ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬੰਗਲਾਦੇਸ਼ ਦੇ ਦੋ-ਦਿਨਾ ਇਤਿਹਾਸਿਕ ਦੌਰੇ ਦੇ ਦੌਰਾਨ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏ. ਕੇ. ਅਬਦੁਲ ਮੋਮਿਨ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਗਹਿਰੇ ਭਾਈਚਾਰਕ ਰਿਸ਼ਤਿਆਂ ਬਾਰੇ ਚਰਚਾ ਕਰਨ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੀ ਪ੍ਰਭੂਸੱਤਾ, ਸਮਾਨਤਾ, ਪਰਸਪਰ ਵਿਸ਼ਵਾਸ ਅਤੇ ਸਮਝਦਾਰੀ ‘ਤੇ ਅਧਾਰਿਤ ਵਿਆਪਕ ਅਤੇ ਰਣਨੀਤਕ ਭਾਗੀਦਾਰੀ ਨਾਲ ਜੁੜੇ ਵਿਸ਼ਿਆਂ ‘ਤੇ ਚਰਚਾ ਕੀਤੀ।
****
ਡੀਐੱਸ