Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਾ ਸੰਯੁਕਤ ਬਿਆਨ

ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਾ ਸੰਯੁਕਤ ਬਿਆਨ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਦਰਮਿਆਨ ਨਿਕਟ ਅਤੇ ਚਿਰਸਥਾਈ ਸਾਂਝੇਦਾਰੀ ਦੀ ਪੁਸ਼ਟੀ ਕਰਦੇ ਹੋਏ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਆਰ. ਬਾਇਡਨ, ਜੂਨੀਅਰ ਦਾ ਭਾਰਤ ਵਿੱਚ ਸੁਆਗਤ ਕੀਤਾ। ਦੋਹਾਂ ਲੀਡਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜੂਨ 2023 ਦੀ ਇਤਿਹਾਸਿਕ ਅਮਰੀਕਾ ਯਾਤਰਾ ਦੀਆਂ ਅਭੂਤਪੂਰਵ ਉਪਬਧੀਆਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਹੋ ਰਹੀ ਮਹੱਤਵਪੂਰਨ ਪ੍ਰਗਤੀ ਦੀ ਸ਼ਲਾਘਾ ਕੀਤੀ।

 

ਦੋਹਾਂ ਲੀਡਰਾਂ ਨੇ ਆਪਣੀਆਂ ਸਰਕਾਰਾਂ ਨੂੰ ਵਿਸ਼ਵਾਸ ਅਤੇ ਪਰਸਪਰ ਸਮਝ ‘ਤੇ ਅਧਾਰਿਤ ਸਾਡੇ ਬਹੁਆਯਾਮੀ ਆਲਮੀ ਏਜੰਡਾ ਦੇ ਸਾਰੇ ਆਯਾਮਾਂ ਵਿੱਚ ਭਾਰਤ-ਅਮਰੀਕੀ ਰਣਨੀਤਕ ਸਾਂਝੇਦਾਰੀ (India-U.S. Strategic Partnership) ਵਿੱਚ ਬਦਲਾਅ ਲਿਆਉਣ ਦਾ ਕੰਮ ਜਾਰੀ ਰੱਖਣ ਦਾ ਸੱਦਾ ਦਿੱਤਾ। ਲੀਡਰਾਂ ਨੇ ਇਸ ਬਾਤ ‘ਤੇ ਮੁੜ ਜ਼ੋਰ ਦਿੱਤਾ ਕਿ ਸੁਤੰਤਰਤਾ, ਲੋਕਤੰਤਰ, ਮਾਨਵ ਅਧਿਕਾਰ, ਸਮਾਵੇਸ਼ਨ, ਬਹੁਲਵਾਦ ਅਤੇ ਸਾਰੇ ਨਾਗਰਿਕਾਂ ਦੇ ਲਈ ਸਮਾਨ ਅਵਸਰਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ (shared values of freedom, democracy, human rights, inclusion, pluralism, and equal opportunities for all citizens), ਜੋ ਸਾਡੇ ਦੇਸ਼ਾਂ ਦੀ ਸਫ਼ਲਤਾ ਦੇ ਲਈ ਅਤਿਅੰਤ ਮਹੱਤਵਪੂਰਨ ਹਨ ਅਤੇ ਇਹੀ ਕਦਰਾਂ-ਕੀਮਤਾਂ ਸਾਡੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ।

 

 

ਰਾਸ਼ਟਰਪਤੀ ਬਾਇਡਨ ਨੇ ਇਹ ਪ੍ਰਦਰਸ਼ਿਤ ਕਰਨ ਦੇ ਲਈ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ  ਦੀ ਸ਼ਲਾਘਾ ਕੀਤੀ ਕਿ ਕਿਵੇਂ ਜੀ-20 ਇੱਕ ਮੰਚ ਦੇ ਰੂਪ ਵਿੱਚ ਮਹੱਤਵਪੂਰਨ ਪਰਿਣਾਮ ਦੇ ਸਕਦਾ ਹੈ। ਲੀਡਰਾਂ ਨੇ ਜੀ-20 ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਨਵੀਂ ਦਿੱਲੀ ਵਿੱਚ ਜੀ-20 ਲੀਡਰਾਂ ਦੇ ਸਮਿਟ (G20 Leaders’ Summit) ਦੇ ਨਤੀਜੇ ਟਿਕਾਊ ਵਿਕਾਸ ਵਿੱਚ ਤੇਜ਼ੀ ਲਿਆਉਣਬਹੁਪੱਖੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਬਹੁਪੱਖੀ ਵਿਕਾਸ ਬੈਂਕਾਂ ਨੂੰ ਬੁਨਿਆਦੀ ਤੌਰ ਤੇ ਨਵਾਂ ਆਕਾਰ ਦੇਣ ਅਤੇ ਉਨ੍ਹਾਂ ਦਾ ਵਿਸਤਾਰ ਕਰਨ ਸਹਿਤ ਸਾਡੀਆਂ ਸਭ ਤੋਂ ਪ੍ਰਮੁੱਖ ਸਾਂਝੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਸਮਾਵੇਸ਼ੀ ਆਰਥਿਕ ਨੀਤੀਆਂ ਤੇ ਆਲਮੀ ਸਹਿਮਤੀ ਬਣਾਉਣ ਦੇ ਸਾਂਝੇ ਲਕਸ਼ਾਂ ਨੂੰ ਅੱਗੇ ਵਧਾਉਣਗੇ

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸੁਤੰਤਰ, ਖੁੱਲ੍ਹੇ, ਸਮਾਵੇਸ਼ੀ ਅਤੇ ਲਚੀਲੇ ਹਿੰਦ-ਪ੍ਰਸ਼ਾਂਤ ਦਾ ਸਮਰਥਨ ਕਰਨ ਵਿੱਚ ਕਵਾਡ ਦੇ ਮਹੱਤਵ ਦੀ ਮੁੜ-ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 2024 ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਆਯੋਜਿਤ ਹੋਣ ਵਾਲੇ ਕਵਾਡ ਲੀਡਰਾਂ ਦੇ ਅਗਲੇ ਸਮਿਟ ਵਿੱਚ ਰਾਸ਼ਟਰਪਤੀ ਸ਼੍ਰੀ ਬਾਇਡਨ ਦਾ ਸੁਆਗਤ ਕਰਨ ਦੇ ਪ੍ਰਤੀ ਉਤਸੁਕਤਾ ਵਿਅਕਤ ਕੀਤੀ। ਭਾਰਤ ਨੇ ਜੂਨ 2023 ਵਿੱਚ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (Indo-Pacific Oceans Initiative) ਵਿੱਚ ਸ਼ਾਮਲ ਹੋਣ ਦੇ ਅਮਰੀਕੀ ਨਿਰਣੇ ਦੇ ਬਾਅਦ ਟ੍ਰੇਡ ਕਨੈਕਟੀਵਿਟੀ ਅਤੇ ਸਮੁੰਦਰੀ ਟ੍ਰਾਂਸਪੋਰਟ (Maritime Transport) ਨਾਲ ਸਬੰਧਿਤ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (Indo-Pacific Oceans Initiative) ਥੰਮ੍ਹ ਦੀ ਸਹਿ-ਅਗਵਾਈ ਕਰਨ ਦੇ ਅਮਰੀਕੀ ਫ਼ੈਸਲੇ ਦਾ ਸੁਆਗਤ ਕੀਤਾ।

 

 

ਆਲਮੀ ਸ਼ਾਸਨ ਵਿਵਸਥਾ (global governance) ਦੇ ਅਧਿਕ ਸਮਾਵੇਸ਼ੀ ਅਤੇ ਪ੍ਰਤੀਨਿਧਤਵ (more inclusive and representative )‘ਤੇ ਅਧਾਰਿਤ ਹੋਣ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਕੀਤੇ ਜਾਣ (a reformed UN Security Council) ਅਤੇ ਉਸ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਹੋਣ ਦੇ ਪ੍ਰਤੀ ਆਪਣਾ ਸਮਰਥਨ ਦੁਹਰਾਇਆ। ਨਾਲ ਹੀ ਇਸ ਸੰਦਰਭ ਵਿੱਚ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਵਿੱਚ 2028-29 ਵਿੱਚ ਗ਼ੈਰ-ਸਥਾਈ ਸੀਟ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਇੱਕ ਵਾਰ ਫਿਰ ਤੋਂ ਸੁਆਗਤ ਕੀਤਾ। ਲੀਡਰਾਂ ਨੇ ਬਹੁਪੱਖੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਉਸ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਨੂੰ ਇੱਕ ਵਾਰ ਫਿਰ ਰੇਖਾਂਕਿਤ ਕੀਤਾ ਤਾਕਿ ਇਹ ਸਮਕਾਲੀਨ ਵਾਸਤਵਿਕਤਾਵਾਂ ਨੂੰ ਬਿਹਤਰ ਢੰਗ ਨਾਲ ਪ੍ਰਤੀਬਿੰਬਿਤ ਕਰ ਸਕੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ਦੀ ਸਥਾਈ ਅਤੇ ਗ਼ੈਰ-ਸਥਾਈ ਸ਼੍ਰੇਣੀਆਂ ਵਿੱਚ ਵਿਸਤਾਰ ਸਹਿਤ ਵਿਆਪਕ ਸੰਯੁਕਤ ਰਾਸ਼ਟਰ ਸੁਧਾਰ ਏਜੰਡਾ (a comprehensive UN reform agenda) ਦੇ ਲਈ ਪ੍ਰਤੀਬੱਧ ਰਹੇ।

 

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਵਿਆਪਕ ਬਣਾਉਣ ਵਿੱਚ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕੀਤੀ ਅਤੇ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਪਰਸਪਰ ਵਿਸ਼ਵਾਸ ਅਤੇ ਭਰੋਸੇ ‘ਤੇ ਅਧਾਰਿਤ ਮੁਕਤ, ਸੁਲਭ, ਸੁਰੱਖਿਅਤ ਅਤੇ ਰੈਜ਼ਿਲਿਐਂਟ ਟੈਕਨੋਲੋਜੀ ਈਕੋਸਿਸਟਮ ਅਤੇ ਵੈਲਿਊ ਚੇਨਸ ਬਣਾਉਣ ਦੇ ਲਈ ਭਾਰਤ-ਅਮਰੀਕੀ ਕ੍ਰਿਟਿਕਲ ਐਂਡ ਇਮਰਜਿੰਗ ਟੈਕਨੋਲੋਜੀ (ਆਈਸੀਈਟੀ)( India-U.S. Initiative on Critical and Emerging Technology (iCET)) ਪਹਿਲ ਦੇ ਜ਼ਰੀਏ ਜਾਰੀ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਸੰਯੁਕਤ ਰਾਜ ਅਮਰੀਕਾ ਅਤੇ ਭਾਰਤ, ਸਤੰਬਰ 2023 ਵਿੱਚ ਆਈਸੀਈਟੀ ਦੀ ਮੱਧਅਵਧੀ(ਮਿਡਟਰਮ) ਸਮੀਖਿਆ (a midterm review of iCET) ਕਰਨ ਦੇ ਇੱਛੁਕ ਹਨ। ਤਾਕਿ 2024 ਦੀ ਸ਼ੁਰੂਆਤ ਵਿੱਚ ਦੋਨੋਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਸਹਿ-ਅਗਵਾਈ ਵਿੱਚ ਅਗਲੀ ਵਾਰਸ਼ਿਕ ਆਈਸੀਈਟੀ ਸਮੀਖਿਆ (next annual iCET review) ਦੀ ਦਿਸ਼ਾ ਵਿੱਚ ਗਤੀ ਬਰਕਰਾਰ ਰਹਿ ਸਕੇ।

 

ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ਵਿੱਚ ਚੰਦਰਯਾਨ-3 (Chandrayaan-3) ਦੀ ਇਤਿਹਾਸਿਕ ਲੈਂਡਿੰਗ ਦੇ ਨਾਲ-ਨਾਲ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ‘ਤੇ ਪ੍ਰਧਾਨ ਮੰਤਰੀ ਸ਼੍ਰੀ ਮੇਦੀ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇੰਡੀਅਨ ਸਪੇਸ ਰਿਸਰਚ ਆਰਗੇਨਾਇਜੇਸ਼ਨ- ਇਸਰੋ ISRO) ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ ਦਿੱਤੀਆਂ। ਪੁਲਾੜ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਨਵੀਆਂ ਸੀਮਾਵਾਂ ਤੱਕ ਪਹੁੰਚ ਕਾਇਮ ਕਰਨ ਸਬੰਧੀ ਦਿਸ਼ਾ ਨਿਰਧਾਰਿਤ ਕਰਨ ਦੇ ਬਾਅਦ ਲੀਡਰਾਂ ਨੇ ਮੌਜੂਦਾ ਭਾਰਤ-ਅਮਰੀਕਾ ਨਾਗਰਿਕ ਪੁਲਾੜ  ਸੰਯੁਕਤ ਕਾਰਜ ਸਮੂਹ (India-U.S. Civil Space Joint Working Group) ਦੇ ਤਹਿਤ ਕਮਰਸ਼ੀਅਲ ਸਪੇਸ ਸਹਿਯੋਗ ਦੇ ਲਈ ਇੱਕ ਕਾਰਜ ਸਮੂਹ ਦੀ ਸਥਾਪਨਾ (establishment of a Working Group for commercial space collaboration) ਦੇ ਪ੍ਰਯਾਸਾਂ ਦਾ ਸੁਆਗਤ ਕੀਤਾ।

 

 

ਬਾਹਰੀ ਪੁਲਾੜ ਖੋਜ (outer space exploration) ਵਿੱਚ ਸਾਡੀ ਸਾਂਝੇਦਾਰੀ ਨੂੰ ਗਹਿਨ ਬਣਾਉਣ ਦੇ ਲਈ ਦ੍ਰਿੜ੍ਹ ਸੰਕਲਪਿਤ ਇਸਰੋ ਅਤੇ ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ( ISRO and the National Aeronautics and Space Administration (NASA)) ਨੇ 2024 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ  (International Space Station) ਦੇ ਲਈ ਸੰਯੁਕਤ ਪ੍ਰਯਾਸ ਵਧਾਉਣ ਵਾਸਤੇ ਤੌਰ-ਤਰੀਕੇ, ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ ਅਤੇ ਮਾਨਵ ਪੁਲਾੜ ਉਡਾਣ ਸਹਿਯੋਗ ਨਾਲ ਸਬੰਧਿਤ ਰਣਨੀਤਕ ਰੂਪਰੇਖਾ ਨੂੰ 2023 ਦੇ ਅੰਤ ਤੱਕ ਅੰਤਿਮ ਰੂਪ ਦੇਣ ਦੀ ਦਿਸ਼ਾ ਵਿੱਚ ਪ੍ਰਯਾਸਰਤ ਹਨ।  ਪ੍ਰਿਥਵੀ ਅਤੇ ਪੁਲਾੜ ਅਸਾਸਿਆਂ ਨੂੰ ਉਪਗ੍ਰਹਿਆਂ (ਐਸਟਅਰੌਇਡਸ-asteroids) ਅਤੇ ਧਰਤੀ ਦੇ ਨੇੜੇ ਦੀਆਂ ਵਸਤੂਆਂ ਦੇ ਪ੍ਰਭਾਵਾਂ ਤੋਂ ਬਚਾਉਣ ਦੇ ਲਈ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਗ੍ਰਹਿ ਦੀ ਰੱਖਿਆ ਦੇ ਲਈ ਤਾਲਮੇਲ ਨੂੰ ਵਧਾਉਣ ਦੀ ਭੀ ਮਨਸ਼ਾ ਰੱਖਦੇ ਹਨ। ਇਸ ਵਿੱਚ ਲਘੂ ਗ੍ਰਹਿ ਕੇਂਦਰ (ਮਾਇਨਰ ਪਲੈਨੇਟ ਸੈਂਟਰ- Minor Planet Center) ਦੇ ਜ਼ਰੀਏ ਗ੍ਰਹਿਆਂ ਦਾ ਪਤਾ ਲਗਾਉਣ ਅਤੇ ਟ੍ਰੈਕਿੰਗ ਵਿੱਚ ਭਾਰਤ ਦੀ ਭਾਗੀਦਾਰੀ ਵਾਸਤੇ ਅਮਰੀਕੀ ਸਮਰਥਨ ਸ਼ਾਮਲ ਹੈ।

 

ਦੋਹਾਂ ਲੀਡਰਾਂ ਨੇ ਰੈਜ਼ਿਲਿਐਂਟ ਗਲੋਬਲ ਸੈਮੀਕੰਡਕਟਰ ਸਪਲਾਈ ਚੇਨਸ ਦੇ ਨਿਰਮਾਣ ਦੇ ਲਈ ਆਪਣਾ ਸਮਰਥਨ ਦੁਹਰਾਉਂਦੇ ਹੋਏ  ਇਸ ਸਬੰਧ ਵਿੱਚ ਭਾਰਤ ਵਿੱਚ ਆਪਣੀ ਖੋਜ ਅਤੇ  ਵਿਕਾਸ ਦੀ ਉਪਸਥਿਤੀ ਦਾ ਵਿਸਤਾਰ ਕਰਨ ਦੇ ਲਈ ਮਾਇਕ੍ਰੋਚਿਪ ਟੈਕਨੋਲੋਜੀਇੰਕ. (Microchip Technology, Inc.,) ਦੀ ਲਗਭਗ 300 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਇੱਕ ਬਹੁ-ਵਰ੍ਹਿਆਂ ਦੀ ਪਹਿਲ ਅਤੇ ਭਾਰਤ ਵਿੱਚ ਖੋਜ, ਵਿਕਾਸ ਅਤੇ ਇੰਜੀਨੀਅਰਿੰਗ ਸੰਚਾਲਨ ਦਾ ਵਿਸਤਾਰ ਕਰਨ ਦੇ ਲਈ ਐਡਵਾਂਸਡ ਮਾਇਕ੍ਰੋ ਡਿਵਾਇਸ ਦਾ(Advanced Micro Device’s) ਅਗਲੇ ਪੰਜ ਵਰ੍ਹਿਆਂ ਵਿੱਚ ਭਾਰਤ ਵਿੱਚ 400 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੇ ਐਲਾਨ ਕਰਨ ਦਾ ਉਲੇਖ ਕੀਤਾ। ਦੋਹਾਂ ਲੀਡਰਾਂ ਨੇ ਅਮਰੀਕੀ ਕੰਪਨੀਆਂ, ਮਾਇਕ੍ਰੋਨਐੱਲਏਐੱਮ ਰਿਸਰਚ ਅਤੇ ਅਪਲਾਇਡ ਮਅਟਿਅਰਿਅਲਸ (U.S. companies, Micron, LAM Research, and Applied Materials) ਦੁਆਰਾ ਜੂਨ 2023 ਵਿੱਚ ਕੀਤੇ ਗਏ ਐਲਾਨਾਂ ਦੇ ਲਾਗੂਕਰਨ ਤੇ ਤਸੱਲੀ ਪ੍ਰਗਟਾਈ

 

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸੁਰੱਖਿਅਤ ਅਤੇ ਭਰੋਸੇਮੰਦ ਦੂਰਸੰਚਾਰਰੈਜ਼ਿਲਿਐਂਟ ਸਪਲਾਈ ਚੇਨਸ ਅਤੇ ਗਲੋਬਲ ਡਿਜੀਟਲ ਸਮਾਵੇਸ਼ਨ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏਭਾਰਤ 6ਜੀ ਅਲਾਇੰਸ ਅਤੇ ਅਲਾਇੰਸ ਫੌਰ ਟੈਲੀਕਮਿਊਨੀਕੇਸ਼ਨਸ ਇੰਡਸਟ੍ਰੀ ਸਲਿਊਸ਼ਨਸ ਦੁਆਰਾ ਸੰਚਾਲਿਤ ਨੈਕਸਟ ਜੀ ਅਲਾਇੰਸ (Bharat 6G Alliance and Next G Alliance, operated by Alliance for Telecommunications Industry Solutions) ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਤੇ ਹਸਤਾਖਰ ਹੋਣ ਦਾ ਵਿਕ੍ਰੇਤਾਵਾਂ ਅਤੇ ਅਪਰੇਟਰਾਂ ਦੇ ਦਰਮਿਆਨ ਪਬਲਿਕ-ਪ੍ਰਾਈਵੇਟ ਸਹਿਯੋਗ ਨੂੰ ਗਹਿਰਾ ਬਣਾਉਣ ਦੀ ਦਿਸ਼ਾ ਵਿੱਚ ਪਹਿਲੇ ਕਦਮ ਦੇ ਰੂਪ ਵਿੱਚ ਸੁਆਗਤ ਕੀਤਾ। ਉਨ੍ਹਾਂ ਨੇ ਓਪਨ ਰੈਨ (Open RAN) ਅਤੇ 5ਜੀ/6ਜੀ  ਟੈਕਨੋਲੋਜੀਆਂ ਵਿੱਚ ਖੋਜ ਅਤੇ ਵਿਕਾਸ (Open RAN and research and development in 5G/6G technologies) ਦੇ ਖੇਤਰ ਵਿੱਚ ਸਹਿਯੋਗ ਤੇ ਕੇਂਦ੍ਰਿਤ ਦੋ ਸੁੰਯਕਤ ਕਾਰਜ ਬਲਾਂ(ਜੁਆਇੰਟ ਟਾਸਕ ਫੋਰਸਾਂ) ਦੀ ਸਥਾਪਨਾ ਨੂੰ ਭੀ ਸਵੀਕਾਰ ਕੀਤਾ। ਫੀਲਡ ਵਿੱਚ ਤੈਨਾਤੀ ਤੋਂ ਪਹਿਲਾਂ ਇੱਕ ਅਮਰੀਕੀ ਓਪਨ ਨਿਰਮਾਤਾ (a U.S. Open RAN manufacturer) ਦੁਆਰਾ ਇੱਕ ਪ੍ਰਮੁੱਖ ਭਾਰਤੀ ਦੂਰਸੰਚਾਰ ਅਪਰੇਟਰ ਵਿੱਚ 5ਜੀ ਓਪਨ ਰੈਨ ਪਾਇਲਟ ਸ਼ੁਰੂ ਕੀਤਾ ਜਾਵੇਗਾ। ਲੀਡਰਾਂ ਨੇ ਯੂਐੱਸ ਰਿਪ ਐਂਡ ਰਿਪਲੇਸ ਪ੍ਰੋਗਰਾਮ (U.S. Rip and Replace Program) ਵਿੱਚ ਭਾਰਤੀ ਕੰਪਨੀਆਂ ਦੀ ਭਾਗੀਦਾਰੀ ਦੇ ਲਈ ਉਤਸੁਕਤਾ ਪ੍ਰਗਟ ਕੀਤੀ; ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਰਿਪ ਐਂਡ ਰਿਪਲੇਸ ਪਾਇਲਟ (Rip and Replace pilot) ਦੇ ਲਈ ਭਾਰਤ ਦੇ ਸਮਰਥਨ ਦਾ ਸੁਆਗਤ ਭੀ ਕੀਤਾ।

 

 

ਸੰਯੁਕਤ ਰਾਜ ਅਮਰੀਕਾ ਨੇ ਕੁਆਂਟਮ ਡੋਮੇਨ ਵਿੱਚ ਭਾਰਤ ਦੇ ਨਾਲ ਦੁਵੱਲੇ ਤੌਰ ਤੇ ਅਤੇ ਅੰਤਰਰਾਸ਼ਟਰੀ ਕੁਆਂਟਮ ਅਦਾਨ-ਪ੍ਰਦਾਨ ਅਵਸਰਾਂ ਨੂੰ ਸੁਵਿਧਾਜਨਕ ਬਣਾਉਣ ਦੇ ਮੰਚ, ‘ਕੁਆਂਟਮ ਐਂਟੈਂਗਲਮੈਂਟ ਐਕਸਚੇਂਜ‘ (Quantum Entanglement Exchange) ਦੇ ਜ਼ਰੀਏ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆਅਤੇ ਕੁਆਂਟਮ ਇਕਨੌਮਿਕ ਡਿਵੈਲਪਮੈਂਟ ਕੰਸੋਰਟੀਅਮ‘ (Quantum Economic Development Consortium) ਦੇ ਮੈਂਬਰ ਦੇ ਰੂਪ ਵਿੱਚ ਭਾਰਤ ਦੇ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫੌਰ ਬੇਸਿਕ ਸਾਇੰਸਿਜ਼ (S.N. Bose National Centre for Basic Sciences)ਕੋਲਕਾਤਾ ਦੀ ਭਾਗੀਦਾਰੀ ਦਾ ਸੁਆਗਤ ਕੀਤਾ। ਇਹ ਭੀ ਸਵੀਕਾਰ ਕੀਤਾ ਗਿਆ ਕਿ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਬੰਬੇ ਇੱਕ ਅੰਤਰਰਾਸ਼ਟਰੀ ਭਾਗੀਦਾਰ ਦੇ ਰੂਪ ਵਿੱਚ ਸ਼ਿਕਾਗੋ ਕੁਆਂਟਮ ਐਕਸਚੇਂਜ(Chicago Quantum Exchange) ਵਿੱਚ ਸ਼ਾਮਲ ਹੋਇਆ ਹੈ।

 

 

ਦੋਹਾਂ ਲੀਡਰਾਂ ਨੇ ਬਾਇਓਟੈਕਨੋਲੋਜੀ ਅਤੇ ਬਾਇਓਮੈਨੂਫੈਕਚਰਿੰਗ ਇਨੋਵੇਸ਼ਨਾਂ ਵਿੱਚ ਵਿਗਿਆਨਕ ਅਤੇ ਤਕਨੀਕੀ ਖੋਜ ਸਹਿਯੋਗ ਨੂੰ ਸਮਰੱਥ ਬਣਾਉਣ ਦੇ ਲਈ ਅਮਰੀਕੀ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਅਤੇ ਭਾਰਤ ਦੇ ਬਾਇਓਟੈਕਨੋਲੋਜੀ ਵਿਭਾਗ (U.S. National Science Foundation (NSF) and India’s Department of Biotechnology) ਦੇ ਦਰਮਿਆਨ ਲਾਗੂਕਰਨ ਵਿਵਸਥਾ ਤੇ ਹਸਤਾਖਰ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੈਮੀਕੰਡਕਟਰ ਖੋਜਅਗਲੀ ਪੀੜ੍ਹੀ ਦੀਆਂ ਸੰਚਾਰ ਪ੍ਰਣਾਲੀਆਂਸਾਇਬਰ ਸੁਰੱਖਿਆ ਅਤੇ ਗਰੀਨ ਟੈਕਨੋਲੋਜੀਜ਼ ਅਤੇ ਇੰਟੈਲੀਜੈਂਟ ਟ੍ਰਾਂਸਪੋਰਟੇਸ਼ਨ ਸਿਸਟਮਸ‘ (semiconductor research, next generation communication systems, cyber-security, sustainability and green technologies, and intelligent transportation systems) ਵਿੱਚ ਅਕਾਦਮਿਕ ਅਤੇ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਐੱਨਐੱਸਐੱਫ (NSF) ਅਤੇ ਭਾਰਤ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਪ੍ਰਸਤਾਵ ਮੰਗੇ ਜਾਣ ਦਾ ਸੁਆਗਤ ਕੀਤਾ।

 

 

ਦੋਹਾਂ ਲੀਡਰਾਂ ਨੇ ਲਚੀਲੀ(ਰੈਜ਼ਿਲਿਐਂਟ) ਟੈਕਨੋਲੋਜੀ ਵੈਲਿਊ ਚੇਨਸ ਦੇ ਨਿਰਮਾਣ ਅਤੇ ਡਿਫੈਂਸ ਇੰਡਸਟ੍ਰੀਅਲ ਈਕੋਸਿਸਟਮਸ ਨੂੰ ਜੋੜਨ ਦੇ  ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਉਨ੍ਹਾਂ ਨੀਤੀਆਂ ਨੂੰ ਹੁਲਾਰਾ ਦੇਣ ਅਤੇ ਨਿਯਮਾਂ ਨੂੰ ਅਪਣਾਉਣ ਦੇ ਲਈ ਆਪਣੇ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦੁਹਰਾਈ ਜੋ ਭਾਰਤੀ ਅਤੇ ਅਮਰੀਕੀ ਉਦਯੋਗਾਂਸਰਕਾਰਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਦਰਮਿਆਨ ਅਧਿਕ ਟੈਕਨੋਲੋਜੀ ਸਾਂਝਾਕਰਨ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਅਵਸਰਾਂ (greater technology sharing, co-development, and co-production opportunities) ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਜੂਨ 2023 ਵਿੱਚ ਸ਼ੁਰੂ ਕੀਤੇ ਗਏ ਦੁਵੱਲੇ ਰਣਨੀਤਕ ਵਪਾਰ ਸੰਵਾਦ (Strategic Trade Dialogue) ਦੀ ਸਰਪ੍ਰਸਤੀ ਹੇਠ ਇੱਕ ਅੰਤਰ-ਏਜੰਸੀ ਨਿਗਰਾਨੀ ਤੰਤਰ (an inter-agency monitoring mechanism) ਦੇ ਜ਼ਰੀਏ ਨਿਰੰਤਰ ਸੰਪਰਕ ਦਾ ਭੀ ਸੁਆਗਤ ਕੀਤਾ।

 

 

ਦੋਹਾਂ ਲੀਡਰਾਂ ਨੇ ਘੱਟ  ਤੋਂ ਘੱਟ 10 ਮਿਲੀਅਨ ਡਾਲਰਾਂ ਦੀ ਸੰਯੁਕਤ ਸ਼ੁਰੂਆਤੀ ਪ੍ਰਤੀਬੱਧਤਾ ਨਾਲ ਇੰਡੀਆ-ਯੂਐੱਸ ਗਲੋਬਲ ਚੈਲੰਜਿਜ ਇੰਸਟੀਟਿਊਟ (India-U.S. Global Challenges Institute) ਦੀ ਸਥਾਪਨਾ ਕਰਨ ਦੇ ਲਈ ਭਾਰਤੀ ਟੈਕਨੋਲੋਜੀ ਸੰਸਥਾਨ ਪਰਿਸ਼ਦ (ਆਈਆਈਟੀ ਕੌਂਸਲ)( Council of Indian Institutes of Technology (IIT Council)) ਦੀ ਪ੍ਰਤੀਨਿਧਤਾ ਕਰਨ ਵਾਲੀਆਂ ਭਾਰਤੀ ਯੂਨੀਵਰਸਿਟੀਆਂ ਅਤੇ ਐਸੋਸੀਏਸ਼ਨ ਆਵ੍ ਅਮਰੀਕਨ ਯੂਨੀਵਰਸਿਟੀਜ਼ (ਏਏਯੂ)(Association of American Universities (AAU)) ਦੇ ਦਰਮਿਆਨ ਇੱਕ ਸਹਿਮਤੀ ਪੱਤਰ ਤੇ ਹਸਤਾਖਰਾਂ ਦਾ ਸੁਆਗਤ ਕੀਤਾ। ਗਲੋਬਲ ਚੈਲੰਜਿਜ ਇੰਸਟੀਟਿਊਟ ਦੋਹਾਂ ਦੇਸ਼ਾਂ ਦੇ ਮੋਹਰੀ ਖੋਜ ਅਤੇ ਉਚੇਰੀ-ਸਿੱਖਿਆ ਸੰਸਥਾਵਾਂ ਨੂੰ ਇਕੱਠਿਆਂ ਲਿਆਵੇਗਾ, ਜਿਨ੍ਹਾਂ ਵਿੱਚ ਏਏਯੂ ਅਤੇ ਆਈਆਈਟੀ ਮੈਂਬਰਸ਼ਿਪ ਤੋਂ ਪਰੇ, ਵਿਗਿਆਨ ਅਤੇ ਟੈਕਨੋਲੋਜੀ ਵਿੱਚ ਨਵੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਲਈ, ਸਥਾਈ ਊਰਜਾ ਅਤੇ ਖੇਤੀਬਾੜੀ, ਸਿਹਤ ਅਤੇ ਮਹਾਮਾਰੀ ਦੀ ਤਿਆਰੀਸੈਮੀਕੰਡਕਟਰ ਟੈਕਨੋਲੋਜੀ ਅਤੇ ਮੈਨੂਫੈਕਚਰਿੰਗ, ਉੱਨਤ ਸਮੱਗਰੀ, ਦੂਰਸੰਚਾਰ, ਆਰਟਿਫਿਸ਼ਲ ਇੰਟੈਲੀਜੈਂਸ ਅਤੇ ਕੁਆਂਟਮ ਸਾਇੰਸ ਵਿੱਚ ਸਹਿਯੋਗ ਸ਼ਾਮਲ ਹੈ

 

 

ਦੋਹਾਂ ਲੀਡਰਾਂ ਨੇ ਨਿਊਯਾਰਕ ਯੂਨੀਵਰਸਿਟੀ-ਟੈਂਡਨ (New York University-Tandon) ਅਤੇ ਆਈਆਈਟੀ ਕਾਨਪੁਰ ਐਡਵਾਂਸਡ ਰਿਸਰਚ ਸੈਂਟਰ (IIT Kanpur Advanced Research Cente) ਅਤੇ ਬਫ਼ੇਲੋ ਵਿੱਚ ਸਟੇਟ ਯੂਨੀਵਰਸਿਟੀ ਆਵ੍ ਨਿਊਯਾਰਕ ਦੇ ਜੁਆਇੰਟ ਰਿਸਰਚ ਸੈਂਟਰਸ (Joint Research Centers of the State University of New York at Buffalo) ਅਤੇ ਆਈਆਈਟੀ ਦਿੱਲੀਕਾਨਪੁਰਜੋਧਪੁਰਅਤੇ ਬੀ.ਐੱਚ.ਯੂ (IIT Delhi, Kanpur, Jodhpur, and BHU) ਦੇ ਦਰਮਿਆਨ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਸਾਂਝੇਦਾਰੀ ਸਹਿਤ ਬਹੁ-ਸੰਸਥਾਗਤ ਸਹਿਯੋਗਾਤਮਕ ਸਿੱਖਿਆ ਸਾਂਝੇਦਾਰੀਆਂ (multi-institutional collaborative education partnerships) ਦੀ ਵਧਦੀ ਸੰਖਿਆ ਦਾ ਭੀ ਸੁਆਗਤ ਕੀਤਾ।

 

 

ਦੋਹਾਂ ਲੀਡਰਾਂ ਨੇ 2030 ਤੱਕ ਡਿਜੀਟਲ ਜੈਂਡਰ ਗੈਪ ਨੂੰ ਅੱਧਾ ਕਰਨ ਦੀ ਜੀ20 ਦੀ ਪ੍ਰਤੀਬੱਧਤਾ ਦਾ ਉਲੇਖ ਕਰਦੇ ਹੋਏ ਡਿਜੀਟਲ ਅਰਥਵਿਵਸਥਾ ਵਿੱਚ ਜੈਂਡਰ ਡਿਜੀਟਲ ਡਿਵਾਇਡ ਨੂੰ ਘੱਟ ਕਰਨ ਦੇ ਪ੍ਰਯਾਸਾਂ ਦੇ ਮਹੱਤਵ ਦੀ ਪੁਸ਼ਟੀ ਕੀਤੀ ਅਤੇ ਡਿਜੀਟਲ ਅਰਥਵਿਵਸਥਾ ਪਹਿਲ ਵਿੱਚ ਮਹਿਲਾਵਾਂ(Women in the Digital Economy Initiative) ਦੇ ਪ੍ਰਤੀ ਸਮਰਥਨ ਵਿਅਕਤ ਕੀਤਾ, ਜੋ ਡਿਜੀਟਲ ਜੈਂਡਰ ਡਿਵਾਇਡ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਸਰਕਾਰਾਂ, ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ,ਫਾਊਂਡੇਸ਼ਨਾਂ (ਪ੍ਰਤਿਸ਼ਠਾਨਾਂ), ਸਿਵਲ ਸੋਸਾਇਟੀ ਅਤੇ ਬਹੁਪੱਖੀ ਸੰਗਠਨਾਂ ਨੂੰ ਇਕੱਠਿਆਂ ਲਿਆਉਂਦਾ ਹੈ।

 

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸਪੇਸ ਅਤੇ ਏਆਈ (space and AI) ਜਿਹੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਵਿਸਤਾਰਿਤ ਸਹਿਯੋਗ ਅਤੇ ਤੇਜ਼ ਰੱਖਿਆ ਉਦਯੋਗਿਕ ਸਹਿਯੋਗ ਦੇ ਜ਼ਰੀਏ ਭਾਰਤ-ਅਮਰੀਕੀ ਪ੍ਰਮੁੱਖ ਰੱਖਿਆ ਸਾਂਝੇਦਾਰੀ (India-U.S. Major Defence Partnership) ਨੂੰ ਗਹਿਨ ਅਤੇ ਵਿਵਿਧਪੂਰਨ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

 

ਦੋਹਾਂ ਲੀਡਰਾਂ ਨੇ 29 ਅਗਸਤ 2023 ਨੂੰ ਕਾਂਗਰਸ ਦੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਅਤੇ ਭਾਰਤ ਵਿੱਚ ਜੀਈ ਐੱਫ-414 ਜੈੱਟ ਇੰਜਣ (GE F-414 jet engines) ਦੇ ਨਿਰਮਾਣ ਦੇ ਲਈ ਜੀਈ ਏਅਰੋਸਪੇਸ(GE Aerospace) ਅਤੇ ਹਿੰਦੁਸਤਾਨ ਏਅਰੋਨੌਟਿਕਲ ਲਿਮਿਟਿਡ-ਐੱਚਏਐੱਲ) (Hindustan Aeronautical Limited HAL) ਦੇ ਦਰਮਿਆਨ ਇੱਕ ਕਮਰਸ਼ੀਅਲ ਸਮਝੌਤੇ ਦੇ ਲਈ ਗੱਲਬਾਤ ਸ਼ੁਰੂ ਹੋਣ ਦਾ ਸੁਆਗਤ ਕੀਤਾ ਅਤੇ ਇਸ ਅਭੂਤਪੂਰਵ ਸਹਿ-ਉਤਪਾਦਨ ਅਤੇ ਟੈਕਨੋਲੋਜੀ ਟ੍ਰਾਂਸਫਰ ਪ੍ਰਸਤਾਵ ਦੀ ਪ੍ਰਗਤੀ ਦਾ ਸਮਰਥਨ ਕਰਨ ਦੇ ਲਈ ਸਹਿਯੋਗਾਤਮਕ ਅਤੇ ਤੇਜ਼ ਗਤੀ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ।

 

ਦੋਹਾਂ ਲੀਡਰਾਂ ਨੇ ਅਮਰੀਕੀ ਜਲ ਸੈਨਾ ਅਤੇ ਮਝਗਾਓਂ ਡੌਕ ਸ਼ਿਪਬਿਲਡਰਸ ਲਿਮਿਟਿਡ (U.S. Navy and Mazgaon Dock Shipbuilders, Ltd) ਦੁਆਰਾ ਅਗਸਤ 2023 ਵਿੱਚ ਹਸਤਾਖਰ ਕੀਤੇ ਗਏ ਨਵੀਨਤਮ ਸਮਝੌਤੇ ਦੇ ਨਾਲ ਦੂਸਰੇ ਮਾਸਟਰ ਸ਼ਿਪ ਮੁਰੰਮਤ ਸਮਝੌਤੇ ਦੇ ਸੰਪੰਨ ਹੋਣ ਦੀ ਸ਼ਲਾਘਾ ਕੀਤੀ। ਦੋਹਾਂ ਧਿਰਾਂ ਨੇ ਅਗ੍ਰਿਮ ਤੌਰ ‘ਤੇ ਤੈਨਾਤ ਅਮਰੀਕੀ ਜਲ ਸੈਨਾ ਦੀਆਂ ਸੰਪਤੀਆਂ ਅਤੇ ਹੋਰ ਏਅਰਕ੍ਰਾਫਟਾਂ ਅਤੇ ਜਹਾਜ਼ਾਂ ਦੇ ਰੱਖ-ਰਖਾਅ ਅਤੇ ਮੁਰੰਮਤ ਦੇ ਲਈ ਇੱਕ ਕੇਂਦਰ ਦੇ ਰੂਪ ਵਿੱਚ ਭਾਰਤ ਦੇ ਉਦਭਵ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਦੋਹਾਂ ਲੀਡਰਾਂ ਨੇ ਜਹਾਜ਼ਾਂ ਦੇ ਰੱਖ-ਰਖਾਅਮੁਰੰਮਤ ਅਤੇ ਓਵਰਹਾਲ ਨਾਲ ਸਬੰਧਿਤ ਭਾਰਤ ਦੀਆਂ ਸਮਰੱਥਾਵਾਂ ਅਤੇ ਸੁਵਿਧਾਵਾਂ (India’s maintenance, repair, and overhaul capabilities and facilities for aircraft)ਵਿੱਚ ਹੋਰ ਅਧਿਕ ਨਿਵੇਸ਼ ਕਰਨ ਦੇ ਲਈ ਅਮਰੀਕੀ ਉਦਯੋਗ ਦੀਆਂ ਪ੍ਰਤੀਬੱਧਤਾਵਾਂ ਦਾ ਭੀ ਸੁਆਗਤ ਕੀਤਾ।

 

 

ਦੋਹਾਂ ਲੀਡਰਾਂ ਨੇ ਸਾਂਝੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਅਮਰੀਕੀ ਅਤੇ ਭਾਰਤੀ ਰੱਖਿਆ ਖੇਤਰਾਂ ਦੇ ਇਨੋਵੇਟਿਵ ਕਾਰਜਾਂ ਦਾ ਉਪਯੋਗ ਕਰਨ ਲਈ ਇੱਕ ਮਜ਼ਬੂਤ ਸਹਿਯੋਗ ਏਜੰਡਾ ਸਥਾਪਿਤ ਕਰਨ ਦੇ ਲਈ ਇੰਡੀਆ-ਯੂ.ਐਸ. ਡਿਫੈਂਸ ਐਕਸੀਲਰੇਸ਼ਨ ਈਕੋਸਿਸਟਮ (ਇੰਡਸ-ਐਕਸ) (India-U.S. Defence Acceleration Ecosystem (INDUS-X)) ਟੀਮ ਦੀ ਸ਼ਲਾਘਾ ਕੀਤੀ। ਇੰਡਸ-ਐਕਸ (INDUS-X) ਨੇ ਪੈੱਨ ਸਟੇਟ ਯੂਨੀਵਰਸਿਟੀ (Penn State University) ਦੀ ਭਾਗੀਦਾਰੀ ਨਾਲ ਆਈਆਈਟੀ ਕਾਨਪੁਰ ਵਿੱਚ ਅਰੰਭਿਕ ਅਕੈਡਮੀਆ ਸਟਾਰਟ-ਅੱਪ ਪਾਰਟਨਰਸ਼ਿਪ (inaugural Academia Start-up Partnership) ਦਾ ਸੰਚਾਲਨ ਕੀਤਾ ਅਤੇ ਅਗਸਤ 2023 ਵਿੱਚ ਆਈਆਈਟੀ ਹੈਦਰਾਬਾਦ ਵਿਖੇ ਯੂਐੱਸ ਐਕਸੇਲਰੇਟਰ  ਮੈਸਰਜ਼ ਹੈਂਕਿੰਗ 4 ਐਲਾਇਜ਼ (M/s Hacking 4 Allies (H4X) ਦੀ ਅਗਵਾਈ ਵਿੱਚ ਇੱਕ ਵਰਕਸ਼ਾਪ ਦੇ ਜ਼ਰੀਏ ਭਾਰਤੀ ਸਟਾਰਟਅੱਪਸ ਦੇ ਲਈ ਇੱਕ ਜੁਆਇੰਟ ਐਕਸੇਲਰੇਟਰ ਪ੍ਰੋਗਰਾਮ (Joint Accelerator Program for Indian Startups) ਦੀ ਸ਼ੁਰੂਆਤ ਕੀਤੀ। ਦੋਹਾਂ ਧਿਰਾਂ ਨੇ ਰੱਖਿਆ ਉਤਕ੍ਰਿਸ਼ਟਤਾ ਦੇ ਲਈ ਭਾਰਤੀ ਰੱਖਿਆ ਮੰਤਰਾਲੇ ਦੀਆਂ ਇਨੋਵੇਸ਼ਨਸ ਅਤੇ ਅਮਰੀਕੀ ਰੱਖਿਆ ਵਿਭਾਗ ਦੀ ਰੱਖਿਆ ਇਨੋਵੇਸ਼ਨ ਯੂਨਿਟ ਦੁਆਰਾ ਦੋ ਸੰਯੁਕਤ ਚੁਣੌਤੀਆਂ ਸ਼ੁਰੂ ਕਰਨ ਦੇ ਐਲਾਨ ਦਾ ਭੀ ਸੁਆਗਤ ਕੀਤਾ, ਜੋ ਸਾਂਝੇ ਰੱਖਿਆ ਟੈਕਨੋਲੋਜੀ ਦੇ ਸਮਾਧਾਨ ਵਿਕਸਿਤ ਕਰਨ ਦੇ ਲਈ ਸਟਾਰਟ-ਅੱਪਸ ਨੂੰ ਸੱਦਾ ਦੇਣਗੀਆਂ।

 

ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਜਨਰਲ 31 ਐਟੌਮਿਕਸ ਐੱਮਕਿਊ-9ਬੀ (16 ਸਕਾਈ ਗਾਰਜੀਅਨ ਅਤੇ 15 ਸੀ ਗਾਰਜੀਅਨ)( 31 General Atomics MQ-9B (16 Sky Guardian and 15 Sea Guardian)) ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅਤੇ ਉਨ੍ਹਾਂ ਦੇ ਉਪਕਰਣਾਂ ਦੀ ਖਰੀਦ ਦੇ ਲਈ ਭਾਰਤ ਦੇ ਰੱਖਿਆ ਮੰਤਰਾਲੇ ਨੂੰ ਬੇਨਤੀ ਪੱਤਰ ਜਾਰੀ ਹੋਣ ਦਾ ਸੁਆਗਤ ਕੀਤਾ। ਏਅਰਕ੍ਰਾਫਟ ਸੈਨਾਵਾਂ ਦੀ ਖੁਫੀਆਨਿਗਰਾਨੀ ਅਤੇ ਸੁਰੱਖਿਆ ਸਾਰੇ ਖੇਤਰਾਂ ਵਿੱਚ ਭਾਰਤ ਦੇ ਹਥਿਆਰਬੰਦ ਬਲਾਂ ਦੀ ਟੋਹੀ (ISR) ਸਮਰੱਥਾਵਾਂ (intelligence, surveillance and reconnaissance (ISR) capabilities) ਨੂੰ ਵਧਾਏਗਾ।

 

 

ਸਾਡੇ ਰਾਸ਼ਟਰਾਂ ਦੀ ਜਲਵਾਯੂ, ਊਰਜਾ ਪਰਿਵਰਤਨ ਅਤੇ ਊਰਜਾ ਸੁਰੱਖਿਆ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਕ ਜ਼ਰੂਰੀ ਸੰਸਾਧਨ ਦੇ ਰੂਪ ਵਿੱਚ ਪਰਮਾਣੂ ਊਰਜਾ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸਹਿਯੋਗਾਤਮਕ ਮੋਡ ਵਿੱਚ ਅਗਲੀ ਪੀੜ੍ਹੀ ਦੇ ਛੋਟੇ ਮੌਡਿਊਲਰ ਰਿਐਕਟਰ ਟੈਕਨੋਲੋਜੀਆਂ ਦੇ ਵਿਕਾਸ ਸਹਿਤ ਪਰਮਾਣੂ ਊਰਜਾ ਵਿੱਚ ਸਹਿਯੋਗ ਵਿੱਚ ਭਾਰਤ-ਅਮਰੀਕਾ ਸਹਿਯੋਗ ਨੂੰ ਸੁਗਮ ਬਣਾਉਣ ਦੇ ਅਵਸਰਾਂ ਦਾ ਵਿਸਤਾਰ ਕਰਨ ਦੇ ਲਈ ਦੋਨੋਂ ਧਿਰਾਂ ਦੀਆਂ ਸਬੰਧਿਤ ਸੰਸਥਾਵਾਂ ਦੇ ਦਰਮਿਆਨ ਗਹਿਨ ਸਲਾਹ-ਮਸ਼ਵਰੇ ਦਾ ਸੁਆਗਤ ਕੀਤਾ। ਸੰਯੁਕਤ ਰਾਜ ਅਮਰੀਕਾ ਨੇ ਨਿਊਕਲੀਅਰ ਸਪਲਾਇਰਸ ਦੇਸ਼ਾਂ ਦੇ ਸਮੂਹ (Nuclear Suppliers Group) ਵਿੱਚ ਭਾਰਤ ਦੀ ਮੈਂਬਰਸ਼ਿਪ ਦੇ ਲਈ ਆਪਣਾ ਸਮਰਥਨ ਦੁਹਰਾਇਆ ਅਤੇ ਇਸ ਲਕਸ਼ ਨੂੰ ਅੱਗੇ ਵਧਾਉਣ ਦੇ ਲਈ ਸਮਾਨ ਵਿਚਾਰਧਾਰਾ ਵਾਲੇ ਸਾਂਝੇਦਾਰਾਂ ਦੇ ਨਾਲ ਰੁਝੇਵਾਂ ਬਣਾਈ ਰੱਖਣ ਦੀ ਪ੍ਰਤੀਬੱਧਤਾ ਦੁਹਰਾਈ।

 

ਦੋਹਾਂ ਲੀਡਰਾਂ ਨੇ ਭਾਰਤ-ਅਮਰੀਕਾ ਅਖੁੱਟ ਊਰਜਾ ਟੈਕਨੋਲੋਜੀ ਕਾਰਵਾਈ ਮੰਚ-ਇੰਡੀਆ-ਯੂ.ਐਸ. ਰਿਨਿਊਏਬਲ ਐਨਰਜੀ ਟੈਕਨੋਲੋਜੀਜ਼ ਐਕਸ਼ਨ ਪਲੈਟਫਾਰਮ [RE-TAP] (India-U.S. Renewable Energy Technologies Action Platform [RE-TAP]), ਦੀ ਅਗਸਤ 2023 ਵਿੱਚ ਸ਼ੁਰੂਆਤੀ ਮੀਟਿੰਗ ਦਾ ਸੁਆਗਤ ਕੀਤਾ। ਇਸ ਦੇ ਤਹਿਤ ਦੋਨੋਂ ਦੇਸ਼ ਲੈਬ-ਟੂ-ਲੈਬ ਸਹਿਯੋਗ, ਪਾਇਲਟਿੰਗ ਅਤੇ ਨਵੀਨ (ਇਨੋਵੇਟਿਵ) ਟੈਕਨੋਲੋਜੀਆਂ ਦੇ ਪਰੀਖਣ, ਅਖੁੱਟ ਊਰਜਾ ਅਤੇ ਸਮਰੱਥ ਟੈਕਨੋਲੋਜੀਆਂ ਨੂੰ ਅੱਗੇ ਵਧਾਉਣ ਦੇ ਲਈ ਨੀਤੀ ਅਤੇ ਯੋਜਨਾ ‘ਤੇ ਸਹਿਯੋਗ, ਨਿਵੇਸ਼, ਇਨਕਿਊਬੇਸ਼ਨ ਅਤੇ ਆਊਟਰੀਚ ਪ੍ਰੋਗਰਾਮਾਂ ਅਤੇ ਨਵੀਆਂ ਅਤੇ ਉੱਭਰਦੀਆਂ ਅਖੁੱਟ ਟੈਕਨੋਲੋਜੀਆਂ ਅਤੇ ਊਰਜਾ ਪ੍ਰਣਾਲੀਆਂ ਦੇ ਉਪਯੋਗ ਅਤੇ ਉਨ੍ਹਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਦੇ ਲਈ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਵਿੱਚ ਸ਼ਾਮਲ ਹੋਣਗੇ।

 

ਟ੍ਰਾਂਸਪੋਰਟ ਸੈਕਟਰ ਦੀ ਡੀਕਾਰਬੇਨਾਇਜ਼ਿੰਗ (decarbonizing) ਦੇ ਮਹੱਤਵ ਨੂੰ ਦੁਹਰਾਉਂਦੇ ਹੋਏ, ਦੋਹਾਂ ਲੀਡਰਾਂ ਨੇ ਭਾਰਤ ਵਿੱਚ ਇਲੈਕਟ੍ਰਿਕ ਗਤੀਸ਼ੀਲਤਾ ਦੇ ਵਿਸਤਾਰ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ, ਜਿਸ ਵਿੱਚ ਪਬਲਿਕ ਅਤੇ ਪ੍ਰਾਈਵੇਟ ਦੋਹਾਂ ਫੰਡਸ ਦੇ ਜ਼ਰੀਏ ਵਿੱਤਪੋਸ਼ਿਤ ਭੁਗਤਾਨ ਸੁਰੱਖਿਆ ਤੰਤਰ ਦੇ  ਲਈ ਸਾਂਝਾ ਸਮਰਥਨ ਸ਼ਾਮਲ ਹੈ। ਇਸ ਨਾਲ ਪੀਐੱਮ ਈ-ਬੱਸ ਸੇਵਾ ਪ੍ਰੋਗਰਾਮ (PM e-Bus Sewa program) ਵਿੱਚ ਸ਼ਾਮਲ ਬੱਸਾਂ ਸਹਿਤ ਭਾਰਤ ਵਿੱਚ ਤਿਆਰ 10,000 ਇਲੈਕਟ੍ਰਿਕ ਬੱਸਾਂ ਦੀ ਖਰੀਦ ਵਿੱਚ ਤੇਜ਼ੀ ਆਏਗੀ, ਜਿਨ੍ਹਾਂ ਵਿੱਚ ਚਾਰਜਿੰਗ ਨਾਲ ਸਬੰਧਿਤ ਬੁਨਿਆਦੀ ਸੁਵਿਧਾਵਾਂ ਮੌਜੂਦ ਹੋਣਗੀਆਂ। ਦੋਨੋਂ ਦੇਸ਼ ਈ-ਮੋਬਿਲਿਟੀ ਦੇ ਲਈ ਗਲੋਬਲ ਸਪਲਾਈ ਚੇਨ (global supply chain for e-mobility) ਵਿੱਚ ਵਿਵਿਧਤਾ ਲਿਆਉਣ ਵਿੱਚ ਮਦਦ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹਨ।

 

ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਪੂੰਜੀ ਦੀ ਲਾਗਤ ਵਿੱਚ ਕਮੀ ਲਿਆਉਣ ਅਤੇ ਭਾਰਤ ਵਿੱਚ ਗ੍ਰੀਨਫੀਲਡ ਅਖੁੱਟ ਊਰਜਾ, ਬੈਟਰੀ ਭੰਡਾਰਣ ਅਤੇ ਉੱਭਰਦੀ ਗ੍ਰੀਨ ਟੈਕਨੋਲੋਜੀ ਪ੍ਰੋਜੈਕਟਾਂ ਦੀ ਤੈਨਾਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਨਿਵੇਸ਼ ਪਲੈਟਫਾਰਮਾਂ ਦੇ ਨਿਰਮਾਣ ਨੂੰ ਭੀ ਅੱਗੇ ਵਧਾ ਰਹੇ ਹਨ। ਇਸ ਦਿਸ਼ਾ ਵਿੱਚ, ਭਾਰਤ ਦੇ ਰਾਸ਼ਟਰੀ ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਫੰਡ ਅਤੇ ਅਮਰੀਕੀ ਵਿਕਾਸ ਵਿੱਤ ਨਿਗਮ (India’s National Investment and Infrastructure Fund and the U.S. Development Finance Corporation) ਨੇ ਰਿਨਿਊਏਬਲ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਫੰਡ (renewable infrastructure investment fund) ਦੀ ਸਥਾਪਨਾ ਦੇ ਲਈ ਹਰੇਕ ਨੂੰ 500 ਮਿਲੀਅਨ ਡਾਲਰ ਤੱਕ ਪ੍ਰਦਾਨ ਕਰਨ ਦੇ ਇਰਾਦਾ ਪੱਤਰਾਂ (letters of intent) ਦਾ ਅਦਾਨ -ਪ੍ਰਦਾਨ ਕੀਤਾ।

 

 

ਦੋਹਾਂ ਲੀਡਰਾਂ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ)( World Trade Organisation (WTO)) ਵਿੱਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ  ਦਰਮਿਆਨ ਲੰਬਿਤ ਸੱਤਵੇਂ ਅਤੇ ਅੰਤਿਮ ਵਿਵਾਦ ਦੇ ਸਮਾਧਾਨ ਦੀ ਸ਼ਲਾਘਾ ਕੀਤੀ। ਅਜਿਹਾ ਜੂਨ 2023 ਵਿੱਚ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ)( World Trade Organisation (WTO))  ਵਿੱਚ ਲੰਬਿਤ ਛੇ ਦੁਵੱਲੇ ਵਪਾਰ ਵਿਵਾਦਾਂ ਦੇ ਅਭੂਤਪੂਰਵ ਸਮਾਧਾਨਾਂ ਦੇ ਬਾਅਦ ਹੋਇਆ ਹੈ।

 

ਦੋਹਾਂ ਲੀਡਰਾਂ ਨੇ ਭਾਰਤ-ਅਮਰੀਕਾ ਕਮਰਸ਼ੀਅਲ ਵਾਰਤਾ (India-U.S. Commercial Dialogue) ਦੇ ਤਹਿਤ ਅਭਿਲਾਸ਼ੀ “ਇਨੋਵੇਸ਼ਨ ਹੈਂਡਸ਼ੇਕ” ਏਜੰਡਾ (“Innovation Handshake” agenda) ਵਿਕਸਿਤ ਕਰਨ ਦੇ ਪ੍ਰਯਾਸਾਂ ਦਾ ਸੁਆਗਤ ਕੀਤਾ, ਜਿਨ੍ਹਾਂ ਵਿੱਚ ਮੰਦੀ ਦੇ ਸਮੇਂ ਵਿੱਚ ਦੋ ਪ੍ਰਮੁੱਖ ਸਮਾਗਮ (ਇੱਕ ਭਾਰਤ ਵਿੱਚ ਅਤੇ ਇੱਕ ਸੰਯੁਕਤ ਰਾਜ ਅਮਰੀਕਾ ਵਿੱਚ) ਸ਼ਾਮਲ ਹੋਣਗੇ, ਜਿਸ ਦੇ ਤਹਿਤ ਸਾਡੇ ਦੋਨੋਂ ਪੱਖ, ਦੋਨੋਂ ਦੇਸ਼ਾਂ ਦੇ ਇਨੋਵੇਸ਼ਨ ਸਬੰਧੀ ਈਕੋਸਿਸਟਮ ਦੇ ਦਰਮਿਆਨ(between the two countries’ innovation ecosystems) ਸਬੰਧ ਬਣਾਉਣ ਦੇ ਲਈ ਸਟਾਰਟ-ਅੱਪ, ਪ੍ਰਾਈਵੇਟ ਇਕੁਇਟੀ ਅਤੇ ਉੱਦਮ ਪੂੰਜੀ ਫਰਮ, ਕਾਰਪੋਰੇਟ ਨਿਵੇਸ਼ ਵਿਭਾਗ ਅਤੇ ਸਰਕਾਰੀ ਅਧਿਕਾਰੀ (start-ups, private equity and venture capital firms, corporate investment departments, and government officials) ਇਕੱਠੇ ਮਿਲ ਕੇ ਸਹਿਯੋਗ ਕਰਨਗੇ।

 

 

ਦੋਹਾਂ ਲੀਡਰਾਂ ਨੇ ਕੈਂਸਰ ਰਿਸਰਚ, ਰੋਕਥਾਮ, ਕੰਟਰੋਲ ਅਤੇ ਮੈਨੇਜਮੈਂਟ(cancer research, prevention, control, and management) ਵਿੱਚ ਸਾਡੇ ਵਧਦੇ ਦੁਵੱਲੇ ਸਹਿਯੋਗ ਦਾ ਸੁਆਗਤ ਕੀਤਾ  ਅਤੇ ਨਵੰਬਰ 2023 ਵਿੱਚ ਭਾਰਤ-ਅਮਰੀਕਾ ਕੈਂਸਰ ਸੰਵਾਦ (India-U.S. Cancer Dialogue) ਦੇ ਸ਼ੁਰੂ ਹੋਣ ਦੇ ਪ੍ਰਤੀ ਉਤਸੁਕਤਾ ਪ੍ਰਗਟ ਕੀਤੀ। ਇਹ ਸੰਵਾਦ ਕੈਂਸਰ ਜੀਨੋਮਿਕਸ(cancer genomics) ਵਿੱਚ ਗਿਆਨ ਵਧਾਉਣ, ਵੰਚਿਤ ਸ਼ਹਿਰੀ ਅਤੇ ਗ੍ਰਾਮੀਣ ਭਾਈਚਾਰਿਆਂ ਦੇ ਲਈ ਕੈਂਸਰ ਦੀ ਦੇਖਭਾਲ਼ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦੇ ਲਈ ਨਵੇਂ ਨਿਦਾਨ ਅਤੇ ਉਪਚਾਰ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੋਵੇਗਾ। ਦੋਹਾਂ ਲੀਡਰਾਂ ਨੇ, ਦੋਹਾਂ ਦੇਸ਼ਾਂ ਦੇ ਦਰਮਿਆਨ ਵਿਗਿਆਨਕ, ਰੈਗੂਲੇਟਰੀ ਅਤੇ ਸਿਹਤ ਸਬੰਧੀ ਸਹਿਯੋਗ ਨੂੰ ਮਜ਼ਬੂਤ ਅਤੇ ਸੁਵਿਧਾਜਨਕ ਬਣਾਉਣ ਦੇ ਪ੍ਰਤੀ ਆਪਣੀ ਸਾਂਝੀ ਸੰਕਲਪਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਅਕਤੂਬਰ 2023 ਵਿੱਚ ਵਾਸ਼ਿੰਗਟਨ ਡੀ.ਸੀ ਵਿੱਚ ਹੋਣ ਵਾਲੇ ਆਗਾਮੀ ਅਮਰੀਕਾ-ਭਾਰਤ ਸਿਹਤ ਸੰਵਾਦ (upcoming U.S.-India Health Dialogue) ‘ਤੇ ਭੀ ਪ੍ਰਕਾਸ਼ ਪਾਇਆ।

 

 

ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਅਮਰੀਕੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ (remains of fallen U.S. service members) ਨੂੰ ਭਾਰਤ ਤੋਂ ਵਾਪਸ ਲੈ ਜਾਣ ਵਿੱਚ ਸਹਾਇਤਾ ਦੇ ਲਈ ਅਮਰੀਕੀ ਰੱਖਿਆ ਵਿਭਾਗ ਪੀਓਡਬਲਿਊ/ਐੱਮਆਈਏ ਅਕਾਊਂਟਿੰਗ ਏਜੰਸੀ(U.S. Department of Defense POW/MIA Accounting Agency) ਅਤੇ ਭਾਰਤੀ ਮਾਨਵ-ਵਿਗਿਆਨ ਸਰਵੇਖਣ (ਏਐੱਨਐੱਸਆਈ)( Anthropological Survey of India (AnSI)) ਦੇ ਦਰਮਿਆਨ ਇੱਕ ਸਮਝੌਤਾ ਪੱਤਰ ਦੇ ਨਵੀਨੀਕਰਣ (renewal of a Memorandum of Arrangement) ਦਾ ਦੋਹਾਂ ਲੀਡਰਾਂ ਨੇ ਸੁਆਗਤ ਕੀਤਾ।

 

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਬਾਇਡਨ ਨੇ ਸਾਡੀਆਂ ਸਰਕਾਰਾਂ, ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਦਰਮਿਆਨ ਉੱਚ ਪੱਧਰੀ ਰੁਝੇਵਾਂ (engagement)  ਬਣਾਈ ਰੱਖਣ ਅਤੇ ਉੱਜਵਲ ਅਤੇ ਸਮ੍ਰਿੱਧ ਭਵਿੱਖ ਦੇ   ਲਈ ਸਾਡੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਅੱਗੇ ਵਧਾਉਣ, ਆਲਮੀ ਕਲਿਆਣ (global good) ਦੇ ਲਈ ਕਾਰਜ ਕਰਨ ਅਤੇ ਇੱਕ ਮੁਕਤ, ਖੁੱਲ੍ਹੇ, ਸਮਾਵੇਸ਼ੀ ਅਤੇ ਲਚੀਲੇ ਹਿੰਦ-ਪ੍ਰਸ਼ਾਂਤ (a free, open, inclusive, and resilient Indo-Pacific) ਵਿੱਚ ਯੋਗਦਾਨ ਦੇਣ ਵਾਲੀ ਚਿਰਸਥਾਈ ਭਾਰਤ-ਅਮਰੀਕਾ ਸਾਂਝੇਦਾਰੀ ਦੇ ਅਭਿਲਾਸ਼ੀ ਵਿਜ਼ਨ (ambitious vision) ਨੂੰ ਸਾਕਾਰ ਕਰਨ ਦਾ ਸੰਕਲਪ ਲਿਆ।

******

ਡੀਐੱਸ/ਐੱਸਟੀ