ਸਾਥੀਓ,
ਭਾਰਤ ਮਾਤਾ ਦੇ ਵੀਰ ਸਪੂਤਾਂ ਨੇ ਗਲਵਾਨ ਵੈਲੀ ਵਿੱਚ ਸਾਡੀ ਮਾਤ੍ਰਭੂਮੀ ਦੀ ਰੱਖਿਆ ਕਰਦੇ ਹੋਏ ਸਰਬਉੱਚ ਬਲੀਦਾਨ ਦਿੱਤਾ ਹੈ।
ਮੈਂ ਦੇਸ਼ ਦੀ ਸੇਵਾ ਵਿੱਚ ਉਨ੍ਹਾਂ ਦੇ ਇਸ ਮਹਾਨ ਬਲੀਦਾਨ ਲਈ ਉਨ੍ਹਾਂ ਨੂੰ ਨਮਨ ਕਰਦਾ ਹਾਂ, ਉਨ੍ਹਾਂ ਨੂੰ ਕ੍ਰਿਤੱਗਤਾਪੂਰਵਕ ਸ਼ਰਧਾਂਜਲੀ ਦਿੰਦਾ ਹਾਂ।
ਦੁਖ ਦੀ ਇਸ ਕਠਿਨ ਘੜੀ ਵਿੱਚ ਸਾਡੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਪ੍ਰਤੀ ਮੈਂ ਆਪਣੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।
ਅੱਜ ਪੂਰਾ ਦੇਸ਼ ਤੁਹਾਡੇ ਨਾਲ ਹੈ, ਦੇਸ਼ ਦੀਆਂ ਭਾਵਨਾਵਾਂ ਤੁਹਾਡੇ ਨਾਲ ਹਨ।
ਸਾਡੇ ਇਨ੍ਹਾਂ ਸ਼ਹੀਦਾਂ ਦਾ ਇਹ ਬਲੀਦਾਨ ਵਿਅਰਥ ਨਹੀਂ ਜਾਵੇਗਾ।
ਚਾਹੇ ਸਥਿਤੀ ਕੁਝ ਵੀ ਹੋਵੇ, ਪਰਿਸਥਿਤੀ ਕੁਝ ਵੀ ਹੋਵੇ, ਭਾਰਤ ਪੂਰੀ ਦ੍ਰਿੜ੍ਹਤਾ ਨਾਲ ਦੇਸ਼ ਦੀ ਇੱਕ- ਇੱਕ ਇੰਚ ਜ਼ਮੀਨ ਦੀ, ਦੇਸ਼ ਦੇ ਆਤਮ ਸਨਮਾਨ ਦੀ ਰੱਖਿਆ ਕਰੇਗਾ।
ਭਾਰਤ ਸੱਭਿਆਚਾਰਕ ਰੂਪ ਤੋਂ ਇੱਕ ਸ਼ਾਂਤੀ ਪ੍ਰਿਯ ਦੇਸ਼ ਹੈ। ਸਾਡਾ ਇਤਿਹਾਸ ਸ਼ਾਂਤੀ ਦਾ ਰਿਹਾ ਹੈ।
ਭਾਰਤ ਦਾ ਵਿਚਾਰਕ ਮੰਤਰ ਹੀ ਰਿਹਾ ਹੈ – ਲੋਕਾ: ਸਮਸਤਾ: ਸੁਖਿਨੋਂ ਭਵੰਤੁ (लोकाः समस्ताः सुखिनों भवन्तु)।
ਅਸੀਂ ਹਰ ਯੁਗ ਵਿੱਚ ਪੂਰੇ ਸੰਸਾਰ ਵਿੱਚ ਸ਼ਾਂਤੀ ਦੀ, ਪੂਰੀ ਮਾਨਵਤਾ ਦੇ ਕਲਿਆਣ ਦੀ ਕਾਮਨਾ ਕੀਤੀ ਹੈ।
ਅਸੀਂ ਹਮੇਸ਼ਾ ਤੋਂ ਹੀ ਆਪਣੇ ਗੁਆਢੀਆਂ ਨਾਲ ਇੱਕ cooperative ਅਤੇ friendly ਤਰੀਕੇ ਨਾਲ ਮਿਲ ਕੇ ਕੰਮ ਕੀਤਾ ਹੈ। ਹਮੇਸ਼ਾ ਉਨ੍ਹਾਂ ਦੇ ਵਿਕਾਸ ਅਤੇ ਕਲਿਆਣ ਦੀ ਕਾਮਨਾ ਕੀਤੀ ਹੈ।
ਜਿੱਥੇ ਕਿਤੇ ਸਾਡੇ ਮਤਭੇਦ ਵੀ ਰਹੇ ਹਨ, ਅਸੀਂ ਹਮੇਸ਼ਾ ਹੀ ਇਹ ਪ੍ਰਯਤਨ ਕੀਤਾ ਹੈ ਕਿ ਮਤਭੇਦ ਵਿਵਾਦ ਨਾ ਬਣਨ, differences disputes ਵਿੱਚ ਨਾ ਬਦਲਣ।
ਅਸੀਂ ਕਦੇ ਕਿਸੇ ਨੂੰ ਵੀ ਉਕਸਾਉਂਦੇ ਨਹੀਂ ਹਾਂ, ਲੇਕਿਨ ਅਸੀਂ ਆਪਣੇ ਦੇਸ਼ ਦੀ ਅਖੰਡਤਾ ਅਤੇ ਸੰਪ੍ਰਭੂਤਾ ਨਾਲ ਸਮਝੌਤਾ ਵੀ ਨਹੀਂ ਕਰਦੇ ਹਾਂ।
ਜਦੋਂ ਵੀ ਸਮਾਂ ਆਇਆ ਹੈ, ਅਸੀਂ ਦੇਸ਼ ਦੀ ਅਖੰਡਤਾ ਅਤੇ ਸੰਪ੍ਰਭੂਤਾ ਦੀ ਰੱਖਿਆ ਕਰਨ ਵਿੱਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ, ਆਪਣੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ।
ਤਿਆਗ ਅਤੇ ਤਿਤਿਕਸ਼ਾ (ਧੀਰਜ) ਸਾਡੇ ਰਾਸ਼ਟਰੀ ਚਰਿੱਤਰ ਦਾ ਹਿੱਸਾ ਹਨ, ਲੇਕਿਨ ਨਾਲ ਹੀ ਵਿਕ੍ਰਮ ਅਤੇ ਵੀਰਤਾ ਵੀ ਉਤਨਾ ਹੀ ਸਾਡੇ ਦੇਸ਼ ਦੇ ਚਰਿੱਤਰ ਦਾ ਹਿੱਸਾ ਹਨ।
ਮੈਂ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ, ਸਾਡੇ ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ।
ਸਾਡੇ ਲਈ ਭਾਰਤ ਦੀ ਅਖੰਡਤਾ ਅਤੇ ਸੰਪ੍ਰਭੂਤਾ ਸਰਬਉੱਚ ਹੈ, ਅਤੇ ਇਸ ਦੀ ਰੱਖਿਆ ਕਰਨ ਤੋਂ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ।
ਇਸ ਬਾਰੇ ਕਿਸੇ ਨੂੰ ਵੀ ਜ਼ਰਾ ਵੀ ਭਰਮ ਜਾਂ ਸੰਦੇਹ ਨਹੀਂ ਹੋਣਾ ਚਾਹੀਦਾ।
ਭਾਰਤ ਸ਼ਾਂਤੀ ਚਾਹੁੰਦਾ ਹੈ। ਲੇਕਿਨ ਭਾਰਤ ਨੂੰ ਉਕਸਾਉਣ ‘ਤੇ ਹਰ ਹਾਲ ਵਿੱਚ ਨਿਰਣਾਇਕ ਜਵਾਬ ਵੀ ਦਿੱਤਾ ਜਾਵੇਗਾ।
ਦੇਸ਼ ਨੂੰ ਇਸ ਗੱਲ ਦਾ ਮਾਣ ਹੋਵੇਗਾ ਕੀ ਸਾਡੇ ਸੈਨਿਕ ਮਾਰਦੇ ਮਾਰਦੇ ਮਰੇ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਕੀ ਅਸੀਂ ਦੋ ਮਿੰਟ ਦਾ ਮੌਨ ਰੱਖ ਕੇ ਇਨ੍ਹਾਂ ਸਪੂਤਾਂ ਨੂੰ ਸ਼ਰਧਾਂਜਲੀ ਦੇਈਏ।
*****
ਵੀਆਰਆਰਕੇ/ਵੀਜੇ
Tributes to the martyrs who lost their lives protecting our nation in Eastern Ladakh. Their supreme sacrifice will never be forgotten.
— Narendra Modi (@narendramodi) June 17, 2020
India is proud of the valour of our armed forces. They have always shown remarkable courage and steadfastly protected India’s sovereignty. pic.twitter.com/43dqBCaX1Z