ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਭਾਰਤ ਅਤੇ ਮਾਲਦੀਵ ਦਰਮਿਆਨ ਦਸੰਬਰ, 2018 ਵਿੱਚ ਹਸਤਾਖ਼ਰ ਹੋਏ ਵੀਜ਼ਾ ਪ੍ਰਬੰਧਾਂ ਦੀ ਸੁਵਿਧਾਨਾਲ ਸਬੰਧਤ ਸਮਝੌਤੇ ਨੂੰ ਕਾਰਜ ਉਪਰੰਤਪ੍ਰਵਾਨਗੀ ਦੇ ਦਿੱਤੀ ਹੈ ।
ਵੀਜਾ ਪ੍ਰਬੰਧਾਂ ਦੀ ਸੁਵਿਧਾਨਾਲ ਸਬੰਧਤ ਸਮਝੌਤੇ ਉੱਤੇ ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਦਸਤਖਤ ਕੀਤੇ ਗਏ ਸਨ । ਇਸ ਸਮਝੌਤੇ ਦਾ ਟੀਚਾ ਭਾਰਤ ਅਤੇ ਮਾਲਦੀਵ ਦਰਮਿਆਨ ਜਨਤਾ ਦੇ ਆਪਸੀ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣਾ ਹੈ । ਇਸ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਲਈ ਸੈਰ-ਸਪਾਟਾ, ਇਲਾਜ , ਸਿੱਖਿਆ ਦੇ ਨਾਲ-ਨਾਲ ਕਾਰੋਬਾਰ ਅਤੇ ਰੋਜ਼ਗਾਰ ਦੇ ਟੀਚਿਆਂਨਾਲ ਇੱਕ ਦੂਜੇ ਕੋਲ ਆਉਣਾ – ਜਾਣਾ ਅਸਾਨ ਹੋ ਜਾਵੇਗਾ । ਇਹ ਸਮਝੌਤਾ ਸੈਰ-ਸਪਾਟਾ, ਇਲਾਜ ਅਤੇ ਸੀਮਤ ਕਾਰੋਬਾਰੀ ਟੀਚਿਆਂਨਾਲ90 ਦਿਨ ਦੀ ਵੀਜ਼ਾ ਮੁਕਤ ਯਾਤਰਾ ਦੀਵਿਵਸਥਾ ਕਰਦਾ ਹੈ ਅਤੇ ਇਸ ਪ੍ਰਕਾਰ ਦੇ ਵੀਜ਼ਾਮੁਕਤ ਪ੍ਰਵੇਸ਼ ਨੂੰ ਅਸਾਨੀਨਾਲ ਮੈਡੀਕਲ ਵੀਜ਼ੇ ਨਾਲ ਵਿਦਿਆਰਥੀਆਂ ਦੇ ਆਸ਼ਰਿਤਾਂ ਅਤੇ ਇੱਕ ਦੂਜੇ ਦੇ ਖੇਤਰ ਵਿੱਚ ਰੋਜ਼ਗਾਰ ਪ੍ਰਾਪਤਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਵੀਜ਼ੇ ਵਿੱਚ ਅਸਾਨੀਨਾਲ ਪਰਿਵਰਤਨ ਕਰਨ ਦੀ ਵੀ ਵਿਵਸਥਾ ਕਰਦਾ ਹੈ ।
******
ਏਕੇਟੀ