ਸਾਰੇ ਇਜ਼ਰਾਈਲੀ ਮਿੱਤਰਾਂ ਨੂੰ ਭਾਰਤ ਤੋਂ ਨਮਸਕਾਰ ਅਤੇ ਸ਼ਾਲੋਮ। ਅੱਜ ਦਾ ਦਿਨ ਸਾਡੇ ਸਬੰਧਾਂ ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ। 30 ਸਾਲ ਪਹਿਲਾਂ, ਅੱਜ ਹੀ ਦੇ ਦਿਨ, ਸਾਡੇ ਦਰਮਿਆਨ diplomatic relations ਪੂਰਨ ਰੂਪ ਨਾਲ ਸਥਾਪਿਤ ਹੋਏ ਸਨ।
ਦੋਨਾਂ ਦੇਸ਼ਾਂ ਦੇ ਦਰਮਿਆਨ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਸੀ। ਭਲੇ ਹੀ ਇਹ ਅਧਿਆਇ ਨਵਾਂ ਸੀ, ਲੇਕਿਨ ਸਾਡੇ ਦੋਨਾਂ ਦੇਸ਼ਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਾਡੇ ਲੋਕਾਂ ਦੇ ਦਰਮਿਆਨ ਸਦੀਆਂ ਤੋਂ ਨੇੜਲਾ ਨਾਤਾ ਰਿਹਾ ਹੈ।
ਜੈਸਾ ਕਿ ਭਾਰਤ ਦਾ ਮੂਲ ਸੁਭਾਅ ਹੈ, ਸੈਂਕੜੇ ਵਰ੍ਹਿਆਂ ਤੋਂ ਸਾਡਾ ਯਹੂਦੀ ਸਮੁਦਾਇ ਭਾਰਤੀ ਸਮਾਜ ਵਿੱਚ ਬਿਨਾ ਕਿਸੇ ਭੇਦਭਾਵ ਦੇ, ਇੱਕ ਸੁਹਾਰਦਪੂਰਨ ਵਾਤਾਵਰਣ ਵਿੱਚ ਰਿਹਾ ਹੈ, ਅਤੇ ਪਣਪਿਆ ਹੈ। ਉਸ ਨੇ ਸਾਡੀ ਵਿਕਾਸ ਯਾਤਰਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਅੱਜ ਜਦੋਂ ਦੁਨੀਆ ਵਿੱਚ ਮਹੱਤਵਪੂਰਨ ਪਰਿਵਰਤਨ ਹੋ ਰਹੇ ਹਨ, ਭਾਰਤ-ਇਜ਼ਰਾਈਲ ਸਬੰਧਾਂ ਦਾ ਮਹੱਤਵ ਹੋਰ ਵਧ ਗਿਆ ਹੈ। ਅਤੇ ਆਪਸੀ ਸਹਿਯੋਗ ਦੇ ਲਈ ਨਵੇਂ ਲਕਸ਼ ਰੱਖਣ ਦਾ ਇਸ ਤੋਂ ਅੱਛਾ ਅਵਸਰ ਹੋਰ ਕੀ ਹੋ ਸਕਦਾ ਹੈ – ਜਦੋਂ ਭਾਰਤ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਇਸ ਵਰ੍ਹੇ ਮਨਾ ਰਿਹਾ ਹੈ, ਜਦੋਂ Israel ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਅਗਲੇ ਸਾਲ ਮਨਾਏਗਾ, ਅਤੇ ਜਦੋਂ ਦੋਨੋਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੀ 30ਵੀਂ ਵਰ੍ਹੇਗੰਢ ਮਨਾ ਰਹੇ ਹਨ।
30 ਵਰ੍ਹੇ ਦੇ ਇਸ ਮਹੱਤਵਪੂਰਨ ਪੜਾਅ ‘ਤੇ, ਮੈਂ ਆਪ ਸਭ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ-ਇਜ਼ਰਾਈਲ ਦੋਸਤੀ ਆਉਣ ਵਾਲੇ ਦਹਾਕਿਆਂ ਵਿੱਚ ਆਪਸੀ ਸਹਿਯੋਗ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਦੀ ਰਹੇਗੀ।
ਧੰਨਵਾਦ, ਤੋਦਾ ਰੱਬਾ।
****
ਡੀਐੱਸ/ਏਕੇਜੇ
My message on the 30th anniversary of India-Israel full diplomatic relations. https://t.co/86aRvTYCjQ
— Narendra Modi (@narendramodi) January 29, 2022