ਮਹੰਤ ਸ਼੍ਰੀ ਰਾਮ ਬਾਪੂ ਜੀ, ਸਮਾਜ ਦੇ ਮੋਹਰੀ ਲੋਕ, ਲੱਖਾਂ ਦੀ ਸੰਖਿਆ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂ ਭਾਈਓ ਅਤੇ ਭੈਣੋਂ ਨਮਸਕਾਰ, ਜੈ ਠਾਕਰ।
ਸਭ ਤੋਂ ਪਹਿਲੇ ਮੈਂ ਭਰਵਾਡ ਸਮਾਜ ਦੀ ਪਰੰਪਰਾ ਅਤੇ ਸਾਰੇ ਪੂਜਯ ਸੰਤਾਂ ਨੂੰ, ਮਹੰਤਾਂ ਨੂੰ, ਸੰਪੂਰਨ ਪਰੰਪਰਾ ਦੇ ਲਈ ਜੀਵਨ ਅਰਪਣ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਅੱਜ ਖੁਸ਼ੀ ਅਨੇਕ ਗੁਣਾ ਵਧ ਗਈ ਹੈ। ਇਸ ਵਾਰ ਜੋ ਮਹਾ ਕੁੰਭ ਹੋਇਆ ਹੈ, ਇਤਿਹਾਸਿਕ ਤਾਂ ਸੀ ਹੀ,ਪਰ ਸਾਡੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਕਿਉਂਕਿ ਮਹਾ ਕੁੰਭ ਦੇ ਪੁਣਯ (ਸ਼ੁਭ) ਅਵਸਰ ‘ਤੇ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਪ੍ਰਾਪਤ ਹੋਈ ਹੈ। ਇਹ ਕਾਫੀ ਬੜੀ ਘਟਨਾ ਹੈ, ਅਤੇ ਸਾਡੇ ਸਭ ਦੇ ਲਈ ਅਨੇਕ ਗੁਣਾ ਖੁਸ਼ੀ ਦਾ ਅਵਸਰ ਹੈ। ਰਾਮ ਬਾਪੂ ਜੀ ਅਤੇ ਸਮਾਜ ਦੇ ਸਾਰੇ ਪਰਿਵਾਰਜਨਾਂ ਨੂੰ ਮੇਰੀ ਤਰਫ਼ੋਂ ਖੂਬ-ਖੂਬ ਸ਼ੁਭਕਾਮਨਾਵਾਂ।
ਪਿਛਲੇ ਇੱਕ ਸਪਤਾਹ ਵਿੱਚ ਐਸਾ ਲਗਿਆ ਕਿ ਭਾਵਨਗਰ ਦੀ ਭੂਮੀ ਭਗਵਾਨ ਕ੍ਰਿਸ਼ਨ ਦਾ ਵ੍ਰਿੰਦਾਵਨ ਬਣ ਗਈ ਹੋਵੇ, ਅਤੇ ਉਸ ਵਿੱਚ ਸੋਨੇ ‘ਤੇ ਸੁਹਾਗਾ ਐਸੇ ਸਾਡੇ ਭਾਈ ਜੀ ਦੀ ਭਾਗਵਤ ਕਥਾ ਹੋਈ, ਜਿਸ ਤਰ੍ਹਾਂ ਦਾ ਸ਼ਰਧਾ ਭਾਵ ਵਗਿਆ, ਲੋਕ ਜਿਵੇਂ ਕ੍ਰਿਸ਼ਨ ਵਿੱਚ ਸਰਾਬੋਰ ਹੋ ਗਏ ਹੋਣ ਐਸਾ ਮਾਹੌਲ ਬਣਿਆ। ਮੇਰੇ ਪ੍ਰਿਯ ਸਵਜਨ ਬਾਵਲਿਯਾਲੀ ਸਥਾਨ ਕੇਵਲ ਧਾਰਮਿਕ ਸਥਲ ਨਹੀਂ, ਭਰਵਾਡ ਸਮਾਜ ਸਹਿਤ ਅਨੇਕਾਂ ਦੇ ਲਈ ਆਸਥਾ, ਸੰਸਕ੍ਰਿਤੀ ਅਤੇ ਏਕਤਾ ਦੀ ਪ੍ਰਤੀਕ ਭੂਮੀ ਭੀ ਹੈ।
ਨਗਾ ਲਾਖਾ ਠਾਕਰ ਦੀ ਕ੍ਰਿਪਾ ਨਾਲ ਇਸ ਪਵਿੱਤਰ ਸਥਾਨ ਨੂੰ, ਇੱਥੋਂ ਭਰਵਾਡ ਸਮੁਦਾਇ ਨੂੰ ਹਮੇਸ਼ਾ ਸੱਚੀ ਦਿਸ਼ਾ, ਉੱਤਮ ਪ੍ਰੇਰਣਾ ਦੀ ਅਸੀਮ ਵਿਰਾਸਤ ਮਿਲੀ ਹੈ। ਅੱਜ ਇਸ ਧਾਮ ਵਿੱਚ ਸ਼੍ਰੀ ਨਗਾ ਲਖਾ ਠਾਕਰ ਮੰਦਿਰ ਦੀ ਦੁਬਾਰਾ ਪ੍ਰਾਣ ਪ੍ਰਤਿਸ਼ਠਾ ਸਾਡੇ ਲਈ ਸੁਨਹਿਰਾ ਅਵਸਰ ਬਣਿਆ ਹੈ। ਪਿਛਲੇ ਇੱਕ ਸਪਤਾਹ ਤੋਂ ਤਾਂ ਜਿਵੇਂ ਧੂਮਧਾਮ ਮਚ ਗਈ ਹੈ। ਸਮਾਜ ਦਾ ਜੋ ਉਤਸ਼ਾਹ, ਉਮੰਗ ਹੈ.. ਮੈਂ ਤਾਂ ਚਾਰੋਂ ਤਰਫ਼ ਵਾਹਵਾਹੀ ਸੁਣ ਰਿਹਾ ਹਾਂ। ਮਨ ਵਿੱਚ ਹੁੰਦਾ ਹੈ ਕਿ ਮੈਨੂੰ ਆਪ ਲੋਕਾਂ ਦੇ ਦਰਮਿਆਨ ਪਹੁੰਚਣਾ ਚਾਹੀਦਾ ਹੈ, ਪਰ ਪਾਰਲੀਮੈਂਟ ਅਤੇ ਕੰਮ ਦੇ ਕਾਰਨ ਨਿਕਲ ਪਾਉਣਾ ਮੁਸ਼ਕਿਲ ਹੈ। ਪਰ ਜਦੋਂ ਮੈਂ ਸਾਡੀਆਂ ਹਜ਼ਾਰਾਂ ਭੈਣਾਂ ਦੇ ਰਾਸ ਬਾਰੇ ਸੁਣਦਾ ਹਾਂ ਤਦ ਲਗਦਾ ਹੈ ਕਿ ਵਾਹ, ਉਨ੍ਹਾਂ ਨੇ ਉੱਥੇ ਹੀ ਵ੍ਰਿੰਦਾਵਨ ਨੂੰ ਜੀਵੰਤ ਬਣਾ ਲਿਆ।
ਆਸਥਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਮੇਲ ਅਤੇ ਮਿਲਣ ਮਨ ਨੂੰ, ਚਿੱਤ ਨੂੰ ਪ੍ਰਸੰਨ ਕਰਨ ਵਾਲਾ ਹੈ। ਇਨ੍ਹਾਂ ਸਾਰੇ ਕਾਰਜਕ੍ਰਮਾਂ ਦੇ ਦਰਮਿਆਨ ਕਲਾਕਾਰ ਭਾਈਆਂ-ਭੈਣਾਂ ਜਿਨ੍ਹਾਂ ਨੇ ਹਿੱਸਾ ਲੈ ਕੇ ਪ੍ਰਸੰਗ ਨੂੰ ਜੀਵੰਤ ਬਣਾਇਆ ਅਤੇ ਸਮੇਂ ਅਨੁਕੂਲ ਸਮਾਜ ਨੂੰ ਸੰਦੇਸ਼ ਦੇਣ ਦਾ ਕੰਮ ਕੀਤਾ। ਮੈਨੂੰ ਵਿਸ਼ਵਾਸ ਹੈ ਕਿ ਭਾਈ ਜੀ ਭੀ ਸਾਨੂੰ ਕਥਾ ਦੇ ਮਾਧਿਅਮ ਨਾਲ ਸਮੇਂ-ਸਮੇਂ ‘ਤੇ ਸੰਦੇਸ਼ ਤਾਂ ਦੇਣਗੇ ਹੀ, ਇਸ ਦੇ ਲਈ ਜਿਤਨੇ ਭੀ ਅਭਿਨੰਦਨ ਦੇਵਾਂ, ਘੱਟ ਹਨ।
ਮੈਂ ਮਹੰਤ ਸ਼੍ਰੀ ਰਾਮ ਬਾਪੂ ਜੀ ਅਤੇ ਬਾਵਲੀਆ ਧਾਮ ਦੇ ਪਾਵਨ ਅਵਸਰ ‘ਤੇ ਮੈਨੂੰ ਸਹਿਭਾਗੀ ਬਣਾਉਣ ਦੇ ਲਈ ਉਨ੍ਹਾਂ ਦਾ ਆਭਾਰ ਮੰਨਦਾ ਹਾਂ। ਮੈਨੂੰ ਤਾਂ ਖਿਮਾ ਮੰਗਣੀ ਚਾਹੀਦੀ ਹੈ, ਕਿਉਂਕਿ ਇਸ ਪਵਿੱਤਰ ਅਵਸਰ ‘ਤੇ ਮੈਂ ਆਪ ਲੋਕਾਂ ਦੇ ਨਾਲ ਨਹੀਂ ਪਹੁੰਚ ਪਾਇਆ। ਆਪ ਲੋਕਾਂ ਦਾ ਮੇਰੇ ‘ਤੇ ਬਰਾਬਰ ਅਧਿਕਾਰ ਹੈ। ਭਵਿੱਖ ਵਿੱਚ ਜਦੋਂ ਕਦੇ ਉਸ ਤਰਫ਼ ਆਵਾਂਗਾ ਤਦ ਮੱਥਾ ਟੇਕਣ ਜ਼ਰੂਰ ਆਵਾਂਗਾ।
ਮੇਰੇ ਪ੍ਰਿਯ ਪਰਿਵਾਰਜਨ,
ਭਰਵਾਡ ਸਮਾਜ ਦੇ ਨਾਲ, ਬਾਵਲੀਆਧਾਮ ਦੇ ਨਾਲ ਮੇਰਾ ਸਬੰਧ ਅੱਜ ਕੱਲ੍ਹ ਦਾ ਨਹੀਂ, ਕਾਫੀ ਪੁਰਾਣਾ ਹੈ। ਭਰਵਾਡ ਸਮਾਜ ਦੀ ਸੇਵਾ ਅਤੇ ਉਨ੍ਹਾਂ ਦੇ ਪ੍ਰਕ੍ਰਿਤੀ ਪ੍ਰੇਮ, ਗੌ ਸੇਵਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਸਾਡੀ ਸਭ ਦੀ ਜ਼ੁਬਾਨ ਨਾਲ ਇੱਕ ਬਾਤ ਅਚੂਕ ਨਿਕਲਦੀ ਹੈ,
ਨਗਾ ਲਾਖਾ ਨਰ ਭਲਾ,
ਪੱਛਮ ਧਰਾ ਕੇ ਪੀਰ।
ਖਾਰੇ ਪਾਨੀ ਮੀਠੇ ਬਨਾਯੇ,
ਸੂਕੀ ਸੂਖੀ ਨਦੀਓਂ ਮੇਂ ਬਹਾਯੇ ਨੀਰ।
(नगा लाखा नर भला,
पच्छम धरा के पीर।
खारे पानी मीठे बनाये,
सूकी सूखी नदियों में बहाये नीर।)
ਇਹ ਕੇਵਲ ਸ਼ਬਦ ਨਹੀਂ ਹੈ। ਉਸ ਯੁਗ ਵਿੱਚ ਸੇਵਾ ਭਾਵ, ਕਠਿਨ ਕੰਮ (ਨੇਵਾ ਕੇ ਪਾਨੀ ਮੋਭੇ ਲਗਾ ਲਿਏ-ਗੁਜਰਾਤੀ ਕਹਾਵਤ ਹੈ) (नेवा के पानी मोभे लगा लिए- गुजराती कहावत है) ਸੇਵਾ ਦੇ ਕੰਮ ਵਿੱਚ ਪ੍ਰਕ੍ਰਿਤੀਕਰਣ ਦਿਖਦਾ ਹੈ, ਕਦਮ-ਕਦਮ ‘ਤੇ ਸੇਵਾ ਦੀ ਸੁਗੰਧ ਫੈਲਾਈ ਅਤੇ ਅੱਜ ਸਦੀਆਂ ਬਾਅਦ ਭੀ ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਇਹ ਬਾਤ ਕਾਫੀ ਬੜੀ ਹੈ। ਪੂਜਯ ਇਸੁ ਬਾਪੂ (पूज्य इसु बापू) ਦੇ ਦੁਆਰਾ ਹੋਈਆਂ ਸੇਵਾਵਾਂ ਦਾ ਮੈਂ ਪ੍ਰਤੱਖ ਸਾਖੀ ਬਣਿਆ ਹਾਂ, ਉਨ੍ਹਾਂ ਦੀਆਂ ਸੇਵਾਵਾਂ ਨੂੰ ਮੈਂ ਦੇਖਿਆ ਹੈ। ਸਾਡੇ ਗੁਜਰਾਤ ਵਿੱਚ ਸੋਕਾ ਪੈਣਾ ਨਵੀਂ ਬਾਤ ਨਹੀਂ। ਇੱਕ ਸਮਾਂ ਸੀ, ਦਸ ਵਿੱਚੋਂ ਸੱਤ ਸਾਲ ਸੋਕਾ ਪੈਂਦਾ ਸੀ। ਗੁਜਰਾਤ ਵਿੱਚ ਤਾਂ ਕਿਹਾ ਜਾਂਦਾ ਸੀ ਕਿ ਪੁੱਤਰੀ ਦਾ ਧੰਧੂਕਾ (ਸੋਕਾਗ੍ਰਸਤ ਇਲਾਕੇ) ਵਿੱਚ ਵਿਆਹ ਮਤ ਕਰਵਾਉਣਾ। (ਗੁਜਰਾਤੀ-ਬੰਦੂਕੇ ਦੇਜੋ ਪਣ ਧੰਧੂਕੇ ਨ ਦੇਤਾ ਦਾ ਅਰਥ ਹੈ ਕਿ ਪੁੱਤਰੀ ਦੇ ਵਿਆਹ ਧੰਧੂਕਾ 9 (ਸੋਕਾਗ੍ਰਸਤ ਇਲਾਕਾ) ਵਿੱਚ ਮਤ ਕਰਵਾਉਣਾ, ਜ਼ਰੂਰ ਹੋਵੇ ਤਾਂ ਗੋਲੀ ਨਾਲ ਉੜਾ ਦੇਣਾ (ਬੰਦੂਕੇ ਦੇਜੋ) ‘ਤੇ ਧੰਧੂਕਾ (ਸੋਕਾਗ੍ਰਸਤ ਇਲਾਕਾ) ਵਿੱਚ ਵਿਆਹ ਮਤ ਕਰਵਾਉਣਾ…( गुजरात में तो कहा जाता था कि पुत्री का धंधूका (सूखाग्रस्त इलाका) में ब्याह मत कराना। (गुजराती– बंदूके देजो पण धंधूके न देता का अर्थ है कि पुत्री का ब्याह धंधूका 9 (सूखाग्रस्त इलाका) में मत करवाना, जरूर हो तो गोली से उडा देना (बंदूके देजो) पर धंधूका (सूखाग्रस्त इलाका) में ब्याह मत करवाना …) (ਇਸ ਦਾ ਕਾਰਨ ਸੀ ਕਿ ਤਦ ਧੰਧੂਕਾ ਵਿੱਚ ਸੋਕਾ ਪੈਂਦਾ ਸੀ) ਧੰਧੂਕਾ, ਰਾਣਪੁਰ ਭੀ ਪਾਣੀ ਦੇ ਲਈ ਤੜਪਣ ਵਾਲਾ ਸਥਾਨ ਸੀ। ਅਤੇ ਉਸ ਸਮੇਂ, ਪੂਜਯ ਇਸੁ ਬਾਪੂ ਨੇ ਜੋ ਸੇਵਾ ਕੀਤੀ ਹੈ, ਪੀੜਿਤਾਂ ਦੀ ਜੋ ਸੇਵਾ ਕੀਤੀ ਹੈ ਉਹ ਪ੍ਰਤੱਖ ਨਜ਼ਰ ਆਉਂਦੀ ਹੈ। ਕੇਵਲ ਮੈਂ ਨਹੀਂ, ਪੂਰੇ ਗੁਜਰਾਤ ਵਿੱਚ ਲੋਕ ਉਨ੍ਹਾਂ ਦੇ ਕਾਰਜਾਂ ਨੂੰ ਦੇਵਕਾਰਜ ਦੇ ਰੂਪ ਵਿੱਚ ਮੰਨਦੇ ਹਨ। ਉਨ੍ਹਾਂ ਦੀ ਤਾਰੀਫ਼ ਕਰਦੇ ਲੋਕ ਰੁਕਦੇ ਨਹੀਂ। ਸਥਾਨਾਂਤਰਿਤ ਜਾਤੀ ਦੇ ਭਾਈ-ਭੈਣਾਂ ਦੀ ਸੇਵਾ, ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਦਾ ਕਾਰਜ ਹੋਵੇ, ਵਾਤਾਵਰਣ ਦੇ ਲਈ ਸਮਰਪਣ, ਗੀਰ-ਗਊਆਂ ਦੀ ਸੇਵਾ ਚਾਹੇ ਕੋਈ ਭੀ ਕਾਰਜ ਲੈ ਲਵੋ, ਉਨ੍ਹਾਂ ਦੇ ਹਰ ਕਾਰਜਾਂ ਵਿੱਚ ਸਾਨੂੰ ਉਨ੍ਹਾਂ ਦੀ ਇਸ ਸੇਵਾਭਾਵੀ ਪਰੰਪਰਾ ਦੇ ਦਰਸ਼ਨ ਹੁੰਦੇ ਹਨ।
ਮੇਰੇ ਪ੍ਰਿਯ ਸਵਜਨ (ਸੱਜਣ),
ਭਰਵਾਡ ਸਮਾਜ ਦੇ ਲੋਕ ਹਮੇਸ਼ਾ ਕਦੇ ਭੀ ਪਰਿਸ਼੍ਰਮ ਅਤੇ ਤਿਆਗ ਦੇ ਵਿਸ਼ੇ ਵਿੱਚ ਪਿੱਛੇ ਨਹੀਂ ਹਟੇ, ਹਮੇਸ਼ਾ ਅੱਗੇ ਰਹੇ ਹਨ। ਆਪ ਲੋਕਾਂ ਨੂੰ ਪਤਾ ਹੈ ਕਿ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਮੈਂ ਕੌੜੀ ਬਾਤ ਕਹੀ ਹੈ। ਮੈਂ ਭਰਵਾਡ ਸਮਾਜ ਨੂੰ ਕਿਹਾ ਹੈ ਕਿ ਹੁਣ ਲੱਠ ਦਾ ਜ਼ਮਾਨਾ ਨਹੀਂ ਹੈ, ਲੱਠ ਲੈ ਕੇ ਕਾਫੀ ਘੁੰਮ ਲਏ ਆਪ ਲੋਕ, ਹੁਣ ਕਲਮ ਦਾ ਜ਼ਮਾਨਾ ਹੈ। ਅਤੇ ਮੈਨੂੰ ਗਰਵ (ਮਾਣ) ਦੇ ਨਾਲ ਕਹਿਣਾ ਹੋਵੇਗਾ ਕਿ ਗੁਜਰਾਤ ਵਿੱਚ ਜਿਤਨਾ ਭੀ ਸਮਾਂ ਮੈਨੂੰ ਸੇਵਾ ਦਾ ਅਵਸਰ ਮਿਲਿਆ ਹੈ, ਭਰਵਾਡ ਸਮਾਜ ਦੀ ਨਵੀਂ ਪੀੜ੍ਹੀ ਨੇ ਮੇਰੀ ਬਾਤ ਨੂੰ ਸਵੀਕਾਰ ਕੀਤਾ ਹੈ। ਬੱਚੇ ਪੜ੍ਹ-ਲਿਖ ਕੇ ਅੱਗੇ ਵਧਣ ਲਗੇ ਹਨ। ਪਹਿਲੇ ਕਹਿੰਦਾ ਸੀ ਕਿ, ਲੱਠ ਛੱਡ ਕੇ ਕਲਮ ਪਕੜੋ। ਹੁਣ ਮੈਂ ਕਹਿੰਦਾ ਹਾਂ ਕਿ ਮੇਰੀਆਂ ਬੱਚੀਆਂ ਦੇ ਹੱਥ ਵਿੱਚ ਭੀ ਕੰਪਿਊਟਰ ਹੋਣਾ ਚਾਹੀਦਾ ਹੈ। ਬਦਲਦੇ ਸਮੇਂ ਵਿੱਚ ਅਸੀਂ ਕਾਫੀ ਕੁਝ ਕਰ ਸਕਦੇ ਹਾਂ। ਇਹੀ ਸਾਡੀ ਪ੍ਰੇਰਣਾ ਬਣਦੀ ਹੈ। ਸਾਡਾ ਸਮਾਜ ਪ੍ਰਕ੍ਰਿਤੀ ਸੰਸਕ੍ਰਿਤੀ ਦਾ ਰੱਖਿਅਕ ਹੈ। ਤੁਸੀਂ ਤਾਂ ਸੱਚ ਵਿੱਚ ਅਤਿਥੀ ਦੇਵੋ ਭਵ: (अतिथि देवो भवः) ਨੂੰ ਜੀਵੰਤ ਬਣਾਇਆ ਹੈ। ਸਾਡੇ ਇੱਥੇ ਚਰਵਾਹ, ਬਲੁਵਾ ਸਮਾਜ ਦੀ ਪਰੰਪਰਾ ਦੇ ਬਾਰੇ ਲੋਕਾਂ ਨੂੰ ਘੱਟ ਪਤਾ ਹੈ। ਭਰਵਾਡ ਸਮਾਜ ਦੇ ਬੜੇ-ਬਜ਼ੁਰਗ ਬਿਰਧ-ਆਸ਼ਰਮ ਵਿੱਚ ਨਹੀਂ ਮਿਲਣਗੇ। ਸੰਯੁਕਤ ਪਰਿਵਾਰ, ਬੜਿਆਂ ਦੀ ਸੇਵਾ ਦਾ ਭਾਵ ਜਿਵੇਂ ਕਿ ਪਰਮਾਤਮਾ ਦੀ ਸੇਵਾ ਦਾ ਭਾਵ ਹੈ ਉਨ੍ਹਾਂ ਵਿੱਚ। ਬੜਿਆਂ ਨੂੰ ਬਿਰਧ-ਆਸ਼ਰਮ ਵਿੱਚ ਨਹੀਂ ਭੇਜਦੇ, ਉਹ ਲੋਕ ਉਨ੍ਹਾਂ ਦੀ ਸੇਵਾ ਕਰਦੇ ਹਨ। ਇਹ ਸੰਸਕਾਰ ਜੋ ਨਵੀਂ ਪੀੜ੍ਹੀ ਨੂੰ ਦਿੱਤੇ ਹਨ, ਇਹ ਬਹੁਤ ਬੜੀ ਬਾਤ ਹੈ। ਭਰਵਾਡ ਸਮਾਜ ਦੇ ਸਮਾਜਿਕ ਜੀਵਨ ਦੀਆਂ ਨੈਤਿਕ ਕਦਰਾਂ-ਕੀਮਤਾਂ, ਉਨ੍ਹਾਂ ਵਿੱਚ ਪਰਿਵਾਰਕ ਕਦਰਾਂ-ਕੀਮਤਾਂ ਨੂੰ ਹਮੇਸ਼ਾ ਮਜ਼ਬੂਤ ਬਣਾਉਣ ਦੇ ਲਈ ਪੀੜ੍ਹੀ ਦਰ ਪੀੜ੍ਹੀ ਪ੍ਰਯਾਸ ਹੋਇਆ ਹੈ। ਮੈਨੂੰ ਸੰਤੋਸ਼ ਹੈ ਕਿ ਸਾਡਾ ਸਮਾਜ ਸਾਡੀਆਂ ਪਰੰਪਰਾਵਾਂ ਨੂੰ ਸੰਭਾਲ਼ ਭੀ ਰਿਹਾ ਹੈ ਅਤੇ ਆਧੁਨਿਕਤਾ ਦੀ ਤਰਫ਼ ਤੇਜ਼ ਗਤੀ ਨਾਲ ਅੱਗੇ ਭੀ ਵਧ ਰਿਹਾ ਹੈ। ਸਥਾਨਾਂਤਰਿਤ ਜਾਤੀ ਦੇ ਪਰਿਵਾਰਾਂ ਦੇ ਬੱਚੇ ਪੜ੍ਹਨ, ਉਨ੍ਹਾਂ ਦੇ ਲਈ ਹੋਸਟਲ ਦੀ ਸੁਵਿਧਾ ਬਣੇ, ਇਹ ਭੀ ਇੱਕ ਪ੍ਰਕਾਰ ਦੀ ਬੜੀ ਸੇਵਾ ਹੈ। ਸਮਾਜ ਨੂੰ ਆਧੁਨਿਕਤਾ ਦੇ ਨਾਲ ਜੋੜਨ ਦਾ ਕੰਮ, ਦੇਸ਼ ਨੂੰ ਦੁਨੀਆ ਦੇ ਨਾਲ ਜੋੜਨ ਵਾਲੇ ਨਵੇਂ ਅਵਸਰ ਬਣਨ, ਇਹ ਭੀ ਸੇਵਾ ਦਾ ਬੜਾ ਕਾਰਜ ਹੈ। ਹੁਣ ਮੇਰੀ ਇੱਛਾ ਹੈ ਕਿ ਸਾਡੀਆਂ ਲੜਕੀਆਂ ਖੇਲ-ਕੂਦ (ਖੇਡਾਂ) ਵਿੱਚ ਭੀ ਅੱਗੇ ਆਉਣ ਉਸ ਦੇ ਲਈ ਸਾਨੂੰ ਕੰਮ ਕਰਨਾ ਹੋਵੇਗਾ। ਮੈਂ ਗੁਜਰਾਤ ਵਿੱਚ ਸਾਂ ਤਦ ਖੇਲ ਮਹਾ ਕੁੰਭ ਵਿੱਚ ਦੇਖਦਾ ਸਾਂ ਕਿ ਛੋਟੀਆਂ ਬੱਚੀਆਂ ਸਕੂਲ ਜਾਂਦੀਆਂ ਅਤੇ ਖੇਲ-ਕੂਦ (ਖੇਡਾਂ) ਵਿੱਚ ਨੰਬਰ ਲਿਆਉਂਦੀਆਂ ਸਨ। ਹੁਣ ਉਨ੍ਹਾਂ ਵਿੱਚ ਸ਼ਕਤੀ ਹੈ ਪਰਮਾਤਮਾ ਨੇ ਉਨ੍ਹਾਂ ਨੂੰ ਵਿਸ਼ੇਸ਼ ਦਿੱਤਾ ਹੈ ਤਾਂ ਹੁਣ ਉਨ੍ਹਾਂ ਦੀ ਭੀ ਚਿੰਤਾ ਕਰਨ ਦੀ ਜ਼ਰੂਰਤ ਹੈ। ਪਸ਼ੂਪਾਲਣ ਦੀ ਚਿੰਤਾ ਕਰਦੇ ਹਨ, ਸਾਡੇ ਪਸ਼ੂ ਨੂੰ ਕਝ ਹੁੰਦਾ ਹੈ ਤਦ ਉਸ ਦੀ ਤੰਦਰੁਸਤੀ ਦੇ ਲਈ ਲਗ ਜਾਂਦੇ ਹਨ। ਬੱਸ ਹੁਣ ਸਾਡੇ ਬੱਚਿਆਂ ਦੇ ਲਈ ਭੀ ਐਸੇ ਹੀ ਭਾਵ ਅਤੇ ਚਿੰਤਾ ਕਰਨੀ ਹੈ। ਬਾਵਲੀਆਧਾਮ ਤਾਂ ਪਸ਼ੂਪਾਲਣ ਵਿੱਚ ਸਹੀ ਹੈ ਲੇਕਿਨ, ਵਿਸ਼ੇਸ਼ ਤੌਰ ‘ਤੇ ਇੱਥੇ ਗੀਰ ਗਊਆਂ ਦੀ ਨਸਲ ਦੀ ਦੇਖਰੇਖ ਕੀਤੀ ਗਈ ਹੈ ਉਸ ਦਾ ਗਰਵ (ਮਾਣ) ਪੂਰੇ ਦੇਸ਼ ਨੂੰ ਹੁੰਦਾ ਹੈ। ਅੱਜ ਵਿਸ਼ਵ ਵਿੱਚ ਗੀਰ ਗਊਆਂ ਦੀ ਵਾਹਵਾਹੀ ਹੁੰਦੀ ਹੈ।
ਮੇਰੇ ਪ੍ਰਿਯ ਪਰਿਵਾਰਜਨ,
ਭਾਈਓ-ਭੈਣੋਂ ਅਸੀਂ ਭਿੰਨ ਨਹੀਂ, ਅਸੀਂ ਸਭ ਸਾਥੀ ਹਾਂ, ਮੈਨੂੰ ਹਮੇਸ਼ਾ ਲਗਿਆ ਹੈ ਕਿ ਪਰਿਵਾਰ ਦੇ ਮੈਂਬਰ ਹਾਂ। ਮੈਂ ਤੁਹਾਡੇ ਦਰਮਿਆਨ ਹਮੇਸ਼ਾ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੀ ਰਿਹਾ ਹਾਂ। ਅੱਜ ਬਾਵਲੀਆਧਾਮ ਵਿੱਚ ਜਿਤਨੇ ਭੀ ਪਰਿਵਾਰਜਨ ਆਏ ਹਨ, ਲੱਖਾਂ ਲੋਕ ਬੈਠੇ ਹਨ, ਮੈਨੂੰ ਅਧਿਕਾਰ ਹੈ ਕਿ ਤੁਹਾਥੋਂ ਕੁਝ ਮੰਗਾਂ। ਮੈਂ ਮੰਗਣਾ ਚਾਹੁੰਦਾ ਹਾਂ ਤੁਹਾਥੋਂ, ਅਤੇ ਆਗਰਹਿ ਕਰਨ ਵਾਲਾ ਹਾਂ, ਅਤੇ ਮੈਨੂੰ ਵਿਸ਼ਵਾਸ ਹੈ ਕਿ ਆਪ ਮੈਨੂੰ ਕਦੇ ਨਿਰਾਸ਼ ਨਹੀਂ ਕਰੋਂਗੇ। ਸਾਨੂੰ ਹੁਣ ਐਸੇ ਨਹੀਂ ਰਹਿਣਾ ਹੈ, ਇੱਕ ਛਲਾਂਗ ਲਗਾਉਣੀ ਹੈ ਅਤੇ ਪੱਚੀਸ ਵਰ੍ਹੇ ਵਿੱਚ ਭਾਰਤ ਨੂੰ ਵਿਕਸਿਤ ਬਣਾਉਣਾ ਹੀ ਹੈ। ਤੁਹਾਡੀ ਮਦਦ ਦੇ ਬਿਨਾ ਮੇਰਾ ਕਾਰਜ ਅਧੂਰਾ ਰਹੇਗਾ। ਸੰਪੂਰਨ ਸਮਾਜ ਨੂੰ ਇਸ ਕਾਰਜ ਵਿੱਚ ਜੁੜਨਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਮੈਂ ਲਾਲ ਕਿਲੇ ਤੋਂ ਕਿਹਾ ਸੀ, ਸਬਕਾ ਪ੍ਰਯਾਸ….. ਸਬਕਾ ਪ੍ਰਯਾਸ ਹੀ ਸਾਡੀ ਸਭ ਤੋਂ ਬੜੀ ਪੂੰਜੀ ਹੈ। ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦਾ ਪ੍ਰਥਮ ਪੜਾਅ ਸਾਡੇ ਪਿੰਡ ਨੂੰ ਵਿਕਸਿਤ ਕਰਨਾ ਹੈ। ਅੱਜ ਪ੍ਰਕ੍ਰਿਤੀ ਅਤੇ ਪਸ਼ੂਧਨ ਦੀ ਸੇਵਾ ਸਾਡਾ ਸਹਿਜ ਧਰਮ ਹੈ। ਤਦ ਇੱਕ ਹੋਰ ਕੰਮ ਅਸੀਂ ਕੀ ਨਹੀਂ ਕਰ ਸਕਾਂਗੇ… ਭਾਰਤ ਸਰਕਾਰ ਦੀ ਇੱਕ ਯੋਜਨਾ ਚਲਦੀ ਹੈ, ਅਤੇ ਉਹ ਸੰਪੂਰਨ ਮੁਫ਼ਤ ਹੈ- ਫੁਟ ਐਂਡ ਮਾਊਥ ਡਿਸਿਜ ਜਿਸ ਨੂੰ ਸਾਡੇ ਇੱਥੇ ਖੁਰਪਕਾ, ਮੂੰਹਪਕਾ ਕਹਿ ਕੇ ਬਿਮਾਰੀ ਦੇ ਰੂਪ ਵਿੱਚ ਜਾਣਦੇ ਹਾਂ। ਉਸ ਵਿੱਚ ਲਗਾਤਾਰ ਵੈਕਸੀਨ ਲੈਣੀ ਪੈਂਦੀ ਹੈ, ਤਦੇ ਸਾਡੇ ਪਸ਼ੂ ਇਸ ਬਿਮਾਰੀ ਤੋਂ ਬਾਹਰ ਆ ਸਕਦੇ ਹਨ। ਇਹ ਕਰੁਣਾ ਦਾ ਕੰਮ ਹੈ। ਹੁਣ ਸਰਕਾਰ ਮੁਫ਼ਤ ਵੈਕਸੀਨ ਦਿੰਦੀ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਨੂੰ ਸਾਡੇ ਸਮਾਜ ਦੇ ਪਸ਼ੂਧਨ ਨੂੰ ਇਹ ਵੈਕਸੀਨ ਜ਼ਰੂਰ ਕਰਵਾਉਣੀ ਹੈ, ਨਿਯਮਿਤ ਕਰਵਾਉਣੀ ਹੈ । ਤਦੇ ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਿਰੰਤਰ ਅਸ਼ੀਰਵਾਦ ਮਿਲਣਗੇ, ਸਾਡੇ ਠਾਕਰ ਸਾਡੀ ਮਦਦ ਵਿੱਚ ਆਉਣਗੇ। ਹੁਣ ਸਾਡੀ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਕਾਰਜ ਕੀਤਾ ਹੈ। ਪਹਿਲੇ ਕਿਸਾਨਾਂ ਦੇ ਪਾਸ ਕਿਸਾਨ ਕ੍ਰੈਡਿਟ ਕਾਰਡ ਸੀ, ਹੁਣ ਅਸੀਂ ਪਸ਼ੂਪਾਲਕਾਂ ਦੇ ਲਈ ਭੀ ਕ੍ਰੈਡਿਟ ਕਾਰਡ ਦੇਣ ਦਾ ਨਿਸ਼ਚਾ ਕੀਤਾ ਹੈ। ਇਸ ਕਾਰਡ ਨਾਲ ਇਹ ਪਸ਼ੂਪਾਲਕ ਬੈਂਕ ਵਿੱਚੋਂ ਘੱਟ ਵਿਆਜ ‘ਤੇ ਪੈਸੇ ਲੈ ਸਕਦੇ ਹਨ ਅਤੇ ਆਪਣਾ ਵਪਾਰ ਵਧਾ ਸਕਦੇ ਹਨ। ਗਊਆਂ ਦੀਆਂ ਦੇਸੀ ਨਸਲਾਂ ਨੂੰ ਵਧਾਉਣ ਦੇ ਲਈ, ਉਨ੍ਹਾਂ ਦੇ ਵਿਸਤਾਰ ਦੇ ਲਈ, ਸੰਭਾਲ਼ ਦੇ ਲਈ ਰਾਸ਼ਟਰੀਯ ਗੋਕੁਲ ਮਿਸ਼ਨ ਭੀ ਚਲ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਮੈਂ ਦਿੱਲੀ ਵਿੱਚ ਬੈਠ ਕੇ ਇਹ ਸਭ ਕਰਦਾ ਰਹਾਂ ਅਤੇ ਆਪ ਸਭ ਉਸ ਦਾ ਲਾਭ ਭੀ ਨਾ ਉਠਾਓ ਇਹ ਕਿਵੇਂ ਚਲੇਗਾ। ਆਪ ਲੋਕਾਂ ਨੂੰ ਉਸ ਦਾ ਲਾਭ ਉਠਾਉਣਾ ਪਵੇਗਾ। ਮੈਨੂੰ ਤੁਹਾਡੇ ਨਾਲ ਲੱਖਾਂ ਪਸ਼ੂਆਂ ਦੇ ਅਸ਼ੀਰਵਾਦ ਮਿਲਣਗੇ। ਜੀਵ ਮਾਤਰ ਦੇ ਅਸ਼ੀਰਵਾਦ ਮਿਲਣਗੇ। ਇਸ ਲਈ ਤੁਹਾਨੂੰ ਨਿਵੇਦਨ ਹੈ ਕਿ ਇਸ ਯੋਜਨਾ ਦਾ ਲਾਭ ਉਠਾਓ। ਦੂਸਰੀ ਮਹੱਤਵਪੂਰਨ ਬਾਤ ਜੋ ਪਹਿਲੇ ਭੀ ਕਹੀ ਹੈ ਅਤੇ ਅੱਜ ਫਿਰ ਦੁਹਰਾਉਂਦਾ ਹਾਂ ਰੁੱਖ ਲਗਾਉਣ ਦਾ ਮਹੱਤਵ ਅਸੀਂ ਸਭ ਜਾਣਦੇ ਹਾਂ, ਇਸ ਸਾਲ ਮੈਂ ਅਭਿਯਾਨ ਚਲਾਇਆ ਜਿਸ ਦੀ ਵਾਹਵਾਹੀ ਦੁਨੀਆ ਦੇ ਲੋਕ ਕਰ ਰਹੇ ਹਨ। ਏਕ ਪੇੜ ਮਾਂ ਕੇ ਨਾਮ, ਸਾਡੀ ਮਾਤਾ ਜੀਵਿਤ ਹੈ ਤਾਂ ਉਸ ਦੀ ਉਪਸਥਿਤੀ ਵਿੱਚ ਅਤੇ ਜੇਕਰ ਮਾਂ ਜੀਵਿਤ ਨਹੀਂ ਹੈ ਤਾਂ ਉਨ੍ਹਾਂ ਦੀ ਫੋਟੋ ਨੂੰ ਸਾਹਮਣੇ ਰੱਖ ਕੇ ਇੱਕ ਪੇੜ ਉਗਾਓ। ਅਸੀਂ ਤਾਂ ਭਰਵਾਡ ਸਮਾਜ ਦੇ ਐਸੇ ਲੋਕ ਹਾਂ, ਜਿਨ੍ਹਾਂ ਦੀ ਤੀਸਰੀ-ਚੌਥੀ ਪੀੜ੍ਹੀ ਦੇ ਬਜ਼ੁਰਗ ਨੱਬੇ-ਸੌ ਸਾਲ ਤੱਕ ਜੀਵਿਤ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਦੀ ਸੇਵਾ ਕਰਦੇ ਹਾਂ। ਸਾਨੂੰ ਮਾਂ ਦੇ ਨਾਮ ਤੋਂ ਪੇੜ ਲਗਾਉਣਾ ਹੈ, ਅਤੇ ਇਸ ਬਾਤ ਦਾ ਗਰਵ (ਮਾਣ) ਕਰਨਾ ਹੈ ਕਿ ਇਹ ਮੇਰੀ ਮਾਤਾ ਦੇ ਨਾਮ ਤੋਂ ਹੈ, ਮੇਰੀ ਮਾਤਾ ਦੀ ਯਾਦ ਵਿੱਚ ਹੈ। ਆਪ ਜਾਣਦੇ ਹੋ, ਅਸੀਂ ਧਰਤੀ ਮਾਂ ਨੂੰ ਭੀ ਦੁਖੀ ਕੀਤਾ ਹੈ, ਪਾਣੀ ਨਿਕਾਲਦੇ (ਕੱਢਦੇ) ਰਹੇ, ਕੈਮੀਕਲ ਪਾਉਂਦੇ ਰਹੇ, ਉਸ ਨੂੰ ਪਿਆਸੀ ਬਣਾ ਦਿੱਤਾ। ਉਸ ‘ਤੇ ਜ਼ਹਿਰ ਪਾ ਦਿੱਤਾ। ਧਰਤੀ ਮਾਂ ਨੂੰ ਸ੍ਵਸਥ (ਸੁਅਸਥ-ਤੰਦਰੁਸਤ) ਬਣਾਉਣ ਦੀ ਜ਼ਿੰਮੇਦਾਰੀ ਸਾਡੀ ਹੈ। ਸਾਡੇ ਪਸ਼ੂਪਾਲਕਾਂ ਦੇ ਪਸ਼ੂ ਦਾ ਗੋਬਰ ਭੀ ਸਾਡੀ ਧਰਤੀ ਮਾਂ ਦੇ ਲਈ ਧਨ ਸਮਾਨ ਹੈ, ਧਰਤੀ ਮਾਂ ਨੂੰ ਨਵੀਂ ਸ਼ਕਤੀ ਦੇਵੇਗਾ। ਉਸ ਦੇ ਲਈ ਪ੍ਰਾਕ੍ਰਿਤਿਕ ਖੇਤੀ ਮਹੱਤਵਪੂਰਨ ਹੈ। ਜਿਸ ਦੇ ਪਾਸ ਜ਼ਮੀਨ ਹੈ, ਅਵਸਰ ਹੈ, ਪ੍ਰਾਕ੍ਰਿਤਿਕ ਖੇਤੀ ਕਰਨ। ਗੁਜਰਾਤ ਦੇ ਗਵਰਨਰ ਸਾਹਬ ਅਚਾਰੀਆ ਜੀ ਪ੍ਰਾਕ੍ਰਿਤਿਕ ਖੇਤੀ ਦੇ ਲਈ ਕਿਤਨਾ ਕੁਝ ਕਰ ਰਹੇ ਹਨ। ਆਪ ਸਭ ਨੂੰ ਮੇਰਾ ਨਿਵੇਦਨ ਹੈ ਕਿ ਸਾਡੇ ਪਾਸ ਜਿਤਨੀ ਭੀ ਛੋਟੀ-ਬੜੀ ਜ਼ਮੀਨ ਹੈ, ਅਸੀਂ ਸਭ ਪ੍ਰਾਕ੍ਰਿਤਿਕ ਖੇਤੀ ਦੀ ਤਰਫ਼ ਮੁੜੀਏ ਅਤੇ ਧਰਤੀ ਮਾਂ ਦੀ ਸੇਵਾ ਕਰੀਏ।
ਪ੍ਰਿਯ ਭਾਈਓ-ਭੈਣੋਂ,
ਮੈਂ ਇੱਕ ਵਾਰ ਫਿਰ ਤੋਂ ਭਰਵਾਡ ਸਮਾਜ ਨੂੰ ਢੇਰ ਸਾਰੀਆਂ ਸ਼ੁਭਇੱਛਾਵਾਂ ਦਿੰਦਾ ਹਾਂ ਅਤੇ ਫਿਰ ਤੋਂ ਇੱਕ ਵਾਰ ਪ੍ਰਾਰਥਨਾ ਕਰਦਾ ਹਾਂ ਕਿ ਨਗਾ ਲਾਖਾ ਠਾਕਰ ਦੀ ਕ੍ਰਿਪਾ ਸਾਡੇ ਸਭ ‘ਤੇ ਬਣੀ ਰਹੇ ਅਤੇ ਬਾਵਲੀਆਧਾਮ ਨਾਲ ਜੁੜੇ ਸਾਰੇ ਵਿਅਕਤੀਆਂ ਦਾ ਭਲਾ ਹੋਵੇ, ਉੱਨਤੀ ਹੋਵੇ ਐਸੀ ਮੇਰੀ ਠਾਕਰ ਦੇ ਚਰਨਾਂ ਵਿੱਚ ਪ੍ਰਾਰਥਨਾ ਹੈ। ਸਾਡੀਆਂ ਬੱਚੀਆਂ, ਬੱਚੇ ਪੜ੍ਹ ਲਿਖ ਕੇ ਅੱਗੇ ਆਉਣ, ਸਮਾਜ ਸ਼ਕਤੀਸ਼ਾਲੀ ਬਣੇ, ਇਸ ਤੋਂ ਅਧਿਕ ਹੋਰ ਕੀ ਚਾਹੀਦਾ ਹੈ। ਇਸ ਸੁਨਹਿਰੇ ਅਵਸਰ ‘ਤੇ ਭਾਈ ਜੀ ਦੀਆਂ ਬਾਤਾਂ ਨੂੰ ਨਮਨ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਲੈ ਜਾਂਦੇ ਹੋਏ ਨਿਸ਼ਚਿਤ ਕਰੀਏ ਕਿ ਸਮਾਜ ਨੂੰ ਆਧੁਨਿਕਤਾ ਦੀ ਤਰਫ਼ ਸ਼ਕਤੀਸ਼ਾਲੀ ਬਣਾ ਕੇ ਅੱਗੇ ਲੈ ਜਾਣਾ ਹੈ। ਮੈਨੂੰ ਖੂਬ ਆਨੰਦ ਮਿਲਿਆ। ਖ਼ੁਦ ਆਇਆ ਹੁੰਦਾ ਤਾਂ ਅਧਿਕ ਆਨੰਦ ਮਿਲਦਾ।
ਜੈ ਠਾਕਰ।
****
ਐੱਮਜੇਪੀਐੱਸ/ਐੱਸਟੀ
Sharing my remarks during a programme of Bavaliyali Dham in Gujarat. https://t.co/JIsIUkNtGS
— Narendra Modi (@narendramodi) March 20, 2025