Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੋਰਾਨ ਪ੍ਰਧਾਨ ਮੰਤਰੀ ਦੇ ਮੀਡੀਆ ਬਿਆਨ ਦਾ ਮੂਲ ਪਾਠ


Your Excellency ਬ੍ਰਾਜ਼ੀਲ ਦੇ ਰਾਸ਼ਟਰਪਤੀ ਸ਼੍ਰੀ ਜੇਏਰ ਬੋਲਸੋਨਾਰੋ

ਦੋਹਾਂ ਦੇਸ਼ਾਂ ਦੇ ਸੀਨੀਅਰ ਮੰਤਰੀ ਅਤੇ ਅਧਿਕਾਰੀ ਗਣਰੋ ਰੋ

Friends ,

ਨਮਸਕਾਰ ।

boa tarde (Good Morning)

bem – vindo à India

ਮੇਰੇ ਮਿੱਤਰ ਰਾਸ਼ਟਰਪਤੀ ਬੋਲਸੋਨਾਰੋ ਅਤੇ ਉਨ੍ਹਾਂ ਦੇ ਉੱਚ-ਪੱਧਰੀ delegation ਦਾ ਮੈਂ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ । ਪਿਛਲੇ ਅੱਠ ਮਹੀਨਿਆਂ ਵਿੱਚ ਇਹ ਸਾਡੀ ਤੀਜੀ ਮੁਲਾਕਾਤ ਹੈ। ਇਹ ਸਾਡੇ ਦਰਮਿਆਨ ਵਧਦੀ ਦੋਸਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਗਹਿਰੇ ਸਬੰਧਾਂ ਨੂੰ ਦਰਸਾਉਂਦੀ ਹੈ।

Excellency,

ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ 71ਵੇਂ ਗਣਤੰਤਰ ਦਿਵਸ ’ਤੇ ਤੁਸੀਂ ਸਾਡੇ ਮੁੱਖ ਮਹਿਮਾਨ ਹੋ । ਕੱਲ੍ਹ ਰਾਜਪਥ ’ਤੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਤੁਸੀਂ ਭਾਰਤ ਦੀ ਵਿਵਿਧਤਾ ਦਾ ਰੰਗ-ਬਰੰਗਾ ਅਤੇ ਉਤਸ਼ਾਹ ਭਰਿਆ ਸਰੂਪ ਦੇਖੋਗੇ । ਬ੍ਰਾਜ਼ੀਲ ਖ਼ੁਦ ਵੀ ਉਤਸ਼ਾਹ ਨਾਲ ਭਰੇ ਪੁਰਬਾਂ ਦਾ ਦੇਸ਼ ਹੈ। ਇੱਕ ਮਿੱਤਰ ਦੇ ਨਾਲ ਇਸ ਵਿਸ਼ੇਸ਼ ਪਰਵ ’ਤੇ ਅਸੀਂ ਆਪਣੀ ਖੁਸ਼ੀ ਸਾਂਝੀ ਕਰਾਂਗੇ । ਭਾਰਤ ਦਾ ਸੱਦਾ ਸਵੀਕਾਰ ਕਰਨ ਲਈ ਮੈਂ ਤੁਹਾਨੂੰ ਧੰਨਵਾਦ ਦਿੰਦਾ ਹਾਂ । ਇਹ ਤੀਜਾ ਅਵਸਰ ਹੈ ਜਦੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਇਹ ਸਨਮਾਨ ਸਾਨੂੰ ਦਿੱਤਾ ਹੈ। ਜੋ ਕਿ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਮਜ਼ਬੂਤ ਮਿੱਤਰਤਾ ਦਾ ਪ੍ਰਤੀਕ ਹੈ।

Friends,

ਭਾਰਤ ਅਤੇ ਬ੍ਰਾਜ਼ੀਲ ਦੀ ਸਟ੍ਰੈਟਜਿਕ ਪਾਰਟਨਰਸ਼ਿਪ ਸਾਡੀ ਸਮਾਨ ਵਿਚਾਰਧਾਰਾ ਅਤੇ ਕਦਰਾਂ-ਕੀਮਤਾਂ ’ਤੇ ਅਧਾਰਿਤ ਹੈ। ਇਸ ਲਈ, ਭੂਗੋਲਿਕ ਦੂਰੀ ਦੇ ਬਾਵਜੂਦ ਅਸੀਂ ਸੰਸਾਰ ਦੇ ਅਨੇਕ ਮੰਚਾਂ ਉੱਤੇ ਨਾਲ ਹਾਂ। ਅਤੇ ਵਿਕਾਸ ਵਿੱਚ ਇੱਕ- ਦੂਜੇ ਦੇ ਮਹੱਤਵਪੂਰਨ ਪਾਰਟਨਰ ਵੀ ਹਾਂ। ਇਸ ਲਈ, ਅੱਜ ਰਾਸ਼ਟਰਪਤੀ ਬੋਲਸੋਨਾਰੋ ਅਤੇ ਮੈਂ ਸਾਡੇ ਦੁਵੱਲੇ ਸਹਿਯੋਗ ਨੂੰ ਸਾਰੇ ਖੇਤਰਾਂ ਵਿੱਚ ਹੋਰ ਵਧਾਉਣ ਉੱਤੇ ਸਹਿਮਤ ਹੋਏ ਹਾਂ। ਸਾਡੀ Strategic Partnership ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵਿਆਪਕ Action Plan ਤਿਆਰ ਕੀਤਾ ਗਿਆ ਹੈ। ਸੰਨ 2023 ਵਿੱਚ ਦੋਹਾਂ ਦੇਸ਼ਾਂ ਦੇ diplomatic ਸਬੰਧਾਂ ਦੀ platinum jubilee ਹੋਵੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤਦ ਤੱਕ ਇਹ Action Plan ਸਾਡੀ strategic partnership, people-to-people ties ਅਤੇ business cooperation ਨੂੰ ਹੋਰ ਗਹਿਰਾ ਬਣਾਵੇਗੀ ।

ਮੈਨੂੰ ਖੁਸ਼ੀ ਹੈ ਕਿ ਅਸੀਂ ਅੱਜ ਕਈ ਮਹੱਤਵਪੂਰਨ ਸਮਝੌਤੇ ਵੀ ਕੀਤੇ ਹਨ। ਨਿਵੇਸ਼ ਹੋਵੇ ਜਾਂ ਅਪਰਾਧਕ ਮਾਮਲਿਆਂ ਵਿੱਚ ਕਾਨੂੰਨੀ ਸਹਾਇਤਾ, ਇਹ ਸਮਝੌਤੇ ਸਾਡੇ ਸਹਿਯੋਗ ਨੂੰ ਨਵਾਂ ਅਧਾਰ ਦੇਣਗੇ। ਵਿਵਿਧ ਖੇਤਰਾਂ, ਜਿਵੇਂ ਕਿ Bio-Energy, Cattle Genomics, Health and Traditional Medicine, Cyber Security, ਵਿਗਿਆਨ ਅਤੇ ਟੈਕਨੋਲੋਜੀ, ਤੇਲ ਤੇ ਗੈਸ ਅਤੇ ਸੱਭਿਆਚਾਰ ਵਿੱਚ ਸਾਡਾ ਸਹਿਯੋਗ ਹੋਰ ਤੇਜ਼ੀ ਨਾਲ ਅੱਗੇ ਵਧੇਗਾ। ਗਊਆਂ ਦੀਆਂ ਤੰਦਰੁਸਤ ਅਤੇ ਉੱਨਤ ਪ੍ਰਜਾਤੀਆਂ ਉੱਤੇ ਸਹਿਯੋਗ ਸਾਡੇ ਸਬੰਧਾਂ ਦਾ ਇੱਕ ਅਨੋਖਾ ਅਤੇ ਸੁਖਦ ਪਹਿਲੂ ਹੈ। ਕਿਸੇ ਸਮੇਂ, ਭਾਰਤ ਵੱਲੋਂ ਗੀਰ ਅਤੇ ਕੰਕਰੇਜੀ ਗਊਆਂ ਬ੍ਰਾਜ਼ੀਲ ਗਈਆਂ ਸਨ। ਅਤੇ ਅੱਜ, ਬ੍ਰਾਜ਼ੀਲ ਅਤੇ ਭਾਰਤ ਇਸ ਵਿਸ਼ੇਸ਼ ਪਸ਼ੂਧਨ ਨੂੰ ਵਧਾਉਣ ਅਤੇ ਉਸ ਤੋਂ ਮਾਨਵਤਾ ਨੂੰ ਲਾਭ ਪਹੁੰਚਾਣ ਲਈ ਸਹਿਯੋਗ ਕਰ ਰਹੇ ਹਨ। ਇਸ ਸਹਿਯੋਗ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਕਿਸੇ ਵੀ ਭਾਰਤੀ ਲਈ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।

Friends,

ਪਰੰਪਰਾਗਤ ਖੇਤਰਾਂ ਦੇ ਇਲਾਵਾ ਕਈ ਨਵੇਂ ਖੇਤਰ ਵੀ ਸਾਡੇ ਸਬੰਧਾਂ ਵਿੱਚ ਜੁੜ ਰਹੇ ਹਨ। ਅਸੀਂ defence industrial cooperation ਨੂੰ ਵਧਾਉਣ ਲਈ ਨਵੇਂ ਤਰੀਕਿਆਂ ਉੱਤੇ focus ਕਰ ਰਹੇ ਹਾਂ। ਰੱਖਿਆ ਸਹਿਯੋਗ ਵਿੱਚ ਅਸੀਂ broad-based partnership ਚਾਹੁੰਦੇ ਹਾਂ। ਇਨ੍ਹਾਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਸਾਨੂੰ ਖੁਸ਼ੀ ਹੈ ਕਿ ਅਗਲੇ ਮਹੀਨੇ ਲਖਨਊ ਵਿੱਚ DefExpo 2020 ਵਿੱਚ ਬ੍ਰਾਜ਼ੀਲ ਦਾ ਇੱਕ ਵੱਡਾ delegation ਹਿੱਸਾ ਲਵੇਗਾ। ਮੈਨੂੰ ਪ੍ਰਸੰਨਤਾ ਹੈ ਕਿ bio-energy, Ayurveda ਅਤੇ advanced computing ਉੱਤੇ research ਵਿੱਚ ਸਹਿਯੋਗ ਵਧਾਉਣ ਉੱਤੇ ਸਾਡੇ academic ਅਤੇ research institution ਦਰਮਿਆਨ ਸਹਿਮਤੀ ਬਣੀ ਹੈ।

Excellency,

ਭਾਰਤ ਦੇ economic transformation ਵਿੱਚ ਬ੍ਰਾਜ਼ੀਲ ਇੱਕ valuable partner ਹੈ। Food ਅਤੇ energy ਦੇ ਖੇਤਰਾਂ ਵਿੱਚ ਸਾਡੀਆਂ ਜ਼ਰੂਰਤਾਂ ਲਈ ਅਸੀਂ ਬ੍ਰਾਜ਼ੀਲ ਨੂੰ ਇੱਕ ਭਰੋਸੇਯੋਗ ਸ੍ਰੋਤ ਵਜੋਂ ਦੇਖਦੇ ਹਾਂ। ਸਾਡਾ ਦੁਵੱਲਾ ਵਪਾਰ ਹਾਲਾਂਕਿ ਵਧ ਰਿਹਾ ਹੈ। ਦੋਹਾਂ ਵੱਡੀਆਂ ਅਰਥਵਿਵਸਥਾਵਾਂ ਵਿੱਚ complementarities (ਸਮਾਨਤਾਵਾਂ) ਨੂੰ ਦੇਖਦੇ ਹੋਏ, ਅਸੀਂ ਇਸ ਨੂੰ ਬਹੁਤ ਜ਼ਿਆਦਾ ਵਧਾ ਸਕਦੇ ਹਾਂ। ਤੁਹਾਡੇ ਨਾਲ ਬ੍ਰਾਜ਼ੀਲ ਦੇ ਪ੍ਰਭਾਵਸ਼ਾਲੀ business delegation ਦਾ ਭਾਰਤ ਵਿੱਚ ਸੁਆਗਤ ਕਰਕੇ ਸਾਨੂੰ ਖੁਸ਼ੀ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਉੱਦਮੀਆਂ ਅਤੇ ਵਪਾਰੀਆਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦੇ ਚੰਗੇ ਨਤੀਜੇ ਆਉਣਗੇ।

Friends ,

ਦੋਹਾਂ ਦੇਸ਼ਾਂ ਵਲੋਂ investment ਨੂੰ ਸੁਗਮ ਬਣਾਉਣ ਲਈ ਜ਼ਰੂਰੀ legal framework ਤਿਆਰ ਕੀਤਾ ਗਿਆ ਹੈ। ਜੋ ਕਿ inter-connected ਸੰਸਾਰ ਵਿੱਚ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ Social Security Agreement Professionals ਦੇ ਅਸਾਨ ਆਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਕਦਮ ਹੈ।

Friends,

ਦੋ ਵੱਡੇ ਲੋਕਤਾਂਤਰਿਕ ਅਤੇ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਮਹੱਤਵਪੂਰਨ global ਅਤੇ multilateral ਮੁੱਦਿਆਂ ਉੱਤੇ ਭਾਰਤ ਅਤੇ ਬ੍ਰਾਜ਼ੀਲ ਦੇ ਵਿਚਾਰਾਂ ਵਿੱਚ ਡੂੰਘੀ ਸਮਾਨਤਾ ਹੈ। ਚਾਹੇ ਆਤੰਕਵਾਦ ਦੀ ਗੰਭੀਰ ਸਮੱਸਿਆ ਹੋਵੇ ਜਾਂ ਵਾਤਾਵਰਨ ਦਾ ਪ੍ਰਸ਼ਨ। ਸੰਸਾਰ ਦੇ ਸਾਹਮਣੇ ਮੌਜੂਦਾ ਔਖੀਆਂ ਚੁਣੌਤੀਆਂ ਉੱਤੇ ਸਾਡਾ ਨਜ਼ਰੀਆ ਬਹੁਤ ਮਿਲਦਾ-ਜੁਲਦਾ ਹੈ। ਬ੍ਰਾਜ਼ੀਲ ਅਤੇ ਭਾਰਤ ਦੇ ਹਿਤ ਸਮਾਨ ਹਨ। ਵਿਸ਼ੇਸ਼ ਕਰਕੇ BRICS ਅਤੇ IBSA ਵਿੱਚ ਸਾਡੀ partnership, ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਅੱਜ ਅਸੀਂ ਤੈਅ ਕੀਤਾ ਹੈ ਕਿ ਦੋਵੇਂ ਦੇਸ਼ multilateral ਮੁੱਦਿਆਂ ਉੱਤੇ ਆਪਣੇ ਸਹਿਯੋਗ ਨੂੰ ਹੋਰ ਦ੍ਰਿੜ ਬਣਾਉਣਗੇ। ਅਤੇ ਅਸੀਂ ਸੁਰੱਖਿਆ ਪਰਿਸ਼ਦ, ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਜ਼ਰੂਰੀ ਸੁਧਾਰ ਲਈ ਮਿਲ ਕੇ ਪ੍ਰਯਤਨ ਕਰਦੇ ਰਹਾਂਗੇ।

ਸਾਥੀਓ,

ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਬੋਲਸੋਨਾਰੋ ਅਤੇ ਉਨ੍ਹਾਂ ਦੇ delegation ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ। ਉਨ੍ਹਾਂ ਦੀ ਇਹ ਯਾਤਰਾ ਭਾਰਤ-ਬ੍ਰਾਜ਼ੀਲ ਸਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ।

Muito obrigado

ਧੰਨਵਾਦ ।

*******

ਵੀਆਰਆਰਕੇ/ਕੇਪੀ