Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ


Your Excellency ਪ੍ਰਧਾਨ ਮੰਤਰੀ ਸ਼ੇਖ ਹਸੀਨਾ,

ਦੋਨੋਂ delegations ਦੇ ਸਨਮਾਨਿਤ ਮੈਂਬਰ,

Media ਦੇ ਸਾਡੇ ਸਾਥੀ,

Namaskar!

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਹਾਰਦਿਕ ਸੁਆਗਤ ਕਰਦਾ ਹਾਂ। ਪਿਛਲੇ ਸਾਲ ਅਸੀਂ ਬੰਗਲਾਦੇਸ਼ ਦੀ ਸੁਤੰਤਰਤਾ ਦੀ ਪੰਜਾਹਵੀਂ ਵਰ੍ਹੇਗੰਢਸਾਡੇ diplomatic ਸਬੰਧਾਂ ਦੀ ਸਵਰਣ ਜਯੰਤੀ (ਗੋਲਡਨ ਜੁਬਲੀ)ਅਤੇ ਬੰਗਬੰਧੂ ਸ਼ੇਖ ਮੁਜੀਬੁਰ ਰਹਮਾਨ ਦੀ ਜਨਮ ਸ਼ਤਾਬਦੀ ਨੂੰ ਇਕੱਠੇ ਮਨਾਇਆ ਸੀ। ਪਿਛਲੇ ਸਾਲ ਦਸੰਬਰ ਨੂੰ ਅਸੀਂ ਪਹਿਲਾ ਮੈਤ੍ਰੀ ਦਿਵਸ’ ਵੀ ਸਾਥ ਮਿਲ ਕੇ ਪੂਰੀ ਦੁਨੀਆ ਵਿੱਚ ਮਨਾਇਆ। ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਯਾਤਰਾ ਸਾਡੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਹੋ ਰਹੀ ਹੈ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ 25 ਸਾਲਾਂ ਦੇ ਅੰਮ੍ਰਿਤ ਕਾਲ ਵਿੱਚ ਭਾਰਤਬੰਗਲਾਦੇਸ਼ ਮਿੱਤਰਤਾ ਨਵੀਆਂ ਉਚਾਈਆਂ ਛੂਹੇਗੀ।

Friends,

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਅਗਵਾਈ ਵਿੱਚ ਬੰਗਲਾਦੇਸ਼ ਨੇ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਪਿਛਲੇ ਕੁਝ ਸਾਲਾਂ ਵਿੱਚ ਸਾਡਾ ਆਪਸੀ ਸਹਿਯੋਗ ਵੀ ਹਰ ਖੇਤਰ ਵਿੱਚ ਤੇਜ਼ੀ ਨਾਲ ਵਧਿਆ ਹੈ। ਅੱਜ ਬੰਗਲਾਦੇਸ਼ ਭਾਰਤ ਦਾ ਸਭ ਤੋਂ ਬੜਾ development partner ਅਤੇ ਖੇਤਰ ਵਿੱਚ ਸਾਡਾ ਸਭ ਤੋਂ ਬੜਾ trade partner ਹੈ।

ਸਾਡੇ ਘਨਿਸ਼ਠ ਸੱਭਿਆਚਾਰਕ ਅਤੇ people-to-people ਸਬੰਧਾਂ ਵਿੱਚ ਵੀ ਨਿਰੰਤਰ ਵਾਧਾ ਹੋਇਆ ਹੈ। ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਮੈਂ, (ਦੋਹਾਂ ਨੇ) ਸਾਰੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਆਪਕ ਚਰਚਾ ਕੀਤੀ।

ਅਸੀਂ ਦੋਨਾਂ ਦਾ ਮੰਨਣਾ ਹੈ ਕਿ COVID ਮਹਾਮਾਰੀ ਅਤੇ ਹਾਲ ਦੇ ਆਲਮੀ ਘਟਨਾਕ੍ਰਮ ਤੋਂ ਸਿੱਖਿਆ ਲੈ ਕੇ, ਸਾਨੂੰ ਆਪਣੀਆਂ ਅਰਥਵਿਵਸਥਾਵਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੋਵੇਗਾ

ਸਾਡੇ ਦਰਮਿਆਨ ਕਨੈਕਟੀਵਿਟੀ ਦੇ ਵਿਸਤਾਰ ਨਾਲ, ਅਤੇ ਸੀਮਾ ’ਤੇ trade infrastructure ਦੇ ਵਿਕਾਸ ਨਾਲ, ਦੋਨੋਂ ਅਰਥਵਿਵਸਥਾਵਾਂ ਇੱਕ ਦੂਸਰੇ ਨਾਲ ਹੋਰ ਅਧਿਕ ਜੁੜਨਗੀਆਂ, ਇੱਕ ਦੂਸਰੇ ਨੂੰ support ਕਰ ਪਾਉਣਗੀਆਂ ਸਾਡਾ ਦੁਵੱਲਾ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ। ਬੰਗਲਾਦੇਸ਼ ਦੇ ਨਿਰਯਾਤ ਦੇ ਲਈ ਅੱਜ ਭਾਰਤ ਪੂਰੇ ਏਸ਼ੀਆ ਵਿੱਚ ਸਭ ਤੋਂ ਬੜਾ market ਹੈ। ਇਸ ਵਾਧੇ ਨੂੰ ਹੋਰ ਗਤੀ ਦੇਣ ਦੇ ਲਈ ਅਸੀਂ ਦੁਵੱਲੇ Comprehensive Economic Partnership Agreement ‘ਤੇ ਜਲਦੀ ਚਰਚਾ ਸ਼ੁਰੂ ਕਰਾਂਗੇ।

ਅਸੀਂ IT, ਅੰਤਰਿਕਸ਼ (ਪੁਲਾੜ) ਅਤੇ nuclear ਐਨਰਜੀ ਜਿਹੇ sectors ਵਿੱਚ ਵੀ ਸਹਿਯੋਗ ਵਧਾਉਣ ਦਾ ਨਿਸ਼ਚਾ ਕੀਤਾ ਹੈ, ਜੋ ਸਾਡੀਆਂ ਯੁਵਾ ਪੀੜ੍ਹੀਆਂ ਦੇ ਲਈ ਰੁਚੀ ਰੱਖਦੇ ਹਨ। ਅਸੀਂ ਜਲਵਾਯੂ ਪਰਿਵਰਤਨ ਅਤੇ ਸੁੰਦਰਬਨ ਜਿਹੀ ਸਾਂਝੀ ਧਰੋਹਰ ਨੂੰ ਸੁਰੱਖਿਅਤ ਰੱਖਣ ’ਤੇ ਵੀ ਸਹਿਯੋਗ ਜਾਰੀ ਰੱਖਾਂਗੇ।

Friends,

ਊਰਜਾ ਦੀਆਂ ਵਧਦੀਆਂ ਕੀਮਤਾਂ ਇਸ ਸਮੇਂ ਸਾਰੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਚੁਣੌਤੀ ਪੇਸ਼ ਕਰ ਰਹੀਆਂ ਹਨ। ਅੱਜ ਮੈਤ੍ਰੀ ਥਰਮਲ ਪਾਵਰ ਪਲਾਂਟ ਦੀ ਪਹਿਲੀ ਯੂਨਿਟ ਦੇ ਅਨਾਵਰਣ (ਉਦਘਾਟਨ) ਨਾਲ ਬੰਗਲਾਦੇਸ਼ ਵਿੱਚ affordable ਬਿਜਲੀ ਦੀ ਉਪਲਬਧਤਾ ਵਧੇਗੀ

ਦੋਹਾਂ ਦੇਸ਼ਾਂ ਦੇ ਦਰਮਿਆਨ ਪਾਵਰ ਟ੍ਰਾਂਸਮਿਸ਼ਨ ਲਾਈਨਾਂ ਨੂੰ ਜੋੜਨ ’ਤੇ ਵੀ ਉਪਯੋਗੀ ਬਾਤਚੀਤ ਚਲ ਰਹੀ ਹੈ। ਰੂਪਸ਼ਾ ਨਦੀ ‘ਤੇ railway bridge ਦਾ ਉਦਘਾਟਨ, ਕਨੈਕਟੀਵਿਟੀ ਵਧਾਉਣ ਦੀ ਦਿਸ਼ਾ ਵਿੱਚ ਇੱਕ ਜ਼ਿਕਰਯੋਗ ਕਦਮ ਹੈ। ਇਹ bridge ਭਾਰਤ ਦੀ Line of Credit ਦੇ ਤਹਿਤ ਖੁੱਲ੍ਹਣਾ ਅਤੇ ਮੋਂਗਲਾ ਪੋਰਟ ਦੇ ਦਰਮਿਆਨ ਬਣਾਈ ਜਾ ਰਹੀ ਨਵੀਂ ਰੇਲਵੇ ਲਾਈਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬੰਗਲਾਦੇਸ਼ ਦੇ ਰੇਲਵੇ ਸਿਸਟਮ ਦੇ ਵਿਕਾਸ ਅਤੇ ਵਿਸਤਾਰ ਦੇ ਲਈ ਭਾਰਤ ਹਰ ਪ੍ਰਕਾਰ ਦਾ ਸਹਿਯੋਗ ਜਾਰੀ ਰੱਖੇਗਾ।

Friends,

ਅਜਿਹੀਆਂ 54 ਨਦੀਆਂ ਹਨ ਜੋ ਭਾਰਤ-ਬੰਗਲਾਦੇਸ਼ ਸੀਮਾ ਤੋਂ ਗੁਜ਼ਰਦੀਆਂ ਹਨ, ਅਤੇ ਸਦੀਆਂ ਤੋਂ ਦੋਹਾਂ ਦੋਸ਼ਾਂ ਦੇ ਲੋਕਾਂ ਦੀ ਆਜੀਵਿਕਾ ਨਾਲ ਜੁੜੀਆਂ ਰਹੀਆਂ ਹਨ ਇਹ ਨਦੀਆਂ, ਇਨ੍ਹਾਂ ਬਾਰੇ ਲੋਕ-ਕਹਾਣੀਆਂ, ਲੋਕ-ਗੀਤ, ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਦੀਆਂ ਵੀ ਸਾਖੀ ਰਹੀਆਂ ਹਨ। ਅੱਜ ਅਸੀਂ ਕੁਸ਼ਿਯਾਰਾ ਨਦੀ ਤੋਂ ਜਲ ਵੰਡ ’ਤੇ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖ਼ਰ ਕੀਤੇ ਹਨ। ਇਸ ਨਾਲ ਭਾਰਤ ਵਿੱਚ ਦੱਖਣੀ ਅਸਾਮ ਅਤੇ ਬੰਗਲਾਦੇਸ਼ ਵਿੱਚ ਸਿਲਹਟ ਖੇਤਰ ਨੂੰ ਲਾਭ ਹੋਵੇਗਾ।

Flood mitigation ਦੇ ਸਬੰਧ ਵਿੱਚ ਸਹਿਯੋਗ ਵਧਾਉਣ ’ਤੇ ਵੀ ਮੇਰੀ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਉਪਯੋਗੀ ਬਾਤਚੀਤ ਹੋਈ। ਭਾਰਤ ਬੰਗਲਾਦੇਸ਼ ਦੇ ਨਾਲ ਰੀਅਲ ਟਾਈਮ ਅਧਾਰ ’ਤੇ ਹੜ੍ਹਾਂ-ਸਬੰਧੀ ਡੇਟਾ ਸਾਂਝਾ ਕਰਦਾ ਰਿਹਾ ਹੈ ਅਤੇ ਅਸੀਂ ਡੇਟਾ ਸ਼ੇਅਰਿੰਗ ਦੀ ਅਵਧੀ ਨੂੰ ਵੀ ਵਧਾਇਆ ਹੈ।

ਅੱਜ ਅਸੀਂ ਆਤੰਕਵਾਦ ਅਤੇ ਕੱਟਰਵਾਦ ਦੇ ਖਿਲਾਫ਼ ਸਹਿਯੋਗ ‘ਤੇ ਵੀ ਜ਼ੋਰ ਦਿੱਤਾ। 1971 ਦੀ spitit ਨੂੰ ਜੀਵੰਤ ਰੱਖਣ ਦੇ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਸ਼ਕਤੀਆਂ ਦਾ ਮਿਲ ਕੇ ਮੁਕਾਬਲਾ ਕਰੀਏ, ਜੋ ਸਾਡੇ ਆਪਸੀ ਵਿਸ਼ਵਾਸ ‘ਤੇ ਆਘਾਤ (ਹਮਲਾ) ਕਰਨਾ ਚਾਹੁੰਦੀਆਂ ਹਨ।

Friends,
ਬੰਗਬੰਧੂ ਨੇ ਜਿਸ ਸਥਿਰ, ਸਮ੍ਰਿੱਧ ਅਤੇ ਪ੍ਰਗਤੀਸ਼ੀਲ ਬੰਗਲਾਦੇਸ਼ ਦਾ vision ਦੇਖਿਆ ਸੀ, ਉਸ ਨੂੰ ਸਾਕਾਰ ਕਰਨ ਵਿੱਚ ਭਾਰਤ ਬੰਗਲਾਦੇਸ਼ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦਾ ਰਹੇਗਾ। ਅੱਜ ਸਾਡੀ ਬਾਤਚੀਤ ਇਸ ਮੂਲ ਪ੍ਰਤੀਬੱਧਤਾ ਨੂੰ ਦੁਹਰਾਉਣ ਦਾ ਵੀ ਇੱਕ ਉੱਤਮ ਅਵਸਰ ਰਹੀ।

बहुत बहुत धन्यवाद।

ਇੱਕ ਵਾਰ ਫਿਰ, ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਮੈਂ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਅਤੇ ਭਾਰਤ ਵਿੱਚ ਉਨ੍ਹਾਂ ਦੇ ਸੁਖਦ ਪ੍ਰਵਾਸ ਦੀ ਕਾਮਨਾ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ

******

ਡੀਐੱਸ/ਏਕੇ