1. ਭਾਰਤ ਅਤੇ ਜਪਾਨ ਦੋਵੇਂ ਭਾਰਤ-ਪ੍ਰਸ਼ਾਂਤ, ਅਫ਼ਰੀਕਾ ਸਮੇਤ, ਆਰਥਿਕ ਤਰੱਕੀ ਅਤੇ ਵਿਕਾਸ ਰਾਹੀਂ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲਕੇ ਕੰਮ ਕਰਨ ਲਈ ਵਚਨਬੱਧ ਹਨ। ਅਜਿਹਾ ਸਾਡੇ ਭਾਈਵਾਲਾਂ ਵਿੱਚ ਕੁਆਲਿਟੀ ਢਾਂਚੇ ਅਤੇ ਸਮਰੱਥਾ ਦਾ ਵਿਕਾਸ ਕਰਕੇ ਅਤੇ ਕਨੈਕਟਿਵਿਟੀ ਵਧਾਕੇ ਕੀਤਾ ਜਾਵੇਗਾ। ਦੋਵੇਂ ਦੇਸ਼ਾਂ ਦਾ ਇਹ ਪੱਕਾ ਯਕੀਨ ਹੈ ਕਿ ਸਾਰਾ ਵਿਕਾਸ ਸਹਿਯੋਗ ਖੁਲ੍ਹੇ, ਪਾਰਦਰਸ਼ੀ ਅਤੇ ਗੈਰ ਨਿਵੇਕਲੇ ਢੰਗਨਾਲ ਕੀਤਾ ਜਾਵੇਗਾ ਅਤੇ ਕੌਮਾਂਤਰੀ ਮਿਆਰਾਂ, ਜਿਨ੍ਹਾਂ ਵਿੱਚ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਸ਼ਾਮਲ ਹੈ ਅਤੇ ਜ਼ਿੰਮੇਵਾਰ ਕਰਜ਼ਾ ਫਾਇਨਾਂਸਿੰਗ ਢੰਗਾਂ ਅਤੇ ਸਥਾਨਕ ਆਰਥਿਕ ਅਤੇ ਵਿਕਾਸ ਨੀਤੀਆਂ ਅਤੇ ਪਹਿਲਾਂ ਉੱਤੇ ਚਲਕੇ ਹੀ ਕੀਤਾ ਜਾਵੇਗਾ।
2. ਭਾਰਤ ਦੀ ‘ਐਕਟ ਈਸਟ ਪਾਲਿਸੀ‘ ਨਾਲ ਤਾਲਮੇਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਭਾਰਤ ਦੇ ਦੱਖਣੀ ਅਫ਼ਰੀਕਾ ਨਾਲ ਲਗਾਤਾਰ ਟਿਕਾਊ ਸੰਪਰਕ ਲਈ 10 ਨਿਰਦੇਸ਼ਿਤ ਸਿਧਾਂਤ, ਜਪਾਨ ਨਾਲ ‘ਕੁਆਲਿਟੀ ਢਾਂਚਾ ਪਹਿਲਕਦਮੀਆਂ ਲਈ ਪ੍ਰਸਾਰਿਤ ਭਾਈਵਾਲੀ‘ ਅਤੇ ਟੀਆਈਸੀਏਡੀ VI ਨੈਰੋਬੀ ਐਲਾਨਨਾਮੇ ਅਨੁਸਾਰ ਦੋਵੇਂ ਦੇਸ਼ਾਂ ਨੇ ਮੇਜ਼ਬਾਨ ਸਰਕਾਰਾਂ ਨਾਲ ਹੋਰ ਸਲਾਹ-ਮਸ਼ਵਰੇ ਦਾ ਸੁਆਗਤ ਕੀਤਾ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਤਾਕਿ ਕਨੈਕਟੀਵਿਟੀ ਦਾ ਵਿਕਾਸ ਹੋ ਸਕੇ ਅਤੇ ਭਾਰਤ-ਪ੍ਰਸ਼ਾਂਤ ਵਿੱਚ ਢਾਂਚੇ ਬਾਰੇ ਹੋਰ ਚਰਚਾ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ। ਭਾਰਤ ਅਤੇ ਜਪਾਨ ਨੇ ਵਿਸ਼ੇਸ਼ ਸਹਿਯੋਗ ਦੀ ਪਛਾਣ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ ਹੈ, ਪਰ ਜੋ ਹੇਠ ਲਿਖਿਆਂ ਤਕ ਸੀਮਤ ਨਹੀਂ ਹੈ-
2.1 ਸ਼੍ਰੀਲੰਕਾ ਵਿੱਚ ਸਹਿਯੋਗ, ਜਿਵੇਂ ਕਿ ਐੱਲਐੱਨਜੀ ਸਬੰਧਤ ਢਾਂਚਾ ਵਿਕਸਿਤ ਕਰਨਾ।
2.2 ਮਿਆਂਮਾਰ ਵਿੱਚ ਸਹਿਯੋਗ, ਰਖੀਨੇ ਸੂਬੇ ਵਿੱਚ ਵਿਕਾਸ ਯਤਨਾਂ ਵਿੱਚ ਤਾਲਮੇਲ ਕਰਨਾ, ਇਸ ਦੇ ਲਈ ਮਕਾਨ ਉਸਾਰੀ, ਸਿੱਖਿਆ ਅਤੇ ਬਿਜਲੀਕਰਨ ਪ੍ਰੋਜੈਕਟਾਂ ਵਿੱਚ ਸਹਿਯੋਗ ਕਰਨਾ।ਸ਼ਾਮਲ ਹੈ।
2.3 ਬੰਗਲਾਦੇਸ਼ ਵਿੱਚ ਸਹਿਯੋਗ, ਰਾਮਗੜ੍ਹ ਤੋਂ ਬਰਾਯਰਹਾਤ (Baraiyarhat ) ਪੱਟੀ ਉੱਤੇ ਸੜਕਾਂ ਦੀ 4-ਲੇਨਿੰਗ ਕਰਕੇ ਅਤੇ ਪੂਲਾਂ ਦੀ ਮੁੜ ਉਸਾਰੀ ਕਰਕੇ ਕਨੈਕਟੀਵਿਟੀ ਵਧਾਉਣਾ ਅਤੇ ਜਮੁਨਾ ਦਰਿਆ ਉੱਤੇ ਜਮੁਨਾ ਰੇਲਵੇ ਪੁਲ ਉਸਾਰਨਾ ਅਤੇ ਰੋਲਿੰਗ ਸਟਾਕ ਮੁਹੱਈਆ ਕਰਵਾਉਣਾ, ਅਤੇ
2.4 ਅਫ਼ਰੀਕਾ ਵਿੱਚ ਸਹਿਯੋਗ, ਜਿਵੇਂ ਕਿ ਕੀਨੀਆ ਵਿੱਚ ਐਸਐਮਈ ਵਿਕਾਸ ਸੈਮੀਨਾਰ ਆਯੋਜਿਤ ਕਰਨੇ ਅਤੇ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਸਾਂਝੇ ਪ੍ਰੋਜੈਕਟਾਂ ਦੀ ਸੰਭਾਵਨਾ ਉੱਤੇ ਨਜ਼ਰ ਮਾਰਨਾ, ਜਿਵੇਂ ਕਿ ਕੀਨੀਆ ਵਿੱਚ ਇੱਕ ਕੈਂਸਰ ਹਸਪਤਾਲ ਤਿਆਰ ਕਰਨਾ।
3. ਦੋਵੇਂ ਦੇਸ਼ ਮਾਨਵ ਸੰਸਾਧਨ ਵਿਕਾਸ ਦੇ ਖੇਤਰ, ਸਮਰੱਥਾ ਵਿਕਾਸ, ਸਿਹਤ ਸੰਭਾਲ, ਰੋਜ਼ਗਾਰ, ਪਾਣੀ, ਸਫਾਈ ਅਤੇ ਡਿਜੀਟਲ ਸਪੇਸ ਦੇ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਦੀ ਅਹਿਮੀਅਤ ਨੂੰ ਸਵੀਕਾਰਦੇ ਹਨ ਅਤੇ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਤੱਕ ਪਹੁੰਚ ਲਈ ਮਿਲਕੇ ਕੰਮ ਕਰਨ ਅਤੇ ਭਾਰਤ-ਪ੍ਰਸ਼ਾਂਤ ਖੇਤਰ, ਜਿਸ ਵਿੱਚ ਅਫ਼ਰੀਕਾ ਵੀ ਸ਼ਾਮਲ ਹੈ, ਦੇ ਲੋਕਾਂ ਦੀ ਉਨ੍ਹਾਂ ਦੀ ਵਿਕਾਸ ਸਮਰੱਥਾ ਨੂੰ ਸਮਝਣ ਵਿੱਚ ਮਦਦ ਕਰਦੇ ਹਨ।
4. ਇਸ ਤੋਂ ਇਲਾਵਾ, ਦੋਵੇਂ ਦੇਸ਼ ਭਾਰਤ-ਜਪਾਨ ਵਪਾਰਕ ਪਲੇਟਫਾਰਮ ਕਾਇਮ ਕਰਨ ਲਈ ਮਿਲਕੇ ਕੰਮ ਕਰਨਗੇ ਤਾਂ ਕਿ ਭਾਰਤ ਅਤੇ ਜਪਾਨ ਦੇ ਵਪਾਰੀਆਂ ਦਰਮਿਆਨ ਖੇਤਰ ਵਿੱਚ ਸਨਅਤੀ ਕੌਰੀਡੋਰਜ਼(ਲਾਂਘੇ) ਅਤੇ ਉਦਯੋਗਿਕ ਢਾਂਚਾ ਵਿਕਸਿਤ ਕਰਨ ਵਿੱਚ ਸਹਿਯਗ ਵਧ ਸਕੇ। ਇਸ ਸੰਦਰਭ ਵਿੱਚ ਦੋਹਾਂ ਦੇਸ਼ਾਂ ਨੇ ਨੈਕਸੀ ਅਤੇ ਅਤੇ ਈਸੀਜੀਸੀ ਦਰਮਿਆਨ ਹੋਏ ਸਹਿਮਤੀ ਪੱਤਰ ਦਾ ਸੁਆਗਤ ਕੀਤਾ ਜਿਸ ਵੱਲੋਂ ਕਿ ਖੇਤਰ ਵਿੱਚ ਠੋਸ ਭਾਰਤ-ਜਪਾਨ ਵਪਾਰਕ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਦੀ ਸੰਭਾਵਨਾ ਹੈ।
5. ਭਾਰਤ ਅਤੇ ਜਪਾਨ ਦੋਹਾਂ ਦਾ ਵਿਸ਼ਵਾਸ ਹੈ ਕਿ ਭਾਰਤ-ਪ੍ਰਸ਼ਾਂਤ ਵਿੱਚ ਉਨ੍ਹਾਂ ਦਾ ਵਿਕਾਸ ਸਹਿਯੋਗ ਖੇਤਰ ਵਿੱਚ ਬਰਾਬਰੀ, ਹਾਂ-ਪੱਖਤਾ ਅਤੇ ਅਗਾਂਹ- ਵਧੂ ਤਬਦੀਲੀ ਵਿੱਚ ਹਿੱਸਾ ਪਾ ਸਕਦਾ ਹੈ ਅਤੇ ਨਾਲ ਹੀ ਅਫ਼ਰੀਕਾ ਦੇ ਸਮਾਜਿਕ -ਆਰਥਕ ਵਿਕਾਸ ਵਿੱਚ ਵੀ ਭਾਈਵਾਲ ਬਣੇਗਾ।
ਭਾਰਤ-ਜਪਾਨ ਸਹਿਯੋਗ ਐਕਟ-ਈਸਟ ਫੋਰਮ
1. ਭਾਰਤ ਦਾ ਉੱਤਰ ਪੂਰਬੀ ਖੇਤਰ ਭਾਰਤ ਦੀ ਐਕਟ ਈਸਟ ਨੀਤੀ ਦੇ ਮੁੱਖ ਖੇਤਰਾਂ ਵਿੱਚੋਂ ਇੱਕ ਹੈ। ਇਹ ਖੇਤਰ ਆਸੀਆਨ ਦੇਸ਼ਾਂ ਨਾਲ ਇਤਿਹਾਸਕ ਅਤੇ ਰਵਾਇਤੀ ਸਬੰਧ ਸਾਂਝੇ ਕਰਦਾ ਹੈ ਅਤੇ ਇਸ ਵਿੱਚ ਆਸੀਆਨ ਖੇਤਰ ਵਿੱਚ ਭਾਰਤ ਦਾ ਪੜੁੱਲ ਬਣਨ ਦੀ ਸਮਰੱਥਾ ਹੈ। ਉੱਤਰ ਪੂਰਬੀ ਖੇਤਰ ਅਤੇ ਆਪਣੇ ਗਵਾਂਢੀ ਦੇਸ਼ਾਂ ਨਾਲ ਕਨੈਕਟੀਵਿਟੀ ਵਧਾਉਣਾ ਜ਼ਰੂਰੀ ਹੈ ਤਾਕਿ ਸਮਰੱਥਾਵਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਜਪਾਨ ਅਤੇ ਭਾਰਤ ਦਰਮਿਆਨ ਸਾਂਝੇ ਸੁਪਨਿਆਂ ਦੀ ਸਹੀ ਤਸਵੀਰ ਸਾਹਮਣੇ ਆ ਸਕੇ ਜਿਵੇਂ ਕਿ ਨਜ਼ਰੀਆ ਬਿਆਨ ਵਿੱਚ ਦਰਸਾਇਆ ਗਿਆ ਹੈ।
2. ਪਿਛਲੇ ਸਾਲ ਜੋ ਐਕਟ ਈਸਟ ਫੋਰਮ ਸਥਾਪਿਤ ਕੀਤਾ ਗਿਆ ਸੀ, ਉਸ ਨੇ ਉੱਤਰ ਪੂਰਬ ਵਿੱਚ ਭਾਰਤ-ਜਪਾਨ ਸਹਿਯੋਗ ਵਿੱਚ ਇੱਕ ਪ੍ਰਮੁੱਖ ਤਾਕਤ ਵਜੋਂ ਕੰਮ ਕੀਤਾ ਹੈ। ਇਸ ਦੀ ਦੂਸਰੀ ਮੀਟਿੰਗ 8 ਅਕਤੂਬਰ ਨੂੰ ਹੋਈ ਜਿਸ ਦੇ ਹੇਠ ਲਿਖੇ ਸਿੱਟੇ ਸਾਹਮਣੇ ਆਏ –
2.1 ਪ੍ਰੋਗਰਾਮ ਲਾਗੂ ਕਰਨ ਵਿੱਚ ਤੇਜ਼ੀ ਲਿਆਉਣਾ।
ਮੇਘਾਲਿਆ ਉੱਤਰ ਪੂਰਬੀ ਕਨੈਕਟੀਵਿਟੀ
ਫੇਸ-1 ਤੂਰਾ-ਦਾਲੂ (ਐੱਨਐੱਚ-51)
ਫੇਸ-2 ਸ਼ਿਲਾਂਗ-ਦਾਵਕੀ (ਐੱਨਐੱਚ-40)
ਮਿਜ਼ੋਰਮ ਉੱਤਰ ਪੂਰਬੀ ਕਨੈਕਟੀਵਿਟੀ
ਫੇਸ-1 ਅਤੇ 2 – ਐਜ਼ਵਾਲ-ਟਿਊਪਾਂਗ (ਐਨਐਚ-54)
ਸਿੱਕਮ- ਜੀਵ ਵਿਭਿੰਨਤਾ ਸੰਭਾਲ ਅਤੇ ਜੰਗਲਾਤ ਪ੍ਰਬੰਧਨ
ਨਾਗਾਲੈਂਡ – ਜੰਗਲਾਤ ਸੰਭਾਲ ਰੋਜ਼ਗਾਰ ਸੁਧਾਰ
2.2 ਜਪਾਨ ਅਤੇ ਭਾਰਤ ਨੇ ਹੇਠ ਲਿਖੇ ਅਨੁਸਾਰ ਆਪਣੇ ਇਰਾਦੇ ਦੁਹਰਾਏ –
ਏਡੀਬੀ ਨਾਲ ਸਹਿਯੋਗ ਕਰਕੇ ਗੇਲੇਫੂ-ਡਾਲੂ ਕੌਰੀਡੋਰ(ਲਾਂਘਏ) ਨੂੰ ਮੁਕੰਮਲ ਕਰਨਾ। ਇਸ ਵਿੱਚ ਧੁਬਰੀ -ਫੁਲਬਾਰੀ ਪੁੱਲ ਪ੍ਰੋਜੈਕਟ ਵੀ ਸ਼ਾਮਲ ਹੈ, ਜੋ ਕਿ ਤਿਆਰ ਹੋਣ ‘ਤੇ ਭਾਰਤ ਵਿੱਚ ਸਭ ਤੋਂ ਲੰਬਾ ਪੁੱਲ ਹੋਵੇਗਾ ਅਤੇ ਇਸ ਨੂੰ ਉੱਤਰ ਪੂਰਬ ਸੜਕ ਨੈੱਟਵਰਕ ਕਨੈਕਟੀਵਿਟੀ ਸੁਧਾਰ ਪ੍ਰੋਜੈਕਟ ਦਾ ਫੇਸ-3 ਗਿਣਿਆ ਜਾਵੇਗਾ।
ਮੁੱਖ ਜ਼ਿਲ੍ਹਾ ਸੜਕਾਂ (ਐੱਮਡੀਆਰਜ਼) ਅਤੇ ਹੋਰ ਜ਼ਿਲ੍ਹਾ ਸੜਕਾਂ (ਓਡੀਆਰਜ਼) ਦੇ ਵਿਕਾਸ ਬਾਰੇ ਵਿਚਾਰ ਕਰਨਾ, ਜਿਸ ਦਾ ਹਾਂ-ਪੱਖੀ ਸਮਾਜਿਕ ਆਰਥਕ ਪ੍ਰਭਾਵ ਪਵੇਗਾ।
”ਉਮਿਯਾਮ-ਉਮਤਰੂ ਸਟੇਜ-3 ਹਾਈਡ੍ਰੋਇਲੈਕਟ੍ਰਿਕ ਪਾਵਰ ਸਟੇਸ਼ਨ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਪ੍ਰੋਜੈਕਟ” ਲਈ ਓਡੀਏ ਕਰਜ਼ਾ।
ਤ੍ਰਿਪੁਰਾ ਵਿੱਚ ਟਿਕਾਊ ਜੰਗਲਾਤ ਪ੍ਰਬੰਧਨ ਅਤੇ ਮੇਘਾਲਿਆ ਵਿੱਚ ਵੀ ਅਜਿਹੇ ਇੱਕ ਪ੍ਰੋਜੈਕਟ ਬਾਰੇ ਵਿਚਾਰ।
2.3 ਮੁਹਾਰਤ ਅਤੇ ਵੋਕੇਸ਼ਨਲ ਪਹਿਲਕਦਮੀਆਂ
ਖੇਤਰ ਵਿੱਚ ਬਾਂਸ ਜੋ ਭੂਮਿਕਾ ਨਿਭਾ ਰਿਹਾ ਹੈ ਉਸ ਨੂੰ ਵੇਖਦੇ ਹੋਏ ”ਜਪਾਨ -ਭਾਰਤ ਉੱਤਰ ਪੂਰਬੀ ਬਾਂਸ ਪਹਿਲਕਦਮੀ” ਦੀ ਸ਼ੁਰੂਆਤ ਕਰਨਾ। ਬਾਂਸ ਦੀ ਸਨਅਤੀ ਵਰਤੋਂ ਅਤੇ ਬਾਂਸ ਦਾ ਜੰਗਲਾਤ ਪ੍ਰਬੰਧਨ ਨੂੰ ਇਸ ਪਹਿਲਕਦਮੀ ਅਧੀਨ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਅਜਿਹਾ ਪਹਿਲੀ ਸਫਲ ”ਉੱਤਰ ਪੂਰਬੀ ਬਾਂਸ ਵਰਕਸ਼ਾਪ” ਦੇ ਆਧਾਰ ਉੱਤੇ ਕੀਤਾ ਜਾਵੇਗਾ।
ਦੋਹਾਂ ਪ੍ਰਧਾਨ ਮੰਤਰੀਆਂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਉੱਤਰ ਪੂਰਬ ਵਿੱਚ ਸਿੱਖਿਆ ਵਿੱਚ ਜਪਾਨੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀਆਂ 100 ਉੱਚ ਸਿੱਖਿਆ ਸੰਸਥਾਵਾਂ ਵਿੱਚ ਜਪਾਨੀ ਭਾਸ਼ਾ ਦਾ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਜਾਵੇਗਾ। ਫੋਰਮ ਨੇ ਅਜਿਹੇ ਕੋਰਸਾਂ ਪ੍ਰਤੀ ਕਪਾਹ ਯੂਨੀਵਰਸਿਟੀ ਅਤੇ ਆਸਾਮ ਦੀ ਗੁਹਾਟੀ ਯੂਨੀਵਰਸਿਟੀ, ਮੇਘਾਲਿਆ ਰਾਜ ਵਿੱਚ ਇਫਲੂ ਅਤੇ ਨਾਗਾਲੈਂਡ ਰਾਜ ਵਿੱਚ ਐੱਨਆਈਟੀ-ਐੱਨ ਵੱਲੋਂ ਦਿਖਾਏ ਗਏ ਉਤਸ਼ਾਹ ਦਾ ਸੁਆਗਤ ਕੀਤਾ, ਜਿਸ ਦੇ ਲਈ ਜਪਾਨ , ਜਪਾਨੀ ਭਾਸ਼ਾ ਅਧਿਆਪਕ ਟ੍ਰੇਨਿੰਗ ਸੈਂਟਰ ਰਾਹੀਂ ਢੁਕਵੀਂ ਮਦਦ ਪ੍ਰਦਾਨ ਕਰਨ ਲਈ ਤਿਆਰ ਹੈ। ਉੱਤਰ ਪੂਰਬੀ ਰਾਜਾਂ ਵਿੱਚੋਂ ਹੋਰ ਪ੍ਰਸਤਾਵਾਂ ਦਾ ਸੁਆਗਤ ਹੈ।
ਮੁਹਾਰਤ ਟ੍ਰੇਨਿੰਗ ਨੂੰ ਉਤਸ਼ਾਹਿਤ ਕਰਨਾ ਜਿਸ ਵਿੱਚ ਉੱਤਰ ਪੂਰਬ ਦੇ ਕੇਅਰਗਿਵਰਜ਼ ਨੂੰ ਟੀਆਈਟੀਪੀ (ਟੈਕਨੀਕਲ ਇਨਟਰਨ ਟ੍ਰੇਨਿੰਗ ਪ੍ਰੋਗਰਾਮ) ਤਹਿਤ ਜਪਾਨ ਆਉਣ ਵਾਲੇ ਲੋਕਾਂ ਨੂੰ ਜਪਾਨੀ ਭਾਸ਼ਾ ਸਿਖਾਉਣਾ ਸ਼ਾਮਲ ਹੈ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਏਸ਼ੀਆ ਹੈਲਥ ਐਂਡ ਵੈੱਲਬੀਇੰਗ ਪਹਿਲਕਦਮੀ ਵਿੱਚ ਸਹਿਯੋਗ ਵਧਾਉਣ ਵਿੱਚ ਮਦਦ ਮਿਲੇਗੀ।
2.4 ਆਪਦਾ ਪ੍ਰਬੰਧਨ
ਉੱਤਰ ਪੂਰਬ ਖੇਤਰ ਵਿੱਚ ਜਪਾਨ ਵੱਲੋਂ ਆਪਦਾ ਰੋਕੂ ਢਾਂਚੇ ਕਾਇਮ ਕਰਨ ਅਤੇ ਪਹਾੜੀ ਖੇਤਰ ਵਿੱਚ ਹਾਈਵੇਜ਼ ਉੱਤੇ ਸਮਰੱਥਾ ਵਿਕਾਸ ਪ੍ਰੋਜੈਕਟ ਰਾਹੀਂ ਹਿੱਸਾ ਪਾਇਆ ਜਾ ਰਿਹਾ ਹੈ।
ਆਪਦਾ ਜੋਖਿਮ ਵਿੱਚ ਕਮੀ ਬਾਰੇ ਜਪਾਨ -ਭਾਰਤ ਵਰਕਸ਼ਾਪ ਰਾਹੀਂ ਗਿਆਨ ਸਾਂਝਾ ਕਰਨਾ
ਜੀਕਾ ਗਿਆਨ ਸਹਿਰਚਨਾ ਪ੍ਰੋਗਰਾਮ (ਗਰੁੱਪ ਐਂਡ ਰਿਜਨ ਫੋਕਸ) ਦੀ ਸਹੀ ਵਰਤੋਂ ਦੀ ਕੋਸ਼ਿਸ਼ ਕਰਨਾ ਤਾਂ ਕਿ ਉੱਤਰ ਪੂਰਬ ਵਿੱਚ ਅਧਿਕਾਰੀਆਂ ਨੂੰ ਸਬੰਧਤ ਟ੍ਰੇਨਿੰਗ ਦੇ ਮੌਕੇ ਹਾਸਿਲ ਹੋ ਸਕਣ।
ਫੋਰਮ ਵੱਲੋਂ ਇਸ ਪਹਿਲਕਦਮੀ ਅਧੀਨ ਚਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਭਾਰਤ ਦੇ ਉੱਤਰ ਪੂਰਬੀ ਖੇਤਰ ਨਾਲ ਸਬੰਧਤ ਭਵਿੱਖ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਕੀਤੀ ਜਾਵੇਗੀ।
ਭਾਰਤ-ਜਪਾਨ ਆਰਥਕ ਅਤੇ ਓਡੀਏ ਸਹਿਯੋਗ
ਜਪਾਨ ਦੇ ਓਡੀਏ ਵੱਲੋਂ ਭਾਰਤ ਦੇ ਸਮਾਜਿਕ -ਆਰਥਕ ਵਿਕਾਸ ਵਿੱਚ ਪਾਏ ਗਏ ਅਹਿਮ ਸਹਿਯੋਗ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਭਾਰਤ ਨੇ ਜਪਾਨ ਦੀ ਨਿਰੰਤਰ ਸਹਾਇਤਾ ਦੀ ਪ੍ਰਸ਼ੰਸਾ ਕੀਤੀ ਹੈ। ਇਹ ਸਹਾਇਤਾ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ। ਇਸ ਸਬੰਧ ਵਿੱਚ ਭਾਰਤ ਅਤੇ ਜਪਾਨ ਨੇ ਤਸੱਲੀ ਨਾਲ ਉਸ ਸਹਾਇਤਾ ਦਾ ਜਾਇਜ਼ਾ ਲਿਆ ਜੋ ਕਿ ਜਪਾਨ ਵੱਲੋਂ ਹੇਠ ਲਿਖੇ ਅਨੁਸਾਰ ਪ੍ਰਦਾਨ ਕੀਤੀ ਜਾ ਰਹੀ ਹੈ –
ਜਪਾਨ ਦਾ ਓਡੀਏ ਕਰਜ਼ਾ
ਸਤੰਬਰ 2017 ਵਿੱਚ ਹੋਏ ਸਿਖਰ ਸੰਮੇਲਨ ਤੋਂ ਬਾਅਦ ਹੇਠ ਲਿਖੇ ਪ੍ਰੋਜੈਕਟਾਂ ਨੂੰ ਓਡੀਏ ਕਰਜ਼ਾ ਪ੍ਰਦਾਨ ਕੀਤਾ ਗਿਆ –
– ਬੰਗਲੁਰੂ ਵਾਟਰ ਸਪਲਾਈ ਅਤੇ ਸੀਵਰੇਜ਼ ਪ੍ਰੋਜੈਕਟ (ਫੇਸ-3)(i)[ਕਰਨਾਟਕ]
– ਮੁੰਬਈ ਮੈਟਰੋ ਲਾਈਨ-3 ਪ੍ਰੋਜੈਕਟ (ii)[ਮਹਾਰਾਸ਼ਟਰ]
– ਚੇਨਈ ਸੀਵਾਟਰ ਡੀਸੈਲੀਨੇਸ਼ਨ ਪਲਾਂਟ (i) ਦੀ ਉਸਾਰੀ ਦਾ ਪ੍ਰੋਜੈਕਟ [ਤਾਮਿਲਨਾਡੂ]
– ਹਿਮਾਚਲ ਪ੍ਰਦੇਸ਼ ਜੰਗਲਾਤ ਈਕੋਸਿਸਟਮਜ਼ ਦੇ ਸੁਧਾਰ ਲਈ ਪ੍ਰੋਜੈਕਟ
ਮੈਨੇਜਮੈਂਟ ਅਤੇ ਰੋਜ਼ਗਾਰ [ਹਿਮਾਚਲ ਪ੍ਰਦੇਸ਼]
– ਚੇਨਈ ਮੈਟਰੋਪਾਲੀਟਨ ਏਰੀਆ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮਜ਼ ਸਥਾਪਿਤ ਕਰਨ ਲਈ ਪ੍ਰੋਜੈਕਟ [ਤਾਮਿਲਨਾਡੂ]
13ਵੇਂ ਸਿਖਰ ਸੰਮੇਲਨ ਦੌਰਾਨ ਹੇਠ ਲਿਖੇ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲਵੇ ਪ੍ਰੋਜੈਕਟ (ii) ਵੀ ਸ਼ਾਮਲ ਹੈ, ਸਬੰਧੀ ਨੋਟਾਂ ਦੇ ਅਦਾਨ-ਪ੍ਰਦਾਨ ਉੱਤੇ ਦਸਤਖਤ ਦਾ ਸਮਾਰੋਹ ਆਯੋਜਿਤ ਹੋਇਆ-
– ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ (ii) ਦੀ ਉਸਾਰੀ ਲਈ ਪ੍ਰੋਜੈਕਟ
[ਮਹਾਰਾਸ਼ਟਰ ਅਤੇ ਗੁਜਰਾਤ]
–ਉਮਿਆਮ-ਉਮਤਰੂ ਸਟੇਜ-3 ਦੇ ਆਧੁਨਿਕੀਕਰਨ ਅਤੇ ਨਵਿਆਉਣ ਲਈ ਪ੍ਰੋਜੈਕਟ
ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ (ਮੇਘਾਲਿਆ)
– ਦਿੱਲੀ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਪ੍ਰੋਜੈਕਟ (ਫੇਸ-3) (iii) [ਦਿੱਲੀ]
– ਨਾਰਥ ਈਸਟ ਰੋਡ ਨੈੱਟਵਰਕ ਕਨੈਕਟੀਵਿਟੀ ਇੰਪਰੂਵਮੈਂਟ ਪ੍ਰੋਜੈਕਟ (ਫੇਸ-3) (i)[ਅਸਾਮ ਵਿੱਚ ਧੁਬਰੀ ਅਤੇ ਮੇਘਾਲਿਆ ਵਿੱਚ ਫੂਲਬਰੀ]
– ਤੁਰਗਾ ਪੰਪਡ ਸਟੋਰੇਜ ਦੀ ਉਸਾਰੀ ਦਾ ਪ੍ਰੋਜੈਕਟ (i)[ਪੱਛਮੀ ਬੰਗਾਲ ਵਿੱਚ ਪੁਰੂਲੀਆ]
– ਚੇਨਈ ਪੈਰੀਫਰਲ ਰਿੰਗ ਰੋਡ ਫੇਸ (i)[ਤਾਮਿਲਨਾਡੂ] ਦੇ ਪ੍ਰੋਜੈਕਟ ਦੀ ਉਸਾਰੀ।
– ਤ੍ਰਿਪੁਰਾ (ਤ੍ਰਿਪੁਰਾ) ਵਿੱਚ ਸਸਟੇਨੇਬਲ ਕੈਚਮੈਂਟ ਫਾਰੈਸਟ ਮੈਨੇਜਮੈਂਟ ਪ੍ਰੋਜੈਕਟ ।
ਇਸ ਤੋਂ ਇਲਾਵਾ ਭਾਰਤ ਨੇ ਆਸ ਪ੍ਰਗਟਾਈ ਹੈ ਕਿ ਦੇਸ਼ ਵਿੱਚ ਡੇਅਰੀ ਵਿਕਾਸ ਬਾਰੇ ਓ ਡੀ ਏ ਕਰਜ਼ਾ ਜਲਦੀ ਹੀ ਪ੍ਰਦਾਨ ਕੀਤਾ ਜਾਵੇਗਾ ਅਤੇ ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦਰਿਆ ਨਾਗ ਵਿੱਚ ਪ੍ਰਦੂਸ਼ਣ ਬਾਰੇ ਮੁਢਲਾ ਸਰਵੇ, ਮੱਧ ਪ੍ਰਦੇਸ਼ ਵਿੱਚ ਦਿਹਾਤੀ ਪਾਣੀ ਸਪਲਾਈ, ਮੇਘਾਲਿਆ ਵਿੱਚ ਲੈਂਡਸਕੇਪ ਕਮਿਊ੍ਵਨ ਟੀ ਫਾਰੈਸਟ ਐਂਡ ਵਾਟਰ ਮੈਨੇਜਮੈਂਟ ਦੀ ਸ਼ੁਰੂਆਤ ਜਲਦੀ ਹੀ ਹੋ ਹੋਵੇਗੀ।
ਵਾਰਾਣਸੀ ਕਨਵੈਨਸ਼ਨ ਸੈਂਟਰ
ਦੋਹਾਂ ਧਿਰਾਂ ਨੇ ਵਾਰਾਣਸੀ ਵਿਖੇ ਇੰਟਰਨੈਸ਼ਨਲ ਕੋਆਪ੍ਰੇਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਪ੍ਰੋਜੈਕਟ ਦੀ ਉਸਾਰੀ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ । ਇਹ ਪ੍ਰੋਜੈਕਟ ਜਪਾਨ ਅਤੇ ਭਾਰਤ ਵਿੱਚ ਮਿੱਤਰਤਾ ਦਾ ਪ੍ਰਤੀਕ ਹੈ। ਭਾਰਤ ਨੇ ਜਪਾਨ ਵਲੋਂ ਪ੍ਰਦਾਨ ਕੀਤੀ ਜਾ ਰਹੀ ਵਾਧੂ ਸਹਾਇਤਾ ਦਾ ਵੀ ਸੁਆਗਤ ਕੀਤਾ।
ਟ੍ਰੈਫਿਕ ਭੀੜ ਭੜੱਕੇ ਨੂੰ ਘਟਾਉਣ ਅਤੇ ਸ਼ਹਿਰੀ ਵਾਤਾਵਰਣ ਵਿੱਚ ਸੁਧਾਰ ਲਈ ਗਰਾਂਟ ਸਹਾਇਤਾ
ਭਾਰਤ ਨੇ ਕੋਰੇ ਬੰਗਲੁਰੂ ਵਿੱਚ ਦਸੰਬਰ 2017 ਵਿੱਚ ਪ੍ਰੋਜੈਕਟ ਫਾਰ ਇੰਪਲੀਮੈਂਟੇਸ਼ਨ ਆਵ੍ ਅਡਵਾਂਸਡ ਟ੍ਰੈਫਿਕ ਇਨਫਰਮੇਸ਼ਨ ਐਂਡ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਲਈ ਗ੍ਰਾਂਟ ਇਨ ਏਡ ਲਈ ਨੋਟਸ ਦੇ ਵਟਾਂਦਰੇ ਉੱਤੇ ਦਸਤਖਤਾਂ ਲਈ ਪ੍ਰਸ਼ੰਸਾ ਕੀਤੀ।
ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਵਿੱਚ
ਭਾਰਤ-ਜਪਾਨ ਰੇਲਵੇਜ਼ ਵਿੱਚ ਸਹਿਯੋਗ
ਭਾਰਤ ਵਿੱਚ ਕਨੈਕਟਿਵਟੀ ਵਿੱਚ ਕ੍ਰਾਂਤੀ ਲਿਆਉਣ ਅਤੇ ਹਾਈ ਸਪੀਡ ਰੇਲ ਦੀ ਸ਼ੁਰੂਆਤ ਲਈ ਭਾਰਤ ਅਤੇ ਜਪਾਨ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ (ਐੱਮ ਏ ਐੱਚ ਐੱਸ ਆਰ) ਉਸਾਰਨ ਲਈ ਸਹਿਯੋਗ ਕਰ ਰਹੇ ਹਨ। ਇਸ ਪ੍ਰੋਜੈਕਟ ਦੀ ਅਹਿਮੀਅਤ ਨੂੰ ਦੇਖਦੇ ਹੋਏ ਇਸ ਦਾ ਉੱਚ ਪੱਧਰ ਉੱਤੇ ਜਾਇਜ਼ਾ ਸਾਂਝੀ ਕਮੇਟੀ ਦੀ ਮੀਟਿੰਗ (ਜੇਸੀਐੱਮ) ਵਿੱਚ ਲਿਆ ਜਾ ਰਿਹਾ ਹੈ। ਇਸ ਵੇਲੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਇਸ ਕਮੇਟੀ ਦੇ ਭਾਰਤ ਵੱਲੋਂ ਸਹਿ-ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ਜਦਕਿ ਜਪਾਨ ਵੱਲੋਂ ਉਥੋਂ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜੋ ਅਬੇ ਦੇ ਵਿਸ਼ੇਸ਼ ਸਲਾਹਕਾਰ ਡਾ.ਹਿਰੋਤੋ ਇਜ਼ੂਮੀ ਇਹ ਭੂਮਿਕਾ ਨਿਭਾ ਰਹੇ ਹਨ।
ਐੱਮਏਐੱਚਐੱਸਆਰ ਪ੍ਰੋਜੈਕਟ ਦੀ 8ਵੀਂ ਜੇਸੀਐਮ ਦਾ ਆਯੋਜਨ 17 ਸਤੰਬਰ, 2018 ਨੂੰ ਹੋਇਆ ਜਿਸ ਵਿੱਚ ਪ੍ਰੋਜੈਕਟ ਦੀ ਨਿਰੰਤਰ ਪ੍ਰਗਤੀ ਦੀ ਤਸਦੀਕ ਕੀਤੀ ਗਈ ਅਤੇ ਸਹਿਮਤੀ ਪ੍ਰਗਟਾਈ ਗਈ ਕਿ ਦੋਵੇਂ ਧਿਰਾਂ ਇਸ ਪ੍ਰੋਜੈਕਟ ਦੀ ਨਿਰੰਤਰ ਪ੍ਰਗਤੀ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਰੱਖਣਗੀਆਂ। ਜਪਾਨ ਦੇ ਜ਼ਮੀਨ, ਢਾਂਚਾ, ਟ੍ਰਾਂਸਪੋਰਟ ਅਤੇ ਸੈਰ ਸਪਾਟਾ ਮੰਤਰੀ ਸ਼੍ਰੀ ਕੀਚੀ ਇਸ਼ੀ ਅਤੇ ਉਥੋਂ ਦੇ ਜ਼ਮੀਨ, ਢਾਂਚਾ, ਟ੍ਰਾਂਸਪੋਰਟ ਅਤੇ ਸੈਰ ਸਪਾਟਾ ਮਾਮਲਿਆਂ ਦੇ ਉੱਪ ਮੰਤਰੀ ਸ਼੍ਰੀ ਮਾਸਾਤੋਸ਼ੀ ਅਕੀਮੋਟੋ ਨੇ ਕ੍ਰਮਵਾਰ ਦਸੰਬਰ, 2017 ਅਤੇ ਮਈ, 2018 ਵਿੱਚ ਭਾਰਤ ਦਾ ਦੌਰਾ ਕੀਤਾ ਸੀ ਅਤੇ ਐੱਮਏਐੱਚਐੱਸਆਰ ਪ੍ਰੋਜੈਕਟ ਦੇ ਸੰਦਰਭ ਵਿੱਚ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦੇ ਸਟੇਸ਼ਨ ਏਰੀਆ ਵਿਕਾਸ, ਜਿਵੇਂ ਕਿ ਪਹੁੰਚ ਸੜਕਾਂ, ਸਟੇਸ਼ਨ ਪਲਾਜ਼ਾ ਅਤੇ ਮਲਟੀਮੋਡਲ ਇੰਟੈਗ੍ਰੇਸ਼ਨ ਪਲੈਨ ਦਾ ਜਾਇਜ਼ਾ ਲਿਆ।
ਸਿਖਰ ਮੀਟਿੰਗ ਵਿੱਚ ਜਪਾਨ ਵੱਲੋਂ ਐੱਮਏਐੱਚਐੱਸਆਰ ਪ੍ਰੋਜੈਕਟ ਦੇ ਦੂਜੇ ਹਿੱਸੇ ਲਈ ਜੋ ਓਡੀਏ ਕਰਜ਼ਾ ਦਿੱਤਾ ਜਾਣਾ ਹੈ, ਉਸ ਬਾਰੇ ਸਮਝੌਤਾ ਨੋਟਸ ਦਾ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸਤੰਬਰ, 2018 ਵਿੱਚ ਜੀਕਾ ਜਾਇਜ਼ਾ ਮਿਸ਼ਨ ਵੱਲੋਂ ਕੰਮ ਪੂਰਾ ਕੀਤਾ ਗਿਆ ਅਤੇ ਜਪਾਨ ਦੇ ਓਡੀਏ ਕਰਜ਼ੇ ਦੀ ਪਹਿਲੀ ਕਿਸ਼ਤ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਗਏ ਸਨ ਜੋ ਕਿ ਜੀਕਾ ਅਤੇ ਡੀਈਏ ਦਰਮਿਆਨ 28 ਸਤੰਬਰ, 2018 ਨੂੰ ਹੋਏ ਸਨ।
ਮੌਜੂਦਾ ਸਥਿਤੀ – ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨਐੱਚਐੱਸਆਰਸੀਐੱਲ) ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ। ਪ੍ਰੋਜੈਕਟ ਦੇ ਸਥਾਨ ਦਾ ਅੰਤਿਮ ਸਰਵੇ ਪੂਰਾ ਹੋ ਚੁੱਕਾ ਹੈ। ਅੰਤਿਮ ਪ੍ਰਬੰਧਾਂ ਦੇ ਆਧਾਰ ਉੱਤੇ ਸਾਰੀਆਂ ਅੰਡਰਗਰਾਊਂਡ ਅਤੇ ਓਵਰਹੈੱਡ ਯੂਟਿਲਟੀਜ਼ ਦੀ ਪਛਾਣ ਕੀਤੀ ਜਾ ਚੁੱਕੀ ਹੈ। ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਜ਼ਮੀਨ ਪ੍ਰਾਪਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜੋ ਕਿ ਦਸੰਬਰ, 2018 ਤੱਕ ਪੂਰਾ ਕੀਤਾ ਜਾਣਾ ਹੈ। 487 ਕਿਲੋਮੀਟਰ ਦੇ ਰੂਟ ਵਿੱਚੋਂ 328 ਕਿਲੋਮੀਟਰ ਦਾ ਸਾਂਝਾ ਮਿਣਤੀ ਸਰਵੇ ਮੁਕੰਮਲ ਹੋ ਚੁੱਕਾ ਹੈ। ਸਾਰਾ ਪ੍ਰੋਜੈਕਟ ਜਿਸ ਵਿੱਚ ਹਾਈ ਸਪੀਡ ਰੇਲ ਟ੍ਰੇਨਿੰਗ ਇੰਸਟੀਟਿਊਟ ਵੀ ਸ਼ਾਮਲ ਹੈ, ਨੂੰ 26 ਠੇਕਾ ਪੈਕੇਜਿਜ਼ ਵਿੱਚ ਵੰਡਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 4 ਪੈਕੇਜ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ। 12 ਸਟੇਸ਼ਨਾਂ ਲਈ ਮਲਟੀਮੋਡਲ ਟ੍ਰਾਂਸਪੋਰਟ ਇੰਟੈਗ੍ਰੇਸ਼ਨ ਪਲਾਨ, ਜੋ ਕਿ ਸਮਾਰਟ ਅਤੇ ਟਿਕਾਊ ਸੰਗਠਤ ਟ੍ਰਾਂਸਪੋਰਟ ਢਾਂਚੇ ਦੇ ਅਹਿਮ ਅੰਗ ਹਨ, ਉੱਤੇ ਕੰਮ ਚਲ ਰਿਹਾ ਹੈ। ਜੀਕਾ ਅਤੇ ਰੇਲ ਮੰਤਰਾਲਾ, ਐੱਨਐੱਚਐੱਸਆਰਸੀਐੱਲ ਅਤੇ ਜਪਾਨੀ ਸਲਾਹਕਾਰ ਕੰਪਨੀ ਜੇਵੀ ਦਰਮਿਆਨ ਆਮ ਸਲਾਹ ਕਾਰਜ ਸੇਵਾਵਾਂ ਬਾਰੇ ਸਮਝੌਤੇ ਉੱਤੇ ਦਸਤਖਤ ਹੋ ਚੁੱਕੇ ਹਨ। ਇਹ ਹਿੱਸਾ ਪ੍ਰੋਜੈਕਟ ਦੀ ਟਾਈਮਲਾਈਨ ਦਾ ਇੱਕ ਅਹਿਮ ਹਿੱਸਾ ਹੈ।
ਵੈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ (ਡੀਐੱਫਸੀ)
ਵੈਸਟਰਨ ਡੀਐਫਸੀ, ਜੋ ਕਿ ਜਵਾਹਰਲਾਲ ਨਹਿਰੂ ਪੋਰਟ ਟਰਮੀਨਲ (ਜੇਐੱਨਪੀਪੀ) ਤੋਂ ਦਾਦਰੀ ਤੱਕ 1522 ਕਿਲੋਮੀਟਰ ਦਾ ਕੌਰੀਡੋਰ ਹੋਵੇਗਾ ਅਤੇ ਇਹ ਮੁੰਬਈ-ਦਿੱਲੀ ਰੂਟ ਉੱਤੇ ਭੀੜ-ਭੜਕਾ ਘਟਾਉਣ ਵਿੱਚ ਸਹਾਈ ਹੋਵੇਗਾ, ਦਾ ਕੰਮ ਜੀਕਾ ਫੰਡਿੰਗ ਨਾਲ ਚਲਾਇਆ ਜਾ ਰਿਹਾ ਹੈ।
ਤਾਜ਼ਾ ਸਥਿਤੀ – ਡੀਐੱਫਸੀ ਨੇ ਸਿਵਲ ਪੈਕੇਜਿਜ਼ ਦਾ 48% ਕੰਮ ਪੂਰਾ ਕਰ ਲਿਆ ਹੈ ਅਤੇ 802 ਕਿਲੋਮੀਟਰ ਟਰੈਕ ਵਿਛਾਉਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ। ਤਕਰੀਬਨ 99% ਜ਼ਮੀਨ ਹਾਸਿਲ ਕਰ ਲਈ ਗਈ ਹੈ ਅਤੇ 33,130 ਕਰੋੜ ਰੁਪਏ (ਜੇਪੀਵਾਈ 523 ਬਿਲੀਅਨ) ਦੇ ਟੈਂਡਰ ਪ੍ਰਦਾਨ ਕੀਤੇ ਜਾ ਚੁੱਕੇ ਹਨ। ਭਾਰਤੀ ਰੇਲਵੇ ਫਰੇਟ ਗੱਡੀ ਦੀ ਟ੍ਰਾਇਲ ਦੌੜ ਸਫਲਤਾ ਨਾਲ ਡੀਐੱਫਸੀ ਦੇ 190 ਕਿਲੋਮੀਟਰ ਲੰਬੇ ਅਟੇਲੀ- ਫੁਲੇਰਾ ਸੈਕਸ਼ਨ ਉੱਤੇ 15 ਅਗਸਤ, 2018 ਨੂੰ ਪੂਰੀ ਕੀਤੀ ਗਈ। ਇਹ ਟ੍ਰਾਇਲ ਉੱਤਰ ਪੱਛਮੀ ਰੇਲਵੇ ਦੀ ਜੈਪੁਰ ਡਵੀਜ਼ਨ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਅਤੇ ਮੁੰਬਈ ਦਰਮਿਆਨ ਕੀਤੇ ਗਏ ਅਤੇ ਇਸ ਤਰ੍ਹਾਂ ਇਸ ਖੇਡ ਬਦਲਣ ਵਾਲੇ ਪ੍ਰੋਜੈਕਟ ਦਾ ਇੱਕ ਅਹਿਮ ਮੀਲਪੱਥਰ ਗੱਡਿਆ ਗਿਆ।
ਭਵਿੱਖ ਦਾ ਸਹਿਯੋਗ
(1) ਮੇਕ ਇਨ ਇੰਡੀਆ – ਐੱਮਏਐੱਚਐੱਸਆਰ ਪ੍ਰੋਜੈਕਟ ਵਿੱਚ ਮੇਕ ਇਨ ਇੰਡੀਆ ਦੇ ਟੀਚੇ ਪੂਰੇ ਕਰਨ ਲਈ ਡੀਆਈਪੀਪੀ, ਜਪਾਨੀ ਦੂਤਘਰ, ਐੱਨਐੱਚਐੱਸਆਰਸੀਐੱਲ, ਐੱਮਐੱਲਆਈਟੀ ਅਤੇ ਮੇਟੀ ਦੀ ਇੱਕ ਟਾਸਕ ਫੋਰਸ ਕਾਇਮ ਕੀਤੀ ਗਈ ਅਤੇ ਚਾਰ ਉੱਪ-ਗਰੁਪਾਂ ਜਿਵੇਂ ਕਿ ਸਿਵਲ ਕੰਮ, ਟਰੈਕ ਦੇ ਕੰਮ, ਬਿਜਲੀ ਦੇ ਕੰਮ (ਜਿਸ ਵਿੱਚ ਸਿਗਨਲ ਅਤੇ ਟੈਲੀਕਾਮ ਵੀ ਸ਼ਾਮਲ ਹਨ) ਅਤੇ ਰੋਲਿੰਗ ਸਟਾਕ ਬਾਰੇ ਸਿਫਾਰਸ਼ਾਂ ਨਾਲ ਸਹਿਮਤੀ ਪ੍ਰਗਟਾਈ ਗਈ। ਕੁੱਲ 24 ਗੱਡੀਆਂ ਦੇ ਜੋੜਿਆਂ ਵਿੱਚੋਂ 6 ਜੋੜੇ ਮੇਕ ਇਨ ਇੰਡੀਆ ਅਧੀਨ ਲਿਆਉਣ ਦਾ ਫੈਸਲਾ ਹੋਇਆ।
(2) ਟ੍ਰੇਨਿੰਗ – ਇੱਕ ਨਵਾਂ ਹਾਈ ਸਪੀਡ ਰੇਲ ਟ੍ਰੇਨਿੰਗ ਇੰਸਟੀਟਿਊਟ ਵਡੋਦਰਾ ਦੀ ਨੈਸ਼ਨਲ ਅਕੈਡਮੀ ਆਵ੍ ਇੰਡੀਅਨ ਰੇਲਵੇਜ਼ ਕੈਂਪਸ ਵਿੱਚ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਲਈ ਜੀਕਾ ਵੱਲੋਂ ਮਿਲੇ ਜਪਾਨੀ ਕਰਜ਼ੇ ਦੀ ਵਰਤੋਂ ਕੀਤੀ ਜਾ ਰਹੀ ਹੈ। ਤਿੰਨ ਵਿੱਚੋਂ ਦੋ ਠੇਕੇ ਪ੍ਰਦਾਨ ਕੀਤੇ ਜਾ ਚੁੱਕੇ ਹਨ। ਟ੍ਰੇਨਿੰਗ ਇੰਸਟੀਟਿਊਟ ਦਾ ਆਖਰੀ ਟੈਂਡਰ ਜੁਲਾਈ, 2018 ਵਿੱਚ ਮੰਗਿਆ ਗਿਆ ਸੀ ਅਤੇ ਇਸ ਨੂੰ ਦਸੰਬਰ, 2018 ਵਿੱਚ ਪ੍ਰਵਾਨਗੀ ਮਿਲਣ ਦੀ ਆਸ ਹੈ। ਟ੍ਰੇਨਿੰਗ ਇਸਟੀਟਿਊਟ ਦੀ ਉਸਾਰੀ ਸ਼ੁਰੂ ਹੋ ਗਈ ਹੈ ਅਤੇ ਦਸੰਬਰ, 2020 ਤੱਕ ਇਸ ਇੰਸਟੀਟਿਊਟ ਦੇ ਚਾਲੂ ਹੋਣ ਦੀ ਆਸ ਹੈ। ਅਹਿਮ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਕਾਫੀ ਮਾਨਵ ਸੰਸਧਾਨਾਂ ਦੇ ਪ੍ਰਬੰਧ ਲਈ ਰੇਲਵੇ ਮੰਤਰਾਲਾ ਦੇ 480 ਅਤੇ ਐੱਨਐੱਚਐੱਸਆਰਸੀਐੱਲ ਦੇ 120 ਅਧਿਕਾਰੀਆਂ ਨੂੰ 2018 ਅਤੇ 2019 ਵਿੱਚ ਟ੍ਰੇਨਿੰਗ ਦੇਣ ਦੀ 7ਵੀਂ ਜੇਸੀਐੱਮ ਦੌਰਾਨ ਪ੍ਰਵਾਨਗੀ ਦਿੱਤੀ ਗਈ ਸੀ। ਹੁਣ ਤੱਕ ਭਾਰਤੀ ਰੇਲਵੇ ਦੇ 287 ਨੌਜਵਾਨ ਅਧਿਕਾਰੀਆਂ ਨੂੰ ਜਪਾਨ ਵਿੱਚ 2017-18 ਵਿੱਚ ਹਾਈ ਸਪੀਡ ਰੇਲ ਟੈਕਨੋਲੋਜੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਜਪਾਨ ਸਰਕਾਰ ਨੇ ਹਰ ਸਾਲ ਇਸ ਵੇਲੇ ਕੰਮ ਕਰ ਰਹੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਲਈ 20 ਸੀਟਾਂ ਮਾਸਟਰ ਡਿਗਰੀ ਕੋਰਸ ਵਿੱਚ ਰਾਖਵੀਆਂ ਰੱਖਣ ਦੀ ਪੇਸ਼ਕਸ਼ ਕੀਤੀ ਹੈ। ਇਸ ਵੇਲੇ 17 ਅਧਿਕਾਰੀ ਮਾਸਟਰ ਪ੍ਰੋਗਰਾਮ ਦੀ ਟ੍ਰੇਨਿੰਗ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਹਾਸਿਲ ਕਰ ਰਹੇ ਹਨ ਅਤੇ ਸਾਲ 2019 ਲਈ 20 ਸੀਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
(3) ਢਾਂਚੇ ਨੂੰ ਅੱਪਗ੍ਰੇਡ ਕਰਨਾ ਅਤੇ ਤਕਨੀਕੀ ਸਹਿਯੋਗ – ਭਾਰਤ ਸਰਕਾਰ ਨੇ ਰੇਲਵੇ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਇਸ ਖੇਤਰ ਵਿੱਚ ਜਪਾਨ ਵੱਲੋਂ ਅਪਣਾਏ ਗਏ ਸਭ ਤੋਂ ਵਧੀਆ ਢੰਗਾਂ ਦਾ ਅਧਿਐਨ ਕਰਨ ਲਈ ਭਾਰਤ ਨੇ ਉਸ ਤੋਂ ਸਹਿਯੋਗ ਮੰਗਿਆ ਹੈ। ਜੀਕਾ ਤਕਨੀਕੀ ਸਹਿਯੋਗ ਅਧੀਨ ਜਪਾਨੀ ਸੁਰੱਖਿਆ ਮਾਹਿਰਾਂ ਦੀ ਇੱਕ ਟੀਮ ਭਾਰਤੀ ਰੇਲਵੇਜ਼ ਦਾ ਦੌਰਾ ਕਰ ਚੁੱਕੀ ਹੈ ਤਾਂ ਕਿ ਰੇਲ ਵੈਲਡਿੰਗ ਕਾਰਜਾਂ ਅਤੇ ਸੁਰੱਖਿਆ ਪ੍ਰਬੰਧਨ ਦੀ ਛਾਣਬੀਣ ਕੀਤੀ ਜਾ ਸਕੇ। ”ਰੇਲਵੇ ਸੁਰੱਖਿਆ ਬਾਰੇ ਸਮਰੱਥਾ ਵਿਕਾਸ ਦਾ ਪ੍ਰੋਜੈਕਟ” ਤਕਨੀਕੀ ਸਹਿਯੋਗ ਅਧੀਨ ਹੱਥ ਵਿੱਚ ਲਿਆ ਜਾਵੇਗਾ ਤਾਂ ਕਿ ਭਾਰਤੀ ਰੇਲਵੇ ਅਤੇ ਡੈਡੀਕੇਟਿਡ ਫਰੇਟ ਕੌਰੀਡੋਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਟਿਡ ਦੀ ਰੇਲ ਢਾਂਚੇ ਅਤੇ ਟਰੈਕ ਸਾਂਭ ਸੰਭਾਲ ਸਬੰਧੀ ਸਮਰੱਥਾ, ਜਿਸ ਵਿੱਚ ਰੇਲ ਵੈਲਡਿੰਗ ਤਕਨੀਕਾਂ ਅਤੇ ਰੋਲਿੰਗ ਸਟਾਕ ਸਾਂਭ ਸੰਭਾਲ ਸ਼ਾਮਲ ਹਨ, ਦਾ ਵਿਕਾਸ ਹੋ ਸਕੇ।
”ਮੇਕ ਇਨ ਇੰਡੀਆ‘ ਵਿੱਚ ਭਾਰਤ-ਜਪਾਨ ਸਹਿਯੋਗ
”ਜਪਾਨ -ਭਾਰਤ ਨਿਵੇਸ਼ ਪ੍ਰਮੋਸ਼ਨ ਰੋਡਮੈਪ” ਉੱਤੇ ਆਧਾਰਿਤ ਮੇਟੀ ਅਤੇ ਡਿੱਪ ਦਰਮਿਆਨ ਇੱਕ ਸਮਝੌਤਾ ਸਤੰਬਰ, 2017 ਵਿੱਚ ਹੋਇਆ। ਇਸ ਤੋਂ ਇਲਾਵਾ ਅਹਿਮਦਾਬਾਦ (ਗੁਜਰਾਤ) ਵਿੱਚ ਜੈਟਰੋਜ਼ ਦੇ ਬਿਜ਼ਨਸ ਸਪੋਰਟ ਸੈਂਟਰ (ਬੀਐੱਸਸੀ) ਦੇ ਖੋਲ੍ਹਣ ਬਾਰੇ ਵੀ ਸਹਿਮਤੀ ਬਣੀ ਅਤੇ ਜਪਾਨ ਅਤੇ ਭਾਰਤ ਵਿੱਚ ਵੱਖ-ਵੱਖ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਲੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ।
29 ਅਕਤੂਬਰ, 2018 ਨੂੰ ਨਿਜੀ ਖੇਤਰ ਦੇ ਨਿਵੇਸ਼ ਪ੍ਰੋਜੈਕਟ ਜੋ ਕਿ ਤਕਰੀਬਨ 60 ਜਪਾਨੀ ਕੰਪਨੀਆਂ ਵੱਲੋਂ ਪ੍ਰਸਤਾਵਿਤ ਕੀਤੇ ਗਏ ਸਨ, ਉਨ੍ਹਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਦਿੱਤੀ ਗਈ। ਇਹ ਪ੍ਰੋਜੈਕਟ ਇਨਵੈਸਟ ਇੰਡੀਆ ਅਤੇ ਜੈਟਰੋ ਵੱਲੋਂ ਚਲਾਏ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ‘ਮੇਕ ਇਨ ਇੰਡੀਆ‘ ਨੂੰ ਵਧੇਰੇ ਅਹਿਮੀਅਤ ਦੇਣ ਵਾਲੇ ਪ੍ਰੋਜੈਕਟ, ਜਿਵੇਂ ਕਿ ਆਟੋਮੋਬਾਈਲ, ਸਟੀਲ, ਇਲੈਕਟ੍ਰੌਨਿਕਸ, ਐੱਲਓਟੀ ਅਤੇ ਏਆਈ, ਰਸਾਇਣ, ਫੂਡ ਪ੍ਰੋਸੈੱਸਿੰਗ ਵਗੈਰਾ ਦੇ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਉੱਤੇ ਕੁੱਲ 280 ਬਿਲੀਅਨ ਜੇਪੀਵਾਈ ਦਾ ਅਨੁਮਾਨਤ ਨਿਵੇਸ਼ ਹੋਵੇਗਾ ਅਤੇ ਇਨ੍ਹਾਂ ਨਾਲ ਭਾਰਤ ਵਿੱਚ 29,000 ਵਾਧੂ ਨੌਕਰੀਆਂ ਪੈਦਾ ਹੋਣਗੀਆਂ।
ਜਪਾਨੀ ਉਦਯੋਗਿਕ ਟਾਊਨਸ਼ਿਪਸ (ਜੇਆਈਟੀਜ਼) ਦੇ ਸਬੰਧ ਵਿੱਚ ਮੇਟੀ ਅਤੇ ਡਿੱਪ ਨੇ ਲਾਗੂ ਕੀਤੀਆਂ ਕਾਰਵਾਈਆਂ ਬਾਰੇ ਰਿਪੋਰਟਾਂ ਦਾ ਅਦਾਨ-ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਜੇਆਈਟੀਜ਼ ਦੀ ਪ੍ਰਮੋਸ਼ਨ ਲਈ ਪ੍ਰਮੁੱਖ ਪ੍ਰਾਪਤੀਆਂ, ਜਿਨ੍ਹਾਂ ਵਿੱਚ ਢਾਂਚਾ ਵਿਕਾਸ, ਪ੍ਰਮੋਸ਼ਨਲ ਸਰਗਰਮੀਆਂ, ਮਾਲੀ ਲਾਭ, ਈਜ਼ ਆਵ੍ ਡੂਇੰਗ ਬਿਜ਼ਨਸ ਅਤੇ ਮਾਨਵ ਸੰਸਾਧਨ ਵਿਕਾਸ ਵਿੱਚ ਸੁਧਾਰ ਕਰਨਾ ਵੀ ਸ਼ਾਮਲ ਹੈ।
ਇੱਕ ਨਵੀਂ ਪਹਿਲਕਦਮੀ ਵਜੋਂ ਮੇਟੀ ਅਤੇ ਡਿੱਪ ਨੇ ”ਅਡਵਾਂਸਡ ਮਾਡਲ ਸਿੰਗਲ ਵਿੰਡੋ” ਦੇ ਵਿਕਾਸ ਵਿੱਚ ਸਹਿਯੋਗ ਦਾ ਫੈਸਲਾ ਕੀਤਾ ਹੈ ਤਾਂ ਕਿ ਭਾਰਤ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਪ੍ਰਸ਼ਾਸਕੀ ਢੰਗਾਂ ਨੂੰ ਨਿਯਮਬੱਧ ਕੀਤਾ ਜਾ ਸਕੇ। ਅਜਿਹਾ ਭਾਰਤ ਅਤੇ ਇਸ ਤੋਂ ਬਾਹਰ ਅਪਣਾਏ ਗਏ ਸਭ ਤੋਂ ਵਧੀਆ ਢੰਗਾਂ ਅਨੁਸਾਰ ਉੱਤੇ ਅਤੇ ਸਮਰੱਥਾ ਵਿਕਾਸ ਦੇ ਆਧਾਰ ਉੱਤੇ ਕੀਤਾ ਜਾਵੇਗਾ ਜਿਸ ਨਾਲ ਭਾਰਤ ਦੇ ਈਜ਼ ਆਵ੍ ਡੂਇੰਗ ਬਿਜ਼ਨੈੱਸ ਇਨ ਇੰਡੀਆ ਵਿੱਚ ਤੇਜ਼ੀ ਆ ਸਕੇਗੀ।
”ਲੌਜਿਸਟਿਕਸ ਡਾਟਾ ਬੈਂਕ ਪ੍ਰੋਜੈਕਟ” ਡੀਐੱਮਆਈਸੀ ਦਾ ਇੱਕ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਨਿਪੁੰਨ ਲੌਜਿਸਟਿਕਸ /ਸਪਲਾਈ ਚੇਨ ਵਿੱਚ ਕੌਮਾਂਤਰੀ ਮੈਰੀਨ ਕੰਟੇਨਰ ਟ੍ਰਾਂਸਪੋਰਟੇਸ਼ਨ ਨੂੰ ਧਿਆਨ ਵਿੱਚ ਰੱਖ ਕੇ ਆਰਐੱਫਆਈਡੀ ਟੈਗ ਸਬੰਧਤ ਬੰਦਰਗਾਹਾਂ /ਇਨਲੈਂਡ ਸਹੂਲਤਾਂ ਉੱਤੇ ਵਰਤ ਕੇ ਵਪਾਰਕ ਮਾਹੌਲ ਵਿੱਚ ਸੁਧਾਰ ਲਈ ਕੰਮ ਕਰ ਰਿਹਾ ਹੈ।
ਨਿਪੁੰਨਤਾ ਵਿਕਾਸ ਵਿੱਚ ਭਾਰਤ-ਜਪਾਨ ਸਹਿਯੋਗ
ਭਾਰਤ ਵਿੱਚ ਅਗਲੇ 10 ਸਾਲਾਂ ਵਿੱਚ 30,000 ਵਿਅਕਤੀਆਂ ਨੂੰ ਟ੍ਰੇਨਿੰਗ ਦੇ ਕੇ ਨਿਰਮਾਣ ਦੇ ਅਧਾਰ ਵਿੱਚ ਵਾਧਾ ਕਰਕੇ ਇੱਕ ਢਾਂਚਾ ਪ੍ਰਦਾਨ ਕਰਨ ਲਈ 2016 ਵਿੱਚ ਨਿਪੁੰਨਤਾ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਅਤੇ ਆਰਥਿਕ ਵਪਾਰ ਅਤੇ ਸਨਅਤ ਮੰਤਰਾਲਾ (ਮੇਟੀ) ਨੇ ਸਹਿਯੋਗ ਦੇ ਇੱਕ ਮੈਮੋਰੰਡਮ ਉੱਤੇ ਦਸਤਖਤ ਕੀਤੇ। ਇਹ ਸਹਿਯੋਗ ਨਿਰਮਾਣ ਮੁਹਾਰਤ ਤਬਾਦਲਾ ਪ੍ਰਮੋਸ਼ਨ ਪ੍ਰੋਗਰਾਮ ਬਾਰੇ ਹੈ। ਇਸ ਤਰ੍ਹਾਂ ਉਨ੍ਹਾਂ ਨੇ ਭਾਰਤ ਦੇ ਫਲੈਗਸ਼ਿਪ ਪ੍ਰੋਗਰਾਮਾਂ ‘ਸਕਿੱਲ ਇੰਡੀਆ‘ ਅਤੇ ‘ਮੇਕ ਇਨ ਇੰਡੀਆ‘ ਵਿੱਚ ਆਪਣਾ ਹਿੱਸਾ ਪਾਇਆ ਹੈ। ਸਮਝੌਤਾ ਪੱਤਰ ਅਨੁਸਾਰ ਜਪਾਨੀ ਕੰਪਨੀਆਂ ਭਾਰਤ ਵਿੱਚ ਨਿਰਮਾਣ ਲਈ ਇੰਡੀਆ ਇੰਸਟੀਟਿਊਟ ਆਵ੍ ਮੈਨੂਫੈਕਚਰਿੰਗ (ਜੇਆਈਐੱਮ) ਅਤੇ ਜੈਪਨੀਜ਼ ਐਨਡਾਊਡ ਕੋਰਸਿਜ਼ (ਜੇਈਸੀ) ਸਥਾਪਿਤ ਕਰਕੇ ਹੁਨਰ ਵਿਕਾਸ ਵਿੱਚ ਹਿੱਸਾ ਪਾ ਰਹੀਆਂ ਹਨ।
ਜੇਆਈਐੱਮ ਨੇ ਫਿਊਚਰ ਸ਼ਾਪ ਫਲੋਰ ਲੀਡਰਜ਼ ਨੂੰ ਜਪਾਨੀ ਸਟਾਈਲ ਵਿੱਚ ਨਿਰਮਾਣ ਅਮਲ ਵਿੱਚ ਟ੍ਰੇਨਿੰਗ ਦੇ ਕੇ ਅਤੇ ਪ੍ਰਮੁੱਖ ਕੰਮਕਾਜੀ ਢੰਗਾਂ, ਜਿਵੇਂ ਕਿ ਕੇਜ਼ੈਨ ਅਤੇ 5-ਐਸ ਵਗੈਰਾ ਬਾਰੇ ਜਾਣਕਾਰੀ ਦੇ ਕੇ ਆਪਣਾ ਨਾਂ ਸਥਾਪਿਤ ਕਰ ਲਿਆ ਹੈ। 5 ਜਪਾਨੀ ਕੰਪਨੀਆਂ ਨੇ ਜੇਆਈਐੱਮਜ਼ 2017 ਵਿੱਚ ਸੁਜ਼ੂਕੀ (ਗੁਜਰਾਤ), ਡੈਕਿਨ (ਰਾਜਸਥਾਨ) , ਯਾਮਹਾ (ਤਾਮਿਲਨਾਡੂ), ਟੋਯੋਟਾ ਅਤੇ ਹਿਤੈਚੀ (ਕਰਨਾਟਕ) ਵਿੱਚ ਸਥਾਪਿਤ ਕਰਕੇ ਲੀਡ ਹਾਸਿਲ ਕਰ ਲਈ ਸੀ। 2018 ਵਿੱਚ ਆਹਰਸੈਟੀ ਨੇ ਆਪਣਾ ਜੇਆਈਐੱਮ ਬਵਾਲ (ਹਰਿਆਣਾ) ਵਿੱਚ ਟੋਯੋਟਾ ਤਸੁਸ਼ੋ ਨੇ ਮੰਡਲ (ਗੁਜਰਾਤ) ਅਤੇ ਟਰਮੋ ਨੇ ਤਿਰੁਵਨੰਤਾਪੁਰਮ (ਕੇਰਲ) ਵਿੱਚ ਸਥਾਪਿਤ ਕੀਤੇ।
ਜੇਈਸੀਜ਼ ਨੇ ਨਿਰਮਾਣ ਖੇਤਰ ਵਿੱਚ ਮਿਡਲ ਮੈਨੇਜਮੈਂਟ ਇੰਜੀਨੀਅਰਜ਼ ਦੀ ਟ੍ਰੇਨਿੰਗ ਲਈ ਕੁਝ ਚੋਣਵੇਂ ਕਾਲਜਾਂ ਵਿੱਚ ਪ੍ਰਬੰਧ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਮੇਡਿੰਸ਼ਾ ਕਾਰਪੋਰੇਸ਼ਨ ਨੇ ਪਹਿਲਾ ਜੇਈਸੀ ਪਾਵਰ ਟ੍ਰਾਂਸਫਾਰਮੇਸ਼ਨ ਐਂਡ ਜੈਨਰੇਸ਼ਨ ਵਿੱਚ 2017 ਵਿੱਚ ਸਥਾਪਿਤ ਕੀਤਾ ਅਤੇ ਉਸ ਤੋਂ ਬਾਅਦ ਮਿਤਸੁਬਿਸ਼ੀ ਇਲੈਕਟ੍ਰਿਕ ਨੇ 2018 ਵਿੱਚ ਭਾਰਤ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਵਿੱਚ ਫੈਕਟਰੀ ਆਟੋਮੇਸ਼ਨ ਕੋਰਸ ਸ਼ੁਰੂ ਕੀਤੇ।
ਭਾਰਤ ਦੇ ਐੱਮਐੱਸਡੀਈ ਨੇ ਜਪਾਨ ਦੇ ਸਿਹਤ, ਕਿਰਤ ਅਤੇ ਭਲਾਈ ਮੰਤਰਾਲੇ, ਨਿਆਂ ਮੰਤਰਾਲੇ, ਵਿਦੇਸ਼ ਦੇ ਮੰਤਰਾਲੇ ਨਾਲ ਅਕਤੂਬਰ, 2017 ਵਿੱਚ ਇੱਕ ਟੈਕਨੀਕਲ ਇਨਟਰਨ ਟ੍ਰੇਨਿੰਗ ਪ੍ਰੋਗਰਾਮ (ਟੀਆਈਟੀਪੀ) ਬਾਰੇ ਇੱਕ ਸਮਝੌਤਾ ਪੱਤਰ ਉੱਤੇ ਹਸਤਾਖਰ ਕੀਤੇ ਜਿਸ ਨਾਲ ਟੀਆਈਟੀਪੀ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਨ ਲਈ ਇੱਕ ਦੋ-ਪੱਖੀ ਢਾਂਚਾ ਤਿਆਰ ਹੋ ਸਕੇਗਾ। ਅਜਿਹਾ ਜਪਾਨ ਦੇ ਸੋਧੇ ਹੋਏ ਟੈਕਨੀਕਲ ਇਨਟਰਨ ਐਕਟ ਅਧੀਨ ਕੀਤਾ ਗਿਆ। ਭਾਰਤ ਨੇ ਮਾਰਚ, 2018 ਵਿੱਚ 23 ਭੇਜਣ ਵਾਲੇ ਸੰਗਠਨਾਂ ਨੂੰ ਮਾਨਤਾ ਪ੍ਰਦਾਨ ਕਰਨ ਦਾ ਪਹਿਲਾ ਦੌਰ ਮੁਕੰਮਲ ਕਰ ਲਿਆ। ਇਹ 23 ਸੰਗਠਨ ਟੀਆਈਟੀਪੀ ਪ੍ਰੋਗਰਾਮ ਅਧੀਨ ਹੋਏ ਸਮਝੌਤੇ ਅਧੀਨ ਇਨਟਰਨਜ਼ ਨੂੰ ਪ੍ਰਵਾਨ ਕਰ ਸਕਣਗੇ। ਇਨ੍ਹਾਂ 23 ਸੰਗਠਨਾਂ ਨੂੰ ਆਰਗੇਨਾਈਜ਼ੇਸ਼ਨ ਫਾਰ ਟੈਕਨੀਕਲ ਇਨਟਰਨ ਟ੍ਰੇਨਿੰਗ (ਓਟੀਆਈਟੀ) ਜਪਾਨ ਤੋਂ ਮਾਨਤਾ ਮਿਲੀ ਹੋਈ ਹੈ। ਜੁਲਾਈ ਤੋਂ ਸਤੰਬਰ, 2018 ਦਰਮਿਆਨ 15 ਭਾਰਤੀ ਇਨਟਰਨਾਂ ਦੇ ਪਹਿਲੇ ਗਰੁੱਪ ਜਿਨ੍ਹਾਂ ਨੂੰ ਸੀਆਈਆਈ (ਭੇਜਣ ਵਾਲਾ ਇੱਕ ਮਾਨਤਾ ਪ੍ਰਾਪਤ ਸੰਗਠਨ) ਵੱਲੋਂ ਟ੍ਰੇਂਡ ਕੀਤਾ ਗਿਆ ਸੀ, ਨੂੰ ਜਪਾਨੀ ਕੰਪਨੀ ਨੇ ਟੀਆਈਟੀਪੀ ਢਾਂਚੇ ਅਧੀਨ ਹੋਰ ਟ੍ਰੇਨਿੰਗ ਪ੍ਰਦਾਨ ਕਰਨ ਲਈ ਸਵੀਕਾਰ ਕਰ ਲਿਆ। ਹੁਣ ਤੱਕ ਭਾਰਤ ਤੋਂ 17 ਤਕਨੀਕੀ ਇਨਟਰਨਜ਼ ਟੀਆਈਟੀਪੀ ਅਧੀਨ ਜਪਾਨ ਵਿੱਚ ਟ੍ਰੇਨਿੰਗ ਲੈ ਰਹੇ ਹਨ।
ਆਊਟਰੀਚ ਪ੍ਰੋਗਰਾਮ ਜਿਵੇਂ ਕਿ ਟੀਆਈਟੀਪੀ ਉੱਤੇ ਵਰਕਸ਼ਾਪ (ਫਰਵਰੀ, 2018) ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਅਤੇ ਟੀਆਈਟੀਪੀ ਬਾਰੇ ਨਗੋਇਆ ਸਤੰਬਰ, 2018 ਵਿੱਚ ਇੱਕ ਸੈਮੀਨਾਰ ਦਾ ਆਯੋਜਨ ਐਮਐਸਡੀਈ ਵੱਲੋਂ ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ ਅਤੇ ਜਿਟਕੋ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਾਂ ਕਿ ਭਾਰਤ ਵਿੱਚ ਜੋ ਹੁਨਰ ਵਿਕਾਸ ਦੀ ਤਾਕਤ ਹੈ ਉਸ ਨੂੰ ਜਪਾਨੀ ਲੋੜਾਂ ਅਨੁਸਾਰ ਬਣਾਇਆ ਜਾ ਸਕੇ ਅਤੇ ਭਾਰਤ ਵਿੱਚ ਜੋ ਸਬੰਧਤ ਧਿਰਾਂ ਹਨ ਉਨ੍ਹਾਂ ਨੂੰ ਟੀਆਈਟੀਪੀ ਵਿੱਚ ਮੌਕਿਆਂ ਬਾਰੇ ਜਾਣੂ ਕਰਵਾਇਆ ਜਾਵੇ।
ਭਵਿੱਖ ਦਾ ਸਹਿਯੋਗ
(1) ਜਪਾਨ ਅਤੇ ਭਾਰਤ ਜੇਆਈਐੱਮ /ਜੇਈਸੀ ਰਾਹੀਂ ਮੁਹਾਰਤ ਵਿਕਾਸ ਵਿੱਚ ਸਹਿਯੋਗ ਲਈ ਆਪਣੇ ਯਤਨ ਜਾਰੀ ਰੱਖਣਗੇ ਅਤੇ ‘ਸਕਿੱਲ ਇੰਡੀਆ‘ ਅਤੇ ‘ਮੇਕ ਇਨ ਇੰਡੀਆ‘ ਵਿੱਚ ਆਪਣਾ ਹਿੱਸਾ ਪਾਉਣਗੇ।
(2) ਜਪਾਨ ਅਤੇ ਭਾਰਤ ਮੁਹਾਰਤ ਟ੍ਰੇਨਿੰਗ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੇ ਜਿਵੇਂ ਕਿ ਜਪਾਨੀ ਭਾਸ਼ਾ, ਜਿਸ ਵਿੱਚ ਉੱਤਰ ਪੂਰਬ ਦੇ ਕੇਅਰਗਿਵਰਜ਼ ਜਪਾਨ ਵਿੱਚ ਟੀਆਈਟੀਪੀ (ਟੈਕਨੀਕਲ ਇਨਟਰਨ ਟ੍ਰੇਨਿੰਗ ਪ੍ਰੋਗਰਾਮ) ਵਿੱਚ ਹਿੱਸਾ ਲੈਣ ਜਾਂਦੇ ਹਨ ਅਤੇ ਇਸ ਨਾਲ ਦੋਹਾਂ ਦੇਸ਼ਾਂ ਵਿੱਚ ਏਸ਼ੀਆ ਹੈਲਥ ਐਂਡ ਵੈੱਲਬੀਇੰਗ ਪਹਿਲਕਦਮੀ ਵਿੱਚ ਸਹਿਯੋਗ ਵਧਦਾ ਹੈ।
ਡਿਜੀਟਲ ਭਾਈਵਾਲੀ ਵਿੱਚ ਜਪਾਨ -ਭਾਰਤ ਸਹਿਯੋਗ
ਟੈਕਨੋਲੋਜੀ ਦੇ ਯੁੱਗ ਵਿੱਚ ਅੱਗੇ ਵਧਣ ਅਤੇ ਜਪਾਨ ਦੀ ‘ਸੁਸਾਇਟੀ 5.0 ‘ ਅਤੇ ਭਾਰਤ ਦੇ ਫਲੈਗਸ਼ਿਪ ਪ੍ਰੋਗਰਾਮ ਜਿਵੇਂ ਕਿ ‘ਡਿਜੀਟਲ ਇੰਡੀਆ‘, ‘ਸਮਾਰਟ ਸਿਟੀ‘ ਅਤੇ ‘ਸਟਾਰਟ ਅੱਪ ਇੰਡੀਆ‘ ਜੋ ਕਿ ‘ਈਜ਼ ਆਵ੍ ਲਿਵਿੰਗ‘ ਨੂੰ ਉਤਸ਼ਾਹਿਤ ਕਰਨ ਲਈ ਹਨ, ਵਿੱਚ ਤਾਲਮੇਲ ਬਿਠਾਉਣ ਅਤੇ ਪੂਰਕ ਬਣਨ ਲਈ ਦੋਵੇਂ ਦੇਸ਼ ਅਗਲੀ ਪੀੜ੍ਹੀ ਦੀ ਟੈਕਨੋਲੋਜੀ ਜਿਵੇਂ ਕਿ ਬਨਾਵਟੀ ਗਿਆਨ (ਏ ਐੱਲ) ਅਤੇ ਇੰਟਰਨੈੱਟ ਆਵ੍ ਥਿੰਗਜ਼ (ਆਈ ਓ ਟੀ) ਆਦਿ ਵਿੱਚ ਆਪਸ ਵਿੱਚ ਸਹਿਯੋਗ ਕਰਨਗੇ। ਇਸ ਸਬੰਧ ਵਿੱਚ ਆਰਥਿਕਤਾ , ਵਪਾਰ ਅਤੇ ਉਦਯੋਗ ਮੰਤਰਾਲਾ (ਮੇਟੀ), ਜਪਾਨ ਅਤੇ ਭਾਰਤ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ (ਐੱਮ ਈ ਆਈ ਟੀ ਵਾਈ) ਮੰਤਰਾਲਾ ਨੇ ਸੰਯੁਕਤ ਵਰਕਿੰਗ ਗਰੁੱਪ (ਜੇ ਡਬਲਿਊ ਜੀ) ਦੀ 6 ਦੌਰ ਦੀ ਗੱਲਬਾਤ 2018 ਤੱਕ ਕੀਤੀ ਅਤੇ ਭਾਰਤ ਦੇ ਦੂਰਸੰਚਾਰ ਮੰਤਰਾਲੇ ਅਤੇ ਜਪਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਅਤੇ ਸੰਚਾਰ ਮੰਤਰਾਲੇ (ਐਮ ਆਈ ਸੀ) ਨੇ ਆਈ ਸੀ ਟੀ ਸੈਕਟਰ ਵਿੱਚ ਸਹਿਯੋਗ ਲਈ ਭਾਰਤ-ਜਪਾਨ ਜੇ ਡਬਲਿਊ ਜੀ ਦੀ 2018 ਵਿੱਚ ਹੋਈ ਪੰਜਵੀਂ ਮੀਟਿੰਗ ਵਿੱਚ ਦਸਤਖਤ ਕੀਤੇ ਗਏ।
ਇਸ ਸੰਦਰਭ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਇਕ ਸਮੁੱਚੀ ‘ਭਾਰਤ-ਜਪਾਨ ਡਿਜੀਟਲ ਭਾਈਵਾਲੀ‘ (ਆਈ-ਜੇ ਡੀ ਪੀ) ਦਾ ਸੁਆਗਤ ਕੀਤਾ ਹੈ , ਜਿਸ ਉੱਤੇ ਸਹਿਯੋਗ ਸਮਝੌਤੇ ਦੇ ਰੂਪ ਵਿੱਚ ਭਾਰਤ ਦੇ ਮੀਟਵਾਈ ਅਤੇ ਜਪਾਨ ਦੇ ਮੇਟੀ ਦਰਮਿਆਨ ਦਸਤਖਤ ਹੋਏ। ਇਸ ਸਮਝੌਤੇ ਦਾ ਉਦੇਸ਼ ਸਹਿਯੋਗ ਦੇ ਮੌਜੂਦਾ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣਾ ਅਤੇ ਆਈ ਸੀ ਟੀ (ਸੂਚਨਾ ਅਤੇ ਸੰਚਾਰ ਟੈਕਨੋਲੋਜੀ ਆਂ,) ਦੇ ਖੇਤਰ ਵਿੱਚ ਨਵੀਆਂ ਪਹਿਲਕਦਮੀਆਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਹੈ। ਇਸ ਵਿੱਚ ਮੁੱਖ ਜ਼ੋਰ ‘ਡਿਜੀਟਲ ਟੈਕਨੋਲੋਜੀਆਂ ‘ ਉੱਤੇ ਦਿੱਤਾ ਜਾਣਾ ਅਤੇ ਭਾਰਤ -ਜਪਾਨ ‘ਸਟਾਰਟ ਅੱਪ ਹੱਬ‘ ਦਾ ਪ੍ਰਸਾਰ ਕਰਨਾ ਹੈ।
ਭਾਰਤ ਅਤੇ ਜਪਾਨ ਦਰਮਿਆਨ ਸਟਾਰਟ ਅੱਪ ਹੱਬ – ਦੋਹਾਂ ਪ੍ਰਧਾਨ ਮੰਤਰੀਆਂ ਵੱਲੋਂ ਕੀਤੇ ਵਾਅਦੇ, ਜਿਵੇਂ ਕਿ 2017 ਦੀ ਭਾਰਤ-ਜਪਾਨ ਸਾਲਾਨਾ ਸਿਖਰ ਵਾਰਤਾ ਦੇ ਸਾਂਝੇ ਬਿਆਨ ਵਿੱਚ ਸਪਸ਼ਟ ਹੁੰਦਾ ਹੈ, ਕਿ ਭਾਰਤ-ਜਪਾਨ ਇੱਕ ਸਟਾਰਟ ਅੱਪ ਹੱਬ ਸ਼ੁਰੂ ਕਰਨਗੇ, ਨੂੰ ਧਿਆਨ ਵਿੱਚ ਰੱਖਦੇ ਹੋਏ ਦੋਹਾਂ ਧਿਰਾਂ ਨੇ ਜਪਾਨ -ਭਾਰਤ ਸਟਾਰਟ ਅੱਪ ਪਹਿਲਕਦਮੀ ਬਾਰੇ ਸਾਂਝੇ ਬਿਆਨ ਉੱਤੇ ਦਸਤਖਤ ਕੀਤੇ। ਇਹ ਦਸਤਖਤ ਮੇਟੀ ਮੰਤਰੀ ਸੀਕੋ ਦੇ ਭਾਰਤ ਦੌਰੇ ਦੌਰਾਨ ਇਸ ਸਾਲ ਮਈ ਵਿੱਚ ਕੀਤੇ ਗਏ। ਇਸ ਸਮਝੌਤੇ ਵਿੱਚ ਬੰਗਲੁਰੂ ਵਿੱਚ ਇੱਕ ਸਟਾਰਟ ਅੱਪ ਹੱਬ ਸ਼ੁਰੂ ਕੀਤੀ ਜਾਵੇਗੀ ਜਿਸ ਦਾ ਜੈਟਰੋ ਵਿਖੇ ਦੋਹਾਂ ਦੇ ਸਟਾਰਟ ਅੱਪਸ ਐਂਡ ਫਰਮਾਂ ਦਰਮਿਆਨ ਇੰਟਰਫੇਸ ਹੋਵੇਗਾ ਅਤੇ ਜਪਾਨੀ ਮਾਰਕੀਟ ਲਈ ਭਾਰਤੀ ਸਟਾਰਟ ਅੱਪਸ ਦੀ ਪਛਾਣ ਕੀਤੀ ਜਾਵੇਗੀ ਅਤੇ ਸੰਭਾਵਤ ਜਪਾਨੀ ਨਿਵੇਸ਼ਕਾਂ ਲਈ ਭਾਰਤੀ ਮਾਰਕੀਟ ਦੀ ਪਛਾਣ ਕੀਤੀ ਜਾਵੇਗੀ। ਜਪਾਨ -ਭਾਰਤ ਸਟਾਰਟ ਅੱਪ ਹੱਬ ਲਈ ਇੱਕ ਆਨਲਾਈਨ ਪਲੇਟਫਾਰਮ ਇਨਵੈਸਟ ਇੰਡੀਆ ਵੱਲੋਂ ਸਥਾਪਿਤ ਕੀਤਾ ਗਿਆ ਅਤੇ ਉਹ ਵੀ ਇਸੇ ਉਦੇਸ਼ ਦੀ ਪੂਰਤੀ ਕਰੇਗਾ।
ਯੋਗਤਾ ਸਹੂਲਤ – ਭਾਰਤ ਅਤੇ ਜਪਾਨ ਦਰਮਿਆਨ ਯੋਗਤਾ ਦਾ ਵਟਾਂਦਰਾ ਜ਼ਰੂਰੀ ਹੈ ਤਾਂ ਕਿ ਦੋਹਾਂ ਦੇਸ਼ਾਂ ਦੀ ਮੁਕਾਬਲੇਬਾਜ਼ੀ ਵਿੱਚ ਤਾਲਮੇਲ ਪੈਦਾ ਕੀਤਾ ਜਾ ਸਕੇ ਅਤੇ ਦੋਹਾਂ ਦੇਸ਼ਾਂ ਦੀ ਸਨਅਤ ਦੇ ਤਜਰਬੇ ਨੂੰ ਸਾਂਝਾ ਕੀਤਾ ਜਾ ਸਕੇ। ਇਸ ਦੀ ਪੂਰਤੀ ਲਈ ਆਈ-ਜੇਡੀਪੀ ਵੱਲੋਂ ਸ਼ੁਰੂਆਤ ਬਾਰੇ ਵਿਚਾਰ ਕੀਤੀ ਜਾਵੇਗੀ ਅਤੇ ਨਾਲ ਹੀ ਟ੍ਰੇਨਿੰਗ ਸਹੂਲਤ ਅਤੇ ਇੰਟਰਨਸ਼ਿਪ ਪ੍ਰੋਗਰਾਮ ਮੁਹੱਈਆ ਕਰਵਾਉਣ ਦੇ ਮੌਜੂਦਾ ਢਾਂਚੇ ਦੇ ਪ੍ਰਸਾਰ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੌਕਰੀ ਮੇਲੇ ਲਗਾਉਣੇ (ਜਪਾਨ ਕਰੀਅਰ ਫੇਅਰ), ਸਟਾਰਟ ਅੱਪ ਪ੍ਰੋਗਰਾਮ ਨੂੰ ਬਹੁਤ ਹੀ ਨਿਪੁੰਨ ਭਾਰਤੀ ਪੇਸ਼ੇਵਰਾਂ ਲਈ ਪੇਸ਼ ਕਰਨਾ (ਜਿਵੇਂ ਕਿ ਜਪਾਨੀ ‘ਗਰੀਨ ਕਾਰਡ‘ ਅਤੇ ਉੱਚ ਮੁਹਾਰਤ ਵਾਲਾ ਪੇਸ਼ੇਵਰ ਵੀਜ਼ਾ), ਜੇਈਸੀ ਕੋਰਸਾਂ ਦਾ ਆਈਟੀ ਅਤੇ ਇਲੈਕਟ੍ਰੌਨਿਕ ਫਰਮਾਂ ਤੱਕ ਪ੍ਰਸਾਰ ਕਰਨਾ।
ਖੋਜ ਅਤੇ ਵਿਕਾਸ ਵਿੱਚ ਸਹਿਯੋਗ – ਨੀਤੀ ਆਯੋਗ, ਜੋ ਕਿ ਭਾਰਤ ਵਿੱਚ ਏਆਈ ਖੋਜ ਦੇ ਕੌਮੀ ਪ੍ਰੋਗਰਾਮ ਨੂੰ ਚਲਾ ਰਿਹਾ ਹੇ ਅਤੇ ਮੇਟੀ ਜੋ ਕਿ ਉੱਭਰ ਰਹੀਆਂ ਟੈਕਨੋਲੋਜੀਆਂ ਉੱਤੇ ‘ਸੁਸਾਇਟੀ-5.0‘ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਭਾਰਤ ਅਤੇ ਜਪਾਨ ਨੇ ਨੀਤੀ ਆਯੋਗ ਅਤੇ ਮੇਟੀ ਦਰਮਿਆਨ ਬਨਾਵਟੀ ਯੋਗਤਾ ਬਾਰੇ ਇੱਕ ਸਟੇਟਮੈਂਟ ਆਵ੍ ਇਨਟੈਂਟ ਉੱਤੇ ਦਸਤਖਤ ਕੀਤੇ। ਇਸ ਵਿੱਚ ਵਿਸ਼ੇਸ਼ ਸੰਸਥਾਗਤ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਪ੍ਰਬੰਧ ਹੈ ਜਿਵੇਂ ਕਿ ਆਰਟੀਫਿਸ਼ੀਅਲ ਰਿਸਰਚ ਸੈਂਟਰ ਆਵ੍ ਨੈਸ਼ਨਲ ਇੰਸਟੀਟਿਊਟ ਆਵ੍ ਅਡਵਾਂਸਡ ਇੰਡਸਟ੍ਰੀਅਲ ਸਾਇੰਸ ਐਂਡ ਟੈਕਨੋਲੋਜੀ, ਜਪਾਨ ਅਤੇ ਭਾਰਤ ਵਿੱਚ ਆਈਆਈਟੀ ਹੈਦਰਾਬਾਦ।
ਸੁਰੱਖਿਆ ਆਯਾਮ ਵਾਲੇ ਆਈਸੀਟੀ ਖੇਤਰ ਦੇ ਪ੍ਰੋਜੈਕਟ – ਇੱਕ ਅਡਵਾਂਸਡ ਅਤੇ ਸੁਰੱਖਿਅਤ ਟੈਕਨੋਲੋਜੀ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਸ ਭਾਈਵਾਲੀ ਅਧੀਨ ਭਾਰਤ ਅਤੇ ਜਪਾਨ ਭਵਿੱਖ ਦੇ ਡਿਜੀਟਲ ਢਾਂਚੇ ਦੀ ਸੁਰੱਖਿਆ ਅਤੇ ਟੈਲੀਕਾਮ ਸੁਰੱਖਿਆ ਢਾਂਚੇ ਵਗੈਰਾ ਦੇ ਖੇਤਰ ਲਈ ਸਹਿਯੋਗ ਕਰਨ ਬਾਰੇ ਵਿਚਾਰ ਕਰਨਗੇ। ਦੋਹਾਂ ਆਗੂਆਂ ਨੇ ਇਸ ਸਬੰਧ ਵਿੱਚ ਸਬਮੈਰੀਨ ਆਪਟੀਕਲ ਫਾਈਬਰ ਕੇਬਲਜ਼ ਨੂੰ ਚੇਨਈ ਅਤੇ ਅੰਡੇਮਾਨ ਦਰਮਿਆਨ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ), ਭਾਰਤ ਅਤੇ ਜਪਾਨ ਦੇ ਐੱਨਈਸੀ ਵੱਲੋਂ ਜੋੜਨ ਦੀ ਕਾਰਵਾਈ ਸ਼ੁਰੂ ਕਰਨ ਦਾ ਸੁਆਗਤ ਕੀਤਾ ਹੈ ਅਤੇ ਦੋਵੇਂ ਧਿਰਾਂ ਸਬਮੈਰੀਨ ਕੇਬਲ ਪ੍ਰੋਜੈਕਟਸ ਵਿੱਚ ਸਹਿਯੋਗ ਨੂੰ ਹੋਰ ਵਧਾਉਣਗੀਆਂ ਕਿਉਂਕਿ ਅਜਿਹਾ ਕਰਨਾ ਰਣਨੀਤਿਕ ਤੌਰ ‘ਤੇ ਅਹਿਮ ਹੈ।
ਇਲੈਕਟ੍ਰੌਨਿਕਸ ਈਕੋਸਿਸਟਮ – ਭਾਰਤ ਅਤੇ ਜਪਾਨ ਦੋਹਾਂ ਧਿਰਾਂ ਦਰਮਿਆਨ ਇਲੈਕਟ੍ਰੌਨਿਕਸ ਨਿਰਮਾਣ ਬਾਰੇ ਭਾਈਵਾਲੀ ਢਾਂਚਾ ਸਥਾਪਿਤ ਕਰਨਗੇ। ਇਸ ਵਿੱਚ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ, ਜੋ ਕਿ ਸਾਫਟਵੇਅਰ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਨਿਰਮਾਣ ਨਾਲ ਲੰਬੇ ਸਮੇਂ ਦੀ ਮਾਰਕੀਟਿੰਗ ਲਈ ਸਬੰਧਤ ਹੋਵੇਗਾ, ਵੀ ਸ਼ਾਮਲ ਹੋਵੇਗਾ।
ਡਿਜੀਟਲ ਕਾਰਪੋਰੇਟ ਭਾਈਵਾਲੀ – ਭਾਰਤ ਅਤੇ ਜਪਾਨ ਆਈਟੀ ਖੇਤਰ ਵਿੱਚ ਕਾਰਪੋਰੇਟ ਅਤੇ ਵਪਾਰਕ ਸੰਪਰਕਾਂ ਨੂੰ ਉਤਸ਼ਾਹਿਤ ਕਰਨਗੇ। ਅਜਿਹਾ ਕਈ ਪਹਿਲਕਦਮੀਆਂ, ਜਿਵੇਂ ਕਿ ਮੈਚਿੰਗ ਈਵੈਂਟਸ, ਡਿਸਪੈਚਿੰਗ ਬਿਜ਼ਨਸ ਮਿਸ਼ਨਜ਼ ਅਤੇ ਬੀਐੱਸਐੱਨਐੱਲ, ਜੋ ਕਿ ਭਾਰਤ ਦੇ ਸੰਚਾਰ ਮੰਤਰਾਲਾ ਅਧੀਨ ਕੰਮ ਕਰਦਾ ਇੱਕ ਜਨਤਕ ਖੇਤਰ ਦਾ ਅਦਾਰਾ (ਪੀਐੱਸਯੂ) ਹੈ ਅਤੇ ਜਪਾਨ ਦੀ ਕੰਪਨੀ ਐਨਟੀਟੀ-ਏਟੀ ਦਰਮਿਆਨ ਦੂਰ ਸੰਚਾਰ ਦੇ ਖੇਤਰ ਵਿੱਚ ਇੱਕ ਸਹਿਯੋਗ ਸਮਝੌਤੇ ਉੱਤੇ ਦਸਤਖਤ ਹੋਏ। ਭਾਰਤ ਵੱਲੋਂ ਨੈਸ਼ਨਲ ਐਸੋਸਿਏਸ਼ਨ ਆਵ੍ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼ (ਨਾਸਕਾਮ) ਅਤੇ ਜਪਾਨ ਵੱਲੋਂ ਪ੍ਰਫੈਕਚਰ ਗਵਰਨਮੈਂਟ ਆਵ੍ ਹੀਰੋਸ਼ਿਮਾ ਨੇ ਪਹਿਲਾ ‘ਆਈਟੀ ਕੌਰੀਡੋਰ‘ ਜਪਾਨ ਵਿੱਚ ਸਥਾਪਿਤ ਕੀਤਾ ਹੈ। ਇਸ ਦਾ ਉਦੇਸ਼ ”ਵਿਸ਼ਵ ਮਾਰਕੀਟ ਵਿੱਚ ਇੱਕ ਸਾਂਝਾ ਈਕੋ ਸਿਸਟਮ ਕਾਇਮ ਕਰਨਾ ਹੈ ਜੋ ਕਿ ਹਾਰਡਵੇਅਰ ਵਾਲੇ ਪਾਸੇ ਜਪਾਨ ਦੇ ਈਕੋ ਸਿਸਟਮ ਦੀ ਤਾਕਤ ਨਾਲ ਸਾਫਟਵੇਅਰ ਵਾਲੇ ਪਾਸੇ ਭਾਰਤੀ ਈਕੋ ਸਿਸਟਮ ਨਾਲ ਸੰਤੁਲਨ ਰੱਖ ਸਕੇ।”
ਭਾਰਤ ਅਤੇ ਜਪਾਨ ਦਰਮਿਆਨ ਖੇਤੀ, ਫੂਡ ਪ੍ਰੋਸੈਸਿੰਗ, ਖੁਰਾਕ ਸੁਰੱਖਿਆ, ਜੰਗਲਾਤ ਅਤੇ ਮੱਛੀ ਪਾਲਣ ਵਿੱਚ ਸਹਿਯੋਗ
(1) ਖੇਤੀ
1. ਐੱਮਏਐੱਫਐੱਫ ਅਤੇ ਐੱਮਓਏਐੱਫਡਬਲਿਊ ਦਰਮਿਆਨ ਹੋਏ ਸਮਝੌਤੇ ਦੇ ਅਧਾਰ ‘ਤੇ ਸੰਯੁਕਤ ਵਰਕਿੰਗ ਗਰੁੱਪ ਦੀ ਸਥਾਪਨਾ
(i) ਸਹਿਯੋਗ ਸਮਝੌਤੇ (ਐੱਮਓਸੀ) ਉੱਤੇ 11 ਨਵੰਬਰ, 2016 ਨੂੰ (ਜਦੋਂ ਪ੍ਰਧਾਨ ਮੰਤਰੀ ਮੋਦੀ ਜਪਾਨ ਗਏ) ਦਸਤਖਤ ਕੀਤੇ ਗਏ।
(ii) ਪਹਿਲੇ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦੀ ਮੀਟਿੰਗ 6 ਨਵੰਬਰ, 2017 ਨੂੰ (ਵਰਲਡ ਫੂਡ ਇੰਡੀਆ (ਡਬਲਿਊਐਫਆਈ), 2017 ਤੋਂ ਬਾਅਦ) ਹੋਈ।
(ੳ) ਸਹਿਯੋਗ ਦੇ ਤਿੰਨ ਖੇਤਰਾਂ ਦੀ ਪਛਾਣ ਕੀਤੀ ਗਈ
(ਅ) ਖੇਤੀ ਉਤਪਾਦਕਤਾ
(ੲ) ਫੂਡ ਪ੍ਰੋਸੈੱਸਿੰਗ
(ਸ) ਮੱਛੀ ਪਾਲਣ
(iii) ਜਪਾਨ ਵੱਲੋਂ ਖੇਤੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਭਾਰਤ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਬਾਰੇ ਪ੍ਰੋਗਰਾਮ।
ਪਹਿਲੀ ਜੇਡਬਲਿਊਜੀ ਵਿੱਚ ਹੋਈ ਚਰਚਾ ਦੇ ਅਧਾਰ ਤੇ ਖੇਤੀ, ਜੰਗਲਾਤ ਅਤੇ ਮੱਛੀ ਪਾਲਣ (ਐੱਮਏਐੱਫਐੱਫ) ਅਤੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ (ਐੱਮਓਏਐੱਫਡਬਲਿਊ) ਨੇ ਖੇਤੀਬਾੜੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਭਾਰਤ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ 29 ਅਕਤੂਬਰ, 2018 ਨੂੰ ”ਜਪਾਨ ਵੱਲੋਂ ਖੇਤੀ, ਮੱਛੀ ਪਾਲਣ ਦੇ ਖੇਤਰ ਵਿੱਚ ਭਾਰਤ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਪ੍ਰੋਗਰਾਮ” ਉੱਤੇ ਦਸਤਖਤ ਕੀਤੇ ਗਏ।
() ਆਈਐਸਈ ਖੁਰਾਕ ਦਾ ਤੇਲੰਗਾਨਾ ਮੈਗਾ ਪ੍ਰੋਜੈਕਟ ਜੋ ਕਿ ਜਪਾਨ -ਇੰਡੀਆ ਫੂਡ ਬਿਜ਼ਨਸ ਕੌਂਸਲ ਦੀ ਹਮਾਇਤ ਨਾਲ ਚੱਲਣਾ ਸੀ, ਨੂੰ ਇਸ ਪ੍ਰੋਗਰਾਮ ਵਿੱਚ ਪਹਿਲੇ ਨਿਵੇਸ਼ ਕੇਸ ਵਜੋਂ ਰਜਿਸਟ੍ਰਡ ਕੀਤਾ ਗਿਆ।
2. ਭਾਰਤ-ਜਪਾਨ ਐਗਰੀਕਲਚਰਲ ਸੈਂਟਰ ਆਵ੍ ਐਕਸੀਲੈਂਸ
(i) ਐੱਮਏਐੱਫਐੱਫ ਅਤੇ ਐੱਮਓਏਐੱਫਡਬਲਿਊ ਨੇ ਇਸ ਗੱਲ ਤੇ ਚਰਚਾ ਕੀਤੀ ਕਿ ਜਪਾਨ ਕਿਵੇਂ ਜਪਾਨੀ ਟੈਕਨੋਲੋਜੀ ਦੀ ਵਰਤੋਂ ਕਰਕੇ ਭਾਰਤ ਵਿੱਚ ਖੇਤੀ ਉਤਪਾਦਕਤਾ ਸੁਧਾਰ ਸਕਦਾ ਹੈ।
(ii) ਇੱਕ ਵਿਚਾਰ ਇਹ ਸੀ ਕਿ ਭਾਰਤ-ਜਪਾਨ ਐਗਰੀਕਲਚਰਲ ਸੈਂਟਰ ਆਵ੍ ਐਕਸੀਲੈਂਸ ਕਾਇਮ ਕੀਤਾ ਜਾਵੇ ਜਿਥੇ ਜਪਾਨੀ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਜਾਵੇ, ਉਨ੍ਹਾਂ ਦਾ ਪ੍ਰਸਾਰ ਕੀਤਾ ਜਾਵੇ ਅਤੇ ਇਨ੍ਹਾਂ ਟੈਕਨੋਲੋਜੀਆਂ ਨਾਲ ਜੋ ਉਤਪਾਦ ਤਿਆਰ ਕਰਕੇ ਵੇਚੇ ਜਾਣੇ ਹਨ ਉਨ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਵੇ।
3. ਖੋਜ ਸਹਿਯੋਗ
(i) ਜਪਾਨ ਇੰਟਰਨੈਸ਼ਨਲ ਰਿਸਰਚ ਸੈਂਟਰ ਫਾਰ ਐਗਰੀਕਲਚਰਲ ਸਾਇੰਸਿਜ਼ (ਜੇਆਈਆਰਸੀਏਐਸ) ਅਤੇ ਖੇਤੀ ਖੋਜ ਦੀ ਭਾਰਤੀ ਪਰਿਸ਼ਦ (ਆਈਸੀਏਆਰ) ਦਰਮਿਆਨ 9 ਫਰਵਰੀ, 2018 ਨੂੰ ਇੱਕ ਸਹਿਮਤੀ ਪੱਤਰ ਉੱਤੇ ਦਸਤਖਤ ਕੀਤੇ ਗਏ ਜਿਸ ਵਿੱਚ ਸਾਂਝੀ ਖੋਜ ਦਾ ਪ੍ਰਬੰਧ ਹੈ।
(ii) 15 ਜੂਨ, 2018 ਨੂੰ ਕਰਨਾਲ ਵਿਖੇ ਪਹਿਲੀ ਸ਼ੁਰੂਆਤੀ ਮੀਟਿੰਗ ਹੋਈ ਜਿਸ ਵਿੱਚ ਹੇਠ ਲਿਖੇ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਹੋਈ। (ੳ) ਟਿਕਾਊ ਖੇਤੀ ਉਤਪਾਦਨ ਲਈ ਨਮਕ ਪ੍ਰਭਾਵਿਤ ਖੇਤਰਾਂ ਲਈ ਸਸਤੀ ਲਾਗਤ ਵਾਲੀ ਡਰੇਨੇਜ ਅਤੇ ਸਿੰਜਾਈ ਟੈਕਨੋਲੋਜੀ ਦਾ ਵਿਕਾਸ ਅਤੇ (ਅ) ਖੇਤਰੀ ਤੌਰ ‘ਤੇ ਵਿਕਸਿਤ ਕੀਤੀ ਗਈ ਨਮਕ ਸਹਿਣ ਵਾਲੀ ਫਸਲ ਦਾ ਵਿਕਾਸ।
(2) ਫੂਡ ਪ੍ਰੋਸੈੱਸਿੰਗ
1. ਵਰਲਡ ਫੂਡ ਇੰਡੀਆ, 2017
ਜਪਾਨ ਨੇ ਡਬਲਿਊਐੱਫਆਈ 2017 ਵਿੱਚ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲਿਆ ਅਤੇ ਉਥੋਂ ਦੇ ਖੇਤੀ, ਜੰਗਲਾਤ ਅਤੇ ਮੱਛੀ ਪਾਲਣ ਬਾਰੇ ਰਾਜ ਮੰਤਰੀ ਸ਼੍ਰੀ ਤਨੀਆਈ ਨੇ ਜਪਾਨੀ ਵਫਦ ਦੀ ਅਗਵਾਈ ਕੀਤੀ। ਇਸ ਪ੍ਰੋਗਰਾਮ ਵਿੱਚ ਤਕਰੀਬਨ 60 ਜਪਾਨੀ ਕੰਪਨੀਆਂ ਨੇ ਹਿੱਸਾ ਲਿਆ।
2. ਐੱਮਏਐੱਫਐੱਫ ਅਤੇ ਐੱਮਓਐੱਫਪੀਆਈ ਦਰਮਿਆਨ ਇੱਕ ਸਮਝੌਤੇ ਉੱਤੇ 29 ਅਕਤੂਬਰ, 2018 ਨੂੰ ਜਪਾਨ ਅਤੇ ਭਾਰਤ ਦੇ ਦੋਹਾਂ ਆਗੂਆਂ ਦੀ ਮੌਜੂਦਗੀ ਵਿੱਚ ਦਸਤਖਤ ਹੋਏ।
3. ਐੱਮਓਐੱਫਪੀਆਈ ਅਤੇ ਜਪਾਨੀ ਕੰਪਨੀਆਂ ਦਰਮਿਆਨ ਸਮਝੌਤੇ
(i) ਖੁਰਾਕ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਅਤੇ ਇੱਕ ਜਪਾਨੀ ਕੰਪਨੀ (ਆਈਐੱਸਈ ਫੂਡ) ਦਰਮਿਆਨ 13 ਮਾਰਚ, 2018 ਨੂੰ ਪਹਿਲੇ ਸਹਿਮਤੀ ਪੱਤਰ ਉੱਤੇ ਹਸਤਾਖਰ।
(ii) ਐੱਮਓਐੱਫਪੀਆਈ ਅਤੇ ਜਪਾਨੀ ਕੰਪਨੀਆਂ (ਕਗੋਮੇ ਅਤੇ ਨਿਸਾਨ ਸਟੀਲ) ਦਰਮਿਆਨ 29 ਅਕਤੂਬਰ, 2018 ਨੂੰ ਸਹਿਮਤੀ ਪੱਤਰਾਂ ਉੱਤੇ ਹਸਤਾਖਰ।
(4) ਜਪਾਨ ਵਿੱਚ ਭਾਰਤੀ ਮਾਰਕੀਟ ਦੇ ਅਧਿਐਨ ਲਈ ਖੁਰਾਕ ਕੰਪਨੀਆਂ ਨਾਲ ਸਹਿਯੋਗ
(i) ਐੱਮਏਐੱਫਐੱਫ ਵੱਲੋਂ ਗਲੋਬਲ ਫੂਡ ਵੈਲਿਊ ਚੇਨ (ਜੀਐੱਫਵੀਸੀ) ਨੂੰ ਉਤਸ਼ਾਹਿਤ ਅਤੇ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਉਸ ਨੇ ਮਾਰਚ, 2018 ਵਿੱਚ ਜੀਐਫਵੀਸੀ ਨੂੰ ਉਤਸ਼ਾਹਿਤ ਕਰਨ ਲਈ ਨਿਜੀ ਜਨਤਕ ਕੌਂਸਲ ਦੀ ਭਾਰਤੀ ਉੱਪ-ਕਮੇਟੀ ਦਾ ਆਯੋਜਨ ਕੀਤਾ। ਤਕਰੀਬਨ 400 ਕੰਪਨੀਆਂ ਇਸ ਕੌਂਸਲ ਦੀਆਂ ਮੈਂਬਰ ਹਨ।
(ii) ਜਪਾਨ ਇੰਡੀਆ ਫੂਡ ਬਿਜ਼ਨਸ ਕੌਂਸਲ ਦੀ ਸ਼ੁਰੂਆਤ ਮਈ, 2018 ਵਿੱਚ ਕੀਤੀ ਗਈ।
(iii) ਖੁਰਾਕ ਸੁਰੱਖਿਆ
ਐੱਫਐੱਸਐੱਸਏਆਈ ਅਤੇ ਜਪਾਨ ਸਰਕਾਰ ਦਰਮਿਆਨ ਸਹਿਯੋਗ ਪੱਤਰ
ਖੁਰਾਕ ਸੁਰੱਖਿਆ ਅਤੇ ਸਟੈਂਡਰਡਜ਼ ਅਥਾਰਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਅਤੇ ਖੁਰਾਕ ਸੁਰੱਖਿਆ ਕਮਿਸ਼ਨ, ਖਪਤਕਾਰ ਮਾਮਲਿਆਂ ਦੀ ਏਜੰਸੀ, ਸਿਹਤ ਮੰਤਰਾਲਾ, ਸਿਹਤ ਭਲਾਈ ਅਤੇ ਜਪਾਨ ਦੇ ਐੱਮਏਐੱਫਐੱਫ ਦਰਮਿਆਨ 29 ਅਕਤੂਬਰ, 2018 ਨੂੰ ਸਹਿਯੋਗ ਪੱਤਰ ਉੱਤੇ ਦਸਤਖਤ ਹੋਏ।
(4) ਜੰਗਲਾਤ
ਐੱਮਏਐੱਫਐੱਫ ਅਤੇ ਐੱਮਓਈਐੱਫਐਂਡਸੀਸੀ ਦਰਮਿਆਨ ਹੋਏ ਸਹਿਯੋਗ ਪੱਤਰ ਉੱਤੇ ਅਧਾਰਤ ਸੁਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਗਿਆ।
(i) ਐੱਮਏਐੱਫਐੱਫ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਐੱਮਓਈਐੱਫ ਐਂਡ ਸੀਸੀ) ਦਰਮਿਆਨ 11 ਦਸੰਬਰ, 2015 ਨੂੰ ਸਹਿਯੋਗ ਪੱਤਰ ਉੱਤੇ ਹਸਤਾਖਰ ਹੋਏ।
(ii) ਸਹਿਯੋਗ ਦੇ 7 ਖੇਤਰਾਂ ਦੀ ਪਛਾਣ ਕੀਤੀ ਗਈ
(ੳ) ਟਰੇਨਿੰਗ ਸੰਸਥਾਵਾਂ ਦਰਮਿਆਨ ਮਾਨਵ ਸੰਸਾਧਨ ਵਿਕਾਸ ਅਤੇ ਸੰਸਥਾਗਤ ਵਟਾਂਦਰਾ।
(ਅ) ਟਿਕਾਊ ਜੰਗਲਾਤ ਪ੍ਰਬੰਧਨ।
(ੲ) ਜੰਗਲਾਤ ਸੰਭਾਲ ਅਤੇ ਜੰਗਲਾਤ ਤਬਾਹੀ ਰੋਕਣ ਵਿੱਚ ਵਾਧਾ।
(ਸ) ਜੈਵ ਵਿਭਿੰਨਤਾ ਦੀ ਸੰਭਾਲ।
(ਹ) ਜੰਗਲਾਤ ਸੋਮਿਆਂ ਦੀ ਪ੍ਰਭਾਵੀ ਵਰਤੋਂ।
(ਕ) ਜੰਗਲਾਂ, ਜੰਗਲਾਤ ਅਤੇ ਟੈਕਨੋਲੋਜੀਆਂ ਸੰਬੰਧੀ ਸੰਬੰਧਿਤ ਨੀਤੀਆਂ ਵਿੱਚ ਵਾਧਾ।
(ਖ) ਜੰਗਲਾਤ ਖੇਤਰ ਵਿੱਚ ਖੋਜ ਅਤੇ ਵਿਕਾਸ ।
(iii) 23 ਜੁਲਾਈ 2018 ਨੂੰ ਤੀਜੀ ਜੇਡਬਲਿਊਬੀਜੀ ਦੌਰਾਨ (2018 ਤੋਂ 2022 ਤੱਕ ਦੇ ”ਰੋਡਮੈਪ ਫਾਰ ਇੰਡੀਆ-ਜਪਾਨ ਫਾਰੈਸਟ ਐਂਡ ਫਾਰੈਸਟਰੀ ਕੋਆਪ੍ਰੇਸ਼ਨ” ਬਾਰੇ ਸਹਿਮਤੀ ਬਣੀ।
(ਗ) ਮੱਛੀ ਪਾਲਣ
(1) ਮਾਰਚ 2018 ਵਿੱਚ ਭਾਰਤ ਨੂੰ ਮਨੁੱਖੀ ਖਪਤ ਲਈ ਬਰਾਮਦ ਕੀਤੀ ਜਾਣ ਵਾਲੀ ਮੱਛੀ ਅਤੇ ਮੱਛੀ ਉਤਪਾਦਾਂ ਨੂੰ ਸੈਨੇਟਰੀ ਸਰਟੀਫੀਕੇਟ ਦੇਣ ਬਾਰੇ ਸਹਿਮਤੀ।
(2) ਅਕਤੂਬਰ 2018 ਵਿੱਚ ਜਪਾਨ ਤੋਂ ਭਾਰਤ ਨੂੰ ਬਰਾਮਦ ਕੀਤੀ ਜਾਣ ਵਾਲੀ ਪਰਾਨ ਫੀਡ/ਸ਼ਿੰਰਪ ਫੀਡ /ਫਿਸ਼ ਫੀਡ ਨੂੰ ਸਰਟੀਫੀਕੇਟ ਦੇਣ ਬਾਰੇ ਸਹਿਮਤੀ।
(ਘ) ਐੱਮਏਐੱਫਐੱਫ ਅਤੇ ਰਾਜ ਸਰਕਾਰਾਂ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਸਰਗਰਮੀਆਂ ਬਾਰੇ ਸਹਿਯੋਗ
(1) ਆਂਧਰਾ ਪ੍ਰਦੇਸ਼ ਸਰਕਾਰ (ਏਪੀ ਸਟੇਟ)
(ੳ) ਐੱਮ ਏ ਐੱਫ ਐੱਫ ਅਤੇ ਏ ਪੀ ਸਰਕਾਰ ਦਰਮਿਆਨ ਖੇਤੀ ਅਤੇ ਖੁਰਾਕ ਨਾਲ ਸਬੰਧਤ ਉਦਯੋਗ ਵਿੱਚ ਸਹਿਯੋਗ ਬਾਰੇ ਸਹਿਯੋਗ ਪੱਤਰ ਉੱਤੇ 30 ਜੁਲਾਈ 2016 ਨੂੰ ਹਸਤਾਖਰ ਕੀਤੇ ਗਏ।
(ਅ) ਐੱਮਏਐੱਫਐੱਫ ਅਤੇ ਏਪੀ ਸਟੇਟ ਦਰਮਿਆਨ ਮਾਸਟਰ ਪਲੈਨ ਦੀ ਡਿਜ਼ਾਈਨਿੰਗ ਬਾਰੇ 25 ਫਰਵਰੀ 2018 ਨੂੰ ਸਹਿਯੋਗ ਪੱਤਰ ਉੱਤੇ ਹਸਤਾਖ਼ਰ ਕੀਤੇ ਗਏ।
ਏਪੀ ਸਟੇਟ ਵਿੱਚ ਕੋਲਡ ਚੇਨ ਬਾਰੇ ਮਾਸਟਰ ਪਲਾਨ ਬਣਾਉਣ ਬਾਰੇ ਅਧਿਐਨ ਜੁਲਾਈ 2018 ਵਿੱਚ ਸ਼ੁਰੂ ਹੋਇਆ।
(2) ਮਹਾਰਾਸ਼ਟਰ ਰਾਜ (ਐਮਐਚ ਸਟੇਟ)
(ੳ) ਐੱਮ ਏ ਐੱਫ ਐੱਫ ਅਤੇ ਐੱਮ ਐੱਚ ਸਟੇਟ ਦਰਮਿਆਨ ਸਹਿਯੋਗ ਪੱਤਰ ਉੱਤੇ 29 ਅਕਤੂਬਰ 2018 ਨੂੰ ਦਸਤਖ਼ਤ ਹੋਏ।
(3) ਉੱਤਰ ਪ੍ਰਦੇਸ਼ ਰਾਜ (ਯੂਪੀ ਸਟੇਟ)
(ੳ) ਐੱਮਏਐੱਫ ਐੱਫ ਅਤੇ ਯੂਪੀ ਸਟੇਟ ਦਰਮਿਆਨ 26 ਅਕਤੂਬਰ 2018 ਸਹਿਯੋਗ ਪੱਤਰ ਉੱਤੇ ਹਸਤਾਖਰ ਹੋਏ।
(ਜੀ) ਜਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ (ਜੀ ਆਈ ਸੀ ਏ)
(1) ਜੀਕਾ ਅਤੇ ਵਿੱਤ ਮੰਤਰਾਲੇ (ਐਮਓਐਫ) ਦਰਮਿਆਨ ” ਆਂਧਰਾ ਪ੍ਰਦੇਸ਼ ਇਰੀਗੇਸ਼ਨ ਐਂਡ ਲਾਈਵਲੀਹੁੱਡ ਇੰਪਰੂਵਮੈਂਟ ਪ੍ਰੋਜੈਕਟ (ਫੇਸ 2) ‘ ਲਈ 13 ਅਕਤੂਬਰ 2017 ਨੂੰ ਐਲ ਏ ਉੱਤੇ ਦਸਤਖਤ ਹੋਏ।
(2) ”ਪ੍ਰੋਜੈਕਟ ਫਾਰ ਇੰਪਰੂਵਮੈਂਟ ਆਵ੍ ਹਿਮਾਚਲ ਪ੍ਰਦੇਸ਼ ਫਾਰੈਸਟ ਈਕੋਸਿਸਟਮਜ਼ ਮੈਨੇਜਮੈਂਟ ਐਂਡ ਲਾਈਵਲੀਹੁੱਡਜ਼” ਬਾਰੇ ਜੀਕਾ ਅਤੇ ਭਾਰਤੀ ਦੂਤਘਰ ਵਲੋਂ 29 ਮਾਰਚ 2018 ਨੂੰ ਐਲ ਏ ਉੱਤੇ ਦਸਤਖਤ ਹੋਏ।
(3) ”ਸਹਿਕਾਰਤਾ ਰਾਹੀਂ ਡੇਅਰੀ ਸੈਕਟਰ ਵਿੱਚ ਰੁਜ਼ਗਾਰ ਦੇ ਸੁਧਾਰ ਲਈ ਪ੍ਰੋਜੈਕਟ” ਲਈ ਜੀਕਾ ਨੇ ਜੁਲਾਈ 2018 ਵਿੱਚ ਤਿਆਰੀ ਸਰਵੇਖਣ ਸ਼ੁਰੂ ਕਰਵਾਇਆ।
ਭਾਰਤ ਅਤੇ ਜਪਾਨ ਵਿੱਚ ਸੁਰੱਖਿਆ ਅਤੇ ਰੱਖਿਆ ਸਹਿਯੋਗ
ਭਾਰਤ ਅਤੇ ਜਪਾਨ ਨੇ ਪਿਛਲੇ ਦਹਾਕੇ ਵਿੱਚ ਸਾਂਝੀ ਸੁਰੱਖਿਆ ਦੇ ਮਾਮਲੇ ਵਿੱਚ ਭਾਰੀ ਤਰੱਕੀ ਕੀਤੀ ਹੈ। ਅਜਿਹਾ 2008 ਵਿੱਚ ਸੁਰੱਖਿਆ ਸਹਿਯੋਗ ਦੇ ਮਾਮਲੇ ਵਿੱਚ ਜਾਰੀ ਸਾਂਝੇ ਐਲਾਨਨਾਮੇ ਤੋਂ ਬਾਅਦ ਹੋਇਆ । ਦੋਹਾਂ ਦੇਸ਼ਾਂ ਦੀ ਇੱਛਾ ਹੈ ਕਿ ਸਥਾਪਿਤ ਢਾਂਚੇ ਅਧੀਨ ਦੋਪੱਖੀ ਸਹਿਯੋਗ ਅਤੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕੀਤਾ ਜਾਵੇ, ਜਿਸ ਵਿੱਚ ਰੱਖਿਆ ਮੰਤਰੀ ਪੱਧਰ ਦੀ ਸਲਾਨਾ ਵਾਰਤਾ , ਰੱਖਿਆ ਨੀਤੀ ਗੱਲਬਾਤ, ਰਾਸ਼ਟਰੀ ਸੁਰੱਖਿਆ ਸਲਾਹਕਾਰ ਗੱਲਬਾਤ , ਹਰ ਸਰਵਿਸ ਵਿੱਚ ਸਟਾਫ ਪੱਧਰ ਦੀ ਵਾਰਤਾ ਅਤੇ ਕੋਸਟ ਗਾਰਡ ਵਿੱਚ ਦੋਪੱਧਰੀ ਵਾਰਤਾ ਅਤੇ ਤਿੰਨਾਂ ਸੈਨਾਵਾਂ ਅਤੇ ਕੋਸਟ ਗਾਰਡ ਵਲੋਂ ਮਸ਼ਕਾਂ ਕਰਨਾ ਸ਼ਾਮਲ ਹੈ। ਦੋਵੇਂ ਦੇਸ਼ ਮਾਲਾਬਾਰ ਮਸ਼ਕਾਂ, ਰੈਗੂਲਰ ਪੈਸੇਜ ਮਸ਼ਕਾਂ (ਪੀਏਐਸਐੱਸਈਐਕਸ) ਅਤੇ ਹੋਰ ਸਾਂਝੀਆਂ ਮਸ਼ਕਾਂ, ਜਿਨ੍ਹਾਂ ਵਿੱਚ ਜਪਾਨ ਗਰਾਊੁਂਡ ਸੈਲਫ ਡਿਫੈਂਸ ਫੋਰਸ (ਜੇਜੀਐੱਸਡੀਐੱਫ) ਅਤੇ ਭਾਰਤੀ ਥਲ ਸੈਨਾ ਅਤੇ ਜਪਾਨੀ ਹਵਾਈ ਸਵੈਰੱਖਿਆ ਫੋਰਸ (ਜੇਏਐਸਡੀਐਫ) ਦੀ ਕੋਪ ਇੰਡੀਆ ਵਿੱਚ ਅਬਜ਼ਰਵਰ ਵਜੋਂ ਸ਼ਮੂਲੀਅਤ ਨੂੰ ਸਭ ਤੋਂ ਵਧ ਅਹਿਮੀਅਤ ਦਿੰਦੇ ਹਨ ਅਤੇ ਹਮਖਿਆਲੀ ਦੇਸ਼ਾਂ ਨਾਲ ਵਧ ਰਹੇ ਸਹਿਯੋਗ ਦਾ ਸੁਆਗਤ ਕਰਦੇ ਹਨ।
ਭਾਰਤ ਅਤੇ ਜਪਾਨ ਦਰਮਿਆਨ ਵੱਧ ਰਹੇ ਵਟਾਂਦਰਿਆਂ ਦਰਮਿਆਨ ਮੈਰੀਟਾਈਮ ਸੁਰੱਖਿਆ ਸਹਿਯੋਗ ਮੈਰੀਟਾਈਮ ਡੋਮੇਨ ਜਾਗਰੂਕਤਾ(ਐੱਮਡੀਏ) ਵਿੱਚ ਵਾਧਾ ਕਰ ਰਿਹਾ ਹੈ ਅਤੇ ਭਾਰਤ -ਪ੍ਰਸ਼ਾਂਤ ਖੇਤਰ ਵਿੱਚ ਸਾਂਝੀ ਲੌਜਿਸਟਿਕਸ ਮਦਦ ਵਿੱਚ ਵਾਧੇ ਨਾਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਵਿੱਚ ਹਿੱਸਾ ਪਾ ਰਿਹਾ ਹੈ। 13ਵੇਂ ਸਿਖਰ ਸੰਮੇਲਨ ਦੌਰਾਨ ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤੀ ਜਲ ਸੈਨਾ ਅਤੇ ਜਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ (ਜੇਐੱਮਐੱਸਡੀਐੱਫ) ਦਰਮਿਆਨ ਡੂੰਘੇ ਸਹਿਯੋਗ ਲਈ ਲਾਗੂ ਹੋਣ ਵਾਲੇ ਪ੍ਰਬੰਧਾਂ ਦਾ ਸੁਆਗਤ ਕੀਤਾ ਅਤੇ ਨਾਲ ਹੀ ਹਾਸਿਲ ਕਰਨ, ਕਰਾਸ ਸਰਵਿਸਿੰਗ ਸਮਝੌਤੇ (ਏਸੀਐੱਸਏ) ਬਾਰੇ ਗੱਲਬਾਤ ਸ਼ੁਰੂ ਹੋਣ ਦੀ ਪ੍ਰਸ਼ੰਸਾ ਕੀਤੀ। ਇਹ ਦੋ ਦਸਤਾਵੇਜ਼ ਸੰਬੰਧਾਂ ਦੀ ਰਣਨੀਤਕ ਅਹਿਮੀਅਤ ਵਿੱਚ ਵਾਧਾ ਕਰਨਗੇ। ਭਾਰਤ ਅਤੇ ਜਪਾਨ ਦਰਮਿਆਨ ਰੱਖਿਆ ਸਾਜ਼ੋ-ਸਮਾਨ ਅਤੇ ਤਕਨਾਲੋਜੀ ਦੇ ਮੁੱਦੇ ਉੱਤੇ ਸਹਿਯੋਗ ਦੀ ਦੋਪੱਖੀ ਕਾਫੀ ਸਮਰੱਥਾ ਅਤੇ ਵਿਸ਼ਾਲ ਦਾਇਰਾ ਹੈ।
ਢਾਂਚੇ ਨੂੰ ਯੋਗ ਬਣਾਉਣਾ
ਭਾਰਤ ਅਤੇ ਜਪਾਨ ਦਾ ਰੱਖਿਆ ਸਹਿਯੋਗ 2008 ਦੇ ਸਾਂਝੇ ਸੁਰੱਖਿਆ ਸਹਿਯੋਗ ਬਾਰੇ ਸਾਂਝੇ ਐਲਾਨਨਾਮੇ ਅਤੇ ਰੱਖਿਆ ਸਹਿਯੋਗ ਅਤੇ ਵਟਾਂਦਰਿਆਂ ਬਾਰੇ ਸਹਿਮਤੀ ਪੱਤਰ ਉੱਤੇ ਅਧਾਰਤ ਹੈ ਜਿਸ ਉੱਤੇ ਕਿ 2014 ਵਿੱਚ ਦਸਤਖਤ ਹੋਏ ਸਨ।
ਰੱਖਿਆ ਸਾਜ਼ੋਸਮਾਨ ਅਤੇ ਤਕਨਾਲੋਜੀ ਦੇ ਤਬਾਦਲੇ ਸੰਬੰਧੀ ਸਮਝੌਤਾ ਅਤੇ ਵਰਗੀਕ੍ਰਿਤ ਫੌਜੀ ਸੂਚਨਾ ਦੀ ਸੁਰੱਖਿਆ ਸੰਬੰਧੀ ਸਮਝੌਤਾ ਜੋ ਕਿ 2015 ਵਿੱਚ ਹੋਇਆ ਸੀ, ਨੇ ਇਸ ਇਮਾਰਤ ਨੂੰ ਹੋਰ ਮਜ਼ਬੂਤ ਕੀਤਾ ਹੈ।
ਭਾਰਤੀ ਜਲ ਸੈਨਾ ਅਤੇ ਜੇਐੱਮਐੱਸਡੀਐੱਫ ਦਰਮਿਆਨ ਡੂੰਘੇ ਸਹਿਯੋਗ ਸਮਝੌਤੇ ਨੂੰ ਲਾਗੂ ਕਰਨ ਦੇ ਪ੍ਰਬੰਧਾਂ ਉੱਤੇ ਦਸਤਖਤ ਅਕਤੂਬਰ 2018 ਵਿੱਚ ਹੋਏ ਸਨ।
ਇਹ ਸਮਝੌਤਾ ਸੂਚਨਾ ਨੂੰ ਸਾਂਝੀ ਕਰਨ ਦੇ ਸਾਧਨ ਅਤੇ ਢਾਂਚੇ ਨੂੰ ਸਥਾਪਿਤ ਕਰੇਗਾ ਅਤੇ ਸਾਂਝੀਆਂ ਮਸ਼ਕਾਂ ਕਰਵਾਉਣ ਅਤੇ ਮੈਰੀਟਾਈਮ ਪ੍ਰਬੰਧਾਂ ਵਿੱਚ ਵਾਧਾ ਕਰੇਗਾ। ਇਹ ਮੈਰੀਟਾਈਮ ਸੁਰੱਖਿਆ ਅਤੇ ਐਮਡੀਏ ਪ੍ਰਬੰਧਾਂ ਵਿੱਚ ਵਾਧਾ ਕਰਨ ਤੋਂ ਇਲਾਵਾ ਜਹਾਜ਼ਰਾਨੀ ਸੂਚਨਾ ਦੇ ਵਟਾਂਦਰੇ ਵਿੱਚ ਵੀ ਭਾਈਵਾਲ ਬਣੇਗਾ।
ਸਰਬਉੱਚ ਪੱਧਰ ਉੱਤੇ ਰੱਖਿਆ ਮੰਤਰਾਲਾ ਪੱਧਰ ਦੀ ਸਲਾਨਾ ਪੱਧਰ ਦੀ ਪਹਿਲੀ ਮੀਟਿੰਗ ਮਈ 2006 ਵਿੱਚ ਹੋਈ ਸੀ ਅਤੇ ਹਾਲੀਆ ਮੀਟਿੰਗ ਭਾਰਤ ਵਿੱਚ ਅਗਸਤ 2018 ਵਿੱਚ ਹੋਈ। ਰੱਖਿਆ ਨੀਤੀ ਗੱਲਬਾਤ (ਡੀਪੀਡੀ) ਅਪ੍ਰੈਲ 2007 ਵਿੱਚ ਟੋਕੀਓ ਵਿੱਚ ਹੋਈ, ਡੀਪੀਡੀ ਦਾ 6ਵਾਂ ਐਡੀਸ਼ਨ ਅਤੇ 2+2 ਵਾਰਤਾ ਦਾ 5ਵਾਂ ਐਡੀਸ਼ਨ ਨਵੀਂ ਦਿੱਲੀ ਵਿੱਚ ਜੂਨ 2018 ਵਿੱਚ ਹੋਇਆ।
ਦੋਹਾਂ ਦੇਸ਼ਾਂ ਦੇ ਤਿੰਨਾਂ ਸੈਨਾਵਾਂ ਦੇ ਸਰਵਿਸ ਸਟਾਫ ਦੀ ਵਾਰਤਾ ਵੀ ਚੱਲਦੀ ਰਹਿੰਦੀ ਹੈ। 7ਵੀਂ ਭਾਰਤੀ ਨੇਵੀ-ਟੂ ਜੇਐੱਮਐੱਸਡੀਐਫ ਸਟਾਫ ਵਾਰਤਾ ਜਨਵਰੀ 2018 ਵਿੱਚ ਦਿੱਲੀ ਵਿੱਚ ਹੋਈ ਅਤੇ ਦੂਸਰੀ ਇੰਡੀਅਨ ਏਅਰ ਫੋਰਸ -ਟੂ ਜੇਏਐੱਸਡੀਐੱਫ ਸਟਾਫ ਵਾਰਤਾ ਜੂਨ 2018 ਵਿੱਚ ਦਿੱਲੀ ਵਿੱਚ ਹੋਈ। 5ਵੀਂ ਇੰਡੀਅਨ ਆਰਮੀ-ਟੂ ਜਪਾਨ ਜੇ ਜੀ ਐਰਸ ਡੀ ਐੱਫ ਸਟਾਫ ਗੱਲਬਾਤ ਵੀ ਭਾਰਤ ਵਿੱਚ 2019 ਦੇ ਸ਼ੁਰੂ ਵਿੱਚ ਹੋਵੇਗੀ। 17ਵੀਂ ਇੰਡੀਅਨ ਕੋਸਟ ਗਾਰਡ (ਆਈਸੀਜੀ) ਅਤੇ ਜਪਾਨ ਕੋਸਟ ਗਾਰਡ (ਜੇਸੀਜੀ) ਦੀ ਉੱਚ ਪੱਧਰੀ ਮੀਟਿੰਗ ਨਵੀਂ ਦਿੱਲੀ ਵਿੱਚ ਜਨਵਰੀ 2018 ਵਿੱਚ ਹੋਈ।
ਸਾਂਝੀਆਂ ਮਸ਼ਕਾਂ—ਭਾਰਤ ਤੇ ਜਪਾਨ ਦਰਮਿਆਨ ਭਾਰਤੀ ਜਲ ਸੈਨਾ ਅਤੇ ਜੇ ਐੱਮ ਐੱਸ ਡੀ ਐੱਫ ਦੀਆਂ ਉੱਚ ਫ੍ਰੀਕੁਐਂਸੀ ਦੀਆਂ ਮਸ਼ਕਾਂ ਵਿੱਚ ਤਿੰਨ ਪੱਖੀ ਮਾਲਾਬਾਰ ਮਸ਼ਕਾਂ ਸਭ ਤੋਂ ਅਹਿਮ ਹਨ। ਮਾਲਾਬਾਰ ਮਸ਼ਕਾਂ ਜੂਨ 2018 ਵਿੱਚ ਗੁਆਮ ਨੇੜੇ ਹੋਈਆਂ ਅਤੇ ਇਸ ਵਿੱਚ ਸਾਰੀਆਂ ਧਿਰਾਂ ਨੇ ਜ਼ੇਰ ਸ਼ੋਰ ਨਾਲ ਹਿੱਸਾ ਲਿਆ। ਦੋਪੱਖੀ ਮੈਰੀਟਾਈਮ ਮਸ਼ਕਾਂ ਜਿਮੈਕਸ-18 ਦਾ ਆਯੋਜਨ ਅਕਤੂਬਰ 2018 ਵਿੱਚ ਵਿਸ਼ਾਖਾਪਟਨਮ ਵਿਖੇ 5 ਸਾਲ ਦੇ ਵਕਫੇ ਤੋਂ ਬਾਅਦ ਹੋਇਆ। ਇਸ ਵਿੱਚ ਜਪਾਨ ਦੇ ਤਬਾਹੀ ਮਚਾਉਣ ਵਾਲੇ ਹੈਲੀਕਾਪਟਰ ਕਾਗਾ ਨੇ ਵੀ ਹਿੱਸਾ ਲਿਆ। ਪੈਸੈਕਸ ਦਾ ਆਯੋਜਨ ਭਾਰਤੀ ਜਲ ਸੈਨਾ ਜਹਾਜ਼ ਤੇ ਜੇਐੱਮਐੱਸਡੀਐੱਫ ਜਹਾਜ਼ਾਂ ਦੇ ਇਕ ਦੂਜੇ ਦੀਆਂ ਬੰਦਰਗਾਹਾਂ ਉੱਤੇ ਦੌਰਿਆਂ ਦੌਰਾਨ ਹੁੰਦਾ ਹੀ ਰਹਿੰਦਾ ਹੈ। ਸਤੰਬਰ 2017 ਵਿੱਚ ਪੱਛਮੀ ਭਾਰਤ ਵਿੱਚ ਪੈਸੈਕਸ ਦਾ ਆਯੋਜਨ ਹੋਇਆ ਅਤੇ ਅਕਤੂਬਰ 2017 ਵਿੱਚ ਪੱਛਮੀ ਕਿਊਸ਼ੂ, ਜਪਾਨ ਵਿੱਚ ਇਨ੍ਹਾਂ ਦਾ ਆਯੋਜਨ ਹੋਇਆ, ਨਵੰਬਰ 2017 ਵਿੱਚ ਸੀ ਆਵ੍ ਜਪਾਨ ਵਿੱਚ ਇਨ੍ਹਾਂ ਦਾ ਆਯੋਜਨ ਹੋਇਆ ਅਤੇ ਜਨਵਰੀ 2018 ਵਿੱਚ ਮੁੰਬਈ ਕੰਢੇ ਤੋਂ ਦੂਰ ਅਤੇ ਮਈ 2018 ਵਿੱਚ ਵਿਸ਼ਾਖਾਪਟਨਮ ਅਤੇ ਸਤੰਬਰ 2018 ਵਿੱਚ ਅਦਨ ਦੀ ਖਾੜੀ ਵਿਖੇ ਇਹ ਮਸ਼ਕਾਂ ਹੋਈਆਂ। ਪਹਿਲੀ ਏਅਰ ਐਂਟੀ ਸਬਮੈਰੀਨ ( ਏਐੱਸਡਬਲਿਊ) ਮਸ਼ਕ ਭਾਰਤੀ ਜਲ ਸੈਨਾ ਦੇ ਪੀ-81 ਅਤੇ ਜੇਐੱਮਐੱਸਡੀਐੱਫ ਪੀ-3(ਸੀ) ਜਹਾਜ਼ ਵੱਲੋਂ ਅਕਤੂਬਰ, 2017 ਵਿੱਚ ਗੋਆ ਵਿੱਚ ਕੀਤੀ ਗਈ। ਇਹ ਮਸ਼ਕ ਜੇਐੱਮਐੱਸਡੀਐੱਫ ਦੇ ਹਵਾਈ ਜਹਾਜ਼ ਜੋ ਕਿ ਅਦਨ ਦੀ ਖਾੜੀ ਵਿੱਚ ਲੁਟੇਰਾ ਵਿਰੋਧੀ ਅਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ ਸੀ, ਦੀ ਵਾਪਸੀ ਦੌਰਾਨ ਹੋਈ। ਇਸ ਤੋਂ ਬਾਅਦ ਮਸ਼ਕ ਜੇਐੱਮਐੱਸਡੀਐੱਫ ਪੀ-1 ਅਤੇ ਭਾਰਤੀ ਜਲ ਸੈਨਾ ਦੇ ਪੀ-81 ਹਵਾਈ ਜਹਾਜ਼ ਵੱਲੋਂ ਮਈ, 2018 ਵਿੱਚ ਗੋਆ ਦੇ ਕੰਢੇ ਉੱਤੇ ਕੀਤੀ ਗਈ। ਭਾਰਤ ਅਤੇ ਜਪਾਨ ਮਿਲ ਕੇ ਨਵੰਬਰ, 2018 ਵਿੱਚ ਪਹਿਲੀ ਅੱਤਵਾਦ ਵਿਰੋਧੀ ਮਸ਼ਕ ਕਰਨਗੇ ਜਿਸ ਵਿੱਚ ਜੇਜੀਐੱਸਡੀਐੱਫ ਅਤੇ ਭਾਰਤੀ ਸੈਨਾ ਹਿੱਸਾ ਲਵੇਗੀ। ਭਾਰਤੀ ਥਲ ਸੈਨਾ ਨੇ ਜਪਾਨ ਅਤੇ ਅਮਰੀਕਾ ਸਾਂਝੀ ਇੰਟੈਗ੍ਰੇਸ਼ਨ ਡ੍ਰਿਲ (ਟਰੈੱਕਸ-17) ਦੀਆਂ ਮਸ਼ਕਾਂ ਵਿੱਚ ਅਬਜ਼ਰਵਰ ਵਜੋਂ ਹਿੱਸਾ ਲਿਆ। ਇਹ ਮਸ਼ਕਾਂ ਨਵੰਬਰ, 2017 ਵਿੱਚ ਕੀਤੀਆਂ ਗਈਆਂ ਅਤੇ ਭਾਰਤੀ ਜਲ ਸੈਨਾ ਨੇ ਜੁਲਾਈ, 2018 ਵਿੱਚ ਮਾਈਨ ਅਤੇ ਵਿਸਫੋਟਕ ਅਸਲਾ ਮਸ਼ਕ ਵਿੱਚ ਹਿੱਸਾ ਲਿਆ। ਭਾਰਤ ਅਤੇ ਜਪਾਨ ਦਰਮਿਆਨ ਸਾਰੀਆਂ ਤਿੰਨ ਸੈਨਾਵਾਂ ਦਰਮਿਆਨ ਮਨੁੱਖੀ ਮਦਦ ਅਤੇ ਤਬਾਹੀ ਸਹਾਇਤਾ (ਐੱਚਏ /ਡੀਆਰ), ਸ਼ਾਂਤੀ ਫੌਜਾਂ, ਹੈਲੀਕਾਪਟਰ ਅਮਲੇ ਅਤੇ ਮੌਸਮ ਵਿਗਿਆਨ ਦੇ ਆਧਾਰ ਉੱਤੇ ਵੱਡੇ ਪੱਧਰ ਉੱਤੇ ਵਿਸ਼ਾ ਮਾਹਿਰ ਮਾਹਿਰਾਂ ਦਾ ਵਟਾਂਦਰਾ ਕੀਤਾ ਜਾਂਦਾ ਹੈ। ਚੇਨਈ ਦੇ ਕੰਢੇ ਉੱਤੇ ਆਈਸੀਜੀ ਅਤੇ ਜੇਸੀਜੀ ਦਰਮਿਆਨ ਇੱਕ ਸਾਂਝੀ ਮਸ਼ਕ ਦਾ ਆਯੋਜਨ ਜਨਵਰੀ, 2018 ਵਿੱਚ ਕੀਤਾ ਗਿਆ।
ਰੱਖਿਆ ਸਾਜ਼ੋ ਸਮਾਨ ਅਤੇ ਤਕਨਾਲੋਜੀ ਸਹਿਯੋਗ
ਚੇਨਈ ਵਿਖੇ ਅਪ੍ਰੈਲ, 2018 ਵਿੱਚ ਡਿਫੈਂਸ ਐਕਸਪੋ-18 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੇ ਹਥਿਆਰ ਹਾਸਿਲ ਕਰਨ, ਤਕਨਾਲੋਜੀ ਅਤੇ ਲੌਜਿਸਟਿਕਸ ਏਜੰਸੀ (ਐਟਲਾ), ਰੱਖਿਆ ਅਮਲੇ ਜਪਾਨ ਦੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਵੇਖੀ।
ਰੱਖਿਆ ਸਾਜ਼ੋ ਸਮਾਨ ਅਤੇ ਤਕਨਾਲੋਜੀ ਸਹਿਯੋਗ (ਜੇਡਬਲਿਊਜੀ-ਡੀਈਟੀਸੀ) ਬਾਰੇ ਸਾਂਝਾ ਵਰਕਿੰਗ ਗਰੁੱਪ 2014 ਵਿੱਚ ਕਾਇਮ ਕੀਤਾ ਗਿਆ ਸੀ ਜਿਸ ਦੀ ਹੁਣ ਤੱਕ ਚਾਰ ਮੌਕਿਆਂ ਉੱਤੇ ਮੀਟਿੰਗ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਤਾਜ਼ਾ ਮੀਟਿੰਗ ਜੁਲਾਈ, 2018 ਵਿੱਚ ਨਵੀਂ ਦਿੱਲੀ ਵਿੱਚ ਹੋਈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਅਟਲਾ ਨੇ ਇੱਕ ਪ੍ਰੋਜੈਕਟ ਪ੍ਰਬੰਧਨ ਉੱਤੇ ਦਸਤਖਤ ਕੀਤੇ ਜੋ ਕਿ ਵਿਜ਼ੂਅਲ ਸਲੈਮ ਬੇਸਡ ਜੀਐੱਨਐੱਸਐੱਸ ਆਗੂਮੈਂਟੇਸ਼ਨ ਟੈਕਨੋਲੋਜੀ ਫਾਰ ਯੂਜੀਵੀ/ ਰੋਬੋਟਿਕਸ ਨਾਲ ਸਬੰਧਤ ਸਹਿਕਾਰੀ ਖੋਜ ਬਾਰੇ ਸਮਝੌਤੇ ਨਾਲ ਜੁੜਿਆ ਹੋਇਆ ਸੀ।
ਭਾਰਤ ਅਤੇ ਜਪਾਨ ਦਰਮਿਆਨ ਪਹਿਲੇ ਰੱਖਿਆ ਸਨਅਤ ਫੋਰਮ ਦਾ ਆਯੋਜਨ ਤੀਸਰੇ ਜੇਡਬਲਿਊਜੀ-ਡੀਈਟੀਸੀ ਦੇ ਨਾਲ ਹੀ ਟੋਕੀਓ ਵਿੱਚ ਸਤੰਬਰ, 2017 ਵਿੱਚ ਕੀਤਾ ਗਿਆ। ਇਸ ਤੋਂ ਬਾਅਦ ਚੌਥੇ ਜੇਡਬਲਿਊਜੀ-ਡੀਈਟੀਸੀ ਦੇ ਨਾਲ ਨਾਲ ਅਜਿਹਾ ਹੀ ਇੱਕ ਆਯੋਜਨ ਕੀਤਾ ਗਿਆ ਜਿਸ ਵਿੱਚ ਵਪਾਰੀ ਤੋਂ ਵਪਾਰੀ ਤੱਕ ਸਲਾਹ ਮਸ਼ਵਰਾ ਜਪਾਨੀ ਰੱਖਿਆ ਕੰਪਨੀਆਂ ਨਾਲ, ਜੋ ਕਿ ਇਸ ਵਿੱਚ ਹਿੱਸਾ ਲੈਣ ਲਈ ਬੰਗਲੁਰੂ ਅਤੇ ਮੁੰਬਈ ਆਈਆਂ ਸਨ, ਨਾਲ ਭਾਰਤੀ ਰੱਖਿਆ ਸਨਅਤ ਦੇ ਨੁਮਾਇੰਦਿਆਂ ਵਲੋਂ ਕੀਤਾ ਗਿਆ। ਇਹ ਆਯੋਜਨ ਰੱਖਿਆ ਉਤਪਾਦਨ (ਡੀਡੀਪੀ) ਅਤੇ ਐਟਲਾ ਦੀ ਸਰਪ੍ਰਸਤੀ ਹੇਠ ਕੀਤਾ ਗਿਆ।
ਆਪਦਾ ਜ਼ੋਖਿਮ ਵਿੱਚ ਕਮੀ (ਡੀਆਰਆਰ) ਵਿੱਚ ਭਾਰਤ-ਜਪਾਨ ਸਹਿਯੋਗ
ਕਿਉਂਕਿ ਭਾਰਤ ਅਤੇ ਜਪਾਨ ਦੋਵੇਂ ਹੀ ਭੂਚਾਲ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲੇ ਦੁਨੀਆ ਦੇ ਦੇਸ਼ ਹਨ ਇਸ ਲਈ ਇਹ ਦੋਵੇਂ ਤਬਾਹੀ ਜ਼ੋਖਿਮ ਵਿੱਚ ਕਮੀ (ਡੀਆਰਆਰ) ਵਿੱਚ ਸਹਿਯੋਗ ਕਰ ਰਹੇ ਹਨ ਅਤੇ ਉਹ ਜਨਵਰੀ, 2018 ਵਿੱਚ ਹੋਈ ਸੈਂਡਈ ਢਾਂਚੇ ਦੀ ਮੀਟਿੰਗ ਦੀ ਅਗਲੇਰੀ ਕਾਰਵਾਈ ਨੂੰ ਲਾਗੂ ਕਰ ਰਹੇ ਹਨ। ਜਪਾਨ ਨੇ 20 ਹੋਰ ਦੇਸ਼ਾਂ ਨਾਲ ਇੱਕ ਕੌਮਾਂਤਰੀ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੀ ਗਈ ਸੀ ਅਤੇ ਇਸ ਦਾ ਆਯੋਜਨ ਏਸ਼ੀਅਨ ਮਨਿਸਟੀਰੀਅਲ ਕਾਨਫਰੰਸ ਆਨ ਡਿਜ਼ਾਸਟਰ ਰਿਸਕ ਰਿਡਕਸ਼ਨ (ਏਐੱਮਸੀਡੀਆਰਆਰ) ਵੱਲੋਂ ਨਵੀਂ ਦਿੱਲੀ ਵਿੱਚ ਨਵੰਬਰ, 2016 ਨੂੰ ਆਯੋਜਿਤ ਕਾਨਫਰੰਸ ਤੋਂ ਬਾਅਦ ਕੀਤਾ ਗਿਆ ਸੀ। ਇਸ ਕਾਨਫਰੰਸ ਵਿੱਚ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤ ਹੋਰ ਦੇਸ਼ਾਂ ਨਾਲ ਸਹਿਯੋਗ ਕਰਕੇ ਇੱਕ ਕੁਲੀਸ਼ਨ ਬਣਾਉਣਾ ਚਾਹੁੰਦਾ ਹੈ ਤਾਂ ਕਿ ਆਪਦਾ ਰੋਕਣ ਬਾਰੇ ਢਾਂਚਾ ਤਿਆਰ ਕੀਤਾ ਜਾ ਸਕੇ।
ਡੀਆਰਆਰ ਦੇ ਖੇਤਰ ਵਿੱਚ ਭਾਰਤ-ਜਪਾਨ ਸਹਿਯੋਗ ਦੇ ਖੇਤਰ ਵਿੱਚ ਇੱਕ ਅਹਿਮ ਮੀਲ ਪੱਥਰ ਉਸ ਵੇਲੇ ਰੱਖਿਆ ਗਿਆ ਜਦੋਂ ਪ੍ਰਧਾਨ ਮੰਤਰੀ ਅਬੇ ਸਤੰਬਰ, 2017 ਵਿੱਚ ਭਾਰਤ-ਜਪਾਨ ਸਲਾਨਾ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਭਾਰਤ ਆਏ। ਉਸ ਵੇਲੇ ਦੋਹਾਂ ਧਿਰਾਂ ਨੇ ਇੱਕ ਦੋ-ਪੱਖੀ ਐੱਮਓਸੀ ਉੱਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਅਤੇ ਜਪਾਨ ਸਰਕਾਰ ਦੇ ਕੈਬਿਨੈੱਟ ਦਫਤਰ ਵਲੋਂ ਸਹੀ ਪਾਈ। ਇਹ ਸਮਝੌਤਾ ਡੀਆਰਆਰ, ਰੋਕ, ਹੁੰਗਾਰਾ, ਰਿਕਵਰੀ ਅਤੇ ਮੁੜ ਉਸਾਰੀ ਵਿੱਚ ਸਹਿਯੋਗ ਬਾਰੇ ਸੀ। ਇਸ ਵਿੱਚ ਭਾਰਤੀ ਧਿਰ ਵੱਲੋਂ ਰਾਸ਼ਟਰੀ ਤਬਾਹੀ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਐੱਮਓਸੀ ਨੂੰ ਲਾਗੂ ਕਰਨ ਲਈ ਇੱਕ ਨੋਡਲ ਏਜੰਸੀ ਵਜੋਂ ਕੰਮ ਕੀਤਾ। ਐੱਮਓਸੀ ਅਧੀਨ ਡੀਆਰਆਰ ਬਾਰੇ ਪਹਿਲੀ ਜਪਾਨ -ਭਾਰਤ ਵਰਕਸ਼ਾਪ ਨਵੀਂ ਦਿੱਲੀ ਵਿੱਚ ਮਾਰਚ, 2018 ਵਿੱਚ ਹੋਈ ਜਿਸ ਵਿੱਚ 6 ਪਹਿਲਾਂ ਤੋਂ ਮਿੱਥੇ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਇਹ ਸੈਸ਼ਨ ਤਿਆਰੀ, ਪੇਸ਼ਗੀ ਚੇਤਾਵਨੀ ਸਿਸਟਮ ਅਤੇ ਨਿਜੀ ਖੇਤਰ ਦੀ ਪਹੁੰਚ ਨਾਲ ਸਬੰਧਤ ਸਨ। ਵਰਕਸ਼ਾਪ ਵਿੱਚ ਜਪਾਨ ਦੀ ਵਧੀਆ ਤਿਆਰੀ ਬਾਰੇ ਪਹੁੰਚ ਤੋਂ ਇਲਾਵਾ ਦਿਖਾਇਆ ਗਿਆ ਕਿ ਪੇਸ਼ਗੀ ਚੇਤਾਵਨੀ ਸਿਸਟਮ ਵਿੱਚ ਟੈਕਨੋਲੋਜੀਆਂ ਕਿਵੇਂ ਕੰਮ ਕਰਦੀਆਂ ਹਨ ਅਤੇ ਉਸ ਨੇ ਤਬਾਹੀ ਪ੍ਰਬੰਧਾਂ ਸੰਬੰਧੀ ਤਿਆਰੀ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਵਰਕਸ਼ਾਪ ਦੇ ਆਧਾਰ ਉੱਤੇ ਭੂਚਾਲਾਂ ਸਬੰਧੀ ਪੇਸ਼ਗੀ ਜਾਣਕਾਰੀ ਅਤੇ ਚੇਤਾਵਨੀ ਸਿਸਟਮ, ਤਬਾਹੀ ਜ਼ੋਖਿਮ ਜਾਇਜ਼ਾ, ਖਾਸ ਤੌਰ ਤੇ ਭੂਚਾਲਾਂ ਦੇ ਆਧਾਰ ਉੱਤੇ ਜਨ ਜਾਗਰੂਕਤਾ ਬਾਰੇ ਚੰਗੇ ਢੰਗਾਂ (ਉਦਾਹਰਣ ਵਜੋਂ ਨਕਲੀ ਮਸ਼ਕਾਂ ਰਾਹੀਂ) ਰਾਹੀਂ ਜਾਣੂ ਕਰਵਾਇਆ ਗਿਆ ਅਤੇ ਠੋਸ ਕਾਰਵਾਈ ਬਾਰੇ ਕਦਮਾਂ ਦੀ ਪਛਾਣ ਕੀਤੀ ਗਈ ਤਾਂ ਕਿ ਇਸ ਖੇਤਰ ਵਿੱਚ ਭਾਰਤ-ਜਪਾਨ ਸਹਿਯੋਗ ਨੂੰ ਅੱਗੇ ਲਿਜਾਇਆ ਜਾ ਸਕੇ।
ਦੂਸਰੀ ਵਰਕਸ਼ਾਪ ਦਾ ਆਯੋਜਨ ਟੋਕੀਓ ਵਿੱਚ 15 ਅਕਤੂਬਰ, 2018 ਨੂੰ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਤਿੰਨ ਵਿਸ਼ਿਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ। (ੳ) ਮਸ਼ਕ ਅਤੇ ਟ੍ਰੇਨਿੰਗ, (ਅ) ਮੌਸਮ ਸਬੰਧੀ ਰੁਕਾਵਟਾਂ ਜਿਵੇਂ ਕਿ ਦੋਹਾਂ ਦੇਸ਼ਾਂ ਵਿੱਚ 2018 ਵਿੱਚ ਭਾਰੀ ਹੜਾਂ ਕਾਰਣ ਪੈਦਾ ਹੋਈਆਂ ਸਨ ਅਤੇ (ੲ) ਨੀਤੀ ਅਤੇ ਤਕਨਾਲੋਜੀਕਲ ਸੰਦਰਭਾਂ ਵਿੱਚ ਪੇਸ਼ਗੀ ਚੇਤਾਵਨੀ ਸਿਸਟਮ।
ਜਪਾਨ ਦੀ ਓਡੀਏ ਦੀ ਡੀਆਰਆਰ ਨਾਲ ਸਬੰਧਤ – ਉਪਰੋਕਤ ਤੋਂ ਇਲਾਵਾ ਜਪਾਨ ਭਾਰਤ ਨੂੰ ਆਪਣੇ ਲਚੀਲੇ ਢਾਂਚੇ ਦੇ ਵਿਕਾਸ ਰਾਹੀਂ, ਜੰਗਲੀ ਖੇਤਰਾਂ ਵਿੱਚ ਕੁਦਰਤੀ ਆਪਦਾ ਪ੍ਰਬੰਧਨ ਬਾਰੇ ਤਕਨੀਕੀ ਸਹਿਯੋਗ ਅਤੇ ਪਹਾੜੀ ਹਾਈਵੇਜ਼ ਦੇ ਟਿਕਾਊ ਵਿਕਾਸ ਰਾਹੀਂ ਮਦਦ ਪ੍ਰਦਾਨ ਕਰ ਰਿਹਾ ਹੈ।
ਭਾਰਤ-ਜਪਾਨ ਵਿਗਿਆਨ ਅਤੇ ਤਕਨਾਲੋਜੀ ਅਤੇ ਅਕਾਦਮਿਕ ਸਹਿਯੋਗ ਬਾਰੇ ਢਾਂਚਾ
ਭਾਰਤ-ਜਪਾਨ ਵਿਗਿਆਨ ਅਤੇ ਤਕਨਾਲੋਜੀ (ਐੱਸਐਂਡਟੀ) ਸਹਿਯੋਗ 1985 ਵਿੱਚ ਇੱਕ ਅੰਤਰ ਸਹਿਕਾਰੀ ਸਮਝੌਤੇ ਰਾਹੀਂ ਸ਼ੁਰੂ ਹੋਇਆ। ਦੋ-ਪੱਖੀ ਐੱਸਐਂਡਟੀ ਸਹਿਯੋਗ ਵਿੱਚ 1993 ਵਿੱਚ ਭਾਰਤ-ਜਪਾਨ ਸਾਇੰਸ ਕੌਂਸਲ (ਆਈਜੇਐੱਸਸੀ) ਦੀ ਸਥਾਪਨਾ ਤੋਂ ਬਾਅਦ ਹੋਰ ਵਾਧਾ ਹੋਇਆ। ਇਸ ਕੌਂਸਲ ਦੀਆਂ ਹੁਣ ਤੱਕ 19 ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਨੇ 250 ਸਾਂਝੇ ਪ੍ਰਾਜੈਕਟਾਂ ਦੀ ਹਮਾਇਤ ਕੀਤੀ ਹੈ, ਵਿਗਿਆਨੀਆਂ ਦੇ 1600 ਤੋਂ ਵੱਧ ਵਟਾਂਦਰਾ ਦੌਰੇ ਕਰਵਾਏ ਹਨ, 65 ਸਾਂਝੇ ਸੈਮੀਨਰ/ ਵਰਕਸ਼ਾਪਾਂ ਦਾ ਆਯੋਜਨ ਕਰਵਾਇਆ ਹੈ ਅਤੇ 9 ਏਸ਼ੀਆਈ ਅਕਾਦਮਿਕ ਸੈਮੀਨਾਰ ਅਤੇ 10 ਰਮਨ-ਮਿਜ਼ੁਸ਼ੀਮਾ ਲੈਕਚਰ ਕਰਵਾਏ ਹਨ।
2006 ਵਿੱਚ ਡੀਐਸਟੀ ਨੇ ਦੁਵੱਲੇਪਨ ਅਤੇ ਸਾਂਝੀ ਫੰਡਿੰਗ ਦੇ ਸਿਧਾਂਤ ਉੱਤੇ ਇਕ ਕੀਮਤ ਅਧਾਰਤ ਭਾਈਵਾਲੀ ਜਪਾਨ ਸੁਸਾਇਟੀ ਫਾਰ ਦਿ ਪ੍ਰਮੋਸ਼ਨ ਆਵ੍ ਸਾਇੰਸ (ਜੇਐੱਸਪੀਐੱਸ) ਅਤੇ ਜਪਾਨ ਸਾਇੰਸ ਐਂਡ ਟੈਕਨੋਲੋਜੀ (ਜੇਐੱਸਟੀ) ਨਾਲ ਸਿੱਖਿਆ, ਸਭਿਆਚਾਰ, ਖੇਡ , ਸਾਇੰਸ ਅਤੇ ਟੈਕਨੋਲੋਜੀ (ਮੈਕਸਟ) ਰਾਹੀਂ ਦੀ ਸ਼ੁਰੂਆਤ ਕੀਤੀ। ਉਸ ਵੇਲੇ ਤੋਂ ਕਈ ਸੰਸਥਾਗਤ ਸਮਝੌਤੇ/ਐੱਮਓਯੂ ਲਾਈਫ ਸਾਇੰਸਿਜ਼, ਮੈਟੀਰੀਅਲ ਸਾਇੰਸਿਜ਼, ਉੱਚ ਊੁਰਜਾ ਫਿਜ਼ਿਕਸ, ਆਈ ਸੀ ਟੀ, ਬਾਇਓਟੈਕਨੋਲੋਜੀ , ਸਿਹਤ ਸੰਭਾਲ, ਹੈਵੀ ਆਇਨ ਰੇਡੀਓਥੈਰੈਪੀ, ਮੀਥੇਨ ਹਾਈਡਰੇਟ, ਰੋਬੋਟਿਕਸ, ਉਰਜਾ ਦੇ ਬਦਲਵੇਂ ਸੋਮੇ, ਮੈਰੀਨ ਅਤੇ ਅਰਥ ਸਾਇੰਸਿਜ਼ ਐਂਡ ਟੈਕਨੋਲੋਜੀ , ਬਾਹਰਲੇ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਦੇ ਵਿਸ਼ਿਆਂ ਉੱਤੇ ਦੋਹਾਂ ਦੇਸ਼ਾਂ ਦੀਆਂ ਸਾਇੰਸਿਜ਼ ਏਜੰਸੀਆਂ ਦਰਮਿਆਨ ਕੀਤੇ ਗਏ।
ਤਾਜ਼ਾ ਪਹਿਲਕਦਮੀਆਂ
ਆਈਸੀਟੀ (ਇੰਟਰਨੈਟ ਆਵ੍ ਥਿੰਗਜ਼, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਬਿੱਗ ਡਾਟਾ ਐਨਾਲਿਟਿਕਸ) ਦੇ ਖੇਤਰ ਵਿੱਚ ਭਾਰਤ-ਜਪਾਨ ਸਾਂਝੀ ਲੈਬਾਰਟਰੀ, ਟੋਕੀਓ ਯੂਨੀਵਰਸਿਟੀ ਅਤੇ ਆਈ ਆਈ ਟੀ ਬੰਬਈ ਦਰਮਿਆਨ ”ਆਰਕੀਟੈਕਟਿੰਗ ਇੰਟੈਲੀਜੈਂਟ ਡਿਪੈਂਡੇਬਲ ਸਾਈਬਰ ਫਿਜ਼ੀਕਲ ਸਿਸਟਮ ਟਾਰਗੈੱਟਿੰਗ ਆਈਓਟੀ ਐਂਡ ਮੋਬਾਈਲ ਬਿੱਗ ਡਾਟਾ ਅਨੈਲਸਿਜ਼,” ਟੋਕੀਓ ਯੂਨੀਵਰਸਿਟੀ ਅਤੇ ਆਈ ਆਈ ਟੀ ਹੈਦਰਾਬਾਦ ਦਰਮਿਆਨ ”ਬਦਲ ਰਹੇ ਮੌਸਮ ਦੌਰਾਨ ਟਿਕਾਊ ਫਸਲ ਉਤਪਾਦਨ ਲਈ ਡਾਟਾ ਸਾਇੰਸ ਅਧਾਰਿਤ ਫਾਰਮਿੰਗ ਸਹਾਇਤਾ ਸਿਸਟਮ” ਅਤੇ ਕਯੂਸ਼ੂ ਯੂਨੀਵਰਸਿਟੀ ਅਤੇ ਆਈਆਈਟੀ ਦਿੱਲੀ ਦਰਮਿਆਨ ”ਸਕਿਓਰਟੀ ਇਨ ਦਿ ਇੰਟਰਨੈੱਟ ਆਵ੍ ਥਿੰਗਸ਼ਪੇਸ”।
ਨੌਜਵਾਨ ਖੋਜਕਾਰਾਂ ਲਈ ਡੀਐਸਟੀ-ਜੇਐੱਸਪੀਐੱਸ ਫੈਲੋਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ
ਕੇਈਕੇ ਸਕੂਬਾ ਵਿਖੇ ਅਡਵਾਂਸਡ ਮੈਟੀਰੀਅਲਜ਼ ਰਿਸਰਚ ਲਈ ਇੰਡੀਅਨ ਬੀਮ ਲਾਈਨ ਦੇ ਦੂਜੇ ਪੜਾਅ ਲਈ ਸਮਝੌਤਾ।
ਟਿਕਾਊ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਖੋਜ ਭਾਈਵਾਲੀ ਸੈਟਰੈਪਸ) ਪ੍ਰੋਗਰਾਮ ਅਧੀਨ ਇਕ ਪ੍ਰੋਜੈਕਟ ”ਸਮਾਰਟ ਸਿਟੀਜ਼ ਡਿਵੈਲਪਮੈਂਟ ਫਾਰ ਅਮਰਜਿੰਗ ਕੰਟਰੀਜ਼ ਬਾਇ ਮਲਟੀਮੋਡਲ ਟਰਾਂਸਪੋਰਟ ਸਿਸਟਮ ਬੇਸਡ ਆਨ ਸੈਂਸਿੰਗ , ਨੈੱਟਵਰਕ ਐਡ ਬਿੱਗ ਡਾਟਾ ਅਨੈਲਸਿਲਜ਼ ਆਵ੍ ਰੀਜਨਲ ਟਰਾਂਸਪੋਰਟੇਸ਼ਨ” ਜਿਸ ਦੀ ਸ਼ੁਰੂਆਤ 2017 ਵਿੱਚ ਹੋਈ ਸੀ।
”ਵਿਗਿਆਨ ਵਿੱਚ ਜਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ (ਸਕੂਰਾ ਸਾਇੰਸ ਪਲਾਨ) , ਅਧੀਨ 655 ਵਿਦਿਆਰਥੀ ਅਤੇ ਸੁਪਰਵਾਈਜ਼ਰ ਮਾਰਚ 2018 ਦੇ ਪ੍ਰੋਗਰਾਮ ਅਧੀਨ ਅਪ੍ਰੈਲ 2017 ਤੋਂ ਜਪਾਨ ਗਏ। 39 ਵਿਦਿਆਰਥੀ ਡੀ ਐਸ ਟੀ ਵਲੋਂ ਚੁਣੇ ਗਏ, ਜੋ ਕਿ ਇੰਸਪਾਇਰ ਪੁਰਸਕਾਰ ਜੇਤੂ ਸਨ। ਉਹ ਵੀ ਇਸ ਪ੍ਰੋਗਰਾਮ ਅਧੀਨ ਮਈ 2018 ਵਿੱਚ ਜਪਾਨ ਗਏ।
ਜਪਾਨ ਦੇ ਸਕੂਬਾ ਵਿਖੇ ਡੀਬੀਟੀ-ਏਆਈਐਸਟੀ ਅਡਵਾਂਸਡ ਇੰਟਰਨੈਸ਼ਨਲ ਲੈਬਾਰਟਰੀ ਫਾਰ ਡਵਾਂਸਡ ਬਾਇਓਮੈਡੀਸਨ (ਡੀਏਆਈਐਲਏਬੀ) ਤੇ ਸਿਕਸ ਸਿਸਟਰਜ਼ (ਸੈਟੇਲਾਈਟ ਇੰਟਰਨੈਸ਼ਨਲ ਇੰਸਟੀਟਿਊਟ ਫਾਰ ਸਪੈਸ਼ਲ ਟ੍ਰੇਨਿੰਗ ਐਜੂਕੇਸ਼ਨ ਐਂਡ ਰਿਸਰਚ) ਦਵਾਈਆਂ ਦੇ ਵਿਕਾਸ ਅਤੇ ਭਾਰਤ ਵਿੱਚ ਬਿਮਾਰੀਆਂ ਦੇ ਇਲਾਜ ਲਈ ਕਾਇਮ ਕੀਤੀ ਗਈ।
ਪ੍ਰਿਥਵੀ ਵਿਗਿਆਨ ਮੰਤਰਾਲਾ, ਭਾਰਤ ਸਰਕਾਰ (ਐੱਮਓਈਐੱਸ) ਅਤੇ ਜਪਾਨ ਏਜੰਸੀ ਫਾਰ ਮੈਰੀਨ-ਅਰਥ ਸਾਇੰਸ ਐਂਡ ਟੈਕਨੋਲੋਜੀ (ਜੈੱਮਸਟੈੱਕ) ਨੇ ਇੱਕ ਸਹਿਮਤੀ ਪੱਤਰ ਉੱਤੇ ਨਵੰਬਰ, 2016 ਨੂੰ ਹਸਤਾਖਰ ਕੀਤੇ। ਇਹ ਸਹਿਮਤੀ ਪੱਤਰ ਸਮੁੰਦਰ ਅਤੇ ਪ੍ਰਿਥਵੀ ਸਾਇੰਸ ਅਤੇ ਤਕਨਾਲੋਜੀ ਵਿੱਚ ਸਹਿਯੋਗ ਬਾਰੇ ਸੀ।
ਡੀਬੀਟੀ ਅਤੇ ਏਆਈਐੱਸਟੀ ਦਰਮਿਆਨ ਸਤੰਬਰ, 2017 ਵਿੱਚ ਹੋਏ ਸਿਖਰ ਸੰਮੇਲਨ ਦੌਰਾਨ ਇੱਕ ਸਾਂਝਾ ਸਮਝੌਤਾ ਹੋਇਆ ਜਿਸ ਅਧੀਨ ”ਡੀਬੀਟੀ-ਏਆਈਐੱਸਟੀ ਇੰਟਰਨੈਸ਼ਨਲ ਸੈਂਟਰ ਫਾਰ ਟ੍ਰਾਂਜ਼ੀਸ਼ਨਲ ਐਂਡ ਇਨਵਾਇਰਨਮੈਂਟਲ ਰਿਸਰਚ (ਡਾਇਆਸੈਂਟਰ)” ਕਾਇਮ ਕਰਨ ਦਾ ਪ੍ਰਬੰਧ ਹੈ।
ਨੈਸ਼ਨਲ ਇੰਸਟੀਟਿਊਟ ਫਾਰ ਕਵੈਂਟਮ ਐਂਡ ਰੇਡੀਓਲਾਜੀਕਲ ਸਾਇੰਸ ਐਂਡ ਟੈਕਨੋਲੋਜੀ (ਕਿਊਐਸਟੀ) ਅਤੇ ਟਾਟਾ ਮੈਡੀਕਸ ਸੈਂਟਰ, ਕੋਲਕਾਤਾ ਦਰਮਿਆਨ ਹੈਵੀ ਆਇਨ ਰੇਡੀਓਥੈਰੇਪੀ ਬਾਰੇ ਇੱਕ ਸਹਿਯੋਗ ਪੱਤਰ ਸਤੰਬਰ, 2017 ਵਿੱਚ ਹੋਇਆ।
ਪੁਲਾੜ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਜਪਾਨ ਐਰੋਸਪੇਸ ਐਕਪਲੋਰੇਸ਼ਨ ਏਜੰਸੀ (ਜਾਕਸਾ) ਦਰਮਿਆਨ ਨਵੰਬਰ 2016 ਵਿੱਚ ਹੋਏ ਐਮਓਯੂ ਦੇ ਆਧਾਰ ਉੱਤੇ ਇਸਰੋ ਅਤੇ ਜਾਕਸਾ ਦੇ ਦੂਜੇ ਸੰਯੁਕਤ ਵਰਕਿੰਗ ਗਰੁੱਪ ਦੀ ਮੀਟਿੰਗ ਸਤੰਬਰ, 2018 ਵਿੱਚ ਹੋਈ ਜਿਸ ਵਿੱਚ ਕੰਮਕਾਜੀ ਖੇਤਰਾਂ ਬਾਰੇ ਚਰਚਾ ਹੋਈ।
ਇਸਰੋ ਅਤੇ ਜਾਕਸਾ ਨੇ ਸਾਂਝੇ ਲਿਊਨਰ ਪੋਲਰ ਐਕਪਲੋਰੇਸ਼ਨ ਮਿਸ਼ਨ ਬਾਰੇ ਦਸੰਬਰ, 2017 ਵਿੱਚ ਪ੍ਰੀਫੇਸ ਏ ਸਟਡੀ ਅਤੇ ਫੇਸ-ਏ ਸਟਡੀ (ਆਈਏ) ਸਮਝੌਤੇ ਉੱਤੇ ਦਸਤਖਤ ਕੀਤੇ ਅਤੇ ਇਸਰੋ ਅਤੇ ਜਾਕਸਾ ਨੇ ਮਾਰਚ, 2018 ਵਿੱਚ ਸਫਲਤਾ ਨਾਲ ਵਿਹਾਰਕਤਾ ਅਧਿਐਨ ਰਿਪੋਰਟ ਨੂੰ ਮੁਕੰਮਲ ਕੀਤਾ।
ਇਸਰੋ ਅਤੇ ਜਾਕਸਾ ਨੇ ਜੂਨ, 2018 ਵਿੱਚ ਵਰਖਾ ਉਤਪਾਦਾਂ ਵਿੱਚ ਜਾਇਜ਼ਤਾ, ਸੁਧਾਰ ਅਤੇ ਵਰਤੋਂ ਬਾਰੇ ਉਪਗ੍ਰਹਿ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਦੀ ਵਰਤੋਂ ਕਰਕੇ ਅਤੇ ਜ਼ਮੀਨੀ ਮਿਣਤੀ ਕਰਨ ਨਾਲ ਸਬੰਧਤ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ।
ਭਾਰਤ ਦੇ ਪੁਲਾੜ ਵਿਭਾਗ (ਡੀਓਐਸ), ਇਸਰੋ, ਸਿੱਖਿਆ, ਸੱਭਿਆਚਾਰ, ਖੇਡ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ (ਮੈਕਸਟ) ਜਪਾਨ ਅਤੇ ਜਾਕਸਾ ਵੱਲੋਂ ਸਾਂਝੇ ਤੌਰ ‘ਤੇ ਏਸ਼ੀਆ ਪੈਸੀਫਿਕ ਰਿਜਨਲ ਸਪੇਸ ਏਜੰਸੀ ਫੋਰਮ (ਏਪੀਆਰਐਸਏਐਫ-24)ਦੇ 24ਵੇਂ ਸੈਸ਼ਨ ਦਾ ਆਯੋਜਨ ਨਵੰਬਰ, 2017 ਵਿੱਚ ਬੰਗਲੁਰੂ ਵਿੱਚ ਕੀਤਾ ਗਿਆ ਜਿੱਥੇ ਕਿ ਸਾਂਝਾ ਬਿਆਨ ਜਾਰੀ ਕੀਤਾ ਗਿਆ।
ਖੋਜ ਅਤੇ ਅਕਾਦਮਿਕ ਭਾਈਵਾਲੀ
ਓਮਰੋਨ ਕਾਰਪੋਰੇਸ਼ਨ, ਰਿਸੂਮੇਕਨ ਯੂਨੀਵਰਸਿਟੀ ਦੇ ਦਿ ਗ੍ਰੈਜੂਏਟ ਸਕੂਲ ਆਵ੍ ਇਨਫਾਰਮੇਸ਼ਨ ਸਾਇੰਸ ਐਂਡ ਇੰਜੀਨੀਅਰਿੰਗ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਹੈਦਰਾਬਾਰ ਦਰਮਿਆਨ ਨਵੰਬਰ, 2017 ਵਿੱਚ ਇਨਟਰਨਸ਼ਿਪ ਪ੍ਰੋਗਰਾਮ ਬਾਰੇ ਇੱਕ ਮੈਮੋਰੰਡਮ ਉੱਤੇ ਦਸਤਖਤ ਕੀਤੇ ਗਏ।
ਹੀਰੋਸ਼ੀਮਾ ਯੂਨੀਵਰਸਿਟੀ ਨੇ 8 ਭਾਰਤੀ ਸੰਸਥਾਨਾਂ ਨਾਲ ਸਮਝੌਤਿਆਂ ਦੇ ਮੈਮੋਰੰਡਮ ਉੱਤੇ ਹੇਠ ਲਿਖੇ ਅਨੁਸਾਰ ਦਸਤਖਤ ਕੀਤੇ –
1. ਕੌਂਸਲ ਆਵ੍ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਰਾਹੀਂ ਸੀਐਸਆਈਆਰ – ਸੈਂਟਰਲ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਇੰਸਟੀਟਿਊਟ (ਸੀਐੱਸਆਈਆਰ-ਸੀਈਈਆਰਆਈ), ਪਿਲਾਨੀ, ਭਾਰਤ ਅਤੇ ਹੀਰੋਸ਼ੀਮਾ ਯੂਨੀਵਰਸਿਟੀ ਜਪਾਨ ਦਰਮਿਆਨ ਖੋਜ, ਅਕਾਦਮਿਕ ਅਤੇ ਵਿੱਦਿਅਕ ਵਟਾਂਦਰੇ ਦੇ ਕੌਮਾਂਤਰੀ ਸਹਿਯੋਗ (ਦਸੰਬਰ, 2017) ਦੇ ਸਹਿਮਤੀ ਪੱਤਰ ਨਾਲ ਸੰਲਗਨ।
2. ਅਕਾਦਮਿਕ ਅਤੇ ਵਿੱਦਿਅਕ ਵਟਾਂਦਰੇ ਬਾਰੇ ਸਮਝੌਤਾ ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਅਤੇ ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ ਐਂਡ ਸਾਇੰਸ, ਪਿਲਾਨੀ, ਭਾਰਤ (ਬੀਆਈਟੀਐੱਸ-ਪੀ) ਅਕਾਦਮਿਕ ਅਤੇ ਵਿੱਦਿਅਕ ਵਟਾਂਦਰਾ ਸਮਝੌਤੇ ਦਾ ਮੈਮੋਰੰਡਮ (ਦਸੰਬਰ, 2017)।
3. ਅਕਾਦਮਿਕ ਅਤੇ ਵਿੱਦਿਅਕ ਵਟਾਂਦਰਾ ਬਾਰੇ ਸਮਝੌਤਾ ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਅਤੇ ਇੰਡੀਆਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਬੰਬਈ, ਭਾਰਤ (ਆਈਆਈਟੀ ਬੰਬਈ) ਅਕਾਦਮਿਕ ਅਤੇ ਵਿੱਦਿਅਕ ਵਟਾਂਦਰਾ ਮੈਮੋਰੰਡਮ (ਜਨਵਰੀ, 2018)।
4. ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਅਤੇ ਇੰਡੀਅਨ ਇੰਸਟੀਟਿਊਟ ਆਵ੍ ਇੰਜੀਨੀਅਰਿੰਗ ਸਾਇੰਸ ਐੰਡ ਟੈਕਨੋਲੋਜੀ ਸ਼ਿਬਪੁਰ, ਭਾਰਤ ਦਰਮਿਆਨ ਅਕਾਦਮਿਕ ਅਤੇ ਵਿੱਦਿਅਕ ਵਟਾਂਦਰੇ ਬਾਰੇ ਮੈਮੋਰੰਡਮ (ਜਨਵਰੀ, 2018) ।
5. ਹੀਰੋਸ਼ੀਮਾ ਯੂਨੀਵਰਸਿਟੀ ਜਪਾਨ ਅਤੇ ਸੀਐੱਸਆਈਆਰ-ਸੈਂਟਰਲ ਮੈਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-ਸੀਐੱਮਈਆਰਆਈ) ਵਿੱਚ ਵਿਦਿਆਰਥੀਆਂ ਦੇ ਵਟਾਂਦਰੇ ਬਾਰੇ ਮੈਮੋਰੰਡਮ (ਜਨਵਰੀ, 2018)।
6. ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਅਹਿਮਦਾਬਾਦ (ਆਈਆਈਐੱਮਏ) ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਦਰਮਿਆਨ ਵਿਦਿਆਰਥੀਆਂ ਦੇ ਵਟਾਂਦਰੇ ਬਾਰੇ ਸਹਿਮਤੀ ਸਹਿਮਤੀ ਪੱਤਰ(ਅਪ੍ਰੈਲ, 2018)।
7. ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਦਿੱਲੀ, ਭਾਰਤ ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਦਰਮਿਆਨ ਅਕਾਦਮਿਕ ਅਤੇ ਵਿੱਦਿਅਕ ਵਟਾਂਦਰੇ ਬਾਰੇ ਸਹਿਮਤੀ ਮੈਮੋਰੰਡਮ (ਮਈ, 2018)।
8. ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਹੈਦਰਾਬਾਦ, ਭਾਰਤ ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਦਰਮਿਆਨ ਅਕਾਦਮਿਕ ਅਤੇ ਵਿੱਦਿਅਕ ਵਟਾਂਦਰੇ ਬਾਰੇ ਐੱਮਓਯੂ (ਅਕਤੂਬਰ, 2018)।
ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਪ੍ਰਮਾਣੂ ਸਿਸਟਮ ਸੇਫਟੀ ਇੰਜੀਨੀਅਰਿੰਗ ਵਿਭਾਗ, ਨਾਗਾਓਕੇ ਯੂਨੀਵਰਸਿਟੀ ਆਵ੍ ਟੈਕਨੋਲੋਜੀ ਜਪਾਨ ਨੇ ਅਕਾਦਮਿਕ ਅਤੇ ਖੋਜ ਸਹਿਯੋਗ ਬਾਰੇ ਕ੍ਰਮਵਾਰ ਦੋ ਸਮਝੌਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਤਿਰੂਪਤੀ (ਜਨਵਰੀ, 2018) ਅਤੇ ਸਕੂਲ ਆਵ੍ ਇੰਜੀਨੀਅਰਿੰਗ, ਡਿਸਿਪਲਨ ਆਵ੍ ਮੈਟਾਲਰਜੀ ਇੰਜੀਨੀਅਰਿੰਗ ਐਂਡ ਮੈਟੀਰੀਅਲ ਸਾਇੰਸ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਇੰਦੌਰ (ਜੁਲਾਈ, 2018) ਨਾਲ ਕੀਤੇ।
ਨਾਗਾਸਾਕੀ ਯੂਨੀਵਰਸਿਟੀ ਨੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਜ਼), ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਐਸਸੀ) ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਦਿੱਲੀ (ਆਈਆਈਟੀ, ਦਿੱਲੀ) ਨਾਲ ਕ੍ਰਮਵਾਰ ਵਿੱਦਿਅਕ ਅਤੇ ਅਕਾਦਮਿਕ ਖੋਜ ਵਿੱਚ ਸਹਿਯੋਗ ਬਾਰੇ ਜੁਲਾਈ, 2018 ਵਿੱਚ ਤਿੰਨ ਇਰਾਦਾ ਪੱਤਰਾ (ਲੈਟਰ ਆਵ੍ ਇੰਟੈਂਟ) ਉੱਤੇ ਦਸਤਖਤ ਕੀਤੇ।
ਸ਼ਿਜ਼ੂਓਕਾ ਯੂਨੀਵਰਸਿਟੀ, ਜਪਾਨ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਐਸਏਐਸ ਨਗਰ ਦਰਮਿਆਨ ਅਕਤੂਬਰ, 2018 ਨੂੰ ਐੱਮਓਯੂ ਉੱਤੇ ਹਸਤਾਖਰ ਹੋਏ।
ਹੋਕਾਇਡੋ ਯੂਨੀਵਰਸਿਟੀ ਨੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਬਾਂਬੇ (ਜਨਵਰੀ, 2018), ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਮਦਰਾਸ (ਮਾਰਚ, 2018), ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਹੈਦਰਾਬਾਦ (ਅਪ੍ਰੈਲ, 2018) ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ , ਕਾਨ੍ਹਪੁਰ (ਅਕਤੂਬਰ, 2018) ਨਾਲ ਕ੍ਰਮਵਾਰ ਅਕਾਦਮਿਕ ਵਟਾਂਦਰੇ ਅਤੇ ਵਿਦਿਆਰਥੀ ਵਟਾਂਦਰੇ ਬਾਰੇ ਚਾਰ ਸਹਿਮਤੀ ਪੱਤਰਾਂ ਉੱਤੇ ਹਸਤਾਖਰ ਕੀਤੇ।
ਸੀਐੱਸਆਈਆਰ, ਇੰਡੀਆ ਅਤੇ ਰਿਸਰਚ ਸੈਂਟਰ ਫਾਰ ਅਡਵਾਂਸਡ ਸਾਇੰਸ ਐਂਡ ਟੈਕਨੋਲੋਜੀ (ਰਕਾਸਟ), ਯੂਨੀਵਰਸਿਟੀ ਆਵ੍ ਟੋਕੀਓ ਦਰਮਿਆਨ ਮੈਕਾਟ੍ਰੋਨਿਕਸ, ਜਿਸ ਵਿੱਚ ਰੋਬੋਟਿਕਸ, ਸਰਫੇਸ ਇੰਜੀਨੀਅਰਿੰਗ, ਐਨਰਜੀ ਸਟੋਰੇਜ (ਵਿਸ਼ੇਸ਼ ਤੌਰ ਤੇ ਸੂਰਜੀ ਤੋਂ ਰਸਾਇਣਕ) ਅਤੇ ਓਪਟੋਇਲੈਕਟ੍ਰੌਨਿਕਸ ਵਿੱਚ ਅਕਤਬੂਰ 2018 ਨੂੰ ਐਮਓਯੂ ਉੱਤੇ ਦਸਤਖਤ ਹੋਏ।
ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ), ਭਾਰਤ ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਦਰਮਿਆਨ ਖੋਜ ਭਾਈਵਾਲੀ ਲਈ ਅਕਤੂਬਰ, 2018 ਵਿੱਚ ਐੱਮਓਯੂ ਉੱਤੇ ਹਸਤਾਖ਼ਰ।
ਨਾਗਾਸਾਕੀ ਯੂਨੀਵਰਸਿਟੀ ਅਤੇ ਆਈਆਈਆਈ-ਟੀਡੀਐਮ ਦਰਮਿਆਨ ਇੰਡੋ-ਜਪਾਨ ਗਲੋਬਲ ਸਟਾਰਟ ਅੱਪ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਅਕਤੂਬਰ, 2018 ਵਿੱਚ ਸਮਝੌਤੇ ਉੱਤੇ ਹਸਤਾਖਰ।
ਇੰਡੀਅਨ ਇੰਸਟੀਟਿਊਟ ਆਵ੍ ਇਨੋਵੇਟਿਵ ਰਿਸਰਚ, ਟੋਕੀਓ ਯੂਨੀਵਰਸਿਟੀ ਆਵ੍ ਟੈਕਨੋਲੋਜੀ , ਜਪਾਨ ਅਤੇ ਕੌਂਸਲ ਆਵ੍ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ), ਭਾਰਤ ਦਰਮਿਆਨ ਸਹਿਯੋਗ ਬਾਰੇ ਸਮਝੌਤੇ ਉੱਤੇ ਦਸਤਖਤ ਅਕਤੂਬਰ, 2018 ਵਿੱਚ ਹੋਏ।
ਨੈਸ਼ਨਲ ਇੰਸਟੀਟਿਊਟ ਆਵ੍ ਪੋਲਰ ਰਿਸਰਚ (ਨਾਈਪਰ) ਜਪਾਨ ਅਤੇ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ ਆਵ੍ ਇੰਡੀਆ ਆਨ ਪੋਲਰ ਰਿਸਰਚ (ਐੱਨਸੀਪੀਓਆਰ) ਦਰਮਿਆਨ ਸਹਿਯੋਗ ਪੱਤਰ ਉੱਤੇ ਅਕਤੂਬਰ, 2018 ਨੂੰ ਹਸਤਾਖ਼ਰ ਹੋਏ।
ਭਵਿੱਖ ਦੀਆਂ ਪਹਿਲਕਦਮੀਆਂ
ਦੋਹਾਂ ਧਿਰਾਂ ਨੇ ਮੌਸਮ ਦੀ ਭਵਿੱਖਬਾਣੀ, ਸਮੁੰਦਰ ਸਬੰਧੀ ਭਵਿੱਖ ਬਾਣੀ ਅਤੇ ਕੁਝ ਹੋਰ ਖੇਤਰਾਂ ਲਈ ਸਾਂਝੀ ਖੋਜ ਦਾ ਪ੍ਰਸਤਾਵ ਰੱਖਿਆ ਹੈ। ਜੇਐਸਟੀ ਅਤੇ ਡੀਐਸਟੀ ਦਰਮਿਆਨ ਆਈਸੀਟੀ ਦੇ ਖੇਤਰ ਵਿੱਚ ਭਾਰਤ-ਜਪਾਨ ਸੰਯੁਕਤ ਖੋਜ ਲੈਬਾਰਟਰੀ ਪ੍ਰੋਗਰਾਮ ਬਾਰੇ ਦੋਵੇਂ ਧਿਰਾਂ ਕੁਝ ਸਰਗਰਮੀਆਂ ਬਾਰੇ ਵਿਚਾਰ ਕਰ ਰਹੇ ਹਨ ਤਾਂ ਕਿ ਸਹਿਯੋਗ ਵਿੱਚ ਹੋਰ ਵਾਧਾ ਹੋ ਸਕੇ। ਇਸਰੋ ਅਤੇ ਜਾਕਸਾ ਦਰਮਿਆਨ ਸਾਂਝੇ ਲਿਊਨਰ ਪੋਲਰ ਐਕਪਲੋਰੇਸ਼ਨ ਮਿਸ਼ਨ ਬਾਰੇ ਦੋਵੇਂ ਧਿਰਾਂ ਸਾਂਝਾ ਅਧਿਐਨ ਜਾਰੀ ਰੱਖਣਗੀਆਂ ਤਾਂ ਕਿ ਵਿਕਾਸ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ ਅਤੇ ਜਿਸ ਦਾ ਟੀਚਾ 2020 ਦੇ ਸ਼ੁਰੂ ਵਿੱਚ ਮਿਸ਼ਨ ਨੂੰ ਭੇਜਣ ਦਾ ਹੋਵੇ।
ਭਾਰਤ ਵਿੱਚ ਜਪਾਨੀ ਭਾਸ਼ਾ ਦੀ ਸਿੱਖਿਆ ਦੀ ਪ੍ਰਮੋਸ਼ਨ
1. ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਜਪਾਨੀ ਭਾਸ਼ਾ ਦੇ ਪੇਸ਼ੇਵਰਾਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਅਤੇ ਜਪਾਨ ਦੇ ਪ੍ਰਧਾਨ ਮੰਤਰੀਆਂ ਨੇ ਜਪਾਨੀ ਭਾਸ਼ਾ ਦੀ ਸਿੱਖਿਆ ਦਾ ਭਾਰਤ ਵਿੱਚ ਪ੍ਰਸਾਰ ਕਰਨ ਦੀ ਅਹਿਮੀਅਤ ਨੂੰ ਮਹਿਸੂਸ ਕੀਤਾ ਤਾਂ ਕਿ ਵੱਖ ਵੱਖ ਖੇਤਰਾਂ ਵਿੱਚ ਨਜ਼ਦੀਕੀ ਸਹਿਯੋਗ ਮਜ਼ਬੂਤ ਹੋ ਸਕੇ।
2. ਭਾਰਤ ਵਿੱਚ ਜਪਾਨੀ ਭਾਸ਼ਾ ਦੀ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਮੈਮੋਰੰਡਮ ਉੱੇਤ 14 ਸਤੰਬਰ, 2017 ਨੂੰ ਜਪਾਨ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਦੌਰੇ ਦੌਰਾਨ ਦਸਤਖਤ ਹੋਏ। ਸਹਿਯੋਗ ਦੇ ਇਸ ਮੈਮੋਰੰਡਮ ਵਿੱਚ ਪ੍ਰਬੰਧ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਜਪਾਨੀ ਭਾਸ਼ਾ ਦਾ ਇੱਕ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ, 1000 ਜਪਾਨੀ ਭਾਸ਼ਾ ਦੇ ਅਧਿਆਪਕਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਹੋਵੇਗਾ ਅਤੇ 100 ਨਵੇਂ ਜਪਾਨੀ ਭਾਸ਼ਾ ਕੋਰਸ ਸ਼ੁਰੂ ਕਰਵਾਏ ਜਾਣਗੇ। ਨਾਲ
3. ਇਸ ਸਰਗਰਮੀ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲਾ ਅਤੇ ਜਪਾਨ ਵਿੱਚ ਭਾਰਤੀ ਦੂਤਘਰ ਵੱਲੋਂ ਜਪਾਨ ਫਾਊਂਡੇਸ਼ਨ, ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਯੂਜੀਸੀ, ਜੇਐਨਯੂ-ਐਚਆਰਡੀਸੀ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਵਣਜ ਅਤੇ ਉਦਯੋਗ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਸੀਐਸਆਈਆਰ ਮਿਲ ਕੇ ਨਿਗਰਾਨੀ ਰੱਖੀ ਜਾ ਰਹੀ ਹੈ।
4. ਮੈਮੋਰੰਡਮ ਦੇ ਉਦੇਸ਼ਾਂ ਉੱਤੇ ਅਮਲ ਕਰਦਿਆਂ ਜਪਾਨੀ ਭਾਸ਼ਾ ਟੀਚਰਸ ਟ੍ਰੇਨਿੰਗ ਸੈਂਟਰ ਨਵੀਂ ਦਿੱਲੀ ਵਿੱਚ 6 ਜੁਲਾਈ, 2018 ਨੂੰ ਮਾਨਵ ਸੰਸਾਧ ਵਿਕਾਸ ਕੇਂਦਰ (ਐੱਚਆਰਡੀਸੀ), ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਖੇ ਆਰਜ਼ੀ ਟਿਕਾਣੇ ਉੱਤੇ ਸਥਾਪਿਤ ਕੀਤਾ ਗਿਆ। ਇਸ ਸੈਂਟਰ ਦਾ ਉਦਘਾਟਨ ਵਿਦੇਸ਼ ਰਾਜ ਮੰਤਰੀ ਜਨਰਲ ਡਾ. ਵੀਕੇ ਸਿੰਘ ਅਤੇ ਭਾਰਤ ਵਿੱਚ ਜਪਾਨ ਦੇ ਰਾਜਦੂਤ ਸ਼੍ਰੀ ਕੇਨਜੀ ਹੀਰਾਮਤਸੂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਸਮਾਰੋਹ ਵਿੱਚ ਜੇਐਨਡੀਯੂ ਦੇ ਵਾਈਸ ਚਾਂਸਲਰ ਪ੍ਰੋ. ਜਗਦੇਸ਼ ਕੁਮਾਰ ਅਤੇ ਭਾਰਤ ਦੇ ਹੋਰ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਜਪਾਨੀ ਧਿਰ ਵੱਲੋਂ ਜਪਾਨ ਫਾਊਂਡੇਸ਼ਨ ਦੇ ਕਾਰਜਕਾਰੀ ਮੀਤ ਪ੍ਰਧਾਨ ਸ਼੍ਰੀ ਟੋਮੋਯੁਕੀ ਸਕੂਰਾਈ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ।
5. 360 ਘੰਟੇ ਦਾ ਪਹਿਲਾ ਟ੍ਰੇਨਿੰਗ ਪ੍ਰੋਗਰਾਮ, ਜੋ ਕਿ ਤਿੰਨ ਮਹੀਨਿਆਂ ਵਿੱਚ ਪੂਰਾ ਹੋਣਾ ਸੀ, 23 ਜੁਲਾਈ, 2018 ਨੂੰ ਸ਼ੁਰੂ ਹੋਇਆ। ਇਸ ਪ੍ਰੋਗਰਾਮ ਵਿੱਚ ਜਪਾਨੀ ਭਾਸ਼ਾ ਨੂੰ ਜਾਨਣ ਵਾਲੇ ਟ੍ਰੇਨੀਆਂ, ਜਿਨ੍ਹਾਂ ਕੋਲ ਕਿ ਜੇਐੱਲਪੀਟੀ (ਜਪਾਨੀ ਭਾਸ਼ਾ ਨਿਪੁੰਨਤਾ ਟੈਸਟ) ਦਾ ਐੱਨ-3 ਲੈਵਲ ਦਾ ਸਰਟੀਫਿਕੇਟ ਸੀ, ਨੇ ਹਿੱਸਾ ਲਿਆ ਅਤੇ 12 ਅਕਤੂਬਰ, 2018 ਨੂੰ ਇਹ ਸਫਲਤਾ ਨਾਲ ਮੁਕੰਮਲ ਹੋਇਆ। ਇਸ ਕੋਰਸ ਵਿੱਚ ਨਵੇਂ ਅਤੇ ਇੰਟਰਮੀਡੀਏਟ ਪੱਧਰ ਦੇ ਜਪਾਨੀ ਭਾਸ਼ਾ ਦੀ ਸਿੱਖਿਆ ਲੈਣ ਵਾਲੇ ਸ਼ਾਮਲ ਹੋਏ, ਇਸ ਵਿੱਚ ਪੜ੍ਹਾਈ ਦੇ ਅਤੇ ਕਲਾਸਰੂਮ ਟੀਚਿੰਗ ਪ੍ਰੈਕਟਿਸ ਦੇ ਵੱਖ-ਵੱਖ ਢੰਗ ਅਪਣਾਏ ਗਏ। ਕੁੱਲ 25 ਟ੍ਰੇਨੀਆਂ ਨੇ ਇਸ ਕੋਰਸ ਨੂੰ ਪਾਸ ਕੀਤਾ। ਇਸ ਤੋਂ ਇਲਾਵਾ 5 ਦਿਨਾਂ ਟ੍ਰੇਨਿੰਗ ਕੋਰਸ ਅਤੇ ਇੱਕ 2 ਦਿਨਾਂ ਟ੍ਰੇਨਿੰਗ ਕੋਰਸ ਕ੍ਰਮਵਾਰ 12 ਤੋਂ 16 ਸਤੰਬਰ 2018 ਤੱਕ ਸ਼ਾਂਤੀ ਨਿਕੇਤਨ ਵਿਖੇ ਅਤੇ 26-27 ਅਕਤੂਬਰ, 2018 ਨੂੰ ਬੰਗਲੁਰੂ ਵਿਖੇ ਕਰਵਾਏ ਗਏ।
ਏਕੇਟੀ/ਐੱਸਐੱਚ/ਵੀਕੇ