Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਿਹਤਰ ਰਣਨੀਤਕ ਸਾਂਝੇਦਾਰੀ ਦੇ ਲਈ ਭਾਰਤ-ਮੌਰੀਸ਼ਸ ਦਾ ਸੰਯੁਕਤ ਦ੍ਰਿਸ਼ਟੀਕੋਣ


11 ਤੋਂ 12 ਮਾਰਚ 2025 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਦੀ ਮੌਰੀਸ਼ਸ ਦੀ ਸਰਕਾਰੀ ਯਾਤਰਾ ਦੌਰਾਨ ਮੌਰੀਸ਼ਸ ਦੇ ਪ੍ਰਧਾਨ ਮੰਤਰੀ, ਮਾਣਯੋਗ ਡਾ. ਨਵੀਨਚੰਦ੍ਰ ਰਾਮਗੁਲਾਮ,ਜੀਸੀਐੱਸਕੇ, ਐੱਫਆਰਸੀਪੀ ਦੇ ਨਾਲ ਮੌਰੀਸ਼ਸ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਦੇ ਪਹਿਲੂਆਂ ‘ਤੇ ਵਿਸਤਾਰ ਨਾਲ ਵਿਆਪਕ ਅਤੇ ਉਪਯੋਗੀ ਚਰਚਾ ਹੋਈ।

11 ਮਾਰਚ, 2025 ਨੂੰ ਹੋਈ ਦੁਵੱਲੀ ਮੀਟਿੰਗ ਦੌਰਾਨ, ਦੋਨੋਂ ਨੇਤਾਵਾਂ ਨੇ ਮੌਰੀਸ਼ਸ ਅਤੇ ਭਾਰਤ ਦਰਮਿਆਨ ਉਸ ਵਿਸ਼ੇਸ਼ ਅਤੇ ਵਿਲੱਖਣ ਸਬੰਧ ਦੀ ਪੁਸ਼ਟੀ ਕੀਤੀ ਜੋ ਇਤਿਹਾਸ, ਭਾਸ਼ਾ, ਸੱਭਿਆਚਾਰ, ਵਿਰਾਸਤ, ਆਪਸੀ ਸਬੰਧਾਂ ਅਤੇ ਕਦਰਾਂ-ਕੀਮਤਾਂ ਦੇ ਸਾਂਝਾ ਬੰਧਨਾਂ ਨੂੰ ਦੇਖਦੇ ਹੋਏ ਬੇਮਿਸਾਲ ਹੈ। ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਲੋਕਾਂ ਦਰਮਿਆਨ ਆਪਸੀ ਸੱਭਿਆਚਾਰ ਅਦਾਨ-ਪ੍ਰਦਾਨ ‘ਤੇ ਅਧਾਰਿਤ ਮੌਰੀਸ਼ਸ-ਭਾਰਤ ਸਬੰਧ ਪਿਛਲੇ ਕਈ ਦਹਾਕਿਆਂ ਵਿੱਚ ਮਜ਼ਬੂਤੀ ਨਾਲ ਵਧ ਕੇ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਰੂਪ ਵਿੱਚ ਵਿਕਸਿਤ ਹੋਏ ਹਨ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਰੀਸ਼ਸ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਵਜੋਂ ਭਾਰਤ ਦੀ ਭੂਮਿਕਾ ਆਜ਼ਾਦੀ ਤੋਂ ਬਾਅਦ ਵਾਰ-ਵਾਰ ਸਾਬਤ ਹੁੰਦੀ ਰਹੀ ਹੈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੇ ਹਮੇਸ਼ਾ ਮੌਰੀਸ਼ਸ ਦਾ ਮਜ਼ਬੂਤ ​​ਸਮਰਥਨ ਕੀਤਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਭਵਿੱਖ ਦੇ ਵਿਕਾਸ ਲਈ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਲਈ ਆਪਣੀ ਮਜ਼ਬੂਤ ​​ਵਚਨਬੱਧਤਾ ਦੀ ਪੁਸ਼ਟੀ ਕੀਤੀ।

ਇਸ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨੇ ਮਾਰਚ 2015 ਵਿੱਚ ਮੌਰੀਸ਼ਸ ਦੀ ਆਪਣੀ ਪਿਛਲੀ ਯਾਤਰਾ ਨੂੰ ਯਾਦ ਕੀਤਾ। ਉਸ ਦੌਰਾਨ, ਭਾਰਤ ਦੇ ‘ਸਾਗਰ ਵਿਜ਼ਨ’, ਯਾਨੀ ਕਿ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਨੂੰ ਉਜਾਗਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਮੌਰੀਸ਼ਸ ‘ਸਾਗਰ ਵਿਜ਼ਨ’ ਨੂੰ ਸਾਕਾਰ ਕਰਨ ਵਿੱਚ ਇੱਕ ਮਹੱਤਵਪੂਰਨ ਭਾਗੀਦਾਰ ਬਣਿਆ ਹੋਇਆ ਹੈ ਅਤੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਮੌਰੀਸ਼ਸ ਸਰਕਾਰ ਦੇ ਵਿਆਪਕ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਰੀਸ਼ਸ ਭਾਰਤ ਦੇ ‘ਸਾਗਰ ਵਿਜ਼ਨ’, ਇਸ ਦੇ ‘ਪੜੌਸੀ ਪ੍ਰਥਮ ਦ੍ਰਿਸ਼ਟੀਕੋਣ’ ਅਤੇ ਪਿਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਇਸ ਦੀ ਵਚਨਬੱਧਤਾ ਦੇ ਸੰਪਰਕ ਬਿੰਦੂ ‘ਤੇ ਖੜ੍ਹਾ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਆਪਸੀ ਲਾਭ ਲਈ ਇਨ੍ਹਾਂ ਨੀਤੀਆਂ ਨੂੰ ਅੱਗੇ ਵਧਾਉਣ ਵਿੱਚ ਮੌਰੀਸ਼ਸ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਦੁਵੱਲੇ ਸਬੰਧਾਂ ਦੀ ਮਜ਼ਬੂਤੀ ਅਤੇ ਵਿਲੱਖਣਤਾ ‘ਤੇ ਜ਼ੋਰ ਦਿੰਦੇ ਹੋਏ, ਦੋਨੋਂ ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤ ਜਤਾਈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਇਸ ਰਿਸ਼ਤੇ ਨੂੰ ਹੋਰ ਅਧਿਕ ਦਿਸ਼ਾ ਪ੍ਰਦਾਨ ਕੀਤੀ ਜਾਵੇ ਅਤੇ ਇਸ ਨੂੰ ਇੱਕ ਬਿਹਤਰ ​​ਰਣਨੀਤਕ ਸਾਂਝੇਦਾਰੀ ਵਿੱਚ ਬਦਲਿਆ ਜਾਵੇ।

ਰਾਜਨੀਤਿਕ ਅਦਾਨ-ਪ੍ਰਦਾਨ

ਦੋਨੋਂ ਨੇਤਾਵਾਂ ਨੇ ਮੰਨਿਆ ਕਿ ਉਨ੍ਹਾਂ ਦੇ ਦੁਵੱਲੇ ਸਬੰਧਾਂ ਵਿੱਚ ਵੱਖ-ਵੱਖ ਪੱਧਰਾਂ ‘ਤੇ ਉੱਚ ਪੱਧਰੀ ਵਿਸ਼ਵਾਸ ਅਤੇ ਸਮਝ ਹੈ , ਜਿਸ ਨੂੰ ਜਾਰੀ ਰੱਖਣ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਨਿਯਮਿਤ ਉੱਚ-ਪੱਧਰੀ ਅਦਾਨ-ਪ੍ਰਦਾਨ ਅਤੇ ਦੌਰਿਆਂ ਦੀ ਅਹਿਮ  ਭੂਮਿਕਾ ਹੈ। ਇਹ ਵੀ ਜ਼ਿਕਰ ਕੀਤਾ ਗਿਆ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਮਹਿਮਾਨ ਦੇਸ਼ ਵਜੋਂ ਮੌਰੀਸ਼ਸ ਦੀ ਭਾਗੀਦਾਰੀ ਨੇ ਸਾਰੇ ਖੇਤਰਾਂ ਵਿੱਚ ਆਪਸੀ ਤਾਲਮੇਲ ਅਤੇ ਗਹਿਰੀ ਚਰਚਾ ਨੂੰ ਹੁਲਾਰਾ ਦਿੱਤਾ। ਦੋਨੋਂ ਨੇਤਾਵਾਂ ਨੇ ਇਨ੍ਹਾਂ ਚਰਚਾਵਾਂ ਨੂੰ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੀ ਮੁੜ-ਪੁਸ਼ਟੀ ਕੀਤੀ।

ਦੋਨੋਂ ਨੇਤਾਵਾਂ ਨੇ ਸਮਰੱਥਾ ਨਿਰਮਾਣ ਦੇ ਖੇਤਰ ਸਹਿਤ ਦੋਨੋਂ ਦੇਸ਼ਾਂ ਦੀਆਂ ਸੰਸਦਾਂ ਦਰਮਿਆਨ ਚਲ ਰਹੀਆਂ ਚਰਚਾਵਾਂ ਦਾ ਸਵਾਗਤ ਕਰਦੇ ਹੋਏ, ਸੰਸਦੀ ਕਾਰਵਾਈ ਨਾਲ ਜੁੜੇ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਦੇ ਲਈ ਸਹਿਯੋਗ ਨੂੰ ਮਜ਼ਬੂਤ ​​ਕਰਨ ‘ਤੇ ਸਹਿਮਤ ਵਿਅਕਤ ਕੀਤੀ। ਇਸ ਤੋਂ ਇਲਾਵਾ, ਉਹ ਦੋਨੋਂ ਦੇਸ਼ਾਂ ਦੇ ਸੰਸਦ ਮੈਂਬਰਾਂ ਦਰਮਿਆਨ ਗੱਲਬਾਤ ਨੂੰ ਤੇਜ਼ ਕਰਨ ‘ਤੇ ਸਹਿਮਤ ਹੋਏ।

ਵਿਕਾਸ ਸਾਂਝੇਦਾਰੀ

ਦੋਨੋਂ ਨੇਤਾਵਾਂ ਨੇ ਜ਼ਿਕਰ ਕੀਤਾ ਕਿ ਭਾਰਤ ਆਜ਼ਾਦੀ ਤੋਂ ਬਾਅਦ ਤੋਂ ਹੀ ਮੌਰੀਸ਼ਸ ਦਾ ਇੱਕ ਮੋਹਰੀ ਵਿਕਾਸ ਭਾਗੀਦਾਰ ਰਿਹਾ ਹੈ ਅਤੇ ਇਸ ਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਦੀਆਂ ਜ਼ਰੂਰਤਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਭਾਰਤ-ਮੌਰੀਸ਼ਸ ਮੈਟਰੋ ਐਕਸਪ੍ਰੈੱਸ ਪ੍ਰੋਜੈਕਟ, ਸੁਪਰੀਮ ਕੋਰਟ ਦੇ ਨਵੇਂ ਭਵਨ, ਨਵਾਂ ਈਐੱਨਟੀ ਹਸਪਤਾਲ, 956 ਸਮਾਜਿਕ ਰਿਹਾਇਸ਼ੀ ਇਕਾਈਆਂ ਅਤੇ ਵਿਦਿਅਕ ਟੈਬਲੇਟ ਵਰਗੇ ਕਈ ਉੱਚ-ਪ੍ਰੋਫਾਈਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਭਾਰਤ ਦੇ ਸਮਰਥਨ ਨੂੰ ਉਜਾਗਰ ਕੀਤਾ, ਭਾਰਤ ਤੋਂ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੇ ਲਈ ਆਭਾਰ ਵਿਅਕਤ ਕੀਤਾ ਜੋ ਮੌਰੀਸ਼ਸ ਦੇ ਵੱਖ-ਵੱਖ ਖੇਤਰਾਂ ਦੇ ਲੈਂਡਸਕੇਪ ਦਾ ਹਿੱਸਾ ਹਨ ਅਤੇ ਜਿਨ੍ਹਾਂ ਨਾਲ ਪਿਛਲੇ ਕੁਝ ਵਰ੍ਹਿਆਂ ਵਿੱਚ ਮੌਰੀਸ਼ਸ ਦੇ ਸਾਰੇ ਵਰਗਾਂ ਨੂੰ ਲਾਭ ਹੋਇਆ ਹੈ।
ਦੋਨੋਂ ਨੇਤਾਵਾਂ ਨੇ ਅਗਲੇਗਾ ਵਿਖੇ ਭਾਰਤੀ ਸਹਾਇਤਾ ਨਾਲ ਵਿਕਸਿਤ ਕੀਤੀ ਗਈ ਨਵੀਂ ਹਵਾਈ ਪੱਟੀ ਅਤੇ ਜੇੱਟੀ ਦੇ ਫਾਇਦਿਆਂ ਅਤੇ ਹਾਲ ਹੀ ਵਿੱਚ ਆਏ ਚੱਕਰਵਾਤ ਚਿਡੋ ਤੋਂ ਬਾਅਦ ਮੌਰੀਸ਼ਸ ਦੇ ਲੋਕਾਂ ਨੂੰ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਪੁਨਰਵਾਸ ਦੀ ਦਿਸ਼ਾ ਵਿੱਚ ਆਪਣੀ ਸਰਕਾਰ ਦੇ ਯਤਨਾਂ ਵਿੱਚ ਸਹਾਇਤਾ ਦੇ ਲਈ ਟਰਾਂਸਪੋਰਟ ਏਅਰਕਰਾਫਟ ਅਤੇ ਜਹਾਜ਼ਾਂ ਦੀ ਤੈਨਾਤੀ ਸਹਿਤ ਸਮੇਂ ‘ਤੇ ਅਤੇ ਤੁਰੰਤ ਸਹਾਇਤਾ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨਾਲ ਮੌਰੀਸ਼ਸ ਦੇ ਲਈ ਜ਼ਰੂਰਤ ਦੇ ਸਮੇਂ ‘ਤੇ ਸਭ ਤੋਂ ਪਹਿਲਾਂ ਸਹਾਇਤਾ ਉਪਲਬਧ ਕਰਵਾਉਣ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੀ ਪੁਸ਼ਟੀ ਹੋਈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਆਪਣੇ ਨਿਵਾਸੀਆਂ ਦੀ ਭਲਾਈ ਅਤੇ ਲਾਭ ਦੇ ਲਈ ਅਗਲੇਗਾ ਦੇ ਵਿਕਾਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਹਾਇਤਾ ਦਾ ਸਵਾਗਤ ਕੀਤਾ।

ਨੇਤਾਵਾਂ ਨੇ ਰੇਨਲ ਟ੍ਰਾਂਸਪਲਾਂਟ ਯੂਨਿਟ, ਫੋਰੈਂਸਿਕ ਸਾਇੰਸ ਲੈਬੋਰੇਟਰੀ, ਨੈਸ਼ਨਲ ਆਰਕਾਈਵਜ਼ ਅਤੇ ਲਾਇਬ੍ਰੇਰੀ ਅਤੇ ਸਿਵਿਲ ਸਰਵਿਸ ਕਾਲਜ ਜਿਹੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨਾਲ-ਨਾਲ ਮੌਰੀਸ਼ਸ ਵਿੱਚ ਫੈਲੇ ਉੱਚ-ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ, ਅਤੇ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਆਪਣਾ ਪੂਰਾ ਸਮਰਥਨ ਦੁਹਰਾਇਆ।

ਇਹ ਦੇਖਦੇ ਹੋਏ ਕਿ ਭਾਰਤ ਤੋਂ ਸਹਾਇਤਾ ਪ੍ਰਾਪਤ ਲੋਕ-ਕੇਂਦ੍ਰਿਤ ਵਿਕਾਸ ਸਹਾਇਤਾ ਨਾਲ ਮੌਰੀਸ਼ਸ ਦੇ ਦੋਸਤਾਨਾ ਲੋਕਾਂ ਨੂੰ ਠੋਸ ਲਾਭ ਹੁੰਦਾ ਹੈ ਅਤੇ ਇਹ ਪ੍ਰੋਜੈਕਟ ਮੌਰੀਸ਼ਸ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ, ਦੋਨੋਂ ਨੇਤਾਵਾਂ ਨੇ ਹੇਠ ਲਿਖੇ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:

i. 100 ਇਲੈਕਟ੍ਰਿਕ ਬੱਸਾਂ ਅਤੇ ਉਨ੍ਹਾਂ ਨਾਲ ਜੁੜੇ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਸਮੇਂ ਸਿਰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ;

ii. ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਦੇ ਦੂਜੇ ਪੜਾਅ ਨੂੰ ਲਾਗੂ ਕਰਨਾ;

iii. ਦੋਵਾਂ ਧਿਰਾਂ ਦਰਮਿਆਨ ਭਾਰਤੀ ਰੁਪਏ ਦੇ ਪਹਿਲੇ ਮੁੱਲ ਵਾਲੇ ਕਰਜ਼ਾ ਸਮਝੌਤੇ ਦੇ ਤਹਿਤ ਮੌਰੀਸ਼ਸ ਵਿੱਚ 100 ਕਿਲੋਮੀਟਰ ਦੀ ਪਾਣੀ ਦੀ ਪਾਈਪਲਾਈਨ ਨੂੰ ਬਦਲਣ ਦਾ ਕੰਮ ਸ਼ੁਰੂ ਕਰਨਾ;

iv. ਮੌਰੀਸ਼ਸ ਸਰਕਾਰ ਦੁਆਰਾ ਪਛਾਣੇ ਗਏ ਸਥਾਨ ‘ਤੇ ਨਵੇਂ ਸੰਸਦ ਭਵਨ ਬਾਰੇ ਵਿਚਾਰ-ਵਟਾਂਦਰੇ ਨੂੰ ਅੰਤਿਮ ਰੂਪ ਦੇਣਾ ਅਤੇ ਭਾਰਤ ਤੋਂ ਗ੍ਰਾਂਟ ਸਹਾਇਤਾ ਨਾਲ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਰੂਪ-ਰੇਖਾ ਤਿਆਰ ਕਰਨਾ; ਅਤੇ

v. ਗੰਗਾ ਤਾਲਾਬ ਸਪੀਰਿਚੁਅਲ ਸੰਕਚੁਅਰੀ ਦੇ ਪੁਨਰ ਵਿਕਾਸ ‘ਤੇ ਵਿਚਾਰ-ਵਟਾਂਦਰੇ ਨੂੰ ਅੰਤਿਮ ਰੂਪ ਦੇਣਾ ਅਤੇ ਭਾਰਤ ਤੋਂ ਗ੍ਰਾਂਟ ਸਹਾਇਤਾ ਨਾਲ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਰੂਪ-ਰੇਖਾ ਨੂੰ ਤੈਅ ਕਰਨਾ;

vi. ਮੌਰੀਸ਼ਸ ਸਰਕਾਰ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਦੇ ਅਨੁਸਾਰ ਵਿਕਾਸ ਸਹਿਯੋਗ ਦੇ ਨਵੇਂ ਖੇਤਰਾਂ ਦੀ ਤਲਾਸ਼ ਕਰਨਾ।
 

ਮਾਨਵ ਸੰਸਾਧਨ ਵਿਕਾਸ ਅਤੇ ਸਮਰੱਥਾ ਨਿਰਮਾਣ

12. ਇਹ ਦੇਖਦੇ ਹੋਏ ਕਿ ਭਾਰਤ ਨੇ ਹਮੇਸ਼ਾ ਮੌਰੀਸ਼ਸ ਵਿੱਚ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਸਬੰਧੀ ਜ਼ਰੂਰਤਾਂ ਅਤੇ ਮਾਨਵ ਸੰਸਾਧਨ ਵਿਕਾਸ ਸਬੰਧੀ ਜ਼ਰੂਰਤਾਂ ਦੇ ਪ੍ਰਤੀ ਆਪਣੀ ਰਚਨਾਤਮਕ ਭੂਮਿਕਾ ਨਿਭਾਈ ਹੈ, ਦੋਨੋਂ ਨੇਤਾਵਾਂ ਨੇ ਹੇਠਾਂ ਲਿਖੇ ਬਿੰਦੂਆਂ ‘ਤੇ ਵਚਨਬੱਧਤਾ ਵਿਅਕਤ ਕੀਤੀ:

  1. ਭਾਰਤ ਸਰਕਾਰ ਦੇ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ (ਆਈਟੀਈਸੀ) ਢਾਂਚੇ ਅਤੇ ਅਨੁਕੂਲਿਤ ਟ੍ਰੇਨਿੰਗ ਪ੍ਰੋਗਰਾਮਾਂ ਦੇ ਤਹਿਤ ਚਲ ਰਹੀ ਸਮਰੱਥਾ ਨਿਰਮਾਣ ਪਹਿਲਕਦਮੀਆਂ ਨੂੰ ਜਾਰੀ ਰੱਖਣਾ: ਭਾਰਤ ਵਿੱਚ ਪੰਜ ਵਰ੍ਹਿਆਂ ਦੀ ਮਿਆਦ ਵਿੱਚ ਰਾਸ਼ਟਰੀ ਸੁਸ਼ਾਸਨ ਦੇ ਮਾਧਿਅਮ ਨਾਲ ਮੌਰੀਸ਼ਸ ਦੇ 500 ਸਿਵਿਲ ਸੇਵਕਾਂ ਦੇ ਲਈ ਅਨੁਕੂਲਿਤ ਟ੍ਰੇਨਿੰਗ ਪ੍ਰੋਗਰਾਮ ਨੂੰ ਲਾਗੂ ਕਰਨਾ:

  2. ਨਿਰੰਤਰ ਸਹਿਯੋਗ ਅਤੇ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਦੇ ਲਈ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਦੇ ਨਾਲ ਸਿਵਿਲ ਸਰਵਿਸ ਕਾਲਜ, ਫੋਰੈਂਸਿਕ ਸਾਇੰਸ ਲੈਬੋਰੇਟਰੀ ਅਤੇ ਨੈਸ਼ਨਲ ਆਰਕਾਈਵਜ਼ ਅਤੇ ਲਾਇਬ੍ਰੇਰੀ ਦਰਮਿਆਨ ਸੰਸਥਾਗਤ ਸਬੰਧ ਬਣਾਉਣਾ:

  3. ਮੌਰੀਸ਼ਸ ਸਰਕਾਰ ਦੀਆਂ ਜ਼ਰੂਰਤਾਂ ਦੀ ਪੂਰਤੀ ਵਿੱਚ ਸਹਾਇਤਾ ਦੇ ਲਈ ਸਲਾਹਕਾਰਾਂ ਅਤੇ/ਜਾਂ ਤਕਨੀਕੀ ਮਾਹਿਰਾਂ ਦੀ ਨਿਰੰਤਰ ਪ੍ਰਤੀਨਿਯੁਕਤੀ ਸਬੰਧੀ ਸਹਿਯੋਗ;

  4. ਇੱਕ ਸਹਿਮਤੀ ਪੱਤਰ (ਐੱਮਓਯੂ) ਦੇ ਮਾਧਿਅਮ ਨਾਲ ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਸੰਸਥਾਗਤ ਰੂਪ ਦੇ ਕੇ ਮੌਰੀਸ਼ਸ ਦੇ ਡਿਪਲੋਮੈਟਸ ਦੇ ਲਈ ਮੌਜੂਦਾ ਟ੍ਰੇਨਿੰਗ ਸਹਿਯੋਗ ਨੂੰ ਵਧਾਉਣਾ ਅਤੇ ਮਜ਼ਬੂਤ ਕਰਨਾ; ਅਤੇ

v. ਮੌਰੀਸ਼ਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਾਗਰਿਕ, ਪੁਲਿਸ, ਸੰਸਦੀ, ਕਸਟਮ,ਲੀਗਲ, ਸਿਹਤ ਅਤੇ ਹੋਰ ਖੇਤਰਾਂ ਵਿੱਚ ਮੌਰੀਸ਼ਸ ਦੇ ਅਧਿਕਾਰੀਆਂ ਦੇ ਲਈ ਹੋਰ ਅਧਿਕ ਟ੍ਰੇਨਿੰਗ ਪ੍ਰੋਗਰਾਮਾਂ ਦੀ ਸੰਭਾਵਨਾ ਦੀ ਤਲਾਸ਼।

ਪੁਲਾੜ ਅਤੇ ਜਲਵਾਯੂ ਪਰਿਵਰਤਨ

ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਪੁਲਾੜ ਖੇਤਰ ਵਿੱਚ ਆਪਸੀ ਸਹਿਯੋਗ ਨਾਲ ਦੋਵਾਂ ਦੇਸ਼ਾਂ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਭਾਰਤ ਮੌਰੀਸ਼ਸ ਨਾਲ ਆਪਣੇ ਵਿਸ਼ੇਸ਼ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਮੌਰੀਸ਼ਸ ਲਈ ਇੱਕ ਸੈਟੇਲਾਈਟ ਦੇ ਸਾਂਝੇ ਵਿਕਾਸ ਲਈ ਭਾਰਤ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਪੁਲਾੜ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ, ਦੋਵੇਂ ਨੇਤਾ ਹੇਠ ਲਿਖੇ ਬਿੰਦੂਆਂ ‘ਤੇ ਸਹਿਮਤ ਹੋਏ:

  1. ਭਾਰਤ-ਮੌਰੀਸ਼ਸ ਸੈਟੇਲਾਈਟ ਦੇ ਸਫਲ ਵਿਕਾਸ ਅਤੇ ਲਾਂਚ ਦੀ ਦਿਸ਼ਾ ਵਿੱਚ ਮਿਲ ਕੇ ਕੰਮ। ਇਸ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ ਵਿੱਚ ਮੌਰੀਸ਼ਸ ਦੇ ਵਿਗਿਆਨੀਆਂ ਅਤੇ ਮਾਹਿਰਾਂ ਦੇ ਲਈ ਲੋੜੀਂਦੀ ਟ੍ਰੇਨਿੰਗ ਵੀ ਸ਼ਾਮਲ ਹੈ:

  2. ਮੌਰੀਸ਼ਸ ਵਿੱਚ ਵਿਭਿੰਨ ਅਸਥਾਈ ਪੈਮਾਨਿਆਂ ‘ਤੇ ਮੌਸਮ ਅਤੇ ਜਲਵਾਯੂ ਪੂਰਵਅਨੁਮਾਨ ਪ੍ਰਣਾਲੀ, ਸਮੁੰਦਰੀ ਤਰੰਗਾਂ ਦੇ ਮਾਪਨ ਅਤੇ ਉਨ੍ਹਾਂ ਦੇ ਸਬੰਧ ਵਿੱਚ ਜਾਣਕਾਰੀ ਦਰਜ ਕਰਨ ਦੇ ਲਈ ਵੇਵ ਰਾਇਡਰ ਬੌਇਜ਼ ਅਤੇ ਵਿਭਿੰਨ ਪ੍ਰਕਾਰ ਦੀਆਂ ਆਫਤਾਂ ਦੇ ਲਈ ਐਮਰਜੈਂਸੀ ਪ੍ਰਣਾਲੀ ਲਾਗੂ ਕਰਨ ਵਿੱਚ ਸਹਿਯੋਗ ਤਾਕਿ ਮੌਰੀਸ਼ਸ ਨੂੰ ਆਫਤਾਂ ਨਾਲ ਨਿਪਟਣ ਦੀ ਤਿਆਰੀ ਦੇ ਲਈ ਸਮਰੱਥ ਅਤੇ ਉਨ੍ਹਾਂ ਦੇ ਲਈ ਪ੍ਰਤੀਕਿਰਿਆ ਪ੍ਰਣਾਲੀ ਬਣਾਉਣ ਵਿੱਚ ਮਦਦ ਮਿਲ ਸਕੇ;

  3. ਮੌਰੀਸ਼ਸ ਵਿੱਚ ਇਸਰੋ ਟੈਲੀਮੇਟ੍ਰੀ ਅਤੇ ਟ੍ਰੈਕਿੰਗ ਸੈਂਟਰ ‘ਤੇ ਇਸਰੋ ਅਤੇ ਮੌਰੀਸ਼ਸ ਰਿਸਰਚ ਐਂਡ ਇਨੋਵੇਸ਼ਨ ਕਾਉਂਸਿਲ (ਐੱਮਆਰਆਈਸੀ) ਦਰਮਿਆਨ ਚਲ ਰਹੇ ਸਹਿਯੋਗ ਦਾ ਰੀਨਿਊ : ਅਤੇ

  4. ਮੌਰੀਸ਼ਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੁਲਾੜ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਸਹਿਯੋਗ ਦੇ ਨਵੇਂ ਰਸਤੇ ਤਲਾਸ਼ਣ, ਅਤੇ ਸਬੰਧਿਤ ਸਮਰੱਥਾ ਨਿਰਮਾਣ ਸਹਾਇਤਾ; ਅਤੇ

  5. ਭਾਰਤ ਸਰਕਾਰ ਦੇ ਵਿਕਾਸ ਸਾਂਝੇਦਾਰੀ ਪ੍ਰੋਜੈਕਟ ਦੇ ਪ੍ਰਸਤਾਵ ਨੂੰ ਅੱਗੇ ਵਧਾਉਣਾ, ਜਿਸ ਦਾ ਉਦੇਸ਼ ਧਰਤੀ ਨਿਰੀਖਣ ਐਪਲੀਕੇਸ਼ਨਾਂ ਅਤੇ ਇੱਕ ਇੰਟਰਐਕਟਿਵ ਕੰਪਿਊਟਿੰਗ ਫਰੇਮਵਰਕ ਦਾ ਉਪਯੋਗ ਕਰਨਾ ਹੈ ਤਾਂ ਜੋ ਮੌਰੀਸ਼ਸ ਮੌਸਮ ਦੀਆਂ ਹੱਦਾਂ ਦੀ ਨਿਗਰਾਨੀ ਕਰ ਸਕੇ ਅਤੇ ਜਲਵਾਯੂ ਪ੍ਰਭਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਅਧਿਐਨ ਕਰ ਸਕੇ। ਇਹ ਪ੍ਰੋਜੈਕਟ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਧਰਤੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਵੱਲੋਂ ਕੁਆਡ ਦੀ ਅਗਵਾਈ ਹੇਠ ਚਲਾਇਆ ਜਾਵੇਗਾ।

 

ਸਿਹਤ ਅਤੇ ਸਿੱਖਿਆ ਸਹਿਯੋਗ

ਦੋਨੋਂ ਨੇਤਾਵਾਂ ਨੇ ਮੌਰੀਸ਼ਸ ਦੇ ਲੋਕਾਂ ਨੂੰ ਗੁਣਵੱਤਾ, ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ ਲਾਭ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭਾਰਤ ਦੇ ਸਮਰਥਨ ਦਾ ਜ਼ਿਕਰ ਕੀਤਾ। ਇਸ ਵਿੱਚ ਸਿਹਤ ਨਾਲ ਸਬੰਧਿਤ ਡੀਪੀਆਈ ਅਤੇ ਪਲੈਟਫਾਰਮਾਂ ਨੂੰ ਅਪਣਾਉਣ ਅਤੇ ਤੈਨਾਤੀ ਲਈ ਸਮਰਥਨ ਅਤੇ ਮੌਰੀਸ਼ਸ ਦੇ ਵਿਕਾਸ ਵਿੱਚ ਉਨ੍ਹਾਂ ਦਾ ਸਕਾਰਾਤਮਕ ਯੋਗਦਾਨ ਸ਼ਾਮਲ ਹੈ। ਉਨ੍ਹਾਂ ਨੇ ਮੌਰੀਸ਼ਸ ਵਿੱਚ ਭਾਰਤ ਤੋਂ ਪਹਿਲੇ ਜਨ ਔਸ਼ਧੀ ਕੇਂਦਰ ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ ਅਤੇ ਇਸ ਪਹਿਲਕਦਮੀ ਨੂੰ ਮੌਰੀਸ਼ਸ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧਾਉਣ ਲਈ ਸਹਿਮਤੀ ਪ੍ਰਗਟਾਈ।

ਦੋਨੋਂ ਨੇਤਾ ਨਸ਼ੀਲੀ ਦਵਾਈਆਂ ਦੀ ਆਦਤ ਅਤੇ ਉਸ ਨਾਲ ਸਬੰਧਤ ਸਮਾਜਿਕ ਮੁੱਦਿਆਂ ਦੇ ਵਾਧੇ ਕਾਰਨ ਮੌਰੀਸ਼ਸ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਨਸ਼ਾਖੋਰੀ ਅਤੇ ਮੁੜ ਵਸੇਬੇ ‘ਤੇ ਮੁਹਾਰਤ ਸਾਂਝੀ ਕਰਨ ਵਿੱਚ ਇਕੱਠੇ ਕੰਮ ਕਰਨ ਅਤੇ ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਮੁਹਾਰਤ ਅਤੇ ਸਮਰਥਨ ਨਾਲ ਰਾਸ਼ਟਰੀ ਡਰੱਗ ਨੀਤੀ, ਨਿਗਰਾਨੀ ਅਤੇ ਤਾਲਮੇਲ ਏਜੰਸੀ ਨਾਲ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।

ਦੋਨੋਂ ਨੇਤਾਵਾਂ ਨੇ ਮੌਰੀਸ਼ਸ ਵਿੱਚ ਸਿਹਤ ਸੇਵਾਵਾਂ ਨੂੰ ਡਿਜੀਟਲ ਬਣਾਉਣ ਦੇ ਮੌਰੀਸ਼ਸ ਸਰਕਾਰ ਦੇ ਯਤਨ ਵਿੱਚ ਸਹਾਇਤਾ ਦੇ ਲਈ ਭਾਰਤ ਤੋਂ ਇੱਕ ਮਾਹਿਰ ਦੀ ਪ੍ਰਤੀਨਿਯੁਕਤੀ ਦੇ ਨਾਲ ਸਿਹਤ ਖੇਤਰ ਵਿੱਚ ਚਲ ਰਹੇ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ, ਮੌਰੀਸ਼ਸ ਵਿੱਚ ਡਿਜੀਟਲ ਹੈਲਥ ਆਫਿਸ ਸਿਸਟਮ ਨੂੰ ਸਮੇਂ ਸਿਰ ਲਾਗੂ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ‘ਤੇ ਸਹਿਮਤ ਕੀਤੀ।  

ਦੋਨੋਂ ਨੇਤਾਵਾਂ ਨੇ ਆਯੁਸ਼ ਦੇ ਖੇਤਰ ਵਿੱਚ ਸਹਿਯੋਗ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਮੌਰੀਸ਼ਸ ਵਿੱਚ ਆਯੁਸ਼ ਸੈਂਟਰ ਆਵ੍ ਐਕਸੀਲੈਂਸ ਦੀ ਸਥਾਪਨਾ ਵਿੱਚ ਭਾਰਤ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਇਸ ਮਹੱਤਵਾਕਾਂਖੀ ਪ੍ਰੋਜੈਕਟ ਨੂੰ ਸਾਕਾਰ ਕਰਨ ਵਿੱਚ ਭਾਰਤ ਤੋਂ ਨਿਰੰਤਰ ਸਮਰਥਨ ਦੀ ਉਮੀਦ ਪ੍ਰਗਟਾਈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਇਲਾਜ ਅਧੀਨ ਮੌਰੀਸ਼ੀਅਨ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਦੋਨੋਂ ਨੇਤਾਵਾਂ ਨੇ ਸਕੂਲੀ ਸਿੱਖਿਆ ਲਈ ਪਾਠਕ੍ਰਮ ਵਿਕਾਸ ਵਿੱਚ ਮੁਹਾਰਤ ਸਾਂਝੀ ਕਰਨ ‘ਤੇ ਰਾਸ਼ਟਰੀ ਸਿੱਖਿਆ ਖੋਜ ਅਤੇ ਟ੍ਰੇਨਿੰਗ ਪ੍ਰੀਸ਼ਦ (ਐੱਨਸੀਈਆਰਟੀ) ਅਤੇ ਮੌਰੀਸ਼ਸ ਦੇ ਉੱਚ ਸਿੱਖਿਆ ਮੰਤਰਾਲੇ ਦਰਮਿਆਨ ਚੱਲ ਰਹੀ ਗੱਲਬਾਤ ਦਾ ਵੀ ਸੁਆਗਤ ਕੀਤਾ ਅਤੇ ਸਹਿਮਤ ਹੋਏ ਕਿ ਅਜਿਹੀਆਂ ਸਹਿਯੋਗੀ ਪਹਿਲਕਦਮੀਆਂ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਅਤੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਚੰਗਾ ਸੰਕੇਤ ਹੋਣਗੀਆਂ। ਉਹ ਭਾਰਤ-ਮੌਰੀਸ਼ਸ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਵੀ ਸਹਿਮਤ ਹੋਏ, ਜਿਸ ਵਿੱਚ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਰਣਨੀਤੀ ਨੂੰ ਲਾਗੂ ਕਰਨ ਲਈ ਇੱਕ ਢਾਂਚਾ ਤਿਆਰ ਕਰਨਾ ਅਤੇ ਮੌਰੀਸ਼ਸ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਡਾਇਰੈਕਟੋਰੇਟ ਦੀ ਸਥਾਪਨਾ ‘ਤੇ ਸਹਿਯੋਗ ਸ਼ਾਮਲ ਹੈ ।

ਆਰਥਿਕ ਅਤੇ ਵਪਾਰਕ ਸਹਿਯੋਗ

ਦੋਨੋਂ ਨੇਤਾਵਾਂ ਨੇ ਇਹ ਸਵੀਕਾਰ ਕੀਤਾ ਕਿ ਵਿਆਪਕ ਆਰਥਿਕ ਸਹਿਯੋਗ ਅਤੇ ਭਾਗੀਦਾਰੀ ਸਮਝੌਤੇ (ਸੀਈਸੀਪੀਏ) ‘ਤੇ ਸਿੱਟਾ ਅਤੇ ਅਫ਼ਰੀਕੀ ਖੇਤਰ ਦੇ ਕਿਸੇ ਦੇਸ਼ ਨਾਲ ਭਾਰਤ ਦਾ ਪਹਿਲਾ ਵਪਾਰ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਵਿੱਚ ਮੁੱਖ ਮੀਲ ਪੱਥਰ ਹਨ। ਮੌਰੀਸ਼ਸ ਅਤੇ ਭਾਰਤ ਦੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਲਈ ਦੁਵੱਲੇ ਵਪਾਰ ਦੀਆਂ ਸਾਰੀਆਂ ਸੰਭਾਵਨਾਵਾਂ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਹੋਰ ਗੱਲਾਂ ਦੇ ਨਾਲ-ਨਾਲ, ਮੌਰੀਸ਼ਸ ਦੇ ਸਥਾਨਿਕ ਫਾਇਦਿਆਂ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਜਾਗਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਫਰੀਕੀ ਕੋਂਟੀਨੈਂਟਲ ਫ੍ਰੀ ਟ੍ਰੇਡ ਏਰੀਆ (ਏਐੱਫਸੀਐੱਫਟੀਏ) ਦਾ ਹਿੱਸਾ ਹੋਣ ਦੇ ਨਾਤੇ, ਭਾਰਤੀ ਕੰਪਨੀਆਂ ਅਤੇ ਕਾਰੋਬਾਰਾਂ ਨੂੰ ਮੌਰੀਸ਼ਸ ਨੂੰ ਅਫਰੀਕਾ ਨਾਲ ਭਾਰਤ ਦੀ ਸ਼ਮੂਲੀਅਤ ਲਈ ਇੱਕ ਪ੍ਰਵੇਸ਼ ਦੁਆਰ ਵਜੋਂ ਦੇਖਣ ਅਤੇ ਅਫਰੀਕਾ ਦੁਆਰਾ ਪੇਸ਼ ਕੀਤੇ ਗਏ ਵਪਾਰ ਅਤੇ ਵਪਾਰਕ ਮੌਕਿਆਂ ਤੋਂ ਲਾਭ ਉਠਾਉਣ ਦੀ ਜ਼ਰੂਰਤ ਹੈ।

ਦੋਨੋਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਵਪਾਰਕ ਸਬੰਧਾਂ ਵਿੱਚ ਵਿਭਿੰਨਤਾ ਲਿਆਉਣ ਲਈ ਆਪਣੀ ਮਜ਼ਬੂਤ ​​ਵਚਨਬੱਧਤਾ ਦੁਹਰਾਉਂਦੇ ਹੋਏ ਹੇਠ ਲਿਖੇ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:

i. ਦੋਵਾਂ ਦੇਸ਼ਾਂ ਦਰਮਿਆਨ ਵਪਾਰ, ਆਰਥਿਕ ਸਹਿਯੋਗ ਅਤੇ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਦੇ ਲਈ ਸੀਈਸੀਪੀਏ ਦੇ ਅਧੀਨ ਉੱਚ-ਸ਼ਕਤੀਸ਼ਾਲੀ ਵਾਲੀ ਸਾਂਝੀ ਵਪਾਰ ਕਮੇਟੀ ਦਾ ਦੂਸਰਾ ਸੈਸ਼ਨ ਆਯੋਜਿਤ ਕਰਨਾ;

ii. ਸਥਾਨਕ ਮੁਦਰਾਵਾਂ ਜਿਵੇਂ ਕਿ ਭਾਰਤੀ ਰੁਪਏ ਅਤੇ ਮੌਰੀਸ਼ਸ ਦੇ ਰੁਪਏ ਵਿੱਚ ਵਪਾਰ ਨਿਪਟਾਰੇ ਦੀ ਸਹੂਲਤ ਲਈ, ਜੋ ਕਿ ਸਾਂਝੇਦਾਰ ਕੇਂਦਰੀ ਬੈਂਕਾਂ ਦੁਆਰਾ ਸਥਾਨਕ ਮੁਦਰਾ ਨਿਪਟਾਰੇ ‘ਤੇ ਸਮਝੌਤਾ ਪੱਤਰ ‘ਤੇ ਹਸਤਾਖਰ ਕਰਨ ਤੋਂ ਬਾਅਦ ਦੁਵੱਲੇ ਵਪਾਰ ਵਿੱਚ ਜੋਖਮ ਨੂੰ ਘਟਾਉਣ ਲਈ ਕੰਮ ਕਰੇਗਾ;

iii. ਵਿਚਾਰ-ਵਟਾਂਦਰੇ ਦੇ ਸਮਾਪਨ ਤੋਂ ਬਾਅਦ, ਜਿੰਨੀ ਜਲਦੀ ਹੋ ਸਕੇ, ਸੰਧੀ ਦੀ ਦੁਰਵਰਤੋਂ ‘ਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਮੇਲ ਖਾਂਦੇ ਦੋਹਰੇ ਟੈਕਸੇਸ਼ਨ ਟਾਲਣ ਸਮਝੌਤੇ ਦੇ ਸੋਧ ‘ਤੇ ਪ੍ਰੋਟੋਕੋਲ ਨੂੰ ਮਨਜ਼ੂਰੀ ਦੇਣਾ; ਅਤੇ

iv. ਮੌਰੀਸ਼ਸ ਨੂੰ ਲੰਬੇ ਸਮੇਂ ਅਤੇ ਟਿਕਾਊ ਆਰਥਿਕ ਵਿਕਾਸ ਲਈ ਆਪਣੀ ਅਰਥਵਿਵਸਥਾ ਵਿੱਚ ਵਿਭਿੰਨਤਾ ਲਿਆਉਣ ਵਿੱਚ ਮਦਦ ਕਰਨ ਲਈ ਸਮੁੰਦਰੀ ਅਰਥਵਿਵਸਥਾ, ਫਾਰਮਾਸਿਊਟੀਕਲ ਨਿਰਮਾਣ ਉਦਯੋਗ, ਆਈਟੀ ਅਤੇ ਫਿਨਟੈੱਕ ਜਿਹੇ ਉੱਭਰ ਰਹੇ ਖੇਤਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ।

 

ਡਿਜੀਟਲ ਸਹਿਯੋਗ

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਕਈ ਲੋਕ-ਕੇਂਦ੍ਰਿਤ ਡਿਜੀਟਲਾਈਜ਼ੇਸ਼ਨ ਪਹਿਲਕਦਮੀਆਂ ਸ਼ੁਰੂ ਕਰਨ ਵਿੱਚ ਭਾਰਤ ਦੀਆਂ ਉਪਲਬਧੀਆਂ ਅਤੇ ਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ‘ਤੇ ਉਨ੍ਹਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਰੇਖਾਂਕਿਤ ਕੀਤਾ, ਅਤੇ ਵੱਖ-ਵੱਖ ਖੇਤਰਾਂ ਵਿੱਚ ਡਿਜੀਟਲਾਈਜ਼ੇਸ਼ਨ ਮੁਹਿੰਮ ਵਿੱਚ ਮੌਰੀਸ਼ਸ ਸਰਕਾਰ ਨੂੰ ਭਾਰਤ ਦੇ ਸਮਰਥਨ ਦੀ ਤਾਕੀਦ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਪ੍ਰਤੀ ਪੂਰਾ ਸਮਰਥਨ ਪ੍ਰਗਟ ਕੀਤਾ। ਇਸ ਉਦੇਸ਼ ਦੇ ਅਨੁਸਾਰ, ਨੇਤਾ ਹੇਠ ਲਿਖੇ ਬਿੰਦੂਆਂ ‘ਤੇ ਸਹਿਮਤ ਹੋਏ:

i. ਮਹਾਤਮਾ ਗਾਂਧੀ ਇੰਸਟੀਚਿਊਟ ਵਿਖੇ ਈ-ਨਿਆਂਪਾਲਿਕਾ ਪ੍ਰਣਾਲੀ ਅਤੇ ਆਰਕਾਈਵਜ਼ ਅਤੇ ਰਿਕਾਰਡਾਂ ਦੇ ਡਿਜੀਟਾਈਜ਼ੇਸ਼ਨ ਦੇ ਲਾਗੂਕਰਨ ਵਿੱਚ ਸਹਿਯੋਗ ਕਰਨਾ;

ii. ਸਾਇਬਰ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅਤੇ ਇਸ ਲਈ ਸਮਰੱਥਾ ਨਿਰਮਾਣ ਸਮੇਤ ਆਈਸੀਟੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨਾ; ਅਤੇ

iii. ਮੌਰੀਸ਼ਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਭਾਰਤ ਦੁਆਰਾ ਵਿਕਸਿਤ ਕੀਤੇ ਗਏ ਸਫਲ ਡਿਜੀਟਲ ਟੂਲਸ, ਜਿਵੇਂ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਡਿਜੀਟਲ ਪਲੈਟਫਾਰਮ ਦੇ ਲਾਗੂਕਰਨ ਦੀ ਸੰਭਾਵਨਾਵਾ ਤਲਾਸ਼ਣਾ।

ਰੱਖਿਆ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ

ਦੋਨੋਂ ਨੇਤਾਵਾਂ ਨੇ ਕਿਹਾ ਕਿ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਦੁਵੱਲੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ੍ਹ ਬਣਿਆ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਜਤਾਈ ਕਿ ਆਜ਼ਾਦ, ਖੁੱਲ੍ਹਾ, ਸੁਰੱਖਿਅਤ ਅਤੇ ਸੁਰੱਖਿਅਤ ਹਿੰਦ ਮਹਾਸਾਗਰ ਖੇਤਰ ਯਕੀਨੀ ਬਣਾਉਣ ਲਈ ਮੌਰੀਸ਼ਸ ਅਤੇ ਭਾਰਤ ਦੀ ਸਾਂਝੀ ਵਚਨਬੱਧਤਾ ਹੈ, ਦੋਵੇਂ ਦੇਸ਼ ਇਸ ਖੇਤਰ ਵਿੱਚ ਸੁਭਾਵਿਕ ਸਾਂਝੇਦਾਰ ਹਨ ਅਤੇ ਉਨ੍ਹਾਂ ਨੇ ਸਮੁੰਦਰੀ ਚੁਣੌਤੀਆਂ ਨਾਲ ਨਿਪਟਣ ਅਤੇ ਖੇਤਰ ਵਿੱਚ ਵੱਡੇ ਰਣਨੀਤਕ ਹਿਤਾਂ ਦੀ ਰੱਖਿਆ ਲਈ ਇਕੱਠੇ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਰੱਖਿਆ ਅਤੇ ਸਮੁੰਦਰੀ ਅਸਾਸਿਆਂ ਦੀ ਵਿਵਸਥਾ, ਵਿਮਾਨਾਂ ਅਤੇ ਹਵਾਈ ਜਹਾਜ਼ਾਂ ਦੀ ਨਿਯਮਿਤ ਤੈਨਾਤੀ, ਸੰਯੁਕਤ ਸਮੁੰਦਰੀ ਨਿਗਰਾਨੀ, ਹਾਈਡ੍ਰੋਗ੍ਰਾਫਿਕ ਸਰਵੇਖਣ ਅਤੇ ਗਸ਼ਤ, ਦੁਵੱਲੇ ਅਭਿਆਸਾਂ ਅਤੇ ਜਾਣਕਾਰੀ ਸਾਂਝੀ ਕਰਨ ਅਤੇ ਟ੍ਰੇਨਿੰਗ ਸਹਾਇਤਾ ਰਾਹੀਂ ਮੌਰੀਸ਼ਸ ਨੂੰ ਆਪਣੇ ਵਿਸ਼ਾਲ ਵਿਸ਼ੇਸ਼ ਆਰਥਿਕ ਖੇਤਰ ਨੂੰ ਸੁਰੱਖਿਅਤ ਕਰਨ ਵਿੱਚ ਭਾਰਤ ਦੇ ਅਟੁੱਟ ਸਮਰਥਨ ਦੀ ਸ਼ਲਾਘਾ ਕੀਤੀ, ਜਿਸ ਕਾਰਨ ਭਾਰਤ ਮੌਰੀਸ਼ਸ ਲਈ ਇੱਕ ਮੁੱਖ ਸੁਰੱਖਿਆ ਪ੍ਰਦਾਤਾ ਵਜੋਂ ਉੱਭਰਿਆ ਹੈ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਗ੍ਰਾਂਟ ਦੇ ਅਧਾਰ ‘ਤੇ ਤੱਟ ਰੱਖਿਅਕ ਜਹਾਜ਼ਾਂ ਵਿਕਟਰੀ, ਵੈਲੀਐਂਟ ਅਤੇ ਬੈਰਾਕੁਡਾ ਦੀ ਮੁਰੰਮਤ ਵਿੱਚ ਨਿਰੰਤਰ ਸਹਾਇਤਾ ਲਈ ਭਾਰਤ ਦਾ ਧੰਨਵਾਦ ਵੀ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਰੀਸ਼ਸ ਭਾਰਤ ਲਈ ਇੱਕ ਵਿਸ਼ੇਸ਼ ਸਮੁੰਦਰੀ ਸਾਂਝੇਦਾਰ ਹੈ ਅਤੇ ਭਾਰਤ ਦੇ ਸਾਗਰ ਵਿਜ਼ਨ ਤਹਿਤ ਇੱਕ ਮਹੱਤਵਪੂਰਨ ਸਹਿਯੋਗੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਸਾਂਝੇ ਉਦੇਸ਼ਾਂ ਨੂੰ ਦੇਖਦੇ ਹੋਏ, ਮੌਰੀਸ਼ਸ ਦੀਆਂ ਰੱਖਿਆ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਵਧਾਉਣ ਵਿੱਚ ਭਾਰਤ ਦੇ ਨਿਰੰਤਰ ਸਮਰਥਨ ਅਤੇ ਸਹਾਇਤਾ ਨੂੰ ਦੁਹਰਾਇਆ।

ਦੋਨੋਂ ਨੇਤਾਵਾਂ ਨੇ ਖੇਤਰ ਵਿੱਚ ਵਧ ਰਹੇ ਖਤਰਿਆਂ ਅਤੇ ਚੁਣੌਤੀਆਂ ਨਾਲ ਨਿਪਟਣ ਦੀ ਆਪਣੀ ਇੱਛਾ ਨੂੰ ਦੁਹਰਾਉਂਦੇ ਹੋਏ ਹੇਠ ਲਿਖੇ ਸੰਕਲਪ ਲਏ:

i. ਮੌਰੀਸ਼ਸ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਦੇ ਅਨੁਸਾਰ ਰੱਖਿਆ ਅਤੇ ਸਮੁੰਦਰੀ ਅਸਾਸਿਆਂ ਅਤੇ ਉਪਕਰਣਾਂ ਦੀ ਵਿਵਸਥਾ ‘ਤੇ ਸਹਿਯੋਗ ਜਾਰੀ ਰੱਖਣਾ;

iii. ਸੰਯੁਕਤ ਸਮੁੰਦਰੀ ਨਿਗਰਾਨੀ ਅਤੇ ਹਾਈਡ੍ਰੋਗ੍ਰਾਫੀ ਸਰਵੇਖਣਾਂ ਲਈ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਤੈਨਾਤੀ ਵਧਾ ਕੇ ਸਮੁੰਦਰੀ ਸਹਿਯੋਗ ਨੂੰ ਵਧਾਉਣਾ;

iii. ਮੌਰੀਸ਼ਸ ਦੇ ਵਿਸ਼ੇਸ਼ ਆਰਥਿਕ ਜ਼ੋਨ (ਈਈਜ਼ੀ) ਦੀ ਸੁਰੱਖਿਆ ਲਈ ਸਹਿਯੋਗ ਨੂੰ ਹੋਰ ਵਧਾਉਣਾ, ਜਿਸ ਵਿੱਚ ਅਗਲੇਗਾ ਵਿਖੇ ਨਵੀਂ ਬਣੀ ਹਵਾਈ ਪੱਟੀ ਅਤੇ ਜੇੱਟੀ ਦੀ ਬਿਹਤਰ ਵਰਤੋਂ ਸ਼ਾਮਲ ਹੈ;

iv. ਸਮੁੰਦਰੀ ਖੇਤਰ ਪ੍ਰਤੀ ਜਾਗਰੂਕਤਾ ਵਧਾਉਣ ਲਈ ਰਾਸ਼ਟਰੀ ਸਮੁੰਦਰੀ ਜਾਣਕਾਰੀ ਸਾਂਝਾਕਰਨ ਕੇਂਦਰ ਦੀ ਸਥਾਪਨਾ ਵਿੱਚ ਸਹਾਇਤਾ ਕਰਨਾ;

v. ਮੌਰੀਸ਼ਸ ਪੋਰਟ ਅਥਾਰਿਟੀ ਨੂੰ ਸਮੁੰਦਰੀ ਸੰਚਾਲਨ ਅਤੇ ਇੰਜੀਨੀਅਰਿੰਗ; ਪੋਰਟ ਸੁਰੱਖਿਆ, ਵਾਤਾਵਰਣ, ਐਮਰਜੈਂਸੀ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਮੁਹਾਰਤ ਸਬੰਧੀ ਸਹਿਯੋਗ ਕਰਨਾ; ਅਤੇ

vi. ਮੌਰੀਸ਼ਸ ਪੁਲਿਸ ਫੋਰਸ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨੁਕੂਲਿਤ ਟ੍ਰੇਨਿੰਗ ਪ੍ਰੋਗਰਾਮ ਅਤੇ ਸਮਰੱਥਾ ਨਿਰਮਾਣ ਪਹਿਲਕਦਮੀਆਂ ਦਾ ਸੰਚਾਲਨ।

ਖੇਤਰੀ ਅਤੇ ਬਹੁਪੱਖੀ ਸਹਿਯੋਗ

ਦੋਨੋਂ ਨੇਤਾਵਾਂ ਨੇ ਚਾਗੋਸ ਟਾਪੂਆਂ ‘ਤੇ ਮੌਰੀਸ਼ਸ ਅਤੇ ਯੂਕੇ ਦਰਮਿਆਨ ਚੱਲ ਰਹੀਆਂ ਚਰਚਾਵਾਂ ਦਾ ਸੁਆਗਤ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਚਾਗੋਸ ਮੁੱਦੇ ‘ਤੇ ਮੌਰੀਸ਼ਸ ਨੂੰ ਭਾਰਤ ਦੇ ਦ੍ਰਿੜ ਸਮਰਥਨ ਨੂੰ ਦੁਹਰਾਇਆ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਿਜੀ ਸਮਰਥਨ ਅਤੇ ਵਿਸ਼ਵ ਨੇਤਾਵਾਂ ਨਾਲ ਜੁੜਾਅ ਲਈ ਧੰਨਵਾਦ ਕੀਤਾ।

ਦੋਨੋਂ ਨੇਤਾਵਾਂ ਨੇ ਖਾਸ ਤੌਰ ‘ਤੇ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ (ਆਈਓਆਰਏ), ਕੋਲੰਬੋ ਸਕਿਓਰਿਟੀ ਕਨਕਲੇਵ, ਗਲੋਬਲ ਬਾਇਓਫਿਊਲ ਅਲਾਇੰਸ, ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਕੌਲੀਜ਼ਨ ਫਾਰ ਡਿਜ਼ਾਸਟਰ ਰੈਜ਼ੀਲੀਐਂਟ ਇਨਫ੍ਰਾਸਟ੍ਰਕਚਰ ਰਾਹੀਂ ਖੇਤਰੀ ਅਤੇ ਬਹੁਪੱਖੀ ਢਾਂਚੇ ਦੇ ਤਹਿਤ ਸਹਿਯੋਗ ਨੂੰ ਅੱਗੇ ਵਧਾਉਣ ਲਈ ਇਕੱਠੇ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਕੋਲੰਬੋ ਸਕਿਓਰਿਟੀ ਕਨਕਲੇਵ ਦੀ ਸਥਾਪਨਾ ਨਾਲ ਜੁੜੇ ਦਸਤਾਵੇਜ਼ਾਂ ‘ਤੇ ਹਾਲ ਹੀ ਵਿੱਚ ਦਸਤਖਤ ਕੀਤੇ ਜਾਣ ਅਤੇ 2025-26 ਦੀ ਮਿਆਦ ਲਈ ਭਾਰਤ ਵੱਲੋਂ ਆਈਓਆਰਏ -IORA ਦੀ ਪ੍ਰਧਾਨਗੀ ਸੰਭਾਲਣ ਦਾ ਸੁਆਗਤ ਕੀਤਾ, ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ‘ਤੇ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਆਪਸ ਵਿੱਚ ਜੁੜੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਇਨ੍ਹਾਂ ਖੇਤਰੀ ਤੰਤਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਆਪਸੀ ਸਬੰਧ

ਦੋਨੋਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਗੂੜ੍ਹੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੱਭਿਆਚਾਰਕ ਵਿਰਾਸਤ, ਇਤਿਹਾਸਕ ਸਬੰਧ ਅਤੇ ਲੋਕਾਂ ਦਰਮਿਆਨ ਆਪਸੀ ਸਬੰਧ ਮੌਰੀਸ਼ਸ-ਭਾਰਤ ਸਬੰਧਾਂ ਦਾ ਅਧਾਰ ਹਨ। ਇਸ ਸਬੰਧ ਵਿੱਚ ਦੋਨੋਂ ਨੇਤਾ ਹੇਠ ਲਿਖੇ ਬਿੰਦੂਆਂ ‘ਤੇ ਸਹਿਮਤ ਹੋਏ:

I.ਭਾਰਤ ਦੇ ਅਨੁਬੰਧਿਤ ਮਜ਼ਦੂਰਾਂ ਦੇ ਦਸਤਾਵੇਜ਼ੀ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਹਾਤਮਾ ਗਾਂਧੀ ਸੰਸਥਾਨ ਨੂੰ ਸਹਿਯੋਗ ਪ੍ਰਦਾਨ ਕਰਨਾ, ਜਿਸ ਵਿੱਚ ਨੈਸ਼ਨਲ ਆਰਕਾਈਜ਼ ਆਫ ਇੰਡੀਆ ਦੁਆਰਾ ਵਿਸ਼ੇਸ਼ ਟ੍ਰੇਨਿੰਗ ਅਤੇ ਸੰਸਥਾਗਤ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ;

ii. ਭਾਰਤ ਨੂੰ ਜਾਣੋ ਪ੍ਰੋਗਰਾਮ, ਜੜ੍ਹਾਂ ਨਾਲ ਜੁੜਨਾ, ਪ੍ਰਵਾਸੀ ਭਾਰਤੀਯ ਦਿਵਸ ਅਤੇ ਸਕਾਲਰਸ਼ਿਪ ਦੇ ਮਾਧਿਅਮ ਨਾਲ ਪ੍ਰਵਾਸੀ ਭਾਈਚਾਰਿਆਂ ਦਰਮਿਆਨ ਜੁੜਾਅ ਨੂੰ ਮਜ਼ਬੂਤ ਕਰਨਾ ਅਤੇ ਗਿਰਮਿਟਿਆ ਦੀ ਵਿਰਾਸਤ ਨਾਲ ਸਬੰਧਿਤ ਖੋਜ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਦਸਤਾਵੇਜ਼ੀਕਰਨ ‘ਤੇ ਸਹਿਯੋਗ;

iii. ਚਾਰ ਧਾਮ ਅਤੇ ਰਾਮਾਇਣ ਟ੍ਰੇਲ ਦੇ ਨਾਲ-ਨਾਲ ਭਾਰਤ ਵਿੱਚ ਪ੍ਰਾਚੀਨ ਧਾਰਮਿਕ ਮੰਦਿਰਾਂ ਅਤੇ ਥਾਵਾਂ ਦੀ ਯਾਤਰਾ ਦੇ ਮਾਧਿਅਮ ਨਾਲ ਟੂਰਿਜ਼ਮ ਅਤੇ ਸੱਭਿਆਚਾਰ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ; ਅਤੇ

iv.ਮੌਰੀਸ਼ਸ ਅਤੇ ਭਾਰਤ ਦਰਮਿਆਨ ਵਰਕਰਾਂ ਅਤੇ ਕਰਮੀਆਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਲੇਬਰ ਭਰਤੀ ‘ਤੇ ਸਹਿਮਤੀ ਪੱਤਰ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ ਸਹਿਯੋਗ।

ਦੋਨੋਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਆਪਣੀ ਵਿਆਪਕ ਚਰਚਾ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਇਸ ਗੱਲ ‘ਤੇ ਸਹਿਮਤ ਹੋਏ ਕਿ ਉਨ੍ਹਾਂ ਦੀ ਵਿਸ਼ੇਸ਼ ਅਤੇ ਗੂੜ੍ਹੀ ਦੁਵੱਲੀ ਸਾਂਝੇਦਾਰੀ ਨੇ ਮਹੱਤਵਪੂਰਨ ਰਣਨੀਤਕ ਗੰਭੀਰਤਾ ਹਾਸਲ ਕਰ ਲਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਾਸ ਸਬੰਧੀ ਸਾਂਝੇਦਾਰੀ, ਰੱਖਿਆ ਅਤੇ ਸਮੁੰਦਰੀ ਸੁਰੱਖਿਆ ਅਤੇ ਲੋਕਾਂ ਦਰਮਿਆਨ ਸਬੰਧਾਂ ਦੇ ਖੇਤਰ ਵਿੱਚ ਮੌਰੀਸ਼ਸ-ਭਾਰਤ ਦੁਵੱਲੀ ਸਾਂਝੇਦਾਰੀ ਆਪਸੀ ਸਹਿਯੋਗ ਦਾ ਸ਼ਾਨਦਾਰ ਉਦਾਹਰਣ ਹੈ ਅਤੇ ਇਸ ਸੰਪੂਰਨ ਖੇਤਰ ਵਿੱਚ ਦੁਵੱਲੀ ਸਾਂਝੇਦਾਰੀ ਦੇ ਲਈ ਇੱਕ ਮਿਆਰ ਸਥਾਪਿਤ ਕਰਦੀ ਹੈ। ਦੋਨੋਂ ਨੇਤਾਵਾਂ ਨੇ ਆਪਸੀ ਸਬੰਧ ਨੂੰ ਬਿਹਤਰ ਰਣਨੀਤਕ ਸਾਂਝੇਦਾਰੀ ਵਿੱਚ ਬਦਲਣ ਦੀ ਦਿਸ਼ਾ ਵਿੱਚ ਅੱਗੇ ਵਧਣ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ, ਜੋ ਆਪਸੀ ਤੌਰ ‘ਤੇ ਲਾਭਕਾਰੀ ਹੈ। ਇਸ ਨਾਲ ਮੌਰੀਸ਼ਸ ਦੇ ਵਿਕਾਸ ਨਾਲ ਜੁੜੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਖੇਤਰ ਵਿੱਚ ਸਾਂਝੇ ਉਦੇਸ਼ਾਂ ਦੀ ਪੂਰਤੀ ਵਿੱਚ ਯੋਗਦਾਨ ਹੋਵੇਗਾ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਮੌਰੀਸ਼ਸ ਦੀ ਸੁਤੰਤਰਤਾ ਦੀ 57ਵੀਂ ਵਰ੍ਹੇਗੰਢ ਅਤੇ ਮੌਰੀਸ਼ਸ ਗਣਰਾਜ ਦੀ 33ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਯੋਜਿਤ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤੀ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਭਾਰਤ ਦੇ ਪ੍ਰਧਾਨ ਮੰਤਰੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਸੁਵਿਧਾ ਅਨੁਸਾਰ ਜਲਦੀ ਤੋਂ ਜਲਦੀ ਭਾਰਤ ਦੀ ਸਰਕਾਰੀ ਯਾਤਰਾ ‘ਤੇ ਆਉਣ ਦੇ ਲਈ ਸੱਦਾ ਦਿੱਤਾ।

************

ਐੱਮਜੇਪੀਐੱਸ/ਐੱਸਟੀ