Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬ੍ਰਿਕਸ ਬਿਜ਼ਨਸ ਫੋਰਮ 2022 ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

ਬ੍ਰਿਕਸ ਬਿਜ਼ਨਸ ਫੋਰਮ 2022 ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ


ਐਕਸੀਲੈਂਸੀਜ਼,

ਬ੍ਰਿਕਸ ਬਿਜ਼ਨਸ ਕਮਿਊਨਿਟੀ ਦੇ ਲੀਡਰਸ

 

ਨਮਸਕਾਰ!  

 

ਬ੍ਰਿਕਸ ਦੀ ਸਥਾਪਨਾ ਇਸ ਵਿਸ਼ਵਾਸ ਨਾਲ ਕੀਤੀ ਗਈ ਸੀ ਕਿ ਉੱਭਰਦੀਆਂ ਅਰਥਵਿਵਸਥਾਵਾਂ ਦਾ ਇਹ ਸਮੂਹ ਗਲੋਬਲ ਪ੍ਰਗਤੀ ਦੇ ਇੰਜਣ ਵਜੋਂ ਵਿਕਸਿਤ ਹੋ ਸਕਦਾ ਹੈ। 

 

ਅੱਜ ਜਦੋਂ ਪੂਰੀ ਦੁਨੀਆ ਕੋਵਿਡ ਤੋਂ ਬਾਅਦ ਦੀ ਰਿਕਵਰੀ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈਤਾਂ ਬ੍ਰਿਕਸ ਦੇਸ਼ਾਂ ਦੀ ਭੂਮਿਕਾ ਫਿਰ ਤੋਂ ਬਹੁਤ ਮਹੱਤਵਪੂਰਨ ਬਣੀ ਰਹੇਗੀ। 

 

ਮਿੱਤਰੋ

 

ਮਹਾਮਾਰੀ ਤੋਂ ਪੈਦਾ ਹੋਣ ਵਾਲੀਆਂ ਆਰਥਿਕ ਸਮੱਸਿਆਵਾਂ ਨਾਲ ਨਜਿੱਠਣ ਲਈਭਾਰਤ ਵਿੱਚ ਅਸੀਂ “ਰਿਫਾਰਮਪਰਾਫਾਰਮ ਅਤੇ ਟਰਾਂਸਫਾਰਮ” ਦਾ ਮੰਤਰ ਅਪਣਾਇਆ ਹੈ।  

 

ਅਤੇ ਇਸ ਪਹੁੰਚ ਦੇ ਨਤੀਜੇ ਭਾਰਤੀ ਅਰਥਵਿਵਸਥਾ ਦੀ ਕਾਰਗੁਜ਼ਾਰੀ ਤੋਂ ਸਪਸ਼ਟ ਹਨ। 

 

ਇਸ ਵਰ੍ਹੇਅਸੀਂ 7.5 ਪ੍ਰਤੀਸ਼ਤ ਵਿਕਾਸ ਦਰ ਦੀ ਉਮੀਦ ਕਰ ਰਹੇ ਹਾਂਜੋ ਸਾਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਾਉਂਦਾ ਹੈ। 

 

ਉੱਭਰ ਰਹੇ ਨਵੇਂ ਭਾਰਤ‘ ਵਿੱਚ ਹਰ ਸੈਕਟਰ ਵਿੱਚ ਪਰਿਵਰਤਨਕਾਰੀ ਤਬਦੀਲੀਆਂ ਆ ਰਹੀਆਂ ਹਨ।

ਅੱਜ ਮੈਂ ਚਾਰ ਮੁੱਖ ਪਹਿਲੂਆਂ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। 

ਪਹਿਲਾਭਾਰਤ ਦੀ ਮੌਜੂਦਾ ਆਰਥਿਕ ਰਿਕਵਰੀ ਦਾ ਮੁੱਖ ਥੰਮ੍ਹ ਟੈਕਨੋਲੋਜੀ ਦੀ ਅਗਵਾਈ ਵਾਲਾ ਵਿਕਾਸ ਹੈ। 

 

ਅਸੀਂ ਹਰ ਸੈਕਟਰ ਵਿੱਚ ਇਨੋਵੇਸ਼ਨ ਦਾ ਸਮਰਥਨ ਕਰ ਰਹੇ ਹਾਂ।  

 

ਅਸੀਂ ਕਈ ਖੇਤਰਾਂ ਜਿਵੇਂ ਕਿ ਪੁਲਾੜਨੀਲੀ ਅਰਥਵਿਵਸਥਾ (ਬਲਿਊ ਇਕਨੌਮੀ)ਗ੍ਰੀਨ ਹਾਈਡ੍ਰੋਜਨਕਲੀਨ ਐਨਰਜੀਡ੍ਰੋਨਜੀਓ-ਸਪੇਸ਼ਿਅਲ ਡੇਟਾ ਆਦਿ ਵਿੱਚ ਇਨੋਵੇਸ਼ਨ-ਅਨੁਕੂਲ ਨੀਤੀਆਂ ਬਣਾਈਆਂ ਹਨ।

ਅੱਜਭਾਰਤ ਵਿੱਚ ਇਨੋਵੇਸ਼ਨ ਲਈ ਦੁਨੀਆ ਵਿੱਚ ਸਭ ਤੋਂ ਵਧੀਆ ਈਕੋ-ਸਿਸਟਮ ਹੈਜੋ ਕਿ ਭਾਰਤੀ ਸਟਾਰਟ-ਅੱਪਸ ਦੀ ਵਧਦੀ ਸੰਖਿਆ ਵਿੱਚ ਝਲਕਦਾ ਹੈ।  

 

ਭਾਰਤ ਵਿੱਚ 70,000 ਤੋਂ ਵੱਧ ਸਟਾਰਟ-ਅੱਪਸ ਵਿੱਚ 100 ਤੋਂ ਵੱਧ ਯੂਨੀਕੌਰਨ ਹਨਅਤੇ ਉਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।  

 

ਦੂਸਰਾਮਹਾਮਾਰੀ ਦੇ ਦੌਰਾਨ ਵੀਭਾਰਤ ਨੇ ਕਾਰੋਬਾਰ ਕਰਨ ਦੀ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਪ੍ਰਯਤਨ ਜਾਰੀ ਰੱਖੇ। 

 

ਕਾਰੋਬਾਰ ਤੇ ਅਨੁਪਾਲਣ ਬੋਝ ਨੂੰ ਘਟਾਉਣ ਲਈ ਹਜ਼ਾਰਾਂ ਨਿਯਮਾਂ ਨੂੰ ਬਦਲਿਆ ਗਿਆ ਹੈ। 


ਸਰਕਾਰੀ ਨੀਤੀਆਂ ਅਤੇ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਇਕਸਾਰਤਾ ਲਿਆਉਣ ਲਈ ਕੰਮ ਵੱਡੇ ਪੱਧਰ ਤੇ ਚਲ ਰਿਹਾ ਹੈ।  

 

ਤੀਸਰਾਭਾਰਤ ਵਿਚ ਬੁਨਿਆਦੀ ਢਾਂਚੇ ਵਿੱਚ ਵੀ ਵੱਡੇ ਪੱਧਰ ਤੇ ਸੁਧਾਰ ਕੀਤਾ ਜਾ ਰਿਹਾ ਹੈਅਤੇ ਇਸ ਦਾ ਵਿਸਤਾਰ ਵੀ ਹੋ ਰਿਹਾ ਹੈ।  

 

ਇਸ ਦੇ ਲਈ ਭਾਰਤ ਨੇ ਨੈਸ਼ਨਲ ਮਾਸਟਰ ਪਲਾਨ ਤਿਆਰ ਕੀਤਾ ਹੈ।  

 

ਸਾਡੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੇ ਤਹਿਤ 1.5 ਟ੍ਰਿਲੀਅਨ ਡਾਲਰ ਦੇ ਨਿਵੇਸ਼ ਦੇ ਅਵਸਰ ਹਨ। 


ਅਤੇ ਚੌਥਾਅੱਜ ਭਾਰਤ ਵਿੱਚ ਜਿਸ ਤਰ੍ਹਾਂ ਦਾ ਡਿਜੀਟਲ ਪਰਿਵਰਤਨ ਹੋ ਰਿਹਾ ਹੈਅਜਿਹਾ ਆਲਮੀ ਪੱਧਰ ਤੇ ਕਦੇ ਨਹੀਂ ਦੇਖਿਆ ਗਿਆ।  

 

ਭਾਰਤੀ ਡਿਜੀਟਲ ਅਰਥਵਿਵਸਥਾ ਦੀ ਵੈਲਿਊ 2025 ਤੱਕ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ। 

 

ਡਿਜੀਟਲ ਸੈਕਟਰ ਦੀ ਪ੍ਰਗਤੀ ਨੇ ਵਰਕਫੋਰਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਹੈ। 


ਸਾਡੇ ਆਈਟੀ ਸੈਕਟਰ ਵਿੱਚ ਕੰਮ ਕਰ ਰਹੇ 4.4 ਮਿਲੀਅਨ ਪ੍ਰੋਫੈਸ਼ਨਲਸ ਵਿੱਚੋਂ ਕਰੀਬ 36% ਮਹਿਲਾਵਾਂ ਹਨ।  

 

ਟੈਕਨੋਲੋਜੀ ਅਧਾਰਿਤ ਵਿੱਤੀ ਸਮਾਵੇਸ਼ ਦਾ ਸਭ ਤੋਂ ਵੱਧ ਲਾਭ ਸਾਡੇ ਗ੍ਰਾਮੀਣ ਖੇਤਰਾਂ ਦੀਆਂ ਮਹਿਲਾਵਾਂ ਨੂੰ ਵੀ ਹੋਇਆ ਹੈ।  

 

ਬ੍ਰਿਕਸ ਵੂਮਨ ਬਿਜ਼ਨਸ ਅਲਾਇੰਸ ਦੁਆਰਾ ਭਾਰਤ ਵਿੱਚ ਇਸ ਪਰਿਵਰਤਨਕਾਰੀ ਤਬਦੀਲੀ ਦਾ ਅਧਿਐਨ ਕੀਤਾ ਜਾ ਸਕਦਾ ਹੈ। 


ਇਸੇ ਤਰ੍ਹਾਂਅਸੀਂ ਇਨੋਵੇਸ਼ਨ ਦੀ ਅਗਵਾਈ ਵਾਲੀ ਆਰਥਿਕ ਰਿਕਵਰੀ ਤੇ ਉਪਯੋਗੀ ਸੰਵਾਦ ਕਰ ਸਕਦੇ ਹਾਂ।  

 

ਮੈਂ ਸੁਝਾਅ ਦਿੰਦਾ ਹਾਂ ਕਿ ਬ੍ਰਿਕਸ ਬਿਜ਼ਨਸ ਫੋਰਮ ਸਾਡੇ ਸਟਾਰਟਅੱਪਸ ਦਰਮਿਆਨ ਨਿਯਮਿਤ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਵਿਕਸਿਤ ਕਰ ਸਕਦਾ ਹੈ।  

 

ਮੈਨੂੰ ਯਕੀਨ ਹੈ ਕਿ ਬ੍ਰਿਕਸ ਬਿਜ਼ਨਸ ਫੋਰਮ ਦੀ ਅੱਜ ਦੀ ਚਰਚਾ ਬਹੁਤ ਲਾਹੇਵੰਦ ਹੋਵੇਗੀ।  

 

ਮੈਂ ਤੁਹਾਨੂੰ ਇਸ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਹਾਡਾ ਧੰਨਵਾਦ।

 

 ਡਿਸਕਲੇਮਰ – ਇਹ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਟਿੱਪਣੀਆਂ ਹਿੰਦੀ ਵਿੱਚ ਦਿੱਤੀਆਂ ਗਈਆਂ ਸਨ।

 

************

 

 ਡੀਐੱਸ/ਏਕੇ