Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਏਆਈ (AI) ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਿਹਾ ਹੈ ਅਤੇ ਜਨ ਹਿਤ ਵਿੱਚ ਇਸ ਦਾ ਉਪਯੋਗ ਕਰ ਰਿਹਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦੇਕੇ ਕਿਹਾ ਕਿ ਭਾਰਤ ਆਰਟੀਫਿਸ਼ਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਿਹਾ ਹੈ ਅਤੇ ਇਸ ਦਾ ਜਨ ਹਿਤ (public good) ਵਿੱਚ ਉਪਯੋਗ ਕਰ ਰਿਹਾ ਹੈ। ਉਨ੍ਹਾਂ ਨੇ ਵਿਸ਼ਵ ਨੂੰ ਭਾਰਤ ਵਿੱਚ ਆ ਕੇ ਨਿਵੇਸ਼ ਕਰਨ ਅਤੇ ਇੱਥੋਂ ਦੀ ਸਾਡੀ ਯੁਵਾ ਸ਼ਕਤੀ (our Yuva Shakti) ‘ਤੇ ਦਾਅ ਲਗਾਉਣ ਦਾ ਆਗਰਹਿ ਕੀਤਾ।

ਗੂਗਲ ਅਤੇ ਅਲਫਾਬੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO),¬ ਸ਼੍ਰੀ ਸੁੰਦਰ ਪਿਚਾਈ ਨਾਲ ਮੁਲਾਕਾਤ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਉਸ ਦੀ ਪੋਸਟ ਦਾ ਜਵਾਬ ਇਸ ਪ੍ਰਕਾਰ ਦਿੱਤਾ:

“ਸ਼੍ਰੀ ਸੁੰਦਰ ਪਿਚਾਈ (@sundarpichai) ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਭਾਰਤ ਆਰਟੀਫਿਸ਼ਲ ਇੰਟੈਲੀਜੈਂਸ (AI) ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਿਹਾ ਹੈ, ਇਸ ਦਾ ਉਪਯੋਗ ਜਨ ਹਿਤ (public good) ਦੇ ਲਈ ਕਰ ਰਿਹਾ ਹੈ। ਅਸੀਂ ਦੁਨੀਆ ਨੂੰ ਆਗਰਹਿ ਕਰਦੇ ਹਾਂ ਕਿ ਉਹ ਆਉਣ ਅਤੇ ਸਾਡੇ ਦੇਸ਼ ਵਿੱਚ ਨਿਵੇਸ਼ ਕਰਨ ਅਤੇ ਸਾਡੀ ਯੁਵਾ ਸ਼ਕਤੀ (our Yuva Shakti) ‘ਤੇ ਦਾਅ ਲਗਾਉਣ!”

 

 

*****

ਐੱਮਜੇਪੀਐੱਸ/ਐੱਸਆਰ