Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਕਤਰ ਸੰਯੁਕਤ ਬਿਆਨ

ਭਾਰਤ-ਕਤਰ ਸੰਯੁਕਤ ਬਿਆਨ


ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਕਤਰ ਰਾਜ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ 17-18 ਫਰਵਰੀ 2025 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ। ਮਹਾਮਹਿਮ ਅਮੀਰ ਦੇ ਨਾਲ ਮੰਤਰੀਆਂ, ਅਧਿਕਾਰੀਆਂ ਅਤੇ ਵਪਾਰ ਜਗਤ ਦੇ ਪ੍ਰਤੀਨਿਧੀਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਸੀ। ਮਹਾਮਹਿਮ ਅਮੀਰ ਦਾ ਇਹ ਭਾਰਤ ਦਾ ਦੂਸਰਾ ਸਰਕਾਰੀ ਦੌਰਾ ਸੀ।

ਭਾਰਤ ਦੀ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਅਮੀਰ ਦਾ 18 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਫੋਰਕੋਰਟ ਵਿੱਚ ਸੁਆਗਤ ਕੀਤਾ। ਮਹਾਮਹਿਮ ਅਮੀਰ ਦਾ ਰਸਮੀ ਸੁਆਗਤ ਵੀ ਕੀਤਾ ਗਿਆ। ਮਾਣਯੋਗ ਰਾਸ਼ਟਰਪਤੀ ਨੇ ਮਹਾਮਹਿਮ ਅਮੀਰ ਅਤੇ ਉਨ੍ਹਾਂ ਦੇ ਨਾਲ ਆਏ ਵਫਦ ਦੇ ਸਨਮਾਨ ਵਿੱਚ ਇੱਕ ਭੋਜ ਦਾ ਵੀ ਆਯੋਜਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 18 ਫਰਵਰੀ ਨੂੰ ਹੈਦਰਾਬਾਦ ਹਾਉਸ ਵਿੱਚ ਮਹਾਮਹਿਮ ਅਮੀਰ ਦੇ ਨਾਲ ਦੁਵੱਲੀ ਵਾਰਤਾ ਕੀਤੀ। ਦੋਨੋਂ ਰਾਜਨੇਤਾਵਾਂ ਨੇ ਇਤਿਹਾਸਿਕ ਵਪਾਰਕ ਸਬੰਧਾਂ, ਲੋਕਾਂ ਦਰਮਿਆਨ ਗਹਿਰੇ ਆਪਸੀ ਸਬੰਧਾਂ ਅਤੇ ਦੋਨੋਂ ਦੇਸ਼ਾਂ ਦਰਮਿਆਨ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੋਨਾਂ ਦੇਸ਼ਾਂ ਦਰਮਿਆਨ ਬਹੁਆਯਾਮੀ ਸਬੰਧਾਂ ਨੂੰ ਹੋਰ ਅਧਿਕ ਵਿਸਤਾਰਿਤ ਅਤੇ ਗਹਿਰਾ ਕਰਨ ਦੀ ਇੱਛਾ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਦੋਨਾਂ ਧਿਰਾਂ ਦਰਮਿਆਨ ‘ਦੁਵੱਲੇ ਰਣਨੀਤਕ ਸਾਂਝੇਦਾਰੀ ਸਥਾਪਨਾ ਸਮਝੌਤੇ’ ‘ਤੇ ਹਸਤਾਖਰ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ।

ਨਵ ਸਥਾਪਿਤ ਰਣਨੀਤਕ ਸਾਂਝੇਦਾਰੀ ਦੇ ਅਲੋਕ ਵਿੱਚ, ਦੋਨਾਂ ਧਿਰਾਂ ਨੇ ਰਾਜਨੀਤਕ, ਵਪਾਰ, ਨਿਵੇਸ਼, ਸੁਰੱਖਿਆ, ਊਰਜਾ, ਸੱਭਿਆਚਾਰ, ਸਿੱਖਿਆ, ਟੈਕਨੋਲੋਜੀ, ਇਨੋਵੇਸ਼ਨ, ਟਿਕਾਊਪਣ ਅਤੇ ਲੋਕਾਂ ਦੇ ਆਪਸੀ ਸਬੰਧਾਂ ਸਹਿਤ ਸਾਰੇ ਖੇਤਰਾਂ ਵਿੱਚ ਨਿਯਮਿਤ ਅਤੇ ਸੰਰਚਨਾ ਅਧਾਰਿਤ ਸਹਿਯੋਗ ਦੇ ਮਾਧਿਅਮ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਸਬੰਧ ਵਿੱਚ, ਦੋਨਾਂ ਧਿਰਾਂ ਨੇ ਦੋਹਰੇ ਟੈਕਸੇਸ਼ਨ ਤੋਂ ਬਚਣ ਦੇ ਲਈ ਸੰਸ਼ੋਧਿਤ ਸਮਝੌਤੇ ‘ਤੇ ਹਸਤਾਖਰ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਭਾਰਤ-ਕਤਰ ਦੁੱਵਲੇ ਨਿਵੇਸ਼ ਸੰਧੀ ‘ਤੇ ਗੱਲਬਾਤ ਵਿੱਚ ਤੇਜ਼ੀ ਲਿਆਉਣ ‘ਤੇ ਵੀ ਸਹਿਮਤੀ ਵਿਅਕਤ ਕੀਤੀ।

ਦੋਨੋਂ ਧਿਰਾਂ ਨੇ ਸੰਤੋਸ਼ ਵਿਅਕਤ ਕੀਤਾ ਕਿ ਵਿਭਿੰਨ ਪੱਧਰਾਂ ‘ਤੇ ਨਿਯਮਿਤ ਗੱਲਬਾਤ ਨੇ ਬਹੁਆਯਾਮੀ ਦੁਵੱਲੇ ਸਹਿਯੋਗ ਨੂੰ ਗਤੀ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਮਾਰਚ 2015 ਵਿੱਚ ਮਹਾਮਹਿਮ ਅਮੀਰ ਦੀ ਭਾਰਤ ਦੀ ਸਫਲ ਯਾਤਰਾ ਅਤੇ ਜੂਨ 2016 ਅਤੇ ਫਰਵਰੀ 2024 ਵਿੱਚ ਪ੍ਰਧਾਨ ਮੰਤਰੀ ਦੀ ਕਤਰ ਦੀਆਂ ਯਾਤਰਾਵਾਂ ਨੂੰ ਯਾਦ ਕੀਤਾ। ਦੋਨੋਂ ਧਿਰਾਂ ਨੇ ਮੰਤਰੀ ਪੱਧਰੀ ਅਤੇ ਸੀਨੀਅਰ-ਅਧਿਕਾਰੀ ਪੱਧਰਾਂ ‘ਤੇ ਨਿਯਮਿਤ ਦੁਵੱਲੀ ਵਿਵਸਥਾਵਾਂ ਦੇ ਮਾਧਿਅਮ ਨਾਲ ਉੱਚ-ਪੱਧਰੀ ਅਦਾਨ-ਪ੍ਰਦਾਨ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।

ਦੋਨੋਂ ਧਿਰਾਂ ਨੇ ਜ਼ਿਕਰ ਕੀਤਾ ਕਿ ਵਪਾਰ ਅਤੇ ਵਣਜ ਦੋਨੋਂ ਦੇਸ਼ਾਂ ਦਰਮਿਆਨ ਦੁਵੱਲੇ ਆਰਥਿਕ ਸਹਿਯੋਗ ਦਾ ਇੱਕ ਮਜ਼ਬੂਤ ਥੰਮ੍ਹ ਰਿਹਾ ਹੈ ਅਤੇ ਦੋਨੋਂ ਧਿਰਾਂ ਨੇ ਦੁਵੱਲੇ ਵਪਾਰ ਵਿੱਚ ਅੱਗੇ ਵਾਧਾ ਅਤੇ ਵਿਵਿਧੀਕਰਣ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਦੋਨੋਂ ਧਿਰਾਂ ਨੇ ਵਪਾਰ ਅਤੇ ਵਣਜ ‘ਤੇ ਮੌਜੂਦਾ ਸਯੁੰਕਤ ਕਾਰਜ ਸਮੂਹ ਨੂੰ ਵਪਾਰ ਅਤੇ ਵਣਜ ‘ਤੇ ਸੰਯੁਕਤ ਕਮਿਸ਼ਨ ਵਿੱਚ ਅੱਪਗ੍ਰੇਡ ਕਰਨ ਦਾ ਸੁਆਗਤ ਕੀਤਾ। ਸੰਯੁਕਤ ਕਮਿਸ਼ਨ ਦੋਨੋਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਦੇ ਸੰਪੂਰਨ ਆਯਾਮ ਦੀ ਸਮੀਖਿਆ ਅਤੇ ਨਿਗਰਾਨੀ ਕਰਨ ਦੇ ਲਈ ਇੱਕ ਸੰਸਥਾਗਤ ਵਿਵਸਥਾ ਹੋਵੇਗੀ ਅਤੇ ਇਸ ਦੀ ਪ੍ਰਧਾਨਗੀ ਦੋਨਾਂ ਧਿਰਾਂ ਦੇ ਵਣਜ ਅਤੇ ਉਦਯੋਗ ਮੰਤਰੀ ਕਰਨਗੇ।

ਦੋਨੋਂ ਧਿਰਾਂ ਨੇ ਆਪਣੇ ਵਪਾਰ ਅਤੇ ਉਦਯੋਗ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ 13 ਫਰਵਰੀ 2025 ਨੂੰ ਸੰਯੁਕਤ ਵਪਾਰ ਪਰਿਸ਼ਦ ਦੀ ਪਹਿਲੀ ਮੀਟਿੰਗ ਆਯੋਜਿਤ ਕਰਨ ਦਾ ਸੁਆਗਤ ਕੀਤਾ।

ਦੋਨੋਂ ਧਿਰਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਵਪਾਰ ਨੂੰ ਵਧਾਉਣ ਅਤੇ ਵਿਵਿਧਤਾਪੂਰਨ ਬਣਾਉਣ ਦੇ ਲਈ ਰਣਨੀਤੀਆਂ ਦਾ ਪਤਾ ਲਗਾਉਣ ਅਤੇ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ ਨਾਲ ਸਬੰਧਿਤ ਬਜ਼ਾਰ ਪਹੁੰਚ ਦੇ ਮੁੱਦਿਆਂ ਨੂੰ ਪ੍ਰਾਥਮਿਕਤਾ ਦੇਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸਬੰਧ ਵਿੱਚ, ਦੋਨੋਂ ਧਿਰ ਦੁਵੱਲੇ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ‘ਤੇ ਸਹਿਮਤ ਹੋਏ। ਦੋਨਾਂ ਧਿਰਾਂ ਨੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ।

ਕਤਰ ਅਤੇ ਭਾਰਤ ਦਰਮਿਆਨ ਮਜ਼ਬੂਤ ਰਣਨੀਤਕ ਸਬੰਧ ਹਨ ਅਤੇ ਇਹ ਦੇਖਦੇ ਹੋਏ ਕਿ ਭਾਰਤੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਭਾਰਤੀ ਧਿਰ ਨੇ ਕਤਰ ਨਿਵੇਸ਼ ਅਥਾਰਿਟੀ (ਕਿਊਏਆਈ) ਦੁਆਰਾ ਭਾਰਤ ਵਿੱਚ ਇੱਕ ਦਫਤਰ ਖੋਲ੍ਹਣ ਦੇ ਫੈਸਲੇ ਦਾ ਸੁਆਗਤ ਕੀਤਾ। ਦੋਨੋਂ ਧਿਰਾਂ ਨੇ ਜੂਨ 2024 ਵਿੱਚ ਆਪਣੀ ਪਹਿਲੀ ਮੀਟਿੰਗ ਦੌਰਾਨ ਨਿਵੇਸ਼ ‘ਤੇ ਸੰਯੁਕਤ ਕਾਰਜ ਬਲ ਦੁਆਰਾ ਕੀਤੀ ਗਈ ਪ੍ਰਗਤੀ ‘ਤੇ ਸੰਤੋਸ਼ ਵਿਅਕ ਕੀਤਾ, ਜਿੱਥੇ ਭਾਰਤ ਵਿੱਚ ਨਿਵੇਸ਼ ਦੇ ਵਿਭਿੰਨ ਅਵਸਰਾਂ ‘ਤੇ ਚਰਚਾ ਕੀਤੀ ਗਈ।

ਕਤਰ ਧਿਰ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ ਦੇ ਲਈ ਅਨੁਕੂਲ ਮਾਹੌਲ ਬਣਾਉਣ ਵਿੱਚ ਭਾਰਤ ਦੁਆਰਾ ਉਠਾਏ ਗਏ ਕਦਮਾਂ ਦੀ ਸਰਾਹਨਾ ਕੀਤੀ ਅਤੇ ਇਨਫ੍ਰਾਸਟ੍ਰਕਚਰ, ਟੈਕਨੋਲੋਜੀ, ਮੈਨੂਫੈਕਚਰਿੰਗ, ਖੁਰਾਕ ਸੁਰੱਖਿਆ, ਲੌਜਿਸਟਿਕਸ, ਪਰਾਹੁਣਚਾਰੀ ਅਤੇ ਆਪਸੀ ਹਿਤ ਦੇ ਹੋਰ ਖੇਤਰਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਵਿੱਚ ਰੂਚੀ ਵਿਅਕਤ ਕੀਤੀ। ਇਸ ਸਬੰਧ ਵਿੱਚ, ਕਤਰ ਧਿਰ ਨੇ ਭਾਰਤ ਵਿੱਚ 10 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਦਾ ਐਲਾਨ ਕੀਤਾ। ਭਾਰਤੀ ਧਿਰ ਨੇ ਨਿਵੇਸ਼ ਦੇ ਮਾਹੌਲ ਨੂੰ ਵਧਾਉਣ ਅਤੇ ਪ੍ਰਤੱਖ ਵਿਦੇਸੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਪਹਿਲ ਵਿੱਚ ਕਤਰ ਦੇ ਯਤਨਾਂ ਦੀ ਵੀ ਸਰਾਹਨਾ ਕੀਤੀ। ਭਾਰਤ ਨੇ ਵਸਤੂਆਂ ਅਤੇ ਸੇਵਾਵਾਂ ਦੇ ਲਈ ਇੱਕ ਖੇਤਰੀ ਕੇਂਦਰ ਦੇ ਰੂਪ ਵਿੱਚ ਕਤਰ ਦੀ ਵਧਦੀ ਭੂਮਿਕਾ ਨੂੰ ਵੀ ਮਾਨਤਾ ਦਿੱਤੀ, ਜਿਸ ਨੂੰ ਇਸ ਦੇ ਰਣਨੀਤਕ ਸਥਿਤੀ, ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਅਤੇ ਵਪਾਰ ਦੇ ਅਨੁਕੂਲ ਨੀਤੀਆਂ ਦਾ ਲਾਭ ਮਿਲ ਰਿਹਾ ਹੈ। ਦੋਨੋਂ ਧਿਰਾਂ ਨੇ ਨਿਵੇਸ਼ ਅਤੇ ਵਪਾਰ ਵਿਸਤਾਰ ਦੇ ਨਵੇਂ ਅਵਸਰਾਂ ਦਾ ਪਤਾ ਲਗਾਉਣ ਦੇ ਲਈ ਨਿਵੇਸ਼ ਅਥਾਰਿਟੀਆਂ, ਵਿੱਤੀ ਸੰਸਥਾਵਾਂ ਅਤੇ ਬਿਜ਼ਨਸਾਂ ਦਰਮਿਆਨ ਸਹਿਯੋਗ ਨੂੰ ਗਹਿਰਾ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਦੋਨੋਂ ਧਿਰ ਆਪਣੇ-ਆਪਣੇ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਦੇ ਪ੍ਰਾਵਧਾਨਾਂ ਦੇ ਅਨੁਸਾਰ ਦੋਨੋਂ ਦੇਸ਼ਾਂ ਦਰਮਿਆਨ ਆਪਸੀ ਤੌਰ ‘ਤੇ ਲਾਭਕਾਰੀ ਵਪਾਰ ਅਤੇ ਆਰਥਿਕ ਸਹਿਯੋਗ ਦਾ ਵਿਸਤਾਰ ਕਰਨਗੇ ਅਤੇ ਇਸ ਨੂੰ ਗਹਨ ਕਰਨਗੇ। ਉਹ ਵਪਾਰ ਦੇ ਸਥਿਰ ਵਿਕਾਸ ਅਤੇ ਵਿਵਿਦੀਕਰਣ ਨੂੰ ਪ੍ਰਾਪਤ ਕਰਨ, ਅਦਾਨ-ਪ੍ਰਦਾਨ ਕੀਤੇ ਜਾਣ ਵਾਲੇ ਉਤਪਾਦਾਂ ਦੀ ਮਾਤਰਾ ਵਧਾਉਣ ਅਤੇ ਵਿਵਸਥਿਤ ਅਤੇ ਦੀਰਘਕਾਲੀ ਅਧਾਰ ‘ਤੇ ਆਪਸੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸਹਿਯੋਗ ਕਰਨਗੇ। ਇਸ ਦੇ ਇਲਾਵਾ, ਦੋਨੋਂ ਧਿਰ ਦੋਨੋਂ ਦੇਸ਼ਾਂ ਦੇ ਨਿਜੀ ਖੇਤਰਾਂ ਦਰਮਿਆਨ ਸੰਯੁਕਤ ਪ੍ਰੋਜੈਕਟਾਂ ਦੀ ਸਥਾਪਨਾ ਨੂੰ ਆਕਰਸ਼ਿਤ ਕਰਨ ਅਤੇ ਪ੍ਰੋਤਸਾਹਿਤ ਕਰਨ ਦੇ ਉਪਾਵਾਂ ਨੂੰ ਲਾਗੂ ਕਰਨਗੇ। ਇਸ ਸਬੰਧ ਵਿੱਚ, ਦੋਨੋਂ ਧਿਰਾਂ ਨੇ 18 ਫਰਵਰੀ 2025 ਨੂੰ ਦੋਨੋਂ ਦੇਸ਼ਾਂ ਦੇ ਵਣਜ ਅਤੇ ਉਦਯੋਗ ਮੰਤਰੀਆਂ ਦੁਆਰਾ ਉਦਘਾਟਨ ਕੀਤੇ ਗਏ ਸੰਯੁਕਤ ਵਪਾਰ ਮੰਚ ਦੇ ਆਯੋਜਨ ਦਾ ਸੁਆਗਤ ਕੀਤਾ।

ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਬਿਜ਼ਨਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮੰਨਦੇ ਹੋਏ, ਦੋਨੋਂ ਧਿਰਾਂ ਨੇ ਵਣਜਕ ਸਾਂਝੇਦਾਰੀ ਨੂੰ ਹੁਲਾਰਾ ਦੇਣ, ਦੁਵੱਲੇ ਵਪਾਰ ਨੂੰ ਵਧਾਉਣ ਅਤੇ ਵਿਵਿਧਤਾ ਲਿਆਉਣ ਅਤੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਰਣਨੀਤਕ ਮੰਚ ਦੇ ਰੂਪ ਵਿੱਚ ਵਪਾਰ ਪ੍ਰਦਰਸ਼ਨੀਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਨ੍ਹਾਂ ਉਦੇਸ਼ਾਂ ਦੇ ਲਈ, ਦੋਨੋਂ ਧਿਰ ਅਵਸਰਾਂ ਦੀ ਪਹਿਚਾਣ ਕਰਨ, ਬਜ਼ਾਰ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ ਵਧਾਉਣ ਵਿੱਚ ਉੱਦਮਾਂ ਦਾ ਸਮਰਥਨ ਕਰਨ ਦੇ ਲਈ ਆਪਣੀ ਨਿਰਯਾਤ ਸੰਵਰਧ ਏਜੰਸੀਆਂ ਦਰਮਿਆਨ ਸਹਿਯੋਗਗ ਨੂੰ ਮਜ਼ਬੂਤ ਕਰਨਗੇ। ਇਹ ਪਹਿਲ ਦੋਨੋਂ ਦੇਸ਼ਾਂ ਦੇ ਬਿਜ਼ਨਸਾਂ ਨੂੰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ, ਸੰਯੁਕਤ ਉੱਦਮਾਂ ਦੀ ਸੰਭਾਵਨਾ ਤਲਾਸ਼ਣ ਅਤੇ ਟਿਕਾਊ ਵਣਜਕ ਸਬੰਧ ਸਥਾਪਿਤ ਕਰਨ ਵਿੱਚ ਸਮਰੱਥ ਬਣਾਵੇਗਾ।

ਦੋਨੋਂ ਧਿਰਾਂ ਨੇ ਕਤਰ ਵਿੱਚ ਕਿਊਐੱਨਬੀ ਦੇ ਵਿਕਰੀ ਕੇਂਦਰਾਂ ਵਿੱਚ ਭਾਰਤ ਦੇ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਦੇ ਸੰਚਾਲਨ ਦਾ ਸੁਆਗਤ ਕੀਤਾ ਅਤੇ ਕਤਰ ਵਿੱਚ ਯੂਪੀਆਈ ਸਵੀਕ੍ਰਿਤੀ ਦੀ ਰਾਸ਼ਟਰਵਿਆਪੀ ਸ਼ੁਰੂਆਤ ਨੂੰ ਲਾਗੂ ਕਰਨ ਦੀ ਆਸ਼ਾ ਵਿਅਕਤ ਕੀਤੀ। ਉਹ ਆਪਣੀਆਂ-ਆਪਣੀਆਂ ਮੁਦ੍ਰਾਵਾਂ ਵਿੱਚ ਦੁਵੱਲੇ ਵਪਾਰ ਦੇ ਨਿਪਟਾਨ ਦੀ ਸੰਭਾਵਨਾ ਤਲਾਸ਼ਣ ‘ਤੇ ਸਹਿਮਤ ਹੋਏ। ਗਿਫਟ ਸਿਟੀ ਵਿੱਚ ਦਫਤਰ ਸਥਾਪਿਤ ਕਰਕੇ ਭਾਰਤ ਦੇ ਕਿਊਐੱਨਬੀ ਦੇ ਵਿਸਤਾਰ ਦਾ ਵੀ ਸੁਆਗਤ ਕੀਤਾ ਗਿਆ।

ਦੋਨੋਂ ਧਿਰ ਦੁਵੱਲੇ ਊਰਜਾ ਸਹਿਯੋਗ ਨੂੰ ਹੋਰ ਵਧਾਉਣ ਦੇ ਲਈ ਕੰਮ ਕਰਨਗੇ, ਜਿਸ ਵਿੱਚ ਊਰਜਾ ਇਨਫ੍ਰਾਸਟ੍ਰਕਚਰ ਵਿੱਚ ਵਪਾਰ ਅਤੇ ਆਪਸੀ ਨਿਵੇਸ਼ ਨੂੰ ਹੁਲਾਰਾ ਦੇਣਾ ਅਤੇ ਊਰਜਾ ‘ਤੇ ਸੰਯੁਕਤ ਕਾਰਜ ਬਲ ਸਹਿਤ ਦੋਨੋਂ ਧਿਰਾਂ ਦੇ ਸਬੰਧਿਤ ਹਿਤਧਾਰਕਾਂ ਦੀ ਨਿਯਮਿਤ ਬੈਠਕਾਂ ਆਯੋਜਿਤ ਕਰਨਾ ਸ਼ਾਮਲ ਹੈ।

ਦੋਨੋਂ ਰਾਜਨੇਤਾਵਾਂ ਨੇ ਸੀਮਾ ਪਾਰ ਅੱਤਵਾਦ ਸਹਿਤ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪਸ਼ਟ ਤੌਰ ‘ਤੇ ਨਿੰਦਾ ਕੀਤੀ ਅਤੇ ਦੁਵੱਲੇ ਅਤੇ ਬਹੁਪੱਖੀ ਮਕੈਨਿਜ਼ਮ ਦੇ ਮਾਧਿਅਮ ਨਾਲ ਇਸ ਖਤਰੇ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਹ ਸੂਚਨਾ ਅਤੇ ਖੁਫੀਆ ਜਾਣਕਾਰੀ ਸਾਂਝਾ ਕਰਨ, ਅਨੁਭਵਾਂ, ਸਰਵੋਤਮ ਪ੍ਰਥਾਵਾਂ ਅਤੇ ਟੈਕਨੋਲੋਜੀਆਂ ਦੇ ਵਿਕਾਸ ਅਤੇ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਵਿੱਚ ਸਹਿਯੋਗ ਵਧਾਉਣ ਅਤੇ ਕਾਨੂੰਨ ਪ੍ਰਵਰਤਨ, ਧਨ ਸ਼ੋਧਨ ਰੋਧੀ, ਮਾਦਕ ਪਦਾਰਥਾਂ ਦੀ ਤਸਕਰੀ, ਸਾਇਬਰ ਅਪਰਾਧ ਅਤੇ ਹੋਰ ਅੰਤਰਰਾਸ਼ਟਰੀ ਅਪਰਾਧਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ। ਦੋਨੋਂ ਨੇਤਾਵਾਂ ਨੇ ਅੱਤਵਾਦ, ਕੱਟਰਪੰਥ ਅਤੇ ਸਮਾਜਿਕ ਸਦਭਾਵ ਨੂੰ ਵਿਗਾੜਣ ਦੇ ਲਈ ਸਾਇਬਰ ਸਪੇਸ ਦੇ ਇਸਤੇਮਾਲ ਦੀ ਰੋਕਥਾਮ ਸਹਿਤ ਸਾਇਬਰ ਸੁਰੱਖਿਆ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਅਤੇ ਸਾਧਨਾਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਸੁਰੱਖਿਆ ਅਤੇ ਕਾਨੂੰਨ ਪ੍ਰਵਰਤਨ ‘ਤੇ ਸੰਯੁਕਤ ਕਮੇਟੀ ਦੀ ਨਿਯਮਿਤ ਮੀਟਿੰਗਾਂ ਆਯੋਜਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਦੋਨੋਂ ਧਿਰਾਂ ਨੇ ਸਿਹਤ ਸਹਿਯੋਗ ਨੂੰ ਦੁਵੱਲੇ ਸਬੰਧਾਂ ਦੇ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਦੋਨੋਂ ਧਿਰਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਸਿਹਤ ‘ਤੇ ਸੰਯੁਕਤ ਕਾਰਜ ਸਮੂਹ ਦੇ ਮਾਧਿਅਮ ਨਾਲ ਦੁਵੱਲੇ ਸਹਿਯੋਗ ਦੀ ਸਰਾਹਨਾ ਕੀਤੀ। ਭਾਰਤੀ ਧਿਰ ਨੇ ਕਤਰ ਨੂੰ ਭਾਰਤੀ ਦਵਾ ਉਤਪਾਦਾਂ ਅਤੇ ਮੈਡੀਕਲ ਉਪਕਰਣਾਂ ਦੇ ਨਿਰਯਾਤ ਨੂੰ ਵਧਾਉਣ ਵਿੱਚ ਰੂਚੀ ਵਿਅਕਤ ਕੀਤੀ। ਦੋਨੋਂ ਧਿਰਾਂ ਨੇ ਰਾਸ਼ਟਰੀ ਕੰਪਨੀਆਂ ਅਤੇ ਦਵਾ ਉਤਪਾਦਾਂ ਦੇ ਰਜਿਸਟ੍ਰੇਸ਼ਨ ਨੂੰ ਸੁਵਿਧਾਜਨਕ ਬਣਾਉਣ ਦੀ ਇੱਛਾ ਵੀ ਵਿਅਕਤ ਕੀਤੀ।

ਦੋਨੋਂ ਧਿਰਾਂ ਨੇ ਉਭਰਦੀਆਂ ਟੈਕਨੋਲੋਜੀਆਂ, ਸਟਾਰਟਅੱਪਸ ਅਤੇ ਆਰੀਟਫਿਸ਼ੀਅਲ ਇੰਟੈਲੀਜੈਂਸ ਸਹਿਤ ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਗਹਿਨ ਸਹਿਯੋਗ ਪ੍ਰਾਪਤ ਕਰਨ ਵਿੱਚ ਰੂਚੀ ਵਿਅਕਤ ਕੀਤੀ। ਉਨ੍ਹਾਂ ਨੇ ਈ-ਸ਼ਾਸਨ ਨੂੰ ਅੱਗੇ ਵਧਾਉਣ ਅਤੇ ਡਿਜੀਟਲ ਖੇਤਰ ਵਿੱਚ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੋਨੋਂ ਧਿਰਾਂ ਨੇ 2024-25 ਵਿੱਚ ਕਤਰ ਦੇ ਦੋਹਾ ਵਿੱਚ ਵੈੱਬ ਸਮਿਟ ਵਿੱਚ ਭਾਰਤੀ ਸਟਾਰਟਅੱਪਸ ਦੀ ਭਾਗੀਦਾਰੀ ਦਾ ਸੁਆਗਤ ਕੀਤਾ।

ਦੋਨੋਂ ਧਿਰਾਂ ਨੇ ਖੁਰਾਕ ਸੁਰੱਖਿਆ ਅਤੇ ਸਪਲਾਈ ਚੇਨਸ ਦੀ ਸੁਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਉਹ ਇਸ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ।

ਦੋਨੋਂ ਧਿਰਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਦੇ ਅਦਾਨ-ਪ੍ਰਦਾਨ ਅਤੇ ਦੋਨੋਂ ਦੇਸ਼ਾਂ ਵਿੱਚ ਸੱਭਿਆਚਾਰਕ ਸੰਸਥਾਵਾਂ ਦਰਮਿਆਨ ਪ੍ਰਭਾਵੀ ਸਾਂਝੇਦਾਰੀ ਦਾ ਸਮਰਥਨ ਕਰਕੇ ਸੱਭਿਆਚਾਰਕ ਸਹਿਯੋਗ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਫੈਸਲਾ ਲਿਆ, ਜਿਸ ਵਿੱਚ ਖਿਡਾਰੀਆਂ ਦਾ ਆਪਸੀ ਅਦਾਨ-ਪ੍ਰਦਾਨ ਅਤੇ ਦੌਰਾ, ਵਰਕਸ਼ਾਪਾਂ, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ, ਦੋਨੋਂ ਦੇਸ਼ਾਂ ਦਰਮਿਆਨ ਖੇਡ ਪ੍ਰਕਾਸ਼ਨਾਂ ਦਾ ਅਦਾਨ-ਪ੍ਰਦਾਨ ਸ਼ਾਮਲ ਹੈ। ਇਸ ਸਬੰਧ ਵਿੱਚ, ਦੋਨੋਂ ਧਿਰਾਂ ਨੇ ਨੇੜਲੇ ਭਵਿੱਖ ਵਿੱਚ ਭਾਰਤ-ਕਤਰ ਸੱਭਿਆਚਾਰ, ਮੈਤ੍ਰੀ ਅਤੇ ਖੇਡ ਵਰ੍ਹੇ ਮਨਾਉਣ ਦੇ ਫੈਸਲੇ ਦਾ ਸੁਆਗਤ ਕੀਤਾ।

ਦੋਨੋਂ ਧਿਰਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਿੱਖਿਆ ਸਹਿਯੋਗ ਦਾ ਇੱਕ ਮਹੱਤਵਪੂਰਨ ਖੇਤਰ ਹੈ, ਜਿਸ ਵਿੱਚ ਦੋਨੋਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਸੰਸਥਾਗਤ ਸਬੰਧਾਂ ਅਤੇ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਦੋਨੋਂ ਦੇਸ਼ਾਂ ਦੇ ਅਕਾਦਮਿਕ ਅਦਾਨ-ਪ੍ਰਦਾਨ, ਸੰਯੁਕਤ ਰਿਸਰਚ, ਵਿਦਿਆਰਥੀਆਂ ਅਤੇ ਵਿਦਵਾਨਾਂ ਦੇ ਅਦਾਨ-ਪ੍ਰਦਾਨ ਅਤੇ ਯੂਨੀਵਰਸਿਟੀ-ਟੂ-ਯੂਨੀਵਰਸਿਟੀ ਸਹਿਯੋਗ ਸਹਿਤ ਅਕਾਦਮਿਕ ਸੰਸਥਾਨਾਂ ਦਰਮਿਆਨ ਬਿਹਤਰ ਸੰਪਰਕ ‘ਤੇ ਵੀ ਜ਼ੋਰ ਦਿੱਤਾ।

ਦੋਨੋਂ ਧਿਰਾਂ ਦੇ ਸਵੀਕਾਰ ਕੀਤਾ ਕਿ ਸਦੀਆਂ ਪੁਰਾਣੇ ਲੋਕਾਂ ਦੇ ਆਪਸੀ ਸਬੰਧ ਭਾਰਤ-ਕਤਰ ਦਰਮਿਆਨ ਇਤਿਹਾਸਿਕ ਸਬੰਧਾਂ ਦੇ ਮੂਲਭੂਤ ਥੰਮ੍ਹ ਦਾ ਪ੍ਰਤੀਨਿਧੀਤਵ ਕਰਦੇ ਹਨ। ਕਤਰ ਦੀ ਅਗਵਾਈ ਨੇ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਕਤਰ ਦੇ ਭਾਰਤੀ ਭਾਈਚਾਰੇ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਯੋਗਦਾਨ ਦੇ ਲਈ ਗਹਿਰੀ ਸਰਾਹਨਾ ਵਿਅਕਤ ਕੀਤੀ, ਮਹੱਤਵਪੂਰਨ ਹੈ ਕਿ ਕਤਰ ਵਿੱਚ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਸਾਂਤੀਪੂਰਨ ਅਤੇ ਮਿਹਨਤੀ ਸੁਭਾਅ ਦੇ ਲਈ ਬਹੁਤ ਸਨਮਾਨ ਦਿੱਤਾ ਜਾਂਦਾ ਹੈ। ਭਾਰਤੀ ਧਿਰ ਨੇ ਕਤਰ ਵਿੱਚ ਵਿਸ਼ਾਲ ਅਤੇ ਜੀਵੰਤ ਭਾਰਤੀ ਭਾਈਚਾਰੇ ਦੀ ਭਲਾਈ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਕਤਰ ਦੀ ਅਗਵਾਈ ਦੀ ਅਤਿਅੰਤ ਸਰਾਹਨਾ ਕੀਤੀ। ਕਤਰ ਧਿਰ ਨੇ ਭਾਰਤ ਦੁਆਰਾ ਕਤਰ ਦੇ ਨਾਗਰਿਕਾਂ ਨੂੰ ਈ-ਵੀਜ਼ਾ ਸੁਵਿਧਾ ਦੇ ਵਿਸਤਾਰ ਦਾ ਸੁਆਗਤ ਕੀਤਾ।

ਦੋਨੋਂ ਧਿਰਾਂ ਨੇ ਜਨਸ਼ਕਤੀ ਗਤੀਸ਼ੀਲਤਾ ਅਤੇ ਮਾਨਵ ਸੰਸਾਧਨ ਦੇ ਖੇਤਰ ਵਿੱਚ ਦੀਰਘਕਾਲੀ ਅਤੇ ਇਤਿਹਾਸਿਕ ਸਹਿਯੋਗ ਦੀ ਗਹਿਰਾਈ ਅਤੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਨੋਂ ਧਿਰਾਂ ਨੇ ਪ੍ਰਵਾਸੀਆਂ, ਜਨਸ਼ਕਤੀ ਗਤੀਸ਼ੀਲਤਾ, ਸ਼੍ਰਮਿਕਾਂ ਦੀ ਗਰਿਮਾ, ਸੁਰੱਖਿਆ ਅਤੇ ਭਲਾਈ ਅਤੇ ਆਪਸੀ ਹਿਤ ਦੇ ਮਾਮਲਿਆਂ ਨਾਲ ਸਬੰਧਿਤ ਮੁੱਦਿਆਂ ਦਾ ਸਮਾਧਾਨ ਕਰਨ ਦੇ ਲਈ ਕਿਰਤ ਅਤੇ ਰੋਜ਼ਗਾਰ ‘ਤੇ ਸੰਯੁਕਤ ਕਾਰਜ ਸਮੂਹ ਦੀ ਨਿਯਮਿਤ ਮੀਟਿੰਗਾਂ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਦੋਨੋਂ ਧਿਰਾਂ ਨੇ ਮੱਧ ਪੂਰਬ ਵਿੱਚ ਸੁਰੱਖਿਆ ਸਥਿਤੀ ਸਹਿਤ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਲਈ ਸੰਵਾਦ ਅਤੇ ਕੂਟਨੀਤੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਨਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚਾਂ ‘ਤੇ ਦੋਨਾਂ ਧਿਰਾਂ ਦਰਮਿਆਨ ਉਤਕ੍ਰਿਸ਼ਟ ਤਾਲਮੇਲ ਦੀ ਵੀ ਸਰਾਹਨਾ ਕੀਤੀ।

ਭਾਰਤੀ ਧਿਰ ਨੇ ਵਧਦੇ ਭਾਰਤ-ਜੀਸੀਸੀ ਸਹਿਯੋਗ ਨੂੰ ਸਮਰਥਨ ਦੇਣ ਅਤੇ ਕਤਰ ਦੀ ਪ੍ਰਧਾਨਗੀ ਵਿੱਚ 9 ਸਤੰਬਰ 2024 ਨੂੰ ਰਿਯਾਦ ਵਿੱਚ ਵਿਦੇਸ਼ ਮੰਤਰੀਆਂ ਦੇ ਪੱਧਰ ‘ਤੇ ਰਣਨੀਤਕ ਵਾਰਤਾ ਦੇ ਲਈ ਪਹਿਲੇ ਭਾਰਤ-ਜੀਸੀਸੀ ਸੰਯੁਕਤ ਮੰਤਰੀ ਪੱਧਰੀ ਮੀਟਿੰਗ ਦੀ ਸੁਵਿਧਾ ਪ੍ਰਦਾਨ ਕਰਨ ਦੇ ਸੰਦਰਭ ਵਿੱਚ ਕਤਰ ਧਿਰ ਦਾ ਧੰਨਵਾਦ ਕੀਤਾ। ਦੋਨੋਂ ਧਿਰਾਂ ਨੇ ਰਣਨੀਤਕ ਵਾਰਤਾ ਦੇ ਲਈ ਪਹਿਲੇ ਭਾਰਤ-ਜੀਸੀਸੀ ਸੰਯੁਕਤ ਮੰਤਰੀ ਪੱਧਰੀ ਮੀਟਿੰਗ ਦੇ ਪਰਿਣਾਮਾਂ ਦਾ ਸੁਆਗਤ ਕੀਤਾ। ਕਤਰ ਧਿਰ ਨੇ ਹਾਲ ਹੀ ਵਿੱਚ ਅਪਣਾਈ ਗਈ ਸੰਯੁਕਤ ਕਾਰਜ ਯੋਜਨਾ ਦੇ ਤਹਿਤ ਭਾਰਤ-ਜੀਸੀਸੀ ਸਹਿਯੋਗ ਨੂੰ ਗਹਿਰਾ ਕਰਨ ਦੇ ਲਈ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਸੰਯੁਕਤ ਰਾਸ਼ਟਰ ਸੁਧਾਰਾਂ ਦੇ ਸੰਦਰਭ ਵਿੱਚ, ਦੋਨੋਂ ਨੇਤਾਵਾਂ ਨੇ ਆਲਮੀ ਚੁਣੌਤੀਆਂ ਨਾਲ ਨਿਪਟਣ ਵਿੱਚ ਇੱਕ ਮਹੱਤਵਪੂਰਨ ਕਾਰਕ ਦੇ ਰੂਪ ਵਿੱਚ ਸਮਕਾਲੀਨ ਵਾਸਤਵਿਕਤਾਵਾਂ ਨੂੰ ਪ੍ਰਤੀਬਿੰਬਤ ਕਰਨ ਵਾਲੇ ਸੰਯੁਕਤ ਰਾਸ਼ਟਰ ‘ਤੇ ਕੇਂਦ੍ਰਿਤ ਇੱਕ ਰਿਫੋਰਮਡ ਅਤੇ ਪ੍ਰਭਾਵੀ ਬਹੁਪੱਖੀ ਪ੍ਰਣਾਲੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਨੋਂ ਧਿਰਾਂ ਨੇ ਸੁਰੱਖਿਆ ਪਰਿਸ਼ਦ ਸਹਿਤ ਸੰਯੁਕਤ ਰਾਸ਼ਟਰ ਸੁਧਾਰਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਦੋਨੋਂ ਧਿਰਾਂ ਨੇ ਸੰਯੁਕਤ ਰਾਸ਼ਟਰ, ਇਸ ਦੀਆਂ ਵਿਸ਼ੇਸ਼ ਏਜੰਸੀਆਂ ਅਤੇ ਪ੍ਰੋਗਰਾਮਾਂ ਦੇ ਢਾਂਚੇ ਦੇ ਅੰਦਰ, ਨਾਲ ਹੀ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਦੀ ਉਪਲਬਧੀ ਨੂੰ ਅੱਗੇ ਵਧਾਉਣ ਦੇ ਲਈ ਤਕਨੀਕੀ ਸਹਿਯੋਗ ਦੇ ਮਾਧਿਅਮ ਨਾਲ ਤਾਲਮੇਲ ਯਤਨਾਂ ਦੇ ਜ਼ਰੀਏ ਸਾਂਝਾ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਨੋਂ ਧਿਰਾਂ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ-ਦੂਸਰੇ ਦੇ ਨਾਲ ਗੂੜ੍ਹੇ ਸਹਿਯੋਗ ਕਰਨ ਅਤੇ ਇੱਕ-ਦੂਸਰੇ ਦਾ ਸਮਰਥਨ ਕਰਨ ‘ਤੇ ਸਹਿਮਤੀ ਜਤਾਈ, ਜਿਸ ਵਿੱਚ ਬਹੁਪੱਖੀ ਮੰਚਾਂ ‘ਤੇ ਇੱਕ-ਦੂਸਰੇ ਦੀ ਉਮੀਦਵਾਰੀ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ। 

ਯਾਤਰਾ ਦੌਰਾਨ ਹੇਠਾਂ ਲਿਖੇ ਦਸਤਾਵੇਜ਼ਾਂ ‘ਤੇ ਹਸਤਾਖਰ/ਅਦਾਨ-ਪ੍ਰਦਾਨ ਕੀਤੇ ਗਏ, ਜਿਸ ਨਾਲ ਬਹੁਆਯਾਮੀ ਦੁਵੱਲੇ ਸਬੰਧ ਹੋਰ ਵੀ ਗੂੜ੍ਹੇ ਹੋਣਗੇ, ਨਾਲ ਹੀ ਸਹਿਯੋਗ ਦੇ ਨਵੇਂ ਖੇਤਰਾਂ ਦੇ ਲਈ ਅਵਸਰ ਖੁਲ੍ਹਣਗੇ:

  • ਦੁਵੱਲੇ ਰਣਨੀਤਕ ਭਾਗੀਦਾਰੀ ਦੀ ਸਥਾਪਨਾ ‘ਤੇ ਸਮਝੌਤਾ 

  • ਇਨਕਮ ਟੈਕਸ ਅਤੇ ਉਸ ਦੇ ਪ੍ਰੋਟੋਕੌਲ ਦੇ ਸਬੰਧ ਵਿੱਚ ਦੋਹਰੇ ਟੈਕਸੇਸ਼ਨ ਤੋਂ ਬਚਣ ਅਤੇ ਵਿੱਤੀ ਚੋਰੀ ਦੀ ਰੋਕਥਾਮ ਦੇ ਲਈ ਸੰਸ਼ੋਧਿਤ ਸਮਝੌਤਾ

  • ਵਿੱਤੀ ਅਤੇ ਆਰਥਿਕ ਸਹਿਯੋਗ ‘ਤੇ ਭਾਰਤ ਦੇ ਵਿੱਤ ਮੰਤਰਾਲੇ ਅਤੇ ਕਤਰ ਦੇ ਵਿੱਤ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ

  • ਯੁਵਾ ਅਤੇ ਖੇਡ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

  • ਦਸਤਾਵੇਜ਼ਾਂ ਅਤੇ ਆਰਕਾਈਵਸ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ

  • ਇਨਵੈਸਟ ਇੰਡੀਆ ਅਤੇ ਇਨਵੈਸਟ ਕਤਰ ਦਰਮਿਆਨ ਸਹਿਮਤੀ ਪੱਤਰ

  • ਭਾਰਤੀ ਉਦਯੋਗ ਪਰਿਸੰਘ ਅਤੇ ਕਤਰ ਵਪਾਰਕ ਸੰਘ ਦਰਮਿਆਨ ਸਹਿਮਤੀ ਪੱਤਰ

ਮਹਾਮਹਿਮ ਅਮੀਰ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫਦ ਨੂੰ ਦਿੱਤੇ ਗਏ ਗਰਮਜੋਸ਼ੀ ਨਾਲ ਭਰੀ ਪਰਾਹੁਣਚਾਰੀ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਇਸ ਯਾਤਰਾ ਨੇ ਭਾਰਤ ਅਤੇ ਕਤਰ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦੇ ਮਜ਼ਬੂਤ ਬੰਧਨ ਦੀ ਪੁਸ਼ਟੀ ਕੀਤੀ। ਰਾਜਨੇਤਾਵਾਂ ਨੇ ਆਸ਼ਾ ਵਿਅਕਤ ਕੀਤੀ ਇਹ ਨਵੀਨੀਕ੍ਰਿਤ ਸਾਂਝੇਦਾਰੀ ਵਧਦੀ ਰਹੇਗੀ, ਜਿਸ ਨਾਲ ਦੋਨੋਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਖੇਤਰੀ ਅਤੇ ਗਲੋਬਲ ਸਥਿਰਤਾ ਵਿੱਚ ਯੋਗਦਾਨ ਮਿਲੇਗਾ।

************

ਐੱਮਜੇਪੀਐੱਸ/ਐੱਸਆਰ