ਭਾਰਤ ਮਾਤਾ ਕੀ ਜੈ,
ਅੰਗਰਾਜ ਦਾਨਵੀਰ ਕਰਣ ਦੇ ਧਰਤੀ ਮਹਾਰਿਸ਼ੀ ਮੇਂਹੀਂ ਕੇ ਤਪਸਥਲੀ, ਭਗਵਾਨ ਵਾਸੁਪੂਜਯ ਕੇ ਪੰਚ ਕਲਿਆਣਕ ਭੂਮੀ, ਵਿਸ਼ਵ ਪ੍ਰਸਿੱਧ ਵਿਕ੍ਰਮਸ਼ਿਲਾ ਮਹਾਵਿਹਾਰ ਬਾਬਾ ਬੂੜ੍ਹਾਨਾਥ ਕੇ ਪਵਿੱਤਰ ਭੂਮੀ ਪੇ ਸਬ ਭਾਯ ਬਹਿਨ ਸਿਨੀ ਕੇ ਪ੍ਰਣਾਮ ਕਰੈ ਛਿਯੈ।।
(अंगराज दानवीर कर्ण के धरती महर्षि मेंहीं के तपस्थली, भगवान वासुपूज्य के पंच कल्याणक भूमी, विश्व प्रसिद्ध विक्रमशिला महाविहार बाबा बूढ़ानाथ के पवित्र भूमी पे सब भाय बहिन सिनि के प्रणाम करै छियै।।)
ਮੰਚ ‘ਤੇ ਵਿਰਾਜਮਾਨ ਰਾਜਪਾਲ, ਸ਼੍ਰੀਮਾਨ ਆਰਿਫ ਮੁਹੰਮਦ ਖਾਨ ਜੀ, ਬਿਹਾਰ ਦੇ ਲੋਕਪ੍ਰਿਯ ਅਤੇ ਬਿਹਾਰ ਦੇ ਵਿਕਾਸ ਲਈ ਸਮਰਪਿਤ ਸਾਡੇ ਲਾਡਲੇ ਮੁੱਖ ਮੰਤਰੀ, ਨੀਤੀਸ਼ ਕੁਮਾਰ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼ਿਵਰਾਜ ਸਿੰਘ ਚੌਹਾਨ ਜੀ, ਜੀਤਨ ਰਾਮ ਮਾਂਝੀ ਜੀ ,ਲਲਨ ਸਿੰਘ ਜੀ, ਗਿਰੀਰਾਜ ਸਿੰਘ ਜੀ, ਚਿਰਾਗ ਪਾਸਵਾਨ ਜੀ, ਰਾਜਮੰਤਰੀ ਸ਼੍ਰੀ ਰਾਮਨਾਥ ਠਾਕੁਰ ਜੀ, ਬਿਹਾਰ ਸਰਕਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੀ, ਵਿਜੈ ਸਿਨਹਾ ਜੀ, ਰਾਜ ਦੇ ਹੋਰ ਮੰਤਰੀ ਅਤੇ ਜਨਪ੍ਰਤੀਨਿਧੀਗਣ, ਮੌਜੂਦ ਮਹਾਨੁਭਾਵ ਅਤੇ ਬਿਹਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਅੱਜ ਸਾਡੇ ਨਾਲ ਦੇਸ਼ ਦੇ ਕੋਨੇ ਕੋਨੇ ਵਿੱਚ ਕਈ ਮੁੱਖ ਮੰਤਰੀ, ਕਈ ਮੰਤਰੀ ਅਤੇ ਕਰੋੜਾਂ–ਕਰੋੜਾਂ ਕਿਸਾਨ ਵੀ ਅੱਜ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਮਹਾਕੁੰਭ ਦੇ ਸਮੇਂ ਵਿੱਚ ਮੰਦਰਾਂਚਲ ਦੀ ਇਸ ਧਰਤੀ ‘ਤੇ ਆਉਣਾ ਆਪਣੇ ਆਪ ਵਿੱਚ ਵੱਡਾ ਸੁਭਾਗ ਹੈ। ਇਸ ਧਰਤੀ ਵਿੱਚ ਸ਼ਰਧਾ ਵੀ ਹੈ, ਵਿਰਾਸਤ ਵੀ ਹੈ ਅਤੇ ਵਿਕਸਿਤ ਭਾਰਤ ਦਾ ਸਮਰੱਥ ਵੀ ਹੈ। ਇਹ ਸ਼ਹੀਦ ਤਿਲਕਾ ਮਾਂਝੀ ਦੀ ਧਰਤੀ ਹੈ, ਇਹ ਸਿਲਕ ਸਿਟੀ ਵੀ ਹੈ। ਬਾਬਾ ਅਜਗੈਬੀਨਾਥ ਦੀ ਇਸ ਪਾਵਨ ਧਰਤੀ ਵਿੱਚ ਇਸ ਸਮੇਂ ਮਹਾਸ਼ਿਵਰਾਤ੍ਰੀ ਦੀਆਂ ਵੀ ਖੂਬ ਤਿਆਰੀਆਂ ਚੱਲ ਰਹੀਆਂ ਹਨ। ਅਜਿਹੇ ਪਵਿੱਤਰ ਸਮੇਂ ਵਿੱਚ ਮੈਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਇੱਕ ਹੋਰ ਕਿਸ਼ਤ ਦੇਸ਼ ਦੇ ਕਰੋੜਾ ਕਿਸਾਨਾਂ ਨੂੰ ਭੇਜਣ ਦਾ ਸੁਭਾਗ ਮਿਲਿਆ ਹੈ।
ਕਰੀਬ 22 ਹਜ਼ਾਰ ਕਰੋੜ ਰੁਪਏ ਇੱਕ ਕਲਿੱਕ ‘ਤੇ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪੁੱਜੇ ਹਨ। ਅਤੇ ਜਿਵੇਂ ਹੀ ਹੁਣੇ ਮੈਂ ਕਲਿੱਕ ਦਬਾਈ, ਮੈਂ ਦੇਖ ਰਿਹਾ ਸੀ ਇੱਥੇ ਵੀ ਜੋ ਰਾਜਾਂ ਦੇ ਦ੍ਰਿਸ਼ ਦਿੱਖ ਰਹੇ ਸਨ, ਇੱਥੇ ਵੀ ਕੁਝ ਲੋਕਾਂ ਦੀ ਤਰਫ਼ ਮੇਰੀ ਨਜ਼ਰ ਗਈ, ਉਹ ਫਟਾਫਟ ਆਪਣੇ ਮੋਬਾਇਲ ਦੇਖ ਰਹੇ ਸਨ, ਕਿ ਪੈਸਾ ਆਇਆ ਕਿ ਨਹੀਂ ਆਇਆ ਅਤੇ ਤੁਰੰਤ ਉਨ੍ਹਾਂ ਦੀ ਅੱਖਾਂ ਵਿੱਚ ਚਮਕ ਦਿਖਾਈ ਦਿੰਦੀ ਸੀ।
ਸਾਥੀਓ,
ਅੱਜ ਜੋ ਕਿਸਾਨ ਸਨਮਾਨ ਨਿਧੀ ਦਿੱਤੀ ਗਈ ਹੈ, ਇਸ ਵਿੱਚ ਬਿਹਾਰ ਦੇ ਵੀ 75 ਲੱਖ ਤੋਂ ਜ਼ਿਆਦਾ ਕਿਸਾਨ ਪਰਿਵਾਰ ਹਨ। ਬਿਹਾਰ ਦੇ ਕਿਸਾਨਾਂ ਦੇ ਖਾਤੇ ਵਿੱਚ ਅੱਜ ਸਿੱਧੇ ਕਰੀਬ 1600 ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਚੁੱਕੇ ਹਨ। ਮੈਂ ਬਿਹਾਰ ਅਤੇ ਦੇਸ਼ ਦੇ ਸਾਰੇ ਕਿਸਾਨ ਪਰਿਵਾਰਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਵਧਾਈ ਦਿੰਦਾ ਹਾਂ।
ਸਾਥੀਓ,
ਮੈਂ ਲਾਲ ਕਿਲੇ ਤੋਂ ਕਿਹਾ ਹੈ ਕਿ ਵਿਕਸਿਤ ਭਾਰਤ ਦੇ ਚਾਰ ਮਜ਼ਬੂਤ ਥੰਮ੍ਹ ਹਨ। ਇਹ ਥੰਮ੍ਹ ਹਨ- ਗ਼ਰੀਬ, ਸਾਡੇ ਅੰਨਦਾਤਾ ਕਿਸਾਨ, ਸਾਡੇ ਨੌਜਵਾਨ, ਸਾਡੇ ਯੁਵਾ ਅਤੇ ਸਾਡੇ ਦੇਸ਼ ਦੀ ਨਾਰੀਸ਼ਕਤੀ। ਐੱਨਡੀਏ ਸਰਕਾਰ ਚਾਹੇ ਕੇਂਦਰ ਵਿੱਚ ਹੋਵੇ, ਜਾਂ ਫਿਰ ਇੱਥੇ ਨੀਤੀਸ਼ ਜੀ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਹੋਵੇ, ਕਿਸਾਨ ਕਲਿਆਨ ਸਾਡੀ ਪ੍ਰਾਥਮਿਕਤਾ ਵਿੱਚ ਹੈ। ਬੀਤੇ ਦਹਾਕੇ ਵਿੱਚ ਅਸੀਂ ਕਿਸਾਨਾਂ ਦੀਆਂ ਹਰ ਸਮੱਸਿਆ ਦੇ ਸਮਾਧਾਨ ਲਈ ਪੂਰੀ ਸ਼ਕਤੀ ਨਾਲ ਕੰਮ ਕੀਤਾ ਹੈ ।
ਕਿਸਾਨ ਨੂੰ ਖੇਤੀ ਲਈ ਚੰਗੇ ਬੀਜ ਚਾਹੀਦੇ ਹਨ, ਲੋੜੀਂਦੀ ਅਤੇ ਸਸਤੀ ਖਾਦ ਚਾਹੀਦੀ ਹੈ, ਕਿਸਾਨਾਂ ਨੂੰ ਸਿੰਚਾਈ ਦੀ ਸੁਵਿਧਾ ਚਾਹੀਦੀ ਹੈ, ਪਸ਼ੂਆਂ ਦਾ ਰੋਗ ਤੋਂ ਬਚਾਅ ਚਾਹੀਦਾ ਹੈ ਅਤੇ ਆਪਦਾ ਦੇ ਸਮੇਂ ਨੁਕਸਾਨ ਤੋਂ ਸੁਰੱਖਿਆ ਚਾਹੀਦੀ ਹੈ। ਪਹਿਲਾਂ ਇਨ੍ਹਾਂ ਸਾਰੇ ਪਹਿਲੂਆਂ ਨੂੰ ਲੈ ਕੇ ਕਿਸਾਨ ਸੰਕਟ ਨਾਲ ਘਿਰਿਆ ਰਹਿੰਦਾ ਸੀ। ਜੋ ਲੋਕ ਪਸ਼ੂਆਂ ਦਾ ਚਾਰਾ ਖਾ ਸਕਦੇ ਹਨ ਉਹ ਇਨ੍ਹਾਂ ਸਥਿਤੀਆਂ ਨੂੰ ਕਦੇ ਵੀ ਨਹੀਂ ਬਦਲ ਸਕਦੇ। NDA ਸਰਕਾਰ ਨੇ ਇਸ ਸਥਿਤੀ ਨੂੰ ਬਦਲਿਆ ਹੈ।
ਬੀਤੇ ਵਰ੍ਹਿਆਂ ਵਿੱਚ ਅਸੀਂ ਸੈਕੜਿਆਂ ਆਧੁਨਿਕ ਕਿਸਮਾਂ ਦੇ ਬੀਜ ਕਿਸਾਨਾਂ ਨੂੰ ਦਿੱਤੇ। ਪਹਿਲਾਂ ਯੂਰੀਆ ਲਈ ਕਿਸਾਨ ਲਾਠੀ ਖਾਂਦਾ ਸੀ ਅਤੇ ਯੂਰੀਆ ਦੀ ਕਾਲਾਬਜ਼ਾਰੀ ਹੁੰਦੀ ਸੀ। ਅੱਜ ਦੇਖੋ, ਕਿਸਾਨਾਂ ਨੂੰ ਲੋੜੀਂਦੀ ਖਾਦ ਮਿਲਦੀ ਹੈ। ਅਸੀਂ ਤਾਂ ਕੋਰੋਨਾ ਦੇ ਮਹਾਸੰਕਟ ਵਿੱਚ ਵੀ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਹੋਣ ਦਿੱਤੀ। ਤੁਸੀ ਕਲਪਨਾ ਕਰ ਸਕਦੇ ਹੋ ਕਿ ਜੇਕਰ NDA ਸਰਕਾਰ ਨਾ ਹੁੰਦੀ, ਕੀ ਹੁੰਦਾ।
ਸਾਥੀਓ,
ਜੇਕਰ NDA ਸਰਕਾਰ ਨਾ ਹੁੰਦੀ ਤਾਂ, ਅੱਜ ਵੀ ਸਾਡੇ ਕਿਸਾਨ ਭਾਈ ਭੈਣਾਂ ਨੂੰ ਖਾਦ ਲਈ ਲਾਠੀਆਂ ਖਾਣੀਆਂ ਪੈਂਦੀਆਂ। ਅੱਜ ਵੀ ਬਰੌਨੀ ਖਾਦ ਕਾਰਖਾਨਾ ਬੰਦ ਪਿਆ ਹੁੰਦਾ। ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਖਾਦ ਦੀ ਬੋਰੀ, ਜੋ 3 ਹਜ਼ਾਰ ਰੁਪਏ ਦੀ ਮਿਲ ਰਹੀ ਹੈ, ਉਹ ਅੱਜ ਅਸੀਂ ਕਿਸਾਨਾਂ ਨੂੰ 300 ਰੁਪਏ ਤੋਂ ਵੀ ਘੱਟ ਵਿੱਚ ਦਿੰਦੇ ਹਾਂ। NDA ਸਰਕਾਰ ਨਾ ਹੁੰਦੀ ਤਾਂ ਯੂਰੀਆ ਦੀ ਇੱਕ ਬੋਰੀ ਵੀ ਤੁਹਾਨੂੰ 3 ਹਜ਼ਾਰ ਰੁਪਏ ਦੀ ਮਿਲਦੀ।
ਸਾਡੀ ਸਰਕਾਰ ਕਿਸਾਨਾਂ ਬਾਰੇ ਸੋਚਦੀ ਹੈ, ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ, ਇਸ ਲਈ ਯੂਰੀਆ ਅਤੇ DAP ਦਾ ਜੋ ਪੈਸਾ ਕਿਸਾਨਾਂ ਨੂੰ ਖਰਚ ਕਰਨਾ ਸੀ, ਉਹ ਕੇਂਦਰ ਸਰਕਾਰ ਖੁਦ ਖਰਚ ਕਰ ਰਹੀ ਹੈ। ਬੀਤੇ 10 ਸਾਲ ਵਿੱਚ ਕਰੀਬ 12 ਲੱਖ ਕਰੋੜ ਰੁਪਏ, ਜੋ ਖਾਦ ਖਰੀਦਣ ਲਈ ਤੁਹਾਡੀ ਜੇਬ ਤੋਂ ਜਾਣੇ ਸਨ, ਉਹ ਬੱਚ ਗਏ, ਉਹ ਕੇਂਦਰ ਸਰਕਾਰ ਨੇ ਬਜਟ ਵਿੱਚੋਂ ਦਿੱਤੇ ਹਨ। ਯਾਨੀ, ਇੰਨਾ ਸਾਰਾ ਪੈਸਾ, 12 ਲੱਖ ਕਰੋੜ ਰੁਪਏ ਦੇਸ਼ ਦੇ ਕਰੋੜਾਂ ਕਿਸਾਨਾਂ ਦੀ ਜੇਬ ਵਿੱਚ ਬਚਿਆ ਹੈ। |
---|
ਸਾਥੀਓ,
NDA ਸਰਕਾਰ ਨਾ ਹੁੰਦੀ, ਤਾਂ ਤੁਹਾਨੂੰ ਪੀਐੱਮ ਕਿਸਾਨ ਸਨਮਾਨ ਨਿਧੀ, ਇਹ ਵੀ ਨਹੀਂ ਮਿਲਦੀ। ਇਸ ਯੋਜਨਾ ਨੂੰ ਸ਼ੁਰੂ ਹੋਏ ਹੁਣ ਕਰੀਬ 6 ਸਾਲ ਹੋਏ ਹਨ। ਹੁਣ ਤੱਕ ਲਗਭਗ 3 ਲੱਖ 70 ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਚੁੱਕੇ ਹਨ। ਵਿਚਕਾਰ ਕੋਈ ਵਿਚੌਲਾ ਨਹੀਂ, ਕੋਈ ਕਟ ਕੀ ਕੰਪਨੀ ਨਹੀਂ, ਇੱਕ ਰੁਪਇਆ ਦਿੱਲੀ ਤੋਂ ਨਿਕਲੇ 100 ਪੈਸੇ ਸਿੱਧਾ ਪਹੁੰਚਦਾ ਹੈ। ਇਹ ਤੁਹਾਡੇ ਜਿਹੇ ਛੋਟੇ ਕਿਸਾਨ ਹਨ, ਜਿਨ੍ਹਾਂ ਨੂੰ ਪਹਿਲਾਂ ਸਰਕਾਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ ਸੀ। ਛੋਟੇ ਕਿਸਾਨਾਂ ਦਾ ਹਕ ਵੀ ਵਿਚੌਲੇ ਹੜਪ ਕਰ ਲੈਂਦੇ ਸਨ। ਲੇਕਿਨ ਇਹ ਮੋਦੀ ਹੈ, ਇਹ ਨਿਤੀਸ਼ ਜੀ ਹਨ, ਜੋ ਕਿਸਾਨਾਂ ਦੇ ਹੱਕ ਦਾ ਕਿਸੇ ਨੂੰ ਨਹੀਂ ਖਾਣ ਦੇਣਗੇ। ਜਦੋਂ ਇਹ ਕਾਂਗਰਸ ਵਾਲੇ, ਜੰਗਲਰਾਜ ਵਾਲੀ ਸਰਕਾਰ ਵਿੱਚ ਸਨ, ਤਾਂ ਇਨ੍ਹਾਂ ਲੋਕਾਂ ਨੇ ਖੇਤੀ ਦਾ ਕੁੱਲ ਜਿੰਨਾ ਬਜਟ ਰੱਖਿਆ ਸੀ, ਉਸ ਤੋਂ ਕਈ ਗੁਣਾ ਜ਼ਿਆਦਾ ਪੈਸਾ ਤਾਂ ਅਸੀਂ ਸਿੱਧਾ ਤੁਸੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਚੁੱਕੇ ਹਾਂ। ਇਹ ਕੰਮ ਕੋਈ ਭ੍ਰਿਸ਼ਟਾਚਾਰੀ ਨਹੀਂ ਕਰ ਸਕਦਾ ਹੈ। ਇਹ ਕੰਮ ਉਹੀ ਸਰਕਾਰ ਕਰ ਸਕਦੀ ਹੈ, ਜੋ ਕਿਸਾਨ ਭਲਾਈ ਦੇ ਲਈ ਸਮਰਪਿਤ ਹੈ।
ਸਾਥੀਓ,
ਕਾਂਗਰਸ ਹੋਵੇ, ਜੰਗਲਰਾਜ ਵਾਲੇ ਹੋਣ, ਇਨ੍ਹਾਂ ਦੇ ਲਈ ਤੁਹਾਨੂੰ ਕਿਸਾਨਾਂ ਦੀ ਤਕਲੀਫ ਵੀ ਕੋਈ ਮਾਇਨੇ ਨਹੀਂ ਰੱਖਦੀ। ਪਹਿਲਾਂ ਜਦੋਂ ਹੜ੍ਹ ਆਉਂਦਾ ਸੀ, ਸੁੱਕਾ ਪੈਂਦਾ ਸੀ, ਓਲਾ ਪੈਂਦਾ ਸੀ, ਤਾਂ ਇਹ ਲੋਕ ਕਿਸਾਨਾਂ ਨੂੰ ਆਪਣੇ ਹਾਲ ‘ਤੇ ਛੱਡ ਦਿੰਦੇ ਸੀ। 2014 ਵਿੱਚ ਜਦੋਂ ਤੁਸੀਂ NDA ਨੂੰ ਅਸ਼ੀਰਵਾਦ ਦਿੱਤਾ, ਤਾਂ ਮੈਂ ਕਿਹਾ, ਇਵੇਂ ਨਹੀਂ ਚਲੇਗਾ। NDA ਸਰਕਾਰ ਨੇ ਪੀਐੱਮ ਫਸਲ ਬੀਮਾ ਯੋਜਨਾ ਬਣਾਈ। ਇਸ ਯੋਜਨਾ ਦੇ ਤਹਿਤ ਪੌਨੇ 2 ਲੱਖ ਕਰੋੜ ਰੁਪਏ ਦਾ ਕਲੇਮ ਕਿਸਾਨਾਂ ਨੂੰ ਆਫਤ ਦੇ ਸਮੇਂ ਮਿਲ ਚੁੱਕਿਆ ਹੈ।
ਸਾਥੀਓ,
ਜੋ ਭੂਮਿਹੀਨ ਹਨ, ਜੋ ਛੋਟੇ ਕਿਸਾਨ ਹਨ, ਉਨ੍ਹਾਂ ਦੀ ਆਮਦਨ ਨੂੰ ਵਧਾਉਣ ਵਿੱਚ NDA ਸਰਕਾਰ ਪਸ਼ੂਪਾਲਨ ਨੂੰ ਹੁਲਾਰਾ ਦੇ ਰਹੀ ਹੈ। ਪਸ਼ੂਪਾਲਨ, ਪਿੰਡ ਵਿੱਚ ਸਾਡੀਆਂ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਵਿੱਚ ਵੀ ਬਹੁਤ ਕੰਮ ਆ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਕਰੀਬ ਸਵਾ ਕਰੋੜ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚ ਬਿਹਾਰ ਦੀਆਂ ਵੀ ਹਜ਼ਾਰਾਂ ਜੀਵਿਕਾ ਦੀਦੀਆਂ ਸ਼ਾਮਲ ਹਨ। ਬੀਤੇ ਦਹਾਕੇ ਵਿੱਚ ਭਾਰਤ ਵਿੱਚ ਦੁੱਧ ਉਤਪਾਦਨ, 14 ਕਰੋੜ ਟਨ ਤੋਂ ਵਧ ਕੇ, ਇਹ ਯਾਦ ਰੱਖੋ, 10 ਵਰ੍ਹਿਆਂ ਵਿੱਚ 14 ਕਰੋੜ ਟਨ ਦੁੱਧ ਉਤਪਾਦਨ ਤੋਂ ਵਧ ਕੇ 24 ਕਰੋੜ ਟਨ ਦੁੱਧ ਉਤਪਾਦਨ ਹੋ ਰਿਹਾ ਹੈ। ਯਾਨੀ ਭਾਰਤ ਨੇ ਦੁਨੀਆ ਦੇ ਨੰਬਰ ਵਨ ਦੁੱਧ ਉਤਪਾਦਕ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਹੋਰ ਸਸ਼ਕਤ ਕੀਤਾ ਹੈ। ਇਸ ਵਿੱਚ ਬਿਹਾਰ ਦੀ ਵੀ ਬਹੁਤ ਵੱਡੀ ਭਾਗੀਦਾਰੀ ਰਹੀ ਹੈ। ਅੱਜ ਬਿਹਾਰ ਵਿੱਚ ਸਹਿਕਾਰੀ ਦੁੱਧ ਸੰਘ, ਪ੍ਰਤੀ ਦਿਨ 30 ਲੱਖ ਲੀਟਰ ਦੁੱਧ ਖਰੀਦਦਾ ਹੈ। ਇਸ ਦੇ ਕਾਰਨ ਹਰ ਸਾਲ, ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਬਿਹਾਰ ਦੇ ਪਸ਼ੂਪਾਲਕਾਂ, ਸਾਡੀਆਂ ਮਾਤਾਵਾਂ-ਭੈਣਾਂ ਦੇ ਖਾਤਿਆਂ ਵਿੱਚ ਪਹੁੰਚ ਰਹੇ ਹਨ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਦੇ ਸਾਡੇ ਯਤਨਾਂ ਨੂੰ ਰਾਜੀਵ ਰੰਜਨ ਜੀ, ਸਾਡੇ ਲਲਨ ਸਿੰਘ ਜੀ ਬਹੁਤ ਹੀ ਕੁਸ਼ਲਤਾ ਦੇ ਨਾਲ ਅੱਗੇ ਵਧਾ ਰਹੇ ਹਨ। ਇਨ੍ਹਾਂ ਦੇ ਯਤਨਾਂ ਨਾਲ ਇੱਥੇ ਬਿਹਾਰ ਵਿੱਚ, ਦੋ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਹੋ ਰਹੇ ਹਨ। ਮੋਤੀਹਾਰੀ ਦਾ ਸੈਂਟਰ ਆਫ ਐਕਸੀਲੈਂਸ, ਬਿਹਤਰੀਨ ਦੇਸੀ ਨਸਲ ਦੀਆਂ ਗਾਵਾਂ ਦੇ ਵਿਕਾਸ ਵਿੱਚ ਮਦਦ ਕਰੇਗਾ। ਦੂਸਰਾ, ਬਰੌਨੀ ਦਾ ਮਿਲਕ ਪਲਾਂਟ ਹੈ। ਇਸ ਨਾਲ ਖੇਤਰ ਦੇ 3 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ, ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।
ਸਾਥੀਓ,
ਸਾਡੇ ਜੋ ਨਾਵਿਕ ਸਾਥੀ ਹਨ, ਜੋ ਮਛੇਰੇ ਸਾਥੀ ਹਨ, ਇਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਕੋਈ ਫਾਇਦਾ ਨਹੀਂ ਦਿੱਤਾ। ਅਸੀਂ ਪਹਿਲੀ ਵਾਰ ਮੱਛੀ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਹੈ। ਅਜਿਹੇ ਹੀ ਯਤਨਾਂ ਨਾਲ ਅੱਜ ਮੱਛੀ ਉਤਪਾਦਨ ਵਿੱਚ ਬਿਹਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਅਤੇ ਹੁਣ ਜਿਵੇਂ ਮੁੱਖ ਮੰਤਰੀ ਜੀ ਨੇ ਦੱਸਿਆ, ਪਹਿਲਾਂ ਮੱਛੀ ਅਸੀਂ ਬਾਹਰ ਤੋਂ ਲਿਆਉਂਦੇ ਸੀ ਅਤੇ ਅੱਜ ਮੱਛੀ ਵਿੱਚ ਬਿਹਾਰ ਆਤਮਨਿਰਭਰ ਬਣ ਗਿਆ ਹੈ। ਅਤੇ ਮੈਨੂੰ ਯਾਦ ਹੈ, 2014 ਤੋਂ ਪਹਿਲਾਂ 2013 ਵਿੱਚ ਜਦੋਂ ਮੈਂ ਚੋਣ ਅਭਿਯਾਨ ਦੇ ਲਈ ਆਇਆ ਸੀ, ਤਦ ਮੈਂ ਕਿਹਾ ਸੀ ਕਿ ਮੈਨੂੰ ਹੈਰਾਨੀ ਹੋ ਰਹੀ ਹੈ, ਕਿ ਬਿਹਾਰ ਵਿੱਚ ਇੰਨਾ ਪਾਣੀ ਹੈ, ਮੱਛੀ ਅਸੀਂ ਬਾਹਰ ਤੋਂ ਕਿਉਂ ਲਿਆਉਂਦੇ ਹਾਂ। ਅੱਜ ਮੈਨੂੰ ਸੰਤੋਸ਼ ਹੈ ਕਿ ਬਿਹਾਰ ਦੇ ਲੋਕਾਂ ਦੀ ਮੱਛੀ ਦੀ ਜ਼ਰੂਰਤ, ਬਿਹਾਰ ਵਿੱਚ ਹੀ ਪੂਰੀ ਹੋ ਰਹੀ ਹੈ। 10 ਸਾਲ ਪਹਿਲਾਂ ਬਿਹਾਰ ਮੱਛੀ ਉਤਪਾਦਨ ਵਿੱਚ ਦੇਸ਼ ਦੇ 10 ਰਾਜਾਂ ਵਿੱਚੋਂ ਇੱਕ ਸੀ। ਅੱਜ ਬਿਹਾਰ, ਦੇਸ਼ ਦੇ ਟੌਪ-5 ਵੱਡੇ ਮੱਛੀ ਉਤਪਾਦਕ ਰਾਜਾਂ ਵਿੱਚੋਂ ਇੱਕ ਬਣ ਚੁੱਕਿਆ ਹੈ। ਫਿਸ਼ਰੀਜ਼ ਸੈਕਟਰ ‘ਤੇ ਸਾਡੇ ਫੋਕਸ ਦਾ ਬਹੁਤ ਵੱਡਾ ਫਾਇਦਾ ਸਾਡੇ ਛੋਟੇ ਕਿਸਾਨਾਂ ਨੂੰ ਹੋਇਆ ਹੈ, ਮਛੇਰੇ ਸਾਥੀਆਂ ਨੂੰ ਹੋਇਆ ਹੈ। ਭਾਗਲਪੁਰ ਦੀ ਪਹਿਚਾਣ ਤਾਂ ਗੰਗਾ ਜੀ ਵਿੱਚ ਰਹਿਣ ਵਾਲੀ ਡੌਲਫਿਨ ਨਾਲ ਵੀ ਹੁੰਦੀ ਰਹੀ ਹੈ। ਇਹ ਨਮਾਮਿ ਗੰਗੇ ਅਭਿਯਾਨ ਦੀ ਵੀ ਬਹੁਤ ਵੱਡੀ ਸਫਲਤਾ ਹੈ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਸਰਕਾਰ ਦੇ ਯਤਨਾਂ ਨਾਲ ਭਾਰਤ ਦਾ ਖੇਤੀਬਾੜੀ ਨਿਰਯਾਤ ਬਹੁਤ ਵੱਧ ਵਧਿਆ ਹੈ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਜ਼ਿਆਦਾ ਕੀਮਤ ਮਿਲਣ ਲਗੀ ਹੈ। ਕਈ ਖੇਤੀਬਾੜੀ ਉਤਪਾਦ ਅਜਿਹੇ ਹਨ, ਜਿਨ੍ਹਾਂ ਦਾ ਪਹਿਲੀ ਵਾਰ ਨਿਰਯਾਤ ਸ਼ੁਰੂ ਹੋਇਆ ਹੈ, ਐਕਸਪੋਰਟ ਹੋ ਰਿਹਾ ਹੈ। ਹੁਣ ਵਾਰੀ ਬਿਹਾਰ ਦੇ ਮਖਾਨਾ ਦੀ ਹੈ। ਮਖਾਨਾ ਅੱਜ ਦੇਸ਼ ਦੇ ਸ਼ਹਿਰਾਂ ਵਿੱਚ ਸਵੇਰੇ ਦੇ ਨਾਸ਼ਤੇ ਦਾ ਪ੍ਰਮੁੱਖ ਅੰਗ ਹੋ ਚੁੱਕਿਆ ਹੈ। ਮੈਂ ਵੀ 365 ਦਿਨ ਵਿੱਚੋਂ 300 ਦਿਨ ਤਾਂ ਅਜਿਹੇ ਹੋਣਗੇ, ਕਿ ਮੈਂ ਮਖਾਨਾ ਜ਼ਰੂਰ ਖਾਂਦਾ ਹਾਂ। ਇਹ ਇੱਕ ਸੁਪਰਫੂਡ ਹੈ, ਜਿਸ ਨੂੰ ਹੁਣ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚਾਉਣਾ ਹੈ। ਇਸ ਲਈ, ਇਸ ਵਰ੍ਹੇ ਦੇ ਬਜਟ ਵਿੱਚ ਮਖਾਨਾ ਕਿਸਾਨਾਂ ਦੇ ਲਈ ਮਖਾਨਾ ਬੋਰਡ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਮਖਾਨਾ ਬੋਰਡ, ਮਖਾਨਾ ਉਤਪਾਦਨ, ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ, ਅਤੇ ਮਾਰਕੀਟਿੰਗ ਅਜਿਹੇ ਹਰ ਪਹਿਲੂ ਵਿੱਚ ਬਿਹਾਰ ਦੇ ਮੇਰੇ ਕਿਸਾਨਾਂ ਦੀ ਮਦਦ ਕਰੇਗਾ।
ਸਾਥੀਓ,
ਬਜਟ ਵਿੱਚ ਬਿਹਾਰ ਦੇ ਕਿਸਾਨਾਂ ਅਤੇ ਨੌਜਵਾਨਾਂ ਦੇ ਲਈ ਇੱਕ ਹੋਰ ਵੱਡਾ ਐਲਾਨ ਵੀ ਕੀਤਾ ਗਿਆ ਹੈ। ਪੂਰਬੀ ਭਾਰਤ ਵਿੱਚ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਨੂੰ ਹੁਲਾਰਾ ਦੇਣ ਦੇ ਲਈ ਬਿਹਾਰ ਇੱਕ ਵੱਡੇ ਕੇਂਦਰ ਦੇ ਰੂਪ ਵਿੱਚ ਉਭਰਨ ਵਾਲਾ ਹੈ। ਬਿਹਾਰ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਫੂਡ ਟੈਕਨੋਲੋਜੀ ਐਂਡ ਐਂਟਰਪ੍ਰਨਯੋਰਸ਼ਿਪ ਦੀ ਸਥਾਪਨਾ ਕੀਤੀ ਜਾਵੇਗੀ। ਇੱਥੇ ਬਿਹਾਰ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਤਿੰਨ ਨਵੇਂ ਸੈਂਟਰ ਆਫ ਐਕਸੀਲੈਂਸ ਵੀ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਇੱਕ ਸਾਡੇ ਭਾਗਲਪੁਰ ਵਿੱਚ ਹੀ ਸਥਾਪਿਤ ਹੋਵੇਗਾ। ਇਹ ਸੈਂਟਰ, ਅੰਬ ਦੀ ਜਰਦਾਲੂ ਕਿਸਮ ‘ਤੇ ਫੋਕਸ ਕਰੇਗਾ। ਦੋ ਹੋਰ ਕੇਂਦਰ, ਮੁੰਗੇਰ ਅਤੇ ਬਕਸਰ ਵਿੱਚ ਬਣਾਏ ਜਾਣਗੇ। ਜੋ ਟਮਾਟਰ, ਪਿਆਜ ਅਤੇ ਆਲੂ ਕਿਸਾਨਾਂ ਨੂੰ ਮਦਦ ਦੇਣਗੇ। ਯਾਨੀ ਕਿਸਾਨ ਹਿਤ ਦੇ ਫੈਸਲੇ ਲੈਣ ਵਿੱਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਸਾਥੀਓ,
ਅੱਜ ਭਾਰਤ, ਕੱਪੜੇ ਦਾ ਵੀ ਬਹੁਤ ਵੱਡਾ ਨਿਰਯਾਤਕ ਬਣ ਰਿਹਾ ਹੈ। ਦੇਸ਼ ਵਿੱਚ ਕੱਪੜਾ ਉਦਯੋਗ ਨੂੰ ਬਲ ਦੇਣ ਦੇ ਲਈ ਅਨੇਕ ਕਦਮ ਉਠਾਏ ਜਾ ਰਹੇ ਹਨ। ਭਾਗਲਪੁਰ ਵਿੱਚ ਤਾਂ ਕਿਹਾ ਜਾਂਦਾ ਹੈ ਕਿ ਇੱਥੇ ਰੁੱਖ ਵੀ ਸੋਨਾ ਉਗਲਦੇ ਹਨ। ਭਾਗਲਪੁਰੀ ਸਿਲਕ, ਟਸਰ ਸਿਲਕ, ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਹੈ। ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਵੀ ਟਸਰ ਸਿਲਕ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ। ਕੇਂਦਰ ਸਰਕਾਰ, ਰੇਸ਼ਮ ਉਦਯੋਗ ਨੂੰ ਹੁਲਾਰਾ ਦੇਣ ਦੇ ਲਈ, ਫੈਬ੍ਰਿਕ ਅਤੇ ਯਾਰਨ ਡੂਇੰਗ ਯੂਨਿਟ, ਫੈਬ੍ਰਿਕ ਪ੍ਰਿੰਟਿਗ ਯੂਨਿਟ, ਫੈਬ੍ਰਿਕ ਪ੍ਰੋਸੈੱਸਿੰਗ ਯੂਨਿਟ, ਅਜਿਹੇ ਇਨਫ੍ਰਾਸਟ੍ਰਕਚਰ ਨਿਰਮਾਣ ‘ਤੇ ਬਹੁਤ ਜ਼ੋਰ ਦੇ ਰਹੀ ਹੈ। ਇਸ ਨਾਲ ਭਾਗਲਪੁਰ ਦੇ ਬੁਣਕਰ ਸਾਥੀਆਂ ਨੂੰ ਆਧੁਨਿਕ ਸੁਵਿਧਾਵਾਂ ਮਿਲਣਗੀਆਂ ਅਤੇ ਉਨ੍ਹਾਂ ਦੇ ਉਤਪਾਦ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਪਾਉਣਗੇ।
ਸਾਥੀਓ,
ਬਿਹਾਰ ਦੀ ਇੱਕ ਹੋਰ ਬਹੁਤ ਵੱਡੀ ਸਮੱਸਿਆ ਦਾ ਸਮਾਧਾਨ NDA ਸਰਕਾਰ ਕਰ ਰਹੀ ਹੈ। ਨਦੀਆਂ ‘ਤੇ ਲੋੜੀਂਦਾ ਪੁਲ ਨਾ ਹੋਣ ਦੇ ਕਾਰਨ ਬਿਹਾਰ ਨੂੰ ਅਨੇਕ ਸਮੱਸਿਆਵਾਂ ਹੁੰਦੀਆਂ ਹਨ। ਤੁਹਾਨੂੰ ਆਉਣ-ਜਾਣ ਵਿੱਚ ਦਿੱਕਤ ਨਾ ਹੋਵੇ, ਇਸ ਦੇ ਲਈ ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਾਂ, ਕਈ ਪੁਲ ਬਣਵਾ ਰਹੇ ਹਾਂ। ਇੱਥੇ ਗੰਗਾ ਜੀ ‘ਤੇ ਚਾਰ ਲੇਨ ਦੇ ਪੁਲ ਦੇ ਨਿਰਮਾਣ ਦਾ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ‘ਤੇ 1100 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਰਹੇ ਹਨ।
ਸਾਥੀਓ,
ਬਿਹਾਰ ਵਿੱਚ ਹੜ੍ਹ ਤੋਂ ਵੀ ਬਹੁਤ ਨੁਕਸਾਨ ਹੁੰਦਾ ਹੈ। ਇਸ ਦੇ ਲਈ ਵੀ ਸਾਡੀ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਸਵੀਕ੍ਰਿਤ ਕੀਤੇ ਹਨ। ਇਸ ਵਰ੍ਹੇ ਦੇ ਬਜਟ ਵਿੱਚ ਤਾਂ ਪੱਛਮੀ ਕੋਸ਼ੀ ਨਹਿਰ ਈਆਰਐੱਮ ਪ੍ਰੋਜੈਕਟ ਦੇ ਲਈ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਮਿਥਿਲਾਂਚਲ ਖੇਤਰ ਵਿੱਚ 50 ਹਜ਼ਾਰ ਹੈਕਟੇਅਰ ਭੂਮੀ ਸਿੰਚਾਈ ਦੇ ਦਾਇਰੇ ਵਿੱਚ ਆਵੇਗੀ। ਇਸ ਨਾਲ ਲੱਖਾਂ ਕਿਸਾਨ ਪਰਿਵਾਰਾਂ ਨੂੰ ਲਾਭ ਹੋਵੇਗਾ।
ਸਾਥੀਓ,
NDA ਸਰਕਾਰ, ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਅਲੱਗ-ਅਲੱਗ ਪੱਧਰ ‘ਤੇ ਕੰਮ ਕਰ ਰਹੀ ਹੈ। ਭਾਰਤ ਵਿੱਚ ਉਤਪਾਦਨ ਵਧੇ, ਦਾਲਾਂ ਅਤੇ ਤੇਲ ਬੀਜਾਂ ਵਿੱਚ ਅਸੀਂ ਆਤਮਨਿਰਭਰ ਹੋਈਏ, ਇੱਥੇ ਜ਼ਿਆਦਾ ਤੋਂ ਜ਼ਿਆਦਾ ਫੂਡ ਪ੍ਰੋਸੈੱਸਿੰਗ ਉਦਯੋਗ ਲਗਾਉਣ, ਅਤੇ ਸਾਡੇ ਕਿਸਾਨਾਂ ਦੇ ਉਤਪਾਦ ਦੁਨੀਆ ਭਰ ਤੱਕ ਪਹੁੰਚਣ, ਇਸ ਦੇ ਲਈ ਸਰਕਾਰ ਇੱਕ ਦੇ ਬਾਅਦ ਇੱਕ ਨਵੇਂ ਕਦਮ ਉਠਾ ਰਹੀ ਹੈ। ਮੇਰਾ ਤਾਂ ਸੁਪਨਾ ਹੈ ਕਿ ਦੁਨੀਆ ਦੀ ਹਰ ਰਸੋਈ ਵਿੱਚ ਭਾਰਤ ਦੇ ਕਿਸਾਨ ਦਾ ਉਗਾਇਆ ਕੋਈ ਨਾ ਕੋਈ ਉਤਪਾਦ ਹੋਣਾ ਹੀ ਚਾਹੀਦਾ ਹੈ। ਇਸ ਵਰ੍ਹੇ ਦੇ ਬਜਟ ਨੇ ਵੀ ਇਸੇ ਵਿਜ਼ਨ ਨੂੰ ਅੱਗੇ ਵਧਾਇਆ ਹੈ। ਬਜਟ ਵਿੱਚ ਇੱਕ ਬਹੁਤ ਹੀ ਵੱਡੀ ਪੀਐੱਮ ਧਨ ਧਾਨਯ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਦੇਸ਼ ਦੇ 100 ਅਜਿਹੇ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਜਾਵੇਗੀ, ਜਿੱਥੇ ਸਭ ਤੋਂ ਘੱਟ ਫਸਲ ਉਤਪਾਦਨ ਹੁੰਦੀ ਹੈ। ਫਿਰ ਅਜਿਹੇ ਜ਼ਿਲ੍ਹਿਆਂ ਵਿੱਚ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਵਿਸ਼ੇਸ਼ ਅਭਿਯਾਨ ਚਲਾਇਆ ਜਾਵੇਗਾ। ਦਾਲਾਂ ਵਿੱਚ ਆਤਮਨਿਰਭਰਤਾ ਦੇ ਲਈ ਵੀ ਮਿਸ਼ਨ ਮੋਡ ‘ਤੇ ਕੰਮ ਕੀਤਾ ਜਾਵੇਗਾ। ਕਿਸਾਨ ਜ਼ਿਆਦਾ ਤੋਂ ਜ਼ਿਆਦਾ ਦਾਲਾਂ ਉਗਾਉਣ, ਇਸ ਦੇ ਲਈ ਕਿਸਾਨਾਂ ਨੂੰ ਪ੍ਰੋਤਸਾਹਨ ਮਿਲੇਗਾ। ਦਾਲਾਂ ਦੀ MSP ‘ਤੇ ਖਰੀਦ ਨੂੰ ਹੋਰ ਅਧਿਕ ਵਧਾਇਆ ਜਾਵੇਗਾ।
ਸਾਥੀਓ,
ਅੱਜ ਦਾ ਦਿਨ, ਇੱਕ ਹੋਰ ਵਜ੍ਹਾ ਨਾਲ ਬਹੁਤ ਖਾਸ ਹੈ। ਸਾਡੀ ਸਰਕਾਰ ਨੇ ਦੇਸ਼ ਵਿੱਚ 10 ਹਜ਼ਾਰ FPO’s- ਕਿਸਾਨ ਉਤਪਾਦਕ ਸੰਘ ਬਣਾਉਣ ਦਾ ਵੱਡਾ ਲਕਸ਼ ਰੱਖਿਆ ਸੀ। ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਦੇਸ਼ ਨੇ ਇਸ ਲਕਸ਼ ਨੂੰ ਪ੍ਰਾਪਤ ਕਰ ਲਿਆ ਹੈ। ਅੱਜ ਬਿਹਾਰ ਦੀ ਭੂਮੀ 10 ਹਜ਼ਾਰਵੇਂ FPO ਦੇ ਨਿਰਮਾਣ ਦੀ ਗਵਾਹ ਬਣ ਰਹੀ ਹੈ। ਮੱਕਾ, ਕੇਲਾ ਅਤੇ ਧਾਨ ‘ਤੇ ਕੰਮ ਕਰਨ ਵਾਲਾ ਇਹ FPO ਖਗੜਿਆ ਜ਼ਿਲ੍ਹੇ ਵਿੱਚ ਰਜਿਸਟਰ ਹੋਇਆ ਹੈ। FPO ਸਿਰਫ ਇੱਕ ਸੰਗਠਨ ਨਹੀਂ ਹੁੰਦਾ, ਇਹ ਕਿਸਾਨਾਂ ਦੀ ਆਮਦਨ ਵਧਾਉਣ ਵਾਲੀ ਅਭੂਤਪੂਰਵ ਸ਼ਕਤੀ ਹੈ। FPO ਦੀ ਇਹ ਸ਼ਕਤੀ ਛੋਟੇ-ਛੋਟੇ ਕਿਸਾਨਾਂ ਨੂੰ ਬਜ਼ਾਰ ਦੇ ਵੱਡੇ ਲਾਭ ਸਿੱਧੇ ਉਪਲਬਧ ਕਰਵਾਉਂਦੀ ਹੈ। FPO ਦੇ ਜ਼ਰੀਏ ਅੱਜ ਤਮਾਮ ਅਜਿਹੇ ਅਵਸਰ ਸਾਡੇ ਕਿਸਾਨ ਭਾਈ-ਭੈਣਾਂ ਨੂੰ ਸਿੱਧੇ ਮਿਲ ਰਹੇ ਹਨ, ਜੋ ਪਹਿਲਾਂ ਉਪਲਪਧ ਨਹੀਂ ਸੀ। ਅੱਜ ਦੇਸ਼ ਦੇ ਕਰੀਬ 30 ਲੱਖ ਕਿਸਾਨ FPO’s- ਨਾਲ ਜੁੜੇ ਹਨ। ਅਤੇ ਵੱਡੀ ਗੱਲ ਇਹ ਕਿ ਇਸ ਵਿੱਚ ਕਰੀਬ 40 ਪ੍ਰਤੀਸ਼ਤ ਸਾਡੀਆਂ ਭੈਣਾਂ ਹਨ। ਇਹ FPO’s- ਅੱਜ ਖੇਤੀਬਾੜੀ ਖੇਤਰ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਕਰਨ ਲਗੇ ਹਨ। ਮੈਂ ਸਾਰੇ 10 ਹਜ਼ਾਰ FPO’s ਦੇ ਮੈਂਬਰਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
NDA ਸਰਕਾਰ, ਬਿਹਾਰ ਦੇ ਉਦਯੋਗਿਕ ਵਿਕਾਸ ‘ਤੇ ਵੀ ਓਨਾ ਹੀ ਬਲ ਦੇ ਰਹੀ ਹੈ। ਬਿਹਾਰ ਸਰਕਾਰ ਭਾਗਲਪੁਰ ਵਿੱਚ ਜੋ ਬਹੁਤ ਵੱਡਾ ਬਿਜਲੀ ਕਾਰਖਾਨਾ ਲਗਾ ਰਹੀ ਹੈ, ਉਸ ਨੂੰ ਕੋਲੇ ਦੀ ਭਰਪੂਰ ਸਪਲਾਈ ਕੀਤੀ ਜਾਵੇਗੀ। ਇਸ ਦੇ ਲਈ ਕੇਂਦਰ ਸਰਕਾਰ ਨੇ coal linkage ਨੂੰ ਸਵੀਕ੍ਰਿਤੀ ਦੇ ਦਿੱਤੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇੱਥੇ ਪੈਦਾ ਹੋਣ ਵਾਲੀ ਬਿਜਲੀ, ਬਿਹਾਰ ਦੇ ਵਿਕਾਸ ਨੂੰ ਨਵੀਂ ਊਰਜਾ ਦੇਵੇਗੀ। ਇਸ ਤੋਂ ਬਿਹਾਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਮਿਲਣਗੇ।
ਸਾਥੀਓ,
ਪੂਰਵੋਦਯ ਨਾਲ ਹੀ ਵਿਕਸਿਤ ਭਾਰਤ ਦਾ ਉਦੈ ਹੋਵੇਗਾ। ਅਤੇ ਸਾਡਾ ਬਿਹਾਰ ਪੂਰਬੀ ਭਾਰਤ ਦਾ ਸਭ ਤੋਂ ਅਹਿਮ ਥੰਮ੍ਹ ਹੈ। ਬਿਹਾਰ, ਭਾਰਤ ਦੀ ਸੱਭਿਆਚਾਰ ਵਿਰਾਸਤ ਦਾ ਪ੍ਰਤੀਕ ਹੈ। ਕਾਂਗਰਸ-RJD ਦੇ ਲੰਬੇ ਕੁਸ਼ਾਸਨ ਨੇ ਬਿਹਾਰ ਨੂੰ ਬਰਬਾਦ ਕੀਤਾ, ਬਿਹਾਰ ਨੂੰ ਬਦਨਾਮ ਕੀਤਾ। ਲੇਕਿਨ ਹੁਣ ਵਿਕਸਿਤ ਭਾਰਤ ਵਿੱਚ ਬਿਹਾਰ ਦਾ ਉਹੀ ਸਥਾਨ ਹੋਵੇਗਾ, ਜੋ ਪ੍ਰਾਚੀਨ ਸਮ੍ਰਿੱਧ ਭਾਰਤ ਵਿੱਚ ਪਾਟਲਿਪੁਤਰ ਦਾ ਸੀ। ਇਸ ਦੇ ਲਈ ਅਸੀਂ ਸਾਰੇ ਮਿਲ ਕੇ ਨਿਰੰਤਰ ਯਤਨ ਕਰ ਰਹੇ ਹਾਂ। ਬਿਹਾਰ ਵਿੱਚ ਆਧੁਨਿਕ ਕਨੈਕਟੀਵਿਟੀ ਦੇ ਲਈ, ਸੜਕਾਂ ਨੇ ਨੈੱਟਵਰਕ ਦੇ ਲਈ, ਜਨ ਭਲਾਈ ਦੀਆਂ ਯੋਜਨਾਵਾਂ ਦੇ ਲਈ, NDA ਸਰਕਾਰ ਪ੍ਰਤੀਬੱਧ ਹੋ ਕੇ ਕੰਮ ਕਰ ਰਹੀ ਹੈ। ਮੁੰਗੇਰ ਤੋਂ ਭਾਗਲਪੁਰ ਹੁੰਦੇ ਹੋਏ ਮਿਰਜਾ ਚੌਕੀ ਤੱਕ ਕਰੀਬ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਹਾਈਵੇਅ ਵੀ ਬਣਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਭਾਗਲੁਪਰ ਤੋਂ ਅੰਸ਼ਡੀਹਾ ਤੱਕ ਫੋਰ ਲੇਨ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਸਰਕਾਰ ਨੇ ਵਿਕ੍ਰਮਸ਼ਿਲਾ ਤੋਂ ਕਟਾਰੀਆ ਤੱਕ ਨਵੀਂ ਰੇਲ ਲਾਈਨ ਅਤੇ ਰੇਲ ਪੁਲ ਨੂੰ ਵੀ ਸਵੀਕ੍ਰਿਤੀ ਦੇ ਦਿੱਤੀ ਹੈ।
ਸਾਥੀਓ,
ਸਾਡਾ ਇਹ ਭਾਗਲਪੁਰ, ਸੱਭਿਆਚਾਰਕ ਅਤੇ ਇਤਿਹਾਸਿਕ ਤੌਰ ‘ਤੇ ਬਹੁਤ ਮਹੱਤਵਪੂਰਨ ਰਿਹਾ ਹੈ। ਵਿਕ੍ਰਮਸ਼ਿਲਾ ਯੂਨੀਵਰਸਿਟੀ ਦੇ ਕਾਲਖੰਡ ਵਿੱਚ ਇਹ ਆਲਮੀ ਗਿਆਨ ਦਾ ਕੇਂਦਰ ਹੋਇਆ ਕਰਦਾ ਸੀ। ਅਸੀਂ ਨਾਲੰਦਾ ਯੂਨੀਵਰਸਿਟੀ ਦੇ ਪ੍ਰਾਚੀਨ ਗੌਰਵ ਨੂੰ ਆਧੁਨਿਕ ਭਾਰਤ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਚੁੱਕੇ ਹਾਂ। ਨਾਲੰਦਾ ਯੂਨੀਵਰਸਿਟੀ ਦੇ ਬਾਅਦ ਹੁਣ ਵਿਕ੍ਰਮਸ਼ਿਲਾ ਵਿੱਚ ਵੀ ਸੈਂਟ੍ਰਲ ਯੂਨੀਵਰਸਿਟੀ ਬਣਾਈ ਜਾ ਰਹੀ ਹੈ। ਜਲਦ ਹੀ ਕੇਂਦਰ ਸਰਕਾਰ ਇਸ ‘ਤੇ ਕੰਮ ਸ਼ੁਰੂ ਕਰਨ ਵਾਲੀ ਹੈ। ਮੈਂ ਨੀਤੀਸ਼ ਜੀ, ਵਿਜੈ ਜੀ, ਸਮ੍ਰਾਟ ਜੀ ਸਹਿਤ ਬਿਹਾਰ ਸਰਕਾਰ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਤੁਸੀਂ ਇਸ ਪ੍ਰੋਜੈਕਟ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਤੇਜ਼ੀ ਨਾਲ ਜੁਟੇ ਹੋ।
ਸਾਥੀਓ,
NDA ਸਰਕਾਰ, ਭਾਰਤ ਦੀ ਗੌਰਵਸ਼ਾਲੀ ਵਿਰਾਸਤ ਦੀ ਸੰਭਾਲ ਅਤੇ ਵੈਭਵਸ਼ਾਲੀ ਭਵਿੱਖ ਦੇ ਨਿਰਮਾਣ ਦੇ ਲਈ ਇਕੱਠੇ ਕੰਮ ਕਰ ਰਹੀ ਹੈ। ਲੇਕਿਨ ਇਹ ਜੋ ਜੰਗਲਰਾਜ ਵਾਲੇ ਹਨ, ਇਨ੍ਹਾਂ ਨੂੰ ਸਾਡੀ ਧਰੋਹਰ ਤੋਂ, ਸਾਡੀ ਆਸਥਾ ਤੋਂ ਨਫਰਤ ਹੈ। ਇਸ ਸਮੇਂ, ਪ੍ਰਯਾਗਰਾਜ ਵਿੱਚ ਏਕਤਾ ਦਾ ਮਹਾਕੁੰਭ ਚਲ ਰਿਹਾ ਹੈ। ਇਹ ਭਾਰਤ ਦੀ ਆਸਥਾ ਦਾ, ਭਾਰਤ ਦੀ ਏਕਤਾ ਅਤੇ ਸਮਰਸਤਾ ਦਾ, ਸਭ ਤੋਂ ਵੱਡਾ ਮਹੋਤਸਵ ਹੈ। ਪੂਰੇ ਯੂਰੋਪ ਦੀ ਜਿੰਨੀ ਜਨਸੰਖਿਆ ਹੈ, ਉਸ ਤੋਂ ਵੀ ਬਹੁਤ ਜ਼ਿਆਦਾ ਲੋਕ ਹੁਣ ਤੱਕ ਏਕਤਾ ਦੇ ਇਸ ਮਹਾਕੁੰਭ ਵਿੱਚ ਡੁਬਕੀ ਲਗਾ ਚੁੱਕੇ ਹਨ, ਇਸ਼ਨਾਨ ਕਰ ਚੁੱਕੇ ਹਨ। ਬਿਹਾਰ ਤੋਂ ਵੀ ਪਿੰਡ-ਪਿੰਡ ਤੋਂ ਸ਼ਰਧਾਲੂ ਏਕਤਾ ਦੇ ਇਸ ਮਹਾਕੁੰਭ ਤੋਂ ਹੋ ਕੇ ਆ ਰਹੇ ਹਨ। ਲੇਕਿਨ ਇਹ ਜੰਗਲਰਾਜ ਵਾਲੇ ਮਹਾਕੁੰਭ ਨੂੰ ਹੀ ਗਾਲਾਂ ਕੱਢ ਰਹੇ ਹਨ, ਮਹਾਕੁੰਭ ਨੂੰ ਲੈ ਕੇ ਭੱਦੀਆਂ-ਭੱਦੀਆਂ ਗੱਲਾਂ ਕਰ ਰਹੇ ਹਨ। ਰਾਮ ਮੰਦਿਰ ਤੋਂ ਚਿੜ੍ਹਣ ਵਾਲੇ ਇਹ ਲੋਕ ਮਹਾਕੁੰਭ ਨੂੰ ਵੀ ਕੌਸਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਮੈਂ ਜਾਣਦਾ ਹਾਂ, ਮਹਾਕੁੰਭ ਨੂੰ ਗਾਲਾਂ ਦੇਣ ਵਾਲੇ ਅਜਿਹੇ ਲੋਕਾਂ ਨੂੰ ਬਿਹਾਰ ਕਦੇ ਵੀ ਮੁਆਫ ਨਹੀਂ ਕਰੇਗਾ।
ਸਾਥੀਓ,
ਬਿਹਾਰ ਨੂੰ ਸਮ੍ਰਿੱਧੀ ਦੇ ਨਵੇਂ ਪਥ ‘ਤੇ ਲੈ ਜਾਣ ਦੇ ਲਈ ਅਸੀਂ ਦਿਨ ਰਾਤ ਇਵੇਂ ਹੀ ਮਿਹਨਤ ਕਰਦੇ ਰਹਾਂਗੇ। ਇੱਕ ਵਾਰ ਫਿਰ, ਦੇਸ਼ ਦੇ ਕਿਸਾਨਾਂ ਨੂੰ ਹੋਰ ਬਿਹਾਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਬਹੁਤ-ਬਹੁਤ ਧੰਨਵਾਦ!
************
ਐੱਮਜੇਪੀਐੱਸ/ਐੱਸਟੀ/ਡੀਕੇ
बिहार की पावन धरती से अन्नदाता बहनों-भाइयों के खातों में पीएम-किसान की 19वीं किस्त ट्रांसफर करने के साथ विभिन्न विकास परियोजनाओं का उद्घाटन कर अत्यंत गौरवान्वित महसूस कर रहा हूं। https://t.co/ScyieLvMYS
— Narendra Modi (@narendramodi) February 24, 2025
हमने किसानों की हर समस्या के समाधान के लिए पूरी शक्ति से काम किया: PM @narendramodi pic.twitter.com/Z2VCeM7fdN
— PMO India (@PMOIndia) February 24, 2025
बीते वर्षों में सरकार के प्रयासों से भारत का कृषि निर्यात बहुत अधिक बढ़ा है। pic.twitter.com/qYt9IzKZcm
— PMO India (@PMOIndia) February 24, 2025
इस वर्ष के बजट में मखाना किसानों के लिए मखाना बोर्ड बनाने का ऐलान किया गया है: PM @narendramodi pic.twitter.com/Qnqc76JURZ
— PMO India (@PMOIndia) February 24, 2025
बजट में एक बहुत बड़ी पीएम धन धान्य योजना की घोषणा की गई है। pic.twitter.com/19cXmfO6zE
— PMO India (@PMOIndia) February 24, 2025
आज बिहार की भूमि 10 हजारवें FPO के निर्माण की साक्षी बन रही है। मक्का, केला और धान पर काम करने वाला ये FPO जिला खगड़िया में रजिस्टर हुआ है: PM @narendramodi pic.twitter.com/HfaW9eYdKY
— PMO India (@PMOIndia) February 24, 2025
आज अपने किसान भाई-बहनों के लिए पीएम-किसान की 19वीं किस्त जारी करने का सौभाग्य मिला। मुझे बहुत संतोष है कि यह योजना देशभर के हमारे छोटे किसानों के बहुत काम आ रही है। pic.twitter.com/Uco2FDc1IQ
— Narendra Modi (@narendramodi) February 24, 2025
मखाना विकास बोर्ड बनाने का हमारा कदम इसकी खेती में जुटे बिहार के किसानों के लिए बेहद फायदेमंद होने वाला है। इससे मखाना के उत्पादन, प्रोसेसिंग, वैल्यू एडिशन और मार्केटिंग में बहुत मदद मिलने वाली है। pic.twitter.com/YLgSoS7T6T
— Narendra Modi (@narendramodi) February 24, 2025
NDA सरकार ना होती, तो बिहार सहित देशभर के मेरे किसान भाई-बहनों को पीएम किसान सम्मान निधि ना मिलती। बीते 6 साल में इसका एक-एक पैसा सीधे हमारे अन्नदाताओं के खाते में पहुंचा है। pic.twitter.com/kkKbB7gEmz
— Narendra Modi (@narendramodi) February 24, 2025
सुपरफूड मखाना हो या फिर भागलपुर का सिल्क, हमारा फोकस बिहार के ऐसे स्पेशल प्रोडक्ट्स को दुनियाभर के बाजारों तक पहुंचाने पर है। pic.twitter.com/a7estH6oVD
— Narendra Modi (@narendramodi) February 24, 2025
पीएम धन-धान्य योजना से ना केवल कृषि में पिछड़े क्षेत्रों में फसलों के उत्पादन को बढ़ावा मिलेगा, बल्कि हमारे अन्नदाता भी और सशक्त होंगे। pic.twitter.com/Innxl6oZTt
— Narendra Modi (@narendramodi) February 24, 2025
बिहार की भूमि आज 10 हजारवें FPO के निर्माण की साक्षी बनी है। इस अवसर पर देशभर के सभी किसान उत्पादक संघ के सदस्यों को बहुत-बहुत बधाई! pic.twitter.com/O0sXfEzDjX
— Narendra Modi (@narendramodi) February 24, 2025
बिहार में जंगलराज लाने वाले लोग आज पवित्र महाकुंभ को भी कोसने का कोई मौका नहीं छोड़ रहे। ऐसे लोगों को यहां की जनता-जनार्दन कभी माफ नहीं करेगी। pic.twitter.com/oim6dAaTTK
— Narendra Modi (@narendramodi) February 24, 2025