤੇ ਪੈਰਿਸ ਨੂੰ Fashion capital of world ਕਿਹਾ ਜਾਂਦਾ ਹੈ। ਇਸ ਯਾਤਰਾ ਦੇ ਦੌਰਾਨ ਵਿਭਿੰਨ ਮੁੱਦਿਆਂ ‘ਤੇ ਦੋਵੇਂ ਦੇਸ਼ਾਂ ਦਰਮਿਆਨ ਅਹਿਮ ਸਾਂਝੇਦਾਰੀ ਹੋਈ। ਸਾਡੀ ਚਰਚਾ ਦੇ ਮੁੱਖ ਬਿੰਦੂਆਂ ਵਿੱਚ environment ਅਤੇ climate change ਦਾ ਵਿਸ਼ਾ ਵੀ ਸ਼ਾਮਲ ਰਿਹਾ। ਅੱਜ ਪੂਰੀ ਦੁਨੀਆ sustainable lifestyle ਦੇ ਮਹੱਤਵ ਨੂੰ ਸਮਝ ਰਹੀ ਹੈ। Fashion world ਵੀ ਇਸ ਦੇ ਪ੍ਰਭਾਵ ਤੋਂ ਅਣਛੋਹਿਆ ਨਹੀਂ ਹੈ। ਅੱਜ ਦੁਨੀਆ Fashion for Environment ਅਤੇ Fashion for Empowerment ਦੇ ਲਈ ਇਸ ਵਿਜ਼ਨ ਨੂੰ ਅਪਣਾ ਰਹੀ ਹੈ। ਇਸ ਸਬੰਧ ਵਿੱਚ ਭਾਰਤ ਦੁਨੀਆ ਨੂੰ ਰਸਤਾ ਦਿਖਾ ਰਿਹਾ ਹੈ। Sustainability ਹਮੇਸ਼ਾ ਤੋਂ ਭਾਰਤੀ ਟੈਕਸਟਾਈਲ ਦੀ ਪਰੰਪਰਾ ਦਾ ਅਨਿਖੱੜਵਾਂ ਹਿੱਸਾ ਰਹੀ ਹੈ। ਸਾਡੀ ਖਾਦੀ, tribal textiles, natural dyes ਦੀ ਵਰਤੋਂ, ਇਹ ਸਾਰੇ ਸਸਟੇਨੇਬਲ ਲਾਈਫ ਸਟਾਈਲ ਦੀਆਂ ਹੀ ਉਦਾਹਰਣਾਂ ਹਨ। ਹੁਣ ਭਾਰਤ ਦੀ ਪਰੰਪਰਾਗਤ sustainable techniques ਨੂੰ cutting-edge technologies ਦਾ ਸਾਥ ਮਿਲ ਰਿਹਾ ਹੈ। ਇਸ ਨਾਲ ਇੰਡਸਟਰੀ ਨਾਲ ਜੁੜੇ ਕਾਰੀਗਰਾਂ, ਬੁਣਕਰਾਂ ਅਤੇ ਕਰੋੜਾਂ ਮਹਿਲਾਵਾਂ ਨੂੰ ਸਿੱਧਾ-ਸਿੱਧਾ ਲਾਭ ਮਿਲ ਰਿਹਾ ਹੈ।
ਸਾਥੀਓ,
ਮੈਂ ਸਮਝਦਾ ਹਾਂ, ਸੰਸਾਧਨਾਂ ਦਾ ਪੂਰਾ ਉਪਯੋਗ ਅਤੇ ਘੱਟ ਤੋਂ ਘੱਟ waste generation, ਟੈਕਸਟਾਈਲ ਇੰਡਸਟਰੀ ਦੀ ਪਹਿਚਾਣ ਬਣਨੀ ਚਾਹੀਦੀ ਹੈ। ਅੱਜ ਦੁਨੀਆ ਵਿੱਚ ਕਰੋੜਾਂ ਕਪੜੇ ਹਰ ਮਹੀਨੇ ਇਸਤੇਮਾਲ ਤੋਂ ਬਾਹਰ ਹੋ ਜਾਂਦੇ ਹਨ। ਇਨ੍ਹਾਂ ਵਿੱਚ ਬਹੁਤ ਵੱਡਾ ਹਿੱਸਾ ‘ਫਾਸਟ ਫੈਸ਼ਨ ਵੇਸਟ’ ਦਾ ਹੁੰਦਾ ਹੈ। ਯਾਨੀ, ਉਹ ਕਪੜੇ ਜਿਨ੍ਹਾਂ ਨੂੰ ਫੈਸ਼ਨ ਜਾਂ ਟ੍ਰੈਂਡ ਚੇਂਜ ਹੋਣ ਦੇ ਕਾਰਨ ਲੋਕ ਪਹਿਣਨਾ ਛੱਡ ਦਿੰਦੇ ਹਨ। ਇਨ੍ਹਾਂ ਕਪੜਿਆਂ ਨੂੰ ਦੁਨੀਆ ਦੇ ਕਈ ਹਿੱਸਿਆਂ ਵਿੱਚ ਡੰਪ ਕੀਤਾ ਜਾਂਦਾ ਹੈ। ਇਸ ਨਾਲ environment ਅਤੇ ecology ਦੇ ਲਈ ਵੀ ਵੱਡਾ ਖਤਰਾ ਪੈਦਾ ਹੋ ਰਿਹਾ ਹੈ।
ਇੱਕ ਮੁਲਾਂਕਣ ਦੇ ਮੁਤਾਬਕ, 2030 ਤੱਕ ਫੈਸ਼ਨ ਵੇਸਟ 148 ਮਿਲੀਅਨ ਟਨ ਤੱਕ ਪਹੁੰਚ ਜਾਵੇਗਾ। ਅੱਜ ਟੈਕਸਟਾਈਲ ਵੇਸਟ ਦਾ ਇੱਕ ਚੌਥਾਈ ਹਿੱਸਾ ਵੀ recycle ਨਹੀਂ ਹੋ ਰਿਹਾ ਹੈ। ਸਾਡੀ ਟੈਕਸਟਾਈਲ ਇੰਡਸਟਰੀ ਇਸ ਚਿੰਤਾ ਨੂੰ ਅਵਸਰ ਵਿੱਚ ਬਦਲ ਸਕਦੀ ਹੈ। ਤੁਹਾਡੇ ਵਿੱਚੋਂ ਕਈ ਸਾਥੀ ਜਾਣਦੇ ਹਨ, ਸਾਡੇ ਭਾਰਤ ਵਿੱਚ textile recycling, ਅਤੇ ਖਾਸ ਕਰਕੇ, up-cycling ਦਾ ਬਹੁਤ diverse traditional skill ਮੌਜੂਦ ਹੈ। ਜਿਵੇਂ ਕਿ, ਸਾਡੇ ਇੱਥੇ ਪੁਰਾਣੇ ਜਾਂ ਬਚੇ ਹੋਏ ਕਪੜਿਆਂ ਨਾਲ ਦਰੀਆਂ ਬਣਾਈਆਂ ਜਾਂਦੀਆਂ ਹਨ। ਬੁਣਕਰ ਲੋਕ, ਅਤੇ ਇੱਥੋਂ ਤੱਕ ਕਿ ਘਰ ਦੀਆਂ ਮਹਿਲਾਵਾਂ ਵੀ ਅਜਿਹੇ ਕਪੜਿਆਂ ਨਾਲ ਕਿੰਨੇ ਹੀ ਤਰ੍ਹਾਂ ਦੇ mats, rugs ਅਤੇ coverings ਬਣਾਉਂਦੀਆਂ ਹਨ। ਮਹਾਰਾਸ਼ਟਰ ਵਿੱਚ ਪੁਰਾਣੇ, ਅਤੇ ਇੱਥੋਂ ਤੱਕ ਕਿ ਫਟੇ ਕਪੜਿਆਂ ਤੱਕ ਤੋਂ ਚੰਗੇ-ਚੰਗੇ ਗੋਦੜੀ ਬਣਾਏ ਜਾਂਦੇ ਹਨ। ਅਸੀਂ ਇਨ੍ਹਾਂ ਪਰੰਪਰਾਗਤ ਆਰਟਸ ਵਿੱਚ ਨਵੇਂ ਇਨੋਵੇਸ਼ਨ ਕਰਕੇ ਇਨ੍ਹਾਂ ਨੂੰ ਗਲੋਬਲ ਮਾਰਕਿਟ ਤੱਕ ਪਹੁੰਚਾ ਸਕਦੇ ਹਾਂ। ਟੈਕਸਟਾਈਲ ਮਿਨਿਸਟ੍ਰੀ ਨੇ up-cycling ਨੂੰ ਪ੍ਰਮੋਟ ਕਰਨ ਲਈ Standing Conference of Public Enterprises ਅਤੇ e-Marketplace ਦੇ ਨਾਲ MoU ਵੀ ਸਾਈਨ ਕੀਤਾ ਹੈ। ਦੇਸ਼ ਦੇ ਕਈ up-cyclers ਨੇ ਇਸ ਵਿੱਚ ਰਜਿਸਟਰ ਵੀ ਕੀਤਾ ਹੈ। ਨਵੀ ਮੁੰਬਈ ਅਤੇ ਬੈਂਗਲੌਰ ਜਿਹੇ ਸ਼ਹਿਰਾਂ ਵਿੱਚ ਟੈਕਸਟਾਈਲ ਵੇਸਟ ਦੇ door to door ਕਲੈਕਸ਼ਨ ਦੇ ਲਈ ਪਾਇਲਟ ਪ੍ਰੋਜੈਕਟਸ ਵੀ ਚਲਾਏ ਜਾ ਰਹੇ ਹਨ ਮੈਂ ਚਾਹਾਂਗਾ, ਸਾਡੇ ਸਟਾਰਟਅੱਪਸ ਇਨ੍ਹਾਂ ਯਤਨਾਂ ਨਾਲ ਜੁੜਨ, ਇਨ੍ਹਾਂ ਮੌਕਿਆਂ ਨੂੰ explore ਕਰਨ, ਅਤੇ early steps ਲੈ ਕੇ ਇੰਨੀ ਵੱਡੀ ਗਲੋਬਲ ਮਾਰਕਿਟ ਵਿੱਚ lead ਲੈਣ। ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ textile recycling market 400 million ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਦਕਿ ਗਲੋਬਲ, recycled textile market ਕਰੀਬ ਸਾਢੇ 7 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਜੇਕਰ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧੀਏ, ਤਾਂ ਭਾਰਤ ਇਸ ਵਿੱਚ ਹੋਰ ਵੱਡਾ ਸ਼ੇਅਰ ਹਾਸਲ ਕਰ ਸਕਦਾ ਹੈ।
ਸਾਥੀਓ,
ਸੈਂਕੜੇ ਵਰ੍ਹੇ ਪਹਿਲਾਂ ਜਦੋਂ ਭਾਰਤ ਸਮ੍ਰਿੱਧੀ ਦੇ ਸ਼ਿਖਰ ‘ਤੇ ਸੀ, ਸਾਡੀ ਉਸ ਸਮ੍ਰਿੱਧੀ ਵਿੱਚ ਟੈਕਸਟਾਈਲ ਇੰਡਸਟਰੀ ਦੀ ਬਹੁਤ ਵੱਡੀ ਭੂਮਿਕਾ ਸੀ। ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵਧ ਰਹੇ ਹਾਂ, ਤਾਂ ਇੱਕ ਵਾਰ ਫਿਰ ਟੈਕਸਟਾਈਲ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੋਣ ਵਾਲਾ ਹੈ। Bharat Tex ਜਿਹੇ ਆਯੋਜਨ ਇਸ ਸੈਕਟਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਬਣਾ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਇਹ ਆਯੋਜਨ ਇਸੇ ਤਰ੍ਹਾਂ ਹਰ ਵਰ੍ਹੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਘੜ੍ਹੇਗਾ, ਨਵੀਆਂ ਉਚਾਈਆਂ ਨੂੰ ਛੂਹੇਗਾ। ਮੈਂ ਇੱਕ ਵਾਰ ਫਿਰ ਇਸ ਆਯੋਜਨ ਦੇ ਲਈ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ। ਨਮਸਕਾਰ।
***************
ਐੱਮਜੇਪੀਐੱਸ/ਵੀਜੇ/ਆਰਕੇ
Earlier today, attended #BharatTex2025, which showcases India’s textile diversity. I talked about the strong potential of the textiles sector and highlighted our Government’s efforts to support the sector. pic.twitter.com/ah0ANZMCN1
— Narendra Modi (@narendramodi) February 16, 2025