Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਏਆਈ ਵਿੱਚ ਮੋਹਰੀ ਬਣਨ ਦੇ ਲਈ ਵਚਨਬੱਧ ਹੈ: ਪ੍ਰਧਾਨ ਮੰਤਰੀ


ਭਾਰਤੀ ਉੱਦਮੀ, ਸ਼੍ਰੀ ਵਿਸ਼ਾਲ ਸਿੱਕਾ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਇਸ ਮੁਲਾਕਾਤ ਨੂੰ ਇੱਕ ਗਿਆਨਵਰਧਕ ਗੱਲਬਾਤ ਦੱਸਿਆ ਅਤੇ ਕਿਹਾ ਕਿ ਭਾਰਤ ਇਨੋਵੇਸ਼ਨ ਅਤੇ ਨੌਜਵਾਨਾਂ ਦੇ ਲਈ ਅਵਸਰ ਪੈਦਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਏਆਈ ਵਿੱਚ ਮੋਹਰੀ ਬਣਨ ਦੇ ਲਈ ਵਚਨਬੱਧ ਹੈ। ਦੋਨਾਂ ਨੇ ਏਆਈ ਅਤੇ ਭਾਰਤ ‘ਤੇ ਇਸ ਦੇ ਪ੍ਰਭਾਵ ਅਤੇ ਭਵਿੱਖ ਦੇ ਲਈ ਕਈ ਜ਼ਰੂਰੀ ਕੰਮਾਂ ‘ਤੇ ਵਿਸਤ੍ਰਿਤ ਅਤੇ ਵਿਆਪਕ ਚਰਚਾ ਕੀਤੀ।

ਵਿਸ਼ਾਲ ਸਿੱਕਾ ਦੇ ਐਕਸ (X) ‘ਤੇ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੋਸਟ ਕੀਤਾ;

“ਇਹ ਵਾਸਤਵ ਵਿੱਚ ਇੱਕ ਅਰਥਪੂਰਣ ਗੱਲਬਾਤ ਸੀ। ਭਾਰਤ ਏਆਈ ਵਿੱਚ ਮੋਹਰੀ ਬਣਨ ਦੇ ਲਈ ਵਚਨਬੱਧ ਹੈ, ਜਿਸ ਦਾ ਧਿਆਨ ਇਨੋਵੇਸਨ ਅਤੇ ਨੌਜਵਾਨਾਂ ਦੇ ਲਈ ਅਵਸਰ ਪੈਦਾ ਕਰਨ ਲਈ ਕੇਂਦ੍ਰਿਤ ਹੈ।”

********

ਐੱਮਜੇਪੀਐੱਸ/ਐੱਸਟੀ