Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਇਜ਼ਰਾਈਲ ਦਰਮਿਆਨ ਜਲ ਸਰੋਤ ਪ੍ਰਬੰਧ ਅਤੇ ਸਹਿਯੋਗੀ ਵਿਕਾਸ ਦੇ ਖੇਤਰ ਵਿੱਚ ਸਮਝੌਤਾ


ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਜਲ ਸਰੋਤ ਪ੍ਰਬੰਧ ਅਤੇ ਸਹਿਯੋਗੀ ਵਿਕਾਸ ਦੇ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐੱਮ.ਓ.ਯੂ.) ‘ਤੇ ਦਸਤਖ਼ਤ ਕਰਨ ਦੀ ਪ੍ਰਵਾਨਗੀ ਦਿੱਤੀ।

ਇਹ ਦੋ-ਪੱਖੀ ਸਹਿਯੋਗ ਦੋਹਾਂ ਦੇਸ਼ਾਂ ਨੂੰ ਪਾਣੀ ਸੰਭਾਲਣ ਦੀਆਂ ਤਕਨੀਕਾਂ, ਪਾਣੀ ਦੀ ਸਹੀ ਵਰਤੋਂ, ਸੂਖਮ ਸਿੰਚਾਈ, ਵਿਅਰਥ ਪਾਣੀ ਦੀ ਰੀਸਾਈਕਲਿੰਗ/ਮੁੜ ਵਰਤੋਂ ਅਤੇ ਅਜਿਹੇ ਹੀ ਹੋਰ ਕਾਰਜਾਂ ਲਈ ਲਾਭਦਾਇਕ ਹੋਵੇਗਾ। ਇਸ ਐੱਮ.ਓ.ਯੂ. ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਗਤੀਵਿਧੀਆਂ ਦੀ ਨਿਗਰਾਨੀ ਵਾਸਤੇ ਇੱਕ ਜੁਆਏਂਟ ਵਰਕਿੰਗ ਗਰੁਪ ਵੀ ਬਣਾਇਆ ਜਾਵੇਗਾ।

ਭਾਰਤ ਇਸ ਤੋਂ ਪਹਿਲਾਂ ਆਸਟ੍ਰੇਲੀਆ, ਰਵਾਂਡਾ, ਕੰਬੋਡੀਆ, ਇਰਾਨ, ਇਰਾਕ, ਫ਼ਿਜ਼ੀ, ਚੀਨ ਅਤੇ ਬਹਿਰੀਨ ਨਾਲ ਜਲ ਸਰੋਤ ਪ੍ਰਬੰਧਾਂ ਅਤੇ ਸਹਿਯੋਗੀ ਵਿਕਾਸ ਦੇ ਖੇਤਰ ਵਿੱਚ ਸਮਝੌਤੇ ਕਰ ਚੁੱਕਾ ਹੈ।

ਪਿਛੋਕੜ :

ਜਲ ਸਰੋਤ ਮੰਤਰਾਲਾ, ਰਿਵਰ ਡਿਵੈੱਲਪਮੈਂਟ ਅਤੇ ਗੰਗਾ ਰੇਜੂਵੇਨੇਸ਼ਨ ਨੀਤੀ ਤੇ ਟੈਕਨੀਕਲ ਮਾਹਰਾਂ ਦੀ ਸਾਂਝ, ਸਿਖਲਾਈ ਕੋਰਸਿਜ਼, ਵਰਕਸ਼ਾਪਸ, ਸਾਇੰਟੀਫ਼ਿਕ ਅਤੇ ਟੈਕਨੀਕਲ ਸਿੰਪੋਜ਼ੀਆ, ਮਾਹਰਾਂ ਦੇ ਤਬਾਦਲੇ ਅਤੇ ਸਟੱਡੀ ਦੌਰਿਆਂ ਰਾਹੀਂ ਵਾਟਰ ਰਿਸੋਰਸਿਜ਼ ਡਿਵੈਲਪਮੈਂਟ ਅਤੇ ਮੈਨੇਜਮੈਂਟ ਵਿੱਚ ਹੋਰਨਾਂ ਦੇਸ਼ਾਂ ਨਾਲ ਦੋ-ਪੱਖੀ ਸਹਿਯੋਗ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਜ਼ਰਾਇਲ ਦੀ ਪਾਣੀ ਵਰਤੋਂ ਕੁਸ਼ਲਤਾ, ਸੂਖਮ ਸਿੰਚਾਈ, ਫ਼ਜ਼ੂਲ ਪਾਣੀ ਦੀ ਸਹੀ ਵਰਤੋਂ ਆਦਿ ਵਿੱਚ ਸਫ਼ਲਤਾ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੇ ਤਜਰਬੇ ਤੇ ਮੁਹਾਰਤਾ ਤੋਂ ਲਾਹਾ ਲੈਣ ਲਈ ਇਜ਼ਰਾਇਲ ਨਾਲ ਸਮਝੌਤਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ।

ਇਜ਼ਰਾਈਲ ਦੀ ਜਲ ਵਰਤੋਂ ਕੁਸ਼ਲਤਾ, ਸੂਖਮ-ਸਿੰਚਾਈ, ਵਿਅਰਥ ਜਲ ਦੀ ਦੁਬਾਰਾ ਵਰਤੋਂ, ਅਲਵਣੀਕਰਨ, ਜਲਭਰਤ ਰੀਚਾਰਜ ਵਗ਼ੈਰਾ ਨੂੰ ਧਿਆਨ ‘ਚ ਰੱਖਦਿਆਂ, ਉਨ੍ਹਾਂ ਦੇ ਅਨੁਭਵ ਅਤੇ ਕੁਸ਼ਲਤਾ ਤੋਂ ਲਾਭ ਲੈਣ ਲਈ, ਇਜ਼ਰਾਈਲ ਨਾਲ ਸਮਝੌਤਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

*****

KSD/AT/VBA/SH