ਕਰਨਾਟਕ ਦੇ ਗਵਰਨਰ, ਸ਼੍ਰੀਮਾਨ ਥਾਵਰਚੰਦ ਜੀ ਗਹਿਲੋਤ, ਮੁੱਖ ਮੰਤਰੀ ਸ਼੍ਰੀਮਾਨ ਸਿੱਧਾਰਮੈਯਾ ਜੀ, ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਜੀ, ਭਾਰਤ ਵਿੱਚ ਬੋਇੰਗ ਕੰਪਨੀ ਦੀ ਸੀ. ਓ. ਓ. ਸ਼੍ਰੀਮਤੀ ਸਟੈਫਨੀ ਪੋਪ, ਹੋਰ ਇੰਡਸਟ੍ਰੀ ਪਾਰਟਨਰਸ, ਦੇਵੀਓ ਅਤੇ ਸੱਜਣੋਂ!
ਮੈਂ ਵਿਦੇਸ਼ ਤੋਂ ਆਏ ਸਾਰੇ ਮਹਿਮਾਨਾਂ ਦਾ ਬੰਗਲੁਰੂ ਵਿੱਚ ਵਿਸ਼ੇਸ਼ ਅਭਿਨੰਦਨ ਕਰਦਾ ਹਾਂ। ਬੰਗਲੁਰੂ, Aspirations ਨੂੰ Innovations ਅਤੇ Achievements ਨਾਲ ਜੋੜਨ ਵਾਲਾ ਸ਼ਹਿਰ ਹੈ। ਬੰਗਲੁਰੂ, ਭਾਰਤ ਦੇ Tech Potential ਨੂੰ Global Demand ਨਾਲ ਜੋੜਦਾ ਹੈ। ਬੋਇੰਗ ਦਾ ਇਹ ਨਵਾਂ ਗਲੋਬਲ ਟੈਕਨੋਲੋਜੀ ਕੈਂਪਸ ਭੀ ਬੰਗਲੁਰੂ ਦੀ ਇਸੇ ਪਹਿਚਾਣ ਨੂੰ ਸਸ਼ਕਤ ਕਰਨ ਵਾਲਾ ਹੈ। ਇਹ ਅਮਰੀਕਾ ਦੇ ਬਾਹਰ ਬੋਇੰਗ ਕੰਪਨੀ ਦੀ ਸਭ ਤੋਂ ਬੜੀ Facility ਹੋਵੇਗੀ। ਇਸ ਲਈ ਇਹ ਫੈਸਿਲਿਟੀ, ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ Aviation Market ਨੂੰ ਇੱਕ ਨਵੀਂ ਤਾਕਤ ਦੇਣ ਵਾਲੀ ਹੈ। ਲੇਕਿਨ Friends, ਇਸ ਫੈਸਿਲਿਟੀ ਦਾ ਮਹੱਤਵ ਸਿਰਫ਼ ਇਤਨਾ ਹੀ ਨਹੀਂ ਹੈ। ਇਹ ਗਲੋਬਲ ਟੈੱਕ, ਰਿਸਰਚ ਅਤੇ ਇਨੋਵੇਸ਼ਨ, ਡਿਜ਼ਾਈਨ ਅਤੇ ਡਿਮਾਂਡ ਨੂੰ ਡ੍ਰਾਇਵ ਕਰਨ ਦੇ ਭਾਰਤ ਦੇ ਕਮਿਟਮੈਂਟ ਨੂੰ ਭੀ ਦਿਖਾਉਂਦਾ ਹੈ। ਇਹ Make In India, Make For The World ਇਸ ਸੰਕਲਪ ਨੂੰ ਸਸ਼ਕਤ ਕਰਦਾ ਹੈ। ਇਹ ਕੈਂਪਸ, ਭਾਰਤ ਦੇ ਟੈਲੰਟ ‘ਤੇ ਦੁਨੀਆ ਦੇ ਭਰੋਸੇ ਨੂੰ ਹੋਰ ਅਧਿਕ ਮਜ਼ਬੂਤ ਕਰਦਾ ਹੈ। ਅੱਜ ਦਾ ਇਹ ਦਿਨ, ਇਸ ਬਾਤ ਨੂੰ ਭੀ Celebrate ਕਰਦਾ ਹੈ ਕਿ ਇੱਕ ਦਿਨ ਭਾਰਤ, ਇਸ ਫੈਸਿਲਿਟੀ ਵਿੱਚ Aircraft Of The Future ਨੂੰ ਭੀ ਡਿਜ਼ਾਈਨ ਕਰੇਗਾ, ਅਤੇ ਇਸ ਲਈ ਮੈਂ ਬੋਇੰਗ ਦੇ ਪੂਰੀ ਮੈਨੇਜਮੈਂਟ ਨੂੰ, ਸਭੀ ਸਟੇਕਹੋਲਡਰਸ ਨੂੰ, ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਕਰਨਾਟਕ ਵਾਸੀਆਂ ਦੇ ਲਈ ਭੀ ਬਹੁਤ ਬੜਾ ਦਿਨ ਹੈ। ਪਿਛਲੇ ਸਾਲ, ਕਰਨਾਟਕ ਵਿੱਚ ਏਸ਼ੀਆ ਦੀ ਸਭ ਤੋਂ ਬੜੀ ਹੈਲੀਕੌਪਟਰ ਮੈਨੂਫੈਕਚਰਿੰਗ ਫੈਕਟਰੀ ਬਣ ਕੇ ਪੂਰੀ ਹੋਈ ਸੀ। ਹੁਣ ਇਹ ਗਲੋਬਲ ਟੈਕਨੋਲੋਜੀ ਕੈਂਪਸ ਭੀ ਉਨ੍ਹਾਂ ਨੂੰ ਮਿਲਣ ਜਾ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਕਰਨਾਟਕ ਕਿਸ ਪ੍ਰਕਾਰ ਇੱਕ ਬੜੇ ਏਵੀਏਸ਼ਨ ਹੱਬ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਮੈਂ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਨੌਜਵਾਨਾਂ ਨੂੰ ਵਧਾਈ ਦੇਵਾਂਗਾ, ਕਿਉਂਕਿ ਇਸ ਫੈਸਿਲਿਟੀ ਨਾਲ ਉਨ੍ਹਾਂ ਨੂੰ Aviation Sector ਵਿੱਚ ਨਵੀਆਂ ਸਕਿੱਲਸ ਸਿੱਖਣ ਦੇ ਅਨੇਕ ਅਵਸਰ ਮਿਲਣਗੇ।
ਸਾਥੀਓ,
ਸਾਡਾ ਪ੍ਰਯਾਸ ਹੈ ਕਿ ਅੱਜ ਦੇਸ਼ ਦੇ ਹਰ ਸੈਕਟਰ ਵਿੱਚ Women Participation ਨੂੰ ਹੁਲਾਰਾ ਦਿੱਤਾ ਜਾਵੇ। ਅਤੇ ਤੁਸੀਂ ਜੀ-20 ਸਮਿਟ ਵਿੱਚ ਸਾਡੇ ਇੱਕ ਸੰਕਲਪ ਨੂੰ ਦੇਖਿਆ ਹੋਵੇਗਾ। ਅਸੀਂ ਦੁਨੀਆ ਦੇ ਸਾਹਮਣੇ ਕਿਹਾ ਹੈ ਹੁਣ ਸਮਾਂ ਆ ਗਿਆ ਹੈ Women led development. Aviation ਅਤੇ Aerospace Sector ਵਿੱਚ ਭੀ ਅਸੀਂ ਮਹਿਲਾਵਾਂ ਦੇ ਲਈ ਨਵੇਂ ਅਵਸਰ ਬਣਾਉਣ ਵਿੱਚ ਜੁਟੇ ਹਾਂ। ਚਾਹੇ ਫਾਇਟਰ ਪਾਇਲਟਸ ਹੋਣ, ਜਾਂ ਫਿਰ ਸਿਵਲ ਏਵੀਏਸ਼ਨ ਹੋਵੇ, ਅੱਜ ਭਾਰਤ, ਮਹਿਲਾ ਪਾਇਲਟਸ ਦੇ ਮਾਮਲੇ ਵਿੱਚ ਲੀਡ ਕਰ ਰਿਹਾ ਹੈ। ਮੈਂ ਗਰਵ (ਮਾਣ) ਨਾਲ ਕਹਿ ਸਕਦਾ ਹਾਂ ਕਿ ਅੱਜ ਭਾਰਤ ਦੇ ਪਾਇਲਟਸ ਵਿੱਚੋਂ 15 ਪਰਸੈਂਟ Women Pilots ਹਨ। ਅਤੇ ਇਸ ਦਾ ਮਹੱਤਵ ਤਦ ਸਮਝ ਵਿੱਚ ਆਵੇਗਾ ਕਿ ਇਹ ਗਲੋਬਲ ਐਵਰੇਜ ਤੋਂ 3 ਗੁਣਾ ਜ਼ਿਆਦਾ ਹੈ। ਅੱਜ ਜਿਸ, ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ, ਉਸ ਨਾਲ ਭਾਰਤ ਦੇ Aviation Sector ਵਿੱਚ ਸਾਡੀਆਂ ਬੇਟੀਆਂ ਦੀ ਭਾਗੀਦਾਰੀ ਹੋਰ ਵਧੇਗੀ। ਇਸ ਨਾਲ ਦੂਰ-ਦਰਾਜ ਦੇ ਇਲਾਕਿਆਂ ਵਿੱਚ, ਗ਼ਰੀਬ ਪਰਿਵਾਰਾਂ ਦੀਆਂ ਬੇਟੀਆਂ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਹੋਵੇਗਾ। ਇਸ ਨਾਲ ਦੇਸ਼ ਦੇ ਅਨੇਕਾਂ ਸਰਕਾਰੀ ਸਕੂਲਾਂ ਵਿੱਚ ਪਾਇਲਟ ਬਣਨ ਦੇ ਲਈ ਕਰੀਅਰ ਕੋਚਿੰਗ ਅਤੇ ਡਿਵੈਲਪਮੈਂਟ ਦੀਆਂ ਸੁਵਿਧਾਵਾਂ ਬਨਣਗੀਆਂ।
ਸਾਥੀਓ,
ਹੁਣੇ ਕੁਝ ਮਹੀਨੇ ਪਹਿਲੇ ਹੀ ਤੁਸੀਂ ਦੇਖਿਆ ਹੈ ਕਿ ਕਿਵੇਂ ਭਾਰਤ ਦਾ ਚੰਦਰਯਾਨ ਉੱਥੇ ਪਹੁੰਚਿਆ, ਜਿੱਥੇ ਕੋਈ ਦੇਸ਼ ਨਹੀਂ ਪਹੁੰਚ ਪਾਇਆ। ਇਸ ਸਫ਼ਲਤਾ ਨੇ ਦੇਸ਼ ਦੇ ਨੌਜਵਾਨਾਂ ਵਿੱਚ ਸਾਇੰਟਿਫਿਕ ਟੈਂਪਰ ਨੂੰ ਇੱਕ ਨਵੀਂ ਉਚਾਈ ‘ਤੇ ਪਹੁੰਚਾ ਦਿੱਤਾ ਹੈ। ਭਾਰਤ STEM ਐਜੂਕੇਸ਼ਨ ਦਾ ਭੀ ਬਹੁਤ ਬੜਾ HUB ਹੈ, ਅਤੇ ਬੜੀ ਸੰਖਿਆ ਵਿੱਚ ਭਾਰਤ ਵਿੱਚ ਲੜਕੀਆਂ Science, Technology, Engineering ਅਤੇ Math ਦੀ ਪੜ੍ਹਾਈ ਕਰਦੀਆਂ ਹਨ। ਅਤੇ ਮੈਨੂੰ ਯਾਦ ਹੈ ਮੈਂ ਕਦੇ ਮੇਰੀ ਵਿਦੇਸ਼ ਯਾਤਰਾ ਦੇ ਸਮੇਂ ਇੱਕ ਦੇਸ਼ ਦੇ ਬਹੁਤ ਬੜੇ ਨੇਤਾ ਮੈਨੂੰ ਪੁੱਛ ਰਹੇ ਸਨ ਕਿ ਕੀ ਭਾਰਤ ਵਿੱਚ ਬੇਟੀਆਂ STEM ਦੀ ਤਰਫ਼ ਰੁਚੀ ਰੱਖਦੀਆਂ ਹਨ ਕੀ? ਉੱਥੇ ਪੜ੍ਹਦੀਆਂ ਹਨ ਕੀ? ਅਤੇ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਇੱਥੇ male students ਤੋਂ ਜ਼ਿਆਦਾ female students ਦੀ ਸੰਖਿਆ ਇਸ ਵਿੱਚ ਜ਼ਿਆਦਾ ਹੈ ਤਾਂ ਉਨ੍ਹਾਂ ਦੇ ਲਈ ਸਰਪਰਾਇਜ਼ ਸੀ। ਬੋਇੰਗ ਸੁਕੰਨਿਆ ਪ੍ਰੋਗਰਾਮ ਨੂੰ ਭਾਰਤ ਦੀਆਂ ਬੇਟੀਆਂ ਦੀ ਇਸ ਸਮਰੱਥਾ ਦਾ ਭੀ ਬਹੁਤ ਲਾਭ ਮਿਲਣ ਜਾ ਰਿਹਾ ਹੈ।
Friends, ਆਪ ਸਭ ਨੇ Aviation Market ਦੇ ਰੂਪ ਵਿੱਚ ਭਾਰਤ ਦੀ ਗ੍ਰੋਥ ਨੂੰ ਸਟਡੀ ਭੀ ਕੀਤਾ ਹੈ ਅਤੇ ਇਸ ਦੀ Trajectory ਨੂੰ Follow ਭੀ ਕਰ ਰਹੇ ਹੋ। ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦਾ ਏਵੀਏਸ਼ਨ ਮਾਰਕਿਟ ਪੂਰੀ ਤਰ੍ਹਾਂ ਨਾਲ ਟ੍ਰਾਂਸਫਾਰਮ ਹੋ ਗਿਆ ਹੈ। ਅੱਜ Aviation ਸੈਕਟਰ ਨਾਲ ਜੁੜਿਆ ਹਰ ਸਟੇਕਹੋਲਡਰ ਨਵੇਂ ਉਤਸ਼ਾਹ ਨਾਲ ਭਰਿਆ ਹੋਇਆ ਹੈ। ਮੈਨੂਫੈਕਚਰਿੰਗ ਤੋਂ ਲੈ ਕੇ ਸਰਵਿਸਿਜ਼ ਤੱਕ, ਹਰ ਸਟੇਕਹੋਲਡਰ ਭਾਰਤ ਵਿੱਚ ਨਵੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਤੀਸਰਾ ਬੜਾ Domestic Aviation Market ਬਣ ਚੁੱਕਿਆ ਹੈ। ਇੱਕ ਦਹਾਕੇ ਵਿੱਚ ਭਾਰਤ ਵਿੱਚ Domestic Passengers ਦੀ ਸੰਖਿਆ ਦੁੱਗਣੀ ਤੋਂ ਭੀ ਅਧਿਕ ਹੋ ਚੁੱਕੀ ਹੈ। ਇਸ ਵਿੱਚ ਉਡਾਨ ਜਿਹੀਆਂ ਯੋਜਨਾਵਾਂ ਨੇ ਬੜੀ ਭੂਮਿਕਾ ਨਿਭਾਈ ਹੈ। ਹੁਣ ਅਗਲੇ ਕੁਝ ਵਰ੍ਹਿਆਂ ਵਿੱਚ Domestic Passengers ਦੀ ਇਹ ਸੰਖਿਆ ਹੋਰ ਭੀ ਵਧਣ ਜਾ ਰਹੀ ਹੈ। ਇਤਨੀ ਬੜੀ ਡਿਮਾਂਡ ਨੂੰ ਦੇਖਦੇ ਹੋਏ ਹੀ, ਸਾਡੀਆਂ ਏਅਰਲਾਇਨਸ ਨੇ ਸੈਂਕੜੋਂ ਨਵੇਂ ਏਅਰਕ੍ਰਾਫਟਸ ਦਾ ਆਰਡਰ ਦਿੱਤਾ ਹੈ। ਯਾਨੀ ਭਾਰਤ, ਦੁਨੀਆ ਦੀ ਏਵੀਏਸ਼ਨ ਮਾਰਕਿਟ ਨੂੰ ਇੱਕ ਨਵੀਂ ਊਰਜਾ ਦੇਣ ਜਾ ਰਿਹਾ ਹੈ।
Friends,
ਅੱਜ ਅਸੀਂ ਸਭ ਭਾਰਤ ਦੇ Aviation Sector ਨੂੰ ਲੈ ਕੇ ਇਤਨੇ ਉਤਸ਼ਾਹ ਨਾਲ ਭਰੇ ਹਾਂ। ਲੇਕਿਨ 10 ਸਾਲ ਵਿੱਚ ਐਸਾ ਕੀ ਹੋਇਆ, ਜਿਸ ਨਾਲ Global Aviation Sector ਵਿੱਚ ਭਾਰਤ ਇਤਨਾ ਅੱਗੇ ਵਧ ਗਿਆ? ਇਹ ਇਸ ਲਈ ਹੋਇਆ ਹੈ ਕਿਉਂਕਿ ਅੱਜ ਭਾਰਤ, ਆਪਣੇ ਨਾਗਰਿਕਾਂ ਦੀਆਂ Aspirations ਅਤੇ Ease Of Living ਨੂੰ ਸਭ ਤੋਂ ਉੱਪਰ ਰੱਖਦੇ ਹੋਏ ਕੰਮ ਕਰਦਾ ਹੈ। ਇੱਕ ਸਮਾਂ ਸੀ ਜਦੋਂ Poor Air Connectivity, ਸਾਡੇ ਇੱਥੇ ਬਹੁਤ ਬੜਾ Challenge ਸੀ। ਇਸ ਵਜ੍ਹਾ ਨਾਲ ਭਾਰਤ ਆਪਣੇ Potential ਨੂੰ Performance ਵਿੱਚ ਨਹੀਂ ਬਦਲ ਪਾ ਰਿਹਾ ਸੀ। ਇਸ ਲਈ ਅਸੀਂ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਵਿੱਚ ਇਨਵੈਸਟਮੈਂਟ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ। ਅੱਜ ਭਾਰਤ, ਦੁਨੀਆ ਦੇ ਸਭ ਤੋਂ Well Connected ਮਾਰਕਿਟ ਵਿੱਚੋਂ ਇੱਕ ਬਣ ਰਿਹਾ ਹੈ। 2014 ਵਿੱਚ ਭਾਰਤ ਵਿੱਚ 70 ਦੇ ਆਸਪਾਸ ਅਪਰੇਸ਼ਨਲ ਏਅਰਪੋਰਟਸ ਸਨ। ਅੱਜ ਦੇਸ਼ ਵਿੱਚ 150 ਦੇ ਆਸਪਾਸ ਅਪਰੇਸ਼ਨਲ ਏਅਰਪੋਰਟ ਹਨ। ਅਸੀਂ ਨਵੇਂ ਏਅਰਪੋਰਟ ਹੀ ਨਹੀਂ ਬਣਾਏ, ਬਲਕਿ ਆਪਣੇ ਏਅਰਪੋਰਟਸ ਦੀ Efficiency ਨੂੰ ਭੀ ਕੀ ਗੁਣਾ ਵਧਾਇਆ ਹੈ।
Friends,
ਭਾਰਤ ਦੀ ਏਅਰਪੋਰਟ ਕਪੈਸਿਟੀ ਵਧਣ ਨਾਲ ਏਅਰ ਕਾਰਗੋ ਦੇ ਖੇਤਰ ਵਿੱਚ ਭੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਨਾਲ ਭਾਰਤ ਦੇ ਦੂਰ-ਸੁਦੂਰ ਦੇ ਖੇਤਰਾਂ ਦੇ ਪ੍ਰੋਡਕਟਸ, ਉਸ ਨੂੰ ਇੰਟਰਨੈਸ਼ਨਲ ਮਾਰਕਿਟਸ ਤੱਕ ਪਹੁੰਚਾਉਣਾ ਅਸਾਨ ਹੋ ਰਿਹਾ ਹੈ। ਤੇਜ਼ੀ ਨਾਲ ਵਧਦਾ Aviation Sector, ਭਾਰਤ ਦੀ Overall Growth ਅਤੇ Employment Generation ਨੂੰ ਭੀ ਗਤੀ ਦੇ ਰਿਹਾ ਹੈ।
Friends,
ਸਾਡੇ ਏਵੀਏਸ਼ਨ ਸੈਕਟਰ ਦੀ ਇਹ ਗ੍ਰੋਥ ਬਣੀ ਰਹੇ, ਹੋਰ ਤੇਜ਼ ਹੋਵੇ, ਇਸ ਦੇ ਲਈ ਭਾਰਤ Policy ਲੈਵਲ ‘ਤੇ ਲਗਾਤਾਰ ਕਦਮ ਉਠਾ ਰਿਹਾ ਹੈ। ਅਸੀਂ ਰਾਜ ਸਰਕਾਰਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ ਕਿ Aviation Fuel ਨਾਲ ਜੁੜੇ Taxes ਨੂੰ ਘੱਟ ਕੀਤਾ ਜਾਵੇ। Aircraft Leasing ਨੂੰ ਭੀ ਅਸੀਂ ਅਸਾਨ ਬਣਾਉਣ ਵਿੱਚ ਜੁਟੇ ਹਾਂ। ਸਾਡਾ ਪ੍ਰਯਾਸ ਹੈ ਕਿ Aircraft Leasing ਅਤੇ Financing ਵਿੱਚ ਭਾਰਤ ਦੀ Offshore Dependence ਘੱਟ ਹੋਵੇ। ਇਸ ਲਈ Gift City ਵਿੱਚ, International Financial Services Centres Authority ਦੀ ਸਥਾਪਨਾ ਭੀ ਕੀਤੀ ਗਈ ਹੈ। ਇਸ ਦਾ ਲਾਭ ਭੀ ਪੂਰੇ ਦੇਸ਼ ਦੇ ਏਵੀਏਸ਼ਨ ਸੈਕਟਰ ਨੂੰ ਮਿਲੇਗਾ।
ਸਾਥੀਓ,
ਲਾਲ ਕਿਲੇ ਤੋਂ ਮੈਂ ਕਿਹਾ ਸੀ- ਯਹੀ ਸਮਯ (ਇਹੀ ਸਮਾਂ) ਹੈ, ਸਹੀ ਸਮਯ (ਸਹੀ ਸਮਾਂ) ਹੈ। ਬੋਇੰਗ ਅਤੇ ਦੂਸਰੀਆਂ International ਕੰਪਨੀਆਂ ਦੇ ਲਈ ਭੀ ਇਹ ਸਹੀ ਸਮਾਂ ਹੈ। ਇਹ ਉਨ੍ਹਾਂ ਦੇ ਲਈ ਭਾਰਤ ਦੀ ਤੇਜ਼ ਗ੍ਰੋਥ ਦੇ ਨਾਲ ਆਪਣੀ ਗ੍ਰੋਥ ਨੂੰ ਜੋੜਨ ਦਾ ਸਮਾਂ ਹੈ। ਆਉਣ ਵਾਲੇ 25 ਸਾਲ ਵਿੱਚ ਵਿਕਸਿਤ ਭਾਰਤ ਦਾ ਨਿਰਮਾਣ ਹੁਣ 140 ਕਰੋੜ ਭਾਰਤੀਆਂ ਦਾ ਸੰਕਲਪ ਬਣ ਚੁੱਕਿਆ ਹੈ। ਬੀਤੇ 9 ਸਾਲਾਂ ਵਿੱਚ ਅਸੀਂ ਲਗਭਗ 25 ਕਰੋੜ ਭਾਰਤੀਆਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਇਹ ਕਰੋੜਾਂ ਭਾਰਤੀ ਹੁਣ ਇੱਕ ਨਿਓ-ਮਿਡਲ ਕਲਾਸ ਦਾ ਨਿਰਮਾਣ ਕਰ ਰਹੇ ਹਨ। ਅੱਜ ਭਾਰਤ ਵਿੱਚ ਹਰ ਇਨਕਮ ਗਰੁੱਪ ਵਿੱਚ Upward Mobility ਦੇਖੀ ਜਾ ਰਹੀ ਹੈ। ਭਾਰਤ ਦਾ ਟੂਰਿਜ਼ਮ ਸੈਕਟਰ ਭੀ ਤੇਜ਼ ਗਤੀ ਨਾਲ Expand ਕਰ ਰਿਹਾ ਹੈ। ਯਾਨੀ ਆਪ ਸਭ ਦੇ ਲਈ ਇੱਕ ਤੋਂ ਵਧ ਕੇ ਇੱਕ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਤੁਹਾਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣਾ ਹੈ।
Friends,
ਜਦੋਂ ਭਾਰਤ ਵਿੱਚ ਇਤਨੀਆਂ ਸੰਭਾਵਨਾਵਾਂ ਹਨ, ਤਦ ਸਾਨੂੰ ਭਾਰਤ ਵਿੱਚ ਏਅਰਕ੍ਰਾਫਟ ਮੈਨੂਫੈਕਚਰਿੰਗ ਈਕੋਸਿਸਟਮ ਦਾ ਭੀ ਤੇਜ਼ੀ ਨਾਲ ਨਿਰਮਾਣ ਕਰਨਾ ਹੋਵੇਗਾ। ਭਾਰਤ ਵਿੱਚ MSME’s ਦਾ ਇੱਕ ਸਸ਼ਕਤ ਨੈੱਟਵਰਕ ਹੈ। ਭਾਰਤ ਵਿੱਚ ਇੱਕ ਬਹੁਤ ਬੜਾ ਟੈਲੰਟ ਪੂਲ ਹੈ। ਭਾਰਤ ਵਿੱਚ ਇੱਕ Stable ਸਰਕਾਰ ਹੈ। ਭਾਰਤ ਵਿੱਚ ਮੇਕ ਇਨ ਇੰਡੀਆ, ਮੁੱਖ ਮੰਤਰੀ ਜੀ ਐਸਾ ਹੁੰਦਾ ਰਹਿੰਦਾ ਹੈ। ਭਾਰਤ ਵਿੱਚ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਵਾਲੀ Policy Approach ਹੈ। ਇਸ ਲਈ ਇਹ ਹਰ ਸੈਕਟਰ ਦੇ ਲਈ Win Win ਸਿਚੁਏਸ਼ਨ ਹੈ। ਮੈਨੂੰ ਵਿਸ਼ਵਾਸ ਹੈ, ਭਾਰਤ ਵਿੱਚ ਬੋਇੰਗ ਦੇ ਪਹਿਲੇ Fully Designed, ਬੋਇੰਗ ਦੇ ਲੋਕ ਸੁਣਨ Fully Designed ਅਤੇ Manufactured Aircraft ਦੇ ਲਈ ਬਹੁਤ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ।
ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੀਆਂ Aspirations ਅਤੇ ਤੁਹਾਡੀ Expansion- ਇਹ ਇੱਕ ਮਜ਼ਬੂਤ ਪਾਰਟਨਰਸ਼ਿਪ ਦੇ ਰੂਪ ਵਿੱਚ ਉੱਭਰੇਗੀ। ਆਪ ਸਭ ਨੂੰ ਇਸ ਨਵੀਂ ਫੈਸਿਲਿਟੀ ਦੇ ਲਈ ਫਿਰ ਤੋਂ ਸ਼ੁਭਕਾਮਨਾਵਾਂ। ਅਤੇ ਵਿਸ਼ੇਸ਼ ਤੌਰ ‘ਤੇ ਦਿਵਯਾਂਗਜਨਾਂ ਨੂੰ ਲੈ ਕੇ ਤੁਸੀਂ ਜੋ ਕੰਮ ਕੀਤਾ ਹੈ। ਅਤੇ ਸਿਰਫ਼ ਮੈਨੂੰ ਜਿਨ੍ਹਾਂ ਨਾਲ ਮੇਰਾ ਮਿਲਣਾ ਹੋਇਆ ਹੈ ਅਤੇ ਜਿਸ ਪ੍ਰਕਾਰ ਮੇਰੇ ਨਾਲ ਬਾਤ ਹੋ ਰਹੀ ਸੀ ਮੈਨੂੰ ਸਿਰਫ਼ ਇੱਕ ਵਿਵਸਥਾ ਮਾਤਰ ਨਹੀਂ ਦਿਖ ਰਹੀ ਸੀ, ਮੈਨੂੰ ਉਸ ਵਿੱਚ emotional touch feel ਹੁੰਦਾ ਸੀ। ਅਤੇ ਬੋਇੰਗ ਦੀ ਟੀਮ ਦੇ conviction ਦੇ ਬਿਨਾ emotional touch ਸੰਭਵ ਨਹੀਂ ਹੈ। ਮੈਂ ਇਸ ਦੇ ਲਈ ਬੋਇੰਗ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।
***
ਡੀਐੱਸ/ਵੀਜੇ/ਡੀਕੇ/ਏਕੇ
Delighted to inaugurate @Boeing_In's Engineering & Technology Center in Bengaluru. This facility will serve as a hub for innovation and drive advancements in aviation. https://t.co/jqgAT78gwd
— Narendra Modi (@narendramodi) January 19, 2024
बेंगलुरू, भारत के Tech Potential को Global Demand से जोड़ता है।@Boeing_In का ये नया ग्लोबल टेक्नॉलॉजी कैंपस भी बेंगलुरु की इसी पहचान को सशक्त करने वाला है। pic.twitter.com/8b5eQ2lfQ6
— PMO India (@PMOIndia) January 19, 2024
'Make In India, Make For The World' pic.twitter.com/WE2D4RAhEx
— PMO India (@PMOIndia) January 19, 2024
Aviation और Aerospace Sector में हम महिलाओं के लिए नए अवसर बनाने में जुटे हैं। pic.twitter.com/YN5LcL2RTI
— PMO India (@PMOIndia) January 19, 2024
पिछले एक दशक में भारत का aviation market पूरी तरह से transform हो गया है। pic.twitter.com/F8mWkmLaZH
— PMO India (@PMOIndia) January 19, 2024
Boeing और दूसरी International कंपनियों के लिए भी ये सही समय है।
— PMO India (@PMOIndia) January 19, 2024
ये उनके लिए भारत की तेज़ growth के साथ अपनी growth को जोड़ने का समय है। pic.twitter.com/7AiYGAstFK