Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬ੍ਰਿਕਸ ਆਗੂਆਂ ਦੀ ਹੈਮਬਰਗ ਵਿਖੇ ਗੈਰ-ਰਸਮੀ ਮੀਟਿੰਗ

ਬ੍ਰਿਕਸ ਆਗੂਆਂ ਦੀ ਹੈਮਬਰਗ ਵਿਖੇ ਗੈਰ-ਰਸਮੀ ਮੀਟਿੰਗ

ਬ੍ਰਿਕਸ ਆਗੂਆਂ ਦੀ ਹੈਮਬਰਗ ਵਿਖੇ ਗੈਰ-ਰਸਮੀ ਮੀਟਿੰਗ


ਜੀ-20 ਸਿਖਰ ਸੰਮੇਲਨ ਦੇ ਮੌਕੇ ‘ਤੇ 5 ਬ੍ਰਿਕਸ ਦੇਸ਼ਾਂ ਦੇ ਆਗੂਆਂ ਨੇ ਹੈਮਬਰਗ, ਜਰਮਨੀ ਵਿਖੇ ਇਕ ਗੈਰ-ਰਸਮੀ ਮੀਟਿੰਗ ਕੀਤੀ। ਇਹ ਮੀਟਿੰਗ ਸਤੰਬਰ ਵਿੱਚ ਚੀਨ ਦੇ ਸ਼ਹਿਰ ਜ਼ਿਆਮੈਨ(Xiamen) ਵਿਖੇ ਹੋਣ ਵਾਲੇ 9ਵੇਂ ਬ੍ਰਿਕਸ ਸਿਖਰ (9th BRICS Summit) ਸੰਮੇਲਨ ਦੇ ਸਬੰਧ ਵਿਚ ਸੀ। ਚੀਨ ਦੇ ਰਾਸ਼ਟਰਪਤੀ ਸ਼੍ਰੀ ਜ਼ੀ (Xi) ਨੇ ਕਿਹਾ ਕਿ ਉਹ ਬ੍ਰਿਕਸ ਆਗੂਆਂ ਦਾ ਸਵਾਗਤ ਕਰਨ ਦਾ ਰਾਹ ਵੇਖ ਰਹੇ ਹਨ।

ਆਪਣੀ ਗੱਲਬਾਤ ਵਿੱਚ ਆਗੂਆਂ ਨੇ ਆ ਰਹੇ ਜ਼ਿਆਮੈਨ ਬ੍ਰਿਕਸ ਸਿਖ਼ਰ ਸੰਮੇਲਨ (Xiamen BRICS Summit) ਦੀਆਂ ਤਿਆਰੀਆਂ ਅਤੇ ਪਹਿਲਾਂ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬ੍ਰਿਕਸ ਦੀ ਇੱਕ ਮਜ਼ਬੂਤ ਅਵਾਜ਼ ਹੈ ਅਤੇ ਲੋੜ ਹੈ ਕਿ ਦਹਿਸ਼ਤਵਾਦ ਅਤੇ ਵਿਸ਼ਵ ਆਰਥਿਕਤਾ ਬਾਰੇ ਇਹ ਸੰਮੇਲਨ ਅਗਵਾਈ ਕਰੇ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੀ-20 ਨੂੰ ਸਾਂਝੇ ਤੌਰ ਤੇ ਦਹਿਸ਼ਤਵਾਦ ਨੂੰ ਮਿਲ ਰਹੇ ਪੈਸੇ, ਫਰੈਂਚਾਈਜ਼ੀਆਂ, ਸੁਰੱਖਿਅਤ ਟਿਕਾਣਿਆਂ, ਸਹਾਇਤਾ ਅਤੇ ਸਪਾਂਸਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਭਾਰਤ ਵਿੱਚ ਹੋ ਰਹੇ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ, ਜਿਨ੍ਹਾਂ ਵਿੱਚ ਬੀਤੇ ਦਿਨ ਲਾਗੂ ਹੋਇਆ ਜੀਐੱਸਟੀ ਵੀ ਸ਼ਾਮਲ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਆਰਥਿਕਤਾ ਦੀ ਬਹਾਲੀ ਵਿੱਚ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸੁਰੱਖਿਆਵਾਦ, ਖਾਸ ਤੌਰ ਤੇ ਵਪਾਰ ਅਤੇ ਗਿਆਨ ਦੀ ਹਰਕਤ ਅਤੇ ਪੇਸ਼ੇਵਰਾਂ ਵਿਰੁੱਧ ਮਿਲ ਕੇ (Movement of Knowledge and Professionals) ਅਵਾਜ਼ ਉਠਾਣ ਦਾ ਸੱਦਾ ਦਿੱਤਾ। ਉਨ੍ਹਾਂ ਦੁਹਰਾਇਆ ਕਿ ਭਾਰਤ ਪੈਰਿਸ ਸਮਝੌਤੇ ਨੂੰ ਇਸ ਦੀ ਪੂਰੀ ਭਾਵਨਾ ਅਨੁਸਾਰ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਮੌਸਮ ਤਬਦੀਲੀ ਨਾਲ ਲੜਨ ਦੇ ਸਬੰਧ ਵਿੱਚ ਇਸ ਨੂੰ ਵਿਸ਼ਵ ਭਰ ਵਿੱਚ ਲਾਗੂ ਕਰਨਾ ਜ਼ਰੂਰੀ ਕਰਾਰ ਦਿੱਤਾ। ਉਨ੍ਹਾਂ ਬ੍ਰਿਕਸ ਰੇਟਿੰਗ ਏਜੰਸੀ ਕਾਇਮ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰਨ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਫਰੀਕਾ ਦੇ ਵਿਕਾਸ ਬਾਰੇ ਸਹਿਯੋਗ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਤੋਂ ਲੋਕਾਂ ਦਰਮਿਆਨ ਵਧੇਰੇ ਆਦਾਨ ਪ੍ਰਦਾਨ ਦੀ ਲੋੜ ਦੱਸੀ।

ਪ੍ਰਧਾਨ ਮੰਤਰੀ ਨੇ ਬ੍ਰਿਕਸ ਵਿੱਚ ਸ਼੍ਰੀ ਜ਼ੀ (Xi) ਦੀ ਚੇਅਰਮੈਨਸ਼ਿਪ ਵਿੱਚ ਚੱਲ ਰਹੀਆਂ ਸਰਗਰਮੀਆਂ ਦਾ ਸਵਾਗਤ ਕੀਤਾ ਅਤੇ ਬ੍ਰਿਕਸ ਦੇ ਜ਼ਿਆਮੈਨ ਸਿਖ਼ਰ ਸੰਮੇਲਨ ਲਈ ਹਰ ਤਰ੍ਹਾਂ ਦਾ ਸਹਿਯੋਗ ਅਤੇ ਸ਼ੁਭ ਇਛਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਬਾਅਦ ਮੀਟਿੰਗ ਨੂੰ ਸਮਾਪਤ ਕਰਦੇ ਹੋਏ ਰਾਸ਼ਟਰਪਤੀ ਜ਼ੀ(Xi) ਨੇ ਦਹਿਸ਼ਤਵਾਦ ਵਿਰੁੱਧ ਲੜਨ ਦੇ ਭਾਰਤ ਦੇ ਮਜ਼ਬੂਤ ਇਰਾਦੇ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਦੀ ਚੇਅਰਮੈਨਸ਼ਿਪ ਹੇਠ ਗੋਆ ਵਿੱਚ 2016 ਵਿੱਚ ਜੋ ਸਿਖ਼ਰ ਸੰਮੇਲਨ ਹੋਇਆ ਸੀ, ਉਸ ਦੇ ਨਤੀਜਿਆਂ ਕਾਰਣ ਆਈ ਤੇਜ਼ੀ ਦੀ ਸ਼ਲਾਘਾ ਕੀਤੀ। ਉਨ੍ਹਾਂ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਭਾਰਤ ਦੀ ਸਫਲਤਾ ਦੀ ਕਾਫੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਭਾਰਤ ਨੂੰ ਹੋਰ ਵੱਡੀਆਂ ਸਫਲਤਾਵਾਂ ਮਿਲਣਗੀਆਂ।

AKT/AK