Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ 100ਵੇਂ ਜਨਮ ਵਰ੍ਹੇਗੰਢ ਸਮਾਰੋਹ ‘ਤੇ ਪ੍ਰਧਾਨ ਮੰਤਰੀ ਦਾ ਬੰਗਲਾਦੇਸ਼ ਨੂੰ ਵੀਡੀਓ ਸੰਦੇਸ਼


ਨਮਸਕਾਰ !

ਜਾਤਿਰ ਪਿਤਾ, ਬੰਗਬੰਧੂ , ਸ਼ੇਖ ਮੁਜੀਬੁਰ ਰਹਿਮਾਨ ਦੇ 100ਵੇਂ ਜਨਮ ਵਰ੍ਹੇਗੰਢ ਦੇ ਸ਼ੁਭ ਅਵਸਰ ‘ਤੇ 130 ਕਰੋੜ ਭਾਰਤੀ ਭਾਈਆਂ ਅਤੇ ਭੈਣਾਂ ਵੱਲੋਂ ਸਮੁੱਚੇ ਬੰਗਲਾਦੇਸ਼ ਨੂੰ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਸਾਥੀਓ,

ਸ਼ੇਖ ਹਸੀਨਾ ਜੀ ਨੇ ਮੈਨੂੰ ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਨ ਲਈ ਵਿਅਕਤੀਗਤ ਤੌਰ ‘ਤੇ ਸੱਦਾ ਦਿੱਤਾ ਸੀ। ਲੇਕਿਨ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਸੰਭਵ ਨਹੀਂ ਹੋ ਸਕਿਆ। ਫਿਰ ਸ਼ੇਖ ਹਸੀਨਾ ਜੀ ਨੇ ਹੀ ਵਿਕਲਪ ਸੁਝਾਇਆ ਅਤੇ ਇਸ ਲਈ ਮੈਨੂੰ ਵੀਡੀਓ ਲਿੰਕ ਰਾਹੀਂ ਤੁਹਾਡੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਿਆ ਹੈ।

ਸਾਥੀਓ,

ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਪਿਛਲੀ ਸਦੀ ਦੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਪੂਰਾ ਜੀਵਨ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ।

ਬੰਗਬੰਧੂ ਯਾਨੀ—

A leader of courage

A man of conviction

A sage of peace

A champion of justice, equality and dignity

A hand of defiance against brutality, and,

A shield against coercion

ਉਨ੍ਹਾਂ ਦੇ ਵਿਅਕਤਿੱਤਵ ਇਨ੍ਹਾਂ ਖੂਬੀਆਂ ਨੇ ਉਸ ਦੌਰ ਵਿੱਚ ਲੱਖਾਂ ਨੌਜਵਾਨਾਂ ਨੂੰ ਬੰਗਲਾਦੇਸ਼ ਦੀ ਮੁਕਤੀ ਲਈ, ਹਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਇੱਕ ਨਵੀਂ ਊਰਜਾ ਦਿੱਤੀ ਸੀ। ਅੱਜ ਮੈਨੂੰ ਬਹੁਤ ਖਸ਼ੀ ਹੁੰਦੀ ਹੈ ਜਦ ਦੇਖਦਾ ਹਾਂ ਕਿ ਕਿਸ ਤਰ੍ਹਾਂ ਬੰਗਲਾਦੇਸ਼ ਦੇ ਲੋਕ ਦਿਨ-ਰਾਤ ਆਪਣੇ ਪਿਆਰੇ ਦੇਸ਼ ਨੂੰ ਸ਼ੇਖ ਮੁਜੀਬੁਰ ਰਹਿਮਾਨ ਦੇ ਸੁਪਨਿਆਂ ਦਾ ‘ਸੋਨਾਰ ਬੰਗਲਾ’ ਬਣਾਉਣ ਵਿੱਚ ਜੁਟੇ ਹੋਏ ਹਨ।

ਸਾਥੀਓ,

ਬੰਗਬੰਧੂ ਦਾ ਜੀਵਨ 21ਵੀਂ ਸਦੀ ਦੇ ਵਿਸ਼ਵ ਨੂੰ ਵੀ ਇੱਕ ਬਹੁਤ ਵੱਡਾ ਸੰਦੇਸ਼ ਦਿੰਦਾ ਹੈ।

ਯਾਦ ਕਰੋ, ਅਸੀਂ ਸਭ ਜਾਣਦੇ ਹਾਂ ਕਿ ਇੱਕ ਦਮਨਕਾਰੀ, ਅੱਤਿਆਚਾਰੀ ਸ਼ਾਸਨ ਨੇ, ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਨੂੰ ਨਕਾਰਨ ਵਾਲੀ ਵਿਵਸਥਾ ਨੇ ਕਿਸ ਤਰ੍ਹਾਂ ਬੰਗਲਾ ਭੂਮੀ ਨਾਲ ਅਨਿਆਂ ਕੀਤਾ, ਉੱਥੋਂ ਦੇ ਲੋਕਾਂ ਨੂੰ ਤਬਾਹ ਕੀਤਾ।

ਉਸ ਦੌਰ ਵਿੱਚ ਜੋ ਤਬਾਹੀ ਮਚਾਈ ਗਈ, ਜੋ genocide  ਹੋਇਆ, ਉਸ ਵਿੱਚੋਂ ਬੰਗਲਾਦੇਸ਼ ਨੂੰ ਬਾਹਰ ਲਿਆਉਣ ਲਈ ਇੱਕ  positive  ਅਤੇ progressive society ਦੇ ਨਿਰਮਾਣ ਲਈ ਉਨ੍ਹਾਂ ਨੇ ਆਪਣਾ ਪਲ-ਪਲ ਸਮਰਪਿਤ ਕਰ ਦਿੱਤਾ ਸੀ।

ਉਨ੍ਹਾਂ ਦਾ ਸਪਸ਼ਟ ਮੱਤ ਸੀ ਕਿ ਕਿਸੇ ਵੀ ਦੇਸ਼ ਦੀ ਪ੍ਰਗਤੀ ਦਾ ਅਧਾਰ ਨਫ਼ਰਤ ਅਤੇ negativity  ਨਹੀਂ ਹੋ ਸਕਦੀ।

ਲੇਕਿਨ ਉਨ੍ਹਾਂ ਦੇ ਇਹੀ ਵਿਚਾਰ, ਇਹੀ ਪ੍ਰਯਤਨ ਕੁਝ ਲੋਕਾਂ ਨੂੰ ਪਸੰਦ ਨਹੀਂ ਆਏ ਅਤੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ । ਇਹ ਬੰਗਲਾਦੇਸ਼ ਅਤੇ ਸਾਡਾ ਸਾਰਿਆਂ ਦਾ ਸੁਭਾਗ ਹੀ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਸ਼ੇਖ ਰੇਹਾਨਾ ਜੀ ‘ਤੇ ਉੱਪਰ ਵਾਲੇ ਦਾ ਰਹਿਮ ਰਿਹਾ, ਵਰਨਾ ਹਿੰਸਾ ਅਤੇ ਘਿਰਣਾ ਦੇ ਸਮਰਥਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ।

ਆਤੰਕ ਅਤੇ ਹਿੰਸਾ ਨੂੰ ਰਾਜਨੀਤੀ ਅਤੇ ਕੂਟਨੀਤੀ  ਦਾ ਹਥਿਆਰ ਬਣਾਉਣ ਨਾਲ ਕਿਵੇਂ ਪੂਰੇ ਸਮਾਜ ਨੂੰ ਦੇਸ਼ ਪੂਰੇ ਨੂੰ ਤਬਾਹ ਕਰ ਦਿੰਦਾ ਹੈ।  ਇਹ ਅਸੀਂ ਭਲੀ-ਭਾਂਤ ਦੇਖ ਰਹੇ ਹਾਂ ਆਤੰਕ ਅਤੇ ਹਿੰਸਾ ਦੇ ਸਮਰਥਕ ਅੱਜ ਕਿੱਥੇ ਹਨ, ਕਿਸ ਹਾਲ ਵਿੱਚ ਹਨ ਅਤੇ ਦੂਸਰੀ ਤਰਫ ਬੰਗਲਾਦੇਸ਼ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ। ਇਹ ਵੀ ਦੁਨੀਆ ਦੇਖ ਰਹੀ ਹੈ।

ਸਾਥੀਓ,

ਬੰਗਬੰਧੂ ਦੀ ਪ੍ਰੇਰਣਾ ਨਾਲ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਅਗਵਾਈ ਵਿੱਚ ਬੰਗਲਾਦੇਸ਼ ਅੱਜ ਜਿਸ ਪ੍ਰਕਾਰ inclusive ਅਤੇ Development Oriented Policies ਦੇ ਨਾਲ ਅੱਗੇ ਵਧ ਰਿਹਾ ਹੈ, ਉਹ ਸ਼ਲਾਘਾਯੋਗ ਹੈ।

Economy ਹੋਵੇ, ਹੋਰ Social Indices ਜਾਂ ਫਿਰ ਸਪੋਰਟਸ, ਅੱਜ ਬੰਗਲਾਦੇਸ਼ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। Skill, Education, Health, Women, empowerment , Microfinance, ਜਿਹੇ ਅਨੇਕ ਖੇਤਰਾਂ ਵਿੱਚ ਬੰਗਲਾਦੇਸ਼ ਨੇ ਲਾਮਿਸਾਲ ਪ੍ਰਗਤੀ ਕੀਤੀ ਹੈ।

ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੀਤੇ 5-6 ਵਰ੍ਹਿਆਂ ਵਿੱਚ ਭਾਰਤ ਅਤੇ ਬੰਗਲਾਦੇਸ਼ ਨੇ ਆਪਸੀ ਰਿਸ਼ਤਿਆਂ ਦਾ ਵੀ ਸੁਨਹਿਰੀ ਅਧਿਆਏ ਲਿਖਿਆ ਹੈ। ਅਤੇ ਸਾਡੀ ਭਾਗੀਦਾਰੀ ਨੂੰ ਨਵੀਂ ਦਿਸ਼ਾ, ਨਵੇਂ ਆਯਾਮ ਦਿੱਤੇ ਹਨ। ਇਹ ਦੋਹਾਂ ਦੇਸ਼ਾਂ ਦਰਮਿਆਨ ਵਧਦਾ ਹੋਇਆ ਵਿਸ਼ਵਾਸ ਹੀ ਹੈ ਜਿਸ ਦੇ ਕਾਰਨ ਦਹਾਕਿਆਂ ਤੋਂ ਚਲੇ ਆ ਰਹੇ Land Boundary, Maritime Boundary ਨਾਲ ਜੁੜੇ Complex ਮੁੱਦਿਆਂ ਨੂੰ ਸ਼ਾਂਤੀ ਨਾਲ ਸੁਲਝਾਉਣ ਵਿੱਚ ਸਫ਼ਲ ਰਹੇ ਹਾਂ।

ਸਾਥੀਓ

ਬੰਗਲਾਦੇਸ਼ ਅੱਜ ਦੱਖਣ ਏਸ਼ੀਆ ਵਿੱਚ ਭਾਰਤ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਵੀ ਹੈ ਅਤੇ ਸਭ ਤੋਂ  ਵੱਡਾ ਬਿਵੈਲਪਮੈਂਟ ਪਾਰਟਨਰ ਵੀ ਹੈ।

ਭਾਰਤ ਵਿੱਚ ਬਣੀ ਬਿਜਲੀ ਨਾਲ ਬੰਗਲਾਦੇਸ਼ ਦੇ ਲੱਖਾਂ ਘਰਾਂ ਅਤੇ ਫੈਕਟਰੀਆਂ ਰੋਸ਼ਨ ਹੋ ਰਹੇ ਹਨ। Friendship Pipeline ਦੇ ਰਾਹੀਂ ਸਾਡੇ ਰਿਸ਼ਤਿਆਂ ਦੇ ਨਾਲ ਇੱਕ ਨਵਾਂ Dimension ਜੁੜਿਆ ਹੈ। ਰੋਡ ਹੋਵੇ, ਰੇਲ ਹੋਵੇ, ਏਅਰ ਹੋਵੇ, ਵਾਟਰਵੇਅ ਜਾਂ ਇੰਟਰਨੈੱਟ, ਅਜਿਹੇ ਅਨੇਕ ਖੇਤਰਾਂ ਵਿੱਚ ਸਾਡਾ ਸਹਿਯੋਗ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹੋਰ ਵੀ ਜ਼ਿਆਦਾ ਕਨੈਕਟ ਕਰ ਰਿਹਾ ਹੈ।

ਸਾਥੀਓ,

ਸਾਡੀ ਵਿਰਾਸਤ ਟੈਗੋਰ ਦੀ ਹੈ ਕਾਜ਼ੀ ਨਜ਼ਰੁਲ ਇਸਲਾਮ, ਉਸਤਾਦ ਅਲਾਊਦੀਨ ਖਾਨ, ਲਾਲੋਨ ਸ਼ਾਹ, ਜੀਬਾਨੰਦਾ ਦਾਸ ਅਤੇ ਈਸ਼ਵਰ ਚੰਦਰ ਵਿੱਦਿਆਸਾਗਰ ਜਿਹੇ ਬੁੱਧੀਜੀਵੀਆਂ ਦੀ ਹੈ। ਇਸ ਵਿਰਾਸਤ ਨੂੰ ਬੰਗਬੰਧੂ ਦੀ ਪ੍ਰੇਰਣਾ ਉਨ੍ਹਾਂ ਦੀ Legacy ਨੇ ਹੋਰ ਵਿਆਪਕਤਾ ਦਿੱਤੀ ਹੈ। ਉਨ੍ਹਾਂ ਦੇ ਆਦਰਸ਼, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨਾਲ ਭਾਰਤ ਭੂਮੀ ਹਮੇਸ਼ਾ ਜੁੜੀ ਰਹੀ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਆਤਮਿਕ ਸਬੰਧ, ਬੰਗਬੰਧੂ ਦਾ ਦਿਖਾਇਆ ਮਾਰਗ, ਇਸ ਦਹਾਕੇ ਵਿੱਚ ਵੀ ਦੋਹਾਂ ਦੇਸ਼ਾਂ ਦੀ Partnership, Progress ਅਤੇ Prosperity  ਦਾ ਮਜ਼ਬੂਤ ਅਧਾਰ ਹਨ।

ਅਗਲੇ ਵਰ੍ਹੇ ਬੰਗਲਾਦੇਸ਼ ਦੀ ‘ਮੁਕਤੀ’ ਦੇ 50 ਵਰ੍ਹੇ ਹੋਣਗੇ ਅਤੇ ਉਸ ਤੋਂ ਅਗਲੇ ਵਰ੍ਹੇ ਯਾਨੀ 2022 ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣ ਵਾਲੇ ਹਨ।

ਮੈਨੂੰ ਵਿਸ਼ਵਾਸ ਹੈ ਕਿ ਇਹ ਦੋਵੇਂ ਮੀਲ ਪੱਥਰ(ਪੜਾਅ), ਭਾਰਤ-ਬੰਗਲਾਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣ ਦੇ ਨਾਲ ਹੀ ਦੋਹਾਂ ਦੇਸ਼ਾਂ ਦੀ ਮਿੱਤਰਤਾ ਨੂੰ ਵੀ ਨਵੀਂ ਬੁਲੰਦੀ ਦੇਣਗੇ।

ਇੱਕ ਵਾਰ ਫਿਰ ਪੂਰੇ ਬੰਗਲਾਦੇਸ਼ ਨੂੰ ਬੰਗਬੰਧੂ ਸ਼ਤਾਬਦੀ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।

ਧੰਨਵਾਦ

ਜੈ ਬੰਗਲਾ, ਜੈ ਹਿੰਦ!!

****

ਵੀਆਰਆਰਕੇ/ਏਕੇਪੀ