ਮੈਂ ਕਹਾਂਗਾ ਮਹਾਤਮਾ ਗਾਂਧੀ,
ਤੁਸੀ ਸਭ ਬੋਲੋਗੇ, ਅਮਰ ਰਹੋ, ਅਮਰ ਰਹੋ
ਮਹਾਤਮਾ ਗਾਂਧੀ, ਅਮਰ ਰਹੋ, ਅਮਰ ਰਹੋ
ਮਹਾਤਮਾ ਗਾਂਧੀ, ਅਮਰ ਰਹੋ, ਅਮਰ ਰਹੋ
ਮਹਾਤਮਾ ਗਾਂਧੀ, ਅਮਰ ਰਹੋ, ਅਮਰ ਰਹੋ।
ਚੰਪਾਰਨ ਦੀ ਪਾਵਨ-ਪਵਿੱਤਰ ਧਰਤੀ ‘ਤੇ ਦੇਸ਼ ਦੇ ਕੋਨੇ – ਕੋਨੇ ਤੋਂ ਆਏ ਹੋਏ ਸਵੱਛਾਗ੍ਰਹੀ ਭੈਣ ਤੇ ਭਰਾ , ਸਾਰੇ ਸਨੇਹੀ ਅਤੇ ਸਨਮਾਨਿਤ ਲੋਕਾਂ ਨੂੰ ਮੈਂ ਪ੍ਰਣਾਮ ਕਰਦਾਂ ਹਾਂ । ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਚੰਪਾਰਨ ਦੇ ਇਸੇ ਪਵਿੱਤਰ ਧਰਤੀ ਤੋਂ ਬਾਪੂ ਨੇ ਸੱਤਿਆਾਗ੍ਰਹ ਅੰਦੋਲਨ ਦੀ ਸ਼ੁਰੂਆਤ ਕੀਤੀ । ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਇੱਕ ਮਜ਼ਬੂਰ ਹਥਿਆਰ ਸਾਨੂੰ ਸੱਤਿਆਗ੍ਰਹਿ ਦੇ ਰੂਪ ਵਿੱਚ ਮਿਲਿਆ । ਸੌ ਸਾਲ ਬਾਅਦ ਵੀ ਇਹ ਹਥਿਆਰ ਕਾਰਗਰ ਹੈ ਅਤੇ ਰਹੇਗਾ। ਲੇਕਿਨ ‘ਸੱਤਿਆਗ੍ਰਹਿ ਤੋਂ ਸਵੱਛਾਗ੍ਰਹਿ‘ ਅੱਜ ਦੇ ਸਮੇਂ ਦੀ ਮੰਗ ਹੈ ।
(चम्पारण की पावन-पवित्र धरती पर देश के कोना-कोना से आइल स्वच्छाग्रही भाई-बहिन आहिवा, आजे सभी स्नेही, आज सम्मानित लोग के हम प्रणाम करत बनी। रअुवा सभी जानत रहल बानी कि चम्पारण के एही पावन धरती से बापू सत्याग्रह आंदोलन के शुरूआत केली। अंग्रेजन का गुलामी से मुक्ति खातिर एगो मजबूत अहिंसक हथियार सत्याग्रह का रूप में हमनी के मिलेल। सत्याग्रह सौउ बरस बितला, का बादो कारगर बा,आ काउना समय में कारगर रहि?सत्याग्रह से स्वच्छाग्रह आज के समय के मांग वा।)
ਚੰਪਾਰਨ ਸੱਤਿਆਗ੍ਰਹਿ ਸਮੇਂ ਚੰਪਾਰਨ ਦੇ ਬੜ੍ਹਵਾ ਲਖਨਸੇਨ ਤੋਂ ਮਹਾਤਮਾ ਗਾਂਧੀ ਨੇ ਸਵੱਛਤਾ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਸੀ। (चम्पारण सत्याग्रह के समय चम्पारण के बड़हवा लखनसेन से महात्मा गांधी स्वच्छता अभियान के शुरूआत कइलें।)
ਅੱਜ ਅਸੀਂ ਸੱਤਿਆਗ੍ਰਹਿ ਤੋਂ ਸਵੱਛਾਗ੍ਰਹ ਰਾਹੀਂ ਬਾਪੂ ਦੇ ਸਵੱਛਤਾ ਅਭਿਆਨ ਅੱਗੇ ਵਧ ਰਹੇ ਹਾਂ। ਇਹੀ ਅੱਜ ਦੇ ਸਮੇਂ ਦੀ ਮੰਗ ਹੈ। (आज हम सत्याग्रह से स्वच्छाग्रह के माध्यम से बापू के स्वच्छता अभियान के आगे बढ़ावत। रऊआ समन के सोझा बानी।)
ਮੰਚ ਉੱਤੇ ਵਿਰਾਜਮਾਨ ਬਿਹਾਰ ਦੇ ਰਾਜ ਪਾਲ , ਸ਼੍ਰੀਮਾਨ ਸਤਪਾਲ ਮਲਿਕ ਜੀ , ਇੱਥੇ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਨਿਤੀਸ਼ ਕੁਮਾਰ ਜੀ , ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਰਵੀ ਸ਼ੰਕਰ ਪ੍ਰਸਾਦ ਜੀ , ਰਾਮ ਵਿਲਾਸ ਪਾਸਵਾਨ ਜੀ , ਸੁਸ਼੍ਰੀ ਉਮਾ ਭਾਰਤੀ ਜੀ , ਰਾਧਾਮੋਹਨ ਸਿੰਘ ਜੀ , ਗਿਰੀਰਾਜ ਸਿੰਘ ਜੀ , ਸ਼੍ਰੀ ਰਾਮ ਕ੍ਰਿਪਾਲ ਯਾਦਵ ਜੀ , ਸ਼੍ਰੀ ਐੱਸ ਐੱਸ ਅਹਲੂਵਾਲੀਆ ਜੀ , ਸ਼੍ਰੀ ਅਸ਼ਵਨੀ ਕੁਮਾਰ ਚੌਬੇ ਜੀ , ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀਮਾਨ ਸੁਸ਼ੀਲ ਕੁਮਾਰ ਮੋਦੀ ਜੀ , ਰਾਜ ਮੰਤਰੀ ਮੰਡਲ ਤੋਂ ਸ਼੍ਰੀ ਸ਼੍ਰਵਣ ਕੁਮਾਰ ਜੀ , ਸ਼੍ਰੀ ਵਿਨੋਦ ਨਰਾਇਣ ਝਾ ਜੀ , ਸ਼੍ਰੀ ਪ੍ਰਮੋਦ ਕੁਮਾਰ ਜੀ ਅਤੇ ਇੱਥੇ ਮੌਜੂਦ ਹਜ਼ਾਰਾਂ ਸਤਿਆਗ੍ਰਹੀ ਅਤੇ ਵੀਡੀਓ ਕਾਨਫਰਾਂ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਸਾਥੀ , ਦੇਵੀਓ ਅਤੇ ਸੱਜਣ ।
ਜੋ ਲੋਕ ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਨਹੀਂ ਹੈ , ਉਹ ਇੱਥੇ ਆ ਕੇ ਦੇਖ ਸਕਦੇ ਹਨ ਕਿ ਕਿਵੇਂ ਸੌ ਸਾਲ ਪਹਿਲਾਂ ਦਾ ਇਤਿਹਾਸ ਅੱਜ ਫਿਰ ਸਾਖਿਆਤ ਸਾਡੇ ਸਾਹਮਣੇ ਮੌਜੂਦ ਹੈ । ਇੱਕ ਤਰ੍ਹਾਂ ਨਾਲ ਮੇਰੇ ਸਾਹਮਣੇ ਉਹ ਸਵੱਛਾਗ੍ਰਹੀ ਬੈਠੇ ਹਨ ਜਿਨ੍ਹਾਂ ਦੇ ਅੰਦਰ ਗਾਂਧੀ ਦੇ ਵਿਚਾਰ ਦਾ , ਗਾਂਧੀ ਦੇ ਆਚਾਰ ਦਾ , ਗਾਂਧੀ ਦੇ ਆਦਰਸ਼ ਦਾ ਅੰਸ਼ ਜਿੰਦਾ ਹੈ ।
ਅਜਿਹੇ ਸਾਰੇ ਸਵੱਛਾਗ੍ਰਹੀਆਂ ਦੇ ਅੰਦਰ ਵਿਰਾਜ ਮਾਨ ਮਹਾਤਮਾ ਗਾਂਧੀ ਦੇ ਅੰਸ਼ ਨੂੰ , ਉਸ ਅੰਸ਼ ਨੂੰ ਸ਼ਤ੍-ਸ਼ਤ੍ ਪ੍ਰਣਾਮ ਕਰਦਾ ਹਾਂ । ਚੰਪਾਰਨ ਦੀ ਇਸ ਪਵਿੱਤਰ ਭੂਮੀ ਉੱਤੇ ਜਨਅੰਦੋਲਨ ਦੀ ਅਜਿਹੀ ਹੀ ਤਸਵੀਰ ਸੌ ਸਾਲ ਪਹਿਲਾਂ ਦੁਨੀਆ ਨੇ ਦੇਖੀ ਸੀ ਅਤੇ ਅੱਜ ਇੱਕ ਵਾਰ ਫਿਰ ਦੁਨੀਆ ਇਸ ਦ੍ਰਿਸ਼ ਨੂੰ ਦੇਖ ਕੇ ਪੂਜਨੀਕ ਬਾਪੂ ਨੂੰ ਇੱਕ ਵਾਰੀ ਫਿਰ ਤੋਂ ਯਾਦ ਕਰ ਰਹੀ ਹੈ ।
ਸੌ ਸਾਲ ਪਹਿਲਾਂ ਚੰਪਾਰਨ ਵਿੱਚ ਦੇਸ਼ ਭਰ ਤੋਂ ਲੋਕ ਆਏ ਸਨ । ਗਾਂਧੀ ਜੀ ਦੀ ਅਗਵਾਈ ਵਿੱਚ ਗਲੀ – ਗਲੀ ਜਾ ਕੇ ਕੰਮ ਕੀਤਾ ਸੀ । ਸੌ ਸਾਲ ਬਾਅਦ ਅੱਜ ਉਸੇ ਭਾਵਨਾ ‘ਤੇ ਚਲਦੇ ਹੋਏ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਲੋਕਾਂ ਨੇ ਇੱਥੋਂ ਦੇ ਉਤਸ਼ਾਹੀ ਨੌਜਵਾਨ ਸਵੱਛਾਗ੍ਰਹੀਆਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਦਿਨ – ਰਾਤ ਕੰਮ ਕੀਤਾ ਹੈ । ਅੱਜ ਇਸ ਵਿਸ਼ਾਲ ਸਮੂਹ ਵਿੱਚ ਕੋਈ ਕਸਤੂਰਬਾ ਹੈ , ਕੋਈ ਰਾਜਕੁਮਾਰ ਸ਼ੁਕਲ ਹੈ , ਕੋਈ ਗੋਰਖ ਪ੍ਰਸਾਦ ਹੈ , ਕੋਈ ਸ਼ੇਖ ਗੁਲਾਬ ਹੈ , ਲੋਮਰਾਜ ਸਿੰਘ ਹੈ , ਹਰਿਵੰਸ਼ਰਾਏ ਹੈ , ਸ਼ੀਤਲਰਾਏ ਹੈ , ਬਿਨ ਮੁਹੰਮਦ ਮੁਨੀਸ ਹੈ । ਕੋਈ ਡਾਕਟਰ ਰਾਜੇਂਦ ਬਾਬੂ ਹੈ , ਕੋਈ ਧਰਤੀਧਰ ਬਾਬੂ ਹੈ , ਕੋਈ ਰਾਮਨਵਮੀ ਬਾਬੂ ਹੈ , ਜੇਪੀ ਕ੍ਰਿਪਲਾਨੀ ਜੀ ਹੈ ।
ਸੌ ਸਾਲ ਪਹਿਲਾਂ ਜਿਸ ਤਰ੍ਹਾਂ ਸੱਤਿਆਗ੍ਰਹਿ ਨੇ ਅਜਿਹੇ ਮਹਾਨ ਵਿਅਕਤੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਦਿੱਤੀ , ਓਵੇਂ ਹੀ ਅੱਜ ਦਾ ਇਹ ਸਵੱਛਾਗ੍ਰਹਿ ਤੁਹਾਡੇ ਦੇਸ਼ ਦੇ ਲੱਖਾਂ – ਕਰੋੜਾਂ ਲੋਕਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ । ਚਲੋ ਚੰਪਾਰਨ , ਇਸ ਨਾਅਰੇ ਦੇ ਨਾਲ ਹਜ਼ਾਰਾਂ ਸਵੱਛਾਗ੍ਰਹੀ ਦੇਸ਼ ਦੇ ਕੋਨੇ – ਕੋਨੇ ਤੋਂ ਆ ਕੇ ਅੱਜ ਇੱਥੇ ਜੁਟੇ ਹਨ । ਤੁਹਾਡੇ ਇਸ ਉਤਸਾਹ , ਇਸ ਉਮੰਗ , ਇਸ ਊਰਜਾ ਨੂੰ , ਰਾਸ਼ਟਰ ਨਿਰਮਾਣ ਦੇ ਪ੍ਰਤੀ ਇਸ ਬਿਹਬਲਤਾ ਨੂੰ , ਬਿਹਾਰ ਦੇ ਲੋਕਾਂ ਦੀ ਅਭਿਲਾਸ਼ਾ ਨੂੰ ਮੈਂ ਪ੍ਰਣਾਮ ਕਰਦਾ ਹਾਂ , ਨਮਨ ਕਰਦਾ ਹਾਂ ।
ਮੰਚ ਉੱਤੇ ਆਉਣ ਤੋਂ ਪਹਿਲਾਂ ਮੈਂ ਸਵੱਛਤਾ ਉੱਤੇ ਇੱਕ ਪ੍ਰਦਰਸ਼ਨੀ ਵੀ ਦੇਖੀ । ਇਸ ਪ੍ਰਦਰਸ਼ਨੀ ਵਿੱਚ ਨਵੀਂ ਤਕਨੀਕ , ਨਵੇਂ ਉੱਦਮੀਆਂ ਦੇ ਬਾਰੇ ਵਿਸਤਾਰ ਨਾਲ ਸਮਝਾਇਆ ਗਿਆ ਹੈ । ਮੈਂ ਚੰਪਾਰਨ ਸੱਤਿਆਗ੍ਰਹਿ ਦੇ ਸੌ ਸਾਲ ਪੂਰੇ ਹੋਣ ਉੱਤੇ ਜੋ ਪ੍ਰੋਗਰਾਮ ਹੋ ਰਹੇ ਸਨ , ਉਨ੍ਹਾਂ ਦੇ ਸਮਾਪਤੀ ਦਾ ਵੀ ਇਹ ਸਮਾਂ ਹੈ । ਲੇਕਿਨ ਸਮਾਪਪੀ ਤੋਂ ਜ਼ਿਆਦਾ ਇਹ ਸ਼ੁਰੂਆਤ ਹੈ ਸਵੱਛਤਾ ਦੇ ਪ੍ਰਤੀ ਸਾਡੇ ਆਗ੍ਰਹਿ ਨੂੰ ਹੋਰ ਜ਼ਿਆਦਾ ਵਧਾਉਣ ਦੀ ।
ਭਰਾਵੋ ਅਤੇ ਭੈਣੋਂ , ਪਿਛਲੇ ਸੌ ਸਾਲ ਵਿੱਚ ਭਾਰਤ ਦੀਆਂ ਤਿੰਨ ਬਹੁਤ ਵੱਡੀਆਂ ਕਸੌਟੀਆਂ ਦੇ ਸਮੇਂ , ਭਾਰਤ ਦੀਆਂ ਤਿੰਨ ਵੱਡੀ ਕਸੌਟੀਆਂ ਦੇ ਸਮੇਂ ਇਹ ਬਿਹਾਰ ਹੈ ਜਿਸ ਨੇ ਦੇਸ਼ ਨੂੰ ਰਸਤਾ ਦਿਖਾਇਆ ਹੈ । ਜਦੋਂ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆਂ ਹੋਇਆ ਸੀ ਤਾਂ ਬਿਹਾਰ ਨੇ ਮੋਹਨ ਦਾਸ ਕਰਮਚੰਦ ਗਾਂਧੀ ਜੀ ਨੂੰ ਮਹਾਤਮਾ ਬਣਾ ਦਿੱਤਾ , ਬਾਪੂ ਬਣਾ ਦਿੱਤਾ ਸੀ ।
ਸੁਤੰਤਰਤਾ ਦੇ ਬਾਅਦ ਜਦੋਂ ਕਰੋੜਾਂ ਕਿਸਾਨਾਂ ਦੇ ਸਾਹਮਣੇ ਭੂਮੀਹੀਣਤਾ ਦਾ ਸੰਕਟ ਆਇਆ , ਤਾਂ ਵਿਨੋਬਾ ਜੀ ਨੇ ਭੂਦਾਨ ਅੰਦੋਲਨ ਸ਼ੁਰੂ ਕੀਤਾ ਸੀ । ਅਤੇ ਤੀਜੀ ਵਾਰ ਜਦੋਂ ਦੇਸ਼ ਦੇ ਲੋਕਤੰਤਰ ਉੱਤੇ ਸੰਕਟ ਆਇਆ ਤਾਂ ਇਸ ਧਰਤੀ ਦੇ ਨਾਇਕ ਬਾਬੂ ਜੈਪ੍ਰਕਾਸ਼ ਜੀ ਉਠ ਖੜੇ ਹੋਏ ਅਤੇ ਲੋਕਤੰਤਰ ਨੂੰ ਬਚਾ ਲਿਆ ਸੀ ।
ਮੈਨੂੰ ਬਹੁਤ ਮਾਣ ਹੈ ਕਿ ਸੱਤਿਆਗ੍ਰਹਿ ਤੋਂ ਸਵੱਛਾਗ੍ਰਹਿ ਤੱਕ ਦੀ ਇਹ ਯਾਤਰਾ ਵਿੱਚ ਬਿਹਾਰ ਦੇ ਲੋਕਾਂ ਨੇ ਇੱਕ ਵਾਰ ਫਿਰ ਆਪਣੀ ਅਗਵਾਈ ਦੀ ਸਮਰੱਥਾ ਨੂੰ ਪ੍ਰਸਥਾਪਿਤ ਕੀਤਾ ਹੈ , ਦਿਖਾਇਆ ਹੈ । ਮੈਨੂੰ ਪਤਾ ਹੈ ਕੁਝ ਲੋਕ ਸਵਾਲ ਕਰ ਸਕਦੇ ਹਨ ਕਿ ਸਵੱਛਤਾ ਦੇ ਮਾਮਲੇ ਵਿੱਚ ਬਿਹਾਰ ਦੀ ਹਾਲਤ ਨੂੰ ਦੇਖਣ ਦੇ ਬਾਅਦ , ਉਸ ਦੇ ਬਾਵਜੂਦ ਵੀ ਇਹ ਮੋਦੀ ਜੀ ਅਜਿਹੀ ਗੱਲ ਕਿਉਂ ਕਰ ਰਿਹਾ ਹੈ ; ਇਸ ਦੇ ਪਿੱਛੇ ਇੱਕ ਵਜ੍ਹਾ ਹੈ । ਨਿਤੀਸ਼ ਜੀ ਅਤੇ ਸੁਸ਼ੀਲ ਮੋਦੀ ਜੀ ਦੀ ਅਗਵਾਈ ਵਿੱਚ ਬਿਹਾਰ ਨੇ ਜੋ ਕਾਰਜ ਬੀਤੇ ਦਿਨਾਂ ਵਿੱਚ ਕਰ ਕੇ ਦਿਖਾਇਆ ਹੈ , ਉਸ ਨੇ ਸਾਰਿਆਂ ਦਾ ਹੌਸਲਾ ਬੁਲੰਦ ਕਰ ਦਿੱਤਾ ਹੈ ।
ਸਾਥੀਓ , ਦੇਸ਼ ਵਿੱਚ ਬਿਹਾਰ ਹੀ ਇੱਕ ਮਾਤਰ ਅਜਿਹਾ ਰਾਜ ਸੀ ਜਿੱਥੇ ਸਵੱਛਤਾ ਦਾ ਦਾਇਰਾ 50 % ਤੋਂ ਵੀ ਘੱਟ ਸੀ । ਲੇਕਿਨ ਮੈਨੂੰ ਅੱਜ ਸਾਡੇ ਸਕੱਤਰ ਸ਼੍ਰੀਮਾਨ ਪਰਮੇਸ਼ਵਰ ਜੀ ਨੇ ਦੱਸਿਆ ਕਿ ਇੱਕ ਹਫਤੇ ਦੇ ਸਵੱਛਾਗ੍ਰਹਿ ਅਭਿਆਨ ਦੇ ਬਾਅਦ ਬਿਹਾਰ ਨੇ ਇਸ ਬੈਰੀਅਰ ਨੂੰ ਤੋੜ ਦਿੱਤਾ ਹੈ । ਪਿਛਲੇ ਇੱਕ ਹਫਤੇ ਵਿੱਚ ਬਿਹਾਰ ਵਿੱਚ 8 ਲੱਖ 50 ਹਜ਼ਾਰ ਤੋਂ ਜ਼ਿਆਾਦਾ ਪਖ਼ਾਨੇ ਬਣਾਉਣ ਦਾ ਨਿਰਮਾਣ ਕਾਰਜ ਪੂਰਾ ਕਰ ਦਿੱਤਾ ਹੈ । ਇਹ ਰਫ਼ਤਾਰ ਅਤੇ ਪ੍ਰਗਤੀ ਘੱਟ ਨਹੀਂ ਹੈ । ਇਹ ਆਂਕੜੇ ਸਾਬਤ ਕਰਦੇ ਹਨ ਕਿ ਬਿਹਾਰ ਬਹੁਤ ਹੀ ਜਲਦੀ ਸਵੱਛਤਾ ਦਾ ਦਾਇਰਾ ਵਧਾ ਕੇ ਰਾਸ਼ਟਰੀ ਔਸਤ ਦੀ ਬਰਾਬਰੀ ਕਰਨ ਵਿੱਚ ਸਫ਼ਲ ਹੋ ਜਾਵੇਗਾ ।
ਮੈਂ ਬਿਹਾਰ ਦੇ ਲੋਕਾਂ ਨੂੰ , ਹਰੇਕ ਸਵੱਛਾਗ੍ਰਹਿ ਨੂੰ ਅਤੇ ਰਾਜ ਸਰਕਾਰ ਨੂੰ ਇਸ ਭਗੀਰਥ ਕੋਸ਼ਿਸ਼ ਲਈ , ਇਸ initiative ਦੇ ਲਈ , ਇਸ ਅਗਵਾਈ ਲਈ ਦਿਲੋਂ ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਕੁਝ ਦੇਰ ਪਹਿਲਾਂ ਮੈਨੂੰ ਕੁਝ ਸਵੱਛਾਗ੍ਰਹੀ ਸਾਥੀਆਂ ਨੂੰ ਸਨਮਾਨਿਤ ਕਰਨ ਦਾ ਮੌਕੇ ਵੀ ਮਿਲਿਆ ਹੈ । ਮੈਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦਾ ਹਾਂ , ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ । ਅਤੇ ਇਹ ਵੀ ਦੇਖਿਆ ਕਿ ਇਸ ਕੰਮ ਵਿੱਚ ਵਧ – ਚੜ੍ਹ ਕੇ ਜਿਨ੍ਹਾਂ ਨੇ ਕੰਮ ਕੀਤਾ ਹੈ , ਉਨ੍ਹਾਂ ਵਿੱਚ ਔਰਤਾਂ ਦੀ ਸੰਖਿਆ ਜ਼ਿਆਦਾ ਹੈ । ਸਵੱਛਤਾ ਦਾ ਮਹੱਤਵ ਕੀ ਹੈ ਉਹ ਸਾਡੀਆਂ ਮਾਵਾਂ – ਭੈਣਾਂ ਭਲੀਭਾਂਤੀ ਜਾਣਦੀਆਂ ਹਨ। ਅਤੇ ਅੱਜ ਮੈਨੂੰ ਜਿਸ ਇੱਕ ਵਿਅਕਤੀ ਦਾ ਸਨਮਾਨ ਕਰਨ ਦਾ ਮੌਕੇ ਨਹੀਂ ਮਿਲਿਆ ਹੈ , ਲੇਕਿਨ ਮੇਰਾ ਮਨ ਕਰਦਾ ਹੈ ਕਿ ਮੈਂ ਅੱਜ ਪ੍ਰਸ਼ਾਸਨਿਕ ਮਰਿਆਦਾ ਨੂੰ ਤੋੜ ਕੇ ਉਸ ਗੱਲ ਦਾ ਜਿਕਰ ਕਰਾਂਗਾ ।
ਸਰਕਾਰ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਬੇਨਾਮ ਹੁੰਦੇ ਹਨ, ਉਨ੍ਹਾਂ ਦੇ ਨਾਮ , ਉਨ੍ਹਾਂ ਦੇ ਕੰਮ ਦੀ ਕੋਈ ਪਹਿਚਾਣ ਨਹੀਂ ਹੁੰਦੀ ਹੈ । ਉਹ ਕਦੇ ਪਰਦੇ ਦੇ ਸਾਹਮਣੇ ਨਹੀਂ ਆਉਂਦੇ ਹਨ , ਲੇਕਿਨ ਕੋਈ ਗੱਲ ਅਜਿਹੀ ਹੁੰਦੀ ਹੈ ਜੋ ਦੱਸਣ ਨੂੰ ਮਨ ਕਰਦਾ ਹੈ ।
ਅੱਜ ਭਾਰਤ ਸਰਕਾਰ ਵਿੱਚ ਸਾਡੇ ਸਕੱਤਰ ਸ਼੍ਰੀਮਾਨ ਪਰਮੇਸ਼ਵਰ ਜੀ ਅਈਅਰ , ਕੀ ਉਹ ਇੱਥੇ ਹਨ ? ਹੇਠਾਂ ਬੈਠੇ ਹੋਣਗੇ ਉਹ , ਉਹ ਇਸ ਕੰਮ ਨੂੰ ਦੇਖ ਰਹੇ ਹਨ । ਉਹ IAS ਅਫਸਰ , IAS ਦੀ ਨੌਕਰੀ ਛੱਡ ਕੇ ਅਮਰੀਕਾ ਚਲੇ ਗਏ ਸਨ । ਜੀਵਨ – ਅਮਰੀਕਾ ਵਿੱਚ ਸੁਖ – ਚੈਨ ਦੀ ਜਿੰਦਗੀ ਗੁਜ਼ਾਰ ਰਹੇ ਸਨ । ਸਾਡੀ ਸਰਕਾਰ ਬਣਨ ਦੇ ਬਾਅਦ ਅਸੀਂ ਐਲਾਨ ਕੀਤਾ , ਬਹੁਤਿਆਂ ਨੂੰ ਤਾਕੀਦ ਕੀਤੀ । ਅਤੇ ਮੈਨੂੰ ਖੁਸ਼ੀ ਹੈ ਕਿ ਅਮਰੀਕਾ ਦੀ ਉਸ ਸ਼ਾਨਦਾਰ ਜਿੰਦਗੀ ਨੂੰ ਛੱਡ ਕੇ ਉਹ ਭਾਰਤ ਵਾਪਸ ਪਰਤ ਆਏ । ਉਹ IAS ਅਧਿਕਾਰੀ ਰਹੇ ਸਨ ਸਾਲਾਂ ਤੱਕ , ਨੌਕਰੀ ਛੱਡ ਕੇ ਚਲੇ ਗਏ ਸਨ । ਹੁਣ ਟੀਵੀ ਉੱਤੇ ਤੁਸੀਂ ਦੇਖਿਆ , ਉਨ੍ਹਾਂ ਨੂੰ ਦਿਖਾ ਰਹੇ ਸਨ । ਫਿਰ ਤੋਂ ਜ਼ਰਾ ਟੀਵੀ ਵਾਲੇ ਉਨ੍ਹਾਂ ਨੂੰ ਦਿਖਾਓ । ਹੁਣੇ ਟੀਵੀ ਵਾਲਿਆਂ ਨੇ ਉਨ੍ਹਾਂ ਦੇ ਉੱਤੇ ਕੈਮਰਾ ਰੱਖਿਆ ਸੀ , ਫਿਰ ਤੋਂ ਇੱਕ ਵਾਰ ਰੱਖੋ , ਹਾਂ , ਇਹ ਹਨ । ਫਿਰ ਤੋਂ ਵਾਪਸ ਆਏ , ਮੈਂ ਫਿਰ ਤੋਂ ਉਨ੍ਹਾਂ ਨੂੰ ਸਰਕਾਰ ਵਿੱਚ ਲਿਆ ਅਤੇ ਇਹ ਕੰਮ ਦਿੱਤਾ ।
ਆਪਣੇ-ਆਪ ਜਗ੍ਹਾ-ਜਗ੍ਹਾ ਉੱਤੇ ਜਾ ਕੇ ਪਖ਼ਾਨਿਆਂ ਦੀ ਸਫਾਈ ਕਰਦੇ ਹਨ । ਅਤੇ ਅੱਜ ਪਰਮੇਸ਼ਵਰ ਜੀ ਜਿਹੇ ਮੇਰੇ ਸਾਥੀ ਹਨ , ਦੇਸ਼ ਦੇ ਕੋਨੇ – ਕੋਨੇ ਤੋਂ ਆਏ ਹਜ਼ਾਰਾਂ ਸਵੱਛਾਗ੍ਰਹੀ ਹੋਣ ਤਾਂ ਮੇਰਾ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ ਕਿ ਜਦ ਬਾਪੂ ਦੀ 150ਵੀਂ ਜਯੰਤੀ ਮਨਾਵਾਂਗੇ , ਤਦ ਤੱਕ ਬਾਪੂ ਦੇ ਸੁਪਨਿਆਂ ਨੂੰ ਪੂਰਾ ਕਰਕੇ ਰਹਾਂਗੇ ।
ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਕਿ ਪਰਮਾਤਮਾ ਨੂੰ ਹਜ਼ਾਰ ਹੱਥ ਹੁੰਦੇ ਹਨ , ਅਜਿਹਾ ਸੁਣਦੇ ਸਾਂ ਅਸੀਂ ਲੋਕ । ਹਜ਼ਾਰ ਹੱਥ ਵਾਲਾ ਹੁੰਦਾ ਹੈ ਪਰਮਾਤਮਾ , ਅਜਿਹਾ ਹੁਣ ਵੀ ਪੜਦੇ – ਸੁਣਦੇ ਹਾਂ । ਹੁਣ ਪ੍ਰਧਾਨ ਮੰਤਰੀ ਤਾਂ ਹਜ਼ਾਰ ਹੱਥ ਵਾਲਾ ਅਸੀਂ ਕਦੇ ਸੁਣਿਆ ਨਹੀਂ ਹੈ । ਲੇਕਿਨ ਮੈਂ ਵੱਡੀ ਨਿਮਰਤਾਪੂਰਬਕ ਕਹਿ ਸਕਦਾ ਹਾਂ ਕਿ ਜੋ ਹਜ਼ਾਰਾਂ ਸਵੱਛਾਗ੍ਰਹੀ ਮੇਰੇ ਸਾਹਮਣੇ ਬੈਠੇ ਹਨ , ਦੇਸ਼ ਦਾ ਪ੍ਰਧਾਨ ਮੰਤਰੀ ਵੀ ਹਜ਼ਾਰਾਂ ਬਾਹਾਂ ਵਾਲਾ ਬਣ ਗਿਆ ਹੈ ।
ਤੁਹਾਡੀ commitment , ਤੁਹਾਡਾ ਪੁਰਸ਼ਾਰਥ , ਤੁਹਾਡਾ ਸਮਰਥਨ ; ਆਪਣਾ ਪਿੰਡ ਛੱਡ ਕੇ ਬਿਹਾਰ ਦੀਆਂ ਗਲੀਆਂ ਵਿੱਚ ਆ ਕੇ ਸਵੱਛਤਾ ਲਈ ਕੰਮ ਕਰਨ ਵਾਲੇ ਅਤੇ ਆਪਣੇ ਇਲਾਕੇ ਵਿੱਚ ਵੀ ਸਵੱਛਤਾ ਲਈ ਸਮਰਪਿਤ ਇਹ ਸਵੱਛਾਗ੍ਰਹੀ ਪੂਜਨੀਕ ਬਾਪੂ ਦਾ ਸੱਤਿਆਗ੍ਰਹਿ ਤੋਂ ਸਵੱਛਾਗ੍ਰਹਿ ਦਾ ਜੋ ਅੰਦੋਲਨ ਹੈ , ਉਸ ਨੂੰ ਇੱਕ ਨਵੀਂ ਰਫ਼ਤਾਰ , ਨਵੀਂ ਊਰਜਾ , ਨਵੀਂ ਚੇਤਨਾ ਦੇ ਰਹੇ ਹਨ , ਅਤੇ ਇਸ ਲਈ ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਵਧਾਈ ਦੇ ਰਿਹਾ ਹਾਂ ।
ਸਾਥੀਓ , ਸਵੱਛਤਾ ਦਾ ਮਿਸ਼ਨ ਹੋਵੇ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਹੋਵੇ , ਜਾਂ ਫਿਰ ਆਮ ਵਿਅਕਤੀ ਨਾਲ ਜੁੜੀਆਂ ਸੁਵਿਧਾਵਾਂ ਦਾ ਵਿਕਾਸ ਹੋਵੇ ; ਕੇਂਦਰ ਸਰਕਾਰ ਨਿਤੀਸ਼ ਜੀ ਅਤੇ ਉਨ੍ਹਾਂ ਦੀ ਟੀਮ ਨਾਲ ਮੋਡੇ ਨਾਲ ਮੋਢੇ ਮਿਲਾ ਕੇ ਚੱਲ ਰਹੀ ਹੈ । ਬਿਹਾਰ ਦੇ ਵਿਕਾਸ ਲਈ , ਰਾਜ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਰਣਨੀਤੀਆਂ ਇੱਕ – ਦੂਜੇ ਦੀਆਂ ਪੂਰਕ ਹਨ ।
ਇੱਥੇ ਇਸ ਮੰਚ ਨਾਲ ਮੈਨੂੰ ਬਿਹਾਰ ਦੇ ਵਿਕਾਸ ਨਾਲ ਜੁੜੀਆਂ 6,600 ਕਰੋੜ ਤੋਂ ਜਿਆਦਾ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਜਾਂ ਲੋਕਅਰਪਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਪਾਣੀ ਹੋਵੇ, ਰੇਲ ਹੋ, ਸੜਕ ਹੋ, ਪੈਟਰੋਲੀਅਮ ਹੋਵੇ ; ਅਜਿਹੀਆਂ ਅਨੇਕ ਯੋਜਨਾਵਾਂ ਬਿਹਾਰ ਅਤੇ ਵਿਸ਼ੇਸ਼ ਰੂਪ ਵਿੱਚ ਚੰਪਾਰਨ ਲਈ ਅਹਿਮ ਸਾਬਤ ਹੋਣ ਵਾਲੀਆਂ ਹਨ । ਇੱਕ ਤਰ੍ਹਾਂ ਨਾਲ ਵੇਖੋ ਤਾਂ ਇਹ ਯੋਜਨਾਵਾਂ ਕਿਤੇ ਨਾ ਕਿਤੇ ਸਵੱਛਤਾ ਅਤੇ ਪਰਿਆਵਰਣ ਦੀ ਰੱਖਿਆ ਨਾਲ ਵੀ ਜੁੜੀਆਂ ਹੋਈਆਂ ਹਨ ।
ਭਰਾਵੋ ਅਤੇ ਭੈਣੋਂ , ਅੱਜ ਜਿਨ੍ਹਾਂ – ਜਿਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ , ਉਨ੍ਹਾਂ ਵਿੱਚ ਮੋਤੀਹਾਰੀ ਝੀਲ ਦੇ ਸੁਧਾਰ ਦਾ ਪ੍ਰੋਜੈਕਟ ਵੀ ਸ਼ਾਮਲ ਹੈ । ਸਾਡਾ ਮੋਤੀਹਾਰੀ ਸ਼ਹਿਰ ਜਿਸ ਝੀਲ ਦੇ ਨਾਮ ਉੱਤੇ ਜਾਣਿਆ ਜਾਂਦਾ ਹੈ , ਜੋ ਚੰਪਾਰਨ ਦੇ ਇਤਿਹਾਸ ਦਾ ਹਿੱਸਾ ਹੈ , ਉਸ ਦੇ ਪੁਨਰਨਿਰਮਾਣ ਦਾ ਕਾਰਜ ਅੱਜ ਤੋਂ ਸ਼ੁਰੂ ਹੋ ਰਿਹਾ ਹੈ । ਗਾਂਧੀ ਜੀ ਜਦੋਂ ਸੱਤਿਆਗ੍ਰਹਿ ਲਈ ਇੱਥੇ ਚੰਪਾਰਨ ਵਿੱਚ ਸਨ, ਤਦ ਉਨ੍ਹਾਂ ਨੇ ਇਸ ਝੀਲ ਬਾਰੇ ਵਿੱਚ ਕਿਹਾ ਸੀ ਕਿ ਸ਼ਾਮ ਨੂੰ ਮੋਤੀ ਝੀਲ ਨੂੰ ਦੇਖਣਾ ਅਨੰਦ ਦਿੰਦਾ ਹੈ । ਇਹ ਸ਼ਹਿਰ ਇਸ ਝੀਲ ਕਰਕੇ ਹੀ ਸੁੰਦਰ ਹੈ । ਲੇਕਿਨ ਜੋ ਮੋਤੀ ਝੀਲ ਗਾਂਧੀ ਜੀ ਨੇ ਦੇਖੀ ਸੀ , ਉਸ ਦੀ ਸੁਦੰਰਤਾ ਸਮੇਂ ਦੇ ਨਾਲ ਜ੍ਹਰਾ ਫਿੱਕੀ ਪੈਂਦੀ ਜਾ ਰਹੀ ਹੈ ।
ਮੈਨੂੰ ਇਸ ਗੱਲ ਦੀ ਖ਼ਬਰ ਹੈ ਕਿ ਇੱਥੋਂ ਦੇ ਚੇਤੰਨ ਨਾਗਰਿਕਾਂ ਨੇ ਇਸ ਝੀਲ ਨੂੰ ਬਚਾਉਣ ਲਈ ਆਪਣਾ ਹਰ ਸੰਭਵ ਯੋਗਦਾਨ ਦਿੱਤਾ । ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਜਾਗਰੂਕਤਾ ਦਾ ਅਭਿਆਨ ਚਲਾਇਆ ਗਿਆ ਹੈ । ਤੁਹਾਡੇ ਜਿਹੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਜੁੜਦੇ ਹੋਏ ਨਾ ਸਿਰਫ ਇਸ ਝੀਲ ਦਾ ਸੁਧਾਰ ਕੀਤਾ ਜਾਵੇਗਾ ਬਲਕਿ ਸੈਲਾਨੀਆਂ ਲਈ Lake fun ਜਿਹੀਆਂ ਸੁਵਿਧਾਵਾਂ ਵੀ ਵਿਕਸਿਤ ਕੀਤੀਆਂ ਜਾਣਗੀਆਂ ।
ਭਰਾਵੋ , ਭੈਣੋਂ , ਸਵੱਛਤਾ ਦਾ ਸਬੰਧ ਪਾਣੀ ਨਾਲ ਵੀ ਹੈ । ਬੇਟੀਆਂ ਨੂੰ ਪਾਣੀ ਦੇ ਲਈ , ਸਾਫ਼ ਪਾਣੀ ਦੇ ਲਈ ਜੂਝਣਾ ਨਾ ਪਵੇ , ਇਸਦੇ ਲਈ ਅਮ੍ਰਿਤ ਯੋਜਨਾ ਤਹਿਤ ਤਕਰੀਬਨ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ ਹੈ , ਇਸ ਦਾ ਸਿੱਧਾ ਸਭ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲਣ ਵਾਲਾ ਹੈ ।
ਸਵੱਛਤਾ ਨਾਲ ਜੁੜਿਆ ਸਾਡਾ ਇੱਕ ਹੋਰ ਆਗ੍ਰਹਿ ਜੀਵਨ ਦਾਇਨੀ ਮਾਂ ਗੰਗਾ ਨੂੰ ਨਿਰਮਲ ਬਣਾਉਣ , ਸਰਕਾਰ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਗੰਗਾ ਨੂੰ ਸਾਫ਼ ਅਤੇ ਸਵੱਛ ਕਰਨ ਦੇ ਸੰਕਲਪ ਦੇ ਨਾਲ ਕਾਰਜ ਕਰ ਰਹੀ ਹੈ । ਬਿਹਾਰ ਇਸ ਮਿਸ਼ਨ ਦਾ ਅਹਿਮ ਹਿੱਸਾ ਹੈ । ਘਰ ਜਾਂ ਫੈਕਟਰੀ ਦੇ ਗੰਦੇ ਪਾਣੀ ਨੂੰ ਗੰਗਾ ਵਿੱਚ ਜਾਣ ਤੋਂ ਰੋਕਣ ਲਈ ਬਿਹਾਰ ਵਿੱਚ ਹੁਣ 3 , 000 ਕਰੋੜ ਤੋਂ ਜ਼ਿਆਦਾ ਦੇ 11 ਪ੍ਰੋਜੈਕਟਾਂ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ । ਇਸ ਰਕਮ ਨਾਲ 1100 ਕਿਲੋਮੀਟਰ ਤੋਂ ਲੰਮੀ ਸਿਵਲ ਲਾਈਨ ਵਿਛਾਉਣ ਦੀ ਯੋਜਨਾ ਹੈ । ਇਨ੍ਹਾਂ ਵਿੱਚੋਂ ਚਾਰ projects ਦਾ ਨੀਂਹ ਪੱਥਰ ਰੱਖਿਆ ਗਿਆ ਹੈ ।
ਪਿਛਲੇ ਸਾਲ ਜਦੋਂ ਮੈਂ ਮੁਕਾਮਾ ਆਇਆ ਸੀ , ਤਦ ਜਿਨ੍ਹਾਂ ਚਾਰ projects ਦਾ ਨੀਂਹ ਪੱਥਰ ਰੱਖਿਆ ਗਿਆ ਸੀ , ਉਨ੍ਹਾਂ ਉੱਤੇ ਵੀ ਕੰਮ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ । ਬਹੁਤ ਜਲਦੀ ਹੀ ਬਾਕੀ ਪ੍ਰੋਜੈਕਟਾਂ ਉੱਤੇ ਵੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ । ਗੰਗਾ ਤਟ ਦੇ ਕੰਢੇ ਬਣੇ ਪਿੰਡਾਂ ਨੂੰ ਪ੍ਰਾਥਮਿਕਤਾ ਦੇ ਅਧਾਰ ਉੱਤੇ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਮੁਕਤ ਬਣਾਇਆ ਜਾ ਰਿਹਾ ਹੈ ।
ਉਤਰਾਖੰਡ , ਉੱਤਰ ਪ੍ਰਦੇਸ਼ , ਬਿਹਾਰ , ਝਾਰਖੰਡ ਅਤੇ ਪੱਛਮ ਬੰਗਾਲ , ਜਿਨ੍ਹਾਂ ਪੰਜ ਰਾਜਾਂ ਵਿੱਚ ਗੰਗਾ ਜੀ ਹੋ ਕੇ ਲੰਘਦੀ ਹੈ , ਉੱਥੇ ਗੰਗਾ ਦੇ ਕੰਢੇ ਦੇ ਕਈ ਪਿੰਡ ਇਸ ਮਿਸ਼ਨ ਵਿੱਚ ਸਫ਼ਲ ਹੋ ਚੁੱਕੇ ਹਨ । ਗੰਗਾ ਕੰਢੇ ਵੱਸੇ ਪਿੰਡਾਂ ਵਿੱਚ ਕੂੜ੍ਹੇ ਦੇ ਪ੍ਰਬੰਧ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ , ਤਾਂਕਿ ਪਿੰਡ ਦਾ ਕੂੜਾ ਵੀ ਨਦੀ ਵਿੱਚ ਨਹੀਂ ਵਹਾਇਆ ਜਾਵੇ । ਮੈਨੂੰ ਉਮੀਦ ਹੈ ਕਿ ਛੇਤੀ ਹੀ ਗੰਗਾ ਤਟ ਪੂਰੀ ਤਰ੍ਹਾਂ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਮੁਕਤ ਹੋ ਜਾਵੇਗਾ ।
ਪਿਛਲੇ ਦਿਨੀਂ ਬਨਾਰਸ ਵਿੱਚ ਕਚਰਾ ਮਹੋਤਸਵ ਮਨਾਇਆ ਗਿਆ । ਮੈਂ ਗੰਗਾਤਟ ਦੇ ਸ਼ਹਿਰਾਂ ਦੇ ਨਾਗਰਿਕਾਂ ਨੂੰ ਕਹਾਂਗਾ ਕਿ ਤੁਸੀ ਵੀ ਕੂਚਰਾ ਮਹੋਤਸਵ ਮਨਾਓ ਅਤੇ ਕੂਚਰੇ ਤੋਂ ਕੰਚਨ ਕਿਵੇਂ ਬਣ ਸਕਦਾ ਹੈ , waste ਵਿੱਚੋਂ wealth ਕਿਵੇਂ ਬਣ ਸਕਦਾ ਹੈ , ਇਸ ਉੱਤੇ ਲੋਕਾਂ ਨੂੰ ਸਿੱਖਿਅਤ ਕਰੋ ਅਤੇ ਤੁਸੀ ਦੇਖਦੇ ਰਹਿ ਜਾਓਗੇ ਕਿ ਕਿੰਨਾ ਵੱਡਾ ਕੰਮ ਕਚਰੇ ਤੋਂ ਵੀ ਹੁੰਦਾ ਹੈ ।
ਭਰਾਵੋ , ਭੈਣੋਂ ,
ਸਵੱਛ ਇੰਧਨ ਵੀ ਸਵੱਛਤਾ ਦੇ ਆਗ੍ਰਹਿ ਦਾ ਹੀ ਇੱਕ ਹਿੱਸਾ ਹੈ । ਸਰਕਾਰ ਉੱਜਵਲਾ ਯੋਜਨਾ ਰਾਹੀਂ ਹਰ ਗ਼ਰੀਬ ਮਾਤਾ – ਭੈਣ ਨੂੰ ਜ਼ਹਿਰੀਲੇ ਧੂੰਏ ਤੋਂ ਮੁਕਤੀ ਦੀ ਮੁਹਿੰਮ ਵਿੱਚ ਜੁਟੀ ਹੈ । ਹੁਣ ਤੱਕ ਦੇਸ਼ ਵਿੱਚ ਸਾਢੇ ਤਿੰਨ ਕਰੋੜ ਤੋਂ ਜ਼ਿਆਾਦਾ ਪਰਿਵਾਰਾਂ ਨੂੰ ਗੈਸ ਦਾ ਮੁਫਤ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ । ਬਿਹਾਰ ਦੀ ਵੀ ਲਗਭਗ 50 ਲੱਖ ਔਰਤਾਂ ਨੂੰ , 50 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਿਆ ਹੈ । ਲੇਕਿਨ ਸਾਥੀਓ ਸਵੱਛ ਬਾਲਣ ਉੱਤੇ ਜ਼ੋਰ ਅਤੇ ਉੱਜਵਲਾ ਯੋਜਨਾ ਦੀ ਸਫ਼ਲਤਾ ਦੀ ਵਜ੍ਹਾ ਨਾਲ ਸਿਲੰਡਰ ਦੀ ਮੰਗ ਵੀ ਵਧ ਰਹੀ ਹੈ । ਚੰਪਾਰਨ ਅਤੇ ਆਸਪਾਸ ਦੇ ਲੋਕਾਂ ਨੂੰ ਗੈਸ ਦੇ ਸਿਲੰਡਰ ਦੀ ਦਿੱਕਤ ਨਾ ਹੋਵੇ, ਇਸ ਦੇ ਲਈ ਮੋਤੀਹਾਰ ਅਤੇ ਸਗੋਲੀਮੇਂ ਐੱਲਪੀਜੀ ਪਲਾਂਟ ਲਗਾਉਣ ਦੇ ਪ੍ਰੋਜੈਕਟ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ । ਇਨ੍ਹਾਂ ਦੇ ਤਿਆਰ ਹੋਣ ਦੇ ਬਾਅਦ ਇੱਕ ਦਿਨ ਵਿੱਚ ਲਗਭਗ 90 ਹਜ਼ਾਰ ਸਿਲੰਡਰ ਭਰੇ ਜਾ ਸਕਣਗੇ ।
ਇਸ ਦੇ ਇਲਾਵਾ ਮੋਤੀਹਾਰੀ ਵਿੱਚ petroleum – oil lube terminal ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ । ਇਸ ਦੇ ਤਿਆਰ ਹੋਣ ਨਾਲ ਨਾ ਸਿਰਫ ਚੰਪਾਰਨ ਅਤੇ ਆਸਪਾਸ ਦੇ ਜ਼ਿਲ੍ਹਿਆਂ ਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ , ਸਗੋਂ ਨੇਪਾਲ ਤੱਕ ਦੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲੇਗੀ ।
ਭਰਾਵੋ ਅਤੇ ਭੈਣੋਂ ,
ਅੱਜ ਦੇ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੇ ਉਸ vision ਦਾ ਵਿਸਤਾਰ ਹਨ , ਜਿਸ ਵਿੱਚ ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਗਰੋਥ ਇੰਜਨ ਮੰਨਿਆ ਜਾਂਦਾ ਹੈ । ਪੂਰਬੀ ਉੱਤਰ ਪ੍ਰਦੇਸ਼ , ਬਿਹਾਰ , ਪੱਛਮ ਬੰਗਾਲ , ਓਡੀਸਾ ਤੋਂ ਲੈ ਕੇ ਉੱਤਰ – ਪੂਰਬ ਦੇ ਰਾਜਾਂ ਤੱਕ infrastructure ਦੇ ਵਿਕਾਸ ਲਈ ਜਿਸ ਤਰ੍ਹਾਂ ਸਾਡੀ ਸਰਕਾਰ ਕੰਮ ਕਰ ਰਹੀ ਹੈ , ਉਸ ਤਰ੍ਹਾਂ ਪਹਿਲਾਂ ਕਦੇ ਨਹੀਂ ਕੀਤਾ ਗਿਆ ।
ਨਿਤੀਸ਼ ਜੀ ਵੀ ਇਸ ਦੇ ਗਵਾਹ ਹਨ ਕਿ ਕਿਵੇਂ ਬਿਹਾਰ ਸਮੇਤ ਪੂਰਬੀ ਭਾਰਤ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ । ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ । ਖ਼ਾਸ ਤੌਰ ‘ਤੇ , ਸਾਡੀ ਸਰਕਾਰ ਇਨ੍ਹਾਂ ਖੇਤਰਾਂ ਵਿੱਚ connectivity ਸੁਧਾਰਨ ਉੱਤੇ ਵੀ ਬਹੁਤ ਜ਼ੋਰ ਦੇ ਰਹੀ ਹੈ ।
21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਦੇਖਦਿਆਂ ਇਨ੍ਹਾਂ ਇਲਾਕਿਆਂ ਵਿੱਚ ਹਾਈਵੇ , ਰੇਲਵੇ , water way , i way , ਇਨ੍ਹਾਂ ਸਾਰਿਆਂ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ । ਅੱਜ ਲਗਭਗ 900 ਕਰੋੜ ਰੁਪਏ ਦੇ national highway project ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਔਰੰਗਾਬਾਦ ਤੋਂ ਚੌਰਦਾਹ ਦਾ ਜੋ ਸੈਕਸ਼ਨ ਹੁਣ ਚਾਰ ਲੇਨ ਦਾ ਹੈ , ਉਸ ਨੂੰ ਛੇ ਲੇਨ ਬਣਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ । ਇਹ ਪ੍ਰੋਜੈਕਟ ਬਿਹਾਰ ਅਤੇ ਝਾਰਖੰਡ , ਦੋਹਾਂ ਰਾਜਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਵੇਗਾ ।
ਇਸੇ ਤਰ੍ਹਾਂ ਚੰਪਾਰਨ ਲਈ ਦੋ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ । ਮੁਜ਼ੱਫਰਪੁਰ ਅਤੇ ਸਗੋਲੀ ਅਤੇ ਸਗੋਲੀ ਬਾਲਮੀਕੀ ਨਗਰ ਸੈਕਸ਼ਨ ਦੀ doubling ਕੀਤੀ ਜਾਵੇਗੀ , ਇਸ ਨਾਲ ਨਾ ਸਿਰਫ ਚੰਪਾਰਨ ਦੇ ਲੋਕਾਂ ਨੂੰ ਲਾਭ ਹੋਵੇਗਾ , ਸਗੋਂ ਯੂਪੀ ਤੋਂ ਲੈ ਕੇ ਨੇਪਾਲ ਤੱਕ ਦੇ ਲੋਕਾਂ ਦਾ ਸਫਰ ਅਤੇ ਵਪਾਰ ਹੋਰ ਜ਼ਿਆਦਾ ਅਸਾਨ ਹੋ ਜਾਵੇਗਾ ।
ਸਾਥੀਓ , ਚੰਪਾਰਨ ਸੱਤਿਆਗ੍ਰਹਿ ਦੇ 100 ਸਾਲ ਦੇ ਮੌਕੇ ਉੱਤੇ ਮੈਨੂੰ ਇੱਕ ਨਵੀਂ ਟਰੇਨ ਦਾ ਵੀ ਸ਼ੁਭਾਰੰਭ ਕਰਨ ਦਾ ਅੱਜ ਮੌਕਾ ਮਿਲਿਆ ਹੈ । ਇਹ ਟਰੇਨ ਕਟਿਹਾਰ ਤੋਂ ਪੁਰਾਣੀ ਦਿੱਲੀ ਤੱਕ ਚੱਲਿਆ ਕਰੇਗੀ । ਸਰਕਾਰ ਨੇ ਇਸ ਦਾ ਨਾਮ ਵਿਸ਼ੇਸ਼ ਰੂਪ ਵਿੱਚ ਚੰਪਾਰਨ ਹਮਸਫ਼ਰ ਐੱਕਸਪ੍ਰੈੱਸ ਰੱਖਿਆ ਹੈ । ਆਧੁਨਿਕ ਸਹੂਲਤਾਂ ਨਾਲ ਲੈਸ ਇਹ ਟਰੇਨ ਦਿੱਲੀ ਆਉਣ – ਜਾਣ ਵਿੱਚ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ ।
ਭਰਾਵੋ ਅਤੇ ਭੈਣੋਂ ,
ਅੱਜ ਮਧਿਅਪੁਰਾ ਵਿੱਚ ਇਲੈਕਟ੍ਰਿਕ ਲੋਕੋਮੋਟਿਵ ਫੈਕਟਰੀ ਦੇ ਪਹਿਲੇ ਫੇਜ਼ ਦਾ ਵੀ ਲੋਕਅਰਪਣ ਕੀਤਾ ਗਿਆ ਹੈ । ਇਹ ਫੈਕਟਰੀ ਦੋ ਕਾਰਣਾਂ ਤੋਂ ਅਹਿਮ ਹੈ – ਇੱਕ ਤਾਂ ਇਹ ਮੇਕ ਇਨ ਇੰਡਿਆ ਦਾ ਉੱਤਮ ਉਦਾਹਰਣ ਹੈ , ਦੂਜਾ ਇਹ ਇਸ ਖੇਤਰ ਵਿੱਚ ਰੋਜ਼ਗਾਰ ਦਾ ਵੀ ਵੱਡਾ ਮਾਧਿਅਮ ਬਣ ਰਹੀ ਹੈ । ਭਾਰਤੀ ਰੇਲ, ਫਰਾਂਸ ਦੀ ਇੱਕ ਕੰਪਨੀ ਦੇ ਨਾਲ ਮਿਲਕੇ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ । ਇਸ ਫੈਕਟਰੀ ਵਿੱਚ ਸ਼ਕਤੀਸ਼ਾਲੀ ਇੰਜਣ ਤਿਆਰ ਹੋਣਗੇ । ਇਸ ਆਧੁਨਿਕ ਫੈਕਟਰੀ ਵਿੱਚ ਬਣੇ 12000 ਹੌਰਸ ਪਾਵਰ ਵਾਲੇ ਪਹਿਲੇ ਇੰਜਣ ਨੂੰ ਹਰੀ ਝੰਡੀ ਦਿਖਾਉਣ ਦਾ ਸੁਭਾਗ ਹੁਣੇ – ਹੁਣੇ ਮੈਨੂੰ ਮਿਲਿਆ ਹੈ ।
ਸਾਥੀਓ , ਦੁਨੀਆ ਵਿੱਚ ਬਹੁਤ ਘੱਟ ਦੇਸ਼ ਹਨ ਜਿੱਥੇ ਮਾਲ ਢੁਆਈ ਲਈ ਇੰਨੇ ਪਾਵਰਫੁਲ ਇੰਜਣ ਇਸਤੇਮਾਲ ਕਰਦੇ ਹਨ । ਇਨ੍ਹਾਂ ਇੰਜਣਾਂ ਨਾਲ ਭਾਰਤ ਦੀਆਂ ਮਾਲਗੱਡੀਆਂ ਦੀ ਔਸਤ ਰਫ਼ਤਾਰ ਦੁੱਗਣੀ ਤੋਂ ਵੀ ਜ਼ਿਆਦਾ ਵਧ ਜਾਵੇਗੀ ।
ਇੱਕ ਹੋਰ ਵਜ੍ਹਾ ਕਰਕੇ , ਜਿਸ ਦੀ ਵਜ੍ਹਾ ਨਾਲ ਮੈਂ ਤੁਹਾਨੂੰ ਇਸ ਪ੍ਰੋਜੈਕਟ ਬਾਰੇ ਥੋੜ੍ਹਾ ਹੋਰ ਵਿਸਤਾਰ ਨਾਲ ਦੱਸਣਾ ਚਾਹੁੰਦਾ ਹਾਂ । ਭਰਾਵੋ ਅਤੇ ਭੈਣੋਂ , ਇਸ ਪ੍ਰੋਜੈਕਟ ਨੂੰ 2007 ਵਿੱਚ ਮਨਜ਼ੂਰੀ ਦਿੱਤੀ ਗਈ ਸੀ , ਮਨਜ਼ੂਰੀ ਦੇ ਬਾਅਦ ਅੱਠ ਸਾਲ ਤੱਕ ਇਸ ਦੀਆਂ ਫਾਈਲਾਂ ਨੂੰ ਪਾਵਰ ਨਹੀਂ ਆ ਸਕੀ , ਫਾਈਲਾਂ ਸੜਦੀਆਂ ਰਹੀਆਂ । ਤਿੰਨ ਸਾਲ ਪਹਿਲਾਂ ਐੱਨਡੀਏ ਸਰਕਾਰ ਨੇ ਇਨ੍ਹਾਂ ਪ੍ਰੋਜੈਕਟਾਂ ਉੱਤੇ ਕੰਮ ਸ਼ੁਰੂ ਕਰਵਾਇਆ ਅਤੇ ਹੁਣ ਪਹਿਲਾ ਫੇਜ਼ ਪੂਰਾ ਵੀ ਕਰ ਦਿੱਤਾ ਗਿਆ ਹੈ ।
ਆਯੁਸ਼ਮਾਨ ਭਾਰਤ – ਸਾਡੇ ਦੇਸ਼ ਦੇ ਗ਼ਰੀਬਾਂ ਨੂੰ ਸਵੱਛਤਾ ਤੋਂ ਬਾਅਦ ਮਹੱਤਵਪੂਰਨ ਕੰਮ ਹੈ ਸਿਹਤ ਦਾ । ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ , ਪਰਿਵਾਰ ਵਿੱਚ ਕੋਈ ਬਿਮਾਰ ਹੋ ਜਾਵੇ ਤਾਂ ਪੰਜ ਲੱਖ ਰੁਪਏ ਤੱਕ ਇੱਕ ਸਾਲ ਵਿੱਚ ਰੋਗ ਦਾ ਖਰਚ ਸਰਕਾਰ ਅਤੇ ਇੰਸ਼ੋਰੈਂਸ ਦੀ ਵਿਵਸਥਾ ਨਾਲ ਉਸ ਪਰਿਵਾਰ ਨੂੰ ਮਿਲੇਗਾ । ਹੁਣ ਪਰਿਵਾਰ ਨੂੰ ਪੈਸਿਆਂ ਦੇ ਅਭਾਵ ਕਰਕੇ ਇਲਾਜ ਵਿੱਚ ਰੁਕਾਵਟ ਨਹੀਂ ਆਵੇਗੀ । ਇਹ ਆਯੂਸਮਾਨ ਭਾਰਤ , ਇੱਕ ਨਵੀਂ ਯੋਜਨਾ, ਭਾਰਤ ਸਰਕਾਰ ਲਾਗੂ ਕਰਨ ਜਾ ਰਹੀ ਹੈ ।
ਮੇਰੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ । ਹੁਣ ਅਟਕਾਉਣ , ਲਮਕਾਉਣ ਅਤੇ ਭਟਕਾਉਣ ਵਾਲਾ ਕੰਮ ਨਹੀਂ ਹੁੰਦਾ , ਹੁਣ ਫਾਈਲਾਂ ਨੂੰ ਦਬਾਉਣ ਦਾ ਸੱਭਿਆਚਾਰ ਖ਼ਤਮ ਕਰ ਦਿੱਤਾ ਗਿਆ ਹੈ । ਸਰਕਾਰ ਆਪਣੇ ਹਰ ਮਿਸ਼ਨ , ਹਰ ਸੰਕਲਪ ਨੂੰ ਜਨਤਾ ਦੇ ਸਹਿਯੋਗ ਨਾਲ ਪੂਰਾ ਕਰ ਰਹੀ ਹੈ । ਲੇਕਿਨ ਇਸ ਨਾਲ ਦਿੱਕਤ ਉਨ੍ਹਾਂ ਲੋਕਾਂ ਨੂੰ ਹੋਣ ਲੱਗੀ ਹੈ ਜੋ ਇਸ ਬਦਲਾਅ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਹਨ । ਉਹ ਗ਼ਰੀਬ ਨੂੰ ਸਸ਼ਕਤ ਹੁੰਦੇ ਨਹੀਂ ਦੇਖ ਪਾ ਰਹੇ ਹਨ । ਉਨ੍ਹਾਂ ਨੂੰ ਲਗਦਾ ਹੈ ਕਿ ਗ਼ਰੀਬ ਜੇਕਰ ਮਜ਼ਬੂਤ ਹੋ ਗਿਆ ਤਾਂ ਝੂਠ ਨਹੀਂ ਬੋਲ ਸਕਣਗੇ , ਉਸ ਨੂੰ ਬਹਿਕਾ ਨਹੀਂ ਸਕਣਗੇ । ਇਸ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਸਰਕਾਰ ਦੇ ਕੰਮ ਦੇ ਅੰਦਰ ਰੋੜੇ ਅਟਕਾਏ ਜਾ ਰਹੇ ਹਨ ।
ਸਾਥੀਓ , ਉਂਜ ਤੁਹਾਡੇ ਸਾਹਮਣੇ ਇੱਕ ਅਜਿਹੀ ਸਰਕਾਰ ਹੈ ਜੋ ਜਨ- ਮਨ ਨੂੰ ਜੋੜਨ ਲਈ ਕੰਮ ਕਰ ਰਹੀ ਹੈ । ਉੱਥੇ ਹੀ ਕੁਝ ਵਿਰੋਧੀ ਜਨ-ਜਨ ਨੂੰ ਤੋੜਨ ਲਈ ਕੰਮ ਕਰ ਰਹੇ ਹਨ ।
ਸਾਥੀਓ , ਅੱਜ ਇਸ ਮੌਕੇ ਉੱਤੇ ਮੈਂ ਨਿਤੀਸ਼ ਜੀ ਦੇ ਸਬਰ ਅਤੇ ਉਨ੍ਹਾਂ ਦੇ ਕੁਸ਼ਲ ਪ੍ਰਸ਼ਾਸਨ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ । ਉਹ ਜਿਸ ਤਰ੍ਹਾਂ ਨਾਲ ਬਿਹਾਰ ਦੀ ਭ੍ਰਿਸ਼ਟ ਅਤੇ ਅਸਾਮਾਜਿਕ ਤਾਕਤਾਂ ਨਾਲ ਲੜ ਰਹੇ ਹਨ , ਉਹ ਅਸਾਨ ਨਹੀਂ ਹੈ । ਭ੍ਰਿਸ਼ਟਾਚਾਰ ਦੇ ਖਿਲਾਫ਼ ਉਨ੍ਹਾਂ ਦੇ ਸਵੱਛਤਾ ਅਭਿਆਨ ਨੂੰ , ਸਮਾਜਿਕ ਬਦਲਾਅ ਲਈ ਕੀਤੀ ਜਾ ਰਹੀ ਉਨ੍ਹਾਂ ਦੀ ਕੋਸ਼ਿਸ਼ਾਂ ਨੂੰ ਕੇਂਦਰ ਸਰਕਾਰ ਦਾ ਪੂਰਾ – ਪੂਰਾ ਸਮਰਥਨ ਹੈ ।
ਸਭ ਕਾ ਸਾਥ – ਸਭ ਦਾ ਵਿਕਾਸ , ਇਸ ਮੰਤਰ ਉੱਤੇ ਚੱਲ ਰਹੀ ਐੱਨਡੀਏ ਸਰਕਾਰ ਸੰਕਲਪਬੱਧ ਹੋ ਕੇ , ਸਮੇਂ ਬੱਧ ਹੋ ਕੇ ਕਾਰਜ ਕਰ ਰਹੀ ਹੈ । ਪਹਿਲਾਂ ਦੀਆਂ ਸਰਕਾਰਾਂ ਨੇ ਭਲੇ ਹੀ ਸਮੇਂ ਦੀ ਪਾਬੰਦੀ ਦਾ ਮਹੱਤਵ ਨਹੀਂ ਸਮਝਿਆ , ਲੇਕਿਨ ਗਾਂਧੀ ਜੀ ਹਮੇਸ਼ਾਂ ਸੱਤਿਆਗ੍ਰਹਿ ਅਤੇ ਸਵੱਛਾਗ੍ਰਹਿ ਦੇ ਨਾਲ ਸਮੇਂ ਸਿਰ ਕੰਮ ਕਰਨ ਉੱਤੇ ਜ਼ੋਰ ਦਿੰਦੇ ਸਨ । ਗਾਂਧੀ ਜੀ ਦੇ ਕੋਲ ਹਮੇਸ਼ਾਂ ਇੱਕ pocket watch ਰਹਿੰਦੀ ਸੀ । ਉਹ ਕਹਿੰਦੇ ਵੀ ਸਨ , ‘ਜਦੋਂ ਤੁਸੀ ਚਾਵਲ ਦਾ ਇੱਕ ਦਾਣਾ ਜਾਂ ਕਾਗਜ ਦਾ ਇੱਕ ਟੁਕੜਾ ਤੱਕ ਬਰਬਾਦ ਨਹੀਂ ਕਰ ਸਕਦੇ ਤਾਂ ਸਮੇਂ ਦਾ ਇੱਕ ਮਿੰਟ ਵੀ ਬਰਬਾਦ ਨਹੀਂ ਕਰਨਾ ਚਾਹੀਦਾ ਹੈ । ’ ਇਹ ਸਮਾਂ ਸਾਡਾ ਨਹੀਂ ਹੈ , ਇਹ ਸਮਾਂ ਰਾਸ਼ਟਰ ਦਾ ਹੈ ਅਤੇ ਰਾਸ਼ਟਰ ਦੇ ਕੰਮ ਆਉਣਾ ਚਾਹੀਦਾ ਹੈ ।
ਗਾਂਧੀ ਜੀ ਦੀ ਇਸ ਭਾਵਨਾ ਨੂੰ ਜੀਊਂਦੇ ਹੋਏ ਸਵਾ ਸੌ ਕਰੋੜ ਦੇਸ਼ਵਾਸੀ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਨ । ਇਹ ਉਨ੍ਹਾਂ ਦਾ ਸਵੱਛਾਗ੍ਰਹਿ ਹੀ ਹੈ ਕਿ 2014 ਵਿੱਚ ਸਵੱਛਤਾ ਦਾ ਜੋ ਦਾਇਰਾ 40 % ਤੋਂ ਘੱਟ ਸੀ ਉਹ ਹੁਣ ਵਧ ਕੇ 80 % ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ । ਯਾਨੀ ਸੁਤੰਤਰਤਾ ਦੇ ਬਾਅਦ 67 ਸਾਲਾਂ ਵਿੱਚ ਜਿੰਨੀ ਸਵੱਛਤਾ ਸੀ , ਉਸ ਤੋਂ ਦੁੱਗੀ ਤੋਂ ਜ਼ਿਆਦਾ ਇਸ ਸਰਕਾਰ ਦੌਰਾਨ ਹਾਸਲ ਕਰ ਲਈ ਗਈ ਹੈ ।
ਸਾਥੀਓ , ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ 350 ( ਸਾਢੇ ਤਿੰਨ ਸੌ ) ਤੋਂ ਜ਼ਿਆਦਾ ਜਿਲ੍ਹੇ ਅਤੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਪਿੰਡ ਆਪਣੇ-ਆਪ ਨੂੰ ਖੁੱਲ੍ਹੇ ਵਿੱਚ ਪਖ਼ਾਨੇ ਤੋਂ ਮੁਕਤ ਘੋਸ਼ਿਤ ਕਰ ਚੁੱਕੇ ਹਨ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ ਲਗਭਗ ਸੱਤ ਕਰੋੜ ਪਖ਼ਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਲੋਕਾਂ ਦੀ ਇੱਛਾ ਸ਼ਕਤੀ ਹੀ ਹੈ ਕਿ 4 ਅਪ੍ਰੈਲ ਯਾਨੀ ਪਿਛਲੇ ਇੱਕ ਹਫਤੇ ਵਿੱਚ, ਜਿਸ ਦੌਰਾਨ ਸੱਤਿਆਗ੍ਰਹਿ ਤੋਂ ਸਵੱਛਾਗ੍ਰਹਿ ਦਾ ਸਪਤਾਹ ਮਨਾਇਆ ਗਿਆ ; ਬਿਹਾਰ , ਯੂਪੀ , ਓਡੀਸਾ ਅਤੇ ਜੰਮੂ – ਕਸ਼ਮੀਰ ਵਿੱਚ ਲਗਭਗ 26 ਲੱਖ ਪਖ਼ਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ । ਇਹ ਉਹ ਚਾਰ ਰਾਜ ਹਨ ਜਿਨ੍ਹਾਂ ਨੇ ਠਾਣ ਲਿਆ ਹੈ ਕਿ ਉਹ ਵੀ ਸਵੱਛਤਾ ਦੇ ਦਾਇਰੇ ਹੋਰ ਤੇਜ਼ੀ ਨਾਲ ਵਧਾਉਣਗੇ ।
ਸਾਥੀਓ , ਸਵੱਛ ਭਾਰਤ ਅਭਿਆਨ ਨੇ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਦੀ ਜ਼ਿੰਦਗੀ ਜਿਸ ਤਰ੍ਹਾਂ ਬਦਲੀ ਹੈ , ਉਸ ਤੋਂ ਤੁਸੀ ਭਲੀ ਭਾਂਤੀ ਵਾਕਫ਼ ਹੋ । ਇੱਕ ਪਖ਼ਾਨੇ ਦੀ ਉਸਾਰੀ ਤੋਂ ਮਹਿਲਾ ਨੂੰ ਸਨਮਾਨ , ਸੁਰੱਖਿਆ ਅਤੇ ਸਵਾਸਥ , ਤਿੰਨੋ ਮਿਲ ਰਿਹਾ ਹੈ । ਮੈਨੂੰ ਦੱਸਿਆ ਗਿਆ ਕਿ ਹੁਣ ਤਾਂ ਬਿਹਾਰ ਵਿੱਚ ਵੀ ਪਖ਼ਾਨਿਆਂ ਨੂੰ ਇੱਜ਼ਤਘਰ ਕਹਿ ਕੇ ਲੋਕ ਬੁਲਾਉਣ ਲੱਗੇ ਹਨ । ਪਖ਼ਾਨਿਆਂ ਦੇ ਨਿਰਮਾਣ ਨੇ ਇੱਕ ਬਹੁਤ ਸਾਮਾਜਕ ਅੰਸਤੁਲਨ ਵੀ ਖ਼ਤਮ ਕੀਤਾ ਹੈ । ਇਹ ਆਰਥਿਕ, ਸਾਮਾਜਿਕ ਸਸ਼ਕਤੀਕਰਣ ਦਾ ਵੀ ਕਾਰਨ ਬਣ ਰਿਹਾ ਹੈ ।
ਪਿਛਲੇ ਸਾਲ, ਸੰਯੁਕਤ ਰਾਸ਼ਟਰ ਦੀ ਇੱਕ ਸਟਡੀ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਘਰਾਂ ਵਿੱਚ ਪਖ਼ਾਨੇ ਹੁੰਦੇ ਹਨ , ਉੱਥੇ ਉਸ ਪਰਿਵਾਰ ਦੇ ਸਾਲ ਭਰ ਵਿੱਚ ਐਵਰੇਜ , ਔਸਤਨ 50 ਹਜ਼ਾਰ ਰੁਪਏ ਬਚਦੇ ਹਨ । ਨਹੀਂ ਤਾਂ ਇਹੀ ਪੈਸੇ ਬਿਮਾਰੀਆਂ ਦੇ ਇਲਾਜ , ਹਸਪਤਾਲ ਆਉਣ-ਜਾਣ , ਦਫ਼ਤਰ ਤੋਂ ਛੁੱਟੀ ਲੈਣ ਵਿੱਚ ਖਰਚ ਹੋ ਜਾਂਦੇ ਹਨ।
ਇੱਕ ਹੋਰ ਇੰਟਰਨੈਸ਼ਨਲ ਏਜੰਸੀ ਦੇ ਅਧਿਐਨ ਵਿੱਚ ਪਤਾ ਚਲਿਆ ਹੈ ਕਿ ਜੋ ਪਿੰਡ ਖੁੱਲ੍ਹੇ ਵਿੱਚ ਪਖ਼ਾਨੇ ਤੋਂ ਮੁਕਤ ਐਲਾਨੇ ਜਾ ਰਹੇ ਹਨ , ਉੱਥੋਂ ਦੇ ਬੱਚਿਆਂ ਨੂੰ ਡਾਇਰੀਆ ਘੱਟ ਹੁੰਦਾ ਹੈ ਅਤੇ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਠੀਕ ਤਰੀਕੇ ਨਾਲ ਹੋ ਰਿਹਾ ਹੈ ਕਿਉਂਕਿ ਹੁਣ ਬੱਚੇ ਘੱਟ ਬਿਮਾਰ ਹੋ ਰਹੇ ਹਨ । ਸਕੂਲਾਂ ਤੋਂ ਛੁੱਟੀਆਂ ਘੱਟ ਲੈ ਰਹੇ ਹਨ । ਇਸ ਲਈ ਜੋ ਪਿੰਡ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਪਖ਼ਾਨੇ ਤੋਂ ਮੁਕਤ ਘੇਸ਼ਿਤ ਕਰਦੇ ਹਨ ਉਨ੍ਹਾਂ ਦੇ ਸਕੂਲ ਰਿਜ਼ਲਟ ਵਿੱਚ ਵੀ ਸੁਧਾਰ ਨਜ਼ਰ ਆ ਰਿਹਾ ਹੈ ।
ਸਾਥੀਓ , ਸਵੱਛ ਭਾਰਤ ਅਭਿਆਨ ਜਿਸ ਤਰ੍ਹਾਂ ਜਨ- ਅੰਦੋਲਨ ਬਣ ਕੇ ਦੇਸ਼ ਦੇ ਕੋਨੇ – ਕੋਨੇ ਵਿੱਚ ਪਹੁੰਚਿਆ ਹੈ , ਉਹ ਦੁਨੀਆ ਦੀਆਂ ਵੱਡੀ – ਵੱਡੀ ਯੂਨੀਵਰਸਿਟੀਆਂ ਲਈ ਇੱਕ ਕੇਸ ਸਟਡੀ ਹੈ । ਮੈਨੂੰ ਲੱਗਦਾ ਹੈ ਕਿ 21ਵੀਂ ਸਦੀ ਵਿੱਚ ਹੁਣ ਤੱਕ ਮਨੁੱਖੀ ਸੁਭਾਅ ਨੂੰ ਬਦਲਣ ਵਾਲਾ ਅਜਿਹਾ ਜਨ – ਅੰਦੋਲਨ ਕਿਸੇ ਹੋਰ ਦੇਸ਼ ਵਿੱਚ ਹੁਣ ਤੱਕ ਨਹੀਂ ਹੋਇਆ ਹੈ । ਨਿਸ਼ਚਿਤ ਰੂਪ ਵਿੱਚ ਭਾਰਤ ਬਦਲ ਰਿਹਾ ਹੈ । ਸੁਭਾਅ- ਆਦਤਾਂ ਵਿੱਚ ਬਦਲਾਅ ਹੋ ਰਿਹਾ ਹੈ ।
ਲੇਕਿਨ ਇੱਥੇ ਗਾਂਧੀ ਮੈਦਾਨ ਵਿੱਚ ਮੌਜੂਦ ਹਰ ਸਵੱਛਾਗ੍ਰਹੀ ਨੂੰ ਦੇਸ਼ ਦੇ ਛੋਟੇ – ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੋਂ ਵੱਡੇ ਬਜ਼ੁਰਗਾਂ ਤੱਕ , ਹੁਣ ਅਸਲੀ ਚੁਣੌਤੀ ਦਾ ਸਾਹਮਣਾ ਕਰਨਾ ਹੈ । ਇਹ ਚੁਣੌਤੀ ਹੈ-ਸੜਕ ਤੋਂ ਲੈ ਕੇ ਰੇਲਵੇ ਸਟੇਸ਼ਨ , ਬਸ ਸਟੇਸ਼ਨ , ਘਰ ਦੇ ਸਾਹਮਣੇ , ਦੁਕਾਨ ਦੇ ਸਾਹਮਣੇ , ਸਕੂਲ ਦੇ ਸਾਹਮਣੇ , ਕਾਲਜ ਦੇ ਸਾਹਮਣੇ , ਬਜ਼ਾਰ ਵਿੱਚ , ਗਲੀ , ਨੁੱਕੜ , ਮੁਹੱਲੇ ਵਿੱਚ , ਸਵੱਛਤਾ ਦੇ ਪ੍ਰਤੀ ਆਗ੍ਰਹਿ ਨੂੰ ਬਣਾਏ ਰੱਖਣਾ ਹੈ । ਜਦੋਂ ਤੱਕ ਦੇਸ਼ ਦਾ ਹਰ ਵਿਅਕਤੀ ਆਪਣੇ ਪੱਧਰ ‘ ਸਵੱਛਤਾ ਲਈ ਕੋਸ਼ਿਸ਼ ਨਹੀਂ ਕਰੇਗਾ , ਤਦ ਤੱਕ ਸਵੱਛ ਭਾਰਤ ਮਿਸ਼ਨ ਪੂਰਾ ਨਹੀਂ ਹੋ ਸਕੇਗਾ । ਜਦੋਂ ਤੱਕ ਸਵੱਛਤਾ ਦੇਸ਼ ਦੇ ਹਰ ਵਿਅਕਤੀ ਦੇ ਜੀਵਨ ਦਾ ਹਿੱਸਾ ਨਹੀਂ ਬਣੇਗੀ , ਤਦ ਤੱਕ ਸਵੱਛ ਭਾਰਤ ਮਿਸ਼ਨ ਪੂਰਾ ਨਹੀਂ ਹੋ ਸਕੇਗਾ । ਇਸ ਲਈ ਸਾਡਾ ਸਵੱਛਾਗ੍ਰਹੀ ਜਿੰਨਾ ਮਜ਼ਬੂਤ ਹੋਵੇਗਾ , ਓਨਾ ਹੀ 2019 ਵਿੱਚ ਅਸੀਂ ਸਵੱਛ ਭਾਰਤ ਦੇ ਮਿਸ਼ਨ ਨੂੰ ਪੂਰਾ ਕਰ ਸਕਣਗੇ । ਅਗਲੇ ਸਾਲ 2 ਅਕਤੂਬਰ ਨੂੰ ਓਨੀ ਹੀ ਭਾਵਭਿੰਨੀ ਸ਼ਰਧਾਂਜਲੀ ਅਸੀਂ ਪੂਜਨੀਕ ਬਾਪੂ ਨੂੰ ਦੇ ਪਾਵਾਂਗੇ ।
ਸਾਥੀਓ, ਗਾਂਧੀ ਜੀ ਨੇ ਇੱਥੇ ਚੰਪਾਰਨ ਵਿੱਚ ਕਿਸਾਨ , ਮਜ਼ਦੂਰ , ਸਿੱਖਿਅਕ , ਵਕੀਲ , ਡਾਕਟਰ , ਇੰਜੀਨੀਅਰ , ਸਾਰਿਆਂ ਨੂੰ ਇੱਕ ਹੀ ਕਤਾਰ ਵਿੱਚ ਲਿਆਕੇ ਖੜਾ ਕੀਤਾ ਸੀ । ਤਦ ਜਾ ਕੇ ਸੱਤਿਆਗ੍ਰਹਿ ਸਫ਼ਲ ਹੋਇਆ ਸੀ । ਸਵੱਛਾਗ੍ਰਹੀ ਦੇ ਨਾਤੇ ਸਾਡਾ ਰੋਲ ਵੀ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ । ਸਵੱਛਤਾ ਦਾ ਇਹ ਸੰਦੇਸ਼ ਸਮਾਜ ਦੇ ਹਰ ਵਿਅਕਤੀ , ਹਰ ਤਬਕੇ ਤੱਕ ਪੁੱਜੇ , ਅਜਿਹੀ ਸਾਡੀ ਲਗਾਤਾਰ ਕੋਸ਼ਿਸ਼ ਰਹਿਣੀ ਚਾਹੀਦੀ ਹੈ ।
ਅਤੇ ਇਸ ਲਈ ਇੱਥੇ ਮੌਜੂਦ ਹਰ ਸਵੱਛਾਗ੍ਰਹੀ ਨੂੰ ਮੇਰਾ ਆਗ੍ਰਹਿ ਹੈ ਕਿ ਤੁਸੀਂ ਲੋਕਾਂ ਨੂੰ ਜੋ ਪੁਸਤਿਕਾ ਦਿੱਤੀ ਗਈ ਹੈ ਉਸ ਵਿੱਚ ਲਿਖੀਆਂ ਗੱਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ – ਪ੍ਰਸਾਰ ਕਰੋ । ਜਿੰਨਾ ਤੁਸੀ ਲੋਕਾਂ ਨੂੰ ਜਾਗਰੂਕ ਕਰੋਗੇ , ਓਨਾ ਹੀ ਸਵੱਛ ਭਾਰਤ ਮਿਸ਼ਨ ਸਫ਼ਲ ਹੋਵੇਗਾ । ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਦੇ ਹਰ ਪਿੰਡ ਵਿੱਚ ਘੱਟ ਤੋਂ ਘੱਟ ਇੱਕ ਸਵੱਛਤਾ ਚੈਂਪੀਅਨ ਜ਼ਰੂਰ ਹੋਵੇਗਾ । ਸਾਢੇ ਛੇ ਲੱਖ ਤੋਂ ਜ਼ਿਆਦਾ ਸਵੱਛਤਾ ਚੈਂਪੀਅਨ ਦੇਸ਼ ਦੇ ਕੋਨੇ – ਕੋਨੇ ਵਿੱਚ ਸਵੱਛਤਾ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਹਨ , ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣਾਉਣ ਦੇ ਮਿਸ਼ਨ ਉੱਤੇ ਕੰਮ ਕਰਨਗੇ ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਸ਼ ਵਿੱਚ ਗ਼ਰੀਬਾਂ ਨੂੰ ਮਕਾਨ ਦੇਣ ਦਾ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ । ਬਿਹਾਰ ਨੇ ਵੀ ਜਿਸ ਰਫ਼ਤਾਰ ਨਾਲ ਟਾਇਲਟ ਦੇ ਕੰਮ ਨੂੰ ਚੁੱਕਿਆ ਹੈ , ਗ਼ਰੀਬ ਪਰਿਵਾਰਾਂ ਨੂੰ ਮਕਾਨ ਦੇਣ ਦਾ ਕੰਮ ਵੀ ਓਨ੍ਹਾਂ ਹੀ ਤੇਜ਼ੀ ਨਾਲ ਅੱਗੇ ਵਧੇਗਾ, ਇਹ ਮੇਰਾ ਵਿਸ਼ਵਾਸ ਹੈ ।
ਅਸੀਂ ਸਾਰੇ ਇੱਕ ਕੋਸ਼ਿਸ਼ ਹੋਰ ਕਰ ਸਕਦੇ ਹਾਂ ਕਿ ਅੱਜ ਤੋਂ ਲੈ ਕੇ ਅਗਲੇ ਸਾਲ 2 ਅਕਤੂਬਰ ਤੱਕ ਦੇਸ਼ ਵਿੱਚ ਜੋ ਵੀ ਸਮਾਗਮ ਹੋਵੇ , ਕਿਸੇ ਦੀ ਵੀ ਜਨਮ ਜਯੰਤੀ , ਕਿਸੇ ਦੀ ਵੀ ਪੁਣਯ ਤਿਥੀ , ਕੋਈ ਤਿਉਹਾਰ ; ਤਾਂ ਉਸ ਵਿੱਚ ਸਵੱਛ ਭਾਰਤ ਦੇ ਪ੍ਰਤੀ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰੀਏ । ਜਿਵੇਂ ਕੱਲ੍ਹ ਯਾਨੀ 11 ਅਪ੍ਰੈਲ ਨੂੰ ਮਹਾਨ ਸਮਾਜ ਸੁਧਾਰਕ ਜਯੋਤੀਬਾ ਫੁਲੇ ਜੀ ਦੀ ਜਯੰਤੀ ਹੈ , 14 ਅਪ੍ਰੈਲ ਨੂੰ ਬਾਬਾ ਸਾਹੇਬ ਅੰਬੇਡਕਰ ਜੀ ਦੀ ਜਯੰਤੀ ਹੈ । ਅਜਿਹੇ ਵਿਸ਼ੇਸ਼ ਦਿਨਾਂ ਵਿੱਚ ਲੋਕਾਂ ਨੂੰ ਉਸ ਮਹਾਨ ਵਿਅਕਤੀ ਬਾਰੇ ਦੱਸਣ ਦੇ ਨਾਲ ਹੀ ਸਵੱਛਤਾ ਦੇ ਪ੍ਰਤੀ ਆਗ੍ਰਹਿ ਵੀ ਕੀਤਾ ਜਾ ਸਕਦਾ ਹੈ ।
ਵੈਸੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਕੇਂਦਰ ਸਰਕਾਰ 14 ਅਪ੍ਰੈਲ ਤੋਂ ਗ੍ਰਾਮ ਸਵ ਰਾਜ ਅਭਿਆਨ ਵੀ ਸ਼ੁਰੂ ਕਰਨ ਜਾ ਰਹੀ ਹੈ । ਇਸ ਅਭਿਆਨ ਤਹਿਤ 18 ਅਪ੍ਰੈਲ ਨੂੰ ਚਾਹੇ ਸਾਡੇ ਸਾਰੇ ਸੰਸਦ ਹੋਣ, ਵਿਧਾਇਕ ਹੋਣ, ਚੁਣੇ ਹੋਏ ਜਨਪ੍ਰਤੀਨਿਧੀ ਹੋਣ, ਪੰਚਾਇਤ ਵਿੱਚ ਹੋਣ , ਨਗਰਪਾਲਿਕਾ ਵਿੱਚ ਹੋਣ, ਮਹਾਨਗਰਪਾਲਿਕਾ ਵਿੱਚ ਹੋਣ ; ਆਪਣੇ-ਆਪਣੇ ਖੇਤਰ ਵਿੱਚ ਸਵੱਛ ਭਾਰਤ ਮਿਸ਼ਨ ਨਾਲ ਜੁੜੇ ਹੋਏ ਕਿਸੇ ਨਾ ਕਿਸੇ ਕਾਰਜ ਨਾਲ ਜੁੜਨੇ ਚਾਹੀਦੇ ਹਨ । ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਓ, ਉਨ੍ਹਾਂ ਨੂੰ ਪ੍ਰਾਰਥਨਾ ਕਰੋ, ਉਨ੍ਹਾਂ ਦੇ ਆਸਪਾਸ ਦੇ ਖੇਤਰਾਂ ਨੂੰ ਸਵੱਛ ਅਤੇ ਸਵਸਥ ਰੱਖਣ ਲਈ ਯਤਨ ਕਰੋ ।
ਭਰਾਵੋ ਅਤੇ ਭੈਣੋਂ,
ਰਾਸ਼ਟਰ ਨਿਰਮਾਣ ਵਿੱਚ ਤੁਹਾਡਾ ਇਹ ਯੋਗਦਾਨ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ । ਹਰ ਸਤਿਆਗ੍ਰਹੀ ਸਵੱਸਥ, ਸਵੱਛ ਅਤੇ ਸਮ੍ਰਿੱਧ ਨਿਰਮਾਣ ਲਈ ਕਾਰਜ ਕਰ ਰਿਹਾ ਹੈ । ਜਦੋਂ ਚੰਪਾਰਨ ਸੱਤਿਆਗ੍ਰਹਿ ਹੋ ਰਿਹਾ ਸੀ ਤਦ ਉਸ ਵਿੱਚ ਹਿੱਸਾ ਲੈਣ ਲਈ ਅਸੀਂ ਨਹੀਂ ਸਾਂ, ਸਾਡਾ ਜਨਮ ਵੀ ਨਹੀਂ ਹੋਇਆ ਸੀ । ਸਾਡੇ ਵਿੱਚੋਂ ਕੋਈ ਨਹੀਂ ਸੀ । ਲੇਕਿਨ ਚੰਪਾਰਨ ਸਵੱਛਾਗ੍ਰਹਿ ਨੂੰ ਸਫ਼ਲ ਬਣਾਉਣ ਲਈ ਅਸੀਂ ਦਿਨ-ਰਾਤ ਇੱਕ ਕਰ ਸਕਦੇ ਹਾਂ ।
ਮੈਨੂੰ ਪਤਾ ਹੈ ਕਿ ਇਸ ਕਾਰਜ ਵਿੱਚ ਅਸੀਮ ਸਬਰ ਦੀ ਲੋੜ ਹੁੰਦੀ ਹੈ । ਮੈਨੂੰ ਇਹ ਵੀ ਪਤਾ ਹੈ ਕਿ ਆਪਣੇ ਸਵੱਛਾਗ੍ਰਹੀਆਂ ਵਿੱਚ ਦੇਸ਼ ਵਿੱਚ ਇਹ ਬਦਲਾਅ ਲਿਆਉਣ ਦੀ ਇੰਨੀ ਡੂੰਘੀ ਚਾਹ ਹੈ ਕਿ ਲਗਾਤਾਰ ਤੁਸੀਂ ਆਪਣੀ ਕੋਸ਼ਿਸ਼ ਵਿੱਚ ਜੁੱਟੇ ਰਹਿੰਦੇ ਹੋ । ਚੰਪਾਰਨ ਸਵੱਛਾਗ੍ਰਹਿ ਅੱਜ ਦੇ ਨੌਜਵਾਨਾਂ ਦੇ ਸੁਪਨਿਆਂ ਦਾ ਇੱਕ ਰਾਸ਼ਟਰਗੀਤ ਬਣ ਗਿਆ ਹੈ , ਜੋ ਉਨ੍ਹਾਂ ਵਿੱਚ ਚੁਣੌਤੀਆਂ ਨੂੰ ਸਮਝਣ , ਉਨ੍ਹਾਂ ਨੂੰ ਪਾਰ ਕਰਨ , ਸੰਘਰਸ਼ ਕਰਨ ਅਤੇ ਜਿੱਤ ਪ੍ਰਾਪਤ ਹੋਣ ਤੱਕ ਨਹੀਂ ਰੁਕਣ ਦਾ ਜ਼ੋਰ ਭਰ ਦਿੰਦਾ ਹੈ । ਇਹ ਜਨ ਅੰਦੋਲਨ ਭਾਰਤ ਦੇ ਭਵਿੱਖ ਦਾ ਮਾਰਗਦਰਸ਼ਕ ਵੀ ਹੈ ।
ਮੇਰਾ ਪੂਰਾ ਵਿਸ਼ਵਾਸ ਹੈ ਕਿ ਸਵੱਛਤਾ ਦੇ ਪ੍ਰਤੀ ਸਾਡਾ ਆਗ੍ਰਹਿ ਇੱਕ ਸਵੱਛ, ਸੁੰਦਰ, ਸਮਰਿੱਧ ਭਾਰਤ ਦਾ ਨਵਾਂ ਅਧਿਐਨ ਲਿਖੇਗਾ । ਇੱਥੇ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਆਉਣ ਵਾਲੇ ਸਾਰੇ ਸਵੱਛਾਗ੍ਰਹੀਆਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ । ਨਾਲ – ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ , 2022 – ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਰਹੇ ਹਨ । 2018 , 2 ਅਕਤੂਬਰ ਤੋਂ 2019 , 2 ਅਕਤੂਬਰ , ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ । ਦੇਸ਼ ਦੇ ਅੰਦਰ ਇੱਕ ਨਵਾਂ ਭਾਰਤ , ਨਿਊ ਇੰਡੀਆ ਦਾ ਸੁਫ਼ਨਾ ਪੂਰਾ ਕਰਨ ਲਈ ਸਾਨੂੰ ਸਾਡੇ ਸਮਾਜ ਦੇ ਅੰਦਰ ਜੋ ਕਮੀਆਂ ਹਨ , ਜੋ ਬੁਰਾਈਆਂ ਹਨ , ਜੋ ਦੇਸ਼ ਨੂੰ ਖਰੋਚ ਰਹੀਆਂ ਹਨ , ਦੇਸ਼ ਨੂੰ ਦੁਰਬਲ ਬਣਾ ਰਹੀਆਂ ਹਨ ; ਉਨ੍ਹਾਂ ਨੂੰ ਖਤਮ ਕਰਨਾ ਹੈ । ਗੰਦਗੀ ਤੋਂ ਮੁਕਤ ਭਾਰਤ ਬਣਾਉਣਾ ਹੈ । ਭ੍ਰਿਸ਼ਟਾਚਾਰ ਤੋਂ ਮੁਕਤ ਭਾਰਤ ਬਣਾਉਣਾ ਹੈ , ਜਾਤੀਵਾਦੀ , ਊਂਚ – ਨੀਚ , ਸ਼ੂਤ-ਅਸ਼ੂਤ ਜਿਹੀਆਂ ਭਾਵਨਾਵਾਂ ਤੋਂ ਦੇਸ਼ ਨੂੰ ਮੁਕਤ ਕਰਨਾ ਹੈ , ਸੰਪ੍ਰਦਾਇਕ ਤਨਾਓ ਤੋਂ , ਸੰਪ੍ਰਦਾਇਕਤਾਵਾਦ ਤੋਂ ਇਸ ਦੇਸ਼ ਨੂੰ ਮੁਕਤ ਕਰਨਾ ਹੈ । ਸਭ ਦੇਸ਼ਵਾਸੀ , ਸਵਾ ਸੌ ਕਰੋੜ ਦਾ ਦੇਸ਼ , ਇੱਕ ਪਰਿਵਾਰ ਹੈ , ਨਾਲ ਮਿਲ ਕੇ ਚੱਲਣਾ ਹੈ । ਨਾਲ ਚੱਲ ਕੇ ਸੁਪਨੇ ਪੂਰੇ ਕਰਨੇ ਹਨ ।
ਇਸ ਸੰਕਲਪ ਨੂੰ ਲੈ ਕੇ ਚੱਲਾਂਗੇ ਤਾਂ ਅਜ਼ਾਦੀ ਦੇ ਦੀਵਾਨਿਆਂ ਨੂੰ 2022 ਵਿੱਚ ਅਸੀਂ ਸੱਚੀ ਸ਼ਰਧਾਂਜਲੀ ਦੇ ਸਕਾਂਗੇ । 2018 – 19 ਵਿੱਚ ਗਾਂਧੀ ਦੇ 150 ਹੋਣਗੇ ਤਾਂ ਉਨ੍ਹਾਂ ਨੂੰ ਸਹੀ ਸ਼ਰਧਾਂਜਲੀ ਦੇਵਾਂਗੇ । ਇਸ ਭਾਵਨਾ ਦੇ ਨਾਲ ਦੇਸ਼ ਲਈ ਇੰਨਾ ਵੱਡਾ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਆਦਰਪੂਰਬਕ ਵੰਦਨ ਕਰਦੇ ਹੋਏ , ਵਧਾਈ ਦਿੰਦੇ ਹੋਏ ਮੈਂ ਫਿਰ ਇੱਕ ਵਾਰ ਤੁਹਾਨੂੰ ਸਭ ਨੂੰ ਆਗ੍ਰਹਿ ਕਰਦਾ ਹਾਂ, ਦੇਸ਼ਵਾਸੀਆਂ ਨੂੰ ਆਗ੍ਰਹਿ ਕਰਦਾ ਹਾਂ; ਆਓ – ਮਹਾਤਮਾ ਗਾਂਧੀ ਨੇ ਸਾਡੇ ਲਈ ਬਹੁਤ ਕੁਝ ਕੀਤਾ , ਗਾਂਧੀ ਦਾ ਇੱਕ ਸੁਪਨਾ ਸਵੱਛ ਭਾਰਤ ਦਾ ਪੂਰਾ ਕਰਨ ਲਈ ਅਸੀਂ ਵੀ ਕੋਸ਼ਿਸ਼ ਕਰੀਏ । ਇਹ ਕੰਮ ਸਰਕਾਰੀ ਪ੍ਰੋਗਰਾਮ ਨਹੀਂ ਹੈ । ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਦਾ ਨਹੀਂ ਹੈ । ਇਹ ਪ੍ਰੋਗਰਾਮ ਮੁੱਖ ਮੰਤਰੀ ਦਾ ਨਹੀਂ ਹੈ , ਨਾ ਇਹ ਰਾਜ ਅਤੇ ਕੇਂਦਰ ਸਰਕਾਰਾਂ ਦਾ ਹੈ । ਇਹ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਪ੍ਰੋਗਰਾਮ ਹੈ , ਇਹ ਦੇਸ਼ ਦੇ ਗ਼ਰੀਬਾਂ ਦਾ ਪ੍ਰੋਗਰਾਮ ਹੈ , ਇਹ ਦੇਸ਼ ਦੇ ਸਮਾਜਕ ਨਿਆਂ ਦਾ ਪ੍ਰੋਗਰਾਮ ਹੈ, ਮਾਂ-ਭੈਣਾਂ ਨੂੰ ਇੱਜਤ ਦੇਣ ਦਾ ਪ੍ਰੋਗਰਾਮ ਹੈ ਅਤੇ ਇਸ ਲਈ ਪੂਰੀ ਤਾਕਤ ਦੇ ਨਾਲ ਇਸ ਕਾਰਜ ਨਾਲ ਅਸੀਂ ਜੁੜੀਏ । ਇਸੇ ਇੱਕ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਉਨ੍ਹਾਂ ਸਾਰੇ ਸਵੱਛਾਗ੍ਰਹੀਆਂ ਨੂੰ ਦਿਲੋਂ ਅਭਿਨੰਦਨ ਕਰਦਾ ਹਾਂ , ਵਧਾਈ ਦਿੰਦਾ ਹਾਂ , ਅਤੇ ਤੁਹਾਡਾ ਸਭ ਦਾ ਆਦਰਪੂਰਬਕ ਧੰਨਵਾਦ ਕਰਦਾ ਹਾਂ ।
ਮੇਰੇ ਨਾਲ ਫੇਰ ਇੱਕ ਵਾਰ ਬੋਲੋ-
ਮੈਂ ਕਹਾਂਗਾ ਮਹਾਤਮਾ ਗਾਂਧੀ, ਤੁਸੀ ਦੋ ਵਾਰੀ ਬੋਲੋਗੇ- ਅਮਰ ਰਹੇ, ਅਮਰ ਰਹੇ।
ਮਹਾਤਮਾ ਗਾਂਧੀ – ਅਮਰ ਰਹੇ, ਅਮਰ ਰਹੇ।
ਪੂਰੀ ਤਾਕਤ ਨਾਲ ਬੋਲੋ-
ਮਹਾਤਮਾ ਗਾਂਧੀ – ਅਮਰ ਰਹੇ, ਅਮਰ ਰਹੇ।
ਮਹਾਤਮਾ ਗਾਂਧੀ – ਅਮਰ ਰਹੇ, ਅਮਰ ਰਹੇ।
ਬਹੁਤ-ਬਹੁਤ ਧੰਨਵਾਦ।
********
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਸਤੀਸ਼ ਸ਼ਰਮਾ/ਨਿਰਮਲ ਸ਼ਰਮਾ
जो लोग कहते हैं कि इतिहास खुद को दोहराता नहीं है, वो यहां आकर देख सकते हैं कि कैसे 100 वर्ष पहले का इतिहास, आज फिर साक्षात, हमारे सामने खड़ा हैचंपारण की इस पवित्र भूमि पर जनआंदोलन की ऐसी ही तस्वीर सौ वर्ष पहले दुनिया ने देखी थी, और आज एक बार फिर देख रही है: PM
— PMO India (@PMOIndia) April 10, 2018
सौ वर्ष पूर्व चंपारण में देशभर से लोग आए थे, गांधी जी के नेतृत्व में गली-गली जाकर काम किया था।सौ वर्ष बाद आज उसी भावना पर चलते हुए, देश के अलग-अलग हिस्सों के आए लोगों ने, यहां के उत्साही नौजवानों, स्वच्छाग्रहियों के साथ कंधे से कंधा मिलाकर काम किया है: PM
— PMO India (@PMOIndia) April 10, 2018
चलो चंपारण के नारे के साथ, हजारों स्वच्छाग्रही यहां जुटे हैं। आपके इस उत्साह, इस उमंग, इस ऊर्जा को, राष्ट्र निर्माण के प्रति आपकी आतुरता को, बिहार के लोगों की अभिलाषा को, मैं प्रणाम करता हूं, नमन करता हूं: PM
— PMO India (@PMOIndia) April 10, 2018
पिछले सौ वर्ष में भारत की 3 बड़ी कसौटियों के समय बिहार ने देश को रास्ता दिखाया है। जब देश गुलामी की जंजीरों में जकड़ा हुआ था, तो बिहार ने गांधी जी को महात्मा बना दिया, बापू बना दिया: PM
— PMO India (@PMOIndia) April 10, 2018
स्वतंत्रता के बाद जब करोड़ों किसानों के सामने भूमिहीनता का संकट आया, तो विनोबा जी ने भूदान आंदोलन शुरू किया। तीसरी बार, जब देश के लोकतंत्र पर संकट आया, तो जयप्रकाश जी उठ खड़े हुए और लोकतंत्र को बचा लिया: PM
— PMO India (@PMOIndia) April 10, 2018
मुझे बहुत गर्व है कि सत्याग्रह से स्वच्छाग्रह तक की इस यात्रा में बिहार के लोगों ने एक बार फिर अपनी नेतृत्व क्षमता को दिखाया है: PM @narendramodi
— PMO India (@PMOIndia) April 10, 2018
Watch Live: https://t.co/wyGf7CCIt2
नीतीश जी और सुशील जी के नेतृत्व में बिहार ने जो कार्य बीते दिनों करके दिखाया है, उसने सभी का हौसला बढ़ा दिया है। बिहार एक मात्र ऐसा राज्य था, जहां स्वच्छता का दायरा 50% से कम था। लेकिन मुझे बताया गया कि एक हफ्ते के स्वच्छाग्रह अभियान के बाद बिहार ने इस बैरियर को तोड़ दिया: PM
— PMO India (@PMOIndia) April 10, 2018
पिछले एक हफ्ते में बिहार में 8 लाख 50 हजार से ज्यादा शौचालयों का निर्माण किया गया है। ये गति और प्रगति कम नहीं है। मैं बिहार के लोगों को, प्रत्येक स्वच्छाग्रही को और राज्य सरकार को इसके लिए बहुत-बहुत बधाई देता हूं: PM
— PMO India (@PMOIndia) April 10, 2018
आज जिन योजनाओं का शिलान्यास किया गया, उनमें मोतिहारी झील के जीर्णोधार का प्रोजेक्ट भी शामिल है। हमारा मोतिहारी शहर, जिस झील के नाम पर जाना जाता है, जो चंपारण के इतिहास का हिस्सा है, उसके पुनरुद्धार का कार्य आज से शुरु हो रहा है: PM
— PMO India (@PMOIndia) April 10, 2018
स्वच्छता का संबंध पानी से भी है। बेतिया को पीने के साफ पानी के लिए जूझना ना पड़े, इसके लिए अमृत योजना के तहत तकरीबन 100 करोड़ रुपए की लागत से वॉटर सप्लाई योजना का शिलान्यास किया है। इसका सीधा लाभ डेढ़ लाख से ज्यादा लोगों को मिलेगा: PM
— PMO India (@PMOIndia) April 10, 2018
घर या फैक्ट्री के गंदे पानी को गंगा में जाने से रोकने के लिए बिहार में अब तक 3 हजार करोड़ से ज्यादा के 11 प्रोजेक्ट की मंजूरी दी जा चुकी है। इस राशि से 1100 किलोमीटर से लंबी सीवेज लाइन बिछाने की योजना है: PM
— PMO India (@PMOIndia) April 10, 2018
गंगा तट के किनारे बने गांवों को प्राथमिकता के आधार पर खुले में शौच से मुक्त बनाया जा रहा है।
— PMO India (@PMOIndia) April 10, 2018
गंगा किनारे बसे गांवों में कचरे के प्रबंधन की योजनाएं लागू की जा रही हैं ताकि गांव का कचरा नदी में ना बहाया जाए। जल्द ही गंगा तट पूरी तरह खुले में शौच से मुक्त हो जाएगा: PM
स्वच्छ ईंधन पर जोर और उज्जवला योजना की सफलता की वजह से सिलेंडर की मांग भी बढ़ी है। चंपारण और आसपास के लोगों को गैस सिलेंडर की दिक्कत ना हो, इसके लिए मोतिहारी और सुगौली में LPG प्लांट लगाने के प्रोजेक्ट्स का आज शिलान्यास आज किया गया है: PM
— PMO India (@PMOIndia) April 10, 2018
आज लगभग 900 करोड़ रुपए के नेशनल हाईवे प्रोजेक्ट का शिलान्यास किया गया है। औरंगाबाद से चोरदहा का जो सेक्शन अभी 4 लेन का है, उसे 6 लेन बनाने का काम आज से शुरू हो रहा है। ये प्रोजेक्ट बिहार और झारखंड, दोनों राज्यों के लोगों को फायदा पहुंचा पहुंचाएगा: PM
— PMO India (@PMOIndia) April 10, 2018
चंपारण सत्याग्रह के सौ वर्ष के अवसर पर मुझे एक नई ट्रेन का शुभारंभ करने का भी अवसर मिला है। ये ट्रेन कटिहार से पुरानी दिल्ली तक चला करेगी। इसका नाम विशेष रूप से चंपारण हमसफर एक्सप्रेस रखा है। आधुनिक सुविधाओं से लैस ये ट्रेन, दिल्ली आने-जाने में आपके लिए बहुत मददगार साबित होगी: PM
— PMO India (@PMOIndia) April 10, 2018
आज मधेपुरा में इलेक्ट्रिक लोकोमोटिव फैक्ट्री के फेज वन का भी लोकार्पण किया गया है। ये फैक्ट्री दो कारणों से अहम है। एक तो ये मेक इन इंडिया का उत्तम उदाहरण है, और दूसरा, ये इस क्षेत्र में रोजगार का भी बड़ा माध्यम बन रही है: PM
— PMO India (@PMOIndia) April 10, 2018
एक और वजह है जिसकी वजह से मैं आपको इस प्रोजेक्ट के बारे में थोड़ा विस्तार से बताना चाहता हूं। इस प्रोजेक्ट को 2007 में मंजूरी दी गई थी। मंजूरी के बाद 8 साल तक इसकी फाइलों में पावर नहीं आ पाई। 3 साल पहले एनडीए सरकार ने इस पर काम शुरू करवाया और अब पहला फेज पूरा भी कर दिया है: PM
— PMO India (@PMOIndia) April 10, 2018
गांधी जी की इसी भावना को जीते हुए, सवा सौ करोड़ देशवासी मिशन मोड पर काम कर रहे हैं।
— PMO India (@PMOIndia) April 10, 2018
ये उनका स्वच्छाग्रह ही है कि 2014 में स्वच्छता का जो दायरा 40 प्रतिशत से भी कम था, वो अब बढ़कर 80 प्रतिशत से भी ज्यादा हो चुका है: PM
ये लोगों की इच्छाशक्ति ही है कि 4 अप्रैल, यानि पिछले एक हफ्ते में , जिस दौरान सत्याग्रह से स्वच्छाग्रह सप्ताह मनाया गया है, बिहार, यूपी, ओडिशा और जम्मू-कश्मीर में लगभग 26 लाख शौचालयों का निर्माण किया गया है: PM
— PMO India (@PMOIndia) April 10, 2018
स्वच्छ भारत अभियान ने देश की करोड़ों-करोड़ महिलाओं की जिंदगी जिस तरह बदली है, उससे आप भली-भांति परिचित हैं। एक शौचालय के निर्माण से महिला को सम्मान, सुरक्षा और स्वास्थ्य, तीनों मिल रहा है। मुझे बताया गया है कि अब तो बिहार में भी शौचालयों को ‘इज्जत घर’ कहकर बुलाया जाने लगा है: PM
— PMO India (@PMOIndia) April 10, 2018
गांधी जी ने यहां चंपारण में किसान, श्रमिक, शिक्षक, वकील, डॉक्टर-इंजीनियर सभी को एक ही पंक्ति में ला खड़ा किया था। स्वच्छाग्रही के नाते हमारा रोल भी वैसा ही होना चाहिए। स्वच्छता का ये संदेश समाज के हर व्यक्ति, हर तबके तक पहुंचे, ऐसी हमारी कोशिशें होनी चाहिए: PM
— PMO India (@PMOIndia) April 10, 2018