ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਦੇ ਕਟਕ ਬੈਂਚ ਦੇ ਦਫ਼ਤਰ–ਤੇ–ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੈਂਚ ਹੁਣ ਸਿਰਫ਼ ਓਡੀਸ਼ਾ ਨੂੰ ਹੀ ਨਹੀਂ, ਸਗੋਂ ਇਹ ਪੂਰਬੀ ਤੇ ਉੱਤਰ–ਪੂਰਬੀ ਭਾਰਤ ਦੇ ਕਰੋੜਾਂ ਟੈਕਸ–ਦਾਤਿਆਂ ਨੂੰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਏਗਾ ਅਤੇ ਇਸ ਖੇਤਰ ਦੇ ਮੁਲਤਵੀ ਪਏ ਸਾਰੇ ਕੇਸਾਂ ਦਾ ਵੀ ਨਿਬੇੜਾ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਟੈਕਸ–ਦਹਿਸ਼ਤਗਰਦੀ ਤੋਂ ਟੈਕਸ–ਪਾਰਦਰਸ਼ਤਾ ਵੱਲ ਵਧ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਬਦੀਲੀ; ਸੁਧਾਰ, ਕਾਰਗੁਜ਼ਾਰੀ ਤੇ ਕਾਇਆ–ਕਲਪ ਦੀ ਪਹੁੰਚ ਕਾਰਣ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਨਿਯਮ ਤੇ ਕਾਰਜ–ਵਿਧੀਆਂ ਵਿੱਚ ਸੁਧਾਰ ਟੈਕਨੋਲੋਜੀ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘ਅਸੀਂ ਸਪਸ਼ਟ ਮਨਸ਼ਾ ਨਾਲ ਅੱਗੇ ਵਧ ਰਹੇ ਹਾਂ ਅਤੇ ਇਸ ਦੇ ਨਾਲ ਹੀ ਟੈਕਸ ਪ੍ਰਸ਼ਾਸਨ ਦੀ ਮਾਨਸਿਕ ਸੋਚਣੀ ਵਿੱਚ ਵੀ ਤਬਦੀਲੀ ਲਿਆ ਰਹੇ ਹਾਂ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੇ ਧਨ ਸਿਰਜਕਾਂ ਦੀਆਂ ਔਕੜਾਂ ਘਟਦੀਆਂ ਹਨ, ਤਾਂ ਉਨ੍ਹਾਂ ਨੂੰ ਸੁਰੱਖਿਆ ਮਿਲਦੀ ਹੈ, ਤਦ ਦੇਸ਼ ਦੀਆਂ ਪ੍ਰਣਾਲੀਆਂ ਵਿੱਚ ਉਨ੍ਹਾਂ ਦਾ ਵਿਸ਼ਵਾਸ ਕਾਇਮ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਧਦੇ ਜਾ ਰਹੇ ਭਰੋਸੇ ਸਦਕਾ ਹੀ ਦੇਸ਼ ਦੇ ਵਿਕਾਸ ਲਈ ਵੱਧ ਤੋਂ ਵੱਧ ਭਾਈਵਾਲ ਟੈਕਸ ਪ੍ਰਣਾਲੀ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸ ਘਟਾਉਣ ਦੇ ਨਾਲ–ਨਾਲ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਾਲ–ਨਾਲ ਇਮਾਨਦਾਰ ਟੈਕਸ–ਦਾਤਿਆਂ ਨੂੰ ਮੁਸੀਬਤਾਂ ਤੋਂ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਸਵੈਮਾਣ ਦੀ ਰਾਖੀ ਨਾਲ ਸਬੰਧਿਤ ਵੱਡੇ ਸੁਧਾਰ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਵਿਚਾਰਧਾਰਾ ਇਹ ਹੈ ਕਿ ਇਨਕਮ ਟੈਕਸ ਦੀ ਰਿਟਰਨ ਭਾਰੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਤੋਂ ਵਿਸ਼ਵਾਸ ਕਰੋ। ਇਸ ਦੇ ਨਤੀਜੇ ਵਜੋਂ ਅੱਜ ਦੇਸ਼ ਵਿੱਚ ਭਰੀਆਂ ਜਾ ਰਹੀਆਂ 99.75 ਫ਼ੀਸਦੀ ਰਿਟਰਨਾਂ ਬਿਨਾ ਕਿਸੇ ਇਤਰਾਜ਼ ਦੇ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਟੈਕਸ ਪ੍ਰਣਾਲੀ ਵਿੱਚ ਇਹ ਇੱਕ ਵੱਡੀ ਤਬਦੀਲੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਗ਼ੁਲਾਮੀ ਦੇ ਲੰਮੇ ਸਮੇਂ ਨੇ ਟੈਕਸ–ਦਾਤੇ ਅਤੇ ਟੈਕਸ ਇਕੱਠਾ ਕਰਨ ਵਾਲੇ ਵਿਚਹਲੇ ਸਬੰਧ ਨੂੰ ਸ਼ੋਸ਼ਿਤ ਤੇ ਸ਼ੋਸ਼ਕਾਂ ਵਾਲਾ ਬਣਾ ਦਿੱਤਾ ਹੈ। ਉਨ੍ਹਾਂ ਗੋਸਵਾਮੀ ਤੁਲਸੀਦਾਸ ਦੇ ਸਲੋਕ “ਬਰਸਤ ਹਰਸਤ ਸਬ ਲਖੇਂ, ਕਰਸਤ ਲਖੇ ਨ ਕੋਯ ਤੁਲਸੀ ਪ੍ਰਜਾ ਸੁਭਾਗ ਸੇ, ਭੂਪ ਭਾਨੁ ਸੋ ਹੋਯ” (“बरसत हरसत सब लखें, करसत लखे न कोय तुलसी प्रजा सुभाग से, भूप भानु सो होय”) ਦਾ ਹਵਾਲਾ ਦਿੱਤਾ, ਜਿਸ ਦਾ ਅਰਥ ਹੈ ਕਿ ਜਦੋਂ ਬੱਦਲ ਵਰ੍ਹਦੇ ਹਨ, ਤਾਂ ਉਨ੍ਹਾਂ ਦਾ ਲਾਭ ਸਾਨੂੰ ਸਭ ਨੂੰ ਦਿਸਦਾ ਹੈ; ਪਰ ਜਦੋਂ ਬੱਦਲ ਬਣਦੇ ਹਨ, ਸੂਰਜ ਪਾਣੀ ਨੂੰ ਸੋਖਦਾ ਹੈ ਪਰ ਉਸ ਤੋਂ ਕਿਸੇ ਨੂੰ ਕੋਈ ਅਸੁਵਿਧਾ ਨਹੀਂ ਹੁੰਦੀ; ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਸਮੇਂ ਸ਼ਾਸਨ ਨੂੰ ਕੋਈ ਅਸੁਵਿਧਾ ਪੈਦਾ ਨਹੀਂ ਕਰਨੀ ਚਾਹੀਦੀ, ਪਰ ਜਦੋਂ ਧਨ ਆਮ ਨਾਗਰਿਕਾਂ ਤੱਕ ਪੁੱਜਦਾ ਹੈ, ਤਦ ਲੋਕਾਂ ਨੂੰ ਆਪਣੇ ਜੀਵਨਾਂ ਵਿੱਚ ਉਸ ਦੇ ਫ਼ਾਇਦੇ ਮਹਿਸੂਸ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਇਸੇ ਦੂਰ–ਦ੍ਰਿਸ਼ਟੀ ਨਾਲ ਅੱਗੇ ਵਧਦੀ ਰਹੀ ਹੈ ਅਤੇ ਅੱਜ ਦਾ ਟੈਕਸ–ਦਾਤਾ ਸਮੁੱਚੀ ਟੈਕਸ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਤੇ ਪਾਰਦਰਸ਼ਤਾ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਟੈਕਸ–ਦਾਤਾ ਨੂੰ ਰੀਫ਼ੰਡ ਲਈ ਮਹੀਨਿਆਂ ਬੱਧੀ ਉਡੀਕ ਨਹੀਂ ਕਰਨਾ ਪੈਂਦੀ ਅਤੇ ਉਸ ਨੂੰ ਰੀਫ਼਼ੰਡ ਕੁਝ ਹਫ਼ਤਿਆਂ ਅੰਦਰ ਹੀ ਮਿਲ ਜਾਂਦਾ ਹੈ, ਤਦ ਉਸ ਨੂੰ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ। ਜਦੋਂ ਉਹ ਵੇਖਦਾ ਹੈ ਕਿ ਵਿਭਾਗ ਨੇ ਬਹੁਤ ਪੁਰਾਣਾ ਵਿਵਾਦ ਆਪੇ ਸੁਲਝਾ ਲਿਆ ਹੈ, ਤਦ ਉਸ ਨੂੰ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ। ਜਦੋਂ ਉਹ ਫ਼ੇਸਲੈੱਸ ਅਪੀਲ ਦਾ ਆਨੰਦ ਮਾਣਦਾ ਹੈ, ਤਦ ਉਸ ਨੂੰ ਟੈਕਸ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ। ਜਦੋਂ ਉਹ ਦੇਖਦਾ ਹੈ ਕਿ ਇਨਕਮ ਟੈਕਸ ਲਗਾਤਾਰ ਘਟ ਰਿਹਾ ਹੈ, ਤਦ ਉਸ ਨੂੰ ਹੋਰ ਟੈਕਸ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪੰਜ ਲੱਖ ਰੁਪਏ ਤੱਕ ਦੀ ਆਮਦਨ ਉੱਤੇ ਕੋਈ ਟੈਕਸ ਨਾ ਲੱਗਣ ਨੂੰ ਅਜੋਕੇ ਹੇਠਲੀ ਮੱਧ–ਸ਼੍ਰੇਣੀ ਦੇ ਸਾਡੇ ਨੌਜਵਾਨਾਂ ਲਈ ਵੱਡਾ ਲਾਭ ਕਰਾਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਨਕਮ ਟੈਕਸ ਦਾ ਨਵਾਂ ਵਿਕਲਪ ਇਸ ਵਰ੍ਹੇ ਦੇ ਬਜਟ ਵਿੱਚ ਦਿੱਤਾ ਗਿਆ ਹੈ ਤੇ ਉਸ ਨੇ ਟੈਕਸ–ਦਾਤਿਆਂ ਦੀਆਂ ਜ਼ਿੰਦਗੀਆਂ ਨੂੰ ਸਰਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਤੇ ਭਾਰਤ ਨੂੰ ਨਿਵੇਸ਼ਕਾਂ ਲਈ ਮਨਪਸੰਦ ਦੇਸ਼ ਬਣਾਉਣ ਲਈ ਕਾਰਪੋਰੇਟ ਟੈਕਸ ਵਿੱਚ ਇਤਿਹਾਸਕ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਨਵੀਆਂ ਘਰੇਲੂ ਨਿਰਮਾਣ ਕੰਪਨੀਆਂ ਲੲ. ਟੈਕਸ ਦਰ 15 ਫ਼ੀਸਦੀ ਰੱਖੀ ਗਈ ਹੈ, ਤਾਂ ਜੋ ਦੇਸ਼ ਨਿਰਮਾਣ ਦੇ ਮਾਮਲੇ ਵਿੱਚ ਆਤਮ–ਨਿਰਭਰ ਬਣ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਇਕਵਿਟੀ ਬਾਜ਼ਾਰ ਵਿੱਚ ਨਿਵੇਸ਼ ਨੂੰ ਵਧਾਉਣ ਲਈ ਲਾਭਾਂਸ਼ ਵੰਡ ਟੈਕਸ ਵੀ ਖ਼ਤਮ ਕਰ ਦਿੱਤਾ ਗਿਆ ਹੈ। ਜੀਐੱਸਟੀ ਨੇ ਵੀ ਟੈਕਸ ਘੇਰਾ ਘਟਾਇਆ ਹੈ ਅਤੇ ਜ਼ਿਆਦਾਤਰ ਵਸਤਾਂ ਤੇ ਸੇਵਾਵਾਂ ਦੇ ਮਾਮਲੇ ਵਿੱਚ ਵੀ ਟੈਕਸ ਦਰ ਘਟੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਨਾਲ ਦੇਸ਼ ਵਿੱਚ ਸੁਧਾਰ ਹੋਇਆ ਹੈ ਤੇ ਉਸ ਦੇ ਨਤੀਜੇ ਵਜੋਂ ਆਈਟੀਏਟੀ ਵਿੱਚ ਅਪੀਲ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਅਤੇ ਸੁਪਰੀਮ ਕੋਰਟ ਵਿੱਚ 2 ਕਰੋੜ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਵਿਵਾਦਾਂ ਦਾ ਬੋਝ ਘਟਿਆ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਵੀ ਵਰਚੁਅਲ ਸੁਣਵਾਈ ਲਈ ਦੇਸ਼ ਭਰ ਵਿੱਚ ਮੌਜੂਦ ਆਪਣੇ ਬੈਂਚ ਅੱਪਗ੍ਰੇਡ ਕਰ ਰਿਹਾ ਹੈ ਅਤੇ ਕਿਹਾ ਕਿ ਟੈਕਨੋਲੋਜੀ ਦੇ ਇਸ ਜੁੱਗ ਵਿੱਚ ਸਮੁੱਚੀ ਪ੍ਰਣਾਲੀ ਨੂੰ ਅੱਪਗ੍ਰੇਡ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਨਿਆਂਪਾਲਿਕਾ ਵਿੱਚ ਖ਼ਾਸ ਤੌਰ ’ਤੇ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਨਵੀਂ ਸੁਵਿਧਾ ਮਿਲਣੀ ਸ਼ੁਰੂ ਹੋ ਗਈ ਹੈ।
****
ਡੀਐੱਸ/ਏਕੇ
गुलामी के लंबे कालखंड ने Tax Payer और Tax Collector, दोनों के रिश्तों को शोषित और शोषक के रूप में ही विकसित किया।
— PMO India (@PMOIndia) November 11, 2020
दुर्भाग्य से आज़ादी के बाद हमारी जो टैक्स व्यवस्था रही उसमें इस छवि को बदलने के लिए जो प्रयास होने चाहिए थे, वो उतने नहीं किए गए: PM#TransparencyInTaxation
जब बादल बरसते हैं, तो उसका लाभ हम सभी को दिखाई देता है। लेकिन जब बादल बनते हैं, सूर्य पानी को सोखता है, तो उससे किसी को तकलीफ नहीं होती।
— PMO India (@PMOIndia) November 11, 2020
इसी तरह शासन को भी होना चाहिए: PM
जब आम जन से वो टैक्स ले तो किसी को तकलीफ न हो, लेकिन जब देश का वही पैसा नागरिकों तक पहुंचे, तो लोगों को उसका इस्तेमाल अपने जीवन में महसूस होना चाहिए: PM
— PMO India (@PMOIndia) November 11, 2020
आज का टैक्सपेयर पूरी टैक्स व्यवस्था में बहुत बड़े बदलाव और पारदर्शिता का साक्षी बन रहा है।
— PMO India (@PMOIndia) November 11, 2020
जब उसे Refund के लिए महीनों इंतजार नहीं करना पड़ता, कुछ ही सप्ताह में उसे Refund मिल जाता है, तो उसे पारदर्शिता का अनुभव होता है: PM
जब वो देखता है कि विभाग ने खुद पुराने विवाद को सुलझा दिया है, तो उसे पारदर्शिता का अनुभव होता है।
— PMO India (@PMOIndia) November 11, 2020
जब उसे faceless appeal की सुविधा मिलती है, तब वो tax transparency को और ज्यादा महसूस करता है।
जब वो देखता है कि income tax कम हो रहा है, तब उसे tax transparency अनुभव होती है: PM
पहले की सरकारों के समय शिकायतें होती थीं Tax Terrorism की।
— PMO India (@PMOIndia) November 11, 2020
आज देश उसे पीछे छोड़कर Tax Transparency की तरफ बढ़ रहा है।
Tax Terrorism से Tax transparency का ये बदलाव इसलिए आया है क्योंकि हम Reform, Perform और Transform की अप्रोच के साथ आगे बढ़ रहे हैं: PM
हम Reform कर रहे हैं rules में, procedures में और इसमें technology की भरपूर मदद ले रहे हैं।
— PMO India (@PMOIndia) November 11, 2020
हम Perform कर रहे हैं साफ नीयत के साथ, स्पष्ट इरादों के साथ।
और
साथ ही साथ हम Tax Administration के mindset को भी Transform कर रहे हैं: PM
आज भारत दुनिया के उन चुनिंदा देशों में है जहां टैक्सपेयर के अधिकारों और कर्तव्यों दोनों को codify किया गया है, उनको कानूनी मान्यता दी गई है।
— PMO India (@PMOIndia) November 11, 2020
टैक्सपेयर और टैक्स कलेक्ट करने वाले के बीच विश्वास बहाली के लिए, पारदर्शिता के लिए, ये बहुत बड़ा कदम रहा है: PM
देश के Wealth Creator की जब मुश्किलें कम होती हैं, उसे सुरक्षा मिलती है, तो उसका विश्वास देश की व्यवस्थाओं पर और ज्यादा बढ़ता है।
— PMO India (@PMOIndia) November 11, 2020
इसी बढ़ते विश्वास का परिणाम है कि अब ज्यादा से ज्यादा साथी देश के विकास के लिए टैक्स व्यवस्था से जुड़ने के लिए आगे आ रहे हैं: PM
अब सरकार की सोच ये है कि जो इनकम टैक्स रिटर्न फाइल हो रहा है, उस पर पहले पूरी तरह विश्वास करो।
— PMO India (@PMOIndia) November 11, 2020
इसी का नतीजा है कि आज देश में जो रिटर्न फाइल होते हैं, उनमें से 99.75 प्रतिशत बिना किसी आपत्ति के स्वीकार कर लिए जाते हैं।
ये बहुत बड़ा बदलाव है जो देश के टैक्स सिस्टम में आया है: PM