ਸਪੇਸ ਸਟੇਸ਼ਨ ਅਤੇ ਉਸ ਤੋਂ ਅੱਗੇ ਦੇ ਲਈ ਹੋਰ ਅਧਿਕ ਮਿਸ਼ਨਾਂ ਦੇ ਨਾਲ ਮਾਨਵ ਪੁਲਾੜ ਉਡਾਨ ਪ੍ਰੋਗਰਾਮ ਜਾਰੀ ਰਹੇਗਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਗਗਨਯਾਨ ਪ੍ਰੋਗਰਾਮ ਦਾ ਦਾਇਰਾ ਵਧਾਉਂਦੇ ਹੋਏ ਭਾਰਤੀਯ ਅੰਤਰਿਕਸ਼ ਸਟੇਸ਼ਨ ਦੀ ਪਹਿਲੀ ਇਕਾਈ ਦੇ ਨਿਰਮਾਣ ਨੂੰ ਸਵੀਕ੍ਰਿਤੀ ਦੇ ਦਿੱਤੀ ਹੈ। ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ-
1. ਦੇ ਪਹਿਲੇ ਮੌਡਿਊਲ ਦੇ ਵਿਕਾਸ ਅਤੇ ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ) ਦੇ ਨਿਰਮਾਣ ਅਤੇ ਸੰਚਾਲਨ ਦੇ ਲਈ ਵਿਭਿੰਨ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਮਾਨਵਤਾ ਪ੍ਰਦਾਨ ਕਰਨ ਦੇ ਮਿਸ਼ਨ ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ ਮੰਜ਼ੂਰੀ ਦੇ ਦਿੱਤੀ ਗਈ ਹੈ। ਭਾਰਤੀ ਅੰਤਰਿਕਸ਼ ਸਟੇਸ਼ਨ (ਬੀਏਐੱਸ) ਅਤੇ ਪੂਰਵਵਰਤੀ ਮਿਸ਼ਨਾਂ ਦੇ ਲਈ ਨਵਾਂ ਵਿਕਾਸ ਅਤੇ ਵਰਤਮਾਨ ਵਿੱਚ ਜਾਰੀ ਗਗਨਯਾਨ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਲਈ ਅਤਿਰਿਕਤ ਜ਼ਰੂਰਤਾਂ ਨੂੰ ਸ਼ਾਮਲ ਕਰਨ ਦੇ ਲਈ ਗਗਨਯਾਨ ਪ੍ਰੋਗਰਾਮ ਦੇ ਦਾਇਰੇ ਅਤੇ ਵਿੱਤ ਪੋਸ਼ਣ ਨੂੰ ਸੰਬੋਧਿਤ ਕੀਤਾ ਗਿਆ ਹੈ।
ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ) ਦੇ ਲਈ ਵਿਕਾਸ ਦੇ ਦਾਇਰੇ ਅਤੇ ਪੂਰਵਵਰਤੀ ਮਿਸ਼ਨਾਂ ਨੂੰ ਸ਼ਾਮਲ ਕਰਨ ਦੇ ਲਈ ਗਗਨਯਾਨ ਪ੍ਰੋਗਰਾਮ ਵਿੱਚ ਸੰਸ਼ੋਧਨ ਕਰਨਾ ਅਤੇ ਵਰਤਮਾਨ ਵਿੱਚ ਜਾਰੀ ਗਗਨਯਾਨ ਪ੍ਰੋਗਰਾਮ ਦੇ ਵਿਕਾਸ ਦੇ ਲਈ ਅਤਿਰਿਕਤ ਮਾਨਵ ਰਹਿਤ ਮਿਸ਼ਨ ਅਤੇ ਅਤਿਰਿਕਤ ਹਾਰਡਵੇਅਰ ਜ਼ਰੂਰਤ ਨੂੰ ਸ਼ਾਮਲ ਕਰਨਾ ਹੈ। ਹੁਣ ਟੈਕਨੋਲੋਜੀ ਵਿਕਾਸ ਅਤੇ ਪ੍ਰਦਰਸ਼ਨ ਦਾ ਮਾਨਵ ਪੁਲਾੜ ਉਡਾਨ ਪ੍ਰੋਗਰਾਮ ਅੱਠ ਮਿਸ਼ਨਾਂ ਦੇ ਜ਼ਰੀਏ ਦਸੰਬਰ 2028 ਤੱਕ ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ-1) ਦੀ ਪਹਿਲੀ ਇਕਾਈ ਨੂੰ ਸ਼ੁਰੂ ਕਰਕੇ ਪੂਰਾ ਕੀਤਾ ਜਾਣਾ ਹੈ।
ਦਸੰਬਰ 2018 ਵਿੱਚ ਸਵੀਕ੍ਰਿਤ ਗਗਨਯਾਨ ਪ੍ਰੋਗਰਾਮ ਵਿੱਚ ਮਾਨਵ ਪੁਲਾੜ ਉਡਾਨ ਨੂੰ ਪ੍ਰਿਥਵੀ ਦੀ ਹੇਠਲੀ ਅਰਥ ਓਰਵਿਟ (ਐੱਲਈਓ) ਤੱਕ ਲੈ ਜਾਣ ਅਤੇ ਲੰਬੇ ਸਮੇਂ ਵਿੱਚ ਭਾਰਤੀ ਮਾਨਵ ਪੁਲਾੜ ਖੋਜ ਪ੍ਰੋਗਰਾਮ ਦੇ ਲਈ ਜ਼ਰੂਰੀ ਟੈਕਨੋਲੋਜੀਆਂ ਦੀ ਨੀਂਹ ਰੱਖਣ ਦੀ ਪਰਿਕਲਪਨਾ ਕੀਤੀ ਗਈ ਹੈ। ਅੰਮ੍ਰਿਤ ਕਾਲ ਵਿੱਚ ਪੁਲਾੜ ਦੇ ਲਈ ਦ੍ਰਿਸ਼ਟੀਕੋਣ ਵਿੱਚ ਵਰ੍ਹੇ 2035 ਤੱਕ ਇੱਕ ਪਰਿਚਾਲਨ ਭਾਰਤੀਯ ਅੰਤਰਿਕਸ਼ ਸਟੇਸ਼ਨ ਦਾ ਨਿਰਮਾਣ ਅਤੇ ਵਰ੍ਹੇ 2040 ਤੱਕ ਭਾਰਤੀ ਕਰੂ ਚੰਦ੍ਰ ਮਿਸ਼ਨ ਸਮੇਤ ਹੋਰ ਚੀਜ਼ਾਂ ਸ਼ਾਮਲ ਹਨ। ਪੁਲਾੜ ਦੇ ਖੇਤਰ ਵਿੱਚ ਆਉਣ ਵਾਲੇ ਸਾਰੇ ਦੇਸ਼ ਉਨ੍ਹਾਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਅਤੇ ਲੰਬੀ ਅਵਧੀ ਦੇ ਮਾਨਵ ਪੁਲਾੜ ਅਤੇ ਚੰਦਰ ਮਿਸ਼ਨ ਸੰਚਾਲਿਤ ਕਰਨ ਅਤੇ ਉਸ ਤੋਂ ਅੱਗੇ ਦੀ ਖੋਜ ਲਈ ਕਾਫੀ ਪ੍ਰਯਾਸ ਅਤੇ ਨਿਵੇਸ਼ ਕਰ ਰਹੇ ਹਨ ਜੋ ਇਸ ਦੇ ਲਈ ਜ਼ਰੂਰੀ ਹਨ।
ਗਗਨਯਾਨ ਪ੍ਰੋਗਰਾਮ ਉਦਯੋਗ, ਸਿੱਖਿਆ ਜਗਤ ਅਤੇ ਹਿਤਧਾਰਕਾਂ ਦ ਰੂਪ ਵਿੱਚ ਹੋਰ ਰਾਸ਼ਟਰੀ ਏਜੰਸੀਆਂ ਦੇ ਸਹਿਯੋਗ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਅਗਵਾਈ ਵਿੱਚ ਇੱਕ ਰਾਸ਼ਟਰੀ ਪ੍ਰਯਾਸ ਹੋਵੇਗਾ। ਪ੍ਰੋਗਰਾਮ ਨੂੰ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਦੇ ਅੰਦਰ ਸਥਾਪਿਤ ਪ੍ਰੋਜੈਕਟ ਪ੍ਰਬੰਧਨ ਪ੍ਰਣਾਲੀ ਦੇ ਜ਼ਰੀਏ ਲਾਗੂ ਕੀਤਾ ਜਾਵੇਗਾ। ਇਸ ਦਾ ਲਕਸ਼ ਲੰਬੀ ਅਵਧੀ ਦੇ ਮਾਨਵ ਪੁਲਾੜ ਅਭਿਯਾਨਾਂ ਦੇ ਲਈ ਮਹੱਤਵਪੂਰਨ ਟੈਕਨੋਲੋਜੀਆਂ ਦਾ ਵਿਕਾਸ ਅਤੇ ਪ੍ਰਦਰਸ਼ਨ ਕਰਨਾ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ, ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਸਾਲ 2026 ਤੱਕ ਚਲ ਰਹੇ ਗਗਨਯਾਨ ਪ੍ਰੋਗਰਾਮ ਦੇ ਤਹਿਤ ਚਾਰ ਮਿਸ਼ਨ ਸ਼ੁਰੂ ਕਰੇਗਾ ਅਤੇ ਦਸੰਬਰ, 2028 ਤੱਕ ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ) ਦੇ ਲਈ ਵਿਭਿੰਨ ਟੈਕਨੋਲੋਜੀਆਂ ਦੇ ਪ੍ਰਦਰਸ਼ਨ ਅਤੇ ਸਤਿਆਪਨ ਦੇ ਲਈ ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ) ਦੇ ਪਹਿਲੇ ਮੌਡਿਊਲ ਅਤੇ ਚਾਰ ਮਿਸ਼ਨਾਂ ਦਾ ਵਿਕਾਸ ਕਰੇਗਾ।
ਰਾਸ਼ਟਰ ਪ੍ਰਿਥਵੀ ਦੀ ਹੇਠਲੇ ਅਰਥ ਓਰਵਿਟ ਵਿੱਚ ਮਾਨਵ ਪੁਲਾੜ ਮਿਸ਼ਨਾਂ ਦੇ ਲਈ ਜ਼ਰੂਰੀ ਟੈਕਨੋਲੋਜੀ ਸਮਰੱਥਾਵਾਂ ਹਾਸਲ ਕਰ ਲਵੇਗਾ। ਭਾਰਤੀ ਪੁਲਾੜ ਸਟੇਸ਼ਨ ਜਿਹੀ ਰਾਸ਼ਟਰੀ ਪੁਲਾੜ- ਅਧਾਰਿਤ ਸੁਵਿਧਾ, ਮਾਈਕ੍ਰੋਗ੍ਰੈਵਿਟੀ ਅਧਾਰਿਤ ਵਿਗਿਆਨਿਕ ਰਿਸਰਚ ਅਤੇ ਟੈਕਨੋਲੋਜੀ ਵਿਕਾਸ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਵੇਗੀ। ਇਸ ਨਾਲ ਟੈਕਨੋਲੋਜੀ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਖੋਜ ਅਤੇ ਵਿਕਾਸ ਦੇ ਪ੍ਰਮੁੱਖ ਖੇਤਰਾਂ ਵਿੱਚ ਇਨੋਵੇਸ਼ਨਾਂ ਨੂੰ ਪ੍ਰੋਤਸਾਹਨ ਮਿਲੇਗਾ। ਮਾਨਵ ਪੁਲਾੜ ਪ੍ਰੋਗਰਾਮ ਵਿੱਚ ਵਧੀ ਹੋਈ ਉਦਯੋਗਿਕ ਭਾਗੀਦਾਰੀ ਅਤੇ ਆਰਥਿਕ ਗਤੀਵਿਧੀ ਦੇ ਨਤੀਜੇ ਵਜੋਂ ਰੋਜਗਾਰ ਪੈਦਾ ਕਰਨ ਵਿੱਚ, ਖਾਸ ਤੌਰ ‘ਤੇ ਪੁਲਾੜ ਅਤੇ ਸਬੰਧਿਤ ਖੇਤਰਾਂ ਵਿੱਚ ਵਿਸ਼ੇਸ਼ ਉੱਚ ਟੈਕਨੋਲੋਜੀ ਦਾ ਖੇਤਰਾਂ ਵਿੱਚ ਵਾਧਾ ਹੋਵੇਗਾ।
ਪਹਿਲਾਂ ਤੋਂ ਮੰਜ਼ੂਰਸ਼ੁਦਾ ਪ੍ਰੋਗਰਾਮ ਵਿੱਚ 11170 ਕਰੋੜ ਰੁਪਏ ਦੇ ਸ਼ੁੱਧ ਅਤਿਰਿਕਤ ਵਿੱਤ ਪੋਸ਼ਣ ਦੇ ਨਾਲ, ਸੰਸ਼ੋਧਿਤ ਦਾਇਰੇ ਦੇ ਨਾਲ ਗਗਨਯਾਨ ਪ੍ਰੋਗਰਾਮ ਦੇ ਲਈ ਕੁੱਲ ਵਿੱਤ ਪੋਸ਼ਣ ਨੂੰ ਵਧਾ ਕੇ 20193 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਇਹ ਪ੍ਰੋਗਰਾਮ ਖਾਸ ਤੌਰ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਵਿਗਿਆਨ ਅਤੇ ਟੈਕਨੋਲੋਜੀਆਂ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਨਾਲ-ਨਾਲ ਮਾਈਕ੍ਰੋਗ੍ਰੈਵਿਟੀ ਅਧਾਰਿਤ ਵਿਗਿਆਨਿਕ ਰਿਸਰਚ ਅਤੇ ਟੈਕਨੋਲਜੀ ਵਿਕਾਸ ਗਤੀਵਿਧੀਆਂ ਵਿੱਚ ਅਵਸਰਾਂ ਦਾ ਪਿੱਛਾ ਕਰਨ ਦਾ ਇੱਕ ਅਨੋਖਾ ਅਵਸਰ ਪ੍ਰਦਾਨ ਕਰੇਗਾ। ਰਿਜ਼ਲਟਿੰਗ ਇਨੋਵੇਸ਼ਨਾਂ ਅਤੇ ਟੈਕਨੋਲੋਜੀਕਲ ਸਪਿੱਨ-ਔਫ ਪ੍ਰਗਤੀ ਦੇ ਵੱਡੇ ਪੈਮਾਣੇ ‘ਤੇ ਸਮਾਜ ਨੂੰ ਲਾਭ ਹੋਵੇਗਾ।
*****
ਐੱਮਜੇਪੀਐੱਸ/ਬੀਐੱਮ/ਐੱਸਕੇਐੱਸ
Great news for the space sector! The Union Cabinet has approved the first step towards the Bharatiya Antariksh Station (BAS), expanding the Gaganyaan programme! This landmark decision brings us closer to a self-sustained space station by 2035 and a crewed lunar mission by 2040!…
— Narendra Modi (@narendramodi) September 18, 2024